GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਵਾਰਾਂ ਭਾਈ ਗੁਰਦਾਸ ਜੀ
ਅੰਗ 9
ੴ ਸਤਿਗੁਰ ਪ੍ਰਸਾਦਿ ॥
One Oankar, the primal energy, realized through the grace of divine preceptor
ੴ सतिगुर प्रसादि ॥
ਪਉੜੀ ੧
पउड़ी १
ਗੁਰ ਮੂਰਤਿ ਪੂਰਨ ਬ੍ਰਹਮੁ ਅਬਿਗਤੁ ਅਬਿਨਾਸੀ ।
ਗੁਰੂ ਨਾਸ਼ ਤੋਂ ਰਹਿਤ ਤੇ ਗਤੀ ਤੋਂ ਰਹਿਤ ਪੂਰਨ ਬ੍ਰਹਮ ਦੀ ਮੂਰਤ (ਵਾਗੂੰ ਹੈ)।
Guru is replica of the perfect Braham who is unmanifest and indestructible.
गुर मूरति पूरन ब्रहमु अबिगतु अबिनासी ।
ਪਾਰਬ੍ਰਹਮੁ ਗੁਰ ਸਬਦੁ ਹੈ ਸਤਸੰਗਿ ਨਿਵਾਸੀ ।
(ਉਸ) ਗੁਰ ਸ਼ਬਦ ਸਤਿਸੰਗ ਵਿਚ ਨਿਵਾਸ ਰੱਖਣ ਵਾਲੇ ਪਾਰਬ੍ਰਹਮ ਦਾ (ਮਾਨੋ ਮਿਲਾਪ ਹੈ, ਅਥਵਾ ਗੁਰੂ ਦੀ ਮੂਰਤਿ ਪੂਰਨ ਬ੍ਰਹਮ ਹੈ ਤੇ ਗੁਰੂ ਦਾ ਸ਼ਬਦ ਪਾਰਬ੍ਰਹਮ ਹੈ। ਪ੍ਰਸ਼ਨ ਹੁੰਦਾ ਹੈ, ਬ੍ਰਹਿਮੰਡ ਵਿਚ? ਉੱਤਰ ਦੇਂਦੇ ਹਨ, ਸਤਿਸੰਗ ਨਿਵਾਸ ਵਿਖੇ, ਅਰਥਾਤ ਧਯਾਨ ਤੇ ਸ਼ਬਦ, ਇਨ੍ਹਾਂ ਨੂੰ ਸਾਧਨ ਹੀ ਨਾਂ ਸਮਝੇ ਪਰ ਸਾਧਨ ਤੇ ਸਿੱਧ
Word of Guru (and not his body) s transcendent Brahm who resides in the holy congregation.
पारब्रहमु गुर सबदु है सतसंगि निवासी ।
ਸਾਧਸੰਗਤਿ ਸਚੁ ਖੰਡੁ ਹੈ ਭਾਉ ਭਗਤਿ ਅਭਿਆਸੀ ।
ਸਾਧ ਸੰਗਤ (ਹੀ) ਸਚਖੰਡ ਹੈ (ਜਿੱਥੇ) ਪ੍ਰੇਮਾ ਭਗਤੀ ਦਾ ਅਭਯਾਸ ਹੁੰਦਾ ਹੈ।
The company of the sadhus is the abode of truth where opportunity for loving devotion is created.
साधसंगति सचु खंडु है भाउ भगति अभिआसी ।
ਚਹੁ ਵਰਨਾ ਉਪਦੇਸੁ ਕਰਿ ਗੁਰਮਤਿ ਪਰਗਾਸੀ ।
(ਜਿੱਥੇ) ਚਹੁੰ ਵਰਨਾਂ ਨੂੰ (ਜਾਤ ਭੇਦ ਛੱਡਕੇ) ਉਪਦੇਸ਼ ਨਾਲ ਗੁਰਮਤ ਦਾ ਪ੍ਰਗਾਸ ਹੁੰਦਾ ਹੈ।
Here all the four varnas are preached to and the wisdom of the Guru (Gurmat) brought before the people.
चहु वरना उपदेसु करि गुरमति परगासी ।
ਪੈਰੀ ਪੈ ਪਾ ਖਾਕ ਹੋਇ ਗੁਰਮੁਖਿ ਰਹਿਰਾਸੀ ।
(ਜਿਸ ਟਕਸਾਲ ਵਿਖੇ ਜਗਯਾਸੂ) ਪੈਰੀਂ ਪੈ ਕੇ, ਪੈਰਾਂ ਦੀ ਖਾਕ ਹੋ ਕੇ ਸਿੱਧੇ ਰਸਤੇ ਦੇ ਤੁਰਾਊੂ ਗੁਰਮੁਖ ਹੋ ਜਾਂਦੇ ਹਨ।
Only here touching the feet and by becoming dust of the feet, gurmukhs become followers of the way of discipline.
पैरी पै पा खाक होइ गुरमुखि रहिरासी ।
ਮਾਇਆ ਵਿਚਿ ਉਦਾਸੁ ਗਤਿ ਹੋਇ ਆਸ ਨਿਰਾਸੀ ।੧।
ਆਸਾ ਤੋ ਨਿਰਾਸ ਹੋ ਕੇ ਮਾਇਆ ਦੇ ਵਿਚੇ ਹੀ ਉਦਾਸ ਗਤੀ ਵਾਲੇ (ਹੋ ਕੇ ਵਿਚਰਦੇ ਹਨ)।
Becoming neutral amidst hopes, the individuals through the holy congregation go beyond maya.
माइआ विचि उदासु गति होइ आस निरासी ।१।
ਪਉੜੀ ੨
पउड़ी २
ਗੁਰ ਸਿਖੀ ਬਾਰੀਕ ਹੈ ਸਿਲ ਚਟਣੁ ਫਿਕੀ ।
ਗੁਰ ਸਿੱਖੀ (ਬਹੁਤ) ਬ੍ਰੀਕ ਹੈ, (ਤੇ) ਅਲੂਣੀ ਸਿਲਾ ਦੇ ਚੱਟਣ ਵਾਂਗ (ਪਹਿਲੇ) ਫਿੱਕੀ।
To be disciple of the Guru is very subtle activity and it is like licking of the tasteless stone.
गुर सिखी बारीक है सिल चटणु फिकी ।
ਤ੍ਰਿਖੀ ਖੰਡੇ ਧਾਰ ਹੈ ਉਹੁ ਵਾਲਹੁ ਨਿਕੀ ।
ਖੰਡੇ ਦੀ ਧਾਰ ਵਾਂਗੂੰ ਤਿੱਖੀ ਹੈ ਉਹ, ਤੇ ਵਾਲ ਨਾਲੋਂ ਬੀ ਨਿੱਕੀ ਹੈ।
It is thinner than the hair and sharper than the edge of the sword.
त्रिखी खंडे धार है उहु वालहु निकी ।
ਭੂਹ ਭਵਿਖ ਨ ਵਰਤਮਾਨ ਸਰਿ ਮਿਕਣਿ ਮਿਕੀ ।
ਭੂਤ, ਭਵਿੱਖ ਵਰਤਮਾਨ (ਤਿੰਨਾਂ ਕਾਲਾਂ ਵਿਖੇ ਇਸ ਸਿੱਖੀ ਦੇ ) ਬਰਾਬਰ (ਜੇ ਕੁਛ) ਮੇਚੀਏ ਤਾਂ ਮਿਚ ਨਹੀਂ ਸਕਦਾ।
Nothing is equal to it in present, past and future.
भूह भविख न वरतमान सरि मिकणि मिकी ।
ਦੁਤੀਆ ਨਾਸਤਿ ਏਤੁ ਘਰਿ ਹੋਇ ਇਕਾ ਇਕੀ ।
ਇਸ (ਸਿੱਖੀ ਦੇ ਘਰ ਵਿਚ ਦ੍ਵੈਤ ਨਾਸ਼ ਹੁੰਦੀ ਹੈ ਤੇ ਇਕੋ ਹੋ ਜਾਈਦਾ ਹੈ (ਪਯਾਰੇ ਨਾਲ, ਪ੍ਰੇਮ ਦੁਆਰਾ)।
In the house of Sikhism, the duality gets erased and one becomes one with that One.
दुतीआ नासति एतु घरि होइ इका इकी ।
ਦੂਆ ਤੀਆ ਵੀਸਰੈ ਸਣੁ ਕਕਾ ਕਿਕੀ ।
ਦ੍ਵੰਦ, ਤ੍ਰਿਕੁਟੀ ਤੇ (ਨੀਵੇਂ ਝੇੜੇ) ਕਦ, ਕਾਹਨੂੰ, ਕਿੱਥੇ, ਕੀਹ (ਸਾਰੇ) ਵਿਸਰ ਜਾਂਦੇ ਹਨ।
Man forgets the idea of second, third, when and why.
दूआ तीआ वीसरै सणु कका किकी ।
ਸਭੈ ਸਿਕਾਂ ਪਰਹਰੈ ਸੁਖੁ ਇਕਤੁ ਸਿਕੀ ।੨।
(ਸਿੱਖੀ ਦੀ) ਇਕੋ ਸਿੱਕ ਵਿਚ ਹੀ ਸੁਖ ਹੈ (ਤਾਂਤੇ) ਸਭ ਸਿੱਕਾਂ ਨੂੰ ਦੂਰ ਕਰੋ।
Repudiating all the desires, the individual gets delight in the hope of one Lord.
सभै सिकां परहरै सुखु इकतु सिकी ।२।
ਪਉੜੀ ੩
पउड़ी ३
ਗੁਰਮੁਖਿ ਮਾਰਗੁ ਆਖੀਐ ਗੁਰਮਤਿ ਹਿਤਕਾਰੀ ।
ਗੁਰਮੁਖ ਮਾਰਗ (ਉਸ ਨੂੰ) ਕਹੀਦਾ ਹੈ (ਜਿਸ ਵਿਚ ਸਿਖ) ਗੁਰੂ ਦੀ ਮਤ ਦਾ ਪਿਆਰਾ ਹੋ ਜਾਵੇ।
The way leading to the adoption of beneficent wisdom of the Guru (Gurmat) is known as the Gurmukh-way.
गुरमुखि मारगु आखीऐ गुरमति हितकारी ।
ਹੁਕਮਿ ਰਜਾਈ ਚਲਣਾ ਗੁਰ ਸਬਦ ਵੀਚਾਰੀ ।
ਗੁਰੂ ਦੇ ਸ਼ਬਦ ਦੀ ਵੀਚਾਰ ਕਰੇ (ਤੇ ਉਸ ਦ)ੇ ਹੁਕਮ ਵਿਚ ਤੇ ਰਜ਼ਾ ਉਤੇ ਚਲੇ।
In it one is taught to live in the will of the Lord and to ponder upon the Word of Guru.
हुकमि रजाई चलणा गुर सबद वीचारी ।
ਭਾਣਾ ਭਾਵੈ ਖਸਮ ਕਾ ਨਿਹਚਉ ਨਿਰੰਕਾਰੀ ।
ਉਸ ਨੂੰ ਖਸਮ (ਵਾਹਿਗੁਰੂ) ਦਾ ਭਾਣਾ ਪਯਾਰਾ ਲਗੇ ਤੇ ਨਿਸ਼ਚੇ ਨਿਰੰਕਾਰ ਦਾ (ਬੰਦਾ ਹੋਕੇ ਰਹੇ)।
The will of the Master comes to be loved and in all thoughts permeates the formless Lord.
भाणा भावै खसम का निहचउ निरंकारी ।
ਇਸਕ ਮੁਸਕ ਮਹਕਾਰੁ ਹੈ ਹੁਇ ਪਰਉਪਕਾਰੀ ।
ਇਸ਼ਕ ਤੇ ਕਸਤੂਰੀ ਦੀ ਮਹਿਕਾਰ (ਗੁੱਝੀ ਨਹੀਂ ਰਹਿੰਦੀ, ਇਸੇ ਤਰ੍ਹਾਂ ਉਹ) ਪਰਉਪਕਾਰੀ ਹੋ ਜਾਂਦਾ ਹੈ।
As love and fragrance do not remain hidden, the Gurmukh also does not remain concealed and gets himself busy in altruistic activities.
इसक मुसक महकारु है हुइ परउपकारी ।
ਸਿਦਕ ਸਬੂਰੀ ਸਾਬਤੇ ਮਸਤੀ ਹੁਸੀਆਰੀ ।
ਭਰੋਸਾ, ਸੰਤੋਖ, ਮਸਤੀ, ਹੁਸ਼ਯਾਰੀ (ਸਭ ਵਿਚ) ਸਾਵਧਾਨਤਾ ਰੱਖਦਾ ਹੈ।
He imbibes in him the faith, contentment, ecstasy, and the qualities of being skilful.
सिदक सबूरी साबते मसती हुसीआरी ।
ਗੁਰਮੁਖਿ ਆਪੁ ਗਵਾਇਆ ਜਿਣਿ ਹਉਮੈ ਮਾਰੀ ।੩।
ਗੁਰਮੁਖ ਨੇ ਆਪਾ ਭਾਵ ਗੁਆ ਦਿਤਾ ਹੈ। (ਇਸ ਜਿੱਤ ਨੂੰ) ਜਿੱਤ ਕੇ ਹਊਮੈ ਮਾਰ ਲਈ ਹੈ।
Gurmukh decimates ego and conquers it.
गुरमुखि आपु गवाइआ जिणि हउमै मारी ।३।
ਪਉੜੀ ੪
पउड़ी ४
ਭਾਇ ਭਗਤਿ ਭੈ ਚਲਣਾ ਹੋਇ ਪਾਹੁਣਿਚਾਰੀ ।
ਪ੍ਰਾਹੁਣ ਚਾਰੀ ਵਾਂਗੂੰ (ਇਸ ਸੰਸਾਰ ਤੋਂ) ਚਲੇ ਜਾਣ (ਦੀ ਗੱਲ) ਜਾਣਕੇ (ਲੋਕਾਂ ਦੇ ਭਾਣੇ)
Considering himself a guest, the sikh spends his life in loving devotion.
भाइ भगति भै चलणा होइ पाहुणिचारी ।
ਚਲਣੁ ਜਾਣਿ ਅਜਾਣੁ ਹੋਇ ਗਹੁ ਗਰਬੁ ਨਿਵਾਰੀ ।
ਆਣ ਬਣਕੇ ਹੰਕਾਰ ਦੀ ਪਕੜ ਨੂੰ ਦੂਰ ਕਰ ਕੇ ਪ੍ਰੇਮਾ ਭਗਤੀ ਤੇ ਭੈ ਵਿਚ ਤੁਰੇ।
They (Sikhs) remain unknown to deceit and pull out ego from their minds.
चलणु जाणि अजाणु होइ गहु गरबु निवारी ।
ਗੁਰਸਿਖ ਨਿਤ ਪਰਾਹੁਣੇ ਏਹੁ ਕਰਣੀ ਸਾਰੀ ।
ਇਹ ਕਰਨੀ ਚੰਗੀ ਹੈ ਕਿ ਗੁਰੂ ਦੇ ਸਿੱਖ (ਆਪ ਨੂੰ) ਪ੍ਰਾਹੁਣੇ ਜਾਣਦੇ ਹਨ।
Their true conduct is to treat themselves as guests in this world.
गुरसिख नित पराहुणे एहु करणी सारी ।
ਗੁਰਮੁਖਿ ਸੇਵ ਕਮਾਵਣੀ ਸਤਿਗੁਰੂ ਪਿਆਰੀ ।
(ਇਹ ਜਾਣਕੇ) ਗੁਰੂ ਦੁਆਰੇ ਟਹਿਲ ਕਰਨੀ (ਇਹ ਕਾਰ) ਗੁਰੂ ਨੂੰ ਪਿਆਰੀ ਹੈ।
The object of the Gurmukh is service and only such action is loved by the Lord.
गुरमुखि सेव कमावणी सतिगुरू पिआरी ।
ਸਬਦਿ ਸੁਰਤਿ ਲਿਵ ਲੀਣ ਹੋਇ ਪਰਵਾਰ ਸੁਧਾਰੀ ।
ਸ਼ਬਦ ਸੁਰਤ ਲਿਵਲੀਨ ਹੋ ਕੇ (ਪਰ ਇੱਕਲਾ ਨਹੀਂ, ਨਾਲ) ਪਰਵਾਰ ਨੂੰ ਕੀ ਸੁਧਾਰ ਲਵੇ।
Merging consciousness in the Word they reform the whole family (in the form of world).
सबदि सुरति लिव लीण होइ परवार सुधारी ।
ਸਾਧਸੰਗਤਿ ਜਾਇ ਸਹਜ ਘਰਿ ਨਿਰਮਲਿ ਨਿਰੰਕਾਰੀ ।੪।
(ਕਿੱਕੂੰ? ) ਸਾਧ ਸੰਗਤ ਦਾ ਜੋ ਸਹਿਜ ਦਾ ਪਦ ਹੈ (ਉਥੇ) ਜਾ ਕੇ ਮੇਲ ਤੋਂ ਰਹਿਤ (ਹੋਕੇ ਇਕ) ਨਿਰੰਕਾਰ ਦਾ ਹੋ ਰਹੇ।
Through holy congregation they become pure and formless and get established in the final stage of equipoise.
साधसंगति जाइ सहज घरि निरमलि निरंकारी ।४।
ਪਉੜੀ ੫
पउड़ी ५
ਪਰਮ ਜੋਤਿ ਪਰਗਾਸੁ ਕਰਿ ਉਨਮਨਿ ਲਿਵ ਲਾਈ ।
(ਉਸ ਸੱਚੇ ਗੁਰ ਸਿੱਖ ਨੇ) ਪਰਮ ਜੋਤ ਦਾ (ਰਿਦੇ ਵਿਚ ਪ੍ਰਕਾਸ਼ ਕਰ ਕੇ ਤੁਰੀਆ ਪਦ ਵਿਖੇ ਲਿਵ ਲਾਈ।
Kindling the supreme light in his mind a gurmukh remains absorbed in the state of supreme trance.
परम जोति परगासु करि उनमनि लिव लाई ।
ਪਰਮ ਤਤੁ ਪਰਵਾਣੁ ਕਰਿ ਅਨਹਦਿ ਧੁਨਿ ਵਾਈ ।
ਪਰਮ ਤੱਤ (ਵਾਹਿਗੁਰੂ ਦੇ ਤਤ ਸਰੂਪ ਨੂੰ) ਪਰਮਾਣ ਕਰ ਕੇ ਅਨਾਹਦ ਧੁਨੀ ਵੱਜੀ।
When he adopts the supreme reality (Lord) in his mind, the unstruck melody starts ringing.
परम ततु परवाणु करि अनहदि धुनि वाई ।
ਪਰਮਾਰਥ ਪਰਬੋਧ ਕਰਿ ਪਰਮਾਤਮ ਹਾਈ ।
ਪਰਮਾਰਥ ਨੂੰ ਸਮਝਕੇ ਪਰਮਾਤਮਾਂ ਨੂੰ (ਹਾਈ=) 'ਹੈ' ਜਾਣਨ ਦੀ ਅਵਸਥਾ ਵਿਚ ਟਿਕੇ।
Becoming conscious for altruism now resides in his heart the sense of God’s omnipresence.
परमारथ परबोध करि परमातम हाई ।
ਗੁਰ ਉਪਦੇਸੁ ਅਵੇਸੁ ਕਰਿ ਅਨਭਉ ਪਦੁ ਪਾਈ ।
ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰ ਕੇ ਅਨੁਭਵ ਦੇ ਪਦ ਨੂੰ ਪਾਇਆ।
Inspired by the teachings of the Guru, gurmukh attains the state of fearlessness.
गुर उपदेसु अवेसु करि अनभउ पदु पाई ।
ਸਾਧਸੰਗਤਿ ਕਰਿ ਸਾਧਨਾ ਇਕ ਮਨਿ ਇਕੁ ਧਿਆਈ ।
ਸਾਧ ਸੰਗਤ ਵਿਚ (ਇਹ) ਸਾਧਨਾਂ ਕਰ ਕੇ ਇਕ ਮਨ ਹੋ ਕੇ ਇਕ (ਵਾਹਿਗੁਰੂ) ਨੂੰ ਧਿਆਇਆ।
Disciplining himself in the company in the holy ones i.e. losing his ego, he remembers Lord with single-minded devotion.
साधसंगति करि साधना इक मनि इकु धिआई ।
ਵੀਹ ਇਕੀਹ ਚੜ੍ਹਾਉ ਚੜ੍ਹਿ ਇਉਂ ਨਿਜ ਘਰਿ ਜਾਈ ।੫।
ਵੀਹ (ਸੰਸਾਰ ਤੋਂ) ਇਕੀਹ (ਪਰਲੋਕ ਵਿਚ) ਚੜ੍ਹਾਉ ਚੜ੍ਹਾਇਆ ਤੇ ਐਦਾਂ ਸੈ ਸਰੂਪ ਵਿਚ ਗਏ।
This way, entering from this world into the spiritual world, he finally establishes himself in his real nature.
वीह इकीह चढ़ाउ चढ़ि इउं निज घरि जाई ।५।
ਪਉੜੀ ੬
पउड़ी ६
ਦਰਪਣਿ ਵਾਂਗ ਧਿਆਨੁ ਧਰਿ ਆਪੁ ਆਪ ਨਿਹਾਲੈ ।
(ਜੀਕੂੰ) ਸ਼ੀਸ਼ੇ ਵਿਚ ਧਿਆਨ ਧਰ (ਕੇ ਅਪਣੇ ਸਰੀਰ ਨੂੰ ਜਿਵੇਂ ਵੇਖੀਦਾ ਹੈ) ਤਿਕੂੰਆਪ (ਅਪਣੇ ਆਪ ਨੂੰ) ਅਪਣੇ ਆਪ ਵਿਚ ਵੇਖੇ।
As is the reflection in the mirror. He sees in the world His ownself.
दरपणि वांग धिआनु धरि आपु आप निहालै ।
ਘਟਿ ਘਟਿ ਪੂਰਨ ਬ੍ਰਹਮੁ ਹੈ ਚੰਦੁ ਜਲ ਵਿਚਿ ਭਾਲੈ ।
ਘਟ ਘਟ (ਵਿਖੇ) ਬ੍ਰਹਮ ਪੂਰਣ ਹੈ, (ਜਿਕੂੰ ਇਕ) ਚੰਦ ਨੂੰ (ਅਨੇਕ ਜਲਾਂ) ਵਿਚ ਵੇਖਦਾ ਹੈ।
That perfect Lord is there in all the selves; the ignorant individual searches Him outside as the moon sees its own reflection in the water and feels it is there.
घटि घटि पूरन ब्रहमु है चंदु जल विचि भालै ।
ਗੋਰਸੁ ਗਾਈ ਵੇਖਦਾ ਘਿਉ ਦੁਧੁ ਵਿਚਾਲੈ ।
(ਜਿੱਕੂੰ ਹਰ ਰੰਗ ਦੀਆਂ) ਗਾਈਆਂ ਵਿਚ (ਇਕ ਚਿੱਟੇ) ਦੁਧ ਨੂੰ ਤੇ ਦੁਧ ਵਿਚ ਘਿਉ ਨੂੰ ਵੇਖਦਾ ਹੈ।
Lord Himself is there in the milk, cow and ghee.
गोरसु गाई वेखदा घिउ दुधु विचालै ।
ਫੁਲਾਂ ਅੰਦਰਿ ਵਾਸੁ ਲੈ ਫਲੁ ਸਾਉ ਸਮ੍ਹਾਲੈ ।
(ਜਿਕੂੰ) ਫੁਲਾਂ ਵਿਚ ਵਾਸ਼ਨਾਂ (ਨੂੰ) ਲੈਂਦਾ ਤੇ ਫਲਾਂ ਵਿਚੋਂ ਰਸ ਨੂੰ ਸੰਮ੍ਹਾਲਦਾ (ਚੱਖਦਾ) ਹੈ।
Taking fragrance from the flowers He Himself is the flavour in them.
फुलां अंदरि वासु लै फलु साउ सम्हालै ।
ਕਾਸਟਿ ਅਗਨਿ ਚਲਿਤੁ ਵੇਖਿ ਜਲ ਧਰਤਿ ਹਿਆਲੈ ।
ਕਾਠ (ਵਿਚ) ਅੱਗ (ਸਮਾਈ ਹੋਈ ਦਾ) ਤਮਾਸ਼ਾ ਦੇਖਦਾ ਤੇ ਧਰਤੀ ਅੰਦਰ ਜਲ ਨੂੰ (ਸਮਾਯਾ ਜਾਣਦਾ) ਹੈ।
His own phenomenon is there in wood, fire, water, earth and snow.
कासटि अगनि चलितु वेखि जल धरति हिआलै ।
ਘਟਿ ਘਟਿ ਪੂਰਨੁ ਬ੍ਰਹਮੁ ਹੈ ਗੁਰਮੁਖਿ ਵੇਖਾਲੈ ।੬।
(ਇਸੀ ਤਰ੍ਹਾਂ ਘਟ ਘਟ ਵਿਚ ਪੂਰਨ ਬ੍ਰਹਮ ਹੈ, ਪਰ ਗੁਰਮੁਖ ਦਿਖਾਲਦਾ ਹੈ।
The perfect Lord resides in all the selves and is visualised by a rare gurmukh.
घटि घटि पूरनु ब्रहमु है गुरमुखि वेखालै ।६।
ਪਉੜੀ ੭
पउड़ी ७
ਦਿਬ ਦਿਸਟਿ ਗੁਰ ਧਿਆਨੁ ਧਰਿ ਸਿਖ ਵਿਰਲਾ ਕੋਈ ।
ਗਯਾਨ ਦ੍ਰਿਸ਼ਟੀ ਵਿਖੇ ਗੁਰੂ ਦਾ ਧਿਆਨ ਧਰਨ ਵਾਲਾ ਕੋਈ ਵਰਲਾ ਸਿੱਖ ਹੁੰਦਾ ਹੈ।
Rare is the gurmukh who concentrates upon the Guru and attains the divine sight.
दिब दिसटि गुर धिआनु धरि सिख विरला कोई ।
ਰਤਨ ਪਾਰਖੂ ਹੋਇ ਕੈ ਰਤਨਾ ਅਵਲੋਈ ।
(ਜੋ) ਰਤਨਾਂ (ਆਤਮ ਗੁਣਾਂ) ਦਾ ਪਾਰਖੂ ਹੋਕੇ ਰਤਨਾਂ ਨੂੰ ਹੀ ਵੇਖਦਾ ਹੈ।
He is the jeweller having the capacity of testing as well as keeping the jewels in the from of virtues.
रतन पारखू होइ कै रतना अवलोई ।
ਮਨੁ ਮਾਣਕੁ ਨਿਰਮੋਲਕਾ ਸਤਿਸੰਗਿ ਪਰੋਈ ।
ਮਨ ਰੂਪੀ ਮਾਣਕ ਅਮੋਲਕ (ਰਤਨ ਹੈ ਜੋ) ਸਤਿਸੰਗ ਵਿਚ ਪ੍ਰੋਤਾ ਜਾਂਦਾ ਹੈ।
His mind becomes pure like ruby and he remains absorbed in the holy congregation.
मनु माणकु निरमोलका सतिसंगि परोई ।
ਰਤਨ ਮਾਲ ਗੁਰਸਿਖ ਜਗਿ ਗੁਰਮਤਿ ਗੁਣ ਗੋਈ ।
ਜਗਤ ਵਿਚ ਗੁਰੂ ਦੇ ਸਿੱਖ ਰਤਨਾਂ ਦੀ ਮਾਲਾ ਵਾਂਗੂੰ ਹਨ ਜੋ ਗੁਰੂ ਦੀ ਮਤ ਦੀ ਰੱਸੀ ਵਿਚ ਗੁੰਦੇ ਹੋਏ ਹਨ।
His mind becomes pure like ruby and he remains absorbed in the holy congregation.
रतन माल गुरसिख जगि गुरमति गुण गोई ।
ਜੀਵਦਿਆਂ ਮਰਿ ਅਮਰੁ ਹੋਇ ਸੁਖ ਸਹਜਿ ਸਮੋਈ ।
ਜੀਉੁਂਦਿਆਂ ਹੀ ਮਰਕੇ ਫੇਰ ਅਮਰ ਹੋ ਹੋ ਕੇ ਸਹਿਜ ਸੁਖ ਵਿਖੇ ਸਮਾ ਜਾਂਦੇ ਹਨ।
He is dead while being alive i.e. he turns his face from evil propensities.
जीवदिआं मरि अमरु होइ सुख सहजि समोई ।
ਓਤਿ ਪੋਤਿ ਜੋਤੀ ਜੋਤਿ ਮਿਲਿ ਜਾਣੈ ਜਾਣੋਈ ।੭।
ਜੋਤ ਹੋਕੇ ਜੋਤ ਵਿਚ ਓਤ ਪੋਤ (ਤਾਣੇ ਪੇਟੇ) ਵਾਂਗੂੰ ਮਿਲਕੇ (ਜਾਣੋਈ ਜਾਣਨਹਾਰੇ ਵਾਹਿਗੁਰੂ ਨੂੰ) ਜਾਣ ਲੈਂਦੇ ਹਨ।
Totally merging himself in the supreme light he understands his self as well as the Lord.
ओति पोति जोती जोति मिलि जाणै जाणोई ।७।
ਪਉੜੀ ੮
पउड़ी ८
ਰਾਗ ਨਾਦ ਵਿਸਮਾਦੁ ਹੋਇ ਗੁਣ ਗਹਿਰ ਗੰਭੀਰਾ ।
ਰਾਗ ਦੇ ਨਾਦ ਨਾਲ ਵਿਸਮਾਦ (ਅਚਰਜ) ਹੋਕੇ ਗੁਣਾਂ ਦੇ ਡੁੰਘਾਉ ਵਿਚ ਗੰਭੀਰ ਹੋ ਜਾਂਦਾ ਹੈ।
Elated in the music and sound (of the word), the disciple of the Guru becomes full of serene qualities.
राग नाद विसमादु होइ गुण गहिर गंभीरा ।
ਸਬਦ ਸੁਰਤਿ ਲਿਵ ਲੀਣ ਹੋਇ ਅਨਹਦਿ ਧੁਨਿ ਧੀਰਾ ।
ਸ਼ਬਦ ਵਿਚ ਸੁਰਤ ਲਿਵਲੀਣ ਹੋਕੇ ਅਨਾਹਦ ਧੁਨੀ ਵਿਚ ਮਨ ਟਿਕ ਜਾਂਦਾ ਹੈ।
His consciousness gets merged into the Word and his mind stabilizes in the unstruck melody.
सबद सुरति लिव लीण होइ अनहदि धुनि धीरा ।
ਜੰਤ੍ਰੀ ਜੰਤ੍ਰ ਵਜਾਇਦਾ ਮਨਿ ਉਨਿਮਨਿ ਚੀਰਾ ।
ਜੰਤ੍ਰ੍ਰੀ ਜੰਤ੍ਰ੍ਰ ਵਜਾਉੁਂਦਾ ਹੈ (ਤੇ ਉਧਰ) ਮਨ ਵਿੱਝਕੇ ਤੁਰੀਆ ਵਿਚ (ਜਾ ਟਿਕਦਾ ਹੈ)।
The Guru plays upon the instrument of sermon, listening to which the mind dones clothes of the highest state of equipoise (to dance before the Lord).
जंत्री जंत्र वजाइदा मनि उनिमनि चीरा ।
ਵਜਿ ਵਜਾਇ ਸਮਾਇ ਲੈ ਗੁਰ ਸਬਦ ਵਜੀਰਾ ।
ਵਾਜੇ (ਆਪੇ) ਵੱਜਣ (ਯਾ) ਵਜਾਏ ਜਾਣ, ਗੁਰੂ ਦੇ ਸ਼ਬਦ ਦਾ ਵਜੰਤ੍ਰੀ (ਨਾਮ ਅਭ੍ਯਾਸੀ ਉਸ ਨੂੰ ਅੰਦਰ) ਸਮਾ ਲੈਂਦਾ ਹੈ।
The Sikh of the Guru, getting attuned to the instrument of teaching ultimately turns out himself to be a player of the Guru Word.
वजि वजाइ समाइ लै गुर सबद वजीरा ।
ਅੰਤਰਿਜਾਮੀ ਜਾਣੀਐ ਅੰਤਰਿ ਗਤਿ ਪੀਰਾ ।
ਅੰਤਰਜਾਮੀ ਜਾਣੀਐ (ਕਿਉੁਂਕਿ ਉਹ) ਅੰਤਰ ਗਤ ਪੀੜਾ ਨੂੰ ਜਾਣਦਾ ਹੈ।
Now the omniscient Lord understands his pangs of separation.
अंतरिजामी जाणीऐ अंतरि गति पीरा ।
ਗੁਰ ਚੇਲਾ ਚੇਲਾ ਗੁਰੂ ਬੇਧਿ ਹੀਰੈ ਹੀਰਾ ।੮।
ਗੁਰੂ ਚੇਲਾ ਹੈ ਤੇ ਚੇਲਾ ਗੁਰੂ ਹੈ, (ਜਿਕੂੰ) ਵਿੰਨ੍ਹਣ ਵਾਲਾ ਭੀ ਹੀਰਾ (ਤੇ ਵਿੱਝਣ ਵਾਲਾ ਭੀ) ਹੀਰਾ।
The disciple transforms into Guru and the guru into disciple in the same manner, as the diamond cutter in fact is also a diamond.
गुर चेला चेला गुरू बेधि हीरै हीरा ।८।
ਪਉੜੀ ੯
पउड़ी ९
ਪਾਰਸੁ ਹੋਇਆ ਪਾਰਸਹੁ ਗੁਰਮੁਖਿ ਵਡਿਆਈ ।
ਗੁਰਮੁਖਾਂ ਵਿਚ (ਇਹ) ਵਡਿਆਈ ਹੈ ਕਿ (ਮਾਨੋ) ਪਾਰਸ ਨਾਲ ਛੁਹਣ ਨਾਲ ਪਾਰਸ (ਹੋਈਦਾ ਹੈ ਇਉਂ ਓਹ ਅਪਣੇ ਸਤਿਸੰਗੀ ਨੂੰ ਆਪਣੇ ਜਿਹਾ ਕਰ ਦਿੰਦੇ ਹਨ)।
The greatness of the gurmukh is that he being the philosopher’s stone makes every one a philosopher’s stone.
पारसु होइआ पारसहु गुरमुखि वडिआई ।
ਹੀਰੈ ਹੀਰਾ ਬੇਧਿਆ ਜੋਤੀ ਜੋਤਿ ਮਿਲਾਈ ।
(ਅਪਣੇ ਸਤਿਸੰਗੀ ਦਾ ਮਨ) ਹੀਰਾ (ਗੁਰ ਸ਼ਬਦ) ਹੀਰੇ ਨਾਲ ਵਿੰਨ੍ਹਕੇ ਜੋਤੀ (ਅਕਾਲ ਪੁਰਖ ਵਿਖੇ ਉਸਦੀ) ਜੋਤ ਮਿਲਾ ਦਿੰਦੇ ਹਨ।
As the diamond is cut by the diamond, the light of the gurmukh merges in Supreme Light.
हीरै हीरा बेधिआ जोती जोति मिलाई ।
ਸਬਦ ਸੁਰਤਿ ਲਿਵ ਲੀਣੁ ਹੋਇ ਜੰਤ੍ਰ ਜੰਤ੍ਰੀ ਵਾਈ ।
(ਫੇਰ ਉਹ) ਸਬਦ ਦੀ ਸੁਰਤ ਦੀ (ਲਿਵ) ਤਾਰ (ਵਿਖੇ ਅਜਿਹਾ) ਲੀਨ ਹੁੰਦਾ ਹੈ (ਜਿੱਕੁਰ) ਜੰਤ੍ਰੀ ਜੰਤ੍ਰ ਵਜਾਉੁਂਦਾ ਹੈ (ਭਾਵ, ਉਸਦੀ ਸੁਰ, ਤਾਨ ਇਕ ਸਰੂਪ ਹੋ ਜਾਂਦੀ ਹੈ)।
His consciousness is attuned to the Word as the mind of the player absorbs in the instrument.
सबद सुरति लिव लीणु होइ जंत्र जंत्री वाई ।
ਗੁਰ ਚੇਲਾ ਚੇਲਾ ਗੁਰੂ ਪਰਚਾ ਪਰਚਾਈ ।
ਗੁਰਚੇਲਾ ਤੇ ਚੇਲਾ ਗੁਰੂ ਹੋ ਕੇ ਪ੍ਰੇਮ ਵਿਖੇ (ਪਰਚੇ=) ਪਰਚ ਗਿਆ ਹੈ।
Now the disciple and the Guru become identical. They become one and merge in one another.
गुर चेला चेला गुरू परचा परचाई ।
ਪੁਰਖਹੁੰ ਪੁਰਖੁ ਉਪਾਇਆ ਪੁਰਖੋਤਮ ਹਾਈ ।
ਪੁਰਖਹੁੰ (=ਗੁਰ ਚੇਲਾ ਨਾਨਕ ਥੋਂ ਅੰਗਦ ਜੀ ਭੀ) ਪੁਰਖ ਹੋਕੇ (ਪੁਰਖੋਤਮ ਹੋਏ ਸਰਬ ਪੁਰਖਾਂ ਵਿਖੇ ਸ੍ਰੇਸ਼ਟ ਹੋ ਗਏ।
From man was born man (from Guru Nanak to Guru Angad) and he became the superior man.
पुरखहुं पुरखु उपाइआ पुरखोतम हाई ।
ਵੀਹ ਇਕੀਹ ਉਲੰਘਿ ਕੈ ਹੋਇ ਸਹਜਿ ਸਮਾਈ ।੯।
ਵੀਹ ਤੇ ਇੱਕੀ ਥੋਂ ਲੰਘਕੇ ਸਹਜ ਪਦ ਵਿਖੇ ਸਮਾ ਗਏ।
Crossing the world with one jump he merged in the innate knowledge.
वीह इकीह उलंघि कै होइ सहजि समाई ।९।
ਪਉੜੀ ੧੦
पउड़ी १०
ਸਤਿਗੁਰੁ ਦਰਸਨੁ ਦੇਖਦੋ ਪਰਮਾਤਮੁ ਦੇਖੈ ।
(ਸਤਿਸੰਗ ਵਿਖੇ ਜਾਕੇ) ਜੋ ਸਤਿਗੁਰੂ ਦੇ ਦਰਸ਼ਨ ਕਰਦਾ ਹੈ, (ਉਹ ਪਰਮਾਤਮਾ ਨੂੰ ਦੇਖਦਾ ਹੈ।
He who beholds the true Guru has beholden the Lord.
सतिगुरु दरसनु देखदो परमातमु देखै ।
ਸਬਦ ਸੁਰਤਿ ਲਿਵ ਲੀਣ ਹੋਇ ਅੰਤਰਿ ਗਤਿ ਲੇਖੈ ।
(ਕਿਉੁਂਕਿ ਜੋ) ਸ਼ਬਦ ਦੀ ਸੁਰਤ ਦੀ ਲਿਵ ਵਿਖੇ ਮਗਨ ਹੋਕੇ (ਅੰਤਰਗਤਿ=) ਰਿਦੇ ਅੰਦਰ (ਪ੍ਰਾਪਤ ਪਰਮਆਤਮਾਂ) ਲਖਦਾ ਹੈ।
Putting his consciousness into the Word he concentrates upon his self.
सबद सुरति लिव लीण होइ अंतरि गति लेखै ।
ਚਰਨ ਕਵਲ ਦੀ ਵਾਸਨਾ ਹੋਇ ਚੰਦਨ ਭੇਖੈ ।
(ਗੁਰੂ ਦੇ) ਚਰਣ ਕਵਲਾਂ ਦੀ ਵਾਸ਼ਨਾ ਨੂੰ ਲੈਕੇ ਚੰਦਨ ਸਰੂਪ ਹੋ ਜਾਂਦਾ ਹੈ (ਭਾਵ ਦੇਵੀ ਗੁਣਾਂ ਵਾਲਾ ਹੁੰਦਾ ਹੈ)।
Enjoying the fragrance of the lotus feet of the Guru he transforms himself into sandal.
चरन कवल दी वासना होइ चंदन भेखै ।
ਚਰਣੋਦਕ ਮਕਰੰਦ ਰਸ ਵਿਸਮਾਦੁ ਵਿਸੇਖੈ ।
(ਗੁਰੂ ਦੇ) ਚਰਣਾਂ ਦੇ ਜਲ ਦੇ ਸਾਦ ਦਾ ਰਸ ਵੱਡਾ ਅਚਰਜ ਰੂਪ ਹੈ (ਭਾਵ ਹੋਰ ਰਸ ਭੁੱਲ ਜਾਂਦੇ ਹਨ)।
Tasting the nectar of the lotus feet he goes into a special wondrous state (of super consciousness).
चरणोदक मकरंद रस विसमादु विसेखै ।
ਗੁਰਮਤਿ ਨਿਹਚਲੁ ਚਿਤੁ ਕਰਿ ਵਿਚਿ ਰੂਪ ਨ ਰੇਖੈ ।
ਗੁਰੂ ਦੀ ਮਤ ਵਿਖੇ ਚਿੱਤ ਨੂੰ ਅਚਲ ਕਰਦੇ ਹਨ, ਹੋਰ ਰੂਪਰੇਖ ਵਿਚ ਨਹੀਂ ਰਹਿੰਦੇ (ਸ਼ੁੱਧ ਅੰਤਹਕਰਣ ਹੋ ਜਾਂਦਾ ਹੈ)।
Now in consonance with the Gurmat, the wisdom of the Guru, he stabilizing the mind goes beyond the boundaries of forms and figures.
गुरमति निहचलु चितु करि विचि रूप न रेखै ।
ਸਾਧਸੰਗਤਿ ਸਚ ਖੰਡਿ ਜਾਇ ਹੋਇ ਅਲਖ ਅਲੇਖੈ ।੧੦।
ਸਾਧ ਸੰਗਤ ਦੇ ਸੱਚ ਖੰਡ ਵਿਖੇ ਜਾ ਕੇ ਅਲਖ ਤੇ ਅਲੇਖ ਹੋ ਜਾਂਦੇ ਹਨ।
Reaching the holy congregation, the abode of truth, he himself becomes like that imperceptible and ineffable Lord
साधसंगति सच खंडि जाइ होइ अलख अलेखै ।१०।
ਪਉੜੀ ੧੧
पउड़ी ११
ਅਖੀ ਅੰਦਰਿ ਦੇਖਦਾ ਦਰਸਨ ਵਿਚਿ ਦਿਸੈ ।
ਜੋ ਅੱਖੀਂ ਦੇ ਅੰਦਰੋਂ ਦੇਖਦਾ ਹੈ, (ਉਹ ਗੁਰੂ ਦੇ) ਦੀਦਾਰ ਵਿਖੇ ਦਿੱਸਦਾ ਹੈ।
He who sees from inside the eyes, is in fact beholden outside also.
अखी अंदरि देखदा दरसन विचि दिसै ।
ਸਬਦੈ ਵਿਚਿ ਵਖਾਣੀਐ ਸੁਰਤੀ ਵਿਚਿ ਰਿਸੈ ।
(ਜੋ ਸ਼ਬਦ ਵਿਚ ਉਚਾਰਿਆ ਜਾਂਦਾ ਹੈ। (ਉਹ) ਸੁਰਤ ਵਿਚੋਂ ਨਿਕਲਦਾ ਹੈ।
He is described through words and He is illumined in the consciousness.
सबदै विचि वखाणीऐ सुरती विचि रिसै ।
ਚਰਣ ਕਵਲ ਵਿਚਿ ਵਾਸਨਾ ਮਨੁ ਭਵਰੁ ਸਲਿਸੈ ।
(ਗੁਰੂ ਦੇ) ਚਰਨ ਕਵਲ ਵਿਚ ਜੋ ਵਾਸ਼ਨਾ ਹੈ। (ਉਸ ਨੂੰ ਮਨ) ਭਵਰ ਸਮਾਨ ਹੋਕੇ ਲੈਂਦਾ ਹੈ।
For the fragrance of the lotus feet of the Guru, the mind, becoming the black bee, enjoys the pleasure.
चरण कवल विचि वासना मनु भवरु सलिसै ।
ਸਾਧਸੰਗਤਿ ਸੰਜੋਗੁ ਮਿਲਿ ਵਿਜੋਗਿ ਨ ਕਿਸੈ ।
ਸਾਧ ਸੰਗਤ ਦੇ ਸੰਜੋਗ ਵਿਖੇ ਮਿਲਣ ਕਰ ਕੇ (ਫੇਰ) ਵਿਜੋਗ ਕਿਸੇ ਨੂੰ ਨਹੀਂ ਹੁੰਦਾ।
Whatever is attained in the holy congregation, he gets not away from it.
साधसंगति संजोगु मिलि विजोगि न किसै ।
ਗੁਰਮਤਿ ਅੰਦਰਿ ਚਿਤੁ ਹੈ ਚਿਤੁ ਗੁਰਮਤਿ ਜਿਸੈ ।
ਗੁਰਮਤ ਦੇ ਅੰਦਰ ਚਿਤ ਹੈ ਤਾਂ ਚਿਤ ਗੁਰਮਤ ਜੈਸਾ ਹੋ ਜਾਂਦਾ ਹੈ, (ਭਾਵ ਤੱਤ ਰੂਪ ਹੋ ਜਾਂਦਾ ਹੈ)।
By putting the mind into the teachings of the Guru, the mind itself changes according to the wisdom of the Guru.
गुरमति अंदरि चितु है चितु गुरमति जिसै ।
ਪਾਰਬ੍ਰਹਮ ਪੂਰਣ ਬ੍ਰਹਮੁ ਸਤਿਗੁਰ ਹੈ ਤਿਸੈ ।੧੧।
ਪਾਰਬ੍ਰਹਮ ਪੂਰਣ ਬ੍ਰਹਮ ਅਤੇ ਸਤਿਗੁਰ (ਇਹ ਤਿੰਨੇ) ਉਸ ਦੇ ਹਨ।
The true Guru is the form of that transcendental Brahm who is beyond all the qualities.
पारब्रहम पूरण ब्रहमु सतिगुर है तिसै ।११।
ਪਉੜੀ ੧੨
पउड़ी १२
ਅਖੀ ਅੰਦਰਿ ਦਿਸਟਿ ਹੋਇ ਨਕਿ ਸਾਹੁ ਸੰਜੋਈ ।
(ਈਸ਼੍ਵਰ ਨੇ) ਅੱਖਾਂ ਵਿਖੇ ਦ੍ਰਿਸ਼ਟੀ (ਦੀ ਸੁਰਤ), ਨੱਕ ਵਿਖੇ ਸ੍ਵਾਸ ਲੈਣ ਦੀ (ਸੁਰਤ ਪਾਈ।
He is sight in the eyes and breath in the nostril.
अखी अंदरि दिसटि होइ नकि साहु संजोई ।
ਕੰਨਾਂ ਅੰਦਰਿ ਸੁਰਤਿ ਹੋਇ ਜੀਭ ਸਾਦੁ ਸਮੋਈ ।
ਕੰਨਾਂ ਵਿਚ ਸੁਣਨ ਦੀ, ਜੀਭ ਵਿਚ ਸ੍ਵਾਦ ਦੀ ਸੁਰਤ ਪਾਈ।
He is consciousness in the ears and taste in the tongue.
कंनां अंदरि सुरति होइ जीभ सादु समोई ।
ਹਥੀ ਕਿਰਤਿ ਕਮਾਵਣੀ ਪੈਰ ਪੰਥੁ ਸਥੋਈ ।
ਹੱਥ ਵਿਚ ਕਿਰਤ ਕਰਨ ਦੀ, ਪੈਰੀਂ ਰਸਤਾ ਦੱਲ ਕੇ ਸਾਥੀ ਬਣਨ ਦੀ (ਸੁਰਤ ਪਾਈ)।
With hands He works and becomes fellow traveller on the path.
हथी किरति कमावणी पैर पंथु सथोई ।
ਗੁਰਮੁਖਿ ਸੁਖ ਫਲੁ ਪਾਇਆ ਮਤਿ ਸਬਦਿ ਵਿਲੋਈ ।
ਸਬਦ ਨੂੰ ਮਤ ਵਿਖੇ ਰਿੜਕ ਕੇ ਗੁਰਮੁਖਾਂ ਨੇ ਸੁਖ ਫਲ ਪਾਇਆ ਹੈ।
The gurmukh has attained the fruit of delight after churning the Word with consciousness.
गुरमुखि सुख फलु पाइआ मति सबदि विलोई ।
ਪਰਕਿਰਤੀ ਹੂ ਬਾਹਰਾ ਗੁਰਮੁਖਿ ਵਿਰਲੋਈ ।
ਪਰਮਾਰਥ ਥੋਂ ਬਾਹਰ ਵਿਰਲੇ ਗੁਰਮੁਖ ਹਨ।
Any rare gurmukh remains away from the effects of maya.
परकिरती हू बाहरा गुरमुखि विरलोई ।
ਸਾਧਸੰਗਤਿ ਚੰਨਣ ਬਿਰਖੁ ਮਿਲਿ ਚੰਨਣੁ ਹੋਈ ।੧੨।
ਜੋ ਕਿ ਸਾਧ ਸੰਗਤ ਰੂਪੀ ਚੰਨਣ ਬੂਟੇ ਨਾਲ ਮਿਲਕੇ ਚੰਨਣ ਹੋ ਗਏ ਹਨ।
The holy congregation is a sandal tree to which whosoever becomes sandal
साधसंगति चंनण बिरखु मिलि चंनणु होई ।१२।
ਪਉੜੀ ੧੩
पउड़ी १३
ਅਬਿਗਤ ਗਤਿ ਅਬਿਗਤ ਦੀ ਕਿਉ ਅਲਖੁ ਲਖਾਏ ।
(ਉਸ ਅਬਿਗਤਿ=) ਈਸ਼੍ਵਰ ਦੀ ਗਤੀ ਅਬਿਗਤਿ ਹੈ, ਕਿੱਕੁਰ ਅਲਖ ਲਖਿਆ ਜਾਵੇ?
How is the dynamism of the Unmanifest known?
अबिगत गति अबिगत दी किउ अलखु लखाए ।
ਅਕਥ ਕਥਾ ਹੈ ਅਕਥ ਦੀ ਕਿਉ ਆਖਿ ਸੁਣਾਏ ।
ਅਕਥ (ਈਸ਼੍ਵਰ) ਦੀ ਕਥਾ ਭੀ ਅਕਥ ਹੈ, ਕਿੱਕੁਰ (ਕੋਈ) ਆਖ ਸੁਣਾਵੇ।
How can the story of that ineffable Lord be told?
अकथ कथा है अकथ दी किउ आखि सुणाए ।
ਅਚਰਜ ਨੋ ਆਚਰਜੁ ਹੈ ਹੈਰਾਣ ਕਰਾਏ ।
ਅਚਰਜ ਥੋਂ ਅਚਰਜ ਹੈ (ਕਹਿਣ ਵਾਲੇ) ਹੈਰਾਨ ਹਨ (ਕਿੱਕੁਰ ਕਿਹਾ ਜਾਏ? )
He is wonderful for the wonder itself.
अचरज नो आचरजु है हैराण कराए ।
ਵਿਸਮਾਦੇ ਵਿਸਮਾਦੁ ਹੈ ਵਿਸਮਾਦੁ ਸਮਾਏ ।
ਜੋ ਵਿਸਮਾਦ ਥੋਂ ਵਿਸਮਾਦ ਹੈ ਵਿਸਮਾਦ (ਰੂਪ ਹੋਕੇ ਉਸ ਵਿਚ ) ਸਮਾ ਗਏ (ਹੁਣ ਉਸ ਦਾ ਥਹੁ ਕੌਣ ਦੱਸੇ? )
The absorbents in the wondrous realization get themselves elated.
विसमादे विसमादु है विसमादु समाए ।
ਵੇਦੁ ਨ ਜਾਣੈ ਭੇਦੁ ਕਿਹੁ ਸੇਸਨਾਗੁ ਨ ਪਾਏ ।
ਵੇਦ (ਉਸ ਦਾ) ਕੁਝ ਭੇਤ ਨਹੀਂ ਜਾਣਦੇ, ਸ਼ੇਸ਼ ਨਾਗ (ਜੋ ਕਹੀਦਾ ਹੈ ਸੋ ਭੀ ਭੇਤ) ਨਹੀਂ ਜਾਣਦਾ। (ਕਿੱਕੂੰ ਜਾਣਿਆਂ ਜਾਵੇ? )
The Vedas also do not understand this mystery and even the Sesanag (mythological snake having thousand hoods) cannot know its limits.
वेदु न जाणै भेदु किहु सेसनागु न पाए ।
ਵਾਹਿਗੁਰੂ ਸਾਲਾਹਣਾ ਗੁਰੁ ਸਬਦੁ ਅਲਾਏ ।੧੩।
(ਉੱਤਰ)- ਗੁਰੂ ਸਬਦ ਦਾ ਅਭਯਾਸ ਕਰੇ, (ਕਿੱਕੂੰ? ) ਵਾਹਿਗੁਰੂ (ਗੁਰ ਮੰਤ੍ਰ੍ਰ ਦੁਆਰਾ) ਸ਼ਲਾਘਾ ਕਰ ਕੇ (ਯਥਾ:-ਜਿਸਨੂੰ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ)॥
Vahiguru, God, is eulogised through recitation of the Word of the Guru, Gurbani.
वाहिगुरू सालाहणा गुरु सबदु अलाए ।१३।
ਪਉੜੀ ੧੪
पउड़ी १४
ਲੀਹਾ ਅੰਦਰਿ ਚਲੀਐ ਜਿਉ ਗਾਡੀ ਰਾਹੁ ।
(ਜਿੱਕੁਰ) ਗੱਡੀ ਰਸਤੇ ਵਿਖੇ ਲੀਹਾਂ ਵਿਚ ਚੱਲਦੀ ਹੈ।
As, a coach on the highway goes through the beaten tracks,
लीहा अंदरि चलीऐ जिउ गाडी राहु ।
ਹੁਕਮਿ ਰਜਾਈ ਚਲਣਾ ਸਾਧਸੰਗਿ ਨਿਬਾਹੁ ।
(ਤਿਹਾ ਹੀ) 'ਰਜਾਈ' (=ਰਜ਼ਾ ਕਰਨ ਵਾਲੇ ਵਾਹਿਗੁਰੂ) ਦੇ ਹੁਕਮ ਵਿਖੇ ਚਲਕੇ ਸਾਧ ਸੰਗਤ ਵਿਖੇ ਨਿਰਬਾਰ ਕਰਦੇ ਹਨ।
In the holy congregation one goes on abiding with the divine ordinance (hukam) and will of the Lord.
हुकमि रजाई चलणा साधसंगि निबाहु ।
ਜਿਉ ਧਨ ਸੋਘਾ ਰਖਦਾ ਘਰਿ ਅੰਦਰਿ ਸਾਹੁ ।
ਜਿੱਕੁਰ ਸ਼ਾਹੂਕਾਰ ਘਰ ਦੇ ਅੰਦਰ ਧਨ ਨੂੰ ਸਾਂਭ ਰੱਖਦਾ ਹੈ।
As, the wise person keeps money intact at home
जिउ धन सोघा रखदा घरि अंदरि साहु ।
ਜਿਉ ਮਿਰਜਾਦ ਨ ਛਡਈ ਸਾਇਰੁ ਅਸਗਾਹੁ ।
ਜਿੱਕੁਰ ਸਮੁੰਦਰ ਅਥਾਹ (ਅਪਣੀ) ਮ੍ਰਿਯਾਦਾ ਨੂੰ ਨਹੀਂ ਤਿਆਗਦਾ, (ਭਾਵ ਜੋ ਕੁਦਰਤ ਦੇ ਨੇਮ ਹਨ ਜਲ ਵਾਸਤੇ ਸੋ ਅਸਗਾਹ ਹੋ ਜਾਣ ਪਰ ਭੀ ਸਮੁੰਦਰ ਨਹੀਂ ਤ੍ਯਾਗਦਾ।
And the deep ocean leaves not its general nature;
जिउ मिरजाद न छडई साइरु असगाहु ।
ਲਤਾ ਹੇਠਿ ਲਤਾੜੀਐ ਅਜਰਾਵਰੁ ਘਾਹੁ ।
ਜਿੱਕੁਰ ਜਰਨ ਵਾਲਾ ਘਾਹ ਪੈਰਾਂ ਹੇਠ ਲਿਤਾੜੀਦਾ ਹੈ (ਪਰ ਆਪਣੇ ਸੁਭਾਉ ਨੂੰ ਨਹੀਂ ਛੱਡਦਾ)।
As the grass is trampled under the feet,
लता हेठि लताड़ीऐ अजरावरु घाहु ।
ਧਰਮਸਾਲ ਹੈ ਮਾਨਸਰੁ ਹੰਸ ਗੁਰਸਿਖ ਵਾਹੁ ।
(ਧਰਮ-ਸਾਲ=) ਸਤਿਸੰਗ ਮਾਨ ਸਰੋਵਰ ਹੈ, ਗੁਰਮੁਖ ਧੰਨਤਾ ਯੋਗ ਹੰਸ ਹਨ।
Like this (earth) inn is the Manasarovar and the disciples of the Guru are swans
धरमसाल है मानसरु हंस गुरसिख वाहु ।
ਰਤਨ ਪਦਾਰਥ ਗੁਰ ਸਬਦੁ ਕਰਿ ਕੀਰਤਨੁ ਖਾਹੁ ।੧੪।
ਗੁਰੂ ਦੇ ਸ਼ਬਦ ਰਤਨ ਪਦਾਰਥ ਹਨ, (ਏਹ ਹੰਸ) ਕੀਰਤਨ ਕਰਦੇ (ਉਸ ਨੂੰ)ਖਾਂਦੇ ਹਨ।
Who in the form of kirtan, singing of the holy hymns, eat the pearls of the Word of the Guru.
रतन पदारथ गुर सबदु करि कीरतनु खाहु ।१४।
ਪਉੜੀ ੧੫
पउड़ी १५
ਚਨਣੁ ਜਿਉ ਵਣ ਖੰਡ ਵਿਚਿ ਓਹੁ ਆਪੁ ਲੁਕਾਏ ।
ਜਿੱਕੁਰ ਚੰਨਣ (ਦਾ ਬੂਟਾ) ਬਨਾਂ ਵਿਖੇ ਆਪਣਾ ਆਪ ਲੁਕਾਉਂਦਾ ਹੈ।
As the sandal tree tries to conceal itself in the forest (but cannot remain hidden),
चनणु जिउ वण खंड विचि ओहु आपु लुकाए ।
ਪਾਰਸੁ ਅੰਦਰਿ ਪਰਬਤਾਂ ਹੋਇ ਗੁਪਤ ਵਲਾਏ ।
ਪਰਬਤਾਂ ਵਿਖੇ ਪਾਰਸ ਗੁਪਤ ਹੋਕੇ (ਸਮਾ ਵਿਲਾਉਂਦਾ=) ਬਿਤੀਤ ਕਰਦਾ ਹੈ।
The philosopher’s stone being identical with ordinary stones in the mountains spends its time in hiding.
पारसु अंदरि परबतां होइ गुपत वलाए ।
ਸਤ ਸਮੁੰਦੀ ਮਾਨਸਰੁ ਨਹਿ ਅਲਖੁ ਲਖਾਏ ।
ਸੱਤਾਂ ਸਮੁੰਦਰਾਂ ਵਿਖੇ ਮਾਨ ਸਰੋਵਰ ਹੈ ਅਲਖ (ਹੋ ਕੇ ਰਹਿੰਦਾ ਹੈ ਤੇ ਆਪਣਾ ਆਪ) ਨਹੀਂ ਜਣਾਉਂਦਾ।
The seven seas are manifest but the Manasarovar remains invisible to common eyes.
सत समुंदी मानसरु नहि अलखु लखाए ।
ਜਿਉ ਪਰਛਿੰਨਾ ਪਾਰਜਾਤੁ ਨਹਿ ਪਰਗਟੀ ਆਏ ।
ਜਿਉਂ ਕਲਪ ਬ੍ਰਿੱਛ ਗੁਪਤ ਹੈ ਪ੍ਰਗਟ ਨਹੀਂ ਹੁੰਦਾ।
As parijat, wish fulfilling tree, also keeps itself unseen;
जिउ परछिंना पारजातु नहि परगटी आए ।
ਜਿਉ ਜਗਿ ਅੰਦਰਿ ਕਾਮਧੇਨੁ ਨਹਿ ਆਪੁ ਜਣਾਏ ।
ਜਿੱਕੂੰ ਜਗਤ ਵਿਚ ਕਾਮਧੇਨ ਹੈ ਪਰ ਆਪਾ ਨਹੀਂ ਜਣਾਉਂਦੀ।
Kamaddhenu, wish fulfilling cow, also lives in this world but never makes itself noticed.
जिउ जगि अंदरि कामधेनु नहि आपु जणाए ।
ਸਤਿਗੁਰ ਦਾ ਉਪਦੇਸੁ ਲੈ ਕਿਉ ਆਪੁ ਗਣਾਏ ।੧੫।
ਸਤਿਗੁਰੂ (ਗੁਰੂ ਅਰਜਨ ਦੇਵ) ਦਾ (ਜਿਨ੍ਹਾਂ ਨੇ) ਉਪਦੇਸ਼ ਲੀਤਾ ਹੈ (ਓਹ) ਕਿਉਂ ਆਪਣਾ ਆਪ ਜਿਤਲਾਉਣ (ਭਾਵ ਨਹੀਂ ਜਣਾਉਂਦੇ)।
Likewise why should they who have adopted the teachings of the true Guru, include themselves in any count.
सतिगुर दा उपदेसु लै किउ आपु गणाए ।१५।
ਪਉੜੀ ੧੬
(ਸਲਿਸੈ=ਲੈਂਦੇ ਹਨ। ਸਰਿਸੈ=ਇਕ ਸਾਰਖਾ।)
पउड़ी १६
ਦੁਇ ਦੁਇ ਅਖੀ ਆਖੀਅਨਿ ਇਕੁ ਦਰਸਨੁ ਦਿਸੈ ।
ਅੱਖਾਂ ਦੋ ਦੋ (ਹਰ ਜੀਵ ਪਾਸ) ਕਹੀਦੀਆਂ ਹਨ, (ਪਰ ਦੋਵੇਂ) ਇਕ ਦਰਸ਼ਨ ਦੇਖਦੀਆਂ ਹਨ।
The eyes are two but they behold the one (Lord).
दुइ दुइ अखी आखीअनि इकु दरसनु दिसै ।
ਦੁਇ ਦੁਇ ਕੰਨਿ ਵਖਾਣੀਅਨਿ ਇਕ ਸੁਰਤਿ ਸਲਿਸੈ ।
ਦੋ ਦੋ ਕੰਨ ਕਹੀਦੇ ਹਨ, (ਪਰ ਦੋਵੇਂ ਸੁਰਤ) ਖਬਰ ਇਕੋ ਹੀ ਲੈਂਦੇ ਹਨ।
The ears are two but they bring out the one consciousness.
दुइ दुइ कंनि वखाणीअनि इक सुरति सलिसै ।
ਦੁਇ ਦੁਇ ਨਦੀ ਕਿਨਾਰਿਆਂ ਪਾਰਾਵਾਰੁ ਨ ਤਿਸੈ ।
ਨਦੀ ਦੇ ਦੋ ਦੋ ਕਿਨਾਰੇ ਹਨ (ਪਰ ਨਦੀ ਦਾ ਪਾਰਾਵਾਰ=) ਪਾਰ ਉਤਾਰ ਨਹੀਂ ਹੈ ਉਨ੍ਹਾਂ ਨੂੰ।
The river has two banks but they are one through the connection of water and are not separate.
दुइ दुइ नदी किनारिआं पारावारु न तिसै ।
ਇਕ ਜੋਤਿ ਦੁਇ ਮੂਰਤੀ ਇਕ ਸਬਦੁ ਸਰਿਸੈ ।
(ਗੁਰੂ ਨਾਨਕ ਤੇ ਗੁਰੂ ਅੰਗਦ) ਦੋ ਮੂਰਤਾਂ ਹਨ, ਪਰ ਜੋਤ ਇਕ ਹੈ, ਸਬਦ ਇਕ ਸਾਰਖਾ ਹੈ।
The Guru and the disciple are two identities but one shabad, Word permeates through both of them.
इक जोति दुइ मूरती इक सबदु सरिसै ।
ਗੁਰ ਚੇਲਾ ਚੇਲਾ ਗੁਰੂ ਸਮਝਾਏ ਕਿਸੈ ।੧੬।
ਗੁਰੂ ਚੇਲਾ ਹੈ ਤਾਂ ਚੇਲਾ ਗੁਰੂ ਹੋਯਾ ਹੈ, (ਇਹ ਭੇਤ ਕੋਈ ਕਿਸ ਤਰ੍ਹਾਂ) ਕਿਸੇ ਨੂੰ ਸਮਝਾਵੇ।
When the Guru is disciple and the disciple Guru, who can make the other understand.
गुर चेला चेला गुरू समझाए किसै ।१६।
ਪਉੜੀ ੧੭
पउड़ी १७
ਪਹਿਲੇ ਗੁਰਿ ਉਪਦੇਸ ਦੇ ਸਿਖ ਪੈਰੀ ਪਾਏ ।
ਪਹਿਲੇ ਗੁਰ ਸਿੱਖ ਨੂੰ (ਆਪਣੀ) ਚਰਨੀਂ ਲਾਕੇ ਉਪਦੇਸ਼ ਦਿੰਦੇ ਹਨ।
First the Guru making the disciple sit near his feet preaches to him.
पहिले गुरि उपदेस दे सिख पैरी पाए ।
ਸਾਧਸੰਗਤਿ ਕਰਿ ਧਰਮਸਾਲ ਸਿਖ ਸੇਵਾ ਲਾਏ ।
ਸਾਧ ਸੰਗਤ ਧਰਮ ਦੀ ਸਾਲਾ ਕਰ ਕੇ (ਦੱਸਦੇ ਉਸਦੀ) ਸੇਵਾ ਵਿਖੇ ਸਿਖ ਨੂੰ ਲਾਉਂਦੇ ਹਨ।
Telling him about the distinction of the holy congregation and the abode of dharma, he is put into the service (of the mankind).
साधसंगति करि धरमसाल सिख सेवा लाए ।
ਭਾਇ ਭਗਤਿ ਭੈ ਸੇਵਦੇ ਗੁਰਪੁਰਬ ਕਰਾਏ ।
ਸਿੱਖ ਪ੍ਰੈਮਾ ਭਗਤੀ ਨਾਲ ਟਹਿਲ ਕਰਦੇ ਤੇ ਗੁਰਪੁਰਬ ਕਰਦੇ ਹਨ।
Serving through loving devotion, the servants of the Lord celebrate the anniversaries.
भाइ भगति भै सेवदे गुरपुरब कराए ।
ਸਬਦ ਸੁਰਤਿ ਲਿਵ ਕੀਰਤਨੁ ਸਚਿ ਮੇਲਿ ਮਿਲਾਏ ।
ਸ਼ਬਦ ਦੀ ਸੁਰਤ ਵਿਚ ਤੇ ਕੀਰਤਨ ਵਿਚ ਸੱਚੇ ਦੇ ਮੇਲ ਵਿਖੇ ਸਿਖ ਮਿਲਦੇ ਹਨ।
Attuning the consciousness with the Word, through the singing of hymns, one meets the truth.
सबद सुरति लिव कीरतनु सचि मेलि मिलाए ।
ਗੁਰਮੁਖਿ ਮਾਰਗੁ ਸਚ ਦਾ ਸਚੁ ਪਾਰਿ ਲੰਘਾਏ ।
ਗੁਰਮੁਖਾਂ ਦਾ ਰਸਤਾ ਸੱਚ ਦਾ ਹੈ ਸੱਚ ਹੀ ਪਾਰ ਕਰਨ ਵਾਲਾ ਹੈ।
The Gurmukh walks the path of Truth; practicing Truth he crosses the Worldly ocean.
गुरमुखि मारगु सच दा सचु पारि लंघाए ।
ਸਚਿ ਮਿਲੈ ਸਚਿਆਰ ਨੋ ਮਿਲਿ ਆਪੁ ਗਵਾਏ ।੧੭।
(ਪਰ) ਸਚਿਆਰ ਨੂੰ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ (ਕਿਸ ਦੇ) ਮਿਲਿਆਂ ਆਪਾ ਭਾਵ ਦੂਰ ਹੋ ਜਾਂਦਾ ਹੈ।
Thus the truthful one obtains the truth and getting it, the ego is erased.
सचि मिलै सचिआर नो मिलि आपु गवाए ।१७।
ਪਉੜੀ ੧੮
पउड़ी १८
ਸਿਰ ਉਚਾ ਨੀਵੇਂ ਚਰਣ ਸਿਰਿ ਪੈਰੀ ਪਾਂਦੇ ।
ਸਿਰ ਉੱਚਾ ਹੈ, ਪੈਰ ਨੀਵੇਂ ਪਰ ਸਿਰ ਪੈਰਾਂ ਪੁਰ ਡਿਗਦੇ ਹਨ।
The head is high and the feet are at a low level but still the head bows upon the feet.
सिर उचा नीवें चरण सिरि पैरी पांदे ।
ਮੁਹੁ ਅਖੀ ਨਕੁ ਕੰਨ ਹਥ ਦੇਹ ਭਾਰ ਉਚਾਂਦੇ ।
ਮੂੰਹ ਅੱਖ ਆਦਿਕ ਅੰਗਾਂ ਦਾ ਤੇ ਸਾਰੀ ਦੇਹ ਦਾ ਭਾਰ ਭੀ (ਪੈਰ) ਚੁੱਕਦੇ ਹਨ।
The feet carry the burden of mouth, eyes, nose, ears, hands and the whole body.
मुहु अखी नकु कंन हथ देह भार उचांदे ।
ਸਭ ਚਿਹਨ ਛਡਿ ਪੂਜੀਅਨਿ ਕਉਣੁ ਕਰਮ ਕਮਾਂਦੇ ।
ਸਾਰੇ ਅੰਗ ਛੱਡ ਕੇ ਕੀ ਕਰਮ ਇਹ ਕਰਦੇ ਹਨ ਕਿ ਪੂਜਾ ਇਨ੍ਹਾਂ ਦੀ ਹੀ ਕੀਤੀ ਜਾਂਦੀ ਹੈ?
Then, leaving aside all the body organs, only they (feet) are worshipped.
सभ चिहन छडि पूजीअनि कउणु करम कमांदे ।
ਗੁਰ ਸਰਣੀ ਸਾਧਸੰਗਤੀ ਨਿਤ ਚਲਿ ਚਲਿ ਜਾਂਦੇ ।
(ਉੱਤਰ-) ਗੁਰੂ ਦੀ ਸ਼ਰਣ (ਅਰਥਾਤ ਸਤਿਸੰਗ) ਵਿਚ ਰੋਜ਼ ਚੱਲ ਚੱਲਕੇ ਜਾਂਦੇ ਹਨ।
They daily go to the holy congregation in the shelter of the Guru.
गुर सरणी साधसंगती नित चलि चलि जांदे ।
ਵਤਨਿ ਪਰਉਪਕਾਰ ਨੋ ਕਰਿ ਪਾਰਿ ਵਸਾਂਦੇ ।
ਫੇਰ ਪਰਉਪਕਾਰ ਕਰਨ ਨੂੰ ਪੈਂਡਾ ਕਰਦੇ ਹਨ, (ਜਿੰਨਾਕੁ) ਵੱਸ ਚੱਲੇ ਅੱਕਦੇ ਨਹੀਂ।
Then they run for the altruistic works and accomplish the work to the maximum possible.
वतनि परउपकार नो करि पारि वसांदे ।
ਮੇਰੀ ਖਲਹੁ ਮੌਜੜੇ ਗੁਰਸਿਖ ਹੰਢਾਂਦੇ ।
(ਇਸ ਲਈ ਮੇਰਾ ਜੀ ਕਰਦਾ ਹੈ ਕਿ ਮੇਰੀ ਸਫਲਤਾ ਤਾਂ ਹੋਵੇ ਜੇ) ਮੇਰੀ (ਦੇਹ ਦੀ) ਖੱਲ ਦੀਆਂ ਜੁੱਤੀਆਂ ਗੁਰੂ ਦੇ ਸਿੱਖ ਹੰਢਾਉਣ, (ਭਾਵ ਉਨ੍ਹਾਂ ਦੇ ਨਿੰਮ੍ਰੀ ਭੂਤ ਉਪਕਾਰੀ ਚਰਨਾਂ ਨਾਲ ਮੇਰੀ ਖੱਲ ਲੱਗ ਲੱਗ ਕੇ ਪਵਿਤ੍ਰ੍ਰ ਹੋ ਜਾਵੇ)।
Alas! Were it so that shoes made of my skin were used by the Sikhs of the Guru.
मेरी खलहु मौजड़े गुरसिख हंढांदे ।
ਮਸਤਕ ਲਗੇ ਸਾਧ ਰੇਣੁ ਵਡਭਾਗਿ ਜਿਨ੍ਹਾਂ ਦੇ ।੧੮।
(ਪਰ ਮੈਂ ਕਰਮ ਹੀਨ ਹਾਂ ਤੇ ਏਹ) ਚਰਨ ਧੂੜ ਉਨ੍ਹਾਂ ਦੇ ਮੱਥੇ ਲੱਗਦੀ ਹੈ ਜਿਨ੍ਹਾਂ ਦੇ ਵੱਡੇ ਭਾਗ ਹੋਣ।
Whosoever gets the dust of the feet of such people (with above virtues) he is fortunate and a blessed one.
मसतक लगे साध रेणु वडभागि जिन्हां दे ।१८।
ਪਉੜੀ ੧੯
पउड़ी १९
ਜਿਉ ਧਰਤੀ ਧੀਰਜ ਧਰਮੁ ਮਸਕੀਨੀ ਮੂੜੀ ।
(ਸੰਤਾਂ ਦੀ ਗਤੀ ਧਰਤੀ ਵਾਂਗੂੰ ਦੱਸਦੇ ਹਨ) ਜਿੱਕੁਰ ਧਰਤੀ ਧੀਰਜ ਧਰਮ ਦੀ (ਅਤੇ) ਗਰੀਬੀ ਦੀ (ਮੂੜੀ=) ਪੂੰਜੀ ਹੈ।
As the earth is embodiment of continence, dharma and humility,
जिउ धरती धीरज धरमु मसकीनी मूड़ी ।
ਸਭ ਦੂੰ ਨੀਵੀਂ ਹੋਇ ਰਹੀ ਤਿਸ ਮਣੀ ਨ ਕੂੜੀ ।
ਸਾਰਿਆਂ ਥੋ ਨੀਵੀਂ ਹੋ ਰਹੀ ਹੈ ਉਸਦੀ (ਨਿੰਮ੍ਰਤਾਂ ਦੀ) ਮਨੌਤ ਸੱਚੀ ਹੈ।
It remains under the feet and this humility is true and not false.
सभ दूं नीवीं होइ रही तिस मणी न कूड़ी ।
ਕੋਈ ਹਰਿ ਮੰਦਰੁ ਕਰੈ ਕੋ ਕਰੈ ਅਰੂੜੀ ।
ਕੋਈ ਹਰਿਮੰਦਰ ਬਣਾਵੇ, ਕੋਈ ਅਟੂੜੀ (ਕੱਠੀ) ਕਰੇ।
Somebody constructs temple of god on it and some gather rubbish heaps on it.
कोई हरि मंदरु करै को करै अरूड़ी ।
ਜੇਹਾ ਬੀਜੈ ਸੋ ਲੁਣੈ ਫਲ ਅੰਬ ਲਸੂੜੀ ।
ਜੇਹਾ (ਕੋਈ) ਅੰਬ ਜਾਂ ਲਸੂੜੀ ਬੀਜੇ (ਉਸ ਦਾ) ਫਲ ਉਹੋ (ਜਿਹਾ) ਲੁਣਦਾ ਹੈ।
Whatever is sowed is got accordingly whether is be a mango or lasuri, a glutinous fruit.
जेहा बीजै सो लुणै फल अंब लसूड़ी ।
ਜੀਵਦਿਆਂ ਮਰਿ ਜੀਵਣਾ ਜੁੜਿ ਗੁਰਮੁਖਿ ਜੂੜੀ ।
(ਗੁਰੂ ਜੀ ਸੁਖਮਨੀ ਸਾਹਿਬ ਵਿਖੇ ਲਿਖਦੇ ਹਨ “ਜਿਉ ਬਸੁਧਾ ਕੋਊੂ ਖੋਦੈ ਕੋਉੂ ਚੰਦਨ ਲੇਪ” ਕੋਈ ਪੁਟੇ ਤੇ ਕੋਈ ਚੰਦਨ ਛਿੜਕੇ ਦੁਹਾਂ ਨੂੰ ਇਕੋ ਰੂਪ ਜਾਣਦੀ ਹੈ, ਤਿਹਾ ਹੀ ਗੁਰੂ ਦੇ ਸਿੱਖ)
While being dead in life i.e. deleting ego from the self, the gurmukhs join gurmukhs in the holy congregation.
जीवदिआं मरि जीवणा जुड़ि गुरमुखि जूड़ी ।
ਲਤਾਂ ਹੇਠਿ ਲਤਾੜੀਐ ਗਤਿ ਸਾਧਾਂ ਧੂੜੀ ।੧੯।
ਜੀਵੱਤ ਭਾਵ ਥੋਂ ਮਰਕੇ ਫੇਰ (ਸਤਿਸੰਗ ਭਾਵ ਵਿਚ) ਜੀਉ ਕੇ ਗੁਰਮੁਖਾਂ ਦੇ ਜੋੜ ਵਿਚ ਜੁੜਦੇ ਹਨ।
They become the dust of the feet of the holy men, which is trampled under the feet.
लतां हेठि लताड़ीऐ गति साधां धूड़ी ।१९।
ਪਉੜੀ ੨੦
पउड़ी २०
ਜਿਉ ਪਾਣੀ ਨਿਵਿ ਚਲਦਾ ਨੀਵਾਣਿ ਚਲਾਇਆ ।
(ਸਿੱਖ ਲੋਕ ਜਲ ਵਾਂਗੂ ਉਪਕਾਰੀ ਹਨ) ਜਿਹਾ ਪਾਣੀ (ਆਪ ਨਿਵ ਕੇ) ਨਿੰਮ੍ਰੀ ਭੂਤ ਹੋ ਕੇ ਚਲਦਾ ਹੈ (ਤੇ ਹੋਰਨਾਂ ਨੂੰ ਜੋ ਉਸ ਦੇ ਪਰਵਾਹ ਵਿਚ ਆ ਜਾਵਣ) ਨੀਵਾਣ ਵਿਚ ਚਲਾਂਵਦਾ ਹੈ।
As water flows downwards and takes with it whosoever meets it (and makes it also humble),
जिउ पाणी निवि चलदा नीवाणि चलाइआ ।
ਸਭਨਾ ਰੰਗਾਂ ਨੋ ਮਿਲੈ ਰਲਿ ਜਾਇ ਰਲਾਇਆ ।
ਸਾਰਿਆਂ ਰੰਗਾਂ ਵਿਚ ਰਲਾਯਾ ਹੋਇਆ ਰਲ ਮਿਲ ਜਾਂਦਾ ਹੈ (ਕਿਸੇ ਨਾਲ ਦੁਖ ਨਹੀਂ ਕਰਦਾ)।
All the dyes mix up in water and it becomes one with every colour;
सभना रंगां नो मिलै रलि जाइ रलाइआ ।
ਪਰਉਪਕਾਰ ਕਮਾਂਵਦਾ ਉਨਿ ਆਪੁ ਗਵਾਇਆ ।
ਉਹ ਆਪਾ ਭਾਵ ਗਵਾਕੇ ਪਰੋਪਕਾਰ ਕਮਾਉਂਦਾ ਹੈ।
Erasing ego it does altruistic deeds;
परउपकार कमांवदा उनि आपु गवाइआ ।
ਕਾਠੁ ਨ ਡੋਬੈ ਪਾਲਿ ਕੈ ਸੰਗਿ ਲੋਹੁ ਤਰਾਇਆ ।
ਕਾਠ ਨੂੰ ਪਾਲਕੇ ਡੋਬਦਾ ਨਹੀਂ (ਸਗਮਾਂ ਉਸ) ਨਾਲ ਲੋਹੇ ਨੂੰ ਭੀ ਤਾਰ ਦਿੰਦਾ ਹੈ।
It does not sink the wood, it rather makes the iron swim with it;
काठु न डोबै पालि कै संगि लोहु तराइआ ।
ਵੁਠੇ ਮੀਹ ਸੁਕਾਲੁ ਹੋਇ ਰਸ ਕਸ ਉਪਜਾਇਆ ।
ਮੀਂਹ ਰੂਪ (ਹੋਕੇ ਜਦ) ਵੱਸਦਾ ਹੈ ਸੁਕਾਲ ਹੁੰਦਾ ਹੈ ਅਤੇ ਰਸ ਕਸ ਹੁੰਦੇ ਹਨ।
It makes for prosperity when it rains in rainy season.
वुठे मीह सुकालु होइ रस कस उपजाइआ ।
ਜੀਵਦਿਆ ਮਰਿ ਸਾਧ ਹੋਇ ਸਫਲਿਓ ਜਗਿ ਆਇਆ ।੨੦।
(ਇਸ ਪ੍ਰਕਾਰ) ਸਾਧ ਲੋਕ ਜੀਵੱਤ ਭਾਵ ਥੋਂ ਮਰਕੇ (ਪਰੋਕਾਰੀ) ਹੁੰਦੇ ਹਨ, (ਉਹਨਾਂ ਦਾ) ਜਗਤ ਵਿਖੇ ਆਗਮਨ ਸਫਲ ਹੈ।
Likewise, the holy saints getting dead in life i.e. removing their ego, making their coming to the world fruitful.
जीवदिआ मरि साध होइ सफलिओ जगि आइआ ।२०।
ਪਉੜੀ ੨੧
पउड़ी २१
ਸਿਰ ਤਲਵਾਇਆ ਜੰਮਿਆ ਹੋਇ ਅਚਲੁ ਨ ਚਲਿਆ ।
(ਬ੍ਰਿੱਛ) ਸਿਰ ਤਲਵਾਇਆ (ਸਿਰ ਹੇਠ ਤੇ ਪੈਰ ਉਤੇ) ਹੋ ਕੇ ਜੰਮਦਾ ਹੈ ਫੇਰ ਅਚੱਲ ਰਹਿੰਦਾ ਹੈ, ਚਲਦਾ ਨਹੀਂ।
With feet upward and head down, the tree gets rooted and stands unmoved.
सिर तलवाइआ जंमिआ होइ अचलु न चलिआ ।
ਪਾਣੀ ਪਾਲਾ ਧੁਪ ਸਹਿ ਉਹ ਤਪਹੁ ਨ ਟਲਿਆ ।
ਬਰਸਾਤ, ਸੀਤਕਾਲ, ਤਪਤ ਸਹਾਰਕੇ ਉਹ ਤਪੋਂ ਨਹੀਂ ਟਲਦਾ।
It bears with water, cold and sunshine but does not turn its face from self-mortification.
पाणी पाला धुप सहि उह तपहु न टलिआ ।
ਸਫਲਿਓ ਬਿਰਖ ਸੁਹਾਵੜਾ ਫਲ ਸੁਫਲੁ ਸੁ ਫਲਿਆ ।
(ਜਦ) ਫਲਕੇ ਬ੍ਰਿੱਛ ਸੁੰਦਰ ਹੁੰਦਾ ਹੈ ਤਦੋਂ ਸੁਹਣੇ ਫਲਾਂ ਨਾਲ ਫਲਿਆ (ਧਰਤੀ ਪੁਰ ਆਪਣਾ ਸਿਰ ਮੇਵੇ ਦਾ ਭਰਿਆ ਹੋਇਆ ਧਰਦਾ ਹੈ)।
Such a tree is blessed one and becomes full of fruit.
सफलिओ बिरख सुहावड़ा फल सुफलु सु फलिआ ।
ਫਲੁ ਦੇਇ ਵਟ ਵਗਾਇਐ ਕਰਵਤਿ ਨ ਹਲਿਆ ।
ਲੋਕ ਵੱਟੇ ਮਾਰਦੇ ਹਨ ਓਹ ਫਲ ਹੀ ਦੇਈ ਜਾਂਦਾ ਹੈ, (ਕਰਵੱਤ=) ਆਰੇ ਹੇਠੋਂ ਭੀ ਨਹੀਂ ਹਿਲਦਾ।
On stoning, it gives fruit and does not stir even under the sawing machine.
फलु देइ वट वगाइऐ करवति न हलिआ ।
ਬੁਰੇ ਕਰਨਿ ਬੁਰਿਆਈਆਂ ਭਲਿਆਈ ਭਲਿਆ ।
ਬੁਰੇ ਬੁਰਿਆਈ ਹੀ ਕਰਦੇ ਹਨ, ਭਲੇ ਭਲਿਆਈ ਹੀ ਕਰਦੇ ਹਨ।
The wicked go on doing evil deeds whereas the gentle remain busy in good activities.
बुरे करनि बुरिआईआं भलिआई भलिआ ।
ਅਵਗੁਣ ਕੀਤੇ ਗੁਣ ਕਰਨਿ ਜਗਿ ਸਾਧ ਵਿਰਲਿਆ ।
(ਜੋ ਲੋਕ) ਅਵਗੁਣ ਕੀਤਿਆਂ ਭੀ ਗੁਣ ਹੀ ਕਰਦੇ ਹਨ, (ਅਜਿਹੇ) ਸਾਧੂ ਜਗਤ ਵਿਖੇ ਵਿਰਲੇ ਹਨ।
Rare are the people in world who with their saintly heart do good to the evil.
अवगुण कीते गुण करनि जगि साध विरलिआ ।
ਅਉਸਰਿ ਆਪ ਛਲਾਇਂਦੇ ਤਿਨ੍ਹਾ ਅਉਸਰੁ ਛਲਿਆ ।੨੧।
ਸਮਾਂ ਤਾਂ ਲੋਕਾਂ ਨੂੰ ਛਲੀ ਜਾਂਦਾ ਹੈ (ਕਿਉਂ ਜੋ ਉਨ੍ਹਾਂ ਦੀ ਆਯੂ ਬਿਰਥਾ ਗੁਜ਼ਰ ਰਹੀ ਹੈ, ਪਰ) ਉਨ੍ਹਾਂ (ਸਾਧੂ ਲੋਕਾਂ ਨੇ) ਸਮੇਂ ਨੂੰ ਛਲ ਲੀਤਾ ਹੈ, (ਕਿਉਂ ਜੋ ਉਸ ਨੂੰ ਸਫਲ ਕਰ ਲੀਤਾ ਹੈ)।
The commoners are duped by time i.e. they change according to the time, but the holy men succeed in deluding the time i.e. they remain free from the influence of time.
अउसरि आप छलाइंदे तिन्हा अउसरु छलिआ ।२१।
ਪਉੜੀ ੨੨
पउड़ी २२
ਮੁਰਦਾ ਹੋਇ ਮੁਰੀਦੁ ਸੋ ਗੁਰ ਗੋਰਿ ਸਮਾਵੈ ।
(ਜਿਹੜਾ ਮੁਰੀਦ) ਸਿੱਖ ਮੁਰਦਾ ਹੋਵੇਗਾ (ਭਾਵ ਸੰਕਲਪਾਂ ਤੇ ਖ਼ੁਦੀ ਤੋਂ ਰਹਿਤ ਹੋਊੂ ਉਹ ਗੁਰੂ (ਰੂਪੀ) ਕਬਰ ਵਿਖੇ ਸਮਾਵੇਗਾ (ਭਾਵ ਮਿਲੇਗਾ ਗੁਰੂ ਨੂੰ, ਗੋਰ ਕਹਿਣ ਦਾ ਕਾਰਨ ਇਹ ਹੈ ਕਿ ਗੁਰੂ ਭੀ ਨਿਰਲੋਭ ਤੇ ਸਮਦਰਸੀ ਹੋਵੇ, ਦੂਜੀ ਗੱਲ ਇਹ):
The disciple who remains dead (among hopes and desires) will ultimately enter into the grave of the Guru i.e. he will transform himself into Guru.
मुरदा होइ मुरीदु सो गुर गोरि समावै ।
ਸਬਦ ਸੁਰਤਿ ਲਿਵ ਲੀਣੁ ਹੋਇ ਓਹੁ ਆਪੁ ਗਵਾਵੈ ।
(ਗੁਰੂ ਦੇ) ਸ਼ਬਦ ਦੀ ਗਯਾਤ ਦੀ ਤਾਰ ਵਿਚ ਮਗਨ ਹੋਕੇ ਉਹ ਅਪਣਾ ਆਪ ਗਵਾ ਦੇਵੇ।
He merges his consciousness in the Word and loses his ego.
सबद सुरति लिव लीणु होइ ओहु आपु गवावै ।
ਤਨੁ ਧਰਤੀ ਕਰਿ ਧਰਮਸਾਲ ਮਨੁ ਦਭੁ ਵਿਛਾਵੈ ।
ਤਨ ਨੂੰ ਧਰਮਸਾਲ ਦੀ ਧਰਤੀ ਬਣਾਵੇ, (ਉਸ ਉਤੇ) ਮਨ ਰੂਪੀ ਫੂੜੀ ਵਛਾਵੇ (ਭਾਵ, ਸਾਧ ਸੰਗਤ ਵਿਖੇ ਤਨੋਂ ਮਨੋਂ ਹੋਕੇ ਆਏ ਗਏ ਦੀ ਟਹਿਲ ਕਰੇ)।
Accepting body in the form of earth as the resting place, he spreads mat of mind over it.
तनु धरती करि धरमसाल मनु दभु विछावै ।
ਲਤਾਂ ਹੇਠਿ ਲਤਾੜੀਐ ਗੁਰ ਸਬਦੁ ਕਮਾਵੈ ।
ਗੁਰੂ ਦੇ ਸ਼ਬਦ ਦਾ ਅਭਯਾਸ ਕਰੇ (ਜੋ ਕੋਈ ਉੱਤੋਂ ਦੀ ਲੰਘ ਜਾਵੇ ਤਾਂ ਉਸਦੇ) ਪੈਰਾਂ ਦੀ ਲਤਾੜ ਖਾਕੇ (ਗੁੱਸਾ ਨਾ ਕਰੇ)।
Even if he gets trampled under the feet, he conducts himself according to the teachings of the Guru.
लतां हेठि लताड़ीऐ गुर सबदु कमावै ।
ਭਾਇ ਭਗਤਿ ਨੀਵਾਣੁ ਹੋਇ ਗੁਰਮਤਿ ਠਹਰਾਵੈ ।
ਪ੍ਰੇਮਾ ਭਗਤੀ ਦੇ ਨੀਵਾਣ ਵਿਚ ਗੁਰੂ ਦੀ ਮਤ ਵਿਚ ਹੋ ਕੇ ਮਨ ਨੂੰ ਰੋਕੇ।
Getting imbued with the loving devotion, he becomes humble and stabilises his mind.
भाइ भगति नीवाणु होइ गुरमति ठहरावै ।
ਵਰਸੈ ਨਿਝਰ ਧਾਰ ਹੋਇ ਸੰਗਤਿ ਚਲਿ ਆਵੈ ।੨੨।੯।
ਸੰਗਤ ਵਿਖੇ ਆਕੇ ਇਕ ਰਸ ਧਾਰਾ ਵਾਂਗੂੰ ਵਸੇ।
He himself moves towards the holy congregation and the grace of the Lord showers upon him.
वरसै निझर धार होइ संगति चलि आवै ।२२।९।

Appearance


Languages