GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 65
ਭਾਂਤਿ ਅਨੇਕਨ ਕੇ ਕਰੇ ਪੁਰਿ ਅਨੰਦ ਸੁਖ ਆਨਿ ॥੨੪॥
ਅਤੇ ਆਨੰਦਪੁਰ ਆ ਕੇ ਅਨੇਕ ਤਰ੍ਹਾਂ ਦੇ ਸੁਖ ਮਾਣੇ ॥੨੪॥
And enjoyed in various ways after reaching Anandpur.24.
भांति अनेकन के करे पुरि अनंद सुख आनि ॥२४॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਦੌਨ ਜੁਧ ਬਰਨਨੰ ਨਾਮ ਨੌਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੯॥੩੪੪॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਨਦੌਨ ਜੁਧ ਬਰਨਨੰ' ਨਾਂ ਵਾਲੇ ਨੌਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ, ਸਭ ਸ਼ੁਭ ਹੈ ॥੯॥੩੪੪॥
End of Ninth Chapter of BACHITTAR NATAK entitled ‘Description of the battle of Nadaun.9.344.
इति स्री बचित्र नाटक ग्रंथे नदौन जुध बरननं नाम नौमो धिआइ समापतम सतु सुभम सतु ॥९॥३४४॥
ਚੌਪਈ ॥
ਚੌਪਈ:
CHAUPAI
चौपई ॥
ਬਹੁਤ ਬਰਖ ਇਹ ਭਾਂਤਿ ਬਿਤਾਏ ॥
ਬਹੁਤ ਵਰ੍ਹੇ ਇਸ ਤਰ੍ਹਾਂ (ਸੁਖ ਨਾਲ) ਬਤੀਤ ਕੀਤੇ।
बहुत बरख इह भांति बिताए ॥
ਚੁਨਿ ਚੁਨਿ ਚੋਰ ਸਬੈ ਗਹਿ ਘਾਏ ॥
(ਅਤੇ ਇਲਾਕੇ ਵਿਚੋਂ) ਲਭ ਲਭ ਕੇ ਸਾਰੇ ਚੋਰ ਪਕੜ ਕੇ ਮਾਰ ਦਿੱਤੇ।
Many years elapsed in this way, all the wicked persons (thieves) were spotted, caught and killed.
चुनि चुनि चोर सबै गहि घाए ॥
ਕੇਤਕਿ ਭਾਜਿ ਸਹਿਰ ਤੇ ਗਏ ॥
ਕਈ ਆਨੰਦਪੁਰ ਨਗਰ ਤੋਂ ਭਜ ਗਏ।
केतकि भाजि सहिर ते गए ॥
ਭੂਖਿ ਮਰਤ ਫਿਰਿ ਆਵਤ ਭਏ ॥੧॥
ਕਈ ਭੁਖੇ ਮਰਦਿਆਂ ਪਰਤ ਆਏ ॥੧॥
Some of them fled away from the city, but came back on account of saarevation.1.
भूखि मरत फिरि आवत भए ॥१॥
ਤਬ ਲੌ ਖਾਨ ਦਿਲਾਵਰ ਆਏ ॥
ਤਦ (ਲਾਹੌਰ ਦੇ ਸੂਬੇਦਾਰ) ਦਲਾਵਰ ਖ਼ਾਨ ਪਾਸ (ਅਲਫ਼ ਖ਼ਾਨ) ਆਇਆ।
तब लौ खान दिलावर आए ॥
ਪੂਤ ਆਪਨ ਹਮ ਓਰਿ ਪਠਾਏ ॥
(ਉਸ ਨੇ ਸਾਰਾ ਬ੍ਰਿੱਤਾਂਤ ਸੁਣ ਕੇ) ਆਪਣੇ ਪੁੱਤਰ ਨੂੰ ਸਾਡੇ ਕੋਲ ਭੇਜਿਆ।
Then Dilwar Khan (Governor of Lahore) sent his son aginst me.
पूत आपन हम ओरि पठाए ॥
ਦ੍ਵੈਕ ਘਰੀ ਬੀਤੀ ਨਿਸਿ ਜਬੈ ॥
ਜਦੋਂ ਦੋ ਕੁ ਘੜੀਆਂ ਰਾਤ ਬੀਤ ਗਈ
द्वैक घरी बीती निसि जबै ॥
ਚੜਤ ਕਰੀ ਖਾਨਨ ਮਿਲਿ ਤਬੈ ॥੨॥
ਤਾਂ ਪਠਾਣਾਂ ਨੇ ਮਿਲ ਕੇ (ਸਾਡੇ ਉਤੇ) ਚੜ੍ਹਾਈ ਕਰ ਦਿੱਤੀ ॥੨॥
A few hours after nightfall, the Khans assembled and advanced for attack.2
चड़त करी खानन मिलि तबै ॥२॥
ਜਬ ਦਲ ਪਾਰ ਨਦੀ ਕੇ ਆਯੋ ॥
ਜਦੋਂ ਵੈਰੀ-ਦਲ ਨਦੀ ਤੋਂ ਪਾਰ ਆ ਗਿਆ
जब दल पार नदी के आयो ॥
ਆਨਿ ਆਲਮੈ ਹਮੈ ਜਗਾਯੋ ॥
ਤਾਂ ਡਿਉਡੀ ਦੇ ਸਰਦਾਰ ਆਲਮ (ਸ਼ਾਹ ਸਿੰਘ) ਨੇ ਸਾਨੂੰ ਜਗਾਇਆ।
When their forces crossed the river, Alam (Singh) came and woke me up.
आनि आलमै हमै जगायो ॥
ਸੋਰੁ ਪਰਾ ਸਭ ਹੀ ਨਰ ਜਾਗੇ ॥
ਸ਼ੋਰ ਪੈਣ ਤੇ ਸਭ ਸੈਨਿਕ ਜਾਗ ਗਏ
सोरु परा सभ ही नर जागे ॥
ਗਹਿ ਗਹਿ ਸਸਤ੍ਰ ਬੀਰ ਰਿਸ ਪਾਗੇ ॥੩॥
ਅਤੇ ਵੀਰਰਸ ਨਾਲ ਮਤੇ ਹੋਏ ਸ਼ਸਤ੍ਰ ਫੜ ਫੜ ਕੇ (ਅਗੇ ਵਧੇ) ॥੩॥
There was a great consternation and all the people got up. They took up their arms with valour and zeal.3.
गहि गहि ससत्र बीर रिस पागे ॥३॥
ਛੂਟਨ ਲਗੀ ਤੁਫੰਗੈ ਤਬਹੀ ॥
ਤਦੋਂ ਬੰਦੂਕਾਂ ਚਲਣ ਲਗੀਆਂ
छूटन लगी तुफंगै तबही ॥
ਗਹਿ ਗਹਿ ਸਸਤ੍ਰ ਰਿਸਾਨੇ ਸਬਹੀ ॥
ਅਤੇ ਸ਼ਸਤ੍ਰ ਫੜ ਫੜ ਕੇ ਸਾਰੇ (ਸੈਨਿਕ) ਕ੍ਰੋਧਵਾਨ ਹੋਣ ਲਗੇ।
The discharge of the volleys of shots from guns began immediately. Everyone was in a rage, holding the arms in hand.
गहि गहि ससत्र रिसाने सबही ॥
ਕ੍ਰੂਰ ਭਾਂਤਿ ਤਿਨ ਕਰੀ ਪੁਕਾਰਾ ॥
ਉਨ੍ਹਾਂ (ਪਠਾਣਾਂ) ਨੇ ਭਿਆਨਕ ਰੌਲਾ ਪਾ ਦਿੱਤਾ।
क्रूर भांति तिन करी पुकारा ॥
ਸੋਰੁ ਸੁਨਾ ਸਰਤਾ ਕੈ ਪਾਰਾ ॥੪॥
ਨਦੀ ਦੇ ਪਰਲੇ ਪਾਸਿਓਂ (ਅਸੀਂ) ਸ਼ੋਰ ਸੁਣਿਆ ॥੪॥
They raised various dreadful shouts. The noise was heard on the other side of the river.4.
सोरु सुना सरता कै पारा ॥४॥
ਭੁਜੰਗ ਪ੍ਰਯਾਤ ਛੰਦ ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਬਜੀ ਭੈਰ ਭੁੰਕਾਰ ਧੁੰਕੈ ਨਗਾਰੇ ॥
ਭੇਰੀਆਂ ਭੂੰ ਭੂੰ ਕਰ ਕੇ ਵਜੀਆਂ ਅਤੇ ਨਗਾਰੇ ਗੂੰਜਣ ਲਗੇ।
बजी भैर भुंकार धुंकै नगारे ॥
ਮਹਾ ਬੀਰ ਬਾਨੈਤ ਬੰਕੇ ਬਕਾਰੇ ॥
ਬਾਂਕੇ ਤੀਰ-ਅੰਦਾਜ਼ ਅਤੇ ਬਲਵਾਨ ਯੋਧੇ ਲਲਕਾਰੇ ਮਾਰਦੇ (ਯੁੱਧ-ਭੂਮੀ ਵਿਚ ਨਿਤਰੇ)।
The bugles blew, the trumpets resounded, the great heroes entered the fray, shouting loudly.
महा बीर बानैत बंके बकारे ॥
ਭਏ ਬਾਹੁ ਆਘਾਤ ਨਚੇ ਮਰਾਲੰ ॥
(ਉਲਰੀਆਂ ਹੋਈਆਂ) ਬਾਂਹਵਾਂ ਦੀਆਂ ਸੱਟਾ (ਇਕ ਦੂਜੀ ਤੇ) ਵਜੀਆਂ (ਭਾਵ ਸ਼ਸਤ੍ਰ ਚਲਣ ਲਗੇ) ਅਤੇ ਘੋੜੇ ਨਚਣ ਲਗੇ।
भए बाहु आघात नचे मरालं ॥
ਕ੍ਰਿਪਾ ਸਿੰਧੁ ਕਾਲੀ ਗਰਜੀ ਕਰਾਲੰ ॥੫॥
ਰਣ-ਭੂਮੀ (ਕ੍ਰਿਪਾ ਸਿੰਧੁ-ਖੋਪੜੀਆਂ ਦਾ ਸਮੁੰਦਰ) ਵਿਚ ਭਿਆਨਕ ਕਾਲੀ ਗੱਜੀ ॥੫॥
From both sides, the arms clattered with force and the horses danced, it seemed that the dreadful goddess Kali thundered in the battlefield.5.
क्रिपा सिंधु काली गरजी करालं ॥५॥
ਨਦੀਯੰ ਲਖ੍ਯੋ ਕਾਲਰਾਤ੍ਰ ਸਮਾਨੰ ॥
(ਉਨ੍ਹਾਂ ਪਠਾਣਾਂ ਨੇ) ਨਦੀ ਨੂੰ ਕਾਲ-ਰਾਤ੍ਰੀ ਵਾਂਗ ਸਮਝਿਆ,
नदीयं लख्यो कालरात्र समानं ॥
ਕਰੇ ਸੂਰਮਾ ਸੀਤਿ ਪਿੰਗੰ ਪ੍ਰਮਾਨੰ ॥
(ਨਾਲੇ ਨਦੀ ਦੇ) ਠੰਡੇ (ਜਲ ਨੇ) ਸੂਰਮਿਆਂ ਨੂੰ ਪਿੰਗਲਿਆਂ ਵਰਗਾ ਬਣਾ ਦਿੱਤਾ।
The river appeared like the night of death the severe chill cramped the soldiers.
करे सूरमा सीति पिंगं प्रमानं ॥
ਇਤੇ ਬੀਰ ਗਜੇ ਭਏ ਨਾਦ ਭਾਰੇ ॥
ਇਧਰੋਂ ਸੂਰਮੇ ਗਜੇ ਅਤੇ ਭਿਆਨਕ ਨਾਦ ਹੋਣ ਲਗੇ।
इते बीर गजे भए नाद भारे ॥
ਭਜੇ ਖਾਨ ਖੂਨੀ ਬਿਨਾ ਸਸਤ੍ਰ ਝਾਰੇ ॥੬॥
(ਉਧਰ) ਖ਼ੂਨਖ਼ਾਰ ਖ਼ਾਨ ਬਿਨਾ ਸ਼ਸਤ੍ਰ ਚਲਾਏ ਭਜ ਗਏ ॥੬॥
The heroes form this (my) side thundred and the bloody Khans fled away without using their weapons.6.
भजे खान खूनी बिना ससत्र झारे ॥६॥
ਨਰਾਜ ਛੰਦ ॥
ਨਰਾਜ ਛੰਦ:
NARAAJ STANZA
नराज छंद ॥
ਨਿਲਜ ਖਾਨ ਭਜਿਯੋ ॥
ਨਿਰਲਜ ਖ਼ਾਨ ਭਜ ਗਿਆ।
निलज खान भजियो ॥
ਕਿਨੀ ਨ ਸਸਤ੍ਰ ਸਜਿਯੋ ॥
(ਉਸ ਦੀ ਸੈਨਾ ਵਿਚੋਂ) ਕਿਸੇ ਨੇ ਵੀ ਸ਼ਸਤ੍ਰ ਧਾਰਨ ਨਾ ਕੀਤੇ।
The shameless Khans fled away and none of them wore the arms.
किनी न ससत्र सजियो ॥
ਸੁ ਤਿਆਗ ਖੇਤ ਕੋ ਚਲੇ ॥
ਉਹ ਰਣੁ-ਭੂਮੀ ਨੂੰ ਤਿਆਗ ਕੇ ਚਲੇ ਗਏ
सु तिआग खेत को चले ॥
ਸੁ ਬੀਰ ਬੀਰਹਾ ਭਲੇ ॥੭॥
ਜੋ (ਆਪਣੇ ਆਪ ਨੂੰ) ਤਕੜੇ ਗ਼ਾਜ਼ੀ ਅਖਵਾਉਂਦੇ ਸਨ ॥੭॥
They left the battlefield though they pretended to be the valiant heroes.7.
सु बीर बीरहा भले ॥७॥
ਚਲੇ ਤੁਰੇ ਤੁਰਾਇ ਕੈ ॥
(ਉਹ) ਘੋੜੇ ਭਜਾ ਕੇ ਚਲੇ ਗਏ।
चले तुरे तुराइ कै ॥
ਸਕੈ ਨ ਸਸਤ੍ਰ ਉਠਾਇ ਕੈ ॥
(ਉਨ੍ਹਾਂ ਵਿਚੋਂ ਕੋਈ ਵੀ) ਸ਼ਸਤ੍ਰ ਨਾ ਉਠਾ ਸਕਿਆ।
They left on galloping horses and could not use the weapons.
सकै न ससत्र उठाइ कै ॥
ਨ ਲੈ ਹਥਿਆਰ ਗਜਹੀ ॥
ਨਾ ਹੀ (ਉਹ) ਹਥਿਆਰ ਲੈ ਕੇ ਗੱਜੇ।
न लै हथिआर गजही ॥
ਨਿਹਾਰਿ ਨਾਰਿ ਲਜਹੀ ॥੮॥
(ਉਨ੍ਹਾਂ ਨੂੰ) ਵੇਖ ਕੇ ਨਾਰੀਆਂ ਵੀ ਸ਼ਰਮਾਉਣ ਲਗੀਆਂ ॥੮॥
They did not shout loudly like valiant heroes and felt Ashamed on seeing ladies.8.
निहारि नारि लजही ॥८॥
ਦੋਹਰਾ ॥
ਦੋਹਰਾ:
DOHRA
दोहरा ॥
ਬਰਵਾ ਗਾਉ ਉਜਾਰ ਕੈ ਕਰੇ ਮੁਕਾਮ ਭਲਾਨ ॥
(ਉਨ੍ਹਾਂ ਨੇ ਰਸਤੇ ਵਿਚ ਪੈਂਦੇ) ਬਰਵਾ ਨਾਂ ਦੇ ਪਿੰਡ ਨੂੰ ਉਜਾੜਿਆ ਅਤੇ ਭਲਾਨ ਨਾਂ ਦੇ ਪਿੰਡ ਵਿਚ ਠਿਕਾਣਾ ਕੀਤਾ।
On the way they plundered the village Barwa and halted at Bhallon.
बरवा गाउ उजार कै करे मुकाम भलान ॥
ਪ੍ਰਭ ਬਲ ਹਮੈ ਨ ਛੁਇ ਸਕੈ ਭਾਜਤ ਭਏ ਨਿਦਾਨ ॥੯॥
ਪਰਮਾਤਮਾ ਦੀ ਕ੍ਰਿਪਾ ਨਾਲ (ਉਹ) ਮੂਰਖ ਸਾਨੂੰ ਛੋਹ ਤਕ ਨਾ ਸਕੇ ਅਤੇ ਭਜ ਗਏ ॥੯॥
They could not touch me because of the Grace of the Lord and fled away ultimately.9.
प्रभ बल हमै न छुइ सकै भाजत भए निदान ॥९॥
ਤਵ ਬਲਿ ਈਹਾ ਨ ਪਰ ਸਕੈ ਬਰਵਾ ਹਨਾ ਰਿਸਾਇ ॥
ਤੇਰੀ ਕ੍ਰਿਪਾ ਕਰਕੇ (ਉਹ) ਆਨੰਦਪੁਰ ਉਤੇ ਤਾਂ ਹਮਲਾ ਨਾ ਕਰ ਸਕੇ, (ਪਰ) ਗੁੱਸੇ ਵਿਚ ਆ ਕੇ ਬਰਵਾ ਨੂੰ ਉਜਾੜ ਦਿੱਤਾ,
Because of Thy Favour, O Lord! They could not do any harmahere, but filled with great anger, they destroyed the village Barwa.
तव बलि ईहा न पर सकै बरवा हना रिसाइ ॥
ਸਾਲਿਨ ਰਸ ਜਿਮ ਬਾਨੀਯ ਰੋਰਨ ਖਾਤ ਬਨਾਇ ॥੧੦॥
ਜਿਵੇਂ ਮਾਸ ਦੇ ਰਸ ਦੀ (ਇੱਛਾ ਕਰਨ ਵਾਲਾ) ਬਾਣੀਆ (ਮਾਸ ਤਾਂ ਖਾ ਨਹੀਂ ਸਕਦਾ) ਪਰ ਰੋੜਿਆਂ (ਦਾ ਸਾਲਨ) ਬਣਾ ਕੇ ਖਾਂਦਾ ਹੈ ॥੧੦॥
Just as a Vishya (Bania), though desirous of tasting meat, cannot actually have its relish, but instead prepares and eats the salted soup of parched wheat. 10.
सालिन रस जिम बानीय रोरन खात बनाइ ॥१०॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਖਾਨਜਾਦੇ ਕੋ ਆਗਮਨ ਤ੍ਰਾਸਿਤ ਉਠ ਜੈਬੋ ਬਰਨਨੰ ਨਾਮ ਦਸਮੋ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੧੦॥੩੫੪॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਖਾਨਜਾਦੇ ਕੋ ਤ੍ਰਾਸਿਤ ਉਠ ਜੈਬੋ ਬਰਨਨੰ' ਨਾਂ ਵਾਲਾ ਦਸਵਾਂ ਅਧਿਆਇ ਸਮਾਪਤ ਹੁੰਦਾ ਹੈ, ਸਭ ਸ਼ੁਭ ਹੈ ॥੧੦॥੩੫੪॥
End of the Tenth Chapter of BACHITTAR NATAK entitled ‘Description of the Expedition of Khanzada and his flight out of fear’.10.354.
इति स्री बचित्र नाटक ग्रंथे खानजादे को आगमन त्रासित उठ जैबो बरननं नाम दसमो धयाइ समापतम सतु सुभम सतु ॥१०॥३५४॥
ਹੁਸੈਨੀ ਜੁਧ ਕਥਨੰ ॥
ਹੁਸੈਨੀ ਜੁਧ ਦੇ ਹਾਲ ਦਾ ਕਥਨ
The Description of the Battle with HUSSAINI:
हुसैनी जुध कथनं ॥
ਭੁਜੰਗ ਪ੍ਰਯਾਤ ਛੰਦ ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
ਗਯੋ ਖਾਨਜਾਦਾ ਪਿਤਾ ਪਾਸ ਭਜੰ ॥
ਖ਼ਾਨਜ਼ਾਦਾ ਭਜ ਕੇ ਪਿਤਾ ਕੋਲ ਗਿਆ।
गयो खानजादा पिता पास भजं ॥
ਸਕੈ ਜ੍ਵਾਬੁ ਦੈ ਨ ਹਨੇ ਸੂਰ ਲਜੰ ॥
ਸੂਰਮਿਆਂ ਦੇ ਮਾਰੇ ਜਾਣ ਦੀ ਸ਼ਰਮਿੰਦਗੀ ਕਰਕੇ (ਪਿਉ ਨੂੰ ਕੋਈ) ਉੱਤਰ ਨਾ ਦੇ ਸਕਿਆ।
The Khanzada fled to his father and being ashmed of his conduct, he could not speak.
सकै ज्वाबु दै न हने सूर लजं ॥
ਤਹਾ ਠੋਕਿ ਬਾਹਾ ਹੁਸੈਨੀ ਗਰਜਿਯੰ ॥
(ਤਦੋਂ) ਉਥੇ ਬਾਂਹਵਾਂ ਨੂੰ ਠੋਕਦਾ ਹੋਇਆ ਹੁਸੈਨੀ ਗਜਿਆ
तहा ठोकि बाहा हुसैनी गरजियं ॥

Appearance


Languages