ੴ ਸਤਿਗੁਰ ਪ੍ਰਸਾਦਿ ॥
One Oankar, the primal energy, realized through the grace of divine preceptor
ੴ सतिगुर प्रसादि ॥
ਪਉੜੀ ੧
पउड़ी १
ਸਾਇਰ ਵਿਚਹੁ ਨਿਕਲੈ ਕਾਲਕੂਟੁ ਤੈ ਅੰਮ੍ਰਿਤ ਵਾਣੀ ।
ਸਮੁੰਦਰ ਵਿਚੋਂ (ਦੋ) ਵੰਨਗੀਆਂ ਨਿਕਲੀਆਂ ਸਨ, ਇਕ ਕਾਲਕੂਟ (ਵਿਖ) ਦੂਜਾ ਅੰਮ੍ਰਿਤ (ਭਾਵ ਮੁੰਢ ਦੁਹਾਂ ਦਾ ਇਕੋ ਸਮੁੰਦ੍ਰ ਹੈ)।
Deadly poison and nectar both were churned out of the ocean.
साइर विचहु निकलै कालकूटु तै अंम्रित वाणी ।
ਉਤ ਖਾਧੈ ਮਰਿ ਮੁਕੀਐ ਉਤੁ ਖਾਧੈ ਹੋਇ ਅਮਰੁ ਪਰਾਣੀ ।
ਪਹਿਲੀ ਦੇ ਖਾਧਿਆਂ ਪ੍ਰਾਣੀ ਮਰਕੇ ਮੁੱਕ ਜਾਂਦਾ ਹੈ, ਦੂਜੀ ਨਾਲ ਅਮਰ ਹੋ ਜਾਂਦਾ ਹੈ।
Taking poison, one, dies whereas taking the other, (nectar) man becomes immortal.
उत खाधै मरि मुकीऐ उतु खाधै होइ अमरु पराणी ।
ਵਿਸੁ ਵਸੈ ਮੁਹਿ ਸਪ ਦੈ ਗਰੜ ਦੁਗਾਰਿ ਅਮਿਅ ਰਸ ਜਾਣੀ ।
ਵਿਹੁ ਸੱਪ ਦੇ ਮੁਖ ਵਿਖੇ ਰਹਿੰਦੀ ਹੈ, ਅਮਿਅ ਰਸ 'ਗਰੜ ਦੁਗਾਰ' ਵਾਂਙੂੰ (ਸੱਪ ਦੀ ਵਿਖ ਥੋਂ ਬਚਾਉਂਦਾ) ਹੈ।
Poison resides in the mouth of snake and the jewel eructed by the blue jay (the eater of snakes) is known to be life-giving nectar.
विसु वसै मुहि सप दै गरड़ दुगारि अमिअ रस जाणी ।
ਕਾਉ ਨ ਭਾਵੈ ਬੋਲਿਆ ਕੋਇਲ ਬੋਲੀ ਸਭਨਾਂ ਭਾਣੀ ।
ਕਾਂ ਦੀ ਕਾਉਂ ਕਾਉਂ ਕਿਸੇ ਨੂੰ ਚੰਗੀ ਨਹੀਂ ਲਗਦੀ, ਕੋਇਲ ਦੀ ਬੋਲੀ ਸਭ ਨੂੰ ਚੰਗੀ ਲਗਦੀ ਹੈ।
Crowing of the crow is disliked but the sound of nightingale is loved by all.
काउ न भावै बोलिआ कोइल बोली सभनां भाणी ।
ਬੁਰਬੋਲਾ ਨ ਸੁਖਾਵਈ ਮਿਠਬੋਲਾ ਜਗਿ ਮਿਤੁ ਵਿਡਾਣੀ ।
ਅਜਿਹਾ ਹੀ ਦੁਰਬਚਨ ਬੋਲਣਹਾਰਾ (ਕਿਸੇ ਨੂੰ) ਨਹੀਂ ਭਾਉਂਦਾ, ਮਿਠ ਬੋਲੇ (ਦਾ ਹਰ ਕੋਈ ਆਦਰ ਮਾਨ ਕਰਦਾ ਹੈ ਅਰ ਉਹੀ) ਜਗਤ ਦਾ ਅਚਰਜ ਮਿੱਤ੍ਰ ਬਣ ਜਾਂਦਾ ਹੈ।
Evil speaker is not liked but the sweet tongued is praised all over the world.
बुरबोला न सुखावई मिठबोला जगि मितु विडाणी ।
ਬੁਰਾ ਭਲਾ ਸੈਸਾਰ ਵਿਚਿ ਪਰਉਪਕਾਰ ਵਿਕਾਰ ਨਿਸਾਣੀ ।
ਬੁਰਾ ਵਿਕਾਰ ਦੀ ਨਿਸ਼ਾਨੀ ਅਰ ਭਲਾ ਆਦਮੀ ਸੰਸਾਰ ਵਿਖੇ ਪਰੋਪਕਾਰ ਦੀ ਨਿਸ਼ਾਨੀ ਹੈ।
Evil and good persons live in the same world but they are distinguished by their qualities of benevolent and perverted actions.
बुरा भला सैसार विचि परउपकार विकार निसाणी ।
ਗੁਣ ਅਵਗੁਣ ਗਤਿ ਆਖਿ ਵਖਾਣੀ ।੧।
ਗੁਣਾਂ ਅਤੇ ਅਵਗੁਣਾਂ ਦੀ ਗਤੀ (ਅਸਾਂ ਉਪਰ) ਕਹਿਕੇ ਵਰਣਨ ਕਰ ਦਿੱਤੀ ਹੈ।
We have here exposed the position of merits and demerits.
गुण अवगुण गति आखि वखाणी ।१।
ਪਉੜੀ ੨
पउड़ी २
ਸੁਝਹੁ ਸੁਝਨਿ ਤਿਨਿ ਲੋਅ ਅੰਨ੍ਹੇ ਘੁਘੂ ਸੁਝੁ ਨ ਸੁਝੈ ।
ਸੂਰਜ ਥੋਂ ਤਿੰਨ ਲੋਕ ਨਜ਼ਰ ਆਉਂਦੇ ਹਨ, ਅੰਨ੍ਹੇ ਉੱਲੂ ਨੂੰ ਸੂਰਜ ਹੀ ਨਹੀਂ ਦਿਸਦਾ।
With sun's light all the three worlds are visible but the blind and the owl can not see the sun.
सुझहु सुझनि तिनि लोअ अंन्हे घुघू सुझु न सुझै ।
ਚਕਵੀ ਸੂਰਜ ਹੇਤੁ ਹੈ ਕੰਤੁ ਮਿਲੈ ਵਿਰਤੰਤੁ ਸੁ ਬੁਝੈ ।
ਚਕਵੀ ਦਾ ਸੂਰਜ ਦੇ ਨਾਲ ਪ੍ਰੇਮ ਹੈ, (ਕਿਉਂ ਜੋ) ਆਪਣੇ ਸ੍ਵਾਮੀ (ਚਕਵੇ ਨਾਲ ਮਿਲਕੇ) ਵਿਰਤੰਤ (ਰਾਤ ਦਾ ਭੇਤ) ਪੁੱਛਦੀ ਹੈ (ਕਿ ਕਿਹੀ ਰਾਤ ਬੀਤੀ)।
The female ruddy sheldrake loves the sun, and meeting the beloved they tell and listen to the love story of each other.
चकवी सूरज हेतु है कंतु मिलै विरतंतु सु बुझै ।
ਰਾਤਿ ਅਨ੍ਹੇਰਾ ਪੰਖੀਆਂ ਚਕਵੀ ਚਿਤੁ ਅਨ੍ਹੇਰਿ ਨ ਰੁਝੈ ।
ਰਾਤ ਨੂੰ ਪੰਛੀਆਂ (ਦੀਆਂ ਅੱਖਾਂ) ਅੱਗੇ ਹਨੇਰਾ ਹੋ ਜਾਂਦਾ ਹੈ, ਚਕਵੀ ਦਾ ਚਿੱਤ ਹਨੇਰੇ ਵਿਚ ਨਹੀਂ ਰੁਕਦਾ (ਸੂਰਜ ਵਲ ਰਹਿੰਦਾ ਹੈ)।
For all other birds the night is dark (and they sleep) but ruddy sheldrake's mind has no rest in that darkness (its mind is ever attued to sun).
राति अन्हेरा पंखीआं चकवी चितु अन्हेरि न रुझै ।
ਬਿੰਬ ਅੰਦਰਿ ਪ੍ਰਤਿਬਿੰਬੁ ਦੇਖਿ ਭਰਤਾ ਜਾਣਿ ਸੁਜਾਣਿ ਸਮੁਝੈ ।
ਪਾਣੀ ਵਿਖੇ (ਜਦ ਪਤਿ ਦਾ) ਪ੍ਰਤਿਬਿੰਬ ਦੇਖਦੀ ਹੈ, ਆਪਣਾ ਭਰਤਾ ਜਾਣਕੇ (ਸਮੁਝੈ) ਭਟਕਦੀ ਹੇ, (ਭਾਵ ਹਨੇਰੇ ਵਿਚ ਹੀ ਆਪਣਾ ਪਤਿ ਲੱਭ ਲੈਂਦੀ ਹੈ)।
An intellegent woman recognises her husband even by seeing his shadow in water,
बिंब अंदरि प्रतिबिंबु देखि भरता जाणि सुजाणि समुझै ।
ਦੇਖਿ ਪਛਾਵਾ ਪਵੇ ਖੂਹਿ ਡੁਬਿ ਮਰੈ ਸੀਹੁ ਲੋਇਨ ਲੁਝੈ ।
ਸ਼ੇਰ ਖੂਹ ਵਿਖੇ ਆਪਣਾ ਪਰਛਾਵਾਂ ਦੇਖਕੇ ਵਿਚ ਪੈਕੇ ਡੁੱਬ ਮਰਦਾ ਹੈ, (ਅਰ. 'ਲੋਇਨ') ਅੱਖਾਂ (ਜਾਂ ਭਾਵੀ) ਨਾਲ (ਲੁੱਝੈ) ਝਗੜਦਾ ਹੈ (ਕਿ ਮੇਰੀਆਂ ਅੱਖਾਂ ਜਾਂ ਭਾਵੀ ਖਰਾਬ ਸੀ, ਇਹ ਨਹੀਂ ਜਾਣਦਾ ਕਿ ਦ੍ਵੈਤ ਨੇ ਨਾਸ਼ ਕੀਤਾ ਹੈ)।
but the foolish lion, seeing its own shadow in the well jumps in it and dies and then blames its own eyes.
देखि पछावा पवे खूहि डुबि मरै सीहु लोइन लुझै ।
ਖੋਜੀ ਖੋਜੈ ਖੋਜੁ ਲੈ ਵਾਦੀ ਵਾਦੁ ਕਰੇਂਦੜ ਖੁਝੈ ।
ਗ੍ਯਾਨੀ ਇਸੇ (ਉਕਤ) ਪ੍ਰਸੰਗ ਨੂੰ ਸਮਝਦਾ ਹੈ, ਵਾਦੀ (ਝਗੜਾਲੂ) ਢੁਚਰਾਂ ਕਰਨ ਵਾਲੇ ਭੁੱਲ ਜਾਂਦੇ ਹਨ।
The researcher discovers the import of the above description but the disputant is led astray
खोजी खोजै खोजु लै वादी वादु करेंदड़ खुझै ।
ਗੋਰਸੁ ਗਾਈਂ ਹਸਤਿਨਿ ਦੁਝੈ ।੨।
ਗਊ ਦਾ ਦੁੱਧ ਹਥਣੀ ਥੋਂ ਚੋਂਦੇ ਹਨ।
And expects to get cow-milk from a female elephant (which in fact is impossible).
गोरसु गाईं हसतिनि दुझै ।२।
ਪਉੜੀ ੩
पउड़ी ३
ਸਾਵਣ ਵਣ ਹਰੀਆਵਲੇ ਵੁਠੇ ਸੁਕੈ ਅਕੁ ਜਵਾਹਾ ।
ਸਾਵਣ ਵਰਸਨ ਨਾਲ ਬੂਟੇ ਹਰੇ ਹੋ ਜਾਂਦੇ ਹਨ, (ਪਰ) ਅੱਕ ਤੇ ਜਵਾਹਾਂ ਦੇ (ਬੂਟੇ) ਸੁਕ ਜਾਂਦੇ ਹਨ।
In the month of Sayan forests go green but akk, a wild plant of sandy region, and /avail, the camel thorn, wither.
सावण वण हरीआवले वुठे सुकै अकु जवाहा ।
ਚੇਤਿ ਵਣਸਪਤਿ ਮਉਲੀਐ ਅਪਤ ਕਰੀਰ ਨ ਕਰੈ ਉਸਾਹਾ ।
ਬਸੰਤ ਵਿਖੇ ਸਾਰੀ ਬਨਸਪਤੀ ਮੌਲਦੀ ਹੈ, ਕਰੀਰ ਦਾ ਬੂਟਾ ਪਤ੍ਰਾਂ ਬਾਝ ਰਹਿਕੇ ਅਨੰਦ ਨਹੀਂ ਕਰਦਾ (ਭਾਵ ਖਿੜਦਾ ਨਹੀਂ)।
In the month of Chaitr, the vegetation blooms but leafless kart (a wild caper) remains totally uninspired.
चेति वणसपति मउलीऐ अपत करीर न करै उसाहा ।
ਸੁਫਲ ਫਲੰਦੇ ਬਿਰਖ ਸਭ ਸਿੰਮਲੁ ਅਫਲੁ ਰਹੈ ਅਵਿਸਾਹਾ ।
ਸਾਰੇ ਬ੍ਰਿੱਛ ਚੰਗੇ ਫਲਾਂ ਨਾਲ ਫਲਦੇ ਹਨ, ਸਿੰਮਲ ਦਾ ਬੂਟਾ ਅਫਲਾ ਹੋਣ ਕਰ ਕੇ ਕੋਈ ਭਰੋਸਾ ਨਹੀਂ ਬੱਝਦਾ (ਕਿ ਏਹ ਐਤਕੀ ਚੰਗਾ ਫਲ ਦੇਵੇਗਾ)।
All the trees become full of fruits but the silk cotton tree remains devoid of fruit.
सुफल फलंदे बिरख सभ सिंमलु अफलु रहै अविसाहा ।
ਚੰਨਣ ਵਾਸੁ ਵਣਾਸਪਤਿ ਵਾਂਸ ਨਿਵਾਸਿ ਨ ਉਭੇ ਸਾਹਾ ।
ਚੰਦਨ ਸਾਰੀ ਬਨਾਸਪਤੀ ਨੂੰ ਵਾਸ਼ਨਾਂ ਦਿੰਦਾ ਹੈ, ਵਾਸਾਂ ਨੂੰ ਵਾਸ਼ਨਾ ਨਹੀਂ ਪੈਦੀ, (ਇਸ ਲਈ) ਉੱਭੇ ਸਾਹ ਲੈਂਦਾ ਹੈ। (ਭਾਵ ਸਾਂ ਸਾਂ ਕਰਦਾਂ ਹੈ)।
The whole vegetation is made fragrant by sandal wood but bamboo gets no impact of it and goes on sobbing and sighing.
चंनण वासु वणासपति वांस निवासि न उभे साहा ।
ਸੰਖੁ ਸਮੁੰਦਹੁ ਸਖਣਾ ਦੁਖਿਆਰਾ ਰੋਵੈ ਦੇ ਧਾਹਾ ।
ਸੰਖ ਸਮੁੰਦਰੋਂ ਖਾਲੀ ਰਹਿਕੇ ਦੁਖੀ ਹੋਕੇ ਧਾਹਾਂ ਮਾਰ ਮਾਰ ਰੋਂਦਾ ਹੈ।
Even being in the ocean, the conch remains empty and cries bitterly when blown.
संखु समुंदहु सखणा दुखिआरा रोवै दे धाहा ।
ਬਗੁਲ ਸਮਾਧੀ ਗੰਗ ਵਿਚਿ ਝੀਗੈ ਚੁਣਿ ਚੁਣਿ ਖਾਇ ਭਿਛਾਹਾ ।
(ਬਗਲ ਸਮਾਧੀ ਪਖੰਡੀ ਲੋਕ ਜੋ ਕਿ ਤੀਰਥਾਂ ਪੁਰ) ਬਗਲਿਆਂ ਵਾਂਙੂ ਸਮਾਧਾਂ (ਲਾ ਬੈਠਦੇ ਹਨ ਝੀਂਗੇ=) ਮੱਛੀਆਂ ਚੁਣ ਚੁਣਕੇ ਖਾਂਦੇ ਭੀ ਸੁਆਹ ਕਰ ਦਿੰਦੇ (ਅਥਵਾ ਨਾਉਂ ਨੂੰ 'ਭਿਛਾਹਾਂ ਭਿੱਛਕ ਕਹਾਉਂਦੇ ਹਨ, “ਕਹਾਂ ਭਯੋ ਜੋ ਦੋਊ ਲੋਚਨ ਮੂੰਦ ਕੇ ਬੈਠ ਰਹਯੋ ਬਕ ਧ੍ਯਾਨ ਲਗਾਯੋ” ਪੁਨਾ: “ਖਟੁ ਦਰਸਨ ਮਿਲਦਾ ਹੈ, ਭ੍ਰਮਤੇ ਫਿਰਹਿ
The crane even looking to be meditating upon the banks of Ganges, like a beggar picks up the fish and eats them up.
बगुल समाधी गंग विचि झीगै चुणि चुणि खाइ भिछाहा ।
ਸਾਥ ਵਿਛੁੰਨੇ ਮਿਲਦਾ ਫਾਹਾ ।੩।
ਸਾਥ ਤੋਂ ਵਿਛੜਿਆਂ ਫਾਹਾ ਮਿਲਦਾ ਹੈ (ਜੋ ਸਾਥ ਤੋਂ ਵਿਛੁੜੇ ਉਹ ਔਖਾ ਹੁੰਦਾ ਹੈ)।
Separation from good company brings noose for the individual.
साथ विछुंने मिलदा फाहा ।३।
ਪਉੜੀ ੪
पउड़ी ४
ਆਪਿ ਭਲਾ ਸਭੁ ਜਗੁ ਭਲਾ ਭਲਾ ਭਲਾ ਸਭਨਾ ਕਰਿ ਦੇਖੈ ।
ਜੋ ਆਪ ਭਲਾ ਹੈ ਸਾਰਾ ਜਗਤ (ਉਸ ਦੇ ਭਾਣੇ) ਭਲਾ ਹੈ (ਕਿਉਂ ਜੋ) ਭਲਾ (ਪੁਰਖ) ਸਭਨਾਂ ਨੂੰ ਭਲਾ ਹੀ ਕਰ ਕੇ ਦੇਖਦਾ ਹੈ (ਯਥਾ:-”ਤਿਸਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ”)।
One's good mind finds everybody good in the world. A gentleman beholds everyone as gentle.
आपि भला सभु जगु भला भला भला सभना करि देखै ।
ਆਪਿ ਬੁਰਾ ਸਭੁ ਜਗੁ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖੈ ।
ਜੋ ਆਪ ਬੁਰਾ ਹੈ (ਉਸ ਨੂੰ) ਸਾਰਾ ਜਗਤ ਬੁਰਾ ਭਾਸਦਾ ਹੈ, ਕਿਉਂ ਜੋ ਬੁਰੇ ਦੇ ਲੇਖੇ ਸਾਰੇ ਬੁਰੇ ਹੀ ਹਨ।
If one is bad himself, for him the whole world is bad and all is bad on his account. Lord Krsna helped
आपि बुरा सभु जगु बुरा सभ को बुरा बुरे दे लेखै ।
ਕਿਸਨੁ ਸਹਾਈ ਪਾਂਡਵਾ ਭਾਇ ਭਗਤਿ ਕਰਤੂਤਿ ਵਿਸੇਖੈ ।
ਕ੍ਰਿਸ਼ਨ ਨੇ ਪਾਂਡਵਾਂ ਦੀ ਕੁਮਕ ਕੀਤੀ (ਕਿਉਂ ਜੋ ਉਨ੍ਹਾਂ ਵਿਖੇ) ਭਾਉ ਭਗਤੀ ਦੀ ਕਰਤੂਤ ਬਾਹਲੀ ਸੀ।
Pindays because they had in them profuse sense of devotion and morality.
किसनु सहाई पांडवा भाइ भगति करतूति विसेखै ।
ਵੈਰ ਭਾਉ ਚਿਤਿ ਕੈਰਵਾਂ ਗਣਤੀ ਗਣਨਿ ਅੰਦਰਿ ਕਾਲੇਖੈ ।
ਕੈਰਵਾਂ ਦੇ ਚਿੱਤ ਵਿਖੇ ਵੈਰ ਭਾਉ ਸੀ, (ਵੈਰ ਦੀ ਹੀ) ਗਿਣਤੀ ਜੀ ਵਿਚ ਗਿਣਦੇ ਸਨ, (ਅੰਤ ਨੂੰ) ਕਾਲਖ ਦਾ ਹੀ ਟਿੱਕਾ ਮਿਲਿਆ।
Kaurays had enmity in their heart and they always calculated the dark side of things.
वैर भाउ चिति कैरवां गणती गणनि अंदरि कालेखै ।
ਭਲਾ ਬੁਰਾ ਪਰਵੰਨਿਆ ਭਾਲਣ ਗਏ ਨ ਦਿਸਟਿ ਸਰੇਖੈ ।
(ਪਰਵੰਨਿਆਂ) ਮਾਨਨੀਯ (ਦੋ ਰਾਜੇ) ਭਲਾ ਤੇ ਬੁਰਾ ਲੱਭਣ ਗਏ, ਦ੍ਰਿਸ਼ਟੀ ਇਕ ਸਾਰਖੀ ਨਹੀਂ ਸੀ।
Two princes went out to find a good and a wicked person but their views were different.
भला बुरा परवंनिआ भालण गए न दिसटि सरेखै ।
ਬੁਰਾਨ ਕੋਈ ਜੁਧਿਸਟਰੈ ਦੁਰਜੋਧਨ ਕੋ ਭਲਾ ਨ ਭੇਖੈ ।
ਯੁਧਿਸ਼ਟਰ ਨੂੰ ਕੋਈ ਬੁਰਾ ਤੇ ਦੁਰਜੋਧਨ ਨੂੰ ਕੋਈ ਭਲਾ ਨਾ ਦਿਸਿਆ।
None was bad for Yudhisthar and Duryodhan did not find any good person.
बुरान कोई जुधिसटरै दुरजोधन को भला न भेखै ।
ਕਰਵੈ ਹੋਇ ਸੁ ਟੋਟੀ ਰੇਖੈ ।੪।
ਗੰਗਾ ਸਾਗਰ ਵਿਚ ਜੋ ਹੁੰਦਾ ਹੈ ਟੂਟੀ ਦੀ ਧਾਰ ਥੋਂ ਪ੍ਰਤੀਤ ਹੋ ਜਾਂਦਾ ਹੈ, (“ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਊ”)॥
Whatever (sweet or bitter) is there in the pot is known when it comes out through the spout.
करवै होइ सु टोटी रेखै ।४।
ਪਉੜੀ ੫
पउड़ी ५
ਸੂਰਜੁ ਘਰਿ ਅਵਤਾਰੁ ਲੈ ਧਰਮ ਵੀਚਾਰਣਿ ਜਾਇ ਬਹਿਠਾ ।
ਸੂਰਜ ਦੇ ਘਰ ਵਿਖੇ ਅਵਤਾਰ ਲੈਕੇ ਨ੍ਯਾਇ ਦੇ ਵਿਚਾਰ ਕਰਨ ਲਈ (ਧਰਮਰਾਜ ਨ੍ਯਾਇ ਗੱਦੀ ਪੁਰ) ਜਾ ਬੈਠਾ।
Born in the family of Sun, he (Dharrnaraj) adorned the seat of the dispenser of justice.
सूरजु घरि अवतारु लै धरम वीचारणि जाइ बहिठा ।
ਮੂਰਤਿ ਇਕਾ ਨਾਉ ਦੁਇ ਧਰਮਰਾਇ ਜਮ ਦੇਖਿ ਸਰਿਠਾ ।
ਮੂਰਤ (ਉਸ ਦੀ) ਇੱਕ ਹੈ, ਨਾਮ ਦੋ ਹਨ, 'ਧਰਮਰਾਜ' ਅਤੇ 'ਜਮ' ਸ੍ਰਿਸ਼ਟੀ ਸਾਰੀ ਦੇਖਦੀ ਹੈ।
He is one but the creation knows him by two names-Dharmaraj and Yama.
मूरति इका नाउ दुइ धरमराइ जम देखि सरिठा ।
ਧਰਮੀ ਡਿਠਾ ਧਰਮਰਾਇ ਪਾਪੁ ਕਮਾਇ ਪਾਪੀ ਜਮ ਡਿਠਾ ।
ਧਰਮੀਆਂ ਨੇ ਧਰਮਰਾਜ ਅਰ ਪਾਪ ਕਮਾਵਣ ਵਾਲਿਆਂ ਨੇ ਉਸੇ ਨੂੰ ਜਮ ਰੂਪ ਕਰ ਕੇ (ਦੁਖਦਾਈ) ਦੇਖਿਆ।
People see him pious and righteous in the form of Dharmaraj but the wicked sinner as Yama.
धरमी डिठा धरमराइ पापु कमाइ पापी जम डिठा ।
ਪਾਪੀ ਨੋ ਪਛੜਾਇਂਦਾ ਧਰਮੀ ਨਾਲਿ ਬੁਲੇਂਦਾ ਮਿਠਾ ।
ਪਾਪੀਆਂ ਨੂੰ ਨਰਕਾਂ ਵਿਖੇ ਸਿਟਵਾਉਂਦਾ ਹੈ ਅਰ ਧਰਮੀਆਂ ਨੂੰ (ਆਓ ਜੀ ਬੈਠੀਏ ਜੀ ਕਰਕੇ) ਮਿੱਠਾ ਬਚਨ ਬੋਲਦਾ ਹੈ।
He also thrashes the evil doer but speks sweetly to the religious person.
पापी नो पछड़ाइंदा धरमी नालि बुलेंदा मिठा ।
ਵੈਰੀ ਦੇਖਨਿ ਵੈਰ ਭਾਇ ਮਿਤ੍ਰ ਭਾਇ ਕਰਿ ਦੇਖਨਿ ਇਠਾ ।
ਇਸ ਲਈ ਵੈਰੀ ਉਸ ਨੂੰ ਵੈਰ ਭਾਉ ਨਾਲ ਅਰ ਪ੍ਰੇਮੀ ਲੋਕ ਉਸ ਨੂੰ ਮਿਤ੍ਰ ਭਾਉ ਨਾਲ ਪਿਆਰਾ ਦੇਖਦੇ ਹਨ (ਭਾਵ-ਆਪਣੇ ਹੀ ਕਰਮਾਂ ਦਾ ਫਲ ਹੈ)।
Enemy sees him with enmity and the friendly people know him as loving one.
वैरी देखनि वैर भाइ मित्र भाइ करि देखनि इठा ।
ਨਰਕ ਸੁਰਗ ਵਿਚਿ ਪੁੰਨ ਪਾਪ ਵਰ ਸਰਾਪ ਜਾਣਨਿ ਅਭਰਿਠਾ ।
ਨਰਕ ਸੁਰਗ ਵਿਚ ਪੁੰਨ ਅਤੇ ਪਾਪ ਦਾ ਫਲ (ਯਾ ਧਰਤੀ ਪੁਰ) ਵਰ ਸਰਾਪ (ਦਾ ਫਲ ਕਰਮਾਂ ਅਨੁਸਾਰ ਅਭਰਿੱਠਾ ਸਾਰੇ ਪਾਸਿਓਂ ਦ੍ਰਿੜੁ ਹੈ।
Sin and merit, boon and curse, heaven and hell are known and realised according to one's own feelings (of love and enmity).
नरक सुरग विचि पुंन पाप वर सराप जाणनि अभरिठा ।
ਦਰਪਣਿ ਰੂਪ ਜਿਵੇਹੀ ਪਿਠਾ ।੫।
ਜਿਹੀ ਸ਼ਕਲ (ਤਿਹਾ) ਸ਼ੀਸ਼ਾ ਰੂਪ ਦੱਸਦਾ ਹੈ।
Mirror reflects the shadow according to the object before it.
दरपणि रूप जिवेही पिठा ।५।
ਪਉੜੀ ੬
(ਵੰਨੁ=ਰੰਗ। ਰੋਂਦਾ=ਰੋਂਦੜ। ਸਰੇਖੈ=ਸ੍ਰੇਸ਼ਟ)
पउड़ी ६
ਜਿਉਂ ਕਰਿ ਨਿਰਮਲ ਆਰਸੀ ਸਭਾ ਸੁਧ ਸਭ ਕੋਈ ਦੇਖੈ ।
ਜਿੱਕੁਰ ਨਿਰਮਲ ਆਰਸੀ ਨੂੰ ਸਭਾ ਵਿਖੇ ਸਾਰੇ ਸੁੱਧ ਦੇਖਦੇ ਹਨ (ਕਿ ਵੱਡੀ ਉੱਜਲ ਅਰ ਸਾਫ ਹੈ)।
In the clean mirror everybody sees his correct shape.
जिउं करि निरमल आरसी सभा सुध सभ कोई देखै ।
ਗੋਰਾ ਗੋਰੋ ਦਿਸਦਾ ਕਾਲਾ ਕਾਲੋ ਵੰਨੁ ਵਿਸੇਖੈ ।
(ਉਸ ਵਿਚ) ਗੋਰੇ ਦਾ ਮੂੰਹ ਗੋਰਾ ਦਿੱਸਦਾ ਹੈ ਤੇ ਕਾਲੇ ਨੂੰ (ਆਪਣਾ) ਕਾਲਾ ਰੰਗ ਪ੍ਰਤੀਤ ਹੁੰਦਾ ਹੈ।
Fair complexion is reflected fair and black one specifically black in it.
गोरा गोरो दिसदा काला कालो वंनु विसेखै ।
ਹਸਿ ਹਸਿ ਦੇਖੈ ਹਸਤ ਮੁਖ ਰੋਂਦਾ ਰੋਵਣਹਾਰੁ ਸੁ ਲੇਖੈ ।
ਹੱਸ ਹੱਸ ਕੇ ਦੇਖਣ ਵਾਲਾ ਹੱਸਦਾ ਮੂੰਹ ਅਰ ਰੋਣ ਵਾਲਾ (ਆਪਣੇ ਮੂੰਹ ਨੂੰ) ਰੋਂਦੜਾ ਦੇਖਦਾ ਹੈ।
A laughing person finds his face laughing and weeping one as weeping in it.
हसि हसि देखै हसत मुख रोंदा रोवणहारु सु लेखै ।
ਲੇਪੁ ਨ ਲਗੈ ਆਰਸੀ ਛਿਅ ਦਰਸਨੁ ਦਿਸਨਿ ਬਹੁ ਭੇਖੈ ।
ਆਰਸੀ ਨੂੰ ਕੋਈ ਲੇਖ ਨਹੀਂ ਲਗਦਾ (ਭਾਵੇਂ) ਛੀ ਦਰਸ਼ਨਾਂ ਦੇ ਬਾਹਲੇ ਭੇਖ ਉਸ ਵਿਖੇ ਦਿੱਸਦੇ ਹਨ।
The followers of six philosophies wearing different guises see in it, but the mirror remains detached to them all.
लेपु न लगै आरसी छिअ दरसनु दिसनि बहु भेखै ।
ਦੁਰਮਤਿ ਦੂਜਾ ਭਾਉ ਹੈ ਵੈਰੁ ਵਿਰੋਧੁ ਕਰੋਧੁ ਕੁਲੇਖੈ ।
ਦੁਰਮਤੀਆਂ ਦੇ ਮਨ ਵਿਖੇ ਅਗ੍ਯਾਨ ਦਾ ਵਾਸਾ ਹੈ, (ਇਸੇ ਕਰਕੇ) ਵੈਰ ਵਿਰੋਧ ਤੇ ਕ੍ਰੋਧ ਦੇ ਖੋਟੇ ਲੇਖੇ ਕਰਦੇ ਹਨ।
Sense of duality is the evil intellect which is the another name of enmity, opposition and anger.
दुरमति दूजा भाउ है वैरु विरोधु करोधु कुलेखै ।
ਗੁਰਮਤਿ ਨਿਰਮਲੁ ਨਿਰਮਲਾ ਸਮਦਰਸੀ ਸਮਦਰਸ ਸਰੇਖੈ ।
ਗੁਰਮਤ ਵਾਲੇ ਨਿਰਮਲ ਅਤੇ ਸਮਦਰਸ਼ੀ ਹਨ (ਉਹ ਹੋਰਨਾਂ ਨੂੰ ਅਪਣੇ) ਜਿਹਾ ਨਿਰਮਲ ਤੇ ਸਮਦਰਸ਼ੀ ਜਾਣਦੇ ਹਨ।
Pious followers of the wisdom of Guru always remain pure and egalitarian.
गुरमति निरमलु निरमला समदरसी समदरस सरेखै ।
ਭਲਾ ਬੁਰਾ ਹੁਇ ਰੂਪੁ ਨ ਰੇਖੈ ।੬।
ਭਲੇ ਬੁਰੇ ਦਾ ਰੂਪ ਰੇਖ (ਪਰਮੇਸ੍ਵਰ ਵਿਚ) ਨਹੀਂ ਰਹਿੰਦਾ ਹੈ।
Otherwise, there is no other distinction of the good and the bad person.
भला बुरा हुइ रूपु न रेखै ।६।
ਪਉੜੀ ੭
पउड़ी ७
ਇਕਤੁ ਸੂਰਜਿ ਆਥਵੈ ਰਾਤਿ ਅਨੇਰੀ ਚਮਕਨਿ ਤਾਰੇ ।
ਇਕ ਪਾਸਿਓਂ ਜਦ ਸੂਰਜ ਡੁਬਦਾ ਹੈ, ਹਨੇਰੀ ਰਾਤ ਵਿਖੇ ਤਾਰੇ ਚਮਕਦੇ ਹਨ!
Once the son sets in the evening stars twinkle in the dark night.
इकतु सूरजि आथवै राति अनेरी चमकनि तारे ।
ਸਾਹ ਸਵਨਿ ਘਰਿ ਆਪਣੈ ਚੋਰ ਫਿਰਨਿ ਘਰਿ ਮੁਹਣੈਹਾਰੇ ।
ਸ਼ਾਹ ਲੋਕ ਆਪਣੇ ਘਰਾਂ ਵਿਖੇ (ਵੱਸਦੇ) ਸੌਂ ਰਹਿੰਦੇ ਹਲ, ਚੋਰ ਚੌਰੀਆਂ ਕਰਨ ਲਈ ਸੰਨ੍ਹਾਂ ਮਾਰਨ ਚੜ੍ਹ ਫਿਰਦੇ ਹਨ।
Rich people sleep in their homes but the thieves move around to commit thefts.
साह सवनि घरि आपणै चोर फिरनि घरि मुहणैहारे ।
ਜਾਗਨਿ ਵਿਰਲੇ ਪਾਹਰੂ ਰੂਆਇਨਿ ਹੁਸੀਆਰ ਬਿਦਾਰੇ ।
ਪਹਿਰਾ ਦੇਣ ਵਾਲੇ ਵਿਰਲੇ ਜਾਗਕੇ ਪੁਕਾਰਦੇ ਹਨ (ਜਿਹਾ ਕੁ:- “ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ॥” ਅਰਥਾਤ ਗੁਰੂ ਜੀ ਪੁਕਾਰਦੇ ਹਨ ਕਿ ਹੇ ਦੁਨੀਆਦਾਰੋ!) ਹੁਸ਼ਿਆਰ ਹੋਵੇ, ਜਾਗੋ, (ਕਾਮਾਦਿ ਵਿਖਯ ਗੁਣਾਂ ਦਾ ਧਨ ਲੁੱਟਣਹਾਰੇ ਲੁਟ ਰਹੇ ਹਨ)।
A few guards remain awake and go on shouting to alert others.
जागनि विरले पाहरू रूआइनि हुसीआर बिदारे ।
ਜਾਗਿ ਜਗਾਇਨਿ ਸੁਤਿਆਂ ਸਾਹ ਫੜੰਦੇ ਚੋਰ ਚਗਾਰੇ ।
(ਆਪ) ਜਾਗਕੇ ਸੁਤਿਆਂ ਹੋਇਆਂ ਨੂੰ ਜਗਾ ਦਿੰਦੇ ਹਨ, ਸ਼ਾਹ ਲੋਕ (ਭਾਵ ਜ਼ੱਰਯਾਸੀ ਜਾਗਕੇ ਕਾਮਾਦਿਕ) ਚੋਰਾਂ ਅਤੇ ਠੱਗਾਂ ਨੂੰ ਫੜ ਲੈਂਦੇ (ਅਥਵਾ ਚੋਰਾਂ ਨੂੰ ਚੁਗਕੇ ਫੜਦੇ ਹਨ)।
Those awakened watchmen make sleeping people awake and this way they catch hold of thiefs and vagabonds.
जागि जगाइनि सुतिआं साह फड़ंदे चोर चगारे ।
ਜਾਗਦਿਆਂ ਘਰੁ ਰਖਿਆ ਸੁਤੇ ਘਰ ਮੁਸਨਿ ਵੇਚਾਰੇ ।
ਜਾਗਣ ਵਾਲੇ ਘਰ ਬਚਾ ਲੈਂਦੇ ਅਰ ਵਿਚਾਰੇ ਸੁਤੇ ਹੋਏ ਘਰ ਲੁਟਾ ਬੈਠਦੇ ਹਨ।
Those who remain awake protect their homes but the house is looted of those who go on sleeping.
जागदिआं घरु रखिआ सुते घर मुसनि वेचारे ।
ਸਾਹ ਆਏ ਘਰਿ ਆਪਣੈ ਚੋਰ ਜਾਰਿ ਲੈ ਗਰਦਨਿ ਮਾਰੇ ।
ਸ਼ਾਹ ਲੋਕ ਆਪਣੇ ਘਰਾਂ ਵਿਖੇ (ਅਨੰਦ ਕਰਦੇ) ਆਉਂਦੇ ਹਨ, ਚੋਰਾਂ ਯਾਰਾਂ ਨੂੰ ਥਾਂ ਮਾਰਦੇ ਹਨ।
The rich men handing over the thieves (to the authorities), happily return home but caught from their necks the thieves are beaten hollow.
साह आए घरि आपणै चोर जारि लै गरदनि मारे ।
ਭਲੇ ਬੁਰੇ ਵਰਤਨਿ ਸੈਸਾਰੇ ।੭।
ਭਲੇ ਬੁਰੇ ਸੰਸਾਰ ਵਿਖੇ (ਐਉਂ) ਵਰਤ ਰਹੇ ਹਨ।
The evil and the meritorious both are active in this world.
भले बुरे वरतनि सैसारे ।७।
ਪਉੜੀ ੮
पउड़ी ८
ਮਉਲੇ ਅੰਬ ਬਸੰਤ ਰੁਤਿ ਅਉੜੀ ਅਕੁ ਸੁ ਫੁਲੀ ਭਰਿਆ ।
ਅੰਬ ਬਸੰਤ ਦੀ ਰੁਤ ਵਿਖੇ ਮੌਲਦਾ ਅਰ ਅੱਕ 'ਅਉੜੀ' (ਸੁੱਕੀ ਬਹਾਰ ਅਰਥਾਤ ਧੁੱਪਾਂ ਵਿਖੇ ਜਾਂ ਕਾਲ ਵਿਖੇ) ਫਲਾਂ ਨਾਲ ਭਰੀਦਾ ਹੈ।
In spring season, the mangoes blossom and akk the bitter wild plant of sandy region also becomes full of flowers.
मउले अंब बसंत रुति अउड़ी अकु सु फुली भरिआ ।
ਅੰਬਿ ਨ ਲਗੈ ਖਖੜੀ ਅਕਿ ਨ ਲਗੈ ਅੰਬੁ ਅਫਰਿਆ ।
ਅੰਬ ਨੂੰ ਖੱਖੜੀਆਂ ਨਹੀਂ ਲਗਦੀਆਂ, ਅੱਕ ਨਾਲ ਅੰਬਾਂ ਦੇ ਫਲ ਨਹੀਂ ਲਗਦੇ (ਉਹ ਫਲਿਆ ਬੀ) ਅਫਲਿਆ ਹੈ, (ਭਾਵ ਆਪੋ ਆਪਣਾ ਸੁਭਾਵ ਵਰਤਦੇ ਹਨ)।
The pod of akk cannot produce mango and fruitless akk cannot grow on mango tree.
अंबि न लगै खखड़ी अकि न लगै अंबु अफरिआ ।
ਕਾਲੀ ਕੋਇਲ ਅੰਬ ਵਣਿ ਅਕਿਤਿਡੁ ਚਿਤੁ ਮਿਤਾਲਾ ਹਰਿਆ ।
ਕਾਲੀ ਕੋਇਲ ਅੰਬ ਦੇ ਬੂਟੇ ਨੂੰ ਪਸੰਦ ਰਖਦੀ ਹੈ, ਅਕਤਿੱਡੇ ਦਾ ਚਿੱਤ (ਅੱਕ) ਮਿੱਤ੍ਰ ਨੇ ਹਰ ਲੀਤਾ ਹੈ।
Nightingale sitting on mango tree is black and the grosshopper of akk is speckled one or green.
काली कोइल अंब वणि अकितिडु चितु मिताला हरिआ ।
ਮਨ ਪੰਖੇਰੂ ਬਿਰਖ ਭੇਦੁ ਸੰਗ ਸੁਭਾਉ ਸੋਈ ਫਲੁ ਧਰਿਆ ।
(ਦ੍ਰਿਸ਼ਟਾਂਤ) ਮਨ ਪੰਛੀ ਹੈ ਬਿਰਛਾਂ ਦੇ (ਸੰਗਤ ਦੇ) ਭੇਦ ਕਰ ਕੇ ਜਿਹੀ ਸੰਗਤ ਦਾ ਸੁਭਾਉ ਹੁੰਦਾ ਹੈ ਤਿਹਾ ਹੀ ਫਲ ਖਾਂਦਾ ਹੈ। (ਯਥਾ:-”ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ॥”
Mind is a bird and due to difference of the results of different company, it gets the fruit of the tree it chooses to sit upon.
मन पंखेरू बिरख भेदु संग सुभाउ सोई फलु धरिआ ।
ਗੁਰਮਤਿ ਡਰਦਾ ਸਾਧਸੰਗਿ ਦੁਰਮਤਿ ਸੰਗਿ ਅਸਾਧ ਨ ਡਰਿਆ ।
ਗੁਰਮਤਿ ਵਾਲਾ ਸਾਧ ਸੰਗਤ ਨਾਲ ਮਿਲ ਕੇ (ਵਾਹਿਗੁਰੂ ਤੋਂ) ਡਰਦਾ ਰਹਿੰਦਾ ਹੈ, ਦੁਰਮਤਿ ਵਾਲਾ ਅਸਾਧਾਂ (ਅਰਥਾਤ ਬੁਰਿਆਂ) ਦੀ ਸੰਗਤ ਥੋਂ ਡਰਦਾ ਨਹੀਂ ਹੈ।
Mind is scared of holy congregation and the wisdom of the Guru but is not afraid of evil company and evil intellect i.e. it does not want to go in good company and takes interest in the evil company.
गुरमति डरदा साधसंगि दुरमति संगि असाध न डरिआ ।
ਭਗਤਿ ਵਛਲੁ ਭੀ ਆਖੀਐ ਪਤਿਤ ਉਧਾਰਣਿ ਪਤਿਤ ਉਧਰਿਆ ।
(ਪਰਮੇਸ਼ਰ) ਭਗਤ ਵੱਛਲ ਬੀ ਕਹੀਦਾ ਹੈ ਅਰ ਪਤਿਤ ਉਧਾਰਣ ਭੀ ਉਸ ਦਾ ਨਾਮ ਹੈ।
God is said to be loving towards saints and liberator of the fallen ones.
भगति वछलु भी आखीऐ पतित उधारणि पतित उधरिआ ।
ਜੋ ਤਿਸੁ ਭਾਣਾ ਸੋਈ ਤਰਿਆ ।੮।
ਜੋ ਉਸ ਨੂੰ ਭਾਉਂਦਾ ਹੈ ਉਹੋ ਤਰ ਜਾਂਦਾ ਹੈ।
He has salvaged many fallen pepole and only he gets across who is accepted by Him.
जो तिसु भाणा सोई तरिआ ।८।
ਪਉੜੀ ੯
पउड़ी ९
ਜੇ ਕਰਿ ਉਧਰੀ ਪੂਤਨਾ ਵਿਹੁ ਪੀਆਲਣੁ ਕੰਮੁ ਨ ਚੰਗਾ ।
(ਭਾਵੇਂ) ਪੂਤਨਾ (ਰਾਖਸ਼ੀ ਕ੍ਰਿਸ਼ਨ ਨੂੰ ਜ਼ਹਿਰੀਲਾ ਥਣ ਪਿਲਾਉਣ ਗਈ) ਮੁਕਤ ਹੋ ਗਈ ਸੀ, ਪਰੰਤੂ ਵਿਹੁ ਪਿਆਉਣਾ ਚੰਗਾ ਕੰਮ ਨਹੀਂ ਹੋ ਗਿਆ।
If even Pfitana (female demon) got liberated that does not mean that poisoning some one is a good act.
जे करि उधरी पूतना विहु पीआलणु कंमु न चंगा ।
ਗਨਿਕਾ ਉਧਰੀ ਆਖੀਐ ਪਰ ਘਰਿ ਜਾਇ ਨ ਲਈਐ ਪੰਗਾ ।
ਵੇਸਵਾ ਦਾ ਮੁਕਤ ਹੋਣਾ ਸੁਣਕੇ ਪਰਾਏ ਘਰਾਂ ਵਿਖੇ ਜਾਕੇ ਪਾਪਾਂ ਦਾ ਕਲੰਕ ਨਾਂ ਲਈਏ (ਕਿ ਵੇਸਵਾ ਵਾਂਗੂੰ ਸਾਡੀ ਭੀ ਕਲਿਆਨ ਹੋ ਜਾਊ)।
Gariika (a prostitute) was liberated but one should not enter other's house and invite trouble.
गनिका उधरी आखीऐ पर घरि जाइ न लईऐ पंगा ।
ਬਾਲਮੀਕੁ ਨਿਸਤਾਰਿਆ ਮਾਰੈ ਵਾਟ ਨ ਹੋਇ ਨਿਸੰਗਾ ।
ਬਾਲਮੀਕ (ਨੂੰ ਰੱਬ ਨੇ) ਤਾਰ ਦਿੱਤਾ ਹੈ, (ਹੁਣ) ਨਿਰਸੰਦੇਹ ਹੋਕੇ ਧਾੜੇ ਮਾਰਨੇ ਨਹੀਂ ਚਾਹੀਦੇ।
Since Valmlici got blest, one should not adopt the way of highway robbery.
बालमीकु निसतारिआ मारै वाट न होइ निसंगा ।
ਫੰਧਕਿ ਉਧਰੈ ਆਖੀਅਨਿ ਫਾਹੀ ਪਾਇ ਨ ਫੜੀਐ ਟੰਗਾ ।
ਇਕ ਫੰਧਕ (ਚਿੜੀ ਮਾਰ) ਅੰਤ ਨੂੰ ਉਧਰਿਆ ਦੇਖਕੇ ਫਾਹੀਆਂ ਪਾਕੇ (ਚਿੜੀਆਂ ਦੀਆਂ) ਟੰਗਾਂ ਨਾਂ ਫੜੀਏ (ਭਾਵ ਦੁਖ ਨਾ ਦੇਈਏ)।
One bird catcher is also said to be liberated, but we should not catch hold of the leg of others by using snares.
फंधकि उधरै आखीअनि फाही पाइ न फड़ीऐ टंगा ।
ਜੇ ਕਾਸਾਈ ਉਧਰਿਆ ਜੀਆ ਘਾਇ ਨ ਖਾਈਐ ਭੰਗਾ ।
ਜੇਕਰ (ਸਧਨਾਂ) ਕਸਾਈ ਮੁਕਤ ਹੋ ਗਿਆ ਹੈ, (ਉਸ ਦੀ ਰੀਸੇ) ਜੀਆਂ ਨੂੰ ਮਾਰਕੇ ਭੰਗ ਨਾ ਖਾਈਏ (ਭਾਵ ਆਪਣੀ ਹਾਨੀ ਜਾਂ ਨਾਸ ਨਾਂ ਕਰੀਏ)।
If Sadhana, the butcher got across (the world ocean), we should not put ourselves to harm by killing others.
जे कासाई उधरिआ जीआ घाइ न खाईऐ भंगा ।
ਪਾਰਿ ਉਤਾਰੈ ਬੋਹਿਥਾ ਸੁਇਨਾ ਲੋਹੁ ਨਾਹੀ ਇਕ ਰੰਗਾ ।
ਜਹਾਜ਼ ਲੋਹੇ ਅਤੇ ਸੋਨੇ (ਦੋਹਾਂ) ਨੂੰ ਪਾਰ ਕਰ ਦੇਂਦਾ ਹੈ, (ਪਰ ਲੋਹਾ ਸੋਨਾ) ਇਕ ਰੰਗ ਨਹੀਂ ਹਨ।
Ship takes across both iron and gold but still their forms and colours are not the same.
पारि उतारै बोहिथा सुइना लोहु नाही इक रंगा ।
ਇਤੁ ਭਰਵਾਸੈ ਰਹਣੁ ਕੁਢੰਗਾ ।੯।
ਇਸ (ਉਕਤ) ਭਰੋਸੇ ਪੁਰ ਰਹਿਣਾ ਮਾੜਾ ਕੰਮ ਹੈ।
In fact, living on such hopes is a bad life style.
इतु भरवासै रहणु कुढंगा ।९।
ਪਉੜੀ ੧੦
पउड़ी १०
ਪੈ ਖਾਜੂਰੀ ਜੀਵੀਐ ਚੜ੍ਹਿ ਖਾਜੂਰੀ ਝੜਉ ਨ ਕੋਈ ।
ਜੇਕਰ ਖਜੂਰ ਤੋਂ ਡਿੱਗਕੇ ਜੀਊਂਦੇ ਭੀ ਰਹਿ ਜਾਈਏ ਤਾਂ ਭੀ ਖ਼ਜੂਰ ਪੁਰ ਚੜ੍ਹਕੇ ਕੋਈ (ਜਾਣਕੇ) ਨਾ ਡਿੱਗੇ।
Surviving the fall from the palm tree does not mean that one should climb the tree to fall from it.
पै खाजूरी जीवीऐ चढ़ि खाजूरी झड़उ न कोई ।
ਉਝੜਿ ਪਇਆ ਨ ਮਾਰੀਐ ਉਝੜ ਰਾਹੁ ਨ ਚੰਗਾ ਹੋਈ ।
ਜੇਕਰ ਉਜਾੜ ਵਿਚੋਂ ਬਚਕੇ ਆ ਜਾਈਏ ਤਾਂ ਭੀ ਉਜਾੜ ਦਾ ਰਸਤਾ ਚੰਗਾ ਨਹੀਂ ਹੋ ਜਾਂਦਾ (ਜੋ ਫੇਰ ਟੱਪਦੇ ਜਾਈਏ)।
Even if one is not killed in desolete places and ways, moving on deserted places is not safe.
उझड़ि पइआ न मारीऐ उझड़ राहु न चंगा होई ।
ਜੇ ਸਪ ਖਾਧਾ ਉਬਰੇ ਸਪੁ ਨ ਫੜੀਐ ਅੰਤਿ ਵਿਗੋਈ ।
ਜੇਕਰ ਸੱਪ ਦੇ ਡੰਗੋਂ ਬਚ ਭੀ ਰਹੀਏ ਤਾਂ ਵੀ ਉਸ ਨੂੰ ਹੱਥ ਪਾਉਣਾ ਚੰਗਾ ਨਹੀਂ।
One may survive even when bitten by a sanke even then catching the sanke will be harmful ultimately.
जे सप खाधा उबरे सपु न फड़ीऐ अंति विगोई ।
ਵਹਣਿ ਵਹੰਦਾ ਨਿਕਲੈ ਵਿਣੁ ਤੁਲਹੇ ਡੁਬਿ ਮਰੈ ਭਲੋਈ ।
ਜੇ ਵਹਿਣ ਵਹਿੰਦੇ ਵਿਚੋਂ ਕੋਈ ਨਿਕਲ ਭੀ ਆਵੇ ਤਾਂ ਭੀ ਤੁਲਹੇ ਬਿਨਾਂ (ਫੇਰ ਉਸ ਵਿਚ ਜਾਣ ਨਾਲੋਂ) ਮਰਨਾ ਹੀ ਚੰਗਾ ਹੈ, (ਭਾਵ ਤੁਲਹੇ ਬਾਝ ਨਾ ਤਹੋ, ਜ਼ਰੂਰ ਮਰੋਗੇ)।
Getting washed away by the current of river if someone comes out of it alone, even then in entering the river without a raft there is more possibility of drowning.
वहणि वहंदा निकलै विणु तुलहे डुबि मरै भलोई ।
ਪਤਿਤ ਉਧਾਰਣੁ ਆਖੀਐ ਵਿਰਤੀਹਾਣੁ ਜਾਣੁ ਜਾਣੋਈ ।
ਪਤਿਤ ਉਧਾਰਣ ਅਕਾਲ ਪੁਰਖ ਹੈ ਇਸ ('ਵਿਰਤੀਹਾਣ') ਪ੍ਰਸੰਗ ਨੂੰ ਜਾਣਨਹਾਰੇ ਜਾਣਦੇ ਹਨ।
People of all inclinations know very well that God is liberator of the fallen ones.
पतित उधारणु आखीऐ विरतीहाणु जाणु जाणोई ।
ਭਾਉ ਭਗਤਿ ਗੁਰਮਤਿ ਹੈ ਦੁਰਮਤਿ ਦਰਗਹ ਲਹੈ ਨ ਢੋਈ ।
ਪ੍ਰੇਮਾਭਗਤੀ ਕਰਨੀ ਗੁਰੂ ਦੀ (ਮੱਤ) ਸਿੱਖਿਆ ਹੈ ਦੁਰਮਤ ਕਰ ਕੇ ਦਰਗਾਹ ਵਿਖੇ ਆਸ਼੍ਰਯ ਨਹੀਂ ਮਿਲਦਾ ਹੈ।
Precept of the Guru (Gurmat) is the loving devotion and the people having evil intellect do not get shelter in the court of the Lord.
भाउ भगति गुरमति है दुरमति दरगह लहै न ढोई ।
ਅੰਤਿ ਕਮਾਣਾ ਹੋਇ ਸਥੋਈ ।੧੦।
ਕਰਮ ਹੀ ਅੰਤ ਨੂੰ ਸਾਥ ਚਲਦਾ ਹੈ ('ਚਲੇ ਕਮਾਣਾ ਸਾਥ' ਗੱਲ ਕੀ ਖੋਟੇ ਪਾਸਿਆਂ ਨੂੰ ਛੱਡਕੇ ਗੁਰਮਤ ਲੈਕੇ ਦੁਰਮਤ ਦੂਰ ਕਰੋ, ਪਾਪੀਆਂ ਦੇ ਤਾਰਕ ਈਸ਼੍ਵਰ ਪੁਰ ਭਰੋਸਾ ਰੱਖਕੇ ਸ਼ੁਭ ਕਰਮਾਂ ਪੁਰ ਲੱਕ ਬੰਨ੍ਹੀਂ ਰੱਖੋ)।
The deeds done in life are the only companions in the end.
अंति कमाणा होइ सथोई ।१०।
ਪਉੜੀ ੧੧
पउड़ी ११
ਥੋਮ ਕਥੂਰੀ ਵਾਸੁ ਜਿਉਂ ਕੰਚਨੁ ਲੋਹੁ ਨਹੀਂ ਇਕ ਵੰਨਾ ।
ਸੋਨਾ ਅਤੇ ਲੋਹਾ ਇਕ ਰੰਕ ਦੇ ਨਹੀਂ ਹੋ ਸਕਦੇ, ਜਿੱਕੁਰ ਕਸਤੂਰੀ ਅਤੇ ਥੋਮ ਦੀ ਵਾਸ਼ਨਾਂ (ਇਕੋ ਜਿਹੀ ਨਹੀਂ ਹੁੰਦੀ)।
As the smell of the garlic and musk is different, the gold and iron are also not the same.
थोम कथूरी वासु जिउं कंचनु लोहु नहीं इक वंना ।
ਫਟਕ ਨ ਹੀਰੇ ਤੁਲਿ ਹੈ ਸਮਸਰਿ ਨੜੀ ਨ ਵੜੀਐ ਗੰਨਾ ।
ਬਿਲੌਰੀ ਪੱਥਰ ਹੀਰੇ ਦੇ ਸਮਾਨ ਨਹੀਂ ਹੋ ਸਕਦਾ ਅਰ ਨੜੀ ਤੇ ਗੰਨਾ ਸਮਾਨ ਨਹੀਂ ਵਡਿਆਈਦੇ।
Glass crystal is not equal to diamond and likewise, the sugarcane and a hollow reed are not the same.
फटक न हीरे तुलि है समसरि नड़ी न वड़ीऐ गंना ।
ਤੁਲਿ ਨ ਰਤਨਾ ਰਤਕਾਂ ਮੁਲਿ ਨ ਕਚੁ ਵਿਕਾਵੈ ਪੰਨਾ ।
ਰਤਨ ਅਤੇ ਲਾਲੜੀਆਂ, ਕੱਚ ਅਤੇ ਪੰਨਾ ਇਕ ਮੁੱਲ ਨਹੀਂ ਵਿਕਦੇ।
Red and black seed (rata) is not equal to jewel and glass cannot sell at the price of emerald.
तुलि न रतना रतकां मुलि न कचु विकावै पंना ।
ਦੁਰਮਤਿ ਘੁੰਮਣਵਾਣੀਐ ਗੁਰਮਤਿ ਸੁਕ੍ਰਿਤੁ ਬੋਹਿਥੁ ਬੰਨਾ ।
(ਅਜਿਹਾ ਹੀ) ਦੁਰਮਤ (ਰਜੋ ਸਤੋ ਤਮੋ ਤਿੰਨ ਗੁਣਾਂ ਦੀ ਘੁੰਮਣ ਵਾਣੀ ਤੇ ਗੁਰੂ ਦੀ ਸਿੱਖਯਾ ਜੋ ਭਲੇ ਕਰਮਾਂ ਦਾ ਜਹਾਜ ਹੈ (ਅਰ ਪਾਰ ਦਾ) ਬੰਨਾ ਹੈ, (ਦੋਵੇਂ ਕਦੇ ਇਕ ਨਹੀਂ ਹੋ ਸਕਦੇ)।
Evil intellect is a whirlpool but the wisdom of Guru (gurmat) is the ship of good deeds that takes across.
दुरमति घुंमणवाणीऐ गुरमति सुक्रितु बोहिथु बंना ।
ਨਿੰਦਾ ਹੋਵੈ ਬੁਰੇ ਦੀ ਜੈ ਜੈਕਾਰ ਭਲੇ ਧੰਨੁ ਧੰਨਾ ।
ਬੁਰਾ ਕਰਨ ਹਾਰੇ ਦੀ ਨਿੰਦਾ ਹੁੰਦੀ ਹੈ ਅਰ ਭਲੇ ਪੁਰਖ ਦੀ ਜੈ ਜੈ ਕਾਰ ਕਰ ਕੇ ਸਾਰੇ ਧੰਨ ਧੰਨ ਆਖਦੇ ਹਨ।
Evil person is always condemned and the good person is applauded by all.
निंदा होवै बुरे दी जै जैकार भले धंनु धंना ।
ਗੁਰਮੁਖਿ ਪਰਗਟੁ ਜਾਣੀਐ ਮਨਮੁਖ ਸਚੁ ਰਹੈ ਪਰਛੰਨਾ ।
ਗੁਰਮੁਖ ਸਾਰੇ ਪਰਗਟ ਜਾਣੀ ਦੇ ਹਨ, ਮਨਮੁਖ ਨਿਸ਼ਚੇ ਕਰ ਕੇ ('ਪਰਛਿੰਨਾ') ਲੁਕਿਆ ਹੋਇਆ (ਅਥਵਾ ਸਤਿਸੰਗਤ ਥੋਂ ਭਿੰਨ ਰਹਿੰਦਾ) ਹੈ (ਕਿਉਂ ਜੋ)
Through the gurmukhs, the truth becomes manifest and thus is known by one and all, but in the manmukhs, the same truth is pressed and concealed.
गुरमुखि परगटु जाणीऐ मनमुख सचु रहै परछंना ।
ਕੰਮਿ ਨ ਆਵੈ ਭਾਂਡਾ ਭੰਨਾ ।੧੧।
ਭੰਨੇ ਹੋਏ ਭਾਂਡੇ (ਵਾਂਙੂੰ) ਕੰਮ ਨਹੀਂ ਆਉਂਦਾ।
Like a broken pot, it is of no use.
कंमि न आवै भांडा भंना ।११।
ਪਉੜੀ ੧੨
पउड़ी १२
ਇਕ ਵੇਚਨਿ ਹਥੀਆਰ ਘੜਿ ਇਕ ਸਵਾਰਨਿ ਸਿਲਾ ਸੰਜੋਆ ।
ਇਕ ਹਥਿਆਰ ਘੜਕੇ ਵੇਚਦੇ, ਦੂਜੇ ਲੋਕ ਕਵਚਾਂ ਸਵਾਰਦੇ (ਮਾਂਜਦੇ) ਹਨ (ਸਿਕਲੀਗਰ ਹਨ)।
Many a man prepare arms and sell them out and many cleanse armours.
इक वेचनि हथीआर घड़ि इक सवारनि सिला संजोआ ।
ਰਣ ਵਿਚਿ ਘਾਉ ਬਚਾਉ ਕਰਿ ਦੁਇ ਦਲ ਨਿਤਿ ਉਠਿ ਕਰਦੇ ਢੋਆ ।
ਦੋਵੇਂ ਦਲਦਲ ਰਣ ਵਿਚ ਨਿਤ ਉਠਕੇ (ਆਪੋ ਵਿਚ) ਮੁਠ ਭੇੜ ਕਰ ਕੇ ਘਾਵਾਂ ਦਾ ਬਚਾਉ ਕਰਦੇ ਹਨ।
In the batle the arms inflict wounds and armours protect as the warriors of both the armies clash time and again.
रण विचि घाउ बचाउ करि दुइ दल निति उठि करदे ढोआ ।
ਘਾਇਲੁ ਹੋਇ ਨੰਗਾਸਣਾ ਬਖਤਰ ਵਾਲਾ ਨਵਾਂ ਨਿਰੋਆ ।
ਜਿਹੜੇ ('ਨੌਗਾਸਣਾਂ') ਕਵਚਾਂ ਥੋਂ ਬਾਝ ਹਨ ਜ਼ਖ਼ਮੀ ਹੁੰਦੇ ਹਨ, (ਦੂਜੇ ਬਖਤਰਾਂ ਵਾਲੇ ਨੌ ਬਰ ਨੌ ਰਹਿੰਦੇ ਹਨ।
Those uncovered are wounded but those who have worn the armour remain well and intact.
घाइलु होइ नंगासणा बखतर वाला नवां निरोआ ।
ਕਰਨਿ ਗੁਮਾਨੁ ਕਮਾਨਗਰ ਖਾਨਜਰਾਦੀ ਬਹੁਤੁ ਬਖੋਆ ।
ਕਮੱਗ੍ਰ ਲੋਕ ਸ਼ਸਤ੍ਰ ਬਣਾਉਣ ਵਾਲੇ) ਹੰਕਾਰ ਕਰਦੇ ਹਨ ਕਿ 'ਖਾਨ ਜਰਾਦੀ' ਜਾਤ ਦੀ ਕਮਾਨ ('ਬਹੁਤ ਬਖੋਆ') ਬਹੁਤ ਚੰਗੀ ਹੈ।
Bow makers also feel proud of their special bows.
करनि गुमानु कमानगर खानजरादी बहुतु बखोआ ।
ਜਗ ਵਿਚਿ ਸਾਧ ਅਸਾਧ ਸੰਗੁ ਸੰਗ ਸੁਭਾਇ ਜਾਇ ਫਲੁ ਭੋਆ ।
ਜਗ ਵਿਖੇ ਸਾਧ ਅਤੇ ਅਸਾਧ ਦੋ ਸੰਗਤਾ ਹਨ, ਦੁਹਾਂ ਦੀ ਸੰਗਤ ਵਿਖੇ ਫਲ ਦਾ (ਢੋਆ) ਭੇਦ ਹੈ (ਚੰਗਿਆਂ ਵਿਖੇ ਚੰਗਾ, ਮੰਦਿਆਂ ਵਿਖੇ ਮੰਦਾ ਫਲ ਹੁੰਦਾ ਹੈ।
Two types of associations, one of the sadhus and the other of the wicked ones are there in this world and meeting them different results are produced.
जग विचि साध असाध संगु संग सुभाइ जाइ फलु भोआ ।
ਕਰਮ ਸੁ ਧਰਮ ਅਧਰਮ ਕਰਿ ਸੁਖ ਦੁਖ ਅੰਦਰਿ ਆਇ ਪਰੋਆ ।
(ਇਸ ਕਰਕੇ) ਧਰਮ ਅਤੇ ਅਧਰਮ ਦੇ ਕਰਨ ਕਰ ਕੇ (ਪ੍ਰਾਣੀ) ਸੁਖ ਦੁਖ ਵਿਖੇ ਪ੍ਰੋਇਆ ਰਹਿੰਦਾ ਹੈ, (ਧਰਮਾਂ ਦਾ ਫਲ ਸੁਖ ਅਤੇ ਅਧਰਮ ਦਾ ਫਲ ਦੁਖ ਭੋਗਦਾ ਹੈ)।
That is why, the individual because of his good and bad conduct remains absorbed in his pleasures or sufferings.
करम सु धरम अधरम करि सुख दुख अंदरि आइ परोआ ।
ਭਲੇ ਬੁਰੇ ਜਸੁ ਅਪਜਸੁ ਹੋਆ ।੧੨।
ਭਲੇ ਦਾ ਜਸ ਅਤੇ ਬੁਰੇ ਦਾ ਅਪਜਸ ਹੁੰਦਾ ਹੈ, (ਤਾਂਤੇ ਸ਼ੁਭ ਕਰਮ ਕਰਨਾ ਹੀ ਸ੍ਰੇਸ਼ਟ ਕਹਿੰਦੇ ਹਨ, ਜਸ ਜੀਵਣ ਅਪਜਸ ਮਰਣ ਹੈ)।
The good and bad receive fame and infamy respectively.
भले बुरे जसु अपजसु होआ ।१२।
ਪਉੜੀ ੧੩
पउड़ी १३
ਸਤੁ ਸੰਤੋਖੁ ਦਇਆ ਧਰਮੁ ਅਰਥ ਸੁਗਰਥੁ ਸਾਧਸੰਗਿ ਆਵੈ ।
ਸਾਧ ਸੰਗਤ ਵਿਖੇ ਸਤ, ਸੰਤੋਖ, ਦਇਆ, ਧਰਮ, ਅਰਥ, ਸ਼੍ਰੇਸਟ ਪਦਾਰਥ ਪ੍ਰਾਪਤ ਹੁੰਦੇ ਹਨ।
Truth, contentment, compassion, dharma, wealth, and other best things are attained in the holy congregation.
सतु संतोखु दइआ धरमु अरथ सुगरथु साधसंगि आवै ।
ਕਾਮੁ ਕਰੋਧੁ ਅਸਾਧ ਸੰਗਿ ਲੋਭਿ ਮੋਹੁ ਅਹੰਕਾਰ ਮਚਾਵੈ ।
ਅਸਾਧਾਂ, ਨੀਚਾਂ ਦੀ ਸੰਗਤ ਵਿਖੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ('ਮਚਦੇ') ਵਧਦੇ ਹਨ।
Association with the wicked increases lust, anger, greed, infatuation and ego.
कामु करोधु असाध संगि लोभि मोहु अहंकार मचावै ।
ਦੁਕ੍ਰਿਤੁ ਸੁਕ੍ਰਿਤੁ ਕਰਮ ਕਰਿ ਬੁਰਾ ਭਲਾ ਹੁਇ ਨਾਉਂ ਧਰਾਵੈ ।
ਦੁੱਕ੍ਰਿਤ, ਸੁੱਕ੍ਰਿਤ (ਖੋਟੇ ਤੇ ਭਲੇ ਕਰਮ) ਕਰ ਕੇ ਬੁਰਾ ਭਲਾ ਦੋ ਨਾਉਂ ਧਰਾਉਂਦੇ ਹਨ (ਅਰਥਾਤ ਕਰਮ ਨਾਮ ਪੈ ਜਾਂਦਾ ਹੈ)।
A good or a bad name is earned on account of good or bad deeds respectively.
दुक्रितु सुक्रितु करम करि बुरा भला हुइ नाउं धरावै ।
ਗੋਰਸੁ ਗਾਈਂ ਖਾਇ ਖੜੁ ਇਕੁ ਇਕੁ ਜਣਦੀ ਵਗੁ ਵਧਾਵੈ ।
ਗਊ ਘਾਹ ਨੂੰ ਖਾਕੇ ('ਗੋਰਸ' ਗੋ+ਰਸ=) ਦੁੱਧ ਦਿੰਦੀ ਹੈ ਅਤੇ ਹਰੇਕ ਗਊ ਜਣਕੇ 'ਵਗ' (ਆਪਣੀ ਕੁਲ) ਨੂੰ ਵਧਾਉਂਦੀ ਹੈ।
Eating grass and oilcakes, the cow gives milk and giving birth to calves increases the herd.
गोरसु गाईं खाइ खड़ु इकु इकु जणदी वगु वधावै ।
ਦੁਧਿ ਪੀਤੈ ਵਿਹੁ ਦੇਇ ਸਪ ਜਣਿ ਜਣਿ ਬਹਲੇ ਬਚੇ ਖਾਵੈ ।
ਸੱਪਣੀ ਦੁਧ ਪੀਕੇ ਵਿਹੁ ਦਿੰਦੀ ਹੈ ਅਰ ਆਪਣੇ ਬਾਹਲੇ ਬੱਚੇ ਜਣ ਜਣਕੇ ਖਾਂਦੀ ਹੈ, ਦ੍ਰਿਸ਼ਟਾਂਤ ਛੀਵੀਂ ਅਤੇ ਸੱਤਵੀਂ ਤੁਕ ਵਿਖੇ ਖੋਲਦੇ ਹਨ)।
Drinking milk, the snake vomits poison and eats up its Own progeny.
दुधि पीतै विहु देइ सप जणि जणि बहले बचे खावै ।
ਸੰਗ ਸੁਭਾਉ ਅਸਾਧ ਸਾਧੁ ਪਾਪੁ ਪੁੰਨੁ ਦੁਖੁ ਸੁਖੁ ਫਲੁ ਪਾਵੈ ।
ਸਾਧਾਂ ਅਤੇ ਅਸਾਧਾਂ' ਦੀ ਸੰਗਤ ਵਿਖੇ ਪਾਪ ਅਤੇ ਪੁੰਨ ਦੇ ਸੁਭਾਉ ਦਾ ਫਲ ਦੁਖ ਅਤੇ ਸੁਖ ਮਿਲਦਾ ਹੇ, (ਪਾਪ ਅਤੇ ਪੁੰਨ ਦਾ ਕੀ ਰੂਪ ਹੈ)।
The association with the sadhus and wickeds variously produces sin and meirit, sorrows and pleasures.
संग सुभाउ असाध साधु पापु पुंनु दुखु सुखु फलु पावै ।
ਪਰਉਪਕਾਰ ਵਿਕਾਰੁ ਕਮਾਵੈ ।੧੩।
(ਗੁਰਮੁਖ ਲੋਕ ਆਪਣੇ ਕੰਮ ਵਿਗਾੜਕੇ ਭੀ ਬਿਗਾਨਾ ਸਵਾਰਦੇ ਹਨ) ਏਹ ਪਰਉਪਕਾਰ ਹੈ (ਅਰ ਦੁਸ਼ਟ ਲੋਕ ਦੂਜੇ ਦੇ ਕੰਮ ਵਿਖੇ ਵਿਘਨ ਪਾਉਂਦੇ ਹਨ) ਏਹ ਵਿਕਾਰ ਕਮਾਉਣਾ ਹੈ।
The fill, inculcates benevolence or evil propensities.
परउपकार विकारु कमावै ।१३।
ਪਉੜੀ ੧੪
पउड़ी १४
ਚੰਨਣੁ ਬਿਰਖੁ ਸੁਬਾਸੁ ਦੇ ਚੰਨਣੁ ਕਰਦਾ ਬਿਰਖ ਸਬਾਏ ।
ਚੰਦਨ ਦਾ ਬ੍ਰਿਛ ਚੰਗੀ ਵਾਸ਼ਨਾਂ ਦੇਕੇ ਸਾਰੇ ਬ੍ਰਿਛਾਂ ਨੂੰ ਚੰਦਨ ਕਰ ਦਿੰਦਾ ਹੈ, (ਤਿਹਾ ਭਲੇ ਲੋਕ ਆਪ ਨਾਮ ਜਪਦੇ ਤੇ ਹੋਰਨਾਂ ਨੂੰ ਨਾਮ ਦੀ ਵਾਸ਼ਨਾਂ ਦਿੰਦੇ ਹਨ)।
Giving fragrance to all trees, the sandalwood tree makes them fragrant.
चंनणु बिरखु सुबासु दे चंनणु करदा बिरख सबाए ।
ਖਹਦੇ ਵਾਂਸਹੁਂ ਅਗਿ ਧੁਖਿ ਆਪਿ ਜਲੈ ਪਰਵਾਰੁ ਜਲਾਏ ।
ਬਾਂਸ ਆਪੋ ਵਿਚੀ ਖਹਿੰਦੇ ਹਨ, ਅੱਗ ਦੇ ਧੁਖਣ ਨਾਲ ਆਪ ਸੜਕੇ ਪਰਵਾਰ ਨੂੰ ਸਾੜ ਬੈਠਦੇ ਹਨ (ਤਿਹਾ ਬੁਰੇ ਆਪ ਨਾਸ਼ ਹੋਕੇ ਨਾਲਦਿਆਂ ਦਾ ਭੀ ਬੇੜਾ ਡੋਬਦੇ ਹਨ)।
By the friction of the bamboos (on the other hand) the bamboo itself gets burnt and burns the whole family (of bamboos).
खहदे वांसहुं अगि धुखि आपि जलै परवारु जलाए ।
ਮੁਲਹ ਜਿਵੈ ਪੰਖੇਰੂਆ ਫਾਸੈ ਆਪਿ ਕੁਟੰਬ ਫਹਾਏ ।
ਜਿੱਕੁਰ ਮੁਲਹੁ ਪੰਛੀ ਆਪ ਫਸਦਾ ਅਤੇ ਕੁਟੰਬ ਨੂੰ ਫਸਾਉਂਦਾ ਹੈ (ਤਿਹਾ ਬੁਰੇ ਲੋਕ ਆਪ ਫਸਕੇ ਸਾਥੀਆਂ ਨੂੰ ਫਸਾਉਂਦੇ ਹਨ।
Twithering quail not only gets caught but also makes the whole family ensnared.
मुलह जिवै पंखेरूआ फासै आपि कुटंब फहाए ।
ਅਸਟ ਧਾਤੁ ਹੁਇ ਪਰਬਤਹੁ ਪਾਰਸੁ ਕਰਿ ਕੰਚਨੁ ਦਿਖਲਾਏ ।
ਪੱਥਰਾਂ ਵਿਚ ਅੱਠ ਧਾਤਾਂ ਹੁੰਦੀਆਂ ਹਨ, ਪਾਰਸ ਸਾਰੀਆਂ ਧਾਤਾਂ ਨੂੰ ਸੋਨਾ ਕਰ ਦਿੰਦਾ ਹੈ (ਭਲੇ ਲੋਕ ਮੂਰਖਾਂ ਨੂੰ ਗਿਆਨ ਦੇਕੇ ਆਪ ਸਮਾਨ ਕਰਦੇ ਹਨ)।
The eight metals found in the mountains are converted into gold by the philosopher's stone.
असट धातु हुइ परबतहु पारसु करि कंचनु दिखलाए ।
ਗਣਿਕਾ ਵਾੜੈ ਜਾਇ ਕੈ ਹੋਵਨਿ ਰੋਗੀ ਪਾਪ ਕਮਾਏ ।
ਵੇਸ਼ਵਾ ਦੇ ਵੇਹੜੇ ਜਾਣ ਵਾਲੇ ਪਾਪ ਦਾ ਬੀਜ ਬੋਕੇ (ਆਪ) ਰੋਗੀ ਹੋ ਜਾਂਦੇ ਹਨ (ਬੁਰੇ ਬੁਰਾ ਕਰ ਦੁਖੀ ਹੁੰਦੇ ਹਨ)।
The people going to the prostitutes earn sins besides contagious diseases.
गणिका वाड़ै जाइ कै होवनि रोगी पाप कमाए ।
ਦੁਖੀਏ ਆਵਨਿ ਵੈਦ ਘਰ ਦਾਰੂ ਦੇ ਦੇ ਰੋਗੁ ਮਿਟਾਏ ।
ਫੇਰ ਦੁਖੀਏ ਵੈਦਾਂ ਦੇ ਘਰ ਆਉਂਦੇ ਹਨ, (ਵੈਦ) ਔਖਧੀਆਂ ਦੇਂਦੇ (ਉਨ੍ਹਾਂ ਦੇ) ਰੋਗ ਦੂਰ ਕਰਦੇ (ਭਾਵ ਬੁਰਿਆਂ ਦਾ ਭਲਾ ਕਰਦੇ) ਹਨ।
The sufferers from a disease come to the physician and he giving medicine cures them.
दुखीए आवनि वैद घर दारू दे दे रोगु मिटाए ।
ਭਲਾ ਬੁਰਾ ਦੁਇ ਸੰਗ ਸੁਭਾਏ ।੧੪।
ਭਲਾ ਤੇ ਬੁਰਾ ਦੋ ਸੰਗਤਾਂ ਦੇ ਸੁਭਾਉ (ਵਖੋ ਵਖਰੇ) ਹਨ, (ਭਲਾ ਭਲਾਈ ਅਰ ਬੁਰਾ ਬੁਰਾਈ ਥੋਂ ਪਰਖਿਆ ਜਾਂਦਾ ਹੈ)। (ਅਗੇ ਹੋਰ ਦ੍ਰਿਸ਼ਟਾਂਤ ਨਾਲ ਇਸੇ ਪ੍ਰਸੰਗ ਨੂੰ ਪੱਕਾ ਕਰਦੇ ਹਨ)।
Because of the nature of the company kept, one becomes good or bad.
भला बुरा दुइ संग सुभाए ।१४।
ਪਉੜੀ ੧੫
पउड़ी १५
ਭਲਾ ਸੁਭਾਉ ਮਜੀਠ ਦਾ ਸਹੈ ਅਵਟਣੁ ਰੰਗੁ ਚੜ੍ਹਾਏ ।
ਮਜੀਠ ਦਾ ਚੰਗਾ ਸੁਭਾਉ ਹੈ (ਕਿਉਂ ਜੋ ਅੱਗ ਦਾ) ਸੇਕ ਸਹਾਰਦਾ ਹੈ, (ਪਰ ਕਪੜੇ ਨੂੰ) ਰੰਗ ਹੀ ਚੜ੍ਹਾਉਂਦਾ ਹੈ।
The nature of madder is gentle; it bears the heat but dyes others in fast colour.
भला सुभाउ मजीठ दा सहै अवटणु रंगु चढ़ाए ।
ਗੰਨਾ ਕੋਲੂ ਪੀੜੀਐ ਟਟਰਿ ਪਇਆ ਮਿਠਾਸੁ ਵਧਾਏ ।
ਗੰਨਾ ਕੋਹਲੂ ਵਿਚ ਪੀੜਕੇ ਕੜਾਹੇ ਵਿਚ ਪਾਕੇ (ਭਾਵੇਂ ਕਾੜ੍ਹੀਦਾ ਹੈ, ਪਰ) ਮਿਠਾਸ ਹੀ ਵਧਾਉਂਦਾ ਹੈ (ਭਾਵ ਭਲੇ ਲੋਕ ਅਵਗੁਣ ਕੀਤਿਆਂ ਭੀ ਉਪਕਾਰ ਹੀ ਕਰਦੇ ਹਨ)।
Sugarcane is first crushed in crusher and then put on fire in a cauldron where it further increases its sweetness when baking soda is put into it.
गंना कोलू पीड़ीऐ टटरि पइआ मिठासु वधाए ।
ਤੁੰਮੇ ਅੰਮ੍ਰਿਤੁ ਸਿੰਜੀਐ ਕਉੜਤਣ ਦੀ ਬਾਣਿ ਨ ਜਾਏ ।
ਤੁੰਮੇ ਨੂੰ ਕਿੰਨਾ ਅੰਮ੍ਰਿਤ ਪਾਈਏ ਕੌੜੱਤਨ ਦੀ ਵਾਦੀ ਨਹੀਂ ਜਾਂਦੀ (ਬੁਰਿਆਂ ਦਾ ਸੁਭਾਉ ਕਦੇ ਨਹੀਂ ਵੱਟਦਾ, ਭਾਵੇਂ ਕਿੰਨੀ ਨਰਮੀ ਕਰੀਏ)।
Colocynth even if irrigated with nectar, does not shed its bitterness.
तुंमे अंम्रितु सिंजीऐ कउड़तण दी बाणि न जाए ।
ਅਵਗੁਣ ਕੀਤੇ ਗੁਣ ਕਰੈ ਭਲਾ ਨ ਅਵਗਣੁ ਚਿਤਿ ਵਸਾਏ ।
(ਭਲਾ ਪੁਰਖ) ਔਗੁਣ ਕਰਨ ਨਾਲ (ਭੀ) ਗੁਣ (ਹੀ) ਕਰਦਾ ਹੈ, ਅਵਗੁਣਾਂ ਨੂੰ ਚਿੱਤ ਵਿਖੇ ਥਾਉਂ ਨਹੀਂ ਦਿੰਦਾ।
A noble person does not adopt demerits in his heart and does good to the evil doer.
अवगुण कीते गुण करै भला न अवगणु चिति वसाए ।
ਗੁਣੁ ਕੀਤੇ ਅਉਗੁਣੁ ਕਰੈ ਬੁਰਾ ਨ ਮੰਨ ਅੰਦਰਿ ਗੁਣ ਪਾਏ ।
ਬੁਰਾ ਪੁਰਖ ਗੁਣ ਕੀਤਿਆਂ ਅਵਗੁਣ ਹੀ ਕਰਦਾ ਹੈ, ਮਨ ਦੇ ਅੰਦਰ ਗੁਣ ਨਹੀਂ ਵਸਾਉਂਦਾ (ਭਾਵ ਉਪਕਾਰ ਨਹੀਂ ਰਖਦਾ)।
But the evil doer does not adopt virutues in his heart, and does evil to the benevolent.
गुणु कीते अउगुणु करै बुरा न मंन अंदरि गुण पाए ।
ਜੋ ਬੀਜੈ ਸੋਈ ਫਲੁ ਖਾਏ ।੧੫।
ਜੋ (ਚੀਜ਼) ਕੋਈ ਬੀਜਦਾ ਹੈ ਉਸੇ ਦਾ ਫਲ ਖਾਂਦਾ ਹੈ, (ਭਲਾ ਭਲਾ ਫਲ, ਬੁਰਾ ਬੁਰਾ ਫਲ ਹੀ ਵੱਢਦਾ ਹੈ)।
One reaps what one sows.
जो बीजै सोई फलु खाए ।१५।
ਪਉੜੀ ੧੬
पउड़ी १६
ਪਾਣੀ ਪਥਰੁ ਲੀਕ ਜਿਉਂ ਭਲਾ ਬੁਰਾ ਪਰਕਿਰਤਿ ਸੁਭਾਏ ।
ਪਾਣੀ ਅਤੇ ਪੱਥਰ ਦੀ ਲੀਕ ਵਾਂਙੂੰ ਭਲਾ ਬੁਰਾ ਦੋਹਾਂ ਦਾ ਸੁਭਾਉ ਹੈ।
As is the case with water and stone, things are good or bad according to their nature.
पाणी पथरु लीक जिउं भला बुरा परकिरति सुभाए ।
ਵੈਰ ਨ ਟਿਕਦਾ ਭਲੇ ਚਿਤਿ ਹੇਤੁ ਨ ਟਿਕੈ ਬੁਰੈ ਮਨਿ ਆਏ ।
ਭਲੇ ਦੇ ਚਿਤ ਵਿਚ (ਪਾਣੀ ਦੀ ਲੀਕ ਵਾਂਙੂੰ) ਵੈਰ ਨਹੀਂ ਟਿਕਦਾ, ਬੁਰੇ ਦੇ ਮਨ ਵਿਖੇ (ਪੱਥਰ ਦੀ ਲੀਕ ਵਾਂਙੂੰ) (ਬੁਰਾ ਹੀ ਪੱਕਾ ਰਹਿੰਦਾ ਹੈ) ਭਲਾ ਨਹੀਂ ਟਿਕਦਾ।
A noble heart carries no enmity, and love does not abide in an evil heart.
वैर न टिकदा भले चिति हेतु न टिकै बुरै मनि आए ।
ਭਲਾ ਨ ਹੇਤੁ ਵਿਸਾਰਦਾ ਬੁਰਾ ਨ ਵੈਰੁ ਮਨਹੁ ਵਿਸਰਾਏ ।
ਭਲਾ ਹਿਤ ਨਹੀਂ ਛੱਡਦਾ, ਬੁਰਾ ਮਨੋਂ ਵੈਰ ਨਹੀਂ ਛੱਡਦਾ।
The noble one never forgets good done to him whereas the evil doer does not forget enmity.
भला न हेतु विसारदा बुरा न वैरु मनहु विसराए ।
ਆਸ ਨ ਪੁਜੈ ਦੁਹਾਂ ਦੀ ਦੁਰਮਤਿ ਗੁਰਮਤਿ ਅੰਤਿ ਲਖਾਏ ।
ਦੋਹਾਂ ਦੀ ਆਸਾ ਨਹੀਂ ਪੁੱਜਦੀ, ਬੁਰਾ ਅੰਤ ਤੀਕ ਦੁਰਮਤ ਤੇ ਭਲਾ ਗੁਰਮਤ ਦੀ ਆਸ ਰੱਖੀ ਜਾਂਦਾ ਹੈ।
Both fmd in the end their desires unfulfilled because the evil still wants to commit evil and the noble wants to go on spreading benevolence.
आस न पुजै दुहां दी दुरमति गुरमति अंति लखाए ।
ਭਲਿਅਹੁਂ ਬੁਰਾ ਨ ਹੋਵਈ ਬੁਰਿਅਹੁਂ ਭਲਾ ਨ ਭਲਾ ਮਨਾਏ ।
ਭਲੇ ਥੋਂ ਬੁਰਾ ਨਹੀਂ ਹੋਊ, ਪਰ ਭਲਾ (ਆਦਮੀ) ਬੁਰੇ ਕੋਲੋਂ ਭਲਿਆਈ ਦੀ (ਆਸ) ਨਾਂ ਰੱਖੇ।
The noble cannot commit evil but the noble should not expect nobility in an evil person.
भलिअहुं बुरा न होवई बुरिअहुं भला न भला मनाए ।
ਵਿਰਤੀਹਾਣੁ ਵਖਾਣਿਆ ਸਈ ਸਿਆਣੀ ਸਿਖ ਸੁਣਾਏ ।
(ਇਹ ਵਿਰਤੀਹਾਣ) ਜੋ ਸਾਰੇ ਵਰਤ ਰਹੀ ਹੈ ਵਖ੍ਯਾਨ ਕੀਤੀ ਹੈ, ਕਿਉਂ ਜੋ ਸੌ ਸਿਆਣਿਆਂ ਦੀ (ਇਕੋ) ਮੱਤ ਸੁਣੀਦੀ ਹੈ!
This is the essence of the wisdom of hundreds of people and accordingly I have explained the thoughts in vogue around.
विरतीहाणु वखाणिआ सई सिआणी सिख सुणाए ।
ਪਰਉਪਕਾਰੁ ਵਿਕਾਰੁ ਕਮਾਏ ।੧੬।
(ਸਿਧਾਂਤ ਇਹ ਕਿ ਭਲਾ) ਪਰਉਪਕਾਰ (ਤੇ ਬੁਰਾ) ਵਿਕਾਰ (ਪਾਪ) ਕਮਾਉਂਦਾ ਹੈ।
Benevolence may (at times) be repaid in the form of evil.
परउपकारु विकारु कमाए ।१६।
ਪਉੜੀ ੧੭
पउड़ी १७
ਵਿਰਤੀਹਾਣੁ ਵਖਾਣਿਆ ਭਲੇ ਬੁਰੇ ਦੀ ਸੁਣੀ ਕਹਾਣੀ ।
ਵਰਤੀ ਹੋਈ ਬਾਤ ਵ੍ਯਾਖ੍ਯਾਨ ਕੀਤਾ ਹੈ (ਜੋ ਅਸਾਂ ਇਕ) ਭਲੇ ਅਤੇ ਬੁਰੇ ਦੀ ਕਹਾਣੀ ਸੁਣੀ ਹੈ।
On the basis of the stories listened to, I have described the present state of affairs.
विरतीहाणु वखाणिआ भले बुरे दी सुणी कहाणी ।
ਭਲਾ ਬੁਰਾ ਦੁਇ ਚਲੇ ਰਾਹਿ ਉਸ ਥੈ ਤੋਸਾ ਉਸ ਥੈ ਪਾਣੀ ।
ਭਲਾ ਅਤੇ ਬੁਰਾ ਦੋਵੇਂ ਮਿਲਕੇ ਰਸਤੇ ਪੁਰ ਚਲੇ ਜਾਂਦੇ ਸਨ, ਭਲੇ ਪਾਸ ਰੋਟੀ ਸੀ ਅਰ ਬੁਰੇ ਪਾਸ ਪਾਣੀ।
A bad and a noble man went on a journey. The noble one had bread and the evil had water with him.
भला बुरा दुइ चले राहि उस थै तोसा उस थै पाणी ।
ਤੋਸਾ ਅਗੈ ਰਖਿਆ ਭਲੇ ਭਲਾਈ ਅੰਦਰਿ ਆਣੀ ।
ਭਲੇ ਪੁਰਸ਼ ਨੇ ਰੋਟੀ ਕੱਢਕੇ ਅੱਗੇ ਰੱਖ ਦਿੱਤੀ (ਕਿਉਂ ਜੋ ਉਸ ਦੇ) ਮਨ ਵਿਖੇ ਭਲਾਈ ਵੱਸਦੀ ਸੀ।
Being noble-natured, the good person laid out bread to eat.
तोसा अगै रखिआ भले भलाई अंदरि आणी ।
ਬੁਰਾ ਬੁਰਾਈ ਕਰਿ ਗਇਆ ਹਥੀਂ ਕਢਿ ਨ ਦਿਤੋ ਪਾਣੀ ।
ਬੁਰਾ ਬੁਰਾਈ ਕਰ ਕੇ ਚਲਿਆ ਗਿਆ (ਕਿਉਂ ਜੋ ਆਪਣੇ) ਹੱਥੀਂ ਉਸ ਨੂੰ ਪਾਣੀ ਨਾਂ ਦਿੱਤਾ, (ਸਗਮਾ ਉਸ ਦੀ ਰੋਟੀ ਭੀ ਮੁਕਾਕੇ ਪੱਤ੍ਰਾ ਵਾਚ ਗਿਆ। ਹੱਥੀ ਦੀ ਥਾਂ 'ਅੱਥੀਂ' ਪਾਠਾਂਤ੍ਰ ਹੈ, ਅੱਥੀ ਪਾਣੀ ਦੀ ਨਿੱਕੀ ਮਸ਼ਕ ਹੁੰਦੀ ਸੀ)।
The evil minded performed his wickedness (and ate up his bread) tut did not offer water to him.
बुरा बुराई करि गइआ हथीं कढि न दितो पाणी ।
ਭਲਾ ਭਲਾਈਅਹੁਂ ਸਿਝਿਆ ਬੁਰੇ ਬੁਰਾਈਅਹੁਂ ਵੈਣਿ ਵਿਹਾਣੀ ।
ਭਲਿਆਈ ਦੇ ਕਾਰਣ ਭਲੇ ਦੀ ਮੁਕਤੀ ਹੋ ਗਈ, ਬੁਰੇ ਦੀ (ਉਮਰਾ) ਰੋਂਦਿਆਂ ਹੀ ਮੁੱਕ ਗਈ (ਤੇ ਨਰਕਾਂ ਦਾ ਅਧਿਕਾਰੀ ਬਣਿਆ)।
The noble got the fruit of his nobility (and got liberated) but the evil person had to spend this night of life, weeping and wailing.
भला भलाईअहुं सिझिआ बुरे बुराईअहुं वैणि विहाणी ।
ਸਚਾ ਸਾਹਿਬੁ ਨਿਆਉ ਸਚੁ ਜੀਆਂ ਦਾ ਜਾਣੋਈ ਜਾਣੀ ।
ਸਾਹਿਬ ਸੱਚਾ ਹੈ, ਉਸ ਦਾ ਨਿਆਉਂ ਬੀ ਸੱਚਾ ਹੈ, ਜੀਵਾਂ ਦੇ (ਭਲੇ ਬੁਰੇ ਕਰਮਾਂ ਨੂੰ) ਜਾਣਦਾ ਹੈ ਤੇ ਜਾਣਦਾ ਸੀ।
That omnicient Lord is true and His justice is also true.
सचा साहिबु निआउ सचु जीआं दा जाणोई जाणी ।
ਕੁਦਰਤਿ ਕਾਦਰ ਨੋ ਕੁਰਬਾਣੀ ।੧੭।
ਕਾਦਰ ਦੀ ਕੁਦਰਤ ਥੋਂ ਕੁਰਬਾਣ ਜਾਈਏ (ਇਕ ਹੀ ਮਾਤਾ ਪਿਤਾ ਦੀ ਸੰਤਾਨ ਹੋਕੇ ਸੁਭਾਵ ਭਲਾ ਅਤੇ ਬੁਰਾ ਭਿੰਨ ਹੁੰਦਾ ਹੈ)।
I am sacrifice unto the creator and His creation (because different are the natutes of the two children of the same Lord).
कुदरति कादर नो कुरबाणी ।१७।
ਪਉੜੀ ੧੮
पउड़ी १८
ਭਲਾ ਬੁਰਾ ਸੈਸਾਰ ਵਿਚਿ ਜੋ ਆਇਆ ਤਿਸੁ ਸਰਪਰ ਮਰਣਾ ।
ਭਲਾ ਅਤੇ ਬੁਰਾ ਜੋ ਸੰਸਾਰ ਵਿਖੇ ਆਇਆ ਹੈ ਉਹ ਜ਼ਰੂਰ ਮਰੇਗਾ,
The evil and noble exist in this world and whosoever came here, has to die one day.
भला बुरा सैसार विचि जो आइआ तिसु सरपर मरणा ।
ਰਾਵਣ ਤੈ ਰਾਮਚੰਦ ਵਾਂਗਿ ਮਹਾਂ ਬਲੀ ਲੜਿ ਕਾਰਣੁ ਕਰਣਾ ।
ਰਾਵਣ ਅਤੇ ਰਾਮਚੰਦ ਵਾਂਙੂੰ ਮਹਾਂ ਬਲੀ ਲੜਾਈ ਦੇ ਕਾਰਣ (ਜਤਨ) ਕਰਦੇ ਰਹੇ।
The brave persons like Ravan and Ram also became the cause and doers of wars.
रावण तै रामचंद वांगि महां बली लड़ि कारणु करणा ।
ਜਰੁ ਜਰਵਾਣਾ ਵਸਿ ਕਰਿ ਅੰਤਿ ਅਧਰਮ ਰਾਵਣਿ ਮਨ ਧਰਣਾ ।
ਜਰ (ਬੁਢੇਪਾ) ਅਤੇ ਜਰਵਾਣਾ ਜਮ ਰਾਜ (ਜਿਸ ਨੇ ਆਪਣੇ) ਕਾਬੂ ਕਰ ਰਖੇ ਸਨ, ਅੰਤ ਨੂੰ (ਉਸ) ਰਾਵਣ ਨੂੰ ਮਨ ਵਿਖੇ ਪਾਪ ਧਾਰਣ ਕੀਤਾ।
Controlling the mighty age, i.e. conquering the time, Ravan adopted evil in his heart (and stole Sita).
जरु जरवाणा वसि करि अंति अधरम रावणि मन धरणा ।
ਰਾਮਚੰਦੁ ਨਿਰਮਲੁ ਪੁਰਖੁ ਧਰਮਹੁਂ ਸਾਇਰ ਪਥਰ ਤਰਣਾ ।
ਰਾਮਚੰਦ ਨਿਰਮਲ ਪੁਰਖ (ਭਲਾ) ਸੀ, ਧਰਮ ਨਾਲ ਸਮੁੰਦਰ ਪਰ ਪੱਥਰ ਤਰ ਪੈਂਦੇ ਹਨ (ਭਾਵ ਅਨਹੋਣੇ ਕੰਮ ਹੋ ਜਾਂਦੇ ਹਨ, ਰਾਮਚੰਦ ਨੇ ਫਕੀਰ ਦੀ ਦਸ਼ਾ ਵਿਚ ਬਲੀ ਰਾਵਣ ਨੂੰ ਮਾਰ ਲਿਆ, ਇਹ ਉਸ ਦੇ ਨੇਕ ਹੋਣ ਦਾ ਪ੍ਰਤਾਪ ਸੀ)।
Ram was a spotless person and due to his sense of dharma (responsibility), even the stones floated in ocean.
रामचंदु निरमलु पुरखु धरमहुं साइर पथर तरणा ।
ਬੁਰਿਆਈਅਹੁਂ ਰਾਵਣੁ ਗਇਆ ਕਾਲਾ ਟਿਕਾ ਪਰ ਤ੍ਰਿਅ ਹਰਣਾ ।
ਰਾਵਣ ਦੀ ਬੁਰਿਆਈ ਦੇ ਕਾਰਣ ਨਾਸ਼ ਹੋ ਗਿਆ (ਰਾਮ ਚੰਦਰ ਦੀ ਇਸਤ੍ਰੀ ਸੀਤਾ ਨੂੰ ਚੁਰਾ ਕੇ ਲੈ ਆਂਦਾ ਸੀ ਇਸ ਲਈ) ਪਰਤ੍ਰੀਆ ਹਰਨ ਦਾ ਕਲੰਕ ਲੈ ਗਿਆ।
On account of wickedness Ravan went away (was killed) with the stigma of stealing another's wife.
बुरिआईअहुं रावणु गइआ काला टिका पर त्रिअ हरणा ।
ਰਾਮਾਇਣੁ ਜੁਗਿ ਜੁਗਿ ਅਟਲੁ ਸੇ ਉਧਰੇ ਜੋ ਆਏ ਸਰਣਾ ।
ਰਾਮਚੰਦ੍ਰ ਦੀ ਕਥਾ (ਭਾਵ ਜਸ) ਜੁਗਾਂ ਜੁਗਾਂ ਵਿਖੇ ਅਟੱਲ ਹੈ, (ਭਾਵ ਤ੍ਰੇਤੇ ਤੋਂ ਕਲਯੁਗ ਤਕ ਤੁਰੀ ਆਈ ਹੈ) (ਗੱਲ ਕੀ) ਉਧਰਦੇ ਓਹ ਹਨ ਜੋ ਸ਼ਰਨ ਲੈਂਦੇ ਹਨ (ਆਕੀ ਸਦਾ ਪੱਚਦੇ ਹਨ)।
Ramayan (the story of Ram) is ever firm (in the mind of people) and whosoever seeks shelter (in it) goes across (the world ocean).
रामाइणु जुगि जुगि अटलु से उधरे जो आए सरणा ।
ਜਸ ਅਪਜਸ ਵਿਚਿ ਨਿਡਰ ਡਰਣਾ ।੧੮।
ਨਿਡਰ' (ਅਰਥਾਤ ਗੁਸਤਾਖ) ਜੱਸ ਅਤੇ ਅਪਜਸ ਦਾ ਡਰ ਨਹੀਂ ਰਖਦੇ।
Dharma-abiding people earn glory in the world and those who undertake evil adventures get infamy.
जस अपजस विचि निडर डरणा ।१८।
ਪਉੜੀ ੧੯
पउड़ी १९
ਸੋਇਨ ਲੰਕਾ ਵਡਾ ਗੜੁ ਖਾਰ ਸਮੁੰਦ ਜਿਵੇਹੀ ਖਾਈ ।
(ਖੋਟੀ ਮਤ ਵਾਲੇ ਰਾਵਣ ਨੇ ਬੁਰਿਆਈ ਦੇ ਕਾਰਣ ਅਪਜਸ ਹੀ ਲੀਤਾ) ਸੋਨੇ ਦੀ ਲੰਕਾ ਉਸ ਦਾ ਵੱਡਾ ਕਿਲ੍ਹਾ (ਜਿਸ ਦੇ ਦੁਆਲੇ) ਖਾਰੇ ਸਮੁੰਦਰ ਜਿਹੀ ਖਾਈ ਸੀ।
Golden Lanka was a grand fort and the ocean around it was like a vast moat.
सोइन लंका वडा गड़ु खार समुंद जिवेही खाई ।
ਲਖ ਪੁਤੁ ਪੋਤੇ ਸਵਾ ਲਖੁ ਕੁੰਭਕਰਣੁ ਮਹਿਰਾਵਣੁ ਭਾਈ ।
ਲੱਖ ਪੁੱਤਰ ਅਤੇ ਸਵਾ ਲੱਖ ਪੋਤ੍ਰੇ ਕੁੰਭਕਰਣ (ਸਕਾ) ਭਿਰਾਉ ਤੇ ਮਹਿਰਾਵਣ (ਮਸੇਰ ਭਿਰਾਉ ਸੀ)।
Ravan had one lac sons, one and a quarter lac grand sons and brothers like Kumbhkaran and Mahiravari.
लख पुतु पोते सवा लखु कुंभकरणु महिरावणु भाई ।
ਪਵਣੁ ਬੁਹਾਰੀ ਦੇਇ ਨਿਤਿ ਇੰਦ੍ਰ ਭਰੈ ਪਾਣੀ ਵਰ੍ਹਿਆਈ ।
ਪਵਣ ਨਿਤਾਪ੍ਰਤ ਝਾੜੂ ਦਿੰਦੀ ਸੀ ਇੰਦਰ ਜੋਰਾਵਰੀ ਪਾਣੀ ਭਰਦਾ ਸੀ, (ਭਾਵ ਕੁਦਰਤੀ ਤਾਕਤਾਂ ਤੋਂ ਕੰਮ ਲੈਣਾ ਜਾਣਦਾ ਸੀ)।
Air would broom his palaces whereas Indr through rains carried water for him.
पवणु बुहारी देइ निति इंद्र भरै पाणी वर्हिआई ।
ਬੈਸੰਤਰੁ ਰਾਸੋਈਆ ਸੂਰਜੁ ਚੰਦੁ ਚਰਾਗ ਦੀਪਾਈ ।
ਅਗਨੀ ਰਸੋਈਆ ਸੀ ਅਤੇ ਸੂਰਜ ਚੰਦ ਉਸ ਦੇ ਚਰਾਗਾਂ ਦੇ ਜਲਾਉਣ ਵਾਲੇ ਹਨ।
Fire was his cook and the sun and the moon his lamp burners.
बैसंतरु रासोईआ सूरजु चंदु चराग दीपाई ।
ਬਹੁ ਖੂਹਣਿ ਚਤੁਰੰਗ ਦਲ ਦੇਸ ਨ ਵੇਸ ਨ ਕੀਮਤਿ ਪਾਈ ।
ਕਈ ਖੂਹਣੀਆਂ ਸੈਨਾਂ ਚਤਰੰਗਨੀਆਂ ਦੇ ਦਲ (ਮੌਜੂਦ) ਸਨ, ਦੇਸਾਂ ਅਤੇ ਪੁਸ਼ਾਕਾਂ ਦੀ ਕੀਮਤ ਹੀ ਨਹੀਂ ਸੀ।
His huge army of horses, elephants, chariots and infantry comprising many khuhants (akeauhauts, one aksauhani is known as a mixed force of 21870 elephants, 21870 chariots, 65610 horse and 109350 foot soldiers) was such whose power and grandeur cannot be e
बहु खूहणि चतुरंग दल देस न वेस न कीमति पाई ।
ਮਹਾਦੇਵ ਦੀ ਸੇਵ ਕਰਿ ਦੇਵ ਦਾਨਵ ਰਹਂਦੇ ਸਰਣਾਈ ।
ਸ਼ਿਵ ਦੀ ਸੇਵਾ ਕਰ ਕੇ ਦੇਵਤੇ ਤੇ ਦੈਂਤ ਉਸ ਦੀ ਸ਼ਰਣ ਰਹਿੰਦੇ ਸਨ।
He (Ravan) had served Mahadev (Siva) and due to this all the gods and demons were under his shelter.
महादेव दी सेव करि देव दानव रहंदे सरणाई ।
ਅਪਜਸੁ ਲੈ ਦੁਰਮਤਿ ਬੁਰਿਆਈ ।੧੯।
(ਪਰੰਤੂ) ਖੋਟੀ ਮਤ ਵਾਲੇ ਨੇ ਬੁਰਿਆਈ ਕਰ ਕੇ ਅਪਜਸ ਹੀ ਲੀਤਾ।
But evil intellect and actions earned him infamy.
अपजसु लै दुरमति बुरिआई ।१९।
ਪਉੜੀ ੨੦
पउड़ी २०
ਰਾਮਚੰਦੁ ਕਾਰਣ ਕਰਣ ਕਾਰਣ ਵਸਿ ਹੋਆ ਦੇਹਿਧਾਰੀ ।
ਰਾਮਚੰਦਰ ਕਾਰਣ ਕਰਣ ਨੇ ਕਾਰਨ ਦੇ ਵੱਸ ਹੋਕੇ ਦੇਹ ਧਾਰੀ।
Due to some reason, Lord, the cause of all the causes assumed the form of Ramchandr.
रामचंदु कारण करण कारण वसि होआ देहिधारी ।
ਮੰਨਿ ਮਤੇਈ ਆਗਿਆ ਲੈ ਵਣਵਾਸੁ ਵਡਾਈ ਚਾਰੀ ।
ਮਤਰੇਈ ਮਾਂ ਦੀ ਆਗਿਆ ਮੰਨਕੇ (ਚੌਦਾਂ ਵਰਹੇ) ਬਨਬਾਸ ਲੈਕੇ ਵਡਿਆਈ ਫੈਲਾਈ (ਭਾਵ ਪਿਤਾ ਦਾ ਪ੍ਰਣ ਪੂਰਾ ਕੀਤਾ)।
Accepting the orders of his step mother he went in exile and earned greatness.
मंनि मतेई आगिआ लै वणवासु वडाई चारी ।
ਪਰਸਰਾਮੁ ਦਾ ਬਲੁ ਹਰੈ ਦੀਨ ਦਇਆਲੁ ਗਰਬ ਪਰਹਾਰੀ ।
ਪਰਸਰਾਮ ਦਾ ਹੰਕਾਰ ਦੂਰ ਕੀਤਾ, ਗਰੀਬਾਂ ਤੇ ਦਇਆ ਕੀਤੀ ਤੇ ਹੰਕਾਰੀਆਂ ਨੂੰ ਮਾਰਿਆ।
Compassionate for the poor and decimator of the proud ones Ram effaced the power and pride of Pars'u Ram.
परसरामु दा बलु हरै दीन दइआलु गरब परहारी ।
ਸੀਤਾ ਲਖਮਣ ਸੇਵ ਕਰਿ ਜਤੀ ਸਤੀ ਸੇਵਾ ਹਿਤਕਾਰੀ ।
ਸੀਤਾ ਅਤੇ ਲਛਮਣ ਰਾਮ ਦੀ ਸੇਵਾ ਕਰ ਕੇ ਜਤੀ ਸਤੀ ਅਤੇ ਸੇਵਾ ਦੇ ਪ੍ਰੇਮੀ ਰਹੇ।
Serving Warn, Laksaman became yati, the subduer of all passions and Sits also with all the virtues of a sati, remained totally devoted to Ram and served him.
सीता लखमण सेव करि जती सती सेवा हितकारी ।
ਰਾਮਾਇਣੁ ਵਰਤਾਇਆ ਰਾਮ ਰਾਜੁ ਕਰਿ ਸ੍ਰਿਸਟਿ ਉਧਾਰੀ ।
ਰਾਮ ਨੇ ਰਾਜ ਕਰ ਕੇ ਸ੍ਰਿਸ਼ਟੀ (ਨਗਰੀ ਅਜੁਧਿਆ ਤੇ ਰਾਜ) ਉਧਾਰ ਦਿੱਤੀ ਅਰ ਰਮਾਇਣ ਫੈਲਾ ਦਿੱਤਾ, (ਭਾਵ ਸਾਰੇ ਲੋਕ ਉਸ ਦੇ ਨ੍ਯਾਯ ਦਾ ਜਸ ਕਰਦੇ ਰਾਮ ਰਾਜ ਦੀ ਸ਼ੋਭਾ ਕਰਨ ਲਗੇ)।
Ramayan spread far and wide as the story establishing Ram-Rajy, a virtuous kingdom.
रामाइणु वरताइआ राम राजु करि स्रिसटि उधारी ।
ਮਰਣੁ ਮੁਣਸਾ ਸਚੁ ਹੈ ਸਾਧਸੰਗਤਿ ਮਿਲਿ ਪੈਜ ਸਵਾਰੀ ।
ਮਰਣਾ ਉਨ੍ਹਾਂ ਸੂਰਮਿਆਂ ਦਾ ਸਫ਼ਲ ਹੈ ਜਿਨ੍ਹਾਂ ਨੇ ਸਾਧ ਸੰਗਤ ਵਿਖੇ ਮਿਲਕੇ (ਆਪਣੀ) ਪੈਜ ਸਵਾਰ ਲੀਤੀ ਹੈ?
Ram had liberated the whole world. Death for them is a truth who, having come to the holy congregation, have fulfilled their commitment to life.
मरणु मुणसा सचु है साधसंगति मिलि पैज सवारी ।
ਭਲਿਆਈ ਸਤਿਗੁਰ ਮਤਿ ਸਾਰੀ ।੨੦।੩੧। ਇਕਤੀਹ ।
(ਉਹ ਕੀ ਹੈ?) ਸਤਿਗੁਰੂ (ਗੁਰੂ ਨਾਨਕ ਦੀ 'ਮਤ') ਸਿੱਖ੍ਯਾ ਲੈਕੇ ਭਲਿਆਈ ਸ੍ਰੇਸਟ ਕੀਤੀ ਹੈ, (ਆਪਣਾ ਉਧਾਰ ਕਰ ਕੇ ਸਾਥੀਆਂ ਨੂੰ ਭੀ ਤਾਰ ਦਿੱਤਾ ਹੈ)।
Benevolence is the perfect teaching of the Guru.
भलिआई सतिगुर मति सारी ।२०।३१। इकतीह ।