GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 660
Display Settings
Translations
ਧਨਾਸਰੀ​ਮਹਲਾ​੧​ਘਰੁ​੧​ਚਉਪਦੇ​॥​
ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Dhanaasaree, First Mahalaa, First House, Chau-Padas:
धनासरी महला १ घरु १ चउपदे ॥
ੴ​ਸਤਿ​ਨਾਮੁ​ਕਰਤਾ​ਪੁਰਖੁ​ਨਿਰਭਉ​ਨਿਰਵੈਰੁ​ਅਕਾਲ​ਮੂਰਤਿ​ਅਜੂਨੀ​ਸੈਭੰ​ਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ਜੀਉ​ਡਰਤੁ​ਹੈ​ਆਪਣਾ​ਕੈ​ਸਿਉ​ਕਰੀ​ਪੁਕਾਰ​॥​
(ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ।
My soul is afraid; to whom should I complain?
जीउ डरतु है आपणा कै सिउ करी पुकार ॥
ਦੂਖ​ਵਿਸਾਰਣੁ​ਸੇਵਿਆ​ਸਦਾ​ਸਦਾ​ਦਾਤਾਰੁ​॥੧॥​
(ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧॥
I serve Him, who makes me forget my pains; He is the Giver, forever and ever. ||1||
दूख विसारणु सेविआ सदा सदा दातारु ॥१॥
ਸਾਹਿਬੁ​ਮੇਰਾ​ਨੀਤ​ਨਵਾ​ਸਦਾ​ਸਦਾ​ਦਾਤਾਰੁ​॥੧॥​ਰਹਾਉ​॥​
(ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ ॥੧॥ ਰਹਾਉ ॥
My Lord and Master is forever new; He is the Giver, forever and ever. ||1||Pause||
साहिबु मेरा नीत नवा सदा सदा दातारु ॥१॥ रहाउ ॥
ਅਨਦਿਨੁ​ਸਾਹਿਬੁ​ਸੇਵੀਐ​ਅੰਤਿ​ਛਡਾਏ​ਸੋਇ​॥​
ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨਾ ਚਾਹੀਦਾ ਹੈ (ਦੁੱਖਾਂ ਵਿਚੋਂ) ਆਖ਼ਰ ਉਹੀ ਬਚਾਂਦਾ ਹੈ।
Night and day, I serve my Lord and Master; He shall save me in the end.
अनदिनु साहिबु सेवीऐ अंति छडाए सोइ ॥
ਸੁਣਿ​ਸੁਣਿ​ਮੇਰੀ​ਕਾਮਣੀ​ਪਾਰਿ​ਉਤਾਰਾ​ਹੋਇ​॥੨॥​
ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ ॥੨॥
Hearing and listening, O my dear sister, I have crossed over. ||2||
सुणि सुणि मेरी कामणी पारि उतारा होइ ॥२॥
ਦਇਆਲ​ਤੇਰੈ​ਨਾਮਿ​ਤਰਾ​॥​
ਹੇ ਦਿਆਲ ਪ੍ਰਭੂ! (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ।
O Merciful Lord, Your Name carries me across.
दइआल तेरै नामि तरा ॥
ਸਦ​ਕੁਰਬਾਣੈ​ਜਾਉ​॥੧॥​ਰਹਾਉ​॥​
ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ॥੧॥ ਰਹਾਉ ॥
I am forever a sacrifice to You. ||1||Pause||
सद कुरबाणै जाउ ॥१॥ रहाउ ॥
ਸਰਬੰ​ਸਾਚਾ​ਏਕੁ​ਹੈ​ਦੂਜਾ​ਨਾਹੀ​ਕੋਇ​॥​
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ।
In all the world, there is only the One True Lord; there is no other at all.
सरबं साचा एकु है दूजा नाही कोइ ॥
ਤਾ​ਕੀ​ਸੇਵਾ​ਸੋ​ਕਰੇ​ਜਾ​ਕਉ​ਨਦਰਿ​ਕਰੇ​॥੩॥​
ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ ॥੩॥
He alone serves the Lord, upon whom the Lord casts His Glance of Grace. ||3||
ता की सेवा सो करे जा कउ नदरि करे ॥३॥
ਤੁਧੁ​ਬਾਝੁ​ਪਿਆਰੇ​ਕੇਵ​ਰਹਾ​॥​
ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ।
Without You, O Beloved, how could I even live?
तुधु बाझु पिआरे केव रहा ॥
ਸਾ​ਵਡਿਆਈ​ਦੇਹਿ​ਜਿਤੁ​ਨਾਮਿ​ਤੇਰੇ​ਲਾਗਿ​ਰਹਾਂ​॥​
ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ।
Bless me with such greatness, that I may remain attached to Your Name.
सा वडिआई देहि जितु नामि तेरे लागि रहां ॥
ਦੂਜਾ​ਨਾਹੀ​ਕੋਇ​ਜਿਸੁ​ਆਗੈ​ਪਿਆਰੇ​ਜਾਇ​ਕਹਾ​॥੧॥​ਰਹਾਉ​॥​
ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ ॥੧॥ ਰਹਾਉ ॥
There is no other, O Beloved, to whom I can go and speak. ||1||Pause||
दूजा नाही कोइ जिसु आगै पिआरे जाइ कहा ॥१॥ रहाउ ॥
ਸੇਵੀ​ਸਾਹਿਬੁ​ਆਪਣਾ​ਅਵਰੁ​ਨ​ਜਾਚੰਉ​ਕੋਇ​॥​
(ਦੁੱਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ) ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ।
I serve my Lord and Master; I ask for no other.
सेवी साहिबु आपणा अवरु न जाचंउ कोइ ॥
ਨਾਨਕੁ​ਤਾ​ਕਾ​ਦਾਸੁ​ਹੈ​ਬਿੰਦ​ਬਿੰਦ​ਚੁਖ​ਚੁਖ​ਹੋਇ​॥੪॥​
ਨਾਨਕ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ ॥੪॥
Nanak is His slave; moment by moment, bit by bit, he is a sacrifice to Him. ||4||
नानकु ता का दासु है बिंद बिंद चुख चुख होइ ॥४॥
ਸਾਹਿਬ​ਤੇਰੇ​ਨਾਮ​ਵਿਟਹੁ​ਬਿੰਦ​ਬਿੰਦ​ਚੁਖ​ਚੁਖ​ਹੋਇ​॥੧॥​ਰਹਾਉ​॥੪॥੧॥​
ਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥੪॥੧॥
O Lord Master, I am a sacrifice to Your Name, moment by moment, bit by bit. ||1||Pause||4||1||
साहिब तेरे नाम विटहु बिंद बिंद चुख चुख होइ ॥१॥ रहाउ ॥४॥१॥
ਧਨਾਸਰੀ​ਮਹਲਾ​੧​॥​
Dhanaasaree, First Mahalaa:
धनासरी महला १ ॥
ਹਮ​ਆਦਮੀ​ਹਾਂ​ਇਕ​ਦਮੀ​ਮੁਹਲਤਿ​ਮੁਹਤੁ​ਨ​ਜਾਣਾ​॥​
(ਹੇ ਭਾਈ!) ਅਸੀਂ ਆਦਮੀ ਇਕ ਦਮ ਦੇ ਹੀ ਮਾਲਕ ਹਾਂ (ਕੀਹ ਪਤਾ ਹੈ ਕਿ ਦਮ ਕਦੋਂ ਮੁੱਕ ਜਾਏ? ਸਾਨੂੰ ਆਪਣੀ ਜ਼ਿੰਦਗੀ ਦੀ) ਮਿਆਦ ਦਾ ਪਤਾ ਨਹੀਂ ਹੈ, ਸਾਨੂੰ ਇਹ ਪਤਾ ਨਹੀਂ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ।
We are human beings of the briefest moment; we do not know the appointed time of our departure.
हम आदमी हां इक दमी मुहलति मुहतु न जाणा ॥
ਨਾਨਕੁ​ਬਿਨਵੈ​ਤਿਸੈ​ਸਰੇਵਹੁ​ਜਾ​ਕੇ​ਜੀਅ​ਪਰਾਣਾ​॥੧॥​
(ਇਸ ਵਾਸਤੇ) ਨਾਨਕ ਬੇਨਤੀ ਕਰਦਾ ਹੈ- ਉਸ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸੁਆਸ ਦਿੱਤੇ ਹੋਏ ਹਨ ॥੧॥
Prays Nanak, serve the One, to whom our soul and breath of life belong. ||1||
नानकु बिनवै तिसै सरेवहु जा के जीअ पराणा ॥१॥
ਅੰਧੇ​ਜੀਵਨਾ​ਵੀਚਾਰਿ​ਦੇਖਿ​ਕੇਤੇ​ਕੇ​ਦਿਨਾ​॥੧॥​ਰਹਾਉ​॥​
ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਅੱਖਾਂ ਖੋਲ੍ਹ ਕੇ) ਵੇਖ, ਸੋਚ ਸਮਝ, ਇਥੇ ਜਗਤ ਵਿਚ ਥੋੜੇ ਹੀ ਦਿਨਾਂ ਦੀ ਜ਼ਿੰਦਗੀ ਹੈ ॥੧॥ ਰਹਾਉ ॥
You are blind - see and consider, how many days your life shall last. ||1||Pause||
अंधे जीवना वीचारि देखि केते के दिना ॥१॥ रहाउ ॥
ਸਾਸੁ​ਮਾਸੁ​ਸਭੁ​ਜੀਉ​ਤੁਮਾਰਾ​ਤੂ​ਮੈ​ਖਰਾ​ਪਿਆਰਾ​॥​
ਹੇ ਪ੍ਰਭੂ! (ਜਿਵੇਂ) ਇਹ ਸੁਆਸ ਇਹ ਸਰੀਰ ਇਹ ਜਿੰਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਤਿਵੇਂ) ਆਪਣਾ ਪਿਆਰ ਭੀ ਤੂੰ ਆਪ ਹੀ ਦੇਹ।
My breath, my flesh and my soul are all Yours, Lord; You are so very dear to me.
सासु मासु सभु जीउ तुमारा तू मै खरा पिआरा ॥
ਨਾਨਕੁ​ਸਾਇਰੁ​ਏਵ​ਕਹਤੁ​ਹੈ​ਸਚੇ​ਪਰਵਦਗਾਰਾ​॥੨॥​
ਹੇ ਸਦਾ ਅਟੱਲ ਰਹਿਣ ਵਾਲੇ ਤੇ ਜੀਵਾਂ ਦੇ ਪਾਲਣ ਵਾਲੇ ਪ੍ਰਭੂ! ਤੇਰਾ ਢਾਢੀ ਨਾਨਕ (ਤੇਰੇ ਦਰ ਤੇ) ਇਹ ਹੀ ਬੇਨਤੀ ਕਰਦਾ ਹੈ ॥੨॥
Nanak, the poet, says this, O True Lord Cherisher. ||2||
नानकु साइरु एव कहतु है सचे परवदगारा ॥२॥
ਜੇ​ਤੂ​ਕਿਸੈ​ਨ​ਦੇਹੀ​ਮੇਰੇ​ਸਾਹਿਬਾ​ਕਿਆ​ਕੋ​ਕਢੈ​ਗਹਣਾ​॥​
ਹੇ ਮੇਰੇ ਮਾਲਿਕ! ਜੇ ਤੂੰ ਆਪਣੇ ਪਿਆਰ ਦੀ ਦਾਤਿ ਆਪ ਹੀ ਕਿਸੇ ਜੀਵ ਨੂੰ ਨਾਹ ਦੇਵੇਂ, ਤਾਂ ਜੀਵ ਪਾਸ ਕੋਈ ਐਸ਼ੀ ਸ਼ੈ ਨਹੀਂ ਜੋ ਵੱਟੇ ਵਿਚ ਦੇ ਕੇ ਤੇਰਾ ਪਿਆਰ ਵਿਹਾਝ ਲਏ।
If you gave nothing, O my Lord and Master, what could anyone pledge to You?
जे तू किसै न देही मेरे साहिबा किआ को कढै गहणा ॥
ਨਾਨਕੁ​ਬਿਨਵੈ​ਸੋ​ਕਿਛੁ​ਪਾਈਐ​ਪੁਰਬਿ​ਲਿਖੇ​ਕਾ​ਲਹਣਾ​॥੩॥​
ਨਾਨਕ ਬੇਨਤੀ ਕਰਦਾ ਹੈ ਕਿ ਜੀਵ ਨੂੰ ਤਾਂ ਉਹੀ ਕੁਝ ਮਿਲ ਸਕਦਾ ਹੈ ਜੋ ਉਸ ਦੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਸੰਸਕਾਰ-ਰੂਪ ਲੇਖ (ਉਸ ਦੇ ਮੱਥੇ ਤੇ ਲਿਖਿਆ ਹੋਇਆ) ਹੈ (ਆਪਣੇ ਨਾਮ ਤੇ ਪਿਆਰ ਦੀ ਦਾਤਿ ਤਾਂ ਤੂੰ ਆਪ ਹੀ ਦੇਣੀ ਹੈ) ॥੩॥
Nanak prays, we receive that which we are pre-destined to receive. ||3||
नानकु बिनवै सो किछु पाईऐ पुरबि लिखे का लहणा ॥३॥
ਨਾਮੁ​ਖਸਮ​ਕਾ​ਚਿਤਿ​ਨ​ਕੀਆ​ਕਪਟੀ​ਕਪਟੁ​ਕਮਾਣਾ​॥​
(ਪਿਛਲੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ) ਛਲੀ ਮਨੁੱਖ ਤਾਂ ਛਲ ਹੀ ਕਮਾਂਦਾ ਰਹਿੰਦਾ ਹੈ, ਤੇ ਖਸਮ-ਪ੍ਰਭੂ ਦਾ ਨਾਮ ਆਪਣੇ ਮਨ ਵਿਚ ਨਹੀਂ ਵਸਾਂਦਾ।
The deceitful person does not remember the Lord's Name; he practices only deceit.
नामु खसम का चिति न कीआ कपटी कपटु कमाणा ॥
ਜਮ​ਦੁਆਰਿ​ਜਾ​ਪਕੜਿ​ਚਲਾਇਆ​ਤਾ​ਚਲਦਾ​ਪਛੁਤਾਣਾ​॥੪॥​
(ਸਾਰੀ ਉਮਰ ਇਉਂ ਹੀ ਲੰਘਾ ਕੇ ਅਖ਼ੀਰ ਵੇਲੇ) ਜਦੋਂ ਫੜ ਕੇ ਜਮਰਾਜ ਦੇ ਬੂਹੇ ਵਲ ਧੱਕਿਆ ਜਾਂਦਾ ਹੈ, ਤਾਂ (ਇਥੋਂ) ਤੁਰਨ ਵੇਲੇ ਹੱਥ ਮਲਦਾ ਹੈ ॥੪॥
When he is marched in chains to Death's door, then, he regrets his actions. ||4||
जम दुआरि जा पकड़ि चलाइआ ता चलदा पछुताणा ॥४॥