GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1363
Display Settings
Translations
ਹੈ​ਕੋਊ​ਐਸਾ​ਮੀਤੁ​ਜਿ​ਤੋਰੈ​ਬਿਖਮ​ਗਾਂਠਿ​॥​
ਕੋਈ ਵਿਰਲਾ ਹੀ ਇਹੋ ਜਿਹਾ (ਸੰਤ-) ਮਿੱਤਰ ਮਿਲਦਾ ਹੈ ਜੋ (ਇਸ ਜੀਵ-ਭੌਰੇ ਦੀ ਜਿੰਦ ਨੂੰ ਮਾਇਆ ਦੇ ਮੋਹ ਦੀ ਪਈ ਹੋਈ) ਪੱਕੀ ਗੰਢ ਤੋੜ ਸਕਦਾ ਹੈ।
Is there any such friend, who can untie this difficult knot?
है कोऊ ऐसा मीतु जि तोरै बिखम गांठि ॥
ਨਾਨਕ​ਇਕੁ​ਸ੍ਰੀਧਰ​ਨਾਥੁ​ਜਿ​ਟੂਟੇ​ਲੇਇ​ਸਾਂਠਿ​॥੧੫॥​
ਹੇ ਨਾਨਕ! ਲੱਛਮੀ-ਦਾ-ਆਸਰਾ (ਸਾਰੇ ਜਗਤ ਦਾ) ਨਾਥ ਪ੍ਰਭੂ ਹੀ ਸਮਰੱਥ ਹੈ ਜੋ (ਆਪਣੇ ਨਾਲੋਂ) ਟੁੱਟੇ ਹੋਇਆਂ ਨੂੰ ਮੁੜ ਗੰਢ ਲੈਂਦਾ ਹੈ ॥੧੫॥
O Nanak, the One Supreme Lord and Master of the earth reunites the separated ones. ||15||
नानक इकु स्रीधर नाथु जि टूटे लेइ सांठि ॥१५॥
ਧਾਵਉ​ਦਸਾ​ਅਨੇਕ​ਪ੍ਰੇਮ​ਪ੍ਰਭ​ਕਾਰਣੇ​॥​
ਪਰਮਾਤਮਾ (ਦੇ ਚਰਨਾਂ) ਦਾ ਪ੍ਰੇਮ ਹਾਸਲ ਕਰਨ ਵਾਸਤੇ ਮੈਂ ਕਈ ਪਾਸੀਂ ਦੌੜਦਾ ਫਿਰਦਾ ਹਾਂ,
I run around in all directions, searching for the love of God.
धावउ दसा अनेक प्रेम प्रभ कारणे ॥
ਪੰਚ​ਸਤਾਵਹਿ​ਦੂਤ​ਕਵਨ​ਬਿਧਿ​ਮਾਰਣੇ​॥​
(ਪਰ ਇਹ ਕਾਮਾਦਿਕ) ਪੰਜ ਵੈਰੀ ਸਤਾਂਦੇ (ਹੀ) ਰਹਿੰਦੇ ਹਨ। (ਇਹਨਾਂ ਨੂੰ) ਕਿਸ ਤਰੀਕੇ ਨਾਲ ਮਾਰਿਆ ਜਾਏ?
The five evil enemies are tormenting me; how can I destroy them?
पंच सतावहि दूत कवन बिधि मारणे ॥
ਤੀਖਣ​ਬਾਣ​ਚਲਾਇ​ਨਾਮੁ​ਪ੍ਰਭ​ਧੵਾਈਐ​॥​
(ਇਹਨਾਂ ਨੂੰ ਮਾਰਨ ਦਾ ਤਰੀਕਾ ਇਹੀ ਹੈ ਕਿ) ਪਰਮਾਤਮਾ ਦਾ ਨਾਮ (ਸਦਾ) ਸਿਮਰਦੇ ਰਹਿਣਾ ਚਾਹੀਦਾ ਹੈ। (ਸਿਮਰਨ ਦੇ) ਤ੍ਰਿੱਖੇ ਤੀਰ ਚਲਾ ਕੇ-
Shoot them with the sharp arrows of meditation on the Name of God.
तीखण बाण चलाइ नामु प्रभ ध्याईऐ ॥
ਹਰਿਹਾਂ​ਮਹਾਂ​ਬਿਖਾਦੀ​ਘਾਤ​ਪੂਰਨ​ਗੁਰੁ​ਪਾਈਐ​॥੧੬॥​
ਜਦੋਂ ਪੂਰਾ ਗੁਰੂ ਮਿਲਦਾ ਹੈ (ਉਸ ਦੀ ਸਹਾਇਤਾ ਨਾਲ ਇਹਨਾਂ ਕਾਮਾਦਿਕ) ਵੱਡੇ ਝਗੜਾਲੂਆਂ ਦਾ ਨਾਸ (ਕੀਤਾ ਜਾ ਸਕਦਾ ਹੈ) ॥੧੬॥
O Lord! The way to slaughter these terrible sadistic enemies is obtained from the Perfect Guru. ||16||
हरिहां महां बिखादी घात पूरन गुरु पाईऐ ॥१६॥
ਸਤਿਗੁਰ​ਕੀਨੀ​ਦਾਤਿ​ਮੂਲਿ​ਨ​ਨਿਖੁਟਈ​॥​
ਗੁਰੂ ਦੀ ਬਖ਼ਸ਼ੀ ਹੋਈ ਹਰਿ-ਨਾਮ- ਦਾਤ ਕਦੇ ਭੀ ਨਹੀਂ ਮੁੱਕਦੀ,
The True Guru has blessed me with the bounty which shall never be exhausted.
सतिगुर कीनी दाति मूलि न निखुटई ॥
ਖਾਵਹੁ​ਭੁੰਚਹੁ​ਸਭਿ​ਗੁਰਮੁਖਿ​ਛੁਟਈ​॥​
ਬੇਸ਼ੱਕ ਤੁਸੀਂ ਸਾਰੇ ਇਸ ਦਾਤ ਨੂੰ ਵਰਤੋ। (ਸਗੋਂ) ਗੁਰੂ ਦੀ ਸਰਨ ਪੈ ਕੇ (ਇਸ ਦਾਤ ਨੂੰ ਵਰਤਣ ਵਾਲਾ ਮਨੁੱਖ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ।
Eating and consuming it, all the Gurmukhs are emancipated.
खावहु भुंचहु सभि गुरमुखि छुटई ॥
ਅੰਮ੍ਰਿਤੁ​ਨਾਮੁ​ਨਿਧਾਨੁ​ਦਿਤਾ​ਤੁਸਿ​ਹਰਿ​॥​
ਆਤਮਕ ਜੀਵਨ ਦੇਣ ਵਾਲਾ (ਇਹ) ਨਾਮ-ਖ਼ਜ਼ਾਨਾ ਪਰਮਾਤਮਾ (ਆਪ ਹੀ) ਖ਼ੁਸ਼ ਹੋ ਕੇ ਦੇਂਦਾ ਹੈ।
The Lord, in His Mercy, has blessed me with the treasure of the Ambrosial Naam.
अंम्रितु नामु निधानु दिता तुसि हरि ॥
ਨਾਨਕ​ਸਦਾ​ਅਰਾਧਿ​ਕਦੇ​ਨ​ਜਾਂਹਿ​ਮਰਿ​॥੧੭॥​
ਹੇ ਨਾਨਕ! (ਆਖ-ਹੇ ਭਾਈ!) ਸਦਾ ਇਸ ਨਾਮ ਨੂੰ ਸਿਮਰਿਆ ਕਰ, ਤੈਨੂੰ ਕਦੇ ਆਤਮਕ ਮੌਤ ਨਹੀਂ ਆਵੇਗੀ ॥੧੭॥
O Nanak, worship and adore the Lord, who never dies. ||17||
नानक सदा अराधि कदे न जांहि मरि ॥१७॥
ਜਿਥੈ​ਜਾਏ​ਭਗਤੁ​ਸੁ​ਥਾਨੁ​ਸੁਹਾਵਣਾ​॥​
ਜਿਸ ਥਾਂ ਤੇ (ਭੀ ਕੋਈ ਪਰਮਾਤਮਾ ਦਾ) ਭਗਤ ਜਾ ਬੈਠਦਾ ਹੈ, ਉਹ ਥਾਂ (ਸਿਫ਼ਤ-ਸਾਲਾਹ ਦੇ ਵਾਯੂ-ਮੰਡਲ ਨਾਲ) ਸੁਖਦਾਈ ਬਣ ਜਾਂਦਾ ਹੈ,
Wherever the Lord's devotee goes is a blessed, beautiful place.
जिथै जाए भगतु सु थानु सुहावणा ॥
ਸਗਲੇ​ਹੋਏ​ਸੁਖ​ਹਰਿ​ਨਾਮੁ​ਧਿਆਵਣਾ​॥​
ਪਰਮਾਤਮਾ ਦਾ ਨਾਮ ਸਿਮਰਦਿਆਂ (ਉਥੇ) ਸਾਰੇ ਸੁਖ ਹੋ ਜਾਂਦੇ ਹਨ।
All comforts are obtained, meditating on the Lord's Name.
सगले होए सुख हरि नामु धिआवणा ॥
ਜੀਅ​ਕਰਨਿ​ਜੈਕਾਰੁ​ਨਿੰਦਕ​ਮੁਏ​ਪਚਿ​॥​
(ਉਥੇ ਆਂਢ-ਗੁਆਂਢ ਰਹਿਣ ਵਾਲੇ ਸਾਰੇ) ਜੀਅ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦੇ ਹਨ। (ਪਰ ਭਾਗਾਂ ਦੀ ਗੱਲ ਹੈ ਕਿ) ਨਿੰਦਾ ਕਰਨ ਵਾਲੇ ਮਨੁੱਖ (ਸੰਤ ਜਨਾਂ ਦੀ ਵਡਿਆਈ ਵੇਖ ਕੇ ਈਰਖਾ ਦੀ ਅੱਗ ਨਾਲ) ਸੜ ਸੜ ਕੇ ਆਤਮਕ ਮੌਤ ਸਹੇੜ ਲੈਂਦੇ ਹਨ।
People praise and congratulate the devotee of the Lord, while the slanderers rot and die.
जीअ करनि जैकारु निंदक मुए पचि ॥
ਸਾਜਨ​ਮਨਿ​ਆਨੰਦੁ​ਨਾਨਕ​ਨਾਮੁ​ਜਪਿ​॥੧੮॥​
ਹੇ ਨਾਨਕ! ਪਰਮਾਤਮਾ ਦਾ ਨਾਮ ਜਪ ਜਪ ਕੇ ਸੱਜਣ ਜਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ ॥੧੮॥
Says Nanak, O friend, chant the Naam, and your mind shall be filled with bliss. ||18||
साजन मनि आनंदु नानक नामु जपि ॥१८॥
ਪਾਵਨ​ਪਤਿਤ​ਪੁਨੀਤ​ਕਤਹ​ਨਹੀ​ਸੇਵੀਐ​॥​
(ਮਾਇਆ ਦੇ ਝੂਠੇ ਰੰਗ ਵਿਚ ਟਿਕੇ ਰਹਿ ਕੇ) ਪਵਿੱਤਰ-ਸਰੂਪ ਹਰੀ ਨੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹਰੀ ਨੂੰ ਕਦੇ ਭੀ ਸਿਮਰਿਆ ਨਹੀਂ ਜਾ ਸਕਦਾ
The mortal never serves the Immaculate Lord, the Purifier of sinners.
पावन पतित पुनीत कतह नही सेवीऐ ॥
ਝੂਠੈ​ਰੰਗਿ​ਖੁਆਰੁ​ਕਹਾਂ​ਲਗੁ​ਖੇਵੀਐ​॥​
ਮਾਇਕ ਪਦਾਰਥਾਂ ਦੇ ਮੋਹ ਵਿਚ (ਫਸੇ ਰਹਿ ਕੇ ਜ਼ਿੰਦਗੀ ਦੀ) ਬੇੜੀ ਬਹੁਤਾ ਵਿਚ (ਸੁਖ ਨਾਲ) ਨਹੀਂ ਚਲਾਈ ਜਾ ਸਕਦੀ, (ਆਖ਼ਰ) ਖ਼ੁਆਰ ਹੀ ਹੋਈਦਾ ਹੈ।
The mortal wastes away in false pleasures. How long can this go on?
झूठै रंगि खुआरु कहां लगु खेवीऐ ॥
ਹਰਿਚੰਦਉਰੀ​ਪੇਖਿ​ਕਾਹੇ​ਸੁਖੁ​ਮਾਨਿਆ​॥​
(ਮਾਇਕ ਪਦਾਰਥਾਂ ਦੇ ਇਹਨਾਂ) ਹਵਾਈ ਕਿਲ੍ਹਿਆਂ ਨੂੰ ਵੇਖ ਵੇਖ ਕੇ ਤੂੰ ਕਿਉਂ ਸੁਖ ਪ੍ਰਤੀਤ ਕਰ ਰਿਹਾ ਹੈਂ? (ਨਾਹ ਇਹ ਸਦਾ ਕਾਇਮ ਰਹਿਣੇ, ਅਤੇ ਨਾਹ ਹੀ ਇਹਨਾਂ ਦੇ ਮੋਹ ਵਿਚ ਫਸਿਆਂ ਪ੍ਰਭੂ ਦਰ ਤੇ ਆਦਰ ਮਿਲਣਾ)।
Why do you take such pleasure, looking at this mirage?
हरिचंदउरी पेखि काहे सुखु मानिआ ॥
ਹਰਿਹਾਂ​ਹਉ​ਬਲਿਹਾਰੀ​ਤਿੰਨ​ਜਿ​ਦਰਗਹ​ਜਾਨਿਆ​॥੧੯॥​
ਮੈਂ (ਤਾਂ) ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਹੜੇ (ਪਰਮਾਤਮਾ ਦਾ ਨਾਮ ਜਪ ਜਪ ਕੇ) ਪਰਮਾਤਮਾ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ ॥੧੯॥
O Lord! I am a sacrifice to those who are known and approved in the Court of the Lord. ||19||
हरिहां हउ बलिहारी तिंन जि दरगह जानिआ ॥१९॥
ਕੀਨੇ​ਕਰਮ​ਅਨੇਕ​ਗਵਾਰ​ਬਿਕਾਰ​ਘਨ​॥​
ਮੂਰਖ ਮਨੁੱਖ ਅਨੇਕਾਂ ਹੀ ਕੁਕਰਮ ਕਰਦਾ ਰਹਿੰਦਾ ਹੈ।
The fool commits countless foolish actions and so many sinful mistakes.
कीने करम अनेक गवार बिकार घन ॥
ਮਹਾ​ਦ੍ਰੁਗੰਧਤ​ਵਾਸੁ​ਸਠ​ਕਾ​ਛਾਰੁ​ਤਨ​॥​
ਵੱਡੇ ਕੁਕਰਮਾਂ ਦੀ ਗੰਦਗੀ ਵਿਚ ਇਸ ਦਾ ਨਿਵਾਸ ਹੋਇਆ ਰਹਿੰਦਾ ਹੈ ਜਿਸ ਕਰਕੇ ਮੂਰਖ ਦਾ ਸਰੀਰ ਮਿੱਟੀ ਵਿਚ ਰੁਲ ਜਾਂਦਾ ਹੈ (ਅਮੋਲਕ ਮਨੁੱਖਾ ਸਰੀਰ ਕੌਡੀ ਦੇ ਬਰਾਬਰ ਦਾ ਨਹੀਂ ਰਹਿ ਜਾਂਦਾ)।
The fool's body smells rotten, and turns to dust.
महा द्रुगंधत वासु सठ का छारु तन ॥
ਫਿਰਤਉ​ਗਰਬ​ਗੁਬਾਰਿ​ਮਰਣੁ​ਨਹ​ਜਾਨਈ​॥​
(ਅਜਿਹਾ ਮਨੁੱਖ) ਅਹੰਕਾਰ ਦੇ ਹਨੇਰੇ ਵਿਚ ਤੁਰਿਆ ਫਿਰਦਾ ਹੈ, ਇਸ ਨੂੰ ਮੌਤ (ਭੀ) ਨਹੀਂ ਸੁੱਝਦੀ।
He wanders lost in the darkness of pride, and never thinks of dying.
फिरतउ गरब गुबारि मरणु नह जानई ॥
ਹਰਿਹਾਂ​ਹਰਿਚੰਦਉਰੀ​ਪੇਖਿ​ਕਾਹੇ​ਸਚੁ​ਮਾਨਈ​॥੨੦॥​
ਇਸ ਹਵਾਈ ਕਿਲ੍ਹੇ ਨੂੰ ਵੇਖ ਵੇਖ ਕੇ ਪਤਾ ਨਹੀਂ, ਇਹ ਕਿਉਂ ਇਸ ਨੂੰ ਸਦਾ-ਕਾਇਮ ਰਹਿਣਾ ਮੰਨੀ ਬੈਠਾ ਹੈ ॥੨੦॥
O Lord! The mortal gazes upon the mirage; why does he think it is true? ||20||
हरिहां हरिचंदउरी पेखि काहे सचु मानई ॥२०॥
ਜਿਸ​ਕੀ​ਪੂਜੈ​ਅਉਧ​ਤਿਸੈ​ਕਉਣੁ​ਰਾਖਈ​॥​
ਜਿਸ (ਮਨੁੱਖ) ਦੀ (ਉਮਰ ਦੀ) ਆਖ਼ਰੀ ਹੱਦ ਪਹੁੰਚ ਜਾਂਦੀ ਹੈ, ਉਸ ਨੂੰ ਕੋਈ ਮਨੁੱਖ (ਮੌਤ ਦੇ ਮੂੰਹੋਂ) ਬਚਾ ਨਹੀਂ ਸਕਦਾ।
When someone's days are over, who can save him?
जिस की पूजै अउध तिसै कउणु राखई ॥
ਬੈਦਕ​ਅਨਿਕ​ਉਪਾਵ​ਕਹਾਂ​ਲਉ​ਭਾਖਈ​॥​
ਹਿਕਮਤ-ਵਿੱਦਿਆ ਦੇ ਅਨੇਕਾਂ ਹੀ ਢੰਗ (ਨੁਸਖ਼ੇ) ਕਿੱਥੋਂ ਤਕ (ਕੋਈ) ਦੱਸ ਸਕਦਾ ਹੈ?
How long can the physicians go on, suggesting various therapies?
बैदक अनिक उपाव कहां लउ भाखई ॥
ਏਕੋ​ਚੇਤਿ​ਗਵਾਰ​ਕਾਜਿ​ਤੇਰੈ​ਆਵਈ​॥​
ਹੇ ਮੂਰਖ! ਇਕ ਪਰਮਾਤਮਾ ਨੂੰ ਹੀ ਯਾਦ ਕਰਿਆ ਕਰ, (ਉਹ ਹੀ ਹਰ ਵੇਲੇ) ਤੇਰੇ ਕੰਮ ਆਉਂਦਾ ਹੈ।
You fool, remember the One Lord; only He shall be of use to you in the end.
एको चेति गवार काजि तेरै आवई ॥
ਹਰਿਹਾਂ​ਬਿਨੁ​ਨਾਵੈ​ਤਨੁ​ਛਾਰੁ​ਬ੍ਰਿਥਾ​ਸਭੁ​ਜਾਵਈ​॥੨੧॥​
ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਮਿੱਟੀ (ਸਮਾਨ) ਹੈ, ਸਾਰਾ ਵਿਅਰਥ ਚਲਾ ਜਾਂਦਾ ਹੈ ॥੨੧॥
O Lord! Without the Name, the body turns to dust, and everything goes to waste. ||21||
हरिहां बिनु नावै तनु छारु ब्रिथा सभु जावई ॥२१॥
ਅਉਖਧੁ​ਨਾਮੁ​ਅਪਾਰੁ​ਅਮੋਲਕੁ​ਪੀਜਈ​॥​
(ਆਤਮਕ ਰੋਗਾਂ ਨੂੰ ਦੂਰ ਕਰਨ ਲਈ ਪਰਮਾਤਮਾ ਦਾ) ਨਾਮ (ਹੀ) ਦਵਾਈ ਹੈ, ਬਹੁਤ ਹੀ ਕੀਮਤੀ ਦਵਾਈ ਹੈ। (ਇਹ ਦਵਾਈ ਸਾਧ ਸੰਗਤ ਵਿਚ ਮਿਲ ਕੇ) ਕੀਤੀ ਜਾ ਸਕਦੀ ਹੈ।
Drink in the medicine of the Incomparable, Priceless Name.
अउखधु नामु अपारु अमोलकु पीजई ॥
ਮਿਲਿ​ਮਿਲਿ​ਖਾਵਹਿ​ਸੰਤ​ਸਗਲ​ਕਉ​ਦੀਜਈ​॥​
(ਸਾਧ ਸੰਗਤ ਵਿਚ) ਸੰਤ ਜਨ ਸਦਾ ਮਿਲ ਕੇ (ਇਹ ਹਰਿ-ਨਾਮ ਦਵਾਈ) ਖਾਂਦੇ ਰਹਿੰਦੇ ਹਨ (ਜਿਹੜੇ ਭੀ ਵਡਭਾਗੀ ਸਾਧ ਸੰਗਤ ਵਿਚ ਜਾਂਦੇ ਹਨ, ਉਹਨਾਂ) ਸਾਰਿਆਂ ਨੂੰ (ਇਹ ਨਾਮ-ਦਵਾਈ) ਵੰਡੀ ਜਾਂਦੀ ਹੈ।
Meeting and joining together, the Saints drink it in, and give it to everyone.
मिलि मिलि खावहि संत सगल कउ दीजई ॥
ਜਿਸੈ​ਪਰਾਪਤਿ​ਹੋਇ​ਤਿਸੈ​ਹੀ​ਪਾਵਣੇ​॥​
ਪਰ ਉਸੇ ਮਨੁੱਖ ਨੂੰ ਇਹ ਨਾਮ-ਦਵਾਈ ਮਿਲਦੀ ਹੈ, ਜਿਸ ਦੇ ਭਾਗਾਂ ਵਿਚ ਇਸ ਦਾ ਮਿਲਣਾ ਲਿਖਿਆ ਹੁੰਦਾ ਹੈ।
He alone is blessed with it, who is destined to receive it.
जिसै परापति होइ तिसै ही पावणे ॥
ਹਰਿਹਾਂ​ਹਉ​ਬਲਿਹਾਰੀ​ਤਿੰਨੑ​ਜਿ​ਹਰਿ​ਰੰਗੁ​ਰਾਵਣੇ​॥੨੨॥​
ਮੈਂ ਸਦਕੇ ਜਾਂਦਾ ਹਾਂ ਉਹਨਾਂ ਤੋਂ ਜਿਹੜੇ (ਹਰਿ-ਨਾਮ ਜਪ ਕੇ) ਪ੍ਰਭੂ-ਮਿਲਾਪ ਦਾ ਆਨੰਦ ਮਾਣਦੇ ਹਨ ॥੨੨॥
O Lord! I am a sacrifice to those who enjoy the Love of the Lord. ||22||
हरिहां हउ बलिहारी तिंन जि हरि रंगु रावणे ॥२२॥
ਵੈਦਾ​ਸੰਦਾ​ਸੰਗੁ​ਇਕਠਾ​ਹੋਇਆ​॥​
(ਸਾਧ ਸੰਗਤ ਵਿਚ ਆਤਮਕ ਮੌਤ ਤੋਂ ਬਚਾਣ ਵਾਲੇ) ਹਕੀਮਾਂ (ਸੰਤ-ਜਨਾਂ) ਦੀ ਸੰਗਤ ਇਕੱਠੀ ਹੁੰਦੀ ਹੈ।
The physicians meet together in their assembly.
वैदा संदा संगु इकठा होइआ ॥
ਅਉਖਦ​ਆਏ​ਰਾਸਿ​ਵਿਚਿ​ਆਪਿ​ਖਲੋਇਆ​॥​
(ਉਹਨਾਂ ਦੀ ਵਰਤੀ ਹੋਈ ਤੇ ਦੱਸੀ ਹੋਈ ਹਰਿ-ਨਾਮ ਸਿਮਰਨ ਦੀ) ਦਵਾਈ (ਸਾਧ ਸੰਗਤ ਵਿਚ) ਆਪਣਾ ਪੂਰਾ ਅਸਰ ਕਰਦੀ ਹੈ (ਕਿਉਂਕਿ ਉਸ ਇਕੱਠ ਵਿਚ ਪਰਮਾਤਮਾ ਆਪ ਹਾਜ਼ਰ ਰਹਿੰਦਾ ਹੈ)।
The medicines are effective, when the Lord Himself stands in their midst.
अउखद आए रासि विचि आपि खलोइआ ॥
ਜੋ​ਜੋ​ਓਨਾ​ਕਰਮ​ਸੁਕਰਮ​ਹੋਇ​ਪਸਰਿਆ​॥​
(ਆਤਮਕ ਰੋਗਾਂ ਦੇ ਉਹ ਵੈਦ ਸੰਤ-ਜਨ) ਜਿਹੜੇ ਜਿਹੜੇ ਨਿੱਤ ਦੇ ਕਰਤੱਬ ਕਰਦੇ ਹਨ (ਉਹ ਸਾਧ ਸੰਗਤ ਵਿਚ ਆਏ ਆਮ ਲੋਕਾਂ ਦੇ ਸਾਹਮਣੇ) ਵਧੀਆ ਪੂਰਨੇ ਬਣ ਕੇ ਪਰਗਟ ਹੁੰਦੇ ਹਨ,
Their good deeds and karma become apparent.
जो जो ओना करम सुकरम होइ पसरिआ ॥
ਹਰਿਹਾਂ​ਦੂਖ​ਰੋਗ​ਸਭਿ​ਪਾਪ​ਤਨ​ਤੇ​ਖਿਸਰਿਆ​॥੨੩॥​
(ਇਸੇ ਵਾਸਤੇ ਸਾਧ ਸੰਗਤ ਵਿਚ ਆਏ ਵਡਭਾਗੀਆਂ ਦੇ) ਸਰੀਰ ਤੋਂ ਸਾਰੇ ਦੁੱਖ ਸਾਰੇ ਰੋਗ ਸਾਰੇ ਪਾਪ ਦੂਰ ਹੋ ਜਾਂਦੇ ਹਨ ॥੨੩॥
O Lord! Pains, diseases and sins all vanish from their bodies. ||23||
हरिहां दूख रोग सभि पाप तन ते खिसरिआ ॥२३॥
ਚਉਬੋਲੇ​ਮਹਲਾ​੫​॥​
ਗੁਰੂ ਅਰਜਨਦੇਵ ਜੀ ਦੀ ਬਾਣੀ 'ਚਉਬੋਲੇ'।
Chaubolas, Fifth Mahalaa:
चउबोले महला ५ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸੰਮਨ​ਜਉ​ਇਸ​ਪ੍ਰੇਮ​ਕੀ​ਦਮ​ਕੵਿਹੁ​ਹੋਤੀ​ਸਾਟ​॥​
ਹੇ ਦਾਨੀ ਮਨੁੱਖ! (ਧਨ ਦੇ ਵੱਟੇ ਹਰਿ-ਨਾਮ ਦਾ ਪ੍ਰੇਮ ਨਹੀਂ ਮਿਲ ਸਕਦਾ) ਜੇ ਇਸ ਪ੍ਰੇਮ ਦਾ ਵਟਾਂਦਰਾ ਧਨ ਤੋਂ ਹੋ ਸਕਦਾ,
O Samman, if one could buy this love with money,
संमन जउ इस प्रेम की दम क्यिहु होती साट ॥
ਰਾਵਨ​ਹੁਤੇ​ਸੁ​ਰੰਕ​ਨਹਿ​ਜਿਨਿ​ਸਿਰ​ਦੀਨੇ​ਕਾਟਿ​॥੧॥​
ਤਾਂ ਉਹ (ਰਾਵਣ) ਜਿਸ ਨੇ ਸ਼ਿਵ ਜੀ ਨੂੰ ਖ਼ੁਸ਼ ਕਰਨ ਲਈ ਗਿਆਰਾਂ ਵਾਰੀ ਆਪਣੇ) ਸਿਰ ਕੱਟ ਕੇ ਦਿੱਤੇ ਸਨ (ਸਿਰ ਦੇਣ ਦੇ ਥਾਂ ਬੇਅੰਤ ਧਨ ਦੇ ਦੇਂਦਾ, ਕਿਉਂਕਿ) ਰਾਵਣ ਵਰਗੇ ਕੰਗਾਲ ਨਹੀਂ ਸਨ ॥੧॥
then consider Raawan the king. He was not poor, but he could not buy it, even though he offered his head to Shiva. ||1||
रावन हुते सु रंक नहि जिनि सिर दीने काटि ॥१॥
ਪ੍ਰੀਤਿ​ਪ੍ਰੇਮ​ਤਨੁ​ਖਚਿ​ਰਹਿਆ​ਬੀਚੁ​ਨ​ਰਾਈ​ਹੋਤ​॥​
(ਹੇ ਦਾਨੀ ਮਨੁੱਖ! ਵੇਖ, ਜਿਸ ਮਨੁੱਖ ਦਾ) ਹਿਰਦਾ (ਆਪਣੇ ਪ੍ਰੀਤਮ ਦੇ) ਪ੍ਰੇਮ-ਪਿਆਰ ਵਿਚ ਮਗਨ ਹੋਇਆ ਰਹਿੰਦਾ ਹੈ (ਉਸ ਦੇ ਅੰਦਰ ਆਪਣੇ ਪ੍ਰੀਤਮ ਨਾਲੋਂ) ਰਤਾ ਭਰ ਭੀ ਵਿੱਥ ਨਹੀਂ ਹੁੰਦੀ,
My body is drenched in love and affection for the Lord; there is no distance at all between us.
प्रीति प्रेम तनु खचि रहिआ बीचु न राई होत ॥
ਚਰਨ​ਕਮਲ​ਮਨੁ​ਬੇਧਿਓ​ਬੂਝਨੁ​ਸੁਰਤਿ​ਸੰਜੋਗ​॥੨॥​
(ਜਿਵੇਂ ਭੌਰਾ ਕੌਲ-ਫੁੱਲ ਵਿਚ ਵਿੱਝ ਜਾਂਦਾ ਹੈ, ਤਿਵੇਂ ਉਸ ਮਨੁੱਖ ਦਾ) ਮਨ (ਪਰਮਾਤਮਾ ਦੇ) ਸੋਹਣੇ ਚਰਨਾਂ ਵਿਚ ਵਿੱਝਿਆ ਰਹਿੰਦਾ ਹੈ, ਉਸ ਦੀ ਸਮਝਣ ਵਾਲੀ ਮਾਨਸਕ ਤਾਕਤ ਲਗਨ ਵਿਚ ਹੀ ਲੀਨ ਹੋਈ ਰਹਿੰਦੀ ਹੈ ॥੨॥
My mind is pierced through by the Lotus Feet of the Lord. He is realized when one's intuitive consciousness is attuned to Him. ||2||
चरन कमल मनु बेधिओ बूझनु सुरति संजोग ॥२॥