GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 859
Display Settings
Translations
ੴ​ਸਤਿ​ਨਾਮੁ​ਕਰਤਾ​ਪੁਰਖੁ​ਨਿਰਭਉ​ਨਿਰਵੈਰੁ​ਅਕਾਲ​ਮੂਰਤਿ​ਅਜੂਨੀ​ਸੈਭੰ​ਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ਰਾਗੁ​ਗੋਂਡ​ਚਉਪਦੇ​ਮਹਲਾ​੪​ਘਰੁ​੧​॥​
Raag Gond, Chau-Padas, Fourth Mahalaa, First House:
रागु गोंड चउपदे महला ४ घरु १ ॥
ਜੇ​ਮਨਿ​ਚਿਤਿ​ਆਸ​ਰਖਹਿ​ਹਰਿ​ਊਪਰਿ​ਤਾ​ਮਨ​ਚਿੰਦੇ​ਅਨੇਕ​ਅਨੇਕ​ਫਲ​ਪਾਈ​॥​
ਹੇ ਭਾਈ! ਜੇ ਤੂੰ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਉਤੇ ਭਰੋਸਾ ਰੱਖੇਂ, ਤਾਂ ਤੂੰ ਅਨੇਕਾਂ ਹੀ ਮਨ-ਮੰਗੇ ਫਲ ਹਾਸਲ ਕਰ ਲਏਂਗਾ,
If, in his conscious mind, he places his hopes in the Lord, then he shall obtain the fruits of all the many desires of his mind.
जे मनि चिति आस रखहि हरि ऊपरि ता मन चिंदे अनेक अनेक फल पाई ॥
ਹਰਿ​ਜਾਣੈ​ਸਭੁ​ਕਿਛੁ​ਜੋ​ਜੀਇ​ਵਰਤੈ​ਪ੍ਰਭੁ​ਘਾਲਿਆ​ਕਿਸੈ​ਕਾ​ਇਕੁ​ਤਿਲੁ​ਨ​ਗਵਾਈ​॥​
(ਕਿਉਂਕਿ) ਪਰਮਾਤਮਾ ਉਹ ਸਭ ਕੁਝ ਜਾਣਦਾ ਹੈ ਜੋ (ਅਸਾਂ ਜੀਵਾਂ ਦੇ) ਮਨ ਵਿਚ ਵਰਤਦਾ ਹੈ, ਅਤੇ, ਪਰਮਾਤਮਾ ਕਿਸੇ ਦੀ ਕੀਤੀ ਹੋਈ ਮੇਹਨਤ ਰਤਾ ਭਰ ਭੀ ਅਜਾਈਂ ਨਹੀਂ ਜਾਣ ਦੇਂਦਾ।
The Lord knows everything which happens to the soul. Not even an iota of one's effort goes to waste.
हरि जाणै सभु किछु जो जीइ वरतै प्रभु घालिआ किसै का इकु तिलु न गवाई ॥
ਹਰਿ​ਤਿਸ​ਕੀ​ਆਸ​ਕੀਜੈ​ਮਨ​ਮੇਰੇ​ਜੋ​ਸਭ​ਮਹਿ​ਸੁਆਮੀ​ਰਹਿਆ​ਸਮਾਈ​॥੧॥​
ਸੋ, ਹੇ ਮੇਰੇ ਮਨ! ਉਸ ਮਾਲਕ-ਪਰਮਾਤਮਾ ਦੀ ਸਦਾ ਆਸ ਰੱਖ, ਜੇਹੜਾ ਸਭ ਜੀਵਾਂ ਵਿਚ ਮੌਜੂਦ ਹੈ ॥੧॥
Place your hopes in the Lord, O my mind; the Lord and Master is pervading and permeating all. ||1||
हरि तिस की आस कीजै मन मेरे जो सभ महि सुआमी रहिआ समाई ॥१॥
ਮੇਰੇ​ਮਨ​ਆਸਾ​ਕਰਿ​ਜਗਦੀਸ​ਗੁਸਾਈ​॥​
ਹੇ ਮੇਰੇ ਮਨ! ਜਗਤ ਦੇ ਮਾਲਕ ਧਰਤੀ ਦੇ ਸਾਈਂ ਦੀ (ਸਹਾਇਤਾ ਦੀ) ਆਸ ਰੱਖਿਆ ਕਰ।
O my mind, place your hopes in the Lord of the World, the Master of the Universe.
मेरे मन आसा करि जगदीस गुसाई ॥
ਜੋ​ਬਿਨੁ​ਹਰਿ​ਆਸ​ਅਵਰ​ਕਾਹੂ​ਕੀ​ਕੀਜੈ​ਸਾ​ਨਿਹਫਲ​ਆਸ​ਸਭ​ਬਿਰਥੀ​ਜਾਈ​॥੧॥​ਰਹਾਉ​॥​
ਪਰਮਾਤਮਾ ਤੋਂ ਬਿਨਾ ਜੇਹੜੀ ਭੀ ਕਿਸੇ ਹੋਰ ਦੀ ਆਸ ਕਰੀਦੀ ਹੈ, ਉਹ ਆਸ ਸਫਲ ਨਹੀਂ ਹੁੰਦੀ, ਉਹ ਆਸ ਵਿਅਰਥ ਜਾਂਦੀ ਹੈ ॥੧॥ ਰਹਾਉ ॥
That hope which is placed in any other than the Lord - that hope is fruitless, and totally useless. ||1||Pause||
जो बिनु हरि आस अवर काहू की कीजै सा निहफल आस सभ बिरथी जाई ॥१॥ रहाउ ॥
ਜੋ​ਦੀਸੈ​ਮਾਇਆ​ਮੋਹ​ਕੁਟੰਬੁ​ਸਭੁ​ਮਤ​ਤਿਸ​ਕੀ​ਆਸ​ਲਗਿ​ਜਨਮੁ​ਗਵਾਈ​॥​
ਹੇ ਮੇਰੇ ਮਨ! ਜੋ ਇਹ ਸਾਰਾ ਪਰਵਾਰ ਦਿੱਸ ਰਿਹਾ ਹੈ, ਇਹ ਮਾਇਆ ਦੇ ਮੋਹ (ਦਾ ਮੂਲ) ਹੈ। ਇਸ ਪਰਵਾਰ ਦੀ ਆਸ ਰੱਖ ਕੇ ਕਿਤੇ ਆਪਣਾ ਜੀਵਨ ਵਿਅਰਥ ਨਾਹ ਗਵਾ ਲਈਂ।
That which you can see, Maya, and all attachment to family - don't place your hopes in them, or your life will be wasted and lost.
जो दीसै माइआ मोह कुटंबु सभु मत तिस की आस लगि जनमु गवाई ॥
ਇਨੑ​ਕੈ​ਕਿਛੁ​ਹਾਥਿ​ਨਹੀ​ਕਹਾ​ਕਰਹਿ​ਇਹਿ​ਬਪੁੜੇ​ਇਨੑ​ਕਾ​ਵਾਹਿਆ​ਕਛੁ​ਨ​ਵਸਾਈ​॥​
ਇਹਨਾਂ ਸੰਬੰਧੀਆਂ ਦੇ ਹੱਥ ਵਿਚ ਕੁਝ ਨਹੀਂ। ਇਹ ਵਿਚਾਰੇ ਕੀਹ ਕਰ ਸਕਦੇ ਹਨ? ਇਹਨਾਂ ਦਾ ਲਾਇਆ ਹੋਇਆ ਜ਼ੋਰ ਸਫਲ ਨਹੀਂ ਹੋ ਸਕਦਾ।
Nothing is in their hands; what can these poor creatures do? By their actions, nothing can be done.
इन कै किछु हाथि नही कहा करहि इहि बपुड़े इन का वाहिआ कछु न वसाई ॥
ਮੇਰੇ​ਮਨ​ਆਸ​ਕਰਿ​ਹਰਿ​ਪ੍ਰੀਤਮ​ਅਪੁਨੇ​ਕੀ​ਜੋ​ਤੁਝੁ​ਤਾਰੈ​ਤੇਰਾ​ਕੁਟੰਬੁ​ਸਭੁ​ਛਡਾਈ​॥੨॥​
ਸੋ, ਹੇ ਮੇਰੇ ਮਨ! ਆਪਣੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹੀ ਤੈਨੂੰ ਪਾਰ ਲੰਘਾ ਸਕਦਾ ਹੈ, ਤੇਰੇ ਪਰਵਾਰ ਨੂੰ ਭੀ (ਹਰੇਕ ਬਿਪਤਾ ਤੋਂ) ਛੁਡਾ ਸਕਦਾ ਹੈ ॥੨॥
O my mind, place your hopes in the Lord, your Beloved, who shall carry you across, and save your whole family as well. ||2||
मेरे मन आस करि हरि प्रीतम अपुने की जो तुझु तारै तेरा कुटंबु सभु छडाई ॥२॥
ਜੇ​ਕਿਛੁ​ਆਸ​ਅਵਰ​ਕਰਹਿ​ਪਰਮਿਤ੍ਰੀ​ਮਤ​ਤੂੰ​ਜਾਣਹਿ​ਤੇਰੈ​ਕਿਤੈ​ਕੰਮਿ​ਆਈ​॥​
ਹੇ ਭਾਈ! ਜੇ ਤੂੰ (ਪ੍ਰਭੂ ਨੂੰ ਛੱਡ ਕੇ) ਹੋਰ ਮਾਇਆ ਆਦਿਕ ਦੀ ਆਸ ਬਣਾਏਂਗਾ, ਕਿਤੇ ਇਹ ਨਾਹ ਸਮਝ ਲਈਂ ਕਿ ਮਾਇਆ ਤੇਰੇ ਕਿਸੇ ਕੰਮ ਆਵੇਗੀ।
If you place your hopes in any other, in any friend other than the Lord, then you shall come to know that it is of no use at all.
जे किछु आस अवर करहि परमित्री मत तूं जाणहि तेरै कितै कंमि आई ॥
ਇਹ​ਆਸ​ਪਰਮਿਤ੍ਰੀ​ਭਾਉ​ਦੂਜਾ​ਹੈ​ਖਿਨ​ਮਹਿ​ਝੂਠੁ​ਬਿਨਸਿ​ਸਭ​ਜਾਈ​॥​
ਮਾਇਆ ਵਾਲੀ ਆਸ (ਪ੍ਰਭੂ ਤੋਂ ਬਿਨਾ) ਦੂਜਾ ਪਿਆਰ ਹੈ, ਇਹ ਸਾਰਾ ਝੂਠਾ ਪਿਆਰ ਹੈ, ਇਹ ਤਾਂ ਇਕ ਖਿਨ ਵਿਚ ਨਾਸ ਹੋ ਜਾਇਗਾ।
This hope placed in other friends comes from the love of duality. In an instant, it is gone; it is totally false.
इह आस परमित्री भाउ दूजा है खिन महि झूठु बिनसि सभ जाई ॥
ਮੇਰੇ​ਮਨ​ਆਸਾ​ਕਰਿ​ਹਰਿ​ਪ੍ਰੀਤਮ​ਸਾਚੇ​ਕੀ​ਜੋ​ਤੇਰਾ​ਘਾਲਿਆ​ਸਭੁ​ਥਾਇ​ਪਾਈ​॥੩॥​
ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹ ਪ੍ਰਭੂ ਤੇਰੀ ਕੀਤੀ ਹੋਈ ਸਾਰੀ ਮੇਹਨਤ ਸਫਲ ਕਰੇਗਾ ॥੩॥
O my mind, place your hopes in the Lord, your True Beloved, who shall approve and reward you for all your efforts. ||3||
मेरे मन आसा करि हरि प्रीतम साचे की जो तेरा घालिआ सभु थाइ पाई ॥३॥
ਆਸਾ​ਮਨਸਾ​ਸਭ​ਤੇਰੀ​ਮੇਰੇ​ਸੁਆਮੀ​ਜੈਸੀ​ਤੂ​ਆਸ​ਕਰਾਵਹਿ​ਤੈਸੀ​ਕੋ​ਆਸ​ਕਰਾਈ​॥​
ਪਰ, ਹੇ ਮੇਰੇ ਮਾਲਕ-ਪ੍ਰਭੂ! ਤੇਰੀ ਹੀ ਪ੍ਰੇਰਨਾ ਨਾਲ ਜੀਵ ਆਸਾਂ ਧਾਰਦਾ ਹੈ, ਮਨ ਦੇ ਫੁਰਨੇ ਬਣਾਂਦਾ ਹੈ। ਹਰੇਕ ਜੀਵ ਉਹੋ ਜਿਹੀ ਹੀ ਆਸ ਧਾਰਦਾ ਹੈ ਜਿਹੋ ਜਿਹੀ ਤੂੰ ਪ੍ਰੇਰਨਾ ਕਰਦਾ ਹੈਂ।
Hope and desire are all Yours, O my Lord and Master. As You inspire hope, so are the hopes held.
आसा मनसा सभ तेरी मेरे सुआमी जैसी तू आस करावहि तैसी को आस कराई ॥