ੴ ਸਤਿਗੁਰ ਪ੍ਰਸਾਦਿ ॥
One Oankaar, the primal energy, realized through the grace of divine preceptor
ੴ सतिगुर प्रसादि ॥
ਪਉੜੀ ੧
पउड़ी १
ਲੇਲੈ ਮਜਨੂੰ ਆਸਕੀ ਚਹੁ ਚਕੀ ਜਾਤੀ ।
ਲੇਲਾ ਨਾਲ ਮਜਨੂੰ ਦੀ ਪ੍ਰੀਤਿ ਚਾਰੇ ਦਿਸ਼ਾ ਵਿਖੇ ਜਾਣੀ ਗਈ।
The lovers Lana and Majanu are well known in all the quarters of the world.
लेलै मजनूं आसकी चहु चकी जाती ।
ਸੋਰਠਿ ਬੀਜਾ ਗਾਵੀਐ ਜਸੁ ਸੁਘੜਾ ਵਾਤੀ ।
ਸੋਰਠ (ਨਾਮੇ ਰਾਣੀ) ਅਤੇ ਬੀਜਾ (ਨਾਮੇ ਰਾਜ ਕੁਮਾਰ ਦਾ ਜਿਨ੍ਹਾਂ ਨੂੰ ਢੋਲ ਤੇ ਸੰਮੀ ਭੀ ਆਖਦੇ ਹਨ) ਜੱਸ ਸੁਘੜਾਂ ਦੇ ਮੂੰਹ ਚੜ੍ਹਿਆ ਹੋਇਆ ਹੈ।
The excellent song of Sorath and Bija is sung in every direction.
सोरठि बीजा गावीऐ जसु सुघड़ा वाती ।
ਸਸੀ ਪੁੰਨੂੰ ਦੋਸਤੀ ਹੁਇ ਜਾਤਿ ਅਜਾਤੀ ।
ਸੱਸੀ ਅਤੇ ਪੁੰਨੂੰ ਜਾਤ ਅਜਾਤ (ਅੱਡੋ ਅੱਡ ਅਣਮਿਲਦੀਆਂ ਜਾਤਾਂ ਦੇ ਹੋਕੇ ਬੀ ਆਪੋ ਵਿਚ) ਪ੍ਰੀਤਵਾਨ ਹੋਏ।
The love of Sassi and Punnü, though of different castes, is everywhere spoken of.
ससी पुंनूं दोसती हुइ जाति अजाती ।
ਮੇਹੀਵਾਲ ਨੋ ਸੋਹਣੀ ਨੈ ਤਰਦੀ ਰਾਤੀ ।
ਮੇਹੀਂਵਾਲ ਦੇ ਵਾਸਤੇ ਸੋਹਣੀ ਰਾਤ ਨੂੰ ਰੋਜ਼ ਨਦੀ ਤਰ ਕੇ ਮਿਲਣ ਜਾਂਦੀ ਸੀ।
The fame of Sohni who used to swim the Chenab river in the ht to meet Mahival is well known.
मेहीवाल नो सोहणी नै तरदी राती ।
ਰਾਂਝਾ ਹੀਰ ਵਖਾਣੀਐ ਓਹੁ ਪਿਰਮ ਪਰਾਤੀ ।
(ਅਜਿਹਾ ਹੀ) ਰਾਂਝਾ ਤੇ ਹੀਰ (ਬੀ) ਕਹੀਦੇ ਹਨ, ਓਹ ਬੀ ਪ੍ਰੇਮ ਵਿਖੇ ਪਏ ਹੋਏ ਸਨ।
Ranjha and Hir are renowned for the love they bore each other.
रांझा हीर वखाणीऐ ओहु पिरम पराती ।
ਪੀਰ ਮੁਰੀਦਾ ਪਿਰਹੜੀ ਗਾਵਨਿ ਪਰਭਾਤੀ ।੧।
(ਪਰ) ਗੁਰੂ ਤੇ ਸਿੱਖਾਂ ਦੀ ਪ੍ਰੀਤ (ਬਹੁਤ ਹੀ ਸ੍ਰੇਸ਼ਟ ਹੈ) ਓਹ (ਵਾਹਿਗੁਰੂ ਨੂੰ) ਅੰਮ੍ਰਿਤ ਵੇਲੇ ਗਾਇਨ ਕਰਦੇ ਹਨ।
But superior to all is the love the disciples bear their Guru.They sing it at the ambrosial hour of morning.
पीर मुरीदा पिरहड़ी गावनि परभाती ।१।
ਪਉੜੀ ੨
पउड़ी २
ਅਮਲੀ ਅਮਲੁ ਨ ਛਡਨੀ ਹੁਇ ਬਹਨਿ ਇਕਠੇ ।
(ਜਿੱਕੁਰ) ਅਮਲੀ ਲੋਕ (ਆਪੋ ਆਪਣੇ) ਅਮਲ ਨੂੰ ਨਹੀਂ ਛੱਡਦੇ, ਕੱਠੇ ਹੋਕੇ ਬੈਠਦੇ ਹਨ (ਅਮਲ ਛਕਣ ਲਈ)।
Opium-eaters eschew not opium and sit down together to eat it.
अमली अमलु न छडनी हुइ बहनि इकठे ।
ਜਿਉ ਜੂਏ ਜੂਆਰੀਆ ਲਗਿ ਦਾਵ ਉਪਠੇ ।
ਜੂਏ ਵਿਖੇ ਜੁਆਰੀਆਂ ਦੀ ਪ੍ਰੀਤ ਹੈ, ਉਲਟੇ ਦਾਉ ਬੀ ਲਾ ਦਿੰਦੇ ਹਨ। (ਭਾਵ ਯੁਧਿਸ਼ਟਰ ਵਾਙੂੰ ਆਪਣੀਆਂ ਤ੍ਰੀਮਤਾਂ ਹਾਰਣ ਤੀਕ ਬੀ ਢਿੱਲ ਨਹੀਂ ਕਰਦੇ)
Gamblers indulge in play and lose their stakes.
जिउ जूए जूआरीआ लगि दाव उपठे ।
ਚੋਰੀ ਚੋਰ ਨ ਪਲਰਹਿ ਦੁਖ ਸਹਨਿ ਗਰਠੇ ।
ਚੋਰੀ ਨੂੰ ਚੋਰ ਨਹੀਂ ਛਡਦੇ, ਭਾਵੇਂ (ਕੁਟਵਾਲਾਂ) ਦੇ ਗ੍ਰਸੇ ਹੋਏ ਦੁਖ ਬੀ ਸਹਾਰਦੇ ਹਨ।
Thieves do not abandon thieving and suffer punishment when caught.
चोरी चोर न पलरहि दुख सहनि गरठे ।
ਰਹਨਿ ਨ ਗਣਿਕਾ ਵਾੜਿਅਹੁ ਵੇਕਰਮੀ ਲਠੇ ।
ਵੇਕਰਮੀ (ਅਰਥਾਤ ਮੰਦ ਕਰਮੀ) ਲੋਕ ਵੇਸਵਾ ਦੇ ('ਵਾੜੇ') ਘਰੋਂ ਨਹੀਂ ਰਹਿ ਸਕਦੇ (ਕਿਉਂ ਜੋ 'ਲੱਠੇ') ਮਨ ਕਰ ਕੇ ਲੱਟੂ ਰਹਿੰਦੇ ਹਨ (ਯਾ 'ਲੱਠਾਂ' ਸੋਟਿਆਂ ਨਾਲ ਬੀ ਨਹੀਂ ਰੁਕਦੇ)।
The evil-doers do not remain away from the house of the ill-repute women though they sell off even their clothes to provide for them.
रहनि न गणिका वाड़िअहु वेकरमी लठे ।
ਪਾਪੀ ਪਾਪੁ ਕਮਾਵਦੇ ਹੋਇ ਫਿਰਦੇ ਨਠੇ ।
(ਗੱਲ ਕੀ ਉਕਤ ਅਮਲੀਆਂ ਆਦਿਕਾਂ ਦੀਆਂ ਪ੍ਰੀਤਾਂ ਵਿਖੇ ਕਈ ਪ੍ਰਕਾਰ ਦੇ ਪਾਪ ਹੁੰਦੇ ਹਨ (ਪਰੰਤੂ)
Sinners commit sin anu abscond to avoid punishment.
पापी पापु कमावदे होइ फिरदे नठे ।
ਪੀਰ ਮੁਰੀਦਾ ਪਿਰਹੜੀ ਸਭ ਪਾਪ ਪਣਠੇ ।੨।
ਮੁਰੀਦ ਦੀ ਪ੍ਰੀਤ ਵਿਖੇ ਸਾਰੇ ਪਾਪ ਨੱਸ ਜਾਂਦੇ ਹਨ।
But, contrary to all these, the Sikhs of the Guru, (whose companionship is far from being injurious) love their Guru, and he absolves them of all their sins.
पीर मुरीदा पिरहड़ी सभ पाप पणठे ।२।
ਪਉੜੀ ੩
पउड़ी ३
ਭਵਰੈ ਵਾਸੁ ਵਿਣਾਸੁ ਹੈ ਫਿਰਦਾ ਫੁਲਵਾੜੀ ।
ਭਵਰ ਦਾ (ਭਾਵੇਂ) ਵਾਸ਼ਨਾ ਕਰ ਕੇ ਵਿਣਾਸ ਹੀ ਹੋ ਜਾਵੇ, (ਫੇਰ ਬੀ) ਫੁਲਾਂ ਦੀ ਵਾੜੀ ਵਿਖੇ ਫਿਰਦਾ ਰਹਿੰਦਾ ਹੈ, (ਅਜਿਹਾ ਹੀ ਮੁਰੀਦ ਬੀ ਜਗਤ ਦੇ ਕੰਡਿਆਂ ਵੱਲ ਨਾ ਪਰਵਾਹ ਕਰ ਕੇ ਗੁਰੂ ਜੀ ਦਾ ਤਿਆਗ ਨਹੀਂ ਕਰਦੇ)।
The black bee gets perished while enjoying the fragrance in the garden.
भवरै वासु विणासु है फिरदा फुलवाड़ी ।
ਜਲੈ ਪਤੰਗੁ ਨਿਸੰਗੁ ਹੋਇ ਕਰਿ ਅਖਿ ਉਘਾੜੀ ।
ਪਤੰਗ ਨਿਸੰਗ ਹੋਕੇ (ਦੀਵੇ ਪੁਰ ਜਲ ਜਾਂਦਾ ਹੈ, (ਫੇਰ ਬੀ) ਅੱਖਾਂ ਉਘਾੜਕੇ (ਸਾਹਮਣੇ ਹੀ ਜਾਂਦਾ) ਹੈ (ਡਰਦਾ ਨਹੀਂ)।
Moth fearlessly burns itself on the flame but goes on beholding in the face of the flame up to last.
जलै पतंगु निसंगु होइ करि अखि उघाड़ी ।
ਮਿਰਗ ਨਾਦਿ ਬਿਸਮਾਦੁ ਹੋਇ ਫਿਰਦਾ ਉਜਾੜੀ ।
ਮਿਰਗ ਨਾਦ ਪਰ ਮੋਹਤ ਹੋ ਕੇ ਉਜਾੜਾਂ ਵਿਖੇ ਫਿਰਦਾ ਰਹਿੰਦਾ ਹੈ।
Overwhelmed by melody, the deer goes on wandering in the forests.
मिरग नादि बिसमादु होइ फिरदा उजाड़ी ।
ਕੁੰਡੀ ਫਾਥੇ ਮਛ ਜਿਉ ਰਸਿ ਜੀਭ ਵਿਗਾੜੀ ।
ਕੁੰਡੀ ਵਿਖੇ ਮੱਛ ਫਸ ਜਾਂਦਾ ਹੈ, ਕਿਉਂ ਜੋ ਰਸ ਨੇ ਉਸ ਦੀ ਜੀਭ ਵਿਗਾੜ ਰਖੀ ਹੈ।
Overpowered by the taste of tongue, the fish itself catches the hook.
कुंडी फाथे मछ जिउ रसि जीभ विगाड़ी ।
ਹਾਥਣਿ ਹਾਥੀ ਫਾਹਿਆ ਦੁਖ ਸਹੈ ਦਿਹਾੜੀ ।
ਹਾਥਣੀ (ਦਾ ਕਲਬੂਤ ਦੇਖਕੇ) ਹਾਥੀ ਫਸ ਜਾਂਦਾ ਹੈ। (ਕਈ) ਦਿਹਾੜੀਆਂ ਦੁਖ ਸਹਾਰਦਾ ਹੈ।
Out of lust for its female, the male elephant gets caught and bears sufferings for the rest of life.
हाथणि हाथी फाहिआ दुख सहै दिहाड़ी ।
ਪੀਰ ਮੁਰੀਦਾ ਪਿਰਹੜੀ ਲਾਇ ਨਿਜ ਘਰਿ ਤਾੜੀ ।੩।
ਪੀਰਾਂ ਨਾਲ ਮੁਰੀਦਾਂ ਦੀ ਸੱਚੀ ਪ੍ਰੀਤ ਹੈ (ਕਿਉਂ ਜੋ) ਨਿਜ (ਘਰ) ਸਰੂਪ ਵਿਖੇ ਸਮਾਧੀ ਲਾ ਛਡਦੇ ਹਨ।
Likewise, the Sikhs of the Guru love their Guru and stablize themselves in their true selves.
पीर मुरीदा पिरहड़ी लाइ निज घरि ताड़ी ।३।
ਪਉੜੀ ੪
पउड़ी ४
ਚੰਦ ਚਕੋਰ ਪਰੀਤ ਹੈ ਲਾਇ ਤਾਰ ਨਿਹਾਲੇ ।
ਚਕੋਰ ਦੀ ਪ੍ਰੀਤ ਚੰਦ੍ਰਮਾਂ ਨਾਲ ਹੈ, ਤਾੜੀ ਲਾਕੇ (ਚੰਦ ਵਲ) ਤੱਕਦਾ ਰਹਿੰਦਾ ਹੈ।
Red-legged partridge (chakor) loves moon and hence stares at it without even losing its glance.
चंद चकोर परीत है लाइ तार निहाले ।
ਚਕਵੀ ਸੂਰਜ ਹੇਤ ਹੈ ਮਿਲਿ ਹੋਨਿ ਸੁਖਾਲੇ ।
ਚਕਵੀ ਦਾ ਸੂਰਜ ਨਾਲ ਹੇਤ ਹੈ। (ਕਿਉਂ ਜੋ ਜਦ ਉਹ ਚੜ੍ਹਦਾ ਹੈ ਤਦੋਂ ਚਕਵੀ ਚਕਵਾ ਆਪੋ ਵਿਖੇ) ਮਿਲਕੇ ਸੁਖੀ ਹੁੰਦੇ ਹਨ।
Ruddy sheldrake (chakavi) loves sun, and in sunlight, meeting its beloved feels elated.
चकवी सूरज हेत है मिलि होनि सुखाले ।
ਨੇਹੁ ਕਵਲ ਜਲ ਜਾਣੀਐ ਖਿੜਿ ਮੁਹ ਵੇਖਾਲੇ ।
ਕਵਲ ਦੀ ਪ੍ਰੀਤ ਜਲ ਨਾਲ ਜਾਣੀਦੀ ਹੈ ਖਿੜਕੇ (ਪ੍ਰਸੰਨ ਹੋਕੇ) ਮੂੰਹ ਵਿਖਾਲਦਾ ਹੈ (ਭਾਵ ਪਾਣੀ ਬਾਝ ਕੁਮਲਾ ਜਾਂਦਾ ਹੈ।)
Lotus loves water and shows the water its blossomed face.
नेहु कवल जल जाणीऐ खिड़ि मुह वेखाले ।
ਮੋਰ ਬਬੀਹੇ ਬੋਲਦੇ ਵੇਖਿ ਬਦਲ ਕਾਲੇ ।
ਮੋਰ ਅਤੇ ਬੰਬੀਹੇ ਕਾਲੇ ਬੱਦਲਾਂ ਨੂੰ ਵੇਖਕੇ ਬੋਲਦੇ ਹਨ। (ਭਾਵ ਪਯਾਰੇ ਨੂੰ ਵੇਖਕੇ ਗੁਟਕਦੇ ਹਨ)
Rain birds and peacocks also shriek when they see the clouds.
मोर बबीहे बोलदे वेखि बदल काले ।
ਨਾਰਿ ਭਤਾਰ ਪਿਆਰੁ ਹੈ ਮਾਂ ਪੁਤ ਸਮ੍ਹਾਲੇ ।
ਭਰਤਾ ਨਾਲ ਇਸਤ੍ਰੀ ਦਾ ਮੋਹ ਹੈ ਅਰ ਮਾਂ ਨਾਲ ਪੁਤ੍ਰ ਦਾ ਮੋਹ ਹੁੰਦਾ ਹੈ।
Wife loves her husband and mother takes care of the son.
नारि भतार पिआरु है मां पुत सम्हाले ।
ਪੀਰ ਮੁਰੀਦਾ ਪਿਰਹੜੀ ਓਹੁ ਨਿਬਹੈ ਨਾਲੇ ।੪।
ਪੀਰਾਂ ਨਾਲ ਮੁਰੀਦਾਂ ਦੀ (ਜੋ) ਪ੍ਰੀਤ ਹੈ ਸੋ ਓੜਕ ਤੀਕ ਨਿਭਦੀ ਹੈ।
Similarly the Sikh loves Guru and this love accompanies him to the end.
पीर मुरीदा पिरहड़ी ओहु निबहै नाले ।४।
ਪਉੜੀ ੫
पउड़ी ५
ਰੂਪੈ ਕਾਮੈ ਦੋਸਤੀ ਜਗ ਅੰਦਰਿ ਜਾਣੀ ।
ਕਾਮੀ ਦੀ ਰੂਪ ਨਾਲ ਪ੍ਰੀਤ ਹੈ। (ਇਹ ਗੱਲ ਜਗਤ ਵਿਖੇ ਜਾਣੀ ਹੋਈ ਹੈ।
Friendship of beauty and lust is known all over the world.
रूपै कामै दोसती जग अंदरि जाणी ।
ਭੁਖੈ ਸਾਦੈ ਗੰਢੁ ਹੈ ਓਹੁ ਵਿਰਤੀ ਹਾਣੀ ।
ਪੁਰਖ ਦੀ ('ਸਾਦ') ਰੋਟੀ ਨਾਲ ਪ੍ਰੀਤ ਹੈ, ਇਹ (ਜਗਤ ਵਿਚ ਪਰਤੱਖ(ਵਰਤ ਰਹੀ ਹੈ।
And this is very practical that hunger and taste are complementry.
भुखै सादै गंढु है ओहु विरती हाणी ।
ਘੁਲਿ ਮਿਲਿ ਮਿਚਲਿ ਲਬਿ ਮਾਲਿ ਇਤੁ ਭਰਮਿ ਭੁਲਾਣੀ ।
ਲਾਲਚੀ ਦੀ ਮਾਲ ਨਾਲ (ਪ੍ਰੀਤ ਅਜਿਹੀ ਕਿ 'ਘੁਲ ਮਿਲ' ਕਹੀਏ) ਰਲ ਮਿਲ ਕੇ ('ਮਿਚਲ') ਅਭੇਦ ਹੋਕੇ ਇਸ ਭਰਮ ਵਿਖੇ ਭੁਲ ਰਿਹਾ ਹੈ। (ਕਿ ਰਾਤ ਨੂੰ ਮਾਲ ਦੇ ਹੀ ਸੁਪਨੇ ਆਉਂਦੇ ਹਨ)।
Greed and wealth also mix up with each other and remain deluded.
घुलि मिलि मिचलि लबि मालि इतु भरमि भुलाणी ।
ਊਘੈ ਸਉੜਿ ਪਲੰਘ ਜਿਉ ਸਭਿ ਰੈਣਿ ਵਿਹਾਣੀ ।
ਨਿੰਦ੍ਰਾਲੂ ਨੂੰ ਜਿੱਕੁਰਾਂ 'ਸਉੜ' ਤੇ ਪਲੰਘ ਪਿਆਰਾ ਹੈ (ਤੇ ਇਵੇਂ ਉਸ ਦੀ) ਸਾਰੀ ਰਾਤ ਗੁਜ਼ਰ ਜਾਂਦੀ ਹੈ।
For a dozing person, even a small cot is a pleasure to pass the night.
ऊघै सउड़ि पलंघ जिउ सभि रैणि विहाणी ।
ਸੁਹਣੇ ਸਭ ਰੰਗ ਮਾਣੀਅਨਿ ਕਰਿ ਚੋਜ ਵਿਡਾਣੀ ।
ਸੁਪਨੇ ਵਿਖੇ ਸਾਰੇ (ਓਹ) ਰੰਗ ਮਾਣੀਂਦੇ ਹਨ (ਕਈ ਪਰਕਾਰ ਦੇ) ਅਚਰਜ ਕੌਤਕ (ਜੋ) (ਲੱਗ) ਕਰ ਕੇ (ਕਰੀਦੇ ਹਨ)
In the dream, one enjoys every colour of events.
सुहणे सभ रंग माणीअनि करि चोज विडाणी ।
ਪੀਰ ਮੁਰੀਦਾਂ ਪਿਰਹੜੀ ਓਹੁ ਅਕਥ ਕਹਾਣੀ ।੫।
ਪੀਰ ਨਾਲ ਮੁਰੀਦਾਂ ਦੀ (ਜਿਹੜੀ) ਪ੍ਰੀਤਿ ਹੈ ਓਹ ਅਕਥ ਕਹਾਣੀ ਹੈ।
Likewise, indescribable is the story of the love of the Sikh and the Guru
पीर मुरीदां पिरहड़ी ओहु अकथ कहाणी ।५।
ਪਉੜੀ ੬
पउड़ी ६
ਮਾਨਸਰੋਵਰ ਹੰਸਲਾ ਖਾਇ ਮਾਣਕ ਮੋਤੀ ।
ਹੰਸ ਮਾਨਸਰੋਵਰ ਵਿਖੇ ਰਹਿਕੇ ਮਾਣਕ ਅਰ ਮੋਤੀ ਚੁਗਦੇ ਹਨ, (ਤਿਹਾ ਹੀ ਮੁਰੀਦ ਲੋਕ ਪੀਰਾਂ ਪਾਸ ਨਿਵਾਸ ਕਰ ਕੇ ਦੈਵੀਗੁਣਾਂ ਦਾ ਅਹਾਰ ਕਰਦੇ ਹਨ)।
The swan of Mansarovar picks up only pearls and jewels.
मानसरोवर हंसला खाइ माणक मोती ।
ਕੋਇਲ ਅੰਬ ਪਰੀਤਿ ਹੈ ਮਿਲ ਬੋਲ ਸਰੋਤੀ ।
ਕੋਇਲ ਦੀ ਅੰਬ ਨਾਲ ਪ੍ਰੀਤਿ ਹੈ, ਮਿੱਠੇ ਮਿੱਠੇ ਬੋਲਾਂ ਦੀ ਸੁਰ ਕਢਦੀ ਹੈ।
The nightingale and mango tree bear love for each other, and hence it sings thereupon.
कोइल अंब परीति है मिल बोल सरोती ।
ਚੰਦਨ ਵਾਸੁ ਵਣਾਸੁਪਤਿ ਹੋਇ ਪਾਸ ਖਲੋਤੀ ।
ਚੰਦਨ ਦੇ ਪਾਸ ਖਲੋਤੀ ਹੋਈ ਵਨਾਸਪਤੀ (ਚੰਦਨ ਦੀ ਹੀ) ਵਾਸ਼ਨਾ ਵਾਲੀ ਹੋ ਜਾਂਦੀ ਹੈ।
The sandal loves whole vegetation, and whosoever is near it, becomes fragrant.
चंदन वासु वणासुपति होइ पास खलोती ।
ਲੋਹਾ ਪਾਰਸਿ ਭੇਟਿਐ ਹੋਇ ਕੰਚਨ ਜੋਤੀ ।
ਲੋਹਾ ਪਾਰਸ ਨਾਲ ਮਿਲ ਕੇ ਸੋਨੇ ਦੇ ਪ੍ਰਕਾਸ਼ ਵਾਲਾ ਹੋ ਜਾਂਦਾ ਹੈ।
Touching the philosopher's stone the iron brightens like gold.
लोहा पारसि भेटिऐ होइ कंचन जोती ।
ਨਦੀਆ ਨਾਲੇ ਗੰਗ ਮਿਲਿ ਹੋਨਿ ਛੋਤ ਅਛੋਤੀ ।
ਨਦੀਆਂ ਅਤੇ ਨਾਲੇ ਗੰਗਾ ਦੇ ਨਾਲ ਮਿਲਕੇ ਛੋਤ ਥੋਂ ਅਛੋਤ ਹੋ ਜਾਂਦੇ ਹਨ।
Even the defiled streams, meeting the Ganges, become sacred.
नदीआ नाले गंग मिलि होनि छोत अछोती ।
ਪੀਰ ਮੁਰੀਦਾਂ ਪਿਰਹੜੀ ਇਹ ਖੇਪ ਸਓਤੀ ।੬।
ਪੀਰਾਂ ਨਾਲ ਮੁਰੀਦਾਂ ਦੀ ਪ੍ਰੀਤ ਦੀ ਖੇਪ ('ਸਓਤੀ') ਸਫਲੀ ਹੈ।
Such is also the love between the Sikh and the Guru, and to a Sikh, this is most priceless commodity.
पीर मुरीदां पिरहड़ी इह खेप सओती ।६।
ਪਉੜੀ ੭
पउड़ी ७
ਸਾਹੁਰੁ ਪੀਹਰੁ ਪਖ ਤ੍ਰੈ ਘਰੁ ਨਾਨੇਹਾਲਾ ।
ਸਾਹੁਰਾ, ਪੇਕਾ ਅਤੇ ਨਾਨਕਾ ਘਰ ਤਿੰਨ ਪਾਸੇ (ਸਾਕਾ ਦਾਰੀ ਦੇ) ਹਨ (ਸਾਹੁਰੇ ਘਰ ਦੇ ਸਾਕ ਕਿਹੜੇ ਹਨ?)
There are three types of relationship - first those of father, mother, sister, brother and their offspring and alliances;
साहुरु पीहरु पख त्रै घरु नानेहाला ।
ਸਹੁਰਾ ਸਸੁ ਵਖਾਣੀਐ ਸਾਲੀ ਤੈ ਸਾਲਾ ।
ਸਹੁਰਾ, ਸੱਸ, ਸਾਲੀ, ਅਤੇ ਸਾਲਾ ਕਹੀਦੇ ਹਨ, (ਪੇਕੇ ਘਰ ਦੇ ਸਾਕ ਕਿਹੜੇ ਹਨ?)
Second, mother's father, mother's mother, mother's sisters, mother's brothers;
सहुरा ससु वखाणीऐ साली तै साला ।
ਮਾ ਪਿਉ ਭੈਣਾ ਭਾਇਰਾ ਪਰਵਾਰੁ ਦੁਰਾਲਾ ।
ਮਾਂ, ਪਿਉ, ਭੈਣਾਂ, ਭਿਰਾਉ (ਆਦਿ) ਬਾਹਲਾ ਪਰਵਾਰ। (ਨਾਨਕੇ ਘਰ ਦੇ ਸਾਕ ਦੱਸਦੇ ਹਨ।)
Third, father-in-law, mother-in-law, brother-in-law, and sister-in-law.
मा पिउ भैणा भाइरा परवारु दुराला ।
ਨਾਨਾ ਨਾਨੀ ਮਾਸੀਆ ਮਾਮੇ ਜੰਜਾਲਾ ।
ਨਾਨਾ, ਨਾਨੀ ਮਾਸੀਆਂ, ਮਾਮੇ (ਪਰ ਸਾਰੇ ਸਾਕ) ਜਾਲ ਰੂਪ ਹਨ।
For them, gold, silver, diamonds, and corals are amassed.
नाना नानी मासीआ मामे जंजाला ।
ਸੁਇਨਾ ਰੁਪਾ ਸੰਜੀਐ ਹੀਰਾ ਪਰਵਾਲਾ ।
ਸੋਨਾ, ਰੁੱਪਾ, ਹੀਰੇ ਅਰ ਗੁਲੀਆਂ ਕੱਠੇ ਕਰੀਦੇ ਹਨ (ਤਦ ਸਾਕਾ-ਦਾਰੀ ਵਿਚ ਨਿਭਦੀ ਹੈ) ਸੱਚਾ ਸਾਕ ਅਰ ਸੱਚਾ ਧਨ ਕਿਹੜਾ ਹੈ?
But dearer than all is the love of the Guru's Sikhs for the Guru,
सुइना रुपा संजीऐ हीरा परवाला ।
ਪੀਰ ਮੁਰੀਦਾਂ ਪਿਰਹੜੀ ਏਹੁ ਸਾਕੁ ਸੁਖਾਲਾ ।੭।
ਪੀਰਾਂ ਅਤੇ ਮੁਰੀਦਾਂ ਨੇ ਪ੍ਰੀਤ, ਇਹ ਸਾਕ ਸੁੱਖਾਂ ਦਾ ਘਰ ਹੈ।
And, this is the relationship which brings happiness.
पीर मुरीदां पिरहड़ी एहु साकु सुखाला ।७।
ਪਉੜੀ ੮
पउड़ी ८
ਵਣਜੁ ਕਰੈ ਵਾਪਾਰੀਆ ਤਿਤੁ ਲਾਹਾ ਤੋਟਾ ।
ਵਿਹਾਰੀ ਲੋਕ ਵਣਜ ਕਰਦੇ ਹਨ, ਉਨ੍ਹਾਂ ਨੂੰ (ਕਦੀ) ਲਾਭ (ਕਦੀ) ਘਾਟਾ ਪੈ ਜਾਂਦਾ ਹੈ।
The trader trades and he earns profits as well as loss.
वणजु करै वापारीआ तितु लाहा तोटा ।
ਕਿਰਸਾਣੀ ਕਿਰਸਾਣੁ ਕਰਿ ਹੋਇ ਦੁਬਲਾ ਮੋਟਾ ।
ਜ਼ਿਮੀਂਦਾਰ ਲੋਕ ਖੇਤੀ ਕਰਨ ਵਿਖੇ (ਮੇਹਨਤ ਨਾਲ) ਲਿੱਸੇ (ਤੇ ਫਸਲ ਸਿਰੇ ਚਾੜਨ ਦੀ ਖੁਸ਼ੀ ਵਿਚ) ਮੋਟੇ ਹੋ ਜਾਂਦੇ ਹਨ।
The farmer cultivates and thus increases or decreases.
किरसाणी किरसाणु करि होइ दुबला मोटा ।
ਚਾਕਰੁ ਲਗੈ ਚਾਕਰੀ ਰਣਿ ਖਾਂਦਾ ਚੋਟਾਂ ।
ਨੌਕਰ ਲੋਕ ਨੌਕਰੀ ਕਰਦੇ ਹਨ (ਅਰ) ਜੁੱਧ ਵਿਖੇ (ਸ਼ਾਸ਼ਤ੍ਰ ਦੀਆਂ) ਚੋਟਾਂ ਸਹਿੰਦੇ ਹਨ।
The servant serves and gets blows in the battlefield.
चाकरु लगै चाकरी रणि खांदा चोटां ।
ਰਾਜੁ ਜੋਗੁ ਸੰਸਾਰੁ ਵਿਚਿ ਵਣ ਖੰਡ ਗੜ ਕੋਟਾ ।
ਸੰਸਾਰ ਵਿੱਚ ਰਾਜਗੜ੍ਹਾਂ ਤੇ ਕੋਟਾਂ (ਅਰਥਾਤ ਕਿਲਿਆਂ ਵਿਖੇ) ਅਰ 'ਜੋਗ' (ਪ੍ਰਣਾਯਾਮ), ਖੰਡਾਂ (ਅਰਥਾਤ ਬਾਨਪ੍ਰਸਥ ਵਿਖੇ) ਹੁੰਦਾ ਹੈ (ਫਲ ਕੀ ਹੁੰਦਾ ਹੈ?)
The results of ruling, living as a yogi, residing in the world, forest
राजु जोगु संसारु विचि वण खंड गड़ कोटा ।
ਅੰਤਿ ਕਾਲਿ ਜਮ ਜਾਲੁ ਪੈ ਪਾਏ ਫਲ ਫੋਟਾ ।
ਅੰਤ ਦੇ ਸਮੇਂ ਜਮ ਦੀ ਫ਼ਾਂਸੀ ਵਿਖੇ ਪੈਕੇ ('ਫੋਟਾ') ਫੁੱਟਣ ਵਾਲਾ (ਜਾਂ ਮਾੜਾ) ਫਲ ਭੋਗ ਦੇ ਹਨ (ਭਾਵ ਚੋਰਾਸੀ ਦੀ ਫਾਂਸੀ ਨਹੀਂ ਪੈਂਦੀ ਦੱਸਦੇ ਹਨ)।
And forts are such that ultimately man is caught in the web of yama i.e. he goes on transmigrating.
अंति कालि जम जालु पै पाए फल फोटा ।
ਪੀਰ ਮੁਰੀਦਾਂ ਪਿਰਹੜੀ ਹੁਇ ਕਦੇ ਨ ਤੋਟਾ ।੮।
ਪੀਰਾਂ ਅਤੇ ਮੁਰੀਦਾਂ ਦੀ ਪ੍ਰੀਤ ਵਿਖੇ ਕਦੀ ਘਾਟਾ ਨਹੀਂ ਹੁੰਦਾ।
But such is love between the Sikh and his Guru that loss is never suffered.
पीर मुरीदां पिरहड़ी हुइ कदे न तोटा ।८।
ਪਉੜੀ ੯
पउड़ी ९
ਅਖੀ ਵੇਖਿ ਨ ਰਜੀਆ ਬਹੁ ਰੰਗ ਤਮਾਸੇ ।
ਅੱਖਾਂ ਨਾਨਾ ਪ੍ਰਕਾਰ ਦੇ ਰੰਗ ਤਮਾਸ਼ੇ ਦੇਖਦੀਆਂ ਹੋਈਆਂ ਰੱਜੀਆਂ ਨਹੀਂ।
The eyes are not satisfied with beholding sights and exhibitions;
अखी वेखि न रजीआ बहु रंग तमासे ।
ਉਸਤਤਿ ਨਿੰਦਾ ਕੰਨਿ ਸੁਣਿ ਰੋਵਣਿ ਤੈ ਹਾਸੇ ।
ਉਸਤਤੀ ਅਰ ਨਿੰਦਾ ਕੰਨਾਂ ਨਾਲ ਸੁਣਕੇ ਰੋਂਦੇ ਤੇ ਹੱਸਦੇ ਹਨ (ਸਿੱਟਾ ਕੁਝ ਨਹੀਂ)।
The ears are not satisfied with hearing praise or blame, mourning or rejoicing;
उसतति निंदा कंनि सुणि रोवणि तै हासे ।
ਸਾਦੀਂ ਜੀਭ ਨ ਰਜੀਆ ਕਰਿ ਭੋਗ ਬਿਲਾਸੇ ।
ਜੀਭ ਸੁਆਦਾਂ ਨਾਲ ਕਦੇ ਰਜਦੀ ਨਹੀਂ (ਸੁਆਦਾਂ ਨੂੰ ਚੱਖਕੇ) ਅਨੰਦ ਕਰਦੀ ਹੈ।
The tongue is not satisfied with eating what affords pleasure and delight;
सादीं जीभ न रजीआ करि भोग बिलासे ।
ਨਕ ਨ ਰਜਾ ਵਾਸੁ ਲੈ ਦੁਰਗੰਧ ਸੁਵਾਸੇ ।
ਨੱਕ ਵਾਸ਼ਨਾਂ ਨੂੰ ਲੈਕੇ ਰੱਜਦਾ ਨਹੀਂ, (ਕਿਧਰੇ) ਦੁਰਗੰਧ (ਕਿਧਰੇ) ਸੁਗੰਧ (ਵਾਸ਼ਨਾਂ ਹੁੰਦੀ) ਹੈ।
The nose is not contented with good or evil odour;
नक न रजा वासु लै दुरगंध सुवासे ।
ਰਜਿ ਨ ਕੋਈ ਜੀਵਿਆ ਕੂੜੇ ਭਰਵਾਸੇ ।
ਰੱਜਕੇ ਕੋਈ ਨਹੀਂ ਉਮਰ ਭੋਗਦਾ, ਝੂਠੇ ਭਰੋਸਿਆਂ (ਵਿਖੇ ਪ੍ਰਾਣੀ ਫਸੇ ਹੋਏ ਮਸਤ ਰਹਿੰਦੇ ਹਨ)।
Nobody is satisfied with his span of life, and everyone entertains false hopes.
रजि न कोई जीविआ कूड़े भरवासे ।
ਪੀਰ ਮੁਰੀਦਾਂ ਪਿਰਹੜੀ ਸਚੀ ਰਹਰਾਸੇ ।੯।
(ਜਿਨ੍ਹਾਂ) ਮੁਰੀਦਾਂ ਨੇ ਪੀਰਾਂ (ਅਰਥਾਤ ਗੁਰੂ ਨਾਨਕ ਜੀ) ਨਾਲ ਪ੍ਰੀਤ ਕੀਤੀ ਹੈ, ਉਨ੍ਹਾਂ ਦੀ ਰਾਹੁ ਰੀਤ ਸੱਚੀ ਹੈ।
But the Sikhs are satisfied with the Guru and theirs is the true love and delight.
पीर मुरीदां पिरहड़ी सची रहरासे ।९।
ਪਉੜੀ ੧੦
पउड़ी १०
ਧ੍ਰਿਗੁ ਸਿਰੁ ਜੋ ਗੁਰ ਨ ਨਿਵੈ ਗੁਰ ਲਗੈ ਨ ਚਰਣੀ ।
ਧ੍ਰਿਕਾਰ ਹੈ (ਉਸ) ਸਿਰ ਨੂੰ ਜੋ ਗੁਰੂ ਅਗੇ ਨੀਉਂਦਾ ਨਹੀਂ ਅਰ ਗੁਰੂ ਦੀ ਚਰਣੀ ਨਹੀਂ ਲਗਦਾ।
Cursed is the head that bows not before the Guru and touches not his feet.
ध्रिगु सिरु जो गुर न निवै गुर लगै न चरणी ।
ਧ੍ਰਿਗੁ ਲੋਇਣਿ ਗੁਰ ਦਰਸ ਵਿਣੁ ਵੇਖੈ ਪਰ ਤਰਣੀ ।
ਜੇਹੜੀਆਂ ਅੱਖਾਂ ਗੁਰੂ ਦੇ ਦਰਸ਼ਨ ਥੋਂ ਬਿਨਾਂ ਹਨ ਤੇ ਪਰ ਇਸਤ੍ਰੀਆਂ ਵੱਲ ਬੁਰੀ ਨਜ਼ਰ ਕਰਦੀਆਂ ਹਨ, ਧ੍ਰਿਗ ਹਨ।
Cursed are the eyes who instead of beholding the Guru behold another's wife.
ध्रिगु लोइणि गुर दरस विणु वेखै पर तरणी ।
ਧ੍ਰਿਗ ਸਰਵਣਿ ਉਪਦੇਸ ਵਿਣੁ ਸੁਣਿ ਸੁਰਤਿ ਨ ਧਰਣੀ ।
ਉਹ ਕੰਨ ਜੋ ਗੁਰੂ ਦੇ ਉਪਦੇਸ਼ ਨੂੰ ਸੁਣਨਾ ਛੱਡ ਕੇ ਗੁਰਾਂ ਵੱਲ ਪ੍ਰੀਤ ਨਹੀਂ ਧਾਰਦੇ, ਧ੍ਰਿਗ ਹਨ।
Those ears are (also) cursed which do not listen to the sermon of the Guru and do not concentrate upon it'
ध्रिग सरवणि उपदेस विणु सुणि सुरति न धरणी ।
ਧ੍ਰਿਗੁ ਜਿਹਬਾ ਗੁਰ ਸਬਦ ਵਿਣੁ ਹੋਰ ਮੰਤ੍ਰ ਸਿਮਰਣੀ ।
(ਉਸ) ਜੀਭ ਨੂੰ ਧ੍ਰਿੱਗ ਹੈ ਜੋ ਗੁਰੂ ਨਾਨਕ ਜੀ ਦੀ) ਬਾਣੀ ਨੂੰ ਛੱਡਕੇ ਹੋਰ ਮੰਤਰਾਂ ਨੂੰ ਸਿਮਰਦੀ ਰਹਿੰਦੀ ਹੈ।
Cursed is that tongue which recites • mantras other than the word of the Guru
ध्रिगु जिहबा गुर सबद विणु होर मंत्र सिमरणी ।
ਵਿਣੁ ਸੇਵਾ ਧ੍ਰਿਗੁ ਹਥ ਪੈਰ ਹੋਰ ਨਿਹਫਲ ਕਰਣੀ ।
ਧਿ੍ਰ$੨ੱਗ ਹੈ ਹੱਥਾਂ ਅਤੇ ਪੈਰਾਂ ਨੂੰ ਜੋ (ਗੁਰੂ ਦੀ) ਸੇਵਾ ਛੱਡ ਕੇ ਝੂਠੀਆਂ ਅਫਲ (ਸੇਵਾ) ਕਰਦੇ ਰਹਿੰਦੇ ਹਨ।
Without service, cursed are the heads, and feet, and useless are other deeds.
विणु सेवा ध्रिगु हथ पैर होर निहफल करणी ।
ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ ।੧੦।
ਪੀਰਾਂ ਨਾਲ ਮੁਰੀਦਾਂ ਦੀ ਪ੍ਰੀਤ ਹੀ (ਸਫਲ ਸੇਵਾ ਹੈ, ਕਾਰਨ ਕੀ ਹੈ?) ਸਤਿਗੁਰੂ (ਗੁਰ ਨਾਨਕ ਦੇਵ ਦੀ) ਸ਼ਰਣ ਵਿਖੇ (ਆਤਮ) ਸੁਖ ਦੀ ਪ੍ਰਾਪਤੀ ਹੁੰਦੀ ਹੈ।
The (true) love is there between the Sikh and the Guru and the real delight is there in the shelter of the Guru.
पीर मुरीदां पिरहड़ी सुख सतिगुर सरणी ।१०।
ਪਉੜੀ ੧੧
पउड़ी ११
ਹੋਰਤੁ ਰੰਗਿ ਨ ਰਚੀਐ ਸਭੁ ਕੂੜੁ ਦਿਸੰਦਾ ।
ਹੋਰ ਰੰਗਾਂ ਵਿਖੇ ਪ੍ਰੀਤ ਨ ਕਰੀਏ ਸਾਰੇ (ਰੰਗ) ਕੂੜੇ ਦਿਸਦੇ ਹਨ।
Love none but the Guru; all other love is false.
होरतु रंगि न रचीऐ सभु कूड़ु दिसंदा ।
ਹੋਰਤੁ ਸਾਦਿ ਨ ਲਗੀਐ ਹੋਇ ਵਿਸੁ ਲਗੰਦਾ ।
ਹੋਰ ਸਵਾਦਾਂ ਵਿਖੇ ਨ ਮਨ ਦੇਈਏ, (ਕਿਉਂ ਜੋ ਓਹ ਸਵਾਦ) ਵਿਹੁ ਦੀਆਂ ਗੰਦਲਾਂ ਹਨ (ਜਿਹਾ ਕੁ “ਫਰੀਦਾ ਏ ਵਿਸੁ ਗੰਦਲਾਂ ਧਰੀਆਂ ਖੰਡੁ ਲਿਵਾੜਿ॥”)
Enjoy no other relish than his, for it would be poisonous.
होरतु सादि न लगीऐ होइ विसु लगंदा ।
ਹੋਰਤੁ ਰਾਗ ਨ ਰੀਝੀਐ ਸੁਣਿ ਸੁਖ ਨ ਲਹੰਦਾ ।
ਹੋਰ ਰਾਗਾਂ ਵਿਖੇ (ਗੁਰੂ ਦੇ ਸ਼ਬਦ ਨੂੰ ਛੱਡ ਕੇ) ਨਾ ਮਸਤ ਹੋਈਏ, (ਕਿਉਂਕਿ) ਸੁਣਨ ਵਾਲੇ ਸੁਖ ਨਹੀਂ ਲੈ ਸਕਦੇ (ਸਰਾਪਾਂ ਪਾਪਾਂ ਦੇ ਅਧਿਕਾਰੀ ਹੁੰਦੇ ਹਨ)।
Be not pleased with any one else's singing, for listening to it would bring no happiness.
होरतु राग न रीझीऐ सुणि सुख न लहंदा ।
ਹੋਰੁ ਬੁਰੀ ਕਰਤੂਤਿ ਹੈ ਲਗੈ ਫਲੁ ਮੰਦਾ ।
ਹੋਰ ਕਰਤੂਤਾਂ ਬੁਰੀਆਂ ਹਨ, (ਉਨ੍ਹਾਂ ਦਾ) ਫਲ ਅੰਤ ਨੁੰ ਮੰਦਾ ਹੀ ਪ੍ਰਾਪਤ ਹੋਊ (“ਜੇਹਾ ਬੀਜੇ ਸੋ ਲੁਣੈ ਕਰਮਾ ਸੰਦੜਾ ਖੇਤੁ”)।
All acts not in conformity with the Guru's teaching, are evil, and bear evil fruit.
होरु बुरी करतूति है लगै फलु मंदा ।
ਹੋਰਤੁ ਪੰਥਿ ਨ ਚਲੀਐ ਠਗੁ ਚੋਰੁ ਮੁਹੰਦਾ ।
ਹੋਰ (ਜੋਗੀ, ਜੰਗਮ, ਸਰੇਵੜਿਆਂ ਦੇ) ਪੰਥ ਵਿਖੇ ਨਾ ਤੁਰੀਏ, (ਕਿਉਂ ਜੋ) ਕਾਮ ਕ੍ਰੋਧਾਦਿਕ ਠੱਗ ਅਤੇ ਚੋਰ (ਦੈਵੀ ਗੁਣਾਂ ਦਾ) ਧਨ ਲੁੱਟ ਲੈਂਦੇ ਹਨ (ਲਾਭਦਾਈ ਪੰਥ ਕਿਹੜਾ ਹੈ?)
Walk only in the way of true Guru, because in all other ways, there are thieves who cheat and rob.
होरतु पंथि न चलीऐ ठगु चोरु मुहंदा ।
ਪੀਰ ਮੁਰੀਦਾਂ ਪਿਰਹੜੀ ਸਚੁ ਸਚਿ ਮਿਲੰਦਾ ।੧੧।
ਪੀਰਾਂ ਨਾਲ ਨਿਸ਼ਚੇ ਕਰ ਕੇ ਪ੍ਰੀਤ ਕਰਣੀ, (ਇਉਂ ਮੁਰੀਦ) ਸੱਚੇ ਪਰਮਾਤਮਾਂ ਨੂੰ ਮਿਲ ਜਾਂਦੇ ਹਨ।
The love of the Guru's Sikhs for the Guru causes their soul to blend their truth with the Truth.
पीर मुरीदां पिरहड़ी सचु सचि मिलंदा ।११।
ਪਉੜੀ ੧੨
पउड़ी १२
ਦੂਜੀ ਆਸ ਵਿਣਾਸੁ ਹੈ ਪੂਰੀ ਕਿਉ ਹੋਵੈ ।
ਦੂਜੀ ਆਸਾ ਵਿਖੇ (ਦੇਹ ਦਾ) ਵਿਣਾਸ ਹੋ ਜਾਂਦਾ ਹੈ, ਪੂਰੀ ਕਿੱਕੁਰ ਹੋ ਸਕਦੀ ਹੈ?
Other hopes (except Lord's) are ruination; how could they be accomplished.
दूजी आस विणासु है पूरी किउ होवै ।
ਦੂਜਾ ਮੋਹ ਸੁ ਧ੍ਰੋਹ ਸਭੁ ਓਹੁ ਅੰਤਿ ਵਿਗੋਵੈ ।
ਦੂਜਾ ਮੋਹ ਸਭ ਛਲ ਰੂਪ ਹੈ ਓਹ ਅੰਤ ਦੁਖ ਦਿੰਦਾ ਹੈ।
Other infatuations are delusion which ultimately lead (man) astray.
दूजा मोह सु ध्रोह सभु ओहु अंति विगोवै ।
ਦੂਜਾ ਕਰਮੁ ਸੁਭਰਮ ਹੈ ਕਰਿ ਅਵਗੁਣ ਰੋਵੈ ।
ਦੂਜਾ ਕਰਮ ਭਰਮ ਰੂਪ ਹੈ, ਕਰਣਹਾਰੇ ਅਵਗੁਣਾਂ (ਮਾਰੇ) ਰੋਂਦੇ ਹਨ।
Other actions are deceits by which man cultivates demerits and suffers.
दूजा करमु सुभरम है करि अवगुण रोवै ।
ਦੂਜਾ ਸੰਗੁ ਕੁਢੰਗੁ ਹੈ ਕਿਉ ਭਰਿਆ ਧੋਵੈ ।
ਦੂਜੀ ਸੰਗਤ (ਭਾਵ ਮਨਮੁਖਾਂ ਦੀ ਕੁਸੰਗਤ) ਖੋਟਾ ਢੰਗ ਹੈ, ਪਾਪਾਂ ਨੂੰ ਕਿੱਕੁਰ ਧੋ ਸਕਦੀ ਹੈ?
The company of the sense of otherness is a perfidious way of living; and how it could wash away the sinful life.
दूजा संगु कुढंगु है किउ भरिआ धोवै ।
ਦੂਜਾ ਭਾਉ ਕੁਦਾਉ ਹੈ ਹਾਰਿ ਜਨਮੁ ਖਲੋਵੈ ।
ਦੂਜਾ ਭਾਉ ਖੋਟਾ ਦਾਉ ਹੈ, ਜਨਮ ਨੂੰ (ਦੂਜੇ ਭਾਉ ਵਾਲਾ) ਹਾਰ ਖਲੋਂਦਾ ਹੈ।
The othemness is a wrong stake which ultimatley makes one lose the (battle of) life.
दूजा भाउ कुदाउ है हारि जनमु खलोवै ।
ਪੀਰ ਮੁਰੀਦਾਂ ਪਿਰਹੜੀ ਗੁਣ ਗੁਣੀ ਪਰੋਵੈ ।੧੨।
ਪੀਰ ਅਤੇ ਮੁਰੀਦਾਂ ਦੀ ਪ੍ਰੀਤ ਐਸੀ ਹੈ ਜੋ ਗੁਣਾਂ ਨਾਲ ਪ੍ਰੋਕੇ ਗੁਣੀ ਬਣਾ ਲੈਂਦੀ ਹੈ।
The love between the Sikhs and the Guru, brings the meritorious people closer and makes them one (sangat).
पीर मुरीदां पिरहड़ी गुण गुणी परोवै ।१२।
ਪਉੜੀ ੧੩
पउड़ी १३
ਅਮਿਓ ਦਿਸਟਿ ਕਰਿ ਕਛੁ ਵਾਂਗਿ ਭਵਜਲ ਵਿਚਿ ਰਖੈ ।
ਅੰਮ੍ਰਿਤ ਦੀ ਦ੍ਰਿਸ਼ਟੀ ਕਰ ਕੇ ਕੱਛੂ ਵਾਂਗ ਸੰਸਾਰ ਸਮੁੰਦਰ ਵਿਖੇ (ਗੁਰੂ ਜੀ ਸਿਖ ਦੀ) ਰੱਛਾ ਕਰਦੇ ਹਨ।
As the contraction of limbs saves the tortoise, the ambrosial vision of the Guru saves the Sikh from the world ocean.
अमिओ दिसटि करि कछु वांगि भवजल विचि रखै ।
ਗਿਆਨ ਅੰਸ ਦੇ ਹੰਸ ਵਾਂਗਿ ਬੁਝਿ ਭਖ ਅਭਖੈ ।
ਗਿਆਨ ਦੀ ('ਅੰਸ') ਕਿਰਣ ਜਾਂ ਬੁਧਿ ਦੇ ਕਰ ਕੇ ਹੰਸ ਵਾਂਗੂ ਭੱਖ ਅਤੇ ਅਭੱਖ ਦੇ ਭੱਛਨ ਕਰਨ ਦੀ ਬੂਝ (ਸਮਝ) (ਭਾਵ ਤੱਤ ਮਿੱਥਯਾ ਦਾ ਵਿਵੇਚਨ) ਦੱਸਦੇ ਹਨ (ਅਜਿਹਾ ਸਿਖ, ਪਾਣੀ ਤੇ ਦੁਧ ਨੂੰ ਵੱਖੋ ਵੱਖ ਕਰਦਾ ਹੈ)।
Like a swan having discriminatory knowledge (of sifting water from milk), this vision of Guru provides wisdom about the edible and the inedible.
गिआन अंस दे हंस वांगि बुझि भख अभखै ।
ਸਿਮਰਣ ਕਰਦੇ ਕੂੰਜ ਵਾਂਗਿ ਉਡਿ ਲਖੈ ਅਲਖੈ ।
ਕੂੰਜ ਵਾਂਗ (ਗੁਰੂ ਜੀ ਸਿਖ ਦੀ) ਸਿੰਮ੍ਰਤੀ ਰਖਦੇ ਹਨ (ਭਾਵੇਂ ਕੂੰਜ) ਲੱਖਾਂ ਕੋਹ ਉੱਡਕੇ ਆਪ ਅਲਖ ਭੀ ਹੋ ਜਾਵੇ (ਪਰੰਤੂ ਬੱਚਿਆਂ ਨੂੰ ਯਾਦ ਰਖਦੀ ਹੈ)।
Like a Siberian crane which keeps in mind its off-springs, the Guru also always takes care of the disciples, and (through his spiritual powers) foresees the invisible.
सिमरण करदे कूंज वांगि उडि लखै अलखै ।
ਮਾਤਾ ਬਾਲਕ ਹੇਤੁ ਕਰਿ ਓਹੁ ਸਾਉ ਨ ਚਖੈ ।
ਮਾਤਾ ਪੁਤਰ ਨਾਲ ਪਿਆਰ ਦੇ ਕਾਰਨ ਸਵਾਦਾਂ ਨੂੰ ਨਹੀਂ ਚੱਖਦੀ (ਕਿ ਮੇਰਾ ਪੁਤਰ ਔਖਾ ਨਾ ਹੋਵੇ, ਤਿਵੇਂ ਗੁਰੂ ਸਿਖ ਦੀ ਪ੍ਰਤਿਪਾਲਾ ਤੇ ਰਾਖੀ ਕਰਦੇ ਹਨ)।
As the mother shares not the pleasures of her son, the Guru also has no demand of the Sikh.
माता बालक हेतु करि ओहु साउ न चखै ।
ਸਤਿਗੁਰ ਪੁਰਖੁ ਦਇਆਲੁ ਹੈ ਗੁਰਸਿਖ ਪਰਖੈ ।
ਸਤਿਗੁਰ ਪੁਰਖ (ਗੁਰੂ ਨਾਨਕ ਦੇਵ) ਦਿਆਲ ਮੂਰਤੀ ਹਨ (ਹਾਂ) ਗੁਰੂ ਜੀ ਸਿਖ ਨੂੰ ਪਰਖ ਲੈਂਦੇ ਹਨ।
The true Guru is kind and (sometime) tests also the Sikhs.
सतिगुर पुरखु दइआलु है गुरसिख परखै ।
ਪੀਰ ਮੁਰੀਦਾਂ ਪਿਰਹੜੀ ਲਖ ਮੁਲੀਅਨਿ ਕਖੈ ।੧੩।
ਪੀਰ ਅਤੇ ਮੁਰੀਦਾਂ ਦੀ ਪ੍ਰੀਤ ਲਖਮੁਲੀ ਹੈ (ਭਾਵ ਅਮੋਲਕ ਪਦਾਰਥ ਹੈ ('ਅਨ ਕਖੇਂ) ਹੋਰ (ਪ੍ਰੀਤਾਂ) ਕੱਖ ਦੇ ਸਮਾਨ (ਭਾਵ ਛੇਤੀ ਟੁੱਟ ਜਾਂਦੀਆਂ) ਹਨ।
The love between the Guru and the Sikh makes the latter valuable like a blade of grass made worthy of million (coins)
पीर मुरीदां पिरहड़ी लख मुलीअनि कखै ।१३।
ਪਉੜੀ ੧੪
पउड़ी १४
ਦਰਸਨੁ ਦੇਖਿ ਪਤੰਗ ਜਿਉ ਜੋਤੀ ਜੋਤਿ ਸਮਾਵੈ ।
(ਗੁਰੂ ਜੀ ਦੇ) ਪ੍ਰਕਾਸ਼ ਰੂਪ ਦਾ ਦਰਸ਼ਨ ਕਰ ਕੇ ਪਤੰਗ ਵਾਂਗ ਉਸ ਦੇ ਦਰਸ਼ਨ ਦੀ ਜੋਤ ਵਿਖੇ (ਸਿਖ) ਸਮਾ ਜਾਂਦਾ ਹੈ (ਭਾਵ ਧਿਆਨ ਕਰ ਕੇ ਤਦਾਕਾਰ ਹੋ ਜਾਂਦਾ ਹੈ)।
Beholding the flame (of the lamp), as the moth mingles with the flame and
दरसनु देखि पतंग जिउ जोती जोति समावै ।
ਸਬਦ ਸੁਰਤਿ ਲਿਵ ਮਿਰਗ ਜਿਉ ਅਨਹਦ ਲਿਵ ਲਾਵੈ ।
ਮਿਰਗ ਵਾਂਗ ਸ਼ਬਦ ਦੀ ਸੁਰਤ ਵਿਖੇ 'ਲਿਵ' ਸਮਾਧੀ ਲਾਕੇ ਇਕ ਰਸ ਬ੍ਰਿਤੀ ਜੋੜਦਾ ਹੈ (ਭਾਵ ਨਿਵਾਤ ਦੀਪ ਵਤ ਚਿਤ ਸਥਿਰ ਕਰ ਦਿੰਦਾ ਹੈ)।
Deer absorbs its consciousness in the melodious Word, likewise in the river of holy congregation,
सबद सुरति लिव मिरग जिउ अनहद लिव लावै ।
ਸਾਧਸੰਗਤਿ ਵਿਚਿ ਮੀਨੁ ਹੋਇ ਗੁਰਮਤਿ ਸੁਖ ਪਾਵੈ ।
ਸਾਧ ਸੰਗਤ (ਰੂਪੀ ਸਰੋਵਰ) ਵਿਖੇ ਮੱਛ ਵਤ ਮਗਨ ਹੋਕੇ ਗੁਰੂ ਦੀ ਮਤ ਵਿਖੇ ਸੁਖੀ ਹੁੰਦਾ ਹੈ।
The Sikh becoming fish and adopting the way of the wisdom of the Guru, enjoys the life.
साधसंगति विचि मीनु होइ गुरमति सुख पावै ।
ਚਰਣ ਕਵਲ ਵਿਚਿ ਭਵਰੁ ਹੋਇ ਸੁਖ ਰੈਣਿ ਵਿਹਾਵੈ ।
(ਗੁਰੂ ਜੀ ਦੇ) ਚਰਣ ਕਵਲ ਵਿਖੇ ਚਿਤ ਨੂੰ ਭਵਰਾ ਬਣਾ ਕੇ ਸੁਖ ਨਾਲ (ਅਵਸਥਾ ਰੂਪੀ) ਰਾਤ ਕੱਟਦਾ ਹੈ।
By becoming black bee of the lotus feet (of the Lord), the Sikh spends his night ecstatically.
चरण कवल विचि भवरु होइ सुख रैणि विहावै ।
ਗੁਰ ਉਪਦੇਸ ਨ ਵਿਸਰੈ ਬਾਬੀਹਾ ਧਿਆਵੈ ।
ਗੁਰੂ ਦਾ ਉਪਦੇਸ਼ (ਅਰਥਾਤ ਨਾਮ ਤੇ ਬਾਣੀ) ਕਦੇ ਨਹੀਂ ਵਿਸਰਦੀ, ਚਾਤ੍ਰਿਕ ਵਤ ਧਿਆਉਂਦਾ (ਮੁਖੋਂ ਉਚਾਰਣ ਕਰਦਾ) ਹੈ।
He never forgets the teaching of the Guru and repeats it as the rainbird does in the rainy season.
गुर उपदेस न विसरै बाबीहा धिआवै ।
ਪੀਰ ਮੁਰੀਦਾਂ ਪਿਰਹੜੀ ਦੁਬਿਧਾ ਨਾ ਸੁਖਾਵੈ ।੧੪।
ਮੁਰੀਦ ਲੋਕ ਪੀਰਾਂ ਵਿਖੇ ਪ੍ਰੇਮ ਅਜਿਹਾ ਕਰਦੇ ਹਨ ਕਿ ਉਸ ਵਿਖੇ ਦੁਬਿਧਾ ਦਾ ਖੁਰਾ ਖੋਜ ਨਹੀਂ ਰਹਿੰਦਾ।
The love between the Guru and the disciple is such that they do not like the sense of duality.
पीर मुरीदां पिरहड़ी दुबिधा ना सुखावै ।१४।
ਪਉੜੀ ੧੫
पउड़ी १५
ਦਾਤਾ ਓਹੁ ਨ ਮੰਗੀਐ ਫਿਰਿ ਮੰਗਣਿ ਜਾਈਐ ।
ਉਸ ਦਾਤੇ ਕੋਲੋਂ ਨਾ ਮੰਗੀਏ ਜੋ 'ਫਿਰ' (ਹੋਰਨਾਂ ਅਗੇ) ਮੰਗਣ ਜਾਵੇ (ਜਿਹਾ ਕਿ) ਚਾਤ੍ਰਿਕ ਭਾਵੇਂ ਪਿਆਸਾ ਹੀ ਮਰ ਜਾਵੇ, ਪਰੰਤੂ ਬੱਦਲ ਪਾਸੋਂ ਸ੍ਵਾਂਤਿ ਬੂੰਦ ਮੰਗਦਾ ਹੈ)।
Ask not for a giver from whom you shall have to appeal to another
दाता ओहु न मंगीऐ फिरि मंगणि जाईऐ ।
ਹੋਛਾ ਸਾਹੁ ਨ ਕੀਚਈ ਫਿਰਿ ਪਛੋਤਾਈਐ ।
ਥੋੜ੍ਹ ਦਿਲਾ ਸ਼ਾਹ ਨ ਬਣਾਈਏ (ਨਹੀਂ ਤਾਂ) ਪਿੱਛੋਂ ਪਛਤਾਉ ਹੁੰਦਾ ਹੈ, (ਕਿਉਂ ਜੋ ਥੋੜ੍ਹ ਦਿਲੇ ਸ਼ਾਹ ਉਗ੍ਰਾਹੀ ਵੇਲੇ ਪਤ ਉਤਾਰ ਦੇਂਦੇ ਹਨ)।
Employ not a brusque banker who will afterwords make you repent.
होछा साहु न कीचई फिरि पछोताईऐ ।
ਸਾਹਿਬੁ ਓਹੁ ਨ ਸੇਵੀਐ ਜਮ ਡੰਡੁ ਸਹਾਈਐ ।
ਉਸ ਮਾਲਕ ਦੀ ਸੇਵਾ ਨਾ ਕਰੀਏ ਜਿਸ ਕਰ ਕੇ ਜਮ ਦਾ ਡੰਡਾ ਸਿਰ ਪੁਰ ਸਹਾਰਨਾ ਪਵੇ (ਜੋ ਪਾਪ ਕਰਾਵੇ ਤੇ ਖੋਟੇ ਕੰਮਾਂ ਦੀ ਨੌਕਰੀ ਲਵੇ)।
Serve not such a master as will render you liable to death's punishment.
साहिबु ओहु न सेवीऐ जम डंडु सहाईऐ ।
ਹਉਮੈ ਰੋਗੁ ਨ ਕਟਈ ਓਹੁ ਵੈਦੁ ਨ ਲਾਈਐ ।
ਉਹ ਹਕੀਮ ਨਾ ਲਾਈਏ ਜਿਹੜਾਂ ਹਉਮੈ ਦਾ ਰੋਗ ਨਾ ਦੂਰ ਕਰੇ।
Engage not a physician who cannot cure the malady of pride.
हउमै रोगु न कटई ओहु वैदु न लाईऐ ।
ਦੁਰਮਤਿ ਮੈਲੁ ਨ ਉਤਰੈ ਕਿਉਂ ਤੀਰਥਿ ਨਾਈਐ ।
ਜੇ ਦੁਰਮਤਿ ਦੀ ਮੈਲ ਨਾ ਉਤਰੇ ਤਾਂ ਤੀਰਥਾਂ ਦਾ ਨ੍ਹਾਉਣਾ ਨਿਸ਼ਫਲ ਹੈ।
What is the use of bathing the body at the places of pilgrimages if the filth of evil inclinations is not cleansed.
दुरमति मैलु न उतरै किउं तीरथि नाईऐ ।
ਪੀਰ ਮੁਰੀਦਾਂ ਪਿਰਹੜੀ ਸੁਖ ਸਹਜਿ ਸਮਾਈਐ ।੧੫।
ਪੀਰ ਅਤੇ ਮੁਰੀਦਾਂ ਦੀ ਪ੍ਰੀਤ ਹੀ (ਵਡਾ ਸਾਧਨ ਹੈ ਕਿਉਂ ਜੋ) ਸਹਜ ਸੁਖ ਵਿਖੇ (ਭਾਵ ਅਚੁੱਤ ਸੁਖ ਵਿਖੇ) ਸਮਾ ਜਾਈਦਾ ਹੈ।
The love between the Guru and the disciples brings happiness and composure.
पीर मुरीदां पिरहड़ी सुख सहजि समाईऐ ।१५।
ਪਉੜੀ ੧੬
पउड़ी १६
ਮਾਲੁ ਮੁਲਕੁ ਚਤੁਰੰਗ ਦਲ ਦੁਨੀਆ ਪਤਿਸਾਹੀ ।
ਦੌਲਤ ਮੁਲਖ ਤੇ ਚਾਰ ਪ੍ਰਕਾਰ ਦੀ ਸੈਨਾ ਹੋਵੇ (ਅਤੇ ਸਾਰੀ) ਦੁਨੀਆਂ ਦੀ ਪਾਤਸ਼ਾਹਤ (ਕਰੇ)।
If being master of army having four divisions (elephant, chariot, horse and infantry), country and the wealth;
मालु मुलकु चतुरंग दल दुनीआ पतिसाही ।
ਰਿਧਿ ਸਿਧਿ ਨਿਧਿ ਬਹੁ ਕਰਾਮਾਤਿ ਸਭ ਖਲਕ ਉਮਾਹੀ ।
ਬਹੁਤੀਆਂ ਰਿਧਾਂ, ਸਿੱਧਾਂ, (ਨਵੇਂ) ਨਿੱਧਾਂ (ਘਰ ਵਿਖੇ ਹੋਣ) ਕਰਾਮਾਤ (ਜਾਣੇ), ਸਾਰੀ ਖਲਕਤ (ਉਸਨੂੰ ਦੇਖਕੇ) ਪ੍ਰੇਮ ਭੀ ਕਰੇ (ਜਾਂ ਖਿੜ ਜਾਵੇ)।
If having attraction for others due to possession of miracles through ridhis and siddhis;
रिधि सिधि निधि बहु करामाति सभ खलक उमाही ।
ਚਿਰੁਜੀਵਣੁ ਬਹੁ ਹੰਢਣਾ ਗੁਣ ਗਿਆਨ ਉਗਾਹੀ ।
ਚਿਰਜੀਵੀ ਹੋਕੇ ਵਡੀ ਉਮਰ ਭੋਗੇ ਅਥਵਾ ਗੁਣੀ, ਗਿਆਨੀ, ਉਸਦੀ ਸਾਖੀ ਭਰਨ (ਕਿ ਇਸ ਜਿਹਾ ਹੋਰ ਕੋਈ ਪੰਡਿਤ ਨਹੀਂ)।
If living a long life full of qualities and knowledge
चिरुजीवणु बहु हंढणा गुण गिआन उगाही ।
ਹੋਰਸੁ ਕਿਸੈ ਨ ਜਾਣਈ ਚਿਤਿ ਬੇਪਰਵਾਹੀ ।
ਹੋਰ ਕਿਸੇ ਨੂੰ ਨਾ ਜਾਣੇ ਅਰ ਚਿੱਤ ਵਿਖੇ ਬੇਪਰਵਾਹੀ ਰੱਖੇ (ਐਸਾ ਮਨੌਂ ਅਲਗਰਜ਼ ਭੀ ਹੋਵੇ)।
And if being enough powerful to care for nobody is still engrossed in dilemma,
होरसु किसै न जाणई चिति बेपरवाही ।
ਦਰਗਹ ਢੋਈ ਨ ਲਹੈ ਦੁਬਿਧਾ ਬਦਰਾਹੀ ।
ਦਰਗਾਹ ਵਿਖੇ ਢੋਈ ਨਹੀਂ ਲੈ ਸਕੇਗਾ (ਕਿਉਂ ਜੋ) ਦੁਬਿਧਾ (ਦ੍ਵੈਤ ਵਿਖੇ ਪੈਕੇ) ਬਦਰਾਹੀ (ਹੋ ਗਿਆ ਹੈ)।
He cannot have shelter in the court of Lord.
दरगह ढोई न लहै दुबिधा बदराही ।
ਪੀਰ ਮੁਰੀਦਾਂ ਪਿਰਹੜੀ ਪਰਵਾਣੁ ਸੁ ਘਾਹੀ ।੧੬।
ਮੁਰੀਦਾਂ (ਵਿੱਚੋਂ ਜੇਹੜਾ ਮੁਰੀਦ ਹੋਕੇ) ਗੁਰੂ ਨਾਲ ਪ੍ਰੀਤ ਰਖੇ (ਭਾਵੇਂ ਆਪ) 'ਘਾਹੀ' (ਹੋਵੇ, ਉਹ ਦਰਗਹ ਵਿਖੇ) ਪ੍ਰਮਾਣਿਕ ਹੋਊ।
Due to love for his Guru, even an ordinary grass cutter Sikh becomes acceptable.
पीर मुरीदां पिरहड़ी परवाणु सु घाही ।१६।
ਪਉੜੀ ੧੭
पउड़ी १७
ਵਿਣੁ ਗੁਰੁ ਹੋਰੁ ਧਿਆਨੁ ਹੈ ਸਭ ਦੂਜਾ ਭਾਉ ।
ਗੁਰੂ ਦੇ ਬਾਝ ਹੋਰ (ਦੇਵੀ ਦੇਵਤਿਆਂ) ਦੇ ਧਿਆਨ (ਕਰਨ) ਵਿਖੇ ਦੂਜਾ ਭਾਉ ਹੀ ਹੁੰਦਾ ਹੈ, (ਹੋਰ ਸਾਰੇ ਧ੍ਯਾਨ ਵਾਹਿਗੁਰੂ ਤੋਂ ਅਤ੍ਰਿਕਤ ਥਾਈਂ ਲੈ ਜਾਂਦੇ ਹਨ, ਗੁਰੂ ਧ੍ਯਾਨ ਵਾਹਿਗੁਰੂ ਵੱਲ ਲਿਜਾਂਦਾ ਹੈ)।
The concentration except on Guru is all duality.
विणु गुरु होरु धिआनु है सभ दूजा भाउ ।
ਵਿਣੁ ਗੁਰ ਸਬਦ ਗਿਆਨੁ ਹੈ ਫਿਕਾ ਆਲਾਉ ।
ਗੁਰੂ ਜੀ ਦੇ ਸ਼ਬਦ ਥੋਂ (ਬਾਹਰਾ ਜੋ) ਗਿਆਨ (ਕਰਦਾ) ਹੈ (ਉਹ) ਫਿੱਕਾ ਹੀ ਬਕਵਾਸ ਹੈ (ਕਿਉਂਕਿ ਉਸਦਾ ਰਸ ਨਾਸ਼ੀ, ਇਸਦਾ ਆਤਮ ਰਸ ਅਵਿਨਾਸ਼ੀ ਹੈ)।
The knowledge except theknowledge of the Guru-word is a cry in vain.
विणु गुर सबद गिआनु है फिका आलाउ ।
ਵਿਣੁ ਗੁਰ ਚਰਣਾਂ ਪੂਜਣਾ ਸਭੁ ਕੂੜਾ ਸੁਆਉ ।
ਗੁਰੂ ਦੇ ਚਰਨਾਂ ਥੋਂ ਬਾਝ (ਹੋਰ ਮੜ੍ਹੀਆਂ ਮਸਾਣਾਂ ਵਿਖੇ ਜਾਕੇ ਪੰਜ ਧੂਣੀਆਂ ਜਾਲ ਕਰ) ਪੂਜਾ ਕਰਣੀਆਂ) ਸਭ ਝੂਠਾ ਹੀ ਪ੍ਰਯੋਜਨ (ਜਾਂ ਸਵਾਦ) ਹੈ (ਫਲ ਸਿੱਧੀ ਕੁਝ ਨਹੀਂ ਹੋਊ, “ਜੋ ਪਾਥਰ ਕੀ ਪਾਂਈ ਪਾਇ॥ ਤਿਸਕੀ ਘਾਲ ਅਜਾਂਈ ਜਾਇ”॥)
Worship except the Guru feet is all false and selfishness.
विणु गुर चरणां पूजणा सभु कूड़ा सुआउ ।
ਵਿਣੁ ਗੁਰ ਬਚਨੁ ਜੁ ਮੰਨਣਾ ਊਰਾ ਪਰਥਾਉ ।
ਗੁਰੂ ਦੇ ਬਚਨ ਨੂੰ ਛੱਡਕੇ ਹੋਰ (ਮੰਤ੍ਰ ਜੰਤ੍ਰਾਂ ਦਾ) ਮੰਨਣਾ ਤੁੱਛ ਵਸੀਲਾ (ਅਥਵਾ ਕਾਰਣ) ਹੈ (ਕਿਉਂ ਜੋ ਉਨ੍ਹਾਂ ਵਿਖੇ ਵਿਸ਼ਯ ਵਧ ਜਾਂਦੇ ਹਨ, ਮੁਕਤੀ ਦੇ ਸਹਾਇਕ ਨਹੀਂ ਹਨ)।
Except the acceptance of the teaching of the Guru, all other means are incomplete.
विणु गुर बचनु जु मंनणा ऊरा परथाउ ।
ਸਾਧਸੰਗਤਿ ਵਿਣੁ ਸੰਗੁ ਹੈ ਸਭੁ ਕਚਾ ਚਾਉ ।
ਸਾਧ ਸੰਗਤ ਦੇ ਬਿਨਾ (ਜਿੰਨੀਆਂ) ਸੰਗਤਾਂ ਹਨ ਸਾਰੇ ਕੱਚੇ ਹੀ ਚਾਉ (ਹੁਲਾਸ) ਹਨ, (ਜਨਮ ਦੀ ਸਫਲਤਾ ਦੇ ਕਾਰਣ ਨਹੀਂ ਹਨ)।
Except the meeting in the holy congregation, all other assemblages are fragile.
साधसंगति विणु संगु है सभु कचा चाउ ।
ਪੀਰ ਮੁਰੀਦਾਂ ਪਿਰਹੜੀ ਜਿਣਿ ਜਾਣਨਿ ਦਾਉ ।੧੭।
(ਜਿਨ੍ਹਾਂ) ਮੁਰੀਦਾਂ (ਨੇ) ਪੀਰ ਗੁਰੂ (ਨਾਨਕ) ਨਾਲ ਪੱਕੀ ਪ੍ਰੀਤ ਕੀਤੀ ਹੈ ਓਹੀ ਦਾਊ ਦਾ ਜਿੱਤਣਾ ਜਾਣਦੇ ਹਨ (ਇਤਰ ਲੋਕ ਮਨੁਖ ਜਨਮ ਦੀ ਬਾਜੀ ਹਾਰ ਬੈਠਦੇ ਹਨ)।
The Sikhs loving their Guru, know well to win the game (of life).
पीर मुरीदां पिरहड़ी जिणि जाणनि दाउ ।१७।
ਪਉੜੀ ੧੮
पउड़ी १८
ਲਖ ਸਿਆਣਪ ਸੁਰਤਿ ਲਖ ਲਖ ਗੁਣ ਚਤੁਰਾਈ ।
ਲਖ ਦਾਨਾਈਆਂ, ਲੱਖਾਂ (ਸੁਰਤੀ) ਗਿਆਤਾਂ, ਲੱਖਾਂ ਗੁਣ ਤੇ ਚਤੁਰਾਈਆਂ।
One may have millions of wisdoms, consciousness, qualities, meditations, honours, japs,
लख सिआणप सुरति लख लख गुण चतुराई ।
ਲਖ ਮਤਿ ਬੁਧਿ ਸੁਧਿ ਗਿਆਨ ਧਿਆਨ ਲਖ ਪਤਿ ਵਡਿਆਈ ।
ਲੱਖਾਂ ਮੱਤਾਂ, ਬੁਧਾਂ, ਸੁਧਾਂ, ਗਿਆਨ ਧਿਆਨ, ਇੱਜ਼ਤਾਂ ਅਰ ਵਡਿਆਈਆਂ।
Penances, continences, bathings on pilgrimage centres, karmas, dharmas yogas,
लख मति बुधि सुधि गिआन धिआन लख पति वडिआई ।
ਲਖ ਜਪ ਤਪ ਲਖ ਸੰਜਮਾਂ ਲਖ ਤੀਰਥ ਨ੍ਹਾਈ ।
ਲੱਖਾਂ ਜਪ, ਤਪ, ਲੱਖਾਂ ਸੰਜਮ, ਲੱਖਾਂ ਤੀਰਥਾਂ ਦਾ ਅਸ਼ਨਾਨ ਕਰਨਾਂ।
Enjoyments rind recitations of holy scriptures to his credit.
लख जप तप लख संजमां लख तीरथ न्हाई ।
ਕਰਮ ਧਰਮ ਲਖ ਜੋਗ ਭੋਗ ਲਖ ਪਾਠ ਪੜ੍ਹਾਈ ।
ਲੱਖਾਂ ਕਰਮ, ਧਰਮ, ਜੋਗ, ਭੋਗ, ਲੱਖਾਂ ਪਾਠਾਂ ਦਾ ਪੜ੍ਹਨਾ।
But still, if such a person controlled by ego wishes to be noticed by others,
करम धरम लख जोग भोग लख पाठ पढ़ाई ।
ਆਪੁ ਗਣਾਇ ਵਿਗੁਚਣਾ ਓਹੁ ਥਾਇ ਨ ਪਾਈ ।
(ਇਨ੍ਹਾਂ ਦੇ ਪ੍ਰਾਪਤ ਹੋਣ ਨਾਲ) ਆਪਣਾ ਆਪ ਗਣਾਕੇ ਖਰਾਬ ਹੀ ਹੋਣਾਂ ਹੈ (ਕਿਉਂ ਜੋ) ਥਾਉਂ ਕੋਈ ਉਹ (ਕਰਮ) ਨਹੀਂ ਪੈਦਾ।
He has gone astray and cannot fathom the Lord (and His creation).
आपु गणाइ विगुचणा ओहु थाइ न पाई ।
ਪੀਰ ਮੁਰੀਦਾਂ ਪਿਰਹੜੀ ਹੋਇ ਆਪੁ ਗਵਾਈ ।੧੮।
ਪੀਰ ਅਤੇ ਮੁਰੀਦ ਦੀ ਪ੍ਰੀਤ ਹੀ (ਪੂਰਣ ਮੁਕਤੀ ਦਾ ਸਾਧਨ ਹੈ ਕਿਉਂ ਜੋ ਇਸ ਵਿਖੇ) ਆਪਾ ਭਾਵ ਗੁਆਚ ਜਾਂਦਾ ਹੈ।
If the love prevails between the Guru and the disciple, the sense of ego vanishes (in the thin air).
पीर मुरीदां पिरहड़ी होइ आपु गवाई ।१८।
ਪਉੜੀ ੧੯
पउड़ी १९
ਪੈਰੀ ਪੈ ਪਾ ਖਾਕ ਹੋਇ ਛਡਿ ਮਣੀ ਮਨੂਰੀ ।
(ਗੁਰੂ ਜੀ ਦੇ) ਚਰਣਾਂ ਦੀ ਧੂੜ ਹੋਕੇ ਪੈਰੀ ਪੈਂਦੇ ਹਨ, ਵਡਿਆਈ ਅਰ ਮਨੌਤਾਂ ਛੱਡ ਦਿੰਦੇ ਹਨ (ਅਥਵਾ ਮਣੀ ਆਦਿ ਪਦਾਰਥਾਂ ਨੂੰ 'ਮਨੂਰੀ' ਲੋਹੇ ਦੀ ਮੈਲ ਵਾਂਙੂ ਜਾਣਦੇ ਹਨ)।
The Sikh of the Guru, falling at the feet (of Guru) forswears his ego and desires of mind.
पैरी पै पा खाक होइ छडि मणी मनूरी ।
ਪਾਣੀ ਪਖਾ ਪੀਹਣਾ ਨਿਤ ਕਰੈ ਮਜੂਰੀ ।
ਪਾਣੀ (ਭਰਦੇ), ਪੱਖਾ (ਝੱਲਦੇ), (ਚੱਕੀ) ਪੀਹਣ (ਦੀ) ਮਜੂਰੀ ਨਿੱਤ ਕਰਦੇ ਹਨ।
He fetches water, fans the congregation, grinds flour (for latigar) and does all manual jobs.
पाणी पखा पीहणा नित करै मजूरी ।
ਤ੍ਰਪੜ ਝਾੜਿ ਵਿਛਾਇੰਦਾ ਚੁਲਿ ਝੋਕਿ ਨ ਝੂਰੀ ।
ਤ੍ਰੱਪੜ ਝਾੜਕੇ (ਸਾਧ ਸੰਗਤ ਦੇ ਜੋੜ ਮੇਲ ਵਾਸਤੇ) ਵਿਛਾਉਂਦੇ ਹਨ, (ਜਦ ਉਥੋਂ ਵੇਹਲੇ ਹੁੰਦੇ ਹਨ) ਚੁਲ੍ਹੇ ਵਿਖੇ ਲੱਕੜੀਆਂ ਝੋਕਦੇ ਹੋਏ ਝੁਰਦੇ ਨਹੀਂ (ਭਾਵ ਰੰਜਸ਼ ਨਹੀਂ ਮੰਨਦੇ)।
He cleanses and spreads the sheets and gets not dejected while putting fire in the hearth.
त्रपड़ झाड़ि विछाइंदा चुलि झोकि न झूरी ।
ਮੁਰਦੇ ਵਾਂਗਿ ਮੁਰੀਦੁ ਹੋਇ ਕਰਿ ਸਿਦਕ ਸਬੂਰੀ ।
ਮੁਰਦੇ ਵਾਂਙ ਮੁਰੀਦ (ਨਿਰਮਾਣ) ਹੋਕੇ ਸਿਦਕ ਭਰੋਸਾ ਅਤੇ ਸਬਰ ਰੱਖਦੇ ਹਨ।
He adopts the contentment like a dead person does.
मुरदे वांगि मुरीदु होइ करि सिदक सबूरी ।
ਚੰਦਨੁ ਹੋਵੈ ਸਿੰਮਲਹੁ ਫਲੁ ਵਾਸੁ ਹਜੂਰੀ ।
ਸਿੰਮਲ (ਦੇ ਬੂਟੇ ਵਾਂਙ ਚੰਨਣ) ਹਜ਼ੂਰ ਰਹਿਣ ਵਾਲਾ ਚੰਦਨ ਦਾ ਹੀ ਰੂਪ ਹੋਕੇ ਵਾਸ਼ਨਾਂ ਦਾ ਫਲ ਪਾਉਂਦਾ ਹੈ (ਭਾਵ ਨਾਮ ਦੀ ਵਾਸ਼ਨਾ ਕਰ ਕੇ ਗੁਰੂ ਨਾਲ ਤੱਦਰੂਪ ਹੋ ਜਾਂਦਾ ਹੈ)।
He gets such a fruit of living near the Guru, as the silk-cotton tree gets by being near the sandal tree i.e. it also becomes fragrant.
चंदनु होवै सिंमलहु फलु वासु हजूरी ।
ਪੀਰ ਮੁਰੀਦਾਂ ਪਿਰਹੜੀ ਗੁਰਮੁਖਿ ਮਤਿ ਪੂਰੀ ।੧੯।
ਜੋ ਮੁਰੀਦ ਪੀਰਾਂ ਨਾਲ (ਉਕਤ) ਪ੍ਰੀਤ ਕਰਦੇ ਹਨ (ਉਨ੍ਹਾਂ) ਗੁਰਮੁਖਾਂ ਦੀ ਮਤਿ ਪੂਰੀ ਹੈ।
The Sikhs loving the Guru make their wisdom complete.
पीर मुरीदां पिरहड़ी गुरमुखि मति पूरी ।१९।
ਪਉੜੀ ੨੦
पउड़ी २०
ਗੁਰ ਸੇਵਾ ਦਾ ਫਲੁ ਘਣਾ ਕਿਨਿ ਕੀਮਤਿ ਹੋਈ ।
ਗੁਰੂ ਸੇਵਾ ਦਾ ਫਲ ਬਹੁਤਾ ਹੈ, ਕਿਸੇ ਪਾਸੋਂ ਕੀਮਤ ਪੈ ਸਕਦੀ ਹੈ? (ਭਾਵ ਕੋਈ ਨਹੀਂ ਪਾ ਸਕਦਾ)।
Immense is the fruit of the service to the Guru; who can understand its worth.
गुर सेवा दा फलु घणा किनि कीमति होई ।
ਰੰਗੁ ਸੁਰੰਗੁ ਅਚਰਜੁ ਹੈ ਵੇਖਾਲੇ ਸੋਈ ।
ਰੰਗਾਂ ਵਿਚੋਂ ਅਚਰਜ (ਸੇਵਾ ਦਾ) ਲਾਲ ਰੰਗ ਹੈ, ਉਹ (ਗੁਰੂ ਹੀ) ਦਿਖਾ ਸਕਦੇ ਹਨ (ਲਾਲ ਰੰਗ ਤਿਸ ਕਉ ਲਗਾ ਜਿਸਕੇ ਵਡਭਾਗਾ')।
From among the wondrous shades (of life) it makes one see the most wonderful one.
रंगु सुरंगु अचरजु है वेखाले सोई ।
ਸਾਦੁ ਵਡਾ ਵਿਸਮਾਦੁ ਹੈ ਰਸੁ ਗੁੰਗੇ ਗੋਈ ।
ਸ੍ਵਾਦਾਂ ਵਿਚੋਂ ਵੱਡਾ ਅਚਰਜ ਸ੍ਵਾਦ ਹੈ (ਪਰ) ਰਸ ਗੂੰਗੇ ਦੀ ਬਾਣੀ ਵਿਖੇ ਹੈ ('ਕਹੁ ਕਬੀਰ ਗੂੰਗੇ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ॥' ਭਾਵ ਗੂੰਗਾ ਮਨ ਹੀ ਮਨ ਵਿਖੇ ਗੁਣਕਦਾ ਹੈ, ਵਰਣਨ ਨਹੀਂ ਕਰ ਸਕਦਾ)।
The taste of the service is as awesome as the sweet is to the dumb person.
सादु वडा विसमादु है रसु गुंगे गोई ।
ਉਤਭੁਜ ਵਾਸੁ ਨਿਵਾਸੁ ਹੈ ਕਰਿ ਚਲਤੁ ਸਮੋਈ ।
ਉਤਭੁਜ (ਆਦਿ ਵਿਖੇ) ('ਵਾਸ') ਸਥਾਨਾ ਵਿਖੇ (ਆਤਮਾ ਦਾ) ਨਿਵਾਸ ਹੈ, (ਕਿੱਕੁਰ ਜਾਣੀਦਾ ਹੈ?) ਚਲਿੱਤ੍ਰ ਕਰ ਕੇ (ਆਪਣੀ ਚੇਤਨਾ ਸੱਤਾ ਸਭਨਾਂ ਵਿਖੇ) ਸਮਾਈ ਹੈ (ਭਾਵ ਉਸ ਕਰ ਕੇ ਈਸ਼੍ਵਰ ਦਾ ਗਿਆਨ ਹੁੰਦਾ ਹੈ, “ਜੋਤੀ ਹੂੰ ਪ੍ਰਭ ਜਾਪਦਾ” ਜਿੱਕੁਰ ਧੁੱਪ ਥੋਂ ਸੂਰਜ ਦਾ ਪਤਾ ਲਗਦਾ ਹੈ ਤਿਹਾ ਹੀ ਚੇਤਨ ਸਤਾ ਥੋਂ ਆਤਮਾਂ ਦਾ) (
It is a great feat (of God) that the fragrance is there in the trees.
उतभुज वासु निवासु है करि चलतु समोई ।
ਤੋਲੁ ਅਤੋਲੁ ਅਮੋਲੁ ਹੈ ਜਰੈ ਅਜਰੁ ਕੋਈ ।
ਤੋਲ ਥੋਂ ਅਤੋਲ ਅਰ ਅਮੋਲਕ ਹੈ, (ਉਸ) ਅਜਰ ਵਸਤੂ ਨੂੰ ਕੋਈ (ਵਿਰਲਾ) ਜਰ ਸਕਦਾ ਹੈ (ਇਹ ਗਿਆਨ ਕਿਸਨੂੰ ਹੁੰਦਾ ਹੈ?)
The service is invaluable and incomparable; any rare endures this unendurable faculty.
तोलु अतोलु अमोलु है जरै अजरु कोई ।
ਪੀਰ ਮੁਰੀਦਾਂ ਪਿਰਹੜੀ ਜਾਣੈ ਜਾਣੋਈ ।੨੦।
ਜਿਨ੍ਹਾਂ ਮੁਰੀਦਾਂ ਨੇ ਪੀਰਾਂ ਨਾਲ ਪ੍ਰੇਮ ਕੀਤਾ ਹੈ, ਓਹੀ ਜਾਣਨ ਹਾਰੇ ਜਾਣਦੇ ਹਨ।
Only God, the omniscient knows the mystery of the service.
पीर मुरीदां पिरहड़ी जाणै जाणोई ।२०।
ਪਉੜੀ ੨੧
पउड़ी २१
ਚੰਨਣੁ ਹੋਵੈ ਚੰਨਣਹੁ ਕੋ ਚਲਿਤੁ ਨ ਜਾਣੈ ।
ਚੰਦਨ ਥੋਂ ਚੰਦਨ ਹੋ ਜਾਂਦਾ ਹੈ, ਕੋਈ ਚਲਿੱਤ੍ਰ ਨਹੀਂ ਜਾਣ ਸਕਦਾ (ਕਿ ਕਿੱਕੁਰ ਹੁੰਦਾ ਹੈ)
None knows the mystery how in the association of sandal, other trees transform into sandal.
चंनणु होवै चंनणहु को चलितु न जाणै ।
ਦੀਵਾ ਬਲਦਾ ਦੀਵਿਅਹੁਂ ਸਮਸਰਿ ਪਰਵਾਣੈ ।
ਦੀਵੇ ਨਾਲੋਂ ਦੀਵਾ ਪ੍ਰਕਾਸ਼ਦਾ ਹੈ, (ਉਸ ਦੇ) ਬਰਾਬਰ ਹੀ (ਪ੍ਰਕਾਸ਼ ਸਾਰੇ) ਪਰਵਾਨ ਕਰਦੇ ਹਨ।
From lamp is illumined the lamp and looks identical.
दीवा बलदा दीविअहुं समसरि परवाणै ।
ਪਾਣੀ ਰਲਦਾ ਪਾਣੀਐ ਤਿਸੁ ਕੋ ਨ ਸਿਞਾਣੈ ।
ਪਾਣੀ ਪਾਣੀ ਵਿਖੇ ਰਲ ਜਾਂਦਾ ਹੈ ਉਸ ਨੂੰ ਕੋਈ ਨਹੀਂ ਸਿਾਣਦਾ (ਕਿ ਨਦੀ ਅਤੇ ਤਲਾਉ ਦਾ ਪਾਣੀ ਕਿਹੜਾ ਹੈ?)
No one can identify that water which mixes into water.
पाणी रलदा पाणीऐ तिसु को न सिञाणै ।
ਭ੍ਰਿੰਗੀ ਹੋਵੈ ਕੀੜਿਅਹੁ ਕਿਵ ਆਖਿ ਵਖਾਣੈ ।
(ਕੀੜਿਆਂ ਵਿਚੋਂ ਹੀ ਭ੍ਰਿੰਗੀ ਨਾਲ ਮਿਲਕੇ) ਕੀੜਾ ਭਿ੍ਰੰਗੀ ਦਾ ਰੂਪ ਹੋ ਜਾਂਦਾ ਹੈ, ਕਿੱਕੁਰ ਕੋਈ ਕਹਿ ਸਕਦਾ ਹੈ (ਭਈ ਇਹ ਕੀੜਾ ਹੈ)?
The small aunt turns into bhringiinsect; none can tell about it.
भ्रिंगी होवै कीड़िअहु किव आखि वखाणै ।
ਸਪੁ ਛੁਡੰਦਾ ਕੁੰਜ ਨੋ ਕਰਿ ਚੋਜ ਵਿਡਾਣੈ ।
ਸੱਪ ਕੂੰਜ ਨੂੰ ਛੱਡ ਦਿੰਦਾ ਹੈ, ਅਚਰਜ ਕੌਤਕ ਕਰਦਾ ਹੈ, (ਕੋਈ ਭੇਤ ਨਹੀਂ ਪਾ ਸਕਦਾ, ਤਿਵੇਂ ਸਿੱਖ ਗੁਰ ਸੇਵਾ ਨਾਲ ਵਿਸ਼ੇ ਵਾਂਸ਼ਨਾ ਛਡ ਦੇਂਦਾ ਹੈ, “ਸਤਿਗੁਰ ਕੇ ਜਨਮੇ ਗਵਨੁ ਮਿਟਾਇਆ। “)
The snake leaves its slough and this is again a wonderful feat.
सपु छुडंदा कुंज नो करि चोज विडाणै ।
ਪੀਰ ਮੁਰੀਦਾਂ ਪਿਰਹੜੀ ਹੈਰਾਣੁ ਹੈਰਾਣੈ ।੨੧।
ਪੀਰਾਂ ਤੇ ਮੁਰੀਦਾਂ ਦੀ ਪ੍ਰੀਤ ਅਚਰਜ ਥੋਂ ਅਚਰਜ ਹੈ।
Similarly, the love between the Guru and disciple is wondrous.
पीर मुरीदां पिरहड़ी हैराणु हैराणै ।२१।
ਪਉੜੀ ੨੨
पउड़ी २२
ਫੁਲੀ ਵਾਸੁ ਨਿਵਾਸੁ ਹੈ ਕਿਤੁ ਜੁਗਤਿ ਸਮਾਣੀ ।
ਫਲਾਂ ਵਿਖੇ ਵਾਸ਼ਨਾ ਦਾ 'ਨਿਵਾਸ' (ਟਿਕਾਉ) ਹੈ (ਪਰੰਤੂ ਇਹ ਨਹੀਂ ਜਾਣੀਦਾ ਭਈ) ਕਿਸ ਜੁਗਤੀ ਨਾਲ ਸਮਾਈ ਹੈ।
The fragrance resides in the flowers but none knows how it takes place there.
फुली वासु निवासु है कितु जुगति समाणी ।
ਫਲਾਂ ਅੰਦਰਿ ਜਿਉ ਸਾਦੁ ਬਹੁ ਸਿੰਜੇ ਇਕ ਪਾਣੀ ।
ਫਲਾਂ ਵਿਖੇ ਸਵਾਲ ਜਿਵੇਂ ਵੱਖੋ ਵੱਖਰੇ ਹਨ, ਪਾਣੀ ਇਕੋ ਸਿੰਜਿਆ ਜਾਂਦਾ ਹੈ, (ਏਹ ਕੌਤਕ ਕਿਉਂ ਹੈ? ਅਚਰਜ ਹੈ)।
Tastes of the fruits are varied, though the same water irrigates them.
फलां अंदरि जिउ सादु बहु सिंजे इक पाणी ।
ਘਿਉ ਦੁਧੁ ਵਿਚਿ ਵਖਾਣੀਐ ਕੋ ਮਰਮੁ ਨ ਜਾਣੀ ।
ਦੁਧ ਵਿਖੇ ਘਿਉ (ਸਾਰੇ ਲੋਕ) ਆਖਦੇ ਹਨ, (ਪਰੰਤੂ ਇਸ ਗੱਲ ਦਾ 'ਮਰਮ') ਭੇਦ ਕੋਈ ਨਹੀਂ ਜਾਣਦਾ।
Butter remains in the milk but none understands this mystery.
घिउ दुधु विचि वखाणीऐ को मरमु न जाणी ।
ਜਿਉ ਬੈਸੰਤਰੁ ਕਾਠ ਵਿਚਿ ਓਹੁ ਅਲਖ ਵਿਡਾਣੀ ।
ਲੱਕੜੀ ਵਿਖੇ ਜਿਵੇਂ ਅੱਗ ਰਹਿੰਦੀ ਹੈ, ਓਹ ਨਾ ਦੇਖਣ ਦਾ ਅਚਰਜ ਹੈ (ਭਾਵ ਦਿੱਸਣ ਵਿਚ ਨਹੀਂ ਆਉਂਦੀ) (ਉਕਤ ਵਸਤਾਂ ਦਾ ਮਰਮ ਕਿੱਕੁਰ ਜਾਪਦਾ ਹੈ? ਪੰਜਵੀਂ ਤੁਕ ਵਿਖੇ ਉੱਤਰ ਦੇਂਦੇ ਹਨ)।
In the gurmukhs, due to their discipline the realization of authentic self takes place.
जिउ बैसंतरु काठ विचि ओहु अलख विडाणी ।
ਗੁਰਮੁਖਿ ਸੰਜਮਿ ਨਿਕਲੈ ਪਰਗਟੁ ਪਰਵਾਣੀ ।
ਗੁਰਮੁਖਾਂ ਦੇ ਸੰਜਮ ਨਾਲ (ਜੁਗਤ ਨਾਲ ਵਾਸ਼ਨਾਦਿ ਉਕਤ ਵਸਤਾਂ ਵਿਚੋਂ ਸੁਧ ਆਤਮ ਵਸਤੂ) ਪ੍ਰਗਟ ਹੋ ਜਾਂਦੀ ਹੈ, (ਜਿਸ ਨੂੰ ਸਾਰੇ) ਪਰਵਾਣ ਕਰਦੇ ਹਨ। (ਗੱਲ ਕੀ ਜਿੱਕੁਰ ਫੁਲਾਂ ਵਿਚੋਂ ਰਸ ਲੱਕੜਾਂ ਵਿਚੋਂ ਅਗਨੀ ਸੰਜਮ ਨਾਲ ਲੋਕ ਕੱਢਦੇ ਹਨ, ਤਿਹਾ ਹੀ ਜਗ੍ਯਾਸੂ ਲੋਕ ਗੁਰੂ ਨਾਲ ਮਿਲਕੇ ਗੁਰਬਾਣੀ ਦੇ ਸੰਜਮ ਨਾਲ ਆਤਮਾ ਨੂੰ, ਜ
For this all, the gurmukh applies the method of love for Guru,
गुरमुखि संजमि निकलै परगटु परवाणी ।
ਪੀਰ ਮੁਰੀਦਾਂ ਪਿਰਹੜੀ ਸੰਗਤਿ ਗੁਰਬਾਣੀ ।੨੨।
ਗੁਰ ਸਿਖਾਂ ਦੀ ਪ੍ਰੀਤ ਅਚਰਜ ਰੂਪ ਹੈ (ਤਿਸ ਉਪਰੋਂ) ਸੰਗਤ ਕੁਰਬਾਨ ਹੈ(ਅਥਵਾ ਪਾਠਾਂਤ੍ਰ ਗੁਰਬਾਣੀ ਹੈ। ਪੀਰ ਮੁਰੀਦਾਂ ਦੀ ਪ੍ਰੀਤ ਦਾ ਸੰਜਮ ਰੂਪ ਕੀ ਹੈ? ਗੁਰਬਾਣੀ ਅਤੇ ਸਤਿਸੰਗਤ, ਯਾ ਸਤਿਸੰਗ ਕਰਨਾ ਤੇ ਗੁਰਬਾਣੀ ਪੜ੍ਹਨੀ)।
Sangati and the hyms of the Guru, Gurbani
पीर मुरीदां पिरहड़ी संगति गुरबाणी ।२२।
ਪਉੜੀ ੨੩
पउड़ी २३
ਦੀਪਕ ਜਲੈ ਪਤੰਗ ਵੰਸੁ ਫਿਰਿ ਦੇਖ ਨ ਹਟੈ ।
ਦ੍ਰਵੇ ਉਤੇ ਪਤੰਗਾਂ ਦੀ 'ਵੰਸ਼' (ਉਲਾਦ) ਸੜ ਜਾਂਦੀ ਹੈ (ਹੋਰਨਾਂ ਨੂੰ ਮੁਰਦਾ) ਦੇਖਕੇ ਬੀ ਨਹੀਂ ਹਟਦੀ।
Seeing the burning flame of the lamp the moths cannot withhold themselves.
दीपक जलै पतंग वंसु फिरि देख न हटै ।
ਜਲ ਵਿਚਹੁ ਫੜਿ ਕਢੀਐ ਮਛ ਨੇਹੁ ਨ ਘਟੈ ।
ਮੱਛ ਨੂੰ ਫੜਕੇ ਪਾਣੀ ਵਿਚੋਂ ਬਾਹਰ ਕੱਢ ਸਿੱਟੀਏ ਤਾਂ ਵੀ ਉਸ ਦਾ ਪ੍ਰੇਮ
The fish is taken out of water but still it does not give up its love for water.
जल विचहु फड़ि कढीऐ मछ नेहु न घटै ।
ਘੰਡਾ ਹੇੜੈ ਮਿਰਗ ਜਿਉ ਸੁਣਿ ਨਾਦ ਪਲਟੈ ।
ਮਿਰਗ ਜਿਵੇਂ ਘੰਡੇਹੇੜੇ ਦਾ ਨਾਦ (ਲੱਟੂ ਹੋਕੇ ਧਰਤੀ ਪਰ) ਲੇਟਦਾ ਸੁਣਦਾ ਹੈ (ਫੜ ਲਓ ਪਰ ਮਸਤੀ ਨਹੀਂ ਛੱਡਦਾ)।
As listening to the drum beat of the hunter, the deer turns towards the sound,
घंडा हेड़ै मिरग जिउ सुणि नाद पलटै ।
ਭਵਰੈ ਵਾਸੁ ਵਿਣਾਸੁ ਹੈ ਫੜਿ ਕਵਲੁ ਸੰਘਟੈ ।
ਭਵਰ ਦਾ ਕਮਲ ਦੀ ਵਾਸ਼ਨਾਂ ਵਿਖੇ ਵਿਣਾਸ ਬੀ ਹੋਵੇ (ਭਾਵ ਮੁੰਦਿਆ ਬੀ ਜਾਵੇ ਤਦ ਬੀ) ਫੜਕੇ (ਕਵਲ) ਸੁੰਘਦਾ ਹੈ (ਅਥਵਾ ਘੁਟਕੇ ਜੱਫੀ ਪਾਉਂਦਾ ਹੈ, ਪਿਛੇ ਨਹੀਂ ਹਟਦਾ)।
And the black bee by entering the flower perishes itself for enjoying the fragrance.
भवरै वासु विणासु है फड़ि कवलु संघटै ।
ਗੁਰਮੁਖਿ ਸੁਖ ਫਲੁ ਪਿਰਮ ਰਸੁ ਬਹੁ ਬੰਧਨ ਕਟੈ ।
ਗੁਰਮੁਖਾਂ ਦਾ ਪ੍ਰੇਮ ਰਸ ਸੁਖ ਰੂਪ ਫਲ ਹੈ (ਕਿਉਂ ਜੋ) ਬਾਹਲੇ (ਜਨਮ ਮਰਣਾਦਿ) ਬੰਧਨਾਂ ਨੂੰ ਕਟ ਦਿੰਦਾ ਹੈ, (ਅਥਵਾ ਗੁਰਮੁਖ ਆਪਣੇ ਪਿਰਮ ਰਸ ਲਈ ਅਨੇਕ ਬੰਧਨਾਂ ਨੂੰ ਝੱਲ ਜਾਂਦਾ ਹੈ)।
Similarly, the gurmukhs enjoy the delight of love and liberate themselves from all the bondages.
गुरमुखि सुख फलु पिरम रसु बहु बंधन कटै ।
ਧੰਨੁ ਧੰਨੁ ਗੁਰਸਿੱਖ ਵੰਸੁ ਹੈ ਧੰਨੁ ਗੁਰਮਤਿ ਨਿਧਿ ਖਟੈ ।੨੩।੨੭। ਸਤਾਈ ।
ਗੁਰੂ ਸਿਖ ਤੇ ਉਨ੍ਹਾਂ ਦੀ ਵੰਸ ਧੰਨ ਅਤੇ ਧੰਨ ਹੈ (ਕਿਉਂ ਜੋ) ਗੁਰੂ ਦੀ ਮਤ (ਸਿਖ੍ਯਾ) ਗ੍ਰਹਣ ਕਰ ਕੇ ਆਤਮ ਨਿਧੀ ਦਾ ਧਨ ਖੱਟਦੇ ਹਨ (ਹੋਰ ਧਨਾਂ ਨੂੰ ਅੱਗ, ਚੋਰ, ਰਾਜਾ ਦਾ ਡਰ ਰਹਿੰਦਾ ਹੈ, ਪਰ ਇਹ ਧਨ ਨਿਰਭਯ ਦਾ ਕਾਰਣ ਅਰ ਅੰਤ ਨੂੰ ਨਾਲ ਦਾ ਸਾਥੀ ਹੈ)।
The family lineage of theGuru and the Sikhs is blessed who following the wisdom of Guru realize the self.
धंनु धंनु गुरसिक्ख वंसु है धंनु गुरमति निधि खटै ।२३।२७। सताई ।