GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਵਾਰਾਂ ਭਾਈ ਗੁਰਦਾਸ ਜੀ
ਅੰਗ 6
ੴ ਸਤਿਗੁਰ ਪ੍ਰਸਾਦਿ ॥
One Oankar, the primal energy, realized through the grace of divine preceptor
ੴ सतिगुर प्रसादि ॥
ਵਾਰ ੬ ।
वार ६ ।
ਪੂਰਾ ਸਤਿਗੁਰੁ ਜਾਣੀਐ ਪੂਰੇ ਪੂਰਾ ਥਾਟੁ ਬਣਾਇਆ ।
ਪੂਰੇ ਸਤਿਗੁਰੂ (ਗੁਰੂ ਨਾਨਕ ਜੀ ਨੂੰ) ਜਾਣੀਏ, (ਉਸ) ਪੂਰੇ ਗੁਰੂ ਨੇ ਪੂਰਾ ਬਣਾਉ ਬਣਾਇਆ ਹੈ।
One should understand the perfect true Guru who has created the grandeur (of creation) around.
पूरा सतिगुरु जाणीऐ पूरे पूरा थाटु बणाइआ ।
ਪੂਰੇ ਪੂਰਾ ਸਾਧਸੰਗੁ ਪੂਰੇ ਪੂਰਾ ਮੰਤ੍ਰ ਦ੍ਰਿੜਾਇਆ ।
ਪੂਰੇ ਗੁਰੂ ਨੇ ਪੂਰਾ ਸਾਧ ਸੰਗ ਬਨਾਯਾ, ਉਸੇ ਪੂਰੇ ਨੇ ਪੂਰਾ ਮੰਤ੍ਰ੍ਰ ਵਾਹਿਗੁਰੂ ਦ੍ਰਿੜ ਕਰਾਇਆ ਹੈ।
The holy congregation of the complete is perfect and that perfect has recited the perfect mantra.
पूरे पूरा साधसंगु पूरे पूरा मंत्र द्रिड़ाइआ ।
ਪੂਰੇ ਪੂਰਾ ਪਿਰਮ ਰਸੁ ਪੂਰਾ ਗੁਰਮੁਖਿ ਪੰਥੁ ਚਲਾਇਆ ।
ਪੂਰੇ ਨੇ ਪੂਰਾ ਪ੍ਰੇਮ ਦਾ ਰਸ, ਅਤੇ ਪੂਰਾ ਗੁਰਮੁਖ ਪੰਥ ਚਲਾਇਆ।
The perfect has created the complete love for the Lord and has ordained the gurmukh way of life.
पूरे पूरा पिरम रसु पूरा गुरमुखि पंथु चलाइआ ।
ਪੂਰੇ ਪੂਰਾ ਦਰਸਣੋ ਪੂਰੇ ਪੂਰਾ ਸਬਦੁ ਸੁਣਾਇਆ ।
ਪੂਰੇ ਦਾ ਪੂਰਾ ਦਰਸ਼ਨ (=ਮਤ ਹੈ, ਤੇ) ਪੂਰੇ ਨੇ ਪੂਰਾ ਸਬਦ ਸੁਣਾਇਆ ਹੈ।
The sight of perfect is perfect and the same perfect has caused to hear the perfect word.
पूरे पूरा दरसणो पूरे पूरा सबदु सुणाइआ ।
ਪੂਰੇ ਪੂਰਾ ਬੈਹਣਾ ਪੂਰੇ ਪੂਰਾ ਤਖਤੁ ਰਚਾਇਆ ।
ਪੂਰੇ ਨੇ ਪੂਰਾ ਸਿੰਘਾਸਣ ਰਚਿਆ ਤੇ ਪੂਰੇ ਨੇ ਪੂਰਾ ਤਖਤ ਰਚਾਇਆ ਹੈ।
His sitting is also perfect and his throne is also perfect.
पूरे पूरा बैहणा पूरे पूरा तखतु रचाइआ ।
ਸਾਧ ਸੰਗਤਿ ਸਚੁ ਖੰਡੁ ਹੈ ਭਗਤਿ ਵਛਲੁ ਹੋਇ ਵਸਗਤਿ ਆਇਆ ।
ਉਸ ਪੂਰੇ ਦਾ ਸਾਧ ਸੰਗਤ ਸੱਚਖੰਡ ਹੈ, ਉਹ ਪੂਰਾ ਭਗਤ ਵਛਲ ਹੋਣ ਕਰ ਕੇ ਭਗਤਾਂ ਦੇ ਵੱਸ ਆਇਆ ਹੈ।
The holy congregation is the abode of truth and being kind to the devotee, He is in the possession of the devotees.
साध संगति सचु खंडु है भगति वछलु होइ वसगति आइआ ।
ਸਚੁ ਰੂਪੁ ਸਚੁ ਨਾਉ ਗੁਰ ਗਿਆਨੁ ਧਿਆਨੁ ਸਿਖਾ ਸਮਝਾਇਆ ।
ਇਸੇ ਪ੍ਰੇਮ ਕਰ ਕੇ ਗੁਰੂ ਨੇ ਸਾਧ ਸੰਗਤ ਵਿੱਚ ਸੱਚਾ ਨਾਮ, ਸੱਚਾ ਗਿਆਨ, ਸੱਚਾ ਧਿਆਨ ਸਿੱਖਾਂ ਨੂੰ ਸਮਝਾਇਆ ਹੈ।
The Guru, out of his sheer love for the Sikhs, has made them understand the true nature of the Lord, the true name and the knowledge-producing meditation.
सचु रूपु सचु नाउ गुर गिआनु धिआनु सिखा समझाइआ ।
ਗੁਰ ਚੇਲੇ ਪਰਚਾ ਪਰਚਾਇਆ ।੧।
ਗੁਰੂ ਨੇ ਚੇਲੇ ਨੂੰ ਪ੍ਰੇਮ ਵਿਚ ਲਗਾਇਆ।
The Guru has immersed the disciple in the way of life.
गुर चेले परचा परचाइआ ।१।
ਕਰਣ ਕਾਰਣ ਸਮਰਥੁ ਹੈ ਸਾਧਸੰਗਤਿ ਦਾ ਕਰੈ ਕਰਾਇਆ ।
(ਗੁਰੂ ਨਾਨਕ ਜੀ) ਕਰਣ ਕਾਰਣ ਸਮਰੱਥ ਸਨ (ਪਰੰਤੂ ਜੋ) ਸਾਧ ਸੰਗਤ ਕਰਾਇਆ (ਚਾਹੇ ਸੋ) ਕਰਦੇ ਹਨ।
All competent God Himself is the efficient as well as material cause of all but He does everything according to the will of the holy congregation.
करण कारण समरथु है साधसंगति दा करै कराइआ ।
ਭਰੈ ਭੰਡਾਰ ਦਾਤਾਰੁ ਹੈ ਸਾਧਸੰਗਤਿ ਦਾ ਦੇਇ ਦਿਵਾਇਆ ।
(ਆਪ ਦੇ ਘਰ ਤਾਂ) ਭੰਡਾਰੇ ਭਰੇ ਹੋਏ ਹਨ (ਤੇ ਆਪ ਬੜੇ) ਦਾਤਾਰ ਹਨ ਪਰ ਸਾਧ ਸੰਗਤ ਜਿਸ ਨੂੰ ਦਿਵਾਇਆ ਚਾਹੇ ਦਿੰਦੇ ਹਨ (ਭਾਵ ਭਗਤਾਂ ਦੇ ਅਧੀਨ ਹਨ)।
The stores of that bestower are full but he gives according to the wishes of the holy congregation.
भरै भंडार दातारु है साधसंगति दा देइ दिवाइआ ।
ਪਾਰਬ੍ਰਹਮ ਗੁਰ ਰੂਪੁ ਹੋਇ ਸਾਧਸੰਗਤਿ ਗੁਰ ਸਬਦਿ ਸਮਾਇਆ ।
ਪਾਰਬ੍ਰਹਮ ਗੁਰੂ ਰੂਪ ਧਾਰਕੇ ਸਾਧ ਸੰਗਤ ਵਿਖੇ ਗੁਰਾਂ ਦੇ ਸਬਦ ਵਿਚ ਸਮਾਇਆ ਹੋਇਆ ਹੈ (ਭਾਵ ਸ਼ਬਦ ਦ੍ਵਾਰੇ ਪ੍ਰਾਪਤ ਹੋ ਜਾਂਦਾ ਹੈ। ਅੱਗੇ ਹੋਰ ਸਾਧਨਾਂ ਦਾ ਨਿਖੇਧ ਦੱਸਦੇ ਹਨ)।
That transcendental Brahm, by being the Guru, enrapts the holy congregation into the Word, sabad.
पारब्रहम गुर रूपु होइ साधसंगति गुर सबदि समाइआ ।
ਜਗ ਭੋਗ ਜੋਗ ਧਿਆਨੁ ਕਰਿ ਪੂਜਾ ਪਰੇ ਨ ਦਰਸਨੁ ਪਾਇਆ ।
ਯੱਗ ਭੋਗ (ਯੋਗ=) ਪ੍ਰਾਣਾਯਾਮ ਧਿਆਨ ਪੂਜਾ (ਆਦਿ ਸਾਧਨਾਂ) ਕਰ ਕੇ ਦਰਸ਼ਨ ਨਹੀਂ ਪਾਇਆ ਜਾਂਦਾ।
His glimpse can not be had by performing of yajna, offering sweets, yoga, concentration, ritualistic worship and ablutions.
जग भोग जोग धिआनु करि पूजा परे न दरसनु पाइआ ।
ਸਾਧਸੰਗਤਿ ਪਿਉ ਪੁਤੁ ਹੋਇ ਦਿਤਾ ਖਾਇ ਪੈਨ੍ਹੈ ਪੈਨ੍ਹਾਇਆ ।
ਸਾਧ ਸੰਗਤ (ਦੇ ਸਤਿਸੰਗੀ ਲੋਕ) ਪਿਤਾ (ਗੁਰੂ ਨਾਨਕ ਜੀ ਦੇ) ਪੁੱਤ੍ਰ ਹੋਕੇ ਦਿੱਤਾ ਖਾਂਦੇ ਤੇ (ਕੱਪੜੇ) ਪਹਿਨਾਏ ਹੋਏ ਪਹਿਨਦੇ ਹਨ। (ਅੱਗੇ ਗੁਰੂ ਅੰਗਦ ਜੀ ਦਾ ਵਰਣਨ ਦਸਦੇ ਹਨ):-
Fellows in the holy congregation maintain father-son relationship with the Guru,
साधसंगति पिउ पुतु होइ दिता खाइ पैन्है पैन्हाइआ ।
ਘਰਬਾਰੀ ਹੋਇ ਵਰਤਿਆ ਘਰਬਾਰੀ ਸਿਖ ਪੈਰੀ ਪਾਇਆ ।
ਜਦ ਗੁਰੂ ਨਾਨਕ ਜੀ ਦੇਸ਼ ਯਾਤ੍ਰ੍ਰਾ ਦੇ ਪਿਛੋਂ ਘਰਬਾਰੀ ਘਰ ਵਿਖੇ ਗ੍ਰਿਹਸਤ ਮਾਰਗ ਵਿਚ ਉਪਦੇਸ਼ ਕਰਨ ਲੱਗੇ ਤਦ ਘਰਬਾਰੀ ਸਿੱਖ ਨੂੰ (ਆਪਣੇ) ਪੈਰੀਂ ਲਾਇਆ (ਭਾਵ ਗੁਰੂ ਅੰਗਦ ਨੂੰ ਆਪਣਾ ਸਰੂਪ ਥਾਪਿਆ)।
and whatever he gives to eat and put on, they eat and wear.
घरबारी होइ वरतिआ घरबारी सिख पैरी पाइआ ।
ਮਾਇਆ ਵਿਚਿ ਉਦਾਸੁ ਰਖਾਇਆ ।੨।
ਮਾਇਆ ਵਿਚ ਬੀ ਉਦਾਸੀਨ ਅਵਸਥਾ ਰਖੀ।
God remains detached in maya.
माइआ विचि उदासु रखाइआ ।२।
ਅੰਮ੍ਰਿਤ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਉ ਨ੍ਹਵੰਦੇ ।
ਝਲਾਂਘੇ ਉੱਠਕੇ ਨਦੀ (ਜਾਂ ਸਰੋਵਰ ਜਾਂ ਖੂਹ ਆਦਿਕ ਦੇ ਜਲ) ਵਿਚ ਸ਼ਨਾਨ ਕਰਦੇ ਹਨ।
Getting up at the ambrosial hour of morning the Sikhs bathe in the river.
अंम्रित वेले उठि कै जाइ अंदरि दरीआउ न्हवंदे ।
ਸਹਜਿ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪੁ ਜਪੰਦੇ ।
ਡੂੰਘੀ ਸ਼ਾਂਤ ਰੂਪ ਸਮਾਧੀ ਵਿਖੇ ਇਕ ਮਨ ਹੋਕੇ ਗੁਰੂ ਦਾ ਮੰਤ੍ਰ੍ਰ ਜਪਦੇ ਹਨ।
By putting their mind in the unfathomable God through deep concentration, they remember Guru, the God by reciting Japu (Ji).
सहजि समाधि अगाधि विचि इक मनि होइ गुर जापु जपंदे ।
ਮਥੈ ਟਿਕੇ ਲਾਲ ਲਾਇ ਸਾਧਸੰਗਤਿ ਚਲਿ ਜਾਇ ਬਹੰਦੇ ।
ਸੁਰਖ਼ੋਈ ਦਾ ਟਿੱਕਾ ਮੱਥੇ ਲਾਕੇ ਸਤਿਸੰਗ ਵਿਖੇ ਜਾਕੇ ਬੈਠਦੇ ਹਨ।
Getting fully activated then they go to join the holy congregation of the saints.
मथै टिके लाल लाइ साधसंगति चलि जाइ बहंदे ।
ਸਬਦੁ ਸੁਰਤਿ ਲਿਵ ਲੀਣੁ ਹੋਇ ਸਤਿਗੁਰ ਬਾਣੀ ਗਾਇ ਸੁਣੰਦੇ ।
ਸ਼ਬਦ ਦੀ ਗ੍ਯਾਤ ਦੀ ਲਿਵ ਵਿਖੇ ਮਗਨ ਹੋਕੇ ਸਤਿਗੁਰ ਦੀ ਬਾਣੀ ਗਾਉਂਦੇ ਹਨ।
Becoming absorbed in remembering and loving the sabad they sing and hear the Guru's hymns.
सबदु सुरति लिव लीणु होइ सतिगुर बाणी गाइ सुणंदे ।
ਭਾਇ ਭਗਤਿ ਭੈ ਵਰਤਿਮਾਨਿ ਗੁਰ ਸੇਵਾ ਗੁਰਪੁਰਬ ਕਰੰਦੇ ।
ਪ੍ਰੇਮਾ ਭਗਤੀ ਅਰ ਈਸ਼ਵਰ ਦੇ ਭੈ ਵਿਖੇ ਵਰਤਦੇ ਹਨ, ਗੁਰੂ ਕੀ ਸੇਵਾ ਤੇ ਗੁਰਪੁਰਬ ਕਰਦੇ ਹਨ।
They love to spend their time in meditation, service and fear of God and they serve the Gum by observing his anniversaries.
भाइ भगति भै वरतिमानि गुर सेवा गुरपुरब करंदे ।
ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ ।
ਸੰਧ੍ਯਾ ਵੇਲੇ ਸੋਦਰ (ਦਾ ਪਾਠ) ਗਾਉਂਦੇ ਮਨਮੇਲੀਆਂ ਨਾਲ ਮੇਲ ਰਖਦੇ ਹਨ (ਭਾਵ ਕੁਸੰਗੀਆਂ ਮਨਮਤੀਆਂ ਨਾਲ ਨਹੀਂ ਮਿਲਦੇ)।
They sing the Sodar in the evening and heartily associate with one another.
संझै सोदरु गावणा मन मेली करि मेलि मिलंदे ।
ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ ।
ਸੌਣ ਵੇਲੇ ਕੀਰਤਨ ਸੋਹਿਲਾ ਪੜ੍ਹਦੇ ਹਨ ਅਰ ਆਰਤੀ ਕਰ ਕੇ ਪ੍ਰਸ਼ਾਦ ਵੰਡਦੇ ਹਨ।
Having recited the Sohila and made supplication at night they distribute sacred food (prasad).
राती कीरति सोहिला करि आरती परसादु वंडंदे ।
ਗੁਰਮੁਖਿ ਸੁਖ ਫਲੁ ਪਿਰਮ ਚਖੰਦੇ ।੩।
ਗੁਰਮੁਖ ਲੋਕ (ਇਸ ਸ਼ੁਭ ਕ੍ਰਿਯਾ ਤੋਂ) ਸੁਖ ਰੂਪੀ ਪ੍ਰੇਮ ਦਾ ਫਲ ਚੱਖਦੇ ਹਨ।
Thus gurmukhs gladly taste the fruit of happiness.
गुरमुखि सुख फलु पिरम चखंदे ।३।
ਇਕ ਕਵਾਉ ਪਸਾਉ ਕਰਿ ਓਅੰਕਾਰਿ ਅਕਾਰੁ ਪਸਾਰਾ ।
ਅਕਾਲ ਪੁਰਖ ਨੇ ਇਕ ਵਾਰ ਥੋਂ ਸਰੂਪ ਬਣਾ ਕੇ ਪਸਾਰਾ ਪਸਾਰਿਆ ਹੈ।
The Oankar Lord, with one resonance created the forms.
इक कवाउ पसाउ करि ओअंकारि अकारु पसारा ।
ਪਉਣ ਪਾਣੀ ਬੈਸੰਤਰੋ ਧਰਤਿ ਅਗਾਸੁ ਧਰੇ ਨਿਰਧਾਰਾ ।
ਪੌਣ, ਪਾਣੀ, ਅਗਨੀ, ਧਰਤੀ ਤੇ ਆਕਾਸ਼ ਨੂੰ ਨਿਰਾਧਾਰ (ਕੇਵਲ ਆਪਣੇ ਹੁਕਮ ਆਸਰੇ ਵਿਚ) ਰੱਖਿਆ।
Air, water, fire, sky and earth He sustained (in his order) without any support.
पउण पाणी बैसंतरो धरति अगासु धरे निरधारा ।
ਰੋਮ ਰੋਮ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਅਕਾਰਾ ।
ਇਕ ਇਕ ਰੋਮ ਵਿਚ ਕ੍ਰੋੜਾਂ ਹੀ ਬ੍ਰਹਮੰਡ ਸਰੂਪ ਰੱਖੇ ਹਨ।
Millions of universe exist in his each trichome.
रोम रोम विचि रखिओनु करि वरभंड करोड़ि अकारा ।
ਪਾਰਬ੍ਰਹਮੁ ਪੂਰਨ ਬ੍ਰਹਮੁ ਅਗਮ ਅਗੋਚਰੁ ਅਲਖ ਅਪਾਰਾ ।
ਆਪ ਪਾਰਬ੍ਰਹਮ ਪੂਰਨ ਬ੍ਰਹਮ ਹੈ, ਅਗਮ (ਮਨ ਬਾਣੀ ਆਦਿ) ਇੰਦ੍ਰ੍ਰੀਆਂ ਦਾ ਵਿਖ੍ਯ ਨਹੀਂ ਹੈ, ਅਲੱਖ ਹੈ ਤੇ ਪਾਰ ਤੋਂ ਰਹਿਤ ਹੈ।
He the transcendental Brahm is the complete (within and without), inaccessible, imperceptible incomprehensible and infinite.
पारब्रहमु पूरन ब्रहमु अगम अगोचरु अलख अपारा ।
ਪਿਰਮ ਪਿਆਲੈ ਵਸਿ ਹੋਇ ਭਗਤਿ ਵਛਲ ਹੋਇ ਸਿਰਜਣਹਾਰਾ ।
(ਜਿਨ੍ਹਾਂ ਨੇ) ਪ੍ਰੇਮ ਦਾ ਪਿਆਲਾ (ਪੀਤਾ ਹੈ) ਭਗਤ ਵਛਲ (ਉਨ੍ਹਾਂ ਦੇ) ਵੱਸ ਹੋ ਜਾਂਦਾ ਹੈ (ਤੇ ਸ੍ਰਿਸ਼ਟੀ ਨੂੰ ਰਚਨਹਾਰ ਬਣਦਾ ਹੈ।
He remains in the control of loving devotion and by becoming kind to the devotees, He creates.
पिरम पिआलै वसि होइ भगति वछल होइ सिरजणहारा ।
ਬੀਉ ਬੀਜਿ ਅਤਿ ਸੂਖਮੋ ਤਿਦੂੰ ਹੋਇ ਵਡ ਬਿਰਖ ਵਿਥਾਰਾ ।
(ਜਦ) ਅਤਿ ਸੂਖਮ ਬੀਉ ਨੂੰ (ਲੋਕ) ਬੀਜਦੇ ਹਨ, ਉਸ ਥੋਂ ਕਈ ਬੋਹੜ ਦੇ ਬ੍ਰਿੱਛਾਂ ਦਾ ਵਿਸਥਾਰ ਹੋ ਜਾਂਦਾ ਹੈ।
He is the subtle seed that takes form of the large tree of creation.
बीउ बीजि अति सूखमो तिदूं होइ वड बिरख विथारा ।
ਫਲ ਵਿਚਿ ਬੀਉ ਸਮਾਇ ਕੈ ਇਕ ਦੂੰ ਬੀਅਹੁ ਲਖ ਹਜਾਰਾ ।
ਫਲ ਵਿਖੇ ਬੀਉ ਸਮਾਕੇ ਇਕ ਬੀਓਂ ਲੱਖਾਂ ਹਜ਼ਾਰਾਂ (ਬਣ ਜਾਂਦੇ ਹਨ)। (ਭਾਵ, ਜਗਤ ਦਾ ਆਦਿ ਇਕ ਵਾਹਿਗੁਰੂ ਹੀ ਜਾਣਦਾ ਹੈ। ਯਥਾ:-”ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ”॥ ਇਸ ਗੱਲ ਨੂੰ ਗੁਰਮੁਖ ਜਾਣਦੇ ਹਨ ਸੋ ਅੱਗੇ ਦੱਸਦੇ ਹਨ)।
The fruits contain seeds and then from one seed millions of fruits are created.
फल विचि बीउ समाइ कै इक दूं बीअहु लख हजारा ।
ਗੁਰਮੁਖਿ ਸੁਖ ਫਲ ਪਿਰਮ ਰਸੁ ਗੁਰਸਿਖਾਂ ਸਤਿਗੁਰੂ ਪਿਆਰਾ ।
ਜਿਨ੍ਹਾਂ ਗੁਰਮੁਖ ਗੁਰ ਸਿੱਖਾਂ ਨੇ ਸਤਿਗੁਰੂ ਪਿਆਰਾ (ਜਾਤਾ ਉਨ੍ਹਾਂ ਨੇ ਪਿਆਰੇ ਦੇ) ਪ੍ਰੇਮ ਰਸ ਦਾ ਸੁਖ ਫਲ ਪਾਇਆ ਹੈ।
The sweet fruit of Gurmukhs is the love of Lord and the Sikhs of Guru love the true Guru.
गुरमुखि सुख फल पिरम रसु गुरसिखां सतिगुरू पिआरा ।
ਸਾਧਸੰਗਤਿ ਸਚੁ ਖੰਡ ਵਿਚਿ ਸਤਿਗੁਰ ਪੁਰਖੁ ਵਸੈ ਨਿਰੰਕਾਰਾ ।
(੯) (ਉਨ੍ਹਾਂ ਗੁਰਮੁਖਾਂ ਦੇ) ਸਤਿਸੰਗ ਰੂਪੀ ਸਚਖੰਡ ਵਿਚ ਨਿਰੰਕਾਰ ਤੇ ਸਤਿਗੁਰ ਪੁਰਖ ਵਸਦੇ ਹਨ।
In the holy congregation, the abode of truth, the supreme formless Lord resides.
साधसंगति सचु खंड विचि सतिगुर पुरखु वसै निरंकारा ।
ਭਾਇ ਭਗਤਿ ਗੁਰਮੁਖਿ ਨਿਸਤਾਰਾ ।੪।
(੧੦) ਪ੍ਰੇਮਾ ਭਗਤੀ ਕਰ ਕੇ ਗੁਰਮੁਖਾਂ ਦਾ ਨਿਸਤਾਰਾ ਹੋ ਜਾਂਦਾ ਹੈ।
The Gurmukhs get liberated through loving devotion.
भाइ भगति गुरमुखि निसतारा ।४।
ਪਉਣੁ ਗੁਰੂ ਗੁਰ ਸਬਦੁ ਹੈ ਵਾਹਗੁਰੂ ਗੁਰ ਸਬਦੁ ਸੁਣਾਇਆ ।
(ਜੇਹੜਾ) 'ਵਾਹਿਗੁਰੂ ਦਾ ਗੁਰਾਂ ਨੇ ਸ਼ਬਦ ਸੁਣਾਇਆ ਹੈ ਉਹ ਗੁਰ ਸ਼ਬਦ ਦਾ ਪੌਣ ਹੀ ਗੁਰੂ ਹੈ (ਇਸ ਕਰ ਕੇ ਗੁਰੂ ਨਾਨਕ ਜੀ ਨੇ ਪੌਣ ਨੂੰ ਗੁਰੂ ਪਦਵੀ ਦਿੱਤੀ ਹੈ)।
The Guru's word is the air, the Guru and wondrous lord has recited Word the Guru.
पउणु गुरू गुर सबदु है वाहगुरू गुर सबदु सुणाइआ ।
ਪਾਣੀ ਪਿਤਾ ਪਵਿਤ੍ਰੁ ਕਰਿ ਗੁਰਮੁਖਿ ਪੰਥਿ ਨਿਵਾਣਿ ਚਲਾਇਆ ।
(ਜਿਕੁਰ) ਪਾਣੀ (ਲੋਕਾਂ ਨੂੰ) ਪਵਿੱਤ੍ਰ੍ਰ ਕਰਦਾ ਹੈ (ਅਤੇ ਆਪ) ਨਿਵਾਣ ਨੂੰ ਜਾਂਦਾ ਹੈ (ਤਿਹਾ ਹੀ) ਗੁਰਮੁਖਾਂ ਨੇ ਆਪਣਾ ਪੰਥ (ਤੋਰਿਆ ਹੈ, ਇਸੇ ਕਰ ਕੇ ਕਿ) ਪਾਣੀ (ਸਭ ਦਾ) ਪਿਤਾ ਹੈ।
The father of man is water which by flowing downwards teaches humility.
पाणी पिता पवित्रु करि गुरमुखि पंथि निवाणि चलाइआ ।
ਧਰਤੀ ਮਾਤ ਮਹਤੁ ਕਰਿ ਓਤਿ ਪੋਤਿ ਸੰਜੋਗੁ ਬਣਾਇਆ ।
ਧਰਤੀ ਅਤੇ ਮਾਤਾ ਦਾ ਵੱਡਾ ਕਰ ਕੇ ਤਾਣੇ ਪੇਟੇ ਦਾ ਸੰਜੋਗ ਬਣਾਇਆ ਹੈ (ਭਾਵ ਜਿੱਕੁਰ ਧਰਤੀ ਵਿਖੇ ਸਹਿਨਸ਼ੀਲਤਾ ਹੈ ਤਿੱਕੁਰ ਹੀ ਮਾਤਾ ਵਿਖੇ ਹੈ, ਇਸੇ ਕਰ ਕੇ ਗੁਰੂ ਜੀ ਨੇ ਧਰਤੀ ਮਾਤਾ ਲਿਖੀ ਹੈ)।
The earth being tolerant like mother is the mother and is the further base of all the creatures.
धरती मात महतु करि ओति पोति संजोगु बणाइआ ।
ਦਾਈ ਦਾਇਆ ਰਾਤਿ ਦਿਹੁ ਬਾਲ ਸੁਭਾਇ ਜਗਤ੍ਰੁ ਖਿਲਾਇਆ ।
ਰਾਤ ਦਾਈ ਹੈ ਤੇ ਦਿਨ ਦਾਇਆ ਹੈ, ਜਗਤ ਨੂੰ (ਜਿਸਦਾ) ਸੁਭਾਉ ਬਾਲਕਾਂ ਵਾਲਾ ਹੈ, ਖਿਲਾਉਂਦੇ ਹਨ। (ਰਾਤ ਸੁਆਂਦੀ ਤੇ ਦਿਨ ਸੰਸਾਰਕ ਖੇਡਾਂ ਵਿਚ ਪਰਚਾਉਂਦਾ ਹੈ, ਇਸੇ ਕਰ ਕੇ ਰਾਤ ਦਿਨ ਦਾਈ ਦਾਇਆ ਹਨ)।
The day and night are the nurses who keep the people of child-wisdom busy in the plays of the world.
दाई दाइआ राति दिहु बाल सुभाइ जगत्रु खिलाइआ ।
ਗੁਰਮੁਖਿ ਜਨਮੁ ਸਕਾਰਥਾ ਸਾਧਸੰਗਤਿ ਵਸਿ ਆਪੁ ਗਵਾਇਆ ।
ਗੁਰਮੁਖਾਂ ਦਾ ਜਨਮ ਸਫਲ ਹੈ (ਕਿਉਂ ਜੋ) ਸਾਧ ਸੰਗਤ ਵਿਚ ਨਿਵਾਸ ਕਰ ਕੇ (ਉਨ੍ਹਾਂ ਨੇ) ਦੇਹਾਭਿਮਾਨ ਨੂੰ ਛੱਡ ਦਿੱਤਾ ਹੈ।
The life of Gurmukh is meaningful because he in the holy congregation has lost his egotism.
गुरमुखि जनमु सकारथा साधसंगति वसि आपु गवाइआ ।
ਜੰਮਣ ਮਰਣਹੁ ਬਾਹਰੇ ਜੀਵਨ ਮੁਕਤਿ ਜੁਗਤਿ ਵਰਤਾਇਆ ।
ਤਦੇ ਹੀ ਜਨਮ ਮਰਨ ਤੋਂ ਰਹਿਤ ਹੋਕ ਜੀਵਨ ਮੁਕਤ ਦੀ ਜੁਗਤ ਵਿਚ ਵਰਤਦੇ ਹਨ।
He becoming liberated in life behaves in the 'world with the skill to come out of the cycle of transrnigration.
जंमण मरणहु बाहरे जीवन मुकति जुगति वरताइआ ।
ਗੁਰਮਤਿ ਮਾਤਾ ਮਤਿ ਹੈ ਪਿਤਾ ਸੰਤੋਖ ਮੋਖ ਪਦੁ ਪਾਇਆ ।
(ਗੁਰਮੁਖਾਂ ਦੀ) ਮਾਤਾ ਗੁਰੂ ਸਿੱਖ੍ਯਾ ਹੈ ਤੇ ਪਿਤਾ (ਉਨ੍ਹਾਂ ਦਾ) ਸੰਤੋਖ ਹੈ (ਜਿਸ ਤੋਂ) ਮੋਖ ਪਦਵੀ ਪਾਉਂਦੇ ਹਨ।
The mother of the gurmukhs is the wisdom of the Guru and father, the contentment through whom they attain deliverance.
गुरमति माता मति है पिता संतोख मोख पदु पाइआ ।
ਧੀਰਜੁ ਧਰਮੁ ਭਿਰਾਵ ਦੁਇ ਜਪੁ ਤਪੁ ਜਤੁ ਸਤੁ ਪੁਤ ਜਣਾਇਆ ।
ਧੀਰਜ ਅਤੇ ਧਰਮ ਦੋਵੇਂ ਭ੍ਰ੍ਰਾਤਾ ਹਨ, ਜਪ ਤਪ ਜਤ ਸਤ (ਆਦੀ ਗੁਣ) ਪੁੱਤ੍ਰ੍ਰ ਦੱਸੇ ਜਾਂਦੇ ਹਨ।
Forbearance and the sense of duty are their brothers, and meditation, austetities, continence the sons.
धीरजु धरमु भिराव दुइ जपु तपु जतु सतु पुत जणाइआ ।
ਗੁਰ ਚੇਲਾ ਚੇਲਾ ਗੁਰੂ ਪੁਰਖਹੁ ਪੁਰਖ ਚਲਤੁ ਵਰਤਾਇਆ ।
(੯) ਗੁਰੂ ਚੇਲਾ ਤੇ ਚੇਲਾ ਗੁਰੂ ਪੂਰਣ ਪੁਰਖ ਦਾ ਚਲਿੱਤ੍ਰ੍ਰ ਵਰਤਾਇਆ।
The Guru and the disciple are diffused into one another in equanirnity and they both are the extension of the perfect supreme Lord.
गुर चेला चेला गुरू पुरखहु पुरख चलतु वरताइआ ।
ਗੁਰਮੁਖਿ ਸੁਖ ਫਲੁ ਅਲਖੁ ਲਖਾਇਆ ।੫।
(੧੦) ਗੁਰਮੁਖਾਂ ਨੇ ਅਲਖ ਸੁਖ ਫਲ ਲਖਕੇ ਹੋਰਨਾਂ ਨੂੰ ਲਖਾਇਆ ਹੈ।
Raving realized the supreme pleasure they have made others also realize the same.
गुरमुखि सुख फलु अलखु लखाइआ ।५।
ਪਰ ਘਰ ਜਾਇ ਪਰਾਹੁਣਾ ਆਸਾ ਵਿਚਿ ਨਿਰਾਸੁ ਵਲਾਏ ।
ਓਪਰੇ ਘਰ ਵਿਚ ਜਾਕੇ ਪਰਾਹੁਣਾ (ਜਿੱਕੁਰ) ਆਸਾ ਵਿਚ ਨਿਰਾਸ ਹੋਕੇ (ਸਮਾਂ) ਬਿਤੀਤ ਕਰਦਾ ਹੈ।
The guest in the house of other person remains unconcerned among many expectations.
पर घर जाइ पराहुणा आसा विचि निरासु वलाए ।
ਪਾਣੀ ਅੰਦਰਿ ਕਵਲ ਜਿਉ ਸੂਰਜ ਧਿਆਨੁ ਅਲਿਪਤੁ ਰਹਾਏ ।
ਜਿਵੇਂ ਪਾਣੀ ਵਿਚ ਕਵਲ ਰਹਿਕੇ ਸੂਰਜ ਵੱਲ ਧਿਆਨ ਰਖਦਾ ਹੈ (ਤੇ ਜਲ ਥੋਂ) ਅਲੇਪ ਰਹਿੰਦਾ ਹੈ।
Lotus too in the water concentrates upon sun and remains- uninfluenced by water.
पाणी अंदरि कवल जिउ सूरज धिआनु अलिपतु रहाए ।
ਸਬਦ ਸੁਰਤਿ ਸਤਿਸੰਗਿ ਮਿਲਿ ਗੁਰ ਚੇਲੇ ਦੀ ਸੰਧਿ ਮਿਲਾਏ ।
(ਤਿੱਕੁਰ) ਸਾਧ ਸੰਗਤ ਵਿਚ 'ਗੁਰੂ' 'ਚੇਲੇ' ਦੀ (ਸੰਧਿ=) ਮਿਲੌਨੀ ਸਬਦ ਸੁਰਤ ਨਾਲ ਹੁੰਦੀ ਹੈ (ਅਰਥਾਤ ਕਵਲ ਸੂਰਜ ਵਾਂਙ)।
Likewise in the holy congregation the Guru and disciple meet through word (sabad) and meditative faculty(surati).
सबद सुरति सतिसंगि मिलि गुर चेले दी संधि मिलाए ।
ਚਾਰਿ ਵਰਨ ਗੁਰਸਿਖ ਹੋਇ ਸਾਧਸੰਗਤਿ ਸਚ ਖੰਡ ਵਸਾਏ ।
ਚਾਰ ਵਰਣ ਗੁਰੂ ਦੇ ਸਿੱਖ ਹੋਕੇ ਸਾਧ ਸੰਗਤ ਸਚਖੰਡ ਵਿਖੇ ਵਸਦੇ ਹਨ।
People of the four varnas, by becoming followers of the Guru, reside in the abode of truth through the holy congregation.
चारि वरन गुरसिख होइ साधसंगति सच खंड वसाए ।
ਆਪੁ ਗਵਾਇ ਤੰਬੋਲ ਰਸੁ ਖਾਇ ਚਬਾਇ ਸੁ ਰੰਗ ਚੜ੍ਹਾਏ ।
(ਕੱਥ, ਸੁਪਾਰੀ, ਚੂਨਾ, ਪਾਨ ਦੇ ਤੰਬੋਲ=) ਬੀੜੇ ਨੂੰ (ਜਿਵੇਂ) ਜਦ (ਲੋਕ) ਚੱਬਕੇ ਖਾਂਦੇ ਹਨ (ਤਾਂ ਲਾਲ) ਰੰਗ ਚੜ੍ਹਦਾ ਹੈ, (ਤਦੋਂ ਚਾਰੇ) ਆਪਾ ਭਾਵ ਨੂੰ ਗਵਾ ਦਿੰਦੇ ਹਨ (ਕੇਵਲ ਲਾਲ ਰੰਗ ਹੀ ਦਿਸਦਾ ਹੈ)।
Like the one coloured sap of betel-leaf they shed away their selfhood, and all are coloured in their one fast colour.
आपु गवाइ तंबोल रसु खाइ चबाइ सु रंग चढ़ाए ।
ਛਿਅ ਦਰਸਨ ਤਰਸਨ ਖੜੇ ਬਾਰਹ ਪੰਥਿ ਗਿਰੰਥ ਸੁਣਾਏ ।
ਛੇ ਦਰਸ਼ਨ (ਅਤੇ ਜੋਗੀਆਂ ਦੇ) ਬਾਰਾਂ ਪੰਥ (ਆਪੋ ਆਪਣੇ ਮਤਾਂ ਦੇ) ਗ੍ਰੰਥਾਂ ਨੂੰ ਸੁਣਾ ਕੇ ਤਰਸਦੇ ਖੜੇ ਹਨ (ਪਰੰਤੂ ਇਸ ਪਦਵੀ ਨੂੰ ਅਹੰਕਾਰ ਦੇ ਕਾਰਣ ਪ੍ਰਾਪਤ ਨਹੀਂ ਹੁੰਦੇ)।
All the six philosophies and the twelve sects of yogis covet by standing away (but do not get that status because of their pride).
छिअ दरसन तरसन खड़े बारह पंथि गिरंथ सुणाए ।
ਛਿਅ ਰੁਤਿ ਬਾਰਹ ਮਾਸ ਕਰਿ ਇਕੁ ਇਕੁ ਸੂਰਜੁ ਚੰਦੁ ਦਿਖਾਏ ।
ਛੀ ਰੁੱਤਾਂ (ਅਰਥਾਤ ਬਸੰਤ, ਗ੍ਰੀਖਮ, ਸਰਦ, ਹੇਮੰਤ, ਸਿਸਰ) ਦੇ ਬਾਰਾਂ ਮਹੀਨਿਆਂ ਦੇ ਇਕ ਸੂਰਜ ਤੇ ਇਕ ਚੰਦ ਦੱਸਦੇ ਹਨ (ਭਾਵ, ਇਹ ਨਹੀਂ ਜਾਣਦੇ ਕਿ ਸੂਰਜ ਇਕ ਹੈ ਤੇ ਰੁੱਤਾਂ ਵਿਖੇ ਭੇਦ ਹੈ)।
Six seasons, twelve months are shown to have one sun and one moon,
छिअ रुति बारह मास करि इकु इकु सूरजु चंदु दिखाए ।
ਬਾਰਹ ਸੋਲਹ ਮੇਲਿ ਕੈ ਸਸੀਅਰ ਅੰਦਰਿ ਸੂਰ ਸਮਾਏ ।
(ਪਰੰਤੂ ਗੁਰਮੁਖਾਂ ਨੇ) ਬਾਰਾਂ ਸੂਰਜ ਦੀਆਂ ਅਤੇ ਸੋਲਾਂ (ਕਲਾ) ਚੰਦ੍ਰ੍ਰਮਾਂ ਦੀਆਂ ਮੇਲ ਕੇ ਚੰਦ੍ਰ੍ਰਮਾਂ ਵਿਚ ਸੂਰਜ ਮਿਲਾਇਆ ਹੈ (ਭਾਵ ਸਤੋ ਵਿਚ ਤਮੋ ਦਾ ਅਭਾਵ ਕੀਤਾ ਹੈ। ਅੱਗੇ ਤ੍ਰਿਗੁਣਾਤੀਤ ਦੱਸਦੇ ਹਨ:)
But the gurmukhs have fused the sun and the moon into each other, i.e. they have demolished the boundries of the sattva and the rajas gunas.
बारह सोलह मेलि कै ससीअर अंदरि सूर समाए ।
ਸਿਵ ਸਕਤੀ ਨੋ ਲੰਘਿ ਕੈ ਗੁਰਮੁਖਿ ਇਕੁ ਮਨੁ ਇਕੁ ਧਿਆਏ ।
(੯) (ਪਰ) ਗੁਰਮੁਖ ਸਤੋਗੁਣ ਤ ਤਮੋਗੁਣ ਥੋਂ ਲੰਘਕੇ ਇਕ ਮਨ ਹੋਕੇ ਇਕ (ਪਰਮਾਤਮਾ ਦਾ ਹੀ) ਧਿਆਨ ਕਰਦੇ ਹਨ।
Having gone beyond the rnaya of Siva-sakti they medicate upon the one supreme.
सिव सकती नो लंघि कै गुरमुखि इकु मनु इकु धिआए ।
ਪੈਰੀ ਪੈ ਜਗੁ ਪੈਰੀ ਪਾਏ ।੬।
(੧੦) (ਆਪ ਸਭ ਦੀ ਪੈਰੀ) ਪਏ (ਕਰਦੇ) ਹਨ ਅਤੇ ਜਗਤ (ਉਨ੍ਹਾਂ ਦੀ) ਪੈਰੀਂ ਡਿਗਦਾ ਹੈ।
Their humility makes the world fall at their feet.
पैरी पै जगु पैरी पाए ।६।
ਗੁਰ ਉਪਦੇਸ ਅਦੇਸੁ ਕਰਿ ਪੈਰੀ ਪੈ ਰਹਰਾਸਿ ਕਰੰਦੇ ।
(ਗੁਰ ਸਿੱਖ) ਗੁਰੂ ਦੇ ਉਪਦੇਸ਼ ਵਿਚ ਘਰ ਕਰ ਕੇ ਪੈਰੀਂ ਪੈਣ ਦੀ ਰਹੁਰੀਤ ਕਰਦੇ ਹਨ।
Considering the sermon of the Guru as the order they observe the code being bumble.
गुर उपदेस अदेसु करि पैरी पै रहरासि करंदे ।
ਚਰਣ ਸਰਣਿ ਮਸਤਕੁ ਧਰਨਿ ਚਰਨ ਰੇਣੁ ਮੁਖਿ ਤਿਲਕ ਸੁਹੰਦੇ ।
ਚਰਨਾਂ ਦੀ ਸ਼ਰਨ ਮੱਥੇ ਪੁਰ ਰਖਦੇ ਤੇ ਚਰਨ ਧੂੜ ਦਾ ਮੁਖ ਪੁਰ ਤਿਲਕ ਸੁਭਾਇਮਾਨ ਕਰਦੇ ਹਨ।
They surrender at the feet of Guru and apply he dust of his-feet to their heads.
चरण सरणि मसतकु धरनि चरन रेणु मुखि तिलक सुहंदे ।
ਭਰਮ ਕਰਮ ਦਾ ਲੇਖੁ ਮੇਟਿ ਲੇਖੁ ਅਲੇਖ ਵਿਸੇਖ ਬਣੰਦੇ ।
ਕਰਮਾਂ ਤੇ ਭਰਮਾਂ ਦਾ ਲੇਖ ਮੇਟ ਦਿੱਤਾ ਹੈ, ਲੇਖ ਤੋਂ ਅਲੇਖ (ਅਕਾਲ ਪੁਰਖ) ਨਾਲ ਵਿਸ਼ੇਖ (ਪ੍ਰੀਤਿ) ਕਰਦੇ ਹਨ।
By effacing the delusive writings of destiny, they create special love for imperceptible God.
भरम करम दा लेखु मेटि लेखु अलेख विसेख बणंदे ।
ਜਗਮਗ ਜੋਤਿ ਉਦੋਤੁ ਕਰਿ ਸੂਰਜ ਚੰਦ ਨ ਲਖ ਪੁਜੰਦੇ ।
ਆਪਣੀ ਜੋਤ ਨੂੰ ਜਗਮਗ ਕਰ ਕੇ ਉਦੇ ਕਰਦੇ ਹਨ, ਲੱਖ ਸੂਰਜ ਚੰਦ ਭੀ (ਉਸ ਨੂੰ) ਨਹੀਂ ਪਹੁੰਚ ਸਕਦੇ।
Myriads of suns and moons cannot reach their effulgence.
जगमग जोति उदोतु करि सूरज चंद न लख पुजंदे ।
ਹਉਮੈ ਗਰਬੁ ਨਿਵਾਰਿ ਕੈ ਸਾਧਸੰਗਤਿ ਸਚ ਮੇਲਿ ਮਿਲੰਦੇ ।
ਹਉਮੈਂ ਹੰਕਾਰ ਦੂਰ ਕਰਾਕੇ ਸਾਧ ਸੰਗਤ ਦੇ ਸਚੇ ਮੇਲ ਵਿਚ ਮਿਲਦੇ ਹਨ।
Deleting ego from themselves they take dip into the sacred tank of the holy congregation.
हउमै गरबु निवारि कै साधसंगति सच मेलि मिलंदे ।
ਸਾਧਸੰਗਤਿ ਪੂਰਨ ਬ੍ਰਹਮੁ ਚਰਣ ਕਵਲ ਪੂਜਾ ਪਰਚੰਦੇ ।
ਸਾਧ ਸੰਗਤ ਵਿਚ ਪੂਰਨ ਬ੍ਰਹਮ ਵੱਸਦਾ ਹੈ (ਉਨ੍ਹਾਂ ਦੇ) ਚਰਨ ਕਮਲਾਂ ਦੀ ਪੂਜਾ ਵਿਚ ਪਰਚਦੇ ਹਨ।
Holy congregation is the abode of the perfect Brahm and they (gurmukhs) keep their mind imbued with the lotus feet (of Lord).
साधसंगति पूरन ब्रहमु चरण कवल पूजा परचंदे ।
ਸੁਖ ਸੰਪਟਿ ਹੋਇ ਭਵਰ ਵਸੰਦੇ ।੭।
ਸੁਖਾਂ ਦਾ ਸੰਪਟ (ਡੱਬਾ) ਬਣਾ ਕੇ (ਆਪ) ਭਵਰ ਰੂਪ ਹੋ ਕੇ (ਪਰਚਦੇ ਹਨ ਤੇ ਦਿਨ ਰਾਤ ਗੁਰੂ ਚਰਨਾਂ ਦੇ ਧਿਆਨ ਵਿਖੇ) ਵੱਸਦੇ ਹਨ।
They become the black bee and reside in the pleasure-petals (of the holy Lord).
सुख संपटि होइ भवर वसंदे ।७।
ਗੁਰ ਦਰਸਨੁ ਪਰਸਣੁ ਸਫਲੁ ਛਿਅ ਦਰਸਨੁ ਇਕ ਦਰਸਨੁ ਜਾਣੈ ।
ਗੁਰੂ ਦਾ ਦਰਸ਼ਨ ਅਤੇ ਪਰਸਨ ਸਫਲ ਹੈ ਜੋ ਛੀ ਮਤਾਂ ਦੀ (ਥਾਂ ਮੁਢ ਦਰਸ਼ਨ=ਮੱਤ) ਇਕ ਜਾਣਦਾ ਹੈ।
Blessed is the Glimpse and the company of the guru because there only one visualizes God alone in all the six philosophies.
गुर दरसनु परसणु सफलु छिअ दरसनु इक दरसनु जाणै ।
ਦਿਬ ਦਿਸਟਿ ਪਰਗਾਸੁ ਕਰਿ ਲੋਕ ਵੇਦ ਗੁਰ ਗਿਆਨੁ ਪਛਾਣੈ ।
ਗਿਆਨ ਦੀ ਦ੍ਰਿਸ਼ਟੀ ਨਾਲ ਪ੍ਰਕਾਸ਼ ਕਰ ਕੇ ਲੋਕਾਂ ਵਿਖੇ ਭੀ ਅਰ ਪੁਸਤਕਾਂ (ਵਿਖੇ ਭੀ ਇਕੋ) ਗੁਰੂ ਦਾ ਗ੍ਯਾਨ ਪਛਾਣਦਾ ਹੈ (ਬਾਕੀ ਦਾ ਸਭ ਤ੍ਰਿਸਕਾਰ ਕਰਦਾ ਹੈ) (ਅ) ਲੋਕ ਵੇਦ (ਲੋਕੋਕਤੀ ਨੂੰ ਮਿਟਾਕੇ) ਦਿੱਬ ਦ੍ਰਿਸ਼ਟਿ ਦਾ ਪ੍ਰਕਾਸ਼ ਕਰਦਾ ਹੈ ਅਰ ਗੁਰੂ (ਮਤ ਦੇ ਦੱਸੇ ਹੋਏ) ਗਿਆਨ ਦੀ ਪਛਾਣ ਕਰਦਾ ਹੈ।
Getting enlightened one identifies the teachings of Guru even in secular affairs
दिब दिसटि परगासु करि लोक वेद गुर गिआनु पछाणै ।
ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ ।
ਇਕ ਨਾਰੀ ਦਾ ਜਤੀ ਹੁੰਦਾ ਹੈ, ਪਰਾਈ ਇਸਤ੍ਰ੍ਰੀ ਨੂੰ ਧੀ ਤੇ ਭੈਣ ਆਖਦਾ ਹੈ।
Having one women as wife he (the Sikh) is a celebate and considers any other's wife as his daughter or a sister.
एका नारी जती होइ पर नारी धी भैण वखाणै ।
ਪਰ ਧਨੁ ਸੂਅਰ ਗਾਇ ਜਿਉ ਮਕਰੂਹ ਹਿੰਦੂ ਮੁਸਲਮਾਣੈ ।
ਪਰਾਇਆ ਧਨ ਹਿੰਦੂ ਨੂੰ ਗਉੂ ਤੇ ਮੁਸਲਮਾਨ ਨੂੰ ਸੂਰ ਵਾਂਗੂੰ ਅਖਾਜ ਸਮਝਦਾ ਹੈ। (ਯਥਾ ਗੁਰਵਾਕ-”ਹਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ” Ḥਵਾਰ ਮਾਝ ਮ: ੫Ḧ। “ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੈ” Ḥਵਾਰ ਮਾਝ ਮ: ੧Ḧ॥ “ਖੁਸਿ ਖੁਸਿ ਲੈਦਾ ਵਸਤੁ ਪਰਾਈ॥ ਵੇਖੈ ਸੁਣੈ ਤੇਰੇ ਨਾਲਿ ਖੁਦਾਈ॥ “ Ḥਮਾਰੂ ਮ: ੫
To covet another man's property is forbidden ( to a Sikh) as the swine is to the Muslim and the cow to a Hindu.
पर धनु सूअर गाइ जिउ मकरूह हिंदू मुसलमाणै ।
ਘਰਬਾਰੀ ਗੁਰਸਿਖੁ ਹੋਇ ਸਿਖਾ ਸੂਤ੍ਰ ਮਲ ਮੂਤ੍ਰ ਵਿਡਾਣੈ ।
ਜੋ (ਘਰਬਾਰੀ=) ਗ੍ਰਿਹਸਥੀ ਗੁਰੂ ਦੇ ਸਿੱਖ ਹੁੰਦੇ ਹਨ ਓਹ (ਸਿਖਾ=) ਬੋਦੀ (ਸਤ=) ਜਨੇਊੂ ਨੂੰ ਮਲ ਮੂਤ੍ਰ੍ਰ ਦੀ ਤਰ੍ਹਾਂ ਸਮਝਕੇ ਤਿਆਗਦੇ ਹਨ। (ਭਾਵ ਮਨ ਕਰ ਕੇ ਵਿਡਾਣੇ=ਅਸੰਗ ਰਹਿੰਦੇ ਹਨ, ਗ੍ਯਾਨ ਥੋਂ ਮੁਕਤੀ ਜਾਣਦੇ ਹਨ)।
The sikh being a householder abnegates tonsure,the sacred thread ( Janeau), etc and forsakes them like abdominable faeces.
घरबारी गुरसिखु होइ सिखा सूत्र मल मूत्र विडाणै ।
ਪਾਰਬ੍ਰਹਮੁ ਪੂਰਨ ਬ੍ਰਹਮੁ ਗਿਆਨੁ ਧਿਆਨੁ ਗੁਰਸਿਖ ਸਿਞਾਣੈ ।
ਸਿੱਖ ਗੁਰੂ ਦੇ ਗਿਆਨ ਧਿਆਨ ਕਰ ਕੇ ਸਾਰੇ ਪਾਰਬ੍ਰਹਮ ਨੂੰ ਹੀ ਪੂਰਣ ਦੇਖਦੇ ਹਨ।
The Sikh of the Guru accepts transcendental Lord as the sole found af higher knowledge and the meditation.
पारब्रहमु पूरन ब्रहमु गिआनु धिआनु गुरसिख सिञाणै ।
ਸਾਧਸੰਗਤਿ ਮਿਲਿ ਪਤਿ ਪਰਵਾਣੈ ।੮।
(ਅਜਿਹੇ ਗ੍ਯਾਨੀਆਂ ਦੀ) ਸਾਧ ਸੰਗਤ ਵਿਖੇ (ਕੋਈ ਪਾਪੀ ਭੀ ਆ ਜਾਵੇ ਤਾਂ ਵੁਹ ਭੀ) ਮਿਲਕੇ ਪ੍ਰਮਾਣੀਕ ਪਤ ਵਾਲਾ ਹੋ ਜਾਂਦਾ ਹੈ।
In the congregation of such people any body could become authentic as well as respectable.
साधसंगति मिलि पति परवाणै ।८।
ਗਾਈ ਬਾਹਲੇ ਰੰਗ ਜਿਉ ਖੜੁ ਚਰਿ ਦੁਧੁ ਦੇਨਿ ਇਕ ਰੰਗੀ ।
ਜਿਵੇਂ ਕਈ ਰੰਗਾਂ ਦੀਆਂ (ਕਾਲੀਆਂ, ਪੀਲੀਆਂ, ਧਉਲੀਆਂ ਆਦਿ) ਗਊੂਆਂ ਹੁੰਦੀਆਂ ਹਨ, ਦੱਭ ਜਾਂ ਘਾਹ ਖਾਕੇ ਦੁੱਧ ਇਕੋ ਰੰਗ ਦਾ (ਚਿੱਟਾ) ਹੀ ਦਿੰਦੀਆਂ ਹਨ।
Though the cows are of different hues yet their milk is of the same (white) colour.
गाई बाहले रंग जिउ खड़ु चरि दुधु देनि इक रंगी ।
ਬਾਹਲੇ ਬਿਰਖ ਵਣਾਸਪਤਿ ਅਗਨੀ ਅੰਦਰਿ ਹੈ ਬਹੁ ਰੰਗੀ ।
ਬਨਾਸਪਤੀ ਵਿਖੇ ਬਾਹਲੇ (ਭਾਂਤਾਂ ਦੇ) ਬਿਰਖ ਹਨ, (ਪਰ ਕਿਆ ਉਨ੍ਹਾਂ ਦੇ ਅੰਦਰਲੀ ਅੱਗ ਵਿਚ ਭੀ ਬਹੁਤੇ ਰੰਗ ਹੁੰਦੇ ਹਨ? (ਭਾਵ ਨਹੀਂ)।
The vegetation has variety of trees but is the fire therein of different colours?
बाहले बिरख वणासपति अगनी अंदरि है बहु रंगी ।
ਰਤਨਾ ਵੇਖੈ ਸਭੁ ਕੋ ਰਤਨ ਪਾਰਖੂ ਵਿਰਲਾ ਸੰਗੀ ।
ਰਤਨਾਂ ਦੇ ਦੇਖਣ ਵਾਲੇ ਤਾਂ ਸਾਰੇ ਹੀ ਹਨ, ਪਰੰਤੂ ਪ੍ਰੀਖ੍ਯਕ ਕੋਈ ਇਕ ਵਿਰਲਾ ਹੈ।
Many behold the jewels but the jeweller is a rare person.
रतना वेखै सभु को रतन पारखू विरला संगी ।
ਹੀਰੇ ਹੀਰਾ ਬੇਧਿਆ ਰਤਨ ਮਾਲ ਸਤਿਸੰਗਤਿ ਚੰਗੀ ।
(ਜਿਨ੍ਹਾਂ ਦਾ ਮਨ) ਹੀਰਾ (ਗੁਰ ਸਬਦ ਦੇ) ਹੀਰੇ ਨਾਲ ਵੇਧਿਆ ਹੈ ਉਹ ਸਾਧ ਸੰਗਤ ਰੂਪੀ ਚੰਗੀ ਰਤਨਾਂ ਦੀ ਮਾਲਾ ਵਿਖੇ (ਪ੍ਰੋਤੇ ਗਏ ਹਨ)।
As the diamond interlaced with other diamonds goes in the company of jewels, likewise the mind-diamond intertwined with the diamond like Guru Word goes in the string of the holy congregation.
हीरे हीरा बेधिआ रतन माल सतिसंगति चंगी ।
ਅੰਮ੍ਰਿਤੁ ਨਦਰਿ ਨਿਹਾਲਿਓਨੁ ਹੋਇ ਨਿਹਾਲੁ ਨ ਹੋਰਸੁ ਮੰਗੀ ।
(ਉਹ ਗ੍ਯਾਨਵਾਨ ਲੋਕ ਗੁਰੂ ਦੀ) ਅੰਮ੍ਰਿਤ ਨਦਰ ਨਾਲ ਨਿਹਾਲ ਹੋ ਗਏ ਹਨ, ਨਿਹਾਲ ਹੋਕੇ ਓਹ ਹੋਰ (ਕੁਝ ਪਦਾਰਥ) ਨਹੀਂ ਚਾਹੁੰਦੇ।
Knowledgeable people get blessed with the ambrosial sight of the Guru and then have no desire whatsoever.
अंम्रितु नदरि निहालिओनु होइ निहालु न होरसु मंगी ।
ਦਿਬ ਦੇਹ ਦਿਬ ਦਿਸਟਿ ਹੋਇ ਪੂਰਨ ਬ੍ਰਹਮ ਜੋਤਿ ਅੰਗ ਅੰਗੀ ।
(ਉਨ੍ਹਾਂ ਦੀ) ਦੇਹ ਅਰ ਦ੍ਰਿਸ਼ਟੀ ਦਿੱਬ ਹੋ ਗਈ ਹੈ, (ਭਾਵ ਉਨ੍ਹਾਂ ਦੇ ਦਰਸ਼ਣ ਥੋਂ ਹੀ ਲੋਕ ਨਿਹਾਲ ਹੋ ਜਾਂਦੇ ਹਨ) ਸਾਰੇ ਅੰਗ ਅੰਗ ਵਿਖੇ ਇਕ ਬ੍ਰਹਮ ਦੀ ਜੋਤਿ ਹੀ ਪੂਰਣ ਦੇਖਦੇ ਹਨ।
Their body and vision turns divine and their every limb reflects the divine light of the perfect Brahm.
दिब देह दिब दिसटि होइ पूरन ब्रहम जोति अंग अंगी ।
ਸਾਧਸੰਗਤਿ ਸਤਿਗੁਰ ਸਹਲੰਗੀ ।੯।
ਸਤਿਗੁਰਾਂ ਦੀ ਸਾਧ ਸੰਗਤ ਹੀ (ਸੱਚਾ) ਸਨਬੰਧੀ ਹੈ।
Their relations with the true Guru are established through the holy congregation.
साधसंगति सतिगुर सहलंगी ।९।
ਸਬਦ ਸੁਰਤਿ ਲਿਵ ਸਾਧਸੰਗਿ ਪੰਚ ਸਬਦ ਇਕ ਸਬਦ ਮਿਲਾਏ ।
ਸਬਦ ਦੀ ਸੁਰਤ ਵਿਖੇ ਸਾਧ ਸੰਗਤ ਦੀ ਲਿਵ (ਲੱਗੀ ਹੋਈ ਹੈ) ਪੰਜ ਸ਼ਬਦਾਂ (ਅਰਥਾਤ ਤੱਤ, ਬਿੱਤ, ਘਨ, ਨਾਦ, ਸੁਖਰ ਦੀ ਥਾਂ) ਇਕੋ ਸਬਦ (ਵਾਹਿਗੁਰੂ ਦਾ ਅਜਪਾ ਜਾਪ ਹੀ) ਮੇਲਦੇ ਹਨ।
The Gurmukh while immersing his meditational faculty in the Word listens to the Word alone even through the five types of sounds (created through many instruments).
सबद सुरति लिव साधसंगि पंच सबद इक सबद मिलाए ।
ਰਾਗ ਨਾਦ ਲਖ ਸਬਦ ਲਖਿ ਭਾਖਿਆ ਭਾਉ ਸੁਭਾਉ ਅਲਾਏ ।
(ਹੋਰ) ਰਾਗਾਂ ਅਤੇ ਨਾਦਾਂ ਦੇ (ਸੰਬਾਦ=) ਝਗੜੇ ਸਮਝਕੇ ਪ੍ਰੇਮ ਨਾਲ ਹੀ ਭਾਖਿਆ (ਗ੍ਯਾਨ ਚਰਚਾ) ਕਰਦੇ ਅਰ ਅਲਾਪ (ਰਾਗ ਦਾ ਬੀ) ਪ੍ਰੇਮ ਨਾਲ ਹੀ ਕਰਦੇ ਹਨ (ਭਾਵ ਪ੍ਰੇਮਾ ਭਗਤੀ ਮੁੱਖ ਸਮਝਦੇ ਹਨ)।
Considering the ragas and nadas only as the medium, the Gurmukh discusses and recites with love.
राग नाद लख सबद लखि भाखिआ भाउ सुभाउ अलाए ।
ਗੁਰਮੁਖਿ ਬ੍ਰਹਮ ਧਿਆਨੁ ਧੁਨਿ ਜਾਣੈ ਜੰਤ੍ਰੀ ਜੰਤ੍ਰ ਵਜਾਏ ।
ਗੁਰਮੁਖ ਲੋਕ ਹੀ ਬ੍ਰਹਮ ਦੇ ਧ੍ਯਾਨ ਦੀ ਧੁਨਿ ਤਾਰ ਨੂੰ ਜਾਣਦੇ ਹਨ ਜਿਕੁਰ ਜਿੰਤ੍ਰ੍ਰੀ ਵਾਜੇ ਦੀ ਧੁਨਿ ਜਾਣਦਾ ਹੈ।
Only the Gurmukhs understand the melody of the knowledge of the supreme reality.
गुरमुखि ब्रहम धिआनु धुनि जाणै जंत्री जंत्र वजाए ।
ਅਕਥ ਕਥਾ ਵੀਚਾਰਿ ਕੈ ਉਸਤਤਿ ਨਿੰਦਾ ਵਰਜਿ ਰਹਾਏ ।
ਉਹੋ ਹੀ ਉਸਤਤ ਨਿੰਦਾ ਨੂੰ ਦੂਰ ਕਰ ਕੇ ਅਕਥ ਕਥਾ ਦੇ ਵਿਚਾਰ ਵਿਚ ਰਹਿੰਦੇ ਹਨ।
The Sikhs ponder on the words of the Ineffable, and abstain from praise and blame.
अकथ कथा वीचारि कै उसतति निंदा वरजि रहाए ।
ਗੁਰ ਉਪਦੇਸੁ ਅਵੇਸੁ ਕਰਿ ਮਿਠਾ ਬੋਲਣੁ ਮਨ ਪਰਚਾਏ ।
ਗੁਰ ਉਪਦੇਸ਼ ਨੂੰ ਧਾਰਨ ਕਰ ਕੇ ਓਹ ਮਿੱਠਾ ਬੋਲਕੇ (ਹਰੇਕ ਦਾ) ਮਨ ਪਰਚਾਉਂਦੇ ਹਨ।
Allowing the Guru's instruction to enter their hearts they speak politely and thus comfort one another.
गुर उपदेसु अवेसु करि मिठा बोलणु मन परचाए ।
ਜਾਇ ਮਿਲਨਿ ਗੁੜ ਕੀੜਿਆਂ ਰਖੈ ਰਖਣਹਾਰੁ ਲੁਕਾਏ ।
(ਇਸੇ ਕਾਰਣ ਗੁੜ ਦੀਆਂ ਕੀੜੀਆਂ ਵਾਂਙੂ ਕੋਈ ਉਨ੍ਹਾਂ ਨੂੰ ਭਾਵੇਂ ਕਿਧਰੇ ਲੁਕਾਵੇ ਲੋਕ ਲੱਭ ਲੈਂਦੇ ਹਨ।
The Sikhs' virtues cannot be concealed. As a man may hide mollasses, but ants will discover it.
जाइ मिलनि गुड़ कीड़िआं रखै रखणहारु लुकाए ।
ਗੰਨਾ ਹੋਇ ਕੋਲੂ ਪੀੜਾਏ ।੧੦।
(ਉਹ ਪਰੋਪਕਾਰ ਵਿਚ) ਗੰਨੇ ਵਾਂਙ (ਨਿੱਜ ਨੂੰ) ਕੋਹਲੂ ਵਿਚ ਪੀੜ ਲੈਂਦੇ ਹਨ।
As the sugarcane gives juice when pressed in a mill, so must a Sikh suffer while conferring favours on others.
गंना होइ कोलू पीड़ाए ।१०।
ਚਰਣ ਕਮਲ ਮਕਰੰਦੁ ਰਸਿ ਹੋਇ ਭਵਰੁ ਲੈ ਵਾਸੁ ਲੁਭਾਵੈ ।
(ਗੁਰੂ ਦੇ) ਚਰਣਾਰਬਿੰਦ ਦੇ ਮਕਰੰਦ ਦੇ ਰਸ ਪੁਰ ਭਵਰ ਹੋਕੇ ਵਾਸ਼ਨਾ ਵਿਖੇ ਲੁਭਾਇਮਾਨ ਹੁੰਦੇ ਹਨ।
Like the black bee they surrender at the lotus feet of Guru and enjoy the sap and remain happy.
चरण कमल मकरंदु रसि होइ भवरु लै वासु लुभावै ।
ਇੜਾ ਪਿੰਗੁਲਾ ਸੁਖਮਨਾ ਲੰਘਿ ਤ੍ਰਿਬੇਣੀ ਨਿਜ ਘਰਿ ਆਵੈ ।
ਇੜਾ ਆਦ ਤਿੰਨ ਨਾੜੀਆਂ ਦੀ ਤ੍ਰਿਬੇਣੀ ਨੂੰ ਲੰਘ ਕੇ (ਤਿਆਗਕੇ) ਅਪਣੇ ਸਰੂਪ ਵਿਖੇ ਆਉਂਦੇ ਹਨ।
They go beyond the triveni of ira, pingala and susumna and stablize in their own self.
इड़ा पिंगुला सुखमना लंघि त्रिबेणी निज घरि आवै ।
ਸਾਹਿ ਸਾਹਿ ਮਨੁ ਪਵਣ ਲਿਵ ਸੋਹੰ ਹੰਸਾ ਜਪੈ ਜਪਾਵੈ ।
ਸਵਾਸ ਸਵਾਸ ਮਨ ਤੇ ਪ੍ਰਾਣਾਂ ਦੀ ਤਾਰ ਲਾ ਕੇ ਸੋਹੰ ਅਤੇ ਹੰਸਾ ਦਾ ਜਾਪ ਜਪਦੇ ਹਨ। (ਜਨਮ ਸਾਖੀ ਵਿੱਚ ਦੱਸਿਆ ਹੈ ਕਿ ਮਰਦਾਨਾ ਇਸ ਜਾਪ ਨਾਲ ਡੁੱਬ ਚੱਲਿਆ ਸੀ, ਕੇਵਲ ਗੁਰੂ ਨਾਨਕ ਜੀ ਨੂੰ ਏਹ ਮੰਤ੍ਰ੍ਰ ਸੌਜਿਆ ਸੀ। ਇਸ ਲਈ ਜਾਪ ਵੇਲੇ ਆਪੋ ਆਪਣੇ ਅਧਿਕਾਰ ਦੀ ਪਰਖ ਜ਼ਰੂਰੀ ਹੈ, ਸੋਹੰ ਗੁਰਮਤ ਵਿਚ ਵਾਹਿਗੁਰੂ ਪਦ ਵਾਂਙ 'ਗੁਰ
They through the flame of breath, mind and the life force, recite and make others recite the soham and hans recitations (jap).
साहि साहि मनु पवण लिव सोहं हंसा जपै जपावै ।
ਅਚਰਜ ਰੂਪ ਅਨੂਪ ਲਿਵ ਗੰਧ ਸੁਗੰਧਿ ਅਵੇਸੁ ਮਚਾਵੈ ।
ਲਿਵ ਦਾ ਅਨੂਪਮ ਰੂਪ ਅਚਰਜ ਹੈ ਖੁਸ਼ਬੋ ਦੇ ਸਮਾਉਣ ਵਾਂਙੂ ਸੁਗੰਧ ਮਚਾ ਦੇਂਦਾ ਹੈ।
The form of surati is wonderfully fragrant and enrapturing.
अचरज रूप अनूप लिव गंध सुगंधि अवेसु मचावै ।
ਸੁਖਸਾਗਰ ਚਰਣਾਰਬਿੰਦ ਸੁਖ ਸੰਪਟ ਵਿਚਿ ਸਹਜਿ ਸਮਾਵੈ ।
ਸੁਖਾਂ ਦੇ ਸਮੁੰਦ੍ਰ੍ਰ ਚਰਣ ਕਮਲ ਰੂਪੀ ਸੁਖ ਸੰਪਟ ਵਿਖੇ ਸਹਜ ਨਾਲ ਸਮਾਉਂਦੇ ਹਨ।
The gurmukhs calmly absorb in the pleasure-ocean of the Guru feet.
सुखसागर चरणारबिंद सुख संपट विचि सहजि समावै ।
ਗੁਰਮੁਖਿ ਸੁਖ ਫਲ ਪਿਰਮ ਰਸੁ ਦੇਹ ਬਿਦੇਹ ਪਰਮ ਪਦੁ ਪਾਵੈ ।
ਗੁਰਮੁਖ (ਜਦ) ਪਿਰਮ ਰਸ ਦੇ ਸੁਖ ਫਲ ਨੂੰ ਪਾ ਕੇ ਦੇਹ ਥੋਂ ਬਿਦੇਹ ਮੁਕਤ ਹੁੰਦੇ ਹਨ ਤਦ ਪਰਮ ਪਦ ਨੂੰ ਪਾਉਂਦੇ ਹਨ।
When they in the form of pleasure-fruit obtain the supreme joy, they go beyond the bondages of body and bodylessness and attain the highest station.
गुरमुखि सुख फल पिरम रसु देह बिदेह परम पदु पावै ।
ਸਾਧਸੰਗਤਿ ਮਿਲਿ ਅਲਖੁ ਲਖਾਵੈ ।੧੧।
(ਅਜਿਹੇ) ਸਾਧ ਸੰਗਤ ਦੇ ਮਿਲਨ ਵਿਖੇ ਅਲਖ ਦੀ ਲੱਖਤਾ ਹੁੰਦੀ ਹੈ।
Such gurmukhs have the glimpse of that invisible Lord in the holy congregation.
साधसंगति मिलि अलखु लखावै ।११।
ਗੁਰਮੁਖਿ ਹਥਿ ਸਕਥ ਹਨਿ ਸਾਧਸੰਗਤਿ ਗੁਰ ਕਾਰ ਕਮਾਵੈ ।
(ਜਿਹੜੇ) ਸਾਧ ਸੰਗਤ ਅਤੇ ਗੁਰਾਂ ਦੀ (ਕਾਰ=) ਸੇਵਾ ਕਰਦੇ ਹਨ।
Worthy are the hands of the Sikh who in the holy congregation do the Guru's work.
गुरमुखि हथि सकथ हनि साधसंगति गुर कार कमावै ।
ਪਾਣੀ ਪਖਾ ਪੀਹਣਾ ਪੈਰ ਧੋਇ ਚਰਣਾਮਤੁ ਪਾਵੈ ।
ਪੱਖਾ ਝੱਲਦੇ, (ਲੰਗਰ ਵਾਸਤੇ ਚੱਕੀ) ਪੀਂਹਦੇ, ਪਾਣੀ ਢੋਂਦੇ, ਪੈਰ ਧੋ ਕੇ ਚਰਣਾਂਮ੍ਰਿਤ (ਮੁਖ ਵਿਚ) ਪਾਉਂਦੇ ਹਨ।
Who draw water, fan the sangat, grind the flour, wash the feet of Guru and drink the water therefrom;
पाणी पखा पीहणा पैर धोइ चरणामतु पावै ।
ਗੁਰਬਾਣੀ ਲਿਖਿ ਪੋਥੀਆ ਤਾਲ ਮ੍ਰਿਦੰਗ ਰਬਾਬ ਵਜਾਵੈ ।
ਗੁਰਬਾਣੀ ਦੀਆਂ ਪੋਥੀਆਂ ਲਿਖਕੇ (ਵੰਡਦੇ), ਕੈਂਸੀਆਂ ਮ੍ਰਿਦੰਗ ਆਦ ਵਾਜੇ ਵਜਾਉਂਦੇ;
Who copy the Guru's hymns and play the cymbals, the mirdang, a small drum, and the rebeck in the company of holy.
गुरबाणी लिखि पोथीआ ताल म्रिदंग रबाब वजावै ।
ਨਮਸਕਾਰ ਡੰਡਉਤ ਕਰਿ ਗੁਰਭਾਈ ਗਲਿ ਮਿਲਿ ਗਲਿ ਲਾਵੈ ।
ਮੱਥਾ ਟੇਕਕੇ ਗੁਰ ਭਾਈਆਂ ਨੂੰ ਗਲਵੱਕੜੀ ਪਾਉਂਦੇ;
Worthy are the hands who bow, help in prostrating and embrace a brother Sikh;
नमसकार डंडउत करि गुरभाई गलि मिलि गलि लावै ।
ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ ।
ਧਰਮ ਦੀ ਕਿਰਤ ਕਰ ਕੇ ਉਪਜੀਵਕਾ ਤੋਰਦੇ, ਹੱਥੋਂ (ਦਾਨ) ਦੇ ਕੇ ਭਲਾ ਸਮਝਦੇ ਹਨ।
Who eam livelihood honestly and munificently confer favour on others.
किरति विरति करि धरम दी हथहु दे कै भला मनावै ।
ਪਾਰਸੁ ਪਰਸਿ ਅਪਰਸਿ ਹੋਇ ਪਰ ਤਨ ਪਰ ਧਨ ਹਥੁ ਨ ਲਾਵੈ ।
(ਚਰਣ ਰੂਪ) ਪਾਰਸ ਨੂੰ ਪਰਸਕੇ ਆਪ ਅਪਰਸ ਹੋ ਕੇ ਪਰਾਈ ਇਸਤ੍ਰ੍ਰੀ ਜਾਂ ਪਰਾਏ ਧਨ ਨੂੰ ਹੱਥ ਨਹੀਂ ਲਾਉਂਦੇ।
Worthy of praise are the hands of such a Sikh who by coming in touch with Guru becomes indifferent to worldly materials and lays not his eyes on another's wife or property;
पारसु परसि अपरसि होइ पर तन पर धन हथु न लावै ।
ਗੁਰਸਿਖ ਗੁਰਸਿਖ ਪੂਜ ਕੈ ਭਾਇ ਭਗਤਿ ਭੈ ਭਾਣਾ ਭਾਵੈ ।
ਗੁਰਮੁਖਾਂ ਅਤੇ ਗੁਰਸਿੱਖਾਂ ਦੇ ਚਰਣ ਪੂਜ ਕੇ ਪ੍ਰੇਮਾ ਭਗਤੀ, ਭੈ ਅਤੇ ਭਾਣੇ ਨੂੰ ਮਿੱਠਾ ਮੰਨਦੇ ਹਨ।
Who loves another Sikh and embraces the love, devotion, and fear of God;
गुरसिख गुरसिख पूज कै भाइ भगति भै भाणा भावै ।
ਆਪੁ ਗਵਾਇ ਨ ਆਪੁ ਗਣਾਵੈ ।੧੨।
ਆਪਾ ਭਾਉ ਨੂੰ ਦੂਰ ਕਰ ਕੇ ਆਪਣਾ ਆਪ ਨਹੀਂ ਜਣਾਉਂਦੇ, ਉਹਨਾਂ ਗੁਰਮੁਖਾਂ ਦੇ ਹੱਥ ਸਫਲ ਹਨ।☬ਭਾਵ-ਐਉਂ ਬੀ ਕਹਿੰਦੇ ਹਨ:- ਹੱਥ ਤਾਂ ਸਫਲ ਹਨ ਜਾਂ ਐਹ ਐਹ ਕੁਝ ਕਰਨ, ਹੋਰ ਅੱਗੇ ਕਾਰਾਂ ਗਿਣੀਆਂ ਹਨ। ਪ੍ਰਮਾਣ-”ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ”।
He effaces his ego and does not assert himself.
आपु गवाइ न आपु गणावै ।१२।
ਗੁਰਮੁਖਿ ਪੈਰ ਸਕਾਰਥੇ ਗੁਰਮੁਖਿ ਮਾਰਗਿ ਚਾਲ ਚਲੰਦੇ ।
(ਉਨ੍ਹਾਂ) ਗੁਰਮੁਖਾਂ ਦੇ ਪੈਰ ਸਫਲ ਹਨ (ਜਿਹੜੇ) ਗੁਰਮੁਖਾਂ ਦੇ ਮਾਰਗ (ਆਪ) ਚਲਦੇ (ਅਰ ਹੋਰਨਾਂ ਨੂੰ) ਚਲਾਉਂਦੇ ਹਨ।
Blessed are the feet of the Sikhs who walk in Guru's way;
गुरमुखि पैर सकारथे गुरमुखि मारगि चाल चलंदे ।
ਗੁਰੂ ਦੁਆਰੈ ਜਾਨਿ ਚਲਿ ਸਾਧਸੰਗਤਿ ਚਲਿ ਜਾਇ ਬਹੰਦੇ ।
ਗੁਰੂ ਜੀ ਦੇ ਦਰਬਾਰ ਵਿਖੇ ਜਾ ਕੇ (ਸ਼ਬਦ ਸੁਨਣ ਲਈ) ਸਾਧ ਸੰਗਤ ਵਿਖੇ ਬੈਠਦੇ ਹਨ।
Who go to the Gurudwara and sit their in the holy congregation;
गुरू दुआरै जानि चलि साधसंगति चलि जाइ बहंदे ।
ਧਾਵਨ ਪਰਉਪਕਾਰ ਨੋ ਗੁਰਸਿਖਾ ਨੋ ਖੋਜਿ ਲਹੰਦੇ ।
ਪਰੋਪਕਾਰ ਦੇ ਕੰਮਾਂ ਲਈ (ਭਾਵੇਂ ਕਿੰਨਾ ਹੀ ਪੈਂਡਾ ਕਿਉਂ ਨਾ ਹੋਵੇ) ਦੌੜਕੇ ਜਾਂਦੇ ਹਨ, ਗੁਰ ਸਿੱਖਾਂ ਨੂੰ ਢੂੰਢਕੇ ਲੱਭਦੇ ਹਨ।
Who search out the Guru's Sikhs and hasten to do them favours.
धावन परउपकार नो गुरसिखा नो खोजि लहंदे ।
ਦੁਬਿਧਾ ਪੰਥਿ ਨ ਧਾਵਨੀ ਮਾਇਆ ਵਿਚਿ ਉਦਾਸੁ ਰਹੰਦੇ ।
ਦੁਬਿਧਾ ਦੇ ਪੰਥ (ਅਨਮਤਾਂ) ਵਿਚ ਨਹੀਂ ਜਾਂਦੇ, ਮਾਇਆ ਵਿਚ ਉਦਾਸ ਰਹਿੰਦੇ ਹਨ। (ਜਿਹਾ “ਦੁਬਿਧਾ ਨ ਪੜਉ ਹਰਿ ਬਿਨੁ ਹੋਰ ਨ ਪੂਜਉ ਮੜੈ ਮਸਾਣਿ ਨ ਜਾਈ”)।
Worthy are the feet of the Silk's who do not go on the way of duality and possessing wealth remain indifferent to it.
दुबिधा पंथि न धावनी माइआ विचि उदासु रहंदे ।
ਬੰਦਿ ਖਲਾਸੀ ਬੰਦਗੀ ਵਿਰਲੇ ਕੇਈ ਹੁਕਮੀ ਬੰਦੇ ।
ਬੰਦਗੀ ਵਾਲਿਆਂ ਦੀ 'ਬੰਦੇ' ਥੋਂ ਖਲਾਸੀ ਹੁੰਦੀ ਹੈ (ਪ੍ਰੰਤੂ) ਹੁਕਮ ਦੇ ਬੰਦੇ (=ਦਾਸ) ਕੋਈ ਵਿਰਲੇ ਹੀ ਬੰਦੇ ਹਨ (“ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ”)।
Few are the people who abide by the orders of the Supreme Commander, do Him homage and thus escape from their bonds;
बंदि खलासी बंदगी विरले केई हुकमी बंदे ।
ਗੁਰਸਿਖਾ ਪਰਦਖਣਾਂ ਪੈਰੀ ਪੈ ਰਹਰਾਸਿ ਕਰੰਦੇ ।
ਗੁਰ ਸਿਖਾਂ ਦੀ ਪਰਕਰਮਾਂ ਕਰ ਕੇ ਪੈਰੀਂ ਪੈ ਕੇ (ਨਿੰਮ੍ਰਤਾ ਦੀ) ਰਹੁਰੀਤਿ (ਯਾ ਪ੍ਰੀਤ) ਕਰਦੇ ਹਨ।
Who adopt the custom of circumambulating the Guru's Sikhs and falling at their feet.
गुरसिखा परदखणां पैरी पै रहरासि करंदे ।
ਗੁਰ ਚੇਲੇ ਪਰਚੈ ਪਰਚੰਦੇ ।੧੩।
ਗੁਰ ਚੇਲੇ ਦੇ ਪਰਚੇ (ਪ੍ਰੇਮ) ਵਿਖੇ ਪਰਚ ਰਹੇ ਹਨ॥
The Guru's Sikhs delight in such enjoyments.
गुर चेले परचै परचंदे ।१३।
ਗੁਰਸਿਖ ਮਨਿ ਪਰਗਾਸੁ ਹੈ ਪਿਰਮ ਪਿਆਲਾ ਅਜਰੁ ਜਰੰਦੇ ।
(ਜਿਨ੍ਹਾਂ) ਗੁਰਸਿਖਾਂ ਦੇ ਮਨ (ਗਿਆਨ ਦਾ) ਪ੍ਰਕਾਸ਼ ਹੈ (ਉਹ) ਪ੍ਰੇਮ ਦਾ ਪਿਆਲਾ (ਜੋ) ਅਜਰ ਵਸਤੂ ਹੈ, ਜਰ ਜਾਂਦੇ ਹਨ, (ਅੱਗੇ ਜਰਣ ਦਾ ਰੂਪ ਦੱਸਦੇ ਹਨ)।
The enlightened mind of the Sikhs drinks and digests the unbearable cup of the love of the Lord.
गुरसिख मनि परगासु है पिरम पिआला अजरु जरंदे ।
ਪਾਰਬ੍ਰਹਮੁ ਪੂਰਨ ਬ੍ਰਹਮੁ ਬ੍ਰਹਮੁ ਬਿਬੇਕੀ ਧਿਆਨੁ ਧਰੰਦੇ ।
ਉਹ ਬ੍ਰਹਮ ਬਿਬੇਕੀ ਪੁਰਖ ਪੂਰਣ ਬ੍ਰਹਮ ਪਾਰਬ੍ਰਹਮ ਦਾ (ਮਨ ਕਰਕੇ) ਧਿਆਨ ਧਰਦੇ ਹਨ।
Armed with the knowledge of the Brahm, they meditate upon the transcendental Brahm.
पारब्रहमु पूरन ब्रहमु ब्रहमु बिबेकी धिआनु धरंदे ।
ਸਬਦ ਸੁਰਤਿ ਲਿਵ ਲੀਣ ਹੋਇ ਅਕਥ ਕਥਾ ਗੁਰ ਸਬਦੁ ਸੁਣੰਦੇ ।
ਸਬਦ ਦੀ ਗਿਆਤ ਦੀ ਸਮਾਧਿ ਵਿਖੇ ਮਗਨ ਹੋ ਕੇ (ਕੰਨਾਂ ਨਾਲ) ਗੁਰੂ ਦੀ ਬਾਣੀ ਦੀ ਅਕਥ ਕਥਾ ਸੁਣਦੇ ਹਨ।
Merging their consciousness in the Word-sabad, they recite the indescribable story of the Word-the Guru.
सबद सुरति लिव लीण होइ अकथ कथा गुर सबदु सुणंदे ।
ਭੂਤ ਭਵਿਖਹੁਂ ਵਰਤਮਾਨ ਅਬਿਗਤਿ ਗਤਿ ਅਤਿ ਅਲਖ ਲਖੰਦੇ ।
(ਫਲ ਇਹ ਕਿ) ਭੂਤ ਭਵਿੱਖਤ ਅਤੇ ਵਰਤਮਾਨ ਵਿਖੇ ਜੋ ਅਤਿ ਅਬਿਗਤ ਗਤੀ ਹੈ ਕਿ ਜਿਸ ਨੂੰ ਕੋਈ ਬੀ ਨਾ ਲਖ ਸਕਣ (ਬ੍ਰਹਮ ਬਿਬੇਕੀ) ਲਖ ਲੈਂਦੇ ਹਨ। (ਯਥਾ:-”ਮੰਨੈ ਸਗਲ ਭਵਣ ਦੀ ਸੁਧਿ” ਅਰਥਾਤ ਮੰਨਣ ਕਰਣ ਵਾਲਿਆਂ ਨੂੰ ਸਾਰਿਆਂ ਬ੍ਰਹਮੰਡਾਂ) ਦੀ ਖ਼ਬਰ ਹੋ ਜਾਂਦੀ ਹੈ।
They are competent to see incomprehensible pace of the past, present and future.
भूत भविखहुं वरतमान अबिगति गति अति अलख लखंदे ।
ਗੁਰਮੁਖਿ ਸੁਖ ਫਲੁ ਅਛਲੁ ਛਲੁ ਭਗਤਿ ਵਛਲੁ ਕਰਿ ਅਛਲੁ ਛਲੰਦੇ ।
ਗੁਰਮੁਖਾਂ ਨੂੰ ਆਤਮ ਸੁਖ-ਫਲ (ਦੀ ਪ੍ਰਾਪਤੀ ਹੁੰਦੀ ਹੈ, ਆਪ) ਛਲੇ ਜਾਣ ਤੋਂ ਅਛਲ ਰਹਿੰਦੇ ਹਨ ਤੇ ਭਗਤ ਵਛਲ (ਭਗਵਾਨ ਦੀ ਦਯਾ) ਨਾਲ ਅਛਲ (ਜੋ ਕਾਮਾਦਿ ਵਿਖਯ ਹਨ, ਉਹਨਾਂ ਨੂੰ) ਛਲ ਲੈਂਦੇ ਹਨ।
Never deluding fruit of joy, the gurmukhs get, and with grace of the God, kind to devotees, they rather delude the evil propensities.
गुरमुखि सुख फलु अछलु छलु भगति वछलु करि अछलु छलंदे ।
ਭਵਜਲ ਅੰਦਰਿ ਬੋਹਿਥੈ ਇਕਸ ਪਿਛੇ ਲਖ ਤਰੰਦੇ ।
ਜਿਕੁਰ ਜਲ (ਸਾਗਰ) ਵਿਖੇ ਜਹਾਜ਼ (ਤਿਵੇਂ ਭਵ=) ਸੰਸਾਰ ਵਿਖੇ (ਐਸੇ) ਇਕ ਪਿਛੇ ਲੱਖਾਂ ਤਰ ਜਾਂਦੇ ਹਨ।
They work as a boat in the world-ocean and ferry across the millions who follow one gurmukh, the Guru-oriented person.
भवजल अंदरि बोहिथै इकस पिछे लख तरंदे ।
ਪਰਉਪਕਾਰੀ ਮਿਲਨਿ ਹਸੰਦੇ ।੧੪।
ਪਰਉਪਕਾਰੀ ਲੋਕ ਸਦਾ ਖਿੜੇ ਮੱਥੇ ਮਿਲਦੇ ਹਨ।
The altruist Sikhs always come up smiling.
परउपकारी मिलनि हसंदे ।१४।
ਬਾਵਨ ਚੰਦਨ ਆਖੀਐ ਬਹਲੇ ਬਿਸੀਅਰੁ ਤਿਸੁ ਲਪਟਾਹੀ ।
ਬਾਵਨ ਚੰਦਨ (ਜੋ) ਕਹੀਦਾ ਹੈ, ਉਸ ਨਾਲ ਬਾਹਲੇ ਸੱਪ ਚੰਬੜੇ ਹੋਏ ਹੁੰਦੇ ਹਨ, (ਭਾਵ ਇਹ ਕਿ ਉਹ ਸੱਪਾਂ ਦਾ ਤਮੋਗੁਣ ਨਹੀਂ ਗ੍ਰਹਿਣ ਕਰਦਾ)।
The snakes are said to be coiled around the sandal tree (but the tree is not influenced by their poison).
बावन चंदन आखीऐ बहले बिसीअरु तिसु लपटाही ।
ਪਾਰਸੁ ਅੰਦਰਿ ਪਥਰਾ ਪਥਰ ਪਾਰਸੁ ਹੋਇ ਨ ਜਾਹੀ ।
ਪਾਰਸ ਪੱਥਰਾਂ ਦੇ ਵਿਚ ਰਹਿੰਦਾ ਹੈ, ਪਰੰਤੂ ਪਾਰਸ ਆਪ ਪੱਥਰ ਦਾ ਗੁਣ ਨਹੀਂ ਧਾਰਦਾ।
The philosopher's stone exists among stones but does not turn out to be an ordinary stone.
पारसु अंदरि पथरा पथर पारसु होइ न जाही ।
ਮਣੀ ਜਿਨ੍ਹਾਂ ਸਪਾਂ ਸਿਰੀਂ ਓਇ ਭਿ ਸਪਾਂ ਵਿਚਿ ਫਿਰਾਹੀ ।
ਜਿਨ੍ਹਾਂ ਸੱਪਾਂ ਦੇ ਸਿਰਾਂ ਵਿਖੇ ਮਣੀਆਂ ਹਨ ਓਹ ਬੀ ਸੱਪਾਂ ਵਿਚ ਹੀ ਫਿਰਦੇ ਹਨ (ਪਰੰਤੂ ਆਪਣਾ ਗੁਣ ਹੀ ਰਖਦੇ ਹਨ। ਭਾਵ ਸਤਸੰਗੀ ਲੋਕ ਕੁਸੰਗੀਆਂ ਦਾ ਗੁਣ ਨਹੀਂ ਧਾਰਦੇ)।
The jewel-holding snake also roams about among the ordinary snakes.
मणी जिन्हां सपां सिरीं ओइ भि सपां विचि फिराही ।
ਲਹਰੀ ਅੰਦਰਿ ਹੰਸੁਲੇ ਮਾਣਕ ਮੋਤੀ ਚੁਗਿ ਚੁਗਿ ਖਾਹੀ ।
(ਮਾਨ ਸਰੋਵਰ) ਲਹਿਰਾਂ ਦੇ ਅੰਦਰ ਹੰਸ ਮਾਣਕ ਮੋਤੀ ਹੀ ਚੁਗ ਚੁਗ ਕੇ ਖਾਂਦੇ ਹਨ (ਭਾਵ ਗੁਣ ਗ੍ਰਹਣ ਕਰਦੇ ਹਨ)।
From the waves of the pond, the swans pick up only pearls and gems to eat.
लहरी अंदरि हंसुले माणक मोती चुगि चुगि खाही ।
ਜਿਉਂ ਜਲਿ ਕਵਲ ਅਲਿਪਤੁ ਹੈ ਘਰਿਬਾਰੀ ਗੁਰਸਿਖਿ ਤਿਵਾਹੀ ।
ਜਿਕੁਰ ਪਾਣੀ ਵਿਚ ਕਮਲ ਅਲੇਪ ਰਹਿੰਦਾ ਹੈ ਘਰਬਾਰੀ ਸਿੱਖ ਉਸ ਪ੍ਰਕਾਰ ਰਹਿੰਦਾ ਹੈ।
As the lotus remains unsmeared in water, the same is the position of the householder Sikh.
जिउं जलि कवल अलिपतु है घरिबारी गुरसिखि तिवाही ।
ਆਸਾ ਵਿਚਿ ਨਿਰਾਸੁ ਹੋਇ ਜੀਵਨੁ ਮੁਕਤਿ ਜੁਗਤਿ ਜੀਵਾਹੀ ।
ਆਸਾ ਦੇ ਵਿਚ ਹੀ ਨਿਰਾਸ ਹੋਕੇ ਜੀਵਨ ਮੁਕਤਾਂ ਦੀ ਤਰ੍ਹਾਂ ਜੀਵਨ ਬਿਤੀਤ ਕਰਦਾ ਹੈ।
He residing among all the hopes and cravings around, adopts the skill of liberation in life and lives (happily).
आसा विचि निरासु होइ जीवनु मुकति जुगति जीवाही ।
ਸਾਧਸੰਗਤਿ ਕਿਤੁ ਮੁਹਿ ਸਾਲਾਹੀ ।੧੫।
ਸਾਧ ਸੰਗਤ (ਦੀ ਮਹਿਮਾਂ) ਕਿਸ ਮੁਖ ਨਾਲ ਸਲਾਹੀਏ।
How could one eulogise the holy congregation.
साधसंगति कितु मुहि सालाही ।१५।
ਧੰਨੁ ਧੰਨੁ ਸਤਿਗੁਰ ਪੁਰਖੁ ਨਿਰੰਕਾਰਿ ਆਕਾਰੁ ਬਣਾਇਆ ।
ਧੰਨ ਧੰਨ ਹਨ ਸਤਿਗੁਰ ਪੁਰਖ (ਜਿਨ੍ਹਾਂ ਦਾ) ਸਰੂਪ ਅਕਾਲ ਪੁਰਖ ਨੇ ਬਣਾਇਆ ਹੈ।
The formless Lord has assumed the form of true Guru, the blessed one.
धंनु धंनु सतिगुर पुरखु निरंकारि आकारु बणाइआ ।
ਧੰਨੁ ਧੰਨੁ ਸਤਿਗੁਰ ਸਿਖ ਸੁਣਿ ਚਰਣਿ ਸਰਣਿ ਗੁਰਸਿਖ ਜੁ ਆਇਆ ।
ਧੰਨ ਧੰਨ ਗੁਰੂ ਦਾ ਸਿੱਖ ਹੈ ਜੋ ਗੁਰ ਦੀ ਸਿੱਖਯਾ ਸੁਣਕੇ ਚਰਨਾਂ ਦੀ ਸ਼ਰਨ ਆ ਗਿਆ ਹੈ।
Fortunate is the Sikh of the Guru who listening to the teaching of the Guru has sought the shelter of the Guru-feet.
धंनु धंनु सतिगुर सिख सुणि चरणि सरणि गुरसिख जु आइआ ।
ਗੁਰਮੁਖਿ ਮਾਰਗੁ ਧੰਨੁ ਹੈ ਸਾਧਸੰਗਤਿ ਮਿਲਿ ਸੰਗੁ ਚਲਾਇਆ ।
ਗੁਰਮੁਖਾਂ ਦਾ ਰਸਤਾ ਧੰਨ ਹੈ, (ਜਿਨ੍ਹਾਂ ਨੇ) ਸਾਧ ਸੰਗਤ ਨਾਲ ਮਿਲਕੇ ਇਹ ਸੰਗ ਤੋਰਿਆ ਹੈ।
The way of the gurmukhs is blessed on which one treads through the holy congregation.
गुरमुखि मारगु धंनु है साधसंगति मिलि संगु चलाइआ ।
ਧੰਨੁ ਧੰਨੁ ਸਤਿਗੁਰ ਚਰਣ ਧੰਨੁ ਮਸਤਕੁ ਗੁਰ ਚਰਣੀ ਲਾਇਆ ।
ਧੰਨ ਧੰਨ ਸਤਿਗੁਰਾਂ ਦੇ ਚਰਨ ਹਨ, ਧੰਨ ਉਹ ਮੱਥਾ ਹੈ ਜੋ ਗੁਰਾਂ ਦੀ ਚਰਨੀ ਲਾਇਆ ਗਿਆ ਹੈ।
Blest is feet of the true Guru and that head is also fortunate which reposes on the feet of Guru.
धंनु धंनु सतिगुर चरण धंनु मसतकु गुर चरणी लाइआ ।
ਸਤਿਗੁਰ ਦਰਸਨੁ ਧੰਨੁ ਹੈ ਧੰਨੁ ਧੰਨੁ ਗੁਰਸਿਖ ਪਰਸਣਿ ਆਇਆ ।
ਸਤਿਗੁਰਾਂ ਦਾ ਦਰਸ਼ਨ ਧੰਨ ਹੈ, ਧੰਨ ਧੰਨ ਗੁਰ ਸਿੱਖ ਹੈ ਜੋ ਦੇਖਣ ਆਇਆ।
The glimpse of the true Guru is auspicious and the Sikh of the Guru is also blessed one who has come to have sight of the Guru.
सतिगुर दरसनु धंनु है धंनु धंनु गुरसिख परसणि आइआ ।
ਭਾਉ ਭਗਤਿ ਗੁਰਸਿਖ ਵਿਚਿ ਹੋਇ ਦਇਆਲੁ ਗੁਰੁ ਮੁਹਿ ਲਾਇਆ ।
(ਜਿਸ) ਸਿੱਖ ਵਿਚ ਪ੍ਰੇਮਾ ਭਗਤੀ ਹੈ ਉਸ ਨੂੰ ਦਿਆਲੂ ਹੋਕੇ ਗੁਰੂ ਮੂੰਹ ਲਾਉਂਦੇ (ਭਾਵ ਮੰਤ੍ਰ੍ਰ ਦਿੰਦੇ ਹਨ)।
The Guru loves happily the devotional feelings of the Sikh.
भाउ भगति गुरसिख विचि होइ दइआलु गुरु मुहि लाइआ ।
ਦੁਰਮਤਿ ਦੂਜਾ ਭਾਉ ਮਿਟਾਇਆ ।੧੬।
ਉਸਦੀ ਦੁਰਬੁਧੀ ਤੇ ਦੁਵੈਤ ਭਾਵ ਮਿਟਾ ਦਿੰਦੇ ਹਨ।
The wisdom of the Guru decimates duality.
दुरमति दूजा भाउ मिटाइआ ।१६।
ਧੰਨੁ ਪਲੁ ਚਸਾ ਘੜੀ ਪਹਰੁ ਧੰਨੁ ਧੰਨੁ ਥਿਤਿ ਸੁ ਵਾਰ ਸਭਾਗੇ ।
ਧੰਨ ਉਹ ਪਲ, ਚਸਾ, ਘੜੀ, ਪਹਿਰ, ਤੇ ਧੰਨ ਧੰਨ ਓਹ ਭਾਗਾਂ ਵਾਲੇ ਥਿੱਤ, ਵਾਰ ਹਨ।
Blessed is the moment, the blinking time, the hour, the date, the day (during which you remember the Lord).
धंनु पलु चसा घड़ी पहरु धंनु धंनु थिति सु वार सभागे ।
ਧੰਨੁ ਧੰਨੁ ਦਿਹੁ ਰਾਤਿ ਹੈ ਪਖੁ ਮਾਹ ਰੁਤਿ ਸੰਮਤਿ ਜਾਗੇ ।
ਧੰਨ ਧੰਨ ਦਿਹੁ, ਰਾਤ, ਪੱਖ, ਮਾਹ ਰੁਤਿ, ਸੰਮਤ (ਜਾਗੇ=) ਸ੍ਰੇਸ਼ਟ ਹਨ।
Day, night, fortnight, months, season and the year are auspicious wherein mind tries to rise (to divinity).
धंनु धंनु दिहु राति है पखु माह रुति संमति जागे ।
ਧੰਨੁ ਅਭੀਚੁ ਨਿਛਤ੍ਰੁ ਹੈ ਕਾਮੁ ਕ੍ਰੋਧ ਅਹੰਕਾਰੁ ਤਿਆਗੇ ।
ਧੰਨ ਉਹ ਅਭਿਜਤ ਨਿਛੱਤ੍ਰ੍ਰ ਹਨ, ਜਦ ਕਾਮਾਦਿਕ ਵਿਖਯ ਤਿਆਗ ਦਿੱਤੇ ਗਏ।
Blessed is the abhijit nakstra which inspires to repudiate the lust, the anger and the ego.
धंनु अभीचु निछत्रु है कामु क्रोध अहंकारु तिआगे ।
ਧੰਨੁ ਧੰਨੁ ਸੰਜੋਗੁ ਹੈ ਅਠਸਠਿ ਤੀਰਥ ਰਾਜ ਪਿਰਾਗੇ ।
ਧੰਨ ਧੰਨ ਉਹ ਸੰਜੋਗ ਹੈ ਜਦ ੬੮ ਤੀਰਥਾਂ ਦਾ ਰਾਜਾ ਪ੍ਰਯਾਗ ਰੂਪ (ਗੁਰੂ ਤੀਰਥ ਦਾ) ਸੰਜੋਗ ਹੁੰਦਾ ਹੈ।
That time is fortunte wherein (through meditation on God) one gets the fruits of the holy dip at the sixty eight pilgrim centers and the Prayagraj.
धंनु धंनु संजोगु है अठसठि तीरथ राज पिरागे ।
ਗੁਰੂ ਦੁਆਰੈ ਆਇ ਕੈ ਚਰਣ ਕਵਲ ਰਸ ਅੰਮ੍ਰਿਤੁ ਪਾਗੇ ।
ਗੁਰੂ ਜੀ ਦੇ ਦੁਆਰੇ ਆਕੇ ਚਰਨ ਕਵਲਾਂ ਦੇ ਅੰਮ੍ਰਿਤ ਰਸ ਵਿਚ ਤਦਾਕਾਰ ਹੋ ਗਏ।
Reaching the door of Guru (the Gurudwara) mind gets absorbed in the delight of the lotus feet (of Guru).
गुरू दुआरै आइ कै चरण कवल रस अंम्रितु पागे ।
ਗੁਰ ਉਪਦੇਸੁ ਅਵੇਸੁ ਕਰਿ ਅਨਭੈ ਪਿਰਮ ਪਿਰੀ ਅਨੁਰਾਗੇ ।
ਗੁਰ ਉਪਦੇਸ਼ ਨੂੰ ਧਾਰਨ ਕਰ ਕੇ ਅਨੁਭਵ (ਖੁਲ੍ਹ ਜਾਂਦਾ ਹੈ ਤੇ) ਪਿਆਰੇ ਦੇ ਪ੍ਰੇਮ ਵਿਚ ਅਨੁਰਾਗ (ਮਗਨਤਾ) ਹੋ ਜਾਂਦੀ ਹੈ।
Adopting the teachings of Guru, the state of fearlessness and total absorption in the love (of Lord) is attained.
गुर उपदेसु अवेसु करि अनभै पिरम पिरी अनुरागे ।
ਸਬਦਿ ਸੁਰਤਿ ਲਿਵ ਸਾਧਸੰਗਿ ਅੰਗਿ ਅੰਗਿ ਇਕ ਰੰਗਿ ਸਮਾਗੇ ।
ਸਬਦ ਦੀ ਸੁਰਤ ਵਿਖੇ ਸਮਾਧਿ ਲਾਕੇ, ਅੰਗ ਅੰਗ ਵਿਖੇ ਇਕ ਈਸ਼ਵਰ ਦੇ ਪ੍ਰੇਮ ਵਿਖੇ (ਸਮਾਗੇ=) ਸਮਾ ਗਏ ਜੋ।
Immersing the consciousness in the sabad (word) through and in the holy congregation, every limb ( of the devotee) reverberates the lustre of the (steadfast) colour of the Lord.
सबदि सुरति लिव साधसंगि अंगि अंगि इक रंगि समागे ।
ਰਤਨੁ ਮਾਲੁ ਕਰਿ ਕਚੇ ਧਾਗੇ ।੧੭।
(ਓਹ ਕੱਚੇ ਧਾਗੇ=) ਸਰੀਰ ਵਿਖੇ (ਸਵਾਸਾਂ ਨੂੰ) ਰਤਨਾਂ ਦੀ ਮਾਲਾ ਕਰਦੇ ਹਨ (ਭਾਵ ਸਫਲ ਕਰਦੇ ਹਨ)।
The Sikhs of the Guru have made jewel garland of the fragile thread of breath (and they make full use of the same).
रतनु मालु करि कचे धागे ।१७।
ਗੁਰਮੁਖਿ ਮਿਠਾ ਬੋਲਣਾ ਜੋ ਬੋਲੈ ਸੋਈ ਜਪੁ ਜਾਪੈ ।
ਗੁਰਮੁਖਿ ਮਿੱਠਾ ਬਚਨ ਬੋਲਦੇ ਹਨ, ਜੋ ਬੋਲਦੇ ਹਨ ਸੋ (ਈਸ਼ਵਰ ਦਾ) ਜਾਪ ਜਪਦੇ ਹਨ (ਭਾਵ ਬਿਰਥਾ ਲਾਪ ਨਹੀਂ ਕਰਦੇ)।
The polite language of a Sikh brings out what he thinks in his mind and heart.
गुरमुखि मिठा बोलणा जो बोलै सोई जपु जापै ।
ਗੁਰਮੁਖਿ ਅਖੀ ਦੇਖਣਾ ਬ੍ਰਹਮ ਧਿਆਨੁ ਧਰੈ ਆਪੁ ਆਪੈ ।
ਗੁਰਮੁਖਿ ਬ੍ਰਹਮ ਦਾ ਧਿਆਨੁ ਧਾਰਕੇ ਅੱਖਾਂ ਨਾਲ ਆਪਣੇ ਆਪ ਦਾ ਹੀ ਧਿਆਨ ਧਰਦੇ ਹਨ।
A Sikh beholds God everywhere with his own eyes, and that is equal to a yogi's meditation.
गुरमुखि अखी देखणा ब्रहम धिआनु धरै आपु आपै ।
ਗੁਰਮੁਖਿ ਸੁਨਣਾ ਸੁਰਤਿ ਕਰਿ ਪੰਚ ਸਬਦੁ ਗੁਰ ਸਬਦਿ ਅਲਾਪੈ ।
ਗੁਰਮੁਖ ਗੁਰ ਸ਼ਬਦ ਦਾ ਅਲਾਪ ਕਰਦੇ ਹਨ ਤੇ ਪੰਜਾਂ ਸ਼ਬਦਾਂ ਨੂੰ (ਗੁਰ ਸ਼ਬਦ ਵਿਚ ਹੀ) ਸੁਰਤ ਨਾਲ ਸੁਣਦੇ ਹਨ।
When a Sikh listens attentively to, or himself sings, the word of God, that is equal to the five ecstatic sounds in the brain of a yogi.
गुरमुखि सुनणा सुरति करि पंच सबदु गुर सबदि अलापै ।
ਗੁਰਮੁਖਿ ਕਿਰਤਿ ਕਮਾਵਣੀ ਨਮਸਕਾਰੁ ਡੰਡਉਤਿ ਸਿਞਾਪੈ ।
ਗੁਰਮੁਖ (ਹੱਥਾਂ ਨਾਲ) ਕਿਰਤ ਕਰਦੇ ਹਨ ਅਰ ਸਿਰ ਕਰ ਕੇ ਨਮਸਕਾਰ ਤੇ ਡੰਡੌਤਾਂ ਕਰਦੇ ਹਨ।
Earning livelihood with his hands by a Sikh is equal to the obeisance and prostration (of Hindus).
गुरमुखि किरति कमावणी नमसकारु डंडउति सिञापै ।
ਗੁਰਮੁਖਿ ਮਾਰਗਿ ਚਲਣਾ ਪਰਦਖਣਾ ਪੂਰਨ ਪਰਤਾਪੈ ।
ਗੁਰਮੁਖ (ਪੈਰਾਂ ਨਾਲ) ਰਸਤਾ ਤੁਰਕੇ (ਪੂਰਨ ਪ੍ਰਤਾਪ ਵਾਲੇ) ਸਤਿਗੁਰਾਂ ਦੀ ਪ੍ਰਦੱਖਣਾ ਕਰਦੇ ਹਨ।
When, the gurmukh, walks to behold the Guru, that is equal to an extremely holy circumambulation.
गुरमुखि मारगि चलणा परदखणा पूरन परतापै ।
ਗੁਰਮੁਖਿ ਖਾਣਾ ਪੈਨਣਾ ਜੋਗ ਭੋਗ ਸੰਜੋਗ ਪਛਾਪੈ ।
ਗੁਰਮੁਖ ਖਾਣ, ਪਹਿਨਣ, ਜੋਗ, ਭੋਗ ਅਰ (ਸੰਜੋਗ=) ਮੇਲ ਦੀ ਵਿਧਿ (ਪਛਾਪੈ=) ਪਛਾਣਦੇ ਹਨ, (ਭਾਵ ਸਭ ਮਰਯਾਦਾਂ ਪਛਾਣਦੇ ਹਨ)।
When the Guru oriented person eats and clothes himself, that is equal to the performance of Hindu sacrifice and offering.
गुरमुखि खाणा पैनणा जोग भोग संजोग पछापै ।
ਗੁਰਮੁਖਿ ਸਵਣੁ ਸਮਾਧਿ ਹੈ ਆਪੇ ਆਪਿ ਨ ਥਾਪਿ ਉਥਾਪੈ ।
ਗੁਰਮੁਖਾਂ ਦਾ ਸੌਣਾ ਹੀ ਸਮਾਧੀ ਦਾ ਰੂਪ ਹੈ, ਆਪਣੇ ਆਪ ਵਿਚ (ਮਗਨ ਰਹਿੰਦੇ ਹਨ) ਕੋਈ ਥਾਪ ਉਥਾਪ (ਭੰਨ ਘੜ, ਸੰਕਲਪ) ਨਹੀਂ ਫੁਰਦਾ ਹੈ।
When gurmukh sleeps, that is equal to a yogi's trance and the gunnukh withdraws not his thoughts from the object (God the Guru) of his concentration.
गुरमुखि सवणु समाधि है आपे आपि न थापि उथापै ।
ਘਰਬਾਰੀ ਜੀਵਨ ਮੁਕਤਿ ਲਹਰਿ ਨ ਭਵਜਲ ਭਉ ਨ ਬਿਆਪੈ ।
ਘਰਬਾਰੀ (ਗ੍ਰਿਹਸਤ ਵਿਖੇ ਹੀ) ਜੀਵਨ ਮੁਕਤ ਹੈ, ਸੰਸਾਰ ਦੇ ਲੋਭ ਦੀ ਲਹਿਰ (ਉਨ੍ਹਾਂ ਨੂੰ) ਨਹੀਂ ਵਿਆਪਦੀ।
The householder is liberated in life; he is not afraid of the waves of the world's ocean and fear does not enter his heart.
घरबारी जीवन मुकति लहरि न भवजल भउ न बिआपै ।
ਪਾਰਿ ਪਏ ਲੰਘਿ ਵਰੈ ਸਰਾਪੈ ।੧੮।
(੯) ਵਰ ਅਰ ਸ਼ਰਾਪ ਥੋਂ ਪਾਰ ਹੋ ਗਏ ਹਨ, (ਭਾਵ ਸਭ ਨਾਲ ਸਮਦ੍ਰਿਸ਼ਟੀ ਰੱਖਦੇ ਹਨ। ਯਥਾ:-ਅੰਜਲ ਗਤ ਕਰ ਸੁਮਨ ਜਿਮ ਸਮ ਸੁਗੰਧ ਕਰ ਦੋਇ” ਜਿਕੁਰ ਫੁੱਲ ਦੋਹਾਂ ਹੱਥਾਂ ਨੂੰ ਸੁਗੰਧੀ ਬਰਾਬਰ ਦਿੰਦਾ ਹੈ, ਇਹ ਨਹੀਂ ਸਮਝਦਾ ਕਿ ਇਹ ਮੈਨੂੰ ਤੋੜਦਾ ਅਰ ਔਹ ਰੱਖਦਾ ਹੈ)।
He goes beyond the region of blessings and curses, and does not utter them.
पारि पए लंघि वरै सरापै ।१८।
ਸਤਿਗੁਰੁ ਸਤਿ ਸਰੂਪੁ ਹੈ ਧਿਆਨ ਮੂਲੁ ਗੁਰ ਮੂਰਤਿ ਜਾਣੈ ।
ਸਤਿਗੁਰੂ ਸਤਿ ਸਰੂਪ ਹੈ, ਧਿਆਨ ਦਾ ਮੁੱਢ ਗੁਰੂ ਦੀ (ਇਸ) ਮੂਰਤ ਨੂੰ (ਗੁਰਮੁਖ) ਜਾਣਦਾ ਹੈ।
That the true Guru is the truth incarnate and is the basis of meditation is well known (to gurmukh).
सतिगुरु सति सरूपु है धिआन मूलु गुर मूरति जाणै ।
ਸਤਿ ਨਾਮੁ ਕਰਤਾ ਪੁਰਖੁ ਮੂਲ ਮੰਤ੍ਰ ਸਿਮਰਣੁ ਪਰਵਾਣੈ ।
(ਅਰ) ਸਤਿਨਾਮ ਕਰਤਾ ਪੁਰਖ, (ਇਹ) ਮੂਲ ਮੰਤ੍ਰ੍ਰ (ਮਨ ਕਰਕੇ) ਸਿਮਰਕੇ ਪ੍ਰਵਾਣ ਹੰਦਾ ਹੈ।
Satnam, Karta Purakh is accepted as the basic formula, the muli mantr, by gurmukh.
सति नामु करता पुरखु मूल मंत्र सिमरणु परवाणै ।
ਚਰਣ ਕਵਲ ਮਕਰੰਦ ਰਸੁ ਪੂਜਾ ਮੂਲੁ ਪਿਰਮ ਰਸੁ ਮਾਣੈ ।
ਚਰਨਾਂ ਕਮਲਾਂ ਦੀ ਮਕਰੰਦ ਰਸ (ਵਿਚ) ਮਗਨ ਹੋਕੇ (ਇਨ੍ਹਾਂ ਨੂੰ) ਪੂਜਾ ਦਾ ਮੂਲ ਜਾਣਕੇ ਪ੍ਰੇਮ ਦਾ ਰਸ ਮਾਣਦਾ ਹੈ।
He accepting the sweet sap of the lotus feet as fundamental, quaffs the joy of love for the supreme.
चरण कवल मकरंद रसु पूजा मूलु पिरम रसु माणै ।
ਸਬਦ ਸੁਰਤਿ ਲਿਵ ਸਾਧਸੰਗਿ ਗੁਰ ਕਿਰਪਾ ਤੇ ਅੰਦਰਿ ਆਣੈ ।
ਗੁਰੂ ਦੀ ਅਤੇ ਸਾਧ ਸੰਗਤ ਦੀ ਕਿਰਪਾ ਨਾਲ ਸ਼ਬਦ ਦੀ (ਸੁਰਤ=) ਪ੍ਰੀਤ ਦੀ ਲਿਵ ਨੂੰ (ਮਨ) ਅੰਦਰ ਲਿਆਉਂਦਾ ਹੈ।
He enters into the immersion of word-consciousness through the Guru and the holy congregation.
सबद सुरति लिव साधसंगि गुर किरपा ते अंदरि आणै ।
ਗੁਰਮੁਖਿ ਪੰਥੁ ਅਗੰਮੁ ਹੈ ਗੁਰਮਤਿ ਨਿਹਚਲੁ ਚਲਣੁ ਭਾਣੈ ।
ਗੁਰਮੁਖ ਦਾ ਮਾਰਗ (ਮਨ ਬਾਣੀ ਥੋਂ) ਅਗੰਮ ਹੈ, ਗੁਰਮਤਿ ਕਰ ਕੇ ਅਚਲ ਹੋਕੇ ਭਾਣੇ ਵਿਚ ਚਲਦਾ ਹੈ।
The way of the gurmukh is beyond the ken of mind and speech and he in accordance with the wisdom of the Guru and his own steadfast will, treads on it.
गुरमुखि पंथु अगंमु है गुरमति निहचलु चलणु भाणै ।
ਵੇਦ ਕਤੇਬਹੁਂ ਬਾਹਰੀ ਅਕਥ ਕਥਾ ਕਉਣੁ ਆਖਿ ਵਖਾਣੈ ।
ਵੇਦਾਂ ਤੇ ਕਤੇਬਾਂ ਥੋਂ ਬਾਹਰ ਹੈ, (ਇਸ) ਅਕੱਥ ਕਥਾ ਨੂੰ ਕੌਣ ਆਖ ਸਕੇ।
Who can describe the importance of the parable (of gurmukh) because it is beyond the Vedas and the Katebas, (the four holy books of semitic religion).
वेद कतेबहुं बाहरी अकथ कथा कउणु आखि वखाणै ।
ਵੀਹ ਇਕੀਹ ਉਲੰਘਿ ਸਿਞਾਣੈ ।੧੯।
ਗਿਣਤੀਆਂ ਤੋਂ ਲੰਘ ਕੇ ਪਛਾਣਦਾ ਹੈ (ਅਰਥਾਤ-ਜੋ ਬ੍ਰਹਮ ਗਿਆਨੀ ਹੈ ਉਹ ਗੁਰਮੁਖ ਦੇ ਅਗੰਮ ਪੰਥ ਨੂੰ ਜਾਣਦਾ ਹੈ ਯਥਾ ਸੁਖਮਨੀ:- “ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ॥ “ ਗੁਰਮੁਖ ਦੀ ਗਤੀ ਗੁਰਮੁਖ ਹੀ ਜਾਣਦਾ ਹੈ)।
This way can be identified only by crossing the limits and anxieties about the high and low of the world.
वीह इकीह उलंघि सिञाणै ।१९।
ਸੀਸੁ ਨਿਵਾਏ ਢੀਂਗੁਲੀ ਗਲਿ ਬੰਧੇ ਜਲੁ ਉਚਾ ਆਵੈ ।
(ਲੋਕ ਢੀਂਗੁਲੀ=) ਪਾਣੀ ਦੇ ਜੰਤ੍ਰ੍ਰ ਦਾ ਗਲਾ ਬੰਨ੍ਹਕੇ ਸਿਰ ਨਿਵਾਉਂਦੇ ਹਨ ਕਿ ਪਾਣੀ ਉੱਚਾ ਆਵੇ, (ਭਾਵ ਅਪੇ ਨਹੀਂ ਨਿਉਂਦੀ, ਧੱਕੋ ਧੱਕੀ ਨਿਵਾਈਦੀ ਹੈ, ਤਿਵੇਂ ਮਨਮੁਖ ਆਪ ਨਹੀਂ ਨਿਉਂਦਾ)।
To get water from a stream or pond, the dhingali (a pole with a bucket one end and a fulcrum in the middle used for drawing water) is lowered by catching hold of its neck, i.e. it is humbled forcibly and does not go down of its own.
सीसु निवाए ढींगुली गलि बंधे जलु उचा आवै ।
ਘੁਘੂ ਸੁਝੁ ਨ ਸੁਝਈ ਚਕਈ ਚੰਦੁ ਨ ਡਿਠਾ ਭਾਵੈ ।
ਉੱਲੂ ਨੂੰ ਸੂਰਜ ਨਹੀਂ ਸੁੱਝਦਾ, ਚਕਵੀ ਨੂੰ ਚੰਦ੍ਰਮਾਂ ਦੇਖਿਆ ਨਹੀਂ ਭਾਉਂਦਾ।
The owl is not pleased on beholding the sun or chakavi; ruddy sheldrake, the moon.
घुघू सुझु न सुझई चकई चंदु न डिठा भावै ।
ਸਿੰਮਲ ਬਿਰਖੁ ਨ ਸਫਲੁ ਹੋਇ ਚੰਦਨ ਵਾਸੁ ਨ ਵਾਂਸਿ ਸਮਾਵੈ ।
ਸਿੰਬਲ ਦੇ ਬ੍ਰਿੱਛ ਨੂੰ ਫਲ ਨਹੀਂ ਲੱਗਦੇ, ਵਾਂਸ ਵਿਖੇ ਚੰਦਨ ਦੀ ਵਾਸ਼ਨਾ ਨਹੀਂ ਸਮਾਉਂਦੀ। (ਯਥਾ:-”ਕਬੀਰ ਬਾਂਸ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ॥ ਚੰਦਨ ਕੈ ਨਿਕਟੇ ਬਸੈ ਬਾਂਸ ਸੁਗੰਧ ਨ ਹੋਇ॥ “)।
The silk cotton (simbal) tree yields no fruit and the bamboo grows near the sandal but is not perfumed thereby.
सिंमल बिरखु न सफलु होइ चंदन वासु न वांसि समावै ।
ਸਪੈ ਦੁਧੁ ਪੀਆਲੀਐ ਤੁਮੇ ਦਾ ਕਉੜਤੁ ਨ ਜਾਵੈ ।
ਸੱਪ ਅਤੇ ਤੁੰਮੇ ਨੂੰ ਭਾਵੇਂ ਦੁੱਧ ਨਾਲ ਪਾਲੀਏ (ਪਰੰਤੂ ਸੱਪ ਦੀ ਵਿਖ ਤੇ) ਤੁੰਮੇ ਦੀ ਕਉੜੱਤਣ ਨਹੀਂ ਜਾਂਦੀ।
Given milk to drink a serpent does not part with its poison and the bitterness of the colocynth also does not depart.
सपै दुधु पीआलीऐ तुमे दा कउड़तु न जावै ।
ਜਿਉ ਥਣਿ ਚੰਬੜਿ ਚਿਚੁੜੀ ਲੋਹੂ ਪੀਐ ਦੁਧੁ ਨ ਖਾਵੈ ।
(ਗਊੂ ਦੇ) ਥਣ ਕੋਲ ਚਮਚਿੱਚੜ ਚੰਬੜਦਾ ਹੈ, ਲਹੂ ਪੀਂਦਾ ਹੈ ਤੇ ਦੁੱਧ ਨਹੀਂ ਪੀਂਦਾ।
The tick clings to the cow's udder but drinks blood instead of milk.
जिउ थणि चंबड़ि चिचुड़ी लोहू पीऐ दुधु न खावै ।
ਸਭ ਅਵਗੁਣ ਮੈ ਤਨਿ ਵਸਨਿ ਗੁਣ ਕੀਤੇ ਅਵਗੁਣ ਨੋ ਧਾਵੈ ।
(ਭਾਈ ਸਾਹਿਬ ਜੀ ਆਪ☬ਣੇ ਵਲੋਂ ਉੱਤਮ ਉਪਦੇਸ਼ ਦੇਕੇ ਸਮਝਾਉਂਦੇ ਹਨ) ਕਿ ਸਾਰੇ ਅਵਗੁਣ ਮੇਰੇ ਸਰੀਰ ਵਿਖੇ ਹਨ(ਈਸ਼ਵਰ ਦੇ) ਕੀਤੇ ਉਪਕਾਰਾਂ ਨੂੰ ਛੱਡਕੇ ਅਸੀਂ ਅਵਗੁਣਾਂ ਵਲ ਦੌੜਦੇ ਹਾਂ।
All these demerits I have and if any one do me a favour, I return it with undesirable trait.
सभ अवगुण मै तनि वसनि गुण कीते अवगुण नो धावै ।
ਥੋਮ ਨ ਵਾਸੁ ਕਥੂਰੀ ਆਵੈ ।੨੦।੬।
ਜਿਕੁਰ ਥੋਮ ਵਿਖੇ ਕਸਤੂਰੀ ਸੁਗੰਧੀ ਨਹੀਂ (ਤਿਹਾ ਸਾਡਾ ਦਿਲ ਮੋਮ ਨਹੀਂ ਹੈ)।
Garlick can never have the perfume of musk.
थोम न वासु कथूरी आवै ।२०।६।

Appearance


Languages