GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 111
ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ ।
ਸਤਿਗੁਰਾਂ ਦੇ ਚਰਣਾਂ ਦੀ ਸਰਣ ਏਕ ਪੈਂਡਾ ਇਕ ਕਦਮ ਜੇ ਕੋਈ ਤੁਰ ਕੇ ਜਾਂਦਾ ਹੈ ਤਾਂ ਸਤਿਗੁਰ ਕੋਟਿ ਪੈਂਡਾ ਅਗੇ ਹੋਇ ਲੇਤ ਹੈ ਸਤਿਗੁਰੂ ਇਕ ਪਿਛੇ ਕ੍ਰੋੜ ਕਦਮ ਆਪ ਤੁਰਕੇ ਓਸ ਨੂੰ ਅਗੋਂ ਹੋ ਸੰਭਾਲਦੇ ਹਨ।
A disciple who walks one step towards Guru to take his refuge and goes to him with devotion and humility, Guru advances to receive him (devotee) by taking million steps.
चरन सरनि गुर एक पैडा जाइ चल सतिगुर कोटि पैडा आगे होइ लेत है ।
ਏਕ ਬਾਰ ਸਤਿਗੁਰ ਮੰਤ੍ਰ ਸਿਮਰਨ ਮਾਤ੍ਰ ਸਿਮਰਨ ਤਾਹਿ ਬਾਰੰਬਾਰ ਗੁਰ ਹੇਤ ਹੈ ।
ਅਠਾਂ ਪਹਿਰਾਂ ਵਿਚ ਵਾ ਆਯੂ ਭਰ ਵਿਖੇ ਇਕ ਵਾਰ ਮੰਤ੍ਰ ਮਾਤ੍ਰ ਦ੍ਵਾਰਾ ਜੋ ਸਤਿਗੁਰੂ ਦੀ ਸਿਮਰਨ ਯਾਦ ਕਰਦਾ ਹੈ ਗੁਰੂ ਤਾਹਿ ਹੇਤ ਤਿਸ ਦੇ ਵਾਸਤੇ ਯਾ ਤਿਸ ਨੂੰ ਹਿਤ ਨਾਲ ਸਤਿਗੁਰੂ ਬਾਰੰਬਾਰ ਸਿਮਰਨ ਯਾਦ ਕਰਦੇ ਰਹਿੰਦੇ ਹਨ।
He who unites with the Lord by remembering the incantation of the Guru even once, the True Guru remembers him millions of time.
एक बार सतिगुर मंत्र सिमरन मात्र सिमरन ताहि बारंबार गुर हेत है ।
ਭਾਵਨੀ ਭਗਤਿ ਭਾਇ ਕਉਡੀ ਅਗ੍ਰਭਾਗਿ ਰਾਖੈ ਤਾਹਿ ਗੁਰ ਸਰਬ ਨਿਧਾਨ ਦਾਨ ਦੇਤ ਹੈ ।
ਭਾਵਨੀ ਭਗਤਿ ਭਾਇ ਭਾਵ ਭਗਤੀ ਭਰੀ ਭੌਣੀ ਸਰਧਾ ਨਾਲ ਅਗ੍ਰ ਭਾਗ ਕਉਡੀ ਰਾਖੈ ਸਤਿਗੁਰਾਂ ਦੇ ਸਾਮ੍ਹਨੇ ਕਉਡੀ ਭੀ ਚੜ੍ਹਾ ਦਿੰਦਾ ਹੈ ਜੇ ਕੋਈ ਤਾਂ ਸਤਿਗੁਰੂ ਤਿਸ ਦੇ ਤਾਂਈ ਸਰਬ ਨਿਧਾਨ ਸਮੂਹ ਨਿਧੀਆਂ ਵਾ ਖਜਾਨਿਆਂ ਦੇ ਖਜਾਨੇ ਦਾਨ ਦੇ ਤੌਰ ਤੇ ਬਖਸ਼ ਦਿੰਦੇ ਹਨ ਭਾਵ ਐਸਾ ਦਿੰਦੇ ਹਨ ਕਿ ਮੁੜ ਵਾਪਸ ਲੈਣ ਦਾ ਸੁਪਨੇ ਵਿਚ ਭੀ ਖਿਆਲ ਨਹੀਂ ਕਰਦੇ।
He who makes an offering of even a shell before the True Guru with loving worship and faith, the True Guru blesses him with the countless treasures of invaluable wealth that is Naam.
भावनी भगति भाइ कउडी अग्रभागि राखै ताहि गुर सरब निधान दान देत है ।
ਸਤਿਗੁਰ ਦਇਆ ਨਿਧਿ ਮਹਿਮਾ ਅਗਾਧਿ ਬੋਧਿ ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ ।੧੧੧।
ਗੱਲ ਕੀਹ ਕਿ ਸਤਿਗੁਰੂ ਦਯਾ ਦੇ ਨਿਧਿ ਸਮੁੰਦ੍ਰ ਹਨ ਤੇ ਓਨਾਂ ਦੀ ਮਹਿਮਾ ਦਾ ਬੋਧ ਅਗਾਧ ਅਥਾਹ ਹੈ, ਇਸ ਵਾਸਤੇ ਨਮੋ ਨਮੋ ਨਮੋ ਨਮੋ ਨੇਤਿ ਨੇਤਿ ਨੇਤਿ ਹੈ ਆਤਮਾ ਮਨ ਬਾਣੀ ਸਰੀਰ ਕਰ ਕੇ ਬਾਰੰਬਾਰ ਨਮਸਕਾਰ ਹੀ ਕਰਦਾ ਹਾਂ, ਕ੍ਯੋਂਕਿ ਉਹ ਅਨੰਤ ਹਨ ਤਿੰਨ ਵਾਰ ਪ੍ਰਤਗਗ੍ਯਾ ਕਰ ਕੇ ਕਹਿੰਦੇ ਹਨ ਨੇਤਿ ਨੇਤਿ ਨੇਤਿ ॥੧੧੧॥
The True Guru is a repository of compassion that is beyond description and understanding. Therefore myriad salutations to Him because there is no one else like Him. (111)
सतिगुर दइआ निधि महिमा अगाधि बोधि नमो नमो नमो नमो नेत नेत नेत है ।१११।

Appearance


Languages