GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 527
Display Settings
Translations
ੴ​ਸਤਿ​ਨਾਮੁ​ਕਰਤਾ​ਪੁਰਖੁ​ਨਿਰਭਉ​ਨਿਰਵੈਰੁ​ਅਕਾਲ​ਮੂਰਤਿ​ਅਜੂਨੀ​ਸੈਭੰ​ਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ਰਾਗੁ​ਦੇਵਗੰਧਾਰੀ​ਮਹਲਾ​੪​ਘਰੁ​੧​॥​
ਰਾਗ ਦੇਵਗੰਧਾਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Raag Dayv-Gandhaaree, Fourth Mahalaa, First House:
रागु देवगंधारी महला ४ घरु १ ॥
ਸੇਵਕ​ਜਨ​ਬਨੇ​ਠਾਕੁਰ​ਲਿਵ​ਲਾਗੇ​॥​
ਜਿਨ੍ਹਾਂ ਮਨੁੱਖ ਦੀ ਪ੍ਰੀਤ ਮਾਲਕ-ਪ੍ਰਭੂ (ਦੇ ਚਰਨਾਂ) ਨਾਲ ਲੱਗ ਜਾਂਦੀ ਹੈ ਉਹ ਮਾਲਕ ਦੇ (ਸੱਚੇ) ਸੇਵਕ, (ਸੱਚੇ) ਦਾਸ ਬਣ ਜਾਂਦੇ ਹਨ।
Those who become the humble servants of the Lord and Master, lovingly focus their minds on Him.
सेवक जन बने ठाकुर लिव लागे ॥
ਜੋ​ਤੁਮਰਾ​ਜਸੁ​ਕਹਤੇ​ਗੁਰਮਤਿ​ਤਿਨ​ਮੁਖ​ਭਾਗ​ਸਭਾਗੇ​॥੧॥​ਰਹਾਉ​॥​
(ਹੇ ਪ੍ਰਭੂ!) ਜੇਹੜੇ ਮਨੁੱਖ ਗੁਰੂ ਦੀ ਮਤਿ ਤੇ ਤੁਰ ਕੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥
Those who chant Your Praises, through the Guru's Teachings, have great good fortune recorded upon their foreheads. ||1||Pause||
जो तुमरा जसु कहते गुरमति तिन मुख भाग सभागे ॥१॥ रहाउ ॥
ਟੂਟੇ​ਮਾਇਆ​ਕੇ​ਬੰਧਨ​ਫਾਹੇ​ਹਰਿ​ਰਾਮ​ਨਾਮ​ਲਿਵ​ਲਾਗੇ​॥​
ਪਰਮਾਤਮਾ ਦੇ ਨਾਮ ਨਾਲ ਜਿਨ੍ਹਾਂ ਮਨੁੱਖਾਂ ਦੀ ਲਗਨ ਲੱਗ ਜਾਂਦੀ ਹੈ, ਉਹਨਾਂ ਦੇ ਮਾਇਆ (ਦੇ ਮੋਹ) ਦੇ ਬੰਧਨ ਟੁੱਟ ਜਾਂਦੇ ਹਨ, ਫਾਹੀਆਂ ਟੁੱਟ ਜਾਂਦੀਆਂ ਹਨ।
The bonds and shackles of Maya are shattered, by lovingly focusing their minds on the Name of the Lord.
टूटे माइआ के बंधन फाहे हरि राम नाम लिव लागे ॥
ਹਮਰਾ​ਮਨੁ​ਮੋਹਿਓ​ਗੁਰ​ਮੋਹਨਿ​ਹਮ​ਬਿਸਮ​ਭਈ​ਮੁਖਿ​ਲਾਗੇ​॥੧॥​
(ਹੇ ਸਖੀ! ਮਨ ਨੂੰ) ਮੋਹ ਲੈਣ ਵਾਲੇ ਗੁਰੂ ਨੇ ਮੇਰਾ ਮਨ ਆਪਣੇ ਪਿਆਰ ਵਿਚ ਬੰਨ੍ਹ ਲਿਆ ਹੈ, ਉਸ ਸੋਹਣੇ ਗੁਰੂ ਦਾ ਦਰਸਨ ਕਰ ਕੇ ਮੈਂ ਮਸਤ ਹੋ ਗਈ ਹਾਂ। (ਇਸ ਵਾਸਤੇ ਮਾਇਆ ਦੇ ਮੋਹ ਦੀਆਂ ਫਾਹੀਆਂ ਮੇਰੇ ਨੇੜੇ ਨਹੀਂ ਢੁਕਦੀਆਂ) ॥੧॥
My mind is enticed by the Guru, the Enticer; beholding Him, I am wonder-struck. ||1||
हमरा मनु मोहिओ गुर मोहनि हम बिसम भई मुखि लागे ॥१॥
ਸਗਲੀ​ਰੈਣਿ​ਸੋਈ​ਅੰਧਿਆਰੀ​ਗੁਰ​ਕਿੰਚਤ​ਕਿਰਪਾ​ਜਾਗੇ​॥​
(ਹੇ ਸਖੀ!) ਮੈਂ (ਜ਼ਿੰਦਗੀ ਦੀ) ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰ ਵਿਚ ਸੁੱਤੀ ਰਹੀ (ਆਤਮਕ ਜੀਵਨ ਵੱਲੋਂ ਅਵੇਸਲੀ ਰਹੀ), ਹੁਣ ਗੁਰੂ ਦੀ ਥੋੜੀ ਕੁ ਕਿਰਪਾ ਨਾਲ ਮੈਂ ਜਾਗ ਪਈ ਹਾਂ।
I slept through the entire dark night of my life, but through the tiniest bit of the Guru's Grace, I have been awakened.
सगली रैणि सोई अंधिआरी गुर किंचत किरपा जागे ॥
ਜਨ​ਨਾਨਕ​ਕੇ​ਪ੍ਰਭ​ਸੁੰਦਰ​ਸੁਆਮੀ​ਮੋਹਿ​ਤੁਮ​ਸਰਿ​ਅਵਰੁ​ਨ​ਲਾਗੇ​॥੨॥੧॥​
ਹੇ ਦਾਸ ਨਾਨਕ ਦੇ ਸੋਹਣੇ ਮਾਲਕ ਪ੍ਰਭੂ! ਮੈਨੂੰ (ਹੁਣ) ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ ॥੨॥੧॥
O Beautiful Lord God, Master of servant Nanak, there is none comparable to You. ||2||1||
जन नानक के प्रभ सुंदर सुआमी मोहि तुम सरि अवरु न लागे ॥२॥१॥
ਦੇਵਗੰਧਾਰੀ​॥​
Dayv-Gandhaaree:
देवगंधारी ॥
ਮੇਰੋ​ਸੁੰਦਰੁ​ਕਹਹੁ​ਮਿਲੈ​ਕਿਤੁ​ਗਲੀ​॥​
ਮੈਨੂੰ ਦੱਸੋ, ਮੇਰਾ ਸੋਹਣਾ (ਪ੍ਰੀਤਮ) ਕਿਸ ਗਲੀ ਵਿਚ ਮਿਲੇਗਾ?
Tell me - on what path will I find my Beauteous Lord?
मेरो सुंदरु कहहु मिलै कितु गली ॥
ਹਰਿ​ਕੇ​ਸੰਤ​ਬਤਾਵਹੁ​ਮਾਰਗੁ​ਹਮ​ਪੀਛੈ​ਲਾਗਿ​ਚਲੀ​॥੧॥​ਰਹਾਉ​॥​
ਹੇ ਹਰੀ ਦੇ ਸੰਤ ਜਨੋ! ਮੈਨੂੰ (ਉਸ ਗਲੀ ਦਾ) ਰਸਤਾ ਦੱਸੋ (ਤਾਂ ਕਿ) ਮੈਂ ਭੀ ਤੁਹਾਡੇ ਪਿੱਛੇ ਪਿੱਛੇ ਤੁਰੀ ਚੱਲਾਂ ॥੧॥ ਰਹਾਉ ॥
O Saints of the Lord, show me the Way, and I shall follow. ||1||Pause||
हरि के संत बतावहु मारगु हम पीछै लागि चली ॥१॥ रहाउ ॥
ਪ੍ਰਿਅ​ਕੇ​ਬਚਨ​ਸੁਖਾਨੇ​ਹੀਅਰੈ​ਇਹ​ਚਾਲ​ਬਨੀ​ਹੈ​ਭਲੀ​॥​
(ਹੇ ਜਿੱਗਿਆਸੂ ਜੀਵ-ਇਸਤ੍ਰੀ!) ਜਿਸ ਨੂੰ ਪਿਆਰੇ ਪ੍ਰਭੂ ਦੇ ਸਿਫ਼ਤ-ਸਾਲਾਹ ਦੇ ਬਚਨ ਹਿਰਦੇ ਵਿਚ ਸੁਖਾ ਜਾਂਦੇ ਹਨ ਤੇ ਜਿਸ ਨੂੰ ਇਹ ਜੀਵਨ-ਤੋਰ ਚੰਗੀ ਲੱਗਣ ਲੱਗ ਪੈਂਦੀ ਹੈ,
I cherish in my heart the Words of my Beloved; this is the best way.
प्रिअ के बचन सुखाने हीअरै इह चाल बनी है भली ॥
ਲਟੁਰੀ​ਮਧੁਰੀ​ਠਾਕੁਰ​ਭਾਈ​ਓਹ​ਸੁੰਦਰਿ​ਹਰਿ​ਢੁਲਿ​ਮਿਲੀ​॥੧॥​
ਉਹ (ਪਹਿਲਾਂ ਭਾਵੇਂ) ਲਟੋਰ (ਸੀ) ਥੋੜ੍ਹ-ਵਿਤੀ (ਸੀ, ਉਹ) ਮਾਲਕ-ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਸੋਹਣੀ ਜੀਵ-ਇਸਤ੍ਰੀ ਨਿਮ੍ਰਤਾ ਧਾਰ ਕੇ ਪ੍ਰਭੂ-ਚਰਨਾਂ ਵਿਚ ਮਿਲ ਜਾਂਦੀ ਹੈ ॥੧॥
The bride may be hunch-backed and short, but if she is loved by her Lord Master, she becomes beautiful, and she melts in the Lord's embrace. ||1||
लटुरी मधुरी ठाकुर भाई ओह सुंदरि हरि ढुलि मिली ॥१॥
ਏਕੋ​ਪ੍ਰਿਉ​ਸਖੀਆ​ਸਭ​ਪ੍ਰਿਅ​ਕੀ​ਜੋ​ਭਾਵੈ​ਪਿਰ​ਸਾ​ਭਲੀ​॥​
(ਹੇ ਸਖੀ!) ਇਕ ਪਰਮਾਤਮਾ ਹੀ ਸਭ ਦਾ ਖਸਮ ਹੈ, ਸਾਰੀਆਂ ਸਖੀਆਂ (ਜੀਵ-ਇਸਤ੍ਰੀਆਂ) ਉਸ ਪਿਆਰੇ ਦੀਆਂ ਹੀ ਹਨ; ਪਰ ਜੇਹੜੀ ਪਤੀ-ਪ੍ਰਭੂ ਨੂੰ ਪਸੰਦ ਆ ਜਾਂਦੀ ਹੈ ਉਹ ਚੰਗੀ ਬਣ ਜਾਂਦੀ ਹੈ।
There is only the One Beloved - we are all soul-brides of our Husband Lord. She who is pleasing to her Husband Lord is good.
एको प्रिउ सखीआ सभ प्रिअ की जो भावै पिर सा भली ॥
ਨਾਨਕੁ​ਗਰੀਬੁ​ਕਿਆ​ਕਰੈ​ਬਿਚਾਰਾ​ਹਰਿ​ਭਾਵੈ​ਤਿਤੁ​ਰਾਹਿ​ਚਲੀ​॥੨॥੨॥​
ਵਿਚਾਰਾ ਗਰੀਬ ਨਾਨਕ (ਉਸ ਦੇ ਰਸਤੇ ਉਤੇ ਤੁਰਨ ਲਈ) ਕੀਹ ਕਰ ਸਕਦਾ ਹੈ? ਜੇਹੜੀ ਜੀਵ-ਇਸਤ੍ਰੀ ਹਰੀ-ਪ੍ਰਭੂ ਨੂੰ ਚੰਗੀ ਲੱਗ ਪਏ, ਉਹੀ ਉਸ ਰਸਤੇ ਉਤੇ ਤੁਰ ਸਕਦੀ ਹੈ ॥੨॥੨॥
What can poor, helpless Nanak do? As it pleases the Lord, so does he walk. ||2||2||
नानकु गरीबु किआ करै बिचारा हरि भावै तितु राहि चली ॥२॥२॥
ਦੇਵਗੰਧਾਰੀ​॥​
Dayv-Gandhaaree:
देवगंधारी ॥
ਮੇਰੇ​ਮਨ​ਮੁਖਿ​ਹਰਿ​ਹਰਿ​ਹਰਿ​ਬੋਲੀਐ​॥​
ਹੇ ਮੇਰੇ ਮਨ! ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਨਾ ਚਾਹੀਦਾ ਹੈ।
O my mind, chant the Name of the Lord, Har, Har, Har.
मेरे मन मुखि हरि हरि हरि बोलीऐ ॥
ਗੁਰਮੁਖਿ​ਰੰਗਿ​ਚਲੂਲੈ​ਰਾਤੀ​ਹਰਿ​ਪ੍ਰੇਮ​ਭੀਨੀ​ਚੋਲੀਐ​॥੧॥​ਰਹਾਉ​॥​
ਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ੍ਰੀ (ਪ੍ਰਭੂ-ਪ੍ਰੇਮ ਦੇ) ਗੂੜ੍ਹੇ ਰੰਗ ਵਿਚ ਰੰਗੀ ਜਾਂਦੀ ਹੈ ਉਸ ਦੀ ਹਿਰਦਾ-ਚੋਲੀ ਪ੍ਰਭੂ-ਪ੍ਰੇਮ ਨਾਲ ਤਰੋ-ਤਰ ਰਹਿੰਦੀ ਹੈ ॥੧॥ ਰਹਾਉ ॥
The Gurmukh is imbued with the deep red color of the poppy. His shawl is saturated with the Lord's Love. ||1||Pause||
गुरमुखि रंगि चलूलै राती हरि प्रेम भीनी चोलीऐ ॥१॥ रहाउ ॥
ਹਉ​ਫਿਰਉ​ਦਿਵਾਨੀ​ਆਵਲ​ਬਾਵਲ​ਤਿਸੁ​ਕਾਰਣਿ​ਹਰਿ​ਢੋਲੀਐ​॥​
ਮੈਂ ਉਸ ਪਿਆਰੇ ਹਰੀ-ਪ੍ਰਭੂ ਨੂੰ ਮਿਲਣ ਵਾਸਤੇ ਕਮਲੀ ਹੋਈ ਫਿਰਦੀ ਹਾਂ, ਝੱਲੀ ਹੋਈ ਫਿਰਦੀ ਹਾਂ।
I wander around here and there, like a madman, bewildered, seeking out my Darling Lord.
हउ फिरउ दिवानी आवल बावल तिसु कारणि हरि ढोलीऐ ॥
ਕੋਈ​ਮੇਲੈ​ਮੇਰਾ​ਪ੍ਰੀਤਮੁ​ਪਿਆਰਾ​ਹਮ​ਤਿਸ​ਕੀ​ਗੁਲ​ਗੋਲੀਐ​॥੧॥​
ਜੇ ਕੋਈ ਮੈਨੂੰ ਮੇਰਾ ਪਿਆਰਾ ਪ੍ਰੀਤਮ ਮਿਲਾ ਦੇਵੇ, ਤਾਂ ਮੈਂ ਉਸ ਦੀਆਂ ਗੋਲੀਆਂ ਦੀ ਗੋਲੀ (ਬਣਨ ਨੂੰ ਤਿਆਰ ਹਾਂ) ॥੧॥
I shall be the slave of the slave of whoever unites me with my Darling Beloved. ||1||
कोई मेलै मेरा प्रीतमु पिआरा हम तिस की गुल गोलीऐ ॥१॥
ਸਤਿਗੁਰੁ​ਪੁਰਖੁ​ਮਨਾਵਹੁ​ਅਪੁਨਾ​ਹਰਿ​ਅੰਮ੍ਰਿਤੁ​ਪੀ​ਝੋਲੀਐ​॥​
(ਹੇ ਜਿੱਗਿਆਸੂ ਜੀਵ-ਇਸਤ੍ਰੀ!) ਤੂੰ ਆਪਣੇ ਗੁਰੂ ਸਤਪੁਰਖ ਨੂੰ ਪ੍ਰਸੰਨ ਕਰ ਲੈ (ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ) ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪ੍ਰੇਮ ਨਾਲ ਪੀਂਦੀ ਰਹੁ।
So align yourself with the Almighty True Guru; drink in and savor the Ambrosial Nectar of the Lord.
सतिगुरु पुरखु मनावहु अपुना हरि अंम्रितु पी झोलीऐ ॥
ਗੁਰ​ਪ੍ਰਸਾਦਿ​ਜਨ​ਨਾਨਕ​ਪਾਇਆ​ਹਰਿ​ਲਾਧਾ​ਦੇਹ​ਟੋਲੀਐ​॥੨॥੩॥​
ਹੇ ਦਾਸ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਮਿਲਦਾ ਹੈ, ਤੇ ਮਿਲਦਾ ਹੈ ਆਪਣੇ ਹਿਰਦੇ ਵਿਚ ਹੀ ਭਾਲ ਕੀਤਿਆਂ ॥੨॥੩॥
By Guru's Grace, servant Nanak has obtained the wealth of the Lord within. ||2||3||
गुर प्रसादि जन नानक पाइआ हरि लाधा देह टोलीऐ ॥२॥३॥
ਦੇਵਗੰਧਾਰੀ​॥​
Dayv-Gandhaaree:
देवगंधारी ॥
ਅਬ​ਹਮ​ਚਲੀ​ਠਾਕੁਰ​ਪਹਿ​ਹਾਰਿ​॥​
ਹੁਣ ਮੈਂ ਹੋਰ ਸਾਰੇ ਆਸਰੇ ਛੱਡ ਕੇ ਮਾਲਕ-ਪ੍ਰਭੂ ਦੀ ਸਰਨ ਆ ਗਈ ਹਾਂ।
Now, I have come, exhausted, to my Lord and Master.
अब हम चली ठाकुर पहि हारि ॥
ਜਬ​ਹਮ​ਸਰਣਿ​ਪ੍ਰਭੂ​ਕੀ​ਆਈ​ਰਾਖੁ​ਪ੍ਰਭੂ​ਭਾਵੈ​ਮਾਰਿ​॥੧॥​ਰਹਾਉ​॥​
ਜਦੋਂ ਹੁਣ, ਹੇ ਪ੍ਰਭੂ! ਮੈਂ ਤੇਰੀ ਸਰਨ ਆ ਗਈ ਹਾਂ, ਚਾਹੇ ਮੈਨੂੰ ਰੱਖ ਚਾਹੇ ਮਾਰ (ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਸੇ ਹਾਲ ਰੱਖ) ॥੧॥ ਰਹਾਉ ॥
Now that I have come seeking Your Sanctuary, God, please, either save me, or kill me. ||1||Pause||
जब हम सरणि प्रभू की आई राखु प्रभू भावै मारि ॥१॥ रहाउ ॥