GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 98
ਭਾਜਿ ਦੈਤ ਇਕ ਸੁੰਭ ਪੈ ਗਇਓ ਤੁਰੰਗਮ ਡਾਰਿ ॥੨੦੩॥
ਤਦੋਂ ਇਕ ਦੈਂਤ ਘੋੜੇ ਉਤੇ ਸਵਾਰ ਹੋ ਕੇ ਸ਼ੁੰਭ ਕੋਲ ਭਜ ਕੇ ਗਿਆ ॥੨੦੩॥
Then one of the demons went to Sumbh speedily on the horse.203.,
भाजि दैत इक सुंभ पै गइओ तुरंगम डारि ॥२०३॥
ਆਨਿ ਸੁੰਭ ਪੈ ਤਿਨ ਕਹੀ ਸਕਲ ਜੁਧ ਕੀ ਬਾਤ ॥
ਉਸ ਨੇ ਆ ਕੇ ਸ਼ੁੰਭ ਕੋਲ ਯੁੱਧ ਦੀ ਸਾਰੀ ਵਾਰਤਾ ਕਹੀ
He told Sumbh all that had happened in the war.,
आनि सुंभ पै तिन कही सकल जुध की बात ॥
ਤਬ ਭਾਜੇ ਦਾਨਵ ਸਭੈ ਮਾਰਿ ਲਇਓ ਤੁਅ ਭ੍ਰਾਤ ॥੨੦੪॥
(ਕਿ ਜਦੋਂ) ਤੇਰੇ ਭਰਾ (ਨਿਸ਼ੁੰਭ) ਨੂੰ (ਦੇਵੀ ਨੇ) ਮਾਰ ਲਿਆ, ਤਦੋਂ ਸਾਰੇ ਦੈਂਤ (ਰਣ-ਭੂਮੀ) ਵਿਚੋਂ ਭਜ ਆਏ ॥੨੦੪॥
Telling him “When the goddess killed thy brother, then all the demons fled away.”204.,
तब भाजे दानव सभै मारि लइओ तुअ भ्रात ॥२०४॥
ਸ੍ਵੈਯਾ ॥
ਸ੍ਵੈਯਾ:
SWAYYA,
स्वैया ॥
ਸੁੰਭ ਨਿਸੁੰਭ ਹਨਿਓ ਸੁਨਿ ਕੈ ਬਰ ਬੀਰਨ ਕੇ ਚਿਤਿ ਛੋਭ ਸਮਾਇਓ ॥
ਸ਼ੁੰਭ ਨੇ ਨਿਸ਼ੁੰਭ ਦਾ ਮਾਰਿਆ ਜਾਣਾ ਸੁਣਿਆ (ਤਾਂ ਉਸ) ਬਲਵਾਨ ਦੇ ਚਿਤ ਵਿਚ ਕ੍ਰੋਧ ਭਰ ਗਿਆ।
When Sumbh heard about the death of Nisumbh, the anger of that mighty warrior knew no bounds.,
सुंभ निसुंभ हनिओ सुनि कै बर बीरन के चिति छोभ समाइओ ॥
ਸਾਜਿ ਚੜਿਓ ਗਜ ਬਾਜ ਸਮਾਜ ਕੈ ਦਾਨਵ ਪੁੰਜ ਲੀਏ ਰਨ ਆਇਓ ॥
(ਉਹ) ਹਾਥੀਆਂ ਅਤੇ ਘੋੜਿਆਂ ਦੇ ਸਮੂਹ ਨੂੰ ਸਜਾ ਕੇ ਚੜ੍ਹ ਚਲਿਆ ਅਤੇ ਦੈਂਤਾਂ ਦੇ ਦਲ ਨਾਲ ਲੈ ਕੇ ਰਣ-ਭੂਮੀ ਵਿਚ ਆ ਡਟਿਆ।
Filled with great fury, he bedecked all the paraphernalia of elephants and horses, and taking the divisions of his army, he entered the battlefield.,
साजि चड़िओ गज बाज समाज कै दानव पुंज लीए रन आइओ ॥
ਭੂਮਿ ਭਇਆਨਕ ਲੋਥ ਪਰੀ ਲਖਿ ਸ੍ਰਉਨ ਸਮੂਹ ਮਹਾ ਬਿਸਮਾਇਓ ॥
(ਉਸ) ਭਿਆਨਕ ਯੁੱਧਭੂਮੀ ਵਿਚ ਪਈਆਂ ਲੋਥਾਂ ਅਤੇ ਲਹੂ ਦੇ ਛਪੜ (ਸਮੂਹ) ਨੂੰ ਵੇਖ ਕੇ (ਰਾਜਾ ਸ਼ੁੰਭ ਆਪਣੇ ਮਨ ਵਿਚ) ਬਹੁਤ ਹੈਰਾਨ ਹੋਇਆ।
In that frightening field, seeing the corpses and the amassed blood, he was greatly astonished.,
भूमि भइआनक लोथ परी लखि स्रउन समूह महा बिसमाइओ ॥
ਮਾਨਹੁ ਸਾਰਸੁਤੀ ਉਮਡੀ ਜਲੁ ਸਾਗਰ ਕੇ ਮਿਲਿਬੇ ਕਹੁ ਧਾਇਓ ॥੨੦੫॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ (ਲਹੂ ਨਾਲ ਭਰੀ) ਸਰਸਵਤੀ ਨਦੀ ਉਮਡ ਕੇ ਸਾਗਰ ਦੇ ਜਲ ਵਿਚ ਮਿਲਣ ਜਾ ਰਹੀ ਹੋਵੇ ॥੨੦੫॥
It seemed that the surging Saraswati is running to meet the ocean.205.,
मानहु सारसुती उमडी जलु सागर के मिलिबे कहु धाइओ ॥२०५॥
ਚੰਡ ਪ੍ਰਚੰਡਿ ਸੁ ਕੇਹਰਿ ਕਾਲਿਕਾ ਅਉ ਸਕਤੀ ਮਿਲਿ ਜੁਧ ਕਰਿਓ ਹੈ ॥
ਪ੍ਰਚੰਡ ਚੰਡੀ, ਸ਼ੇਰ, ਕਾਲੀ ਅਤੇ ਦੇਵ-ਸ਼ਕਤੀਆਂ ਨੇ ਮਿਲ ਕੇ ਯੁੱਧ ਕੀਤਾ ਹੈ।
The fierce Chandi, Lion Kalika other powers have waged a violent war together.,
चंड प्रचंडि सु केहरि कालिका अउ सकती मिलि जुध करिओ है ॥
ਦਾਨਵ ਸੈਨ ਹਤੀ ਇਨਹੂੰ ਸਭ ਇਉ ਕਹਿ ਕੈ ਮਨਿ ਕੋਪ ਭਰਿਓ ਹੈ ॥
'ਇਨ੍ਹਾਂ ਨੇ ਦੈਂਤਾਂ ਦੀ ਸਾਰੀ ਸੈਨਾ ਮਾਰ ਦਿੱਤੀ ਹੈ। ' ਇਹ ਕਹਿ ਕੇ (ਸ਼ੁੰਭ ਦਾ) ਮਨ ਕ੍ਰੋਧ ਨਾਲ ਭਰ ਗਿਆ।
“They have killed all the army of the demons,” saying this the mind of Sumbh was filled with rage.,
दानव सैन हती इनहूं सभ इउ कहि कै मनि कोप भरिओ है ॥
ਬੰਧੁ ਕਬੰਧ ਪਰਿਓ ਅਵਲੋਕ ਕੈ ਸੋਕ ਕੈ ਪਾਇ ਨ ਆਗੈ ਧਰਿਓ ਹੈ ॥
ਭਰਾ (ਨਿਸ਼ੁੰਭ) ਦਾ ਪਿਆ ਹੋਇਆ ਧੜ ਵੇਖ ਕੇ ਦੁਖ ਨਾਲ (ਉਸ ਨੇ) ਅਗੇ ਪੈਰ ਨਹੀਂ ਧਰਿਆ।
Seeing the trunk of the body of his brother on one side, and in deep sorrow he could not move a step forward.,
बंधु कबंध परिओ अवलोक कै सोक कै पाइ न आगै धरिओ है ॥
ਧਾਇ ਸਕਿਓ ਨ ਭਇਓ ਭਇ ਭੀਤਹ ਚੀਤਹ ਮਾਨਹੁ ਲੰਗੁ ਪਰਿਓ ਹੈ ॥੨੦੬॥
(ਉਹ ਇਤਨਾ) ਭੈ ਭੀਤ ਹੋ ਗਿਆ ਕਿ (ਅਗੇ) ਚਲ ਨਾ ਸਕਿਆ, (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਚਿਤਰੇ ਨੂੰ ਲੰਗ ਪੈ ਗਿਆ ਹੋਵੇ ॥੨੦੬॥
He was so much frightened that he could not speedily go forward, it seemed that the leopard had become lame.206.
धाइ सकिओ न भइओ भइ भीतह चीतह मानहु लंगु परिओ है ॥२०६॥
ਫੇਰਿ ਕਹਿਓ ਦਲ ਕੋ ਜਬ ਸੁੰਭ ਸੁ ਮਾਨਿ ਚਲੇ ਤਬ ਦੈਤ ਘਨੇ ॥
ਜਦੋਂ ਫਿਰ ਸ਼ੁੰਭ ਨੇ ਫ਼ੌਜ ਨੂੰ ਹੁਕਮ ਦਿੱਤਾ ਤਦੋਂ ਬਹੁਤ ਸਾਰੇ ਦੈਂਤ ਮੰਨ ਕੇ (ਯੁੱਧ ਨੂੰ) ਚਲ ਪਏ।
When Sumbh commanded his army, many demons marched forward, obeying the orders.,
फेरि कहिओ दल को जब सुंभ सु मानि चले तब दैत घने ॥
ਗਜਰਾਜ ਸੁ ਬਾਜਨ ਕੇ ਅਸਵਾਰ ਰਥੀ ਰਥੁ ਪਾਇਕ ਕਉਨ ਗਨੈ ॥
ਵਡੇ ਵਡੇ ਹਾਥੀਆਂ ਅਤੇ ਘੋੜਿਆਂ ਦੇ ਸਵਾਰ, ਰਥਾਂ ਵਾਲੇ, ਰਥ ਅਤੇ ਪੈਦਲ ਸੈਨਾ (ਦੀ ਕੌਣ) ਗਿਣਤੀ ਕਰ ਸਕਦਾ ਹੈ।
Who could count the riders of great elephants and horses, the chariots, warriors on chariots and warriors on foot?,
गजराज सु बाजन के असवार रथी रथु पाइक कउन गनै ॥
ਤਹਾ ਘੇਰ ਲਈ ਚਹੂੰ ਓਰ ਤੇ ਚੰਡਿ ਮਹਾ ਤਨ ਕੇ ਤਨ ਦੀਹ ਬਨੈ ॥
ਵੱਡੇ ਸ਼ਰੀਰਾਂ ਵਾਲੇ ਦੈਂਤਾਂ ਨੇ ਉਥੇ ਚੌਹਾਂ ਪਾਸਿਆਂ ਤੋਂ ਮਹਾਨ ਚੰਡੀ ਨੂੰ ਘੇਰ ਲਿਆ ਹੈ
They, of very huge bodies, besieged Chandi from all the four sides.,
तहा घेर लई चहूं ओर ते चंडि महा तन के तन दीह बनै ॥
ਮਨੋ ਭਾਨੁ ਕੋ ਛਾਇ ਲਇਓ ਉਮਡੈ ਘਨ ਘੋਰ ਘਮੰਡ ਘਟਾਨਿ ਸਨੈ ॥੨੦੭॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਮਡੇ ਹੋਏ ਘਣੇ ਬਦਲਾਂ ਦੀਆਂ ਗਜਦੀਆਂ ਹੋਈਆਂ ਘਟਾਵਾਂ ਨੇ ਸੂਰਜ ਨੂੰ ਢਕ ਲਿਆ ਹੋਵੇ ॥੨੦੭॥
It seemed that the overflowing proud and thundering dark clouds have enshrouded the sun.207.,
मनो भानु को छाइ लइओ उमडै घन घोर घमंड घटानि सनै ॥२०७॥
ਦੋਹਰਾ ॥
ਦੋਹਰਾ:
DOHRA,
दोहरा ॥
ਚਹੂੰ ਓਰਿ ਘੇਰੋ ਪਰਿਓ ਤਬੈ ਚੰਡ ਇਹ ਕੀਨ ॥
ਜਦੋਂ ਚੌਹਾਂ ਪਾਸਿਆਂ ਤੋਂ ਘੇਰਾ ਪੈ ਗਿਆ ਤਦੋਂ ਚੰਡੀ ਨੇ ਇਹ ਕੰਮ ਕੀਤਾ
When Chadi was besieged from all the four sides, she did this:,
चहूं ओरि घेरो परिओ तबै चंड इह कीन ॥
ਕਾਲੀ ਸੋ ਹਸਿ ਤਿਨ ਕਹੀ ਨੈਨ ਸੈਨ ਕਰਿ ਦੀਨ ॥੨੦੮॥
ਕਿ ਹਸ ਕੇ ਕਾਲੀ ਨੂੰ ਕਿਹਾ ਅਤੇ ਅੱਖਾਂ ਨਾਲ ਸੰਕੇਤ ਕਰ ਦਿੱਤਾ ॥੨੦੮॥
She laughed and said to Kali, also hinting with her eyes.208.,
काली सो हसि तिन कही नैन सैन करि दीन ॥२०८॥
ਕਬਿਤੁ ॥
ਕਬਿੱਤ:
KABIT,
कबितु ॥
ਕੇਤੇ ਮਾਰਿ ਡਾਰੇ ਅਉ ਕੇਤਕ ਚਬਾਇ ਡਾਰੇ ਕੇਤਕ ਬਗਾਇ ਡਾਰੇ ਕਾਲੀ ਕੋਪ ਤਬ ਹੀ ॥
(ਚੰਡੀ ਦੇ ਸੰਕੇਤ ਕਰਨ ਤੇ) ਕਾਲੀ ਨੇ ਕ੍ਰੋਧ ਕਰ ਕੇ ਕਿਤਨੇ ਹੀ ਮਾਰ ਦਿੱਤੇ, ਕਿਤਨੇ ਹੀ ਚਬ ਸੁਟੇ ਅਤੇ ਕਿਤਨੇ ਹੀ (ਚੁਕ ਕੇ) ਪਰੇ ਸੁਟ ਦਿੱਤੇ।
When Chandi hinted to Kali, she killed many, chewed many and threw many far away, in great rage.,
केते मारि डारे अउ केतक चबाइ डारे केतक बगाइ डारे काली कोप तब ही ॥
ਬਾਜ ਗਜ ਭਾਰੇ ਤੇ ਤੋ ਨਖਨ ਸੋ ਫਾਰਿ ਡਾਰੇ ਐਸੇ ਰਨ ਭੈਕਰ ਨ ਭਇਓ ਆਗੈ ਕਬ ਹੀ ॥
ਵਡੇ ਵਡੇ ਹਾਥੀ ਅਤੇ ਘੋੜੇ ਤਾਂ ਨਹੁੰਆਂ ਨਾਲ ਚੀਰ ਸੁਟੇ। ਅਜਿਹਾ ਭਿਆਨਕ ਯੁੱਧ ਅਗੇ ਕਦੇ ਵੀ ਨਹੀਂ ਹੋਇਆ ਸੀ।
She ripped with her nails, many big elephants and horses, such a war was waged that had not been waged before.
बाज गज भारे ते तो नखन सो फारि डारे ऐसे रन भैकर न भइओ आगै कब ही ॥
ਭਾਗੇ ਬਹੁ ਬੀਰ ਕਾਹੂੰ ਸੁਧ ਨ ਰਹੀ ਸਰੀਰ ਹਾਲ ਚਾਲ ਪਰੀ ਮਰੇ ਆਪਸ ਮੈ ਦਬ ਹੀ ॥
ਬਹੁਤ ਸੂਰਮੇ ਭਜ ਚਲੇ, ਕਿਸੇ ਨੂੰ ਸ਼ਰੀਰ ਦੀ ਵੀ ਸੁਧ ਨਾ ਰਹੀ। (ਅਜਿਹੀ) ਹਲਚਲ ਮਚੀ ਕਿ (ਅਨੇਕ ਸੂਰਮੇ) ਆਪਸ ਵਿਚ ਹੀ (ਇਕ ਦੂਜੇ ਦੇ ਹੇਠਾਂ ਆ ਕੇ) ਦਬ ਕੇ ਮਰ ਗਏ।
Many warriors ran away, none of them remained conscious about his body, there was so much uproar, and many of them died by mutual pressing.,
भागे बहु बीर काहूं सुध न रही सरीर हाल चाल परी मरे आपस मै दब ही ॥
ਪੇਖਿ ਸੁਰ ਰਾਇ ਮਨਿ ਹਰਖ ਬਢਾਇ ਸੁਰ ਪੁੰਜਨ ਬੁਲਾਇ ਕਰੈ ਜੈਜੈਕਾਰ ਸਬ ਹੀ ॥੨੦੯॥
ਦੇਵਤਿਆਂ ਦਾ ਰਾਜਾ ਇੰਦਰ (ਦੈਂਤਾਂ ਨੂੰ ਮਰਦਾ) ਵੇਖ ਕੇ ਮਨ ਵਿਚ ਪ੍ਰਸੰਨ ਹੋਇਆ ਅਤੇ ਦੇਵਤਿਆਂ ਦੇ ਸਾਰੇ ਟੋਲਿਆਂ ਨੂੰ ਬੁਲਾ ਬੁਲਾ ਕੇ ਜੈ ਜੈ ਕਾਰ ਕਰਨ ਲਗਾ ॥੨੦੯॥
Seeing the demon being killed, Indra, the king of gods, was very much pleased in his mind and calling all the groups of gods, he hailed the vicory.209.,
पेखि सुर राइ मनि हरख बढाइ सुर पुंजन बुलाइ करै जैजैकार सब ही ॥२०९॥
ਕ੍ਰੋਧਮਾਨ ਭਇਓ ਕਹਿਓ ਰਾਜਾ ਸਭ ਦੈਤਨ ਕੋ ਐਸੋ ਜੁਧੁ ਕੀਨੋ ਕਾਲੀ ਡਾਰਿਯੋ ਬੀਰ ਮਾਰ ਕੈ ॥
ਸਾਰਿਆਂ ਦੈਂਤਾਂ ਨੂੰ ਕ੍ਰੋਧਵਾਨ ਹੋ ਕੇ ਰਾਜਾ ਸ਼ੁੰਭ ਨੇ ਕਿਹਾ ਕਿ ਕਾਲੀ ਨੇ ਅਜਿਹਾ ਯੁੱਧ ਕੀਤਾ ਹੈ ਅਤੇ ਸੂਰਮਿਆਂ ਨੂੰ ਮਾਰ ਸੁਟਿਆ ਹੈ।
The king Sumbh became very furious and told all the demons: “That kali hath waged she hath killed and thrown down my warriors.”,
क्रोधमान भइओ कहिओ राजा सभ दैतन को ऐसो जुधु कीनो काली डारियो बीर मार कै ॥
ਬਲ ਕੋ ਸੰਭਾਰਿ ਕਰਿ ਲੀਨੀ ਕਰਵਾਰ ਢਾਰ ਪੈਠੋ ਰਨ ਮਧਿ ਮਾਰੁ ਮਾਰੁ ਇਉ ਉਚਾਰ ਕੈ ॥
(ਸ਼ੁੰਭ ਨੇ ਆਪਣੇ) ਬਲ ਨੂੰ ਸੰਭਾਲ ਕੇ ਹੱਥ ਵਿਚ ਤਲਵਾਰ ਅਤੇ ਢਾਲ ਪਕੜ ਲਈ ਅਤੇ 'ਮਾਰੋ' 'ਮਾਰੋ' ਬੋਲਦਾ ਯੁੱਧ-ਭੂਮੀ ਵਿਚ ਵੜ ਗਿਆ।
Recouping his power, Sumbh held his sword and shield in his hands and shouting “Kill, Kill”, he entered the battlefield.,
बल को संभारि करि लीनी करवार ढार पैठो रन मधि मारु मारु इउ उचार कै ॥
ਸਾਥ ਭਏ ਸੁੰਭ ਕੇ ਸੁ ਮਹਾ ਬੀਰ ਧੀਰ ਜੋਧੇ ਲੀਨੇ ਹਥਿਆਰ ਆਪ ਆਪਨੇ ਸੰਭਾਰ ਕੈ ॥
ਮਹਾਨ ਬਲਵਾਨ ਅਤੇ ਧੀਰਜਵਾਨ ਯੋਧੇ ਆਪਣੇ ਆਪਣੇ ਸ਼ਸਤ੍ਰ ਸੰਭਾਲ ਕੇ ਸ਼ੁੰਭ ਦੇ ਨਾਲ ਤੁਰ ਪਏ।
The great heroes and warriors of great composure, took their poser, accompanied Sumbh.,
साथ भए सुंभ के सु महा बीर धीर जोधे लीने हथिआर आप आपने संभार कै ॥
ਐਸੇ ਚਲੇ ਦਾਨੋ ਰਵਿ ਮੰਡਲ ਛਪਾਨੋ ਮਾਨੋ ਸਲਭ ਉਡਾਨੋ ਪੁੰਜ ਪੰਖਨ ਸੁ ਧਾਰ ਕੈ ॥੨੧੦॥
ਦੈਂਤ ਇਸ ਤਰ੍ਹਾਂ ਚਲ ਪਏ ਮਾਨੋ ਸੂਰਜ-ਮੰਡਲ ਨੂੰ ਲੁਕੋਣ ਲਈ ਟਿਡੀ ਦਲ ਖੰਭ ਧਾਰਨ ਕਰ ਕੇ ਉਡਿਆ ਜਾ ਰਿਹਾ ਹੋਵੇ ॥੨੧੦॥
The demons marched like the flying locust swarms in order to enshroud the sun.210.,
ऐसे चले दानो रवि मंडल छपानो मानो सलभ उडानो पुंज पंखन सु धार कै ॥२१०॥
ਸ੍ਵੈਯਾ ॥
ਸ੍ਵੈਯਾ:
SWAYYA,
स्वैया ॥
ਦਾਨਵ ਸੈਨ ਲਖੈ ਬਲਵਾਨ ਸੁ ਬਾਹਨਿ ਚੰਡਿ ਪ੍ਰਚੰਡ ਭ੍ਰਮਾਨੋ ॥
ਦੈਂਤ (ਸ਼ੁੰਭ) ਦੀ ਬਲਵਾਨ ਸੈਨਾ ਨੂੰ ਵੇਖ ਕੇ ਪ੍ਰਚੰਡ ਚੰਡੀ ਨੇ (ਆਪਣੇ) ਵਾਹਨ (ਸ਼ੇਰ) ਨੂੰ (ਇਸ ਤਰ੍ਹਾਂ) ਘੁੰਮਾਇਆ
Seeing the powerful forces of the demons, Chandi revolved the lion’s face swiftly.,
दानव सैन लखै बलवान सु बाहनि चंडि प्रचंड भ्रमानो ॥
ਚਕ੍ਰ ਅਲਾਤ ਕੀ ਬਾਤ ਬਘੂਰਨ ਛਤ੍ਰ ਨਹੀ ਸਮ ਅਉ ਖਰਸਾਨੋ ॥
ਕਿ ਉਸ ਦੇ ਸਮਾਨ ਆਤਸ਼ਬਾਜ਼ੀ ਦੀ ਚੱਕਰੀ, ਵਾਵਰੋਲੇ ਦੀ ਹਵਾ, (ਰਾਜ ਸਿੰਘਾਸਨ ਦਾ) ਛੱਤਰ ਅਤੇ (ਸ਼ਸਤ੍ਰ) ਤੇਜ਼ ਕਰਨ ਵਾਲੀ ਸਾਣ ਵੀ (ਨਹੀਂ ਘੁੰਮ ਸਕਦੀ)।
Even the disc, wind, canopy nd grindstone cannot revolve so swiftly.,
चक्र अलात की बात बघूरन छत्र नही सम अउ खरसानो ॥
ਤਾਰਿਨ ਮਾਹਿ ਸੁ ਐਸੋ ਫਿਰਿਓ ਜਨ ਭਉਰ ਨਹੀ ਸਰਤਾਹਿ ਬਖਾਨੋ ॥
ਉਸ ਰਣ-ਭੂਮੀ ਵਿਚ ਉਹ (ਸ਼ੇਰ) ਇਸ ਤਰ੍ਹਾਂ ਫਿਰਿਆ ਹੈ ਕਿ ਨਦੀ ਦੇ ਭੰਵਰ ਨੂੰ ਵੀ ਉਸ ਦੇ ਸਮਾਨ ਨਹੀਂ ਕਿਹਾ ਜਾ ਸਕਦਾ।
The lion hath revolved in that battlefield in such a way that even the whirlwind cannot compete with it.,
तारिन माहि सु ऐसो फिरिओ जन भउर नही सरताहि बखानो ॥
ਅਉਰ ਨਹੀ ਉਪਮਾ ਉਪਜੈ ਸੁ ਦੁਹੂੰ ਰੁਖ ਕੇਹਰਿ ਕੇ ਮੁਖ ਮਾਨੋ ॥੨੧੧॥
(ਇਸ ਸੰਬੰਧ ਵਿਚ) ਹੋਰ (ਤਾਂ ਕੋਈ) ਉਪਮਾ ਪੈਦਾ ਨਹੀਂ ਹੋਈ (ਪਰ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦੋਹਾਂ ਪਾਸੇ ਸ਼ੇਰ ਦਾ ਹੀ ਮੂੰਹ ਹੋਵੇ ॥੨੧੧॥
The can be no other comparison except that the face of the lion may be considered on both the sides of his body.211.,
अउर नही उपमा उपजै सु दुहूं रुख केहरि के मुख मानो ॥२११॥
ਜੁਧੁ ਮਹਾ ਅਸੁਰੰਗਨਿ ਸਾਥਿ ਭਇਓ ਤਬ ਚੰਡਿ ਪ੍ਰਚੰਡਹਿ ਭਾਰੀ ॥
ਤਦੋਂ ਦੈਂਤਾਂ ਦੇ ਵਡੇ ਸਮੂਹ ਨਾਲ ਪ੍ਰਚੰਡ ਚੰਡੀ ਦਾ ਭਾਰੀ ਯੁੱਧ ਹੋਇਆ।
At that time the powerful Chandi had fought a great war with huge gathering of demons.,
जुधु महा असुरंगनि साथि भइओ तब चंडि प्रचंडहि भारी ॥
ਸੈਨ ਅਪਾਰ ਹਕਾਰਿ ਸੁਧਾਰਿ ਬਿਦਾਰਿ ਸੰਘਾਰਿ ਦਈ ਰਨਿ ਕਾਰੀ ॥
(ਦੈਂਤਾਂ ਦੀ) ਬੇਹਿਸਾਬੀ ਸੈਨਾ ਨੂੰ ਵੰਗਾਰ ਕੇ, ਖ਼ਬਰਦਾਰ ਅਤੇ ਸਾਵਧਾਨ ਕਰ ਕੇ ਕਾਲੀ ਨੇ ਰਣ ਵਿਚ ਨਸ਼ਟ ਕਰ ਦਿੱਤਾ।
Challenging the unaccountable army, chastening and awakening it, Kali had destroyed it in the battlefield.,
सैन अपार हकारि सुधारि बिदारि संघारि दई रनि कारी ॥
ਖੇਤ ਭਇਓ ਤਹਾ ਚਾਰ ਸਉ ਕੋਸ ਲਉ ਸੋ ਉਪਮਾ ਕਵਿ ਦੇਖਿ ਬਿਚਾਰੀ ॥
ਉਥੇ ਚਾਰ ਸੌ ਕੋਹਾਂ ਤਕ ਯੁੱਧ-ਭੂਮੀ ਬਣ ਗਈ ਸੀ, ਉਸ (ਦ੍ਰਿਸ਼) ਨੂੰ ਵੇਖ ਕੇ ਕਵੀ ਨੇ (ਇਹ) ਉਪਮਾ ਵਿਚਾਰੀ ਹੈ
The war was fought there upto four hundred kos and the poet hath imagined it like this:,
खेत भइओ तहा चार सउ कोस लउ सो उपमा कवि देखि बिचारी ॥
ਪੂਰਨ ਏਕ ਘਰੀ ਨ ਪਰੀ ਜਿ ਗਿਰੇ ਧਰਿ ਪੈ ਥਰ ਜਿਉ ਪਤਝਾਰੀ ॥੨੧੨॥
ਕਿ (ਅਜੇ) ਇਕ ਘੜੀ ਵੀ ਪੂਰੀ ਨਹੀਂ ਗੁਜ਼ਰੀ ਸੀ ਕਿ ਧਰਤੀ ਉਤੇ ਬਲਵਾਨ (ਦੈਂਤ) (ਇਸ ਤਰ੍ਹਾਂ) ਡਿਗੇ ਹਨ ਜਿਸ ਤਰ੍ਹਾਂ ਪਤਝੜ (ਵਿਚ ਪੱਤਰ ਡਿਗਦੇ ਹਨ) ॥੨੧੨॥
Only one ghari (small duration of time) was not complete, when the demons had fallen on the earth like the leaves (of trees) in autumn.212.,
पूरन एक घरी न परी जि गिरे धरि पै थर जिउ पतझारी ॥२१२॥
ਮਾਰਿ ਚਮੂੰ ਚਤੁਰੰਗ ਲਈ ਤਬ ਲੀਨੋ ਹੈ ਸੁੰਭ ਚਮੁੰਡ ਕੋ ਆਗਾ ॥
(ਜਦੋਂ) ਚਤੁਰੰਗਣੀ ਸੈਨਾ ਮਾਰੀ ਗਈ ਤਦੋਂ ਸ਼ੁੰਭ ਚੰਡੀ ਦੇ ਅਗੇ ਆ ਡਟਿਆ।
When all the four divisions of army were killed, Sumbh marched forward to obstruct the advance of Chandi.,
मारि चमूं चतुरंग लई तब लीनो है सुंभ चमुंड को आगा ॥
ਚਾਲ ਪਰਿਓ ਅਵਨੀ ਸਿਗਰੀ ਹਰ ਜੂ ਹਰਿ ਆਸਨ ਤੇ ਉਠਿ ਭਾਗਾ ॥
(ਉਸ ਵੇਲੇ) ਸਾਰੀ ਧਰਤੀ ਉਤੇ ਹਲਚਲ ਮਚ ਗਈ ਅਤੇ ਸ਼ਿਵ ਸ਼ੇਰ ਦੀ ਖਲ ਦੇ ਆਸਣ (ਹਰਿ ਆਸਨ) ਤੋਂ ਉਠ ਕੇ ਨਸ ਪਿਆ।
At that time the whole earth shook and Shiva rose and ran from his seat of contemplation.,
चाल परिओ अवनी सिगरी हर जू हरि आसन ते उठि भागा ॥
ਸੂਖ ਗਇਓ ਤ੍ਰਸ ਕੈ ਹਰਿ ਹਾਰਿ ਸੁ ਸੰਕਤਿ ਅੰਕ ਮਹਾ ਭਇਓ ਜਾਗਾ ॥
ਡਰ ਨਾਲ ਸ਼ਿਵ ਦੇ ਗਲੇ ਦਾ ਹਾਰ (ਰੂਪੀ ਸੱਪ) ਸੁਕ ਗਿਆ ਅਤੇ ਦਿਲ ਵਿਚ ਬਹੁਤ ਡਰ ਪੈਦਾ ਹੋ ਜਾਣ ਕਾਰਨ ਸੁੰਗੜ ਗਿਆ।
The necklace (snake) of Shiva’s throat had withered because of fear, it trembled because of great fear in his heart.,
सूख गइओ त्रस कै हरि हारि सु संकति अंक महा भइओ जागा ॥
ਲਾਗ ਰਹਿਓ ਲਪਟਾਇ ਗਰੇ ਮਧਿ ਮਾਨਹੁ ਮੁੰਡ ਕੀ ਮਾਲ ਕੋ ਤਾਗਾ ॥੨੧੩॥
(ਉਹ ਸੱਪ) ਗਲੇ ਨਾਲ ਇਸ ਤਰ੍ਹਾਂ ਚੰਬੜ ਗਿਆ ਹੈ ਮਾਨੋ ਮੁੰਡਾਂ ਦੀ ਮਾਲਾ ਦਾ ਧਾਗਾ ਹੋਵੇ ॥੨੧੩॥
That snake clinging to Shiva’s throat appears like the string of the wreath of skulls.213.,
लाग रहिओ लपटाइ गरे मधि मानहु मुंड की माल को तागा ॥२१३॥
ਚੰਡਿ ਕੇ ਸਾਮੁਹਿ ਆਇ ਕੈ ਸੁੰਭ ਕਹਿਓ ਮੁਖਿ ਸੋ ਇਹ ਮੈ ਸਭ ਜਾਨੀ ॥
ਚੰਡੀ ਦੇ ਸਾਹਮਣੇ ਆ ਕੇ ਸ਼ੁੰਭ (ਦੈਂਤ) ਨੇ ਮੁਖ ਤੋਂ (ਇਹ) ਕਿਹਾ ਕਿ ਸਾਰੀ ਗੱਲ ਮੈ ਜਾਣ ਲਈ ਹੈ।
Coming in front of Chandi, the demon Sumbh uttered from his mouth: “I have come to know all this.,
चंडि के सामुहि आइ कै सुंभ कहिओ मुखि सो इह मै सभ जानी ॥
ਕਾਲੀ ਸਮੇਤ ਸਭੈ ਸਕਤੀ ਮਿਲਿ ਦੀਨੋ ਖਪਾਇ ਸਭੈ ਦਲੁ ਬਾਨੀ ॥
(ਹੇ ਚੰਡੀ! ਤੂੰ) ਕਾਲੀ ਸਮੇਤ ਸਾਰੀਆਂ ਸ਼ਕਤੀਆਂ ਨੂੰ ਨਾਲ ਮਿਲਾ ਕੇ ਸਾਰੇ ਦਲਾਂ ਦੇ ਬਾਨੀਆਂ (ਮੁਖੀਆਂ) ਨੂੰ ਨਸ਼ਟ ਕਰ ਦਿੱਤਾ ਹੈ।
“Alongwith Kali and other powers thou hast destroyed all the parts of my army.”,
काली समेत सभै सकती मिलि दीनो खपाइ सभै दलु बानी ॥
ਚੰਡਿ ਕਹਿਓ ਮੁਖ ਤੇ ਉਨ ਕੋ ਤੇਊ ਤਾ ਛਿਨ ਗਉਰ ਕੇ ਮਧਿ ਸਮਾਨੀ ॥
(ਇਹ ਸੁਣ ਕੇ) ਚੰਡੀ ਨੇ ਮੂੰਹ ਤੋਂ ਉਨ੍ਹਾਂ (ਸਾਰੀਆਂ ਸ਼ਕਤੀਆਂ) ਨੂੰ ਕਿਹਾ (ਕਿ ਮੇਰੇ ਵਿਚ ਸਮਾ ਜਾਉ) ਅਤੇ ਉਹ ਉਸੇ ਵੇਲੇ ਚੰਡੀ ਦੇ ਵਿਚ ਸਮਾ ਗਈਆਂ
At that time Chandi uttered these words from her month to Kali and other powers: “Merge in me” and at the same instant they all merged in Chandi,
चंडि कहिओ मुख ते उन को तेऊ ता छिन गउर के मधि समानी ॥
ਜਿਉ ਸਰਤਾ ਕੇ ਪ੍ਰਵਾਹ ਕੇ ਬੀਚ ਮਿਲੇ ਬਰਖਾ ਬਹੁ ਬੂੰਦਨ ਪਾਨੀ ॥੨੧੪॥
ਜਿਵੇਂ ਬਰਖਾ ਦੀਆਂ ਬਹੁਤ ਬੂੰਦਾਂ ਦਾ ਜਲ ਨਦੀ ਦੇ ਪ੍ਰਵਾਹ ਵਿਚ ਮਿਲ ਜਾਂਦਾ ਹੈ ॥੨੧੪॥
Like the rain-water in the current of the steam.214.,
जिउ सरता के प्रवाह के बीच मिले बरखा बहु बूंदन पानी ॥२१४॥
ਕੈ ਬਲਿ ਚੰਡਿ ਮਹਾ ਰਨ ਮਧਿ ਸੁ ਲੈ ਜਮਦਾੜ ਕੀ ਤਾ ਪਰਿ ਲਾਈ ॥
ਮਹਾਨ ਚੰਡੀ ਨੇ ਯੁੱਧ-ਭੂਮੀ ਵਿਚ ਬਲ ਪੂਰਵਕ ਕਟਾਰ ('ਜਮਦਾੜ') ਲੈ ਕੇ ਉਸ ਉਤੇ ਚਲਾਈ।
In the war, Chnadi, taking the dagger, struck it with great force on the demon.,
कै बलि चंडि महा रन मधि सु लै जमदाड़ की ता परि लाई ॥
ਬੈਠ ਗਈ ਅਰਿ ਕੇ ਉਰ ਮੈ ਤਿਹ ਸ੍ਰਉਨਤ ਜੁਗਨਿ ਪੂਰਿ ਅਘਾਈ ॥
(ਉਹ ਕਟਾਰ) ਵੈਰੀ ਦੀ ਛਾਤੀ ਵਿਚ ਧਸ ਗਈ। ਉਸ ਦੇ ਲਹੂ ਨਾਲ ਜੋਗਣਾਂ ਪੂਰੀ ਤਰ੍ਹਾਂ ਰਜ ਗਈਆਂ।
It penetrated into the breast of the enemy, the vamps were fully satisfied with his blood.
बैठ गई अरि के उर मै तिह स्रउनत जुगनि पूरि अघाई ॥
ਦੀਰਘ ਜੁਧ ਬਿਲੋਕ ਕੈ ਬੁਧਿ ਕਵੀਸ੍ਵਰ ਕੇ ਮਨ ਮੈ ਇਹ ਆਈ ॥
(ਉਸ) ਦੀਰਘ ਯੁੱਧ ਨੂੰ ਵੇਖ ਕੇ ਕਵੀਸ਼ਰ ਦੇ ਮਨ ਵਿਚ ਇਹ ਵਿਚਾਰ ('ਬੁਧਿ') ਆਇਆ
Seeing that horrible war, the poet hath imagined it like this:,
दीरघ जुध बिलोक कै बुधि कवीस्वर के मन मै इह आई ॥

Appearance


Languages