GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਚੰਡੀ ਕੀ ਵਾਰ
ੴ ਵਾਹਿਗੁਰੂ ਜੀ ਕੀ ਫ਼ਤਹ ॥
The Lord is One and the Victory is of the Lord.
ੴ वाहिगुरू जी की फ़तह ॥
ਸ੍ਰੀ ਭਗਉਤੀ ਜੀ ਸਹਾਇ ॥
May SRI BHAGAUTI JI (The Sword) be Helpful.
स्री भगउती जी सहाइ ॥
ਵਾਰ ਸ੍ਰੀ ਭਗਉਤੀ ਜੀ ਕੀ ॥
ਹੁਣ ਵਾਰ ਦੁਰਗਾ ਕੀ ਲਿਖਦੇ ਹਾਂ:
The Heroic Poem of Sri Bhagauti Ji (Goddess Durga).
वार स्री भगउती जी की ॥
ਪਾਤਿਸਾਹੀ ੧੦ ॥
(By) The Tenth King (Guru).
पातिसाही १० ॥
ਪ੍ਰਿਥਮ ਭਗਉਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥
(ਸਭ ਤੋਂ) ਪਹਿਲਾਂ ਭਗੌਤੀ ਨੂੰ ਸਿਮਰਦਾ ਹਾਂ ਅਤੇ ਫਿਰ ਗੁਰੂ ਨਾਨਕ ਦੇਵ ਨੂੰ ਯਾਦ ਕਰਦਾ ਹਾਂ।
In the beginning I remember Bhagauti, the Lord (Whose symbol is the sword and then I remember Guru Nanak.
प्रिथम भगउती सिमरि कै गुरु नानक लईं धिआइ ॥
ਫਿਰਿ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥
(ਫਿਰ) ਗੁਰੂ ਅੰਗਦ, (ਗੁਰੂ) ਅਮਰਦਾਸ ਅਤੇ (ਗੁਰੂ) ਰਾਮਦਾਸ (ਨੂੰ ਸਿਮਰਦਾ ਹਾਂ ਕਿ ਮੇਰੇ) ਸਹਾਈ ਹੋਣ।
Then I remember Guru Arjan, Guru Amar Das and Guru Ram Das, may they be helpful to me.
फिरि अंगद गुर ते अमरदासु रामदासै होईं सहाइ ॥
ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥
(ਗੁਰੂ) ਅਰਜਨ ਦੇਵ, (ਗੁਰੂ) ਹਰਿਗੋਬਿੰਦ ਅਤੇ (ਗੁਰੂ) ਸ੍ਰੀ ਹਰਿ ਰਾਇ ਨੂੰ ਸਿਮਰਦਾ ਹਾਂ।
Then I remember Guru Arjan, Guru Hargobind and Guru Har Rai.
अरजन हरिगोबिंद नो सिमरौ स्री हरिराइ ॥
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੈ ਸਭੁ ਦੁਖੁ ਜਾਇ ॥
(ਫਿਰ ਗੁਰੂ) ਸ੍ਰੀ ਹਰਿਕ੍ਰਿਸ਼ਨ ਨੂੰ ਆਰਾਧਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਹਨ।
(After them) I remember Guru Har Kishan, by whose sight all the sufferings vanish.
स्री हरिक्रिशन धिआईऐ जिसु डिठै सभु दुखु जाइ ॥
ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ ॥
(ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾਂ (ਖ਼ਜ਼ਾਨੇ) (ਘਰ ਵਿਚ) ਭਜਦੀਆਂ ਚਲੀਆਂ ਆਉਂਦੀਆਂ ਹਨ।
Then I do remember Guru Tegh Bahadur, though whose Grace the nine treasures come running to my house.
तेग बहादर सिमरिऐ घरि नउ निधि आवै धाइ ॥
ਸਭ ਥਾਈਂ ਹੋਇ ਸਹਾਇ ॥੧॥
(ਸਾਰੇ ਗੁਰੂ ਮੈਨੂੰ) ਸਭ ਥਾਈਂ ਸਹਾਇਕ ਹੋਣ ॥੧॥
May they be helpful to me everywhere.1.
सभ थाईं होइ सहाइ ॥१॥
ਪਉੜੀ ॥
पउड़ी ॥
ਖੰਡਾ ਪ੍ਰਿਥਮੈ ਸਾਜਿ ਕੈ ਜਿਨਿ ਸਭੁ ਸੈਸਾਰੁ ਉਪਾਇਆ ॥
ਪਰਮ-ਸੱਤਾ ਨੇ (ਸਭ ਤੋਂ) ਪਹਿਲਾਂ ਖੜਗ (ਰੂਪੀ ਸ਼ਕਤੀ) ਨੂੰ ਸਿਰਜ ਕੇ (ਫਿਰ) ਸਾਰੇ ਸੰਸਾਰ ਦੀ ਰਚਨਾ ਕੀਤੀ।
At first the Lord created the double-edged sword and then He created the whole world.
खंडा प्रिथमै साजि कै जिनि सभु सैसारु उपाइआ ॥
ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤੀ ਦਾ ਖੇਲੁ ਰਚਾਇ ਬਣਾਇਆ ॥
ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਨੂੰ ਪੈਦਾ ਕਰਕੇ (ਫਿਰ) ਕੁਦਰਤ ਦੀ ਖੇਡ ਰਚ ਕੇ ਬਣਾਈ।
He created Brahma, Vishnu and Shiva and then created the play of Nature.
ब्रहमा बिसनु महेस साजि कुदरती दा खेलु रचाइ बणाइआ ॥
ਸਿੰਧ ਪਰਬਤ ਮੇਦਨੀ ਬਿਨੁ ਥੰਮ੍ਹਾ ਗਗਨੁ ਰਹਾਇਆ ॥
ਸਮੁੰਦਰ, ਪਰਬਤ ਅਤੇ ਧਰਤੀ (ਬਣਾਈ ਅਤੇ) ਬਿਨਾ ਥੰਮਾਂ ਦੇ ਆਕਾਸ਼ ਨੂੰ ਸਥਿਤ (ਕਰਨ ਦੀ ਵਿਵਸਥਾ ਕੀਤੀ)।
He created the oceans, mountains and the earth made the sky stable without columns.
सिंध परबत मेदनी बिनु थंम्हा गगनु रहाइआ ॥
ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ ॥
(ਫਿਰ) ਦੈਂਤ ਅਤੇ ਦੇਵਤੇ ਸਿਰਜੇ ਅਤੇ ਉਨ੍ਹਾਂ ਅੰਦਰ ਵੈਰ-ਵਿਵਾਦ ਪੈਦਾ ਕੀਤਾ।
He created the demons and gods and caused strife between them.
सिरजे दानो देवते तिन अंदरि बादु रचाइआ ॥
ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸੁ ਕਰਾਇਆ ॥
ਤੂੰ ਹੀ ਦੁਰਗਾ ਦੀ ਸਿਰਜਨਾ ਕਰਕੇ (ਉਸ ਤੋਂ) ਦੈਂਤਾਂ ਦਾ ਨਾਸ਼ ਕਰਵਾਇਆ।
O Lord! By creating Durga, Thou hast caused the destruction of demons.
तै ही दुरगा साजि कै दैता दा नासु कराइआ ॥
ਤੈਥੋਂ ਹੀ ਬਲੁ ਰਾਮੁ ਲੈ ਨਾਲਿ ਬਾਣਾ ਦਹਸਿਰੁ ਘਾਇਆ ॥
ਤੇਰੇ ਤੋਂ ਹੀ ਰਾਮ ਚੰਦਰ ਨੇ ਬਲ ਪ੍ਰਾਪਤ ਕਰ ਕੇ ਬਾਣਾਂ ਨਾਲ ਰਾਵਣ ਦਾ ਵੱਧ ਕੀਤਾ।
Rama received power from Thee and he killed Ravana with arrows.
तैथों ही बलु रामु लै नालि बाणा दहसिरु घाइआ ॥
ਤੈਥੋਂ ਹੀ ਬਲੁ ਕ੍ਰਿਸਨੁ ਲੈ ਕੰਸੁ ਕੇਸੀ ਪਕੜਿ ਗਿਰਾਇਆ ॥
ਤੇਰੇ ਤੋਂ ਹੀ ਬਲ ਲੈ ਕੇ ਕ੍ਰਿਸ਼ਨ ਨੇ ਕੰਸ ਨੂੰ ਵਾਲਾਂ ਤੋਂ ਪਕੜ ਕੇ (ਅਰਥਾਂਤਰ ਕੇਸੀ ਪਹਿਲਵਾਨ ਨੂੰ) ਡਿਗਾਇਆ ਸੀ।
Krishna received power from Thee and he threw down Kansa by catching his hair.
तैथों ही बलु क्रिसनु लै कंसु केसी पकड़ि गिराइआ ॥
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ ॥
ਵਡਿਆਂ ਵਡਿਆਂ ਮੁਨੀਆਂ ਅਤੇ ਦੇਵਤਿਆਂ ਨੇ ਕਈ ਯੁਗਾਂ ਤਕ ਤਪਸਿਆ ਕੀਤੀ,
The great sages and gods, even practising great austerities for several ages;
बडे बडे मुनि देवते कई जुग तिनी तनु ताइआ ॥
ਕਿਨੀ ਤੇਰਾ ਅੰਤੁ ਨ ਪਾਇਆ ॥੨॥
(ਪਰ ਉਨ੍ਹਾਂ ਵਿਚੋਂ) ਕਿਸੇ ਨੇ ਤੇਰਾ ਅੰਤ ਪ੍ਰਾਪਤ ਨਹੀਂ ਕੀਤਾ ॥੨॥
None could know Thy end.2.
किनी तेरा अंतु न पाइआ ॥२॥
ਸਾਧੂ ਸਤਿਜੁਗੁ ਬੀਤਿਆ ਅਧ ਸੀਲੀ ਤ੍ਰੇਤਾ ਆਇਆ ॥
ਸਾਧੂ ਰੁਚੀਆਂ ਵਾਲਾ ਸਤਿਯੁਗ ਬੀਤ ਗਿਆ ਅਤੇ ਅੱਧੇ ਸ਼ੀਲ (ਉੱਤਮਤਾ) ਵਾਲਾ ਤ੍ਰੇਤਾ-ਯੁਗ ਆ ਗਿਆ।
The saintly Satyuga (the age of Truth) passed away and the Treta age of semi-righteousness came.
साधू सतिजुगु बीतिआ अध सीली त्रेता आइआ ॥
ਨੱਚੀ ਕਲ ਸਰੋਸਰੀ ਕਲਿ ਨਾਰਦਿ ਡਉਰੂ ਵਾਇਆ ॥
(ਹਰ ਇਕ ਦੇ) ਸਿਰ ਉਤੇ ਕਲਹ-ਕਲੇਸ਼ ਸਵਾਰ ਹੋ ਗਿਆ ਅਤੇ ਕਲ ਅਤੇ ਨਾਰਦ ਨੇ ਡਉਰੂ ਵਜਾ ਦਿੱਤਾ।
The discord danced over all the heads and Kal and Narad sounded their tabor.
नची कल सरोसरी कलि नारदि डउरू वाइआ ॥
ਅਭਿਮਾਨੁ ਉਤਾਰਨ ਦੇਵਤਿਆਂ ਮਹਿਖਾਸੁਰ ਸੁੰਭ ਉਪਾਇਆ ॥
ਦੇਵਤਿਆਂ ਦਾ ਅਭਿਮਾਨ ਉਤਾਰਨ ਲਈ (ਪਰਮ-ਸੱਤਾ ਨੇ) ਮਹਿਖਾਸੁਰ ਅਤੇ ਸ਼ੁੰਭ (ਨਾਂ ਦੇ ਦੈਂਤਾਂ) ਨੂੰ ਪੈਦਾ ਕਰ ਦਿੱਤਾ।
Mahishasura and Sumbh were created for removing the pride of the gods.
अभिमानु उतारन देवतिआं महिखासुर सुंभ उपाइआ ॥
ਜੀਤਿ ਲਏ ਤਿਨ ਦੇਵਤੇ ਤਿਹ ਲੋਕੀ ਰਾਜੁ ਕਮਾਇਆ ॥
(ਉਨ੍ਹਾਂ ਨੇ) ਦੇਵਤਿਆਂ ਨੂੰ ਜਿਤ ਲਿਆ ਅਤੇ ਤਿੰਨਾਂ ਲੋਕਾਂ ਵਿਚ (ਆਪਣਾ) ਰਾਜ ਸਥਾਪਿਤ ਕਰ ਦਿੱਤਾ।
They conquered the gods and ruled over the three worlds.
जीति लए तिन देवते तिह लोकी राजु कमाइआ ॥
ਵੱਡਾ ਬੀਰੁ ਅਖਾਇ ਕੈ ਸਿਰ ਉਪਰਿ ਛਤ੍ਰੁ ਫਿਰਾਇਆ ॥
(ਮਹਿਖਾਸੁਰ ਨੇ ਆਪਣੇ ਆਪ ਨੂੰ) ਵੱਡਾ ਸੂਰਵੀਰ ਅਖਵਾ ਕੇ ਸਿਰ ਉਤੇ ਛਤਰ ਧਾਰਨ ਕਰ ਲਿਆ।
He was called a great hero and had a canopy moving over his head.
वडा बीरु अखाइ कै सिर उपरि छत्रु फिराइआ ॥
ਦਿੱਤਾ ਇੰਦ੍ਰੁ ਨਿਕਾਲ ਕੈ ਤਿਨਿ ਗਿਰ ਕੈਲਾਸੁ ਤਕਾਇਆ ॥
(ਉਸ ਨੇ) ਇੰਦਰ ਨੂੰ (ਇੰਦਰਪੁਰੀ ਤੋਂ) ਕਢ ਦਿੱਤਾ। ਉਹ (ਆਪਣੀ ਸਹਾਇਤਾ ਲਈ) ਕੈਲਾਸ਼ ਪਰਬਤ (ਸਥਿਤ ਦੇਵੀ ਦੁਰਗਾ) ਵਲ ਵੇਖਣ ਲਗਾ।
Indra was turned out of his kingdom and he looked towards the Kailash mountain.
दिता इंद्रु निकाल कै तिनि गिर कैलासु तकाइआ ॥
ਡਰਿ ਕੈ ਹੱਥੋ ਦਾਨਵੀਂ ਦਿਲ ਅੰਦਰਿ ਤ੍ਰਾਸੁ ਵਧਾਇਆ ॥
ਦੈਂਤਾ ਦੇ ਹੱਥੋਂ ਡਰ ਕੇ (ਇੰਦਰ ਨੇ ਆਪਣੇ) ਹਿਰਦੇ ਵਿਚ (ਦੈਂਤਾਂ ਦਾ) ਡਰ ਬਹੁਤ ਵਧਾ ਲਿਆ।
Frightened by the demons, the element of fear grew enormously in his heart;
डरि कै हथो दानवीं दिल अंदरि त्रासु वधाइआ ॥
ਪਾਸਿ ਦੁਰਗਾ ਦੇ ਇੰਦ੍ਰੁ ਆਇਆ ॥੩॥
(ਫਰਿਆਦ ਅਥਵਾ ਸਹਾਇਤਾ ਨਿਮਿਤ) ਇੰਦਰ ਦੁਰਗਾ ਕੋਲ ਆਇਆ ॥੩॥
He came, therefore to Durga.3.
पासि दुरगा दे इंद्रु आइआ ॥३॥
ਪਉੜੀ ॥
पउड़ी ॥
ਇਕ ਦਿਹਾੜੇ ਨਾਵਣ ਆਈ ਦੁਰਗਸ਼ਾਹ ॥
ਇਕ ਦਿਨ (ਜਦੋਂ) ਦੁਰਗਾ ਦੇਵੀ ਨਹਾਉਣ ਲਈ ਆਈ,
One day Durga came for a bath.
इक दिहाड़े नावण आई दुरगशाह ॥
ਇੰਦ੍ਰਿ ਬਿਰਥਾ ਸੁਣਾਈ ਅਪਣੇ ਹਾਲ ਦੀ ॥
(ਤਦੋਂ) ਇੰਦਰ ਨੇ ਆਪਣੇ ਹਾਲ ਦੀ (ਦੁਖ ਭਰੀ) ਵਿਥਿਆ ਸੁਣਾਈ।
Indra related to her the story agony:
इंद्रि बिरथा सुणाई अपणे हाल दी ॥
ਛੀਨ ਲਈ ਠਕੁਰਾਈ ਸਾਤੇ ਦਾਨਵੀਂ ॥
(ਕਿ) ਸਾਡੇ ਤੋਂ ਦੈਂਤਾਂ ਨੇ ਰਾਜ ਖੋਹ ਲਿਆ ਹੈ।
"The demons have seized from us our kingdom.
छीन लई ठकुराई साते दानवीं ॥
ਲੋਕੀਂ ਤਿਹੀਂ ਫਿਰਾਈ ਦੋਹੀ ਆਪਣੀ ॥
(ਉਨ੍ਹਾਂ ਨੇ) ਤਿੰਨਾਂ ਲੋਕਾਂ ਵਿਚ ਆਪਣੀ ਦੁਹਾਈ ਫਿਰਾ ਦਿੱਤੀ ਹੈ।
They have proclaimed their authority over all the three worlds.
लोकीं तिहीं फिराई दोही आपणी ॥
ਬੈਠੇ ਵਾਇ ਵਧਾਈ ਤੇ ਅਮਰਾਵਤੀ ॥
(ਉਹ) ਅਮਰਾਵਤੀ (ਸੁਅਰਗਪੁਰੀ) ਵਿਚ ਬੈਠੇ (ਖੁਸ਼ੀ ਦੇ) ਵਾਜੇ ਵਜਾ ਰਹੇ ਹਨ।
They have played musical instruments in their rejoicings in Amaravati, the city of gods.
बैठे वाइ वधाई ते अमरावती ॥
ਦਿੱਤੇ ਦੇਵ ਭਜਾਈ ਸਭਨਾ ਰਾਕਸਾਂ ॥
ਰਾਖਸ਼ਾਂ ਨੇ ਸਾਰੇ ਦੇਵਤੇ (ਅਮਰਾਪੁਰੀ ਤੋਂ) ਭਜਾ ਦਿੱਤੇ ਹਨ।
All the demons have caused the flight of the gods.
दिते देव भजाई सभना राकसां ॥
ਕਿਨੇ ਨ ਜਿੱਤਾ ਜਾਈ ਮਹਿਖੇ ਦੈਤ ਨੋ ॥
(ਕਿਉਂਕਿ) ਕਿਸੇ ਤੋਂ ਵੀ ਮਹਿਖਾਸੁਰ ਜਿਤਿਆ ਨਹੀਂ ਜਾ ਸਕਿਆ।
None hath gone and conquered Mahikha, the demon.
किने न जिता जाई महिखे दैत नो ॥
ਤੇਰੀ ਸਾਮ ਤਕਾਈ ਦੇਵੀ ਦੁਰਗਸ਼ਾਹ ॥੪॥
ਹੇ ਦੁਰਗਾ ਦੇਵੀ! ਇਸ ਕਰਕੇ (ਮੈਂ ਹੁਣ) ਤੇਰੀ ਸ਼ਰਨ ਵਿਚ ਆਇਆ ਹਾਂ ॥੪॥
O goddess Durga, I have come under Thy refuge."4.
तेरी साम तकाई देवी दुरगशाह ॥४॥
ਪਉੜੀ ॥
पउड़ी ॥
ਦੁਰਗਾ ਬੈਣ ਸੁਣੰਦੀ ਹੱਸੀ ਹੜਹੜਾਇ ॥
ਦੁਰਗਾ (ਇੰਦਰ ਦੇ) ਬੋਲ ਸੁਣ ਕੇ ਖਿੜ-ਖਿੜ ਹਸਣ ਲਗ ਪਈ।
Listening to these words (of Indra), Durga laughed heartily.
दुरगा बैण सुणंदी हसी हड़हड़ाइ ॥
ਓਹੀ ਸੀਹੁ ਮੰਗਾਇਆ ਰਾਕਸ ਭੱਖਣਾ ॥
ਉਸ ਨੇ ਰਾਖਸ਼ਾਂ ਨੂੰ ਖਾਣ ਵਾਲਾ ਸ਼ੇਰ ਮੰਗਵਾ ਲਿਆ
She sent for that lion, who was she devourer of demons.
ओही सीहु मंगाइआ राकस भक्खणा ॥
ਚਿੰਤਾ ਕਰਹੁ ਨ ਕਾਈ ਦੇਵਾ ਨੂੰ ਆਖਿਆ ॥
ਅਤੇ ਦੇਵਤਿਆਂ ਨੂੰ ਕਿਹਾ ਕਿ (ਤੁਸੀਂ) ਕੋਈ ਚਿੰਤਾ ਨਾ ਕਰੋ।
She said to gods, "Do not worry mother any more."
चिंता करहु न काई देवा नूं आखिआ ॥
ਰੋਹ ਹੋਈ ਮਹਾ ਮਾਈ ਰਾਕਸ਼ ਮਾਰਣੇ ॥੫॥
ਦੁਰਗਾ ਦੇਵੀ ਰਾਖਸ਼ਾਂ ਨੂੰ ਮਾਰਨ ਲਈ ਕ੍ਰੋਧਵਾਨ ਹੋ ਗਈ ॥੫॥
For killing the demons, the great mother exhibited great fury.5.
रोह होई महा माई राकश मारणे ॥५॥
ਦੋਹਰਾ ॥
Dohra.
दोहरा ॥
ਰਾਕਸ਼ ਆਏ ਰੋਹਲੇ ਖੇਤ ਭਿੜਨ ਕੈ ਚਾਇ ॥
ਕ੍ਰੋਧਵਾਨ ਰਾਖਸ਼ ਯੁੱਧ ਕਰਨ ਦੀ ਚਾਹ ਨਾਲ ਰਣ-ਭੂਮੀ ਵਿਚ ਆ ਗਏ।
The infuriated demons came with the desire of fighting in the battlefield.
राकश आए रोहले खेत भिड़न कै चाइ ॥
ਲਸ਼ਕਨ ਤੇਗਾਂ ਬਰਛੀਆਂ ਸੂਰਜੁ ਨਦਰਿ ਨ ਪਾਇ ॥੬॥
(ਉਨ੍ਹਾਂ ਦੀ ਫੌਜ ਦੀਆਂ) ਤਲਵਾਰਾਂ ਅਤੇ ਬਰਛੀਆਂ (ਇਤਨੀਆਂ) ਲਿਸ਼ਕ ਰਹੀਆਂ ਸਨ ਕਿ ਸੂਰਜ ਵੀ ਨਜ਼ਰ ਨਹੀਂ ਸੀ ਆਉਂਦਾ ॥੬॥
The swords and daggers glisten with such brilliance that the sun cannot be seen.6.
लशकन तेगां बरछीआं सूरजु नदरि न पाइ ॥६॥
ਪਉੜੀ ॥
PAURI
पउड़ी ॥
ਦੁਹਾਂ ਕੰਧਾਰਾ ਮੁਹ ਜੁੜੇ ਢੋਲ ਸੰਖ ਨਗਾਰੇ ਬੱਜੇ ॥
ਦੋਹਾਂ (ਧਿਰਾਂ ਦੀਆਂ ਮੂਹਰਲੀਆਂ) ਕਤਾਰਾਂ ਆਹਮਣੇ ਸਾਹਮਣੇ ਡੱਟ ਗਈਆਂ ਅਤੇ ਢੋਲ, ਸੰਖ ਤੇ ਨਗਾਰੇ ਵਜਣ ਲਗੇ।
Both the armies faced each other and the drums, conches and trumpets sounded.
दुहां कंधारा मुह जुड़े ढोल संख नगारे बजे ॥
ਰਾਕਸ਼ ਆਏ ਰੋਹਲੇ ਤਰਵਾਰੀਂ ਬਖਤਰ ਸੱਜੇ ॥
ਰਾਖਸ਼ ਕ੍ਰੋਧ ਨਾਲ ਭਰੇ ਹੋਏ ਅਤੇ ਤਲਵਾਰਾਂ ਤੇ ਕਵਚਾਂ ਨਾਲ ਸਜੇ ਹੋਏ (ਯੁੱਧ-ਭੂਮੀ ਵਿਚ) ਆ ਗਏ।
The demons came in great rage, decorated with swords and armour.
राकश आए रोहले तरवारीं बखतर सजे ॥
ਜੁੱਟੇ ਸਉਹੇ ਜੁੱਧ ਨੂੰ ਇਕ ਜਾਤਿ ਨ ਜਾਣਨ ਭੱਜੇ ॥
ਇਕੋ ਤਰ੍ਹਾਂ ('ਜਾਤਿ') ਦੇ (ਸੂਰਮੇ) ਆਹਮੋ-ਸਾਹਮਣੇ ਯੁੱਧ ਵਿਚ ਜੁਟੇ ਹੋਏ ਸਨ, (ਜੋ) ਭਜਣਾ ਨਹੀਂ ਸਨ ਜਾਣਦੇ।
The warriors were facing the war-front and none of them knows to retrace his steps.
जुटे सउहे जुद्ध नूं इक जाति न जाणन भजे ॥
ਖੇਤ ਅੰਦਰਿ ਜੋਧੇ ਗੱਜੇ ॥੭॥
ਮੈਦਾਨੇ ਜੰਗ ਵਿਚ ਯੋਧੇ ਗੱਜ ਰਹੇ ਸਨ ॥੭॥
The brave fighters were roaring in the battlefield.7.
खेत अंदरि जोधे गजे ॥७॥
ਪਉੜੀ ॥
पउड़ी ॥
ਜੰਗ ਮੁਸਾਫਾ ਬੱਜਿਆ ਰਣ ਘੁਰੇ ਨਗਾਰੇ ਚਾਵਲੇ ॥
ਯੁੱਧ ਦਾ ਘੰਟਾ (ਜੰਗ) ਖੜਕਿਆ ਅਤੇ ਰਣ ਵਿਚ ਚਾਉ ਨੂੰ ਵਧਾਉਣ ਵਾਲੇ ਨਗਾਰੇ ਵੱਜਣ ਲਗ ਗਏ।
The war-trumpet sounded and the enthusiastic drums thundered in the battlefield.
जंग मुसाफा बजिआ रण घुरे नगारे चावले ॥
ਝੂਲਣ ਨੇਜੇ ਬੈਰਕਾ ਨੀਸਾਣ ਲਸਨਿ ਲਸਾਵਲੇ ॥
ਨੇਜ਼ਿਆਂ ਨਾਲ ਬੰਨ੍ਹੀਆਂ ਝੰਡੀਆਂ ਅਥਵਾ ਫੁੰਮਣ ਝੂਲਣ ਲਗੇ ਸਨ ਅਤੇ ਚਮਕੀਲੇ ਨਿਸ਼ਾਨ (ਝੰਡੇ) ਲਿਸ਼ਕਾਂ ਮਾਰਦੇ ਸਨ।
The lances swung and the lustrous tassels of the banners glistened.
झूलण नेजे बैरका नीसाण लसनि लसावले ॥
ਢੋਲ ਨਗਾਰੇ ਪਉਣ ਦੇ ਊਂਘਨ ਜਾਣ ਜਟਾਵਲੇ ॥
ਢੋਲ ਅਤੇ ਨਗਾਰੇ ਗੂੰਜਦੇ (ਪਉਣਦੇ) ਸਨ; (ਇੰਜ ਪ੍ਰਤੀਤ ਹੁੰਦਾ ਸੀ) ਮਾਨੋਂ ਬਬਰ ਸ਼ੇਰ ('ਜਟਾਵਲੇ') ਬੁਕ ਰਹੇ ਹੋਣ।
The drums and trumpets echoed and the worriors were dozing like the drunkard with matted hair.
ढोल नगारे पउण दे ऊंघन जाण जटावले ॥
ਦੁਰਗਾ ਦਾਨੋ ਡਹੇ ਰਣ ਨਾਦ ਵੱਜਨ ਖੇਤਿ ਭੀਹਾਵਲੇ ॥
ਦੁਰਗਾ ਅਤੇ ਦੈਂਤ ਯੁੱਧ ਵਿਚ ਜੁਟ ਗਏ ਸਨ ਅਤੇ ਰਣ-ਭੂਮੀ ਵਿਚ ਭਿਆਨਕ ਧੌਂਸੇ (ਨਾਦ) ਵੱਜ ਰਹੇ ਸਨ।
Durga and demons waged war in the battlefield where dreadful music is being played.
दुरगा दानो डहे रण नाद वजन खेति भीहावले ॥
ਬੀਰ ਪਰੋਤੇ ਬਰਛੀਏਂ ਜਣੁ ਡਾਲ ਚਮੁੱਟੇ ਆਵਲੇ ॥
(ਯੁੱਧ ਵਿਚ) ਵੀਰ-ਯੋਧੇ ਬਰਛੀਆਂ ਨਾਲ ਇੰਜ ਪਰੁਚੇ ਹੋਏ ਸਨ ਮਾਨੋ ਡਾਲੀ ਨਾਲ ਆਂਵਲੇ ਚਮੁਟੇ ਹੋਏ ਹੋਣ।
The brave fighters were pierced by daggers like the phylianthus emblica sticking with the bough.
बीर परोते बरछीएं जणु डाल चमुटे आवले ॥
ਇਕਿ ਵੱਢੇ ਤੇਗੀ ਤੜਫੀਅਨਿ ਮਦ ਪੀਤੇ ਲੋਟਨਿ ਬਾਵਲੇ ॥
ਇਕ ਤਲਵਾਰ ਨਾਲ ਵੱਢੇ ਹੋਏ (ਧਰਤੀ ਉਤੇ ਇਸ ਤਰ੍ਹਾਂ) ਤੜਫ ਰਹੇ ਸਨ, ਮਾਨੋ ਸ਼ਰਾਬ ਪੀ ਕੇ ਮਤਵਾਲੇ ਵਾਂਗ ਲੋਟ-ਪੋਟ ਹੋ ਰਹੇ ਹੋਣ।
Some writhe being chopped by the sword like the rolling mad drunkards.
इकि वढे तेगी तड़फीअनि मद पीते लोटनि बावले ॥
ਇਕਿ ਚੁਣਿ ਚੁਣਿ ਝਾੜਉ ਕਢੀਅਨਿ ਰੇਤ ਵਿਚੋਂ ਸੁਇਨਾ ਡਾਵਲੇ ॥
ਇਕਨਾਂ ਨੂੰ ਝਾੜੀਆਂ ਵਿਚੋਂ ਚੁਣ-ਚੁਣ ਕੇ (ਇੰਜ) ਕਢਿਆ ਜਾ ਰਿਹਾ ਸੀ (ਜਿਵੇਂ) ਰੇਤ ਵਿਚ ਨਿਆਰੀਏ ਸੋਨਾ ਕਢਦੇ ਹਨ।
Some are picked up from the bushes like the process of panning out gold from the sand.
इकि चुणि चुणि झाड़उ कढीअनि रेत विचों सुइना डावले ॥
ਗਦਾ ਤ੍ਰਿਸੂਲਾਂ ਬਰਛੀਆਂ ਤੀਰ ਵੱਗਨਿ ਖਰੇ ਉਤਾਵਲੇ ॥
ਗਦਾ, ਤ੍ਰਿਸ਼ੂਲ, ਤੀਰ, ਬਰਛੀਆਂ ਬਹੁਤ ਤੇਜ਼ੀ ਨਾਲ ਚਲ ਰਹੀਆਂ ਸਨ,
The maces, tridents, daggers and arrows are being struck with real hurry.
गदा त्रिसूलां बरछीआं तीर वगनि खरे उतावले ॥
ਜਣੁ ਡਸੇ ਭੁਜੰਗਮ ਸਾਂਵਲੇ ਮਰਿ ਜਾਵਨਿ ਬੀਰ ਰੁਹਾਵਲੇ ॥੮॥
ਮਾਨੋ ਕਾਲੇ ਨਾਗ ਡੰਗਦੇ ਹੋਣ, (ਜਿੰਨ੍ਹਾਂ ਦੇ ਲਗਣ ਨਾਲ) ਰੋਹ ਵਾਲੇ ਵੀਰ ਮਰਦੇ ਜਾ ਰਹੇ ਸਨ ॥੮॥
It appears that black snakes are stinging and the furious heroes are dying.8.
जणु डसे भुजंगम सांवले मरि जावनि बीर रुहावले ॥८॥
ਪਉੜੀ ॥
पउड़ी ॥
ਦੇਖਨ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ॥
ਪ੍ਰਚੰਡ ਚੰਡੀ ਨੂੰ ਵੇਖਦਿਆਂ ਹੀ ਰਣ-ਭੂਮੀ ਵਿਚ (ਦੈਂਤਾਂ ਦੇ) ਨਗਾਰੇ ਗੂੰਜਣ ਲਗੇ।
Seeing the intense glory of Chandi, the trumpets souded in the battlefield.
देखन चंड प्रचंड नूं रण घुरे नगारे ॥
ਧਾਏ ਰਾਕਸ ਰੋਹਲੇ ਚਉਗਿਰਦੇ ਭਾਰੇ ॥
ਕ੍ਰੋਧਵਾਨ ਰਾਖਸ਼ਾਂ ਨੇ ਚੌਹਾਂ ਪਾਸਿਆਂ ਤੋਂ ਦੌੜ ਕੇ ਚੰਡੀ ਨੂੰ ਘੇਰ ਲਿਆ।
The highly furious demons ran on all four sides.
धाए राकस रोहले चउगिरदे भारे ॥
ਹੱਥੀਂ ਤੇਗਾਂ ਪਕੜਿ ਕੈ ਰਣ ਭਿੜੇ ਕਰਾਰੇ ॥
(ਰਾਖਸ਼) ਹੱਥਾਂ ਵਿਚ ਤਲਾਵਾਰਾਂ ਲੈ ਕੇ ਰਣ ਵਿਚ ਕਰੜੇ ਹੋ ਕੇ ਲੜ ਰਹੇ ਸਨ।
Holding their swords in their hands they fought very bravely in the battlefield.
हथीं तेगां पकड़ि कै रण भिड़े करारे ॥
ਕਦੇ ਨ ਨੱਠੇ ਜੁੱਧ ਤੇ ਜੋਧੇ ਜੁਝਾਰੇ ॥
(ਉਹ) ਜੁਝਾਰੂ ਯੋਧੇ ਕਦੇ ਵੀ ਯੁੱਧ ਤੋਂ ਭਜੇ ਨਹੀਂ ਸਨ।
These militant fighters never ran away from war-arena.
कदे न नठे जुद्ध ते जोधे जुझारे ॥
ਦਿਲ ਵਿਚਿ ਰੋਹ ਬਢਾਇ ਕੈ ਮਾਰਿ ਮਾਰਿ ਪੁਕਾਰੇ ॥
ਦਿਲ ਵਿਚ (ਅਥਵਾ ਦਲ ਵਿਚ) ਕ੍ਰੋਧ ਵਧਾ ਕੇ 'ਮਾਰੋ' 'ਮਾਰੋ' ਪੁਕਾਰਦੇ ਸਨ।
Highly infuriated they shouted "kill, kill" in their ranks.
दिल विचि रोह बढाइ कै मारि मारि पुकारे ॥
ਮਾਰੇ ਚੰਡ ਪ੍ਰਚੰਡ ਨੈ ਬੀਰ ਖੇਤ ਉਤਾਰੇ ॥
ਪ੍ਰਚੰਡ ਚੰਡੀ ਨੇ (ਰਾਖਸ਼) ਸੂਰਮਿਆਂ ਨੂੰ ਮਾਰ ਕੇ ਸਥਰ ਲਾਹ ਦਿੱਤੇ ਸਨ,
The intensely glorious Chandi killed the warriors and threw them in the field.
मारे चंड प्रचंड नै बीर खेत उतारे ॥
ਮਾਰੇ ਜਾਪਨਿ ਬਿਜੁਲੀ ਸਿਰਭਾਰ ਮੁਨਾਰੇ ॥੯॥
ਮਾਨੋ ਬਿਜਲੀ ਦੇ ਮਾਰੇ ਹੋਏ ਮੁਨਾਰੇ ਸਿਰ ਭਾਰ (ਡਿਗੇ ਪਏ) ਹੋਣ ॥੯॥
It appeared that the lightning had eradicated the minarets and thrown them headlong.9.
मारे जापनि बिजुली सिरभार मुनारे ॥९॥
ਪਉੜੀ ॥
पउड़ी ॥
ਚੋਟ ਪਈ ਦਮਾਮੇ ਦਲਾਂ ਮੁਕਾਬਲਾ ॥
ਧੌਂਸੇ ਉਤੇ ਸਟ ਵਜਦੇ ਸਾਰ ਫ਼ੌਜਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।
The drum was beaten and the armies attacked each other.
चोट पई दमामे दलां मुकाबला ॥
ਦੇਵੀ ਦਸਤ ਨਚਾਈ ਸੀਹਣ ਸਾਰਦੀ ॥
(ਉਸ ਵੇਲੇ) ਦੇਵੀ ਨੇ ਹੱਥ ਵਿਚ ਲੋਹੇ ਦੀ ਸ਼ੇਰਨੀ (ਤਲਵਾਰ) ਨੂੰ ਨਚਾਇਆ
The goddess caused the dancing of the lioness of steel (sword);
देवी दसत नचाई सीहण सारदी ॥
ਪੇਟ ਮਲੰਦੇ ਲਾਈ ਮਹਿਖੇ ਦੈਤ ਨੂੰ ॥
ਅਤੇ ਆਕੀ ਹੋਏ ('ਮਲੰਦੇ') ਮਹਿਖਾਸੁਰ ਦੇ ਪੇਟ ਵਿਚ ਮਾਰ ਦਿੱਤੀ
And gave a blow to the demon Mahisha who was rubbing his belly.
पेट मलंदे लाई महिखे दैत नूं ॥
ਗੁਰਦੇ ਆਂਦਾਂ ਖਾਈ ਨਾਲੇ ਰੁਕੜੇ ॥
(ਜੋ) ਗੁਰਦੇ, ਆਂਦਰਾਂ ਅਤੇ ਪਸਲੀਆਂ ('ਰੁਕੜੇ') ਨੂੰ ਖਾਂਦੀ (ਚੀਰਦੀ) ਹੋਈ (ਦੂਜੇ ਪਾਸੇ ਨਿਕਲ ਗਈ)।
(The sword) pierced the kindneys, intestines and the ribs.
गुरदे आंदां खाई नाले रुकड़े ॥
ਜੇਹੀ ਦਿਲ ਵਿਚ ਆਈ ਕਹੀ ਸੁਣਾਇ ਕੈ ॥
(ਉਸ ਨੂੰ ਵੇਖ ਕੇ) ਜਿਹੋ ਜਿਹੀ ਗੱਲ (ਮੇਰੇ) ਦਿਲ ਵਿਚ ਫੁਰੀ (ਉਹੀ) ਸੁਣਾ ਕੇ ਕਹਿੰਦਾ ਹਾਂ,
Whatever hath come in my mind, I have related that.
जेही दिल विच आई कही सुणाइ कै ॥
ਚੋਟੀ ਜਾਣੁ ਦਿਖਾਈ ਤਾਰੇ ਧੂਮਕੇਤ ॥੧੦॥
ਮਾਨੋ ਬੋਦੀ ਵਾਲੇ (ਧੂਮ ਕੇਤੂ) ਤਾਰੇ ਨੇ ਚੋਟੀ ਵਿਖਾਈ ਹੋਵੇ ॥੧੦॥
It appears that Dhumketu (the shooting star) had displayed its top-knot.10.
चोटी जाणु दिखाई तारे धूमकेत ॥१०॥
ਪਉੜੀ ॥
पउड़ी ॥
ਚੋਟਾਂ ਪਵਨਿ ਨਗਾਰੇ ਅਣੀਆਂ ਜੁੱਟੀਆਂ ॥
ਨਗਾਰੇ ਉਤੇ ਸੱਟਾਂ ਵਜਦਿਆਂ ਹੀ ਸੈਨਿਕ ਕਤਾਰਾਂ ('ਅਣੀਆਂ') ਆਪਸ ਵਿਚ ਉਲਝ ਗਈਆਂ।
The drums are being beaten and the armies are engaged in close fight with each other.
चोटां पवनि नगारे अणीआं जुटीआं ॥
ਧੂਹ ਲਈਆਂ ਤਰਵਾਰੀਂ ਦੇਵਾਂ ਦਾਨਵੀਂ ॥
ਦੇਵਤਿਆਂ ਅਤੇ ਦੈਂਤਾਂ ਨੇ ਤਲਵਾਰਾਂ ਖਿਚ ਲਈਆਂ ਸਨ
The gods and demons have drawn their swords.
धूह लईआं तरवारीं देवां दानवीं ॥
ਵਾਹਨ ਵਾਰੋ ਵਾਰੀ ਸੂਰੇ ਸੰਘਰੇ ॥
ਅਤੇ (ਉਨ੍ਹਾਂ ਨੂੰ) ਯੁੱਧ-ਭੂਮੀ ਵਿਚ ਸੂਰਵੀਰ ਵਾਰੋ ਵਾਰੀ ਚਲਾਉਂਦੇ ਸਨ।
And strike them again and again killing warriors.
वाहन वारो वारी सूरे संघरे ॥
ਵਗੈ ਰੱਤੁ ਝੁਲਾਰੀ ਜਿਉ ਗੇਰੂ ਬਾਬਤ੍ਰਾ ॥
ਲਹੂ ਦੇ ਪਰਨਾਲੇ (ਇੰਜ) ਵਗਦੇ ਸਨ ਜਿਵੇਂ ਗੇਰੂ ਰੰਗਾ ਪਾਣੀ ਡਿਗਦਾ ਹੈ (ਬ+ਆਬ+ਉਤਰਾ)।
The blood flows like waterfall in the same manner as the red ochre colour is washed off from clothes.
वगै रतु झुलारी जिउ गेरू बाबत्रा ॥
ਦੇਖਨਿ ਬੈਠਿ ਅਟਾਰੀ ਨਾਰੀ ਰਾਕਸਾਂ ॥
ਰਾਖਸ਼ਾਂ ਦੀਆਂ ਇਸਤਰੀਆਂ ਅਟਾਰੀਆਂ ਵਿਚ ਬੈਠ ਕੇ (ਯੁੱਧ ਦਾ ਰੰਗ-ਢੰਗ) ਦੇਖ ਰਹੀਆਂ ਸਨ।
The ladies of demons see the fight, while sitting in their lofts.
देखनि बैठि अटारी नारी राकसां ॥
ਪਾਈ ਧੂਮ ਸਵਾਰੀਂ ਦੁਰਗਾ ਦਾਨਵੀ ॥੧੧॥
ਦੁਰਗਾ ਅਤੇ ਦੈਂਤਾਂ ਦੀਆਂ ਸਵਾਰੀਆਂ ਨੇ ਵੀ ਧੁੰਮ ਮਚਾਈ ਹੋਈ ਸੀ ॥੧੧॥
The carriage of the goddess Durga hath raised a tumult amongst the demons.11.
पाई धूम सवारीं दुरगा दानवी ॥११॥
ਪਉੜੀ ॥
पउड़ी ॥
ਲੱਖ ਨਗਾਰੇ ਵੱਜਨਿ ਆਮ੍ਹੋ ਸਾਮ੍ਹਣੇ ॥
(ਯੁੱਧ-ਭੂਮੀ ਵਿਚ) ਲਖਾਂ ਧੌਂਸੇ ਆਹਮੋ ਸਾਹਮਣੇ ਵਜਦੇ ਸਨ।
A hundred thousand trumpets resound facing one another.
लक्ख नगारे वजनि आम्हो साम्हणे ॥
ਰਾਕਸ ਰਣੋ ਨ ਭੱਜਨਿ ਰੋਹੇ ਰੋਹਲੇ ॥
ਕ੍ਰੋਧ ਨਾਲ ਭਰੇ ਹੋਏ ਗੁਸੈਲ ਰਾਖਸ਼ ਰਣ-ਭੂਮੀ ਵਿਚੋਂ ਭਜਦੇ ਨਹੀਂ ਸਨ।
The highly infuriated demons do not flee from the battlefield.
राकस रणो न भजनि रोहे रोहले ॥
ਸ਼ੀਹਾਂ ਵਾਂਗੂ ਗੱਜਨਿ ਸੱਭੇ ਸੂਰਮੇ ॥
ਸਾਰੇ ਸੂਰਮੇ ਸ਼ੇਰਾਂ ਵਾਂਗ ਗਜ ਰਹੇ ਸਨ
All the warriors roar like lions.
शीहां वांगू गजनि सभे सूरमे ॥
ਤਣਿ ਤਣਿ ਕੈਬਰ ਛੱਡਣਿ ਦੁਰਗਾ ਸਾਮ੍ਹਣੇ ॥੧੨॥
ਅਤੇ ਦੁਰਗਾ ਉਤੇ (ਪੂਰੀ ਤਰ੍ਹਾਂ) ਤਣ-ਤਣ ਕੇ ਤੀਰ ਛਡ ਰਹੇ ਸਨ ॥੧੨॥
They stretch their bows and shoot the arrows in front it Durga.12.
तणि तणि कैबर छडणि दुरगा साम्हणे ॥१२॥
ਪਉੜੀ ॥
पउड़ी ॥
ਘੁਰੇ ਨਗਾਰੇ ਦੋਹਰੇ ਰਣ ਸੰਗਲੀਆਲੇ ॥
ਸੰਗਲਾਂ ਨਾਲ ਬੰਨ੍ਹੇ ਦੋਹਰੇ ਧੌਂਸੇ ਯੁੱਧ-ਭੂਮੀ ਵਿਚ ਵਜ ਰਹੇ ਸਨ।
The dual chained trumpets sounded in the battlefield.
घुरे नगारे दोहरे रण संगलीआले ॥
ਧੂੜਿ ਲਪੇਟੇ ਧੂਹਰੇ ਸਿਰਦਾਰ ਜਟਾਲੇ ॥
ਜਟਾ-ਧਾਰੀ (ਰਾਖਸ਼) ਸੈਨਾ ਨਾਇਕ ਧੂੜ ਨਾਲ ਧੂਸਰਿਤ ਹੋਏ ਪਏ ਸਨ,
The demon chieftains having matted locks are enveloped in dust.
धूड़ि लपेटे धूहरे सिरदार जटाले ॥
ਉਖਲੀਆਂ ਨਾਸਾ ਜਿਨਾ ਮੁਹ ਜਾਪਨਿ ਆਲੇ ॥
ਜਿਨ੍ਹਾਂ ਦੀਆਂ ਨਾਸਾਂ ਉਖਲੀਆਂ ਅਤੇ ਮੂੰਹ ਆਲੇ ਜਾਪਦੇ ਸਨ।
Their nostrils are like mortars and the mouths seem like niches.
उखलीआं नासा जिना मुह जापनि आले ॥
ਧਾਏ ਦੇਵੀ ਸਾਹਮਣੇ ਬੀਰ ਮੁੱਛਲੀਆਲੇ ॥
(ਉਹ) ਮੁਛੈਲ ਸੂਰਵੀਰ ਦੇਵੀ ਦੇ ਸਾਹਮਣੇ ਭਜ ਕੇ ਆਏ ਸਨ।
The brave fighters bearing long moustaches ran in front of the goddess.
धाए देवी साहमणे बीर मुच्छलीआले ॥
ਸੁਰਪਤਿ ਜੇਹੇ ਲੜਿ ਹਟੇ ਬੀਰ ਟਲੇ ਨ ਟਾਲੇ ॥
(ਉਨ੍ਹਾਂ ਨਾਲ) ਇੰਦਰ (ਸੁਰਪਤਿ) ਵਰਗੇ ਲੜ ਹਟੇ ਸਨ, ਪਰ (ਉਹ) ਵੀਰ (ਯੁੱਧ ਭੂਮੀ ਵਿਚੋਂ ਕਿਸੇ ਤੋਂ) ਹਟਾਇਆਂ ਹਟਦੇ ਨਹੀਂ ਹਨ।
The warriors like the king of gods (Indra) had become tired of fighting, but the brave fighters could not be averted from their stand.
सुरपति जेहे लड़ि हटे बीर टले न टाले ॥
ਗੱਜੇ ਦੁਰਗਾ ਘੇਰਿ ਕੈ ਜਣੁ ਘਣੀਅਰ ਕਾਲੇ ॥੧੩॥
(ਉਹ) ਦੁਰਗਾ ਨੂੰ ਘੇਰ ਕੇ (ਇੰਜ) ਗੱਜ ਰਹੇ ਹਨ ਮਾਨੋ ਕਾਲੇ ਬਦਲ (ਗਰਜ ਰਹੇ) ਹੋਣ ॥੧੩॥
They roared. On besieging Durga, like dark clouds.13.
गजे दुरगा घेरि कै जणु घणीअर काले ॥१३॥
ਪਉੜੀ ॥
पउड़ी ॥
ਚੋਟ ਪਈ ਖਰਚਾਮੀ ਦਲਾਂ ਮੁਕਾਬਲਾ ॥
ਖੋਤੇ ਦੇ ਚੰਮ ਨਾਲ ਮੜ੍ਹੇ ਹੋਏ ਧੌਂਸੇ ਉਤੇ ਚੋਟ ਪਈ (ਅਰਥਾਂਤਰ-ਚੰਮ ਦੇ ਬਣੇ ਹੋਏ ਡੰਡੇ ਨਾਲ ਧੌਂਸੇ ਉਤੇ ਸਟ ਪਈ) ਤਾਂ ਦਲਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।
The drum, wrapped in donkey's hide, was beaten and the armies attacked each other.
चोट पई खरचामी दलां मुकाबला ॥
ਘੇਰ ਲਈ ਵਰਿਆਮੀ ਦੁਰਗਾ ਆਇ ਕੈ ॥
ਸੂਰਵੀਰਾਂ ਨੇ ਆ ਕੇ ਦੁਰਗਾ ਨੂੰ ਘੇਰ ਲਿਆ।
The brave demon-warriors besieged Durga.
घेर लई वरिआमी दुरगा आइ कै ॥
ਰਾਕਸ ਵਡੇ ਅਲਾਮੀ ਭੱਜ ਨ ਜਾਣਦੇ ॥
ਰਾਖਸ਼ ਬਹੁਤ ਬਲਸ਼ਾਲੀ ਸਨ (ਜੋ ਯੁੱਧ ਵਿਚੋਂ) ਭਜਣਾ ਜਾਣਦੇ ਹੀ ਨਹੀਂ ਸਨ।
They are greatly knowledgeable in warfare and do not know running back.
राकस वडे अलामी भज न जाणदे ॥
ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ॥੧੪॥
ਦੇਵੀ ਦੇ ਮਾਰੇ ਹੋਏ ਰਾਖਸ਼ ਅੰਤ ਵਿਚ ਸੁਅਰਗ ਨੂੰ ਚਲੇ ਗਏ ॥੧੪॥
They ultimately went to heaven on being killed by the goddess.14.
अंत होए सुरगामी मारे देवता ॥१४॥
ਪਉੜੀ ॥
पउड़ी ॥
ਅਗਣਤ ਘੁਰੇ ਨਗਾਰੇ ਦਲਾਂ ਭਿੜੰਦਿਆਂ ॥
ਸੈਨਿਕ ਦਲਾਂ ਦੇ ਲੜਦਿਆਂ ਹੀ ਅਣਗਿਣਤ ਨਗਾਰੇ ਗੂੰਜਣ ਲਗ ਗਏ।
With the flaring up of fight between the armies, innumerable trumpets sounded.
अगणत घुरे नगारे दलां भिड़ंदिआं ॥
ਪਾਏ ਮਹਿਖਲ ਭਾਰੇ ਦੇਵਾਂ ਦਾਨਵਾਂ ॥
ਦੇਵਤਿਆਂ ਅਤੇ ਦੈਂਤਾਂ ਨੇ ਝੋਟਿਆਂ (ਵਾਂਗ) ਭਾਰੀ ਊਧਮ ਮਚਾਇਆ ਹੋਇਆ ਸੀ।
The gods and demons both have raised great tumult like male buffalos.
पाए महिखल भारे देवां दानवां ॥
ਵਾਹਨਿ ਫੱਟ ਕਰਾਰੇ ਰਾਕਸ ਰੋਹਲੇ ॥
ਗੁੱਸੇ ਨਾਲ ਭਰੇ ਹੋਏ ਰਾਖਸ਼ ਕਰਾਰੇ ਫੱਟ ਲਗਾ ਰਹੇ ਹਨ।
The infuriated demons strike strong blows causing wounds.
वाहनि फट करारे राकस रोहले ॥
ਜਾਪਣਿ ਤੇਗੀਂ ਆਰੇ ਮਿਆਨੋ ਧੂਹੀਆਂ ॥
(ਉਨ੍ਹਾਂ ਦੁਆਰਾ) ਮਿਆਨਾਂ ਵਿਚੋਂ ਕੱਢੀਆਂ ਹੋਈਆਂ ਤਲਵਾਰਾਂ ਆਰੇ ਪ੍ਰਤੀਤ ਹੋ ਰਹੀਆਂ ਸਨ।
It appears that the sword pulled from the scabbards are like saws.
जापणि तेगीं आरे मिआनो धूहीआं ॥
ਜੋਧੇ ਵਡੇ ਮੁਨਾਰੇ ਜਾਪਨਿ ਖੇਤ ਵਿਚਿ ॥
ਯੁੱਧ-ਭੂਮੀ ਵਿਚ (ਡਿਗੇ ਹੋਏ ਸੂਰਵੀਰ) ਵਡਿਆਂ ਮੁਨਾਰਿਆਂ ਵਰਗੇ (ਡਿਗੇ ਹੋਏ) ਲਗਦੇ ਸਨ।
The warriors look like high minarets in the battlefield.
जोधे वडे मुनारे जापनि खेत विचि ॥
ਦੇਵੀ ਆਪਿ ਸਵਾਰੇ ਪਬ ਜਵੇਹਣੇ ॥
ਪਰਬਤਾਂ ਵਰਗੇ (ਦੈਂਤਾਂ ਨੂੰ) ਦੇਵੀ ਨੇ ਆਪ ਮਾਰਿਆ ਸੀ
The goddess herself killed these mountain-like demons.
देवी आपि सवारे पब जवेहणे ॥
ਕਦੇ ਨ ਆਖਨਿ ਹਾਰੇ ਧਾਵਨਿ ਸਾਹਮਣੇ ॥
(ਜੋ) ਕਦੇ ਵੀ ਮੂੰਹ ਵਿਚੋਂ 'ਹਾਰ ਗਏ' ਨਹੀਂ ਕਹਿੰਦੇ ਸਨ (ਅਤੇ ਦੇਵੀ ਦੇ) ਸਾਹਮਣੇ (ਸਦਾ) ਡਟਦੇ ਸਨ।
They never uttered the word 'defeat' and ran in front of the goddess.
कदे न आखनि हारे धावनि साहमणे ॥
ਦੁਰਗਾ ਸਭਿ ਸੰਘਾਰੇ ਰਾਕਸ ਖੜਗ ਲੈ ॥੧੫॥
ਦੁਰਗਾ ਨੇ ਸਾਰਿਆਂ ਰਾਖਸ਼ਾਂ ਨੂੰ ਖੜਗ ਲੈ ਕੇ ਮਾਰ ਦਿੱਤਾ ॥੧੫॥
Durga, holding her sword, killed all the demons.15.
दुरगा सभि संघारे राकस खड़ग लै ॥१५॥
ਪਉੜੀ ॥
पउड़ी ॥
ਉਮਲਿ ਲੱਥੇ ਜੋਧੇ ਮਾਰੂ ਬੱਜਿਆ ॥
ਜੰਗੀ ਨਗਾਰੇ (ਮਾਰੂ) ਦੇ ਵਜਣ ਕਰ ਕੇ ਚਾਉ ਨਾਲ ਭਰੇ ਯੋਧੇ (ਯੁੱਧ-ਭੂਮੀ ਵਿਚ) ਨਿਤਰ ਆਏ।
The fatal martial music sounded and the warriors came in the battlefield with enthusiasm.
उमलि लथे जोधे मारू बजिआ ॥
ਬੱਦਲ ਜਿਉ ਮਹਿਖਾਸੁਰ ਰਣ ਵਿਚਿ ਗੱਜਿਆ ॥
ਬਦਲ ਵਾਂਗ ਮਹਿਖਾਸੁਰ ਰਣ ਵਿਚ ਗਜਿਆ (ਅਤੇ ਬੜਕ ਮਾਰਨ ਲਗਾ ਕਿ)
Mahishasura thundered in the field like the cloud;
बदल जिउ महिखासुर रण विचि गजिआ ॥
ਇੰਦ੍ਰ ਜੇਹਾ ਜੋਧਾ ਮੈਥਉ ਭੱਜਿਆ ॥
ਇੰਦਰ ਵਰਗਾ ਯੋਧਾ ਮੇਰੇ ਕੋਲੋਂ ਭਜ ਗਿਆ ਹੈ।
"The warrior like Indra fled from me;
इंद्र जेहा जोधा मैथउ भजिआ ॥
ਕਉਣ ਵਿਚਾਰੀ ਦੁਰਗਾ ਜਿਨਿ ਰਣੁ ਸੱਜਿਆ ॥੧੬॥
(ਫਿਰ) ਵਿਚਾਰੀ ਦੁਰਗਾ ਕੌਣ ਹੈ? ਜਿਸ ਨੇ (ਮੇਰੇ ਨਾਲ) ਯੁੱਧ ਕਰਨ (ਦੀ ਹਿੰਮਤ ਕੀਤੀ ਹੈ) ॥੧੬॥
Who is this wretched Durga, who hath come to start war with me?"16.
कउण विचारी दुरगा जिनि रणु सजिआ ॥१६॥
ਪਉੜੀ ॥
पउड़ी ॥
ਵੱਜੇ ਢੋਲ ਨਗਾਰੇ ਦਲਾਂ ਮੁਕਾਬਲਾ ॥
ਢੋਲ ਅਤੇ ਨਗਾਰੇ ਵਜੇ ਅਤੇ ਦਲਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।
The drums and trumpets have sounded and the armies have attacked each other.
वजे ढोल नगारे दलां मुकाबला ॥
ਤੀਰ ਫਿਰੈਂ ਰੈਬਾਰੇ ਆਮ੍ਹੋ ਸਾਮ੍ਹਣੇ ॥
ਆਹਮੋ ਸਾਹਮਣੇ ਹੋ ਕੇ ਤੀਰ ਅਗਵਾਈ ('ਰੈਬਾਰੇ') ਕਰ ਰਹੇ ਸਨ।
The arrows move opposite to each other guidingly.
तीर फिरैं रैबारे आम्हो साम्हणे ॥
ਅਗਣਤ ਬੀਰ ਸੰਘਾਰੇ ਲਗਦੀ ਕੈਬਰੀਂ ॥
ਤੀਰਾਂ ਦੇ ਲਗਣ ਨਾਲ ਅਣਗਿਣਤ ਵੀਰ ਮਾਰੇ ਗਏ ਸਨ।
With the infliction of arrows countless warriors have been killed.
अगणत बीर संघारे लगदी कैबरीं ॥
ਡਿੱਗੇ ਜਾਣਿ ਮੁਨਾਰੇ ਮਾਰੇ ਬਿੱਜੁ ਦੇ ॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਿਜਲੀ ਦੇ ਮਾਰੇ ਹੋਏ ਮੁਨਾਰੇ ਡਿਗੇ ਪਏ ਹੋਣ।
Falling like the minarets smote by lightning.
डिगे जाणि मुनारे मारे बिजु दे ॥
ਖੁੱਲੀਂ ਵਾਲੀਂ ਦੈਤ ਅਹਾੜੇ ਸਭੇ ਸੂਰਮੇ ॥
ਸਾਰੇ ਦੈਂਤ ਸੂਰਮੇ ਖੁਲ੍ਹੇ ਹੋਏ ਵਾਲਾਂ ਨਾਲ ਹਾ-ਹਾ-ਕਾਰ ਮਚਾ ਰਹੇ ਸਨ,
All the demon-fighters with untied hair shouted in agony.
खुलीं वालीं दैत अहाड़े सभे सूरमे ॥
ਸੁੱਤੇ ਜਾਣਿ ਜਟਾਲੇ ਭੰਗਾਂ ਖਾਇ ਕੈ ॥੧੭॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਜਟਾਵਾਂ ਵਾਲੇ ਸਾਧ ਭੰਗਾਂ ਖਾ ਕੇ ਸੁਤੇ ਪਏ ਹੋਣ ॥੧੭॥
It seems that the hermits with matted locks are sleeping after eating the intoxicating hemps.17.
सुते जाणि जटाले भंगां खाइ कै ॥१७॥
ਪਉੜੀ ॥
पउड़ी ॥
ਦੁਹਾਂ ਕੰਧਾਰਾਂ ਮੁਹ ਜੁੜੇ ਨਾਲਿ ਧਉਸਾ ਭਾਰੀ ॥
ਭਾਰੀ ਧੌਂਸਿਆ (ਦੇ ਵਜਦਿਆਂ ਹੀ) ਦੋਹਾਂ ਪਾਸਿਆਂ ਦੀਆਂ ਕਤਾਰਾਂ ਆਹਮੋ ਸਾਹਮਣੇ ਡਟ ਗਈਆਂ।
Both the armies are facing each other alongwith the resounding big trumpet.
दुहां कंधारां मुह जुड़े नालि धउसा भारी ॥
ਕੜਕ ਉੱਠਿਆ ਫਉਜ ਤੇ ਵਡਾ ਅਹੰਕਾਰੀ ॥
ਫ਼ੌਜ ਵਿਚੋਂ ਵੱਡਾ ਹੰਕਾਰੀ (ਸੂਰਮਾ ਮਹਿਖਾਸੁਰ) ਕੜਕ ਉਠਿਆ
The highly egoist warrior of the army thundered.
कड़क उठिआ फउज ते वडा अहंकारी ॥
ਲੈ ਕੈ ਚਲਿਆ ਸੂਰਮੇ ਨਾਲਿ ਵਡੇ ਹਜਾਰੀ ॥
ਅਤੇ (ਆਪਣੇ) ਨਾਲ ਹਜ਼ਾਰਾਂ ਵਡੇ ਵਡੇ ਸੂਰਮੇ ਲੈ ਕੇ ਚਲ ਪਿਆ (ਹਜ਼ਾਰੀ ਦਾ ਅਰਥ ਹਜ਼ਾਰ-ਹਜ਼ਾਰ ਸੈਨਿਕਾਂ ਉਤੇ ਕਮਾਨ ਕਰਨ ਵਾਲੇ ਸੈਨਾ-ਨਾਇਕ ਵੀ ਹੋ ਸਕਦਾ ਹੈ)।
He is moving towards the war-arena with thousands of mighty warriors.
लै कै चलिआ सूरमे नालि वडे हजारी ॥
ਮਿਆਨੋ ਖੰਡਾ ਧੂਹਿਆ ਮਹਿਖਾਸੁਰ ਭਾਰੀ ॥
ਮਹਿਖਾਸੁਰ ਨੇ ਮਿਆਨ ਵਿਚੋਂ ਭਾਰੀ ਖੰਡਾ ਖਿਚ ਲਿਆ।
Mahishasura pulled out his huge double-edged sword from his scabbard.
मिआनो खंडा धूहिआ महिखासुर भारी ॥
ਉੱਮਲਿ ਲੱਥੇ ਸੂਰਮੇ ਮਾਰ ਮਚੀ ਕਰਾਰੀ ॥
(ਯੁੱਧ-ਭੂਮੀ ਵਿਚ) ਉਤਸਾਹ ਨਾਲ ਭਰੇ ਹੋਏ ਸੂਰਮੇ ਉਤਰ ਆਏ ਅਤੇ ਤਕੜੀ ਮਾਰ-ਕਾਟ ਸ਼ੁਰੂ ਹੋ ਗਈ।
The fighters entered the field enthusiastically and there occurred formidable fighting.
उमलि लथे सूरमे मार मची करारी ॥
ਜਾਪੇ ਚੱਲੇ ਰੱਤ ਦੇ ਸਲਲੇ ਜਟਧਾਰੀ ॥੧੮॥
(ਉਨ੍ਹਾਂ ਦੇ ਸਿਰਾਂ ਵਿਚੋਂ ਇਉਂ) ਲਹੂ ਵਗ ਰਿਹਾ ਸੀ (ਜਿਉਂ) ਸ਼ਿਵ ਦੀਆਂ ਜਟਾਵਾਂ ਵਿਚੋਂ (ਗੰਗਾ ਦੇ) ਜਲ ਦੀਆਂ ਧਾਰਾਂ ਵਗ ਰਹੀਆਂ ਹੋਣ ॥੧੮॥
It appears that the blood flows like the water (of Ganges) from the tangled hair of Shiva.18.
जापे चले रत दे सलले जटधारी ॥१८॥
ਪਉੜੀ ॥
पउड़ी ॥
ਸੱਟ ਪਈ ਜਮਧਾਣੀ ਦਲਾਂ ਮੁਕਾਬਲਾ ॥
ਦੋਹਰੇ ਨਗਾਰੇ (ਜਮਧਾਣੀ) ਉਤੇ ਸੱਟ ਵਜੀ ਅਤੇ ਦਲਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।
When the trumpet, enveloped by the hide of the male buffalo, the vehicle of Yama, sounded, the armies attacked each other.
सट पई जमधाणी दलां मुकाबला ॥
ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ ॥
ਦੇਵੀ ਦੁਰਗਾ ਨੇ ਮਿਆਨ ਤੋਂ ਕ੍ਰਿਪਾਨ ਧੂਹ ਲਈ।
Durga pulled her sword from the scabbard.
धूहि लई क्रिपाणी दुरगा मिआन ते ॥
ਚੰਡੀ ਰਾਕਸ ਖਾਣੀ ਵਾਹੀ ਦੈਤ ਨੂੰ ॥
ਚੰਡੀ ਨੇ ਰਾਖਸ਼ਾਂ ਦਾ ਨਾਸ਼ ਕਰਨ ਵਾਲੀ (ਤਲਵਾਰ) ਦੈਂਤ ਉਤੇ ਚਲਾਈ।
She struck the demon with that Chandi, the devourer of demons (that is the sword).
चंडी राकस खाणी वाही दैत नूं ॥
ਕੋਪਰ ਚੂਰਿ ਚਵਾਣੀ ਲੱਥੀ ਕਰਗ ਲੈ ॥
(ਉਹ ਤਲਵਾਰ ਦੈਂਤ ਦੀ) ਖੋਪਰੀ ਅਤੇ ਮੂੰਹ ਨੂੰ ਚੂਰ-ਚੂਰ ਕਰਦੀ ਪਿੰਜਰ ('ਕਰਗ') ਤਕ ਧਸ ਗਈ।
It broke the skull and face into pieces and pierced through the skeleton.
कोपर चूरि चवाणी लथी करग लै ॥
ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ ॥
(ਫਿਰ) (ਘੋੜੇ ਉਪਰ ਪਾਈ ਹੋਈ ਲੋਹੇ ਦੀ) ਝੁਲ ਅਤੇ ਕਾਠੀ (ਨੂੰ ਚੀਰਦੀ ਹੋਈ) ਧਰਤੀ ਉਤੇ ਜਾ ਵਜੀ।
And it further pierced through the saddle and caparison of the horse, and struck on the earth supported by the Bull (Dhaul).
पाखर तुरा पलाणी रड़की धरत जाइ ॥
ਲੈਂਦੀ ਅਘਾ ਸਿਧਾਣੀ ਸਿੰਗਾਂ ਧਉਲ ਦਿਆਂ ॥
(ਉਥੋਂ) ਲਹਿੰਦੀ ਹੋਈ (ਧਰਤੀ ਨੂੰ ਚੁਕੀ ਖੜੇ) ਬਲਦ ਦੇ ਸਿੰਗਾਂ ਤਕ ਜਾ ਪਹੁੰਚੀ।
It moved further and struck the horns of the Bull.
लैंदी अघा सिधाणी सिंगां धउल दिआं ॥
ਕੂਰਮ ਸਿਰ ਲਹਿਲਾਣੀ ਦੁਸਮਨ ਮਾਰਿ ਕੈ ॥
(ਇਸ ਤਰ੍ਹਾਂ) ਦੁਸ਼ਮਨ ਨੂੰ ਮਾਰ ਕੇ ਕਛੂਏ ਦੇ ਸਿਰ ਵਿਚ ਚਮਕੀ।
Then it struck on the Tortoise supporting the Bull and thus killing the enemy.
कूरम सिर लहिलाणी दुसमन मारि कै ॥
ਵੱਢੇ ਗਨ ਤਿਖਾਣੀ ਮੂਏ ਖੇਤ ਵਿਚਿ ॥
(ਦੈਂਤ ਇਸ ਤਰ੍ਹਾਂ) ਯੁੱਧ-ਭੂਮੀ ਵਿਚ ਮਰੇ ਪਏ ਸਨ (ਜਿਵੇਂ) ਤਿਖਾਣ ਨੇ (ਲਕੜੀ ਦੇ) ਮੋਛੇ ਵੱਢ ਦੇ (ਸੁਟੇ ਹਨ)।
The demons are lying dead in the battlefield like the pieces of wood sawed by the carpenter.
वढे गन तिखाणी मूए खेत विचि ॥
ਰਣ ਵਿਚਿ ਘੱਤੀ ਘਾਣੀ ਲੋਹੂ ਮਿਝ ਦੀ ॥
ਰਣ-ਭੂਮੀ ਵਿਚ ਲਹੂ ਅਤੇ ਮਿਝ ਦੀ ਘਾਣੀ ਬਣੀ ਪਈ ਸੀ।
The press of blood and marrow has been set in motion in the battlefield.
रण विचि घती घाणी लोहू मिझ दी ॥
ਚਾਰੇ ਜੁਗ ਕਹਾਣੀ ਚੱਲਗ ਤੇਗ ਦੀ ॥
(ਦੇਵੀ ਦੀ) ਤਲਵਾਰ ਦੀ ਕਹਾਣੀ ਚੌਂਹਾਂ ਯੁਗਾਂ ਤਕ ਚਲੇਗੀ।
The story of the sword will be related in all the four ages.
चारे जुग कहाणी चलग तेग दी ॥
ਬਿਧਣ ਖੇਤ ਵਿਹਾਣੀ ਮਹਿਖੇ ਦੈਤ ਨੂੰ ॥੧੯॥
ਮਹਿਖਾਸੁਰ ਨੂੰ ਯੁੱਧ-ਭੂਮੀ ਵਿਚ ਦੁਖਦਾਇਕ ਸਮਾਂ (ਬਿੱਧਣ) ਕਟਣਾ ਪਿਆ ॥੧੯॥
On the demon Mahisha the period of agony occurred in the battlefield.19.
बिधण खेत विहाणी महिखे दैत नूं ॥१९॥
ਇਤੀ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ ॥
ਇਸ ਤਰ੍ਹਾਂ ਮਹਿਖਾਸੁਰ ਦੈਂਤ ਨੂੰ ਮਾਰ ਕੇ ਦੁਰਗਾ ਆ ਗਈ।
In this way the demon Mahishasura was killed on the arrival of Durga.
इती महिखासुर दैत मारे दुरगा आइआ ॥
ਚਉਦਹ ਲੋਕਾਂ ਰਾਣੀ ਸਿੰਘੁ ਨਚਾਇਆ ॥
ਚੌਦਾਂ ਲੋਕਾਂ ਦੀ ਰਾਣੀ (ਦੇਵੀ ਨੇ ਪ੍ਰਸੰਨ ਹੋ ਕੇ ਆਪਣੇ ਵਾਹਨ) ਸ਼ੇਰ ਨੂੰ ਨਚਾਇਆ। ਦੇਵੀ ਦੁਰਗਾ ਨੇ ਚਉਦਹ ਲੋਕਾਂ ਰਾਣੀ ਸਿੰਘ ਨਚਾਇਆ।
The queen caused the lion to dance in the fourteen worlds.
चउदह लोकां राणी सिंघु नचाइआ ॥
ਮਾਰੇ ਬੀਰ ਜਟਾਣੀ ਦਲ ਵਿਚਿ ਅਗਲੇ ॥
(ਦੈਂਤਾਂ ਦੇ) ਦਲਾਂ ਵਿਚੋਂ ਬਹੁਤ ਸਾਰੇ ਜਟਾਧਾਰੀ ਵੀਰ (ਦੈਂਤਾਂ ਨੂੰ) ਦਲ ਵਿਚ ਮਾਰ ਦਿੱਤਾ।
She killed a great number of brave demons with matted locks in the battlefield.
मारे बीर जटाणी दल विचि अगले ॥
ਮੰਗਣ ਨਾਹੀ ਪਾਣੀ ਦਲੀ ਹੰਘਾਰ ਕੈ ॥
(ਰਣ ਵਿਚ ਵੈਰੀ) ਦਲ ਨੂੰ ਲਲਕਾਰਦੇ ਹੋਏ (ਸੂਰਵੀਰ) ਪਾਣੀ ਤਕ ਨਹੀਂ ਮੰਗਦੇ ਸਨ।
Challenging the armies, these warriors do not even ask for water.
मंगण नाही पाणी दली हंघार कै ॥
ਜਣੁ ਕਰੀ ਸਮਾਇ ਪਠਾਣੀ ਸੁਣਿ ਕੈ ਰਾਗ ਨੂੰ ॥
(ਉਹ ਯੁੱਧ ਵਿਚ ਇਤਨੇ ਮਗਨ ਸਨ) ਮਾਨੋ ਪਠਾਣ ਰਾਗ ਨੂੰ ਸੁਣ ਕੇ ਮਸਤ (ਸਮਾਇ) ਹੋ ਗਿਆ ਹੋਵੇ।
It seems that listening to the music, the Pathans have realized the state of ecstasy.
जणु करी समाइ पठाणी सुणि कै राग नूं ॥
ਰੱਤੂ ਦੇ ਹੜਵਾਣੀ ਚਲੇ ਬੀਰ ਖੇਤ ॥
ਰਣ-ਭੂਮੀ ਵਿਚ ਵੀਰ ਯੋਧਿਆਂ ਦੇ ਲਹੂ ਦਾ ਹੜ੍ਹ ਆ ਗਿਆ।
The flood of the blood of the fighters is flowing.
रतू दे हड़वाणी चले बीर खेत ॥
ਪੀਤਾ ਫੁੱਲੁ ਇਆਣੀ ਘੁੱਮਣ ਸੂਰਮੇ ॥੨੦॥
ਇਆਣਾ (ਵਿਅਕਤੀ) ਫੁਲ ਪੀਣ ਤੇ (ਜਿਵੇਂ ਝੂਮਦਾ ਹੈ, ਉਸ ਤਰ੍ਹਾਂ) ਸੂਰਮੇ ਝੂਮ ਰਹੇ ਸਨ ॥੨੦॥
The brave warriors are roaming as if they have ignorantly consumed the intoxicating poppy.20.
पीता फुलु इआणी घुमण सूरमे ॥२०॥
ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜੁ ਦੇ ॥
ਦੇਵਤਿਆਂ ਨੂੰ ਰਾਜ ਦੇ ਕੇ ਭਵਾਨੀ ਲੋਪ ਹੋ ਗਈ।
Bhavani (Durga) disappeard after bestowing kingdom on the gods.
होई अलोप भवानी देवां नूं राजु दे ॥
ਈਸਰ ਦੀ ਬਰਦਾਨੀ ਹੋਈ ਜਿੱਤ ਦਿਨ ॥
ਉਧਰ ਜਿਸ ਦਿਨ ਸ਼ਿਵ ਦੀ ਵਰਦਾਨੀ (ਘੜੀ) ਆ ਪਹੁੰਚੀ,
The day for which Shiva granted the boon.
ईसर दी बरदानी होई जित दिन ॥
ਸੁੰਭ ਨਿਸੁੰਭ ਗੁਮਾਨੀ ਜਨਮੇ ਸੂਰਮੇ ॥
ਤਦੋਂ ਸ਼ੁੰਭ-ਨਿਸ਼ੁੰਭ (ਨਾਂ ਦੇ) ਅਭਿਮਾਨੀ ਸੂਰਮੇ ਪੈਦਾ ਹੋ ਗਏ,
The proud warriors Sumbh and Nisumbh were born.
सुंभ निसुंभ गुमानी जनमे सूरमे ॥
ਇੰਦ੍ਰ ਦੀ ਰਜਧਾਨੀ ਤੱਕੀ ਜਿੱਤਨੀ ॥੨੧॥
(ਜਿਨ੍ਹਾਂ ਨੇ) ਇੰਦਰ ਦੀ ਰਾਜਧਾਨੀ ਨੂੰ ਜਿਤਣ ਦੀ ਇੱਛਾ ਨਾਲ ਵੇਖਿਆ ॥੨੧॥
They planned to conquer the capital of Indra.21.
इंद्र दी रजधानी तकी जितनी ॥२१॥
ਇੰਦ੍ਰਪੁਰੀ ਤੇ ਧਾਵਣਾ ਵਡ ਜੋਧੀਂ ਮਤਾ ਪਕਾਇਆ ॥
ਵਡਿਆਂ (ਰਾਖਸ਼) ਯੋਧਿਆਂ ਨੇ ਇੰਦਰਪੁਰੀ ਉਤੇ ਹਮਲਾ ਕਰਨ ਦਾ ਵਿਚਾਰ ਕੀਤਾ (ਯੋਜਨਾ ਬਣਾਈ)।
The great fighters decided to rush towards the kingdom of Indra.
इंद्रपुरी ते धावणा वड जोधीं मता पकाइआ ॥
ਸੰਜ ਪਟੇਲਾਂ ਪਾਖਰਾਂ ਭੇੜ ਸੰਦਾ ਸਾਜੁ ਬਣਾਇਆ ॥
ਕਵਚ, ਪਟੇਲਾਂ (ਮੂੰਹ ਨੂੰ ਢਕਣ ਦੀ ਲੋਹੇ ਦੀ ਜਾਲੀ) ਅਤੇ ਪਾਖਰਾਂ (ਲੋਹੇ ਦੀ ਜਾਲੀ ਦੀਆਂ ਬਣੀਆਂ ਘੋੜਿਆਂ ਦੀਆਂ ਝੁਲਾਂ) (ਨੂੰ ਲੈ ਕੇ) ਲੜਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ।
They began to prepare the war-material consisting of armour with belts and saddle-gear.
संज पटेलां पाखरां भेड़ संदा साजु बणाइआ ॥
ਜੰਮੇ ਕਟਕ ਅਛੂਹਣੀ ਅਸਮਾਨੁ ਗਰਦੀ ਛਾਇਆ ॥
ਅਛੂਹਣੀ ਸੈਨਾ (ਇਕੱਠੀ ਹੋ ਕੇ) ਚਲ ਪਈ, (ਉਸ ਦੇ ਚਲਣ ਨਾਲ) ਘਟਾ ਨੇ ਆਕਾਸ਼ ਨੂੰ ਢਕ ਲਿਆ।
An army of lakhs of warriors gathered and the dust rose to sky.
जंमे कटक अछूहणी असमानु गरदी छाइआ ॥
ਰੋਹਿ ਸੁੰਭ ਨਿਸੁੰਭ ਸਿਧਾਇਆ ॥੨੨॥
ਰੋਹ ਨਾਲ ਭਰੇ ਹੋਏ ਸ਼ੁੰਭ ਅਤੇ ਨਿਸ਼ੁੰਭ (ਯੁੱਧ ਲਈ) ਤੁਰ ਪਏ ॥੨੨॥
Sumbh and Nisumbh, full of rage, have marched forward.22.
रोहि सुंभ निसुंभ सिधाइआ ॥२२॥
ਪਉੜੀ ॥
पउड़ी ॥
ਸੁੰਭ ਨਿਸੁੰਭ ਅਲਾਇਆ ਵਡ ਜੋਧੀ ਸੰਘਰ ਵਾਏ ॥
ਸ਼ੁੰਭ ਅਤੇ ਨਿਸ਼ੁੰਭ ਨੇ ਆਦੇਸ਼ ਦਿੱਤਾ (ਤਾਂ) ਵੱਡੇ ਸੂਰਮਿਆਂ ਨੇ (ਯੁੱਧ ਦਾ) ਬਿਗਲ ਵਜਾ ਦਿੱਤਾ।
Sumbh and Nisumbh ordered the great warriors to sound the bugle of war.
सुंभ निसुंभ अलाइआ वड जोधी संघर वाए ॥
ਰੋਹ ਦਿਖਾਲੀ ਦਿੱਤੀਆ ਵਰਿਆਮੀ ਤੁਰੇ ਨਚਾਏ ॥
(ਹਰ ਪਾਸੇ) ਰੋਹ ਦਾ ਵਾਤਾਵਰਨ ਬਣ ਗਿਆ ਅਤੇ ਸੂਰਵੀਰਾਂ ਨੇ ਘੋੜੇ ਨਚਾਉਣੇ ਸ਼ੁਰੂ ਕਰ ਦਿੱਤੇ।
Great fury was visulised and the brave fighters caused the horses to dance.
रोह दिखाली दितीआ वरिआमी तुरे नचाए ॥
ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅਰੜਾਏ ॥
ਦੋਹਰੇ ਨਗਾਰੇ ਗੂੰਜਣ ਲਗੇ ਜਿਵੇਂ ਝੋਟਾ ('ਜਮ-ਬਾਹਣ') ਅਰੜਾਉਂਦਾ ਹੈ।
The double-trumpets sounded like the loud voice of the male buffalo, the vehicle of Yama.
घुरे दमामे दोहरे जम बाहण जिउ अरड़ाए ॥
ਦੇਉ ਦਾਨੋ ਲੁੱਝਣ ਆਏ ॥੨੩॥
ਦੇਵਤੇ ਅਤੇ ਦੈਂਤ ਯੁੱਧ ਕਰਨ ਲਈ ਆਣ ਢੁਕੇ ॥੨੩॥
The gods and demons have gathered to fight.23.
देउ दानो लुझण आए ॥२३॥
ਪਉੜੀ ॥
पउड़ी ॥
ਦਾਨੋ ਦੇਉ ਅਨਾਗੀ ਸੰਘਰੁ ਰਚਿਆ ॥
ਦੈਂਤਾਂ ਅਤੇ ਦੇਵਤਿਆਂ ਨੇ ਨਿਰੰਤਰ (ਬਿਨਾ ਨਾਗ਼ੇ ਦੇ) ਯੁੱਧ ਮਚਾ ਦਿੱਤਾ।
The demons and gods have started a continuous war.
दानो देउ अनागी संघरु रचिआ ॥
ਫੁੱਲ ਖਿੜੇ ਜਣ ਬਾਗੀਂ ਬਾਣੇ ਜੋਧਿਆਂ ॥
ਯੋਧਿਆਂ ਦੇ ਬਾਣੇ (ਇਸ ਤਰ੍ਹਾਂ ਪ੍ਰਤੀਤ ਹੁੰਦੇ ਹਨ) ਮਾਨੋ ਬਾਗ ਵਿਚ ਫੁਲ ਖਿੜੇ ਹੋਣ।
The garments of the warriors appear like flowers in the garden.
फुल खिड़े जण बागीं बाणे जोधिआं ॥
ਭੂਤਾਂ ਇੱਲਾਂ ਕਾਗੀਂ ਗੋਸ਼ਤ ਭਖਿਆ ॥
ਭੂਤਾਂ, ਇਲਾਂ ਤੇ ਕਾਵਾਂ ਨੇ (ਖ਼ੂਬ) ਮਾਸ ਖਾਇਆ ਸੀ।
The ghosts, vultures and crows have eaten the flesh.
भूतां इलां कागीं गोशत भखिआ ॥
ਹੁੰਮੜ ਧੁੰਮੜ ਜਾਗੀ ਘੱਤੀ ਸੂਰਿਆਂ ॥੨੪॥
ਸੂਰਮਿਆਂ ਨੇ ਸ਼ੋਰ ਮਚਾਇਆ ਹੋਇਆ ਸੀ ॥੨੪॥
The brave fighters have begun to run about.24.
हुंमड़ धुंमड़ जागी घती सूरिआं ॥२४॥
ਸੱਟ ਪਈ ਨਗਾਰੇ ਦਲਾਂ ਮੁਕਾਬਲਾ ॥
ਨਗਾਰੇ ਉਤੇ ਚੋਟ ਵਜੀ ਤਾਂ ਸੈਨਿਕ ਦਲਾਂ ਦਾ ਯੁੱਧ ਆਰੰਭ ਹੋ ਗਿਆ।
The trumpet was beaten and the armies attack each other.
सट पई नगारे दलां मुकाबला ॥
ਦਿਤੇ ਦੇਉ ਭਜਾਈ ਮਿਲਿ ਕੈ ਰਾਕਸ਼ੀਂ ॥
ਰਾਖਸ਼ਾਂ ਨੇ ਮਿਲ ਕੇ ਦੇਵਤਿਆਂ ਨੂੰ (ਯੁੱਧ-ਭੂਮੀ ਵਿਚੋਂ) ਭਜਾ ਦਿੱਤਾ।
The demons have gathered together and have caused the gods to flee.
दिते देउ भजाई मिलि कै राकशीं ॥
ਲੋਕੀ ਤਿਹੀ ਫਿਰਾਈ ਦੋਹੀ ਆਪਣੀ ॥
(ਦੈਂਤਾ ਨੇ) ਤਿੰਨਾਂ ਲੋਕਾਂ ਵਿਚ ਆਪਣੀ ਦੁਹਾਈ ਫਿਰਾ ਦਿੱਤੀ।
They exhibited their authority in the three worlds.
लोकी तिही फिराई दोही आपणी ॥
ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ॥
ਭੈ-ਭੀਤ ਹੋਏ ਦੇਵਤਿਆਂ ਨੂੰ ਦੁਰਗਾ ਦੀ ਸ਼ਰਨ (ਸਾਮ) ਵਿਚ ਜਾਣਾ ਪਿਆ।
The gods, having been frightened went under the refuge of Durga.
दुरगा दी साम तकाई देवां डरदिआं ॥
ਆਂਦੀ ਚੰਡਿ ਚੜਾਈ ਉਤੇ ਰਾਕਸ਼ਾਂ ॥੨੫॥
(ਅਤੇ) ਰਾਖਸ਼ਾਂ ਉਤੇ ਚੰਡੀ ਚੜ੍ਹਾ ਲਿਆਂਦੀ ॥੨੫॥
They caused the goddess Chandi to wage war with demons.25.
आंदी चंडि चड़ाई उते राकशां ॥२५॥
ਪਉੜੀ ॥
पउड़ी ॥
ਆਈ ਫੇਰਿ ਭਵਾਨੀ ਖਬਰੀ ਪਾਈਆਂ ॥
ਭਵਾਨੀ ਫਿਰ ਆ ਗਈ। (ਇਸ ਪ੍ਰਕਾਰ ਦਾ) ਸਮਾਚਾਰ (ਜਦੋਂ ਦੈਂਤਾਂ ਨੂੰ) ਪ੍ਰਾਪਤ ਹੋਇਆ
The demons hear the news that the goddess Bhavani has come again.
आई फेरि भवानी खबरी पाईआं ॥
ਦੈਤ ਵਡੇ ਅਭਿਮਾਨੀ ਹੋਏ ਏਕਠੇ ॥
(ਤਾਂ ਸਾਰੇ) ਵੱਡੇ ਅਭਿਮਾਨੀ ਦੈਂਤ ਇਕੱਠੇ ਹੋ ਗਏ।
The highly egoist demons gathered together.
दैत वडे अभिमानी होए एकठे ॥
ਲੋਚਨ ਧੂਮ ਗੁਮਾਨੀ ਰਾਇ ਬੁਲਾਇਆ ॥
(ਰਾਖਸ਼ਾਂ ਦੇ) ਰਾਜੇ (ਸੁੰਭ) ਨੇ ਅਭਿਮਾਨੀ ਧੂਮ੍ਰ-ਲੋਚਨ ਨੂੰ ਬੁਲਾਇਆ
The king Sumbh sent for the egoist Lochan Dhum.
लोचन धूम गुमानी राइ बुलाइआ ॥
ਜਗ ਵਿਚਿ ਵਡਾ ਦਾਨੋ ਆਪ ਕਹਾਇਆ ॥
(ਜੋ) ਜਗਤ ਵਿਚ ਆਪਣੇ ਆਪ ਨੂੰ ਵੱਡਾ ਦੈਂਤ ਅਖਵਾਉਂਦਾ ਸੀ।
He caused himself to be called the great demon.
जग विचि वडा दानो आप कहाइआ ॥
ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ॥੨੬॥
(ਧੂਮ੍ਰਲੋਚਨ ਨੇ) ਦੂਹਰੇ ਨਗਾਰੇ (ਖਰਚਾਮੀ) ਉਤੇ ਸਟ ਮਾਰ ਕੇ (ਕਿਹਾ ਕਿ ਮੈਂ) ਦੁਰਗਾ ਨੂੰ (ਬੰਨ੍ਹ ਕੇ) ਲਿਆਉਣਾ ਹੈ ॥੨੬॥
The drum enveloped with the hide of donkey was struck and it was proclaimed that Durga would be brought.26.
सट पई खरचामी दुरगा लिआवणी ॥२६॥
ਪਉੜੀ ॥
पउड़ी ॥
ਕੜਕ ਉਠੀ ਰਣ ਚੰਡੀ ਫਉਜਾਂ ਦੇਖਿ ਕੈ ॥
ਰਣ-ਭੂਮੀ ਵਿਚ (ਦੈਂਤਾਂ ਦੀਆਂ) ਫ਼ੌਜਾਂ ਵੇਖ ਕੇ ਚੰਡੀ ਕੜਕ ਉਠੀ।
Seeing the armies in the battlefield, Chandi shouted loudly.
कड़क उठी रण चंडी फउजां देखि कै ॥
ਧੂਹਿ ਮਿਆਨੋ ਖੰਡਾ ਹੋਈ ਸਾਹਮਣੇ ॥
ਮਿਆਨ ਵਿਚੋਂ ਖੰਡਾ ਖਿਚ ਕੇ (ਦੈਂਤ ਦੇ) ਸਾਹਮਣੇ ਹੋ ਗਈ।
She pulled her double-edged sword from her scabbard and came before the enemy.
धूहि मिआनो खंडा होई साहमणे ॥
ਸਭੇ ਬੀਰ ਸੰਘਾਰੇ ਧੂਮਰਨੈਣ ਦੇ ॥
(ਉਸ ਨੇ) ਧੂਮ੍ਰ ਨੈਨ ਦੇ ਸਾਰੇ ਸੂਰਮੇ ਮਾਰ ਦਿੱਤੇ; (ਇੰਜ ਪ੍ਰਤੀਤ ਹੁੰਦਾ ਹੈ)
She killed all the warriors of Dhumar Nain.
सभे बीर संघारे धूमरनैण दे ॥
ਜਣੁ ਲੈ ਕਟੇ ਆਰੇ ਦਰਖਤ ਬਾਢੀਆਂ ॥੨੭॥
ਮਾਨੋ ਤ੍ਰਖਾਣਾਂ ਨੇ ਆਰੇ ਲੈ ਕੇ ਬ੍ਰਿਛ ਕਟ ਦਿੱਤੇ ਹੋਣ ॥੨੭॥
It seems that the carpenters have chopped the trees with the saw.27.
जणु लै कटे आरे दरखत बाढीआं ॥२७॥
ਪਉੜੀ ॥
पउड़ी ॥
ਚੋਬੀ ਧਉਂਸ ਬਜਾਈ ਦਲਾਂ ਮੁਕਾਬਲਾ ॥
ਨਗਾਰਚੀ ('ਚੋਬੀ') ਨੇ ਧੌਂਸਾ ਵਜਾਇਆ, ਦਲਾਂ ਦਾ ਮੁਕਾਬਲਾ (ਸ਼ੁਰੂ ਹੋ ਗਿਆ)।
The drummers sounded the drums and the armies attacked each other.
चोबी धउंस बजाई दलां मुकाबला ॥
ਰੋਹ ਭਵਾਨੀ ਆਈ ਉਤੇ ਰਾਕਸਾਂ ॥
ਦੁਰਗਾ ਵੀ ਕ੍ਰੋਧਿਤ ਹੋ ਕੇ ਰਾਖਸਾਂ ਉਪਰ ਆ ਚੜ੍ਹੀ।
The infuriated Bhavani lodged the attack over the demons.
रोह भवानी आई उते राकसां ॥
ਖੱਬੈ ਦਸਤ ਨਚਾਈ ਸ਼ੀਹਣ ਸਾਰ ਦੀ ॥
(ਦੇਵੀ ਨੇ) ਖਬੇ ਹੱਥ ਵਿਚ ਲੋਹੇ ਦੀ ਸ਼ੇਰਨੀ (ਤਲਵਾਰ) ਨਚਾਈ
With her left hand, she caused the dance of the lionss of steel (sword).
खबै दसत नचाई शीहण सार दी ॥
ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ॥
ਅਤੇ ਬਹੁਤਿਆਂ ਦੇ ਸ਼ਰੀਰਾਂ ਉਤੇ ਮਾਰ ਕੇ (ਉਸ ਨੂੰ) ਰਾਂਗਲਾ ਕਰ ਦਿੱਤਾ।
She struck it on the bodies of many worriors and made it colourful.
बहुतिआं दे तन लाई कीती रंगुली ॥
ਭਾਈਆਂ ਮਾਰਨ ਭਾਈ ਦੁਰਗਾ ਜਾਣਿ ਕੈ ॥
(ਘਮਸਾਨ ਯੁੱਧ ਵਿਚ ਅਤਿਅੰਤ ਮਗਨ ਪਰ ਘਬਰਾਏ ਹੋਏ) ਰਾਖਸ਼ ਆਪਣੇ ਭਰਾ ਰਾਖਸ਼ਾਂ ਨੂੰ ਹੀ ਦੇਵੀ ਸਮਝ ਕੇ ਮਾਰੀ ਜਾਂਦੇ ਸਨ।
The brothers kill brothers mistaking them for Durga.
भाईआं मारन भाई दुरगा जाणि कै ॥
ਰੋਹ ਹੋਇ ਚਲਾਈ ਰਾਕਸ ਰਾਇ ਨੂੰ ॥
(ਦੇਵੀ ਨੇ) ਗੁੱਸੇ ਵਿਚ ਆ ਕੇ ਰਾਖਸ਼ ਰਾਜੇ (ਧੂਮ੍ਰ-ਨੈਨ) ਉਤੇ ਤਲਵਾਰ ਚਲਾ ਦਿੱਤੀ।
Having been infuriated, she struck it on the king of the demons.
रोह होइ चलाई राकस राइ नूं ॥
ਜਮ ਪੁਰ ਦੀਆ ਪਠਾਈ ਲੋਚਨ ਧੂਮ ਨੂੰ ॥
(ਫਲਸਰੂਪ) ਧੂਮ੍ਰ। ਨੈਨ ਨੂੰ ਯਮ-ਪੁਰੀ ਵਲ ਭੇਜ ਦਿੱਤਾ।
Lochan Dhum was sent to the city of Yama.
जम पुर दीआ पठाई लोचन धूम नूं ॥
ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ॥੨੮॥
ਇੰਜ ਪ੍ਰਤੀਤ ਹੁੰਦਾ ਹੈ ਕਿ ਸ਼ੁੰਭ ਨੂੰ ਮਾਰਨ ਦੀ ਸਾਈ ਦਿੱਤੀ ਹੋਵੇ ॥੨੮॥
It seems the she gave the advance money for the killing of Sumbh.28.
जापे दिती साई मारन सुंभ दी ॥२८॥
ਪਉੜੀ ॥
पउड़ी ॥
ਭੰਨੇ ਦੈਤ ਪੁਕਾਰੇ ਰਾਜੇ ਸੁੰਭ ਥੈ ॥
(ਰਣ-ਭੂਮੀ ਤੋਂ) ਭਜੇ ਹੋਏ ਰਾਖਸ਼ ਰਾਜੇ ਸ਼ੁੰਭ ਕੋਲ (ਜਾ ਕੇ) ਪੁਕਾਰਨ ਲਗੇ
The demons ran to their king Sumbh and beseeched;
भंने दैत पुकारे राजे सुंभ थै ॥
ਲੋਚਨ ਧੂਮ ਸੰਘਾਰੇ ਸਣੇ ਸਿਪਾਹੀਆਂ ॥
ਕਿ (ਦੇਵੀ ਨੇ) ਧੂਮ੍ਰ-ਨੈਨ ਨੂੰ ਸਿਪਾਹੀਆਂ ਸਮੇਤ ਮਾਰ ਦਿੱਤਾ ਹੈ।
"Lochan Dhum has been killed alongwith his soldiers;
लोचन धूम संघारे सणे सिपाहीआं ॥
ਚੁਣਿ ਚੁਣਿ ਜੋਧੇ ਮਾਰੇ ਅੰਦਰਿ ਖੇਤ ਦੈ ॥
(ਇਸ ਤੋਂ ਇਲਾਵਾ ਉਸ ਨੇ) ਰਣ ਖੇਤਰ ਵਿਚ ਚੁਣ ਚੁਣ ਕੇ (ਹੋਰ ਵੀ ਬਹੁਤ ਸਾਰੇ) ਯੋਧੇ ਮਾਰੇ ਹਨ।
She hath seleted the warriors and killed them in the battlefield;
चुणि चुणि जोधे मारे अंदरि खेत दै ॥
ਜਾਪਨ ਅੰਬਰਿ ਤਾਰੇ ਡਿੱਗਨਿ ਸੂਰਮੇ ॥
(ਉਥੇ) ਸੂਰਮੇ ਆਕਾਸ਼ ਤੋਂ ਡਿਗਦੇ ਹੋਏ ਤਾਰਿਆ ਜਿਹੇ ਪ੍ਰਤੀਤ ਹੁੰਦੇ ਸਨ।
It seems that the warriors have fallen like the stars from the sky;
जापन अंबरि तारे डिगनि सूरमे ॥
ਗਿਰੇ ਪਰਬਤ ਭਾਰੇ ਮਾਰੇ ਬਿੱਜੁ ਦੇ ॥
(ਜਾਂ ਫਿਰ) ਬਿਜਲੀ ਦੇ ਮਾਰੇ ਹੋਏ ਵਡੇ ਵਡੇ ਪਰਬਤ ਡਿਗੇ ਪਏ ਸਨ।
The huge mountains have fallen, having been smote by the lightning;
गिरे परबत भारे मारे बिजु दे ॥
ਦੈਤਾਂ ਦੇ ਦਲ ਹਾਰੇ ਦਹਸ਼ਤ ਖਾਇ ਕੈ ॥
(ਚੰਡੀ ਦੀ) ਦਹਿਸ਼ਤ ਨਾਲ ਹੀ ਦੈਂਤਾਂ ਦੇ ਦਲ ਹਾਰ ਗਏ ਸਨ।
The forces of the demons have been defeated on becoming panicky;
दैतां दे दल हारे दहशत खाइ कै ॥
ਬਚੇ ਸੁ ਮਾਰੇ ਮਾਰੇ ਰਹਦੇ ਰਾਇ ਥੈ ॥੨੯॥
(ਉਹੀ) ਬਚੇ ਸਨ ਜੋ ਮਾੜੇ ਸਨ (ਕਿਉਂਕਿ ਉਹ) ਮਾੜੇ ਰਾਖਸ਼ ਰਾਜੇ ਦੀ ਸ਼ਰਨ ਵਿਚ ਰਹਿੰਦੇ ਸਨ (ਨਹੀਂ ਤਾਂ ਉਹ ਵੀ ਮਾਰੇ ਜਾਂਦੇ) ॥੨੯॥
Those who were left have also been killed and the remaining have come to the king."29.
बचे सु मारे मारे रहदे राइ थै ॥२९॥
ਪਉੜੀ ॥
पउड़ी ॥
ਰੋਹ ਹੋਇ ਬੁਲਾਏ ਰਾਕਸ ਰਾਇ ਨੈ ॥
ਰਾਖਸ਼ ਰਾਜੇ (ਸ਼ੁੰਭ) ਨੇ ਗੁੱਸੇ ਨਾਲ ਭਰ ਕੇ (ਸਭ ਨੂੰ) ਬੋਲਾਇਆ।
Highly enraged, the king called the demons.
रोह होइ बुलाए राकस राइ नै ॥
ਬੈਠੇ ਮਤਾ ਪਕਾਏ ਦੁਰਗਾ ਲਿਆਵਣੀ ॥
(ਸਾਰਿਆਂ ਨੇ) ਬੈਠ ਕੇ ਸਲਾਹ ਕੀਤੀ ਕਿ ਦੁਰਗਾ (ਨੂੰ ਬੰਨ੍ਹ ਕੇ) ਲਿਆਂਦਾ ਜਾਏ।
They decided to capture Durga.
बैठे मता पकाए दुरगा लिआवणी ॥
ਚੰਡ ਅਰ ਮੁੰਡ ਪਠਾਏ ਬਹੁਤਾ ਕਟਕੁ ਦੈ ॥
(ਫਿਰ) ਚੰਡ ਅਤੇ ਮੁੰਡ ਨੂੰ ਬਹੁਤ ਸਾਰੀ ਸੈਨਾ ਦੇ ਕੇ (ਰਣ-ਭੂਮੀ ਵਲ) ਭੇਜਿਆ ਗਿਆ
Chand and Mund were sent with huge forces.
चंड अर मुंड पठाए बहुता कटकु दै ॥
ਜਾਪੇ ਛੱਪਰ ਛਾਏ ਬਣੀਆ ਕੇਜਮਾਂ ॥
(ਜਿਨ੍ਹਾਂ ਦੀਆਂ ਅਣਗਿਣਤ) ਤਲਵਾਰਾਂ (ਨੂੰ ਵੇਖ ਕੇ ਇਉਂ) ਪ੍ਰਤੀਤ ਹੋਇਆ ਮਾਨੋ ਛਪਰਾਂ ਦਾ ਪਸਾਰਾ ਕਰ ਦਿੱਤਾ ਗਿਆ ਹੋਵੇ।
It seemed that the swords coming together were like the thatched roofs.
जापे छपर छाए बणीआ केजमां ॥
ਜੇਤੇ ਰਾਇ ਬੁਲਾਏ ਚੱਲੇ ਜੁੱਧ ਨੋ ॥
ਰਾਜੇ ਨੇ ਜਿਤਨੇ ਰਾਖਸ਼ ਬੁਲਾਏ ਸਨ, (ਉਹ) ਸਾਰੇ ਯੁੱਧ ਨੂੰ ਚਲ ਪਏ
All those who were called, marched for war.
जेते राइ बुलाए चले जुद्ध नो ॥
ਜਣੁ ਜਮ ਪੁਰਿ ਪਕੜਿ ਚਲਾਏ ਸਭੇ ਮਾਰਣੇ ॥੩੦॥
ਮਾਨੋ ਸਾਰਿਆ ਨੂੰ ਮਾਰਨ ਲਈ ਯਮਪੁਰੀ ਨੂੰ ਭੇਜ ਦਿੱਤਾ ਗਿਆ ਹੋਵੇ ॥੩੦॥
It appear that they were all caught and sent to the city of Yama for killing.30.
जणु जम पुरि पकड़ि चलाए सभे मारणे ॥३०॥
ਪਉੜੀ ॥
पउड़ी ॥
ਢੋਲ ਨਗਾਰੇ ਵਾਏ ਦਲਾਂ ਮੁਕਾਬਲਾ ॥
(ਨਗਾਰਚੀਆਂ ਨੇ) ਢੋਲ ਅਤੇ ਨਗਾਰੇ ਵਜਾਏ ਅਤੇ ਦਲਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।
The drums and trumpets were sounded and the armies attacked each other.
ढोल नगारे वाए दलां मुकाबला ॥
ਰੋਹਿ ਰੁਹੇਲੇ ਆਏ ਉਤੇ ਰਾਕਸਾਂ ॥
ਰੋਹ ਨਾਲ ਭਰੇ ਹੋਏ ਰਾਖਸ਼ ਉਥੇ ਚੜ੍ਹ ਆਏ।
The enraged warriors marched against the demons.
रोहि रुहेले आए उते राकसां ॥
ਸਭਨੀ ਤੁਰੇ ਨਚਾਏ ਬਰਛੇ ਪਕੜਿ ਕੈ ॥
ਸਭ ਨੇ ਬਰਛੀਆਂ ਪਕੜ ਕੇ ਘੋੜੇ ਨਚਾਏ।
All of them holding their daggers, caused their horses to dance.
सभनी तुरे नचाए बरछे पकड़ि कै ॥
ਬਹੁਤੇ ਮਾਰਿ ਗਿਰਾਏ ਅੰਦਰਿ ਖੇਤ ਦੈ ॥
(ਦੇਵੀ ਨੇ ਉਨ੍ਹਾਂ ਵਿਚੋਂ) ਬਹੁਤੇ ਯੁੱਧ-ਭੂਮੀ ਵਿਚ ਮਾਰ ਕੇ ਡਿਗਾ ਦਿੱਤੇ।
Many were killed and thrown in the battlefield.
बहुते मारि गिराए अंदरि खेत दै ॥
ਤੀਰੀਂ ਛਹਬਰ ਲਾਈ ਬੁੱਠੀ ਦੇਵਤਾ ॥੩੧॥
ਦੇਵੀ ਨੇ ਪ੍ਰਸੰਨ ਹੋ ਕੇ ਤੀਰਾਂ ਦੀ ਝੜੀ ਲਾਈ ਹੋਈ ਸੀ ॥੩੧॥
The arrows shot by the goddess came in showers.31.
तीरीं छहबर लाई बुठी देवता ॥३१॥
ਭੇਰੀਂ ਸੰਖ ਵਜਾਏ ਸੰਘਰੁ ਰੱਚਿਆ ॥
ਦੁਰਗਾ ਨੇ ਭੇਰੀਆਂ ਸੰਖ ਵਜਾ ਕੇ ਯੁੱਧ ਸ਼ੁਰੂ ਕਰ ਦਿੱਤਾ
The drums and conches were sounded and the war began.
भेरीं संख वजाए संघरु रचिआ ॥
ਤਣਿ ਤਣਿ ਤੀਰ ਚਲਾਏ ਦੁਰਗਾ ਧਨਖ ਲੈ ॥
ਅਤੇ ਧਨੁਸ਼ ਲੈ ਕੇ ਖਿਚ ਖਿਚ ਕੇ ਤੀਰ ਚਲਾਏ।
Durga, taking her bow, stretched it again and again for shooting arrows.
तणि तणि तीर चलाए दुरगा धनख लै ॥
ਜਿਨੀ ਦਸਤ ਉਠਾਏ ਰਹੇ ਨ ਜੀਵਦੇ ॥
ਜਿਨ੍ਹਾਂ ਨੇ (ਦੇਵੀ ਵਲ) ਹੱਥ ਉਲ੍ਹਾਰਿਆ, (ਉਨ੍ਹਾਂ ਵਿਚੋਂ ਕੋਈ ਵੀ) ਜੀਉਂਦਾ ਨਾ ਰਿਹਾ।
Those who raised their hands against the goddess, did not survive.
जिनी दसत उठाए रहे न जीवदे ॥
ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ॥੩੨॥
ਦੇਵੀ ਨੇ ਚੰਡ ਅਤੇ ਮੁੰਡ ਨੂੰ ਨਸ਼ਟ ਕਰ ਦਿੱਤਾ ॥੩੨॥
She destroyed both Chand and Mund.32.
चंड अर मुंड खपाए दोनो देवता ॥३२॥
ਸੁੰਭ ਨਿਸੁੰਭ ਰਿਸਾਏ ਮਾਰੇ ਦੈਤ ਸੁਣਿ ॥
ਦੈਂਤਾਂ ਦੇ ਮਾਰੇ ਜਾਣ (ਦੀ ਗੱਲ) ਸੁਣ ਕੇ ਸ਼ੁੰਭ ਅਤੇ ਨਿਸੁੰਭ ਕ੍ਰੋਧਿਤ ਹੋ ਗਏ।
Sumbh and Nisumbh were highly enraged on hearing this killing.
सुंभ निसुंभ रिसाए मारे दैत सुणि ॥
ਜੋਧੇ ਸਭਿ ਬੁਲਾਏ ਆਪਣੇ ਮਜਲਸੀ ॥
(ਉਨ੍ਹਾਂ ਨੇ) ਆਪਣੀ ਮਜਲਸ ਵਿਚ ਸਾਰੇ ਯੋਧੇ ਬੁਲਾ ਲਏ
They called all the brave fighters, who were their advisers.
जोधे सभि बुलाए आपणे मजलसी ॥
ਜਿਨੀ ਦੇਉ ਭਜਾਏ ਇੰਦ੍ਰ ਜੇਹਵੇ ॥
(ਅਤੇ ਕਿਹਾ ਕਿ) ਜਿਨ੍ਹਾਂ ਨੇ ਇੰਦਰ ਵਰਗੇ ਦੇਵਤੇ ਭਜਾਏ ਹੋਏ ਸਨ,
Those who had caused the gods like Indra run away.
जिनी देउ भजाए इंद्र जेहवे ॥
ਤੇਈ ਮਾਰ ਗਿਰਾਏ ਪਲ ਵਿਚ ਦੇਵਤਾ ॥
ਉਨ੍ਹਾਂ (ਚੰਡ ਅਤੇ ਮੁੰਡ) ਨੂੰ ਵੀ ਦੇਵੀ ਨੇ ਪਲ ਵਿਚ ਮਾਰ ਸੁਟਿਆ ਹੈ।
The goddess killed them in an instant.
तेई मार गिराए पल विच देवता ॥
ਓਨੀ ਦਸਤੀ ਦਸਤ ਵਜਾਏ ਤਿਨਾ ਚਿਤਿ ਕਰਿ ॥
ਉਨ੍ਹਾਂ ਦਾ ਧਿਆਨ ਕਰਕੇ (ਮਜਲਸ ਵਿਚ ਇਕੱਠੇ ਹੋਏ ਯੋਧਿਆਂ ਨੇ ਗਮ ਵਿਚ ਡੁਬ ਕੇ) ਹੱਥ ਤੇ ਹੱਥ ਮਾਰੇ।
Keeping Chand Mund in their mind, they rubbed their hands in sorrow.
ओनी दसती दसत वजाए तिना चिति करि ॥
ਫਿਰਿ ਸ੍ਰਣਵਤ ਬੀਜ ਚਲਾਏ ਬੀੜੇ ਰਾਇ ਦੇ ॥
ਫਿਰ ਰਾਜੇ (ਸ਼ੁੰਭ) ਨੇ ਰਕਤ-ਬੀਜ ਨੂੰ (ਪਾਨ ਦਾ) ਬੀੜਾ ਦੇ ਕੇ (ਯੁੱਧ-ਭੂਮੀ ਵਲ) ਤੋਰਿਆ।
Then Sranwat Beej was prepared and sent by the king.
फिरि स्रणवत बीज चलाए बीड़े राइ दे ॥
ਸੰਜ ਪਟੇਲਾ ਪਾਏ ਚਿਲਕਤ ਟੋਪੀਆਂ ॥
(ਰਾਖਸ਼ਾਂ ਨੇ) ਕਵਚ ਅਤੇ ਪਟੇਲੇ (ਮੂੰਹ ਨੂੰ ਢਕਣ ਲਈ ਲੋਹੇ ਦੀਆਂ ਜਾਲੀਆਂ) ਨੂੰ ਧਾਰਨ ਕੀਤਾ ਹੋਇਆ ਸੀ (ਅਤੇ ਉਨ੍ਹਾਂ ਦੀਆਂ) ਟੋਪੀਆਂ ਚਮਕ ਰਹੀਆਂ ਸਨ।
He wore the armour with belts and the helmet which glistened.
संज पटेला पाए चिलकत टोपीआं ॥
ਲੁੱਝਣ ਨੋ ਅਰੜਾਏ ਰਾਕਸ ਰੋਹਲੇ ॥
(ਉਹ) ਕ੍ਰੋਧਵਾਨ ਰਾਖਸ਼ ਯੁੱਧ ਕਰਨ ਲਈ ਅਰੜਾ ਰਹੇ ਸਨ।
The infuriated demons shouted loudly for war.
लुझण नो अरड़ाए राकस रोहले ॥
ਕਦੇ ਨ ਕਿਨੈ ਹਟਾਏ ਜੁੱਧ ਮਚਾਇ ਕੈ ॥
(ਜਿਨ੍ਹਾਂ ਯੋਧਿਆਂ ਨੂੰ) ਯੁੱਧ ਮਚਾ ਦੇਣ (ਤੋਂ ਬਾਦ) ਕੋਈ ਹਟਾ ਨਹੀਂ ਸਕਿਆ,
After waging war, none could get their retreat.
कदे न किनै हटाए जुद्ध मचाइ कै ॥
ਮਿਲਿ ਤੇਈ ਦਾਨੋ ਆਏ ਹੁਣ ਸੰਘਰ ਦੇਖਣਾ ॥੩੩॥
ਉਹੀ ਰਾਖਸ਼ ਮਿਲ ਕੇ (ਯੁੱਧ ਮਚਾਉਣ ਲਈ) ਆ ਗਏ ਸਨ, ਹੁਣ ਯੁੱਧ (ਦਾ ਦ੍ਰਿਸ਼) ਵੇਖਣਾ ॥੩੩॥
Such demons have gathered together and come, now see the ensuing war.33.
मिलि तेई दानो आए हुण संघर देखणा ॥३३॥
ਪਉੜੀ ॥
पउड़ी ॥
ਦੈਤੀ ਡੰਡ ਉਭਾਰੀ ਨੇੜੈ ਆਇ ਕੈ ॥
ਦੈਂਤਾਂ ਨੇ ਨੇੜੇ ਆ ਕੇ ਬਹੁਤ ਰੌਲਾ (ਪਾ ਦਿੱਤਾ)।
On coming near, the demons raised the din.
दैती डंड उभारी नेड़ै आइ कै ॥
ਸਿੰਘ ਕਰੀ ਅਸਵਾਰੀ ਦੁਰਗਾ ਸ਼ੋਰ ਸੁਣਿ ॥
(ਉਨ੍ਹਾਂ ਦੀ ਆਮਦ ਦਾ) ਸ਼ੋਰ ਸੁਣ ਕੇ ਦੁਰਗਾ ਸ਼ੇਰ ਉਤੇ ਸਵਾਰ ਹੋ ਗਈ।
Hearing this clamour, Durga mounted her lion.
सिंघ करी असवारी दुरगा शोर सुणि ॥
ਖੱਬੈ ਦਸਤ ਉਭਾਰੀ ਗਦਾ ਫਿਰਾਇ ਕੈ ॥
(ਉਸ ਨੇ) ਗਦਾਂ ਨੂੰ ਘੁੰਮਾ ਕੇ ਖਬੇ ਹੱਥ ਵਿਚ ਉਲਾਰਿਆ
She twirled her mace, raising it with her left hand.
खबै दसत उभारी गदा फिराइ कै ॥
ਸੈਨਾ ਸਭ ਸੰਘਾਰੀ ਸ੍ਰਣਵਤ ਬੀਜ ਦੀ ॥
ਅਤੇ ਰਕਤ-ਬੀਜ ਦੀ ਸਾਰੀ ਸੈਨਾ ਮਾਰ ਦਿੱਤੀ।
She killed all the army of Sranwat Beej.
सैना सभ संघारी स्रणवत बीज दी ॥
ਜਣੁ ਮਦ ਖਾਇ ਮਦਾਰੀ ਘੂਮਨ ਸੂਰਮੇ ॥
ਸੂਰਮੇ ਰਣ ਵਿਚ (ਇਉਂ) ਘੁੰਮ ਰਹੇ ਹਨ ਮਾਨੋ ਅਮਲੀ ('ਮਦਾਰੀ') ਨਸ਼ਾ ਕਰ ਕੇ (ਘੁੰਮ ਰਿਹਾ ਹੋਵੇ)।
It appears that the warriors were roaming like the drug addicts taking drugs.
जणु मद खाइ मदारी घूमन सूरमे ॥
ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿਚਿ ॥
ਅਣਗਿਣਤ (ਦੈਂਤ) ਪੈਰ ਪਸਾਰੇ ਹੋਇਆਂ ਜੰਗ ਦੇ ਮੈਦਾਨ ਵਿਚ ਰੁਲ ਰਹੇ ਸਨ।
Innumerable warriors are lying neglected in the battlefield, stretching their legs.
अगणत पाउ पसारी रुले अहाड़ विचि ॥
ਜਾਪੇ ਖੇਡਿ ਖਿਡਾਰੀ ਸੁੱਤੇ ਫਾਗ ਨੂੰ ॥੩੪॥
(ਇੰਜ) ਪ੍ਰਤੀਤ ਹੁੰਦਾ ਹੈ ਕਿ ਖਿਡਾਰੀ ਹੋਲੀ ਖੇਡ ਕੇ ਸੁਤੇ ਪਏ ਹੋਣ ॥੩੪॥
It seems that the revelers playing Holi are sleeping.34.
जापे खेडि खिडारी सुते फाग नूं ॥३४॥
ਪਉੜੀ ॥
पउड़ी ॥
ਸ੍ਰਣਵਤ ਬੀਜ ਹਕਾਰੇ ਰਹਦੇ ਸੂਰਮੇ ॥
ਰਕਤ-ਬੀਜ ਨੇ ਬਾਕੀ ਬਚੇ ਸੂਰਮਿਆਂ ਨੂੰ ਬੁਲਾ ਲਿਆ।
Sranwat Beej called all the remaining warriors.
स्रणवत बीज हकारे रहदे सूरमे ॥
ਜੋਧੇ ਜੇਡ ਮੁਨਾਰੇ ਦਿੱਸਨ ਖੇਤ ਵਿਚਿ ॥
ਰਣ-ਭੂਮੀ ਵਿਚ ਮੁਨਾਰਿਆਂ ਵਰਗੇ ਯੋਧਿਆਂ ਨੇ
They seem like minarets in the battlefield.
जोधे जेड मुनारे दिसन खेत विचि ॥
ਸਭਨੀ ਦਸਤ ਉਭਾਰੇ ਤੇਗਾਂ ਧੂਹਿ ਕੈ ॥
ਤਲਵਾਰਾਂ ਖਿਚ ਕੇ ਹੱਥਾਂ (ਬਾਂਹਵਾਂ) ਨੂੰ ਉਲਾਰ ਲਿਆ।
All of them pulling their swords, raised their hands.
सभनी दसत उभारे तेगां धूहि कै ॥
ਮਾਰੋ ਮਾਰ ਪੁਕਾਰੇ ਆਏ ਸਾਹਮਣੇ ॥
(ਉਹ ਸਾਰੇ) ਮਾਰੋ-ਮਾਰੋ ਕਹਿੰਦੇ ਦੇਵੀ ਦੇ ਸਾਹਮਣੇ ਆਣ (ਡਟੇ)।
They came in front shouting "kill, kill".
मारो मार पुकारे आए साहमणे ॥
ਸੰਜਾਤੇ ਠਣਕਾਰੇ ਤੇਗੀਂ ਉੱਬਰੇ ॥
ਉਲਰੀਆਂ ਹੋਈਆਂ ਤਲਵਾਰਾਂ ਕਵਚਾਂ (ਉਪਰ ਵਜਣ ਤੇ ਇੰਜ) ਠਣਕਾਰ (ਦੀ ਧੁਨੀ) ਕਰ ਰਹੀਆਂ ਸਨ
With the striking of swords on the armour, the clatter arises.
संजाते ठणकारे तेगीं उबरे ॥
ਘਾੜ ਘੜਨਿ ਠਠਿਆਰੇ ਜਾਣਿ ਬਣਾਇ ਕੈ ॥੩੫॥
ਮਾਨੋ ਠਠਿਆਰ ਭਾਂਡੇ ਬਣਾਉਣ ਦੀ ਕ੍ਰਿਆ ਕਰ ਰਹੇ ਹੋਣ ॥੩੫॥
It seems that the tinkers are fashioning the vessels with the blows of hammer.35.
घाड़ घड़नि ठठिआरे जाणि बणाइ कै ॥३५॥
ਪਉੜੀ ॥
पउड़ी ॥
ਸੱਟ ਪਈ ਜਮਧਾਣੀ ਦਲਾਂ ਮੁਕਾਬਲਾ ॥
ਦੂਹਰੇ ਧੌਂਸਿਆਂ ਉਪਰ ਸਟ ਪਈ ਅਤੇ ਫੌਜਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।
When the trumpet enveloped by the hide of the male buffalo, the vehicle of Yama, sounded, the armies attacked each other.
सट पई जमधाणी दलां मुकाबला ॥
ਘੂਮਰ ਬਰਗ ਸਤਾਣੀ ਦਲ ਵਿਚਿ ਘੱਤੀਓ ॥
(ਦੇਵੀ ਨੇ ਦੈਂਤਾਂ ਦੇ) ਦਲ ਵਿਚ (ਅਜਿਹੀ) ਉਧੜ-ਧੁੰਮੀ ('ਘੁਮਰ') ਮਚਾਈ (ਕਿ) ਭਾਜੜਾਂ ('ਬਰਗਸਤਾਣੀ') ਪੈ ਗਈਆਂ।
(The goddess) was the cause of flight and consternation in the battlefield.
घूमर बरग सताणी दल विचि घतीओ ॥
ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ॥
(ਯੁੱਧ-ਭੂਮੀ) ਵਿਚ ਸੂਰਮੇ ਘੋੜਿਆਂ ਅਤੇ ਪਲਾਣਿਆਂ (ਲੋਹੇ ਦੀਆਂ ਝੁਲਾਂ) ਸਹਿਤ ਡਿਗ ਰਹੇ ਸਨ।
The warriors fall alongwith their horses and saddles.
सणे तुरा पलाणी डिगण सूरमे ॥
ਉਠਿ ਉਠਿ ਮੰਗਣਿ ਪਾਣੀ ਘਾਇਲ ਘੂਮਦੇ ॥
ਘਾਇਲ ਹੋਏ ਘੁੰਮਦੇ ਫਿਰਦੇ ਸੂਰਮੇ ਉਠ ਉਠ ਕੇ ਪਾਣੀ ਮੰਗ ਰਹੇ ਸਨ।
The wounded ones arise and ask for water while roaming.
उठि उठि मंगणि पाणी घाइल घूमदे ॥
ਏਵਡੁ ਮਾਰ ਵਿਹਾਣੀ ਉਪਰਿ ਰਾਕਸਾਂ ॥
ਰਾਖਸ਼ਾਂ ਉਤੇ ਇਤਨੀ ਮਾਰ ਪਈ
Such a great calamity fell on the demons.
एवडु मार विहाणी उपरि राकसां ॥
ਬਿੱਜਲ ਜਿਉ ਝਰਲਾਣੀ ਉੱਠੀ ਦੇਵਤਾ ॥੩੬॥
ਜਿਵੇਂ ਦੇਵੀ ਬਿਜਲੀ ਬਣ ਕੇ (ਦੈਂਤਾ ਦੇ ਦਲ ਉਤੇ) ਕੜਕ ਕੇ ਡਿਗੀ ਹੈ ॥੩੬॥
From this side the goddess rose like thundering lightning.36.
बिजल जिउ झरलाणी उठी देवता ॥३६॥
ਪਉੜੀ ॥
पउड़ी ॥
ਚੋਬੀ ਧਉਸ ਉਭਾਰੀ ਦਲਾਂ ਮੁਕਾਬਲਾ ॥
ਨਗਾਰਚੀ ਨੇ ਨਗਾਰਾ ਗੁੰਜਾਇਆ ('ਉਭਾਰੀ') ਅਤੇ ਫ਼ੌਜਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।
The drummer sounded the trumpet and the armies attacked each other.
चोबी धउस उभारी दलां मुकाबला ॥
ਸਭੋ ਸੈਨਾ ਮਾਰੀ ਪਲ ਵਿਚਿ ਦਾਨਵੀ ॥
ਪਲ ਵਿਚ ਦੈਂਤਾਂ ਦੀ ਸਾਰੀ ਸੈਨਾ ਮਾਰੀ ਗਈ।
All the army of the demons was killed in an instant.
सभो सैना मारी पल विचि दानवी ॥
ਦੁਰਗਾ ਦਾਨੋ ਮਾਰੇ ਰੋਹੁ ਬਢਾਇ ਕੈ ॥
ਦੁਰਗਾ ਨੇ ਰੋਹ ਵਧਾ ਕੇ ਦੈਂਤਾਂ ਨੂੰ ਮਾਰਿਆ (ਅਤੇ ਆਖੀਰ ਵਿਚ)
Highly infuriated, Durga killed the demons.
दुरगा दानो मारे रोहु बढाइ कै ॥
ਸਿਰ ਵਿਚਿ ਤੇਗ ਵਗਾਈ ਸ੍ਰਣਵਤ ਬੀਜ ਦੇ ॥੩੭॥
ਰਕਤ-ਬੀਜ ਦੇ ਸਿਰ ਵਿਚ ਵੀ ਤਲਵਾਰ ਦੇ ਮਾਰੀ ॥੩੭॥
She struck the sword on the head of Sranwat Beej.37.
सिर विचि तेग वगाई स्रणवत बीज दे ॥३७॥
ਅਗਣਤ ਦਾਨੋ ਭਾਰੇ ਹੋਏ ਲੋਹੂਆ ॥
ਅਣਗਿਣਤ ਵਡੇ ਦੈਂਤ ਲਹੂ-ਲੁਹਾਨ ਹੋ ਗਏ।
Innumerable mighty demons were steeped in blood.
अगणत दानो भारे होए लोहूआ ॥
ਜੋਧੇ ਜੇਡ ਮੁਨਾਰੇ ਅੰਦਰਿ ਖੇਤ ਦੈ ॥
ਰਣ-ਖੇਤਰ ਵਿਚ ਯੋਧੇ ਮੁਨਾਰਿਆਂ ਜੇਡੇ (ਦਿਸ ਪੈਂਦੇ ਸਨ)।
Those minarets-like demons in the battlefield;
जोधे जेड मुनारे अंदरि खेत दै ॥
ਦੁਰਗਾ ਨੋ ਲਲਕਾਰੇ ਆਵਣ ਸਾਹਮਣੇ ॥
(ਉਹ) ਸਾਹਮਣੇ ਆ ਕੇ ਦੁਰਗਾ ਨੂੰ ਲਲਕਾਰਦੇ ਸਨ।
They challenged Durga and came in front of her.
दुरगा नो ललकारे आवण साहमणे ॥
ਦੁਰਗਾ ਸਭਿ ਸੰਘਾਰੇ ਰਾਕਸ ਆਂਵਦੇ ॥
(ਇਸ ਤਰ੍ਹਾਂ) ਆਉਂਦੇ ਹੋਏ ਸਾਰਿਆਂ ਰਾਖਸ਼ਾਂ ਨੂੰ ਦੁਰਗਾ ਨੇ ਮਾਰ ਦਿੱਤਾ।
Durga killed all the coming demons.
दुरगा सभि संघारे राकस आंवदे ॥
ਰਤੂ ਦੇ ਪਰਨਾਲੇ ਤਿਨ ਤੇ ਭੁਇ ਪਏ ॥
ਉਨ੍ਹਾਂ ਦੇ (ਸ਼ਰੀਰਾਂ ਵਿਚੋਂ ਨਿਕਲਦੇ) ਲਹੂ ਦੇ ਪਰਨਾਲੇ ਧਰਤੀ ਉਤੇ ਪੈ ਰਹੇ ਸਨ
From their bodies the drains of blood fell on the ground.
रतू दे परनाले तिन ते भुइ पए ॥
ਉੱਠੇ ਕਾਰਣਆਰੇ ਰਾਕਸ ਹੜਹੜਾਇ ॥੩੮॥
(ਅਤੇ ਉਨ੍ਹਾਂ ਦੇ ਲਹੂ ਵਿਚੋਂ ਹੋਰ) ਲੜਾਕੂ ਰਾਖਸ਼ ਠਾਹ ਠਾਹ ਹਸਦੇ ਹੋਏ ਉਠ ਰਹੇ ਸਨ ॥੩੮॥
Some of the active demons arise out of them laughingly.38.
उठे कारणआरे राकस हड़हड़ाइ ॥३८॥
ਧਗਾਂ ਸੰਗਲੀਆਲੀ ਸੰਘਰ ਵਾਇਆ ॥
ਸੰਗਲਾਂ ਨਾਲ ਬੰਨ੍ਹੇ ਨਗਾਰਿਆਂ ਤੋਂ ਜੰਗ ਦਾ ਨਾਦ ਨਿਕਲਿਆ।
The enchained trumpets and bugles sounded.
धगां संगलीआली संघर वाइआ ॥
ਬਰਛੀ ਬੰਬਲੀਆਲੀ ਸੂਰੇ ਸੰਘਰੇ ॥
ਫੁੰਮਣਾਂ ਵਾਲੀਆਂ ਬਰਛੀਆਂ ਲੈ ਕੇ ਸੂਰਮੇ ਯੁੱਧ ਕਰਨ ਲਗੇ।
The warriors fought with daggers bedecked with tassels.
बरछी बंबलीआली सूरे संघरे ॥
ਭੇੜ ਮਚਿਆ ਬੀਰਾਲੀ ਦੁਰਗਾ ਦਾਨਵੀਂ ॥
ਦੇਵੀ ਅਤੇ ਦੈਂਤਾਂ ਵਿਚਾਲੇ ਬਹਾਦਰੀ ('ਬੀਰਾਲੀ') ਵਾਲਾ ਯੁੱਧ ਮਚਿਆ ਹੋਇਆ ਸੀ।
The war of bravery was waged between Durga and demos.
भेड़ मचिआ बीराली दुरगा दानवीं ॥
ਮਾਰ ਮਚੀ ਮੁਹਰਾਲੀ ਅੰਦਰਿ ਖੇਤ ਦੈ ॥
ਯੁੱਧ-ਭੂਮੀ ਵਿਚ ਅਤਿ ਅਧਿਕ ਮਾਰ ਮਚੀ ਹੋਈ ਸੀ,
There had been extreme destruction in the battlefield.
मार मची मुहराली अंदरि खेत दै ॥
ਜਣੁ ਨਟ ਲੱਥੇ ਛਾਲੀ ਢੋਲ ਬਜਾਇ ਕੈ ॥
ਮਾਨੋ (ਸੂਰਮੇ) ਨਟਾਂ ਵਾਂਗ ਢੋਲ ਵਜਾ ਕੇ ਛਾਲਾਂ ਮਾਰ ਰਹੇ ਹੋਣ।
It appears that the actors, sounding their drum, have jumped into the war-arena.
जणु नट लथे छाली ढोल बजाइ कै ॥
ਲੋਹੂ ਫਾਥੀ ਜਾਲੀ ਲੋਥੀਂ ਜਮਧੜੀ ॥
ਲੋਥਾਂ ਵਿਚ ਕਟਾਰਾਂ (ਜਮਧੜ) ਖੁਭੀਆਂ ਹੋਈਆਂ ਇੰਜ ਪ੍ਰਤੀਤ ਹੋ ਰਹੀਆਂ ਹਨ ਜਿਵੇਂ ਲਾਲ ਰੰਗ ਦੀ ਮੱਛਲੀ ਜਾਲੀ ਵਿਚ ਫਸੀ ਹੋਵੇ।
The dagger penetrated in the corpse seems like a blood stained fish entrapped in the net.
लोहू फाथी जाली लोथीं जमधड़ी ॥
ਘਣ ਵਿਚਿ ਜਿਉ ਛੰਛਾਲੀ ਤੇਗਾਂ ਹੱਸੀਆਂ ॥
ਤਲਵਾਰਾਂ (ਇਉਂ) ਚਮਕ ਰਹੀਆਂ ਸਨ ਜਿਵੇਂ ਬਦਲਾਂ ਵਿਚ ਬਿਜਲੀ (ਲਿਸ਼ਕਦੀ ਹੈ)। (ਜਾਂ ਫਿਰ ਯੁੱਧ-ਭੂਮੀ ਵਿਚ ਵੀਰਾਂ ਦੀਆਂ) ਤਲਵਾਰਾਂ (ਇਸ ਤਰ੍ਹਾਂ) ਸੋਭ ਰਹੀਆਂ ਸਨ
The swords glistened like the lightning in the clouds.
घण विचि जिउ छंछाली तेगां हसीआं ॥
ਘੁੱਮਰਆਰਿ ਸਿਆਲੀ ਬਣੀਆਂ ਕੇਜਮਾਂ ॥੩੯॥
(ਜਿਵੇਂ) ਸਿਆਲ ਦੀ ਰੁਤ ਵਿਚ (ਆਕਾਸ਼ ਵਿਚ) ਧੁੰਧ (ਘੁੰਮਰ ਆਰਿ) ਪਸਰੀ ਹੋਈ ਹੈ ॥੩੯॥
The swords have covered (the battlefield) like the winter-fog.39.
घुमरआरि सिआली बणीआं केजमां ॥३९॥
ਧਗਾਂ ਸੂਲਿ ਬਜਾਈਆਂ ਦਲਾਂ ਮੁਕਾਬਲਾ ॥
ਡੱਗੇ ਨਾਲ ਨਗਾਰਾ ਵਜਾਇਆ ਗਿਆ ਅਤੇ ਦਲਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।
The trumpets were sounded with the beating of drum-stick and the armies attacked each other.
धगां सूलि बजाईआं दलां मुकाबला ॥
ਧੂਹਿ ਮਿਆਨੋ ਲਈਆਂ ਜੁਆਨੀਂ ਸੂਰਮੀਂ ॥
ਬਲਵਾਨ ਸੂਰਮਿਆਂ ਨੇ (ਤਲਵਾਰਾਂ) ਮਿਆਨਾਂ ਵਿਚੋਂ ਖਿਚ ਲਈਆਂ।
The youthful warriors pulled out their swords from their scabbards.
धूहि मिआनो लईआं जुआनीं सूरमीं ॥
ਸ੍ਰਣਵਤ ਬੀਜ ਬਧਾਈਆਂ ਅਗਣਤ ਸੂਰਤਾਂ ॥
ਰਕਤ-ਬੀਜ ਨੇ (ਆਪਣੀਆਂ) ਅਣਗਿਣਤ ਸੂਰਤਾਂ ਵਧਾ ਲਈਆਂ।
Sranwat Beej increased himself into innumerable forms.
स्रणवत बीज बधाईआं अगणत सूरतां ॥
ਦੁਰਗਾ ਸਉਹੇਂ ਆਈਆਂ ਰੋਹ ਬਢਾਇ ਕੈ ॥
(ਉਹ ਸਾਰੀਆਂ ਸੂਰਤਾਂ) ਗੁੱਸਾ ਵਧਾ ਕੇ ਦੁਰਗਾ ਦੇ ਸਾਹਮਣੇ ਆ ਰਹੀਆਂ ਸਨ।
Which came in front of Durga, highly enraged.
दुरगा सउहें आईआं रोह बढाइ कै ॥
ਸਭਨੀ ਆਣ ਵਗਾਈਆਂ ਤੇਗਾਂ ਧੂਹਿ ਕੈ ॥
(ਉਨ੍ਹਾਂ) ਸਾਰੀਆਂ ਨੇ ਤਲਵਾਰਾਂ ਖਿਚ ਕੇ (ਦੇਵੀ ਉਤੇ) ਚਲਾ ਦਿੱਤੀਆਂ।
All of them pulled out their swords and struck.
सभनी आण वगाईआं तेगां धूहि कै ॥
ਦੁਰਗਾ ਸਭਿ ਬਚਾਈਆਂ ਢਾਲ ਸੰਭਾਲ ਕੈ ॥
ਦੁਰਗਾ ਨੇ ਢਾਲ ਲੈ ਕੇ ਸਭ ਤੋਂ (ਆਪਣੇ ਆਪ ਨੂੰ) ਬਚਾ ਲਿਆ।
Durga saved herself from all, holding her shield carefully.
दुरगा सभि बचाईआं ढाल संभाल कै ॥
ਦੇਵੀ ਆਪ ਚਲਾਈਆਂ ਤਕਿ ਤਕਿ ਦਾਨਵੀਂ ॥
(ਫਿਰ) ਦੇਵੀ ਨੇ (ਦੈਂਤ-ਸੂਰਤਾਂ ਨੂੰ) ਵੇਖ ਵੇਖ ਕੇ (ਤਲਵਾਰਾਂ) ਚਲਾਈਆਂ।
The goddess herself then struck her sword looking carefully toward the demons.
देवी आप चलाईआं तकि तकि दानवीं ॥
ਲੋਹੂ ਨਾਲਿ ਡੁਬਾਈਆਂ ਤੇਗਾਂ ਨੰਗੀਆਂ ॥
(ਉਸ ਨੇ ਦੈਂਤਾਂ ਦੇ) ਲਹੂ ਨਾਲ ਨੰਗੀਆਂ ਤਲਵਾਰਾਂ ਭਿਉਂ ਲਈਆਂ।
She steeped her naked swords in blood.
लोहू नालि डुबाईआं तेगां नंगीआं ॥
ਸਾਰਸੁਤੀ ਜਨੁ ਨਾਈਆਂ ਮਿਲ ਕੈ ਦੇਵੀਆਂ ॥
(ਇਉਂ ਪ੍ਰਤੀਤ ਹੁੰਦਾ ਹੈ) ਮਾਨੋ ਦੇਵੀਆਂ ਨੇ ਮਿਲ ਕੇ ਸਰਸਵਤੀ ਨਦੀ ਵਿਚ ਇਸ਼ਨਾਨ ਕੀਤਾ ਹੋਵੇ।
It appeared that the goddesses gathering together, took their bath in river Saraswati.
सारसुती जनु नाईआं मिल कै देवीआं ॥
ਸਭੇ ਮਾਰ ਗਿਰਾਈਆਂ ਅੰਦਰਿ ਖੇਤ ਦੈ ॥
(ਦੇਵੀ ਨੇ ਰਕਤਬੀਜ ਦੀਆਂ ਸਾਰੀਆਂ ਸੂਰਤਾਂ ਨੂੰ) ਯੁੱਧ-ਭੂਮੀ ਵਿਚ ਮਾਰ ਕੇ ਡਿਗਾ ਦਿੱਤਾ ਹੈ।
The goddess hath killed and thrown on the ground in the battlefield (all the forms of Sranwat Beej).
सभे मार गिराईआं अंदरि खेत दै ॥
ਤਿੱਦੂੰ ਫੇਰਿ ਸਵਾਈਆਂ ਹੋਈਆਂ ਸੂਰਤਾਂ ॥੪੦॥
(ਪਰ ਰਕਤ-ਬੀਜ ਦੀਆਂ ਸੂਰਤਾਂ) ਅਗੇ ਨਾਲੋਂ ਵੀ ਸਵਾਈਆਂ ਹੋ ਗਈਆਂ ॥੪੦॥
Immediately then the forms again increased greatly.40.
तिदूं फेरि सवाईआं होईआं सूरतां ॥४०॥
ਪਉੜੀ ॥
पउड़ी ॥
ਸੂਰੀਂ ਸੰਘਰੁ ਰਚਿਆ ਢੋਲ ਸੰਖ ਨਗਾਰੇ ਵਾਇ ਕੈ ॥
ਸੂਰਵੀਰਾਂ ਨੇ ਢੋਲ, ਸੰਖ ਅਤੇ ਨਗਾਰੇ ਵਜਾ ਕੇ ਯੁੱਧ ਸ਼ੁਰੂ ਕਰ ਦਿੱਤਾ ਹੈ।
Sounding their drums, conches and trumpets, the warriors have begun the war.
सूरीं संघरु रचिआ ढोल संख नगारे वाइ कै ॥
ਚੰਡਿ ਚਿਤਾਰੀ ਕਾਲਕਾ ਮਨ ਬਾਹਲਾ ਰੋਸੁ ਬਢਾਇ ਕੈ ॥
ਚੰਡੀ ਨੇ (ਆਪਣੇ) ਮਨ ਵਿਚ ਬਹਤੁ ਰੋਹ ਵਧਾ ਕੇ ਕਾਲਕਾ ਦਾ ਧਿਆਨ ਕੀਤਾ।
Chandi, being highly enraged, remembered Kali in her mind.
चंडि चितारी कालका मन बाहला रोसु बढाइ कै ॥
ਨਿਕਲੀ ਮੱਥਾ ਫੋੜਿ ਕੈ ਜਨ ਫਤੇੑ ਨੀਸਾਣੁ ਬਜਾਇ ਕੈ ॥
(ਚੰਡੀ ਦਾ) ਮੱਥਾ ਫੋੜ ਕੇ (ਕਾਲਕਾ ਉਸ ਵਿਚੋਂ ਇਉਂ) ਨਿਕਲੀ ਮਾਨੋ ਜਿਤ ਦਾ ਧੌਂਸਾ ਵਜਾ ਕੇ ਨਿਕਲੀ ਹੋਵੇ।
She came out shattering the forehead of Chandi, sounding the trumpet and flying flag of victory.
निकली मथा फोड़ि कै जन फते नीसाणु बजाइ कै ॥
ਜਾਗ ਸੁ ਜੰਮੀ ਜੁੱਧ ਨੂੰ ਜਰਵਾਣਾ ਜਣੁ ਮਰੜਾਇ ਕੈ ॥
ਅਗਨੀ ('ਜਾਗਿ') ਰੂਪੀ ਕਾਲਕਾ ਯੁੱਧ ਕਰਨ ਲਈ ਚਲ ਪਈ ਮਾਨੋ ਸ਼ਿਵ (ਮਰੜਾਇ) ਤੋਂ ਵੀਰ ਭਦ੍ਰ (ਪੈਦਾ ਹੋਇਆ ਹੋਵੇ)।
On manifesting herself, she marched for war, like Bir Bhadra manifesting from Shiva.
जाग सु जंमी जुद्ध नूं जरवाणा जणु मरड़ाइ कै ॥
ਦਲ ਵਿਚਿ ਘੇਰਾ ਘੱਤਿਆ ਜਣੁ ਸੀਂਹੁ ਤੁਰਿਆ ਗਣਣਾਇ ਕੈ ॥
(ਕਾਲਕਾ ਨੇ) ਰਣ ਵਿਚ ਅਜਿਹਾ ਘੇਰਾ ਪਾ ਦਿੱਤਾ (ਜਾਂ ਰੌਲਾ ਪਾ ਦਿੱਤਾ ਹੈ) ਮਾਨੋ ਸ਼ੇਰ ਗਰਜਦਾ ਹੋਵੇ।
The battlefield was surrounded by her and she seemed moving like a roaring lion.
दल विचि घेरा घतिआ जणु सींहु तुरिआ गणणाइ कै ॥
ਆਪ ਵਿਸੂਲਾ ਹੋਇਆ ਤਿਹੁ ਲੋਕਾਂ ਤੇ ਖੁਨਸਾਇ ਕੈ ॥
ਤਿੰਨਾਂ ਲੋਕਾਂ ਉਤੇ ਖਿਝ ਕੇ ਆਪ ਬਹੁਤ ਕ੍ਰੋਧਵਾਨ ਹੋ ਗਿਆ।
(The demon-king) himself was in great anguish, while exhibiting his anger over the three worlds.
आप विसूला होइआ तिहु लोकां ते खुनसाइ कै ॥
ਰੋਹ ਸਿਧਾਈਆ ਚਕ੍ਰ ਪਾਨਿ ਕਰਿ ਨੰਦਾ ਖੜਗ ਉਠਾਇ ਕੈ ॥
(ਦੁਰਗਾ ਅਤੇ ਕਾਲਕਾ) ਹੱਥ ਵਿਚ ਚਕਰ ਅਤੇ ਨੰਦਗ ਨਾਂ ਦੀ ਤਲਵਾਰ ਚੁਕ ਕੇ ਗੁੱਸੇ ਨਾਲ ਭਰੀਆਂ ਚਲ ਪਈਆਂ।
Durga, being enraged, hath marched, holding her disc in her hand and raising her sword.
रोह सिधाईआ चक्र पानि करि नंदा खड़ग उठाइ कै ॥
ਅਗੈ ਰਾਕਸ ਬੈਠੇ ਰੋਹਲੇ ਤੀਰੀਂ ਤੇਗੀਂ ਛਹਬਰ ਲਾਇ ਕੈ ॥
ਅਗੇ ਕ੍ਰੋਧਵਾਨ ਰਾਖਸ਼ ਤੀਰਾਂ ਅਤੇ ਤਲਵਾਰਾਂ ਦੀ ਝੜੀ ਲਾਈ ਬੈਠੇ ਸਨ।
There before her there were infuriated demons, she caught and knocked down the demons.
अगै राकस बैठे रोहले तीरीं तेगीं छहबर लाइ कै ॥
ਪਕੜਿ ਪਛਾੜੇ ਰਾਕਸਾਂ ਦਲ ਦੈਤਾਂ ਅੰਦਰਿ ਜਾਇ ਕੈ ॥
ਦੈਂਤਾਂ ਦੇ ਦਲ ਦੇ ਅੰਦਰ ਜਾ ਕੇ (ਦੁਰਗਾ ਅਤੇ ਕਾਲਕਾ ਨੇ) ਰਾਖਸ਼ਾਂ ਨੂੰ ਪਕੜ ਕੇ ਪਛਾੜ ਸੁਟਿਆ।
Going within the forces of demons, she caught and knocked down the demons.
पकड़ि पछाड़े राकसां दल दैतां अंदरि जाइ कै ॥
ਬਹੁ ਕੇਸੀ ਪਕੜਿ ਪਛਾੜਿਅਨਿ ਤਿਨ ਅੰਦਰਿ ਧੂਮ ਰਚਾਇ ਕੈ ॥
ਬਹੁਤਿਆਂ ਨੂੰ ਵਾਲਾਂ ਤੋਂ ਪਕੜ ਕੇ ਪਟਕਾ ਸੁਟਿਆ ਅਤੇ ਉਨ੍ਹਾਂ (ਦੇ ਦਲ ਵਿਚ) ਊਧਮ ਮਚਾ ਦਿੱਤਾ।
She threw down by catching them from their hair and raising a tumult among their forces.
बहु केसी पकड़ि पछाड़िअनि तिन अंदरि धूम रचाइ कै ॥
ਬਡੇ ਬਡੇ ਚੁਣਿ ਸੂਰਮੇ ਗਹਿ ਕੋਟੀ ਦਏ ਚਲਾਇ ਕੈ ॥
ਵੱਡੇ ਵੱਡੇ ਸੂਰਮਿਆਂ ਨੂੰ ਚੁਣ ਕੇ ਅਤੇ ਕਰੋੜਾਂ ਨੂੰ ਪਕੜ ਕੇ ਦੂਰ ਸੁਟ ਦਿੱਤਾ।
She picked up mighty fighters by catching them with the corner of her bow and throwing them;
बडे बडे चुणि सूरमे गहि कोटी दए चलाइ कै ॥
ਰਣ ਕਾਲੀ ਗੁੱਸਾ ਖਾਇ ਕੈ ॥੪੧॥
ਰਣਭੂਮੀ ਵਿਚ ਗੁੱਸਾ ਖਾ ਕੇ (ਕਾਲਕਾ ਨੇ ਅਜਿਹਾ ਕੁਝ ਕੀਤਾ) ॥੪੧॥
In her fury, Kali hath done this in the battlefield.41.
रण काली गुसा खाइ कै ॥४१॥
ਪਉੜੀ ॥
पउड़ी ॥
ਦੁਹਾ ਕੰਧਾਰਾ ਮੁਹ ਜੁੜੇ ਅਣੀਆਰਾਂ ਚੋਈਆਂ ॥
(ਸੂਰਮਿਆਂ ਦੀਆਂ) ਦੋਵੇਂ ਕਤਾਰਾਂ ਆਹਮੋ ਸਾਹਮਣੇ ਡਟ ਗਈਆਂ ਸਨ ਅਤੇ ਤਿਖੀਆਂ ਬਰਛੀਆਂ ਵਿਚੋਂ ਲਹੂ ਚੋ ਰਿਹਾ ਸੀ।
Both the armies are facing each other and the blood is dripping from the tips of arrows.
दुहा कंधारा मुह जुड़े अणीआरां चोईआं ॥
ਧੂਹਿ ਕਿਰਪਾਣਾਂ ਤਿੱਖੀਆਂ ਨਾਲਿ ਲੋਹੂ ਧੋਈਆਂ ॥
(ਸੂਰਮਿਆਂ ਨੇ) ਤੇਜ਼ ਤਲਵਾਰਾਂ ਖਿਚ ਕੇ ਲਹੂ ਨਾਲ ਧੋਈਆਂ ਸਨ।
Pulling the sharp swords, they have been washed with blood.
धूहि किरपाणां तिक्खीआं नालि लोहू धोईआं ॥
ਹੂਰਾਂ ਸ੍ਰਣਵਤ ਬੀਜ ਨੂੰ ਘਤਿ ਘੇਰ ਖਲੋਈਆਂ ॥
(ਇੰਜ ਪ੍ਰਤੀਤ ਹੁੰਦਾ ਹੈ ਕਿ) ਹੂਰਾਂ ਰਕਤ-ਬੀਜ ਨੂੰ ਘੇਰ ਕੇ ਖਲੋ ਗਈਆਂ ਹਨ,
The heavenly damsels (houris), surrounding Sranwat Beej, are standing;
हूरां स्रणवत बीज नूं घति घेर खलोईआं ॥
ਲਾੜਾ ਦੇਖਣ ਲਾੜੀਆਂ ਚਉਗਿਰਦੇ ਹੋਈਆਂ ॥੪੨॥
(ਜਿਵੇਂ) ਲਾੜੇ ਨੂੰ ਵੇਖਣ ਲਈ ਸੁੰਦਰੀਆਂ ਚੌਹਾਂ ਪਾਸੇ ਹੋ ਗਈਆਂ ਹੋਣ ॥੪੨॥
Like the brides surrounding the bridegroom in order to see him.42.
लाड़ा देखण लाड़ीआं चउगिरदे होईआं ॥४२॥
ਚੋਬੀਂ ਧਉਸਾਂ ਪਾਈਆਂ ਦਲਾਂ ਮੁਕਾਬਲਾ ॥
ਨਗਾਰਚੀ ਨੇ ਧੌਂਸੇ (ਉਤੇ ਚੋਟ ਮਾਰੀ ਅਤੇ) ਦੋਹਾਂ ਦਲਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।
The drummer beat the trumpet and armies attacked each other.
चोबीं धउसां पाईआं दलां मुकाबला ॥
ਦਸਤੀਂ ਧੂਹਿ ਨਚਾਈਆਂ ਤੇਗਾਂ ਨੰਗੀਆਂ ॥
(ਸੂਰਵੀਰਾਂ ਨੇ) ਹੱਥਾਂ ਵਿਚ ਤਿਖੀਆਂ ਤਲਵਾਰਾਂ ਖਿਚ ਕੇ ਨੰਗੀਆਂ ਨਚਾਈਆਂ
With their hands they pulled the naked sword and caused their dance.
दसतीं धूहि नचाईआं तेगां नंगीआं ॥
ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ ॥
ਅਤੇ ਮਾਸ (ਨੂੰ ਖਾਣ ਲਈ) ਗਿਝੀਆਂ ਹੋਈਆਂ ਨੂੰ ਸੂਰਮਿਆਂ ਦੇ ਸ਼ਰੀਰਾਂ ਵਿਚ ਲਗਾ ਦਿੱਤਾ।
These devourers of meat were struck on the bodies of the warriors.
सूरिआं दे तन लाईआं गोशत गिद्धीआं ॥
ਬਿੱਧਣ ਰਾਤੀਂ ਆਈਆਂ ਮਰਦਾਂ ਘੋੜਿਆਂ ॥
ਮਰਦਾਂ ਅਤੇ ਘੋੜਿਆਂ ਨੂੰ ਦੁਖਦਾਇਕ ਰਾਤਾਂ ਆ ਗਈਆਂ।
The nights of agony have come for the men and horses.
बिद्धण रातीं आईआं मरदां घोड़िआं ॥
ਜੋਗਣੀਆਂ ਮਿਲਿ ਧਾਈਆਂ ਲੋਹੂ ਭੱਖਣਾ ॥
ਜੋਗਣਾਂ ਮਿਲ ਕੇ ਭਜੀਆਂ ਆ ਰਹੀਆਂ ਸਨ ਕਿਉਂਕਿ (ਉਨ੍ਹਾਂ ਨੇ) ਲਹੂ ਪੀਣਾ ਸੀ।
The Yoginis have come together speedily in order to drink the blood.
जोगणीआं मिलि धाईआं लोहू भक्खणा ॥
ਫਉਜਾਂ ਮਾਰਿ ਹਟਾਈਆਂ ਦੇਵਾਂ ਦਾਨਵਾਂ ॥
ਦੇਵੀ ਨੇ ਦੈਂਤਾਂ ਦੀਆਂ ਫ਼ੌਜਾਂ ਮਾਰ ਕੇ ਹਟਾ ਦਿੱਤੀਆਂ ਸਨ।
The godess hath repulsed the demon-forces with her blows.
फउजां मारि हटाईआं देवां दानवां ॥
ਭਜਦੀ ਕਥਾਂ ਸੁਣਾਈਆਂ ਰਾਜੇ ਸੁੰਭ ਥੈ ॥
(ਉਨ੍ਹਾਂ ਨੇ) ਭਜ ਕੇ ਰਾਜੇ ਸ਼ੁੰਭ ਨੂੰ ਸਾਰੀਆਂ ਗੱਲਾਂ ਦਸੀਆਂ ਸਨ
They told the story of their repulsion before the king Sumbh.
भजदी कथां सुणाईआं राजे सुंभ थै ॥
ਭੂਈਂ ਨ ਪਉਣੈ ਪਾਈਆਂ ਬੂੰਦਾ ਰਕਤ ਦੀਆ ॥
(ਕਿ ਕਾਲਕਾ ਨੇ ਰਕਤ-ਬੀਜ ਦੇ) ਲਹੂ ਦੀਆਂ ਬੂੰਦਾ ਧਰਤੀ ਉਤੇ ਪੈਣ ਹੀ ਨਹੀਂ ਦਿੱਤੀਆਂ।
The drops of blood (of Sranwat Beej) could not fall on the earth.
भूईं न पउणै पाईआं बूंदा रकत दीआ ॥
ਕਾਲੀ ਖੇਤਿ ਖਪਾਈਆਂ ਸਭੇ ਸੂਰਤਾਂ ॥
ਕਾਲਕਾ ਨੇ ਯੁੱਧ-ਭੂਮੀ ਵਿਚ (ਰਕਤ-ਬੀਜ ਦੇ ਲਹੂ ਤੋਂ ਪੈਦਾ ਹੋਈਆਂ) ਸੂਰਤਾਂ ਨਸ਼ਟ ਕਰ ਦਿੱਤੀਆਂ।
Kali destroyed all the manifestations of (Sranwat Beej) in the battlefield.
काली खेति खपाईआं सभे सूरतां ॥
ਬਹੁਤੀਂ ਸਿਰੀਂ ਬਿਹਾਈਆਂ ਘੜੀਆਂ ਕਾਲ ਕੀਆਂ ॥
ਬਹੁਤਿਆਂ ਦੇ ਸਿਰ ਤੇ ਕਾਲ ਦੀ ਘੜੀਆਂ ਬੀਤੀਆਂ ਸਨ।
The last moments of death came over the heads of many fighters.
बहुतीं सिरीं बिहाईआं घड़ीआं काल कीआं ॥
ਜਾਣਿ ਨ ਜਾਏ ਮਾਈਆਂ ਜੂਝੇ ਸੂਰਮੇ ॥੪੩॥
(ਇਤਨੇ ਸੂਰਮੇ ਮਾਰੇ ਗਏ ਹਨ ਕਿ) ਲਗਦਾ ਹੈ (ਉਨ੍ਹਾਂ ਨੂੰ) ਮਾਂਵਾਂ ਨੇ ਜੰਮਿਆ ਹੀ ਨਹੀਂ ਸੀ ॥੪੩॥
The brave fighters could not even be recognized by their mothers, who gave birth to them.43.
जाणि न जाए माईआं जूझे सूरमे ॥४३॥
ਸੁੰਭ ਸੁਣੀ ਕਰਹਾਲੀ ਸ੍ਰਣਵਤ ਬੀਜ ਦੀ ॥
ਸ਼ੁੰਭ ਨੇ ਰਕਤ-ਬੀਜ ਦੀ ਮਾੜੀ ਖ਼ਬਰ ਸੁਣੀ।
Sumbh heard the bad news about the death of Sranwat Beej;
सुंभ सुणी करहाली स्रणवत बीज दी ॥
ਰਣ ਵਿਚਿ ਕਿਨੈ ਨ ਝਾਲੀ ਦੁਰਗਾ ਆਂਵਦੀ ॥
(ਇਹ ਵੀ ਸੁਣਿਆ ਕਿ) ਰਣਭੂਮੀ ਵਿਚ ਆਉਂਦੀ ਹੋਈ ਦੁਰਗਾ ਦੀ ਝਾਲ ਕਿਸੇ ਨਾ ਝਲੀ।
And that none could withstand the marching Durga in the battlefield.
रण विचि किनै न झाली दुरगा आंवदी ॥
ਬਹੁਤੇ ਬੀਰ ਜਟਾਲੀ ਉਠੇ ਆਖਿ ਕੈ ॥
(ਉਦੋਂ ਹੀ) ਬਹੁਤ ਜਟਾਧਾਰੀ ਵੀਰ (ਰਾਖਸ਼ ਇਹ) ਕਹਿੰਦੇ ਹੋਏ ਉਠੇ
Many brave fighters with matted hair got up saing;
बहुते बीर जटाली उठे आखि कै ॥
ਚੋਟਾ ਪਾਨ ਤਬਾਲੀ ਜਾਸਨ ਜੁੱਧ ਨੂੰ ॥
ਕਿ ਨਗਾਰਿਆਂ ਉਤੇ ਚੋਟਾਂ ਲਾ ਦਿਓ (ਕਿਉਂਕਿ ਉਹ) ਯੁੱਧ ਨੂੰ ਜਾਣਗੇ।
That drummers should sound the drums because they would go for war.
चोटा पान तबाली जासन जुद्ध नूं ॥
ਥਰਿ ਥਰਿ ਪ੍ਰਿਥਮੀ ਚਾਲੀ ਦਲਾਂ ਚੜੰਦਿਆਂ ॥
(ਰਾਖਸ਼ਾਂ ਦੇ) ਦਲਾਂ ਦੀ ਚੜ੍ਹਤ ਨਾਲ ਧਰਤੀ ਥਰ-ਥਰ ਕੰਬਣ ਲਗ ਗਈ
When the armies marched, the earth trembled;
थरि थरि प्रिथमी चाली दलां चड़ंदिआं ॥
ਨਾਉ ਜਿਵੇ ਹੈ ਹਾਲੀ ਸਹੁ ਦਰੀਆਉ ਵਿਚਿ ॥
ਜਿਵੇਂ ਸ਼ਹੁ ਦਰਿਆ ਵਿਚ ਨੌਕਾ ਹਿਲਦੀ ਹੈ।
Like the shaking boat, which is still in the river.
नाउ जिवे है हाली सहु दरीआउ विचि ॥
ਧੂੜਿ ਉਤਾਹਾਂ ਘਾਲੀ ਛੜੀਂ ਤੁਰੰਗਮਾਂ ॥
ਘੋੜਿਆਂ ਦੇ ਖੁਰਾਂ ਨੇ ਧੂੜ ਉਪਰ ਵਲ ਉਡਾ ਦਿੱਤੀ
The dust arose with the hooves of the horses;
धूड़ि उताहां घाली छड़ीं तुरंगमां ॥
ਜਾਣਿ ਪੁਕਾਰੂ ਚਾਲੀ ਧਰਤੀ ਇੰਦ੍ਰ ਥੈ ॥੪੪॥
ਮਾਨੋ ਧਰਤੀ ਪੁਕਾਰ ਕਰਨ ਲਈ ਇੰਦਰ ਕੋਲ ਚਲੀ ਹੋਵੇ ॥੪੪॥
And it seemed that the earth is going to Indra for a complaint.44.
जाणि पुकारू चाली धरती इंद्र थै ॥४४॥
ਪਉੜੀ ॥
पउड़ी ॥
ਆਹਰੁ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ॥
ਉਦਮੀਆਂ ਨੂੰ ਰੁਝੇਵਾਂ ਮਿਲ ਗਿਆ ਅਤੇ ਸੂਰਮਿਆਂ ਨੇ ਸੈਨਾ ਸਜਾ ਲਈ।
The willing workers got engaged in work and as warriors they equipped the army.
आहरु मिलिआ आहरीआं सैण सूरिआं साजी ॥
ਚੱਲੇ ਸਉਹੇਂ ਦੁਰਗਸਾਹ ਜਣੁ ਕਾਬੈ ਹਾਜੀ ॥
(ਉਹ) ਦੁਰਗਾ ਦੇ ਸਾਹਮਣੇ ਇਸ ਤਰ੍ਹਾਂ ਚਲੇ ਸਨ ਮਾਨੋ ਹਾਜੀ ਕਾਬੇ (ਵਲ ਜਾਂਦੇ ਹੋਣ)।
They marched in front of Durga, like pilgrims going for Haj to Kaabah (Mecca).
चले सउहें दुरगसाह जणु काबै हाजी ॥
ਤੀਰੀਂ ਤੇਗੀਂ ਜਮਧੜੀਂ ਰਣ ਵੰਡੀ ਭਾਜੀ ॥
ਤੀਰਾਂ, ਤਲਵਾਰਾਂ ਅਤੇ ਕਟਾਰਾਂ ('ਜਮਧੜੀ') ਦੀ ਰਣ ਵਿਚ ਭਾਜੀ ਵੰਡੀ ਗਈ।
They are inviting the warriors in the battlefield through the medium of arrows, swords and daggers.
तीरीं तेगीं जमधड़ीं रण वंडी भाजी ॥
ਇਕਿ ਘਾਇਲ ਘੂਮਨਿ ਸੂਰਮੇ ਜਣੁ ਮਕਤਬ ਕਾਜੀ ॥
ਇਕ ਜ਼ਖਮੀ ਹੋਏ ਸੂਰਮੇ (ਰਣ ਵਿਚ ਇਉਂ) ਘੁੰਮ ਰਹੇ ਸਨ ਮਾਨੋ ਮਦਰਸੇ ਵਿਚ ਕਾਜ਼ੀ (ਕੁਰਾਨ ਪੜ੍ਹਾਉਂਦਾ ਘੁੰਮ ਰਿਹਾ ਹੋਵੇ)।
Some wounded warriors are swinging like the Quadis in the school, reciting the holy Quran.
इकि घाइल घूमनि सूरमे जणु मकतब काजी ॥
ਇਕਿ ਬੀਰ ਪਰੋਤੇ ਬਰਛੀਏਂ ਜਿਉ ਝੁਕ ਪਉਨਿ ਨਿਵਾਜੀ ॥
ਇਕ ਵੀਰ ਯੋਧੇ ਬਰਛੀਆਂ ਨਾਲ ਪਰੁਚੇ (ਇਉਂ ਅਗੇ ਨੂੰ ਝੁਕੇ ਹੋਏ ਸਨ) ਜਿਵੇਂ ਨਮਾਜ਼ੀ (ਨਮਾਜ਼ ਪੜ੍ਹਨ ਵੇਲੇ) ਝੁਕਦੇ ਹਨ।
Some brave fighters are pierced by daggers and lining like a devout Muslim performing prayer.
इकि बीर परोते बरछीएं जिउ झुक पउनि निवाजी ॥
ਇਕਿ ਦੁਰਗਾ ਸਉਹੇ ਖੁਨਸਿ ਕੈ ਖੁਨਸਾਇਨਿ ਤਾਜੀ ॥
ਇਕ (ਸੂਰਮੇ) ਕ੍ਰੋਧਵਾਨ ਹੋ ਕੇ ਘੋੜੇ ਨੂੰ ਚਮਕਾ ਦੇ ਦੁਰਗਾ ਦੇ ਸਾਹਮਣੇ ਜਾਂਦੇ ਸਨ,
Some go in front of Durga in great fury by inciting their malicious horses.
इकि दुरगा सउहे खुनसि कै खुनसाइनि ताजी ॥
ਇਕਿ ਧਾਵਨ ਦੁਰਗਾ ਸਾਮ੍ਹਣੇ ਜਿਉ ਭੁਖਿਆਏ ਪਾਜੀ ॥
ਇਕ ਦੁਰਗਾ ਦੇ ਸਾਹਮਣੇ ਇਸ ਤਰ੍ਹਾਂ ਧਾ ਕੇ ਜਾਂਦੇ ਹਨ, ਜਿਵੇਂ ਭੁਖੇ ਪਾਜੀ ਹਨ।
Some run in front of Durga like the hungry scoundrels;
इकि धावन दुरगा साम्हणे जिउ भुखिआए पाजी ॥
ਕਦੇ ਨ ਰੱਜੇ ਜੁਝ ਤੇ ਰਜ ਹੋਏ ਰਾਜੀ ॥੪੫॥
(ਉਹ ਯੋਧੇ) ਕਦੇ ਵੀ ਯੁੱਧ ਕਰਕੇ ਰਜਦੇ ਨਹੀਂ ਸਨ ਅਤੇ ਨਾ ਹੀ ਖੁਸ਼ ਹੁੰਦੇ ਸਨ ॥੪੫॥
Who had never been satisfied in the war, but now they are satiated and pleased.45.
कदे न रजे जुझ ते रज होए राजी ॥४५॥
ਬੱਜੇ ਸੰਗਲੀਆਲੇ ਸੰਘਰ ਡੋਹਰੇ ॥
ਸੰਗਲਾਂ ਵਾਲੇ ਦੂਹਰੇ ਨਗਾਰੇ ('ਸੰਘਰਿ') ਵਜ ਰਹੇ ਸਨ।
The enchained double trumpets sounded.
बजे संगलीआले संघर डोहरे ॥
ਡਹੇ ਜੁ ਖੇਤ ਜਟਾਲੇ ਹਾਠਾਂ ਜੋੜਿ ਕੈ ॥
ਜਟਾਧਾਰੀ ਯੋਧੇ ਕਤਾਰਾਂ ਬੰਨ੍ਹ ਕੇ ਯੁੱਧ ਵਿਚ ਜੁਟ ਗਏ ਸਨ।
Gathering together in ranks, the warriors with matted hair are engaged in war in the battlefield.
डहे जु खेत जटाले हाठां जोड़ि कै ॥
ਨੇਜੇ ਬੰਬਲੀਆਲੇ ਦਿੱਸਨਿ ਓਰੜੇ ॥
ਫੁੰਮਣਾਂ ਵਾਲੇ ਨੇਜ਼ੇ (ਇਉਂ) ਉਲਰੇ ਹੋਏ ਦਿਸ ਰਹੇ ਸਨ
The lances bedecked with tassels seem leaning;
नेजे बंबलीआले दिसनि ओरड़े ॥
ਚੱਲੇ ਜਾਣੁ ਜਟਾਲੇ ਨਾਵਨ ਗੰਗ ਨੂੰ ॥੪੬॥
ਮਾਨੋ ਸਾਧੂ ਲੋਕ ('ਜਟਾਲੇ') ਗੰਗਾ ਨਹਾਉਣ ਨੂੰ ਚਲੇ ਹੋਣ ॥੪੬॥
Like the hermits with matted locks going towards the Ganges for taking a bath.46.
चले जाणु जटाले नावन गंग नूं ॥४६॥
ਪਉੜੀ ॥
पउड़ी ॥
ਦੁਰਗਾ ਅਤੈ ਦਾਨਵੀ ਸੂਲ ਹੋਈਆਂ ਕੰਗਾਂ ॥
ਦੁਰਗਾ ਅਤੇ ਦੈਂਤਾਂ ਦੇ ਦਲ (ਇਕ ਦੂਜੇ ਦੇ ਸਾਹਮਣੇ) ਡਟ ਗਏ (ਅਰਥਾਤ ਸੂਲ ਵਾਂਗ ਚੁੱਭਣ ਲਗ ਗਏ)।
The forces of Durga and demons are piercing each other like sharp thorns.
दुरगा अतै दानवी सूल होईआं कंगां ॥
ਵਾਛੜ ਘੱਤੀ ਸੂਰਿਆਂ ਵਿਚਿ ਖੇਤ ਖਤੰਗਾਂ ॥
ਸੂਰਮਿਆਂ ਨੇ ਰਣ-ਭੂਮੀ ਵਿਚ ਤੀਰਾਂ ('ਖਤੰਗਾਂ') ਦੀ ਵਾਛੜ ਲਗਾ ਦਿੱਤੀ।
The warriors showered arrows in the battlefield.
वाछड़ घती सूरिआं विचि खेत खतंगां ॥
ਧੂਹਿ ਕ੍ਰਿਪਾਣਾ ਤਿੱਖੀਆਂ ਬਢਿ ਲਾਹਨਿ ਅੰਗਾਂ ॥
ਤਿਖੀਆਂ ਤਲਵਾਰਾਂ ਨੂੰ ਖਿਚ ਕੇ ਅੰਗਾਂ ਨੂੰ ਲਗਾਉਂਦੇ ਸਨ ਅਤੇ ਵਢ ਦਿੰਦੇ ਸਨ।
Pulling their sharp swords, they chop the limbs.
धूहि क्रिपाणा तिक्खीआं बढि लाहनि अंगां ॥
ਪਹਿਲਾ ਦਲਾਂ ਮਿਲੰਦਿਆਂ ਭੇੜੁ ਪਇਆ ਨਿਹੰਗਾ ॥੪੭॥
ਫ਼ੌਜਾਂ ਦੇ ਮਿਲਦਿਆਂ ਹੀ ਪਹਿਲਾਂ ਭੇੜ ਬਹੁਤ ਦਲੇਰ ਯੋਧਿਆਂ ('ਨਿਹੰਗਾਂ') ਵਿਚ ਹੋਇਆ ॥੪੭॥
When the forces met, at first there was war with swords.47.
पहिला दलां मिलंदिआं भेड़ु पइआ निहंगा ॥४७॥
ਪਉੜੀ ॥
पउड़ी ॥
ਓਰੜਿ ਫਉਜਾਂ ਆਈਆਂ ਬੀਰ ਚੜ੍ਹੇ ਕੰਧਾਰੀਂ ॥
ਫ਼ੌਜਾਂ ਉਲਰ ਕੇ ਆ ਗਈਆਂ ਸਨ ਅਤੇ ਵੀਰ ਯੋਧਿਆਂ ਨੇ ਕਤਾਰਾਂ ਬੰਨ੍ਹ ਕੇ ਚੜ੍ਹਾਈ ਕੀਤੀ ਸੀ।
The forces came in great numbers and the ranks of warriors marched forward
ओरड़ि फउजां आईआं बीर चढ़े कंधारीं ॥
ਸੜਕਿ ਮਿਆਨੋ ਕਢੀਆਂ ਤਿੱਖੀਆਂ ਤਰਵਾਰੀਂ ॥
(ਉਨ੍ਹਾਂ ਨੇ) ਸੜਕ ਸੜਕ ਕਰਦੀਆਂ ਤਿਖੀਆਂ ਤਲਵਾਰਾਂ ਮਿਆਨਾਂ ਵਿਚੋਂ ਖਿਚ ਲਈਆਂ।
They pulled their sharp swords from their scabbards.
सड़कि मिआनो कढीआं तिक्खीआं तरवारीं ॥
ਕੜਕਿ ਉਠੇ ਰਣ ਮੱਚਿਆ ਵੱਡੇ ਹੰਕਾਰੀ ॥
ਵੱਡੇ ਹੰਕਾਰ ਵਾਲੇ ਸੂਰਮੇ ਕੜਕ ਉਠੇ ਅਤੇ (ਘੋਰ) ਯੁੱਧ ਸ਼ੁਰੂ ਹੋ ਗਿਆ।
With the blazing of the war, the great egoist warriors shouted loudly.
कड़कि उठे रण मचिआ वडे हंकारी ॥
ਸਿਰ ਧੜ ਬਾਹਾਂ ਗਨ ਲੇ ਫੁਲ ਜੇਹੇ ਬਾੜੀ ॥
ਸਿਰ, ਧੜ ਅਤੇ ਬਾਂਹਵਾਂ ਦੇ ਟੁਕੜੇ (ਯੁੱਧ-ਭੂਮੀ ਵਿਚ ਇੰਜ ਪਏ ਹਨ) ਜਿਵੇਂ ਬਗੀਚੀ ਵਿਚ ਫੁਲ ਖਿੜੇ ਹੋਏ ਹੋਣ।
The pieces of head, trunk and arms look like garden-flowers.
सिर धड़ बाहां गन ले फुल जेहे बाड़ी ॥
ਜਾਪੇ ਕਟੇ ਬਾਢੀਆਂ ਰੁਖ ਚੰਦਨ ਆਰੀ ॥੪੮॥
(ਜਾਂ) ਇੰਜ ਪ੍ਰਤੀਤ ਹੁੰਦਾ ਹੈ ਕਿ ਤ੍ਰਖਾਣਾਂ ਨੇ ਆਰੀਆਂ ਨਾਲ ਚੰਦਨ ਦੇ ਬ੍ਰਿਛ ਕਟ-ਕਟ ਕੇ (ਸੁਟੇ ਹੋਣ) ॥੪੮॥
And (the bodies) appear like the trees of sandalwood cut and sawed by the carpenters.48.
जापे कटे बाढीआं रुख चंदन आरी ॥४८॥
ਦੁਹਾਂ ਕੰਧਾਰਾਂ ਮੁਹ ਜੁੜੇ ਜਾ ਸੱਟ ਪਈ ਖਰਵਾਰ ਕਉ ॥
ਜਦੋਂ ਵੱਡੇ ਨਗਾਰੇ ('ਖਰਵਾਰ') ਉਤੇ ਸੱਟ ਪਈ ਤਾ ਦੋਹਾਂ ਪਾਸਿਆਂ ਦੀਆਂ ਸੈਨਿਕ) ਟੁਕੜੀਆਂ ਆਹਮੋ ਸਾਹਮਣੇ ਹੋ ਗਈਆਂ।
When the trumpet, enveloped by the hide of a donkey, was beaten, both the forces faced each other.
दुहां कंधारां मुह जुड़े जा सट पई खरवार कउ ॥
ਤਕਿ ਤਕਿ ਕੈਬਰ ਦੁਰਗਸਾਹ ਤਕਿ ਮਾਰੇ ਭਲੇ ਜੁਝਾਰ ਕਉ ॥
ਦੁਰਗਾ ਨੇ ਤਕ ਤਕ ਕੇ ਚੰਗਿਆਂ ਸੂਰਮਿਆਂ ਨੂੰ ਤੀਰ ਮਾਰੇ।
Looking at the warriors, Durga pointedly shot her arrows on the brave fighters.
तकि तकि कैबर दुरगसाह तकि मारे भले जुझार कउ ॥
ਪੈਦਲ ਮਾਰੇ ਹਾਥੀਆਂ ਸੰਗਿ ਰਥ ਗਿਰੇ ਅਸਵਾਰ ਕਉ ॥
ਪੈਦਲਾਂ ਨੂੰ ਮਾਰਿਆ ਅਤੇ ਹਾਥੀਆਂ ਅਤੇ ਰਥਾਂ ਸਮੇਤ (ਉਨ੍ਹਾਂ ਦੇ) ਸਵਾਰਾਂ ਨੂੰ ਮਾਰਿਆ।
The warriors on foot were killed, the elephants were killed alongwith the fall of the chariots and horse- riders.
पैदल मारे हाथीआं संगि रथ गिरे असवार कउ ॥
ਸੋਹਨਿ ਸੰਜਾਂ ਬਾਗੜਾਂ ਜਣੁ ਲੱਗੇ ਫੁੱਲ ਅਨਾਰ ਕਉ ॥
(ਸੂਰਮਿਆਂ ਦੇ) ਕਵਚਾਂ ਵਿਚ (ਤੀਰਾਂ ਦੀਆਂ) ਬਾਗੜਾਂ ਇਉਂ ਸ਼ੋਭ ਰਹੀਆਂ ਹਨ, ਮਾਨੋ ਅਨਾਰ (ਦੇ ਬ੍ਰਿਛ) ਨੂੰ ਫੁਲ ਲਗੇ ਹੋਣ।
The tips of arrows penetrated in the armour like the flowers on pomegranate-plants.
सोहनि संजां बागड़ां जणु लगे फुल अनार कउ ॥
ਗੁੱਸੇ ਆਈ ਕਾਲਕਾ ਹਥਿ ਸੱਜੇ ਲੈ ਤਲਵਾਰ ਕਉ ॥
ਸਜੇ ਹੱਥ ਵਿਚ ਤਲਵਾਰ ਲੈ ਕੇ ਕਾਲਕਾ ਗੁੱਸੇ ਵਿਚ ਆਈ।
The goddess Kali got enraged, holding her sword in her right hand;
गुसे आई कालका हथि सजे लै तलवार कउ ॥
ਏਦੂ ਪਾਰਉ ਓਤ ਪਾਰ ਹਰਨਾਕਸ ਕਈ ਹਜਾਰ ਕਉ ॥
(ਦੈਂਤ ਫ਼ੌਜ ਦੇ) ਇਕ ਪਾਸਿਓਂ ਦੂਜੇ ਪਾਸੇ ਵਲ (ਨਿਕਲਦੀ ਗਈ ਅਤੇ) ਹਰਨਾਕਸ਼ ਵਰਗੇ ਕਈ ਹਜ਼ਾਰਾਂ ਰਾਖਸ਼ਾਂ ਨੂੰ ਨਸ਼ਟ ਕਰ ਦਿੱਤਾ।
She destroyed several thousand demons (Hiranayakashipus) from this end of the field to the other end.
एदू पारउ ओत पार हरनाकस कई हजार कउ ॥
ਜਿਣ ਇੱਕਾ ਰਹੀ ਕੰਧਾਰ ਕਉ ॥
ਇਕਲਿਆਂ ਹੀ ਦੇਵੀ (ਦੈਂਤਾਂ ਦੇ) ਦਲ ਨੂੰ ਜਿਤ ਰਹੀ ਸੀ।
The only one is conquering the army;
जिण इका रही कंधार कउ ॥
ਸਦ ਰਹਮਤ ਤੇਰੇ ਵਾਰ ਕਉ ॥੪੯॥
(ਦੇਵੀ ਦੇ) ਵਾਰ ਨੂੰ ਸਦਾ ਸ਼ਾਬਾਸ਼ ਹੈ (ਜਾਂ ਕਵੀ ਦੇਵੀ ਦੇ ਵਾਰ ਤੋਂ ਕੁਰਬਾਨ ਹੈ) ॥੪੯॥
O goddess! Hail, hail to Thy blow.49.
सद रहमत तेरे वार कउ ॥४९॥
ਪਉੜੀ ॥
पउड़ी ॥
ਦੁਹਾਂ ਕੰਧਾਰਾਂ ਮੁਹ ਜੁੜੇ ਸੱਟ ਪਈ ਜਮਧਾਣ ਕਉ ॥
(ਜਦੋਂ ਨਗਾਰੇ ਉਤੇ ਸਟ ਵਜੀ ਤਦੋਂ) ਦੋਹਾਂ (ਪਾਸਿਆਂ ਦੀਆਂ) ਫੌਜਾਂ ਆਹਮਣੇ ਸਾਹਮਣੇ ਹੋ ਗਈਆਂ।
The trumpet, enveloped by the hide of the male buffalo, the vehicle of Yama, was beaten and both the armies faced each other.
दुहां कंधारां मुह जुड़े सट पई जमधाण कउ ॥
ਤਦ ਖਿੰਗ ਨਸੁੰਭਿ ਨਚਾਇਆ ਡਾਲਿ ਉਪਰਿ ਬਰਗਸਤਾਣ ਕਉ ॥
ਤਦੋਂ ਨਿਸ਼ੁੰਭ ਨੇ (ਆਪਣੇ) ਨੁਕਰੇ ਘੋੜੇ ਉਤੇ ਲੋਹੇ ਦਾ ਝੁਲ ('ਬਰਗਸਤਾਣ') ਪਾ ਕੇ ਨਚਾਇਆ।
Then Nisumbh caused the horse to dance, putting on his back the saddle-armour.
तद खिंग नसुंभि नचाइआ डालि उपरि बरगसताण कउ ॥
ਫੜੀ ਬਿਲੰਦ ਮਗਾਇਉਸ ਫੁਰਮਾਇਸ਼ ਕਰਿ ਮੁਲਤਾਨ ਕਉ ॥
ਚੌੜੀ ਫਟੀ ਵਾਲੀ ਵੱਡੀ ਕਮਾਨ (ਉਸ ਨੇ) ਹੱਥ ਵਿਚ ਪਕੜ ਲਈ (ਜੋ ਉਸ ਨੇ) ਉਚੇਚੀ ਫੁਰਮਾਇਸ਼ ਕਰ ਕੇ ਮੁਲਤਾਨ ਤੋਂ ਮੰਗਵਾਈ ਸੀ।
She held the big bow, which was caused to be brought on order form Musltan.
फड़ी बिलंद मगाइउस फुरमाइश करि मुलतान कउ ॥
ਗੁੱਸੇ ਆਈ ਸਾਹਮਣੇ ਰਣ ਅੰਦਰਿ ਘੱਤਣ ਘਾਣ ਕਉ ॥
(ਉਧਰੋਂ) ਗੁੱਸੇ ਨਾਲ ਭਰੀ ਹੋਈ (ਦੁਰਗਾ) ਰਣ ਵਿਚ ਘਮਸਾਨ ਮਚਾਉਣ ਲਈ (ਰਾਖਸ਼ ਦੇ) ਸਾਹਮਣੇ ਆ ਗਈ।
In her fury, she came in front in order to fill the battlefield with the mud of blood and fat.
गुसे आई साहमणे रण अंदरि घतण घाण कउ ॥
ਅਗੈ ਤੇਗ ਵਗਾਈ ਦੁਰਗਸਾਹ ਬਢਿ ਸੁੰਭਨ ਬਹੀ ਪਲਾਣ ਕਉ ॥
ਦੁਰਗਾ ਨੇ ਅਗੋਂ ਹੋ ਕੇ ਅਜਿਹੀ ਤਲਵਾਰ ਚਲਾਈ ਕਿ (ਉਹ) ਨਿਸ਼ੁੰਭ ਨੂੰ ਵੱਢ ਕੇ ਕਾਠੀ ('ਪਲਾਣੋ') ਤੋਂ ਵੀ ਪਾਰ ਨਿਕਲ ਗਈ।
Durga struck the sword in front of her, cutting the demon-king, penetrated through the horse-saddle.
अगै तेग वगाई दुरगसाह बढि सुंभन बही पलाण कउ ॥
ਰੜਕੀ ਜਾਇ ਕੈ ਧਰਤ ਕਉ ਬੱਢਿ ਪਾਖਰ ਬੱਢਿ ਕਿਕਾਣ ਕਉ ॥
(ਅਤੇ ਫਿਰ) ਪਾਖਰ (ਲੋਹੇ ਦੀਆਂ ਤਾਰਾਂ ਦੀ ਬਣੀ ਝੁਲ) ਨੂੰ ਫਾੜ ਕੇ ਅਤੇ ਘੋੜੇ ਨੂੰ ਵਢ ਕੇ ਧਰਤੀ ਵਿਚ ਜਾ ਵਜੀ।
Then it penetrated further and struck the earth after cutting the saddle-armour and the horse.
रड़की जाइ कै धरत कउ बढि पाखर बढि किकाण कउ ॥
ਬੀਰ ਪਲਾਣੋ ਡਿੱਗਿਆ ਕਰਿ ਸਿਜਦਾ ਸੁੰਭ ਸੁਜਾਣ ਕਉ ॥
ਵੀਰ-ਯੋਧਾ (ਨਿਸੁੰਭ) ਕਾਠੀ ਤੋਂ (ਇਸ ਤਰ੍ਹਾਂ ਹੇਠਾਂ ਨੂੰ) ਡਿਗਿਆ ਮਾਨੋ ਸੂਝਵਾਨ ਸ਼ੁੰਭ ਨੂੰ ਸਿਜਦਾ ਕਰਦਾ ਹੋਵੇ।
The great hero (Nisumbh) fell down from the horse-saddle, offering salutation to the wise Sumbh.
बीर पलाणो डिगिआ करि सिजदा सुंभ सुजाण कउ ॥
ਸ਼ਾਬਾਸ਼ ਸਲੋਣੇ ਖਾਣ ਕਉ ॥
(ਕਾਵਿ-ਨਿਆਂ ਅਧੀਨ ਕਵੀ ਨੇ ਦੈਂਤ ਨਾਇਕ ਨੂੰ ਅਸੀਸ ਦਿੱਤੀ) ਸਾਂਵਲੇ ਰੰਗ ਵਾਲੇ ਖ਼ਾਨ ਨੂੰ ਸ਼ਾਬਾਸ਼ ਹੈ (ਸਲੋਣੇ ਖਾਨ ਦਾ ਅਰਥਾਂਤਰ 'ਸਲੂਣੇ ਖਾਣ ਵਾਲਾ')
Hail, hail, to the winsome chieftain (Khan).
शाबाश सलोणे खाण कउ ॥
ਸਦਾ ਸ਼ਾਬਾਸ਼ ਤੇਰੇ ਤਾਣ ਕਉ ॥
ਤੇਰੇ ਤ੍ਰਾਣ ਨੂੰ ਵੀ ਸ਼ਾਬਾਸ਼ ਹੈ,
Hail, hail, ever to thy strength.
सदा शाबाश तेरे ताण कउ ॥
ਤਾਰੀਫਾਂ ਪਾਨ ਚਬਾਣ ਕਉ ॥
ਤੇਰਾ ਪਾਨ ਚਬਾਉਣਾ ਵੀ ਸ਼ਲਾਘਾ ਯੋਗ ਹੈ,
Praises are offered for the chewing of betel.
तारीफां पान चबाण कउ ॥
ਸਦ ਰਹਮਤ ਕੈਫਾਂ ਖਾਨ ਕਉ ॥
ਤੇਰੇ ਨਸ਼ੇ ਕਰਨ ਦੀ (ਬਾਣ) ਨੂੰ ਵੀ ਸ਼ਾਬਾਸ਼ ਹੈ,
Hail, hail to thy addiction.
सद रहमत कैफां खान कउ ॥
ਸਦ ਰਹਮਤ ਤੁਰੇ ਨਚਾਣ ਕਉ ॥੫੦॥
ਤੇਰੇ ਘੋੜਾ ਨਚਾਉਣ (ਦੀ ਵਿਧੀ) ਨੂੰ ਵੀ ਸ਼ਾਬਾਸ਼ ਹੈ ॥੫੦॥
Hail hail, to thy horse-control.50.
सद रहमत तुरे नचाण कउ ॥५०॥
ਪਉੜੀ ॥
पउड़ी ॥
ਦੁਰਗਾ ਅਤੈ ਦਾਨਵੀ ਗਹ ਸੰਘਰਿ ਕੱਥੇ ॥
ਦੁਰਗਾ ਅਤੇ ਦੈਂਤਾਂ ਦਾ ਯੁੱਧ-ਭੂਮੀ ਨੂੰ ਗਾਂਹਦਿਆਂ ਫਿਰਨਾ ਕਥਨ-ਯੋਗ ਹੈ (ਸ਼ਲਾਘਾ ਯੋਗ ਹੈ)।
Durga and demons sounded their trumpets, in the remarkable war.
दुरगा अतै दानवी गह संघरि कथे ॥
ਓਰੜਿ ਉੱਠੇ ਸੂਰਮੇ ਆਡਾਹੇ ਮੱਥੇ ॥
ਸੂਰਮਿਆਂ ਨੇ ਉਲਰ ਕੇ ਲੜਨ ਲਈ ਮੱਥੇ ਆਣ ਡਾਹੇ ਹਨ।
The warriors arose in great numbers and have come to fight.
ओरड़ि उठे सूरमे आडाहे मथे ॥
ਕੱਟਿ ਤੁਫੰਗੀਂ ਕੈਬਰੀਂ ਦਲ ਗਾਹਿ ਨਿਕਥੇ ॥
(ਇਹ ਸ਼ੂਰਵੀਰ) ਬੰਦੂਕਾਂ ਅਤੇ ਬਾਣਾਂ ('ਕੈਬਰੀ') ਨਾਲ ਕਟ ਕੇ ਦਲ ਨੂੰ ਗਾਂਹਣ ਲਈ ਨਿਕਲੇ ਹਨ।
They have come to tread through the forces in order to destroy (the enemy) with guns and arrows.
कटि तुफंगीं कैबरीं दल गाहि निकथे ॥
ਦੇਖਨਿ ਜੰਗ ਫਰੇਸ਼ਤੇ ਅਸਮਾਨੋਂ ਲੱਥੇ ॥੫੧॥
(ਅਜਿਹਾ ਅਦੁੱਤੀ) ਯੁੱਧ ਵੇਖਣ ਲਈ ਫਰਿਸ਼ਤੇ ਆਸਮਾਨ ਤੋਂ (ਹੇਠਾਂ ਉਤਰ ਆਏ ਹਨ) ॥੫੧॥
The angels come down (to the earth) from the sky in order to see the war.51.
देखनि जंग फरेशते असमानों लथे ॥५१॥
ਪਉੜੀ ॥
पउड़ी ॥
ਦੋਹਾਂ ਕੰਧਾਰਾਂ ਮੁਹ ਜੁੜੇ ਦਲ ਘੁਰੇ ਨਗਾਰੇ ॥
ਨਗਾਰਿਆਂ ਦੇ ਗੂੰਜਣ ਨਾਲ ਦੋਹਾਂ ਦਲਾਂ ਦੀਆਂ ਕਤਾਰਾਂ ਆਹਮੋ ਸਾਹਮਣੇ ਹੋ ਗਈਆਂ।
The trumpets have sounded in the army and both the forces face each other.
दोहां कंधारां मुह जुड़े दल घुरे नगारे ॥
ਓਰੜਿ ਆਏ ਸੂਰਮੇ ਸਿਰਦਾਰ ਅਣਿਆਰੇ ॥
ਵੱਡੇ ਵੱਡੇ ਜੁਝਾਰੂ ਸੈਨਾ-ਨਾਇਕ ਉਲਰ ਕੇ (ਯੁੱਧ ਵਿਚ) ਆ ਗਏ।
The chief and brave warriors swayed in the field.
ओरड़ि आए सूरमे सिरदार अणिआरे ॥
ਲੈ ਕੇ ਤੇਗਾਂ ਬਰਛੀਆਂ ਹਥਿਆਰ ਉਭਾਰੇ ॥
(ਉਨ੍ਹਾਂ ਨੇ) ਤਲਵਾਰਾਂ ਅਤੇ ਬਰਛੀਆਂ ਆਦਿ ਹਥਿਆਰਾਂ ਨੂੰ ਉਲਾਰ ਲਿਆ ਸੀ।
They raised their weapons including the swords and daggers.
लै के तेगां बरछीआं हथिआर उभारे ॥
ਟੋਪ ਪਟੇਲਾ ਪਾਖਰਾਂ ਗਲਿ ਸੰਜ ਸਵਾਰੇ ॥
ਅਤੇ (ਸਿਰਾਂ ਉਤੇ) ਟੋਪ, (ਮੂੰਹ ਤੇ) ਪਟੇਲ, (ਘੋੜੇ ਉਤੇ) ਪਾਖਰ ਅਤੇ ਗਲ ਵਿਚ ਕਵਚ ਪਾਏ ਹੋਏ ਸਨ।
They have bedecked themselves with helmets on their heads, and armour around their necks alongwith their horse-sddles with belts.
टोप पटेला पाखरां गलि संज सवारे ॥
ਲੈ ਕੇ ਬਰਛੀ ਦੁਰਗਸਾਹ ਬਹੁ ਦਾਨਵ ਮਾਰੇ ॥
ਦੁਰਗਾ ਨੇ ਬਰਛੀ ਲੈ ਬਹੁਤ ਸਾਰੇ ਦੈਂਤ ਮਾਰ ਦਿੱਤੇ ਸਨ।
Durga holding her dagger, killed many demons.
लै के बरछी दुरगसाह बहु दानव मारे ॥
ਚੜੇ ਰਥੀਂ ਗਜ ਘੋੜਿਈਂ ਮਾਰਿ ਭੁਇ ਤੇ ਡਾਰੇ ॥
ਰਥਾਂ, ਹਾਥੀਆਂ ਅਤੇ ਘੋੜਿਆਂ ਉਪਰ ਚੜ੍ਹਿਆਂ ਹੋਇਆਂ ਨੂੰ ਮਾਰ ਕੇ ਧਰਤੀ ਉਤੇ ਸੁੱਟ ਦਿੱਤਾ ਸੀ।
She killed and threw those on the round who were riding chariots, elephants and horses.
चड़े रथीं गज घोड़िईं मारि भुइ ते डारे ॥
ਜਾਣੁ ਹਲਵਾਈ ਸੀਖ ਨਾਲਿ ਵਿੰਨ੍ਹ ਵੜੇ ਉਤਾਰੇ ॥੫੨॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਹਲਵਾਈ ਨੇ ਸੀਖ ਨਾਲ ਵਿੰਨ੍ਹ ਕੇ ਵੜੇ ਲਾਹੇ ਹੋਣ ॥੫੨॥
It appear that the confectioner has cooked small round cakes of grounded pulse, piercing them with a spike.52.
जाणु हलवाई सीख नालि विंन्ह वड़े उतारे ॥५२॥
ਪਉੜੀ ॥
पउड़ी ॥
ਦੁਹਾਂ ਕੰਧਾਰਾਂ ਮੁਹ ਜੁੜੇ ਨਾਲਿ ਧਉਸਾ ਭਾਰੀ ॥
ਭਾਰੀ ਨਗਾਰੇ ਦੇ ਵਜਣ ਨਾਲ ਦੋਹਾਂ ਧਿਰਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹੋਈਆਂ।
Alongwith the sounding of the large trumpet, both the forces faced each other.
दुहां कंधारां मुह जुड़े नालि धउसा भारी ॥
ਲਈ ਭਗਉਤੀ ਦੁਰਗਸਾਹ ਵਰ ਜਾਗਨਿ ਭਾਰੀ ॥
ਦੁਰਗਾ ਨੇ ਹੱਥ ਵਿਚ ਬਰਛੀ (ਭਗਉਤੀ) ਲੈ ਲਈ ਜੋ ਦਗਦੀ ਹੋਈ ਅਗਨੀ 'ਵਰਜਾਗਨਿ' ਦੇ ਸਮਾਨ ਚਮਕਦੀ ਸੀ।
Durga held out her sword, appearing like great lustrous fire;
लई भगउती दुरगसाह वर जागनि भारी ॥
ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ ॥
(ਉਹ) ਬਰਛੀ (ਦੇਵੀ ਨੇ) ਰਾਜੇ ਸ਼ੁੰਭ ਨੂੰ ਮਾਰ ਦਿੱਤੀ (ਜੋ) ਪਿਆਰੀ (ਉਸ ਦੇ) ਲਹੂ ਨੂੰ ਪੀ ਰਹੀ ਸੀ।
She struck it on the king Sumbh and this lovely weapon drinks blood.
लाई राजे सुंभ नो रतु पीऐ पिआरी ॥
ਸੁੰਭ ਪਲਾਣੋ ਡਿੱਗਿਆ ਉਪਮਾ ਬੀਚਾਰੀ ॥
ਸ਼ੁੰਭ ਕਾਠੀ ਤੋਂ ਡਿਗ ਪਿਆ, (ਉਹ ਦ੍ਰਿਸ਼ ਨੂੰ ਵੇਖ ਕੇ ਕਵੀ ਨੂੰ ਇੰਜ) ਉਪਮਾ ਸੁਝੀ
Sumbh fell down from the saddle for which the following simile hath been thought.
सुंभ पलाणो डिगिआ उपमा बीचारी ॥
ਡੁਬਿ ਰਤੂ ਨਾਲਹੁ ਨਿਕਲੀ ਬਰਛੀ ਦੁਧਾਰੀ ॥
(ਕਿ ਜੋ) ਦੋ ਧਾਰੀ ਬਰਛੀ ਲਹੂ ਨਾਲ ਲਿਬੜ ਕੇ ਬਾਹਰ ਨਿਕਲੀ ਹੈ,
That the double-edged dagger, smeared with blood, which hath come out (from the body of Sumbh);
डुबि रतू नालहु निकली बरछी दुधारी ॥
ਜਾਣੁ ਰਜਾਦੀ ਉਤਰੀ ਪੈਨ੍ਹਿ ਸੂਹੀ ਸਾਰੀ ॥੫੩॥
(ਉਹ) ਮਾਨੋ ਰਾਜ-ਕੁਮਾਰੀ ('ਰਜਾਦੀ') ਲਾਲ ਰੰਗ ਦੀ ਸਾੜ੍ਹੀ ਪਾ ਕੇ (ਮਹੱਲ ਤੋਂ) ਉਤਰੀ ਹੋਵੇ ॥੫੩॥
Seems like a princess coming down from her loft, wearing the red sari.53.
जाणु रजादी उतरी पैन्हि सूही सारी ॥५३॥
ਪਉੜੀ ॥
पउड़ी ॥
ਦੁਰਗਾ ਅਤੈ ਦਾਨਵੀ ਭੇੜੁ ਪਇਆ ਸਬਾਹੀਂ ॥
ਦੁਰਗਾ ਅਤੇ ਦੈਂਤਾਂ ਦਾ ਤੜਕਸਾਰ ਯੁੱਧ ਸ਼ੁਰੂ ਹੋਇਆ।
The war between Durga and the demons started early in the morning.
दुरगा अतै दानवी भेड़ु पइआ सबाहीं ॥
ਸ਼ਸਤ੍ਰ ਪਜੂਤੇ ਦੁਰਗਸਾਹ ਗਹਿ ਸਭਨੀਂ ਬਾਹੀਂ ॥
ਦੁਰਗਾ ਨੇ ਸਾਰਿਆਂ ਹੱਥਾਂ ਵਿਚ ਮਜ਼ਬੂਤੀ ਨਾਲ ਸ਼ਸਤ੍ਰ ਪਕੜ ਲਏ।
Durga held her weapons firmly in all her arms.
शसत्र पजूते दुरगसाह गहि सभनीं बाहीं ॥
ਸੁੰਭ ਨਿਸੁੰਭ ਸੰਘਾਰਿਆ ਵਥ ਜੇਹੇ ਸ਼ਾਹੀਂ ॥
ਸ਼ੁੰਭ ਨਿਸ਼ੁੰਭ ਵਰਗੇ ਨਾਮੀ ਯੋਧਿਆਂ ਨੂੰ ਮਾਰ ਸੁਟਿਆ।
She killed both Sumbh and Nisumbh, who were the masters of all the materials.
सुंभ निसुंभ संघारिआ वथ जेहे शाहीं ॥
ਫਉਜਾਂ ਰਾਕਸਿ ਆਰੀਆਂ ਦੇਖਿ ਰੋਵਨਿ ਧਾਹੀਂ ॥
ਅਸਮਰਥ ਦੈਂਤ ਫ਼ੌਜਾਂ (ਹਾਰ ਨੂੰ) ਵੇਖ ਕੇ ਧਾਹਾਂ (ਮਾਰ ਕੇ) ਰੋ ਰਹੇ ਸਨ।
Seeing this, the helpless forces of the demons, weep bitterly.
फउजां राकसि आरीआं देखि रोवनि धाहीं ॥
ਮੁਹਿ ਕੁੜੂਚੇ ਘਾਹ ਦੇ ਛੱਡਿ ਘੋੜੇ ਰਾਹੀਂ ॥
(ਬਹੁਤੇ ਦੈਂਤ) ਮੂੰਹ ਵਿਚ ਘਾਹ ਦੇ ਤੀਲੇ ਦੇ ਕੇ ਅਤੇ ਘੋੜਿਆਂ ਨੂੰ ਰਾਹ ਵਿਚ ਹੀ ਛਡ ਕੇ (ਦੇਵੀ ਦੇ ਸਾਹਮਣੇ ਆਪਣੀ ਅਸਮਰਥਾ ਪ੍ਰਗਟ ਕਰਨ ਲਗੇ)।
Accepting their defeat (by putting the straws of grass in their mouth), and leaving their horses in the way;
मुहि कुड़ूचे घाह दे छडि घोड़े राहीं ॥
ਭਜਦੇ ਹੋਏ ਮਾਰੀਅਨਿ ਮੁੜਿ ਝਾਕਨ ਨਾਹੀਂ ॥੫੪॥
ਭਜਦੇ ਜਾਂਦੇ ਦੈਂਤ ਵੀ (ਦੇਵੀ ਦੁਆਰਾ ਮਾਰੇ ਜਾ ਰਹੇ ਸਨ, (ਪਰ ਉਹ) ਪਿਛੇ ਮੁੜ ਕੇ ਝਾਕਦੇ ਤਕ ਨਹੀਂ ਸਨ ॥੫੪॥
They are being killed, while fleeing, without looking back.54.
भजदे होए मारीअनि मुड़ि झाकन नाहीं ॥५४॥
ਪਉੜੀ ॥
पउड़ी ॥
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥
(ਦੇਵੀ ਨੇ) ਸ਼ੁੰਭ ਅਤੇ ਨਿਸ਼ੁੰਭ ਨੂੰ ਯਮ-ਲੋਕ ਨੂੰ ਤੋਰ ਦਿੱਤਾ
Sumbh and Nisumbh were dispatched to the abode of Yama;
सुंभ निसुंभ पठाइआ जम दे धाम नो ॥
ਇੰਦ੍ਰੁ ਸੱਦਿ ਬੁਲਾਇਆ ਰਾਜ ਅਭਿਸ਼ੇਖ ਨੋ ॥
ਅਤੇ ਇੰਦਰ ਨੂੰ ਰਾਜਤਿਲਕ ('ਅਭਿਖੇਖ') ਦੇਣ ਲਈ ਸਦ ਲਿਆ।
And Indra was called for crowning him.
इंद्रु सदि बुलाइआ राज अभिशेख नो ॥
ਸਿਰ ਪਰਿ ਛਤ੍ਰੁ ਫਿਰਾਇਆ ਰਾਜੇ ਇੰਦ੍ਰ ਦੈ ॥
ਰਾਜੇ ਇੰਦਰ ਦੇ ਸਿਰ ਉਤੇ ਛਤ੍ਰ ਫਿਰਾ ਦਿੱਤਾ।
The canopy was held up over the head of king Indra.
सिर परि छत्रु फिराइआ राजे इंद्र दै ॥
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥
(ਇਸ ਤਰ੍ਹਾਂ) ਚੌਦਾਂ ਲੋਕਾਂ ਵਿਚ ਜਗਤ-ਮਾਤਾ (ਦੁਰਗਾ) ਦਾ ਯਸ਼ ਛਾ ਗਿਆ।
The praise of the mother of the universe spread over all the fourteen worlds.
चउदह लोकां छाइआ जसु जगमात दा ॥
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥
ਦੁਰਗਾ (ਸਪਤਸ਼ਤੀ) ਦਾ ਪਾਠ (ਇਸ ਵਾਰ ਦੀਆਂ) ਸਾਰੀਆਂ ਪਉੜੀਆਂ ਵਿਚ ਰਚਿਆ ਹੈ।
All the s (stanza) of this DURGA PATH (The text about the exploits of Durga) have been composed;
दुरगा पाठ बणाइआ सभे पउड़ीआं ॥
ਫੇਰਿ ਨ ਜੂਨੀ ਆਇਆ ਜਿਨਿ ਇਹੁ ਗਾਇਆ ॥੫੫॥
ਜੋ ਇਸ (ਪਾਠ) ਨੂੰ ਗਾਏਗਾ (ਉਹ) ਫਿਰ ਆਵਾਗਵਣ ਦੇ ਚਕਰਾਂ ਵਿਚ ਨਹੀਂ ਪਏਗਾ ॥੫੫॥
And that person who sings it, will not take birth again.55.
फेरि न जूनी आइआ जिनि इहु गाइआ ॥५५॥

Appearance


Languages