GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 264
ਜੈਸੇ ਲਗ ਮਾਤ੍ਰਹੀਨ ਪੜਤ ਅਉਰ ਕਉ ਅਉਰ ਪਿਤਾ ਪੂਤ ਪੂਤ ਪਿਤਾ ਸਮਸਰਿ ਜਾਨੀਐ ।
ਜਿਸ ਤਰ੍ਹਾਂ ਕੰਨਾ ਸਿਆਰੀ ਆਦਿ ਲਗਾਂ ਮਾਤ੍ਰਾ ਤੋਂ ਬਿਨਾਂ ਹੋਰ ਦਾ ਹੋਰ ਹੀ ਪੜ੍ਹਨ ਵਿਚ ਆਇਆ ਕਰਦਾ ਹੈ ਅਰਥਾਤ ਪਿਤਾ ਦੀ ਥਾਂ ਪੁਤ ਤੇ ਪੁਤ ਦੀ ਥਾਂ ਪਿਤਾ, ਸਮਸਰਿ ਇਕ ਸਮਾਨ ਹੀ ਜਾਨੀਐ ਜਾਨਣ ਵਿਖੇ ਔਂਦਾ ਹੈ, ਜਿਹਾ ਕਿ ਲੰਡਿਆਂ ਦੀ ਲਿਖਤ ਵਿਚ ਪ੍ਰਸਿਧ ਹੀ ਦੇਖੀਦਾ ਹੈ ਅਰੁ ਇਞੇ ਹੀ।
Just as a word devoid of vowel symbol would sound different, word 'pita' and 'putt' would be read alike.
जैसे लग मात्रहीन पड़त अउर कउ अउर पिता पूत पूत पिता समसरि जानीऐ ।
ਸੁਰਤਿ ਬਿਹੂਨ ਜੈਸੇ ਬਾਵਰੋ ਬਖਾਨੀਅਤ ਅਉਰ ਕਹੇ ਅਉਰ ਕਛੇ ਹਿਰਦੈ ਮੈ ਆਨੀਐ ।
ਜਿਸ ਭਾਂਤ ਸੁਰਤਿ ਬਿਹੂਨ ਸੁਧ ਮਾਰੀ ਹੋਈ ਵਾਲੇ ਸੋਝੀ ਹੋਸ਼ ਰਹਿਤ ਨੂੰ ਬਾਵਲਾ ਸੁਦਾਈ ਕਮਲਾ ਆਖੀਦਾ ਹੈ ਤੇ ਏਸੇ ਬਿਸੁਰਤੀ ਵਿਚ ਉਹ ਕਹਿੰਦਾ ਕੁਛ ਹੋਰ ਤੇ ਹਿਰਦੈ ਮੈ ਸਮਝਨ ਵਿਚ ਕੁਛ ਹੋਰ ਹੀ ਆਨੀਐ ਲਿਆਈਦਾ ਹੈ। ਅਤੇ ਏਕੂੰ ਹੀ।
Just as a person is called demented when not in his full senses, he understands different than what is being said.
सुरति बिहून जैसे बावरो बखानीअत अउर कहे अउर कछे हिरदै मै आनीऐ ।
ਜੈਸੇ ਗੁੰਗ ਸਭਾ ਮਧਿ ਕਹਿ ਨ ਸਕਤ ਬਾਤ ਬੋਲਤ ਹਸਾਇ ਹੋਇ ਬਚਨ ਬਿਧਾਨੀਐ ।
ਜਿਸ ਪ੍ਰਕਾਰ ਗੁੰਗਾ ਸਭਾ ਵਿਚ ਬਾਤ ਨਹੀਂ ਬੋਲ ਕਰ ਸਕਦਾ, ਪਰ ਜੇ ਬੋਲਦਾ ਹੀ ਹੈ ਤਾਂ ਉਲਟੀ ਓਸ ਦੀ ਹਾਸੀ ਹੋਇਆ ਕਰਦੀ ਹੈ, ਕ੍ਯੋਂਕਿ ਓਸ ਦਾ ਉਹ ਬਚਨ ਬੋਲਨਾ ਬਿਧ+ਆਨੀਐ ਹੋਰ ਹੀ ਬਿਧ ਦਾ ਹੁੰਦਾ ਹੈ। ਭਾਵ ਉਲਟਾ ਸੁਲਟਾ ਬੇਪ੍ਰਸੰਗਾ ਯਾ ਬੇਥ੍ਹਵਾ ਹੁੰਦਾ ਹੈ।
Just as a mute person cannot express himself in any gathering, even if he tries to utter a word, he becomes a laughing stock for all,
जैसे गुंग सभा मधि कहि न सकत बात बोलत हसाइ होइ बचन बिधानीऐ ।
ਗੁਰਮੁਖਿ ਮਾਰਗ ਮੈ ਮਨਮੁਖ ਥਕਤ ਹੁਇ ਲਗਨ ਸਗਨ ਮਾਨੇ ਕੈਸੇ ਮਾਨੀਐ ।੨੬੪।
ਇਸੇ ਪ੍ਰਕਾਰ ਗੁਰਮੁਖੀ ਮਾਰਗ ਗੁਰਮੁਖ ਪੰਥ ਵਿਖੇ ਮਨਮੁਖ ਭੀ ਥਕਤ ਹੁਇ ਹਾਰ ਹੁੱਟ ਜਾਂਦਾ ਅਰਥਾਤ ਭੰਬਲ ਭੂਸੇ ਖਾਣ ਲਗ ਜਾਂਦਾ ਹੈ, ਕ੍ਯੋਂਕਿ ਇਥੇ ਲੇਖੇ ਹੁੰਦੇ ਹਨ ਬੇਪ੍ਰਵਾਹੀ ਦੇ ਤੇ ਉਹ ਮੰਦਨਾ ਹੈ ਲਗਨਾਂ ਸਗਨਾਂ ਗ੍ਰਹਿ, ਨਛਤ੍ਰ, ਯੋਗਨੀਆਂ, ਦਿਸ਼ਾ ਸੂਲ ਆਦਿ ਨੂੰ ਸੋ ਕਿਸ ਤਰ੍ਹਾਂ ਓਸ ਦਾ ਮਨ ਮੰਨੇ ਭਾਵ ਪਤੀਜ ਨੂੰ ਪਾ ਸਕੇ ॥੨੬੪॥
No self-oriented or self-willed person can tread the path of Guru-conscious persons. How can one feel persuaded to tread the path of Guru-conscious people when one is bound by the omens-good or bad. (264)
गुरमुखि मारग मै मनमुख थकत हुइ लगन सगन माने कैसे मानीऐ ।२६४।

Appearance


Languages