GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1197
Display Settings
Translations
ਰਾਗੁ​ਸਾਰਗ​ਚਉਪਦੇ​ਮਹਲਾ​੧​ਘਰੁ​੧​॥​
ਰਾਗ ਸਾਰਗ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Saarang, Chau-Padas, First Mahalaa, First House:
रागु सारग चउपदे महला १ घरु १ ॥
ੴ​ਸਤਿ​ਨਾਮੁ​ਕਰਤਾ​ਪੁਰਖੁ​ਨਿਰਭਉ​ਨਿਰਵੈਰੁ​ਅਕਾਲ​ਮੂਰਤਿ​ਅਜੂਨੀ​ਸੈਭੰ​ਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ਅਪੁਨੇ​ਠਾਕੁਰ​ਕੀ​ਹਉ​ਚੇਰੀ​॥​
ਜਦੋਂ ਦੀ ਮੈਂ ਆਪਣੇ ਮਾਲਕ-ਪ੍ਰਭੂ ਦੀ ਦਾਸੀ ਬਣ ਗਈ ਹਾਂ,
I am the hand-maiden of my Lord and Master.
अपुने ठाकुर की हउ चेरी ॥
ਚਰਨ​ਗਹੇ​ਜਗਜੀਵਨ​ਪ੍ਰਭ​ਕੇ​ਹਉਮੈ​ਮਾਰਿ​ਨਿਬੇਰੀ​॥੧॥​ਰਹਾਉ​॥​
ਜਦੋਂ ਦੇ ਮੈਂ ਜਗਤ ਦੇ ਜੀਵਨ ਪ੍ਰਭੂ ਦੇ ਚਰਨ ਫੜੇ ਹਨ, ਉਸ ਨੇ ਮੇਰੀ ਹਉਮੈ ਮਾਰ ਕੇ ਮੁਕਾ ਦਿੱਤੀ ਹੈ ॥੧॥ ਰਹਾਉ ॥
I have grasped the Feet of God, the Life of the world. He has killed and eradicated my egotism. ||1||Pause||
चरन गहे जगजीवन प्रभ के हउमै मारि निबेरी ॥१॥ रहाउ ॥
ਪੂਰਨ​ਪਰਮ​ਜੋਤਿ​ਪਰਮੇਸਰ​ਪ੍ਰੀਤਮ​ਪ੍ਰਾਨ​ਹਮਾਰੇ​॥​
ਪਰਮੇਸਰ ਸਭ ਵਿਚ ਵਿਆਪਕ ਹੈ ਸਭ ਤੋਂ ਉੱਚਾ ਆਤਮਕ ਜੀਵਨ ਦਾ ਚਾਨਣ ਦੇਣ ਵਾਲਾ ਹੈ, ਮੇਰਾ ਪਿਆਰਾ ਹੈ ਅਤੇ ਮੇਰੀ ਜਿੰਦ (ਦਾ ਸਹਾਰਾ) ਹੈ-
He is the Perfect, Supreme Light, the Supreme Lord God, my Beloved, my Breath of Life.
पूरन परम जोति परमेसर प्रीतम प्रान हमारे ॥
ਮੋਹਨ​ਮੋਹਿ​ਲੀਆ​ਮਨੁ​ਮੇਰਾ​ਸਮਝਸਿ​ਸਬਦੁ​ਬੀਚਾਰੇ​॥੧॥​
ਜਦੋਂ ਦਾ ਮੋਹਨ-ਪ੍ਰਭੂ ਨੇ ਮੇਰਾ ਮਨ (ਆਪਣੇ ਪਿਆਰ ਵਿਚ) ਮੋਹ ਲਿਆ ਹੈ ਤਦੋਂ ਤੋਂ ਮੇਰਾ ਮਨ ਗੁਰੂ ਦਾ ਸ਼ਬਦ ਵਿਚਾਰ ਵਿਚਾਰ ਕੇ ਇਹ ਸਮਝ ਰਿਹਾ ਹੈ ॥੧॥
The Fascinating Lord has fascinated my mind; contemplating the Word of the Shabad, I have come to understand. ||1||
मोहन मोहि लीआ मनु मेरा समझसि सबदु बीचारे ॥१॥
ਮਨਮੁਖ​ਹੀਨ​ਹੋਛੀ​ਮਤਿ​ਝੂਠੀ​ਮਨਿ​ਤਨਿ​ਪੀਰ​ਸਰੀਰੇ​॥​
ਜਿਤਨਾ ਚਿਰ ਮੈਂ ਆਪਣੇ ਮਨ ਦੇ ਪਿੱਛੇ ਤੁਰਦਾ ਰਿਹਾ, ਮੈਂ ਕਮਜ਼ੋਰ ਰਿਹਾ (ਵਿਕਾਰ ਮੇਰੇ ਉਤੇ ਜ਼ੋਰ ਪਾਂਦੇ ਰਹੇ), ਮੇਰੀ ਅਕਲ ਥੋੜ੍ਹ-ਵਿੱਤੀ ਰਹੀ, ਝੂਠ ਵਿਚ ਹੀ ਲੱਗੀ ਰਹੀ (ਇਸ ਕਾਰਨ) ਮੇਰੇ ਮਨ ਵਿਚ ਮੇਰੇ ਸਰੀਰ ਵਿਚ ਦੁੱਖ-ਕਲੇਸ਼ ਉੱਠਦੇ ਰਹੇ।
The worthless self-willed manmukh, with false and shallow understanding - his mind and body are held in pain's grip.
मनमुख हीन होछी मति झूठी मनि तनि पीर सरीरे ॥
ਜਬ​ਕੀ​ਰਾਮ​ਰੰਗੀਲੈ​ਰਾਤੀ​ਰਾਮ​ਜਪਤ​ਮਨ​ਧੀਰੇ​॥੨॥​
ਪਰ ਜਦੋਂ ਤੋਂ ਮੈਂ ਰੰਗੀਲੇ ਰਾਮ (ਦੇ ਪਿਆਰ) ਵਿਚ ਰੰਗੀ ਗਈ ਹਾਂ, ਮੇਰਾ ਮਨ ਉਸ ਰਾਮ ਨੂੰ ਸਿਮਰ ਸਿਮਰ ਕੇ ਧੀਰਜ ਵਾਲਾ ਹੁੰਦਾ ਜਾ ਰਿਹਾ ਹੈ ॥੨॥
Since I came to be imbued with the Love of my Beautiful Lord, I meditate on the Lord, and my mind is encouraged. ||2||
जब की राम रंगीलै राती राम जपत मन धीरे ॥२॥
ਹਉਮੈ​ਛੋਡਿ​ਭਈ​ਬੈਰਾਗਨਿ​ਤਬ​ਸਾਚੀ​ਸੁਰਤਿ​ਸਮਾਨੀ​॥​
ਜਦੋਂ ਤੋਂ (ਠਾਕੁਰ-ਪ੍ਰਭੂ ਦੀ ਦਾਸੀ ਬਣ ਕੇ) ਮੈਂ ਹਉਮੈ ਤਿਆਗ ਕੇ ਮਾਇਆ-ਮੋਹ ਵਲੋਂ ਉਪਰਾਮ ਹੋ ਚੁਕੀ ਹਾਂ, ਤਦੋਂ ਤੋਂ ਮੇਰੀ ਸੁਰਤ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੀ ਹੈ;
Abandoning egotism, I have become detached. And now, I absorb true intuitive understanding.
हउमै छोडि भई बैरागनि तब साची सुरति समानी ॥
ਅਕੁਲ​ਨਿਰੰਜਨ​ਸਿਉ​ਮਨੁ​ਮਾਨਿਆ​ਬਿਸਰੀ​ਲਾਜ​ਲੋੁਕਾਨੀ​॥੩॥​
ਮੇਰਾ ਮਨ ਉਸ ਪ੍ਰਭੂ ਦੀ ਯਾਦ ਵਿਚ ਗਿੱਝਿਆ ਰਹਿੰਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਅਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ। (ਮੈਨੂੰ ਹਉਮੈ ਨਹੀਂ ਰਹੀ, ਇਸ ਵਾਸਤੇ) ਮੈਂ ਲੋਕ-ਲਾਜ (ਭੀ) ਭੁਲਾ ਬੈਠੀ ਹਾਂ ॥੩॥
The mind is pleased and appeased by the Pure, Immaculate Lord; the opinions of other people are irrelevant. ||3||
अकुल निरंजन सिउ मनु मानिआ बिसरी लाज लुोकानी ॥३॥
ਭੂਰ​ਭਵਿਖ​ਨਾਹੀ​ਤੁਮ​ਜੈਸੇ​ਮੇਰੇ​ਪ੍ਰੀਤਮ​ਪ੍ਰਾਨ​ਅਧਾਰਾ​॥​
ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ਹੁਣ ਮੈਨੂੰ ਤੇਰੇ ਵਰਗਾ ਕੋਈ ਨਹੀਂ ਦਿੱਸਦਾ, ਨਾਹ ਪਿਛਲੇ ਬੀਤੇ ਸਮਿਆਂ ਵਿਚ, ਨਾਹ ਹੁਣ, ਅਤੇ ਨਾਹ ਹੀ ਆਉਣ ਵਾਲੇ ਸਮਿਆਂ ਵਿਚ।
There is no other like You, in the past or in the future, O my Beloved, my Breath of Life, my Support.
भूर भविख नाही तुम जैसे मेरे प्रीतम प्रान अधारा ॥
ਹਰਿ​ਕੈ​ਨਾਮਿ​ਰਤੀ​ਸੋਹਾਗਨਿ​ਨਾਨਕ​ਰਾਮ​ਭਤਾਰਾ​॥੪॥੧॥​
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਨੂੰ ਆਪਣਾ ਖਸਮ ਮੰਨ ਲਿਆ ਹੈ, ਜੇਹੜੀ ਪ੍ਰਭੂ ਦੇ ਨਾਮ ਵਿਚ ਰੰਗੀ ਰਹਿੰਦੀ ਹੈ, ਉਹ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ ॥੪॥੧॥
The soul-bride is imbued with the Name of the Lord; O Nanak, the Lord is her Husband. ||4||1||
हरि कै नामि रती सोहागनि नानक राम भतारा ॥४॥१॥
ਸਾਰਗ​ਮਹਲਾ​੧​॥​
Saarang, First Mahalaa:
सारग महला १ ॥
ਹਰਿ​ਬਿਨੁ​ਕਿਉ​ਰਹੀਐ​ਦੁਖੁ​ਬਿਆਪੈ​॥​
ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਮਨੁੱਖ ਸੁਖੀ ਜੀਵਨ ਨਹੀਂ ਜੀਊ ਸਕਦਾ, ਦੁੱਖ (ਸਦਾ ਇਸ ਦੇ ਮਨ ਉਤੇ) ਦਬਾਅ ਪਾਈ ਰੱਖਦਾ ਹੈ।
How can I survive without the Lord? I am suffering in pain.
हरि बिनु किउ रहीऐ दुखु बिआपै ॥
ਜਿਹਵਾ​ਸਾਦੁ​ਨ​ਫੀਕੀ​ਰਸ​ਬਿਨੁ​ਬਿਨੁ​ਪ੍ਰਭ​ਕਾਲੁ​ਸੰਤਾਪੈ​॥੧॥​ਰਹਾਉ​॥​
(ਸਿਮਰਨ ਤੋਂ ਬਿਨਾ ਮਨੁੱਖ ਦੀ) ਜੀਭ ਵਿਚ (ਬੋਲਣ ਦੀ) ਮਿਠਾਸ ਨਹੀਂ ਪੈਦਾ ਹੁੰਦੀ, ਮਿਠਾਸ ਤੋਂ ਬਿਨਾ ਹੋਣ ਕਰਕੇ ਸਦਾ ਖਰ੍ਹਵੇ ਬੋਲ ਬੋਲਦੀ ਹੈ। ਪ੍ਰਭੂ ਦੇ ਸਿਮਰਨ ਤੋਂ ਬਿਨਾ ਮੌਤ ਦਾ ਡਰ (ਭੀ) ਦੁਖੀ ਕਰਦਾ ਰਹਿੰਦਾ ਹੈ ॥੧॥ ਰਹਾਉ ॥
My tongue does not taste - all is bland without the Lord's sublime essence. Without God, I suffer and die. ||1||Pause||
जिहवा सादु न फीकी रस बिनु बिनु प्रभ कालु संतापै ॥१॥ रहाउ ॥
ਜਬ​ਲਗੁ​ਦਰਸੁ​ਨ​ਪਰਸੈ​ਪ੍ਰੀਤਮ​ਤਬ​ਲਗੁ​ਭੂਖ​ਪਿਆਸੀ​॥​
ਜਦੋਂ ਤਕ ਮਨੁੱਖ ਪ੍ਰੀਤਮ-ਪ੍ਰਭੂ ਦਾ ਦੀਦਾਰ ਨਹੀਂ ਕਰਦਾ, ਤਦ ਤਕ ਮਾਇਆ ਦੀ ਭੁੱਖ ਤ੍ਰੇਹ ਜ਼ੋਰ ਪਾਈ ਰੱਖਦੀ ਹੈ।
As long as I do not attain the Blessed Vision of my Beloved, I remain hungry and thirsty.
जब लगु दरसु न परसै प्रीतम तब लगु भूख पिआसी ॥
ਦਰਸਨੁ​ਦੇਖਤ​ਹੀ​ਮਨੁ​ਮਾਨਿਆ​ਜਲ​ਰਸਿ​ਕਮਲ​ਬਿਗਾਸੀ​॥੧॥​
ਦੀਦਾਰ ਕਰਦਿਆਂ ਹੀ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਂਦਾ ਹੈ (ਤੇ ਇਉਂ ਖਿੜਦਾ ਹੈ, ਜਿਵੇਂ) ਕੌਲ ਫੁੱਲ ਜਲ ਦੇ ਆਨੰਦ ਵਿਚ ਖਿੜਦਾ ਹੈ ॥੧॥
Gazing upon the Blessed Vision of His Darshan, my mind is pleased and appeased. The lotus blossoms forth in the water. ||1||
दरसनु देखत ही मनु मानिआ जल रसि कमल बिगासी ॥१॥
ਊਨਵਿ​ਘਨਹਰੁ​ਗਰਜੈ​ਬਰਸੈ​ਕੋਕਿਲ​ਮੋਰ​ਬੈਰਾਗੈ​॥​
ਜਦੋਂ ਬੱਦਲ ਝੁਕ ਝੁਕ ਕੇ ਗੱਜਦਾ ਹੈ ਤੇ ਵਰ੍ਹਦਾ ਹੈ ਤਦੋਂ ਕੋਇਲ, ਮੋਰ-
The low-hanging clouds crack with thunder and burst. The cuckoos and the peacocks are filled with passion,
ऊनवि घनहरु गरजै बरसै कोकिल मोर बैरागै ॥
ਤਰਵਰ​ਬਿਰਖ​ਬਿਹੰਗ​ਭੁਇਅੰਗਮ​ਘਰਿ​ਪਿਰੁ​ਧਨ​ਸੋਹਾਗੈ​॥੨॥​
ਰੁੱਖ, ਬਲਦ, ਪੰਛੀ, ਸੱਪ (ਆਦਿਕ) ਹੁਲਾਰੇ ਵਿਚ ਆਉਂਦੇ ਹਨ, (ਇਸੇ ਤਰ੍ਹਾਂ ਜਿਸ ਜੀਵ-ਇਸਤ੍ਰੀ ਦੇ) ਹਿਰਦੇ-ਘਰ ਵਿਚ ਪਤੀ-ਪ੍ਰਭੂ ਆ ਵੱਸਦਾ ਹੈ ਉਹ ਜੀਵ-ਇਸਤ੍ਰੀ ਆਪਣੇ ਆਪ ਨੂੰ ਭਾਗਾਂ ਵਾਲੀ ਜਾਣਦੀ ਹੈ ॥੨॥
along with the birds in the trees, the bulls and the snakes. The soul-bride is happy when her Husband Lord returns home. ||2||
तरवर बिरख बिहंग भुइअंगम घरि पिरु धन सोहागै ॥२॥
ਕੁਚਿਲ​ਕੁਰੂਪਿ​ਕੁਨਾਰਿ​ਕੁਲਖਨੀ​ਪਿਰ​ਕਾ​ਸਹਜੁ​ਨ​ਜਾਨਿਆ​॥​
(ਪਰ ਜਿਸ ਜੀਵ-ਇਸਤ੍ਰੀ ਨੇ) ਪਤੀ-ਪ੍ਰਭੂ ਦੇ ਮਿਲਾਪ ਦਾ ਆਨੰਦ ਨਹੀਂ ਮਾਣਿਆ, ਉਹ ਗੰਦੀ ਰਹਤ-ਬਹਤ ਵਾਲੀ, ਕੋਝੇ ਰੂਪ ਵਾਲੀ, ਭੈੜੀ ਤੇ ਭੈੜੇ ਲੱਛਣਾਂ ਵਾਲੀ ਹੀ ਰਹਿੰਦੀ ਹੈ।
She is filthy and ugly, unfeminine and ill-mannered - she has no intuitive understanding of her Husband Lord.
कुचिल कुरूपि कुनारि कुलखनी पिर का सहजु न जानिआ ॥
ਹਰਿ​ਰਸ​ਰੰਗਿ​ਰਸਨ​ਨਹੀ​ਤ੍ਰਿਪਤੀ​ਦੁਰਮਤਿ​ਦੂਖ​ਸਮਾਨਿਆ​॥੩॥​
ਜਿਸ ਦੀ ਜੀਭ ਪ੍ਰਭੂ ਦੇ ਆਨੰਦ ਦੇ ਰੰਗ ਵਿਚ (ਰਚ ਕੇ) ਚਸਕਿਆਂ ਵਲੋਂ ਨਹੀਂ ਪਰਤੀ, ਉਹ ਜੀਵ-ਇਸਤ੍ਰੀ ਭੈੜੀ ਮੱਤੇ ਲੱਗਣ ਕਰਕੇ ਦੁੱਖਾਂ ਵਿਚ ਹੀ ਗ੍ਰਸੀ ਰਹਿੰਦੀ ਹੈ ॥੩॥
She is not satisfied by the sublime essence of her Lord's Love; she is evil-minded, immersed in her pain. ||3||
हरि रस रंगि रसन नही त्रिपती दुरमति दूख समानिआ ॥३॥
ਆਇ​ਨ​ਜਾਵੈ​ਨਾ​ਦੁਖੁ​ਪਾਵੈ​ਨਾ​ਦੁਖ​ਦਰਦੁ​ਸਰੀਰੇ​॥​
ਉਹ (ਜੀਵ-ਇਸਤ੍ਰੀ) ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੀ, ਉਸ ਦੇ ਨਾਹ ਮਨ ਨੂੰ ਤੇ ਨਾਹ ਤਨ ਨੂੰ ਕੋਈ ਦੁਖ-ਕਲੇਸ਼ ਵਿਆਪਦਾ ਹੈ,
The soul-bride does not come and go in reincarnation or suffer in pain; her body is not touched by the pain of disease.
आइ न जावै ना दुखु पावै ना दुख दरदु सरीरे ॥
ਨਾਨਕ​ਪ੍ਰਭ​ਤੇ​ਸਹਜ​ਸੁਹੇਲੀ​ਪ੍ਰਭ​ਦੇਖਤ​ਹੀ​ਮਨੁ​ਧੀਰੇ​॥੪॥੨॥​
ਹੇ ਨਾਨਕ! ਪ੍ਰਭੂ ਦੇ ਮਿਲਾਪ ਤੋਂ ਅਡੋਲਤਾ ਦਾ ਆਨੰਦ ਮਾਣਨ ਵਾਲੀ ਜਿਸ ਜੀਵ-ਇਸਤ੍ਰੀ ਦਾ ਮਨ ਪ੍ਰਭੂ ਦਾ ਦੀਦਾਰ ਕਰ ਕੇ ਧੀਰਜਵਾਨ ਰਹਿੰਦਾ ਹੈ ॥੪॥੨॥
O Nanak, she is intuitively embellished by God; seeing God, her mind is encouraged. ||4||2||
नानक प्रभ ते सहज सुहेली प्रभ देखत ही मनु धीरे ॥४॥२॥
ਸਾਰਗ​ਮਹਲਾ​੧​॥​
Saarang, First Mahalaa:
सारग महला १ ॥
ਦੂਰਿ​ਨਾਹੀ​ਮੇਰੋ​ਪ੍ਰਭੁ​ਪਿਆਰਾ​॥​
ਮੇਰਾ ਪਿਆਰਾ ਪ੍ਰਭੂ (ਮੈਥੋਂ) ਦੂਰ ਨਹੀਂ ਹੈ-
My Beloved Lord God is not far away.
दूरि नाही मेरो प्रभु पिआरा ॥
ਸਤਿਗੁਰ​ਬਚਨਿ​ਮੇਰੋ​ਮਨੁ​ਮਾਨਿਆ​ਹਰਿ​ਪਾਏ​ਪ੍ਰਾਨ​ਅਧਾਰਾ​॥੧॥​ਰਹਾਉ​॥​
ਜਦੋਂ ਤੋਂ ਮੇਰਾ ਮਨ ਗੁਰੂ ਦੇ (ਇਸ) ਬਚਨ ਵਿਚ ਯਕੀਨ ਲੈ ਆਇਆ ਹੈ, ਤਦੋਂ ਤੋਂ (ਮੈਨੂੰ ਇਉਂ ਪ੍ਰਤੀਤ ਹੋ ਰਿਹਾ ਹੈ ਕਿ) ਮੈਂ ਆਪਣੀ ਜਿੰਦ ਦਾ ਸਹਾਰਾ-ਪ੍ਰਭੂ ਲੱਭ ਲਿਆ ਹੈ ॥੧॥ ਰਹਾਉ ॥
My mind is pleased and appeased by the Word of the True Guru's Teachings. I have found the Lord, the Support of my breath of life. ||1||Pause||
सतिगुर बचनि मेरो मनु मानिआ हरि पाए प्रान अधारा ॥१॥ रहाउ ॥