GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਵਾਰਾਂ ਭਾਈ ਗੁਰਦਾਸ ਜੀ
ਅੰਗ 37
Display Settings
Translations
ਸਤਿਗੁਰਪ੍ਰਸਾਦਿ
One Oankar, the primal energy, realized through the grace of divine preceptor
ੴ सतिगुर प्रसादि ॥
ਪਉੜੀ
पउड़ी १
ਇਕੁਕਵਾਉਪਸਾਉਕਰਿਓਅੰਕਾਰਿਅਕਾਰੁਬਣਾਇਆ
ਅਕਾਲ ਪੁਰਖ ਨੇ ਇਕ ਵਾਰ ਥੋਂ ਪਸਾਰਾ ਕਰ ਕੇ 'ਅਕਾਰ' (ਸਰੂਪ) ਸਾਜਿਆ ਹੈ।
Diffusing His one vibration (vak, sound), Oaiikar has become manifest in the forms (of the whole creation).
इकु कवाउ पसाउ करि ओअंकारि अकारु बणाइआ ।
ਅੰਬਰਿਧਰਤਿਵਿਛੋੜਿਕੈਵਿਣੁਥੰਮਾਂਆਗਾਸੁਰਹਾਇਆ
ਅਕਾਸ਼ ਵਿਚ ਧਰਤੀ ਨੂੰ ਛਡਕੇ, ਥੰਮਾਂ ਤੋ. ਬਿਨਾਂ ਅਕਾਸ਼ ਵਿਚ ਇਸ ਨੂੰ ਰੱਖਿਆ।
Separating earth from sky, the Oankar has sustained sky without the support of any pillar.
अंबरि धरति विछोड़ि कै विणु थंमां आगासु रहाइआ ।
ਜਲਵਿਚਿਧਰਤੀਰਖੀਅਨਿਧਰਤੀਅੰਦਰਿਨੀਰੁਧਰਾਇਆ
(ਦੂਜਾ ਅਚਰਜ ਕੌਤਕ ਇਹ ਹੈ ਕਿ ਪਾਣੀ ਵਿਖੇ ਧਰਤੀ ਰਖੀ ਹੈ। (ਅਜਿਹਾ ਕਿ ਤਿੰਨ ਹਿੱਸੇ ਪਾਣੀ ਅਰ ਇੱਕ ਹਿੱਸਾ ਧਰਤੀ ਦੇ ਗੱਭੇ ਭੀ ਪਾਣੀ ਹੈ। (ਅਨੇਕ ਝੀਲਾਂ ਦਰਯਾ ਧਰਤੀ ਵਿਚ ਹਨ)।
He placed earth in water and water in the earth.
जल विचि धरती रखीअनि धरती अंदरि नीरु धराइआ ।
ਕਾਠੈਅੰਦਰਿਅਗਿਧਰਿਅਗੀਹੋਂਦੀਸੁਫਲੁਫਲਾਇਆ
ਲਕੜੀ ਦੇ ਅੰਦਰ ਅੱਗ ਰੱਖੀ ਹੈ, ਫਿਰ ਅੱਗ ਦੇ ਹੁੰਦਿਆਂ ਬੀ ਬ੍ਰਿੱਛਾਂ ਨੂੰ ਚੰਗੇ ਫਲਾਂ ਨਾਲ ਫਲਾਯਾ ਹੈ। (ਜੇ ਗਰਮੀ ਨਾ ਹੋਵੇ ਤਦ ਬ੍ਰਿੱਛ ਮੌਲ ਤੇ ਫਲ ਨਹੀਂ ਦੇ ਸਕਦੇ)।
Fire was put into wood and fire notwithstanding, the trees laden with beautiful fruits were created.
काठै अंदरि अगि धरि अगी होंदी सुफलु फलाइआ ।
ਪਉਣਪਾਣੀਬੈਸੰਤਰੋਤਿੰਨੇਵੈਰੀਮੇਲਿਮਿਲਾਇਆ
ਪਉਣ (ਵਾਦੀ) ਪਾਣੀ (ਸਰਦ) ਬੈਸੰਤਰ (ਗਰਮੀ (ਦਾ ਅਥਵਾ) ਤਿੰਨੇ (ਤੱਤਾਂ ਦਾ ਜੋ ਭਾਵੇਂ) ਆਪੋ ਵਿਚ ਵੈਰੀ ਹਨ (ਪਰੰਤੂ ਈਸ਼ਵਰ ਨੂੰ ਮਿੱਤ੍ਰਾਂ ਵਾਂਙੂੰ) ਮੇਲ ਮਿਲਾਇਆ ਹੈ। (ਜਿਸ ਤੋਂ ਸ੍ਰਿਸ਼ਟੀ ਰਚੀ ਹੈ)।
Air, water and fire are enemies of one another but He made them meet harmoniously (and created the world).
पउण पाणी बैसंतरो तिंने वैरी मेलि मिलाइआ ।
ਰਾਜਸਸਾਤਕਤਾਮਸੋਬ੍ਰਹਮਾਬਿਸਨੁਮਹੇਸੁਉਪਾਇਆ
(ਕੀ ਆਪ ਕਜ਼ੀਆ ਕਰਦਾ ਹੈ? ਨਹੀਂ) (ਤਿੰਨ ਗੁਣ) ਰਜੋ ਸਤੋ ਤਮੋ ਨੂੰ ਬ੍ਰਹਮਾ ਬਿਸ਼ਨ ਮਹੇਸ਼ (ਤਿੰਨ ਤਾਕਤਾਂ ਨੂੰ ਉਤਪਤੀ ਪਾਲਨ ਸੰਘਾਰ ਲਈ) ਰਚ ਦਿੱਤਾ ਹੈ) “ਦਯੁ ਬੈਠਾ ਵੇਖੈ ਆਪ ਜੀਉਂ ॥” ਆਪ ਅਕਾਲ ਪੁਰਖ ਅਕ੍ਰਿਯ ਅਰ ਅਬਿਨਾਸ਼ੀ ਹੋਕੇ ਤਮਾਸ਼ਾ ਦੇਖ ਰਿਹਾ ਹੈ)।
He created Brahma, Visnu and Mahes'a who cherish the qualities of action (rajas), sustenance (sattv) and dissolution (tamas).
राजस सातक तामसो ब्रहमा बिसनु महेसु उपाइआ ।
ਚੋਜਵਿਡਾਣੁਚਲਿਤੁਵਰਤਾਇਆ।੧।
ਅਚਰਜ ਕੌਤਕ ਦਾ ਚਲਿੱਤ੍ਰ ਵਰਤਾਇਆ ਹੈ।
Accomplisher of wondrous feats, that Lord created the wonderful creation.
चोज विडाणु चलितु वरताइआ ।१।
ਪਉੜੀ
पउड़ी २
ਸਿਵਸਕਤੀਦਾਰੂਪਕਰਿਸੂਰਜੁਚੰਦੁਚਰਾਗੁਬਲਾਇਆ
(ਸੰਸਾਰ ਨੂੰ) ਚੇਤਨ ਸੱਤਾ, ਪ੍ਰਕ੍ਰਿਤੀ ਤੇ ਪ੍ਰਕ੍ਰਿਤੀ ਦੀਆਂ ਤਾਕਤਾਂ ਤੋਂ ਸਰੂਪ ਦੇਕੇ (ਇਸ ਦੇ ਨਿਰਬਾਹ ਲਈ) ਸੂਰਜ ਚੰਦ ਦੀਵੇ ਬਾਲੇ।
Siva and Sakti i.e. the supreme element in the form of consciousness and prakrti, the matter containing dynamic power in it were joined to create the world, and sun and moon were made its lamps.
सिव सकती दा रूप करि सूरजु चंदु चरागु बलाइआ ।
ਰਾਤੀਤਾਰੇਚਮਕਦੇਘਰਿਘਰਿਦੀਪਕਜੋਤਿਜਗਾਇਆ
ਰਾਤ ਨੂੰ ਤਾਰੇ ਭੀ ਚਮਕਦੇ ਹਨ ਅਰ ਘਰੋ ਘਰੀ ਦੀਪਕਾਂ ਦੀ ਜੋਤ ਭੀ ਜਗਾਈ ਜਾਦੀ ਹੈ। (ਕਿ ਘਰਾਂ ਦੇ ਅੰਦਰ ਭੀ ਚਾਨਣ ਹੋਵੇ)।
Shining stars in the night give the look of lamps lit in each house.
राती तारे चमकदे घरि घरि दीपक जोति जगाइआ ।
ਸੂਰਜੁਏਕੰਕਾਰੁਦਿਹਿਤਾਰੇਦੀਪਕਰੂਪੁਲੁਕਾਇਆ
ਜਦ ਸੂਰਜ ਏਕੰਕਾਰ (ਇਕ ਅਕਾਰ) ਦਾ ਰੂਪ ਦਿਨੇ ਚੜ੍ਹਦਾ ਹੈ (ਤਾਂ ਲਖਾਂ) ਤਾਰੇ ਤੇ ਦੀਪਕਾਂ ਦੇ ਰੂਪ ਲੁਕ ਜਾਂਦੇ ਹਨ (ਸਾਰੇ ਸੂਰਜ ਵਿਖੇ ਪ੍ਰਕਾਸ਼ ਸਮਾਇ ਜਾਂਦੇ ਹਨ) (ਉਹ ਸੂਰਜ ਕੌਣ ਹੈ?) (ਪਰਮਾਤਮਾ ਰੂਪ ਸੂਰਜ ਹੈ)।
In day time with the rise of one great sun , the stars in the form of lamps go into hiding.
सूरजु एकंकारु दिहि तारे दीपक रूपु लुकाइआ ।
ਲਖਦਰੀਆਉਕਵਾਉਵਿਚਿਤੋਲਿਅਤੋਲੁਤੋਲਿਤੁਲਾਇਆ
ਲੱਖਾਂ ਦਰਿਆਉ (ਬ੍ਰਹਮਾਦਿਕ ਦੇਵਤੇ) ਉਸ ਦੇ ਕਵਾਉ (ਸਰੀਰ ਅਥਵਾ ਵਾਕ) ਵਿਖੇ ਹਨ, ਤੋਲ ਤੋਂ ਅਤੋਲ ਹੈ, ਮਨ ਬਾਣੀ ਥੋਂ ਪਰੇ ਹੈ, ਇਸੇ ਲਈ ਤੋਲ ਨਹੀਂ ਤੋਲਿਆ ਜਾਂਦਾ (ਕੁਝ ਵਿਚਾਰ ਨਹੀਂ ਹੋ ਸਕਦੀ)।
His one vibration (vak) contains millions of rivers (of life) and His matchless grandeurs cannot be measured.
लख दरीआउ कवाउ विचि तोलि अतोलु न तोलि तुलाइआ ।
ਓਅੰਕਾਰੁਅਕਾਰੁਜਿਸਿਪਰਵਦਗਾਰੁਅਪਾਰੁਅਲਾਇਆ
ਓਅੰਕਾਰ ਹੀ ਜਿਸ ਦਾ ਅਕਾਰ ਸਰੂਪ ਹੈ, (ਇਹੋ ਓਅੰਕਾਰ ਅਪਨਾ ਸਰੂਪ ਯਾ ਨਾਮ) ਉਸ ਨੇ ਆਪ ਕਿਹਾ ਹੈ (ਕਿ ਮੈਂ ੴ ਸਰੂਪ ਹਾਂ) (ਫੇਰ ਪਰਮਾਤਮਾ ਕੈਸਾ ਹੈ?) ਪਾਲਣੇਹਾਰਾ ਅਤੇ ਅਪਾਰ ਹੈ।
The benevolent sustainer Lord has also manifested His form as Oankar.
ओअंकारु अकारु जिसि परवदगारु अपारु अलाइआ ।
ਅਬਗਤਿਗਤਿਅਤਿਅਗਮਹੈਅਕਥਕਥਾਨਹਿਅਲਖੁਲਖਾਇਆ
(ਜਿਨ੍ਹਾਂ ਦੀ) ਗਤੀ ਨਹੀਂ ਪਾਈ ਜਾ ਸਕਦੀ (ਉਨ੍ਹਾਂ ਥੋਂ ਬੀ) 'ਅਗੰਮ' ਹੈ (ਕਿਉਂ ਜੋ ਉਸ ਦੀ) ਕਥਾ ਅਕੱਥ ਹੈ, ਕਿਸੇ ਨੇ ਅਲਖ ਨੂੰ ਨਹੀਂ ਲਖਾਇਆ।
His dynamism is latent, unapproachable and His story is ineffable.
अबगति गति अति अगम है अकथ कथा नहि अलखु लखाइआ ।
ਸੁਣਿਸੁਣਿਆਖਣੁਆਖਿਸੁਣਾਇਆ।੨।
(ਸਾਰੇ ਵਕਤਾ ਤੇਰੇ ਮੇਰੇ ਪਾਸੋਂ) ਸੁਣ ਸੁਣ ਕੇ ਅਖਾਣਾਂ ਨੁੰ ਆਖ ਕੇ ਸੁਣਾਉਂਦੇ ਹਨ (ਦੇਖ ਕਰ ਪਰਮਾਤਮਾਂ ਦਾ ਵਰਣਨ ਕਿਸੇ ਨਹੀਂ ਕੀਤਾ ਹੈ)।
The basis of talk about the Lord is simply hearsay (and not the first hand experience).
सुणि सुणि आखणु आखि सुणाइआ ।२।
ਪਉੜੀ
पउड़ी ३
ਖਾਣੀਬਾਣੀਚਾਰਿਜੁਗਜਲਥਲਤਰੁਵਰੁਪਰਬਤਸਾਜੇ
ਚਾਰ ਖਾਣੀਆਂ(ਅੰਡਜਾਦਿਕ) ਚਾਰ ਬਾਣੀਆਂ (ਪਰਾ ਪਸੰਤਯਾਦਿਕ) ਚਾਰ ਚੁਗ (ਸਤ ਜੁਗਾਦਿਕ) ਜਲ ਧਲ ਬ੍ਰਿੱਛ ਪਹਾੜ (ਜੀਵ ਜੰਤਾਂ ਦੇ ਰਹਿਣ ਦੇ ਥਾਉਂ ਈਸ਼੍ਵਰ ਨੇ) ਰਦ ਦਿੱਤੇ।
Four mines of life, four speeches and four Ages included, the Lord created water, earth, trees, and mountains.
खाणी बाणी चारि जुग जल थल तरुवरु परबत साजे ।
ਤਿੰਨਲੋਅਚਉਦਹਭਵਣਕਰਿਇਕੀਹਬ੍ਰਹਮੰਡਨਿਵਾਜੇ
ਤਿੰਨੇ ਲੋਕ, ਚਉਦਹ ਬ੍ਰਹਮੰਡ ਕਰਕੇ, ਫੇਰ ਇੱਕੀ ਪੂਰੇ ਕੀਤੇ (ਅਰਥਾਤ ਤਿੰਨਾਂ ਲੋਕਾਂ ਵਿਖੇ ਸਤ ਸਤ ਬ੍ਰਹਮੰਡ ਰਚੇ ਅਥਵਾ 'ਇਕੀਹ' ਇਕ ਈਸ਼੍ਵਰ ਨੇ ਰਚੇ)।
The one Lord created the three worlds, fourteen spheres and many universes.
तिंन लोअ चउदह भवण करि इकीह ब्रहमंड निवाजे ।
ਚਾਰੇਕੁੰਡਾਦੀਪਸਤਨਉਖੰਡਦਹਦਿਸਿਵਜਣਿਵਾਜੇ
ਚਾਰ ਕੁੰਟਾਂ, ਸਤ ਦੀਪ, ਨਉਖੰਡ, ਦਸ ਦਿਸ਼ਾ ਵਿਖੇ ਵਾਜੇ ਵਜ ਰਹੇ ਹਨ (ਜੀਵ ਬੋਲ ਰਹੇ ਹਨ)।
For Him the musical instruments are being played at in all the ten directions, seven continents and nine divisions of the universe.
चारे कुंडा दीप सत नउ खंड दह दिसि वजणि वाजे ।
ਇਕਸਇਕਸਖਾਣਿਵਿਚਿਇਕੀਹਇਕੀਹਲਖਉਪਾਜੇ
ਇਕ ਇਕ (ਅਡਜਾਦਿ) ਖਾਣੀ ਵਿਚ ਇੱਕੀ ਲੱਖ ਜੂਨਾਂ ਰਚੀਆਂ।
From each originating source, twenty-one lacs of creatures have been produced.
इकस इकस खाणि विचि इकीह इकीह लख उपाजे ।
ਇਕਤਇਕਤਜੂਨਿਵਿਚਿਜੀਅਜੰਤੁਅਣਗਣਤਬਿਰਾਜੇ
ਪ੍ਰਤ੍ਯੇਕ ਜੋਨੀ ਵਿਖੇ ਜੀਵ, ਜੰਤ, (ਸਥੂਲ ਸੂਖਮ) ਬੇਸ਼ੁਮਾਰ ਰਚ ਦਿੱਤੇ।
Then in each species innumerable creatures exist.
इकत इकत जूनि विचि जीअ जंतु अणगणत बिराजे ।
ਰੂਪਅਨੂਪਸਰੂਪਕਰਿਰੰਗਬਿਰੰਗਤਰੰਗਅਗਾਜੇ
ਭਿੰਨ ਭਿੰਨ ਰੂਪ ਸੋਹਣੇ ਰੂਪ ਵਾਲੇ ਕੀਤੇ, ਰੰਗਾਂ ਰੰਗਾਂ ਦੇ (ਜਲਾਂ) ਦੇ ਤਰੰਗ (ਭਾਵ ਨਹਿਰ ਨਾਲੇ ਸਮੁੰਦਰ 'ਅਗਾਜੇ')। ਪਰਗਟ ਕੀਤੇ।
Incomparable forms and hues then appearnd in variegated waves (of life).
रूप अनूप सरूप करि रंग बिरंग तरंग अगाजे ।
ਪਉਣੁਪਾਣੀਘਰੁਨਉਦਰਵਾਜੇ।੩।
ਪਉਣ ਪਾਣੀ (ਆਦਿ ਪੰਜ ਤੱਤਾਂ ਥੋਂ) ਘਰ ਸਰੀਰ ਬਣਾਕੇ) ਨਉਂ (ਗੋਲਕਾਂ ਦੇ) ਦਰਵਾਜੇ ਰਚੇ।
Bodies formed by the association of air and water, have nine doors each.
पउणु पाणी घरु नउ दरवाजे ।३।
ਪਉੜੀ
पउड़ी ४
ਕਾਲਾਧਉਲਾਰਤੜਾਨੀਲਾਪੀਲਾਹਰਿਆਸਾਜੇ
ਕਾਲਾ, ਚਿੱਟਾ, ਲਾਲ, ਨੀਲਾ, ਪੀਲਾ, ਹਰਿਆ (ਆਦਿਕ ਰੰਗ) ਬਨਾਏ।
Black, white, red, blue, yellow and green colours are adorning (the creation).
काला धउला रतड़ा नीला पीला हरिआ साजे ।
ਰਸੁਕਸੁਕਰਿਵਿਸਮਾਦੁਸਾਦੁਜੀਭਹੁੰਜਾਪਖਾਜਅਖਾਜੇ
ਮਿੱਠੇ ਖੱਟੇ 'ਰਸ' ਅਚਰਜ ਸੁਆਦਾਂ ਵਾਲੇ ਕੀਤੇ, ਪਰੰਤੂ ਜੀਭ ਥੋਂ ('ਖਾਜ ਅਖਾਜ') ਖਾਣ ਨਾ ਖਾਣ ਵਾਲੇ ਬਣ ਜਾਂਦੇ ਹਨ।
Wondrous tastes of edible and inedible objects have been made which are known through the tongue.
रसु कसु करि विसमादु सादु जीभहुं जाप न खाज अखाजे ।
ਮਿਠਾਕਉੜਾਖਟੁਤੁਰਸੁਫਿਕਾਸਾਉਸਲੂਣਾਛਾਜੇ
ਮਿੱਠਾ, ਕੌੜਾ ਖੱਟਾ, ਤੁਰਸ਼ (ਅਰਥਾਤ ਖਟ ਮਿਠਾ) ਫਿੱਕਾ ਅਤੇ ਸਲੂਣਾ ਸੁਆਦ (ਜੀਭ ਥਾਣੀ') ਜਾਪੀਦਾ ਹੈ।
These tastes are sweet, bitter, sour, salty and insipid.
मिठा कउड़ा खटु तुरसु फिका साउ सलूणा छाजे ।
ਗੰਧਸੁਗੰਧਿਅਵੇਸੁਕਰਿਚੋਆਚੰਦਨੁਕੇਸਰੁਕਾਜੇ
(ਕਈ ਗੰਧੀਆਂ ਸੁਗੰਧੀਆਂ ਦੇ ਮਿਲਾਪ ਕਰ ਕੇ ਚੋਆ ਚੰਦਨ ਅਰ ਕੇਸਰ ਕੀਤੇ (ਅਥਵਾ ਕੰਮ ਲਾਇਕ ਬਣਾਏ)
Mixing many fragrances, the camphor, sandal and saffron have been created.
गंध सुगंधि अवेसु करि चोआ चंदनु केसरु काजे ।
ਮੇਦੁਕਥੂਰੀਪਾਨਫੁਲੁਅੰਬਰੁਚੂਰਕਪੂਰਅੰਦਾਜੇ
ਮੁਸ਼ਕ ਬਿਲਾਈ, ਕਸਤੂਰੀ, ਪਾਨ ਫੁਲ, ਅੰਬਚੂਰ, ਕਪੂਰ ਦੇ (ਅੰਦਾਜ਼) ਵਜ਼ਨ ਕੀਤੇ।
Others such as musk cat, musk, betel, flowers, incense, camphors etc are also held to be similar.
मेदु कथूरी पान फुलु अंबरु चूर कपूर अंदाजे ।
ਰਾਗਨਾਦਸੰਬਾਦਬਹੁਚਉਦਹਵਿਦਿਆਅਨਹਦਗਾਜੇ
ਰਾਗ ਨਾਦਾਂ ਦੇ (ਸੰਬਾਦ) ਫੈਲਾਉ ਅਰ ਚਉਦਾਂ ਵਿਦਯਾ ਅਰ (ਅਨਾਹਦ ਗਾਜੇ) ਅਨਾਹਦ ਵਾਜੇ (ਵਜਾਏ)।
Many are the musical measures, vibrations and dialogues, and through fourteen skills the unstruck melody rings.
राग नाद संबाद बहु चउदह विदिआ अनहद गाजे ।
ਲਖਦਰੀਆਉਕਰੋੜਜਹਾਜੇ।੪।
ਲੱਖਾਂ ਦਰੀਆਉ (ਸਮੁੰਦਰ) ਰਚਕੇ ਕਰੋੜਾਂ ਜਹਾਜ ਰਚੇ (ਕਿ ਇਨ੍ਹਾਂ ਦੁਆਰੇ ਲੋਕ ਆਪਣੇ ਨਿਰਬਾਹ ਕੀਤਾ ਕਰਨ)।
Lacs of rivers are there on which crores of ships ply.
लख दरीआउ करोड़ जहाजे ।४।
ਪਉੜੀ
पउड़ी ५
ਸਤਸਮੁੰਦਅਥਾਹਕਰਿਰਤਨਪਦਾਰਥਭਰੇਭੰਡਾਰਾ
ਸਤ ਸਮੁੰਦ੍ਰ ਅਥਾਹ (ਜਿਨ੍ਹਾਂ ਦਾ ਥਾਹ ਨਹੀਂ ਆਵੇ), (ਈਸ਼੍ਵਰ ਨੇ) ਰਚਕੇ ਰਤਨਾਂ ਦੇ ਭੰਡਾਰ ਭਰ ਦਿਤੇ।
Variegated forms of agricultural products, medicines,clothings and foods have been created on earth.
सत समुंद अथाह करि रतन पदारथ भरे भंडारा ।
ਮਹੀਅਲਖੇਤੀਅਉਖਧੀਛਾਦਨਭੋਜਨਬਹੁਬਿਸਥਾਰਾ
ਧਰਤੀ ਰਚਕੇ ਖੇਤੀ ਅਰ ਅਉਧੀਆਂ ਨਾਲ (ਅਲ) ਪੂਰਣ ਕਰ ਦਿੱਤੀ, (ਉਨ੍ਹਾਂ ਥੋਂ) ਕਪੜੇ ਆਦਿਕ ਭੋਜਨਾਂ ਦੇ ਵਡੇ ਵਿਸਥਾਰ ਨਿਕਲਦੇ ਹਨ।
Variegated forms of agricultural products, medicines,clothings and foods have been created on earth.
महीअल खेती अउखधी छादन भोजन बहु बिसथारा ।
ਤਰੁਵਰਛਾਇਆਫੁਲਫਲਸਾਖਾਪਤਮੂਲਬਹੁਭਾਰਾ
ਬ੍ਰਿਛਾਂ ਤੋਂ ਛਾਯਾ ਆਦਿ ਫੁਲ ਫਲ ਟਾਹਣੀਆਂ ਪੱਤ੍ਰਾਂ ਦੇ ਵੱਡੇ ਭਾਰ ਲੱਗੇ ਹਨ।
Shady trees, flowers, fruits, branches, leaves, roots exist there.
तरुवर छाइआ फुल फल साखा पत मूल बहु भारा ।
ਪਰਬਤਅੰਦਰਿਅਸਟਧਾਤੁਲਾਲੁਜਵਾਹਰੁਪਾਰਸਿਪਾਰਾ
ਪਰਬਤਾਂ ਵਿਖੇ (ਲੋਹਾ ਆਦਿਕ) ਅਸ਼ਟ ਥਾਤਾਂ (ਰਚੀਆਂ), ਲਾਲ ਜਾਹਰ ਅਰ ਪਾਰਸ 'ਪਾਰਾ' (ਟੁਕੜੇ ਜਾਂ ਗੀਟੀਆਂ) ਰਚੀਆਂ, (ਜਾਂ ਪਾਰਸ ਰੂਪ ਪਾਰਾ ਜੋ ਦੁਖ ਦੂਰ ਕਰਦਾ ਹੈ),
In the mountains are eight metals, rubies, jewels, philosopher's stone and mercury.
परबत अंदरि असट धातु लालु जवाहरु पारसि पारा ।
ਚਉਰਾਸੀਹਲਖਜੋਨਿਵਿਚਿਮਿਲਿਮਿਲਿਵਿਛੁੜੇਵਡਪਰਵਾਰਾ
ਚਉਰਾਸੀ ਲਖ ਜੂਨੀਆਂ ਰਚੀਆਂ (ਉਨ੍ਹਾਂ) ਵਿਖੇ ਮਿਲ ਮਿਲ ਕੇ ਵਡੇ ਪਰਵਾਰ ਵਿਛੜ ਜਾਂਦੇ ਹਨ (ਜਿੱਕੁਰ ਜਲ ਦੇ ਵੇਗ ਨਾਲ ਦਰੀਆਉ ਵਿਖੇ ਘਾਹ ਬੂਟੇ ਕੱਠੇ ਹੋਕੇ ਹੋਰ ਤੀਬਰ ਪਰਵਾਹ ਨਾਲ ਨਿੱਖੜ ਜਾਂਦੇ ਹਨ, ਤਿਹਾ ਹੀ ਪਰਾਰਬਧ ਦੇ ਵੇਗ ਨਾਲ ਸੰਸਾਰ ਸਮੁੰਦਰ ਵਿਖੇ ਜੀਵ ਮਿਲਦੇ ਅਰ ਵਿਛੁੜਦੇ ਹਨ)।
Among the eighty four Lacs of species of life, large families meet only to part i.e. they take birth and die.
चउरासीह लख जोनि विचि मिलि मिलि विछुड़े वड परवारा ।
ਜੰਮਣੁਜੀਵਣੁਮਰਣਵਿਚਿਭਵਜਲਪੂਰਭਰਾਇਹਜਾਰਾ
ਜੰਮਣ, ਜੀਵਣ ਅਰ ਮਰਣ ਵਿਖੇ ਸੰਸਾਰ ਵਿਚ ਹਜ਼ਾਰਾਂ ਹੀ ਪੂਰ ਭਰੀਦੇ ਹਨ, (ਭਾਵ ਹਜ਼ਾਰਾਂ ਹੀ ਜੰਮਦੇ, ਜੀਂਵਦੇ ਅਰ ਮਰਦੇ ਰਹਿੰਦੇ ਹਨ)
In the cycle of transmigration the herds of creatures in this world -ocean come and go in thousands..
जंमणु जीवणु मरण विचि भवजल पूर भराइ हजारा ।
ਮਾਣਸਦੇਹੀਪਾਰਿਉਤਾਰਾ।੫।
ਮਾਣਸ ਦੇਹੀ ਵਿਖੇ (ਚੌਰਾਸੀ ਲਖ ਜੂਨਾਂ ਥੋਂ) ਪਾਰ ਉਤਾਰਾ ਹੁੰਦਾ ਹੈ।
Only through the human body one can get across.
माणस देही पारि उतारा ।५।
ਪਉੜੀ
पउड़ी ६
ਮਾਣਸਜਨਮਦੁਲੰਭੁਹੈਛਿਣਭੰਗਰੁਛਲਦੇਹੀਛਾਰਾ
ਮਨੁਖ ਜਨਮ ਦੁਰਲੱਭ (ਪਦਾਰਥ) ਹੈ, (ਪਰ) ਖਿਣ ਭੰਗਰ ਅਤੇ ਛਲ ਰੂਪ ਮਿੱਟੀ ਦੀ ਦੇਹ ਹੈ।
Though human birth is a rare gift, yet this body being made of clay is momentary.
माणस जनम दुलंभु है छिण भंगरु छल देही छारा ।
ਪਾਣੀਦਾਕਰਿਪੁਤਲਾਉਡੈਪਉਣੁਖੁਲੇਨਉਂਦੁਆਰਾ
(ਪਤਾ ਦੇ ਬੀਰਜ ਅਰ ਮਾਤਾ ਦੇ ਰਕਤ ਰੂਪ) ਪਾਣੀ ਦਾ ਪੁਤਲਾ ਹੈ, ਨੌਂ ਗੋਲਕਾਂ ਦੇ ਦਰਵਾਜੇ ਖੁੱਲੇ ਹਨ (ਪਰ) ਸ੍ਵਾਸਾਂ ਦੀ ਪੌਣ ਉਡਦੀ ਨਹੀਂ (ਈਸ਼ਵਰ ਦੀ ਸ਼ਕਤੀ ਨਾਲ ਟਿਕੀ ਰਹਿੰਦੀ ਹੈ)।
Made from ovum and semen, this airtight body has nine doors.
पाणी दा करि पुतला उडै न पउणु खुले नउं दुआरा ।
ਅਗਨਿਕੁੰਡਵਿਚਿਰਖੀਅਨਿਨਰਕਘੋਰਮਹਿੰਉਦਰੁਮਝਾਰਾ
(ਮਾਤਾ ਦੇ) ਉਦਰ ਘੋਰ ਨਰਕ ਦੇ ਅਗਨੀ ਕੁੰਡ ਵਿਖੇ (ਰਬ ਨੇ) ਰੱਛਾ ਕੀਤੀ ਹੈ।
That Lord saves this body even in the hellish fire of the mother's womb.
अगनि कुंड विचि रखीअनि नरक घोर महिं उदरु मझारा ।
ਕਰੈਉਰਧਤਪੁਗਰਭਵਿਚਿਚਸਾਵਿਸਰੈਸਿਰਜਣਹਾਰਾ
ਉਲਟਾ ਹੋਕੇ (ਬਾਲਕ) ਤਪ ਕਰਦਾ ਅਰ ਇਕ ਅੱਖ ਦੇ ਫੋਰ ਜਿੰਨਾ ਬੀ ਕਰਤਾਰ ਨੂੰ ਵਿਸਾਰਦਾ ਨਹੀਂ।
During pregnancy the creature hangs upside down in the mother's womb and continuously meditates.
करै उरध तपु गरभ विचि चसा न विसरै सिरजणहारा ।
ਦਸੀਮਹੀਨੀਂਜੰਮਿਆਂਸਿਮਰਣਕਰੀਕਰੇਨਿਸਤਾਰਾ
ਦਸਾਂ ਮਹੀਨਿਆਂ ਪਿਛੋਂ ਜੰਮਿਆਂ ਈਸ਼ਵਰ ਨੇ (ਉਦਰੋ) ਖਲਾਸੀ ਦਿੱਤੀ ਸਿਮਰਣ ਕਰਦੇ ਨੂੰ।
After ten months the ftv takes birth when because of that meditation it is liberated from that pool of fire.
दसी महीनीं जंमिआं सिमरण करी करे निसतारा ।
ਜੰਮਦੋਮਾਇਆਮੋਹਿਆਨਦਰਿਆਵੈਰਖਣਹਾਰਾ
ਜੰਮਦੇ ਸਾਰ ਹੀ ਮਾਯਾ ਨੇ ਅਜਿਹਾ ਮੋਹਿਤ ਕੀਤਾ (ਮਾਤਾ ਦੇ ਪੇਟ ਵਿਖੇ) ਰੱਖਣਹਾਰਾ ਵਾਹਿਗੁਰੂ (ਹੁਣ) ਨਜ਼ਰ ਹੀ ਨਹੀਂ ਆਉਂਦਾ।
Right from the time of birth he gets engrossed in maya and now that protector Lord is not beheld by him.
जंमदो माइआ मोहिआ नदरि न आवै रखणहारा ।
ਸਾਹੋਂਵਿਛੁੜਿਆਵਣਜਾਰਾ।੬।
(ਅਕਾਲ ਪੁਰਖ ਆਪਣੇ) ਸ਼ਾਹ ਥੋਂ ਵਣਜਾਰਾ (ਜੀਵ) ਵਿਛੁੜ ਗਿਆ।
Jiv the travelling trader thus gets separated from the Lord, the great banker.
साहों विछुड़िआ वणजारा ।६।
ਪਉੜੀ
पउड़ी ७
ਰੋਵੈਰਤਨੁਗਵਾਇਕੈਮਾਇਆਮੋਹੁਅਨੇਰੁਗੁਬਾਰਾ
ਮਾਇਆ ਦੇ ਮੋਹ ਰੂਪੀ ਭਾਰੀ ਹਨੇਰੇ ਵਿਖੇ (ਰੱਬ) ਰਤਨ ਨੂੰ ਗਵਾਕੇ (ਬਾਲਕ) ਰੋਂਦਾ ਹੈ। (ਆਪਣੇ ਰੰਛਕ ਅਕਾਲ ਪੁਰਖ ਨੂੰ ਭਾਲਕੇ ਘਬਰਾ ਵਿਚ ਦੁਖੀ ਹੋ ਰਿਹਾ ਹੈ)।
Losing the jewel (in the form of the name of the Lord) the creature (on his birth) wails and weeps in utter darkness of maya and infatuation.
रोवै रतनु गवाइ कै माइआ मोहु अनेरु गुबारा ।
ਓਹੁਰੋਵੈਦੁਖੁਆਪਣਾਹਸਿਹਸਿਗਾਵੈਸਭਪਰਵਾਰਾ
ਸਾਰਾ ਕੁਟੰਬ ਹਸ ਹਸਕੇ (ਗੀਤ) ਗਾਉਂਦਾ ਹੈ। (ਪਰ) ਬਾਲਕ ਆਪਣੇ ਇਸ ਦੁੱਖ ਨੁੰ ਰੋਂਦਾ ਹੈ।
He cries because of his own suffering but the whole family sings merrily.
ओहु रोवै दुखु आपणा हसि हसि गावै सभ परवारा ।
ਸਭਨਾਂਮਨਿਵਾਧਾਈਆਂਰੁਣਝੁੰਝਨੜਾਰੁਣਝੁਣਕਾਰਾ
ਸਭਨਾਂ ਦੇ ਮਨ ਵਿਖੇ ਵਧਾਈਆਂ ਹਨ, ਅਨੰਦ ਮੰਗਲਾਚਾਰ ਅਰ ਰੁਣ ਝੁਣਕਾਰ ਹੁੰਦਾ ਹੈ (ਨਾਨਾਂ ਪਰਕਾਰਾਂ ਦੇ ਢੋਲ ਵੱਜਦੇ ਹਨ)।
The heart of all is full of happiness and musical sound of drums is heard all around.
सभनां मनि वाधाईआं रुण झुंझनड़ा रुण झुणकारा ।
ਨਾਨਕੁਦਾਦਕੁਸੋਹਲੇਦੇਨਿਅਸੀਸਾਂਬਾਲੁਪਿਆਰਾ
ਨਾਨਕੇ ਅਰ ਦਾਦਕੇ 'ਸੋਹਲੇ' (ਖੁਸ਼ੀਆਂ) ਕਰ ਕੇ ਬਾਲਕ ਨੂੰ ਅਸੀਸਾਂ ਅਤੇ ਸਿਰ ਤੇ ਪਿਆਰ ਦੇਂਦੇ ਹਨ।
Singing songs of happiness maternal and paternal families bless the beloved child.
नानकु दादकु सोहले देनि असीसां बालु पिआरा ।
ਚੁਖਹੁਂਬਿੰਦਕਬਿੰਦੁਕਰਿਬਿੰਦਹੁਂਕੀਤਾਪਰਬਤਭਾਰਾ
ਰਤਾਕੁ ਜਿੰਨੀ ਬੀਰਜ ਦੀ ਬੂੰਦ ਥੋਂ ('ਬਿੰਦ') ਬੁਦਬੁਦਾ ਬਣਾਇਆ ਅਰ ਬੁਦਬੁਦੇ ਤੋਂ ਭਾਰਾ ਪਰਬਤ ਕੀਤਾ, (ਕਿ ਐਡੀ ਦੇਹ ਰਚ ਦਿੱਤੀ)।
From a small drop it increased and now that drop looks like a mountain.
चुखहुं बिंदक बिंदु करि बिंदहुं कीता परबत भारा ।
ਸਤਿਸੰਤੋਖਦਇਆਧਰਮੁਅਰਥੁਸੁਗਰਥਵਿਸਾਰਿਵਿਸਾਰਾ
(ਪਰ ਜੀਵ ਨੇ) ਸਤਿ ਸੰਤੋਖ ਦਇਆ ਧਰਮ ਨੂੰ ਵਿਸਾਰ ਕੇ ('ਅਰਥ ਸੁਗਰਥ') ਸ੍ਰੇਸ਼ਟ ਅਰਥ ਨੂੰ ਬੀ ਵਿਸਾਰ ਦਿੱਤਾ (ਕਿ ਜਨਮ ਦਾ ਕੀ ਪਰਮਾਰਥ ਸੀ?)
Having grown up, he has with pride forgotten the truth, contentment, compassion, dharma and higher values.
सति संतोख दइआ धरमु अरथु सुगरथ विसारि विसारा ।
ਕਾਮਕਰੋਧੁਵਿਰੋਧੁਵਿਚਿਲੋਭੁਮੋਹੁਧਰੋਹਅਹੰਕਾਰਾ
ਕਾਮ, ਕ੍ਰੋਧ, ਵਿਰੋਧ, ਲੋਭ, ਮੋਹ ਅਰ ਧ੍ਰੋਹ ਵਿਖੇ ਲਗਕੇ ਅੰਹਕਾਰੀ ਹੋਯਾ ਹੈ।
He started living among desires, anger, oppositions, greed, infatuation, treachery and pride,
काम करोधु विरोधु विचि लोभु मोहु धरोह अहंकारा ।
ਮਹਾਂਜਾਲਫਾਥਾਵੇਚਾਰਾ।੭।
(ਮਾਯਾ ਦੇ) ਮਹਾਂ ਜਾਲ ਵਿਖੇ ਵਿਚਾਰਾ ਫਸ ਗਿਆ ਹੈ।
And thus the poor fellow got entangled in the larg web of maya..
महां जाल फाथा वेचारा ।७।
ਪਉੜੀ
पउड़ी ८
ਹੋਇਸੁਚੇਤਅਚੇਤਇਵਅਖੀਂਹੋਂਦੀਅੰਨ੍ਹਾਹੋਆ
ਸਮਝਦਾਰ ਹੋਕੇ 'ਅਚੇਤ' (ਭੋਲਾ ਭਾਲਾ ਅਰ) ਅੱਖਾਂ ਦੇ ਹੁੰਦਿਆਂ ਸੁੰਦਿਆਂ ਅੰਨ੍ਹਾਂ ਹੋ ਰਿਹਾ ਹੈ।
The jiv though consciousness incarnate is so much unconscious (of his aim in life) as if he is blind though having the eyes;
होइ सुचेत अचेत इव अखीं होंदी अंन्हा होआ ।
ਵੈਰੀਮਿਤੁਜਾਣਦਾਡਾਇਣੁਮਾਉਸੁਭਾਉਸਮੋਆ
ਵੈਰੀ ਤੇ ਮਿੱਤ੍ਰ ਦੀ ਕੁਝ ਸੂਝ ਨਹੀਂ ਰੱਖਦਾ, ਡਾਇਣ ਅਤੇ ਮਾਉਂ ਦਾ ਸਭਾਉ ਬਰਾਬਰ ਜਾਣਦਾ ਹੈ।
Does not distinguish between a friend and a foe; and according to him the nature of a mother and a witch is identical.
वैरी मितु न जाणदा डाइणु माउ सुभाउ समोआ ।
ਬੋਲਾਕੰਨੀਂਹੋਂਵਦੀਜਸੁਅਪਜਸੁਮੋਹੁਧੋਹੁਸੋਆ
ਕੰਨਾਂ ਦੇ ਹੁੰਦਿਆਂ ਬੋਲਾ, ਜਸ ਅਤੇ ਅਪਜਸ ਪ੍ਰੀਤ ਅਤੇ ਵੈਰ ਦੀ ਕਨਸੋ ਨਹੀਂ (ਪਰਖਦਾ)।
He is deaf despite ears and does not distinguish between glory and infamy or between love and treachery.
बोला कंनीं होंवदी जसु अपजसु मोहु धोहु न सोआ ।
ਗੁੰਗਾਜੀਭੈਹੁੰਦੀਐਦੁਧੁਵਿਚਿਵਿਸੁਘੋਲਿਮੁਹਿਚੋਆ
ਜੀਭ ਦੇ ਹੁੰਦਿਆਂ ਗੁੰਗਾ (ਕਿਉਂ ਜੋ) ਦੁੱਧ ਵਿਖੇ ਵਿਹੁ ਘੋਲਕੇ ਮੂੰਹ ਵਿਚ (ਕੋਈ) ਚੋ ਦੇਵੇ (ਅੰਗੋਂ ਨਾਹ ਨਹੀ. ਕਰਦਾ)।
He is dumb despite tongue and drinks poison mixed in milk.
गुंगा जीभै हुंदीऐ दुधु विचि विसु घोलि मुहि चोआ ।
ਵਿਹੁਅੰਮ੍ਰਿਤਸਮਸਰਪੀਐਮਰਨਜੀਵਨਆਸਤ੍ਰਾਸਢੋਆ
ਵਿਹੁ ਅਤੇ ਅੰਮ੍ਰਿਤ ਬਰਾਬਰ ਕਰ ਕੇ ਪੀ ਜਾਂਦਾ ਹੈ, ਜੀਵਣ ਦੀ ਆਸ ਅਤੇ ਮਰਣ ਤੋਂ ਤ੍ਰਾਸ ਦਾ ('ਢੋਆ') ਢੰਗ ਨਹੀਂ ਹੈ।
Considering poison and nectar identical he drinks them
विहु अंम्रित समसर पीऐ मरन जीवन आस त्रास न ढोआ ।
ਸਰਪੁਅਗਨਿਵਲਿਹਥੁਪਾਇਕਰੈਮਨੋਰਥਪਕੜਿਖਲੋਆ
ਸਰਪ ਅਤੇ ਅਗਨੀ ਵਲ ਹਥ ਪਾਉਣ ਲਈ ਮਨੋਰਥ ਕਰ ਕੇ ਉਠ ਖੜੋਂਦਾ ਹੈ।
And for his ignorance about life and death, hopes and desires, he gets no refuge anywhere.
सरपु अगनि वलि हथु पाइ करै मनोरथ पकड़ि खलोआ ।
ਸਮਝੈਨਾਹੀਟਿਬਾਟੋਆ।੮।
ਟਿੱਬਾ ਟੋਆ ਨਹੀਂ ਸਮਝਦਾ।
He stretches his desires towards snake and fire and catching hold of them does not distinguish between a pit and a mound.
समझै नाही टिबा टोआ ।८।
ਪਉੜੀ
पउड़ी ९
ਲੂਲਾਪੈਰੀਹੋਂਵਦੀਟੰਗਾਂਮਾਰਿਉਠਿਖਲੋਆ
ਪੈਰਾਂ ਦੇ ਹੁੰਦਿਆਂ ਲੂਲ੍ਹਿਆਂ ਵਾਂਗੂੰ ਟੰਗਾਂ ਮਾਰਦਾ ਹੈ, ਉਠ ਨਹੀਂ ਖਲੋਂਦਾ।
Though with feet, a child (man) is cripple and cannot stand upon his legs.
लूला पैरी होंवदी टंगां मारि न उठि खलोआ ।
ਹਥੋਹਥੁਨਚਾਈਐਆਸਾਬੰਧੀਹਾਰੁਪਰੋਆ
(ਮਾਂ ਭੈਣ) ਹਥੋਂ ਹੱਥ ਨਚਾਉਂਦੀਆਂ ਹਨ, ਆਸਾ ਦੀਆਂ ਬੱਧੀਆਂ ਹਾਰ ਵਾਂਗੂੰ (ਬਾਲ ਨੂੰ ਗਲ ਨਾਲ) ਪਰੋ ਰਖਦੀਆਂ ਹਨ (ਜਥਾ:- 'ਹੱਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜੀਉਂ ਜਸੁਧਾ ਘਰਿ ਕਾਨ')।
Weamig the garland of hopes and desises he dances in the arms of others.
हथो हथु नचाईऐ आसा बंधी हारु परोआ ।
ਉਦਮਉਕਤਿਆਵਈਦੇਹਿਬਿਦੇਹਿਨਵਾਂਨਿਰੋਆ
ਉੱਦਮ ਤੇ ਬੁੱਧੀ (ਬਾਲਕ ਨੂੰ ਨਹੀਂ ਹੁੰਦੀ, ਦੋਹੋਂ ਬਿਦੇਹ ਹੋਕੇ ਨਵਾਂ ਨਰੋਆ ਨਹੀਂ ਰਹਿੰਦਾ ਹੈ।
He knows neither technique nor enterprise, and being careless toward the body, he does not keep fit and healthy.
उदम उकति न आवई देहि बिदेहि न नवां निरोआ ।
ਹਗਣਮੂਤਣਛਡਣਾਰੋਗੁਸੋਗੁਵਿਚਿਦੁਖੀਆਰੋਆ
ਹੱਗਣਾ, ਮੂਤਣਾਦਿ ਕ੍ਰਿਆ ਵਿਖੇ ਅਰ ਰੋਗ ਸੋਗ ਵਿਖੇ ਦੁਖੀ ਹੋ ਰੋਂਦਾ ਹੈ।
Having no control over his excretory organs of uinating and defecation he cries of disease and suffering.
हगण मूतण छडणा रोगु सोगु विचि दुखीआ रोआ ।
ਘੁਟੀਪੀਐਖੁਸੀਹੋਇਸਪਹੁੰਰਖਿਆੜਾਅਣਖੋਆ
(ਮਾਂ) ਜੰਮਣ ਘੁੱਟੀ (ਦਿੰਦੀ ਹੈ) ਰਾਜ਼ੀ ਹੋਕੇ ਪੀਂਦਾ ਨਹੀਂ, ਸਪ ਤੋਂ (ਜਦ) ਰਖੇ ਤਦ ('ਅਣਖੋਆ') ਅਣਖ ਨਾਲ ਗੁੱਸੇ ਹੋ ਜਾਂਦਾ ਹੈ।
He does not take the first food (of the name of the Lord) happily and goes on catching snakes (in the form of passions and desires) stubbornly.
घुटी पीऐ न खुसी होइ सपहुं रखिआड़ा अणखोआ ।
ਗੁਣੁਅਵਗੁਣਵਿਚਾਰਦਾਉਪਕਾਰੁਵਿਕਾਰੁਅਲੋਆ
(ਕਿਉਂ ਜੋ) ਗੁਣ ਅਵਗੁਣ ਦਾ ਵਿਚਾਰ ਨਹੀਂ ਹੁੰਦਾ, ਉਪਕਾਰ ਅਤੇ 'ਵਿਕਾਰ' (ਭਲਾ ਤੇ ਬੁਰਾ ਕੰਮ) ਨਹੀਂ ਦੇਖਦਾ, (ਭਈ ਭਲੇ ਕਰਦੇ ਮੈਂ ਕਿਉਂ ਬੁਰਾ ਮੰਨਾਂ)।
Never pondering upon merits and demerits and not becoming benevolent, he always looks at evil propensities.
गुणु अवगुण न विचारदा न उपकारु विकारु अलोआ ।
ਸਮਸਰਿਤਿਸੁਹਥੀਆਰੁਸੰਜੋਆ।੯।
ਹਥੀਆਰ ਅਤੇ ਸੰਜੋਅ (ਉਸ ਨੂੰ) ਇਕੋ ਜਿਹੀ ਹੈ (ਭਾਵ ਨਾਸ਼ਕ ਤੇ ਰੱਖਯਕ ਇਕ ਸਮ ਹਨ)।
For such a (foolish) person, the weapon and the armour are identical.
समसरि तिसु हथीआरु संजोआ ।९।
ਪਉੜੀ੧੦
पउड़ी १०
ਮਾਤਪਿਤਾਮਿਲਿਨਿੰਮਿਆਆਸਾਵੰਤੀਉਦਰੁਮਝਾਰੇ
ਆਸਾਂ ਵਾਲੀ ਮਾਤਾ ਦੇ ਉਦਰ ਵਿਖੇ ਪਿਤਾ ਦੇ ਮਿਲਾਪ ਨਾਲ ਨਿੰਮਿਆਂ (ਬੀਰਜ ਤੇ ਰਕਤ ਦਾ ਟਿਕਾਉ ਹੋਇਆ)।
Meeting and mating of mother and father makes the mother pregnant who becoming hopeful keeps the child in her womb.
मात पिता मिलि निंमिआ आसावंती उदरु मझारे ।
ਰਸਕਸਖਾਇਨਿਲਜਹੋਇਛੁਹਛੁਹਧਰਣਿਧਰੈਪਗਧਾਰੇ
ਖੱਟਾ ਮਿੱਠਾ (ਮਾਂ) ਨਹੀਂ ਖਾਂਦੀ (ਕਿਉਂ ਜੋ 'ਲੱਜ') ਸ਼ੰਕਾ ਹੁੰਦੀ ਹੈ (ਕਿ ਬੱਚੇ ਨੂੰ ਦੁੱਖ ਨਾ ਪਹੁੰਚੇ) ਹੌਲੀ ਹੌਲੀ ਧਰਤੀ ਪੁਰ ਪੈਰ ਟਿਕਾਉ ਕੇ ਰੱਖਦੀ ਹੈ (ਕਿ ਗਰਭ ਨਾ ਛਣ ਜਾਵੇ)।
She enjoys edibles and unedibles without any inhibition and moves carefully with measured steps on the earth.
रस कस खाइ निलज होइ छुह छुह धरणि धरै पग धारे ।
ਪੇਟਵਿਚਿਦਸਮਾਹਰਖਿਪੀੜਾਖਾਇਜਣੈਪੁਤੁਪਿਆਰੇ
ਦਸ ਮਹੀਨੇ ਉਦਰ ਵਿਖੇ ਰੱਖਕੇ ਪੀੜਾ ਸਹਾਰਕੇ ਪਿਆਰੇ ਪੁੱਤਰ ਨੂੰ ਜਾਣਦੀ ਹੈ।
She gives birth to her dear son after bearing the pain of carrying him in her womb for ten months.
पेट विचि दस माह रखि पीड़ा खाइ जणै पुतु पिआरे ।
ਜਣਕੈਪਾਲੈਕਸਟਕਰਿਖਾਨਪਾਨਵਿਚਿਸੰਜਮਸਾਰੇ
ਜਣਕੇ ਬੀ ਵੱਡੇ ਦੁਖ ਨਾਲ ਪਾਲਦੀ ਹੈ, ਅਰ ਖਾਨ ਪਾਨ ਵਿਖੇ ਸਾਰੇ ਪ੍ਰਹੇਜ਼ ਰਖਦੀ ਹੈ (ਕਿ ਦੁੱਧ ਵਿਚ ਵਿਗਾੜ ਨਾਂ ਪੈ ਜਾਵੇ)।
Having delivered, the mother nourishes the child and herself remains moderate in eating and drinking.
जण कै पालै कसट करि खान पान विचि संजम सारे ।
ਗੁੜ੍ਹਤੀਦੇਇਪਿਆਲਿਦੁਧੁਘੁਟੀਵਟੀਦੇਇਨਿਹਾਰੇ
ਗੁੜ੍ਹਤੀ ਦੇਂਦੀ ਦੁੱਧ ਪਿਆਉਂਦੀ ਹੈ, 'ਜੰਮਣ ਘੁੱਟੀ (ਸਿੱਪੀ ਨਾਲ) ਕਦੀ ਵੱਟੀ ਦੇਂਦੀ ਹੈ ਲੋੜ ਮੂਜਬ।
Having ministered the customary first food, and milk, she stares at him with deep love.
गुढ़ती देइ पिआलि दुधु घुटी वटी देइ निहारे ।
ਛਾਦਨੁਭੋਜਨੁਪੋਖਿਆਭਦਣਿਮੰਗਣਿਪੜ੍ਹਨਿਚਿਤਾਰੇ
(ਦਰਿਆਈ ਦੇ) ਕੱਪੜੇ ਅਰ ਚੰਗੇ ਭੋਜਨਾਂ ਨਾਲ ਪਾਲਦੀ ਹੈ, ਝੰਡ, ਪੜ੍ਹਨਾ, ਮੰਗੇਵਾ ਚਿਤਾਰਦੀ ਹੈ, (ਅਥਵਾ ਢੰਗਾਂ ਵਿਚ ਦਾਨ ਦੇਂਦੀ ਹੈ)।
She thinks about his food, clothes, tonsure, betrothal, education etc.
छादनु भोजनु पोखिआ भदणि मंगणि पढ़नि चितारे ।
ਪਾਂਧੇਪਾਸਿਪੜ੍ਹਾਇਆਖਟਿਲੁਟਾਇਹੋਇਸੁਚਿਆਰੇ
ਪਾਂਧੇ ਪਾਸ ਬਿਠਾ ਖਟ (ਧਨ) ਲੁਟਾਕੇ ਸਚੇ ਹੋਏ (ਕੀ ਸਚੇ ਹੋਏ? ਹੇਠ ਅੱਠਵੀਂ ਤੁਕ ਵਿਖੇ ਦੱਸਦੇ ਹਨ)।
Throwing handful of coins over his head and giving him a proper bath she sends him to the pundit for education.
पांधे पासि पढ़ाइआ खटि लुटाइ होइ सुचिआरे ।
ਉਰਿਣਤਹੋਇਭਾਰੁਉਤਾਰੇ।੧੦।
ਦਰਜ਼ ਦਾ ਭਾਰ ਲਾਹ ਕੇ ਸੁਰਖਰੂ ਹੋਏ, (ਕਿਉਂਕਿ ਲੋਕ ਤਿੰਨ ਭਾਰ ਪੁੱਤ ਦੇ ਆਪਣੇ ਸਿਰ ਸਮਝਦੇ ਹਨ, ਧਰਮ ਸੰਸਕਾਰ, ਵਿਦਯਾ ਤੇ ਵਿਆਹ। ਧਰਮ ਤੇ ਪਾਂਧੇ ਦਾ ਜ਼ਿਕਰ ਆ ਗਿਆ ਹੈ, ਵਿਆਹ ਦਾ ਅੱਗੇ ਆਵੇਗਾ)।
This way she clears the debt (of her motherhood).
उरिणत होइ भारु उतारे ।१०।
ਪਉੜੀ੧੧
पउड़ी ११
ਮਾਤਾਪਿਤਾਅਨੰਦਵਿਚਿਪੁਤੈਦੀਕੁੜਮਾਈਹੋਈ
ਮਾਂ ਅਤੇ ਪਿਉ ਵਡੇ ਅਨੰਦ ਵਿਖੇ (ਫਿਰਦੇ ਹਨ ਕਿ ਸਾਡੇ) ਪੁੱਤ੍ਰ ਦੀ ਮੰਗਣੀ ਹੋ ਗਈ ਹੈ।
Parents are happy that the betrothel ceremony of their son has been solemnized.
माता पिता अनंद विचि पुतै दी कुड़माई होई ।
ਰਹਸੀਅੰਗਮਾਵਈਗਾਵੈਸੋਹਿਲੜੇਸੁਖਸੋਈ
ਖੁਸ਼ੀ ਨਾਲ ਸਰੀਰ ਵਿਚ (ਮਾਂ) ਨਹੀਂ ਸਮਾਉਂਦੀ ਗੀਤ ਗਾਉਂਦੀ ਤੇ ਸੁਖੀ ਹੁੰਦੀ ਹੈ।
Mother becomes overjoyed and sings songs of happiness.
रहसी अंग न मावई गावै सोहिलड़े सुख सोई ।
ਵਿਗਸੀਪੁਤਵਿਆਹਿਐਘੋੜੀਲਾਵਾਂਗਾਵਭਲੋਈ
ਪੁੱਤ੍ਰ ਦਾ ਵਿਆਹ ਹੁੰਦਾ ਹੈ ਤਦ ਤਾਂ (ਮਾਂ ਪ੍ਰਸੰਨ ਹੋਕੇ) ਘੋੜੀਆਂ ਤੇ ਲਾਵਾਂ ਭਲੀ ਪ੍ਰਕਾਰ ਗਾਉਂਦੀ ਹੈ।
Singing eulogies of bridegroom, and praying for the welfare of the couple she feels very happy that her son got married.
विगसी पुत विआहिऐ घोड़ी लावां गाव भलोई ।
ਸੁਖਾਂਸੁਖੈਮਾਵੜੀਪੁਤੁਨੂੰਹਦਾਮੇਲਅਲੋਈ
ਮਾਂ (ਆਪਣੇ) ਪੁੱਤ੍ਰ ਅਤੇ ਨੂੰਹ ਦਾ 'ਮੇਲ' (ਜੋੜਾ) ਵੇਖਕੇ ਸੁਖਣਾ ਸੁੱਖਦੀ ਹੈ (ਕਿ ਇਹ ਜੋੜੀ ਹਰੀ ਭਰੀ ਰਹੇ ਤੇ ਮੀਜਾ ਪੈ ਜਾਵੇ)।
For the well-being and harmony of bride and bridegroom the mother makes vows of offerings (before the deities).
सुखां सुखै मावड़ी पुतु नूंह दा मेल अलोई ।
ਨੁਹੁਨਿਤਕੰਤਕੁਮੰਤੁਦੇਇਵਿਹਰੇਹੋਵਹੁਸਸੁਵਿਗੋਈ
(ਪਰ) ਨੂੰਹ ਸਦੀਵ ਕਾਲ ਆਪਣੇ ਕੰਤ ਨੂੰ ਖੋਟੀ ਪੱਟੀ ਪੜ੍ਹਾਉਂਦੀ ਹੈ, (ਇਸ ਕਰਕੇ) ਦੋਵੇਂ ਵਿਹਰੇ (ਸਾਹਮਣੇ) ਹੋ ਪੈਂਦੇ ਹਨ, ਸੱਸ ਦੁਖੀ ਹੁੰਦੀ ਹੈ।
Now, the bride starts ill-advising the son, goading him to get separate from the parents, and consequently the mother-in-law becomes sorrowful.
नुहु नित कंत कुमंतु देइ विहरे होवहु ससु विगोई ।
ਲਖਉਪਕਾਰੁਵਿਸਾਰਿਕੈਪੁਤਕੁਪੁਤਿਚਕੀਉਠਿਝੋਈ
(ਪਿਛੇ ਕਹੇ) ਲੱਖਾਂ ਉਪਕਾਰਾਂ ਨੂੰ ਭੁਲਾਕੇ ਕੁਪੁੱਤੁ ਪੁਤ੍ਰ ਨੇ (ਝਗੜੇ ਦੀ) ਚੱਕੀ ਝੋਈ ਹੈ (ਭਾਵ ਮਾਂ ਨਾਲ ਝਗੜੇ ਛੇੜਦਾ ਹੈ)।
Forgetting lacs of benefactions (of mother) the son becomes disloyal and sets himself at logger-heads with his parents.
लख उपकारु विसारि कै पुत कुपुति चकी उठि झोई ।
ਹੋਵੈਸਰਵਣਵਿਰਲਾਕੋਈ।੧੧।
ਕੋਈ ਵਿਰਲਾ ਪੁੱਤ੍ਰ ਸਰਵਣ ਹੁੰਦਾ ਹੈ।
Rare is any obdient son like Sravan of mythology who was most obedient to his blind parents.
होवै सरवण विरला कोई ।११।
ਪਉੜੀ੧੨
पउड़ी १२
ਕਾਮਣਿਕਾਮਣਿਆਰੀਐਕੀਤੋਕਾਮਣੁਕੰਤਪਿਆਰੇ
ਟੂਣੇ ਵਾਲੀ ਤੀਵੀਂ ਨੇ (ਆਪਣੇ) ਪਿਆਰੇ ਕੰਤ ਨੂੰ ('ਕਾਮਣ') ਟੂਣਾ (ਐਸਾ) ਪਾ ਦਿਤਾ।
The enchantress wife with her charms made the husband dote on her.
कामणि कामणिआरीऐ कीतो कामणु कंत पिआरे ।
ਜੰਮੇਸਾਈਂਵਿਸਾਰਿਆਵੀਵਾਹਿਆਂਮਾਂਪਿਓਵਿਸਾਰੇ
ਕਿ ਜੰਮਿਆ ਸੀ ਤਾਂ ਰੱਬ ਨੂੰ ਭੁਲਾ ਦਿੱਤਾ ਸਾਸੁ, (ਹੁਣ ਜਦ) ਵਿਆਹ ਹੋਇਆ ਤਾਂ ਮਾਂ ਪਿਉ ਦੋਵੇਂ ਭੁਲਾ ਦਿਤੇ।
He forgot the parents who had given him birth and had got him married.
जंमे साईं विसारिआ वीवाहिआं मां पिओ विसारे ।
ਸੁਖਾਂਸੁਖਿਵਿਵਾਹਿਆਸਉਣੁਸੰਜੋਗੁਵਿਚਾਰਿਵਿਚਾਰੇ
ਚੰਗੇ ਸ਼ਗਨ ਅਰ ਨਿਛੱਤ੍ਰ ਦੇ ਸਜੋਗਾਂ ਦੇ ਵਿਚਾਰ ਵਿਚਾਰਕੇ ਕਈ ਸੁੱਖਣਾਂ (ਮਨਤਾਂ) ਸੁੱਖਕੇ (ਪੁਤ੍ਰ ਦਾ) ਵਿਆਹ ਕੀਤਾ ਸੀ।
Having made vows of offerings and considerd many good and bad omens and auspicious combinations, his marriage had been arranged by them.
सुखां सुखि विवाहिआ सउणु संजोगु विचारि विचारे ।
ਪੁਤਨੂਹੈਂਦਾਮੇਲੁਵੇਖਿਅੰਗਨਾਮਾਵਨਿਮਾਂਪਿਉਵਾਰੇ
ਫੇਰ ਮਾਪੇ ਨੂੰਹ ਤੇ ਪੁਤ੍ਰ ਦਾ ਮੇਲ ਵੇਖ ਕੇ (ਆਪਣੇ) ਸਰੀਰ ਵਿਚ ਫੁਲੇ ਨਹੀਂ ਮੇਉਂਦੇ ਸਨ (ਕਿ ਹੁਣ ਸਾਨੂੰ ਪੁਤ੍ਰ ਖੱਟੀਆਂ ਖੱਟਕੇ ਖੁਆਊ)।
Seeing at the meetings of the son and the daughter-in-law, the parents had felt over­joyed.
पुत नूहैं दा मेलु वेखि अंग ना मावनि मां पिउ वारे ।
ਨੂੰਹਨਿਤਮੰਤਕੁਮੰਤਦੇਇਮਾਂਪਿਉਛਡਿਵਡੇਹਤਿਆਰੇ
(ਪਰ) ਨੂੰਹ (ਅਜਿਹੀ ਭਾਗਭਰੀ ਉਠੀ ਕਿ) ਨਿਤ ਕੰਤ ਨੂੰ ਖੋਟੀ ਪੱਟੀ ਪੜਾਉਂਦੀ ਹੈ ਕਿ ਮਾਪੇ ਤੇਰੇ ਵਡੇ ਹਤਿਆਰੇ ਹਨ (ਤੇਰੇ ਖੂਨ ਦੇ ਪਿਆਸੇ ਹਨ ਇਨ੍ਹਾਂ ਨੂੰ) ਛੱਡ ਜੇ ਭਲਾ ਚਾਹੁੰਦਾ ਹੈਂ)।
The bride then started continuously advising the husband to desert his parents instigating that they had been tyrants.
नूंह नित मंत कुमंत देइ मां पिउ छडि वडे हतिआरे ।
ਵਖਹੋਵੈਪੁਤੁਰੰਨਿਲੈਮਾਂਪਿਉਦੇਉਪਕਾਰੁਵਿਸਾਰੇ
ਪੁਤ੍ਰ ਵਹੁਟੀ ਨੂੰ ਲੈਕੇ ਅੱਡ ਹੋ ਜਾਂਦਾ ਹੈ, ਮਾਪਿਆਂ ਦੇ (ਸਾਰੇ) ਉਪਕਾਰ ਵਿਸਾਰ ਦੇਂਦਾ ਹੈ।
Forgetting the benefactions of parents, the son alongwith his wife got separated from them.
वख होवै पुतु रंनि लै मां पिउ दे उपकारु विसारे ।
ਲੋਕਾਚਾਰਿਹੋਇਵਡੇਕੁਚਾਰੇ।੧੨।
ਲੋਕਾਂ ਦੇ ਕਰਤਬ ਬੜੇ ਕੁਚਾਰ (ਖੋਟੀ ਚਾਲ ਵਾਲੇ) ਹੋ ਗਏ ਹਨ।
Now the way of the world has become grossly immoral.
लोकाचारि होइ वडे कुचारे ।१२।
ਪਉੜੀ੧੩
पउड़ी १३
ਮਾਂਪਿਉਪਰਹਰਿਸੁਣੈਵੇਦੁਭੇਦੁਜਾਣੈਕਥਾਕਹਾਣੀ
ਮਾਪਿਆਂ ਨੂੰ ਤਿਆਗ ਕੇ ਧਰਮ ਪੁਸਤਕ ਸੁਣੇ (ਉਹ ਭੇਦ) ਨਹੀਂ ਜਾਣੇਗਾ, ਕਥਾ ਸੁਣੇ (ਤਾਂ ਉਹ) ਕਹਾਣੀ ਹੀ ਹੈ।
Renouncing the parents, the listener of Vedas cannot understand their mystery.
मां पिउ परहरि सुणै वेदु भेदु न जाणै कथा कहाणी ।
ਮਾਂਪਿਉਪਰਹਰਿਕਰੈਤਪੁਵਣਖੰਡਿਭੁਲਾਫਿਰੈਬਿਬਾਣੀ
ਮਾਂ ਪਿਉ ਨੂੰ ਤਿਆਗ ਕੇ ਬਣਾਂ ਵਿਖੇ ਜਾਕੇ ਜੋ ਤਪ ਕਰਦਾ ਹੈ, ਉਹ ਬਿਆਬਾਂਨਾਂ ਵਿਖੇ ਭੁਲਾ ਫਿਰਦਾ ਹੈ। (ਭਾਵ ਆਪਣੇ ਸਰੂਪ ਰੂਪੀ ਘਰ ਨੂੰ ਨਹੀਂ ਪਹੁੰਚਦਾ ਹੈ)।
Repudiating the parents, meditation in the forest is similar to the wanderings at deserted places.
मां पिउ परहरि करै तपु वणखंडि भुला फिरै बिबाणी ।
ਮਾਂਪਿਉਪਰਹਰਿਕਰੈਪੂਜੁਦੇਵੀਦੇਵਸੇਵਕਮਾਣੀ
ਮਾਂ ਪਿਉ ਨੂੰ ਛੱਡ ਕੇ ਜੋ ਪੂਜਾ ਕਰਦਾ ਹੈ, ਉਸ ਦੀ ਸੇਵਾ ਕਮਾਈ ਨੂੰ ਦੇਵਤੇ ਨਹੀਂ ਮੰਨਦੇ ਹਨ।
The service and worship to the gods and goddesses are useless if one has renounced his parents.
मां पिउ परहरि करै पूजु देवी देव न सेव कमाणी ।
ਮਾਂਪਿਉਪਰਹਰਿਨ੍ਹਾਵਣਾਅਠਸਠਿਤੀਰਥਘੁੰਮਣਵਾਣੀ
ਮਾਂ ਪਿਉ ਨੂੰ ਛੱਡ ਕੇ ਜੋ ਅਠਸਠ ਤੀਰਥਾਂ ਵਿਖੇ ਸ਼ਨਾਨ ਕਰਦਾ ਹੈ ਉਹ ਘੁੰਮਣਵਾਣੀ ਵਿਖੇ ਪਿਆ ਗ਼ੋਤੇ ਖਾਂਦਾ ਹੈ।
Without service to the parents, bath at the sixty-eight pilgrimage centres is nothing but gyrating in a whirlpool.
मां पिउ परहरि न्हावणा अठसठि तीरथ घुंमणवाणी ।
ਮਾਂਪਿਉਪਰਹਰਿਕਰੈਦਾਨਬੇਈਮਾਨਅਗਿਆਨਪਰਾਣੀ
ਮਾਂ ਪਿਉ ਨੂੰ ਛੱਡ ਕੇ ਜੋ ਦਾਨ ਕਰਦਾ ਹੈ ਉਹ ('ਬੇਈਮਾਨ') ਅਧਰਮੀ ਅਤੇ ਅਗਿਆਨੀ ਪ੍ਰਾਣੀ ਹੈ।
The person who having deserted his parents performs charities, is corrupt and ignorant.
मां पिउ परहरि करै दान बेईमान अगिआन पराणी ।
ਮਾਂਪਿਉਪਰਹਰਿਵਰਤਕਰਿਮਰਿਮਰਿਜੰਮੈਭਰਮਿਭੁਲਾਣੀ
ਮਾਂ ਪਿਉ ਨੂੰ ਛੱਡਕੇ ਵਰਤਨੇਮ ਕਰਨਹਾਰਾ (ਚੌਰਾਸੀ ਲਖ ਜੂਨੀਆਂ) ਵਿਖੇ ਭਰਮ ਦਾ ਭੁੱਲਾ ਹੋਇਆ ਪਿਆ ਫਿਰਦਾ ਹੈ।
He who repudiating the parents undertakes fasts, goes on to wander in the cycle of births and deaths.
मां पिउ परहरि वरत करि मरि मरि जंमै भरमि भुलाणी ।
ਗੁਰੁਪਰਮੇਸਰੁਸਾਰੁਜਾਣੀ।੧੩।
ਗੁਰੂ ਅਤੇ ਪਰਮੇਸਰ ਦੀ ਸਾਰ ਉਸ ਨੇ ਨਹੀਂ ਜਾਤੀ।
That man (in fact) has not understood the essence of Guru and God.
गुरु परमेसरु सारु न जाणी ।१३।
ਪਉੜੀ੧੪
पउड़ी १४
ਕਾਦਰੁਮਨਹੁਂਵਿਸਾਰਿਆਕੁਦਰਤਿਅੰਦਰਿਕਾਦਰੁਦਿਸੈ
(ਲੋਕਾਂ ਨੇ) ਕਾਦਰ ਨੂੰ ਮੰਨੋਂ ਵਿਸਾਰ ਦਿੱਤਾ ਹੈ, (ਤੇ) ਕਾਦਰ (ਆਪਣਾ) ਕੁਦਰਤ ਵਿਚ (ਪਰਤੱਖ), ਦਿਸਦਾ ਹੈ।
In nature that creator is beheld but the jiv has forgotten him.
कादरु मनहुं विसारिआ कुदरति अंदरि कादरु दिसै ।
ਜੀਉਪਿੰਡਦੇਸਾਜਿਆਸਾਸਮਾਸਦੇਜਿਸੈਕਿਸੈ
ਜੀਅ, ਪਿੰਡ, ਮਾਸ, ਸੁਆਸ ਦੇਕੇ ਹਰੇਕ ਦੀ ਰਚਨਾਂ ਕੀਤੀ ਹੈ।
Bestowing body, vital air, flesh and breath upon every one, He has created one and all.
जीउ पिंड दे साजिआ सास मास दे जिसै किसै ।
ਅਖੀਮੁਹੁਂਨਕੁਕੰਨੁਦੇਇਹਥੁਪੈਰੁਸਭਿਦਾਤਸੁਤਿਸੈ
ਮੂੰਹ, ਅੱਖਾਂ, ਨੱਕ, ਕੰਨ, ਦੋ ਹੱਥ ਦੋ ਪੈਰ ਆਦਿ ਸਭ ਦਾਤਾਂ (ਬਖਸ਼ੀਆਂ ਹੋਈਆਂ) ਉਸ ਦੀਆਂ ਹਨ।
As gifts, eyes, mouth, nose, ears, hands, and feet have been given by Him.
अखी मुहुं नकु कंनु देइ हथु पैरु सभि दात सु तिसै ।
ਅਖੀਂਦੇਖੈਰੂਪਰੰਗੁਸਬਦਸੁਰਤਿਮੁਹਿਕੰਨਸਰਿਸੈ
ਅੱਖਾਂ ਰੂਪ ਰੰਗ ਦੇਖਦੀਆਂ ਹਨ, ਮੂੰਹੋਂ ਸ਼ਬਦ (ਬੋਲਣ ਦੀ ਕੰਨੋਂ (ਸਮਝਣ ਦੀ) ਸੁਰਤ (ਗਿਆਤ) ਵਿਸ਼ੇਖ ਦਿੱਤੀ ਹੈ।
Man beholds form and colour through eyes and through mouth and ears he speaks and listens to the Word respectively.
अखीं देखै रूप रंगु सबद सुरति मुहि कंन सरिसै ।
ਨਕਿਵਾਸੁਹਥੀਂਕਿਰਤਿਪੈਰੀਚਲਣਪਲਪਲਖਿਸੈ
ਨੱਕੋਂ ਵਾਸ ਲੈਂਦਾ ਹੈ, ਹਥਾਂ (ਨਾਲ) ਕਿਰਤ (ਕੀਤੀ ਜਾਂਦੀ) ਹੈ ਪੈਰਾਂ ਨਾਲ ਪਲ ਪਲ ਚੱਲਕੇ ਖਿਸਕਦਾ ਹੈ।
Smelling through nose and working with hands, he slides on his feet slowly.
नकि वासु हथीं किरति पैरी चलण पल पल खिसै ।
ਵਾਲਦੰਦਨਹੁਂਰੋਮਰੋਮਸਾਸਿਗਿਰਾਸਿਸਮਾਲਿਸਲਿਸੈ
ਸਿਰ ਤੇ ਵਾਲ, ਮੂੰਹ ਵਿਚ ਦੰਦ ਹਨ, ਰੋਮ ਰੋਮ ਅਤੇ ਸਾਸ ਗਿਰਾਸ ਸਲਿੱਸੇ (ਸਾਥ ਪ੍ਰੀਤ) ਦੇ ਕਾਦਰ ਨੂੰ ਯਾਦ ਰੱਖ (ਜੋ ਸ਼ੰਕਾ ਕਰੋ ਕਿ ਸਾਸ ਗਿਰਾਸ ਵਿਚ ਸਮ੍ਹਾਲਣਾ ਨਹੀਂ ਹੋ ਸਕਦਾ, ਕਿਉਂ ਜੋ ਮਾਲਕ ਦੀ ਨੌਕਰੀ ਬੀ ਕਰਨੀ ਹੈ। ਇਸ ਦੇ ਉਤਰ ਵਿਖੇ ਲਿਖਦੇ ਹਨ)।
He carefully keeps his hair, teeth, nails, trichomes, breath and food. Jiv, you getting controlled by the taste and greed always remember the worldly masters.
वाल दंद नहुं रोम रोम सासि गिरासि समालि सलिसै ।
ਸਾਦੀਲਬੈਸਾਹਿਬੋਤਿਸਤੂੰਸੰਮਲਸੌਵੈਂਹਿਸੈ
ਸਾਹਿਬ ਸਵਾਦਾਂ ਦੇ ਲੱਬ ਨਾਲ ਸੇਂਵਦਾ ਹੈ, ਉਸ ਪਰਮੇਸਰ ਨੂੰ ਸੌਵਾਂ ਹਿੱਸਾ ਹੀ ਯਾਦ ਕਰ (ਅੱਗੇ ਦ੍ਰਿਸ਼ਟਾਂਤ ਦੇਂਦੇ ਹਨ)।
Do remember that Lord too just one hundredth part of it.
सादी लबै साहिबो तिस तूं संमल सौवैं हिसै ।
ਲੂਣੁਪਾਇਕਰਿਆਟੈਮਿਸੈ।੧੪।
ਲੂਣ ਪਾਕੇ ਆਟੇ ਨੂੰ ਮਿੱਸਾ ਕਰ (ਸ੍ਵਾਸਾਂ ਰੂਪ ਆਟੇ ਨੂੰ ਲੂਣ ਵਤ ਈਸ੍ਵਰ ਚਿੰਤਨ ਕਰ ਕੇ ਹੀ ਮਿੱਸਾ ਕਰ)। ਯਥਾ:-”ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ॥ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ”)।
Put salt of devotion in the flour of life and make it tasteful.
लूणु पाइ करि आटै मिसै ।१४।
ਪਉੜੀ੧੫
पउड़ी १५
ਦੇਹੀਵਿਚਿਜਾਪਈਨੀਂਦਭੁਖੁਤੇਹਕਿਥੈਵਸੈ
ਸਰੀਰ ਵਿਖੇ ਨੀਂਦ ਰੁੱਖ ਅਰ ਤੇਹ ਕਿੱਥੇ ਵਸਦੀਆਂ ਹਨ, ਪਤਾ ਨਹੀਂ ਲਗਦਾ।
None knows the residing place of sleep and hunger in the body.
देही विचि न जापई नींद भुखु तेह किथै वसै ।
ਹਸਣੁਰੋਵਣੁਗਾਵਣਾਛਿਕਡਿਕਾਰੁਖੰਗੂਰਣੁਦਸੈ
ਹੱਸਣਾ, ਰੋਣਾ, ਗਾਂਵਣਾ, ਨਿੱਛਣਾ, ਡਿਕਾਰਣਾ, ਖੰਘੂਰਨਾ (ਕੋਈ) ਦੱਸੋ।
Let somebody tell where live the laughter, weeping, singing, sneezing, eructation and cough in the body.
हसणु रोवणु गावणा छिक डिकारु खंगूरणु दसै ।
ਆਲਕਤੇਅੰਗਵਾੜੀਆਂਹਿਡਕੀਖੁਰਕਣੁਪਰਸਪਰਸੈ
ਆਲਸ ਤੇ ਆਕੜਾਂ ਭੰਨਣੀਆਂ, ਹਿਡਕੀ ਲੈਣੀ, ਪਰਸਪਰ (ਇਕ ਦੂਜੇ ਨੂੰ) ਖੁਰਕਣਾ।
Whence idleness, yawning, hiccough, itch, gaping, sighing, snapping and clapping?
आलक ते अंगवाड़ीआं हिडकी खुरकणु परस परसै ।
ਉਭੇਸਾਹਉਬਾਸੀਆਂਚੁਟਕਾਰੀਤਾੜੀਸੁਣਿਕਿਸੈ
(ਦੁਖ ਵਿਖੇ 'ਉਭੇ ਸਾਹ') ਠੰਡੇ ਸਾਹ ਭਰਣੇ, ਉਬਾਸੀ ਲੈਣੀ, ਚੁਟਕੀ ਮਾਰਣੀ, ਕਿੱਸੇ (ਕਹਾਣੀਆਂ) ਸੁਣਕੇ (ਖੁਸੀ ਨਾਲ) ਤਾੜੀ ਮਾਰਣੀ।
Hope, desire, happiness, sorrow, renunciation, enjoyment, suffering , pleasure, etc. are indestructible emotions.
उभे साह उबासीआं चुटकारी ताड़ी सुणि किसै ।
ਆਸਾਮਨਸਾਹਰਖੁਸੋਗੁਜੋਗੁਭੋਗੁਦੁਖੁਸੁਖੁਵਿਣਸੈ
ਆਸਾ, ਮਨਸਾ, ਹਰਖ, ਸੋਗ, ਕਦੀ ਜੋਗ ਕਦੀ ਭੋਗ, ਦੁਖ ਸੁਣ ਕੇ ਪ੍ਰਸੰਨ ਨਾ ਹੋਣਾ।
Millions of thoughts and worries are there during waking hours
आसा मनसा हरखु सोगु जोगु भोगु दुखु सुखु न विणसै ।
ਜਾਗਦਿਆਂਲਖੁਚਿਤਵਣੀਸੁਤਾਸੁਹਣੇਅੰਦਰਿਧਸੈ
ਜਾਗਦਿਆਂ ਏਹੋ ਜਿਹੀਆਂ ਲਖਾਂ ਚਿਤਵਣੀਆਂ ਕਰਦਾ ਹੈ, ਪਰ ਸੁੱਤਾ ਹੋਯਾ ਸੁਪਨੇ ਵਿਚ ਜਾ ਵੜਦਾ ਹੈ, (ਗਲ ਕੀ ਛੀ ਤੁਕਾਂ ਵਿਖੇ ਜਾਗ੍ਰਤ ਦੇ ਕੰਮ ਦੱਸਕੇ ਸੱਤਵੀਂ ਅੱਠਵੀਂ ਵਿਖੇ ਸੁਪਨ ਦੇ ਕੰਮ ਦੱਸਦੇ ਹਨ)।
And the same get deeply rooted in mind while one is asleep and dreaming.
जागदिआं लखु चितवणी सुता सुहणे अंदरि धसै ।
ਸੁਤਾਹੀਬਰੜਾਂਵਦਾਕਿਰਤਿਵਿਰਤਿਵਿਚਿਜਸਅਪਜਸੈ
(ਜਦ) ਕਦੇ ਸੌਂਦਾ (ਹੈ ਤਦ) ਬਰੜਾਂਦਾ ਹੈ, ਕਿਰਤ ਅਤੇ ਉਪਜੀਵਕਾ ਵਿਖੇ ਜਸ ਅਪਜਸ ਲੈਂਦਾ ਹੈ। (ਭਾਵ ਜਾਗ੍ਰਤ ਦੇ ਪਦਾਰਥ ਸੁਪਨ ਦਾ ਖਹਿੜਾ ਨਹੀਂ ਛਡਦੇ। ਪਾਠਾਂਤ੍ਰ 'ਜਿਸ ਅਵਜਿਸ' ਤੇ ਅਰਥ ਏਹ ਹੈ ਕਿ ਜਿਸ ਕਿਰਤ ਤੇ ਵਿਰਤ ਵਿਚ ਜਾਗਦਿਆਂ ਬੀ ਸੁੱਤਾ ਉਸੇ ਵਿਚ ਗਿਆ ਬਰੜਾਉਂਦਾ ਹੈ)।
Whatever fame and infamy have been earned by man in his conscious state, he goes on muttering in sleep also.
सुता ही बरड़ांवदा किरति विरति विचि जस अपजसै ।
ਤਿਸਨਾਅੰਦਰਿਘਣਾਤਰਸੈ।੧੫।
ਤ੍ਰਿਸ਼ਨਾ ਵਿਖੇ (ਫਸਿਆ ਹੋਇਆ ਸੁਪਨੇ ਵਿਖੇ ਬੀ) ਘਣਾਂ ਤਰਸਦਾ ਹੈ (ਦੁੱਖੀ ਹੁੰਦਾ ਯਾ ਡਰਦਾ ਹੈ)।
Man controlled by desires, goes on intensely longing and yearning.
तिसना अंदरि घणा तरसै ।१५।
ਪਉੜੀ੧੬
पउड़ी १६
ਗੁਰਮਤਿਦੁਰਮਤਿਵਰਤਣਾਸਾਧੁਅਸਾਧੁਸੰਗਤਿਵਿਚਿਵਸੈ
ਸਾਧਾਂ ਦੀ ਸੰਗਤ ਵਿਖੇ ਵੱਸਣ ਕਰ ਗੁਰੂ ਦੀ ਸਿੱਖਯਾ ਨੂੰ ਵਰਤਦਾ ਹੈ, (ਅਸਾਧਾਂ) ਬੁਰੀ ਸੰਗਤ ਵਿਖੇ ਖੋਟੀ ਮਤ ਨੂੰ ਵਰਤਦਾ ਹੈ।
Persons keeping company of sadhus and evilmen act according to the wisdom of Guru, gurmat, and illwill respectively.
गुरमति दुरमति वरतणा साधु असाधु संगति विचि वसै ।
ਤਿੰਨਵੇਸਜਮਵਾਰਵਿਚਿਹੋਇਸੰਜੋਗੁਵਿਜੋਗੁਮੁਣਸੈ
ਜਨਮ ਵਿਖੇ ਤਿੰਨ ਵੇਸਾਂ (ਅਰਥਾਤ ਜਾਗ੍ਰਤ ਸੁਪਨ ਸੁਖੋਪਤ ਅਥਵਾ ਬਾਲ ਯੁਬਾਦਿਕ ਅਵਸਥਾ) ਦਾ ਸੰਜੋਗ ਅਤੇ ਵਿਜੋਗ ਪ੍ਰਾਣੀਆਂ ਨੂੰ ਹੋਈ ਜਾਂਦਾ ਹੈ।
Man acts according to three states of life (childhood, youth, oldage) subject to safijog, meeting, and vijog, separation.
तिंन वेस जमवार विचि होइ संजोगु विजोगु मुणसै ।
ਸਹਸਕੁਬਾਣਵਿਸਰੈਸਿਰਜਣਹਾਰੁਵਿਸਾਰਿਵਿਗਸੈ
(ਉਕਤ ਤਿੰਨ ਅਵਸਥਾਂ ਵਿਖੇ) ਹਜ਼ਾਰਾਂ ਖੋਟੀਆਂ ਵਾਦੀਆਂ ਭੁੱਲਦੀਆਂ ਨਹੀਂ (ਇਸੇ ਕਰਕੇ) ਉਤਪਤ ਕਰਨਹਾਰ ਨੂੰ ਭੁਲਾਕੇ ਪ੍ਰਸੰਨ ਹੁੰਦਾ ਹੈ।
Thousands of bad habits are not forgotten but the creature, RV feels happy forgetting the Lord.
सहस कुबाण न विसरै सिरजणहारु विसारि विगसै ।
ਪਰਨਾਰੀਪਰਦਰਬੁਹੇਤੁਪਰਨਿੰਦਾਪਰਪੰਚਰਹਸੈ
ਪਰ ਇਸਤ੍ਰੀ ਪਰਾਏ, ਧਨ ਪਰਾਈ ਨਿੰਦਾ ਦੇ ਕਾਰਣ ਵਲਾਂ ਛਲਾਂ ਵਿਖੇ ਖੁਸ਼ੀ ਕਰ ਰਿਹਾ ਹੈ।
He enjoys in being with other's woman, other's wealth, and other's slander.
पर नारी पर दरबु हेतु पर निंदा परपंच रहसै ।
ਨਾਮਦਾਨਇਸਨਾਨੁਤਜਿਕੀਰਤਨਕਥਾਸਾਧੁਪਰਸੈ
ਨਾਮ ਦਾਨ ਇਸ਼ਨਾਨ (ਸ਼ੁਭ ਕਰਮ) ਛੱਡਕੇ ਕਥਾ ਕੀਰਤਨ ਅਰ ਭਲੀ ਸੰਗਤ ਦਾ ਪਰਸਨਾ ਨਹੀਂ ਕਰਦਾ ਹੈ।
He has renounced rememberance of the Lord's name, charity and ablution and does not go to holy congregation to listen to discourses and kirtan, eulogies of the Lord.
नाम दान इसनानु तजि कीरतन कथा न साधु परसै ।
ਕੁਤਾਚਉਕਚੜ੍ਹਾਈਐਚਕੀਚਟਣਿਕਾਰਣਨਸੈ
ਕੁੱਤੇ ਨੂੰ (ਕਿੰਨਾ ਹੀ) ਤਖਤ ਪੁਰ ਬੈਠਾਈਏ, (ਫੇਰ ਬੀ) ਚੱਕੀ ਦੇ ਆਟੇ ਨੂੰ ਹੀ ਚੱਟਣ ਦੌੜੂ, (ਤਿਹਾ ਹੀ ਮਨਮੁਖ ਨੂੰ ਕਿੰਨੀ ਭਲੀ ਮੱਤ ਦਿਓ ਵਿਸ਼ਿਆਂ ਵਲ ਹੀ ਦੌੜਦਾ ਹੈ) '
He is like that dog who though placed in a high position, yet runs for licking the flourmills.
कुता चउक चढ़ाईऐ चकी चटणि कारण नसै ।
ਅਵਗੁਣਿਆਰਾਗੁਣਸਰਸੈ।੧੬।
ਅਵਗੁਣਿਆਰਾ (ਪਾਪੀ) ਗੁਣਾਂ ਪੁਰ ਪ੍ਰਸੰਨ ਨਹੀਂ ਹੁੰਦਾ ਹੈ।
Evil person never appreciates values of life.
अवगुणिआरा गुण न सरसै ।१६।
ਪਉੜੀ੧੭
पउड़ी १७
ਜਿਉਬਹੁਵਰਨਵਣਾਸਪਤਿਮੂਲਪਤ੍ਰਫੁਲਫਲੁਘਨੇਰੇ
ਜਿੱਕੁਰ ਬਨਾਸਪਤੀ ਦੇ ਬਾਹਲੇ ਰੂਪ ਹਨ ਮੂਲ, ਪੱਤ੍ਰ, ਫਲ, ਫੁਲ ਘਣੇ (ਭਿੰਨ ਭਿੰਨ ਕਹੇ ਜਾਂਦੇ ਹਨ)।
One vegetation universely maintains of roots, leaves, flowers and fruits.
जिउ बहु वरन वणासपति मूल पत्र फुल फलु घनेरे ।
ਇਕਵਰਨੁਬੈਸੰਤਰੈਸਭਨਾਅੰਦਰਿਕਰਦਾਡੇਰੇ
ਅਗਨੀ ਦਾ ਸਭਨਾਂ (ਬ੍ਰਿਛਾਂ) ਵਿਖੇ ਡੇਰੇ ਹੈ। ਪਰ ਰੂਪ ਉਸ ਦਾ ਇਕੋ ਹੈ।
The same one fire resides in variegated objects.
इक वरनु बैसंतरै सभना अंदरि करदा डेरे ।
ਰੂਪੁਅਨੂਪੁਅਨੇਕਹੋਇਰੰਗੁਸੁਰੰਗੁਸੁਵਾਸੁਚੰਗੇਰੇ
ਅਨੂਪ ਰੂਪ ਵਾਲੇ ਅਨੇਕ ਤਰ੍ਹਾਂ ਦੇ ਵੰਸ ਚੰਗੇ ਰੰਗ ਬਿਰੰਗੇ ਵਾਲੇ ਹੁੰਦੇ ਹਨ।
The fragrance is the same which remains there in the materials of various hues and forms.
रूपु अनूपु अनेक होइ रंगु सुरंगु सु वासु चंगेरे ।
ਵਾਂਸਹੁਉਠਿਉਪੰਨਿਕਰਿਜਾਲਿਕਰੰਦਾਭਸਮੈਢੇਰੇ
ਵਾਸਾਂ ਤੋਂ ਹੀ (ਬੈਸੰਤਰ) ਉੱਠਕੇ ਉਨ੍ਹਾਂ ਨੂੰ ਉਪੱਠੇ ਕਰ ਕੇ ਸਾੜ ਸੂੜਕੇ ਸੁਆਹ ਦੀ ਢੇਰੀ ਕਰ ਦੇਂਦੀ ਹੈ, (ਦੂਜਾ ਦ੍ਰਿਸ਼ਟਾਂਤ ਗਊ ਦਾ ਦੇਕੇ ਹੋਰ ਪੱਕਾ ਕਰਦੇ ਹਨ)।
Fire emerges from within the bamboos and bums the whole vegetation to reduce it to ashes.
वांसहु उठि उपंनि करि जालि करंदा भसमै ढेरे ।
ਰੰਗਬਿਰੰਗੀਗਊਵੰਸਅੰਗੁਅੰਗੁਧਰਿਨਾਉਲਵੇਰੇ
ਗਊ ਦੀ ਵੰਸ ਨਾਨਾ ਰੰਗਾਂ ਦੀ ਹੈ, ਅਡੋ ਅਡ ਲਵੇਰੀਆਂ ਦੇ ਨਾਉਂ (ਗਵਾਲਾ) ਰਖ ਦੇਂਦਾ ਹੈ (ਗਊ ਵੰਸ ਕਾਲੇ, ਪੀਲੇ ਧੌਲੇ, ਆਦ)।
Cows of different colours are given different names. The milkman grazes them all but every cow listening to its name moves towards the caller.
रंग बिरंगी गऊ वंस अंगु अंगु धरि नाउ लवेरे ।
ਸੱਦੀਆਵੈਨਾਉਸੁਣਿਪਾਲੀਚਾਰੈਮੇਰੇਤੇਰੇ
ਪਾਲੀ' (ਗੁਜਰ) ਸਭਨਾਂ ਦੀਆਂ ਗਊਆਂ ਚਾਰਦਾ ਹੈ, (ਉਸਦੀਆਂ) ਸੱਦੀਆਂ ਹੋਈਆਂ ਆਪੋ ਆਪਣਾ ਨਾਉਂ ਸੁਣਕੇ ਨੱਠੀਆਂ ਆਂਵਦੀਆਂ ਹਨ।
Colour of the milk of every cow is the same (white).
सदी आवै नाउ सुणि पाली चारै मेरे तेरे ।
ਸਭਨਾਦਾਇਕੁਰੰਗੁਦੁਧੁਘਿਅਪਟਭਾਂਡੈਦੋਖਹੇਰੇ
ਸਾਰੀਆਂ ਗਊਆਂ ਦੇ (ਭਾਵੇਂ ਨਾਮ ਤੇ ਰੂਪ ਭਿੰਨ ਭਿੰਨ ਹਨ ਪਰੰਤੂ ਦੁੱਧ ਦਾ ਰੰਗ ਇਕੋ ਹੀ ਹੋਊ (ਉਸ ਦੁੱਧ ਦੇ) ਘਿਉ ਵਿਖੇ ਅਰ 'ਪਟ' (ਕਹੀਏ ਰੇਸ਼ਮ) ਵਿਖੇ ਭਾਂਡੇ ਦਾ ਕੋਈ ਦੂਸ਼ਨ ਨਹੀਂ ਦੇਖਦਾ ਹੈ। (ਚੰਮ ਦੇ ਕੁੱਪਿਆਂ ਅਰ ਕੀੜਿਆਂ ਦਾ ਕੋਈ ਵਿਚਾਰ ਨਹੀਂ ਕਰਦਾ। ਜਿਹਾਕੁ “ਘਿਅ ਪਟ ਭਾਂਡਾ ਕਹੈ ਨ ਕੋਇ॥ ਐਸਾ ਭਗਤੁ ਵਰਨ ਮਹਿ ਹ
Faults are not seen in ghee and silk i.e. one should not go for classes castes and varieties; only true humanity should be identified.
सभना दा इकु रंगु दुधु घिअ पट भांडै दोख न हेरे ।
ਚਿਤੈਅੰਦਰਿਚੇਤੁਚਿਤੇਰੇ।੧੭।
ਚਿੱਤ੍ਰਕਾਰੀ (ਰਚਨਾਂ) ਵਿਚ ਚਿਤੇਰੇ (ਵਾਹਿਗੁਰ) ਨੇ ਚੇਤ (ਸਿਮਰਣ ਕਰ)।
0 man, remember the artist of this artistic creation!
चितै अंदरि चेतु चितेरे ।१७।
ਪਉੜੀ੧੮
पउड़ी १८
ਧਰਤੀਪਾਣੀਵਾਸੁਹੈਫੁਲੀਵਾਸੁਨਿਵਾਸੁਚੰਗੇਰੀ
ਧਰਤੀ ਅਤੇ ਪਾਣੀ ਵਿਖੇ ਵਸਣ ਨਾਲ ਫੁਲਾਂ ਵਿਖੇ ਚੰਗੀ ਵਾਸ਼ਨਾ ਹੁੰਦੀ ਹੈ।
Earth resides in water and fragrance resides in flowers.
धरती पाणी वासु है फुली वासु निवासु चंगेरी ।
ਤਿਲਫੁਲਾਂਦੇਸੰਗਿਮਿਲਿਪਤਿਤੁਪੁਨੀਤੁਫੁਲੇਲੁਘਵੇਰੀ
ਤਿਲ ਫੁਲਾਂ ਦੇ ਨਾਲ ਰਹਿਕੇ ਪਤਤ ਤੋਂ ਪੁਨੀਤ ('ਫੁਲੇਲ ਘਵੇਰੀ') ਫੁਲੇਲ ਦੀ ਅੰਧੇਰ ਵਿਚ ਪੈ ਜਾਂਦਾ ਹੈ।
The degraded sesame seed mixing with the essence of flowers becomes sanctified as fragrant scent.
तिल फुलां दे संगि मिलि पतितु पुनीतु फुलेलु घवेरी ।
ਅਖੀਦੇਖਿਅਨ੍ਹੇਰੁਕਰਿਮਨਿਅੰਧੇਤਨਿਅੰਧੁਅੰਧੇਰੀ
(ਵਿਚਾਰ ਕਰ ਕੇ ਚਿਤੇਰੇ ਨੂੰ ਚਿੱਤ੍ਰਕਾਰੀ ਵਿੱਚ ਨਹੀਂ ਦੇਖਦਾ, ਇਸ ਕਰ ਕੇ ਸਰੀਰ ਬੀ ਖੋਟਾਂ ਵਿਚ ਲੱਗ ਪੈਂਦਾ ਹੈ)।
The blind mind even after beholding through the physical eyes, behaves like a creature living in darkness,i,e. man is spiritually blind though he beholds physically.
अखी देखि अन्हेरु करि मनि अंधे तनि अंधु अंधेरी ।
ਛਿਅਰੁਤਬਾਰਹਮਾਹਵਿਚਿਸੂਰਜੁਇਕੁਘੁਘੂਹੇਰੀ
ਛੀ ਰੁੱਤਾਂ ਅਤੇ ਬਾਰਾਂ ਮਹੀਨਿਆਂ ਵਿਖੇ ਸੂਰਜ ਇਕੋ ਹੈ, (ਪਰ) ਉੱਲੂ (ਇਸ ਗਲ ਨੂੰ) ਨਹੀ. ਵਿਚਾਰਦਾ, (ਤਿਹਾ ਹੀ ਅਗਯਾਨੀ ਆਤਮਾ ਦਾ ਵਿਚਾਰ ਨਹੀਂ ਕਰਦਾ)।
In all the six seasons and twelve months, the same one sun operates but the owl does not see it.
छिअ रुत बारह माह विचि सूरजु इकु न घुघू हेरी ।
ਸਿਮਰਣਿਕੂੰਜਧਿਆਨੁਕਛੁਪਥਰਕੀੜੇਰਿਜਕੁਸਵੇਰੀ
ਸਿਮਰਣ ਨਾਲ ਕੂੰਜ ਦੇ ਬੱਚੇ, ਅਰ ਧਿਆਨ ਨਾਲ ਕੱਛੂ ਦੇ ਪਲਦੇ ਹਨ, ਪੱਥਰ ਦੇ ਕੀੜਿਆਂ ਨੂੰ ਰੋਜ਼ ਰਿਜ਼ਕ ਦੇ ਰਿਹਾ ਹੈ, (“ ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਿਜਕੁ ਆਗੈ ਕਰਿ ਧਰਿਆ”॥ ਐਸਾ ਪਰਵਰਦਗਾਰ ਹੈ)।
Remembrance and meditation nurture the offsprings of florican and tortoise and that Lord provides livelihood to the worms of the stones as well.
सिमरणि कूंज धिआनु कछु पथर कीड़े रिजकु सवेरी ।
ਕਰਤੇਨੋਕੀਤਾਚਿਤੇਰੀ।੧੮।
(ਅਕਾਲ ਪੁਰਖ ਜਗਤ ਦੇ) ਸਿਰਜਣਹਾਰ ਨੂੰ ਕੀਤਾ ਹੋਇਆ (ਜੀਵ) ਚਿਤਾਰਦਾ ਨਹੀਂ।
Even then the creature (man) does not remember that Creator.
करते नो कीता न चितेरी ।१८।
ਪਉੜੀ੧੯
पउड़ी १९
ਘੁਘੂਚਾਮਚਿੜਕਨੋਦੇਹੁਂਸੁਝੈਚਾਨਣਹੋਂਦੇ
ਉੱਲੂ ਅਤੇ ਚਾਮਚੜਿੱਕ ਨੁੰ ਚਾਨਣ ਹੁੰਦਿਆਂ (ਅਰਥਾਤ) ਦਿਨੇ ਸੂਰਜ ਨਹੀਂ ਦਿੱਸਦਾ।
Nothing can be seen by bat and owl in the day light.
घुघू चामचिड़क नो देहुं न सुझै चानण होंदे ।
ਰਾਤਿਅਨ੍ਹੇਰੀਦੇਖਦੇਬੋਲੁਕੁਬੋਲਅਬੋਲਖਲੋਂਦੇ
(ਪਰ) ਹਨੇਰੀ ਰਾਤ ਵਿਖੇ ਦੇਖਦੇ ਹਨ, ਖੋਟੇ ਬਚਨ ਨਾ ਬੋਲਣ ਵਾਲੇ ਬੋਲਕੇ ਖਲੋ ਜਾਂਦੇ ਹਨ (ਅਥਵਾ ਅਬੋਲ= ਚੁੱਪ ਵੱਟਕੇ ਖਲੋਂਦੇ ਹਨ)।
They see only in the dark night. They keep silent but as and when they speak their sound is evil.
राति अन्हेरी देखदे बोलु कुबोल अबोल खलोंदे ।
ਮਨਮੁਖਅੰਨ੍ਹੇਰਾਤਿਦਿਹੁਂਸੁਰਤਿਵਿਹੂਣੇਚਕੀਝੋਂਦੇ
ਮਨਮੁਖ ਦਿਨ ਰਾਤ ਹੀ ਅੰਨ੍ਹੇ ਰਹਿੰਦੇ ਹਨ ਗਿਆਨ ਬਿਨਾਂ (ਝਗੜਿਆਂ ਦੀ) ਚੱਕੀ ਝੋਈ ਰਖਦੇ ਹਨ, (ਭਾਵ ਏਹ ਕਿ ਰਾਤ ਦਿਨ ਹੀ ਕਬੋਲ ਬੋਲਦੇ ਹਨ ਕਦੇ ਅਬੋਲ ਚੁੱਪ ਹੋ ਨਹੀਂ ਖਲੋਂਦੇ।
Manmukhs also remain blind day and night and being devoid of consciousness go on operating the quern of discord.
मनमुख अंन्हे राति दिहुं सुरति विहूणे चकी झोंदे ।
ਅਉਗੁਣਚੁਣਿਚੁਣਿਛਡਿਗੁਣਪਰਹਰਿਹੀਰੇਫਟਕਪਰੋਂਦੇ
ਗੁਣਾਂ ਰੂਪੀ ਹੀਰਿਆਂ ਨੂੰ ਛਡਕੇ ਅਵਗੁਣ ਰੂਪੀ ਕਚਕੜੇ ਚੁਣ ਚੁਣਕੇ ਹਾਰ ਪਰੋ (ਗਲ) ਪਾਉਂਦੇ ਹਨ
They pick up demerits and leave out merits; they reject the diamond and prepare the string of stones.
अउगुण चुणि चुणि छडि गुण परहरि हीरे फटक परोंदे ।
ਨਾਉਸੁਜਾਖੇਅੰਨ੍ਹਿਆਂਮਾਇਆਮਦਮਤਵਾਲੇਰੋਂਦੇ
(ਮਨਮੁਖ) ਹੋਕੇ ਅੰਨ੍ਹੇ ਨਾਉਂ ਰਖਿਆ ਹੈ ਸੁਜਾਖੇ (ਉਹ ਤਾਂ) ਮਾਇਆ ਦੇ ਮਦ ਵਿਚ ਮਤਵਾਲੇ ਹੋਕੇ ਰੋਂਦੇ ਹਨ।
These blind ones are called sujOns, the learned and intelligent ones. Inebrigated with the pride of their wealth they wail and weep.
नाउ सुजाखे अंन्हिआं माइआ मद मतवाले रोंदे ।
ਕਾਮਕਰੋਧਵਿਰੋਧਵਿਚਿਚਾਰੇਪਲੇਭਰਿਭਰਿਧੋਂਦੇ
ਕਾਮ ਕ੍ਰੋਧ (ਪੰਜੇ ਵਿਖਿਆਂ) ਤੇ ਵਿਰੋਧ ਵਿਚ ਚਾਰੇ ਪੱਲੇ (ਭਾਵ ਚਾਰੇ ਅੰਤਹਕਰਣ) ਭਰ ਭਰ ਕੇ ਧੋਂਦੇ ਹਨ, (ਪਰੰਤੂ “ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ”। ਭਲਾ ਕਦੀ ਹਰਾਮ ਵਿਚ ਮਸਾਲਾ ਪਾਇਆਂ ਹਲਾਲ ਹੁੰਦਾ ਹੈ? ਗੱਲ ਕੀ ਸਚ ਬਣਨ ਲਈ ਕੋਈ ਨਾ ਕੋਈ ਥੋਹੜੇ ਪੁੰਨ ਕਰਮ ਦਾ ਢੁੱਚਰ ਕੱਢ ਬੈਠਦੇ ਹਨ)।
Engrossed in lust, anger and antagonism they wash the four corners of their stained sheet.
काम करोध विरोध विचि चारे पले भरि भरि धोंदे ।
ਪਥਰਪਾਪਛੁਟਹਿਢੋਂਦੇ।੧੯।
ਪਾਪਾਂ ਦਾ ਪੱਥਰ ਢੋਂਦੇ ਹੋਏ ਛੁਟਦੇ ਨਹੀਂ, (ਅੰਤ ਨੂੰ ਨਰਕਾਂ ਦੀ ਫਾਹੀ ਵਿਖੇ ਫਸੇ ਹੋਏ ਵੇਗਾਰਾਂ ਵਿਚ ਕਸ਼ਟਾਤੁਰ ਰਹਿੰਦੇ ਹਨ)।
They never get liberated from carrying the load of their stony sins.
पथर पाप न छुटहि ढोंदे ।१९।
ਪਉੜੀ੨੦
पउड़ी २०
ਥਲਾਂਅੰਦਰਿਅਕੁਉਗਵਨਿਵੁਠੇਮੀਂਹਪਵੈਮੁਹਿਮੋਆ
ਰੇਤਲੇ ਮੈਦਾਨਾਂ ਵਿਚ ਅੱਕਾਂ ਦੇ ਬੂਟੇ ਉੱਗਦੇ ਹਨ, ਮੀਂਹ ਦੇ ਵੱਸਿਆਂ (ਮੂੰਹ ਮੋਆ=) ਮੂੰਹ ਭਾਰ ਹੋਕੇ ਝੁਕ ਪੈਂਦੇ ਹਨ, ਕਿਉਂ ਜੋ ਮੀਂਹ ਦਾ ਪਾਣੀ ਜ਼ਹਿਰ ਲਗਦਾ ਹੈ ਅਥਵਾ ਮੁੱਢੋਂ ਹੀ ਮੌਤ ਪੈ ਜਾਂਦੀ ਹੈ)
Akk plant grows in sandy regions and during rain it falls on its face.
थलां अंदरि अकु उगवनि वुठे मींह पवै मुहि मोआ ।
ਪਤਿਟੁਟੈਦੁਧੁਵਹਿਚਲੈਪੀਤੈਕਾਲਕੂਟੁਓਹੁਹੋਆ
ਪੱਤ੍ਰ ਟੁਟਦੇ ਤੇ ਦੁੱਧ ਵਹਿ ਚਲਦਾ ਹੈ ਪੀਣ ਵਾਲੇ ਨੂੰ ਉਹ ਵਿਖ ਹੁੰਦਾ ਹੈ, (ਅੱਕ ਦਾ ਦੁੱਧ ਵਿਹੁ ਹੈ)।
Milk oozes out of it when its leaf is plucked but it turns out to be poison when drunk.
पति टुटै दुधु वहि चलै पीतै कालकूटु ओहु होआ ।
ਅਕਹੁਂਫਲਹੋਇਖਖੜੀਨਿਹਫਲੁਸੋਫਲੁਅਕਤਿਡੁਭੋਆ
ਅੱਕ ਥੋਂ ਖੱਖੜੀ ਦਾ ਨਿਹਫਲ ਜਿਹਾ ਫਲ ਹੁੰਦਾ ਹੈ। (ਕੇਵਲ) ਅੱਕ ਦੇ ਟਿੱਡੇ ਨੂੰ ਭਾਉਂਦਾ ਹੈ।
The pod is a useless fruit of akk liked only by grasshoppers.
अकहुं फल होइ खखड़ी निहफलु सो फलु अकतिडु भोआ ।
ਵਿਹੁਂਨਸੈਅਕਦੁਧਤੇਸਪੁਖਾਧਾਖਾਇਅਕਨਰੋਆ
ਅੱਕ ਦੇ ਦੁੱਧ (ਕਈ ਤਰ੍ਹਾਂ ਦੀ) ਵਿਹੁ ਦੂਰ ਹੋ ਜਾਂਦੀ ਹੈ। ਕਿਉਂ ਜੋ (ਬਾਜ਼ੇ) ਸੱਪ ਦਾ ਡੰਗਿਆ ਹੋਇਆ ਅੱਕ ਦੇ ਖਾਧਿਆਂ ਨਰੋਇਆ ਹੋ ਜਾਂਦਾ ਹੈ।
The poison gets diluted by akk-milk and (sometimes) a person bitten by sanke gets cured of its poison.
विहुं नसै अक दुध ते सपु खाधा खाइ अक नरोआ ।
ਸੋਅਕਚਰਿਕੈਬਕਰੀਦੇਇਦੁਧੁਅੰਮ੍ਰਿਤਮੋਹਿਚੋਆ
ਉਹੋ ਅੱਕ ਚਰਕੇ ਬਕਰੀ ਅੰਮ੍ਰਿਤ ਰੂਪ ਦੁੱਧ ਮੂੰਹ ਵਿਖੇ ਚੋਂਦੀ ਹੈ, (ਭਾਵ ਦੁੱਧ ਐਸਾ ਨਰੋਇਆ ਹੈ ਕਿ ਬਾਲਾਂ ਨੂੰ ਧਾਰਾਂ ਚੋਂਦੇ ਹਨ।)
When a goat grazes the same akk,it yeilds nectar-like drinkable milk.
सो अक चरि कै बकरी देइ दुधु अंम्रित मोहि चोआ ।
ਸਪੈਦੁਧੁਪੀਆਲੀਐਵਿਸੁਉਗਾਲੈਪਾਸਿਖੜੋਆ
ਸੱਪ ਨੂੰ ਦੁੱਧ ਪਿਆਈਏ ਤਾਂ ਪਾਸ ਖੜੋਤਾ ਹੀ ਵਿਹੁ ਦੀ ਉਗਾਲੀ ਕਰਦਾ ਹੈ
Milk given to snake is belched out by it instantly in the form of poison.
सपै दुधु पीआलीऐ विसु उगालै पासि खड़ोआ ।
ਗੁਣਕੀਤੇਅਵਗੁਣੁਕਰਿਢੋਆ।੨੦।
ਗੁਣ ਦਾ ਅਵਗੁਣ ਕਰ ਦਿੰਦਾ ਹੈ।
The wicked person returns evil for good done to him.
गुण कीते अवगुणु करि ढोआ ।२०।
ਪਉੜੀ੨੧
पउड़ी २१
ਕੁਹੈਕਸਾਈਬਕਰੀਲਾਇਲੂਣਸੀਖਮਾਸੁਪਰੋਆ
ਕਸਾਈ ਬੱਕਰੀ ਨੁੰ ਕੋਂਹਦਾ ਹੈ ਮਾਸ ਨੂੰ ਲੂਣ ਲਾਕੇ ਸੀਖ ਉਤੇ ਪਰੋਂਦਾ ਹੈ।
The butcher slaughters goat and its meats is salted and strung on a skewer.
कुहै कसाई बकरी लाइ लूण सीख मासु परोआ ।
ਹਸਿਹਸਿਬੋਲੇਕੁਹੀਂਦੀਖਾਧੇਅਕਿਹਾਲੁਇਹੁਹੋਆ
(ਬਕਰੀ) ਕੁਹੀਂਦੀ ਹੋਈ ਹਸ ਹਸ ਕੇ ਬੋਲਦੀ ਹੈ (ਭਈ) ਮੇਰਾ ਅੱਕ ਦੇ ਖਾਣ ਨਾਲ ਇਹ ਹਾਲ ਹੋਇਆ।
Laughingly, the goat says while being killed that I have come to this condition only for grazing leaves of akk plant.
हसि हसि बोले कुहींदी खाधे अकि हालु इहु होआ ।
ਮਾਸਖਾਨਿਗਲਿਛੁਰੀਦੇਹਾਲੁਤਿਨਾੜਾਕਉਣੁਅਲੋਆ
(ਜਿਹੜੇ ਮੇਰੇ) ਗਲ ਵਿਚ ਛੁਰੀਆਂ ਦੇਕੇ ਮਾਸ ਖਾਂਦੇ ਹਨ ਉਨ੍ਹਾਂ ਦਾ ਹਾਲ ਕੀ ਦੇਖਣ ਵਿਚ ਆਊ।
But what will be the plight of those who cutting the throat with knife eat flesh (of animal).
मास खानि गलि छुरी दे हालु तिनाड़ा कउणु अलोआ ।
ਜੀਭੈਹੰਦਾਫੇੜਿਆਖਉਦੰਦਾਂਮੁਹੁਭੰਨਿਵਿਗੋਆ
ਜੀਭ ਦਾ ਫੇੜਿਆ ਹੋਇਆ (ਖੋਟਾ ਕੰਮ) ਦੰਦਾਂ ਦਾ ਖਉ ਅਤੇ ਮੂੰਹ ਨੂੰ ਭੰਨਕੇ ਨਾਸ ਕਰਦਾ ਹੈ।
The perverted taste of the tongue is harmful for the teeth and damages the mouth.
जीभै हंदा फेड़िआ खउ दंदां मुहु भंनि विगोआ ।
ਪਰਤਨਪਰਧਨਨਿੰਦਕਰਿਹੋਇਦੁਜੀਭਾਬਿਸੀਅਰੁਭੋਆ
ਪਰ ਇਸਤ੍ਰੀ ਗਮਨ, ਪਰਾਏ ਧਨ ਨੂੰ ਆਪਣਾ ਕਹਿਣਾਂ, ਪਰਾਈ ਨਿੰਦਾ ਕਰਨ ਵਾਲਾ ਦੂਜੀਭਾ ਸੱਪ ਬਣਦਾ ਹੈ।
The enjoyer of other's wealth, body and slander becomes a poisonous amphisbaena.
पर तन पर धन निंद करि होइ दुजीभा बिसीअरु भोआ ।
ਵਸਿਆਵੈਗੁਰੁਮੰਤਸਪੁਨਿਗੁਰਾਮਨਮੁਖੁਸੁਣੈਸੋਆ
ਗੁਰੂ ਦਾ ਮੰਤਰ ਸੁਣਕੇ (ਉਹ ਦੁਜੀਭਾ ਸੱਪ ਤਾਂ) ਵਸ ਵਿਖੇ ਆ ਜਾਂਦਾ ਹੈ, (ਪਰੰਤੂ) ਨਿਗੁਰਾ ਮਨਮੁਖ ਰੰਚਕ ਮਾਤ੍ਰ ਬੀ (ਗੁਰ ਮੰਤ੍ਰ ਨਹੀਂ) ਸੁਣਦਾ ਹੈ।
This snake is controlled by the mantra of the Guru but manmukh, devoid of Guru, never listens to the glory of such mantra.
वसि आवै गुरुमंत सपु निगुरा मनमुखु सुणै न सोआ ।
ਵੇਖਿਚਲੈਅਗੈਟੋਆ।੨੧।
ਅੱਗੇ ਟੋਆ ਟਿੱਬਾ ਵੇਖਕੇ ਨਹੀਂ ਚਲਦਾ।
While moving ahead, he never beholds the pit before him.
वेखि न चलै अगै टोआ ।२१।
ਪਉੜੀ੨੨
पउड़ी २२
ਆਪਿਵੰਞੈਸਾਹੁਰੈਲੋਕਾਮਤੀਦੇਸਮਝਾਏ
ਆਪ (ਵਹੁਟੀ) ਸਹੁਰੇ ਘਰ ਜਾਂਦੀ ਨਹੀਂ ਤੇ ਲੋਕਾਂ ਨੂੰ ਮੱਤਾਂ ਦੇ ਕੇ ਸਮਝਾਉਂਦੀ ਹੈ। (ਕਿ ਵਹੁਟੀਆਂ ਨੂੰ ਆਪਣੇ ਸਾਹੁਰੇ ਘਰ ਵੱਸਣਾ ਸ੍ਰੇਸ਼ਟ ਹੈ। ਇਸ ਪੁਰ ਦ੍ਰਿਸ਼ਟਾਂਤ ਦਿੰਦੇ ਹਨ)।
The wicked girl herself does not go to her father-in-law's house but teaches others how to behave at in -laws' house.
आपि न वंञै साहुरै लोका मती दे समझाए ।
ਚਾਨਣੁਘਰਿਵਿਚਿਦੀਵਿਅਹੁਹੇਠਅੰਨੇਰੁਸਕੈਮਿਟਾਏ
ਘਰ ਵਿਖੇ ਦੀਵਾ ਕਰ ਕੇ ਚਾਨਣ ਤਾਂ ਹੁੰਦਾ ਹੈ (ਪਰੰਤੂ ਦੀਵਾ ਆਪਣੇ) ਹੇਠੋਂ ਹਨੇਰਾ ਨਹੀਂ ਮਿਟਾ ਸਕਦਾ, (ਇਸ ਲਈ)।
Lamp can enlighten the house but it cannot dispel the darkness underneath itself.
चानणु घरि विचि दीविअहु हेठ अंनेरु न सकै मिटाए ।
ਹਥੁਦੀਵਾਫੜਿਆਖੁੜੈਹੁਇਚਕਚਉਧੀਪੈਰੁਥਿੜਾਏ
ਹਥ ਵਿਖੇ ਦੀਵਾ ਫੜਨ ਵਾਲਾ ਬੀ ('ਆਖੁੜੈ') ਠੁਡੇ ਖਾਂਦਾ ਹੈ, (ਅਜਿਹਾ ਕਿ ਚੱਕ੍ਰਿਤ ਹੋਕੇ (ਜਾਂ) ਅੱਚਣਚੇਤ ਪੈਰ ਥਿੜਕਾ ਬੈਠਦਾ ਹੈ, (ਕਿਉਂ ਜੋ ਉਸ ਦਾ ਚਾਨਣ ਨਿਰਾ ਲੋਕਾਂ ਲਈ ਹੈ ਆਪ ਹਨੇਰੇ ਵਿਚ ਜਾਂਦਾ ਹੈ।
The man walking with lamp in hand stumbles because he is dazzled by its flame.
हथु दीवा फड़ि आखुड़ै हुइ चकचउधी पैरु थिड़ाए ।
ਹਥਕੰਙਣੁਲੈਆਰਸੀਅਉਖਾਹੋਵੈਦੇਖਿਦਿਖਾਏ
ਹਥ ਦੇ ਕੰਙਣ ਨੂੰ ਜੋ ਆਰਸੀ ਲੈਕੇ ਦੇਖਣਾ ਚਾਹੇ ਉਹ ਦੇਖ ਦਿਖਾਉਣ ਵਿਖੇ ਅਉਖਾ ਹੋਉ, (ਕਿਉਂ ਜੋ ਹਥ ਦੇ ਕੜੇ ਨੂੰ ਆਰਸੀ ਕੀ ਆਖੇ, ਲੋਭ ਠੱਠਾ ਕਰਣਗੇ)
He who tries to see the reflection of his bracelet in a avast;
हथ कंङणु लै आरसी अउखा होवै देखि दिखाए ।
ਦੀਵਾਇਕਤੁਹਥੁਲੈਆਰਸੀਦੂਜੈਹਥਿਫੜਾਏ
ਇਕ ਹੱਥ ਵਿਖੇ ਦੀਵਾ ਅਰ ਦੂਜੇ ਹਥ ਵਿਖੇ ਆਰਸੀ ਫੜ ਲਵੇ।
Mirror worn on the thumb of the same hand can hardly see it or show it to other.
दीवा इकतु हथु लै आरसी दूजै हथि फड़ाए ।
ਹੁੰਦੇਦੀਵੇਆਰਸੀਆਖੁੜਿਟੋਏਪਾਉਂਦਾਜਾਏ
ਦੀਵੇ ਤੇ 'ਅਰਸੀ' ਦੇ ਹੁੰਦਿਆਂ ਠੁੱਡਾ ਖਾਕੇ ਖਾਤੇ ਵਿਚ ਹੀ ਜਾ ਪਉ (ਕਿਉਂ ਜੋ ਦੀਵੇ ਨਾਲ ਸ਼ੀਸ਼ੇ ਵਿਚੋਂ ਰਾਹ ਤੱਕਣ ਵਲ ਧਿਆਨ ਰਹੂ, ਆਪਣਾ ਕੰਘਾ ਕਰਾ ਬੈਠੂ)।
Now if he catches hold of a mirror in one hand and lamp in the other even then he would stumble into a pit.
हुंदे दीवे आरसी आखुड़ि टोए पाउंदा जाए ।
ਦੂਜਾਭਾਉਕੁਦਾਉਹਰਾਏ।੨੨।
ਦੂਜਾ ਭਾਉ ਖੋਟਾ ਦਾਉ ਹਾਰ ਹੀ ਦਿੰਦਾ ਹੈ।
Double-mindedness is an evil stake which ultimately causes defeat.
दूजा भाउ कुदाउ हराए ।२२।
ਪਉੜੀ੨੩
पउड़ी २३
ਅਮਿਅਸਰੋਵਰਿਮਰੈਡੁਬਿਤਰੈਮਨਤਾਰੂਸੁਅਵਾਈ
ਅੰਮ੍ਰਿਤ ਦੇ ਤਲਾਉ ਵਿਖੇ ਅਵੇੜਾ ਮਨਤਾਰੂ ਡੁਬ ਮਰਦਾ ਹੈ।
A headstrong non swimmer would drown and die even in the tank of nectar.
अमिअ सरोवरि मरै डुबि तरै न मनतारू सु अवाई ।
ਪਾਰਸੁਪਰਸਿਪਥਰਹੁਕੰਚਨੁਹੋਇਅਘੜੁਘੜਾਈ
ਪਾਰਸ ਨਾਲ ਪਰਸ ਕੇ ਪੱਥਰ ਤੋਂ ਸੋਨਾ ਨਹੀਂ ਹੋ ਸਕਦਾ, ਨਾ ੳਹਾ ਅਘੜ (ਸੋਨੇ ਦੇ ਵਾਂਗੂ ਘੜਿਆ ਹੀ ਜਾਂਦਾ ਹੈ।
Touching the philosopher's stone another stone does not transform into gold nor can it be chiselled into an ornament.
पारसु परसि न पथरहु कंचनु होइ न अघड़ु घड़ाई ।
ਬਿਸੀਅਰੁਵਿਸੁਪਰਹਰੈਅਠਪਹਰਚੰਨਣਿਲਪਟਾਈ
ਚੰਦਨ ਦੇ ਨਾਲ ਸੱਪ ਅੱਠ ਪਹਿਰ ਲਪਟਿਆ ਰਹਿੰਦਾ ਹੈ, (ਪਰੰਤੂ ਆਪਣੀ) ਵਿਹੁ ਨੂੰ ਨਹੀਂ ਛੱਡਦਾ।
Snake does not shed its poison though it may remain entwined with sandalwood all the eight watches (day and night).
बिसीअरु विसु न परहरै अठ पहर चंनणि लपटाई ।
ਸੰਖਸਮੁੰਦਹੁਂਸਖਣਾਰੋਵੈਧਾਹਾਂਮਾਰਿਸੁਣਾਇ
ਸੰਖ ਸਮੁੰਦਰ ਤੋਂ ਖਾਲੀ ਹੀ ਨਿਕਲਦਾ ਹੈ, ਧਾਹਾਂ ਮਾਰਕੇ ਲੋਕਾਂ ਨੂੰ ਸੁਣਾ ਸੁਣਾ ਕੇ ਰੋਂਦਾ ਹੈ।) ਕਿ ਤੁਸੀਂ ਨਾ ਗੁਰੂ ਸਮੁੰਦਰ ਥੋਂ ਖਾਲੀ ਰਹੇ)।
In spite of living,in the sea, the conch remains empty and hollow and cries bitterly (when blown).
संख समुंदहुं सखणा रोवै धाहां मारि सुणाइ ।
ਘੁਘੂਸੁਝੁਸੁਝਈਸੂਰਜੁਜੋਤਿਲੁਕੈਲੁਕਾਈ
ਉੱਲੂ ਨੂੰ (ਆਪ ਹੀ) ਚਾਨਣਾਂ ਨਹੀਂ ਦਿਸਦਾ, ਸੂਰਜ ਦੀ ਜੋਤ ਤਾਂ ਲੁਕਾਈ ਹੋਈ ਲੁਕਦੀ ਨਹੀਂ (ਹੁਣ ਛੀਵੀਂ ਅਰ ਸਤਵੀਂ ਤੁਕ ਵਿਖੇ ਉਪਰਲੇ ਦ੍ਰਿਸ਼ਟਾਂਤਾਂ ਦਾ ਸਿਟਾ ਕੱਢਦੇ ਹਨ।)।
Owl beholds nothing while nothing is hidden in sunshine.
घुघू सुझु न सुझई सूरजु जोति न लुकै लुकाई ।
ਮਨਮੁਖਵਡਾਅਕ੍ਰਿਤਘਣੁਦੂਜੇਭਾਇਸੁਆਇਲੁਭਾਈ
ਮਨਮੁਖ ਵੱਡਾ ਅਕਿਰਤਘਣ ਹੈ (ਕਿਉਂ ਜੋ) ਦੂਜੇ ਭਾਉ ਦੇ ਸੁਆਦ ਵਿਖੇ ਲੁਭਾਇਮਾਨ ਹੋ ਰਿਹਾ ਹੈ। (ਤੇ)
Manmukh, the mind-oriented, is very ungrateful and always likes to enjoy the sense of otherness.
मनमुख वडा अक्रितघणु दूजे भाइ सुआइ लुभाई ।
ਸਿਰਜਨਹਾਰਚਿਤਿਵਸਾਈ।੨੩।
ਸਿਰਜਣਹਾਰ (ਨਿਰੰਕਾਰ ਨੂੰ) ਚਿੱਤ ਵਿਖੇ ਨਹੀਂ (ਸਿਮਰਣ ਕਰਦਾ।
He never cherishes that creator Lord in his heart.
सिरजनहार न चिति वसाई ।२३।
ਪਉੜੀ੨੪
पउड़ी २४
ਮਾਂਗਭਣਿਜੀਅਜਾਣਦੀਪੁਤੁਸਪੁਤੁਹੋਵੈਸੁਖਦਾਈ
ਮਾਂ ਗਰਭਵੰਤੀ ਜੀ ਵਿਖੇ ਜਾਣਦੀ ਹੈ ਕਿ ਮੇਰਾ ਪੁਤ੍ਰ ਸਪੁਤ੍ਰ ਹੋ ਕੇ ਸੁਖ ਦੇਵੇਗਾ।
A pregnant mother feels that a comfort giving worthy son will be born by her.
मां गभणि जीअ जाणदी पुतु सपुतु होवै सुखदाई ।
ਕੁਪੁਤਹੁਂਧੀਚੰਗੇਰੜੀਪਰਘਰਜਾਇਵਸਾਇਆਈ
(ਪਰੰਤੂ) ਕਪੁਤ੍ਰ (ਜੰਮਣ) ਨਾਲੋਂ ਧੀ ਚੰਗੀ ਹੈ, (ਕਿਉਂ) ਜੋ ਪਰਾਏ ਘਰ ਨੂੰ ਜਾ ਕੇ ਵਸਾਊ ਤੇ ਫੇਰ ਨਾ ਆਊ।
Better is a daughter than an unworthy son, she atleast would set up another' s home and would not come back (to put her mother to trouble).
कुपुतहुं धी चंगेरड़ी पर घर जाइ वसाइ न आई ।
ਧੀਅਹੁਂਸਪਸਕਾਰਥਾਜਾਉਜਣੇਂਦੀਜਣਿਜਣਿਖਾਈ
ਖੋਟੀ ਧੀ ਨਾਲੋਂ ਸੱਪਣੀ ਚੰਗੀ ਹੈ। (ਜਿਹੜੀ) ਬੱਚੇ ਜਣਦੀ ਹੈ। (ਫੇਰ ਆਪਣੇ) ਜਣਿਆਂ ਨੂੰ ਆਪ ਹੀ ਖਾ ਲੈਂਦੀ ਹੈ। (ਕਿਉਂ ਜੋ ਹੋਰਨਾਂ ਨੂੰ ਤਾਂ ਇਹ ਪਾਪੀ ਦੁਖ ਨਾ ਦੇਵਣ)।
Than wicked daughter, a female snake is better who eats its progeny at its birth (so that more snakes will not be there to put others to harm).
धीअहुं सप सकारथा जाउ जणेंदी जणि जणि खाई ।
ਮਾਂਡਾਇਣਧੰਨੁਧੰਨੁਹੈਕਪਟੀਪੁਤੈਖਾਇਅਘਾਈ
(ਸੱਪਣੀ ਨਾਲੋਂ) ਡਾਇਣ ਮਾਂ ਬੀ ਧੰਨ ਹੈ ਜਿਹੜੀ ਕਪਟੀ ਪੁੱਤ ਨੂੰ ਰੱਜ ਕੇ ਖਾ ਲੈਂਦੀ ਹੈ।
Than female snake a witch is better who feels satiated after eating her treacherous son.
मां डाइण धंनु धंनु है कपटी पुतै खाइ अघाई ।
ਬਾਮ੍ਹਣਗਾਈਖਾਇਸਪੁਫੜਿਗੁਰਮੰਤ੍ਰਪਵਾਇਪਿੜਾਈ
ਬਾਹਮਨ ਤੇ ਗਊ ਨੂੰ ਸੱਪ ਖਾ ਲੈਂਦਾ ਹੈ, ਪਰੰਤੂ ਗੁਰੂ ਦਾ ਮੰਤ੍ਰ ਸੁਣਕੇ ਪਟਾਰੀ ਵਿਚ ਪੈ ਜਾਂਦਾ ਹੈ, (ਸਪੇਰੇ ਦੀ ਬੀਨ ਦੇ ਸ਼ਬਦ ਨਾਲ ਵੱਸ ਆ ਜਾਂਦਾ ਹੈ, ਮੰਤਰ ਨਾਲ ਵਸ ਹੋ ਜਾਂਦਾ ਹੈ?)।
Even a snake, the biter of brahmins and cows, listening to the mantra of the Guru would quietly sit in a basket.
बाम्हण गाई खाइ सपु फड़ि गुर मंत्र पवाइ पिड़ाई ।
ਨਿਗੁਰੇਤੁਲਿਹੋਰੁਕੋਸਿਰਜਣਹਾਰੈਸਿਰਠਿਉਪਾਈ
ਕਰਤਾਰ ਨੇ ਨਿਗੁਰੇ ਸਮਾਨ ਹੋਰ ਕੋਈ (ਨੀਚ) ਸ੍ਰਿਸ਼ਟੀ ਨਹੀਂ ਰਚੀ (ਨਿਗੁਰੇ ਦਾ ਲੱਛਣ ਕੀ ਹੈ?
But none is comparable(in wickedness) to a Guruless man in the whole universe created by the Creator.
निगुरे तुलि न होरु को सिरजणहारै सिरठि उपाई ।
ਮਾਤਾਪਿਤਾਗੁਰੁਸਰਣਾਈ।੨੪।
ਮਾਤਾ ਪਿਤਾ ਅਰ ਗੁਰੂ ਦੀ ਸ਼ਰਣ ਨੂੰ ਨਹੀਂ ਮੰਨਦਾ ਹੈ।
He never comes to the shelter of his parents or of the Guru.
माता पिता न गुरु सरणाई ।२४।
ਪਉੜੀ੨੫
पउड़ी २५
ਨਿਗੁਰੇਲਖਤੁਲਤਿਸਨਿਗੁਰੇਸਤਿਗੁਰਸਰਿਣਆਏ
ਉਸ ਨਿਗੁਰੇ ਦੇ ਤੁੱਲ ਲਖ ਨਿਗੁਰੇ ਨਹੀਂ ਪੁਜਦੇ, (ਜਿਹੜਾ ਨਿਗੁਰਾ ਸਤਿਗੁਰ (ਅਰਥਾਤ ਗੁਰੂ ਨਾਨਕ ਦੀ) ਸ਼ਰਣ ਨਾ ਆਵੇ।
He who comes not in the shelter of the Lord God is incomparable even with millions of persons without Guru.
निगुरे लख न तुल तिस निगुरे सतिगुर सरिण न आए ।
ਜੋਗੁਰਗੋਪੈਆਪਣਾਤਿਸੁਡਿਠੇਨਿਗੁਰੇਸਰਮਾਏ
(ਕਿਉਂ ਜੋ ਜਿਹੜਾ ਨਿਗੁਰਾ) ਆਪਣੇ ਗੁਰੂ ਨੂੰ ਛੁਪਾਵੇ ਉਸ ਨੂੰ ਦੇਖਕੇ ਹੋਰ ਨਿਗੁਰੇ ਸ਼ਰਮਾਉਂਦੇ ਹਨ (ਕਿ ਇਹ ਘੋਰ ਪਾਪੀ ਹੈ, ਇਸ ਦੇ ਮੱਥੇ ਲਗਣਾ ਧਰਮ ਨਹੀਂ)।
Even the Guruless people feel shy of seeing the man who talks ill of his Guru.
जो गुर गोपै आपणा तिसु डिठे निगुरे सरमाए ।
ਸੀਂਹਸਉਹਾਂਜਾਣਾਭਲਾਨਾਤਿਸੁਬੇਮੁਖਸਉਹਾਂਜਾਏ
ਸ਼ੇਰ ਦੇ ਸਾਹਮਣੇ ਜਾਣਾ ਚੰਗਾ ਹੈ। ਪਰੰਤੂ ਉਸ (ਗੁਰ ਗੋਪੂ ਨਿਗੁਰੇ) ਬੇਮੁਖ ਦਾ ਸਾਹਮਣੇ ਨਾ ਜਾਂਣਾ ਚਾਹੀਏ (ਕਿਉਂ ਜੋ ਉਹ ਪੀੜਾ ਥੋੜੇ ਚਿਰ ਦੀ ਹੈ ਇਥੇ ਚੌਰਾਸੀ ਭੋਗਣੀ ਪੈ ਜਾਉ)।
It is better to face a lion than to meet that renegade man.
सींह सउहां जाणा भला ना तिसु बेमुख सउहां जाए ।
ਸਤਿਗੁਰੁਤੇਜੋਮੁਹੁਫਿਰੈਤਿਸੁਮੁਹਿਲਗਣੁਵਡੀਬੁਲਾਏ
ਸਤਿਗੁਰੂ ਤੋਂ ਜੋ ਮੂੰਹ ਫੇਰਦਾ ਹੈ, ਉਸ ਦੇ ਮੂੰਹ ਲੱਗਣਾ ਬੁਰੀ 'ਬਲਾਏ' (ਅਰਥਾਤ=ਉਪੱਦ੍ਰਵ) ਹੈ।
To deal with a person who turns away from the true Guru is to invite disaster.
सतिगुरु ते जो मुहु फिरै तिसु मुहि लगणु वडी बुलाए ।
ਜੇਤਿਸੁਮਾਰੈਧਰਮਹੈਮਾਰਿਹੰਘੈਆਪੁਹਟਾਏ
ਜੇ ਉਸ ਨੂੰ ਮਾਰੇ ਪੁੰਨ ਹੈ ਜੇਕਰ (ਬਲੀ ਹੋਣ ਦੇ ਕਾਰਣ) ਮਾਰ ਨਾ ਸਕੇ ਤਾਂ ਆਪਣਾ ਆਪ (ਉਸ ਤੋਂ) ਹਟਾ ਲਵੇ।
To kill such a person is a righteous act. If that cannot be done then one should oneself move away.
जे तिसु मारै धरम है मारि न हंघै आपु हटाए ।
ਸੁਆਮਿਧ੍ਰੋਹੀਅਕਿਰਤਘਣੁਬਾਮਣਗਊਵਿਸਾਹਿਮਰਾਏ
ਸ੍ਵਾਮ ਘਾਤੀ, ਅਕਿਰਤਘਣ, ਬ੍ਰਾਹਮਣ, ਗਊ ਨੂੰ ਜੋ ਕਿ ਆਪਣਾ ਭਰੋਸਾ ਦੇਕੇ ਮਰਵਾ ਸਿੱਟੇ, (ਐਸੇ ਪਾਪੀ)।
Ungrateful person betrays his master and treacherously kills brahmins and cows.
सुआमि ध्रोही अकिरतघणु बामण गऊ विसाहि मराए ।
ਬੇਮੁਖਲੂੰਅਤੁਲਿਤੁਲਾਇ।੨੫।
(ਗੁਰ ਤੋਂ) ਬੇਮੁਖ ਦੇ ਲੂੰ ਦੇ ਬਰਾਬਰ ਨਹੀਂ ਹਨ।
Such renegade is not. equal in value to one trichome.
बेमुख लूंअ न तुलि तुलाइ ।२५।
ਪਉੜੀ੨੬
पउड़ी २६
ਮਾਣਸਦੇਹਿਦੁਲੰਭੁਹੈਜੁਗਹਜੁਗੰਤਰਿਆਵੈਵਾਰੀ
ਮਾਨਸ ਜਨਮ ਦੁਰਲੱਭ ਹੈ ਕਈ ਜੁਗਾਂ ਦੇ ਪਿੱਛੋਂ ਇਸ ਦੀ ਵਾਰੀ ਆਉਂਦੀ ਹੈ।
After many ages comes the turn of assuming the human body.
माणस देहि दुलंभु है जुगह जुगंतरि आवै वारी ।
ਉਤਮੁਜਨਮੁਦੁਲੰਭੁਹੈਇਕਵਾਕੀਕੋੜਮਾਵੀਚਾਰੀ
ਇਕ ਬਚਨ ਵਾਲੇ ਵਿਚਾਰਵਾਨਾਂ ਦੇ ਕੋੜਮੇਂ ਵਿਖੇ ਉਤਮ ਜਨਮ, (ਹੋਰ ਸੀ) ਦੁਰਲੱਭ ਹੈ।
It is a rare boon to be born in a family of truthful and intelligent people.
उतमु जनमु दुलंभु है इकवाकी कोड़मा वीचारी ।
ਦੇਹਿਅਰੋਗਦੁਲੰਭੁਹੈਭਾਗਠੁਮਾਤਪਿਤਾਹਿਤਕਾਰੀ
ਦੇਹ ਦਾ ਅਰੋਗ ਹੋਣਾ ਉਸ ਤੋਂ ਵਡਾ ਦੁਰਲੱਭ ਹੈ, ਧਨਾਢ ਮਾਤਾ ਪਿਤਾ ਅਰ (ਹਿਤਕਾਰੀ ਹੋਣ (ਏਹ ਹੋਰ ਦੁਰਲੱਭ ਹੈ)।
Almost rare to be healthy and to have beneficent and fortunate parents who can take care of the well-being of the child.
देहि अरोग दुलंभु है भागठु मात पिता हितकारी ।
ਸਾਧੁਸੰਗਿਦੁਲੰਭੁਹੈਗੁਰਮੁਖਿਸੁਖਫਲੁਭਗਤਿਪਿਆਰੀ
ਸਤਿਸੰਗ ਸਭ ਤੋਂ ਦੁਰਲੱਭ ਹੈ ਗੁਰਮੁਖ ਲੋਕ ਸੁਖ ਫਲ ਜਾਣਕੇ ਭਗਤੀ ਹੀ ਪਿਆਰੀ ਜਾਣਦੇ ਹਨ। (ਹੁਣ ਆਮ ਦਸ਼ਾ ਕਰਦੇ ਹਨ)।
Also rare is the holy congregation and loving devotion, the pleasure fruit of gurrnukhs.
साधु संगि दुलंभु है गुरमुखि सुख फलु भगति पिआरी ।
ਫਾਥਾਮਾਇਆਮਹਾਂਜਾਲਿਪੰਜਿਦੂਤਜਮਕਾਲੁਸੁਭਾਰੀ
ਮਾਯਾ ਦੇ ਮਹਾਂ ਜਾਲ ਵਿਖੇ ਫਸਿਆ ਹੋਇਆ ਪੰਜ ਦੂਤਾਂ (ਕਾਮਾਦਕਾਂ) ਕਰ ਕੇ ਜਨਮ ਮਰਣ ਦਾ ਭਾਰੀ ਖੇਦ ਸਹਿੰਦਾ ਹੈ।
But the Jiv, caught in the web of five evil propensities bears the heavy punishment of Yama, the god of death.
फाथा माइआ महां जालि पंजि दूत जमकालु सु भारी ।
ਜਿਉਕਰਿਸਹਾਵਹੀਰਵਿਚਿਪਰਹਥਿਪਾਸਾਪਉਛਕਿਸਾਰੀ
ਜਿਕੁਰ ('ਵਹੀਰ') ਭੀੜ ਵਿਚ ਸਹੇ ਫਸੇ ਹੋਏ ਦੀ (ਦਸ਼ਾ ਹੁੰਦੀ ਹੈ ਯਾ) ਪਰਾਏ ਹਥ ਵਿਚ ਪਾਸਾ ਹੋਣ ਕਰ ਕੇ ਖੇਡ ਪੁੱਠੀ ਪੈਂਦੀ ਜਾਂਦੀ ਹੈ।
The state of jiv becomes the same as that of a hare caught in a crowd. The dice being in other's hand the whole game goes topsyturvy.
जिउ करि सहा वहीर विचि पर हथि पासा पउछकि सारी ।
ਦੂਜੇਭਾਇਕੁਦਾਇਅੜਿਜਮਜੰਦਾਰੁਸਾਰਸਿਰਿਮਾਰੀ
ਦੂਜੇ ਭਾਉ ਦੇ ਕੁਦਾਉ ਵਿਚ ਫਸ ਕੇ ਜਮ ਦਾ ਡੰਡਾ ਸਿਰ ਪੁਰ ਵਰ੍ਹਦਾ ਹੈ।
The mace of Yama falls on the head of a jiv who gambles about in duality.
दूजे भाइ कुदाइअड़ि जम जंदारु सार सिरि मारी ।
ਆਵੈਜਾਇਭਵਾਈਐਭਵਜਲੁਅੰਦਰਿਹੋਇਖੁਆਰੀ
ਆਵਣ ਜਾਣ ਵਿਚ ਭਵਾਈਦਾ ਹੈ, ਸੰਸਾਰ ਸਮੁੰਦਰ ਵਿਚ ਸਦਾ ਭਸ ਖਰਾਬੀ ਰਹਿੰਦੀ ਹੈ।
Such a creature entangled in the cycle of the transmigration goes on suffering disgrace in the world-ocean.
आवै जाइ भवाईऐ भवजलु अंदरि होइ खुआरी ।
ਹਾਰੈਜਨਮੁਅਮੋਲੁਜੁਆਰੀ।੨੬।
(੯) ਅਮੋਲਕ ਜਨਮ (ਦੀ ਬਾਜ਼ੀ ਜਿਹੜੀ ਕਈ ਜੁਗਾਂ ਪਿਛੋਂ ਮਿਲੀ ਸੀ) ਜੁਆਰੀਆ (ਏਵੇਂ) ਹਾਰ ਬੈਠਦਾ ਹੈ।
Like a gambler he loses and wastes his precious life.
हारै जनमु अमोलु जुआरी ।२६।
ਪਉੜੀ੨੭
पउड़ी २७
ਇਹੁਜਗੁਚਉਪੜਿਖੇਲੁਹੈਆਵਾਗਉਣਭਉਜਲਸੈਂਸਾਰੇ
ਇਹ ਜਗਤ ਚਉਂਪੜ ਦੀ ਖੇਲ ਬਣੀ ਹੋਈ ਹੈ ((ਕਿਉਂ ਜੋ ਚਾਰ ਖਾਣੀਆਂ ਇਸਦੇ ਚਾਰੇ ਪਾਸੇ ਹਨ) ਭੌਜਲ, ਸੰਸਾਰ ਵਿਚ ਆਵਾ ਗੌਣ ਦੀ (ਬਾਜ਼ੀ ਵਿਛੀ ਹੈ) (ਜੀਵ ਨਰਦਾਂ ਵਾਂਗੂੰ ਚੌਰਾਸੀ ਲਖ ਜੋਨੀਆਂ ਦੇ ਘਰਾਂ ਵਿਚ ਫਿਰ ਰਹੇ ਹਨ ਛੇਕੜ ਘਰ ਮਨੁਖ ਦੇਹੀ ਹੈ ਜੇਕਰ ਇਥੇ ਨਰਦ ਜੋੜਾ ਨਾ ਬਣੇ ਤਾਂ ਕੱਚੀ ਰਹਿਕੇ ਚੌਰਾਸੀ ਦੀ ਫਾਸੀ ਵਿਖੇ ਡੁਬ
This world is a game of oblong dice and the creatures go on moving in and out of the world-ocean.
इहु जगु चउपड़ि खेलु है आवा गउण भउजल सैंसारे ।
ਗੁਰਮੁਖਿਜੋੜਾਸਾਧਸੰਗਿਪੂਰਾਸਤਿਗੁਰਪਾਰਿਉਤਾਰੇ
ਗੁਰਮੁਖ ਸਾਧ ਸੰਗਤ ਜੋੜੇ ਦੀਆਂ ਨਰਦਾਂ ਹਨ, 'ਸਤਿਗੁਰ' (ਗੁਰ ਨਾਨਕ ਦੇਵ) ਪੂਰਨ ਪਾਰ ਉਤਾਰਾ ਕਰ ਦਿੰਦੇ ਹਨ।
Gurmukhs join the association of the holy men and from there the perfect Guru (God) takes them across.
गुरमुखि जोड़ा साधसंगि पूरा सतिगुर पारि उतारे ।
ਲਗਿਜਾਇਸੋਪੁਗਿਜਾਇਗੁਰਪਰਸਾਦੀਪੰਜਿਨਿਵਾਰੇ
(ਜਿਹੜੀ ਨਰਦ ਉਕਤ ਸਤਿਗੁਰੂ ਦੀ ਚਰਨੀਂ) ਲਗ ਜਾਵੇ ਉਹ ਪੁੱਗ ਜਾਂਦੀ (ਅਰਥਾਤ ਸਮੁੰਦਰੀ ਗ਼ੋਤਿਆਂ ਥੋਂ ਫੁਟਕਾਰਾ ਪਾਉਂਦੀ) ਹੈ, ਗੁਰੂ ਦੀ ਕਿਰਪਾ ਕਰ ਕੇ ਪੰਜੇ (ਕਾਮਾਦੀ ਦੂਤ) ਨਿਵਿਰਤ ਹੋ ਜਾਂਦੇ ਹਨ।
He who devotes his self to the Guru, becomes acceptable and the Guru dispels away his five evil propensities.
लगि जाइ सो पुगि जाइ गुर परसादी पंजि निवारे ।
ਗੁਰਮੁਖਿਸਹਜਿਸੁਭਾਉਹੈਆਪਹੁਂਬੁਰਾਕਿਸੈਵਿਚਾਰੇ
ਗੁਰਮੁਖ ਦਾ ਰੂਪ ਹੋਕੇ ਸ਼ਾਤਿ ਸੁਭਾਉ ਵਾਲਾ ਹੋ ਜਾਂਦਾ ਹੈ, ਆਪ ਤੋਂ ਬੁਰਾ ਕਿਸੇ ਨੂੰ ਨਹੀਂ ਜਾਣਦਾ।
The gurmukh remains in a state of spiritual calm and he never thinks ill of anybody.
गुरमुखि सहजि सुभाउ है आपहुं बुरा न किसै विचारे ।
ਸਬਦਸੁਰਤਿਲਿਵਸਾਵਧਾਨਗੁਰਮੁਖਿਪੰਥਚਲੈਪਗੁਧਾਰੇ
ਸ਼ਬਦ ਦੀ ਤਾਰ ਵਿਖੇ ਸਾਵਧਾਨ ਹੋਕੇ ਗੁਰਮੁਖਾਂ ਦੇ ਰਸਤੇ(ਬੁੱਧੀ) ਦਾ ਪੈਰ ਟਿਕਾਕੇ ਰਖਦਾ ਹੈ।
Attuning consciousness with the Word, the gurmukhs alertly move with firm feet on the path of the Guru.
सबद सुरति लिव सावधान गुरमुखि पंथ चलै पगु धारे ।
ਲੋਕਵੇਦਗੁਰੁਗਿਆਨਮਤਿਭਾਇਭਗਤਿਗੁਰੁਸਿਖਪਿਆਰੇ
ਲੋਕ, ਧਰਮ ਪੁਸਤਕ, ਗੁਰੂ ਦੇ ਗਿਆਨ ਦੀ ਮਤ ਦੇ ਅਨੁਸਾਰ ਪ੍ਰੇਮ ਭਗਤੀ ਨਾਲ ਗੁਰੂ ਦੇ ਸਿੱਖਾਂ ਵਿਖੇ ਪਿਆਰ ਰਖਦਾ ਹੈ। (ਫਲ ਕੀ ਹੁੰਦਾ ਹੈ?)
Those Sikhs, dear to the Lord Guru, behave in accordance with morality, religious scriptures and the wisdom of the Guru.
लोक वेद गुरु गिआन मति भाइ भगति गुरु सिख पिआरे ।
ਨਿਜਘਰਿਜਾਇਵਸੈਗੁਰੁਦੁਆਰੇ।੨੭।
ਨਿਜ ਘਰ ਵਿਖੇ (ਅਰਥਾਤ ਸਰੂਪਾਨੰਦ ਵਿਖੇ ਉਹ ਜੀਵ ਰੂਪੀ ਨਰਦ) ਗੁਰੂ ਦੇ ਵਸੀਲੇ ਨਾਲ ਜਾ ਵੱਸਦੀ ਹੈ।
Through the means of the Guru, they stabilize in their own self.
निज घरि जाइ वसै गुरु दुआरे ।२७।
ਪਉੜੀ੨੮
पउड़ी २८
ਵਾਸਸੁਗੰਧਿਹੋਵਈਚਰਣੋਦਕਬਾਵਨਬੋਹਾਏ
ਵਾਸਾਂ ਦੇ ਵਿਚ ਸੁਗੰਧੀ ਨਹੀਂ ਹੁੰਦੀ (ਪਰੰਤੂ ਗੁਰੂ ਦੇ) ਚਰਨਾਂ ਦਾ ਜਲ ਰੂਪੀ ਬਾਵਨ ਚੰਦਨ (ਬਾਂਸ ਰੂਪ ਸਾਕਤ ਨੂੰ ਬੀ ਬਹੁਤ) ਸੁਗੰਧਿਤ ਕਰ ਦਿੰਦਾ ਹੈ।
Bamboo does not become fragrant but by the wash of Gum's feet, this also becomes possible.
वास सुगंधि न होवई चरणोदक बावन बोहाए ।
ਕਚਹੁਕੰਚਨਥੀਐਕਚਹੁਂਕੰਚਨਪਾਰਸਲਾਏ
ਕੱਚ ਤੋਂ ਸੋਨਾ ਨਹੀਂ ਹੁੰਦਾ (ਪਰੰਤੂ ਗੁਰੂ ਪਾਰਸ ਨਾਲ) ਛੋਹਿਆਂ ਕੱਚ ਤੋਂ ਕੱਚਨ ਬੀ ਹੋ ਜਾਂਦਾ ਹੈ।
Glass does not become gold but with the impact of philosopher's stone in the form of Guru, glass also transforms into gold.
कचहु कंचन न थीऐ कचहुं कंचन पारस लाए ।
ਨਿਹਫਲੁਸਿੰਮਲੁਜਾਣੀਐਅਫਲੁਸਫਲੁਕਰਿਸਭਫਲੁਪਾਏ
ਸਿੰਮਲ ਨਿਹਫਲ ਵਸਤੂ ਹੈ, (ਪਰੰਤੂ ਗੁਰੁ ਚੰਦਨ ਨਾਲ ਮਿਲਕੇ) ਅਫਲੋਂ ਸਫਲ ਹੋ ਕਰ ਸਾਰੇ ਫਲ (ਧਰਮਾਦਿਕ) ਪਾ ਲੈਂਦਾ ਹੈ।
Silk-cotton tree is supposed to be fruitless but that too (by the grace of Guru) becomes fruitful and gives all sorts of fruits.
निहफलु सिंमलु जाणीऐ अफलु सफलु करि सभ फलु पाए ।
ਕਾਉਂਹੋਵਨਿਉਜਲੇਕਾਲੀਹੂੰਧਉਲੇਸਿਰਿਆਏ
ਕਾਉਂ ਕਦੇ ਚਿੱਟੇ ਨਹੀਂ ਹੁੰਦੇ, ਭਾਵੇਂ ਕਾਲਿਆਂ ਵਾਂਲਾ ਤੋਂ ਧੌਲੇ ਸਿਰ ਤੇ ਆ ਜਾਣ। (ਭਾਵ ਸਿਰ ਚਿੱਟਾ ਹੋ ਜਾਵੇ ਅਭਿਮਾਨੀ ਪੁਰਸ਼ ਨਹੀਂ ਸੁਧਰਦੇ) (ਪਰੰਤੂ)
However, manmukhs like crows never change into white from black even if their black hair become white i.e. they never leave their nature even in old age.
काउं न होवनि उजले काली हूं धउले सिरि आए ।
ਕਾਗਹੁਹੰਸਹੁਇਪਰਮਹੰਸੁਨਿਰਮੋਲਕੁਮੋਤੀਚੁਣਿਖਾਏ
ਕਾਵਾਂ ਦੀ ਵੰਸ (ਸਾਕਤ) ਗੁਰੂ ਮਾਨ ਸਰੋਵਰ ਪੁਰ) ਪਰਮ ਹੰਸ ਹੋ ਕਰ ਅਮੋਲਕ ਮੋਤੀ ਚੁਣ ਚੁਣ ਕੇ ਖਾਂਦੀ ਹੈ (ਭਾਵ ਗੁਰੂ ਕਾਵਾਂ ਨੂੰ ਬੀ ਪਰਮ ਹੰਸ ਕਰ ਦਿੰਦੇ ਹਨ॥
But (by the grace of the Gum) the crow changes into swan and picks up invaluable pearls to eat.
कागहु हंस हुइ परम हंसु निरमोलकु मोती चुणि खाए ।
ਪਸੂਪਰੇਤਹੁਂਦੇਵਕਰਿਸਾਧਸੰਗਤਿਗੁਰੁਸਬਦਿਕਮਾਏ
ਪਸ਼ੂ ਅਤੇ ਪ੍ਰੇਤਾਂ ਤੋਂ ਦੇਵ ਕਰ ਦਿੰਦੇ ਹਨ, ਸਾਧ ਸੰਗਤ ਵਿਖੇ ਮਿਲਕੇ ਗੁਰ ਸ਼ਬਦ ਦਾ ਅਭਯਾਸ ਕਰਦੇ ਹਨ
The holy congregation transforming beasts and ghosts into gods, causes them to realize the word of the Guru.
पसू परेतहुं देव करि साधसंगति गुरु सबदि कमाए ।
ਤਿਸਗੁਰੁਸਾਰਜਾਤੀਆਦੁਰਮਤਿਦੂਜਾਭਾਇਸੁਭਾਏ
(ਹੇ ਮੂਰਖ ਨਿਗੁਰੇ! ਤੈਂ) ਐਸੇ (ਮਹਾਨ ਬਲੀ) ਗੁਰੂ ਦੀ ਸਾਰ ਨਹੀਂ ਜਾਤੀ, (ਹੇ ਤੂੰ) ਖੋਟੀ ਬੁੱਧੀ ਤੇ ਦੂਜੇ ਭਾਇ ਵਿਚ ਫਸੇ (ਹੋਏ ਅੰਨ੍ਹੇਂ)
Those wicked ones who are engrossed in the sense of duality have not known the glory of the Guru.
तिस गुरु सार न जातीआ दुरमति दूजा भाइ सुभाए ।
ਅੰਨਾਆਗੂਸਾਥੁਮੁਹਾਏ।੨੮।
ਅੰਨ੍ਹਾਂ ਜਦ ਆਗੂ ਬਣਦਾ ਹੈ ਤਾਂ ਸਾਰੇ ਸਾਥ ਨੂੰ ਲੁਟਾ ਬੈਠਦਾ ਹੈ, (ਤਾਂਤੇ ਹੇ ਦੁਰਮਤੀ! ਤੂੰ ਆਪ ਨਿਗੁਰਾ ਹੋਕੇ ਜੋ ਗੁਰੂ ਬਣਦਾ ਰਿਹਾ ਹੈਂ, ਸਣੇ ਸਾਥ ਡੁਬੇਗਾ)।
If the leader is blind, his companions are bound to be robbed of their belongings.
अंना आगू साथु मुहाए ।२८।
ਪਉੜੀ੨੯
पउड़ी २९
ਮੈਜੇਹਾਅਕਿਰਤਿਘਣੁਹੈਭਿਹੋਆਹੋਵਣਿਹਾਰਾ
ਮੈਂ ਅਜਿਹਾ ਅਕਿਰਤਘਣ ਹਾਂ, ਕਿ ਮੇਰੇ ਜਿਹਾ (ਤਿੰਨਾਂ ਕਾਲਾਂ ਵਿਖੇ) ਨਾ ਹੋਯਾ, ਨਾ ਹੋ, ਨਾ ਹੋਉ।
Neither there is, nor there will be an ungrateful person like me.
मै जेहा न अकिरतिघणु है भि न होआ होवणिहारा ।
ਮੈਜੇਹਾਹਰਾਮਖੋਰੁਹੋਰੁਕੋਈਅਵਗੁਣਿਆਰਾ
ਮੇਰੇ ਜਿਹਾ ਹਰਾਮਖੋਰ ਕੋਈ ਨਹੀਂ, ਨਾ ਹੋਰ ਕੋਈ (ਮੇਰੇ ਜਿਹਾ) ਆਉਗਣਵਾਰਾ ਹੈ।
None is there subsisting on evil means and a wicked person like me.
मै जेहा न हरामखोरु होरु न कोई अवगुणिआरा ।
ਮੈਜੇਹਾਨਿੰਦਕੁਕੋਇਗੁਰੁਨਿੰਦਾਸਿਰਿਬਜਰੁਭਾਰਾ
ਮੇਰੇ ਜਿਹਾ ਨਿੰਦਕ ਬੀ ਕੋਈ ਨਹੀਂ ਜਿਸ ਨੇ ਗੁਰ ਨਿੰਦਾ ਦਾ ਸਿਰ ਪੁਰ ਭਾਰੀ ਭਾਰ ਚੁੱਕਿਆ ਹੋਇਆ ਹੈ।
No slanderer is there like me carrying on his head the heavy stone of the slander of the Guru.
मै जेहा निंदकु न कोइ गुरु निंदा सिरि बजरु भारा ।
ਮੈਜੇਹਾਬੇਮੁਖੁਕੋਇਸਤਿਗੁਰੁਤੇਬੇਮੁਖਹਤਿਆਰਾ
ਸਤਿਗੁਰੁ ਥੋਂ ਬੇਮੁਖ ਹਤਿਆਰਾ ਮੇਰੇ ਜਿਹਾ ਬੇਮੁਖ ਕੋਈ ਨਹੀਂ ਹੈ।
No one is a savage apostate like me turning away from the Guru.
मै जेहा बेमुखु न कोइ सतिगुरु ते बेमुख हतिआरा ।
ਮੈਜੇਹਾਕੋਦੁਸਟਨਾਹਿਨਿਰਵੈਰੈਸਿਉਵੈਰਵਿਕਾਰਾ
ਮੇਰੇ ਜਿਹਾ ਨਿਰਵੈਰਾਂ ਨਾਲ ਵੈਰ ਵਿਕਾਰ ਕਰਨ ਵਾਲਾ ਕੋਈ ਦੁਸ਼ਟ ਨਹੀਂ।
None other is an evil person like me who has enmity with persons having no hostility.
मै जेहा को दुसट नाहि निरवैरै सिउ वैर विकारा ।
ਮੈਜੇਹਾਵਿਸਾਹੁਧ੍ਰੋਹੁਬਗਲਸਮਾਧੀਮੀਨਅਹਾਰਾ
ਮੇਰੇ ਜਿਹਾ ਵਿਸਾਹ ਘਾਤ ਬਗਲੇ ਵਾਙੂ ਸਮਾਧੀਆਂ ਲਾਕੇ ਮਛੀਆਂ ਖਾਣ ਵਾਲਾ ਕੋਈ ਨਹੀਂ।
No treacherous person equals me whose trance is like crane's who picks up fish for food.
मै जेहा न विसाहु ध्रोहु बगल समाधी मीन अहारा ।
ਬਜਰੁਲੇਪੁਉਤਰੈਪਿੰਡੁਅਪਰਚੇਅਉਚਰਿਚਾਰਾ
(ਮਨੁੱਖ) ਦੇਹੀ ਵਿਖੇ ਅਪਰਚੇ (ਅਰਥਾਤ ਨਾਮ ਵਿਖੇ ਪ੍ਰੀਤ ਕੀਤੇ ਬਾਝ ਜੋ ਲੋਕ) ਅਖਾਧ ਵਸਤੂ (ਪੂਜਾ ਦਾ ਧਾਨ) ਖਾਂਦੇ (ਅਰ ਭਜਨ ਜਪ ਤਪ ਪ੍ਰੀਤਿ ਕੀਤੇ ਬਾਝ ਜੋ ਲੋਕ) ਅਖਾਧ ਵਸਤੂ (ਪੂਜਾ ਦਾ ਧਾਨ) ਖਾਂਦੇ (ਅਰ ਭਜਨ ਜਪ ਤਪ ਆਦਿ ਨਹੀਂ ਕਰਦੇ ਹਨ ਉਨ੍ਹਾਂ ਨੂੰ ਉਹ) ਬੱਜਰ ਦਾ ਲੇਪ। (ਹੋਕੇ ਲਗਦਾ ਹੈ) (ਜੋ ਕਿਸੇ ਯਤਨ ਨਾਲ ਨਹੀ
My body, ignorant of Lord's name, eats inedibles and the layer of stony sins on it cannot be taken off.
बजरु लेपु न उतरै पिंडु अपरचे अउचरि चारा ।
ਮੈਜੇਹਾਦੁਬਾਜਰਾਤਜਿਗੁਰਮਤਿਦੁਰਮਤਿਹਿਤਕਾਰਾ
ਮੇਰੇ ਜਿਹਾ ਕੋਈ ਦੁਬਾਜਰਾ ਨਹੀਂ ਹੈ ਜੋ ਕਿ ਗੁਰੂ ਦੀ ਸਿੱਖਯਾ ਛਡਕੇ ਦੁਰਮਤਿ ਨਾਲ ਹਿਤ ਕਰਦਾ ਹੈ।
No bastard is like me who repudiating the wisdom of the Guru has deep attachment with wickedness.
मै जेहा न दुबाजरा तजि गुरमति दुरमति हितकारा ।
ਨਾਉਮੁਰੀਦਸਬਦਿਵੀਚਾਰਾ।੨੯।
(੯) (ਮੈਂ) ਨਾਉਂ ਨੂੰ ਤਾਂ (ਗੁਰੂ ਦਾ) ਸਿੱਖ ਹਾਂ, ਪਰ ਗੁਰੂ ਦਾ ਵਿਚਾਰ ਨਹੀਂ ਕਰਦਾ।
Though my name is disciple,I have never reflected upon the Word (of the Guru).
नाउ मुरीद न सबदि वीचारा ।२९।
ਪਉੜੀ੩੦
पउड़ी ३०
ਬੇਮੁਖਹੋਵਨਿਬੇਮੁਖਾਂਮੈਜੇਹੇਬੇਮੁਖਿਮੁਖਿਡਿਠੇ
ਮੇਰੇ ਜੇਹੇ ਬੇਮੁਖ ਦੇ ਮੂੰਹ ਦੇਖਣ ਥੋਂ ਬੇਮੁਖ ਬੀ ਬੇਮੁਖ ਹੁੰਦੇ ਹਨ, ਭਾਵ ਮੈਨੂੰ ਓਹ ਦੇਖਣਾ ਬੀ ਨਹੀਂ ਚਾਹੁੰਦੇ ਕਿ ਇਹ ਵੱਡਾ ਪਾਪੀ ਹੈ)।
Seeing the face of an apostate like me, the apostates beome more deep -rooted apostates.
बेमुख होवनि बेमुखां मै जेहे बेमुखि मुखि डिठे ।
ਬਜਰਪਾਪਾਂਬਜਰਪਾਪਮੈਜੇਹੇਕਰਿਵੈਰੀਇਠੇ
ਬਜਰ ਥੋਂ ਜੋ ਮਹਾਂ ਬਜਰ ਪਾਪ ਹਨ ਮੈਂ ਜਿਹੇ ਵੈਰੀ ਨੇ (ਓਹ 'ਇਠੇ) ਪਯਾਰੇ ਕਰ ਕੇ ਮੰਨੇ ਹਨ।
The worst sins have become my beloved ideals.
बजर पापां बजर पाप मै जेहे करि वैरी इठे ।
ਕਰਿਕਰਿਸਿਠਾਂਬੇਮੁਖਾਂਆਪਹੁਂਬੁਰੇਜਾਨਿਕੈਸਿਠੇ
(ਕਿਉਂ ਜੋ) ਬੇਮੁਖਾਂ ਨੂੰ ('ਸਿੱਠਾਂ') ਸਿੱਠਣੀਆਂ ਦੇਕੇ, ਆਪ ਥੋਂ ਬੁਰੇ ਜਾਣਕੇ ਮੈਂ ਨਿੰਦੇ ਹਨ (ਭਾਵ ਮੈਂ ਆਪ ਨੂੰ ਚੰਗਾ ਜਾਤਾ ਤੇ ਬੇਮੁਖਾਂ ਦੀਆਂ ਸਿੱਠਾਂ ਬਨਾਈਆਂ)
Considering them apostates I taunted them (though I am worse than them).
करि करि सिठां बेमुखां आपहुं बुरे जानि कै सिठे ।
ਲਿਖਸਕਨਿਚਿਤ੍ਰਗੁਪਤਿਸਤਸਮੁੰਦਸਮਾਵਨਿਚਿਠੇ
(ਗੱਲ ਕੀ ਮੇਰਾ ਲੇਖਾ) ਚਿੱਤ੍ਰ ਗੁਪਤ ਬੀ ਲਿਖ ਨਹੀਂ ਸਕਦੇ, (ਇਕ 'ਚਿਠੇ') ਖਤ ਵਿਚ ਸੱਤ ਸਮੰਦ੍ਰ ਸਮਾ ਜਾਂਦੇ ਹਨ (“ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਰੇ ਅਉਗਣ ਹਮਾਰੈ”)।
The story of my sins cannot be written even by Yama's scribes because the record of my sins would fill the seven seas.
लिख न सकनि चित्र गुपति सत समुंद समावनि चिठे ।
ਚਿਠੀਹੂੰਤੁਮਾਰਲਿਖਿਲਖਲਖਇਕਦੂੰਇਕਦੁਧਿਠੇ
ਇਕ ਚਿੱਠੀ ਲਿਖਣ ਦੀ ਥਾਂ 'ਤੁਮਾਰ' (ਲੰਮੀ ਕਹਾਣੀ) ਹੋ ਜਾਂਦੀ ਹੈ, ਫੇਰ ਇਕ ਦੂ ਇਕ ਤੁਮਾਰ ਥੋਂ ਲਖ ਲਖ ('ਦੁਧਿਠੇ') ਦੂਣੇ ਕਾਗਤ ਹੋ ਜਾਂਦੇ ਹਨ (ਅਥਵਾ ਪਾਠਾਂਤ੍ਰ 'ਦੁਪਿੱਠੇ' ਦੋਵੇਂ ਪਾਸੇ ਪੂਰੇ ਜਾਂਦੇ ਹਨ। (ਮੈਂ ਅੰਨੀ ਨਿੰਦਿਆ ਲਿਖਨਹਾਰਾ ਹਾਂ)।
My stories would get multiplied further into lacs each one doubly shameful than the other.
चिठी हूं तुमार लिखि लख लख इक दूं इक दुधिठे ।
ਕਰਿਕਰਿਸਾਂਗਹੁਰੇਹਿਆਂਹੁਇਮਸਕਰਾਸਭਾਸਭਿਠਿਠੇ
ਹੋਰਨਾਂ' ਬੇਮੁਖਾਂ ਦੀਆਂ ਸਾਂਗਾਂ ਲਾ ਲਾਕੇ (ਗੁਰੂ ਦੀ) ਸਭਾ ਵਿਚ ਸਭ ਤੋਂ ਠਿੱਠ ਤੇ ਮਸ਼ਕਰੀਆਂ ਸਹਿਣ (ਦੇ ਯੋਗ ਹਾਂ)।
So much I have mimed others so often that all buffoons feel ashamed before me.
करि करि सांग हुरेहिआं हुइ मसकरा सभा सभि ठिठे ।
ਮੈਥਹੁਬੁਰਾਕੋਈਸਰਿਠੇ।੩੦।
ਮੈਥੋਂ ਬੁਰਾ ਸ੍ਰਿਸ਼ਟੀ ਵਿਖੇ ਹੋਰ ਕੋਈ ਨਹੀਂ ਹੈ।
None is worse than me in the whole creation.
मैथहु बुरा न कोई सरिठे ।३०।
ਪਉੜੀ੩੧
पउड़ी ३१
ਲੈਲੇਦੀਦਰਗਾਹਦਾਕੁਤਾਮਜਨੂੰਦੇਖਿਲੁਭਾਣਾ
ਲੇਲੀ ਦਾ ਦਰਗਾਹ ਦਾ ਕੁੱਤਾ ਮਜਨੂੰ ਦੇਖਕੇ ਗਦ ਗਦ ਹੋ ਗਿਆ।
Beholding the dog of Laild's house, Majana was charmed.
लैले दी दरगाह दा कुता मजनूं देखि लुभाणा ।
ਕੁਤੇਦੀਪੈਰੀਪਵੈਹੜਿਹੜਿਹਸੈਲੋਕਵਿਡਾਣਾ
ਕੁੱਤੇ ਦੀ ਪੈਰੀਂ ਪਵੇ (ਤੇ ਪਿਆਰ ਕਰੇ) ਲੋਕ ਅਚਰਜ ਹੋਕੇ ਖਿੜ ਖਿੜ ਹੱਸਣ।
He fell at the feet of dog seeing which people laughed roaringly.
कुते दी पैरी पवै हड़ि हड़ि हसै लोक विडाणा ।
ਮੀਰਾਸੀਮੀਰਾਸੀਆਂਨਾਮਧਰੀਕੁਮੁਰੀਦੁਬਿਬਾਣਾ
ਮੀਰਾਸੀਆਂ ਵਿਚ (ਮਰਦਾਨਾ) ਮਰਾਸੀ ਬਾਬੇ (ਨਾਨਕ ਜੀ) ਦਾ ਨਾਉਂ ਧਰੀਕ ਮੁਰੀਦ ਸੀ, (ਨਿੰਮ੍ਰਤਾ ਵਾਲੇ ਮੁਰੀਦੀ ਦਾ ਮਾਣ ਬੀ ਨਹੀਂ ਕਰਦੇ, ਆਪਣੀ ਮੁਰੀਦੀ ਨੂੰ ਨਾਉਂ ਧਰੀਕ ਆਖਦੇ ਹਨ, ਪਰੰਤੂ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦ ਸੁਆਮੀ ਸੰਦਾ' ਗੁਰੂ ਜੀ ਨੇ ਆਪਣੇ ਬਿਰਦ ਪਾ ਲਕੇ ਉਸ ਦਾ ਉਧਾਰ ਕਰ ਦਿੱਤਾ ਕਿ ਅੰਤ ਨ
Out of (Muslim) bards one bard became disciple of Baia (Nanak).
मीरासी मीरासीआं नाम धरीकु मुरीदु बिबाणा ।
ਕੁਤਾਡੂਮਵਖਾਣੀਐਕੁਤਾਵਿਚਿਕੁਤਿਆਂਨਿਮਾਣਾ
(ਇਕ ਤਾਂ ਲੋਕ ਮੀਰਾਸੀਆਂ ਨੂੰ ਆਖਦੇ ਹਨ ਕਿ ਇਹ) ਡੂਮ ਕੁੱਤੇ (ਵਾਂਗੂੰ) ਭੌਂਕਦਾ ਹੈ, (ਦੂਜਾ ਮਰਦਾਨਾ ਮਿਰਾਸੀ) ਕੁੱਤਿਆਂ ਵਿਚ ਨਿਮਾਣਾ ਗਰੀਬ ਕੁੱਤਾ (ਹੋਕੇ ਰਹਿੰਦਾ ਸੀ ਕਿਉਂ ਜੋ ਜਾਤ ਦੇ ਮਿਰਾਸੀ ਉਸ ਨੂੰ ਠਿੱਠਾਂ ਕਰਦੇ ਸਨ ਕਿ ਕੁਰਾਹੀਏ ਦਾ ਮੁਰੀਦ ਬਣ ਗਿਆ ਹੈ ਅਰ ਆਪਣੇ ਕਲਾਮਉੱਲਾ ਨੂੰ ਛਡਕੇ ਰੋਟੀਆਂ ਲਈ ਤਾਲ ਪੂਰਦ
His companions called him a dog-bard, even among dogs a lowly one.
कुता डूम वखाणीऐ कुता विचि कुतिआं निमाणा ।
ਗੁਰਸਿਖਆਸਕੁਸਬਦਦੇਕੁਤੇਦਾਪੜਕੁਤਾਭਾਣਾ
(ਪਰੰਤੂ) ਗੁਰੂ ਦੇ ਸਿਖ ਸ਼ਬਦ ਦੇ ਪ੍ਰੇਮੀ ਹਨ ਉਨ੍ਹਾਂ ਨੂੰ ਕੁੱਤਿਆਂ ਦਾ ਪੜਕੁੱਤਾ ਹੀ ਭਾਇਆ (ਬਿਰਾਦਰੀ) ਨੇ ਤਾਂ ਛੇਕਿਆ ਪਰੰਤੂ ਸਿਖਾਂ ਨੇ ਉਸ ਨਿਮਾਣੇ ਕੁੱਤੇ ਦਾ ਸਤਿਕਾਰ ਨਾ ਛਡਿਆ ਕਿ ਇਹ ਸਤਿਗੁਰੂ ਦੀ ਦਰਗਾਹ ਦਾ ਰਬਾਬੀ ਸਿੱਖ ਹੈ।
TheSikhs of the Guru who were suitors of the Word (the Brhm) took a fancy to that so-called dog of dogs.
गुरसिख आसकु सबद दे कुते दा पड़कुता भाणा ।
ਕਟਣੁਚਟਣੁਕੁਤਿਆਂਮੋਹੁਧੋਹੁਧ੍ਰਿਗਸਟੁਕਮਾਣਾ
ਕੱਟਣਾ ਚੱਟਣਾ, ਕੁੱਤਿਆਂ (ਦਾ ਕੰਮ ਹੁੰਦਾ ਹੈ) (ਕਿਉਂ ਜੋ ਏਹ ਕੀਤਿਆਂ ਕੱਟਦੇ ਅਰ ਮੋਹ (ਨਾਲ ਚੱਟਣ ਲੱਗ ਪੈਂਦੇ ਹਨ) ਇਸ ਲਈ ਕੁੱਤਿਆਂ ਦਾ ਕੰਮ ਧ੍ਰਿਗ ਹੈ (ਪਰ ਧੰਨ ਗੁਰੂ ਹੈ ਜੋ ਇਨ੍ਹਾਂ ਨੂੰ ਬੀ ਤਾਰਦਾ ਹੈ, ਕਿੱਕੂੰ?)
Biting and licking is the nature of dogs but they have no infatuation, treachery or cursedness.
कटणु चटणु कुतिआं मोहु न धोहु ध्रिगसटु कमाणा ।
ਅਵਗੁਣਿਆਰੇਗੁਣੁਕਰਨਿਗੁਰਮੁਖਿਸਾਧਸੰਗਤਿਕੁਰਬਾਣਾ
ਨਿਰਗੁਣਿਆਂ ਪੁਰ ਉਪਕਾਰ ਕਰਦਾ ਹੈ, (ਇਸ ਲਈ ਮੈਂ) ਗੁਰਮੁਖਾਂ ਦੀ ਸਾਧ ਸੰਗਤ ਤੋਂ ਕੁਰਬਾਣ ਹਾਂ।
The gurmukhs are sacrifice unto the holy congregation because it is benevolent even to the evil and wicked persons.
अवगुणिआरे गुणु करनि गुरमुखि साधसंगति कुरबाणा ।
ਪਤਿਤਉਧਾਰਣੁਬਿਰਦੁਵਖਾਣਾ।੩੧।੩੭।ਸੈਂਤੀ
(ਕਿਉਂ ਜੋ) ਪਤਿਤ ਉਧਾਰਣ ਬਿਰਦ ਨੁੰ ਪੂਰਾ ਰਖਦੇ ਹਨ।
Holy congregation is known for its reputation as uplifter of the fallen ones.
पतित उधारणु बिरदु वखाणा ।३१।३७। सैंती ।