GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1352
Display Settings
Translations
ੴ​ਸਤਿ​ਨਾਮੁ​ਕਰਤਾ​ਪੁਰਖੁ​ਨਿਰਭਉ​ਨਿਰਵੈਰੁ​ਅਕਾਲ​ਮੂਰਤਿ​ਅਜੂਨੀ​ਸੈਭੰ​ਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ਰਾਗੁ​ਜੈਜਾਵੰਤੀ​ਮਹਲਾ​੯​॥​
ਰਾਗ ਜੈਜਾਵੰਤੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
Raag Jaijaavantee, Ninth Mahalaa:
रागु जैजावंती महला ९ ॥
ਰਾਮੁ​ਸਿਮਰਿ​ਰਾਮੁ​ਸਿਮਰਿ​ਇਹੈ​ਤੇਰੈ​ਕਾਜਿ​ਹੈ​॥​
ਪਰਮਾਤਮਾ (ਦਾ ਨਾਮ) ਸਿਮਰਿਆ ਕਰ, ਪਰਮਾਤਮਾ ਦਾ ਨਾਮ ਸਿਮਰਿਆ ਕਰ! ਇਹ (ਸਿਮਰਨ) ਹੀ ਤੇਰੇ ਕੰਮ ਵਿਚ (ਆਉਣ ਵਾਲਾ) ਹੈ।
Meditate in remembrance on the Lord - meditate on the Lord; this alone shall be of use to you.
रामु सिमरि रामु सिमरि इहै तेरै काजि है ॥
ਮਾਇਆ​ਕੋ​ਸੰਗੁ​ਤਿਆਗਿ​ਪ੍ਰਭ​ਜੂ​ਕੀ​ਸਰਨਿ​ਲਾਗੁ​॥​
ਮਾਇਆ ਦਾ ਮੋਹ ਛੱਡ ਦੇਹ, ਪਰਮਾਤਮਾ ਦੀ ਸਰਨ ਪਿਆ ਰਹੁ।
Abandon your association with Maya, and take shelter in the Sanctuary of God.
माइआ को संगु तिआगि प्रभ जू की सरनि लागु ॥
ਜਗਤ​ਸੁਖ​ਮਾਨੁ​ਮਿਥਿਆ​ਝੂਠੋ​ਸਭੁ​ਸਾਜੁ​ਹੈ​॥੧॥​ਰਹਾਉ​॥​
ਦੁਨੀਆ ਦੇ ਸੁਖਾਂ ਨੂੰ ਨਾਸਵੰਤ ਸਮਝ! ਜਗਤ ਦਾ ਇਹ ਸਾਰਾ ਪਸਾਰਾ (ਹੀ) ਸਾਥ ਛੱਡ ਜਾਣ ਵਾਲਾ ਹੈ ॥੧॥ ਰਹਾਉ ॥
Remember that the pleasures of the world are false; this whole show is just an illusion. ||1||Pause||
जगत सुख मानु मिथिआ झूठो सभु साजु है ॥१॥ रहाउ ॥
ਸੁਪਨੇ​ਜਿਉ​ਧਨੁ​ਪਛਾਨੁ​ਕਾਹੇ​ਪਰਿ​ਕਰਤ​ਮਾਨੁ​॥​
ਇਸ ਧਨ ਨੂੰ ਸੁਪਨੇ (ਵਿਚ ਮਿਲੇ ਪਦਾਰਥਾਂ) ਵਾਂਗ ਸਮਝ, ਤੂੰ ਕਾਹਦੇ ਉੱਤੇ ਅਹੰਕਾਰ ਕਰਦਾ ਹੈਂ?
You must understand that this wealth is just a dream. Why are you so proud?
सुपने जिउ धनु पछानु काहे परि करत मानु ॥
ਬਾਰੂ​ਕੀ​ਭੀਤਿ​ਜੈਸੇ​ਬਸੁਧਾ​ਕੋ​ਰਾਜੁ​ਹੈ​॥੧॥​
(ਸਾਰੀ) ਧਰਤੀ ਦਾ ਰਾਜ (ਭੀ) ਰੇਤ ਦੀ ਕੰਧ ਵਰਗਾ ਹੀ ਹੈ ॥੧॥
The empires of the earth are like walls of sand. ||1||
बारू की भीति जैसे बसुधा को राजु है ॥१॥
ਨਾਨਕ​ਜਨੁ​ਕਹਤ​ਬਾਤ​ਬਿਨਸਿ​ਜੈ​ਹੈ​ਤੇਰੋ​ਗਾਤੁ​॥​
ਦਾਸ ਨਾਨਕ (ਤੈਨੂੰ ਇਹ) ਗੱਲ ਦੱਸਦਾ ਹੈ ਕਿ ਤੇਰਾ (ਤਾਂ ਇਹ ਆਪਣਾ ਮਿਥਿਆ ਹੋਇਆ) ਸਰੀਰ (ਭੀ) ਨਾਸ ਹੋ ਜਾਇਗਾ।
Servant Nanak speaks the Truth: your body shall perish and pass away.
नानक जनु कहत बात बिनसि जै है तेरो गातु ॥
ਛਿਨੁ​ਛਿਨੁ​ਕਰਿ​ਗਇਓ​ਕਾਲੁ​ਤੈਸੇ​ਜਾਤੁ​ਆਜੁ​ਹੈ​॥੨॥੧॥​
(ਵੇਖ, ਜਿਵੇਂ ਤੇਰੀ ਉਮਰ ਦਾ) ਕੱਲ (ਦਾ ਦਿਨ) ਛਿਨ ਛਿਨ ਕਰ ਕੇ ਬੀਤ ਗਿਆ ਹੈ, ਤਿਵੇਂ ਅੱਜ (ਦਾ ਦਿਨ ਭੀ) ਲੰਘਦਾ ਜਾ ਰਿਹਾ ਹੈ ॥੨॥੧॥
Moment by moment, yesterday passed. Today is passing as well. ||2||1||
छिनु छिनु करि गइओ कालु तैसे जातु आजु है ॥२॥१॥
ਜੈਜਾਵੰਤੀ​ਮਹਲਾ​੯​॥​
Jaijaavantee, Ninth Mahalaa:
जैजावंती महला ९ ॥
ਰਾਮੁ​ਭਜੁ​ਰਾਮੁ​ਭਜੁ​ਜਨਮੁ​ਸਿਰਾਤੁ​ਹੈ​॥​
ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਭਜਨ ਕਰਿਆ ਕਰ! ਮਨੁੱਖਾ ਜਨਮ ਲੰਘਦਾ ਜਾ ਰਿਹਾ ਹੈ।
Meditate on the Lord - vibrate on the Lord; your life is slipping away.
रामु भजु रामु भजु जनमु सिरातु है ॥
ਕਹਉ​ਕਹਾ​ਬਾਰ​ਬਾਰ​ਸਮਝਤ​ਨਹ​ਕਿਉ​ਗਵਾਰ​॥​
ਹੇ ਮੂਰਖ! ਮੈਂ (ਤੈਨੂੰ) ਮੁੜ ਮੁੜ ਕੀਹ ਆਖਾਂ? ਤੂੰ ਕਿਉਂ ਨਹੀਂ ਸਮਝਦਾ?
Why am I telling you this again and again? You fool - why don't you understand?
कहउ कहा बार बार समझत नह किउ गवार ॥
ਬਿਨਸਤ​ਨਹ​ਲਗੈ​ਬਾਰ​ਓਰੇ​ਸਮ​ਗਾਤੁ​ਹੈ​॥੧॥​ਰਹਾਉ​॥​
(ਤੇਰਾ ਇਹ) ਸਰੀਰ (ਨਾਸ ਹੋਣ ਵਿਚ) ਗੜੇ ਵਰਗਾ ਹੀ ਹੈ (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥ ਰਹਾਉ ॥
Your body is like a hail-stone; it melts away in no time at all. ||1||Pause||
बिनसत नह लगै बार ओरे सम गातु है ॥१॥ रहाउ ॥
ਸਗਲ​ਭਰਮ​ਡਾਰਿ​ਦੇਹਿ​ਗੋਬਿੰਦ​ਕੋ​ਨਾਮੁ​ਲੇਹਿ​॥​
ਸਾਰੀਆਂ ਭਟਕਣਾਂ ਛੱਡ ਦੇਹ, ਪਰਮਾਤਮਾ ਦਾ ਨਾਮ ਜਪਿਆ ਕਰ।
So give up all your doubts, and utter the Naam, the Name of the Lord.
सगल भरम डारि देहि गोबिंद को नामु लेहि ॥
ਅੰਤ​ਬਾਰ​ਸੰਗਿ​ਤੇਰੈ​ਇਹੈ​ਏਕੁ​ਜਾਤੁ​ਹੈ​॥੧॥​
ਅੰਤਲੇ ਸਮੇ ਤੇਰੇ ਨਾਲ ਸਿਰਫ਼ ਇਹ ਨਾਮ ਹੀ ਜਾਣ ਵਾਲਾ ਹੈ ॥੧॥
At the very last moment, this alone shall go along with you. ||1||
अंत बार संगि तेरै इहै एकु जातु है ॥१॥
ਬਿਖਿਆ​ਬਿਖੁ​ਜਿਉ​ਬਿਸਾਰਿ​ਪ੍ਰਭ​ਕੋ​ਜਸੁ​ਹੀਏ​ਧਾਰਿ​॥​
ਮਾਇਆ (ਦਾ ਮੋਹ ਆਪਣੇ ਅੰਦਰੋਂ) ਜ਼ਹਿਰ ਵਾਂਗ ਭੁਲਾ ਦੇਹ! ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਹਿਰਦੇ ਵਿਚ ਵਸਾਈ ਰੱਖ!
Forget the poisonous sins of corruption, and enshrine the Praises of God in your heart.
बिखिआ बिखु जिउ बिसारि प्रभ को जसु हीए धारि ॥
ਨਾਨਕ​ਜਨੁ​ਕਹੈ​ਪੁਕਾਰਿ​ਅਉਸਰੁ​ਬਿਹਾਤੁ​ਹੈ​॥੨॥੨॥​
ਦਾਸ ਨਾਨਕ (ਤੈਨੂੰ) ਕੂਕ ਕੂਕ ਕੇ ਆਖ ਰਿਹਾ ਹੈ, (ਮਨੁੱਖਾ ਜ਼ਿੰਦਗੀ ਦਾ ਸਮਾ) ਬੀਤਦਾ ਜਾ ਰਿਹਾ ਹੈ ॥੨॥੨॥
Servant Nanak proclaims that this opportunity is slipping away. ||2||2||
नानक जनु कहै पुकारि अउसरु बिहातु है ॥२॥२॥
ਜੈਜਾਵੰਤੀ​ਮਹਲਾ​੯​॥​
Jaijaavantee, Ninth Mahalaa:
जैजावंती महला ९ ॥
ਰੇ​ਮਨ​ਕਉਨ​ਗਤਿ​ਹੋਇ​ਹੈ​ਤੇਰੀ​॥​
ਹੇ ਮਨ! (ਸੋਚ ਕਿ) ਤੇਰੀ ਕੀਹ ਦਸ਼ਾ ਹੋਵੇਗੀ?
O mortal, what will your condition be?
रे मन कउन गति होइ है तेरी ॥
ਇਹ​ਜਗ​ਮਹਿ​ਰਾਮ​ਨਾਮੁ​ਸੋ​ਤਉ​ਨਹੀ​ਸੁਨਿਓ​ਕਾਨ​॥​
ਇਸ ਜਗਤ ਵਿਚ (ਤੇਰਾ ਅਮਲ ਸਾਥੀ) ਪਰਮਾਤਮਾ ਦਾ ਨਾਮ (ਹੀ) ਹੈ, ਉਹ (ਨਾਮ) ਤੂੰ ਕਦੇ ਧਿਆਨ ਨਾਲ ਸੁਣਿਆ ਨਹੀਂ।
In this world, you have not listened to the Lord's Name.
इह जग महि राम नामु सो तउ नही सुनिओ कान ॥
ਬਿਖਿਅਨ​ਸਿਉ​ਅਤਿ​ਲੁਭਾਨਿ​ਮਤਿ​ਨਾਹਿਨ​ਫੇਰੀ​॥੧॥​ਰਹਾਉ​॥​
ਤੂੰ ਵਿਸ਼ਿਆਂ ਵਿਚ ਹੀ ਬਹੁਤ ਫਸਿਆ ਰਹਿੰਦਾ ਹੈਂ, ਤੂੰ (ਆਪਣੀ) ਸੁਰਤ (ਇਹਨਾਂ ਵਲੋਂ ਕਦੇ) ਪਰਤਾਂਦਾ ਨਹੀਂ ॥੧॥ ਰਹਾਉ ॥
You are totally engrossed in corruption and sin; you have not turned your mind away from them at all. ||1||Pause||
बिखिअन सिउ अति लुभानि मति नाहिन फेरी ॥१॥ रहाउ ॥
ਮਾਨਸ​ਕੋ​ਜਨਮੁ​ਲੀਨ​ਸਿਮਰਨੁ​ਨਹ​ਨਿਮਖ​ਕੀਨ​॥​
ਤੂੰ ਮਨੁੱਖ ਦਾ ਜਨਮ (ਤਾਂ) ਹਾਸਲ ਕੀਤਾ, ਪਰ ਕਦੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ।
You obtained this human life, but you have not remembered the Lord in meditation, even for an instant.
मानस को जनमु लीन सिमरनु नह निमख कीन ॥
ਦਾਰਾ​ਸੁਖ​ਭਇਓ​ਦੀਨ​ਪਗਹੁ​ਪਰੀ​ਬੇਰੀ​॥੧॥​
ਤੂੰ ਸਦਾ ਇਸਤ੍ਰੀ ਦੇ ਸੁਖਾਂ ਦੇ ਹੀ ਅਧੀਨ ਹੋਇਆ ਰਹਿੰਦਾ ਹੈਂ ਤੇ ਤੇਰੇ ਪੈਰਾਂ ਵਿਚ (ਇਸਤ੍ਰੀ ਦੇ ਮੋਹ ਦੀ) ਬੇੜੀ ਪਈ ਰਹਿੰਦੀ ਹੈ ॥੧॥
For the sake of pleasure, you have become subservient to your woman, and now your feet are bound. ||1||
दारा सुख भइओ दीन पगहु परी बेरी ॥१॥
ਨਾਨਕ​ਜਨੁ​ਕਹੈ​ਪੁਕਾਰਿ​ਸੁਪਨੇ​ਜਿਉ​ਜਗ​ਪਸਾਰੁ​॥​
ਦਾਸ ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ ਕਿ ਇਹ ਜਗਤ ਦਾ ਖਿਲਾਰਾ ਸੁਪਨੇ ਵਰਗਾ ਹੀ ਹੈ।
Servant Nanak proclaims that the vast expanse of this world is just a dream.
नानक जनु कहै पुकारि सुपने जिउ जग पसारु ॥
ਸਿਮਰਤ​ਨਹਿ​ਕਿਉ​ਮੁਰਾਰਿ​ਮਾਇਆ​ਜਾ​ਕੀ​ਚੇਰੀ​॥੨॥੩॥​
ਇਹ ਮਾਇਆ ਜਿਸ ਦੀ ਦਾਸੀ ਹੈ ਤੂੰ ਉਸ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ॥੨॥੩॥
Why not meditate on the Lord? Even Maya is His slave. ||2||3||
सिमरत नहि किउ मुरारि माइआ जा की चेरी ॥२॥३॥
ਜੈਜਾਵੰਤੀ​ਮਹਲਾ​੯​॥​
Jaijaavantee, Ninth Mahalaa:
जैजावंती महला ९ ॥
ਬੀਤਿ​ਜੈ​ਹੈ​ਬੀਤਿ​ਜੈ​ਹੈ​ਜਨਮੁ​ਅਕਾਜੁ​ਰੇ​॥​
ਜੀਵਨ (ਦਾ ਸਮਾ) ਅਸਫਲ ਲੰਘਦਾ ਜਾ ਰਿਹਾ ਹੈ, ਗੁਜ਼ਰਦਾ ਜਾ ਰਿਹਾ ਹੈ।
Slipping away - your life is uselessly slipping away.
बीति जै है बीति जै है जनमु अकाजु रे ॥
ਨਿਸਿ​ਦਿਨੁ​ਸੁਨਿ​ਕੈ​ਪੁਰਾਨ​ਸਮਝਤ​ਨਹ​ਰੇ​ਅਜਾਨ​॥​
ਹੇ ਮੂਰਖ! ਰਾਤ ਦਿਨ ਪੁਰਾਣ (ਆਦਿਕ ਪੁਸਤਕਾਂ ਦੀਆਂ ਕਹਾਣੀਆਂ) ਸੁਣ ਕੇ (ਭੀ) ਤੂੰ ਨਹੀਂ ਸਮਝਦਾ।
Night and day, you listen to the Puraanas, but you do not understand them, you ignorant fool!
निसि दिनु सुनि कै पुरान समझत नह रे अजान ॥
ਕਾਲੁ​ਤਉ​ਪਹੂਚਿਓ​ਆਨਿ​ਕਹਾ​ਜੈ​ਹੈ​ਭਾਜਿ​ਰੇ​॥੧॥​ਰਹਾਉ​॥​
ਮੌਤ (ਦਾ ਸਮਾ) ਤਾਂ (ਨੇੜੇ) ਆ ਪਹੁੰਚਿਆ ਹੈ (ਦੱਸ, ਤੂੰ ਇਸ ਪਾਸੋਂ) ਭੱਜ ਕਿੱਥੇ ਚਲਾ ਜਾਏਂਗਾ ॥੧॥ ਰਹਾਉ ॥
Death has arrived; now where will you run? ||1||Pause||
कालु तउ पहूचिओ आनि कहा जै है भाजि रे ॥१॥ रहाउ ॥