GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1107
Display Settings
Translations
ਤੁਖਾਰੀ​ਛੰਤ​ਮਹਲਾ​੧​ਬਾਰਹ​ਮਾਹਾ​॥​
ਰਾਗ ਤੁਖਾਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਬਾਰਹ ਮਾਹਾ ਛੰਤ'।
Tukhaari Chhant, First Mahalaa, Baarah Maahaa ~ The Twelve Months:
तुखारी छंत महला १ बारह माहा ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਤੂ​ਸੁਣਿ​ਕਿਰਤ​ਕਰੰਮਾ​ਪੁਰਬਿ​ਕਮਾਇਆ​॥​
ਹੇ ਹਰੀ! (ਮੇਰੀ ਬੇਨਤੀ) ਸੁਣ। ਪੂਰਬਲੇ ਕਮਾਏ ਕੀਤੇ ਕਰਮਾਂ ਅਨੁਸਾਰ-
Listen: according to the karma of their past actions,
तू सुणि किरत करंमा पुरबि कमाइआ ॥
ਸਿਰਿ​ਸਿਰਿ​ਸੁਖ​ਸਹੰਮਾ​ਦੇਹਿ​ਸੁ​ਤੂ​ਭਲਾ​॥​
ਹਰੇਕ ਜੀਵ ਦੇ ਸਿਰ ਉਤੇ ਜੋ ਸੁਖ ਤੇ ਦੁੱਖ (ਝੱਲਣ ਲਈ) ਤੂੰ ਦੇਂਦਾ ਹੈਂ ਉਹੀ ਠੀਕ ਹੈ।
each and every person experiences happiness or sorrow; whatever You give, Lord, is good.
सिरि सिरि सुख सहंमा देहि सु तू भला ॥
ਹਰਿ​ਰਚਨਾ​ਤੇਰੀ​ਕਿਆ​ਗਤਿ​ਮੇਰੀ​ਹਰਿ​ਬਿਨੁ​ਘੜੀ​ਨ​ਜੀਵਾ​॥​
ਹੇ ਹਰੀ! ਮੈਂ ਤੇਰੀ ਰਚੀ ਮਾਇਆ ਵਿਚ (ਰੁੱਝਾ ਪਿਆ) ਹਾਂ। ਮੇਰਾ ਕੀਹ ਹਾਲ ਹੋਵੇਗਾ? ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਇਕ ਘੜੀ ਭੀ ਜੀਊਣਾ ਇਹ ਕੇਹੀ ਜ਼ਿੰਦਗੀ ਹੈ?
O Lord, the Created Universe is Yours; what is my condition? Without the Lord, I cannot survive, even for an instant.
हरि रचना तेरी किआ गति मेरी हरि बिनु घड़ी न जीवा ॥
ਪ੍ਰਿਅ​ਬਾਝੁ​ਦੁਹੇਲੀ​ਕੋਇ​ਨ​ਬੇਲੀ​ਗੁਰਮੁਖਿ​ਅੰਮ੍ਰਿਤੁ​ਪੀਵਾਂ​॥​
ਹੇ ਪਿਆਰੇ! ਤੇਰੇ ਬਿਨਾ ਮੈਂ ਦੁੱਖੀ ਹਾਂ, (ਇਸ ਦੁੱਖ ਵਿਚੋਂ ਕੱਢਣ ਵਾਸਤੇ) ਕੋਈ ਮਦਦਗਾਰ ਨਹੀਂ ਹੈ। (ਮੇਹਰ ਕਰ ਕਿ) ਗੁਰੂ ਦੀ ਸਰਨ ਪੈ ਕੇ ਮੈਂ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਾਂ।
Without my Beloved, I am miserable; I have no friend at all. As Gurmukh, I drink in the Ambrosial Nectar.
प्रिअ बाझु दुहेली कोइ न बेली गुरमुखि अंम्रितु पीवां ॥
ਰਚਨਾ​ਰਾਚਿ​ਰਹੇ​ਨਿਰੰਕਾਰੀ​ਪ੍ਰਭ​ਮਨਿ​ਕਰਮ​ਸੁਕਰਮਾ​॥​
ਅਸੀਂ ਜੀਵ ਨਿਰੰਕਾਰ ਦੀ ਰਚੀ ਮਾਇਆ ਵਿਚ ਹੀ ਫਸੇ ਪਏ ਹਾਂ (ਇਹ ਕਾਹਦਾ ਜੀਵਨ ਹੈ?), ਪ੍ਰਭੂ ਨੂੰ ਮਨ ਵਿਚ ਵਸਾਣਾ ਹੀ ਸਭ ਕੰਮਾਂ ਤੋਂ ਸ੍ਰੇਸ਼ਟ ਕੰਮ ਹੈ (ਇਹੀ ਹੈ ਮਨੁੱਖ ਵਾਸਤੇ ਜੀਵਨ-ਮਨੋਰਥ)।
The Formless Lord is contained in His Creation. To obey God is the best course of action.
रचना राचि रहे निरंकारी प्रभ मनि करम सुकरमा ॥
ਨਾਨਕ​ਪੰਥੁ​ਨਿਹਾਲੇ​ਸਾਧਨ​ਤੂ​ਸੁਣਿ​ਆਤਮ​ਰਾਮਾ​॥੧॥​
ਹੇ ਨਾਨਕ! ਹੇ ਸਰਬ ਵਿਆਪਕ ਪਰਮਾਤਮਾ! ਤੂੰ (ਜੀਵ-ਇਸਤ੍ਰੀ ਦੀ ਅਰਜ਼ੋਈ) ਸੁਣ (ਤੇ ਉਸ ਨੂੰ ਆਪਣਾ ਦਰਸਨ ਦੇਹ), ਜੀਵ-ਇਸਤ੍ਰੀ ਤੇਰਾ ਰਾਹ ਤੱਕ ਰਹੀ ਹੈ ॥੧॥
O Nanak, the soul-bride is gazing upon Your Path; please listen, O Supreme Soul. ||1||
नानक पंथु निहाले साधन तू सुणि आतम रामा ॥१॥
ਬਾਬੀਹਾ​ਪ੍ਰਿਉ​ਬੋਲੇ​ਕੋਕਿਲ​ਬਾਣੀਆ​॥​
(ਜਿਵੇਂ) ਪਪੀਹਾ 'ਪ੍ਰਿਉ ਪ੍ਰਿਉ' ਬੋਲਦਾ ਹੈ ਜਿਵੇਂ ਕੋਇਲ ('ਕੂ ਕੂ' ਦੀ ਮਿੱਠੀ) ਬੋਲੀ ਬੋਲਦੀ ਹੈ,
The rainbird cries out, "Pri-o! Beloved!", and the song-bird sings the Lord's Bani.
बाबीहा प्रिउ बोले कोकिल बाणीआ ॥
ਸਾਧਨ​ਸਭਿ​ਰਸ​ਚੋਲੈ​ਅੰਕਿ​ਸਮਾਣੀਆ​॥​
(ਤਿਵੇਂ ਜੇਹੜੀ ਜੀਵ-ਇਸਤ੍ਰੀ ਵੈਰਾਗ ਵਿਚ ਆ ਕੇ ਮਿੱਠੀ ਸੁਰ ਨਾਲ ਪ੍ਰਭੂ-ਪਤੀ ਨੂੰ ਯਾਦ ਕਰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਮਿਲਾਪ ਦੇ) ਸਾਰੇ ਆਨੰਦ ਮਾਣਦੀ ਹੈ, ਤੇ ਉਸ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ।
The soul-bride enjoys all the pleasures, and merges in the Being of her Beloved.
साधन सभि रस चोलै अंकि समाणीआ ॥
ਹਰਿ​ਅੰਕਿ​ਸਮਾਣੀ​ਜਾ​ਪ੍ਰਭ​ਭਾਣੀ​ਸਾ​ਸੋਹਾਗਣਿ​ਨਾਰੇ​॥​
ਜਦੋਂ ਉਹ ਪ੍ਰਭੂ ਨੂੰ ਚੰਗੀ ਲੱਗ ਪੈਂਦੀ ਹੈ, (ਤਾਂ ਉਸ ਦੀ ਮਿਹਰ ਨਾਲ) ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹੀ ਜੀਵ-ਇਸਤ੍ਰੀ ਚੰਗੇ ਭਾਗਾਂ ਵਾਲੀ ਹੈ।
She merges into the Being of her Beloved, when she becomes pleasing to God; she is the happy, blessed soul-bride.
हरि अंकि समाणी जा प्रभ भाणी सा सोहागणि नारे ॥
ਨਵ​ਘਰ​ਥਾਪਿ​ਮਹਲ​ਘਰੁ​ਊਚਉ​ਨਿਜ​ਘਰਿ​ਵਾਸੁ​ਮੁਰਾਰੇ​॥​
ਉਹ ਆਪਣੇ ਸਰੀਰ ਨੂੰ (ਸਰੀਰਕ ਇੰਦ੍ਰਿਆਂ ਨੂੰ) ਜੁਗਤੀ ਵਿਚ ਰੱਖ ਕੇ ਪ੍ਰਭੂ ਦੇ ਆਪਣੇ ਸਰੂਪ ਵਿਚ ਟਿਕ ਜਾਂਦੀ ਹੈ, ਤੇ (ਮਾਇਕ ਪਦਾਰਥਾਂ ਦੇ ਮੋਹ ਤੋਂ ਉੱਠ ਕੇ) ਪ੍ਰਭੂ ਦਾ ਉੱਚਾ ਟਿਕਾਣਾ ਮੱਲ ਲੈਂਦੀ ਹੈ।
Establishing the nine houses, and the Royal Mansion of the Tenth Gate above them, the Lord dwells in that home deep within the self.
नव घर थापि महल घरु ऊचउ निज घरि वासु मुरारे ॥
ਸਭ​ਤੇਰੀ​ਤੂ​ਮੇਰਾ​ਪ੍ਰੀਤਮੁ​ਨਿਸਿ​ਬਾਸੁਰ​ਰੰਗਿ​ਰਾਵੈ​॥​
ਉਹ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਦਿਨ ਰਾਤ ਉਸ ਨੂੰ ਸਿਮਰਦੀ ਹੈ, ਤੇ ਆਖਦੀ ਹੈ-ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ, ਤੂੰ ਹੀ ਮੇਰਾ ਪਿਆਰਾ ਖਸਮ-ਸਾਈਂ ਹੈਂ।
All are Yours, You are my Beloved; night and day, I celebrate Your Love.
सभ तेरी तू मेरा प्रीतमु निसि बासुर रंगि रावै ॥
ਨਾਨਕ​ਪ੍ਰਿਉ​ਪ੍ਰਿਉ​ਚਵੈ​ਬਬੀਹਾ​ਕੋਕਿਲ​ਸਬਦਿ​ਸੁਹਾਵੈ​॥੨॥​
ਹੇ ਨਾਨਕ! ਜਿਵੇਂ ਪਪੀਹਾ ਪ੍ਰਿਉ ਪ੍ਰਿਉ ਬੋਲਦਾ ਹੈ ਜਿਵੇਂ ਕੋਇਲ ਮਿੱਠਾ ਬੋਲ ਬੋਲਦੀ ਹੈ, ਤਿਵੇਂ ਉਹ ਜੀਵ-ਇਸਤ੍ਰੀ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਸੋਹਣੀ ਲੱਗਦੀ ਹੈ ॥੨॥
O Nanak, the rainbird cries out, "Pri-o! Pri-o! Beloved! Beloved!" The song-bird is embellished with the Word of the Shabad. ||2||
नानक प्रिउ प्रिउ चवै बबीहा कोकिल सबदि सुहावै ॥२॥
ਤੂ​ਸੁਣਿ​ਹਰਿ​ਰਸ​ਭਿੰਨੇ​ਪ੍ਰੀਤਮ​ਆਪਣੇ​॥​
ਹੇ ਮੇਰੇ ਪ੍ਰੀਤਮ! ਹੇ ਰਸ-ਭਿੰਨੇ ਹਰੀ! ਤੂੰ (ਮੇਰੀ ਅਰਜ਼ੋਈ) ਸੁਣ,
Please listen, O my Beloved Lord - I am drenched with Your Love.
तू सुणि हरि रस भिंने प्रीतम आपणे ॥
ਮਨਿ​ਤਨਿ​ਰਵਤ​ਰਵੰਨੇ​ਘੜੀ​ਨ​ਬੀਸਰੈ​॥​
ਹੇ ਮੇਰੇ ਮਨ ਤਨ ਵਿਚ ਰਮੇ ਹੋਏ ਪ੍ਰਭੂ! (ਮੇਰਾ ਮਨ ਤੈਨੂੰ) ਇਕ ਘੜੀ ਵਾਸਤੇ ਭੀ ਭੁਲਾ ਨਹੀਂ ਸਕਦਾ।
My mind and body are absorbed in dwelling on You; I cannot forget You, even for an instant.
मनि तनि रवत रवंने घड़ी न बीसरै ॥
ਕਿਉ​ਘੜੀ​ਬਿਸਾਰੀ​ਹਉ​ਬਲਿਹਾਰੀ​ਹਉ​ਜੀਵਾ​ਗੁਣ​ਗਾਏ​॥​
ਮੈਂ ਇਕ ਘੜੀ ਭਰ ਭੀ ਤੈਨੂੰ ਵਿਸਾਰ ਨਹੀਂ ਸਕਦਾ, ਮੈਂ ਤੈਥੋਂ (ਸਦਾ) ਸਦਕੇ ਹਾਂ, ਤੇਰੀ ਸਿਫ਼ਤ-ਸਾਲਾਹ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
How could I forget You, even for an instant? I am a sacrifice to You; singing Your Glorious Praises, I live.
किउ घड़ी बिसारी हउ बलिहारी हउ जीवा गुण गाए ॥
ਨਾ​ਕੋਈ​ਮੇਰਾ​ਹਉ​ਕਿਸੁ​ਕੇਰਾ​ਹਰਿ​ਬਿਨੁ​ਰਹਣੁ​ਨ​ਜਾਏ​॥​
(ਪਰਮਾਤਮਾ ਤੋਂ ਬਿਨਾ ਤੋੜ ਨਿਭਣ ਵਾਲਾ) ਨਾ ਕੋਈ ਮੇਰਾ (ਸਦਾ ਦਾ) ਸਾਥੀ ਹੈ ਨਾਹ ਹੀ ਮੈਂ ਕਿਸੇ ਦਾ (ਸਦਾ ਦਾ) ਸਾਥੀ ਹਾਂ, ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰਾ ਮਨ ਧੀਰਜ ਨਹੀਂ ਫੜਦਾ।
No one is mine; unto whom do I belong? Without the Lord, I cannot survive.
ना कोई मेरा हउ किसु केरा हरि बिनु रहणु न जाए ॥
ਓਟ​ਗਹੀ​ਹਰਿ​ਚਰਣ​ਨਿਵਾਸੇ​ਭਏ​ਪਵਿਤ੍ਰ​ਸਰੀਰਾ​॥​
ਜਿਸ ਮਨੁੱਖ ਨੇ ਪਰਮਾਤਮਾ ਦਾ ਆਸਰਾ ਲਿਆ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦੇ ਚਰਨ ਵੱਸ ਪਏ ਹਨ, ਉਸ ਦਾ ਸਰੀਰ ਪਵਿੱਤ੍ਰ ਹੋ ਜਾਂਦਾ ਹੈ।
I have grasped the Support of the Lord's Feet; dwelling there, my body has become immaculate.
ओट गही हरि चरण निवासे भए पवित्र सरीरा ॥
ਨਾਨਕ​ਦ੍ਰਿਸਟਿ​ਦੀਰਘ​ਸੁਖੁ​ਪਾਵੈ​ਗੁਰ​ਸਬਦੀ​ਮਨੁ​ਧੀਰਾ​॥੩॥​
ਹੇ ਨਾਨਕ! ਉਹ ਮਨੁੱਖ ਲੰਮੇ ਜਿਗਰੇ ਵਾਲਾ ਹੋ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਮਨ ਧੀਰਜ ਵਾਲਾ ਬਣ ਜਾਂਦਾ ਹੈ ॥੩॥
O Nanak, I have obtained profound insight, and found peace; my mind is comforted by the Word of the Guru's Shabad. ||3||
नानक द्रिसटि दीरघ सुखु पावै गुर सबदी मनु धीरा ॥३॥
ਬਰਸੈ​ਅੰਮ੍ਰਿਤ​ਧਾਰ​ਬੂੰਦ​ਸੁਹਾਵਣੀ​॥​
(ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ), ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਸੁਹਾਵਣੀਆਂ ਬੂੰਦਾਂ ਦੀ ਧਾਰ ਵਰ੍ਹਦੀ ਹੈ,
The Ambrosial Nectar rains down on us! Its drops are so delightful!
बरसै अंम्रित धार बूंद सुहावणी ॥
ਸਾਜਨ​ਮਿਲੇ​ਸਹਜਿ​ਸੁਭਾਇ​ਹਰਿ​ਸਿਉ​ਪ੍ਰੀਤਿ​ਬਣੀ​॥​
ਉਸ ਅਡੋਲ ਅਵਸਥਾ ਵਿਚ ਟਿਕੀ ਹੋਈ ਨੂੰ ਪ੍ਰੇਮ ਵਿਚ ਟਿਕੀ ਹੋਈ ਨੂੰ ਸੱਜਣ ਪ੍ਰਭੂ ਆ ਮਿਲਦਾ ਹੈ, ਪ੍ਰਭੂ ਨਾਲ ਉਸ ਦੀ ਪ੍ਰੀਤ ਬਣ ਜਾਂਦੀ ਹੈ।
Meeting the Guru, the Best Friend, with intuitive ease, the mortal falls in love with the Lord.
साजन मिले सहजि सुभाइ हरि सिउ प्रीति बणी ॥
ਹਰਿ​ਮੰਦਰਿ​ਆਵੈ​ਜਾ​ਪ੍ਰਭ​ਭਾਵੈ​ਧਨ​ਊਭੀ​ਗੁਣ​ਸਾਰੀ​॥​
(ਉਸ ਜੀਵ-ਇਸਤ੍ਰੀ ਦਾ ਹਿਰਦਾ ਪ੍ਰਭੂ-ਦੇਵ ਦੇ ਟਿਕਣ ਲਈ ਮੰਦਰ ਬਣ ਜਾਂਦਾ ਹੈ) ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹ ਉਸ ਜੀਵ-ਇਸਤ੍ਰੀ ਦੇ ਹਿਰਦੇ-ਮੰਦਰ ਵਿਚ ਆ ਟਿਕਦਾ ਹੈ, ਉਹ ਜੀਵ-ਇਸਤ੍ਰੀ ਉਤਾਵਲੀ ਹੋ ਹੋ ਕੇ ਉਸ ਦੇ ਗੁਣ ਗਾਂਦੀ ਹੈ,
The Lord comes into the temple of the body, when it pleases God's Will; the soul-bride rises up, and sings His Glorious Praises.
हरि मंदरि आवै जा प्रभ भावै धन ऊभी गुण सारी ॥
ਘਰਿ​ਘਰਿ​ਕੰਤੁ​ਰਵੈ​ਸੋਹਾਗਣਿ​ਹਉ​ਕਿਉ​ਕੰਤਿ​ਵਿਸਾਰੀ​॥​
(ਤੇ ਆਖਦੀ ਹੈ-) ਹਰੇਕ ਭਾਗਾਂ ਵਾਲੀ ਦੇ ਹਿਰਦੇ-ਘਰ ਵਿਚ ਪ੍ਰਭੂ-ਪਤੀ ਰਲੀਆਂ ਮਾਣਦਾ ਹੈ, ਪ੍ਰਭੂ-ਪਤੀ ਨੇ ਮੈਨੂੰ ਕਿਉਂ ਭੁਲਾ ਦਿੱਤਾ ਹੈ?
In each and every home, the Husband Lord ravishes and enjoys the happy soul-brides; so why has He forgotten me?
घरि घरि कंतु रवै सोहागणि हउ किउ कंति विसारी ॥
ਉਨਵਿ​ਘਨ​ਛਾਏ​ਬਰਸੁ​ਸੁਭਾਏ​ਮਨਿ​ਤਨਿ​ਪ੍ਰੇਮੁ​ਸੁਖਾਵੈ​॥​
(ਉਹ ਤਰਲੇ ਲੈ ਲੈ ਕੇ ਗੁਰੂ ਅੱਗੇ ਇਉਂ ਅਰਦਾਸ ਕਰਦੀ ਹੈ-) ਹੇ ਲਿਫ਼ ਕੇ ਘਟ ਬੰਨ੍ਹ ਕੇ ਆਏ ਬੱਦਲ! ਪ੍ਰੇਮ ਨਾਲ ਵਰ੍ਹ (ਹੇ ਤਰਸ ਕਰ ਕੇ ਆਏ ਗੁਰੂ ਪਾਤਿਸ਼ਾਹ! ਪ੍ਰੇਮ ਨਾਲ ਮੇਰੇ ਅੰਦਰ ਸਿਫ਼ਤ-ਸਾਲਾਹ ਦੀ ਵਰਖਾ ਕਰ), ਪ੍ਰਭੂ ਦਾ ਪਿਆਰ ਮੇਰੇ ਮਨ ਵਿਚ, ਮੇਰੇ ਤਨ ਵਿਚ ਆਨੰਦ ਪੈਦਾ ਕਰਦਾ ਹੈ।
The sky is overcast with heavy, low-hanging clouds; the rain is delightful, and my Beloved's Love is pleasing to my mind and body.
उनवि घन छाए बरसु सुभाए मनि तनि प्रेमु सुखावै ॥
ਨਾਨਕ​ਵਰਸੈ​ਅੰਮ੍ਰਿਤ​ਬਾਣੀ​ਕਰਿ​ਕਿਰਪਾ​ਘਰਿ​ਆਵੈ​॥੪॥​
ਹੇ ਨਾਨਕ! ਜਿਸ (ਸੁਭਾਗ) ਹਿਰਦੇ-ਘਰ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੀ ਵਰਖਾ ਹੁੰਦੀ ਹੈ, ਪ੍ਰਭੂ ਕਿਰਪਾ ਧਾਰ ਕੇ ਆਪ ਉਥੇ ਆ ਟਿਕਦਾ ਹੈ ॥੪॥
O Nanak, the Ambrosial Nectar of Gurbani rains down; the Lord, in His Grace, has come into the home of my heart. ||4||
नानक वरसै अंम्रित बाणी करि किरपा घरि आवै ॥४॥
ਚੇਤੁ​ਬਸੰਤੁ​ਭਲਾ​ਭਵਰ​ਸੁਹਾਵੜੇ​॥​
ਚੇਤ (ਦਾ ਮਹੀਨਾ) ਚੰਗਾ ਲੱਗਦਾ ਹੈ, (ਚੇਤ ਵਿਚ) ਬਸੰਤ (ਦਾ ਮੌਸਮ ਭੀ) ਪਿਆਰਾ ਲੱਗਦਾ ਹੈ, ਤੇ (ਫੁੱਲਾਂ ਉਤੇ ਬੈਠੇ ਹੋਏ) ਭਵਰ ਸੋਹਣੇ ਲੱਗਦੇ ਹਨ।
In the month of Chayt, the lovely spring has come, and the bumble bees hum with joy.
चेतु बसंतु भला भवर सुहावड़े ॥