GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 716
Display Settings
Translations
ਸ੍ਰੀ​ਭਗਵੰਤ​ਭਜਯੋ​ਨ​ਅਰੇ​ਜੜ​ਧਾਮ​ਕੇ​ਕਾਮ​ਕਹਾ​ਉਰਝਾਯੋ​॥੩੧॥​
ਹੇ ਮੂਰਖ! ਸ੍ਰੀ ਭਗਵਾਨ ਦਾ ਕਦੇ ਭਜਨ ਨਹੀਂ ਕੀਤਾ ਅਤੇ ਘਰ ਦੇ ਕੰਮ ਵਿਚ ਹੀ ਉਲਝੇ ਰਹੇ ਹੋ ॥੩੧॥
O foolish creature! You have not worshipped the Lord and had been uselessly entangle in the domestic as well as outside affairs.31.
स्री भगवंत भजयो न अरे जड़ धाम के काम कहा उरझायो ॥३१॥
ਫੋਕਟ​ਕਰਮ​ਦ੍ਰਿੜਾਤ​ਕਹਾ​ਇਨ​ਲੋਗਨ​ਕੋ​ਕੋਈ​ਕਾਮ​ਨ​ਐ​ਹੈ​॥​
(ਸ਼ਰਧਾਲੂਆਂ ਨੂੰ) ਕਿਸ ਲਈ ਫੋਕਟ ਕਰਮ ਦ੍ਰਿੜਾਉਂਦੇ ਹੋ, (ਕਿਉਂਕਿ ਇਹ ਕਰਮ ਧਰਮ) ਇਨ੍ਹਾਂ ਲੋਕਾਂ ਦੇ ਕਿਸੇ ਕੰਮ ਨਹੀਂ ਆਉਣੇ।
Why do you tell repeatedly to these people for performing the actions of heresy? These works will not be of any use to them;
फोकट करम द्रिड़ात कहा इन लोगन को कोई काम न ऐ है ॥
ਭਾਜਤ​ਕਾ​ਧਨ​ਹੇਤ​ਅਰੇ​ਜਮ​ਕਿੰਕਰ​ਤੇ​ਨਹ​ਭਾਜਨ​ਪੈ​ਹੈ​॥​
ਹੇ (ਮਨੁੱਖ) ਕਿਸ ਲਈ ਧਨ ਵਾਸਤੇ ਭਜਾ ਫਿਰਦਾ ਹੈਂ, (ਪਰ ਤੂੰ) ਜਮ ਅਤੇ ਉਸ ਦੇ ਦੂਤਾਂ ਤੋਂ ਕਦੇ ਭਜ ਨਹੀਂ ਸਕੇਂਗਾ।
why are you running hither and thither for wealth? You may do anything, but you will bot be able to escape from the noose of Yama;
भाजत का धन हेत अरे जम किंकर ते नह भाजन पै है ॥
ਪੁਤ੍ਰ​ਕਲਿਤ੍ਰ​ਨ​ਮਿਤ੍ਰ​ਸਬੈ​ਊਹਾ​ਸਿਖ​ਸਖਾ​ਕੋਊ​ਸਾਖ​ਨ​ਦੈ​ਹੈ​॥​
ਪੁੱਤਰ, ਇਸਤਰੀ, ਸਾਰੇ ਮਿਤਰ ਅਤੇ ਸਿੱਖ-ਸੇਵਕ ਉਥੇ ਕੋਈ ਗਵਾਹੀ ਨਹੀਂ ਦੇਵੇਗਾ।
Even you son, wife an friend will not bear witness to you and none of them will speak for you;
पुत्र कलित्र न मित्र सबै ऊहा सिख सखा कोऊ साख न दै है ॥
ਚੇਤ​ਰੇ​ਚੇਤ​ਅਚੇਤ​ਮਹਾ​ਪਸੁ​ਅੰਤ​ਕੀ​ਬਾਰ​ਇਕੇਲੋ​ਈ​ਜੈ​ਹੈ​॥੩੨॥​
ਹੇ ਅਚੇਤ ਅਤੇ ਮਹਾ ਮੂਰਖ! ਚੇਤੇ ਕਰ ਲੈ ਕਿ ਅੰਤ ਵੇਲੇ (ਤੂੰ ਇਥੋਂ) ਇਕੱਲਾ ਹੀ ਜਾਵੇਂਗਾ ॥੩੨॥
therefore, O fool! take care of yourself even now, because ultimately you will have to go alone.32.
चेत रे चेत अचेत महा पसु अंत की बार इकेलो ई जै है ॥३२॥
ਤੋ​ਤਨ​ਤਯਾਗਤ​ਹੀ​ਸੁਨ​ਰੇ​ਜੜ​ਪ੍ਰੇਤ​ਬਖਾਨ​ਤ੍ਰਿਆ​ਭਜਿ​ਜੈ​ਹੈ​॥​
ਹੇ ਮੂਰਖ! ਤੇਰੇ ਸ਼ਰੀਰ ਦੇ ਛਡਦਿਆਂ ਹੀ (ਤੇਰੀ) ਇਸਤਰੀ ਪ੍ਰੇਤ ਪ੍ਰੇਤ ਕਹਿੰਦੀ (ਤੇਰੇ ਕੋਲੋਂ) ਭਜ ਜਾਏਗੀ।
After abandoning the body, O fool! Your wife will also run away calling you a ghost;
तो तन तयागत ही सुन रे जड़ प्रेत बखान त्रिआ भजि जै है ॥
ਪੁਤ੍ਰ​ਕਲਤ੍ਰ​ਸੁ​ਮਿਤ੍ਰ​ਸਖਾ​ਇਹ​ਬੇਗ​ਨਿਕਾਰਹੁ​ਆਇਸੁ​ਦੈ​ਹੈ​॥​
ਪੁੱਤਰ, ਇਸਤਰੀ, ਮਿਤਰ, ਸਾਥੀ, ਇਹ ਸਾਰੇ (ਮੁਰਦੇ ਨੂੰ) ਜਲਦੀ ਬਾਹਰ ਕਢਣ ਲਈ ਆਗਿਆ ਦੇਣਗੇ।
the son, wife and friend, all will say that you should be taken out immediately and cause you to go to the cemetery;
पुत्र कलत्र सु मित्र सखा इह बेग निकारहु आइसु दै है ॥
ਭਉਨ​ਭੰਡਾਰ​ਧਰਾ​ਗੜ​ਜੇਤਕ​ਛਾਡਤ​ਪ੍ਰਾਨ​ਬਿਗਾਨ​ਕਹੈ​ਹੈ​॥​
ਘਰ-ਬਾਰ, ਖਜ਼ਾਨਾ, ਜ਼ਮੀਨ, ਕਿਲਾ (ਆਦਿਕ) ਜਿਤਨੇ ਵੀ (ਪਦਾਰਥ ਹਨ) ਪ੍ਰਾਣਾਂ ਦੇ ਛੁਟਦਿਆਂ ਹੀ ਬਿਗਾਨੇ ਅਖਵਾਉਣ ਲਗ ਜਾਣਗੇ।
After passing away, the home, shore and earth will become alien,
भउन भंडार धरा गड़ जेतक छाडत प्रान बिगान कहै है ॥
ਚੇਤ​ਰੇ​ਚੇਤ​ਅਚੇਤ​ਮਹਾ​ਪਸੁ​ਅੰਤ​ਕੀ​ਬਾਰਿ​ਇਕੇਲੋ​ਈ​ਜੈ​ਹੈ​॥੩੩॥​
ਹੇ ਨਾ-ਸਮਝ ਅਤੇ ਮਹਾ ਪਸ਼ੂ! ਸੰਭਲ ਜਾ, ਚੇਤੇ ਕਰ ਲੈ (ਕਿ) ਅੰਤ ਕਾਲ ਵੇਲੇ (ਤੂੰ ਇਸ ਸੰਸਾਰ ਤੋਂ) ਇਕੱਲਾ ਹੀ ਜਾਵੇਂਗਾ ॥੩੩॥
therefore, O great animal! take care of yourself even now, because ultimately you have to go alone.33.
चेत रे चेत अचेत महा पसु अंत की बारि इकेलो ई जै है ॥३३॥
ੴ​ਵਾਹਿਗੁਰੂ​ਜੀ​ਕੀ​ਫਤਹ​॥​
The Lord is One and the Victory is of the Lord.
ੴ वाहिगुरू जी की फतह ॥
ਸ੍ਵੈਯਾ​॥​ਪਾਤਸ਼ਾਹੀ​੧੦​॥​
Swaya. The utterance from the holy mouth of The Tenth Sovereign.
स्वैया ॥ पातशाही १० ॥
ਜੋ​ਕਿਛੁ​ਲੇਖੁ​ਲਿਖਿਓ​ਬਿਧਨਾ​ਸੋਈ​ਪਾਯਤੁ​ਮਿਸ੍ਰ​ਜੂ​ਸੋਕ​ਨਿਵਾਰੋ​॥​
ਜੋ ਕੁਝ ਵਿਧਾਤਾ ਨੇ ਲੇਖ ਲਿਖ ਦਿੱਤਾ ਹੈ, ਉਹੀ ਪਾਈਦਾ ਹੈ। ਹੇ ਮਿਸ਼ਰ ਜੀ! ਸ਼ੋਕ ਨੂੰ ਦੂਰ ਕਰ ਦਿਓ।
O friend! whatever the providence has recorded, it will surely happen, therefore, forsake your sorrow;
जो किछु लेखु लिखिओ बिधना सोई पायतु मिस्र जू सोक निवारो ॥
ਮੇਰੋ​ਕਛੂ​ਅਪਰਾਧੁ​ਨਹੀਂ​ਗਯੋ​ਯਾਦ​ਤੇ​ਭੂਲ​ਨਹ​ਕੋਪੁ​ਚਿਤਾਰੋ​॥​
(ਇਸ ਗੱਲ ਵਿਚ) ਮੇਰਾ ਕੋਈ ਅਪਰਾਧ ਨਹੀਂ ਹੈ। (ਮੈਨੂੰ) ਯਾਦ ਤੋਂ ਭੁਲ ਗਿਆ,। (ਹੁਣ ਮੇਰੇ ਵਲ) ਕ੍ਰੋਧ ਨਾਲ ਨਾ ਵੇਖੋ।
there is no fault of mine in this; I had only forgotton (to serve you earlier); do not get enraged on my error;
मेरो कछू अपराधु नहीं गयो याद ते भूल नह कोपु चितारो ॥
ਬਾਗੋ​ਨਿਹਾਲੀ​ਪਠੋ​ਦੈਹੋ​ਆਜੁ​ਭਲੇ​ਤੁਮ​ਕੋ​ਨਿਹਚੈ​ਜੀਅ​ਧਾਰੋ​॥​
(ਮੈਂ) ਅਜ ਹੀ ਚੰਗਾ ਪੁਸ਼ਾਕਾ, ਰਜ਼ਾਈ ਆਦਿ ਤੁਹਾਨੂੰ ਭੇਜ ਦਿਆਂਗਾ, (ਇਹ ਗੱਲ) ਮਨ ਵਿਚ ਨਿਸਚੇ ਕਰ ਲਵੋ।
I shall surely cause to send the quilt, bed etc. as religious gift; do not be anxious about that,
बागो निहाली पठो दैहो आजु भले तुम को निहचै जीअ धारो ॥
ਛੱਤ੍ਰੀ​ਸਭੈ​ਕ੍ਰਿਤ​ਬਿੱਪਨ​ਕੇ​ਇਨਹੂ​ਪੈ​ਕਟਾਛ​ਕ੍ਰਿਪਾ​ਕੈ​ਨਿਹਾਰੋ​॥੧॥​
ਸਾਰੇ ਛਤ੍ਰੀ ਬ੍ਰਾਹਮਣਾਂ ਦੇ ਦਾਸ (ਭ੍ਰਿਤ) ਹਨ। ਇਨ੍ਹਾਂ ਨੂੰ ਕ੍ਰਿਪਾ ਦੀ ਦ੍ਰਿਸ਼ਟੀ ਨਾਲ ਵੇਖੋ ॥੧॥
the Kshatriyas had been performing the jobs for the Brahmins; now be kind to them, looking towards them.1.
छत्री सभै क्रित बिपन के इनहू पै कटाछ क्रिपा कै निहारो ॥१॥
ਸ੍ਵੈਯਾ​॥​
स्वैया ॥
ਜੁੱਧ​ਜਿਤੇ​ਇਨਹੀ​ਕੇ​ਪ੍ਰਸਾਦਿ​ਇਨਹੀ​ਕੇ​ਪ੍ਰਸਾਦਿ​ਸੁ​ਦਾਨ​ਕਰੇ​॥​
(ਇਨ੍ਹਾਂ (ਸਿੱਖਾਂ) ਦੀ ਕ੍ਰਿਪਾ ਨਾਲ ਹੀ ਯੁੱਧ ਜਿਤੇ ਹਨ ਅਤੇ ਇਨ੍ਹਾਂ ਦੀ ਕ੍ਰਿਪਾ ਨਾਲ ਦਾਨ ਕੀਤੇ ਹਨ।
By the kindness of these Sikhs, I have conquered the wars and also by their kindness, I have bestowed charities;
जुद्ध जिते इनही के प्रसादि इनही के प्रसादि सु दान करे ॥
ਅਘ​ਅਉਘ​ਟਰੇ​ਇਨਹੀ​ਕੇ​ਪ੍ਰਸਾਦਿ​ਇਨਹੀ​ਕੀ​ਕ੍ਰਿਪਾ​ਫੁਨ​ਧਾਮ​ਭਰੇ​॥​
ਇਨ੍ਹਾਂ ਦੀ ਕ੍ਰਿਪਾ ਨਾਲ ਸਾਰੇ ਪਾਪ ਮਿਟ ਗਏ ਹਨ ਅਤੇ ਇਨ੍ਹਾਂ ਦੀ ਕ੍ਰਿਪਾ ਨਾਲ ਫਿਰ ਘਰ ਭਰ ਗਏ ਹਨ।
by their kindness the clusters on sins have been destroyed and by their kindness my house is full of wealth and materials;
अघ अउघ टरे इनही के प्रसादि इनही की क्रिपा फुन धाम भरे ॥
ਇਨਹੀ​ਕੇ​ਪ੍ਰਸਾਦਿ​ਸੁਬਿਦਿਆ​ਲਈ​ਇਨਹੀ​ਕੀ​ਕ੍ਰਿਪਾ​ਸਭ​ਸਤ੍ਰ​ਮਰੇ​॥​
ਇਨ੍ਹਾਂ ਦੀ ਕ੍ਰਿਪਾ ਨਾਲ ਵਿਦਿਆ ਪ੍ਰਾਪਤ ਕੀਤੀ ਹੈ ਅਤੇ ਇਨ੍ਹਾਂ ਦੀ ਕ੍ਰਿਪਾ ਨਾਲ ਸਾਰੇ ਵੈਰੀ ਮਰ ਗਏ ਹਨ।
By their kindness I have received education and by their kindness all my enemies have been destroyed;
इनही के प्रसादि सुबिदिआ लई इनही की क्रिपा सभ सत्र मरे ॥
ਇਨਹੀ​ਕੀ​ਕ੍ਰਿਪਾ​ਕੇ​ਸਜੇ​ਹਮ​ਹੈ​ਨਹੀ​ਮੋ​ਸੇ​ਗਰੀਬ​ਕਰੋਰ​ਪਰੇ​॥੨॥​
ਇਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਸ਼ੋਭਾ ਪਾ ਰਹੇ ਹਾਂ, ਨਹੀਂ ਤਾਂ ਮੇਰੇ ਵਰਗੇ ਕਰੋੜਾਂ ਗਰੀਬ (ਸੰਸਾਰ ਵਿਚ) ਪਏ ਹਨ (ਜਿਨ੍ਹਾਂ ਦੀ ਕੋਈ ਵਾਟ ਨਹੀਂ ਪੁਛਦਾ) ॥੨॥
by their kindness I have been greatly adorned, otherwise there kindness I have been greatly adorned, otherwise there are crores of humble person like me.2.
इनही की क्रिपा के सजे हम है नही मो से गरीब करोर परे ॥२॥
ਸ੍ਵੈਯਾ​॥​
स्वैया ॥
ਸੇਵ​ਕਰੀ​ਇਨਹੀ​ਕੀ​ਭਾਵਤ​ਅਉਰ​ਕੀ​ਸੇਵ​ਸੁਹਾਤ​ਨ​ਜੀ​ਕੋ​॥​
ਇਨ੍ਹਾਂ ਦੀ ਕੀਤੀ ਸੇਵਾ ਹੀ (ਮੈਨੂੰ) ਚੰਗੀ ਲਗਦੀ ਹੈ; ਹੋਰਾਂ ਦੀ ਸੇਵਾ ਮੇਰੇ ਜੀ ਨੂੰ ਚੰਗੀ ਨਹੀਂ ਲਗਦੀ।
I like to serve them and my mind is not pleased to serve others;
सेव करी इनही की भावत अउर की सेव सुहात न जी को ॥
ਦਾਨ​ਦਯੋ​ਇਨਹੀ​ਕੋ​ਭਲੋ​ਅਰੁ​ਆਨ​ਕੋ​ਦਾਨ​ਨ​ਲਾਗਤ​ਨੀਕੋ​॥​
ਦਾਨ ਦੇਣਾ ਵੀ ਇਨ੍ਹਾਂ ਨੂੰ ਚੰਗਾ ਹੈ ਅਤੇ ਹੋਰਨਾਂ ਨੂੰ ਦਾਨ ਦੇਣਾ ਬਿਲਕੁਲ ਚੰਗਾ ਨਹੀਂ ਲਗਦਾ।
the charities bestowed on them are really good and the charities given to others do not appear to be nice;
दान दयो इनही को भलो अरु आन को दान न लागत नीको ॥
ਆਗੈ​ਫਲੈ​ਇਨਹੀ​ਕੋ​ਦਯੋ​ਜਗ​ਮੈ​ਜਸੁ​ਅਉਰ​ਦਯੋ​ਸਭ​ਫੀਕੋ​॥​
ਇਨ੍ਹਾਂ ਨੂੰ ਦਿੱਤਾ ਹੋਇਆ ਅਗੇ ਫਲੇਗਾ ਅਤੇ ਜਗਤ ਵਿਚ ਯਸ਼ ਹੋਵੇਗਾ; ਹੋਰਨਾਂ ਨੂੰ ਦਿੱਤਾ ਹੋਇਆ ਸਭ ਫਿਕਾ (ਵਿਅਰਥ) ਹੈ।
The charities bestowed on them will bear fruit in future and the charities given to others in the world are unsavoury in front of donation given to them;
आगै फलै इनही को दयो जग मै जसु अउर दयो सभ फीको ॥
ਮੋ​ਗ੍ਰਹ​ਮੈ​ਤਨ​ਤੇ​ਮਨ​ਤੇ​ਸਿਰ​ਲਉ​ਧਨ​ਹੈ​ਸਭ​ਹੀ​ਇਨਹੀ​ਕੋ​॥੩॥​
ਮੇਰੇ ਘਰ ਵਿਚ ਤਨ, ਮਨ ਤੇ ਧਨ ਅਤੇ ਸਿਰ ਤਕ ਸਭ ਇਨ੍ਹਾਂ (ਸਿੱਖਾਂ) ਦਾ ਹੀ ਹੈ ॥੩॥
in my house, my mind, my body, my wealth and even my head everything belongs to them.3.
मो ग्रह मै तन ते मन ते सिर लउ धन है सभ ही इनही को ॥३॥
ਦੋਹਰਾ​॥​
Dohra.
दोहरा ॥
ਚਟਪਟਾਇ​ਚਿਤ​ਮੈ​ਜਰਿਓ​ਤ੍ਰਿਣ​ਜਿਉ​ਕ੍ਰੁਧਤ​ਹੋਇ​॥​
ਇਹ ਗੱਲ ਸੁਣਦਿਆਂ ਹੀ ਮਿਸ਼ਰ ਕ੍ਰੋਧਿਤ ਹੋ ਕੇ ਘਬਰਾ ਗਿਆ ਅਤੇ ਚਿੱਤ ਵਿਚ ਤੀਲਿਆਂ ਵਾਂਗ ਸੜ ਗਿਆ।
Just as the straws while burning in ire are flabbergasted,
चटपटाइ चित मै जरिओ त्रिण जिउ क्रुधत होइ ॥