GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 70
ਅੰਤ ਕਾਲ ਏਕ ਘਰੀ ਨਿਗ੍ਰਹ ਕੈ ਸਤੀ ਹੋਇ ਧੰਨਿ ਧੰਨਿ ਕਹਤ ਹੈ ਸਕਲ ਸੰਸਾਰ ਜੀ ।
ਅੰਤਕਾਲ ਓੜਕ ਦੇ ਸਮੇਂ ਇਕ ਘੜੀ ਭਰ 'ਨਿਗ੍ਰਹ ਕੈ' ਹਠ ਕਰ ਕੇ ਇਸਤ੍ਰੀ ਅਪਣੇ ਪਤੀ ਨਾਲ ਸੜ ਕੇ ਸਤ ਕੀਤੀ ਹੋਈ ਓਸ ਨਾਲ ਨਿਭਨ ਦੀ ਪ੍ਰਤਗ੍ਯਾ ਨੂੰ ਪਾਲਣ ਕਰਨ ਖਾਤਰ ਸਤੀ ਹੋਇ ਚਿਖਾ ਚੜ੍ਹੀ ਬਣਯਾ ਕਰਦੀ ਹੈ, ਜਿਸ ਦਾ ਫਲ ਸਾਰਾ ਹੀ ਸੰਸਾਰ ਹੇ ਪਿਆਰਿਓ! ਧੰਨ੍ਯ ਧੰਨ੍ਯ! ਸ਼ਾਬਾਸ਼ੇ! ਸ਼ਾਬਾਸ਼ੇ! ਉਸ ਨੂੰ ਕਹਿੰਦਾ ਹੈ।
Controlling her mind and with utmost determination, when a woman jumps into the pyre of her husband and self immolates herself, the whole world applauds her effort of being a loving and devoted wife.
अंत काल एक घरी निग्रह कै सती होइ धंनि धंनि कहत है सकल संसार जी ।
ਅੰਤ ਕਾਲ ਏਕ ਘਰੀ ਨਿਗ੍ਰਹ ਕੈ ਜੋਧਾ ਜੂਝੈ ਇਤ ਉਤ ਜਤ ਕਤ ਹੋਤ ਜੈ ਜੈ ਕਾਰ ਜੀ ।
ਇਸੇ ਤਰ੍ਹਾਂ ਦੇਖੋ ਅੰਤਕਾਲ ਓੜਕ ਸਮੇਂ ਇੱਕ ਘੜੀ ਹਠ ਕਰ ਕੇ 'ਜੋਧਾ ਜੂਝੈ' ਜਾਨ ਤੋਂ ਖੇਲਦਾ ਸ਼ਹੀਦ ਹੁੰਦਾ ਹੈ, ਜਿਸ ਕਰ ਕੇ 'ਇਤ ਉਤ' ਇਸ ਲੋਕ ਅਰ ਪ੍ਰਲੋਕ ਵਿਖੇ ਅਰ 'ਜਤ ਕਤ' ਜਿਧਰੇ ਕਿਧਰੇ ਥਾਂ ਪਰ ਥਾਂ ਜੀ ਹੇ ਪਿਆਰਿਓ! ਓਸ ਦੀ ਭੀ ਜੈ ਜੈਕਾਰ ਧੰਨ ਧੰਨ ਹੋ ਪੈਂਦੀ ਹੈ।
As a brave warrior lays down his life fighting for his noble cause determinedly till the end, he is applauded here, there and everywhere as a martyr.
अंत काल एक घरी निग्रह कै जोधा जूझै इत उत जत कत होत जै जै कार जी ।
ਅੰਤ ਕਾਲ ਏਕ ਘਰੀ ਨਿਗ੍ਰਹ ਕੈ ਚੋਰੁ ਮਰੈ ਫਾਸੀ ਕੈ ਸੂਰੀ ਚਢਾਏ ਜਗ ਮੈ ਧਿਕਾਰ ਜੀ ।
ਅਤੇ ਫੇਰ ਇੰਞੇਂ ਹੀ ਓੜਕ ਸਮੇਂ ਇਕ ਘੜੀ ਹਠ ਕਰ ਕੇ ਚੋਰ ਚੋਰੀ ਦੀ ਭੈੜੀ ਵਾਦੀ ਦੇ ਹਠ ਵਿਚ ਹੀ ਸੂਲੀ ਅਥਵਾ ਫਾਂਸੀ ਚੜ੍ਹਾਈਦਾ ਮਰੇ ਮਰਦਾ ਹੈ ਤੇ ਪਿਆਰਿਓ ਅਪਣੇ ਓੜਕ ਜਗਤ ਵਿਚ ਧਿਰਕਾਰ ਫਿੱਟ ਫਿੱਟ ਹੋਯਾ ਕਰਦੀ ਹੈ।
Contrary to this, as a thief determinedly makes up his mind to commit theft, if caught, he is jailed, hanged or punished, he is degraded and rebuked the world over
अंत काल एक घरी निग्रह कै चोरु मरै फासी कै सूरी चढाए जग मै धिकार जी ।
ਤੈਸੇ ਦੁਰਮਤਿ ਗੁਰਮਤਿ ਕੈ ਅਸਾਧ ਸਾਧ ਸੰਗਤਿ ਸੁਭਾਵ ਗਤਿ ਮਾਨਸ ਅਉਤਾਰ ਜੀ ।੭੦।
ਤਿਸੀ ਪ੍ਰਕਾਰ ਜੇਕਰ ਹੇ ਪਿਆਰਿਓ! ਅਪਣੇ ਓੜਕ ਵੇਲੇ ਨੂੰ ਹੀ ਤੁਸਾਂ ਸਤੀ ਅਰੁ ਸੂਰਮੇ ਵਾਂਕੂੰ ਸੰਭਾਲ ਲਿਆ ਤਾਂ ਗੁਰਮਤਿ ਕੈ ਗੁਰਮਤਿ ਦੇ ਧਾਰਣ ਕਰ ਕੇ ਸਾਧ ਸੰਗਤਿ ਸੁਭਾਵ ਗਤਿ ਸਤਿਸੰਗ ਵਿਖੇ ਸ੍ਰੇਸ਼ਟ ਪ੍ਰੇਮ ਵਾ ਭੌਣੀ ਵਾਲੀ ਗਤੀ ਨਿਸਤਾਰਾ ਤੁਹਾਡੇ ਮਾਨਸ ਔਤਾਰ ਮਨੁਖਾ ਜਨਮ ਦਾ ਹੋਵੇਗਾ, ਪਰ ਜੋ ਦੁਰਮਤਿ ਕੈ ਦੁਰਮਤਿ ਦੇ ਧਾਰਣ ਕਰ ਕੇ ਸਾਧ ਸੰਗਤਿ ਸੁਭਾਵ ਗਤਿ ਸਤਿਸੰਗ ਵਿਖੇ ਸ੍ਰੇਸ਼ਟ ਪ੍ਰੇਮ ਵਾ ਭੌਣੀ ਵਾਲੀ ਗਤੀ ਨਿਸਤਾਰਾ ਤੁਹਾਡੇ ਮਾਨਸ ਔਤਾਰ ਮਨੁਖਾ ਜਨਮ ਦਾ ਹੋਵੇਗਾ, ਪਰ ਜੋ ਦੁਰਮਤਿ ਕੈ ਦੁਰਮਤ ਦੇ ਕਾਰਣ ਕਕੇ ਖੋਟੀ ਮੱਤ ਦੇ ਅਧੀਨ ਹੋ ਕੇ ਤੁਸਾਂ ਅਸਾਧ ਸੰਗਤਿ ਦੇ ਸੁਭਾਵ ਨੂੰ ਧਾਰਿਆ ਤਾਂ ਅਸਾਧਾਂ ਚੋਰਾਂ ਵਾਲੀ ਗਤੀ ਭੈੜੀ ਦਸ਼ਾ ਜਨਮ ਜਨਮਾਂਤਰਾਂ ਵਿਖੇ ਭਟਕਣ ਵਾਲੀ ਅਪਗਤੀ ਨੂੰ ਪ੍ਰਾਪਤ ਮਨੁੱਖਾ ਜਨਮ ਨੂੰ ਖੁਆਰ ਕਰੋਗੇ ॥੭੦॥
Similarly one becomes bad and wicked with base wisdom whereas accepting and abiding by Guru's wisdom makes a person noble and virtuous. A human being makes his life a success or failure according to the company he keeps or his devotion to the holy congreg
तैसे दुरमति गुरमति कै असाध साध संगति सुभाव गति मानस अउतार जी ।७०।

Appearance


Languages