ਸਵਈਏ ਮਹਲੇ ਤੀਜੇ ਕੇ

Display Settings
Translations
ਸਵਈਏ​ਮਹਲੇ​ਤੀਜੇ​ਕੇ​੩​॥​
ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
सवईए महले तीजे के ३ ॥
Swaiyas In Praise Of The Third Mahalaa:
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सतिगुर प्रसादि ॥
One Universal Creator God. By The Grace Of The True Guru:
ਸੋਈ​ਪੁਰਖੁ​ਸਿਵਰਿ​ਸਾਚਾ​ਜਾ​ਕਾ​ਇਕੁ​ਨਾਮੁ​ਅਛਲੁ​ਸੰਸਾਰੇ​॥​
ਉਸ ਸਦਾ-ਥਿਰ ਅਕਾਲ ਪੁਰਖ ਨੂੰ ਸਿਮਰ; ਜਿਸ ਦਾ ਇਕ ਨਾਮ ਸੰਸਾਰ ਵਿਚ ਅਛੱਲ ਹੈ।
सोई पुरखु सिवरि साचा जा का इकु नामु अछलु संसारे ॥
Dwell upon that Primal Being, the True Lord God; in this world, His One Name is Undeceivable.
ਜਿਨਿ​ਭਗਤ​ਭਵਜਲ​ਤਾਰੇ​ਸਿਮਰਹੁ​ਸੋਈ​ਨਾਮੁ​ਪਰਧਾਨੁ​॥​
ਜਿਸ ਨਾਮ ਨੇ ਭਗਤਾਂ ਨੂੰ ਸੰਸਾਰ-ਸਾਗਰ ਤੋਂ ਪਾਰ ਉਤਾਰਿਆ ਹੈ, ਉਸ ਉੱਤਮ ਨਾਮ ਨੂੰ ਸਿਮਰੋ।
जिनि भगत भवजल तारे सिमरहु सोई नामु परधानु ॥
He carries His devotees across the terrifying world-ocean; meditate in remembrance on His Naam, Supreme and Sublime.
ਤਿਤੁ​ਨਾਮਿ​ਰਸਿਕੁ​ਨਾਨਕੁ​ਲਹਣਾ​ਥਪਿਓ​ਜੇਨ​ਸ੍ਰਬ​ਸਿਧੀ​॥​
ਉਸੇ ਨਾਮ ਵਿਚ (ਗੁਰੂ) ਨਾਨਕ ਆਨੰਦ ਲੈ ਰਿਹਾ ਹੈ, (ਉਸੇ ਨਾਮ ਦੁਆਰਾ) ਲਹਣਾ ਜੀ ਟਿੱਕ ਗਏ, ਜਿਸ ਕਰਕੇ ਸਾਰੀਆਂ ਸਿੱਧੀਆਂ ਉਹਨਾਂ ਨੂੰ ਪ੍ਰਾਪਤ ਹੋਈਆਂ।
तितु नामि रसिकु नानकु लहणा थपिओ जेन स्रब सिधी ॥
Nanak delighted in the Naam; He established Lehnaa as Guru, who was imbued with all supernatural spiritual powers.
ਕਵਿ​ਜਨ​ਕਲੵ​ਸਬੁਧੀ​ਕੀਰਤਿ​ਜਨ​ਅਮਰਦਾਸ​ਬਿਸ੍ਤਰੀਯਾ​॥​
ਹੇ ਕਲ੍ਯ੍ਯ ਕਵੀ! (ਉਸੇ ਦੀ ਬਰਕਤਿ ਨਾਲ) ਉੱਚੀ ਬੁੱਧੀ ਵਾਲੇ ਗੁਰੂ ਅਮਰਦਾਸ ਦੀ ਸੋਭਾ ਲੋਕਾਂ ਵਿਚ ਪਸਰ ਰਹੀ ਹੈ।
कवि जन कल्य सबुधी कीरति जन अमरदास बिस्तरीया ॥
So speaks Kal the poet: the glory of the wise, sublime and humble Amar Daas is spread throughout the world.
ਕੀਰਤਿ​ਰਵਿ​ਕਿਰਣਿ​ਪ੍ਰਗਟੁ​ਸੰਸਾਰਹ​ਸਾਖ​ਤਰੋਵਰ​ਮਵਲਸਰਾ​॥​
(ਜਿਵੇਂ) ਮੌਲਸਰੀ ਦੇ ਸ੍ਰੇਸ਼ਟ ਰੁੱਖ ਦੀਆਂ ਸ਼ਾਖ਼ਾਂ (ਖਿੱਲਰ ਕੇ ਸੁਗੰਧੀ ਖਿਲਾਰਦੀਆਂ ਹਨ, ਤਿਵੇਂ ਗੁਰੂ ਅਮਰਦਾਸ ਦੀ) ਸੋਭਾ-ਰੂਪ ਸੂਰਜ ਦੀ ਕਿਰਣ ਦੇ ਜਗਤ ਵਿਚ ਪਰਗਟ ਹੋਣ ਦੇ ਕਾਰਣ-
कीरति रवि किरणि प्रगटु संसारह साख तरोवर मवलसरा ॥
His Praises radiate throughout the world, like the rays of the sun, and the branches of the maulsar (fragrant) tree.
ਉਤਰਿ​ਦਖਿਣਹਿ​ਪੁਬਿ​ਅਰੁ​ਪਸ੍ਚਮਿ​ਜੈ​ਜੈ​ਕਾਰੁ​ਜਪੰਥਿ​ਨਰਾ​॥​
ਪਹਾੜ, ਦੱਖਣ ਚੜ੍ਹਦੇ ਲਹਿੰਦੇ (ਭਾਵ, ਹਰ ਪਾਸੇ) ਲੋਕ ਗੁਰੂ ਅਮਰਦਾਸ ਜੀ ਦੀ ਜੈ-ਜੈਕਾਰ ਕਰ ਰਹੇ ਹਨ।
उतरि दखिणहि पुबि अरु पस्चमि जै जै कारु जपंथि नरा ॥
In the north, south, east and west, people proclaim Your Victory.
ਹਰਿ​ਨਾਮੁ​ਰਸਨਿ​ਗੁਰਮੁਖਿ​ਬਰਦਾਯਉ​ਉਲਟਿ​ਗੰਗ​ਪਸ੍ਚਮਿ​ਧਰੀਆ​॥​
ਜਿਹੜਾ ਹਰੀ ਦਾ ਨਾਮ ਗੁਰੂ ਨਾਨਕ ਦੇਵ ਜੀ ਨੇ ਉਚਾਰ ਕੇ ਵਰਤਾਇਆ ਤੇ ਸੰਸਾਰੀ ਜੀਵਾਂ ਦੀ ਥ੍ਰਿਤੀ ਸੰਸਾਰ ਵਲੋਂ ਉਲਟਾ ਦਿੱਤੀ,
हरि नामु रसनि गुरमुखि बरदायउ उलटि गंग पस्चमि धरीआ ॥
The Guru spoke the Lord's Name with His mouth and broadcast it throughout the world, to turn the tide of the hearts of men.
ਸੋਈ​ਨਾਮੁ​ਅਛਲੁ​ਭਗਤਹ​ਭਵ​ਤਾਰਣੁ​ਅਮਰਦਾਸ​ਗੁਰ​ਕਉ​ਫੁਰਿਆ​॥੧॥​
ਉਹੀ ਅਛੱਲ ਨਾਮ, ਉਹੀ ਭਗਤਾਂ ਨੂੰ ਸੰਸਾਰ ਤੋਂ ਪਾਰ ਉਤਾਰਨ ਵਾਲਾ ਨਾਮ ਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਪ੍ਰਗਟ ਹੋਇਆ ॥੧॥
सोई नामु अछलु भगतह भव तारणु अमरदास गुर कउ फुरिआ ॥१॥
That Undeceivable Naam, which carries the devotees across the world-ocean, came into Guru Amar Daas. ||1||
ਸਿਮਰਹਿ​ਸੋਈ​ਨਾਮੁ​ਜਖੵ​ਅਰੁ​ਕਿੰਨਰ​ਸਾਧਿਕ​ਸਿਧ​ਸਮਾਧਿ​ਹਰਾ​॥​
ਉਸੇ ਨਾਮ ਨੂੰ ਜੱਖ, ਕਿੰਨਰ, ਸਾਧਿਕ ਸਿੱਧ ਅਤੇ ਸ਼ਿਵ ਜੀ ਸਮਾਧੀ ਲਾ ਕੇ ਸਿਮਰ ਰਹੇ ਹਨ।
सिमरहि सोई नामु जख्य अरु किंनर साधिक सिध समाधि हरा ॥
The gods and heavenly heralds, the Siddhas and seekers and Shiva in Samaadhi meditate in remembrance on the Naam, the Name of the Lord.
ਸਿਮਰਹਿ​ਨਖੵਤ੍ਰ​ਅਵਰ​ਧ੍ਰੂ​ਮੰਡਲ​ਨਾਰਦਾਦਿ​ਪ੍ਰਹਲਾਦਿ​ਵਰਾ​॥​
ਉਸੇ ਨਾਮ ਨੂੰ ਅਨੇਕਾਂ ਨਛੱਤ੍ਰ, ਧ੍ਰੂ ਭਗਤ ਦੇ ਮੰਡਲ, ਨਾਰਦ ਆਦਿਕ ਤੇ ਪ੍ਰਹਲਾਦ ਆਦਿਕ ਸ੍ਰੇਸ਼ਟ ਭਗਤ ਜਪ ਰਹੇ ਹਨ।
सिमरहि नख्यत्र अवर ध्रू मंडल नारदादि प्रहलादि वरा ॥
The stars and the realms of Dhroo, and devotees like Naaraad and Prahlaad meditate on the Naam.
ਸਸੀਅਰੁ​ਅਰੁ​ਸੂਰੁ​ਨਾਮੁ​ਉਲਾਸਹਿ​ਸੈਲ​ਲੋਅ​ਜਿਨਿ​ਉਧਰਿਆ​॥​
ਚੰਦ੍ਰਮਾ ਅਤੇ ਸੂਰਜ ਉਸੇ ਹਰੀ-ਨਾਮ ਨੂੰ ਲੋਚ ਰਹੇ ਹਨ, ਜਿਸ ਨੇ ਪੱਥਰਾਂ ਦੇ ਢੇਰ ਤਾਰ ਦਿੱਤੇ।
ससीअरु अरु सूरु नामु उलासहि सैल लोअ जिनि उधरिआ ॥
The moon and the sun long for the Naam; it has saved even mountain ranges.
ਸੋਈ​ਨਾਮੁ​ਅਛਲੁ​ਭਗਤਹ​ਭਵ​ਤਾਰਣੁ​ਅਮਰਦਾਸ​ਗੁਰ​ਕਉ​ਫੁਰਿਆ​॥੨॥​
ਉਹੀ ਅਛੱਲ ਨਾਮ, ਤੇ ਭਗਤਾਂ ਨੂੰ ਸੰਸਾਰ ਤੋਂ ਤਾਰਨ ਵਾਲਾ ਨਾਮ ਸਤਿਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਪ੍ਰਗਟ ਹੋਇਆ ॥੨॥
सोई नामु अछलु भगतह भव तारणु अमरदास गुर कउ फुरिआ ॥२॥
That Undeceivable Naam, which carries the devotees across the world-ocean, came into Guru Amar Daas. ||2||
ਸੋਈ​ਨਾਮੁ​ਸਿਵਰਿ​ਨਵ​ਨਾਥ​ਨਿਰੰਜਨੁ​ਸਿਵ​ਸਨਕਾਦਿ​ਸਮੁਧਰਿਆ​॥​
ਨੌ ਨਾਥ, ਸ਼ਿਵ ਜੀ, ਸਨਕ ਆਦਿਕ ਉਸੇ ਪਵਿੱਤ੍ਰ ਨਾਮ ਨੂੰ ਸਿਮਰ ਕੇ ਤਰ ਗਏ;
सोई नामु सिवरि नव नाथ निरंजनु सिव सनकादि समुधरिआ ॥
Dwelling upon that Immaculate Naam, the nine Yogic masters, Shiva and Sanak and many others have been emancipated.
ਚਵਰਾਸੀਹ​ਸਿਧ​ਬੁਧ​ਜਿਤੁ​ਰਾਤੇ​ਅੰਬਰੀਕ​ਭਵਜਲੁ​ਤਰਿਆ​॥​
ਚੌਰਾਸੀ ਸਿੱਧ ਤੇ ਹੋਰ ਗਿਆਨਵਾਨ ਉਸੇ ਰੰਗ ਵਿਚ ਰੰਗੇ ਹੋਏ ਹਨ; (ਉਸੇ ਨਾਮ ਦੀ ਬਰਕਤਿ ਨਾਲ) ਅੰਬਰੀਕ ਸੰਸਾਰ-ਸਾਗਰ ਤੋਂ ਤਰ ਗਿਆ।
चवरासीह सिध बुध जितु राते अंबरीक भवजलु तरिआ ॥
The eighty-four Siddhas, the beings of supernatural spiritual powers, and the Buddhas are imbued with the Naam; it carried Ambreek across the terrifying world-ocean.
ਉਧਉ​ਅਕ੍ਰੂਰੁ​ਤਿਲੋਚਨੁ​ਨਾਮਾ​ਕਲਿ​ਕਬੀਰ​ਕਿਲਵਿਖ​ਹਰਿਆ​॥​
ਉਸੇ ਨਾਮ ਨੂੰ ਊਧੌ, ਅਕ੍ਰੂਰ, ਤ੍ਰਿਲੋਚਨ ਅਤੇ ਨਾਮਦੇਵ ਭਗਤ ਨੇ ਸਿਮਰਿਆ, (ਉਸੇ ਨਾਮ ਨੇ) ਕਲਜੁਗ ਵਿਚ ਕਬੀਰ ਦੇ ਪਾਪ ਦੂਰ ਕੀਤੇ।
उधउ अक्रूरु तिलोचनु नामा कलि कबीर किलविख हरिआ ॥
It has erased the sins of Oodho, Akroor, Trilochan, Naam Dayv and Kabeer, in this Dark Age of Kali Yuga.
ਸੋਈ​ਨਾਮੁ​ਅਛਲੁ​ਭਗਤਹ​ਭਵ​ਤਾਰਣੁ​ਅਮਰਦਾਸ​ਗੁਰ​ਕਉ​ਫੁਰਿਆ​॥੩॥​
ਉਹੀ ਅਛੱਲ ਨਾਮ, ਤੇ ਭਗਤ ਜਨਾਂ ਨੂੰ ਸੰਸਾਰ ਤੋਂ ਪਾਰ ਕਰਨ ਵਾਲਾ ਨਾਮ, ਸਤਿਗੁਰੂ ਅਮਰਦਾਸ ਜੀ ਨੂੰ ਅਨੁਭਵ ਹੋਇਆ ॥੩॥
सोई नामु अछलु भगतह भव तारणु अमरदास गुर कउ फुरिआ ॥३॥
That Undeceivable Naam, which carries the devotees across the world-ocean, came into Guru Amar Daas. ||3||
ਤਿਤੁ​ਨਾਮਿ​ਲਾਗਿ​ਤੇਤੀਸ​ਧਿਆਵਹਿ​ਜਤੀ​ਤਪੀਸੁਰ​ਮਨਿ​ਵਸਿਆ​॥​
ਤੇਤੀ ਕ੍ਰੋੜ ਦੇਵਤੇ ਉਸ ਨਾਮ ਵਿਚ ਜੁੜ ਕੇ (ਅਕਾਲ ਪੁਰਖ ਨੂੰ) ਸਿਮਰ ਰਹੇ ਹਨ, (ਉਹੀ ਨਾਮ) ਜਤੀਆਂ ਅਤੇ ਵੱਡੇ ਵੱਡੇ ਤਪੀਆਂ ਦੇ ਮਨ ਵਿਚ ਵੱਸ ਰਿਹਾ ਹੈ।
तितु नामि लागि तेतीस धिआवहि जती तपीसुर मनि वसिआ ॥
The three hundred thirty million angels meditate, attached to the Naam; it is enshrined within the minds of the celibates and ascetics.
ਸੋਈ​ਨਾਮੁ​ਸਿਮਰਿ​ਗੰਗੇਵ​ਪਿਤਾਮਹ​ਚਰਣ​ਚਿਤ​ਅੰਮ੍ਰਿਤ​ਰਸਿਆ​॥​
ਉਸੇ ਨਾਮ ਨੂੰ ਸਿਮਰ ਕੇ ਅਕਾਲ ਪੁਰਖ ਦੇ ਚਰਣਾਂ ਵਿਚ ਜੁੜਨ ਕਰ ਕੇ ਭੀਸ਼ਮ ਪਤਾਮਾ ਦੇ ਚਿੱਤ ਵਿਚ ਨਾਮ ਅੰਮ੍ਰਿਤ ਚੋਇਆ।
सोई नामु सिमरि गंगेव पितामह चरण चित अंम्रित रसिआ ॥
Bhisham Pitama, the son of the Ganges, meditated on that Naam; his consciousness delighted in the Ambrosial Nectar of the Lord's Feet.
ਤਿਤੁ​ਨਾਮਿ​ਗੁਰੂ​ਗੰਭੀਰ​ਗਰੂ​ਅਮਤਿ​ਸਤ​ਕਰਿ​ਸੰਗਤਿ​ਉਧਰੀਆ​॥​
ਉਸੇ ਨਾਮ ਵਿਚ ਲੱਗ ਕੇ, ਗੰਭੀਰ ਤੇ ਉਚੀ ਮੱਤ ਵਾਲੇ ਸਤਿਗੁਰੂ ਦੀ ਰਾਹੀਂ, ਪੂਰਨ ਸਰਧਾ ਦਾ ਸਦਕਾ, ਸੰਗਤ ਤਰ ਰਹੀ ਹੈ।
तितु नामि गुरू गंभीर गरू अमति सत करि संगति उधरीआ ॥
The great and profound Guru has brought forth the Naam; accepting the teachings as true, the Holy Congregation has been saved.
ਸੋਈ​ਨਾਮੁ​ਅਛਲੁ​ਭਗਤਹ​ਭਵ​ਤਾਰਣੁ​ਅਮਰਦਾਸ​ਗੁਰ​ਕਉ​ਫੁਰਿਆ​॥੪॥​
ਉਹੀ ਅਛੱਲ ਨਾਮ ਤੇ ਭਗਤ ਜਨਾਂ ਨੂੰ ਸੰਸਾਰ-ਸਾਗਰ ਤੋਂ ਤਾਰਨ ਵਾਲਾ ਨਾਮ ਗੁਰੂ ਅਮਰਦਾਸ ਦੇ ਹਿਰਦੇ ਵਿਚ ਪ੍ਰਗਟ ਹੋਇਆ ॥੪॥
सोई नामु अछलु भगतह भव तारणु अमरदास गुर कउ फुरिआ ॥४॥
That Undeceivable Naam, which carries the devotees across the world-ocean, came into Guru Amar Daas. ||4||
ਨਾਮ​ਕਿਤਿ​ਸੰਸਾਰਿ​ਕਿਰਣਿ​ਰਵਿ​ਸੁਰਤਰ​ਸਾਖਹ​॥​
(ਜਿਵੇਂ) ਸ੍ਵਰਗ ਦੇ ਰੁੱਖ (ਮੌਲਸਰੀ) ਦੀਆਂ ਸ਼ਾਖ਼ਾਂ (ਖਿੱਲਰ ਕੇ ਸੁਗੰਧੀ ਖਿਲਾਰਦੀਆਂ ਹਨ), (ਤਿਵੇਂ) ਪਰਮਾਤਮਾ ਦੇ ਨਾਮ ਦੀ ਵਡਿਆਈ-ਰੂਪ ਸੂਰਜ ਦੀ ਕਿਰਣ ਦੇ ਜਗਤ ਵਿਚ (ਪ੍ਰਕਾਸ਼ ਕਰਨ ਦੇ ਕਾਰਨ)
नाम किति संसारि किरणि रवि सुरतर साखह ॥
The Glory of the Naam shines forth, like the rays of the sun, and the branches of the Elysian Tree.
ਉਤਰਿ​ਦਖਿਣਿ​ਪੁਬਿ​ਦੇਸਿ​ਪਸ੍ਚਮਿ​ਜਸੁ​ਭਾਖਹ​॥​
ਉੱਤਰ, ਦੱਖਣ, ਪੂਰਬ, ਪੱਛਮ ਦੇਸ ਵਿਚ (ਭਾਵ, ਸਭ ਪਾਸੀਂ) ਲੋਕ ਨਾਮ ਦਾ ਜਸ ਉਚਾਰ ਰਹੇ ਹਨ।
उतरि दखिणि पुबि देसि पस्चमि जसु भाखह ॥
In the countries of the north, south, east and west, the Praises of the Naam are chanted.
ਜਨਮੁ​ਤ​ਇਹੁ​ਸਕਯਥੁ​ਜਿਤੁ​ਨਾਮੁ​ਹਰਿ​ਰਿਦੈ​ਨਿਵਾਸੈ​॥​
ਉਹੀ ਜਨਮ ਸਕਾਰਥਾ ਹੈ ਜਿਸ ਵਿਚ ਪਰਮਾਤਮਾ ਦਾ ਨਾਮ ਹਿਰਦੇ ਵਿਚ ਵੱਸੇ।
जनमु त इहु सकयथु जितु नामु हरि रिदै निवासै ॥
Life is fruitful, when the Name of the Lord abides in the heart.
ਸੁਰਿ​ਨਰ​ਗਣ​ਗੰਧਰਬ​ਛਿਅ​ਦਰਸਨ​ਆਸਾਸਹਿ​॥​
ਇਸ ਨਾਮ ਨੂੰ ਦੇਵਤੇ, ਮਨੁੱਖ, ਗਣ, ਗੰਧਰਬ ਤੇ ਛੇ ਹੀ ਭੇਖ ਲੋਚ ਰਹੇ ਹਨ।
सुरि नर गण गंधरब छिअ दरसन आसासहि ॥
The angelic beings, heavenly heralds, celestial singers and the six Shaastras yearn for the Naam.
ਭਲਉ​ਪ੍ਰਸਿਧੁ​ਤੇਜੋ​ਤਨੌ​ਕਲੵ​ਜੋੜਿ​ਕਰ​ਧੵਾਇਅਓ​॥​
ਤੇਜ ਭਾਨ ਜੀ ਦੇ ਪੁੱਤ੍ਰ, ਭੱਲਿਆਂ ਦੀ ਕੁਲ ਵਿਚ ਉੱਘੇ (ਗੁਰੂ ਅਮਰਦਾਸ ਜੀ ਨੂੰ) ਕਲ੍ਯ੍ਯ ਕਵੀ ਹੱਥ ਜੋੜ ਕੇ ਆਰਾਧਦਾ ਹੈ (ਤੇ ਆਖਦਾ ਹੈ)-
भलउ प्रसिधु तेजो तनौ कल्य जोड़ि कर ध्याइअओ ॥
The son of Tayj Bhaan of the Bhalla dynasty is noble and famous; with his palms pressed together, Kal meditates on Him.
ਸੋਈ​ਨਾਮੁ​ਭਗਤ​ਭਵਜਲ​ਹਰਣੁ​ਗੁਰ​ਅਮਰਦਾਸ​ਤੈ​ਪਾਇਓ​॥੫॥​
ਹੇ ਗੁਰੂ ਅਮਰਦਾਸ! ਭਗਤਾਂ ਦਾ ਜਨਮ-ਮਰਨ ਕੱਟਣ ਵਾਲਾ ਉਹੀ ਨਾਮ ਤੂੰ ਪਾ ਲਿਆ ਹੈ ॥੫॥
सोई नामु भगत भवजल हरणु गुर अमरदास तै पाइओ ॥५॥
The Naam takes away the fears of the devotees about the word-ocean; Guru Amar Daas has obtained it. ||5||
ਨਾਮੁ​ਧਿਆਵਹਿ​ਦੇਵ​ਤੇਤੀਸ​ਅਰੁ​ਸਾਧਿਕ​ਸਿਧ​ਨਰ​ਨਾਮਿ​ਖੰਡ​ਬ੍ਰਹਮੰਡ​ਧਾਰੇ​॥​
ਪਰਮਾਤਮਾ ਦੇ ਨਾਮ ਨੂੰ ਤੇਤੀ ਕਰੋੜ ਦੇਵਤੇ ਸਾਧਿਕ ਸਿੱਧ ਤੇ ਮਨੁੱਖ ਧਿਆਉਂਦੇ ਹਨ। ਹਰੀ ਦੇ ਨਾਮ ਨੇ ਹੀ ਸਾਰੇ ਖੰਡ ਬ੍ਰਹਮੰਡ (ਭਾਵ, ਸਾਰੇ ਲੋਕ) ਟਿਕਾਏ ਹੋਏ ਹਨ।
नामु धिआवहि देव तेतीस अरु साधिक सिध नर नामि खंड ब्रहमंड धारे ॥
The thirty-one million gods meditate on the Naam, along with the Siddhas and seekers; the Naam supports solar systems and galaxies.
ਜਹ​ਨਾਮੁ​ਸਮਾਧਿਓ​ਹਰਖੁ​ਸੋਗੁ​ਸਮ​ਕਰਿ​ਸਹਾਰੇ​॥​
ਜਿਨ੍ਹਾਂ ਨੇ ਹਰੀ ਨਾਮ ਨੂੰ ਸਿਮਰਿਆ ਹੈ, ਉਨ੍ਹਾਂ ਨੇ ਖ਼ੁਸ਼ੀ ਤੇ ਚਿੰਤਾ ਨੂੰ ਇਕ ਸਮਾਨ ਜਰਿਆ ਹੈ।
जह नामु समाधिओ हरखु सोगु सम करि सहारे ॥
One who meditates on the Naam in Samaadhi, endures sorrow and joy as one and the same.
ਨਾਮੁ​ਸਿਰੋਮਣਿ​ਸਰਬ​ਮਹਿ​ਭਗਤ​ਰਹੇ​ਲਿਵ​ਧਾਰਿ​॥​
(ਸਾਰੇ ਪਦਾਰਥਾਂ ਵਿਚੋਂ) ਸਰਬ-ਵਿਆਪਕ ਹਰੀ ਦਾ ਨਾਮ-ਪਦਾਰਥ ਉੱਤਮ ਹੈ, ਭਗਤ ਜਨ ਇਸ ਨਾਮ ਵਿਚ ਬ੍ਰਿਤੀ ਜੋੜ ਕੇ ਟਿਕ ਰਹੇ ਹਨ।
नामु सिरोमणि सरब महि भगत रहे लिव धारि ॥
The Naam is the most sublime of all; the devotees remain lovingly attuned to it.
ਸੋਈ​ਨਾਮੁ​ਪਦਾਰਥੁ​ਅਮਰ​ਗੁਰ​ਤੁਸਿ​ਦੀਓ​ਕਰਤਾਰਿ​॥੬॥​
ਹੇ ਗੁਰੂ ਅਮਰਦਾਸ! ਉਹੀ ਨਾਮ-ਪਦਾਰਥ ਕਰਤਾਰ ਨੇ ਪ੍ਰਸੰਨ ਹੋ ਕੇ (ਤੈਨੂੰ) ਦਿੱਤਾ ਹੈ ॥੬॥
सोई नामु पदारथु अमर गुर तुसि दीओ करतारि ॥६॥
Guru Amar Daas was blessed with the treasure of the Naam, by the Creator Lord, in His Pleasure. ||6||
ਸਤਿ​ਸੂਰਉ​ਸੀਲਿ​ਬਲਵੰਤੁ​ਸਤ​ਭਾਇ​ਸੰਗਤਿ​ਸਘਨ​ਗਰੂ​ਅਮਤਿ​ਨਿਰਵੈਰਿ​ਲੀਣਾ​॥​
(ਗੁਰੂ ਅਮਰਦਾਸ) ਸੱਤਿ ਦਾ ਸੂਰਮਾ ਹੈ (ਭਾਵ, ਨਾਮ ਦਾ ਪੂਰਨ ਰਸੀਆ), ਸੀਲਵੰਤ ਹੈ, ਸ਼ਾਂਤ ਸੁਭਾਉ ਵਿਚ ਤਕੜਾ ਹੈ, ਵੱਡੀ ਸੰਗਤ ਵਾਲਾ ਹੈ, ਡੂੰਘੀ ਮੱਤ ਵਾਲਾ ਹੈ ਤੇ ਨਿਰਵੈਰ ਹਰੀ ਵਿਚ ਜੁੜਿਆ ਹੋਇਆ ਹੈ;
सति सूरउ सीलि बलवंतु सत भाइ संगति सघन गरू अमति निरवैरि लीणा ॥
He is the Warrior Hero of Truth, humility is His Power. His Loving Nature inspires the Congregation with deep and profound understanding; He is absorbed in the Lord, free of hate and vengeance.
ਜਿਸੁ​ਧੀਰਜੁ​ਧੁਰਿ​ਧਵਲੁ​ਧੁਜਾ​ਸੇਤਿ​ਬੈਕੁੰਠ​ਬੀਣਾ​॥​
ਜਿਸ ਦਾ (ਭਾਵ, ਗੁਰੂ ਅਮਰਦਾਸ ਜੀ ਦਾ) ਧੁਰ ਦਰਗਾਹ ਤੋਂ ਧੀਰਜ ਰੂਪ ਝੰਡਾ ਬੈਕੁੰਠ ਦੇ ਪੁਲ ਤੇ ਬਣਿਆ ਹੋਇਆ ਹੈ (ਭਾਵ, ਗੁਰੂ ਅਮਰਦਾਸ ਜੀ ਦੀ ਧੀਰਜ ਤੋਂ ਸਿਖਿਆ ਲੈ ਕੇ ਸੇਵਕ ਜਨ ਸੰਸਾਰ ਤੋਂ ਪਾਰ ਲੰਘ ਕੇ ਮੁਕਤ ਹੁੰਦੇ ਹਨ। ਗੁਰੂ ਅਮਰਦਾਸ ਜੀ ਦੀ ਧੀਰਜ ਸੇਵਕਾਂ ਦੀ, ਝੰਡਾ-ਰੂਪ ਹੋ ਕੇ, ਅਗਵਾਈ ਕਰ ਰਹੀ ਹੈ)।
जिसु धीरजु धुरि धवलु धुजा सेति बैकुंठ बीणा ॥
Patience has been His white banner since the beginning of time, planted on the bridge to heaven.
ਪਰਸਹਿ​ਸੰਤ​ਪਿਆਰੁ​ਜਿਹ​ਕਰਤਾਰਹ​ਸੰਜੋਗੁ​॥​
ਜਿਸ (ਗੁਰੂ ਅਮਰਦਾਸ ਜੀ) ਦਾ ਕਰਤਾਰ ਨਾਲ ਸੰਜੋਗ ਬਣਿਆ ਹੋਇਆ ਹੈ, ਉਸ ਪਿਆਰ-ਸਰੂਪ ਗੁਰੂ ਨੂੰ ਸੰਤ ਜਨ ਪਰਸਦੇ ਹਨ,
परसहि संत पिआरु जिह करतारह संजोगु ॥
The Saints meet their Beloved Guru, who is united with the Creator Lord.
ਸਤਿਗੁਰੂ​ਸੇਵਿ​ਸੁਖੁ​ਪਾਇਓ​ਅਮਰਿ​ਗੁਰਿ​ਕੀਤਉ​ਜੋਗੁ​॥੭॥​
ਸਤਿਗੁਰੂ ਨੂੰ ਸੇਵ ਕੇ ਸੁਖ ਪਾਂਦੇ ਹਨ, ਕਿਉਂਕਿ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਇਸ ਜੋਗ ਬਣਾ ਦਿੱਤਾ ॥੭॥
सतिगुरू सेवि सुखु पाइओ अमरि गुरि कीतउ जोगु ॥७॥
Serving the True Guru, they find peace; Guru Amar Daas has given them this ability. ||7||
ਨਾਮੁ​ਨਾਵਣੁ​ਨਾਮੁ​ਰਸ​ਖਾਣੁ​ਅਰੁ​ਭੋਜਨੁ​ਨਾਮ​ਰਸੁ​ਸਦਾ​ਚਾਯ​ਮੁਖਿ​ਮਿਸ੍ਟ​ਬਾਣੀ​॥​
(ਗੁਰੂ ਅਮਰਦਾਸ ਲਈ) ਨਾਮ ਹੀ ਇਸ਼ਨਾਨ ਹੈ, ਨਾਮ ਹੀ ਰਸਾਂ ਦਾ ਖਾਣਾ ਪੀਣਾ ਹੈ, ਨਾਮ ਦਾ ਰਸ ਹੀ (ਉਹਨਾਂ ਲਈ) ਉਤਸ਼ਾਹ ਦੇਣ ਵਾਲਾ ਹੈ ਅਤੇ ਨਾਮ ਹੀ (ਉਹਨਾਂ ਦੇ) ਮੁਖ ਵਿਚ ਮਿੱਠੇ ਬਚਨ ਹਨ।
नामु नावणु नामु रस खाणु अरु भोजनु नाम रसु सदा चाय मुखि मिस्ट बाणी ॥
The Naam is His cleansing bath; the Naam is the food He eats; the Naam is the taste He enjoys. With deep yearning, He chants the Sweet Bani of the Guru's Word forever.
ਧਨਿ​ਸਤਿਗੁਰੁ​ਸੇਵਿਓ​ਜਿਸੁ​ਪਸਾਇ​ਗਤਿ​ਅਗਮ​ਜਾਣੀ​॥​
ਗੁਰੂ (ਅੰਗਦ ਦੇਵ) ਧੰਨ ਹੈ (ਜਿਸ ਨੂੰ ਗੁਰੂ ਅਮਰਦਾਸ ਜੀ ਨੇ) ਸੇਵਿਆ ਹੈ ਅਤੇ ਜਿਸ ਦੀ ਕ੍ਰਿਪਾ ਨਾਲ ਉਹਨਾਂ ਅਪਹੁੰਚ ਪ੍ਰਭੂ ਦਾ ਭੇਤ ਪਾਇਆ ਹੈ।
धनि सतिगुरु सेविओ जिसु पसाइ गति अगम जाणी ॥
Blessed is service to the True Guru; by His Grace, the State of the Unfathomable Lord is known.
ਕੁਲ​ਸੰਬੂਹ​ਸਮੁਧਰੇ​ਪਾਯਉ​ਨਾਮ​ਨਿਵਾਸੁ​॥​
(ਗੁਰੂ ਅਮਰਦਾਸ ਜੀ ਨੇ) ਕਈ ਕੁਲਾਂ ਤਾਰ ਕਰ ਦਿੱਤੀਆਂ, (ਆਪ ਨੇ ਆਪਣੇ ਹਿਰਦੇ ਵਿਚ) ਨਾਮ ਦਾ ਨਿਵਾਸ ਪ੍ਰਾਪਤ ਕੀਤਾ ਹੈ।
कुल संबूह समुधरे पायउ नाम निवासु ॥
All Your generations are totally saved; You dwell in the Naam, the Name of the Lord.
ਸਕਯਥੁ​ਜਨਮੁ​ਕਲੵੁਚਰੈ​ਗੁਰੁ​ਪਰਸੵਿਉ​ਅਮਰ​ਪ੍ਰਗਾਸੁ​॥੮॥​
ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ ਉਸ ਮਨੁੱਖ ਦਾ ਜਨਮ ਸਕਾਰਥਾ ਹੈ ਜਿਸ ਨੇ ਪ੍ਰਕਾਸ਼-ਸੂਰਪ ਗੁਰੂ ਅਮਰਦਾਸ ਜੀ ਨੂੰ ਪਰਸਿਆ ਹੈ ॥੮॥
सकयथु जनमु कल्युचरै गुरु परस्यिउ अमर प्रगासु ॥८॥
So speaks Kal: fruitful is the life of one who meets with Guru Amar Daas, radiant with the Light of God. ||8||
ਬਾਰਿਜੁ​ਕਰਿ​ਦਾਹਿਣੈ​ਸਿਧਿ​ਸਨਮੁਖ​ਮੁਖੁ​ਜੋਵੈ​॥​
(ਗੁਰੂ ਅਮਰਦਾਸ ਜੀ ਦੇ) ਸੱਜੇ ਹੱਥ ਵਿਚ ਪਦਮ ਹੈ; ਸਿੱਧੀ (ਉਹਨਾਂ ਦੇ) ਮੂੰਹ ਨੂੰ ਸਾਹਮਣੇ ਹੋ ਕੇ ਤੱਕ ਰਹੀ ਹੈ;
बारिजु करि दाहिणै सिधि सनमुख मुखु जोवै ॥
On His right hand is the sign of the lotus; the Siddhis, the supernatural spiritual powers, await His Command.
ਰਿਧਿ​ਬਸੈ​ਬਾਂਵਾਂਗਿ​ਜੁ​ਤੀਨਿ​ਲੋਕਾਂਤਰ​ਮੋਹੈ​॥​
(ਆਪ ਦੇ) ਖੱਬੇ ਅੰਗ ਵਿਚ ਰਿੱਧੀ ਵੱਸ ਰਹੀ ਹੈ, ਜੋ ਤਿੰਨਾਂ ਲੋਕਾਂ ਨੂੰ ਮੋਂਹਦੀ ਹੈ।
रिधि बसै बांवांगि जु तीनि लोकांतर मोहै ॥
On His left are worldly powers, which fascinate the three worlds.
ਰਿਦੈ​ਬਸੈ​ਅਕਹੀਉ​ਸੋਇ​ਰਸੁ​ਤਿਨ​ਹੀ​ਜਾਤਉ​॥​
(ਗੁਰੂ ਅਮਰਦਾਸ ਜੀ ਦੇ) ਹਿਰਦੇ ਵਿਚ ਅਕੱਥ ਹਰੀ ਵੱਸ ਰਿਹਾ ਹੈ, ਇਸ ਆਨੰਦ ਨੂੰ ਉਸ (ਗੁਰੂ ਅਮਰਦਾਸ ਜੀ) ਨੇ ਆਪ ਹੀ ਜਾਣਿਆ ਹੈ।
रिदै बसै अकहीउ सोइ रसु तिन ही जातउ ॥
The Inexpressible Lord abides in His Heart; He alone knows this joy.
ਮੁਖਹੁ​ਭਗਤਿ​ਉਚਰੈ​ਅਮਰੁ​ਗੁਰੁ​ਇਤੁ​ਰੰਗਿ​ਰਾਤਉ​॥​
ਇਸ ਰੰਗ ਵਿਚ ਰੱਤਾ ਹੋਇਆ ਗੁਰੂ ਅਮਰਦਾਸ ਆਪਣੇ ਮੁਖ ਤੋਂ (ਅਕਾਲ ਪੁਰਖ ਦੀ) ਭਗਤੀ ਉਚਾਰ ਰਿਹਾ ਹੈ।
मुखहु भगति उचरै अमरु गुरु इतु रंगि रातउ ॥
Guru Amar Daas utters the words of devotion, imbued with the Love of the Lord.
ਮਸਤਕਿ​ਨੀਸਾਣੁ​ਸਚਉ​ਕਰਮੁ​ਕਲੵ​ਜੋੜਿ​ਕਰ​ਧੵਾਇਅਉ​॥​
(ਗੁਰੂ ਅਮਰਦਾਸ ਜੀ ਦੇ) ਮੱਥੇ ਉੱਤੇ (ਪਰਮਾਤਮਾ ਦੀ) ਸੱਚੀ ਬਖ਼ਸ਼ਸ਼-ਰੂਪ ਨਿਸ਼ਾਨ ਹੈ। ਹੇ ਕਲ੍ਯ੍ਯ ਕਵੀ! ਹੱਥ ਜੋੜ ਕੇ (ਇਸ ਸਤਿਗੁਰੂ ਨੂੰ) ਜਿਸ ਮਨੁੱਖ ਨੇ ਧਿਆਇਆ ਹੈ,
मसतकि नीसाणु सचउ करमु कल्य जोड़ि कर ध्याइअउ ॥
On His forehead is the true insignia of the Lord's Mercy; with his palms pressed together, Kal meditates on Him.
ਪਰਸਿਅਉ​ਗੁਰੂ​ਸਤਿਗੁਰ​ਤਿਲਕੁ​ਸਰਬ​ਇਛ​ਤਿਨਿ​ਪਾਇਅਉ​॥੯॥​
ਤੇ ਇਸ ਸ਼ਿਰੋਮਣੀ ਸਤਿਗੁਰੂ ਨੂੰ ਪਰਸਿਆ ਹੈ, ਉਸ ਨੇ ਆਪਣੀਆਂ ਸਾਰੀਆਂ ਮਨੋ-ਕਾਮਨਾਂ ਪਾ ਲਈਆਂ ਹਨ ॥੯॥
परसिअउ गुरू सतिगुर तिलकु सरब इछ तिनि पाइअउ ॥९॥
Whoever meets with the Guru, the certified True Guru, has all his desires fulfilled. ||9||
ਚਰਣ​ਤ​ਪਰ​ਸਕਯਥ​ਚਰਣ​ਗੁਰ​ਅਮਰ​ਪਵਲਿ​ਰਯ​॥​
ਉਹੀ ਚਰਨ ਚੰਗੀ ਤਰ੍ਹਾਂ ਸਕਾਰਥੇ ਹਨ, ਜੋ ਚਰਨ ਗੁਰੂ ਅਮਰਦਾਸ ਜੀ ਦੇ ਰਾਹ ਤੇ ਤੁਰਦੇ ਹਨ।
चरण त पर सकयथ चरण गुर अमर पवलि रय ॥
Supremely fruitful are the feet which walk upon the path of Guru Amar Daas.
ਹਥ​ਤ​ਪਰ​ਸਕਯਥ​ਹਥ​ਲਗਹਿ​ਗੁਰ​ਅਮਰ​ਪਯ​॥​
ਉਹੀ ਹੱਥ ਸਫਲੇ ਹਨ, ਜੋ ਹੱਥ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਲੱਗਦੇ ਹਨ।
हथ त पर सकयथ हथ लगहि गुर अमर पय ॥
Supremely fruitful are the hands which touch the feet of Guru Amar Daas.
ਜੀਹ​ਤ​ਪਰ​ਸਕਯਥ​ਜੀਹ​ਗੁਰ​ਅਮਰੁ​ਭਣਿਜੈ​॥​
ਉਹੀ ਜੀਭ ਸਕਾਰਥੀ ਹੈ, ਜੋ ਗੁਰੂ ਅਮਰਦਾਸ ਜੀ ਨੂੰ ਸਲਾਹੁੰਦੀ ਹੈ।
जीह त पर सकयथ जीह गुर अमरु भणिजै ॥
Supremely fruitful is the tongue which utters the praises of Guru Amar Daas.
ਨੈਣ​ਤ​ਪਰ​ਸਕਯਥ​ਨਯਣਿ​ਗੁਰੁ​ਅਮਰੁ​ਪਿਖਿਜੈ​॥​
ਉਹੀ ਅੱਖਾਂ ਸਫਲ ਹਨ ਜਿਨ੍ਹਾਂ ਅੱਖਾਂ ਨਾਲ ਗੁਰੂ ਅਮਰਦਾਸ ਜੀ ਨੂੰ ਵੇਖੀਏ।
नैण त पर सकयथ नयणि गुरु अमरु पिखिजै ॥
Supremely fruitful are the eyes which behold Guru Amar Daas.
ਸ੍ਰਵਣ​ਤ​ਪਰ​ਸਕਯਥ​ਸ੍ਰਵਣਿ​ਗੁਰੁ​ਅਮਰੁ​ਸੁਣਿਜੈ​॥​
ਉਹੀ ਕੰਨ ਸਫਲ ਹਨ, ਜਿਨ੍ਹਾਂ ਕੰਨਾਂ ਨਾਲ ਗੁਰੂ ਅਮਰਦਾਸ ਜੀ ਦੀ ਸੋਭਾ ਸੁਣੀ ਜਾਂਦੀ ਹੈ।
स्रवण त पर सकयथ स्रवणि गुरु अमरु सुणिजै ॥
Supremely fruitful are the ears which hear the Praises of Guru Amar Daas.
ਸਕਯਥੁ​ਸੁ​ਹੀਉ​ਜਿਤੁ​ਹੀਅ​ਬਸੈ​ਗੁਰ​ਅਮਰਦਾਸੁ​ਨਿਜ​ਜਗਤ​ਪਿਤ​॥​
ਉਹੀ ਹਿਰਦਾ ਸਕਾਰਥਾ ਹੈ, ਜਿਸ ਹਿਰਦੇ ਵਿਚ ਜਗਤ ਦਾ ਪਿਤਾ ਪਿਆਰਾ ਗੁਰੂ ਅਮਰਦਾਸ ਜੀ ਵੱਸਦਾ ਹੈ।
सकयथु सु हीउ जितु हीअ बसै गुर अमरदासु निज जगत पित ॥
Fruitful is the heart in which Guru Amar Daas, the Father of the world, Himself abides.
ਸਕਯਥੁ​ਸੁ​ਸਿਰੁ​ਜਾਲਪੁ​ਭਣੈ​ਜੁ​ਸਿਰੁ​ਨਿਵੈ​ਗੁਰ​ਅਮਰ​ਨਿਤ​॥੧॥੧੦॥​
ਜਾਲਪ ਕਵੀ ਆਖਦਾ ਹੈ ਕਿ ਉਹੀ ਸਿਰ ਸਫਲ ਹੈ, ਜੋ ਸਿਰ ਸਦਾ ਗੁਰੂ ਅਮਰਦਾਸ ਜੀ ਦੇ ਅੱਗੇ ਨਿਊਂਦਾ ਹੈ ॥੧॥੧੦॥
सकयथु सु सिरु जालपु भणै जु सिरु निवै गुर अमर नित ॥१॥१०॥
Fruitful is the head, says Jaalap, which bows forever before Guru Amar Daas. ||1||10||
ਤਿਨਰ​ਦੁਖ​ਨਹ​ਭੁਖ​ਤਿਨਰ​ਨਿਧਨ​ਨਹੁ​ਕਹੀਅਹਿ​॥​
ਉਹਨਾਂ ਮਨੁੱਖਾਂ ਨੂੰ ਨਾਹ ਕੋਈ ਦੁੱਖ ਹੈ ਨਾਹ ਭੁੱਖ, ਉਹ ਮਨੁੱਖ ਕੰਗਾਲ ਨਹੀਂ ਕਹੇ ਜਾ ਸਕਦੇ;
तिनर दुख नह भुख तिनर निधन नहु कहीअहि ॥
They do not suffer pain or hunger, and they cannot be called poor.
ਤਿਨਰ​ਸੋਕੁ​ਨਹੁ​ਹੂਐ​ਤਿਨਰ​ਸੇ​ਅੰਤੁ​ਨ​ਲਹੀਅਹਿ​॥​
ਉਹਨਾਂ ਮਨੁੱਖਾਂ ਨੂੰ ਕੋਈ ਚਿੰਤਾ ਨਹੀਂ ਵਿਆਪਦੀ; ਉਹ ਮਨੁੱਖ ਅਜਿਹੇ ਹਨ ਕਿ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
तिनर सोकु नहु हूऐ तिनर से अंतु न लहीअहि ॥
They do not grieve, and their limits cannot be found.
ਤਿਨਰ​ਸੇਵ​ਨਹੁ​ਕਰਹਿ​ਤਿਨਰ​ਸਯ​ਸਹਸ​ਸਮਪਹਿ​॥​
ਉਹ ਮਨੁੱਖ ਕਿਸੇ ਦੀ ਮੁਥਾਜੀ ਨਹੀਂ ਕਰਦੇ, ਉਹ ਮਨੁੱਖ (ਤਾਂ ਆਪ) ਸੈਂਕੜੇ ਹਜ਼ਾਰਾਂ (ਪਦਾਰਥ ਹੋਰਨਾਂ ਮਨੁੱਖਾਂ ਨੂੰ) ਦੇਂਦੇ ਹਨ;
तिनर सेव नहु करहि तिनर सय सहस समपहि ॥
They do not serve anyone else, but they give gifts to hundreds and thousands.
ਤਿਨਰ​ਦੁਲੀਚੈ​ਬਹਹਿ​ਤਿਨਰ​ਉਥਪਿ​ਬਿਥਪਹਿ​॥​
ਗ਼ਲੀਚੇ ਤੇ ਬੈਠਦੇ ਹਨ (ਭਾਵ, ਰਾਜ ਮਾਣਦੇ ਹਨ) ਅਤੇ ਉਹ ਮਨੁੱਖ (ਔਗੁਣਾਂ ਨੂੰ ਹਿਰਦੇ ਵਿਚੋਂ) ਪੁੱਟ ਕੇ (ਸ਼ੁਭ ਗੁਣਾਂ ਨੂੰ ਹਿਰਦੇ ਵਿਚ) ਟਿਕਾਉਂਦੇ ਹਨ।
तिनर दुलीचै बहहि तिनर उथपि बिथपहि ॥
They sit on beautiful carpets; they establish and disestablish at will.
ਸੁਖ​ਲਹਹਿ​ਤਿਨਰ​ਸੰਸਾਰ​ਮਹਿ​ਅਭੈ​ਪਟੁ​ਰਿਪ​ਮਧਿ​ਤਿਹ​॥​
ਉਹ ਮਨੁੱਖ ਸੰਸਾਰ ਵਿਚ ਸੁਖ ਮਾਣਦੇ ਹਨ, (ਕਾਮਾਦਿਕ) ਵੈਰੀਆਂ ਦੇ ਵਿਚ ਨਿਰਭੈਤਾ ਦਾ ਬਸਤ੍ਰ ਪਾਈ ਰੱਖਦੇ ਹਨ (ਭਾਵ, ਨਿਰਭੈ ਰਹਿੰਦੇ ਹਨ)।
सुख लहहि तिनर संसार महि अभै पटु रिप मधि तिह ॥
They find peace in this world, and live fearlessly amidst their enemies.
ਸਕਯਥ​ਤਿਨਰ​ਜਾਲਪੁ​ਭਣੈ​ਗੁਰ​ਅਮਰਦਾਸੁ​ਸੁਪ੍ਰਸੰਨੁ​ਜਿਹ​॥੨॥੧੧॥​
ਜਾਲਪ ਕਵੀ ਆਖਦਾ ਹੈ ਕਿ "ਜਿਨ੍ਹਾਂ ਮਨੁੱਖਾਂ ਉਤੇ ਗੁਰੂ ਅਮਰਦਾਸ ਜੀ ਪ੍ਰਸੰਨ ਹਨ, ਉਹ ਮਨੁੱਖ ਸਫਲ ਹਨ (ਭਾਵ, ਉਹਨਾਂ ਦਾ ਜਨਮ ਸਫਲਾ ਹੈ)" ॥੨॥੧੧॥
सकयथ तिनर जालपु भणै गुर अमरदासु सुप्रसंनु जिह ॥२॥११॥
They are fruitful and prosperous, says Jaalap. Guru Amar Daas is pleased with them. ||2||11||
ਤੈ​ਪਢਿਅਉ​ਇਕੁ​ਮਨਿ​ਧਰਿਅਉ​ਇਕੁ​ਕਰਿ​ਇਕੁ​ਪਛਾਣਿਓ​॥​
(ਹੇ ਗੁਰੂ ਅਮਰਦਾਸ!) ਤੂੰ ਇਕ ਅਕਾਲ ਪੁਰਖ ਨੂੰ ਹੀ ਪੜ੍ਹਿਆ ਹੈ, ਤੂੰ (ਆਪਣੇ) ਮਨ ਵਿਚ ਇੱਕ ਨੂੰ ਹੀ ਸਿਮਰਿਆ ਹੈ, ਅਤੇ ਇਹੀ ਨਿਸਚੇ ਕੀਤਾ ਹੈ ਕਿ ਅਕਾਲ ਪੁਰਖ ਆਪ ਹੀ ਆਪ ਹੈ (ਭਾਵ, ਕੋਈ ਦੂਜਾ ਉਸ ਜਿਹਾ ਨਹੀਂ ਹੈ);
तै पढिअउ इकु मनि धरिअउ इकु करि इकु पछाणिओ ॥
You read about the One Lord, and enshrine Him in Your mind; You realize the One and Only Lord.
ਨਯਣਿ​ਬਯਣਿ​ਮੁਹਿ​ਇਕੁ​ਇਕੁ​ਦੁਹੁ​ਠਾਂਇ​ਨ​ਜਾਣਿਓ​॥​
(ਤੇਰੀ) ਦ੍ਰਿਸ਼ਟੀ ਵਿਚ, (ਤੇਰੇ) ਬਚਨ ਵਿਚ, ਅਤੇ (ਤੇਰੇ) ਮੂੰਹ ਵਿਚ ਕੇਵਲ ਅਕਾਲ ਪੁਰਖ ਹੀ ਅਕਾਲ ਪੁਰਖ ਹੈ, ਤੂੰ ਦੂਜਾ-ਪਨ ਨੂੰ (ਭਾਵ, ਇਸ ਖ਼ਿਆਲ ਨੂੰ ਕਿ ਅਕਾਲ ਪੁਰਖ ਤੋਂ ਬਿਨਾਂ ਕੋਈ ਹੋਰ ਭੀ ਦੂਜਾ ਹੈ) ਆਪਣੇ ਹਿਰਦੇ ਵਿਚ ਜਾਤਾ ਹੀ ਨਹੀਂ ਹੈ।
नयणि बयणि मुहि इकु इकु दुहु ठांइ न जाणिओ ॥
With Your eyes and the words You speak, You dwell upon the One Lord; You do not know any other place of rest.
ਸੁਪਨਿ​ਇਕੁ​ਪਰਤਖਿ​ਇਕੁ​ਇਕਸ​ਮਹਿ​ਲੀਣਉ​॥​
ਉਸ ਇੱਕ ਪਰਮਾਤਮਾ ਨੂੰ, (ਹੇ ਗੁਰੂ ਅਮਰਦਾਸ!) ਤੂੰ ਸੁਫ਼ਨੇ ਵਿਚ ਭੀ ਅਤੇ ਜਾਗਦਿਆਂ ਭੀ (ਸਿਮਰਦਾ ਹੈਂ), ਤੂੰ ਉਸ ਇੱਕ ਵਿਚ ਹੀ (ਸਦਾ) ਲੀਨ ਰਹਿੰਦਾ ਹੈਂ,
सुपनि इकु परतखि इकु इकस महि लीणउ ॥
You know the One Lord while dreaming, and the One Lord while awake. You are absorbed in the One.
ਤੀਸ​ਇਕੁ​ਅਰੁ​ਪੰਜਿ​ਸਿਧੁ​ਪੈਤੀਸ​ਨ​ਖੀਣਉ​॥​
ਜੋ ਅਕਾਲ ਪੁਰਖ ਤ੍ਰੀਹਾਂ (ਦਿਨਾਂ ਵਿਚ, ਭਾਵ, ਮਹੀਨੇ ਸਾਲ ਸਦੀਆਂ ਜੁਗਾਂ ਵਿਚ ਸਦਾ ਹਰ ਸਮੇਂ) ਵਿਚ ਇਕੋ ਹੀ ਹੈ, ਜੋ ਅਕਾਲ ਪੁਰਖ ਪੰਜਾਂ ਤੱਤਾਂ ਦੇ ਸਮੂਹ ਵਿਚ (ਭਾਵ, ਸਾਰੇ ਜਗਤ ਵਿਚ) ਪਰਗਟ ਹੈ, ਜੋ ਅਬਿਨਾਸ਼ੀ ਪ੍ਰਭੂ ਪੈਂਤੀ (ਅੱਖਰਾਂ ਵਿਚ, ਭਾਵ, ਸਾਰੀ ਹੀ ਬਾਣੀ ਵਿਚ ਜੋ ਇਹਨਾਂ ਅੱਖਰਾਂ ਦੁਆਰਾ ਲਿਖਤ ਵਿਚ ਆਈ ਹੈ) ਮੌਜੂਦ ਹੈ।
तीस इकु अरु पंजि सिधु पैतीस न खीणउ ॥
At the age of seventy-one, You began to march towards the Indestructible Lord.
ਇਕਹੁ​ਜਿ​ਲਾਖੁ​ਲਖਹੁ​ਅਲਖੁ​ਹੈ​ਇਕੁ​ਇਕੁ​ਕਰਿ​ਵਰਨਿਅਉ​॥​
ਜਿਸ ਇੱਕ ਹਰੀ ਤੋਂ ਲੱਖਾਂ ਜੀਵ ਬਣੇ ਹਨ, ਅਤੇ ਜੋ ਇਹਨਾਂ ਲੱਖਾਂ ਜੀਆਂ ਦੀ ਸਮਝ ਤੋਂ ਪਰੇ ਹੈ, ਉਸ ਇੱਕ ਨੂੰ (ਹੇ ਗੁਰੂ ਅਮਰਦਾਸ!) ਤੂੰ ਇੱਕ (ਅਦੁਤੀ) ਕਰਕੇ ਹੀ ਵਰਣਨ ਕੀਤਾ ਹੈ।
इकहु जि लाखु लखहु अलखु है इकु इकु करि वरनिअउ ॥
The One Lord, who takes hundreds of thousands of forms, cannot be seen. He can only be described as One.
ਗੁਰ​ਅਮਰਦਾਸ​ਜਾਲਪੁ​ਭਣੈ​ਤੂ​ਇਕੁ​ਲੋੜਹਿ​ਇਕੁ​ਮੰਨਿਅਉ​॥੩॥੧੨॥​
ਜਾਲਪ ਭੱਟ ਆਖਦਾ ਹੈ ਕਿ ਹੇ ਗੁਰੂ ਅਮਰਦਾਸ! ਤੂੰ ਇੱਕ ਅਕਾਲ ਪੁਰਖ ਨੂੰ ਹੀ ਮੰਗਦਾ ਹੈਂ ਅਤੇ ਇੱਕ ਨੂੰ ਹੀ ਮੰਨਦਾ ਹੈਂ ॥੩॥੧੨॥
गुर अमरदास जालपु भणै तू इकु लोड़हि इकु मंनिअउ ॥३॥१२॥
So speaks Jaalap: O Guru Amar Daas, You long for the One Lord, and believe in the One Lord alone. ||3||12||
ਜਿ​ਮਤਿ​ਗਹੀ​ਜੈਦੇਵਿ​ਜਿ​ਮਤਿ​ਨਾਮੈ​ਸੰਮਾਣੀ​॥​
ਜਿਹੜੀ ਮੱਤ ਜੈਦੇਵ ਨੇ ਸਿੱਖੀ, ਜਿਹੜੀ ਮੱਤ ਨਾਮਦੇਵ ਵਿਚ ਸਮਾਈ ਹੋਈ ਸੀ,
जि मति गही जैदेवि जि मति नामै संमाणी ॥
The understanding which Jai Dayv grasped, the understanding which permeated Naam Dayv,
ਜਿ​ਮਤਿ​ਤ੍ਰਿਲੋਚਨ​ਚਿਤਿ​ਭਗਤ​ਕੰਬੀਰਹਿ​ਜਾਣੀ​॥​
ਜੋ ਮੱਤ ਤ੍ਰਿਲੋਚਨ ਦੇ ਹਿਰਦੇ ਵਿਚ ਸੀ, ਜਿਹੜੀ ਮੱਤ ਕਬੀਰ ਭਗਤ ਨੇ ਸਮਝੀ ਸੀ,
जि मति त्रिलोचन चिति भगत कंबीरहि जाणी ॥
the understanding which was in the consciousness of Trilochan and known by the devotee Kabeer,
ਰੁਕਮਾਂਗਦ​ਕਰਤੂਤਿ​ਰਾਮੁ​ਜੰਪਹੁ​ਨਿਤ​ਭਾਈ​॥​
ਜਿਸ ਮੱਤ ਦਾ ਸਦਕਾ ਰੁਕਮਾਂਗਦ ਦੀ ਕਾਰ ਇਹ ਸੀ (ਕਿ ਆਪ ਜਪਦਾ ਸੀ ਤੇ ਹੋਰਨਾਂ ਨੂੰ ਆਖਦਾ ਸੀ) ਹੇ ਭਾਈ! ਨਿੱਤ ਰਾਮ ਨੂੰ ਸਿਮਰੋ,
रुकमांगद करतूति रामु जंपहु नित भाई ॥
by which Rukmaangad constantly meditated on the Lord, O Siblings of Destiny,
ਅੰਮਰੀਕਿ​ਪ੍ਰਹਲਾਦਿ​ਸਰਣਿ​ਗੋਬਿੰਦ​ਗਤਿ​ਪਾਈ​॥​
ਜਿਸ ਮੱਤ ਦੁਆਰਾ ਅੰਬਰੀਕ ਤੇ ਪ੍ਰਹਲਾਦ ਨੇ ਗੋਬਿੰਦ ਦੀ ਸਰਨ ਪੈ ਕੇ ਉੱਚੀ ਆਤਮਕ ਅਵਸਥਾ ਲੱਭੀ ਸੀ,
अंमरीकि प्रहलादि सरणि गोबिंद गति पाई ॥
which brought Ambreek and Prahlaad to seek the Sanctuary of the Lord of the Universe, and which brought them to salvation
ਤੈ​ਲੋਭੁ​ਕ੍ਰੋਧੁ​ਤ੍ਰਿਸਨਾ​ਤਜੀ​ਸੁ​ਮਤਿ​ਜਲੵ​ਜਾਣੀ​ਜੁਗਤਿ​॥​
(ਹੇ ਗੁਰੂ ਅਮਰਦਾਸ!) ਜਲ੍ਯ੍ਯ (ਆਖਦਾ ਹੈ) ਤੂੰ ਉਸ ਮੱਤ ਦੀ ਜੁਗਤੀ ਜਾਣ ਲਈ ਹੈ ਤੂੰ ਲੋਭ ਕ੍ਰੋਧ ਤੇ ਤ੍ਰਿਸਨਾ ਤਿਆਗ ਦਿੱਤੇ ਹਨ।
तै लोभु क्रोधु त्रिसना तजी सु मति जल्य जाणी जुगति ॥
says Jal that sublime understanding has brought You to renounce greed, anger and desire, and to know the way.
ਗੁਰੁ​ਅਮਰਦਾਸੁ​ਨਿਜ​ਭਗਤੁ​ਹੈ​ਦੇਖਿ​ਦਰਸੁ​ਪਾਵਉ​ਮੁਕਤਿ​॥੪॥੧੩॥​
ਗੁਰੂ ਅਮਰਦਾਸ ਅਕਾਲ ਪੁਰਖ ਦਾ ਪਿਆਰਾ ਭਗਤ ਹੈ। ਮੈਂ (ਉਸ ਦਾ) ਦਰਸ਼ਨ ਦੇਖ ਕੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਦਾ ਹਾਂ ॥੪॥੧੩॥
गुरु अमरदासु निज भगतु है देखि दरसु पावउ मुकति ॥४॥१३॥
Guru Amar Daas is the Lord's own devotee; gazing upon the Blessed Vision of His Darshan, one is liberated. ||4||13||
ਗੁਰੁ​ਅਮਰਦਾਸੁ​ਪਰਸੀਐ​ਪੁਹਮਿ​ਪਾਤਿਕ​ਬਿਨਾਸਹਿ​॥​
(ਆਓ) ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨਾਲ) ਧਰਤੀ ਦੇ ਪਾਪ ਦੂਰ ਹੋ ਜਾਂਦੇ ਹਨ।
गुरु अमरदासु परसीऐ पुहमि पातिक बिनासहि ॥
Meeting with Guru Amar Daas, the earth is purged of its sin.
ਗੁਰੁ​ਅਮਰਦਾਸੁ​ਪਰਸੀਐ​ਸਿਧ​ਸਾਧਿਕ​ਆਸਾਸਹਿ​॥​
ਗੁਰੂ ਅਮਰਦਾਸ ਜੀ ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨੂੰ) ਸਿਧ ਤੇ ਸਾਧਿਕ ਲੋਚਦੇ ਹਨ।
गुरु अमरदासु परसीऐ सिध साधिक आसासहि ॥
The Siddhas and seekers long to meet with Guru Amar Daas.
ਗੁਰੁ​ਅਮਰਦਾਸੁ​ਪਰਸੀਐ​ਧਿਆਨੁ​ਲਹੀਐ​ਪਉ​ਮੁਕਿਹਿ​॥​
ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਇਸ ਤਰ੍ਹਾਂ ਪਰਮਾਤਮਾ ਵਾਲਾ) ਧਿਆਨ ਪ੍ਰਾਪਤ ਹੁੰਦਾ ਹੈ (ਭਾਵ, ਪਰਮਾਤਮਾ ਵਿਚ ਬ੍ਰਿਤੀ ਜੁੜਦੀ ਹੈ) ਤੇ (ਜਨਮ ਮਰਨ ਦੇ) ਸਫ਼ਰ ਮੁੱਕ ਜਾਂਦੇ ਹਨ।
गुरु अमरदासु परसीऐ धिआनु लहीऐ पउ मुकिहि ॥
Meeting with Guru Amar Daas, the mortal meditates on the Lord, and his journey comes to its end.
ਗੁਰੁ​ਅਮਰਦਾਸੁ​ਪਰਸੀਐ​ਅਭਉ​ਲਭੈ​ਗਉ​ਚੁਕਿਹਿ​॥​
ਗੁਰੂ ਅਮਰਦਾਸ ਜੀ ਨੂੰ ਪਰਸੀਏ, (ਇਸ ਤਰ੍ਹਾਂ) ਨਿਰਭਉ ਅਕਾਲ ਪੁਰਖ ਮਿਲ ਪੈਂਦਾ ਹੈ ਤੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।
गुरु अमरदासु परसीऐ अभउ लभै गउ चुकिहि ॥
Meeting with Guru Amar Daas, the Fearless Lord is obtained, and the cycle of reincarnation is brought to an end.
ਇਕੁ​ਬਿੰਨਿ​ਦੁਗਣ​ਜੁ​ਤਉ​ਰਹੈ​ਜਾ​ਸੁਮੰਤ੍ਰਿ​ਮਾਨਵ​ਹਿਲਹਿ​॥​
ਜੋ ਦੂਜਾ ਭਾਉ ਹੈ ਉਹ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਮਨੁੱਖ ਗੁਰੂ ਦੇ ਸ੍ਰੇਸ਼ਟ ਉਪਦੇਸ਼ ਦੀ ਰਾਹੀਂ ਇਕ ਪਰਮਾਤਮਾ ਨੂੰ ਪਛਾਣ ਕੇ ਪ੍ਰਾਪਤ ਕਰ ਲੈਂਦੇ ਹਨ।
इकु बिंनि दुगण जु तउ रहै जा सुमंत्रि मानव हिलहि ॥
Realizing the One Lord, love of duality ceases, and one comes to accept the Sublime Mantra of the Guru.
ਜਾਲਪਾ​ਪਦਾਰਥ​ਇਤੜੇ​ਗੁਰ​ਅਮਰਦਾਸਿ​ਡਿਠੈ​ਮਿਲਹਿ​॥੫॥੧੪॥​
ਹੇ ਜਾਲਪ! ਇਹ ਸਾਰੇ ਪਦਾਰਥ (ਜੋ ਉੱਪਰ ਦੱਸੇ ਹਨ) ਸਤਿਗੁਰੂ ਅਮਰਦਾਸ ਜੀ ਦੇ ਡਿੱਠਿਆਂ ਮਿਲ ਜਾਂਦੇ ਹਨ ॥੫॥੧੪॥
जालपा पदारथ इतड़े गुर अमरदासि डिठै मिलहि ॥५॥१४॥
So speaks Jaalap: countless treasures are obtained, by the sight of Guru Amar Daas. ||5||14||
ਸਚੁ​ਨਾਮੁ​ਕਰਤਾਰੁ​ਸੁ​ਦ੍ਰਿੜੁ​ਨਾਨਕਿ​ਸੰਗ੍ਰਹਿਅਉ​॥​
(ਗੁਰੂ) ਨਾਨਕ (ਦੇਵ ਜੀ) ਨੇ ਅਕਾਲ ਪੁਰਖ ਦਾ ਨਾਮ ਜੋ ਸਦਾ-ਥਿਰ ਰਹਿਣ ਵਾਲਾ ਹੈ, ਪੱਕੇ ਤੌਰ ਤੇ ਗ੍ਰਹਿਣ ਕੀਤਾ;
सचु नामु करतारु सु द्रिड़ु नानकि संग्रहिअउ ॥
Guru Nanak gathered up the True Name of the Creator Lord, and implanted it within.
ਤਾ​ਤੇ​ਅੰਗਦੁ​ਲਹਣਾ​ਪ੍ਰਗਟੁ​ਤਾਸੁ​ਚਰਣਹ​ਲਿਵ​ਰਹਿਅਉ​॥​
ਉਹਨਾਂ ਤੋਂ ਲਹਣਾ ਜੀ ਗੁਰੂ ਅੰਗਦ ਹੋ ਕੇ ਪਰਗਟ ਹੋਏ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਆਪਣੀ ਬ੍ਰਿਤੀ ਲਾ ਰੱਖੀ।
ता ते अंगदु लहणा प्रगटु तासु चरणह लिव रहिअउ ॥
Through Him, Lehnaa became manifest in the form of Guru Angad, who remained lovingly attuned to His Feet.
ਤਿਤੁ​ਕੁਲਿ​ਗੁਰ​ਅਮਰਦਾਸੁ​ਆਸਾ​ਨਿਵਾਸੁ​ਤਾਸੁ​ਗੁਣ​ਕਵਣ​ਵਖਾਣਉ​॥​
ਉਸ ਕੁਲ ਵਿਚ ਗੁਰੂ ਅਮਰਦਾਸ, ਆਸਾਂ ਦਾ ਪੂਰਨ ਵਾਲਾ, (ਪਰਗਟ ਹੋਇਆ)। ਮੈਂ ਉਸ ਦੇ ਕਿਹੜੇ ਗੁਣ ਦੱਸਾਂ?
तितु कुलि गुर अमरदासु आसा निवासु तासु गुण कवण वखाणउ ॥
Guru Amar Daas of that dynasty is the home of hope. How can I express His Glorious Virtues?
ਜੋ​ਗੁਣ​ਅਲਖ​ਅਗੰਮ​ਤਿਨਹ​ਗੁਣ​ਅੰਤੁ​ਨ​ਜਾਣਉ​॥​
ਉਹ ਗੁਣ ਅਲੱਖ ਤੇ ਅਗੰਮ ਹਨ, ਮੈਂ ਉਹਨਾਂ ਗੁਣਾਂ ਦਾ ਅੰਤ ਨਹੀਂ ਜਾਣਦਾ।
जो गुण अलख अगंम तिनह गुण अंतु न जाणउ ॥
His Virtues are unknowable and unfathomable. I do not know the limits of His Virtues.
ਬੋਹਿਥਉ​ਬਿਧਾਤੈ​ਨਿਰਮਯੌ​ਸਭ​ਸੰਗਤਿ​ਕੁਲ​ਉਧਰਣ​॥​
ਸਾਰੀ ਸੰਗਤ ਤੇ ਸਾਰੀਆਂ ਕੁਲਾਂ ਨੂੰ ਤਾਰਨ ਲਈ ਕਰਤਾਰ ਨੇ (ਗੁਰੂ ਅਮਰਦਾਸ ਜੀ ਨੂੰ) ਇਕ ਜਹਾਜ਼ ਬਣਾਇਆ ਹੈ;
बोहिथउ बिधातै निरमयौ सभ संगति कुल उधरण ॥
The Creator, the Architect of Destiny, has made Him a boat to carry all His generations across, along with the Sangat, the Holy Congregation.
ਗੁਰ​ਅਮਰਦਾਸ​ਕੀਰਤੁ​ਕਹੈ​ਤ੍ਰਾਹਿ​ਤ੍ਰਾਹਿ​ਤੁਅ​ਪਾ​ਸਰਣ​॥੧॥੧੫॥​
ਕੀਰਤ (ਭੱਟ) ਆਖਦਾ ਹੈ- ਹੇ ਗੁਰੂ ਅਮਰਦਾਸ (ਜੀ)! ਮੈਨੂੰ ਰੱਖ ਲੈ, ਮੈਨੂੰ ਬਚਾ ਲੈ, ਮੈਂ ਤੇਰੇ ਚਰਨਾਂ ਦੀ ਸਰਨ ਪਿਆ ਹਾਂ ॥੧॥੧੫॥
गुर अमरदास कीरतु कहै त्राहि त्राहि तुअ पा सरण ॥१॥१५॥
So speaks Keerat: O Guru Amar Daas, please protect me and save me; I seek the Sanctuary of Your Feet. ||1||15||
ਆਪਿ​ਨਰਾਇਣੁ​ਕਲਾ​ਧਾਰਿ​ਜਗ​ਮਹਿ​ਪਰਵਰਿਯਉ​॥​
(ਗੁਰੂ ਅਮਰਦਾਸ) ਆਪ ਹੀ ਨਰਾਇਣ-ਰੂਪ ਹੈ, ਜੋ ਆਪਣੀ ਸੱਤਾ ਰਚ ਕੇ ਜਗਤ ਵਿਚ ਪ੍ਰਵਿਰਤ ਹੋਇਆ ਹੈ।
आपि नराइणु कला धारि जग महि परवरियउ ॥
The Lord Himself wielded His Power and entered the world.
ਨਿਰੰਕਾਰਿ​ਆਕਾਰੁ​ਜੋਤਿ​ਜਗ​ਮੰਡਲਿ​ਕਰਿਯਉ​॥​
ਨਿਰੰਕਾਰ ਨੇ (ਗੁਰੂ ਅਮਰਦਾਸ ਜੀ ਦਾ) ਅਕਾਰ-ਰੂਪ ਹੋ ਕੇ (ਰੂਪ ਧਾਰ ਕੇ) ਜਗਤ ਵਿਚ ਜੋਤਿ ਪ੍ਰਗਟਾਈ ਹੈ।
निरंकारि आकारु जोति जग मंडलि करियउ ॥
The Formless Lord took form, and with His Light He illuminated the realms of the world.
ਜਹ​ਕਹ​ਤਹ​ਭਰਪੂਰੁ​ਸਬਦੁ​ਦੀਪਕਿ​ਦੀਪਾਯਉ​॥​
(ਨਿਰੰਕਾਰ ਨੇ) ਆਪਣੇ ਸ਼ਬਦ (-ਨਾਮ) ਨੂੰ, ਜੋ ਹਰ ਥਾਂ ਹਾਜ਼ਰ-ਨਾਜ਼ਰ ਹੈ, (ਗੁਰੂ ਅਮਰਦਾਸ-ਰੂਪ) ਦੀਵੇ ਦੀ ਰਾਹੀਂ ਪ੍ਰਗਟਾਇਆ ਹੈ।
जह कह तह भरपूरु सबदु दीपकि दीपायउ ॥
He is All-pervading everywhere; the Lamp of the Shabad, the Word, has been lit.
ਜਿਹ​ਸਿਖਹ​ਸੰਗ੍ਰਹਿਓ​ਤਤੁ​ਹਰਿ​ਚਰਣ​ਮਿਲਾਯਉ​॥​
ਜਿਨ੍ਹਾਂ ਸਿੱਖਾਂ ਨੇ ਇਸ ਸ਼ਬਦ ਨੂੰ ਗ੍ਰਹਣ ਕੀਤਾ ਹੈ, (ਗੁਰੂ ਅਮਰਦਾਸ ਜੀ ਨੇ) ਤੁਰਤ (ਉਹਨਾਂ ਨੂੰ) ਹਰੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ।
जिह सिखह संग्रहिओ ततु हरि चरण मिलायउ ॥
Whoever gathers in the essence of the teachings shall be absorbed in the Feet of the Lord.
ਨਾਨਕ​ਕੁਲਿ​ਨਿੰਮਲੁ​ਅਵਤਰੵਿਉ​ਅੰਗਦ​ਲਹਣੇ​ਸੰਗਿ​ਹੁਅ​॥​
ਲਹਣੇ ਜੀ (ਭਾਵ) ਗੁਰੂ ਅੰਗਦ ਜੀ ਦੇ ਨਾਲ ਮਿਲ ਕੇ (ਗੁਰੂ ਅਮਰਦਾਸ) ਗੁਰੂ ਨਾਨਕ ਦੇਵ ਜੀ ਦੀ ਕੁਲ ਵਿਚ ਨਿਰਮਲ ਅਵਤਾਰ ਹੋਇਆ ਹੈ।
नानक कुलि निंमलु अवतर्यिउ अंगद लहणे संगि हुअ ॥
Lehnaa, who became Guru Angad, and Guru Amar Daas, have been reincarnated into the pure house of Guru Nanak.
ਗੁਰ​ਅਮਰਦਾਸ​ਤਾਰਣ​ਤਰਣ​ਜਨਮ​ਜਨਮ​ਪਾ​ਸਰਣਿ​ਤੁਅ​॥੨॥੧੬॥​
ਹੇ ਗੁਰੂ ਅਮਰਦਾਸ ਜੀ! ਹੇ ਸੰਸਾਰ ਦੇ ਤਾਰਨ ਨੂੰ ਜਹਾਜ਼! ਮੈਂ ਹਰੇਕ ਜਨਮ ਵਿਚ ਤੇਰੇ ਚਰਨਾਂ ਦੀ ਸਰਨ (ਰਹਾਂ) ॥੨॥੧੬॥
गुर अमरदास तारण तरण जनम जनम पा सरणि तुअ ॥२॥१६॥
Guru Amar Daas is our Saving Grace, who carries us across; in lifetime after lifetime, I seek the Sanctuary of Your Feet. ||2||16||
ਜਪੁ​ਤਪੁ​ਸਤੁ​ਸੰਤੋਖੁ​ਪਿਖਿ​ਦਰਸਨੁ​ਗੁਰ​ਸਿਖਹ​॥​
ਸਤਿਗੁਰੂ (ਅਮਰਦਾਸ ਜੀ) ਦਾ ਦਰਸ਼ਨ ਕਰ ਕੇ ਸਿੱਖਾਂ ਨੂੰ ਜਪ ਤਪ ਸਤ ਸੰਤੋਖ (ਪ੍ਰਾਪਤ ਹੁੰਦੇ ਹਨ)।
जपु तपु सतु संतोखु पिखि दरसनु गुर सिखह ॥
Gazing upon the Blessed Vision of His Darshan, the Gursikh is blessed with chanting and deep meditation, truth and contentment.
ਸਰਣਿ​ਪਰਹਿ​ਤੇ​ਉਬਰਹਿ​ਛੋਡਿ​ਜਮ​ਪੁਰ​ਕੀ​ਲਿਖਹ​॥​
ਜੋ ਮਨੁੱਖ (ਗੁਰੂ ਦੀ) ਸਰਨ ਪੈਂਦੇ ਹਨ, ਉਹ ਜਮ-ਪੁਰੀ ਦੀ ਲਿਖਤ ਨੂੰ ਛੱਡ ਕੇ ਪਾਰ ਲੰਘ ਜਾਂਦੇ ਹਨ।
सरणि परहि ते उबरहि छोडि जम पुर की लिखह ॥
Whoever seeks His Sanctuary is saved; his account is cleared in the City of Death.
ਭਗਤਿ​ਭਾਇ​ਭਰਪੂਰੁ​ਰਿਦੈ​ਉਚਰੈ​ਕਰਤਾਰੈ​॥​
(ਗੁਰੂ ਅਮਰਦਾਸ ਆਪਣੇ) ਹਿਰਦੇ ਵਿਚ (ਕਰਤਾਰ ਦੀ) ਭਗਤੀ ਦੇ ਪ੍ਰੇਮ ਨਾਲ ਭਰਿਆ ਹੋਇਆ ਹੈ, ਅਤੇ ਕਰਤਾਰ ਨੂੰ ਸਿਮਰਦਾ ਹੈ;
भगति भाइ भरपूरु रिदै उचरै करतारै ॥
His heart is totally filled with loving devotion; he chants to the Creator Lord.
ਗੁਰੁ​ਗਉਹਰੁ​ਦਰੀਆਉ​ਪਲਕ​ਡੁਬੰਤੵਹ​ਤਾਰੈ​॥​
ਸਤਿਗੁਰੂ (ਅਮਰਦਾਸ) ਗੰਭੀਰ ਹੈ, ਦਰੀਆ-ਦਿਲ ਹੈ, ਡੁੱਬਦੇ ਜੀਵਾਂ ਨੂੰ ਪਲ ਵਿਚ ਤਾਰ ਦੇਂਦਾ ਹੈ।
गुरु गउहरु दरीआउ पलक डुबंत्यह तारै ॥
The Guru is the river of pearls; in an instant, he carries the drowning ones across.
ਨਾਨਕ​ਕੁਲਿ​ਨਿੰਮਲੁ​ਅਵਤਰੵਿਉ​ਗੁਣ​ਕਰਤਾਰੈ​ਉਚਰੈ​॥​
(ਗੁਰੂ) ਨਾਨਕ (ਦੇਵ ਜੀ) ਦੀ ਕੁਲ ਵਿਚ (ਗੁਰੂ ਅਮਰਦਾਸ ਜੀ) ਨਿਰਮਲ ਅਵਤਾਰ ਹੋਇਆ ਹੈ, ਜੋ ਕਰਤਾਰ ਦੇ ਗੁਣਾਂ ਨੂੰ ਉਚਾਰਦਾ ਹੈ।
नानक कुलि निंमलु अवतर्यिउ गुण करतारै उचरै ॥
He was reincarnated into the House of Guru Nanak; He chants the Glorious Praises of the Creator Lord.
ਗੁਰੁ​ਅਮਰਦਾਸੁ​ਜਿਨੑ​ਸੇਵਿਅਉ​ਤਿਨੑ​ਦੁਖੁ​ਦਰਿਦ੍ਰੁ​ਪਰਹਰਿ​ਪਰੈ​॥੩॥੧੭॥​
ਜਿਨ੍ਹਾਂ ਮਨੁੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਸੇਵਿਆ ਹੈ, ਉਹਨਾਂ ਦਾ ਦੁੱਖ ਤੇ ਦਰਿਦ੍ਰ ਦੂਰ ਹੋ ਜਾਂਦਾ ਹੈ ॥੩॥੧੭॥
गुरु अमरदासु जिन सेविअउ तिन दुखु दरिद्रु परहरि परै ॥३॥१७॥
Those who serve Guru Amar Daas - their pains and poverty are taken away, far away. ||3||17||
ਚਿਤਿ​ਚਿਤਵਉ​ਅਰਦਾਸਿ​ਕਹਉ​ਪਰੁ​ਕਹਿ​ਭਿ​ਨ​ਸਕਉ​॥​
(ਹੇ ਗੁਰੂ ਅਮਰਦਾਸ ਜੀ!) ਮੈਂ ਚਿੱਤ ਵਿਚ ਸੋਚਾਂ ਸੋਚਦਾ ਹਾਂ ਕਿ (ਇਕ) ਬੇਨਤੀ ਆਖਾਂ; ਪਰ ਮੈਂ ਆਖ ਭੀ ਨਹੀਂ ਸਕਦਾ;
चिति चितवउ अरदासि कहउ परु कहि भि न सकउ ॥
I consciously pray within my consciousness, but I cannot express it in words.
ਸਰਬ​ਚਿੰਤ​ਤੁਝੁ​ਪਾਸਿ​ਸਾਧਸੰਗਤਿ​ਹਉ​ਤਕਉ​॥​
(ਹੇ ਸਤਿਗੁਰੂ!) ਮੇਰੇ ਸਾਰੇ ਫ਼ਿਕਰ ਤੇਰੇ ਹਵਾਲੇ ਹਨ (ਭਾਵ, ਤੈਨੂੰ ਹੀ ਮੇਰੇ ਸਾਰੇ ਫ਼ਿਕਰ ਹਨ), ਮੈਂ ਸਾਧ ਸੰਗਤ (ਦਾ ਆਸਰਾ) ਤੱਕਦਾ ਹਾਂ।
सरब चिंत तुझु पासि साधसंगति हउ तकउ ॥
I place all my worries and anxieties before You; I look to the Saadh Sangat, the Company of the Holy, for help.
ਤੇਰੈ​ਹੁਕਮਿ​ਪਵੈ​ਨੀਸਾਣੁ​ਤਉ​ਕਰਉ​ਸਾਹਿਬ​ਕੀ​ਸੇਵਾ​॥​
(ਹੇ ਗੁਰੂ ਅਮਰਦਾਸ ਜੀ!) ਜੇ ਤੇਰੀ ਰਜ਼ਾ ਵਿਚ ਪ੍ਰਵਾਨਗੀ ਮਿਲ ਜਾਏ, ਤਾਂ ਮੈਂ ਮਾਲਕ-ਪ੍ਰਭੂ ਦੀ ਸੇਵਾ ਕਰਾਂ।
तेरै हुकमि पवै नीसाणु तउ करउ साहिब की सेवा ॥
By the Hukam of Your Command, I am blessed with Your Insignia; I serve my Lord and Master.
ਜਬ​ਗੁਰੁ​ਦੇਖੈ​ਸੁਭ​ਦਿਸਟਿ​ਨਾਮੁ​ਕਰਤਾ​ਮੁਖਿ​ਮੇਵਾ​॥​
ਜਦੋਂ ਸਤਿਗੁਰੂ (ਅਮਰਦਾਸ) ਮਿਹਰ ਦੀ ਨਜ਼ਰ ਨਾਲ ਤੱਕਦਾ ਹੈ, ਤਾਂ ਕਰਤਾਰ ਦਾ ਨਾਮ-ਰੂਪ ਫਲ ਮੂੰਹ ਵਿਚ (ਭਾਵ, ਖਾਣ ਨੂੰ) ਮਿਲਦਾ ਹੈ।
जब गुरु देखै सुभ दिसटि नामु करता मुखि मेवा ॥
When You, O Guru, gaze at me with Your Glance of Grace, the fruit of the Naam, the Name of the Creator, is placed within my mouth.
ਅਗਮ​ਅਲਖ​ਕਾਰਣ​ਪੁਰਖ​ਜੋ​ਫੁਰਮਾਵਹਿ​ਸੋ​ਕਹਉ​॥​
ਹੇ ਅਗਮ-ਰੂਪ ਸਤਿਗੁਰੂ! ਹੇ ਅਲੱਖ ਹਰੀ-ਰੂਪ ਗੁਰੂ! ਹੇ ਕਾਰਣ ਪੁਰਖ-ਰੂਪ ਗੁਰੂ ਅਮਰਦਾਸ ਜੀ! ਜੋ ਤੂੰ ਹੁਕਮ ਕਰਦਾ ਹੈਂ, ਮੈਂ ਸੋਈ ਆਖਦਾ ਹਾਂ।
अगम अलख कारण पुरख जो फुरमावहि सो कहउ ॥
The Unfathomable and Unseen Primal Lord God, the Cause of causes - as He orders, so do I speak.
ਗੁਰ​ਅਮਰਦਾਸ​ਕਾਰਣ​ਕਰਣ​ਜਿਵ​ਤੂ​ਰਖਹਿ​ਤਿਵ​ਰਹਉ​॥੪॥੧੮॥​
ਹੇ ਸ੍ਰਿਸ਼ਟੀ ਦੇ ਕਰਤਾ-ਰੂਪ ਗੁਰੂ ਅਮਰਦਾਸ ਜੀ! ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਮੈਂ ਰਹਿੰਦਾ ਹਾਂ ॥੪॥੧੮॥
गुर अमरदास कारण करण जिव तू रखहि तिव रहउ ॥४॥१८॥
O Guru Amar Daas, Doer of deeds, Cause of causes, as You keep me, I remain; as You protect me, I survive. ||4||18||
ਭਿਖੇ​ਕੇ​॥​
भिखे के ॥
Of Bhikhaa:
ਗੁਰੁ​ਗਿਆਨੁ​ਅਰੁ​ਧਿਆਨੁ​ਤਤ​ਸਿਉ​ਤਤੁ​ਮਿਲਾਵੈ​॥​
ਸਤਿਗੁਰੂ ਅਮਰਦਾਸ ਗਿਆਨ-ਰੂਪ ਤੇ ਧਿਆਨ-ਰੂਪ ਹੈ (ਭਾਵ, ਪੂਰਨ ਗਿਆਨ ਵਾਲਾ ਤੇ ਦ੍ਰਿੜ ਧਿਆਨ ਵਾਲਾ ਹੈ); (ਗੁਰੂ ਅਮਰਦਾਸ ਨੇ) ਆਪਣੇ ਆਤਮਾ ਨੂੰ ਹਰੀ ਨਾਲ ਮਿਲਾ ਲਿਆ ਹੈ।
गुरु गिआनु अरु धिआनु तत सिउ ततु मिलावै ॥
In deep meditation, and the spiritual wisdom of the Guru, one's essence merges with the essence of reality.
ਸਚਿ​ਸਚੁ​ਜਾਣੀਐ​ਇਕ​ਚਿਤਹਿ​ਲਿਵ​ਲਾਵੈ​॥​
ਸਦਾ-ਥਿਰ ਹਰੀ ਵਿਚ ਜੁੜਨ ਕਰ ਕੇ ਸਤਿਗੁਰੂ ਨੂੰ ਹਰੀ-ਰੂਪ ਹੀ ਸਮਝਣਾ ਚਾਹੀਏ, (ਗੁਰੂ ਅਮਰਦਾਸ) ਇਕਾਗ੍ਰ ਮਨ ਹੋ ਕੇ (ਹਰੀ ਵਿਚ) ਲਿਵ ਲਾ ਰਿਹਾ ਹੈ।
सचि सचु जाणीऐ इक चितहि लिव लावै ॥
In truth, the True Lord is recognized and realized, when one is lovingly attuned to Him, with one-pointed consciousness.
ਕਾਮ​ਕ੍ਰੋਧ​ਵਸਿ​ਕਰੈ​ਪਵਣੁ​ਉਡੰਤ​ਨ​ਧਾਵੈ​॥​
ਗੁਰੂ ਅਮਰਦਾਸ ਕਾਮ ਕ੍ਰੋਧ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ, (ਉਹਨਾਂ ਦਾ) ਮਨ ਭਟਕਦਾ ਨਹੀਂ ਹੈ (ਕਿਸੇ ਪਾਸੇ ਵਲ) ਦੌੜਦਾ ਨਹੀਂ ਹੈ।
काम क्रोध वसि करै पवणु उडंत न धावै ॥
Lust and anger are brought under control, when the breath does not fly around, wandering restlessly.
ਨਿਰੰਕਾਰ​ਕੈ​ਵਸੈ​ਦੇਸਿ​ਹੁਕਮੁ​ਬੁਝਿ​ਬੀਚਾਰੁ​ਪਾਵੈ​॥​
(ਗੁਰੂ ਅਮਰਦਾਸ) ਨਿਰੰਕਾਰ ਦੇ ਦੇਸ ਵਿਚ ਟਿਕ ਰਿਹਾ ਹੈ, (ਪ੍ਰਭੂ ਦਾ) ਹੁਕਮ ਪਛਾਣ ਕੇ (ਉਹਨਾਂ ਨੇ) ਗਿਆਨ ਪ੍ਰਾਪਤ ਕੀਤਾ ਹੈ।
निरंकार कै वसै देसि हुकमु बुझि बीचारु पावै ॥
Dwelling in the land of the Formless Lord, realizing the Hukam of His Command, His contemplative wisdom is attained.
ਕਲਿ​ਮਾਹਿ​ਰੂਪੁ​ਕਰਤਾ​ਪੁਰਖੁ​ਸੋ​ਜਾਣੈ​ਜਿਨਿ​ਕਿਛੁ​ਕੀਅਉ​॥​
ਕਲਜੁਗ ਵਿਚ (ਗੁਰੂ ਅਮਰਦਾਸ) ਕਰਤਾ ਪੁਰਖ-ਰੂਪ ਹੈ; (ਇਸ ਕੌਤਕ ਨੂੰ) ਉਹ ਕਰਤਾਰ ਹੀ ਜਾਣਦਾ ਹੈ ਜਿਸ ਨੇ ਇਹ ਅਚਰਜ ਕੌਤਕ ਕੀਤਾ ਹੈ।
कलि माहि रूपु करता पुरखु सो जाणै जिनि किछु कीअउ ॥
In this Dark Age of Kali Yuga, the Guru is the Form of the Creator, the Primal Lord God; he alone knows, who has tried it.
ਗੁਰੁ​ਮਿਲੵਿਉ​ਸੋਇ​ਭਿਖਾ​ਕਹੈ​ਸਹਜ​ਰੰਗਿ​ਦਰਸਨੁ​ਦੀਅਉ​॥੧॥੧੯॥​
ਭਿੱਖਾ ਕਵੀ ਆਖਦਾ ਹੈ ਕਿ ਮੈਨੂੰ ਉਹ ਗੁਰੂ (ਅਮਰਦਾਸ) ਮਿਲ ਪਿਆ ਹੈ, (ਉਹਨਾਂ ਨੇ) ਪੂਰਨ ਖਿੜਾਉ ਦੇ ਰੰਗ ਵਿਚ ਮੈਨੂੰ ਦਰਸਨ ਦਿੱਤਾ ਹੈ ॥੧॥੧੯॥
गुरु मिल्यिउ सोइ भिखा कहै सहज रंगि दरसनु दीअउ ॥१॥१९॥
So speaks Bhikhaa: I have met the Guru. With love and intuitive affection, He has bestowed the Blessed Vision of His Darshan. ||1||19||
ਰਹਿਓ​ਸੰਤ​ਹਉ​ਟੋਲਿ​ਸਾਧ​ਬਹੁਤੇਰੇ​ਡਿਠੇ​॥​
ਮੈਂ ਸੰਤਾਂ ਨੂੰ ਟੋਲਦਾ ਟੋਲਦਾ ਥੱਕ ਗਿਆ ਹਾਂ, ਮੈਂ ਕਈ ਸਾਧ (ਭੀ) ਵੇਖੇ ਹਨ,
रहिओ संत हउ टोलि साध बहुतेरे डिठे ॥
I have been searching for the Saints; I have seen so many Holy and spiritual people.
ਸੰਨਿਆਸੀ​ਤਪਸੀਅਹ​ਮੁਖਹੁ​ਏ​ਪੰਡਿਤ​ਮਿਠੇ​॥​
ਕਈ ਸੰਨਿਆਸੀ, ਕਈ ਤਪੱਸਵੀ ਤੇ ਕਈ ਇਹ ਮੂੰਹੋਂ-ਮਿੱਠੇ ਪੰਡਿਤ (ਭੀ ਵੇਖੇ ਹਨ)।
संनिआसी तपसीअह मुखहु ए पंडित मिठे ॥
The hermits, Sannyaasees, ascetics, penitents, fanatics and Pandits all speak sweetly.
ਬਰਸੁ​ਏਕੁ​ਹਉ​ਫਿਰਿਓ​ਕਿਨੈ​ਨਹੁ​ਪਰਚਉ​ਲਾਯਉ​॥​
ਮੈਂ ਇਕ ਸਾਲ ਫਿਰਦਾ ਰਿਹਾ ਹਾਂ, ਕਿਸੇ ਨੇ ਮੇਰੀ ਨਿਸ਼ਾ ਨਹੀਂ ਕੀਤੀ;
बरसु एकु हउ फिरिओ किनै नहु परचउ लायउ ॥
I wandered around lost for a year, but no one touched my soul.
ਕਹਤਿਅਹ​ਕਹਤੀ​ਸੁਣੀ​ਰਹਤ​ਕੋ​ਖੁਸੀ​ਨ​ਆਯਉ​॥​
ਸਾਰੇ (ਮੂੰਹੋਂ) ਆਖਦੇ ਹੀ ਆਖਦੇ (ਭਾਵ, ਹੋਰਨਾਂ ਨੂੰ ਉਪਦੇਸ਼ ਕਰਦੇ ਹੀ) ਸੁਣੇ ਹਨ, ਪਰ ਕਿਸੇ ਦੀ ਰਹਤ ਵੇਖ ਕੇ ਮੈਨੂੰ ਆਨੰਦ ਨਹੀਂ ਆਇਆ।
कहतिअह कहती सुणी रहत को खुसी न आयउ ॥
I listened to preachers and teachers, but I could not be happy with their lifestyles.
ਹਰਿ​ਨਾਮੁ​ਛੋਡਿ​ਦੂਜੈ​ਲਗੇ​ਤਿਨੑ​ਕੇ​ਗੁਣ​ਹਉ​ਕਿਆ​ਕਹਉ​॥​
ਉਹਨਾਂ ਲੋਕਾਂ ਦੇ ਗੁਣ ਮੈਂ ਕੀਹ ਆਖਾਂ, ਜਿਹੜੇ ਹਰੀ ਦੇ ਨਾਮ ਨੂੰ ਛੱਡ ਕੇ ਦੂਜੇ (ਭਾਵ, ਮਾਇਆ ਦੇ ਪਿਆਰ) ਵਿਚ ਲੱਗੇ ਹੋਏ ਹਨ?
हरि नामु छोडि दूजै लगे तिन के गुण हउ किआ कहउ ॥
Those who have abandoned the Lord's Name, and become attached to duality - why should I speak in praise of them?
ਗੁਰੁ​ਦਯਿ​ਮਿਲਾਯਉ​ਭਿਖਿਆ​ਜਿਵ​ਤੂ​ਰਖਹਿ​ਤਿਵ​ਰਹਉ​॥੨॥੨੦॥​
ਹੇ ਗੁਰੂ (ਅਮਰਦਾਸ)! ਪਿਆਰੇ (ਹਰੀ) ਨੇ ਮੈਨੂੰ, ਭਿਖੇ ਨੂੰ, ਤੂੰ ਮਿਲਾ ਦਿੱਤਾ ਹੈ, ਜਿਵੇਂ ਤੂੰ ਰੱਖੇਂਗਾ ਤਿਵੇਂ ਮੈਂ ਰਹਾਂਗਾ ॥੨॥੨੦॥
गुरु दयि मिलायउ भिखिआ जिव तू रखहि तिव रहउ ॥२॥२०॥
So speaks Bhikhaa: the Lord has led me to meet the Guru. As You keep me, I remain; as You protect me, I survive. ||2||20||
ਪਹਿਰਿ​ਸਮਾਧਿ​ਸਨਾਹੁ​ਗਿਆਨਿ​ਹੈ​ਆਸਣਿ​ਚੜਿਅਉ​॥​
ਸਮਾਧੀ-ਰੂਪ ਸੰਨਾਹ (ਜ਼ਿਰਹ-ਬਖ਼ਤਰ) ਪਹਿਨ ਕੇ ਗਿਆਨ-ਰੂਪ ਘੋੜੇ ਉੱਤੇ (ਗੁਰੂ ਅਮਰਦਾਸ ਜੀ ਨੇ) ਆਸਣ ਜਮਾਇਆ ਹੋਇਆ ਹੈ।
पहिरि समाधि सनाहु गिआनि है आसणि चड़िअउ ॥
Wearing the armor of Samaadhi, the Guru has mounted the saddled horse of spiritual wisdom.
ਧ੍ਰੰਮ​ਧਨਖੁ​ਕਰ​ਗਹਿਓ​ਭਗਤ​ਸੀਲਹ​ਸਰਿ​ਲੜਿਅਉ​॥​
ਧਰਮ ਦਾ ਧਨੁਖ ਹੱਥਾਂ ਵਿਚ ਫੜ ਕੇ (ਗੁਰੂ ਅਮਰਦਾਸ) ਭਗਤਾਂ ਵਾਲੇ ਸੀਲ-ਰੂਪ ਤੀਰ ਨਾਲ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਲੜ ਰਿਹਾ ਹੈ।
ध्रंम धनखु कर गहिओ भगत सीलह सरि लड़िअउ ॥
Holding the bow of Dharma in His Hands, He has shot the arrows of devotion and humility.
ਭੈ​ਨਿਰਭਉ​ਹਰਿ​ਅਟਲੁ​ਮਨਿ​ਸਬਦਿ​ਗੁਰ​ਨੇਜਾ​ਗਡਿਓ​॥​
ਹਰੀ ਦਾ ਭਉ ਰੱਖਣ ਦੇ ਕਾਰਨ (ਗੁਰੂ ਅਮਰਦਾਸ) ਨਿਰਭਉ ਹੈ, ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹਰੀ ਨੂੰ (ਗੁਰੂ ਅਮਰਦਾਸ ਨੇ) ਮਨ ਵਿਚ ਧਾਰਿਆ ਹੈ-ਇਹ (ਗੁਰੂ ਅਮਰਦਾਸ ਨੇ ਮਾਨੋ), ਨੇਜਾ ਗੱਡਿਆ ਹੋਇਆ ਹੈ;
भै निरभउ हरि अटलु मनि सबदि गुर नेजा गडिओ ॥
He is fearless in the Fear of the Eternal Lord God; He has thrust the spear of the Word of the Guru's Shabad into the mind.
ਕਾਮ​ਕ੍ਰੋਧ​ਲੋਭ​ਮੋਹ​ਅਪਤੁ​ਪੰਚ​ਦੂਤ​ਬਿਖੰਡਿਓ​॥​
ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਪੰਜਾਂ ਵੈਰੀਆਂ ਦਾ ਨਾਸ ਕਰ ਦਿੱਤਾ ਹੈ।
काम क्रोध लोभ मोह अपतु पंच दूत बिखंडिओ ॥
He has cut down the five demons of unfulfilled sexual desire, unresolved anger, unsatisfied greed, emotional attachment and self-conceit.
ਭਲਉ​ਭੂਹਾਲੁ​ਤੇਜੋ​ਤਨਾ​ਨ੍ਰਿਪਤਿ​ਨਾਥੁ​ਨਾਨਕ​ਬਰਿ​॥​
ਤੇਜਭਾਨ ਜੀ ਦੇ ਪੁਤ੍ਰ ਹੇ ਗੁਰੂ ਅਮਰਦਾਸ ਜੀ! ਤੂੰ ਭੱਲਿਆਂ ਦੀ ਕੁਲ ਵਿਚ ਸ਼ਿਰੋਮਣੀ ਹੈਂ ਅਤੇ (ਗੁਰੂ) ਨਾਨਕ (ਦੇਵ ਜੀ) ਦੇ ਵਰ ਨਾਲ ਰਾਜਿਆਂ ਦਾ ਰਾਜਾ ਹੈਂ।
भलउ भूहालु तेजो तना न्रिपति नाथु नानक बरि ॥
Guru Amar Daas, the son of Tayj Bhaan, of the noble Bhalla dynasty, blessed by Guru Nanak, is the Master of kings.
ਗੁਰ​ਅਮਰਦਾਸ​ਸਚੁ​ਸਲੵ​ਭਣਿ​ਤੈ​ਦਲੁ​ਜਿਤਉ​ਇਵ​ਜੁਧੁ​ਕਰਿ​॥੧॥੨੧॥​
ਸਲ੍ਯ੍ਯ ਕਵੀ (ਇਉਂ) ਆਖਦਾ ਹੈ- ਹੇ ਗੁਰੂ ਅਮਰਦਾਸ! ਤੂੰ ਇਸ ਤਰ੍ਹਾਂ ਜੁੱਧ ਕਰ ਕੇ (ਇਹ ਵਿਕਾਰਾਂ ਦਾ) ਦਲ ਜਿੱਤ ਲਿਆ ਹੈ ॥੧॥੨੧॥
गुर अमरदास सचु सल्य भणि तै दलु जितउ इव जुधु करि ॥१॥२१॥
Sal speaks the truth; O Guru Amar Daas, you have conquered the army of evil, fighting the battle this way. ||1||21||
ਘਨਹਰ​ਬੂੰਦ​ਬਸੁਅ​ਰੋਮਾਵਲਿ​ਕੁਸਮ​ਬਸੰਤ​ਗਨੰਤ​ਨ​ਆਵੈ​॥​
ਬੱਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫੁੱਲ-ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ।
घनहर बूंद बसुअ रोमावलि कुसम बसंत गनंत न आवै ॥
The raindrops of the clouds, the plants of the earth, and the flowers of the spring cannot be counted.
ਰਵਿ​ਸਸਿ​ਕਿਰਣਿ​ਉਦਰੁ​ਸਾਗਰ​ਕੋ​ਗੰਗ​ਤਰੰਗ​ਅੰਤੁ​ਕੋ​ਪਾਵੈ​॥​
ਸੂਰਜ ਤੇ ਚੰਦ੍ਰਮਾ ਦੀਆਂ ਕਿਰਨਾਂ, ਸਮੁੰਦਰ ਦਾ ਪੇਟ ਗੰਗਾ ਦੀਆਂ ਠਿਲ੍ਹਾਂ-ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ?
रवि ससि किरणि उदरु सागर को गंग तरंग अंतु को पावै ॥
Who can know the limits of the rays of the sun and the moon, the waves of the ocean and the Ganges?
ਰੁਦ੍ਰ​ਧਿਆਨ​ਗਿਆਨ​ਸਤਿਗੁਰ​ਕੇ​ਕਬਿ​ਜਨ​ਭਲੵ​ਉਨਹ​ਜੋੁ​ਗਾਵੈ​॥​
ਸ਼ਿਵ ਜੀ ਵਾਂਗ ਪੂਰਨ ਸਮਾਧੀ ਲਾ ਕੇ ਅਤੇ ਸਤਿਗੁਰੂ ਦੇ ਬਖ਼ਸ਼ੇ ਗਿਆਨ ਦੁਆਰਾ, ਹੇ ਭਲ੍ਯ੍ਯ ਕਵੀ! ਉਹਨਾਂ ਉਪਰ-ਦੱਸੇ ਪਦਾਰਥਾਂ ਨੂੰ ਭਾਵੇਂ ਕੋਈ ਮਨੁੱਖ ਵਰਣਨ ਕਰ ਸਕੇ,
रुद्र धिआन गिआन सतिगुर के कबि जन भल्य उनह जुो गावै ॥
With Shiva's meditation and the spiritual wisdom of the True Guru, says Bhal the poet, these may be counted.
ਭਲੇ​ਅਮਰਦਾਸ​ਗੁਣ​ਤੇਰੇ​ਤੇਰੀ​ਉਪਮਾ​ਤੋਹਿ​ਬਨਿ​ਆਵੈ​॥੧॥੨੨॥​
ਪਰ ਭੱਲਿਆਂ ਦੀ ਕੁਲ ਵਿਚ ਪ੍ਰਗਟ ਹੋਏ ਹੇ ਗੁਰੂ ਅਮਰਦਾਸ ਜੀ! ਤੇਰੇ ਗੁਣ ਵਰਣਨ ਨਹੀਂ ਹੋ ਸਕਦੇ। ਤੇਰੇ ਜਿਹਾ ਤੂੰ ਆਪ ਹੀ ਹੈਂ ॥੧॥੨੨॥
भले अमरदास गुण तेरे तेरी उपमा तोहि बनि आवै ॥१॥२२॥
O Guru Amar Daas, Your Glorious Virtues are so sublime; Your Praises belong only to You. ||1||22||