GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 127
Display Settings
Translations
ਸੋਹਨਿ​ਸੰਜਾਂ​ਬਾਗੜਾਂ​ਜਣੁ​ਲੱਗੇ​ਫੁੱਲ​ਅਨਾਰ​ਕਉ​॥​
(ਸੂਰਮਿਆਂ ਦੇ) ਕਵਚਾਂ ਵਿਚ (ਤੀਰਾਂ ਦੀਆਂ) ਬਾਗੜਾਂ ਇਉਂ ਸ਼ੋਭ ਰਹੀਆਂ ਹਨ, ਮਾਨੋ ਅਨਾਰ (ਦੇ ਬ੍ਰਿਛ) ਨੂੰ ਫੁਲ ਲਗੇ ਹੋਣ।
The tips of arrows penetrated in the armour like the flowers on pomegranate-plants.
सोहनि संजां बागड़ां जणु लगे फुल अनार कउ ॥
ਗੁੱਸੇ​ਆਈ​ਕਾਲਕਾ​ਹਥਿ​ਸੱਜੇ​ਲੈ​ਤਲਵਾਰ​ਕਉ​॥​
ਸਜੇ ਹੱਥ ਵਿਚ ਤਲਵਾਰ ਲੈ ਕੇ ਕਾਲਕਾ ਗੁੱਸੇ ਵਿਚ ਆਈ।
The goddess Kali got enraged, holding her sword in her right hand;
गुसे आई कालका हथि सजे लै तलवार कउ ॥
ਏਦੂ​ਪਾਰਉ​ਓਤ​ਪਾਰ​ਹਰਨਾਕਸ​ਕਈ​ਹਜਾਰ​ਕਉ​॥​
(ਦੈਂਤ ਫ਼ੌਜ ਦੇ) ਇਕ ਪਾਸਿਓਂ ਦੂਜੇ ਪਾਸੇ ਵਲ (ਨਿਕਲਦੀ ਗਈ ਅਤੇ) ਹਰਨਾਕਸ਼ ਵਰਗੇ ਕਈ ਹਜ਼ਾਰਾਂ ਰਾਖਸ਼ਾਂ ਨੂੰ ਨਸ਼ਟ ਕਰ ਦਿੱਤਾ।
She destroyed several thousand demons (Hiranayakashipus) from this end of the field to the other end.
एदू पारउ ओत पार हरनाकस कई हजार कउ ॥
ਜਿਣ​ਇੱਕਾ​ਰਹੀ​ਕੰਧਾਰ​ਕਉ​॥​
ਇਕਲਿਆਂ ਹੀ ਦੇਵੀ (ਦੈਂਤਾਂ ਦੇ) ਦਲ ਨੂੰ ਜਿਤ ਰਹੀ ਸੀ।
The only one is conquering the army;
जिण इका रही कंधार कउ ॥
ਸਦ​ਰਹਮਤ​ਤੇਰੇ​ਵਾਰ​ਕਉ​॥੪੯॥​
(ਦੇਵੀ ਦੇ) ਵਾਰ ਨੂੰ ਸਦਾ ਸ਼ਾਬਾਸ਼ ਹੈ (ਜਾਂ ਕਵੀ ਦੇਵੀ ਦੇ ਵਾਰ ਤੋਂ ਕੁਰਬਾਨ ਹੈ) ॥੪੯॥
O goddess! Hail, hail to Thy blow.49.
सद रहमत तेरे वार कउ ॥४९॥
ਪਉੜੀ​॥​
पउड़ी ॥
ਦੁਹਾਂ​ਕੰਧਾਰਾਂ​ਮੁਹ​ਜੁੜੇ​ਸੱਟ​ਪਈ​ਜਮਧਾਣ​ਕਉ​॥​
(ਜਦੋਂ ਨਗਾਰੇ ਉਤੇ ਸਟ ਵਜੀ ਤਦੋਂ) ਦੋਹਾਂ (ਪਾਸਿਆਂ ਦੀਆਂ) ਫੌਜਾਂ ਆਹਮਣੇ ਸਾਹਮਣੇ ਹੋ ਗਈਆਂ।
The trumpet, enveloped by the hide of the male buffalo, the vehicle of Yama, was beaten and both the armies faced each other.
दुहां कंधारां मुह जुड़े सट पई जमधाण कउ ॥
ਤਦ​ਖਿੰਗ​ਨਸੁੰਭਿ​ਨਚਾਇਆ​ਡਾਲਿ​ਉਪਰਿ​ਬਰਗਸਤਾਣ​ਕਉ​॥​
ਤਦੋਂ ਨਿਸ਼ੁੰਭ ਨੇ (ਆਪਣੇ) ਨੁਕਰੇ ਘੋੜੇ ਉਤੇ ਲੋਹੇ ਦਾ ਝੁਲ ('ਬਰਗਸਤਾਣ') ਪਾ ਕੇ ਨਚਾਇਆ।
Then Nisumbh caused the horse to dance, putting on his back the saddle-armour.
तद खिंग नसुंभि नचाइआ डालि उपरि बरगसताण कउ ॥
ਫੜੀ​ਬਿਲੰਦ​ਮਗਾਇਉਸ​ਫੁਰਮਾਇਸ਼​ਕਰਿ​ਮੁਲਤਾਨ​ਕਉ​॥​
ਚੌੜੀ ਫਟੀ ਵਾਲੀ ਵੱਡੀ ਕਮਾਨ (ਉਸ ਨੇ) ਹੱਥ ਵਿਚ ਪਕੜ ਲਈ (ਜੋ ਉਸ ਨੇ) ਉਚੇਚੀ ਫੁਰਮਾਇਸ਼ ਕਰ ਕੇ ਮੁਲਤਾਨ ਤੋਂ ਮੰਗਵਾਈ ਸੀ।
She held the big bow, which was caused to be brought on order form Musltan.
फड़ी बिलंद मगाइउस फुरमाइश करि मुलतान कउ ॥
ਗੁੱਸੇ​ਆਈ​ਸਾਹਮਣੇ​ਰਣ​ਅੰਦਰਿ​ਘੱਤਣ​ਘਾਣ​ਕਉ​॥​
(ਉਧਰੋਂ) ਗੁੱਸੇ ਨਾਲ ਭਰੀ ਹੋਈ (ਦੁਰਗਾ) ਰਣ ਵਿਚ ਘਮਸਾਨ ਮਚਾਉਣ ਲਈ (ਰਾਖਸ਼ ਦੇ) ਸਾਹਮਣੇ ਆ ਗਈ।
In her fury, she came in front in order to fill the battlefield with the mud of blood and fat.
गुसे आई साहमणे रण अंदरि घतण घाण कउ ॥
ਅਗੈ​ਤੇਗ​ਵਗਾਈ​ਦੁਰਗਸਾਹ​ਬਢਿ​ਸੁੰਭਨ​ਬਹੀ​ਪਲਾਣ​ਕਉ​॥​
ਦੁਰਗਾ ਨੇ ਅਗੋਂ ਹੋ ਕੇ ਅਜਿਹੀ ਤਲਵਾਰ ਚਲਾਈ ਕਿ (ਉਹ) ਨਿਸ਼ੁੰਭ ਨੂੰ ਵੱਢ ਕੇ ਕਾਠੀ ('ਪਲਾਣੋ') ਤੋਂ ਵੀ ਪਾਰ ਨਿਕਲ ਗਈ।
Durga struck the sword in front of her, cutting the demon-king, penetrated through the horse-saddle.
अगै तेग वगाई दुरगसाह बढि सुंभन बही पलाण कउ ॥
ਰੜਕੀ​ਜਾਇ​ਕੈ​ਧਰਤ​ਕਉ​ਬੱਢਿ​ਪਾਖਰ​ਬੱਢਿ​ਕਿਕਾਣ​ਕਉ​॥​
(ਅਤੇ ਫਿਰ) ਪਾਖਰ (ਲੋਹੇ ਦੀਆਂ ਤਾਰਾਂ ਦੀ ਬਣੀ ਝੁਲ) ਨੂੰ ਫਾੜ ਕੇ ਅਤੇ ਘੋੜੇ ਨੂੰ ਵਢ ਕੇ ਧਰਤੀ ਵਿਚ ਜਾ ਵਜੀ।
Then it penetrated further and struck the earth after cutting the saddle-armour and the horse.
रड़की जाइ कै धरत कउ बढि पाखर बढि किकाण कउ ॥
ਬੀਰ​ਪਲਾਣੋ​ਡਿੱਗਿਆ​ਕਰਿ​ਸਿਜਦਾ​ਸੁੰਭ​ਸੁਜਾਣ​ਕਉ​॥​
ਵੀਰ-ਯੋਧਾ (ਨਿਸੁੰਭ) ਕਾਠੀ ਤੋਂ (ਇਸ ਤਰ੍ਹਾਂ ਹੇਠਾਂ ਨੂੰ) ਡਿਗਿਆ ਮਾਨੋ ਸੂਝਵਾਨ ਸ਼ੁੰਭ ਨੂੰ ਸਿਜਦਾ ਕਰਦਾ ਹੋਵੇ।
The great hero (Nisumbh) fell down from the horse-saddle, offering salutation to the wise Sumbh.
बीर पलाणो डिगिआ करि सिजदा सुंभ सुजाण कउ ॥
ਸ਼ਾਬਾਸ਼​ਸਲੋਣੇ​ਖਾਣ​ਕਉ​॥​
(ਕਾਵਿ-ਨਿਆਂ ਅਧੀਨ ਕਵੀ ਨੇ ਦੈਂਤ ਨਾਇਕ ਨੂੰ ਅਸੀਸ ਦਿੱਤੀ) ਸਾਂਵਲੇ ਰੰਗ ਵਾਲੇ ਖ਼ਾਨ ਨੂੰ ਸ਼ਾਬਾਸ਼ ਹੈ (ਸਲੋਣੇ ਖਾਨ ਦਾ ਅਰਥਾਂਤਰ 'ਸਲੂਣੇ ਖਾਣ ਵਾਲਾ')
Hail, hail, to the winsome chieftain (Khan).
शाबाश सलोणे खाण कउ ॥
ਸਦਾ​ਸ਼ਾਬਾਸ਼​ਤੇਰੇ​ਤਾਣ​ਕਉ​॥​
ਤੇਰੇ ਤ੍ਰਾਣ ਨੂੰ ਵੀ ਸ਼ਾਬਾਸ਼ ਹੈ,
Hail, hail, ever to thy strength.
सदा शाबाश तेरे ताण कउ ॥
ਤਾਰੀਫਾਂ​ਪਾਨ​ਚਬਾਣ​ਕਉ​॥​
ਤੇਰਾ ਪਾਨ ਚਬਾਉਣਾ ਵੀ ਸ਼ਲਾਘਾ ਯੋਗ ਹੈ,
Praises are offered for the chewing of betel.
तारीफां पान चबाण कउ ॥
ਸਦ​ਰਹਮਤ​ਕੈਫਾਂ​ਖਾਨ​ਕਉ​॥​
ਤੇਰੇ ਨਸ਼ੇ ਕਰਨ ਦੀ (ਬਾਣ) ਨੂੰ ਵੀ ਸ਼ਾਬਾਸ਼ ਹੈ,
Hail, hail to thy addiction.
सद रहमत कैफां खान कउ ॥
ਸਦ​ਰਹਮਤ​ਤੁਰੇ​ਨਚਾਣ​ਕਉ​॥੫੦॥​
ਤੇਰੇ ਘੋੜਾ ਨਚਾਉਣ (ਦੀ ਵਿਧੀ) ਨੂੰ ਵੀ ਸ਼ਾਬਾਸ਼ ਹੈ ॥੫੦॥
Hail hail, to thy horse-control.50.
सद रहमत तुरे नचाण कउ ॥५०॥
ਪਉੜੀ​॥​
पउड़ी ॥
ਦੁਰਗਾ​ਅਤੈ​ਦਾਨਵੀ​ਗਹ​ਸੰਘਰਿ​ਕੱਥੇ​॥​
ਦੁਰਗਾ ਅਤੇ ਦੈਂਤਾਂ ਦਾ ਯੁੱਧ-ਭੂਮੀ ਨੂੰ ਗਾਂਹਦਿਆਂ ਫਿਰਨਾ ਕਥਨ-ਯੋਗ ਹੈ (ਸ਼ਲਾਘਾ ਯੋਗ ਹੈ)।
Durga and demons sounded their trumpets, in the remarkable war.
दुरगा अतै दानवी गह संघरि कथे ॥
ਓਰੜਿ​ਉੱਠੇ​ਸੂਰਮੇ​ਆਡਾਹੇ​ਮੱਥੇ​॥​
ਸੂਰਮਿਆਂ ਨੇ ਉਲਰ ਕੇ ਲੜਨ ਲਈ ਮੱਥੇ ਆਣ ਡਾਹੇ ਹਨ।
The warriors arose in great numbers and have come to fight.
ओरड़ि उठे सूरमे आडाहे मथे ॥
ਕੱਟਿ​ਤੁਫੰਗੀਂ​ਕੈਬਰੀਂ​ਦਲ​ਗਾਹਿ​ਨਿਕਥੇ​॥​
(ਇਹ ਸ਼ੂਰਵੀਰ) ਬੰਦੂਕਾਂ ਅਤੇ ਬਾਣਾਂ ('ਕੈਬਰੀ') ਨਾਲ ਕਟ ਕੇ ਦਲ ਨੂੰ ਗਾਂਹਣ ਲਈ ਨਿਕਲੇ ਹਨ।
They have come to tread through the forces in order to destroy (the enemy) with guns and arrows.
कटि तुफंगीं कैबरीं दल गाहि निकथे ॥
ਦੇਖਨਿ​ਜੰਗ​ਫਰੇਸ਼ਤੇ​ਅਸਮਾਨੋਂ​ਲੱਥੇ​॥੫੧॥​
(ਅਜਿਹਾ ਅਦੁੱਤੀ) ਯੁੱਧ ਵੇਖਣ ਲਈ ਫਰਿਸ਼ਤੇ ਆਸਮਾਨ ਤੋਂ (ਹੇਠਾਂ ਉਤਰ ਆਏ ਹਨ) ॥੫੧॥
The angels come down (to the earth) from the sky in order to see the war.51.
देखनि जंग फरेशते असमानों लथे ॥५१॥
ਪਉੜੀ​॥​
पउड़ी ॥
ਦੋਹਾਂ​ਕੰਧਾਰਾਂ​ਮੁਹ​ਜੁੜੇ​ਦਲ​ਘੁਰੇ​ਨਗਾਰੇ​॥​
ਨਗਾਰਿਆਂ ਦੇ ਗੂੰਜਣ ਨਾਲ ਦੋਹਾਂ ਦਲਾਂ ਦੀਆਂ ਕਤਾਰਾਂ ਆਹਮੋ ਸਾਹਮਣੇ ਹੋ ਗਈਆਂ।
The trumpets have sounded in the army and both the forces face each other.
दोहां कंधारां मुह जुड़े दल घुरे नगारे ॥
ਓਰੜਿ​ਆਏ​ਸੂਰਮੇ​ਸਿਰਦਾਰ​ਅਣਿਆਰੇ​॥​
ਵੱਡੇ ਵੱਡੇ ਜੁਝਾਰੂ ਸੈਨਾ-ਨਾਇਕ ਉਲਰ ਕੇ (ਯੁੱਧ ਵਿਚ) ਆ ਗਏ।
The chief and brave warriors swayed in the field.
ओरड़ि आए सूरमे सिरदार अणिआरे ॥
ਲੈ​ਕੇ​ਤੇਗਾਂ​ਬਰਛੀਆਂ​ਹਥਿਆਰ​ਉਭਾਰੇ​॥​
(ਉਨ੍ਹਾਂ ਨੇ) ਤਲਵਾਰਾਂ ਅਤੇ ਬਰਛੀਆਂ ਆਦਿ ਹਥਿਆਰਾਂ ਨੂੰ ਉਲਾਰ ਲਿਆ ਸੀ।
They raised their weapons including the swords and daggers.
लै के तेगां बरछीआं हथिआर उभारे ॥
ਟੋਪ​ਪਟੇਲਾ​ਪਾਖਰਾਂ​ਗਲਿ​ਸੰਜ​ਸਵਾਰੇ​॥​
ਅਤੇ (ਸਿਰਾਂ ਉਤੇ) ਟੋਪ, (ਮੂੰਹ ਤੇ) ਪਟੇਲ, (ਘੋੜੇ ਉਤੇ) ਪਾਖਰ ਅਤੇ ਗਲ ਵਿਚ ਕਵਚ ਪਾਏ ਹੋਏ ਸਨ।
They have bedecked themselves with helmets on their heads, and armour around their necks alongwith their horse-sddles with belts.
टोप पटेला पाखरां गलि संज सवारे ॥
ਲੈ​ਕੇ​ਬਰਛੀ​ਦੁਰਗਸਾਹ​ਬਹੁ​ਦਾਨਵ​ਮਾਰੇ​॥​
ਦੁਰਗਾ ਨੇ ਬਰਛੀ ਲੈ ਬਹੁਤ ਸਾਰੇ ਦੈਂਤ ਮਾਰ ਦਿੱਤੇ ਸਨ।
Durga holding her dagger, killed many demons.
लै के बरछी दुरगसाह बहु दानव मारे ॥
ਚੜੇ​ਰਥੀਂ​ਗਜ​ਘੋੜਿਈਂ​ਮਾਰਿ​ਭੁਇ​ਤੇ​ਡਾਰੇ​॥​
ਰਥਾਂ, ਹਾਥੀਆਂ ਅਤੇ ਘੋੜਿਆਂ ਉਪਰ ਚੜ੍ਹਿਆਂ ਹੋਇਆਂ ਨੂੰ ਮਾਰ ਕੇ ਧਰਤੀ ਉਤੇ ਸੁੱਟ ਦਿੱਤਾ ਸੀ।
She killed and threw those on the round who were riding chariots, elephants and horses.
चड़े रथीं गज घोड़िईं मारि भुइ ते डारे ॥
ਜਾਣੁ​ਹਲਵਾਈ​ਸੀਖ​ਨਾਲਿ​ਵਿੰਨ੍ਹ​ਵੜੇ​ਉਤਾਰੇ​॥੫੨॥​
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਹਲਵਾਈ ਨੇ ਸੀਖ ਨਾਲ ਵਿੰਨ੍ਹ ਕੇ ਵੜੇ ਲਾਹੇ ਹੋਣ ॥੫੨॥
It appear that the confectioner has cooked small round cakes of grounded pulse, piercing them with a spike.52.
जाणु हलवाई सीख नालि विंन्ह वड़े उतारे ॥५२॥
ਪਉੜੀ​॥​
पउड़ी ॥
ਦੁਹਾਂ​ਕੰਧਾਰਾਂ​ਮੁਹ​ਜੁੜੇ​ਨਾਲਿ​ਧਉਸਾ​ਭਾਰੀ​॥​
ਭਾਰੀ ਨਗਾਰੇ ਦੇ ਵਜਣ ਨਾਲ ਦੋਹਾਂ ਧਿਰਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹੋਈਆਂ।
Alongwith the sounding of the large trumpet, both the forces faced each other.
दुहां कंधारां मुह जुड़े नालि धउसा भारी ॥
ਲਈ​ਭਗਉਤੀ​ਦੁਰਗਸਾਹ​ਵਰ​ਜਾਗਨਿ​ਭਾਰੀ​॥​
ਦੁਰਗਾ ਨੇ ਹੱਥ ਵਿਚ ਬਰਛੀ (ਭਗਉਤੀ) ਲੈ ਲਈ ਜੋ ਦਗਦੀ ਹੋਈ ਅਗਨੀ 'ਵਰਜਾਗਨਿ' ਦੇ ਸਮਾਨ ਚਮਕਦੀ ਸੀ।
Durga held out her sword, appearing like great lustrous fire;
लई भगउती दुरगसाह वर जागनि भारी ॥
ਲਾਈ​ਰਾਜੇ​ਸੁੰਭ​ਨੋ​ਰਤੁ​ਪੀਐ​ਪਿਆਰੀ​॥​
(ਉਹ) ਬਰਛੀ (ਦੇਵੀ ਨੇ) ਰਾਜੇ ਸ਼ੁੰਭ ਨੂੰ ਮਾਰ ਦਿੱਤੀ (ਜੋ) ਪਿਆਰੀ (ਉਸ ਦੇ) ਲਹੂ ਨੂੰ ਪੀ ਰਹੀ ਸੀ।
She struck it on the king Sumbh and this lovely weapon drinks blood.
लाई राजे सुंभ नो रतु पीऐ पिआरी ॥
ਸੁੰਭ​ਪਲਾਣੋ​ਡਿੱਗਿਆ​ਉਪਮਾ​ਬੀਚਾਰੀ​॥​
ਸ਼ੁੰਭ ਕਾਠੀ ਤੋਂ ਡਿਗ ਪਿਆ, (ਉਹ ਦ੍ਰਿਸ਼ ਨੂੰ ਵੇਖ ਕੇ ਕਵੀ ਨੂੰ ਇੰਜ) ਉਪਮਾ ਸੁਝੀ
Sumbh fell down from the saddle for which the following simile hath been thought.
सुंभ पलाणो डिगिआ उपमा बीचारी ॥
ਡੁਬਿ​ਰਤੂ​ਨਾਲਹੁ​ਨਿਕਲੀ​ਬਰਛੀ​ਦੁਧਾਰੀ​॥​
(ਕਿ ਜੋ) ਦੋ ਧਾਰੀ ਬਰਛੀ ਲਹੂ ਨਾਲ ਲਿਬੜ ਕੇ ਬਾਹਰ ਨਿਕਲੀ ਹੈ,
That the double-edged dagger, smeared with blood, which hath come out (from the body of Sumbh);
डुबि रतू नालहु निकली बरछी दुधारी ॥
ਜਾਣੁ​ਰਜਾਦੀ​ਉਤਰੀ​ਪੈਨ੍ਹਿ​ਸੂਹੀ​ਸਾਰੀ​॥੫੩॥​
(ਉਹ) ਮਾਨੋ ਰਾਜ-ਕੁਮਾਰੀ ('ਰਜਾਦੀ') ਲਾਲ ਰੰਗ ਦੀ ਸਾੜ੍ਹੀ ਪਾ ਕੇ (ਮਹੱਲ ਤੋਂ) ਉਤਰੀ ਹੋਵੇ ॥੫੩॥
Seems like a princess coming down from her loft, wearing the red sari.53.
जाणु रजादी उतरी पैन्हि सूही सारी ॥५३॥
ਪਉੜੀ​॥​
पउड़ी ॥
ਦੁਰਗਾ​ਅਤੈ​ਦਾਨਵੀ​ਭੇੜੁ​ਪਇਆ​ਸਬਾਹੀਂ​॥​
ਦੁਰਗਾ ਅਤੇ ਦੈਂਤਾਂ ਦਾ ਤੜਕਸਾਰ ਯੁੱਧ ਸ਼ੁਰੂ ਹੋਇਆ।
The war between Durga and the demons started early in the morning.
दुरगा अतै दानवी भेड़ु पइआ सबाहीं ॥
ਸ਼ਸਤ੍ਰ​ਪਜੂਤੇ​ਦੁਰਗਸਾਹ​ਗਹਿ​ਸਭਨੀਂ​ਬਾਹੀਂ​॥​
ਦੁਰਗਾ ਨੇ ਸਾਰਿਆਂ ਹੱਥਾਂ ਵਿਚ ਮਜ਼ਬੂਤੀ ਨਾਲ ਸ਼ਸਤ੍ਰ ਪਕੜ ਲਏ।
Durga held her weapons firmly in all her arms.
शसत्र पजूते दुरगसाह गहि सभनीं बाहीं ॥
ਸੁੰਭ​ਨਿਸੁੰਭ​ਸੰਘਾਰਿਆ​ਵਥ​ਜੇਹੇ​ਸ਼ਾਹੀਂ​॥​
ਸ਼ੁੰਭ ਨਿਸ਼ੁੰਭ ਵਰਗੇ ਨਾਮੀ ਯੋਧਿਆਂ ਨੂੰ ਮਾਰ ਸੁਟਿਆ।
She killed both Sumbh and Nisumbh, who were the masters of all the materials.
सुंभ निसुंभ संघारिआ वथ जेहे शाहीं ॥
ਫਉਜਾਂ​ਰਾਕਸਿ​ਆਰੀਆਂ​ਦੇਖਿ​ਰੋਵਨਿ​ਧਾਹੀਂ​॥​
ਅਸਮਰਥ ਦੈਂਤ ਫ਼ੌਜਾਂ (ਹਾਰ ਨੂੰ) ਵੇਖ ਕੇ ਧਾਹਾਂ (ਮਾਰ ਕੇ) ਰੋ ਰਹੇ ਸਨ।
Seeing this, the helpless forces of the demons, weep bitterly.
फउजां राकसि आरीआं देखि रोवनि धाहीं ॥
ਮੁਹਿ​ਕੁੜੂਚੇ​ਘਾਹ​ਦੇ​ਛੱਡਿ​ਘੋੜੇ​ਰਾਹੀਂ​॥​
(ਬਹੁਤੇ ਦੈਂਤ) ਮੂੰਹ ਵਿਚ ਘਾਹ ਦੇ ਤੀਲੇ ਦੇ ਕੇ ਅਤੇ ਘੋੜਿਆਂ ਨੂੰ ਰਾਹ ਵਿਚ ਹੀ ਛਡ ਕੇ (ਦੇਵੀ ਦੇ ਸਾਹਮਣੇ ਆਪਣੀ ਅਸਮਰਥਾ ਪ੍ਰਗਟ ਕਰਨ ਲਗੇ)।
Accepting their defeat (by putting the straws of grass in their mouth), and leaving their horses in the way;
मुहि कुड़ूचे घाह दे छडि घोड़े राहीं ॥
ਭਜਦੇ​ਹੋਏ​ਮਾਰੀਅਨਿ​ਮੁੜਿ​ਝਾਕਨ​ਨਾਹੀਂ​॥੫੪॥​
ਭਜਦੇ ਜਾਂਦੇ ਦੈਂਤ ਵੀ (ਦੇਵੀ ਦੁਆਰਾ ਮਾਰੇ ਜਾ ਰਹੇ ਸਨ, (ਪਰ ਉਹ) ਪਿਛੇ ਮੁੜ ਕੇ ਝਾਕਦੇ ਤਕ ਨਹੀਂ ਸਨ ॥੫੪॥
They are being killed, while fleeing, without looking back.54.
भजदे होए मारीअनि मुड़ि झाकन नाहीं ॥५४॥
ਪਉੜੀ​॥​
पउड़ी ॥
ਸੁੰਭ​ਨਿਸੁੰਭ​ਪਠਾਇਆ​ਜਮ​ਦੇ​ਧਾਮ​ਨੋ​॥​
(ਦੇਵੀ ਨੇ) ਸ਼ੁੰਭ ਅਤੇ ਨਿਸ਼ੁੰਭ ਨੂੰ ਯਮ-ਲੋਕ ਨੂੰ ਤੋਰ ਦਿੱਤਾ
Sumbh and Nisumbh were dispatched to the abode of Yama;
सुंभ निसुंभ पठाइआ जम दे धाम नो ॥
ਇੰਦ੍ਰੁ​ਸੱਦਿ​ਬੁਲਾਇਆ​ਰਾਜ​ਅਭਿਸ਼ੇਖ​ਨੋ​॥​
ਅਤੇ ਇੰਦਰ ਨੂੰ ਰਾਜਤਿਲਕ ('ਅਭਿਖੇਖ') ਦੇਣ ਲਈ ਸਦ ਲਿਆ।
And Indra was called for crowning him.
इंद्रु सदि बुलाइआ राज अभिशेख नो ॥
ਸਿਰ​ਪਰਿ​ਛਤ੍ਰੁ​ਫਿਰਾਇਆ​ਰਾਜੇ​ਇੰਦ੍ਰ​ਦੈ​॥​
ਰਾਜੇ ਇੰਦਰ ਦੇ ਸਿਰ ਉਤੇ ਛਤ੍ਰ ਫਿਰਾ ਦਿੱਤਾ।
The canopy was held up over the head of king Indra.
सिर परि छत्रु फिराइआ राजे इंद्र दै ॥
ਚਉਦਹ​ਲੋਕਾਂ​ਛਾਇਆ​ਜਸੁ​ਜਗਮਾਤ​ਦਾ​॥​
(ਇਸ ਤਰ੍ਹਾਂ) ਚੌਦਾਂ ਲੋਕਾਂ ਵਿਚ ਜਗਤ-ਮਾਤਾ (ਦੁਰਗਾ) ਦਾ ਯਸ਼ ਛਾ ਗਿਆ।
The praise of the mother of the universe spread over all the fourteen worlds.
चउदह लोकां छाइआ जसु जगमात दा ॥
ਦੁਰਗਾ​ਪਾਠ​ਬਣਾਇਆ​ਸਭੇ​ਪਉੜੀਆਂ​॥​
ਦੁਰਗਾ (ਸਪਤਸ਼ਤੀ) ਦਾ ਪਾਠ (ਇਸ ਵਾਰ ਦੀਆਂ) ਸਾਰੀਆਂ ਪਉੜੀਆਂ ਵਿਚ ਰਚਿਆ ਹੈ।
All the s (stanza) of this DURGA PATH (The text about the exploits of Durga) have been composed;
दुरगा पाठ बणाइआ सभे पउड़ीआं ॥
ਫੇਰਿ​ਨ​ਜੂਨੀ​ਆਇਆ​ਜਿਨਿ​ਇਹੁ​ਗਾਇਆ​॥੫੫॥​
ਜੋ ਇਸ (ਪਾਠ) ਨੂੰ ਗਾਏਗਾ (ਉਹ) ਫਿਰ ਆਵਾਗਵਣ ਦੇ ਚਕਰਾਂ ਵਿਚ ਨਹੀਂ ਪਏਗਾ ॥੫੫॥
And that person who sings it, will not take birth again.55.
फेरि न जूनी आइआ जिनि इहु गाइआ ॥५५॥
ਇਤਿ​ਸ੍ਰੀ​ਦੁਰਗਾ​ਕੀ​ਵਾਰ​ਸਮਾਪਤੰ​ਸਤੁ​ਸੁਭਮ​ਸਤੁ​॥​
ਇਥੇ ਸ੍ਰੀ ਦੁਰਗਾ ਦੀ ਵਾਰ ਦੀ ਸ਼ੁਭ ਸਮਾਪਤੀ। ਸਭ ਸ਼ੁਭ ਹੈ।
इति स्री दुरगा की वार समापतं सतु सुभम सतु ॥
ੴ​ਸਤਿਗੁਰ​ਪ੍ਰਸਾਦਿ​॥​
The Lord is One and He can be attained through the grace of the true Guru.
ੴ सतिगुर प्रसादि ॥
ਸ੍ਰੀ​ਭਗਉਤੀ​ਜੀ​ਸਹਾਇ​॥​
Let the Lord (The Primal Lord, who known as Sri Bhagauti Ji—The Primal Mother) be helpful.
स्री भगउती जी सहाइ ॥
ਅਥ​ਗਿਆਨ​ਪ੍ਰਬੋਧ​ਗ੍ਰੰਥ​ਲਿਖ੍ਯਤੇ​॥​
ਹੁਣ ਗਿਆਨ ਪ੍ਰਬੋਧ ਗ੍ਰੰਥ ਲਿਖਦੇ ਹਾਂ
Thus the book named GYAN PRABODH (Unforldment of Knowledge) is being written.
अथ गिआन प्रबोध ग्रंथ लिख्यते ॥
ਪਾਤਿਸਾਹੀ​੧੦​॥​
Gyan Prabodh of Tenth Sovereign (Guru).
पातिसाही १० ॥
ਭੁਜੰਗ​ਪ੍ਰਯਾਤ​ਛੰਦ​॥​ਤ੍ਵਪ੍ਰਸਾਦਿ​॥​
ਭੁਜੰਗ ਪ੍ਰਯਾਤ ਛੰਦ: ਤੇਰੀ ਕ੍ਰਿਪਾ ਨਾਲ:
BHUJANG PRAYAAT STANZA BY THY GRACE.
भुजंग प्रयात छंद ॥ त्वप्रसादि ॥
ਨਮੋ​ਨਾਥ​ਪੂਰੇ​ਸਦਾ​ਸਿਧ​ਕਰਮੰ​॥​
ਹੇ ਪੂਰੇ ਨਾਥ! (ਤੈਨੂੰ) ਨਮਸਕਾਰ ਹੈ। (ਤੂੰ) ਸਦਾ ਕਰਮਾਂ ਨੂੰ ਸਿੱਧ ਕਰਨ ਵਾਲ ਹੈਂ;
Salutation to Thee, O Perfectt Lord! Thou art the Doer of Perfect Karmas (actions).
नमो नाथ पूरे सदा सिध करमं ॥
ਅਛੇਦੀ​ਅਭੇਦੀ​ਸਦਾ​ਏਕ​ਧਰਮੰ​॥​
ਅਛੇਦ (ਨ ਛੇਦਿਆ ਜਾ ਸਕਣ ਵਾਲਾ) ਅਭੇਦ (ਨ ਵਿੰਨ੍ਹਿਆ ਜਾ ਸਕਣ ਵਾਲਾ) ਅਤੇ ਸਦਾ ਇਕ ਧਰਮ (ਸੁਭਾ) ਵਾਲਾ ਹੈਂ;
Thou art Unassailable, Indiscriminate and ever of One Discipline.
अछेदी अभेदी सदा एक धरमं ॥
ਕਲੰਕੰ​ਬਿਨਾ​ਨਿਹਕਲੰਕੀ​ਸਰੂਪੇ​॥​
ਕਲੰਕ ਤੋਂ ਬਿਨਾ ਨਿਸ਼ਕਲੰਕ ਸਰੂਪ ਵਾਲਾ ਹੈਂ;
Thou art without blemishes, O Unblemished entity.
कलंकं बिना निहकलंकी सरूपे ॥
ਅਛੇਦੰ​ਅਭੇਦੰ​ਅਖੇਦੰ​ਅਨੂਪੇ​॥੧॥​
ਅਛੇਦ, ਅਭੇਦ, ਅਖੇਦ (ਖੇਦ-ਰਹਿਤ) ਅਤੇ ਅਨੂਪ ਹੈਂ ॥੧॥
Invvincible, Unmysterious, Unharmed and Unequalled Lord.1.
अछेदं अभेदं अखेदं अनूपे ॥१॥
ਨਮੋ​ਲੋਕ​ਲੋਕੇਸ੍ਵਰੰ​ਲੋਕ​ਨਾਥੇ​॥​
ਹੇ ਸਾਰੇ ਲੋਕਾਂ ਦੇ ਸੁਆਮੀ ਅਤੇ ਲੋਕ-ਨਾਥ! (ਤੈਨੂੰ) ਨਮਸਕਾਰ ਹੈ।
Salutation to Thee, O the Lord of people and Master of all.
नमो लोक लोकेस्वरं लोक नाथे ॥
ਸਦੈਵੰ​ਸਦਾ​ਸਰਬ​ਸਾਥੰ​ਅਨਾਥੇ​॥​
(ਤੂੰ) ਸਦਾ ਸਭ ਦਾ ਸਾਥੀ ਅਤੇ ਸੁਆਮੀ ਤੋਂ ਬਿਨਾ ਹੈਂ।
Thou art ever the Comrade and Lord of the patronless.
सदैवं सदा सरब साथं अनाथे ॥
ਨੋਮ​ਏਕ​ਰੂਪੰ​ਅਨੇਕੰ​ਸਰੂਪੇ​॥​
(ਤੂੰ) ਇਕ ਰੂਪ ਵਾਲਾ ਹੁੰਦਾ ਹੋਇਆ ਵੀ ਅਨੇਕ ਸਰੂਪਾਂ ਵਾਲਾ ਹੈਂ; (ਤੈਨੂੰ) ਨਮਸਕਾਰ ਹੈ।
Salutation to Thee, O One Lord pervading in many forms.
नोम एक रूपं अनेकं सरूपे ॥
ਸਦਾ​ਸਰਬ​ਸਾਹੰ​ਸਦਾ​ਸਰਬ​ਭੂਪੇ​॥੨॥​
(ਤੂੰ) ਸਦਾ ਸਭਦਾ ਬਾਦਸ਼ਾਹ ਅਤੇ ਹਮੇਸ਼ਾ ਸਭ ਦਾ ਰਾਜਾ ਹੈਂ ॥੨॥
Always the king of all and always the monarch of all.2.
सदा सरब साहं सदा सरब भूपे ॥२॥
ਅਛੇਦੰ​ਅਭੇਦੰ​ਅਨਾਮੰ​ਅਠਾਮੰ​॥​
(ਤੂੰ) ਅਛੇਦ, ਅਭੇਦ, ਅਨਾਮ (ਨਾਮ-ਰਹਿਤ) ਅਤੇ ਅਠਾਮ (ਸਥਾਨਰਹਿਤ) ਹੈਂ,
Thou art unassailable, indiscriminate, without Name and place.
अछेदं अभेदं अनामं अठामं ॥
ਸਦਾ​ਸਰਬਦਾ​ਸਿਧਦਾ​ਬੁਧਿ​ਧਾਮੰ​॥​
ਸਦਾ ਸਭ ਨੂੰ ਦੇਣ ਵਾਲਾ, ਸਿੱਧੀ ਪ੍ਰਦਾਨ ਕਰਨ ਵਾਲਾ ਅਤੇ ਬੁੱਧੀ ਦਾ ਘਰ ਹੈਂ;
Thou art the Master of all powers and the home of intellect,
सदा सरबदा सिधदा बुधि धामं ॥
ਅਜੰਤ੍ਰੰ​ਅਮੰਤ੍ਰੰ​ਅਕੰਤ੍ਰੰ​ਅਭਰੰਮੰ​॥​
ਜੰਤਰ ਤੋਂ ਰਹਿਤ, ਮੰਤਰ ਤੋਂ ਮੁਕਤ, ਕ੍ਰਿਆ ਤੋਂ ਪਰੇ ਅਤੇ ਭਰਮ ਤੋਂ ਉੱਚਾ ਹੈਂ;
Thou art neither in yantras, nor in mantras, nor in other activities nor in any religious discipline.
अजंत्रं अमंत्रं अकंत्रं अभरंमं ॥
ਅਖੇਦੰ​ਅਭੇਦੰ​ਅਛੇਦੰ​ਅਕਰਮੰ​॥੩॥​
ਅਖੇਦ, ਅਭੇਦ, ਅਛੇਦ, ਅਤੇ ਅਕਰਮ (ਕਰਮਾਂ ਤੋਂ ਬਿਨਾ) ਹੈਂ ॥੩॥
Thou art without suffering. without mystery, without destruction and without action.3.
अखेदं अभेदं अछेदं अकरमं ॥३॥
ਅਗਾਧੇ​ਅਬਾਧੇ​ਅਗੰਤੰ​ਅਨੰਤੰ​॥​
(ਤੂੰ) ਅਗਾਧ (ਜਿਸ ਦੀ ਥਾਹ ਨਾ ਪਾਈ ਜਾ ਸਕੇ) ਅਬਾਧ (ਜੋ ਪਕੜਿਆ ਨਾ ਜਾ ਸਕੇ) ਅਗੰਤ (ਜੋ ਗਮਨ ਨਹੀਂ ਕਰਦਾ) ਅਤੇ ਅਨੰਤ (ਅੰਤ ਤੋਂ ਰਹਿਤ) ਹੈਂ;
Thou art unfathomable, unattached, inaccessible and endless.
अगाधे अबाधे अगंतं अनंतं ॥
ਅਲੇਖੰ​ਅਭੇਖੰ​ਅਭੂਤੰ​ਅਗੰਤੰ​॥​
ਅਲੇਖ (ਜੋ ਲਿਖਿਆ ਅਥਵਾ ਲਖਿਆ ਨਹੀਂ ਜਾ ਸਕਦਾ) ਅਭੇਖ (ਭੇਖ ਤੋਂ ਰਹਿਤ) ਅਭੂਤ (ਪੰਜ ਭੂਤਾਂ ਤੋਂ ਪਰੇ) ਅਤੇ ਅਗੰਤ ਹੈਂ;
Thou art accountless, guiseless, elementless and innumerable.
अलेखं अभेखं अभूतं अगंतं ॥
ਨ​ਰੰਗੰ​ਨ​ਰੂਪੰ​ਨ​ਜਾਤੰ​ਨ​ਪਾਤੰ​॥​
(ਤੇਰਾ) ਨਾ ਰੰਗ ਹੈ, ਨਾ ਰੂਪ, ਨਾ ਜਾਤਿ ਹੈ, ਨਾ ਪਾਤਿ,
Thou art without colour, form, caste and lineage.
न रंगं न रूपं न जातं न पातं ॥
ਨ​ਸਤ੍ਰੋ​ਨ​ਮਿਤ੍ਰੋ​ਨ​ਪੁਤ੍ਰੋ​ਨ​ਮਾਤੰ​॥੪॥​
ਨਾ ਸ਼ਤਰੂ ਹੈ, ਨਾ ਮਿਤਰ ਹੈ, ਨਾ ਪੁੱਤਰ ਹੈ ਅਤੇ ਨਾ ਮਾਤਾ ਹੈ ॥੪॥
Thou art without enemy, friend, son and mother.4.
न सत्रो न मित्रो न पुत्रो न मातं ॥४॥
ਅਭੂਤੰ​ਅਭੰਗੰ​ਅਭਿਖੰ​ਭਵਾਨੰ​॥​
(ਤੂੰ) ਅਭੂਤ, ਅਭੰਗ (ਨ ਭੰਨਿਆ ਜਾ ਸਕਣ ਵਾਲਾ) ਅਭਿਖ (ਭਵਿਖਤ ਕਾਲ ਜਾਂ ਭਿਖਿਆ ਤੋਂ ਰਹਿਤ) ਅਤੇ ਸਭ ਥਾਂ ਆਪ ਹੀ ਵਰਤਮਾਨ ਹੈਂ;
Thou art element less, indivisible, want less and only Thyself.
अभूतं अभंगं अभिखं भवानं ॥
ਪਰੇਯੰ​ਪੁਨੀਤੰ​ਪਵਿਤ੍ਰੰ​ਪ੍ਰਧਾਨੰ​॥​
(ਤੂੰ) ਸਭ ਤੋਂ ਪਰੇ, ਸਵੱਛ, ਪਵਿੱਤਰ ਅਤੇ ਸਰਬ-ਪ੍ਰਮੁਖ ਹੈਂ;
Thou art beyond everything. Thou art holy, immaculate and supreme.
परेयं पुनीतं पवित्रं प्रधानं ॥
ਅਗੰਜੇ​ਅਭੰਜੇ​ਅਕਾਮੰ​ਅਕਰਮੰ​॥​
ਅਗੰਜ (ਜਿਸ ਦਾ ਨਾਸ਼ ਨਾ ਹੋਵੇ) ਅਭੰਜ (ਜੋ ਭੰਨਿਆ ਨਾ ਜਾ ਸਕੇ) ਅਕਾਮ (ਕਾਮਨਾ ਰਹਿਤ) ਅਤੇ ਅਕਰਮ (ਕਰਮਾਂ ਤੋਂ ਮੁਕਤ) ਹੈਂ;
Thou art invincible, indivisible, without desires and actions.
अगंजे अभंजे अकामं अकरमं ॥
ਅਨੰਤੇ​ਬਿਅੰਤੇ​ਅਭੂਮੇ​ਅਭਰਮੰ​॥੫॥​
ਅਨੰਤ, ਬੇਅੰਤ, ਅਭੂਮ (ਧਰਤੀ ਤੋਂ ਪਰੇ) ਅਤੇ ਅਭਰਮ (ਭਰਮਾਂ ਤੋਂ ਰਹਿਤ) ਹੈਂ ॥੫॥
Thou art endless, boundless, all-pervasive and illusionless.5.
अनंते बिअंते अभूमे अभरमं ॥५॥