GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1294
Display Settings
Translations
ਰਾਗੁ​ਕਾਨੜਾ​ਚਉਪਦੇ​ਮਹਲਾ​੪​ਘਰੁ​੧​॥​
ਰਾਗ ਕਾਨੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Kaanraa, Chau-Padas, Fourth Mahalaa, First House:
रागु कानड़ा चउपदे महला ४ घरु १ ॥
ੴ​ਸਤਿ​ਨਾਮੁ​ਕਰਤਾ​ਪੁਰਖੁ​ਨਿਰਭਉ​ਨਿਰਵੈਰੁ​ਅਕਾਲ​ਮੂਰਤਿ​ਅਜੂਨੀ​ਸੈਭੰ​ਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ਮੇਰਾ​ਮਨੁ​ਸਾਧ​ਜਨਾਂ​ਮਿਲਿ​ਹਰਿਆ​॥​
ਮੇਰਾ ਮਨ ਸੰਤ ਜਨਾਂ ਨੂੰ ਮਿਲ ਕੇ ਆਤਮਕ ਜੀਵਨ ਵਾਲਾ ਬਣ ਗਿਆ ਹੈ।
Meeting with the Holy people, my mind blossoms forth.
मेरा मनु साध जनां मिलि हरिआ ॥
ਹਉ​ਬਲਿ​ਬਲਿ​ਬਲਿ​ਬਲਿ​ਸਾਧ​ਜਨਾਂ​ਕਉ​ਮਿਲਿ​ਸੰਗਤਿ​ਪਾਰਿ​ਉਤਰਿਆ​॥੧॥​ਰਹਾਉ​॥​
ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ। (ਸੰਤ ਜਨਾਂ ਦੀ) ਸੰਗਤ ਵਿਚ ਮਿਲ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੧॥ ਰਹਾਉ ॥
I am a sacrifice, a sacrifice, a sacrifice, a sacrifice to those Holy beings; joining the Sangat, the Congregation, I am carried across to the other side. ||1||Pause||
हउ बलि बलि बलि बलि साध जनां कउ मिलि संगति पारि उतरिआ ॥१॥ रहाउ ॥
ਹਰਿ​ਹਰਿ​ਕ੍ਰਿਪਾ​ਕਰਹੁ​ਪ੍ਰਭ​ਅਪਨੀ​ਹਮ​ਸਾਧ​ਜਨਾਂ​ਪਗ​ਪਰਿਆ​॥​
ਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਆਪਣੀ ਮਿਹਰ ਕਰ, ਮੈਂ ਸੰਤ ਜਨਾਂ ਦੀ ਚਰਨੀਂ ਲੱਗਾ ਰਹਾਂ।
O Lord, Har, Har, please bless me with Your Mercy, God, that I may fall at the feet of the Holy.
हरि हरि क्रिपा करहु प्रभ अपनी हम साध जनां पग परिआ ॥
ਧਨੁ​ਧਨੁ​ਸਾਧ​ਜਿਨ​ਹਰਿ​ਪ੍ਰਭੁ​ਜਾਨਿਆ​ਮਿਲਿ​ਸਾਧੂ​ਪਤਿਤ​ਉਧਰਿਆ​॥੧॥​
ਸ਼ਾਬਾਸ਼ ਹੈ ਸੰਤ ਜਨਾਂ ਨੂੰ ਜਿਨ੍ਹਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ। ਸੰਤ ਜਨਾਂ ਨੂੰ ਮਿਲ ਕੇ ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ ਵਿਕਾਰਾਂ ਤੋਂ ਬਚ ਜਾਂਦੇ ਹਨ ॥੧॥
Blessed, blessed are the Holy, who know the Lord God. Meeting with the Holy, even sinners are saved. ||1||
धनु धनु साध जिन हरि प्रभु जानिआ मिलि साधू पतित उधरिआ ॥१॥
ਮਨੂਆ​ਚਲੈ​ਚਲੈ​ਬਹੁ​ਬਹੁ​ਬਿਧਿ​ਮਿਲਿ​ਸਾਧੂ​ਵਸਗਤਿ​ਕਰਿਆ​॥​
(ਮਨੁੱਖ ਦਾ) ਮਨ (ਆਮ ਤੌਰ ਤੇ) ਕਈ ਤਰੀਕਿਆਂ ਨਾਲ ਸਦਾ ਭਟਕਦਾ ਫਿਰਦਾ ਹੈ, ਸੰਤ ਜਨਾਂ ਨੂੰ ਮਿਲ ਕੇ (ਇਉਂ) ਵੱਸ ਵਿਚ ਕਰ ਲਈਦਾ ਹੈ,
The mind roams and rambles all around in all directions. Meeting with the Holy, it is overpowered and brought under control,
मनूआ चलै चलै बहु बहु बिधि मिलि साधू वसगति करिआ ॥
ਜਿਉਂ​ਜਲ​ਤੰਤੁ​ਪਸਾਰਿਓ​ਬਧਕਿ​ਗ੍ਰਸਿ​ਮੀਨਾ​ਵਸਗਤਿ​ਖਰਿਆ​॥੨॥​
ਜਿਵੇਂ ਕਿਸੇ ਸ਼ਿਕਾਰੀ ਨੇ ਜਾਲ ਖਿਲਾਰਿਆ, ਅਤੇ ਮੱਛੀ ਨੂੰ (ਕੁੰਡੇ ਵਿਚ) ਫਸਾ ਕੇ ਕਾਬੂ ਕਰ ਕੇ ਲੈ ਗਿਆ ॥੨॥
just as when the fisherman spreads his net over the water, he catches and overpowers the fish. ||2||
जिउं जल तंतु पसारिओ बधकि ग्रसि मीना वसगति खरिआ ॥२॥
ਹਰਿ​ਕੇ​ਸੰਤ​ਸੰਤ​ਭਲ​ਨੀਕੇ​ਮਿਲਿ​ਸੰਤ​ਜਨਾ​ਮਲੁ​ਲਹੀਆ​॥​
ਪਰਮਾਤਮਾ ਦੇ ਸੇਵਕ ਸੰਤ ਜਨ ਭਲੇ ਅਤੇ ਚੰਗੇ ਜੀਵਨ ਵਾਲੇ ਹੁੰਦੇ ਹਨ, ਸੰਤ ਜਨਾਂ ਨੂੰ ਮਿਲ ਕੇ (ਮਨ ਦੀ ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।
The Saints, the Saints of the Lord, are noble and good. Meeting with the humble Saints, filth is washed away.
हरि के संत संत भल नीके मिलि संत जना मलु लहीआ ॥
ਹਉਮੈ​ਦੁਰਤੁ​ਗਇਆ​ਸਭੁ​ਨੀਕਰਿ​ਜਿਉ​ਸਾਬੁਨਿ​ਕਾਪਰੁ​ਕਰਿਆ​॥੩॥​
ਜਿਵੇਂ ਸਾਬਣ ਨਾਲ ਕੱਪੜਾ (ਸਾਫ਼) ਕਰ ਲਈਦਾ ਹੈ, (ਤਿਵੇਂ ਸੰਤ ਜਨਾਂ ਦੀ ਸੰਗਤ ਵਿਚ ਮਨੁੱਖ ਦੇ ਅੰਦਰੋਂ) ਹਉਮੈ ਦਾ ਵਿਕਾਰ ਸਾਰਾ ਨਿਕਲ ਜਾਂਦਾ ਹੈ ॥੩॥
All the sins and egotism are washed away, like soap washing dirty clothes. ||3||
हउमै दुरतु गइआ सभु नीकरि जिउ साबुनि कापरु करिआ ॥३॥
ਮਸਤਕਿ​ਲਿਲਾਟਿ​ਲਿਖਿਆ​ਧੁਰਿ​ਠਾਕੁਰਿ​ਗੁਰ​ਸਤਿਗੁਰ​ਚਰਨ​ਉਰ​ਧਰਿਆ​॥​
ਹੇ ਦਾਸ ਨਾਨਕ! ਜਿਸ ਮਨੁੱਖ ਦੇ ਮੱਥੇ ਉੱਤੇ ਠਾਕੁਰ-ਪ੍ਰਭੂ ਨੇ ਧੁਰ ਦਰਗਾਹ ਤੋਂ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, ਉਸ ਨੇ ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ।
According to that pre-ordained destiny inscribed on my forehead by my Lord and Master, I have enshrined the Feet of the Guru, the True Guru, within my heart.
मसतकि लिलाटि लिखिआ धुरि ठाकुरि गुर सतिगुर चरन उर धरिआ ॥
ਸਭੁ​ਦਾਲਦੁ​ਦੂਖ​ਭੰਜ​ਪ੍ਰਭੁ​ਪਾਇਆ​ਜਨ​ਨਾਨਕ​ਨਾਮਿ​ਉਧਰਿਆ​॥੪॥੧॥​
ਉਸ ਨੇ ਉਹ ਪਰਮਾਤਮਾ ਲੱਭ ਲਿਆ ਜਿਹੜਾ ਸਾਰੀ ਗ਼ਰੀਬੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਉਹ ਮਨੁੱਖ ਨਾਮ ਵਿਚ (ਜੁੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ ॥੪॥੧॥
I have found God, the Destroyer of all poverty and pain; servant Nanak is saved through the Naam. ||4||1||
सभु दालदु दूख भंज प्रभु पाइआ जन नानक नामि उधरिआ ॥४॥१॥
ਕਾਨੜਾ​ਮਹਲਾ​੪​॥​
Kaanraa, Fourth Mahalaa:
कानड़ा महला ४ ॥
ਮੇਰਾ​ਮਨੁ​ਸੰਤ​ਜਨਾ​ਪਗ​ਰੇਨ​॥​
ਮੇਰਾ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ (ਮੰਗਦਾ ਹੈ)।
My mind is the dust of the feet of the Saints.
मेरा मनु संत जना पग रेन ॥
ਹਰਿ​ਹਰਿ​ਕਥਾ​ਸੁਨੀ​ਮਿਲਿ​ਸੰਗਤਿ​ਮਨੁ​ਕੋਰਾ​ਹਰਿ​ਰੰਗਿ​ਭੇਨ​॥੧॥​ਰਹਾਉ​॥​
ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ (ਜਿਸ ਨੇ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ, ਉਸ ਦਾ ਕੋਰਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ ॥੧॥ ਰਹਾਉ ॥
Joining the Sangat, the Congregation, I listen to the sermon of the Lord, Har, Har. My crude and uncultured mind is drenched with the Love of the Lord. ||1||Pause||
हरि हरि कथा सुनी मिलि संगति मनु कोरा हरि रंगि भेन ॥१॥ रहाउ ॥
ਹਮ​ਅਚਿਤ​ਅਚੇਤ​ਨ​ਜਾਨਹਿ​ਗਤਿ​ਮਿਤਿ​ਗੁਰਿ​ਕੀਏ​ਸੁਚਿਤ​ਚਿਤੇਨ​॥​
ਅਸੀਂ ਜੀਵ (ਪਰਮਾਤਮਾ ਵਲੋਂ) ਬੇ-ਧਿਆਨੇ ਗ਼ਾਫ਼ਿਲ ਰਹਿੰਦੇ ਹਾਂ, ਅਸੀਂ ਨਹੀਂ ਜਾਣਦੇ ਕਿ ਪਰਮਾਤਮਾ ਕਿਹੋ ਜਿਹਾ ਉੱਚੀ ਆਤਮਕ ਅਵਸਥਾ ਵਾਲਾ ਹੈ ਅਤੇ ਕੇਡਾ ਬੇਅੰਤ ਵੱਡਾ ਹੈ। (ਜਿਹੜੇ ਗੁਰੂ ਦੀ ਸਰਨ ਪੈ ਗਏ, ਉਹਨਾਂ ਨੂੰ) ਗੁਰੂ ਨੇ ਸਿਆਣੇ ਚਿੱਤ ਵਾਲੇ ਬਣਾ ਦਿੱਤਾ।
I am thoughtless and unconscious; I do not know God's state and extent. The Guru has made me thoughtful and conscious.
हम अचित अचेत न जानहि गति मिति गुरि कीए सुचित चितेन ॥
ਪ੍ਰਭਿ​ਦੀਨ​ਦਇਆਲਿ​ਕੀਓ​ਅੰਗੀਕ੍ਰਿਤੁ​ਮਨਿ​ਹਰਿ​ਹਰਿ​ਨਾਮੁ​ਜਪੇਨ​॥੧॥​
ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਨੇ ਜਿਸ ਦਾ ਪੱਖ ਕੀਤਾ, ਉਸ ਨੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ॥੧॥
God is Merciful to the meek; He has made me His Own. My mind chants and meditates on the Name of the Lord, Har, Har. ||1||
प्रभि दीन दइआलि कीओ अंगीक्रितु मनि हरि हरि नामु जपेन ॥१॥
ਹਰਿ​ਕੇ​ਸੰਤ​ਮਿਲਹਿ​ਮਨ​ਪ੍ਰੀਤਮ​ਕਟਿ​ਦੇਵਉ​ਹੀਅਰਾ​ਤੇਨ​॥​
ਜੇ (ਮੇਰੇ) ਮਨ ਦੇ ਪਿਆਰੇ ਸੰਤ ਜਨ (ਮੈਨੂੰ) ਮਿਲ ਪੈਣ, ਤਾਂ ਮੈਂ ਉਹਨਾਂ ਨੂੰ (ਆਪਣਾ) ਹਿਰਦਾ ਕੱਟ ਕੇ ਦੇ ਦਿਆਂ।
Meeting with the Lord's Saints, the Beloveds of the mind, I would cut out my heart, and offer it to them.
हरि के संत मिलहि मन प्रीतम कटि देवउ हीअरा तेन ॥
ਹਰਿ​ਕੇ​ਸੰਤ​ਮਿਲੇ​ਹਰਿ​ਮਿਲਿਆ​ਹਮ​ਕੀਏ​ਪਤਿਤ​ਪਵੇਨ​॥੨॥​
(ਜਿਨ੍ਹਾਂ ਨੂੰ) ਪਰਮਾਤਮਾ ਦੇ ਸੰਤ ਮਿਲ ਪਏ, ਉਹਨਾਂ ਨੂੰ ਪਰਮਾਤਮਾ ਮਿਲ ਪਿਆ। ਸੰਤ ਜਨ ਅਸਾਂ ਜੀਵਾਂ ਨੂੰ ਪਤਿਤਾਂ ਤੋਂ ਪਵਿੱਤਰ ਕਰ ਲੈਂਦੇ ਹਨ ॥੨॥
Meeting with the Lord's Saints, I meet with the Lord; this sinner has been sanctified. ||2||
हरि के संत मिले हरि मिलिआ हम कीए पतित पवेन ॥२॥
ਹਰਿ​ਕੇ​ਜਨ​ਊਤਮ​ਜਗਿ​ਕਹੀਅਹਿ​ਜਿਨ​ਮਿਲਿਆ​ਪਾਥਰ​ਸੇਨ​॥​
ਪਰਮਾਤਮਾ ਦੇ ਸੇਵਕ ਜਗਤ ਵਿਚ ਉੱਚੇ ਜੀਵਨ ਵਾਲੇ ਅਖਵਾਂਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਪੱਥਰ (ਭੀ ਅੰਦਰੋਂ) ਸਿੱਜ ਜਾਂਦੇ ਹਨ (ਪੱਥਰ-ਦਿਲ ਮਨੁੱਖ ਭੀ ਨਰਮ-ਦਿਲ ਹੋ ਜਾਂਦੇ ਹਨ)।
The humble servants of the Lord are said to be exalted in this world; meeting with them, even stones are softened.
हरि के जन ऊतम जगि कहीअहि जिन मिलिआ पाथर सेन ॥