ਰਾਗੁ ਗਉੜੀ ਭਗਤਾਂ ਕੀ ਬਾਣੀ ॥
Raag Gauree, The Word Of The Devotees:
ਰਾਗ ਗਉੜੀ ਵਿੱਚ ਭਗਤਾਂ ਦੀ ਬਾਣੀ।
रागु गउड़ी भगतां की बाणी ॥
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. By Guru's Grace:
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सति नामु करता पुरखु गुर प्रसादि ॥
ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥
Gauree Gwaarayree, Fourteen Chau-Padas Of Kabeer Jee:
ਰਾਗ ਗਉੜੀ-ਗੁਆਰੇਰੀ ਵਿੱਚ ਭਗਤ ਕਬੀਰ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ਦੇ ੧੪ ਸ਼ਬਦ।
गउड़ी गुआरेरी स्री कबीर जीउ के चउपदे १४ ॥
ਅਬ ਮੋਹਿ ਜਲਤ ਰਾਮ ਜਲੁ ਪਾਇਆ ॥
I was on fire, but now I have found the Water of the Lord's Name.
(ਭਾਲਦਿਆਂ ਭਾਲਦਿਆਂ) ਹੁਣ ਮੈਂ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਲੱਭ ਲਿਆ ਹੈ,
अब मोहि जलत राम जलु पाइआ ॥
ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥ ਰਹਾਉ ॥
This Water of the Lord's Name has cooled my burning body. ||1||Pause||
ਉਸ ਨਾਮ-ਅੰਮ੍ਰਿਤ ਨੇ ਮੇਰੇ ਸੜਦੇ ਸਰੀਰ ਨੂੰ ਠੰਢ ਪਾ ਦਿੱਤੀ ਹੈ ॥੧॥ ਰਹਾਉ ॥
राम उदकि तनु जलत बुझाइआ ॥१॥ रहाउ ॥
ਮਨੁ ਮਾਰਣ ਕਾਰਣਿ ਬਨ ਜਾਈਐ ॥
To subdue their minds, some go off into the forests;
ਜੰਗਲਾਂ ਵਲ (ਤੀਰਥ ਆਦਿਕਾਂ ਤੇ) ਮਨ ਨੂੰ ਮਾਰਨ ਲਈ (ਸ਼ਾਂਤ ਕਰਨ ਲਈ) ਜਾਈਦਾ ਹੈ,
मनु मारण कारणि बन जाईऐ ॥
ਸੋ ਜਲੁ ਬਿਨੁ ਭਗਵੰਤ ਨ ਪਾਈਐ ॥੧॥
but that Water is not found without the Lord God. ||1||
ਪਰ ਉਹ (ਨਾਮ-ਰੂਪ) ਅੰਮ੍ਰਿਤ (ਜੋ ਮਨ ਨੂੰ ਸ਼ਾਂਤ ਕਰ ਸਕੇ) ਪ੍ਰਭੂ ਤੋਂ ਬਿਨਾ (ਪ੍ਰਭੂ ਦੇ ਸਿਮਰਨ ਤੋਂ ਬਿਨਾ) ਨਹੀਂ ਲੱਭ ਸਕਦਾ ॥੧॥
सो जलु बिनु भगवंत न पाईऐ ॥१॥
ਜਿਹ ਪਾਵਕ ਸੁਰਿ ਨਰ ਹੈ ਜਾਰੇ ॥
That fire has consumed angels and mortal beings,
(ਤ੍ਰਿਸ਼ਨਾ ਦੀ) ਜਿਸ ਅੱਗ ਨੇ ਦੇਵਤੇ ਤੇ ਮਨੁੱਖ ਸਾੜ ਸੁੱਟੇ ਸਨ,
जिह पावक सुरि नर है जारे ॥
ਰਾਮ ਉਦਕਿ ਜਨ ਜਲਤ ਉਬਾਰੇ ॥੨॥
but the Water of the Lord's Name saves His humble servants from burning. ||2||
ਪ੍ਰਭੂ ਦੇ (ਨਾਮ-) ਅੰਮ੍ਰਿਤ ਨੇ ਭਗਤ ਜਨਾਂ ਨੂੰ ਉਸ ਸੜਨ ਤੋਂ ਬਚਾ ਲਿਆ ਹੈ ॥੨॥
राम उदकि जन जलत उबारे ॥२॥
ਭਵ ਸਾਗਰ ਸੁਖ ਸਾਗਰ ਮਾਹੀ ॥
In the terrifying world-ocean, there is an ocean of peace.
(ਉਹ ਭਗਤ ਜਨ ਜਿਨ੍ਹਾਂ ਨੂੰ 'ਰਾਮ-ਉਦਕ' ਨੇ ਸੜਨ ਤੋਂ ਬਚਾਇਆ ਹੈ) ਇਸ ਸੰਸਾਰ-ਸਮੁੰਦਰ ਵਿਚ (ਜੋ ਹੁਣ ਉਹਨਾਂ ਲਈ) ਸੁਖਾਂ ਦਾ ਸਮੁੰਦਰ (ਬਣ ਗਿਆ ਹੈ),
भव सागर सुख सागर माही ॥
ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥
I continue to drink it in, but this Water is never exhausted. ||3||
ਨਾਮ-ਅੰਮ੍ਰਿਤ ਲਗਾਤਾਰ ਪੀ ਰਹੇ ਹਨ ਤੇ ਉਹ ਅੰਮ੍ਰਿਤ ਮੁੱਕਦਾ ਨਹੀਂ ॥੩॥
पीवि रहे जल निखुटत नाही ॥३॥
ਕਹਿ ਕਬੀਰ ਭਜੁ ਸਾਰਿੰਗਪਾਨੀ ॥
Says Kabeer, meditate and vibrate upon the Lord, like the rainbird remembering the water.
ਕਬੀਰ ਆਖਦਾ ਹੈ-(ਹੇ ਮਨ!) ਪਰਮਾਤਮਾ ਦਾ ਸਿਮਰਨ ਕਰ,
कहि कबीर भजु सारिंगपानी ॥
ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥
The Water of the Lord's Name has quenched my thirst. ||4||1||
ਪਰਮਾਤਮਾ ਦੇ ਨਾਮ-ਅੰਮ੍ਰਿਤ ਨੇ ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟਾ ਦਿੱਤੀ ਹੈ ॥੪॥੧॥
राम उदकि मेरी तिखा बुझानी ॥४॥१॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਮਾਧਉ ਜਲ ਕੀ ਪਿਆਸ ਨ ਜਾਇ ॥
O Lord, my thirst for the Water of Your Name will not go away.
ਹੇ ਮਾਇਆ ਦੇ ਪਤੀ ਪ੍ਰਭੂ! ਤੇਰੇ ਨਾਮ-ਅੰਮ੍ਰਿਤ ਦੀ ਤ੍ਰੇਹ ਮਿਟਦੀ ਨਹੀਂ (ਭਾਵ, ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ ਹਾਂ।)
माधउ जल की पिआस न जाइ ॥
ਜਲ ਮਹਿ ਅਗਨਿ ਉਠੀ ਅਧਿਕਾਇ ॥੧॥ ਰਹਾਉ ॥
The fire of my thirst burns even more brightly in that Water. ||1||Pause||
ਤੇਰਾ ਨਾਮ-ਅੰਮ੍ਰਿਤ ਪੀਂਦਿਆਂ ਪੀਂਦਿਆਂ ਵਧੀਕ ਤਾਂਘ ਪੈਦਾ ਹੋ ਰਹੀ ਹੈ ॥੧॥ ਰਹਾਉ ॥
जल महि अगनि उठी अधिकाइ ॥१॥ रहाउ ॥
ਤੂੰ ਜਲਨਿਧਿ ਹਉ ਜਲ ਕਾ ਮੀਨੁ ॥
You are the Ocean of Water, and I am just a fish in that Water.
ਹੇ ਪ੍ਰਭੂ! ਤੂੰ ਜਲ ਦਾ ਖ਼ਜ਼ਾਨਾ (ਸਮੁੰਦਰ) ਹੈਂ, ਤੇ ਮੈਂ ਉਸ ਜਲ ਦਾ ਮੱਛ ਹਾਂ।
तूं जलनिधि हउ जल का मीनु ॥
ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥
In that Water, I remain; without that Water, I would perish. ||1||
ਜਲ ਵਿਚ ਹੀ ਮੈਂ ਜੀਊਂਦਾ ਰਹਿ ਸਕਦਾ ਹਾਂ; ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ ॥੧॥
जल महि रहउ जलहि बिनु खीनु ॥१॥
ਤੂੰ ਪਿੰਜਰੁ ਹਉ ਸੂਅਟਾ ਤੋਰ ॥
You are the cage, and I am Your parrot.
ਤੂੰ ਮੇਰਾ ਪਿੰਜਰਾ ਹੈਂ, ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ।
तूं पिंजरु हउ सूअटा तोर ॥
ਜਮੁ ਮੰਜਾਰੁ ਕਹਾ ਕਰੈ ਮੋਰ ॥੨॥
So what can the cat of death do to me? ||2||
(ਤੇਰੇ ਆਸਰੇ ਰਿਹਾਂ) ਜਮ-ਰੂਪ ਬਿੱਲਾ ਮੇਰਾ ਕੀਹ ਵਿਗਾੜ ਸਕਦਾ ਹੈ? ॥੨॥
जमु मंजारु कहा करै मोर ॥२॥
ਤੂੰ ਤਰਵਰੁ ਹਉ ਪੰਖੀ ਆਹਿ ॥
You are the tree, and I am the bird.
ਹੇ ਪ੍ਰਭੂ! ਤੂੰ ਸੋਹਣਾ ਰੁੱਖ ਹੈਂ ਤੇ ਮੈਂ (ਉਸ ਰੁੱਖ ਦੇ ਆਸਰੇ ਰਹਿਣ ਵਾਲਾ) ਪੰਛੀ ਹਾਂ।
तूं तरवरु हउ पंखी आहि ॥
ਮੰਦਭਾਗੀ ਤੇਰੋ ਦਰਸਨੁ ਨਾਹਿ ॥੩॥
I am so unfortunate - I cannot see the Blessed Vision of Your Darshan! ||3||
(ਮੈਨੂੰ) ਮੰਦ-ਭਾਗੀ ਨੂੰ (ਅਜੇ ਤਕ) ਤੇਰਾ ਦਰਸ਼ਨ ਨਸੀਬ ਨਹੀਂ ਹੋਇਆ ॥੩॥
मंदभागी तेरो दरसनु नाहि ॥३॥
ਤੂੰ ਸਤਿਗੁਰੁ ਹਉ ਨਉਤਨੁ ਚੇਲਾ ॥
You are the True Guru, and I am Your new disciple.
ਹੇ ਪ੍ਰਭੂ! ਤੂੰ (ਮੇਰਾ) ਗੁਰੂ ਹੈਂ, ਮੈਂ ਤੇਰਾ ਨਵਾਂ ਸਿੱਖ ਹਾਂ (ਭਾਵ, ਤੇਰੇ ਨਾਲ ਉਸੇ ਤਰ੍ਹਾਂ ਪਿਆਰ ਹੈ ਜਿਵੇਂ ਨਵਾਂ ਨਵਾਂ ਸਿੱਖ ਆਪਣੇ ਗੁਰੂ ਨਾਲ ਕਰਦਾ ਹੈ)।
तूं सतिगुरु हउ नउतनु चेला ॥
ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥੪॥੨॥
Says Kabeer, O Lord, please meet me - this is my very last chance! ||4||2||
ਕਬੀਰ ਆਖਦਾ ਹੈ-ਹੁਣ ਤਾਂ (ਮਨੁੱਖਾ-ਜਨਮ) ਅਖ਼ੀਰ ਦਾ ਵੇਲਾ ਹੈ, ਮੈਨੂੰ ਜ਼ਰੂਰ ਮਿਲ ॥੪॥੨॥
कहि कबीर मिलु अंत की बेला ॥४॥२॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਜਬ ਹਮ ਏਕੋ ਏਕੁ ਕਰਿ ਜਾਨਿਆ ॥
When I realize that there is One, and only One Lord,
ਜਦੋਂ ਅਸਾਂ (ਭਾਵ, ਮੈਂ) ਇਹ ਸਮਝ ਲਿਆ ਹੈ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ,
जब हम एको एकु करि जानिआ ॥
ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥
why then should the people be upset? ||1||
ਤਾਂ (ਪਤਾ ਨਹੀਂ) ਲੋਕਾਂ ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹੈ ॥੧॥
तब लोगह काहे दुखु मानिआ ॥१॥
ਹਮ ਅਪਤਹ ਅਪੁਨੀ ਪਤਿ ਖੋਈ ॥
I am dishonored; I have lost my honor.
ਮੈਂ ਨਿਸੰਗ ਹੋ ਗਿਆ ਹਾਂ ਤੇ ਮੈਨੂੰ ਇਹ ਪਰਵਾਹ ਨਹੀਂ ਕਿ ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾਹ ਕਰੇ।
हम अपतह अपुनी पति खोई ॥
ਹਮਰੈ ਖੋਜਿ ਪਰਹੁ ਮਤਿ ਕੋਈ ॥੧॥ ਰਹਾਉ ॥
No one should follow in my footsteps. ||1||Pause||
(ਤੁਹਾਨੂੰ ਲੋਕਾਂ ਨੂੰ ਜਗਤ ਵਿਚ ਮਨ-ਵਡਿਆਈ ਦਾ ਖ਼ਿਆਲ ਹੈ, ਇਸ ਵਾਸਤੇ ਜਿਸ ਰਾਹੇ ਮੈਂ ਪਿਆ ਹਾਂ) ਉਸ ਰਾਹੇ ਮੇਰੇ ਪਿੱਛੇ ਨਾਹ ਤੁਰੋ ॥੧॥ ਰਹਾਉ ॥
हमरै खोजि परहु मति कोई ॥१॥ रहाउ ॥
ਹਮ ਮੰਦੇ ਮੰਦੇ ਮਨ ਮਾਹੀ ॥
I am bad, and bad in my mind as well.
ਜੇ ਮੈਂ ਭੈੜਾ ਹਾਂ ਤਾਂ ਆਪਣੇ ਹੀ ਅੰਦਰ ਭੈੜਾ ਹਾਂ ਨ, (ਕਿਸੇ ਨੂੰ ਇਸ ਗੱਲ ਨਾਲ ਕੀਹ?)
हम मंदे मंदे मन माही ॥
ਸਾਝ ਪਾਤਿ ਕਾਹੂ ਸਿਉ ਨਾਹੀ ॥੨॥
I have no partnership with anyone. ||2||
ਮੈਂ ਕਿਸੇ ਨਾਲ (ਇਸੇ ਕਰਕੇ) ਕੋਈ ਮੇਲ-ਮੁਲਾਕਾਤ ਭੀ ਨਹੀਂ ਰੱਖੀ ਹੋਈ ॥੨॥
साझ पाति काहू सिउ नाही ॥२॥
ਪਤਿ ਅਪਤਿ ਤਾ ਕੀ ਨਹੀ ਲਾਜ ॥
I have no shame about honor or dishonor.
ਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿਚ ਕੋਈ ਹਾਣਤ ਨਹੀਂ ਸਮਝਦਾ;
पति अपति ता की नही लाज ॥
ਤਬ ਜਾਨਹੁਗੇ ਜਬ ਉਘਰੈਗੋ ਪਾਜ ॥੩॥
But you shall know, when your own false covering is laid bare. ||3||
ਕਿਉਂਕਿ ਤੁਹਾਨੂੰ ਭੀ ਤਦੋਂ ਹੀ ਸਮਝ ਆਵੇਗੀ (ਕਿ ਅਸਲ ਇੱਜ਼ਤ ਜਾਂ ਨਿਰਾਦਰੀ ਕਿਹੜੀ ਹੈ) ਜਦੋਂ ਤੁਹਾਡਾ ਇਹ ਜਗਤ-ਵਿਖਾਵਾ ਉੱਘੜ ਜਾਇਗਾ ॥੩॥
तब जानहुगे जब उघरैगो पाज ॥३॥
ਕਹੁ ਕਬੀਰ ਪਤਿ ਹਰਿ ਪਰਵਾਨੁ ॥
Says Kabeer, honor is that which is accepted by the Lord.
ਕਬੀਰ ਆਖਦਾ ਹੈ- (ਅਸਲ) ਇੱਜ਼ਤ ਉਸੇ ਦੀ ਹੀ ਹੈ, ਜਿਸ ਨੂੰ ਪ੍ਰਭੂ ਕਬੂਲ ਕਰ ਲਏ।
कहु कबीर पति हरि परवानु ॥
ਸਰਬ ਤਿਆਗਿ ਭਜੁ ਕੇਵਲ ਰਾਮੁ ॥੪॥੩॥
Give up everything - meditate, vibrate upon the Lord alone. ||4||3||
(ਤਾਂ ਤੇ, ਹੇ ਕਬੀਰ!) ਹੋਰ ਸਭ ਕੁਝ (ਭਾਵ, ਦੁਨੀਆ ਦੀ ਲੋਕ-ਲਾਜ) ਛੱਡ ਕੇ ਪਰਮਾਤਮਾ ਦਾ ਸਿਮਰਨ ਕਰ ॥੪॥੩॥
सरब तिआगि भजु केवल रामु ॥४॥३॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਨਗਨ ਫਿਰਤ ਜੌ ਪਾਈਐ ਜੋਗੁ ॥
If Yoga could be obtained by wandering around naked,
ਜੇ ਨੰਗੇ ਫਿਰਦਿਆਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ,
नगन फिरत जौ पाईऐ जोगु ॥
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥
then all the deer of the forest would be liberated. ||1||
ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ ॥੧॥
बन का मिरगु मुकति सभु होगु ॥१॥
ਕਿਆ ਨਾਗੇ ਕਿਆ ਬਾਧੇ ਚਾਮ ॥
What does it matter whether someone goes naked, or wears a deer skin,
(ਹੇ ਭਾਈ!) ਤਦ ਤਕ ਨੰਗੇ ਰਿਹਾਂ ਕੀਹ ਸੌਰ ਜਾਣਾ ਹੈ ਤੇ ਪਿੰਡੇ ਤੇ ਚੰਮ ਲਪੇਟਿਆਂ ਕੀਹ ਮਿਲ ਜਾਣਾ ਹੈ?
किआ नागे किआ बाधे चाम ॥
ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥
if he does not remember the Lord within his soul? ||1||Pause||
ਜਦ ਤਕ ਤੂੰ ਪਰਮਾਤਮਾ ਨੂੰ ਨਹੀਂ ਪਛਾਣਦਾ ॥੧॥ ਰਹਾਉ ॥
जब नही चीनसि आतम राम ॥१॥ रहाउ ॥
ਮੂਡ ਮੁੰਡਾਏ ਜੌ ਸਿਧਿ ਪਾਈ ॥
If the spiritual perfection of the Siddhas could be obtained by shaving the head,
ਜੇ ਸਿਰ ਮੁਨਾਇਆਂ ਸਿੱਧੀ ਮਿਲ ਸਕਦੀ ਹੈ,
मूड मुंडाए जौ सिधि पाई ॥
ਮੁਕਤੀ ਭੇਡ ਨ ਗਈਆ ਕਾਈ ॥੨॥
then why haven't sheep found liberation? ||2||
(ਤਾਂ ਇਹ ਕੀਹ ਕਾਰਨ ਹੈ ਕਿ) ਕੋਈ ਭੀ ਭੇਡ (ਹੁਣ ਤਕ ਮੁਕਤ ਨਹੀਂ ਹੋਈ?) ॥੨॥
मुकती भेड न गईआ काई ॥२॥
ਬਿੰਦੁ ਰਾਖਿ ਜੌ ਤਰੀਐ ਭਾਈ ॥
If someone could save himself by celibacy, O Siblings of Destiny,
ਹੇ ਭਾਈ! ਜੇ ਬਾਲ-ਜਤੀ ਰਿਹਾਂ (ਸੰਸਾਰ-ਸਮੁੰਦਰ ਤੋਂ) ਤਰ ਸਕੀਦਾ ਹੈ,
बिंदु राखि जौ तरीऐ भाई ॥
ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥
why then haven't eunuchs obtained the state of supreme dignity? ||3||
ਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ? ॥੩॥
खुसरै किउ न परम गति पाई ॥३॥
ਕਹੁ ਕਬੀਰ ਸੁਨਹੁ ਨਰ ਭਾਈ ॥
Says Kabeer, listen, O men, O Siblings of Destiny:
ਕਬੀਰ ਆਖਦਾ ਹੈ- ਹੇ ਭਰਾਵੋ! ਸੁਣੋ!
कहु कबीर सुनहु नर भाई ॥
ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥
without the Lord's Name, who has ever found salvation? ||4||4||
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲੀ ॥੪॥੪॥
राम नाम बिनु किनि गति पाई ॥४॥४॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ॥
Those who take their ritual baths in the evening and the morning
(ਜੋ ਮਨੁੱਖ) ਸਵੇਰੇ ਤੇ ਸ਼ਾਮ ਨੂੰ (ਭਾਵ, ਦੋਵੇਂ ਵੇਲੇ ਨਿਰਾ) ਇਸ਼ਨਾਨ ਹੀ ਕਰਦੇ ਹਨ
संधिआ प्रात इस्नानु कराही ॥
ਜਿਉ ਭਏ ਦਾਦੁਰ ਪਾਨੀ ਮਾਹੀ ॥੧॥
are like the frogs in the water. ||1||
(ਤੇ ਸਮਝਦੇ ਹਨ ਕਿ ਅਸੀਂ ਪਵਿੱਤਰ ਹੋ ਗਏ ਹਾਂ, ਉਹ ਇਉਂ ਹਨ) ਜਿਵੇਂ ਪਾਣੀ ਵਿਚ ਡੱਡੂ ਵੱਸ ਰਹੇ ਹਨ ॥੧॥
जिउ भए दादुर पानी माही ॥१॥
ਜਉ ਪੈ ਰਾਮ ਰਾਮ ਰਤਿ ਨਾਹੀ ॥
When people do not love the Lord's Name,
ਪਰ ਜੇਕਰ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ,
जउ पै राम राम रति नाही ॥
ਤੇ ਸਭਿ ਧਰਮ ਰਾਇ ਕੈ ਜਾਹੀ ॥੧॥ ਰਹਾਉ ॥
they must all go to the Righteous Judge of Dharma. ||1||Pause||
ਤਾਂ ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ ॥੧॥ ਰਹਾਉ ॥
ते सभि धरम राइ कै जाही ॥१॥ रहाउ ॥
ਕਾਇਆ ਰਤਿ ਬਹੁ ਰੂਪ ਰਚਾਹੀ ॥
Those who love their bodies and try different looks,
(ਕਈ ਮਨੁੱਖ) ਸਰੀਰ ਦੇ ਮੋਹ ਵਿਚ ਹੀ (ਭਾਵ, ਸਰੀਰ ਨੂੰ ਪਾਲਣ ਦੀ ਖ਼ਾਤਰ ਹੀ) ਕਈ ਭੇਖ ਬਣਾਉਂਦੇ ਹਨ;
काइआ रति बहु रूप रचाही ॥
ਤਿਨ ਕਉ ਦਇਆ ਸੁਪਨੈ ਭੀ ਨਾਹੀ ॥੨॥
do not feel compassion, even in dreams. ||2||
ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਦਇਆ ਨਹੀਂ ਆਈ (ਉਹਨਾਂ ਦਾ ਹਿਰਦਾ ਕਦੇ ਭੀ ਨਹੀਂ ਦ੍ਰਵਿਆ) ॥੨॥
तिन कउ दइआ सुपनै भी नाही ॥२॥
ਚਾਰਿ ਚਰਨ ਕਹਹਿ ਬਹੁ ਆਗਰ ॥
The wise men call them four-footed creatures;
ਬਹੁਤੇ ਸਿਆਣੇ ਮਨੁੱਖ ਚਾਰ ਵੇਦ (ਆਦਿਕ ਧਰਮ-ਪੁਸਤਕਾਂ ਨੂੰ) ਹੀ (ਨਿਰੇ) ਪੜ੍ਹਦੇ ਹਨ (ਪਰ ਨਿਰਾ ਪੜ੍ਹਨ ਨਾਲ ਕੀਹ ਬਣੇ?)।
चारि चरन कहहि बहु आगर ॥
ਸਾਧੂ ਸੁਖੁ ਪਾਵਹਿ ਕਲਿ ਸਾਗਰ ॥੩॥
the Holy find peace in this ocean of pain. ||3||
ਇਸ ਸੰਸਾਰ-ਸਮੁੰਦਰ ਵਿਚ (ਸਿਰਫ਼) ਸੰਤ ਜਨ ਹੀ (ਅਸਲ) ਸੁਖ ਮਾਣਦੇ ਹਨ ॥੩॥
साधू सुखु पावहि कलि सागर ॥३॥
ਕਹੁ ਕਬੀਰ ਬਹੁ ਕਾਇ ਕਰੀਜੈ ॥
Says Kabeer, why do you perform so many rituals?
ਕਬੀਰ ਆਖਦਾ ਹੈ- ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ,
कहु कबीर बहु काइ करीजै ॥
ਸਰਬਸੁ ਛੋਡਿ ਮਹਾ ਰਸੁ ਪੀਜੈ ॥੪॥੫॥
Renounce everything, and drink in the supreme essence of the Lord. ||4||5||
ਕਿ ਸਭ ਪਦਾਰਥਾਂ ਦਾ ਮੋਹ ਛੱਡ ਕੇ ਪਰਮਾਤਮਾ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ ॥੪॥੫॥
सरबसु छोडि महा रसु पीजै ॥४॥५॥
ਕਬੀਰ ਜੀ ਗਉੜੀ ॥
Gauree, Kabeer Jee:
कबीर जी गउड़ी ॥
ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥
What use is chanting, and what use is penance, fasting or devotional worship,
ਉਸ ਮਨੁੱਖ ਦਾ ਜਪ ਕਰਨਾ ਕਿਸ ਭਾ? ਉਸ ਦਾ ਤਪ ਕਿਸ ਅਰਥ? ਉਸ ਦੇ ਵਰਤ ਤੇ ਪੂਜਾ ਕਿਹੜੇ ਗੁਣ?
किआ जपु किआ तपु किआ ब्रत पूजा ॥
ਜਾ ਕੈ ਰਿਦੈ ਭਾਉ ਹੈ ਦੂਜਾ ॥੧॥
to one whose heart is filled with the love of duality? ||1||
ਜਿਸ ਦੇ ਹਿਰਦੇ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਹੈ ॥੧॥
जा कै रिदै भाउ है दूजा ॥१॥
ਰੇ ਜਨ ਮਨੁ ਮਾਧਉ ਸਿਉ ਲਾਈਐ ॥
O humble people, link your mind to the Lord.
ਹੇ ਭਾਈ! ਮਨ ਨੂੰ ਪਰਮਾਤਮਾ ਨਾਲ ਜੋੜਨਾ ਚਾਹੀਦਾ ਹੈ।
रे जन मनु माधउ सिउ लाईऐ ॥
ਚਤੁਰਾਈ ਨ ਚਤੁਰਭੁਜੁ ਪਾਈਐ ॥ ਰਹਾਉ ॥
Through cleverness, the four-armed Lord is not obtained. ||Pause||
(ਸਿਮਰਨ ਛੱਡ ਕੇ ਹੋਰ) ਸਿਆਣਪਾਂ ਨਾਲ ਰੱਬ ਨਹੀਂ ਮਿਲ ਸਕਦਾ ਰਹਾਉ॥
चतुराई न चतुरभुजु पाईऐ ॥ रहाउ ॥
ਪਰਹਰੁ ਲੋਭੁ ਅਰੁ ਲੋਕਾਚਾਰੁ ॥
Set aside your greed and worldly ways.
(ਹੇ ਭਾਈ!) ਲਾਲਚ, ਵਿਖਾਵੇ ਦਾ ਤਿਆਗ ਕਰ ਦੇਹ।
परहरु लोभु अरु लोकाचारु ॥
ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥
Set aside sexual desire, anger and egotism. ||2||
ਕਾਮ, ਕ੍ਰੋਧ ਅਤੇ ਅਹੰਕਾਰ ਛੱਡ ਦੇਹ ॥੨॥
परहरु कामु क्रोधु अहंकारु ॥२॥
ਕਰਮ ਕਰਤ ਬਧੇ ਅਹੰਮੇਵ ॥
Ritual practices bind people in egotism;
ਮਨੁੱਖ ਧਾਰਮਿਕ ਰਸਮਾਂ ਕਰਦੇ ਕਰਦੇ ਹਉਮੈ ਵਿਚ ਬੱਝੇ ਪਏ ਹਨ,
करम करत बधे अहंमेव ॥
ਮਿਲਿ ਪਾਥਰ ਕੀ ਕਰਹੀ ਸੇਵ ॥੩॥
meeting together, they worship stones. ||3||
ਅਤੇ ਰਲ ਕੇ ਪੱਥਰਾਂ ਦੀ (ਹੀ) ਪੂਜਾ ਕਰ ਰਹੇ ਹਨ (ਪਰ ਇਹ ਸਭ ਕੁਝ ਵਿਅਰਥ ਹੈ) ॥੩॥
मिलि पाथर की करही सेव ॥३॥
ਕਹੁ ਕਬੀਰ ਭਗਤਿ ਕਰਿ ਪਾਇਆ ॥
Says Kabeer, He is obtained only by devotional worship.
ਕਬੀਰ ਆਖਦਾ ਹੈ- ਪਰਮਾਤਮਾ ਬੰਦਗੀ ਕਰਨ ਨਾਲ (ਹੀ) ਮਿਲਦਾ ਹੈ,
कहु कबीर भगति करि पाइआ ॥
ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥
Through innocent love, the Lord is met. ||4||6||
ਭੋਲੇ ਸੁਭਾਉ ਨਾਲ ਮਿਲਦਾ ਹੈ ॥੪॥੬॥
भोले भाइ मिले रघुराइआ ॥४॥६॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥
In the dwelling of the womb, there is no ancestry or social status.
ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ।
गरभ वास महि कुलु नही जाती ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥
All have originated from the Seed of God. ||1||
ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ) ॥੧॥
ब्रहम बिंदु ते सभ उतपाती ॥१॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥
Tell me, O Pandit, O religious scholar: since when have you been a Brahmin?
ਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ?
कहु रे पंडित बामन कब के होए ॥
ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥
Don't waste your life by continually claiming to be a Brahmin. ||1||Pause||
ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ॥੧॥ ਰਹਾਉ ॥
बामन कहि कहि जनमु मत खोए ॥१॥ रहाउ ॥
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
If you are indeed a Brahmin, born of a Brahmin mother,
ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ,
जौ तूं ब्राहमणु ब्रहमणी जाइआ ॥
ਤਉ ਆਨ ਬਾਟ ਕਾਹੇ ਨਹੀ ਆਇਆ ॥੨॥
then why didn't you come by some other way? ||2||
ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ॥੨॥
तउ आन बाट काहे नही आइआ ॥२॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥
How is it that you are a Brahmin, and I am of a low social status?
(ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ)? ਅਸੀਂ ਕਿਵੇਂ ਸ਼ੂਦਰ (ਰਹਿ ਗਏ)?
तुम कत ब्राहमण हम कत सूद ॥
ਹਮ ਕਤ ਲੋਹੂ ਤੁਮ ਕਤ ਦੂਧ ॥੩॥
How is it that I am formed of blood, and you are made of milk? ||3||
ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ॥੩॥
हम कत लोहू तुम कत दूध ॥३॥
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥
Says Kabeer, one who contemplates God,
ਕਬੀਰ ਆਖਦਾ ਹੈ- ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ,
कहु कबीर जो ब्रहमु बीचारै ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥
is said to be a Brahmin among us. ||4||7||
ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ॥੪॥੭॥
सो ब्राहमणु कहीअतु है हमारै ॥४॥७॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥
In the darkness, no one can sleep in peace.
(ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ) ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਸਕੀਦਾ;
अंधकार सुखि कबहि न सोई है ॥
ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥
The king and the pauper both weep and cry. ||1||
ਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ ॥੧॥
राजा रंकु दोऊ मिलि रोई है ॥१॥
ਜਉ ਪੈ ਰਸਨਾ ਰਾਮੁ ਨ ਕਹਿਬੋ ॥
As long as the tongue does not chant the Lord's Name,
(ਹੇ ਭਾਈ!) ਜਦ ਤਕ ਜੀਭ ਨਾਲ ਪਰਮਾਤਮਾ ਨੂੰ ਨਹੀਂ ਜਪਦੇ,
जउ पै रसना रामु न कहिबो ॥
ਉਪਜਤ ਬਿਨਸਤ ਰੋਵਤ ਰਹਿਬੋ ॥੧॥ ਰਹਾਉ ॥
the person continues coming and going in reincarnation, crying out in pain. ||1||Pause||
ਤਦ ਤਕ ਜੰਮਦੇ ਮਰਦੇ ਤੇ (ਇਸੇ ਦੁੱਖ ਵਿਚ) ਰੋਂਦੇ ਰਹੋਗੇ ॥੧॥ ਰਹਾਉ ॥
उपजत बिनसत रोवत रहिबो ॥१॥ रहाउ ॥
ਜਸ ਦੇਖੀਐ ਤਰਵਰ ਕੀ ਛਾਇਆ ॥
It is like the shadow of a tree;
ਜਿਵੇਂ ਰੁੱਖ ਦੀ ਛਾਂ ਵੇਖੀਦੀ ਹੈ (ਭਾਵ, ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ, ਤਿਵੇਂ ਇਸ ਮਾਇਆ ਦਾ ਹਾਲ ਹੈ);
जस देखीऐ तरवर की छाइआ ॥
ਪ੍ਰਾਨ ਗਏ ਕਹੁ ਕਾ ਕੀ ਮਾਇਆ ॥੨॥
when the breath of life passes out of the mortal being, tell me, what becomes of his wealth? ||2||
ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? (ਭਾਵ, ਕਿਸੇ ਹੋਰ ਦੀ ਬਣ ਜਾਂਦੀ ਹੈ, ਤਾਂ ਤੇ ਇਸ ਦਾ ਕੀਹ ਮਾਣ?) ॥੨॥
प्रान गए कहु का की माइआ ॥२॥
ਜਸ ਜੰਤੀ ਮਹਿ ਜੀਉ ਸਮਾਨਾ ॥
It is like the music contained in the instrument;
ਜਿਵੇਂ (ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ) ਰਾਗ ਦੀ ਅਵਾਜ਼ ਸਾਜ਼ ਦੇ ਵਿਚ (ਹੀ) ਲੀਨ ਹੋ ਜਾਂਦੀ ਹੈ (ਕੋਈ ਦੱਸ ਨਹੀਂ ਸਕਦਾ ਕਿ ਉਹ ਕਿਥੇ ਗਈ)
जस जंती महि जीउ समाना ॥
ਮੂਏ ਮਰਮੁ ਕੋ ਕਾ ਕਰ ਜਾਨਾ ॥੩॥
how can anyone know the secret of the dead? ||3||
ਤਿਵੇਂ ਮਰੇ ਮਨੁੱਖ ਦਾ ਭੇਤ (ਕਿ ਉਸ ਦੀ ਜਿੰਦ ਕਿਥੇ ਗਈ) ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ? ॥੩॥
मूए मरमु को का कर जाना ॥३॥
ਹੰਸਾ ਸਰਵਰੁ ਕਾਲੁ ਸਰੀਰ ॥
Like the swan on the lake, death hovers over the body.
ਜਿਵੇਂ ਹੰਸਾਂ ਨੂੰ ਸਰੋਵਰ ਹੈ (ਭਾਵ, ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ) ਤਿਵੇਂ ਮੌਤ ਸਰੀਰਾਂ (ਲਈ) ਹੈ।
हंसा सरवरु कालु सरीर ॥
ਰਾਮ ਰਸਾਇਨ ਪੀਉ ਰੇ ਕਬੀਰ ॥੪॥੮॥
Drink in the Lord's sweet elixir, Kabeer. ||4||8||
ਤਾਂ ਤੇ ਹੇ ਕਬੀਰ! ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀ ॥੪॥੮॥
राम रसाइन पीउ रे कबीर ॥४॥८॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥
The creation is born of the Light, and the Light is in the creation.
ਪਰਮਾਤਮਾ ਦੀ ਬਣਾਈ ਹੋਈ (ਸਾਰੀ) ਸ੍ਰਿਸ਼ਟੀ ਹੈ; ਇਸ ਸ੍ਰਿਸ਼ਟੀ ਦੇ (ਜੀਵਾਂ) ਦੀ (ਜੋ) ਬੁੱਧੀ (ਹੈ),
जोति की जाति जाति की जोती ॥
ਤਿਤੁ ਲਾਗੇ ਕੰਚੂਆ ਫਲ ਮੋਤੀ ॥੧॥
It bears two fruits: the false glass and the true pearl. ||1||
(ਉਸ) ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ (ਭਾਵ, ਕੋਈ ਭਲੇ ਪਾਸੇ ਲੱਗੇ ਹੋਏ ਹਨ, ਤੇ ਕੋਈ ਮੰਦੇ ਪਾਸੇ) ॥੧॥
तितु लागे कंचूआ फल मोती ॥१॥
ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥
Where is that home, which is said to be free of fear?
ਉਹ ਕਿਹੜਾ ਥਾਂ ਹੈ ਜੋ ਡਰ ਤੋਂ ਖ਼ਾਲੀ ਹੈ?
कवनु सु घरु जो निरभउ कहीऐ ॥
ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥
There, fear is dispelled and one lives without fear. ||1||Pause||
(ਜਿਥੇ ਰਿਹਾਂ ਹਿਰਦੇ ਦਾ) ਡਰ ਦੂਰ ਹੋ ਸਕਦਾ ਹੈ, ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ? ॥੧॥ ਰਹਾਉ ॥
भउ भजि जाइ अभै होइ रहीऐ ॥१॥ रहाउ ॥
ਤਟਿ ਤੀਰਥਿ ਨਹੀ ਮਨੁ ਪਤੀਆਇ ॥
On the banks of sacred rivers, the mind is not appeased.
ਕਿਸੇ (ਪਵਿਤ੍ਰ ਨਦੀ ਦੇ) ਕੰਢੇ ਜਾਂ ਤੀਰਥ ਤੇ (ਜਾ ਕੇ ਭੀ) ਮਨ ਥਾਵੇਂ ਨਹੀਂ ਆਉਂਦਾ,
तटि तीरथि नही मनु पतीआइ ॥
ਚਾਰ ਅਚਾਰ ਰਹੇ ਉਰਝਾਇ ॥੨॥
People remain entangled in good and bad deeds. ||2||
ਓਥੇ ਭੀ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ ॥੨॥
चार अचार रहे उरझाइ ॥२॥
ਪਾਪ ਪੁੰਨ ਦੁਇ ਏਕ ਸਮਾਨ ॥
Sin and virtue are both the same.
(ਪਰ) ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ (ਭਾਵ, ਦੋਵੇਂ ਹੀ ਵਾਸ਼ਨਾ ਵਲ ਦੁੜਾਈ ਫਿਰਦੇ ਹਨ।)
पाप पुंन दुइ एक समान ॥
ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥
In the home of your own being, is the Philosopher's Stone; renounce your search for any other virtue. ||3||
(ਹੇ ਮਨ! ਨੀਚੋਂ ਊਚ ਕਰਨ ਵਾਲਾ) ਪਾਰਸ (ਪ੍ਰਭੂ) ਤੇਰੇ ਆਪਣੇ ਅੰਦਰ ਹੀ ਹੈ, (ਤਾਂ ਤੇ, ਪਾਪ ਪੁੰਨ ਵਾਲੇ) ਹੋਰ ਗੁਣ (ਅੰਦਰ ਧਾਰਨੇ) ਛੱਡ ਦੇਹ (ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ) ॥੩॥
निज घरि पारसु तजहु गुन आन ॥३॥
ਕਬੀਰ ਨਿਰਗੁਣ ਨਾਮ ਨ ਰੋਸੁ ॥
Kabeer: O worthless mortal, do not lose the Naam, the Name of the Lord.
ਹੇ ਕਬੀਰ! ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾਹ ਭੁਲਾ;
कबीर निरगुण नाम न रोसु ॥
ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥
Keep this mind of yours involved in this involvement. ||4||9||
ਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿਚ ਰੁੱਝਿਆ ਰਹੁ ॥੪॥੯॥
इसु परचाइ परचि रहु एसु ॥४॥९॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਜੋ ਜਨ ਪਰਮਿਤਿ ਪਰਮਨੁ ਜਾਨਾ ॥
He claims to know the Lord, who is beyond measure and beyond thought;
ਜੋ ਮਨੁੱਖ (ਨਿਰਾ ਆਖਦੇ ਹੀ ਹਨ ਕਿ) ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਦਾ ਹੱਦ-ਬੰਨਾ ਨਹੀਂ ਲੱਭਿਆ ਜਾ ਸਕਦਾ ਤੇ ਜੋ ਮਨ ਦੀ ਪਹੁੰਚ ਤੋਂ ਪਰੇ ਹੈ,
जो जन परमिति परमनु जाना ॥
ਬਾਤਨ ਹੀ ਬੈਕੁੰਠ ਸਮਾਨਾ ॥੧॥
by mere words, he plans to enter heaven. ||1||
ਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬੈਕੁੰਠ ਵਿਚ ਅੱਪੜੇ ਹਨ (ਭਾਵ, ਉਹ ਗੱਪਾਂ ਹੀ ਮਾਰ ਰਹੇ ਹਨ, ਉਹਨਾਂ ਬੈਕੁੰਠ ਅਸਲ ਵਿਚ ਡਿੱਠਾ ਨਹੀਂ ਹੈ) ॥੧॥
बातन ही बैकुंठ समाना ॥१॥
ਨਾ ਜਾਨਾ ਬੈਕੁੰਠ ਕਹਾ ਹੀ ॥
I do not know where heaven is.
ਮੈਨੂੰ ਤਾਂ ਪਤਾ ਨਹੀਂ, ਉਹ ਬੈਕੁੰਠ ਕਿੱਥੇ ਹੈ,
ना जाना बैकुंठ कहा ही ॥
ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥
Everyone claims that he plans to go there. ||1||Pause||
ਜਿੱਥੇ ਇਹ ਸਾਰੇ ਲੋਕ ਆਖਦੇ ਹਨ, ਚੱਲਣਾ ਹੈ, ਚੱਲਣਾ ਹੈ ॥੧॥ ਰਹਾਉ ॥
जानु जानु सभि कहहि तहा ही ॥१॥ रहाउ ॥
ਕਹਨ ਕਹਾਵਨ ਨਹ ਪਤੀਅਈ ਹੈ ॥
By mere talk, the mind is not appeased.
ਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ (ਕਿ ਅਸਾਂ ਬੈਕੁੰਠ ਵਿਚ ਜਾਣਾ ਹੈ) ਮਨ ਨੂੰ ਤਸੱਲੀ ਨਹੀਂ ਹੋ ਸਕਦੀ।
कहन कहावन नह पतीअई है ॥
ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥
The mind is only appeased, when egotism is conquered. ||2||
ਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਏ ॥੨॥
तउ मनु मानै जा ते हउमै जई है ॥२॥
ਜਬ ਲਗੁ ਮਨਿ ਬੈਕੁੰਠ ਕੀ ਆਸ ॥
As long as the mind is filled with the desire for heaven,
(ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ) ਜਦ ਤਕ ਮਨ ਵਿਚ ਬੈਕੁੰਠ ਜਾਣ ਦੀ ਤਾਂਘ ਲੱਗੀ ਹੋਈ ਹੈ,
जब लगु मनि बैकुंठ की आस ॥
ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥
he does not dwell at the Lord's Feet. ||3||
ਤਦ ਤਕ ਪ੍ਰਭੂ ਦੇ ਚਰਨਾਂ ਵਿਚ ਮਨ ਜੁੜ ਨਹੀਂ ਸਕਦਾ ॥੩॥
तब लगु होइ नही चरन निवासु ॥३॥
ਕਹੁ ਕਬੀਰ ਇਹ ਕਹੀਐ ਕਾਹਿ ॥
Says Kabeer, unto whom should I tell this?
ਕਬੀਰ ਆਖਦਾ ਹੈ- ਇਹ ਗੱਲ ਕਿਵੇਂ ਸਮਝਾ ਕੇ ਦੱਸੀਏ,
कहु कबीर इह कहीऐ काहि ॥
ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥
The Saadh Sangat, the Company of the Holy, is heaven. ||4||10||
(ਭਾਵ, ਇਹ ਗੱਲ ਪਰਤੱਖ ਹੀ ਹੈ) ਕਿ ਸਾਧ-ਸੰਗਤ ਹੀ (ਅਸਲੀ) ਬੈਕੁੰਠ ਹੈ ॥੪॥੧੦॥
साधसंगति बैकुंठै आहि ॥४॥१०॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਉਪਜੈ ਨਿਪਜੈ ਨਿਪਜਿ ਸਮਾਈ ॥
We are born, and we grow, and having grown, we pass away.
(ਪਹਿਲਾਂ ਇਸ ਜੀਵ ਦਾ ਪਿਤਾ ਦੀ ਬਿੰਦ ਤੋਂ) ਮੁੱਢ ਬੱਝਦਾ ਹੈ, (ਫਿਰ ਮਾਂ ਦੇ ਪੇਟ ਵਿਚ ਇਹ) ਵਜੂਦ ਵਿਚ ਆਉਂਦਾ ਹੈ; ਵਜੂਦ ਵਿਚ ਆ ਕੇ (ਮੁੜ) ਨਾਸ ਹੋ ਜਾਂਦਾ ਹੈ।
उपजै निपजै निपजि समाई ॥
ਨੈਨਹ ਦੇਖਤ ਇਹੁ ਜਗੁ ਜਾਈ ॥੧॥
Before our very eyes, this world is passing away. ||1||
(ਸੋ) ਅਸਾਡੇ ਅਖੀਂ ਵੇਖਦਿਆਂ ਹੀ ਇਹ ਸੰਸਾਰ (ਇਸੇ ਤਰ੍ਹਾਂ) ਤੁਰਿਆ ਜਾ ਰਿਹਾ ਹੈ ॥੧॥
नैनह देखत इहु जगु जाई ॥१॥
ਲਾਜ ਨ ਮਰਹੁ ਕਹਹੁ ਘਰੁ ਮੇਰਾ ॥
How can you not die of shame, claiming, "This world is mine"?
(ਤਾਂ ਤੇ, ਹੇ ਜੀਵ!) ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ (ਭਾਵ, ਤੂੰ ਝੱਕਦਾ ਕਿਉਂ ਨਹੀਂ) ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਘਰ ਮੇਰਾ ਹੈ?
लाज न मरहु कहहु घरु मेरा ॥
ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ ॥
At the very last moment, nothing is yours. ||1||Pause||
(ਚੇਤੇ ਰੱਖ) ਜਿਸ ਵੇਲੇ ਮੌਤ ਆਵੇਗੀ, ਤਦੋਂ ਕੋਈ ਭੀ ਚੀਜ਼ ਤੇਰੀ ਨਹੀਂ ਰਹੇਗੀ ॥੧॥ ਰਹਾਉ ॥
अंत की बार नही कछु तेरा ॥१॥ रहाउ ॥
ਅਨਿਕ ਜਤਨ ਕਰਿ ਕਾਇਆ ਪਾਲੀ ॥
Trying various methods, you cherish your body,
ਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ;
अनिक जतन करि काइआ पाली ॥
ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥
but at the time of death, it is burned in the fire. ||2||
ਪਰ ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ ॥੨॥
मरती बार अगनि संगि जाली ॥२॥
ਚੋਆ ਚੰਦਨੁ ਮਰਦਨ ਅੰਗਾ ॥
You apply sandalwood oil to your limbs,
(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,
चोआ चंदनु मरदन अंगा ॥
ਸੋ ਤਨੁ ਜਲੈ ਕਾਠ ਕੈ ਸੰਗਾ ॥੩॥
but that body is burned with the firewood. ||3||
ਉਹ ਸਰੀਰ (ਆਖ਼ਰ ਨੂੰ) ਲੱਕੜਾਂ ਨਾਲ ਸੜ ਜਾਂਦਾ ਹੈ ॥੩॥
सो तनु जलै काठ कै संगा ॥३॥
ਕਹੁ ਕਬੀਰ ਸੁਨਹੁ ਰੇ ਗੁਨੀਆ ॥
Says Kabeer, listen, O virtuous people:
ਕਬੀਰ ਆਖਦਾ ਹੈ- ਹੇ ਵਿਚਾਰਨ ਮਨੁੱਖ! ਚੇਤੇ ਰੱਖ;
कहु कबीर सुनहु रे गुनीआ ॥
ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥
your beauty shall vanish, as the whole world watches. ||4||11||
ਸਾਰੀ ਦੁਨੀਆ ਵੇਖੇਗੀ (ਭਾਵ, ਸਭ ਦੇ ਵੇਖਦਿਆਂ ਵੇਖਦਿਆਂ) ਇਹ ਰੂਪ ਨਾਸ ਹੋ ਜਾਇਗਾ ॥੪॥੧੧॥
बिनसैगो रूपु देखै सभ दुनीआ ॥४॥११॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਅਵਰ ਮੂਏ ਕਿਆ ਸੋਗੁ ਕਰੀਜੈ ॥
Why do you cry and mourn, when another person dies?
ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ?
अवर मूए किआ सोगु करीजै ॥
ਤਉ ਕੀਜੈ ਜਉ ਆਪਨ ਜੀਜੈ ॥੧॥
Do so only if you yourself are to live. ||1||
(ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ ॥੧॥
तउ कीजै जउ आपन जीजै ॥१॥
ਮੈ ਨ ਮਰਉ ਮਰਿਬੋ ਸੰਸਾਰਾ ॥
I shall not die as the rest of the world dies,
ਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ। ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਧਿਆਂ ਵਿਚ ਫਸੇ ਹੋਏ ਹਨ।
मै न मरउ मरिबो संसारा ॥
ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ ॥
for now I have met the life-giving Lord. ||1||Pause||
ਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ ॥੧॥ ਰਹਾਉ ॥
अब मोहि मिलिओ है जीआवनहारा ॥१॥ रहाउ ॥
ਇਆ ਦੇਹੀ ਪਰਮਲ ਮਹਕੰਦਾ ॥
People anoint their bodies with fragrant oils,
(ਜੀਵ) ਇਸ ਸਰੀਰ ਤੇ ਕਈ ਸੁਗੰਧੀਆਂ ਮਹਿਕਾਉਂਦਾ ਹੈ;
इआ देही परमल महकंदा ॥
ਤਾ ਸੁਖ ਬਿਸਰੇ ਪਰਮਾਨੰਦਾ ॥੨॥
and in that pleasure, they forget the supreme bliss. ||2||
ਇਹਨਾਂ ਹੀ ਸੁਖਾਂ ਵਿਚ ਇਸ ਨੂੰ ਪਰਮ ਅਨੰਦ-ਸਰੂਪ ਪਰਮਾਤਮਾ ਭੁੱਲ ਜਾਂਦਾ ਹੈ ॥੨॥
ता सुख बिसरे परमानंदा ॥२॥
ਕੂਅਟਾ ਏਕੁ ਪੰਚ ਪਨਿਹਾਰੀ ॥
There is one well, and five water-carriers.
(ਸਰੀਰ ਮਾਨੋ) ਇਕ ਨਿੱਕਾ ਜਿਹਾ ਖੂਹ ਹੈ, (ਪੰਜ ਗਿਆਨ-ਇੰਦਰੇ, ਮਾਨੋ) ਪੰਜ ਚਰੱਖੜੀਆਂ ਹਨ,
कूअटा एकु पंच पनिहारी ॥
ਟੂਟੀ ਲਾਜੁ ਭਰੈ ਮਤਿ ਹਾਰੀ ॥੩॥
Even though the rope is broken, the fools continue trying to draw water. ||3||
ਮਾਰੀ ਹੋਈ ਮੱਤ ਲੱਜ ਤੋਂ ਬਿਨਾ (ਪਾਣੀ) ਭਰ ਰਹੀ ਹੈ (ਭਾਵ, ਵਿਕਾਰਾਂ ਵਿਚ ਫਸੀ ਹੋਈ ਮੱਤ ਗਿਆਨ-ਇੰਦ੍ਰਿਆਂ ਦੀ ਰਾਹੀਂ ਵਿਕਾਰਾਂ ਵਿਚੋਂ ਸੁਖ ਲੈਣ ਦੇ ਵਿਅਰਥ ਜਤਨ ਕਰ ਰਹੀ ਹੈ) ॥੩॥
टूटी लाजु भरै मति हारी ॥३॥
ਕਹੁ ਕਬੀਰ ਇਕ ਬੁਧਿ ਬੀਚਾਰੀ ॥
Says Kabeer, through contemplation, I have obtained this one understanding.
ਕਬੀਰ ਆਖਦਾ ਹੈ- (ਜਦੋਂ) ਵਿਚਾਰ ਵਾਲੀ ਬੁੱਧ ਅੰਦਰ (ਜਾਗ ਪਈ),
कहु कबीर इक बुधि बीचारी ॥
ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥
There is no well, and no water-carrier. ||4||12||
ਤਦੋਂ ਨਾਹ ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ (ਵਿਕਾਰਾਂ ਵਲ ਖਿੱਚਣ ਵਾਲੇ) ਉਹ ਇੰਦਰੇ ਰਹੇ ॥੪॥੧੨॥
ना ओहु कूअटा ना पनिहारी ॥४॥१२॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਅਸਥਾਵਰ ਜੰਗਮ ਕੀਟ ਪਤੰਗਾ ॥
The mobile and immobile creatures, insects and moths
ਅਸੀਂ (ਹੁਣ ਤਕ) ਅਸਥਾਵਰ, ਜੰਗਮ ਕੀੜੇ-ਪਤੰਗੇ
असथावर जंगम कीट पतंगा ॥
ਅਨਿਕ ਜਨਮ ਕੀਏ ਬਹੁ ਰੰਗਾ ॥੧॥
- in numerous lifetimes, I have passed through those many forms. ||1||
ਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿਚ ਆ ਚੁਕੇ ਹਾਂ ॥੧॥
अनिक जनम कीए बहु रंगा ॥१॥
ਐਸੇ ਘਰ ਹਮ ਬਹੁਤੁ ਬਸਾਏ ॥
I lived in many such homes, O Lord,
ਹੇ ਰਾਮ! ਅਸੀਂ ਇਹੋ ਜਿਹੇ ਕਈ ਸਰੀਰਾਂ ਵਿਚੋਂ ਦੀ ਲੰਘ ਕੇ ਆਏ ਹਾਂ,
ऐसे घर हम बहुतु बसाए ॥
ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ ॥
before I came into the womb this time. ||1||Pause||
ਜਦੋਂ ਅਸੀਂ ਜੂਨਾਂ ਵਿਚ ਪੈਂਦੇ ਗਏ ॥੧॥ ਰਹਾਉ ॥
जब हम राम गरभ होइ आए ॥१॥ रहाउ ॥
ਜੋਗੀ ਜਤੀ ਤਪੀ ਬ੍ਰਹਮਚਾਰੀ ॥
I was a Yogi, a celibate, a penitent, and a Brahmchaaree, with strict self-discipline.
ਕਦੇ ਅਸੀਂ ਜੋਗੀ ਬਣੇ, ਕਦੇ ਜਤੀ, ਕਦੇ ਤਪੀ, ਕਦੇ ਬ੍ਰਹਮਚਾਰੀ;
जोगी जती तपी ब्रहमचारी ॥
ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥
Sometimes I was a king, sitting on the throne, and sometimes I was a beggar. ||2||
ਕਦੇ ਛਤ੍ਰਪਤੀ ਰਾਜੇ ਬਣੇ ਕਦੇ ਮੰਗਤੇ ॥੨॥
कबहू राजा छत्रपति कबहू भेखारी ॥२॥
ਸਾਕਤ ਮਰਹਿ ਸੰਤ ਸਭਿ ਜੀਵਹਿ ॥
The faithless cynics shall die, while the Saints shall all survive.
ਜੋ ਮਨੁੱਖ ਰੱਬ ਨਾਲੋਂ ਟੁੱਟੇ ਰਹਿੰਦੇ ਹਨ ਉਹ ਸਦਾ (ਇਸੇ ਤਰ੍ਹਾਂ) ਕਈ ਜੂਨਾਂ ਵਿਚ ਪੈਂਦੇ ਰਹਿੰਦੇ ਹਨ,
साकत मरहि संत सभि जीवहि ॥
ਰਾਮ ਰਸਾਇਨੁ ਰਸਨਾ ਪੀਵਹਿ ॥੩॥
They drink in the Lord's Ambrosial Essence with their tongues. ||3||
ਪਰ ਸੰਤ ਜਨ ਸਦਾ ਜੀਊਂਦੇ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ, ਕਿਉਂਕਿ) ਉਹ ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਰਸ ਪੀਂਦੇ ਰਹਿੰਦੇ ਹਨ ॥੩॥
राम रसाइनु रसना पीवहि ॥३॥
ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥
Says Kabeer, O God, have mercy on me.
(ਸੋ)ਕਬੀਰ ਆਖਦਾ ਹੈ- ਹੇ ਪ੍ਰਭੂ! ਮਿਹਰ ਕਰ ਤੇ ਹੁਣ ਆਪਣਾ ਗਿਆਨ ਬਖ਼ਸ਼।
कहु कबीर प्रभ किरपा कीजै ॥
ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥
I am so tired; now, please bless me with Your perfection. ||4||13||
ਅਸੀਂ ਥੱਕ-ਟੁੱਟ ਕੇ (ਤੇਰੇ ਦਰ ਤੇ) ਆ ਡਿੱਗੇ ਹਾਂ ॥੪॥੧੩॥
हारि परे अब पूरा दीजै ॥४॥१३॥
ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥
Gauree, Kabeer Jee, With Writings Of The Fifth Mahalaa:
गउड़ी कबीर जी की नालि रलाइ लिखिआ महला ५ ॥
ਐਸੋ ਅਚਰਜੁ ਦੇਖਿਓ ਕਬੀਰ ॥
Kabeer has seen such wonders!
ਹੇ ਕਬੀਰ! ਮੈਂ ਇਕ ਅਜੀਬ ਤਮਾਸ਼ਾ ਵੇਖਿਆ ਹੈ,
ऐसो अचरजु देखिओ कबीर ॥
ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ ॥
Mistaking it for cream, the people are churning water. ||1||Pause||
ਕਿ (ਜੀਵ) ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ ॥੧॥ ਰਹਾਉ ॥
दधि कै भोलै बिरोलै नीरु ॥१॥ रहाउ ॥
ਹਰੀ ਅੰਗੂਰੀ ਗਦਹਾ ਚਰੈ ॥
The donkey grazes upon the green grass;
ਮੂਰਖ ਜੀਵ ਮਨ-ਭਾਉਂਦੇ ਵਿਕਾਰ ਮਾਣਦਾ ਹੈ,
हरी अंगूरी गदहा चरै ॥
ਨਿਤ ਉਠਿ ਹਾਸੈ ਹੀਗੈ ਮਰੈ ॥੧॥
arising each day, he laughs and brays, and then dies. ||1||
ਇਸੇ ਤਰ੍ਹਾਂ ਸਦਾ ਹੱਸਦਾ ਤੇ (ਖੋਤੇ ਵਾਂਗ) ਹੀਂਗਦਾ ਰਹਿੰਦਾ ਹੈ (ਆਖ਼ਰ) ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੧॥
नित उठि हासै हीगै मरै ॥१॥
ਮਾਤਾ ਭੈਸਾ ਅੰਮੁਹਾ ਜਾਇ ॥
The bull is intoxicated, and runs around wildly.
ਮਸਤੇ ਹੋਏ ਸੰਢੇ ਵਰਗਾ ਮਨ ਅਮੋੜ-ਪੁਣਾ ਕਰਦਾ ਹੈ,
माता भैसा अंमुहा जाइ ॥
ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥
He romps and eats and then falls into hell. ||2||
ਕੁੱਦਦਾ ਹੈ (ਭਾਵ, ਅਹੰਕਾਰ ਕਰਦਾ ਹੈ) ਵਿਸ਼ਿਆਂ ਦੀ ਖੇਤੀ ਚੁਗਦਾ ਰਹਿੰਦਾ ਹੈ, ਤੇ ਨਰਕ ਵਿਚ ਪੈ ਜਾਂਦਾ ਹੈ ॥੨॥
कुदि कुदि चरै रसातलि पाइ ॥२॥
ਕਹੁ ਕਬੀਰ ਪਰਗਟੁ ਭਈ ਖੇਡ ॥
Says Kabeer, a strange sport has become manifest:
ਕਬੀਰ ਆਖਦਾ ਹੈ- (ਮੈਨੂੰ ਤਾਂ) ਇਹ ਅਜੀਬ ਤਮਾਸ਼ਾ ਸਮਝ ਵਿਚ ਆ ਗਿਆ ਹੈ,
कहु कबीर परगटु भई खेड ॥
ਲੇਲੇ ਕਉ ਚੂਘੈ ਨਿਤ ਭੇਡ ॥੩॥
the sheep is sucking the milk of her lamb. ||3||
(ਤਮਾਸ਼ਾ ਇਹ ਹੈ ਕਿ) ਸੰਸਾਰੀ ਜੀਵਾਂ ਦੀ ਬੁੱਧੀ ਮਨ ਦੇ ਪਿਛੇ ਲੱਗੀ ਫਿਰਦੀ ਹੈ ॥੩॥
लेले कउ चूघै नित भेड ॥३॥
ਰਾਮ ਰਮਤ ਮਤਿ ਪਰਗਟੀ ਆਈ ॥
Chanting the Lord's Name, my intellect is enlightened.
(ਇਹ ਸਮਝ ਕਿਸ ਨੇ ਪਾਈ ਹੈ?) ਹੇ (ਜਿਸ ਗੁਰੂ ਦੀ ਬਰਕਤਿ ਨਾਲ) ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ (ਮੇਰੀ) ਬੁੱਧੀ ਜਾਗ ਪਈ ਹੈ (ਤੇ ਮਨ ਦੇ ਪਿਛੇ ਤੁਰਨੋਂ ਹਟ ਗਈ ਹੈ)
राम रमत मति परगटी आई ॥
ਕਹੁ ਕਬੀਰ ਗੁਰਿ ਸੋਝੀ ਪਾਈ ॥੪॥੧॥੧੪॥
Says Kabeer, the Guru has blessed me with this understanding. ||4||1||14||
ਕਬੀਰ ਆਖਦਾ ਹੈ- (ਉਸ) ਸਤਿਗੁਰੂ ਨੇ ਇਹ ਸਮਝ ਬਖ਼ਸ਼ੀ ਹੈ ॥੪॥੧॥੧੪॥
कहु कबीर गुरि सोझी पाई ॥४॥१॥१४॥
ਗਉੜੀ ਕਬੀਰ ਜੀ ਪੰਚਪਦੇ₂ ॥
Gauree, Kabeer Jee, Panch-Padas:
गउड़ी कबीर जी पंचपदे₂ ॥
ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥
I am like a fish out of water,
(ਮੈਨੂੰ ਲੋਕ ਕਹਿ ਰਹੇ ਹਨ ਕਿ) ਜਿਵੇਂ ਮੱਛ ਪਾਣੀ ਨੂੰ ਛੱਡ ਕੇ ਬਾਹਰ ਨਿਕਲ ਆਉਂਦਾ ਹੈ (ਤਾਂ ਦੁਖੀ ਹੋ ਹੋ ਕੇ ਮਰ ਜਾਂਦਾ ਹੈ;
जिउ जल छोडि बाहरि भइओ मीना ॥
ਪੂਰਬ ਜਨਮ ਹਉ ਤਪ ਕਾ ਹੀਨਾ ॥੧॥
because in my previous life, I did not practice penance and intense meditation. ||1||
ਤਿਵੇਂ) ਮੈਂ ਭੀ ਪਿਛਲੇ ਜਨਮਾਂ ਵਿਚ ਤਪ ਨਹੀਂ ਕੀਤਾ (ਤਾਹੀਏਂ ਮੁਕਤੀ ਦੇਣ ਵਾਲੀ ਕਾਂਸ਼ੀ ਨੂੰ ਛੱਡ ਕੇ ਮਗਹਰ ਆ ਗਿਆ ਹਾਂ) ॥੧॥
पूरब जनम हउ तप का हीना ॥१॥
ਅਬ ਕਹੁ ਰਾਮ ਕਵਨ ਗਤਿ ਮੋਰੀ ॥
Now tell me, Lord, what will my condition be?
ਹੇ ਮੇਰੇ ਰਾਮ! ਹੁਣ ਮੈਨੂੰ ਦੱਸ, ਮੇਰਾ ਕੀਹ ਹਾਲ ਹੋਵੇਗਾ?
अब कहु राम कवन गति मोरी ॥
ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥
I left Benares - I had little common sense. ||1||Pause||
ਮੈਂ ਕਾਂਸ਼ੀ ਛੱਡ ਆਇਆ ਹਾਂ (ਕੀ ਇਹ ਠੀਕ ਹੈ ਕਿ) ਮੇਰੀ ਮੱਤ ਮਾਰੀ ਗਈ ਹੈ? ॥੧॥ ਰਹਾਉ ॥
तजी ले बनारस मति भई थोरी ॥१॥ रहाउ ॥
ਸਗਲ ਜਨਮੁ ਸਿਵ ਪੁਰੀ ਗਵਾਇਆ ॥
I wasted my whole life in the city of Shiva;
(ਹੇ ਰਾਮ! ਮੈਨੂੰ ਲੋਕ ਆਖਦੇ ਹਨ-) ਤੂੰ ਸਾਰੀ ਉਮਰ ਕਾਂਸ਼ੀ ਵਿਚ ਵਿਅਰਥ ਗੁਜ਼ਾਰ ਦਿੱਤੀ,
सगल जनमु सिव पुरी गवाइआ ॥
ਮਰਤੀ ਬਾਰ ਮਗਹਰਿ ਉਠਿ ਆਇਆ ॥੨॥
at the time of my death, I moved to Magahar. ||2||
(ਕਿਉਂਕਿ ਹੁਣ ਜਦੋਂ ਮੁਕਤੀ ਮਿਲਣੀ ਸੀ ਤਾਂ) ਮਰਨ ਵੇਲੇ (ਕਾਂਸ਼ੀ) ਛੱਡ ਕੇ ਮਗਹਰ ਤੁਰ ਆਇਆ ਹੈਂ ॥੨॥
मरती बार मगहरि उठि आइआ ॥२॥
ਬਹੁਤੁ ਬਰਸ ਤਪੁ ਕੀਆ ਕਾਸੀ ॥
For many years, I practiced penance and intense meditation at Kaashi;
(ਹੇ ਪ੍ਰਭੂ! ਲੋਕ ਕਹਿੰਦੇ ਹਨ-) ਤੂੰ ਕਾਂਸ਼ੀ ਵਿਚ ਰਹਿ ਕੇ ਕਈ ਸਾਲ ਤਪ ਕੀਤਾ (ਪਰ ਉਸ ਤਪ ਦਾ ਕੀਹ ਲਾਭ?)
बहुतु बरस तपु कीआ कासी ॥
ਮਰਨੁ ਭਇਆ ਮਗਹਰ ਕੀ ਬਾਸੀ ॥੩॥
now that my time to die has come, I have come to dwell at Magahar! ||3||
ਜਦੋਂ ਮਰਨ ਦਾ ਵੇਲਾ ਆਇਆ ਤਾਂ ਮਗਹਰ ਆ ਵੱਸਿਓਂ ॥੩॥
मरनु भइआ मगहर की बासी ॥३॥
ਕਾਸੀ ਮਗਹਰ ਸਮ ਬੀਚਾਰੀ ॥
Kaashi and Magahar - I consider them the same.
(ਹੇ ਰਾਮ! ਲੋਕ ਬੋਲੀ ਮਾਰਦੇ ਹਨ-) ਤੂੰ ਕਾਂਸ਼ੀ ਤੇ ਮਗਹਰ ਨੂੰ ਇਕੋ ਜਿਹਾ ਸਮਝ ਲਿਆ ਹੈ,
कासी मगहर सम बीचारी ॥
ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥
With inadequate devotion, how can anyone swim across? ||4||
ਇਸ ਹੋਛੀ ਭਗਤੀ ਨਾਲ (ਜੋ ਤੂੰ ਕਰ ਰਿਹਾ ਹੈਂ) ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ? ॥੪॥
ओछी भगति कैसे उतरसि पारी ॥४॥
ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥
Says Kabeer, the Guru and Ganaysha and Shiva all know
(ਹੇ ਕਬੀਰ!) ਆਖ-ਹਰੇਕ ਮਨੁੱਖ ਗਣੇਸ਼ ਤੇ ਸ਼ਿਵ ਨੂੰ ਹੀ ਪਛਾਣਦਾ ਹੈ (ਭਾਵ, ਹਰੇਕ ਮਨੁੱਖ ਇਹੀ ਸਮਝ ਰਿਹਾ ਹੈ ਕਿ ਸ਼ਿਵ ਮੁਕਤੀਦਾਤਾ ਹੈ ਤੇ ਗਣੇਸ਼ ਦੀ ਨਗਰੀ ਮੁਕਤੀ ਖੋਹਣ ਵਾਲੀ ਹੈ);
कहु गुर गज सिव सभु को जानै ॥
ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥
that Kabeer died chanting the Lord's Name. ||5||15||
ਪਰ ਕਬੀਰ ਤਾਂ ਪ੍ਰਭੂ ਦਾ ਸਿਮਰਨ ਕਰ ਕਰ ਕੇ ਆਪਾ-ਭਾਵ ਹੀ ਮਿਟਾ ਬੈਠਾ ਹੈ (ਕਬੀਰ ਨੂੰ ਇਹ ਪਤਾ ਕਰਨ ਦੀ ਲੋੜ ਹੀ ਨਹੀਂ ਰਹੀ ਕਿ ਉਸ ਦੀ ਕੀਹ ਗਤੀ ਹੋਵੇਗੀ) ॥੫॥੧੫॥
मुआ कबीरु रमत स्री रामै ॥५॥१५॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਚੋਆ ਚੰਦਨ ਮਰਦਨ ਅੰਗਾ ॥
You may anoint your limbs with sandalwood oil,
(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,
चोआ चंदन मरदन अंगा ॥
ਸੋ ਤਨੁ ਜਲੈ ਕਾਠ ਕੈ ਸੰਗਾ ॥੧॥
but in the end, that body will be burned with the firewood. ||1||
ਉਹ ਸਰੀਰ (ਆਖ਼ਰ ਨੂੰ) ਲੱਕੜਾਂ ਵਿਚ ਪਾ ਕੇ ਸਾੜਿਆ ਜਾਂਦਾ ਹੈ ॥੧॥
सो तनु जलै काठ कै संगा ॥१॥
ਇਸੁ ਤਨ ਧਨ ਕੀ ਕਵਨ ਬਡਾਈ ॥
Why should anyone take pride in this body or wealth?
ਇਸ ਸਰੀਰ ਤੇ ਧਨ ਉੱਤੇ ਕੀਹ ਮਾਣ ਕਰਨਾ ਹੋਇਆ?
इसु तन धन की कवन बडाई ॥
ਧਰਨਿ ਪਰੈ ਉਰਵਾਰਿ ਨ ਜਾਈ ॥੧॥ ਰਹਾਉ ॥
They shall end up lying on the ground; they shall not go along with you to the world beyond. ||1||Pause||
ਇਹ ਇੱਥੇ ਹੀ ਧਰਤੀ ਤੇ ਪਏ ਰਹਿ ਜਾਂਦੇ ਹਨ (ਜੀਵ ਦੇ ਨਾਲ) ਨਹੀਂ ਜਾਂਦੇ ॥੧॥ ਰਹਾਉ ॥
धरनि परै उरवारि न जाई ॥१॥ रहाउ ॥
ਰਾਤਿ ਜਿ ਸੋਵਹਿ ਦਿਨ ਕਰਹਿ ਕਾਮ ॥
They sleep by night and work during the day,
ਜੋ ਮਨੁੱਖ ਰਾਤ ਨੂੰ ਸੁੱਤੇ ਰਹਿੰਦੇ ਹਨ (ਭਾਵ, ਰਾਤ ਤਾਂ ਸੁੱਤਿਆਂ ਗੁਜ਼ਾਰ ਦੇਂਦੇ ਹਨ), ਤੇ ਦਿਨੇ (ਦੁਨਿਆਵੀ) ਕੰਮ-ਧੰਧੇ ਕਰਦੇ ਰਹਿੰਦੇ ਹਨ,
राति जि सोवहि दिन करहि काम ॥
ਇਕੁ ਖਿਨੁ ਲੇਹਿ ਨ ਹਰਿ ਕੋ ਨਾਮ ॥੨॥
but they do not chant the Lord's Name, even for an instant. ||2||
ਪਰ ਇਕ ਪਲ ਮਾਤ੍ਰ ਭੀ ਪ੍ਰਭੂ ਦਾ ਨਾਮ ਨਹੀਂ ਜਪਦੇ ॥੨॥
इकु खिनु लेहि न हरि को नाम ॥२॥
ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ॥
They hold the string of the kite in their hands, and chew betel leaves in their mouths,
ਜੋ ਮਨੁੱਖ ਮੂੰਹ ਵਿਚ ਤਾਂ ਪਾਨ ਚੱਬ ਰਹੇ ਹਨ, ਤੇ ਜਿਨ੍ਹਾਂ ਦੇ ਹੱਥ ਵਿਚ (ਬਾਜਾਂ ਦੀਆਂ) ਡੋਰਾਂ ਹਨ (ਭਾਵ, ਜੋ ਸ਼ਿਕਾਰ ਆਦਿਕ ਸ਼ੁਗਲ ਵਿਚ ਰੁੱਝੇ ਰਹਿੰਦੇ ਹਨ),
हाथि त डोर मुखि खाइओ तंबोर ॥
ਮਰਤੀ ਬਾਰ ਕਸਿ ਬਾਧਿਓ ਚੋਰ ॥੩॥
but at the time of death, they shall be tied up tight, like thieves. ||3||
ਉਹ ਮਰਨ ਵੇਲੇ ਚੋਰਾਂ ਵਾਂਗ ਕੱਸ ਕੇ ਬੱਧੇ ਜਾਂਦੇ ਹਨ ॥੩॥
मरती बार कसि बाधिओ चोर ॥३॥
ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ ॥
Through the Guru's Teachings, and immersed in His Love, sing the Glorious Praises of the Lord.
ਜੋ ਮਨੁੱਖ ਸਤਿਗੁਰੂ ਦੀ ਮੱਤ ਲੈ ਕੇ ਬੜੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਉਂਦਾ ਹੈ,
गुरमति रसि रसि हरि गुन गावै ॥
ਰਾਮੈ ਰਾਮ ਰਮਤ ਸੁਖੁ ਪਾਵੈ ॥੪॥
Chant the Name of the Lord, Raam, Raam, and find peace. ||4||
ਉਹ ਕੇਵਲ ਪ੍ਰਭੂ ਨੂੰ ਸਿਮਰ ਸਿਮਰ ਕੇ ਸੁਖ ਮਾਣਦਾ ਹੈ ॥੪॥
रामै राम रमत सुखु पावै ॥४॥
ਕਿਰਪਾ ਕਰਿ ਕੈ ਨਾਮੁ ਦ੍ਰਿੜਾਈ ॥
In His Mercy, He implants the Naam within us;
ਪ੍ਰਭੂ ਆਪਣੀ ਮਿਹਰ ਕਰ ਕੇ ਜਿਸ ਦੇ ਹਿਰਦੇ ਵਿਚ ਆਪਣਾ ਨਾਮ ਟਿਕਾਉਂਦਾ ਹੈ,
किरपा करि कै नामु द्रिड़ाई ॥
ਹਰਿ ਹਰਿ ਬਾਸੁ ਸੁਗੰਧ ਬਸਾਈ ॥੫॥
inhale deeply the sweet aroma and fragrance of the Lord, Har, Har. ||5||
ਉਸ ਵਿਚ ਉਹ 'ਨਾਮ' ਦੀ ਖ਼ੁਸ਼ਬੋ ਦਾ ਵਾਸ ਕਰਾ ਦੇਂਦਾ ਹੈ ॥੫॥
हरि हरि बासु सुगंध बसाई ॥५॥
ਕਹਤ ਕਬੀਰ ਚੇਤਿ ਰੇ ਅੰਧਾ ॥
Says Kabeer, remember Him, you blind fool!
ਕਬੀਰ ਆਖਦਾ ਹੈ-ਹੇ ਅਗਿਆਨੀ ਜੀਵ! ਪ੍ਰਭੂ ਨੂੰ ਸਿਮਰ।
कहत कबीर चेति रे अंधा ॥
ਸਤਿ ਰਾਮੁ ਝੂਠਾ ਸਭੁ ਧੰਧਾ ॥੬॥੧੬॥
The Lord is True; all worldly affairs are false. ||6||16||
ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ, ਬਾਕੀ ਸਾਰਾ ਜੰਜਾਲ ਨਾਸ ਹੋ ਜਾਣ ਵਾਲਾ ਹੈ ॥੬॥੧੬॥
सति रामु झूठा सभु धंधा ॥६॥१६॥
ਗਉੜੀ ਕਬੀਰ ਜੀ ਤਿਪਦੇ ਚਾਰਤੁਕੇ₂ ॥
Gauree, Kabeer Jee, Ti-Padas And Chau-Tukas:
गउड़ी कबीर जी तिपदे चारतुके₂ ॥
ਜਮ ਤੇ ਉਲਟਿ ਭਏ ਹੈ ਰਾਮ ॥
I have turned away from death and turned to the Lord.
(ਜਦ ਤੋਂ ਮੇਰੀ ਪ੍ਰਭੂ ਨਾਲ ਸਾਂਝ ਪੈ ਗਈ ਹੈ) ਜਮਾਂ ਤੋਂ ਬਦਲ ਕੇ ਪ੍ਰਭੂ (ਦਾ ਰੂਪ) ਹੋ ਗਏ ਹਨ (ਭਾਵ, ਪਹਿਲਾਂ ਜੋ ਮੈਨੂੰ ਜਮ-ਰੂਪ ਦਿੱਸਦੇ ਸਨ, ਹੁਣ ਉਹ ਪ੍ਰਭੂ ਦਾ ਰੂਪ ਦਿਖਾਈ ਦੇਂਦੇ ਹਨ),
जम ते उलटि भए है राम ॥
ਦੁਖ ਬਿਨਸੇ ਸੁਖ ਕੀਓ ਬਿਸਰਾਮ ॥
Pain has been eliminated, and I dwell in peace and comfort.
ਮੇਰੇ ਦੁੱਖ ਦੂਰ ਹੋ ਗਏ ਹਨ ਤੇ ਸੁਖਾਂ ਨੇ (ਮੇਰੇ ਅੰਦਰ) ਡੇਰਾ ਆਣ ਜਮਾਇਆ ਹੈ।
दुख बिनसे सुख कीओ बिसराम ॥
ਬੈਰੀ ਉਲਟਿ ਭਏ ਹੈ ਮੀਤਾ ॥
My enemies have been transformed into friends.
ਜੋ ਪਹਿਲਾਂ ਵੈਰੀ ਸਨ, ਹੁਣ ਉਹ ਸੱਜਣ ਬਣ ਗਏ ਹਨ (ਭਾਵ, ਜੋ ਇੰਦ੍ਰੇ ਪਹਿਲਾਂ ਵਿਕਾਰਾਂ ਵਲ ਲੈ ਜਾ ਕੇ ਵੈਰੀਆਂ ਵਾਲਾ ਕੰਮ ਕਰ ਰਹੇ ਸਨ, ਹੁਣ ਉਹ ਭਲੇ ਪਾਸੇ ਲਿਆ ਰਹੇ ਹਨ);
बैरी उलटि भए है मीता ॥
ਸਾਕਤ ਉਲਟਿ ਸੁਜਨ ਭਏ ਚੀਤਾ ॥੧॥
The faithless cynics have been transformed into good-hearted people. ||1||
ਪਹਿਲਾਂ ਇਹ ਰੱਬ ਨਾਲੋਂ ਟੁੱਟੇ ਹੋਏ ਸਨ, ਹੁਣ ਉਲਟ ਕੇ ਅੰਤਰ-ਆਤਮੇ ਗੁਰਮੁਖ ਬਣ ਗਏ ਹਨ ॥੧॥
साकत उलटि सुजन भए चीता ॥१॥
ਅਬ ਮੋਹਿ ਸਰਬ ਕੁਸਲ ਕਰਿ ਮਾਨਿਆ ॥
Now, I feel that everything brings me peace.
ਹੁਣ ਮੈਨੂੰ ਸਾਰੇ ਸੁਖ ਆਨੰਦ ਪ੍ਰਤੀਤ ਹੋ ਰਹੇ ਹਨ;
अब मोहि सरब कुसल करि मानिआ ॥
ਸਾਂਤਿ ਭਈ ਜਬ ਗੋਬਿਦੁ ਜਾਨਿਆ ॥੧॥ ਰਹਾਉ ॥
Peace and tranquility have come, since I realized the Lord of the Universe. ||1||Pause||
ਜਦੋਂ ਦਾ ਮੈਂ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ਤਦੋਂ ਦੀ (ਮੇਰੇ ਅੰਦਰ) ਠੰਢ ਪੈ ਗਈ ਹੈ ॥੧॥ ਰਹਾਉ ॥
सांति भई जब गोबिदु जानिआ ॥१॥ रहाउ ॥
ਤਨ ਮਹਿ ਹੋਤੀ ਕੋਟਿ ਉਪਾਧਿ ॥
My body was afflicted with millions of diseases.
(ਮੇਰੇ ਸਰੀਰ ਵਿਚ ਵਿਕਾਰਾਂ ਦੇ) ਕ੍ਰੋੜਾਂ ਬਖੇੜੇ ਸਨ;
तन महि होती कोटि उपाधि ॥
ਉਲਟਿ ਭਈ ਸੁਖ ਸਹਜਿ ਸਮਾਧਿ ॥
They have been transformed into the peaceful, tranquil concentration of Samaadhi.
ਪ੍ਰਭੂ ਦੇ ਨਾਮ-ਰਸ ਵਿਚ ਜੁੜੇ ਰਹਿਣ ਕਰਕੇ ਉਹ ਸਾਰੇ ਪਲਟ ਕੇ ਸੁਖ ਬਣ ਗਏ ਹਨ।
उलटि भई सुख सहजि समाधि ॥
ਆਪੁ ਪਛਾਨੈ ਆਪੈ ਆਪ ॥
When someone understands his own self,
(ਮੇਰੇ ਮਨ ਨੇ) ਆਪਣੇ ਅਸਲ ਸਰੂਪ ਨੂੰ ਪਛਾਣ ਲਿਆ ਹੈ (ਹੁਣ ਇਸ ਨੂੰ) ਪ੍ਰਭੂ ਹੀ ਪ੍ਰਭੂ ਦਿੱਸ ਰਿਹਾ ਹੈ;
आपु पछानै आपै आप ॥
ਰੋਗੁ ਨ ਬਿਆਪੈ ਤੀਨੌ ਤਾਪ ॥੨॥
he no longer suffers from illness and the three fevers. ||2||
ਰੋਗ ਤੇ ਤਿੰਨੇ ਤਾਪ (ਹੁਣ) ਪੋਹ ਨਹੀਂ ਸਕਦੇ ॥੨॥
रोगु न बिआपै तीनौ ताप ॥२॥
ਅਬ ਮਨੁ ਉਲਟਿ ਸਨਾਤਨੁ ਹੂਆ ॥
My mind has now been restored to its original purity.
ਹੁਣ ਮੇਰਾ ਮਨ (ਆਪਣੇ ਪਹਿਲੇ ਵਿਕਾਰਾਂ ਵਾਲੇ ਸੁਭਾਉ ਵਲੋਂ) ਹਟ ਕੇ ਪ੍ਰਭੂ ਦਾ ਰੂਪ ਹੋ ਗਿਆ ਹੈ;
अब मनु उलटि सनातनु हूआ ॥
ਤਬ ਜਾਨਿਆ ਜਬ ਜੀਵਤ ਮੂਆ ॥
When I became dead while yet alive, only then did I come to know the Lord.
(ਇਸ ਗੱਲ ਦੀ) ਤਦੋਂ ਸਮਝ ਆਈ ਹੈ ਜਦੋਂ (ਇਹ ਮਨ) ਮਾਇਆ ਵਿਚ ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਹੈ।
तब जानिआ जब जीवत मूआ ॥
ਕਹੁ ਕਬੀਰ ਸੁਖਿ ਸਹਜਿ ਸਮਾਵਉ ॥
Says Kabeer, I am now immersed in intuitive peace and poise.
ਕਬੀਰ ਆਖਦਾ ਹੈ- ਮੈਂ ਆਤਮਕ ਅਨੰਦ ਵਿਚ ਅਡੋਲ ਅਵਸਥਾ ਵਿਚ ਜੁੜਿਆ ਹੋਇਆ ਹਾਂ।
कहु कबीर सुखि सहजि समावउ ॥
ਆਪਿ ਨ ਡਰਉ ਨ ਅਵਰ ਡਰਾਵਉ ॥੩॥੧੭॥
I do not fear anyone, and I do not strike fear into anyone else. ||3||17||
ਨਾਹ ਮੈਂ ਆਪ ਕਿਸੇ ਹੋਰ ਪਾਸੋਂ ਡਰਦਾ ਹਾਂ ਅਤੇ ਨਾਹ ਹੀ ਹੋਰਨਾਂ ਨੂੰ ਡਰਾਉਂਦਾ ਹਾਂ ॥੩॥੧੭॥
आपि न डरउ न अवर डरावउ ॥३॥१७॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥
When the body dies, where does the soul go?
(ਪ੍ਰਸ਼ਨ:) ਸਰੀਰ ਦਾ ਮੋਹ ਦੂਰ ਹੋਇਆਂ ਆਤਮਾ ਕਿੱਥੇ ਟਿਕਦਾ ਹੈ? (ਭਾਵ, ਪਹਿਲਾਂ ਤਾਂ ਜੀਵ ਆਪਣੇ ਸਰੀਰ ਦੇ ਮੋਹ ਕਰਕੇ ਮਾਇਆ ਵਿਚ ਮਸਤ ਰਹਿੰਦਾ ਹੈ, ਜਦੋਂ ਇਹ ਮੋਹ ਦੂਰ ਹੋ ਜਾਏ, ਤਦੋਂ ਜੀਵ ਦੀ ਸੁਰਤ ਕਿੱਥੇ ਜੁੜੀ ਰਹਿੰਦੀ ਹੈ?)।
पिंडि मूऐ जीउ किह घरि जाता ॥
ਸਬਦਿ ਅਤੀਤਿ ਅਨਾਹਦਿ ਰਾਤਾ ॥
It is absorbed into the untouched, unstruck melody of the Word of the Shabad.
(ਉੱਤਰ:) (ਤਦੋਂ ਆਤਮਾ) ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ਜੋ ਮਾਇਆ ਦੇ ਬੰਧਨਾਂ ਤੋ ਪਰੇ ਹੈ ਤੇ ਬੇਅੰਤ ਹੈ।
सबदि अतीति अनाहदि राता ॥
ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ ॥
Only one who knows the Lord realizes Him.
(ਪਰ) ਜਿਸ ਮਨੁੱਖ ਨੇ ਪ੍ਰਭੂ ਨੂੰ (ਆਪਣੇ ਅੰਦਰ) ਜਾਣਿਆ ਹੈ ਉਸ ਨੇ ਹੀ ਉਸ ਨੂੰ ਪਛਾਣਿਆ ਹੈ,
जिनि रामु जानिआ तिनहि पछानिआ ॥
ਜਿਉ ਗੂੰਗੇ ਸਾਕਰ ਮਨੁ ਮਾਨਿਆ ॥੧॥
The mind is satisfied and satiated, like the mute who eats the sugar candy and just smiles, without speaking. ||1||
ਜਿਵੇਂ ਗੁੰਗੇ ਦਾ ਮਨ ਸ਼ੱਕਰ ਵਿਚ ਪਤੀਜਦਾ ਹੈ (ਕੋਈ ਹੋਰ ਉਸ ਸੁਆਦ ਨੂੰ ਨਹੀਂ ਸਮਝਦਾ, ਕਿਸੇ ਹੋਰ ਨੂੰ ਉਹ ਸਮਝਾ ਨਹੀਂ ਸਕਦਾ) ॥੧॥
जिउ गूंगे साकर मनु मानिआ ॥१॥
ਐਸਾ ਗਿਆਨੁ ਕਥੈ ਬਨਵਾਰੀ ॥
Such is the spiritual wisdom which the Lord has imparted.
ਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪਰਗਟ ਕਰਦਾ ਹੈ (ਭਾਵ, ਪ੍ਰਭੂ ਨਾਲ ਮਿਲਾਪ ਵਾਲਾ ਇਹ ਸੁਆਦ ਪ੍ਰਭੂ ਆਪ ਹੀ ਬਖ਼ਸ਼ਦਾ ਹੈ)
ऐसा गिआनु कथै बनवारी ॥
ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ॥੧॥ ਰਹਾਉ ॥
O mind, hold your breath steady within the central channel of the Sushmanaa. ||1||Pause||
(ਤਾਂ ਤੇ) ਹੇ ਮਨ! ਸੁਆਸ ਸੁਆਸ ਨਾਮ ਜਪ, ਇਹੀ ਹੈ ਸੁਖਮਨਾ ਨਾੜੀ ਦਾ ਅੱਭਿਆਸ ॥੧॥ ਰਹਾਉ ॥
मन रे पवन द्रिड़ सुखमन नारी ॥१॥ रहाउ ॥
ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ ॥
Adopt such a Guru, that you shall not have to adopt another again.
ਇਹੋ ਜਿਹਾ ਗੁਰੂ ਧਾਰਨ ਕਰੋ ਕਿ ਦੂਜੀ ਵਾਰੀ ਗੁਰੂ ਧਾਰਨ ਦੀ ਲੋੜ ਹੀ ਨਾਹ ਰਹੇ; (ਭਾਵ, ਪੂਰੇ ਗੁਰੂ ਦੀ ਚਰਨੀਂ ਲੱਗੋ);
सो गुरु करहु जि बहुरि न करना ॥
ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ ॥
Dwell in such a state, that you shall never have to dwell in any other.
ਉਸ ਟਿਕਾਣੇ ਦਾ ਆਨੰਦ ਮਾਣੋ ਕਿ ਕਿਸੇ ਹੋਰ ਸੁਆਦ ਦੇ ਮਾਣਨ ਦੀ ਚਾਹ ਹੀ ਨਾਹ ਰਹੇ।
सो पदु रवहु जि बहुरि न रवना ॥
ਸੋ ਧਿਆਨੁ ਧਰਹੁ ਜਿ ਬਹੁਰਿ ਨ ਧਰਨਾ ॥
Embrace such a meditation, that you shall never have to embrace any other.
ਇਹੋ ਜਿਹੀ ਬਿਰਤੀ ਜੋੜੋ ਕਿ ਫਿਰ (ਹੋਰਥੇ) ਜੋੜਨ ਦੀ ਲੋੜ ਨਾਹ ਰਹੇ;
सो धिआनु धरहु जि बहुरि न धरना ॥
ਐਸੇ ਮਰਹੁ ਜਿ ਬਹੁਰਿ ਨ ਮਰਨਾ ॥੨॥
Die in such a way, that you shall never have to die again. ||2||
ਇਸ ਤਰ੍ਹਾਂ ਮਰੋ (ਭਾਵ, ਆਪਾ-ਭਾਵ ਦੂਰ ਕਰੋ ਕਿ) ਫਿਰ (ਜਨਮ) ਮਰਨ ਵਿਚ ਪੈਣਾ ਹੀ ਨਾਹ ਪਏ ॥੨॥
ऐसे मरहु जि बहुरि न मरना ॥२॥
ਉਲਟੀ ਗੰਗਾ ਜਮੁਨ ਮਿਲਾਵਉ ॥
Turn your breath away from the left channel, and away from the right channel, and unite them in the central channel of the Sushmanaa.
ਮੈਂ ਆਪਣੇ ਮਨ ਦੀ ਬਿਰਤੀ ਪਰਤਾ ਦਿੱਤੀ ਹੈ (ਇਸ ਤਰ੍ਹਾਂ) ਮੈਂ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ। (ਭਾਵ, ਆਪਣੇ ਅੰਦਰ ਤ੍ਰਿਬੇਣੀ ਦਾ ਸੰਗਮ ਬਣਾ ਰਿਹਾ ਹਾਂ);
उलटी गंगा जमुन मिलावउ ॥
ਬਿਨੁ ਜਲ ਸੰਗਮ ਮਨ ਮਹਿ ਨੑਾਵਉ ॥
At their confluence within your mind, take your bath there without water.
(ਇਸ ਉੱਦਮ ਨਾਲ) ਮੈਂ ਉਸ ਮਨ-ਰੂਪ (ਤ੍ਰਿਬੇਣੀ-) ਸੰਗਮ ਵਿਚ ਇਸ਼ਨਾਨ ਕਰ ਰਿਹਾ ਹਾਂ ਜਿੱਥੇ (ਗੰਗਾ, ਜਮਨਾ, ਸਰਸ੍ਵਤੀ ਵਾਲਾ) ਜਲ ਨਹੀਂ ਹੈ।
बिनु जल संगम मन महि नावउ ॥
ਲੋਚਾ ਸਮਸਰਿ ਇਹੁ ਬਿਉਹਾਰਾ ॥
To look upon all with an impartial eye - let this be your daily occupation.
(ਹੁਣ ਮੈਂ) ਇਹਨਾਂ ਅੱਖਾਂ ਨਾਲ (ਸਭ ਨੂੰ) ਇਕੋ ਜਿਹਾ ਵੇਖ ਰਿਹਾ ਹਾਂ-ਇਹ ਮੇਰੀ ਵਰਤਣ ਹੈ।
लोचा समसरि इहु बिउहारा ॥
ਤਤੁ ਬੀਚਾਰਿ ਕਿਆ ਅਵਰਿ ਬੀਚਾਰਾ ॥੩॥
Contemplate this essence of reality - what else is there to contemplate? ||3||
ਇੱਕ ਪ੍ਰਭੂ ਨੂੰ ਸਿਮਰ ਕੇ ਮੈਨੂੰ ਹੁਣ ਹੋਰ ਵਿਚਾਰਾਂ ਦੀ ਲੋੜ ਨਹੀਂ ਰਹੀ ॥੩॥
ततु बीचारि किआ अवरि बीचारा ॥३॥
ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥
Water, fire, wind, earth and ether
ਜਿਵੇਂ ਪਾਣੀ, ਅੱਗ, ਹਵਾ, ਧਰਤੀ ਤੇ ਅਕਾਸ਼ (ਭਾਵ, ਇਹਨਾਂ ਤੱਤਾਂ ਦੇ ਸੀਤਲਤਾ ਆਦਿਕ ਸ਼ੁਭ ਗੁਣਾਂ ਵਾਂਗ ਮੈਂ ਭੀ ਸ਼ੁਭ ਗੁਣ ਧਾਰਨ ਕੀਤੇ ਹਨ)।
अपु तेजु बाइ प्रिथमी आकासा ॥
ਐਸੀ ਰਹਤ ਰਹਉ ਹਰਿ ਪਾਸਾ ॥
adopt such a way of life and you shall be close to the Lord.
ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੈਂ ਇਸ ਤਰ੍ਹਾਂ ਦੀ ਰਹਿਣੀ ਰਹਿ ਰਿਹਾ ਹਾਂ।
ऐसी रहत रहउ हरि पासा ॥
ਕਹੈ ਕਬੀਰ ਨਿਰੰਜਨ ਧਿਆਵਉ ॥
Says Kabeer, meditate on the Immaculate Lord.
ਕਬੀਰ ਆਖਦਾ ਹੈ-ਮੈਂ ਮਾਇਆ ਤੋਂ ਰਹਿਤ ਪ੍ਰਭੂ ਨੂੰ ਸਿਮਰ ਰਿਹਾ ਹਾਂ,
कहै कबीर निरंजन धिआवउ ॥
ਤਿਤੁ ਘਰਿ ਜਾਉ ਜਿ ਬਹੁਰਿ ਨ ਆਵਉ ॥੪॥੧੮॥
Go to that home, which you shall never have to leave. ||4||18||
ਸਿਮਰਨ ਕਰਕੇ) ਉਸ ਘਰ (ਸਹਿਜ ਅਵਸਥਾ) ਵਿਚ ਅੱਪੜ ਗਿਆ ਹਾਂ ਕਿ ਫਿਰ (ਪਰਤ ਕੇ ਉਥੋਂ) ਆਉਣਾ ਨਹੀਂ ਪਏਗਾ ॥੪॥੧੮॥
तितु घरि जाउ जि बहुरि न आवउ ॥४॥१८॥
ਗਉੜੀ ਕਬੀਰ ਜੀ ਤਿਪਦੇ₁₅ ॥
Gauree, Kabeer Jee, Ti-Padas:
गउड़ी कबीर जी तिपदे₁₅ ॥
ਕੰਚਨ ਸਿਉ ਪਾਈਐ ਨਹੀ ਤੋਲਿ ॥
He cannot be obtained by offering your weight in gold.
ਸੋਨਾ ਸਾਵਾਂ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬ ਨਹੀਂ ਮਿਲਦਾ।
कंचन सिउ पाईऐ नही तोलि ॥
ਮਨੁ ਦੇ ਰਾਮੁ ਲੀਆ ਹੈ ਮੋਲਿ ॥੧॥
But I have bought the Lord by giving my mind to Him. ||1||
ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ ॥੧॥
मनु दे रामु लीआ है मोलि ॥१॥
ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥
Now I recognize that He is my Lord.
ਹੁਣ ਤਾਂ ਮੈਨੂੰ ਯਕੀਨ ਆ ਗਿਆ ਹੋਇਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ;
अब मोहि रामु अपुना करि जानिआ ॥
ਸਹਜ ਸੁਭਾਇ ਮੇਰਾ ਮਨੁ ਮਾਨਿਆ ॥੧॥ ਰਹਾਉ ॥
My mind is intuitively pleased with Him. ||1||Pause||
ਸੁਤੇ ਹੀ ਮੇਰੇ ਮਨ ਵਿਚ ਇਹ ਗੰਢ ਬੱਝ ਗਈ ਹੋਈ ਹੈ ॥੧॥ ਰਹਾਉ ॥
सहज सुभाइ मेरा मनु मानिआ ॥१॥ रहाउ ॥
ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ ॥
Brahma spoke of Him continually, but could not find His limit.
ਜਿਸ ਰੱਬ ਦੇ ਗੁਣ ਦੱਸ ਦੱਸ ਕੇ ਬ੍ਰਹਮਾ ਨੇ (ਭੀ) ਅੰਤ ਨਾਹ ਪਾਇਆ,
ब्रहमै कथि कथि अंतु न पाइआ ॥
ਰਾਮ ਭਗਤਿ ਬੈਠੇ ਘਰਿ ਆਇਆ ॥੨॥
Because of my devotion to the Lord, He has come to sit within the home of my inner being. ||2||
ਉਹ ਰੱਬ ਮੇਰੇ ਭਜਨ ਦੇ ਕਾਰਨ ਸਹਜਿ-ਸੁਭਾਇ ਹੀ ਮੈਨੂੰ ਮੇਰੇ ਹਿਰਦੇ ਵਿਚ ਆ ਕੇ ਮਿਲ ਪਿਆ ਹੈ ॥੨॥
राम भगति बैठे घरि आइआ ॥२॥
ਕਹੁ ਕਬੀਰ ਚੰਚਲ ਮਤਿ ਤਿਆਗੀ ॥
Says Kabeer, I have renounced my restless intellect.
ਕਬੀਰ ਆਖਦਾ ਹੈ- (ਹੁਣ) ਮੈਂ ਛੋਹਰ-ਛਿੰਨਾ ਸੁਭਾਉ ਛੱਡ ਦਿੱਤਾ ਹੈ,
कहु कबीर चंचल मति तिआगी ॥
ਕੇਵਲ ਰਾਮ ਭਗਤਿ ਨਿਜ ਭਾਗੀ ॥੩॥੧॥੧੯॥
It is my destiny to worship the Lord alone. ||3||1||19||
(ਹੁਣ ਤਾਂ) ਨਿਰੀ ਰੱਬ ਦੀ ਭਗਤੀ ਹੀ ਮੇਰੇ ਹਿੱਸੇ ਆਈ ਹੋਈ ਹੈ ॥੩॥੧॥੧੯॥
केवल राम भगति निज भागी ॥३॥१॥१९॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਜਿਹ ਮਰਨੈ ਸਭੁ ਜਗਤੁ ਤਰਾਸਿਆ ॥
That death which terrifies the entire world
ਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ,
जिह मरनै सभु जगतु तरासिआ ॥
ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥੧॥
- the nature of that death has been revealed to me, through the Word of the Guru's Shabad. ||1||
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿਚ ਕੀਹ ਚੀਜ਼ ਹੈ ॥੧॥
सो मरना गुर सबदि प्रगासिआ ॥१॥
ਅਬ ਕੈਸੇ ਮਰਉ ਮਰਨਿ ਮਨੁ ਮਾਨਿਆ ॥
Now, how shall I die? My mind has already accepted death.
ਹੁਣ ਮੈਂ ਜਨਮ ਮਰਨ ਵਿਚ ਕਿਉਂ ਪਵਾਂਗਾ? (ਭਾਵ, ਨਹੀਂ ਪਵਾਂਗਾ) (ਕਿਉਂਕਿ) ਮੇਰਾ ਮਨ ਆਪਾ-ਭਾਵ ਦੀ ਮੌਤ ਵਿਚ ਪਤੀਜ ਗਿਆ ਹੈ।
अब कैसे मरउ मरनि मनु मानिआ ॥
ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥
Those who do not know the Lord, die over and over again, and then depart. ||1||Pause||
(ਕੇਵਲ) ਉਹ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ (ਪ੍ਰਭੂ ਨਾਲ ਸਾਂਝ ਨਹੀਂ ਪਾਈ) ॥੧॥ ਰਹਾਉ ॥
मरि मरि जाते जिन रामु न जानिआ ॥१॥ रहाउ ॥
ਮਰਨੋ ਮਰਨੁ ਕਹੈ ਸਭੁ ਕੋਈ ॥
Everyone says, "I will die, I will die."
(ਦੁਨੀਆ ਵਿਚ) ਹਰੇਕ ਜੀਵ 'ਮੌਤ, ਮੌਤ' ਆਖ ਰਿਹਾ ਹੈ (ਭਾਵ, ਹਰੇਕ ਜੀਵ ਮੌਤ ਤੋਂ ਘਾਬਰ ਰਿਹਾ ਹੈ),
मरनो मरनु कहै सभु कोई ॥
ਸਹਜੇ ਮਰੈ ਅਮਰੁ ਹੋਇ ਸੋਈ ॥੨॥
But he alone becomes immortal, who dies with intuitive understanding. ||2||
(ਪਰ ਜੋ ਮਨੁੱਖ) ਅਡੋਲਤਾ ਵਿਚ (ਰਹਿ ਕੇ) ਦੁਨੀਆ ਦੀਆਂ ਖ਼ਾਹਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ (ਉਸ ਨੂੰ ਮੌਤ ਡਰਾ ਨਹੀਂ ਸਕਦੀ) ॥੨॥
सहजे मरै अमरु होइ सोई ॥२॥
ਕਹੁ ਕਬੀਰ ਮਨਿ ਭਇਆ ਅਨੰਦਾ ॥
Says Kabeer, my mind is filled with bliss;
ਕਬੀਰ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ ਮੇਰੇ) ਮਨ ਵਿਚ ਅਨੰਦ ਪੈਦਾ ਹੋ ਗਿਆ ਹੈ,
कहु कबीर मनि भइआ अनंदा ॥
ਗਇਆ ਭਰਮੁ ਰਹਿਆ ਪਰਮਾਨੰਦਾ ॥੩॥੨੦॥
my doubts have been eliminated, and I am in ecstasy. ||3||20||
ਮੇਰਾ ਭੁਲੇਖਾ ਦੂਰ ਹੋ ਚੁਕਾ ਹੈ, ਤੇ ਪਰਮ ਸੁਖ (ਮੇਰੇ ਹਿਰਦੇ ਵਿਚ) ਟਿਕ ਗਿਆ ਹੈ ॥੩॥੨੦॥
गइआ भरमु रहिआ परमानंदा ॥३॥२०॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਕਤ ਨਹੀ ਠਉਰ ਮੂਲੁ ਕਤ ਲਾਵਉ ॥
There is no special place where the soul aches; where should I apply the ointment?
ਭਾਲ ਕਰਦਿਆਂ ਭੀ ਸਰੀਰ ਵਿਚ ਕਿਤੇ (ਅਜਿਹੀ ਖ਼ਾਸ) ਥਾਂ ਮੈਨੂੰ ਨਹੀਂ ਲੱਭੀ (ਜਿੱਥੇ ਬਿਰਹੋਂ ਦੀ ਪੀੜ ਦੱਸੀ ਜਾ ਸਕੇ);
कत नही ठउर मूलु कत लावउ ॥
ਖੋਜਤ ਤਨ ਮਹਿ ਠਉਰ ਨ ਪਾਵਉ ॥੧॥
I have searched the body, but I have not found such a place. ||1||
(ਸਰੀਰ ਵਿਚ) ਕਿਤੇ (ਅਜਿਹਾ) ਥਾਂ ਨਹੀਂ ਹੈ, (ਤਾਂ ਫਿਰ) ਮੈਂ ਦਵਾਈ ਕਿੱਥੇ ਵਰਤਾਂ? (ਭਾਵ, ਕੋਈ ਬਾਹਰਲੀ ਦਵਾਈ ਪ੍ਰਭੂ ਤੋਂ ਵਿਛੋੜੇ ਦਾ ਦੁੱਖ ਦੂਰ ਕਰਨ ਦੇ ਸਮਰੱਥ ਨਹੀਂ ਹੈ) ॥੧॥
खोजत तन महि ठउर न पावउ ॥१॥
ਲਾਗੀ ਹੋਇ ਸੁ ਜਾਨੈ ਪੀਰ ॥
He alone knows it, who feels the pain of such love;
ਜਿਸ ਨੂੰ (ਪ੍ਰਭੂ ਭਗਤੀ ਦੇ ਤੀਰਾਂ ਦੇ ਲੱਗੇ ਹੋਏ ਜ਼ਖ਼ਮ ਦੀ) ਦਰਦ ਹੋ ਰਹੀ ਹੋਵੇ ਉਹੀ ਜਾਣਦਾ ਹੈ (ਕਿ ਇਹ ਪੀੜ ਕਿਹੋ ਜਿਹੀ ਹੁੰਦੀ ਹੈ),
लागी होइ सु जानै पीर ॥
ਰਾਮ ਭਗਤਿ ਅਨੀਆਲੇ ਤੀਰ ॥੧॥ ਰਹਾਉ ॥
the arrows of the Lord's devotional worship are so sharp! ||1||Pause||
ਪ੍ਰਭੂ ਦੀ ਭਗਤੀ ਅਣੀਆਂ ਵਾਲੇ (ਅਜਿਹੇ) ਤੀਰ ਹਨ ॥੧॥ ਰਹਾਉ ॥
राम भगति अनीआले तीर ॥१॥ रहाउ ॥
ਏਕ ਭਾਇ ਦੇਖਉ ਸਭ ਨਾਰੀ ॥
I look upon all His soul-brides with an impartial eye;
ਮੈਂ ਸਾਰੀਆਂ ਜੀਵ-ਇਸਤ੍ਰੀਆਂ ਨੂੰ ਇੱਕ ਪ੍ਰਭੂ ਦੇ ਪਿਆਰ ਵਿਚ ਵੇਖ ਰਿਹਾ ਹਾਂ,
एक भाइ देखउ सभ नारी ॥
ਕਿਆ ਜਾਨਉ ਸਹ ਕਉਨ ਪਿਆਰੀ ॥੨॥
how can I know which ones are dear to the Husband Lord? ||2||
(ਪਰ) ਮੈਂ ਕੀਹ ਜਾਣਾਂ ਕਿ ਕਿਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਪਿਆਰੀ ਹੈ ॥੨॥
किआ जानउ सह कउन पिआरी ॥२॥
ਕਹੁ ਕਬੀਰ ਜਾ ਕੈ ਮਸਤਕਿ ਭਾਗੁ ॥
Says Kabeer, one who has such destiny inscribed upon her forehead
ਕਬੀਰ ਆਖਦਾ ਹੈ- ਜਿਸ (ਜਗਿਆਸੂ) ਜੀਵ-ਇਸਤ੍ਰੀ ਦੇ ਮੱਥੇ ਤੇ ਚੰਗੇ ਲੇਖ ਹਨ (ਜਿਸ ਦੇ ਭਾਗ ਚੰਗੇ ਹਨ),
कहु कबीर जा कै मसतकि भागु ॥
ਸਭ ਪਰਹਰਿ ਤਾ ਕਉ ਮਿਲੈ ਸੁਹਾਗੁ ॥੩॥੨੧॥
- her Husband Lord turns all others away, and meets with her. ||3||21||
ਪਤੀ-ਪ੍ਰਭੂ ਹੋਰ ਸਾਰੀਆਂ ਨੂੰ ਛੱਡ ਕੇ ਉਸ ਨੂੰ ਆ ਮਿਲਦਾ ਹੈ (ਭਾਵ, ਹੋਰਨਾਂ ਨਾਲੋਂ ਵਧੀਕ ਉਸ ਨਾਲ ਪਿਆਰ ਕਰਦਾ ਹੈ ਤੇ ਉਸ ਦਾ ਬਿਰਹੋਂ ਦਾ ਦੁੱਖ ਦੂਰ ਹੋ ਜਾਂਦਾ ਹੈ) ॥੩॥੨੧॥
सभ परहरि ता कउ मिलै सुहागु ॥३॥२१॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਜਾ ਕੈ ਹਰਿ ਸਾ ਠਾਕੁਰੁ ਭਾਈ ॥
One who has the Lord as his Master, O Siblings of Destiny
ਹੇ ਸੱਜਣ! ਜਿਸ ਮਨੁੱਖ ਦੇ ਹਿਰਦੇ-ਰੂਪ ਘਰ ਵਿਚ ਪ੍ਰਭੂ ਮਾਲਕ ਆਪ (ਮੌਜੂਦ) ਹੈ,
जा कै हरि सा ठाकुरु भाई ॥
ਮੁਕਤਿ ਅਨੰਤ ਪੁਕਾਰਣਿ ਜਾਈ ॥੧॥
- countless liberations knock at his door. ||1||
ਮੁਕਤੀ ਉਸ ਅੱਗੇ ਆਪਣਾ ਆਪ ਅਨੇਕਾਂ ਵਾਰੀ ਭੇਟ ਕਰਦੀ ਹੈ ॥੧॥
मुकति अनंत पुकारणि जाई ॥१॥
ਅਬ ਕਹੁ ਰਾਮ ਭਰੋਸਾ ਤੋਰਾ ॥
If I say now that my trust is in You alone, Lord,
(ਹੇ ਕਬੀਰ! ਪ੍ਰਭੂ ਦੀ ਹਜ਼ੂਰੀ ਵਿਚ) ਹੁਣ ਆਖ-ਹੇ ਪ੍ਰਭੂ! ਜਿਸ ਮਨੁੱਖ ਨੂੰ ਇਕ ਤੇਰਾ ਆਸਰਾ ਹੈ,
अब कहु राम भरोसा तोरा ॥
ਤਬ ਕਾਹੂ ਕਾ ਕਵਨੁ ਨਿਹੋਰਾ ॥੧॥ ਰਹਾਉ ॥
then what obligation do I have to anyone else? ||1||Pause||
ਉਸ ਨੂੰ ਹੁਣ ਕਿਸੇ ਦੀ ਖ਼ੁਸ਼ਾਮਦ (ਕਰਨ ਦੀ ਲੋੜ) ਨਹੀਂ ਹੈ ॥੧॥ ਰਹਾਉ ॥
तब काहू का कवनु निहोरा ॥१॥ रहाउ ॥
ਤੀਨਿ ਲੋਕ ਜਾ ਕੈ ਹਹਿ ਭਾਰ ॥
He bears the burden of the three worlds;
ਜਿਸ ਪ੍ਰਭੂ ਦੇ ਆਸਰੇ ਤ੍ਰੈਵੇ ਲੋਕ ਹਨ,
तीनि लोक जा कै हहि भार ॥
ਸੋ ਕਾਹੇ ਨ ਕਰੈ ਪ੍ਰਤਿਪਾਰ ॥੨॥
why should He not cherish you also? ||2||
ਉਹ (ਤੇਰੀ) ਪਾਲਣਾ ਕਿਉਂ ਨ ਕਰੇਗਾ? ॥੨॥
सो काहे न करै प्रतिपार ॥२॥
ਕਹੁ ਕਬੀਰ ਇਕ ਬੁਧਿ ਬੀਚਾਰੀ ॥
Says Kabeer, through contemplation, I have obtained this one understanding.
ਕਬੀਰ ਆਖਦਾ ਹੈ- ਅਸਾਂ ਇਕ ਸੋਚ ਸੋਚੀ ਹੈ;
कहु कबीर इक बुधि बीचारी ॥
ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥੩॥੨੨॥
If the mother poisons her own child, what can anyone do? ||3||22||
(ਉਹ ਇਹ ਹੈ ਕਿ) ਜੇ ਮਾਂ ਹੀ ਜ਼ਹਿਰ ਦੇਣ ਲੱਗੇ ਤਾਂ (ਪੁੱਤਰ ਦਾ) ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥੨੨॥
किआ बसु जउ बिखु दे महतारी ॥३॥२२॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਬਿਨੁ ਸਤ ਸਤੀ ਹੋਇ ਕੈਸੇ ਨਾਰਿ ॥
Without Truth, how can the woman be a true satee - a widow who burns herself on her husband's funeral pyre?
ਭਲਾ ਸਤਿ-ਧਰਮ ਤੋਂ ਬਿਨਾ ਕੋਈ ਇਸਤ੍ਰੀ ਸਤੀ ਕਿਵੇਂ ਬਣ ਸਕਦੀ ਹੈ?
बिनु सत सती होइ कैसे नारि ॥
ਪੰਡਿਤ ਦੇਖਹੁ ਰਿਦੈ ਬੀਚਾਰਿ ॥੧॥
O Pandit, O religious scholar, see this and contemplate it within your heart. ||1||
ਹੇ ਪੰਡਿਤ! ਮਨ ਵਿਚ ਵਿਚਾਰ ਕੇ ਵੇਖ ॥੧॥
पंडित देखहु रिदै बीचारि ॥१॥
ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ॥
Without love, how can one's affection increase?
(ਇਸੇ ਤਰ੍ਹਾਂ ਹਿਰਦੇ ਵਿਚ) ਪ੍ਰੀਤ ਤੋਂ ਬਿਨਾ (ਪ੍ਰਭੂ-ਪਤੀ ਨਾਲ) ਪਿਆਰ ਕਿਵੇਂ ਬਣ ਸਕਦਾ ਹੈ?
प्रीति बिना कैसे बधै सनेहु ॥
ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ ॥
As long as there is attachment to pleasure, there can be no spiritual love. ||1||Pause||
ਜਦ ਤਾਈਂ (ਮਨ ਵਿਚ) ਮਾਇਆ ਦਾ ਚਸਕਾ ਹੈ, ਤਦ ਤਾਈਂ (ਪਤੀ ਪਰਮਾਤਮਾ ਨਾਲ) ਪਿਆਰ ਨਹੀਂ ਹੋ ਸਕਦਾ ॥੧॥ ਰਹਾਉ ॥
जब लगु रसु तब लगु नही नेहु ॥१॥ रहाउ ॥
ਸਾਹਨਿ ਸਤੁ ਕਰੈ ਜੀਅ ਅਪਨੈ ॥
One who, in his own soul, believes the Queen Maya to be true,
ਜੋ ਮਨੁੱਖ ਮਾਇਆ ਨੂੰ ਹੀ ਆਪਣੇ ਹਿਰਦੇ ਵਿਚ ਸੱਤ ਸਮਝਦਾ ਹੈ,
साहनि सतु करै जीअ अपनै ॥
ਸੋ ਰਮਯੇ ਕਉ ਮਿਲੈ ਨ ਸੁਪਨੈ ॥੨॥
does not meet the Lord, even in dreams. ||2||
ਉਹ ਪ੍ਰਭੂ ਨੂੰ ਸੁਪਨੇ ਵਿਚ ਭੀ (ਭਾਵ, ਕਦੇ ਭੀ) ਨਹੀਂ ਮਿਲ ਸਕਦਾ ॥੨॥
सो रमये कउ मिलै न सुपनै ॥२॥
ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ ॥
One who surrenders her body, mind, wealth, home and self
ਜੋ ਆਪਣਾ ਤਨ, ਮਨ, ਧਨ, ਘਰ ਤੇ ਸਰੀਰ (ਆਪਣੇ ਪਤੀ ਦੇ) ਹਵਾਲੇ ਕਰ ਦੇਂਦੀ ਹੈ,
तनु मनु धनु ग्रिहु सउपि सरीरु ॥
ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥
- she is the true soul-bride, says Kabeer. ||3||23||
ਕਬੀਰ ਆਖਦਾ ਹੈ-ਉਹੋ (ਜੀਵ-) ਇਸਤ੍ਰੀ ਭਾਗਾਂ ਵਾਲੀ ਹੈ ॥੩॥੨੩॥
सोई सुहागनि कहै कबीरु ॥३॥२३॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਬਿਖਿਆ ਬਿਆਪਿਆ ਸਗਲ ਸੰਸਾਰੁ ॥
The whole world is engrossed in corruption.
ਸਾਰਾ ਜਹਾਨ ਹੀ ਮਾਇਆ (ਦੇ ਪ੍ਰਭਾਵ) ਨਾਲ ਨੱਪਿਆ ਹੋਇਆ ਹੈ;
बिखिआ बिआपिआ सगल संसारु ॥
ਬਿਖਿਆ ਲੈ ਡੂਬੀ ਪਰਵਾਰੁ ॥੧॥
This corruption has drowned entire families. ||1||
ਮਾਇਆ ਸਾਰੇ ਹੀ ਕਟੁੰਬ ਨੂੰ (ਸਾਰੇ ਹੀ ਜੀਵਾਂ ਨੂੰ) ਡੋਬੀ ਬੈਠੀ ਹੈ ॥੧॥
बिखिआ लै डूबी परवारु ॥१॥
ਰੇ ਨਰ ਨਾਵ ਚਉੜਿ ਕਤ ਬੋੜੀ ॥
O man, why have you wrecked your boat and sunk it?
ਹੇ ਮਨੁੱਖ! ਤੂੰ (ਆਪਣੀ ਜ਼ਿੰਦਗੀ ਦੀ) ਬੇੜੀ ਕਿਉਂ ਰੜੇ ਥਾਂ ਤੇ ਹੀ ਡੋਬ ਲਈ ਹੈ?
रे नर नाव चउड़ि कत बोड़ी ॥
ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ ॥
You have broken with the Lord, and joined hands with corruption. ||1||Pause||
ਤੂੰ ਪ੍ਰਭੂ ਨਾਲੋਂ ਪ੍ਰੀਤ ਤੋੜ ਕੇ ਮਾਇਆ ਨਾਲ ਗੰਢੀ ਬੈਠਾ ਹੈਂ ॥੧॥ ਰਹਾਉ ॥
हरि सिउ तोड़ि बिखिआ संगि जोड़ी ॥१॥ रहाउ ॥
ਸੁਰਿ ਨਰ ਦਾਧੇ ਲਾਗੀ ਆਗਿ ॥
Angels and human beings alike are burning in the raging fire.
(ਸਾਰੇ ਜਗਤ ਵਿਚ ਮਾਇਆ ਦੀ ਤ੍ਰਿਸ਼ਨਾ ਦੀ) ਅੱਗ ਲੱਗੀ ਹੋਈ ਹੈ (ਜਿਸ ਵਿਚ) ਦੇਵਤੇ ਤੇ ਮਨੁੱਖ ਸੜ ਰਹੇ ਹਨ।
सुरि नर दाधे लागी आगि ॥
ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥੨॥
The water is near at hand, but the beast does not drink it in. ||2||
(ਇਸ ਅੱਗ ਨੂੰ ਸ਼ਾਂਤ ਕਰਨ ਲਈ ਨਾਮ-ਰੂਪ) ਪਾਣੀ ਭੀ ਨੇੜੇ ਹੀ ਹੈ, ਪਰ (ਇਹ) ਪਸ਼ੂ (ਜੀਵ) ਉੱਦਮ ਕਰ ਕੇ ਪੀਂਦਾ ਨਹੀਂ ਹੈ ॥੨॥
निकटि नीरु पसु पीवसि न झागि ॥२॥
ਚੇਤਤ ਚੇਤਤ ਨਿਕਸਿਓ ਨੀਰੁ ॥
By constant contemplation and awareness, the water is brought forth.
(ਉਹ ਨਾਮ-ਰੂਪ) ਪਾਣੀ ਸਿਮਰਨ ਕਰਦਿਆਂ ਕਰਦਿਆਂ ਹੀ (ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ।
चेतत चेतत निकसिओ नीरु ॥
ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥
That water is immaculate and pure, says Kabeer. ||3||24||
ਕਬੀਰ ਆਖਦਾ ਹੈ- ਉਹ (ਅੰਮ੍ਰਿਤ-) ਜਲ ਪਵਿੱਤਰ ਹੁੰਦਾ ਹੈ, (ਤ੍ਰਿਸ਼ਨਾ ਦੀ ਅੱਗ ਉਸੇ ਜਲ ਨਾਲ ਬੁਝ ਸਕਦੀ ਹੈ) ॥੩॥੨੪॥
सो जलु निरमलु कथत कबीरु ॥३॥२४॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥
That family, whose son has no spiritual wisdom or contemplation
ਜਿਸ ਕੁਲ ਵਿਚ ਗਿਆਨ ਦੀ ਵਿਚਾਰ ਕਰਨ ਵਾਲਾ (ਕੋਈ) ਪੁੱਤਰ ਨਹੀਂ (ਜੰਮਿਆ),
जिह कुलि पूतु न गिआन बीचारी ॥
ਬਿਧਵਾ ਕਸ ਨ ਭਈ ਮਹਤਾਰੀ ॥੧॥
- why didn't his mother just become a widow? ||1||
ਉਸ ਦੀ ਮਾਂ ਰੰਡੀ ਕਿਉਂ ਨ ਹੋ ਗਈ? ॥੧॥
बिधवा कस न भई महतारी ॥१॥
ਜਿਹ ਨਰ ਰਾਮ ਭਗਤਿ ਨਹਿ ਸਾਧੀ ॥
That man who has not practiced devotional worship of the Lord
ਜਿਸ ਮਨੁੱਖ ਨੇ ਪ੍ਰਭੂ ਦੀ ਬੰਦਗ਼ੀ ਨਹੀਂ ਕੀਤੀ,
जिह नर राम भगति नहि साधी ॥
ਜਨਮਤ ਕਸ ਨ ਮੁਓ ਅਪਰਾਧੀ ॥੧॥ ਰਹਾਉ ॥
- why didn't such a sinful man die at birth? ||1||Pause||
ਉਹ ਅਪਰਾਧੀ ਜੰਮਦਾ ਹੀ ਕਿਉਂ ਨਹੀਂ ਮਰ ਗਿਆ? ॥੧॥ ਰਹਾਉ ॥
जनमत कस न मुओ अपराधी ॥१॥ रहाउ ॥
ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥
So many pregnancies end in miscarriage - why was this one spared?
(ਸੰਸਾਰ ਵਿਚ) ਕਈ ਗਰਭ ਛਣ ਗਏ ਹਨ, ਇਹ (ਬੰਦਗੀ-ਹੀਣ ਚੰਦਰਾ) ਕਿਉਂ ਬਚ ਰਿਹਾ?
मुचु मुचु गरभ गए कीन बचिआ ॥
ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥
He lives his life in this world like a deformed amputee. ||2||
(ਬੰਦਗੀ ਤੋਂ ਸੱਖਣਾ ਇਹ) ਜਗਤ ਵਿਚ ਇਕ ਕੋੜ੍ਹੀ ਜੀਊ ਰਿਹਾ ਹੈ ॥੨॥
बुडभुज रूप जीवे जग मझिआ ॥२॥
ਕਹੁ ਕਬੀਰ ਜੈਸੇ ਸੁੰਦਰ ਸਰੂਪ ॥
Says Kabeer, without the Naam, the Name of the Lord,
ਕਬੀਰ ਆਖਦਾ ਹੈ- ਜੋ ਮਨੁੱਖ ਨਾਮ ਤੋਂ ਸੱਖਣੇ ਹਨ, ਉਹ (ਭਾਵੇਂ ਵੇਖਣ ਨੂੰ) ਸੋਹਣੇ ਰੂਪ ਵਾਲੇ ਹਨ
कहु कबीर जैसे सुंदर सरूप ॥
ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥
beautiful and handsome people are just ugly hunch-backs. ||3||25||
ਪਰ ਨਾਮ ਤੋਂ ਸੱਖਣੇ (ਅਸਲ ਵਿਚ) ਕੁੱਬੇ ਤੇ ਬਦ-ਸ਼ਕਲ ਹਨ ॥੩॥੨੫॥
नाम बिना जैसे कुबज कुरूप ॥३॥२५॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਜੋ ਜਨ ਲੇਹਿ ਖਸਮ ਕਾ ਨਾਉ ॥
I am forever a sacrifice to those humble beings
ਜੋ ਮਨੁੱਖ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ,
जो जन लेहि खसम का नाउ ॥
ਤਿਨ ਕੈ ਸਦ ਬਲਿਹਾਰੈ ਜਾਉ ॥੧॥
who take the Name of their Lord and Master. ||1||
ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥
तिन कै सद बलिहारै जाउ ॥१॥
ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ॥
Those who sing the Glorious Praises of the Pure Lord are pure.
ਜੋ ਵੀਰ ਪ੍ਰਭੂ ਦੇ ਸੁਹਣੇ (ਨਿਰਮਲ) ਗੁਣ ਗਾਂਦਾ ਹੈ, ਉਹ ਪਵਿੱਤਰ ਹੈ,
सो निरमलु निरमल हरि गुन गावै ॥
ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ ॥
They are my Siblings of Destiny, so dear to my heart. ||1||Pause||
ਤੇ ਉਹ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ ॥੧॥ ਰਹਾਉ ॥
सो भाई मेरै मनि भावै ॥१॥ रहाउ ॥
ਜਿਹ ਘਟ ਰਾਮੁ ਰਹਿਆ ਭਰਪੂਰਿ ॥
I am the dust of the lotus feet of those
ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ ਪ੍ਰਭੂ ਪਰਗਟ ਹੋ ਗਿਆ ਹੈ,
जिह घट रामु रहिआ भरपूरि ॥
ਤਿਨ ਕੀ ਪਗ ਪੰਕਜ ਹਮ ਧੂਰਿ ॥੨॥
whose hearts are filled with the All-pervading Lord. ||2||
ਉਹਨਾਂ ਦੇ ਕੌਲ ਫੁੱਲ ਵਰਗੇ (ਸੁਹਣੇ) ਚਰਨਾਂ ਦੀ ਅਸੀਂ ਧੂੜ ਹਾਂ (ਭਾਵ, ਚਰਨਾਂ ਤੋਂ ਸਦਕੇ ਹਾਂ) ॥੨॥
तिन की पग पंकज हम धूरि ॥२॥
ਜਾਤਿ ਜੁਲਾਹਾ ਮਤਿ ਕਾ ਧੀਰੁ ॥
I am a weaver by birth, and patient of mind.
ਕਬੀਰ ਭਾਵੇਂ ਜਾਤ ਦਾ ਜੁਲਾਹਾ ਹੈ, ਪਰ ਮੱਤ ਦਾ ਧੀਰਜ ਵਾਲਾ ਹੈ,
जाति जुलाहा मति का धीरु ॥
ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥
Slowly, steadily, Kabeer chants the Glories of God. ||3||26||
(ਕਿਉਂਕਿ) ਅਡੋਲਤਾ ਵਿਚ ਰਹਿ ਕੇ (ਪ੍ਰਭੂ ਦੇ) ਗੁਣ ਗਾਂਦਾ ਹੈ ॥੩॥੨੬॥
सहजि सहजि गुण रमै कबीरु ॥३॥२६॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਗਗਨਿ ਰਸਾਲ ਚੁਐ ਮੇਰੀ ਭਾਠੀ ॥
From the Sky of the Tenth Gate, the nectar trickles down, distilled from my furnace.
ਮੇਰੀ ਗਗਨ-ਰੂਪ ਭੱਠੀ ਵਿਚੋਂ ਸੁਆਦਲਾ ਅੰਮ੍ਰਿਤ ਚੋ ਰਿਹਾ ਹੈ (ਭਾਵ, ਜਿਉਂ ਜਿਉਂ ਮੇਰਾ ਮਨ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਯਾਦ ਵਿਚ ਜੁੜੇ ਰਹਿਣ ਦੀ ਇਕ-ਤਾਰ ਲਗਨ, ਮਾਨੋ, ਅੰਮ੍ਰਿਤ ਦੀ ਧਾਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ),
गगनि रसाल चुऐ मेरी भाठी ॥
ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥੧॥
I have gathered in this most sublime essence, making my body into firewood. ||1||
ਇਸ ਉੱਚੇ ਨਾਮ-ਰਸ ਨੂੰ ਇਕੱਠਾ ਕਰਨ ਕਰਕੇ ਸਰੀਰ (ਦੀ ਮਮਤਾ) ਲੱਕੜੀਆਂ ਦਾ ਕੰਮ ਦੇ ਰਹੀ ਹੈ (ਭਾਵ, ਸਰੀਰ ਦੀ ਮਮਤਾ ਸੜ ਗਈ ਹੈ) ॥੧॥
संचि महा रसु तनु भइआ काठी ॥१॥
ਉਆ ਕਉ ਕਹੀਐ ਸਹਜ ਮਤਵਾਰਾ ॥
He alone is called intoxicated with intuitive peace and poise,
ਉਸ ਨੂੰ ਕੁਦਰਤੀ ਤੌਰ ਤੇ (ਭਾਵ, ਸੁਭਾਵਿਕ ਹੀ) ਮਸਤ ਹੋਇਆ ਹੋਇਆ ਆਖੀਦਾ ਹੈ,
उआ कउ कहीऐ सहज मतवारा ॥
ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ ॥
who drinks in the juice of the Lord's essence, contemplating spiritual wisdom. ||1||Pause||
ਜਿਸ ਮਨੁੱਖ ਨੇ ਗਿਆਨ ਦੇ ਵਿਚਾਰ ਦੀ ਰਾਹੀਂ (ਭਾਵ, ਸੁਰਤ ਮਾਇਆ ਤੋਂ ਉੱਚੀ ਕਰ ਕੇ) ਰਾਮ-ਰਸ ਪੀਤਾ ਹੈ ॥੧॥ ਰਹਾਉ ॥
पीवत राम रसु गिआन बीचारा ॥१॥ रहाउ ॥
ਸਹਜ ਕਲਾਲਨਿ ਜਉ ਮਿਲਿ ਆਈ ॥
Intuitive poise is the bar-maid who comes to serve it.
ਜਦੋਂ ਸਹਿਜ ਅਵਸਥਾ-ਰੂਪ ਸ਼ਰਾਬ ਪਿਲਾਉਣ ਵਾਲੀ ਆ ਮਿਲਦੀ ਹੈ,
सहज कलालनि जउ मिलि आई ॥
ਆਨੰਦਿ ਮਾਤੇ ਅਨਦਿਨੁ ਜਾਈ ॥੨॥
I pass my nights and days in ecstasy. ||2||
ਤਦੋਂ ਅਨੰਦ ਵਿਚ ਮਸਤ ਹੋ ਕੇ (ਉਮਰ ਦਾ) ਹਰੇਕ ਦਿਨ ਬੀਤਦਾ ਹੈ (ਭਾਵ, ਨਾਮ ਸਿਮਰਦਿਆਂ ਮਨ ਵਿਚ ਇਕ ਐਸੀ ਹਾਲਤ ਪੈਦਾ ਹੁੰਦੀ ਹੈ ਜਿੱਥੇ ਮਨ ਮਾਇਆ ਦੇ ਝਕੋਲਿਆਂ ਵਿਚ ਡੋਲਦਾ ਨਹੀਂ। ਇਸ ਹਾਲਤ ਨੂੰ ਸਹਿਜ ਅਵਸਥਾ ਕਹੀਦਾ ਹੈ; ਇਹ ਸਹਿਜ ਅਵਸਥਾ, ਮਾਨੋ, ਇਕ ਕਲਾਲਣ ਹੈ, ਜੋ ਨਾਮ ਦਾ ਨਸ਼ਾ ਦੇਈ ਜਾਂਦੀ ਹੈ; ਇਸ ਨਸ਼ੇ ਤੋਂ ਵਿਛੜਨ ਨੂੰ ਚਿੱਤ ਨਹੀਂ ਕਰਦਾ, ਤੇ ਮੁੜ ਮੁੜ ਨਾਮ ਦੀ ਲਿਵ ਵਿਚ ਹੀ ਟਿਕੇ ਰਹੀਦਾ ਹੈ) ॥੨॥
आनंदि माते अनदिनु जाई ॥२॥
ਚੀਨਤ ਚੀਤੁ ਨਿਰੰਜਨ ਲਾਇਆ ॥
Through conscious meditation, I linked my consciousness with the Immaculate Lord.
(ਇਸ ਤਰ੍ਹਾਂ) ਆਨੰਦ ਮਾਣ ਮਾਣ ਕੇ ਜਦੋਂ ਮੈਂ ਆਪਣਾ ਮਨ ਨਿਰੰਕਾਰ ਨਾਲ ਜੋੜਿਆ,
चीनत चीतु निरंजन लाइआ ॥
ਕਹੁ ਕਬੀਰ ਤੌ ਅਨਭਉ ਪਾਇਆ ॥੩॥੨੭॥
Says Kabeer, then I obtained the Fearless Lord. ||3||27||
ਕਬੀਰ ਆਖਦਾ ਹੈ- ਤਾਂ ਮੈਨੂੰ ਅੰਦਰਲਾ ਚਾਨਣ ਲੱਭ ਪਿਆ ॥੩॥੨੭॥
कहु कबीर तौ अनभउ पाइआ ॥३॥२७॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਮਨ ਕਾ ਸੁਭਾਉ ਮਨਹਿ ਬਿਆਪੀ ॥
The natural tendency of the mind is to chase the mind.
(ਹਰੇਕ ਮਨੁੱਖ ਦੇ) ਮਨ ਦੀ ਅੰਦਰਲੀ ਲਗਨ (ਜੋ ਭੀ ਹੋਵੇ ਉਹ ਉਸ ਮਨੁੱਖ ਦੇ) ਸਾਰੇ ਮਨ (ਭਾਵ, ਮਨ ਦੀ ਸਾਰੀ ਦੌੜ-ਭੱਜ, ਸਾਰੇ ਮਨੁੱਖੀ ਜੀਵਨ) ਉਤੇ ਪ੍ਰਭਾਵ ਪਾ ਰੱਖਦੀ ਹੈ,
मन का सुभाउ मनहि बिआपी ॥
ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥
Who has established himself as a Siddha, a being of miraculous spiritual powers, by killing his mind? ||1||
(ਤਾਂ ਫਿਰ) ਮਨ ਨੂੰ ਮਾਰ ਕੇ ਕਿਹੜੀ ਕਮਾਈ ਕਰ ਲਈਦੀ ਹੈ, (ਭਾਵ, ਕੋਈ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ) ॥੧॥
मनहि मारि कवन सिधि थापी ॥१॥
ਕਵਨੁ ਸੁ ਮੁਨਿ ਜੋ ਮਨੁ ਮਾਰੈ ॥
Who is that silent sage, who has killed his mind?
ਉਹ ਕਿਹੜਾ ਮੁਨੀ ਹੈ ਜੋ ਮਨ ਨੂੰ ਮਾਰਦਾ ਹੈ?
कवनु सु मुनि जो मनु मारै ॥
ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥੧॥ ਰਹਾਉ ॥
By killing the mind, tell me, who is saved? ||1||Pause||
ਦੱਸੋ, ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਦਾ ਹੈ? ॥੧॥ ਰਹਾਉ ॥
मन कउ मारि कहहु किसु तारै ॥१॥ रहाउ ॥
ਮਨ ਅੰਤਰਿ ਬੋਲੈ ਸਭੁ ਕੋਈ ॥
Everyone speaks through the mind.
ਹਰੇਕ ਮਨੁੱਖ ਮਨ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ (ਭਾਵ, ਜੋ ਚੰਗੇ ਮੰਦੇ ਕੰਮ ਮਨੁੱਖ ਕਰਦਾ ਹੈ, ਉਹਨਾਂ ਲਈ ਪ੍ਰੇਰਨਾ ਮਨ ਵਲੋਂ ਹੀ ਹੁੰਦੀ ਹੈ;
मन अंतरि बोलै सभु कोई ॥
ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥
Without killing the mind, devotional worship is not performed. ||2||
ਇਸ ਵਾਸਤੇ) ਮਨ ਨੂੰ ਮਾਰਨ ਤੋਂ ਬਿਨਾ (ਭਾਵ, ਮਨ ਨੂੰ ਵਿਕਾਰਾਂ ਤੋਂ ਹੋੜਨ ਤੋਂ ਬਿਨਾ) ਭਗਤੀ (ਭੀ) ਨਹੀਂ ਹੋ ਸਕਦੀ ॥੨॥
मन मारे बिनु भगति न होई ॥२॥
ਕਹੁ ਕਬੀਰ ਜੋ ਜਾਨੈ ਭੇਉ ॥
Says Kabeer, one who knows the secret of this mystery,
ਕਬੀਰ ਆਖਦਾ ਹੈ- ਜੋ ਮਨੁੱਖ ਇਸ ਰਮਜ਼ ਨੂੰ ਸਮਝਦਾ ਹੈ,
कहु कबीर जो जानै भेउ ॥
ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥੩॥੨੮॥
beholds within his own mind the Lord of the three worlds. ||3||28||
ਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੩॥੨੮॥
मनु मधुसूदनु त्रिभवण देउ ॥३॥२८॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਓਇ ਜੁ ਦੀਸਹਿ ਅੰਬਰਿ ਤਾਰੇ ॥
The stars which are seen in the sky
ਉਹ ਤਾਰੇ ਜੋ ਅਕਾਸ਼ ਵਿਚ ਦਿੱਸ ਰਹੇ ਹਨ,
ओइ जु दीसहि अंबरि तारे ॥
ਕਿਨਿ ਓਇ ਚੀਤੇ ਚੀਤਨਹਾਰੇ ॥੧॥
- who is the painter who painted them? ||1||
ਕਿਸ ਚਿੱਤ੍ਰਕਾਰ ਨੇ ਚਿੱਤਰੇ ਹਨ? ॥੧॥
किनि ओइ चीते चीतनहारे ॥१॥
ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥
Tell me, O Pandit, what is the sky attached to?
ਦੱਸ, ਹੇ ਪੰਡਿਤ! ਅਕਾਸ਼ ਕਿਸ ਦੇ ਸਹਾਰੇ ਹੈ?
कहु रे पंडित अंबरु का सिउ लागा ॥
ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥
Very fortunate is the knower who knows this. ||1||Pause||
ਕੋਈ ਭਾਗਾਂ ਵਾਲਾ ਸਿਆਣਾ ਬੰਦਾ ਹੀ ਇਸ (ਰਮਜ਼ ਨੂੰ) ਸਮਝਦਾ ਹੈ ॥੧॥ ਰਹਾਉ ॥
बूझै बूझनहारु सभागा ॥१॥ रहाउ ॥
ਸੂਰਜ ਚੰਦੁ ਕਰਹਿ ਉਜੀਆਰਾ ॥
The sun and the moon give their light;
(ਇਹ ਜੋ) ਸੂਰਜ ਤੇ ਚੰਦ੍ਰਮਾ (ਆਦਿਕ ਜਗਤ ਵਿਚ) ਚਾਨਣ ਕਰ ਰਹੇ ਹਨ,
सूरज चंदु करहि उजीआरा ॥
ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥
God's creative extension extends everywhere. ||2||
(ਇਹਨਾਂ) ਸਭਨਾਂ ਵਿਚ ਪ੍ਰਭੂ ਦੀ ਜੋਤਿ ਦਾ (ਹੀ) ਪ੍ਰਕਾਸ਼ ਖਿਲਰਿਆ ਹੋਇਆ ਹੈ ॥੨॥
सभ महि पसरिआ ब्रहम पसारा ॥२॥
ਕਹੁ ਕਬੀਰ ਜਾਨੈਗਾ ਸੋਇ ॥
Says Kabeer, he alone knows this,
ਕਬੀਰ ਆਖਦਾ ਹੈ- (ਇਸ ਭੇਤ ਨੂੰ) ਓਹੀ ਮਨੁੱਖ ਸਮਝੇਗਾ,
कहु कबीर जानैगा सोइ ॥
ਹਿਰਦੈ ਰਾਮੁ ਮੁਖਿ ਰਾਮੈ ਹੋਇ ॥੩॥੨੯॥
whose heart is filled with the Lord, and whose mouth is also filled with the Lord. ||3||29||
ਜਿਸ ਦੇ ਹਿਰਦੇ ਵਿਚ ਪ੍ਰਭੂ ਵੱਸ ਰਿਹਾ ਹੈ, ਤੇ ਮੂੰਹ ਵਿਚ (ਭੀ) ਕੇਵਲ ਪ੍ਰਭੂ ਹੀ ਹੈ (ਭਾਵ, ਜੋ ਮੂੰਹੋਂ ਭੀ ਪ੍ਰਭੂ ਦੇ ਗੁਣ ਉਚਾਰ ਰਿਹਾ ਹੈ) ॥੩॥੨੯॥
हिरदै रामु मुखि रामै होइ ॥३॥२९॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥
The Simritee is the daughter of the Vedas, O Siblings of Destiny.
ਹੇ ਵੀਰ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ,
बेद की पुत्री सिंम्रिति भाई ॥
ਸਾਂਕਲ ਜੇਵਰੀ ਲੈ ਹੈ ਆਈ ॥੧॥
She has brought a chain and a rope. ||1||
(ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ ॥੧॥
सांकल जेवरी लै है आई ॥१॥
ਆਪਨ ਨਗਰੁ ਆਪ ਤੇ ਬਾਧਿਆ ॥
She has imprisoned the people in her own city.
(ਇਸ ਸਿੰਮ੍ਰਿਤੀ ਨੇ) ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ,
आपन नगरु आप ते बाधिआ ॥
ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥
She has tightened the noose of emotional attachment and shot the arrow of death. ||1||Pause||
(ਇਨ੍ਹਾਂ ਨੂੰ ਸੁਰਗ ਆਦਿਕ ਦੇ) ਮੋਹ ਦੀ ਫਾਹੀ ਵਿਚ ਫਸਾ ਕੇ (ਇਹਨਾਂ ਦੇ ਸਿਰ ਤੇ) ਮੌਤ (ਦੇ ਸਹਿਮ) ਦਾ ਤੀਰ (ਇਸ ਨੇ) ਖਿੱਚਿਆ ਹੋਇਆ ਹੈ ॥੧॥ ਰਹਾਉ ॥
मोह कै फाधि काल सरु सांधिआ ॥१॥ रहाउ ॥
ਕਟੀ ਨ ਕਟੈ ਤੂਟਿ ਨਹ ਜਾਈ ॥
By cutting, she cannot be cut, and she cannot be broken.
(ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾਹ ਹੀ (ਆਪਣੇ ਆਪ) ਇਹ ਟੁੱਟਦੀ ਹੈ।
कटी न कटै तूटि नह जाई ॥
ਸਾ ਸਾਪਨਿ ਹੋਇ ਜਗ ਕਉ ਖਾਈ ॥੨॥
She has become a serpent, and she is eating the world. ||2||
(ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ (ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿੰਮ੍ਰਿਤੀ ਆਪਣੇ ਹੀ ਸ਼ਰਧਾਲੂਆਂ ਦਾ ਨਾਸ ਕਰ ਰਹੀ ਹੈ) ॥੨॥
सा सापनि होइ जग कउ खाई ॥२॥
ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥
Before my very eyes, she has plundered the entire world.
ਅਸਾਡੇ ਵੇਖਦਿਆਂ ਵੇਖਦਿਆਂ ਜਿਸ (ਸਿੰਮ੍ਰਿਤੀ) ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ।
हम देखत जिनि सभु जगु लूटिआ ॥
ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥੩੦॥
Says Kabeer, chanting the Lord's Name, I have escaped her. ||3||30||
ਕਬੀਰ ਆਖਦਾ ਹੈ- ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ ॥੩॥੩੦॥
कहु कबीर मै राम कहि छूटिआ ॥३॥३०॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਦੇਇ ਮੁਹਾਰ ਲਗਾਮੁ ਪਹਿਰਾਵਉ ॥
I have grasped the reins and attached the bridle;
ਮੈਂ ਤਾਂ (ਆਪਣੇ ਮਨ-ਰੂਪ ਅਤੇ ਘੋੜੇ ਨੂੰ ਉਸਤਤਿ ਨਿੰਦਾ ਤੋਂ ਰੋਕਣ ਦੀ) ਪੂਜੀ ਦੇ ਕੇ (ਪ੍ਰੇਮ ਦੀ ਲਗਨ ਦੀ) ਲਗਾਮ ਪਾਂਦਾ ਹਾਂ,
देइ मुहार लगामु पहिरावउ ॥
ਸਗਲ ਤ ਜੀਨੁ ਗਗਨ ਦਉਰਾਵਉ ॥੧॥
abandoning everything, I now ride through the skies. ||1||
ਅਤੇ ਪ੍ਰਭੂ ਨੂੰ ਸਭ ਥਾਈਂ ਵਿਆਪਕ ਜਾਣਨਾ-ਇਹ ਕਾਠੀ ਪਾ ਕੇ (ਮਨ ਨੂੰ) ਨਿਰੰਕਾਰ ਦੇ ਦੇਸ ਦੀ ਉਡਾਰੀ ਲਵਾਉਂਦਾ ਹਾਂ (ਭਾਵ, ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹਾਂ) ॥੧॥
सगल त जीनु गगन दउरावउ ॥१॥
ਅਪਨੈ ਬੀਚਾਰਿ ਅਸਵਾਰੀ ਕੀਜੈ ॥
I made self-reflection my mount,
(ਆਓ, ਭਾਈ!) ਆਪਣੇ ਸਰੂਪ ਦੇ ਗਿਆਨ-ਰੂਪ ਘੋੜੇ ਉੱਤੇ ਸਵਾਰ ਹੋ ਜਾਈਏ (ਭਾਵ, ਅਸਾਡਾ ਅਸਲਾ ਕੀਹ ਹੈ, ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਵੀਏ;
अपनै बीचारि असवारी कीजै ॥
ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ ॥
and in the stirrups of intuitive poise, I placed my feet. ||1||Pause||
ਹਰ ਵੇਲੇ ਆਪਣੇ ਅਸਲੇ ਦਾ ਚੇਤਾ ਰੱਖੀਏ), ਅਤੇ ਆਪਣੀ ਅਕਲ-ਰੂਪ ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿਚ ਰੱਖੀ ਰੱਖੀਏ ॥੧॥ ਰਹਾਉ ॥
सहज कै पावड़ै पगु धरि लीजै ॥१॥ रहाउ ॥
ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥
Come, and let me ride you to heaven.
ਚੱਲ, ਹੇ (ਮਨ-ਰੂਪ ਘੋੜੇ)! ਤੈਨੂੰ ਬੈਕੁੰਠ ਦੇ ਸੈਰ ਕਰਾਵਾਂ;
चलु रे बैकुंठ तुझहि ले तारउ ॥
ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ ॥੨॥
If you hold back, then I shall strike you with the whip of spiritual love. ||2||
ਜੇ ਅੜੀ ਕੀਤੀਓਈ, ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ ॥੨॥
हिचहि त प्रेम कै चाबुक मारउ ॥२॥
ਕਹਤ ਕਬੀਰ ਭਲੇ ਅਸਵਾਰਾ ॥
Says Kabeer, those who remain detached from the
ਕਬੀਰ ਆਖਦਾ ਹੈ-(ਇਹੋ ਜਿਹੇ) ਸਿਆਣੇ ਅਸਵਾਰ (ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ),
कहत कबीर भले असवारा ॥
ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥
Vedas, the Koran and the Bible are the best riders. ||3||31||
ਵੇਦਾਂ ਤੇ ਕਤੇਬਾਂ (ਨੂੰ ਸੱਚੇ ਝੂਠੇ ਆਖਣ ਦੇ ਝਗੜੇ) ਤੋਂ ਵੱਖਰੇ ਰਹਿੰਦੇ ਹਨ ॥੩॥੩੧॥
बेद कतेब ते रहहि निरारा ॥३॥३१॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਜਿਹ ਮੁਖਿ ਪਾਂਚਉ ਅੰਮ੍ਰਿਤ ਖਾਏ ॥
That mouth, which used to eat the five delicacies
ਜਿਸ ਮੂੰਹ ਨਾਲ ਪੰਜੇ ਹੀ ਉੱਤਮ ਪਦਾਰਥ ਖਾਈਦੇ ਹਨ,
जिह मुखि पांचउ अंम्रित खाए ॥
ਤਿਹ ਮੁਖ ਦੇਖਤ ਲੂਕਟ ਲਾਏ ॥੧॥
- I have seen the flames being applied to that mouth. ||1||
(ਮਰਨ ਤੇ) ਉਸ ਮੂੰਹ ਨੂੰ ਆਪਣੇ ਸਾਹਮਣੇ ਹੀ ਚੁਆਤੀ (ਬਾਲ ਕੇ) ਲਾ ਦੇਈਦੀ ਹੈ ॥੧॥
तिह मुख देखत लूकट लाए ॥१॥
ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ॥
O Lord, my King, please rid me of this one affliction:
ਹੇ ਮੇਰੇ ਸੁਹਣੇ ਰਾਮ! ਮੇਰਾ ਇਕ ਇਹ ਦੁੱਖ ਦੂਰ ਕਰ ਦੇਹ,
इकु दुखु राम राइ काटहु मेरा ॥
ਅਗਨਿ ਦਹੈ ਅਰੁ ਗਰਭ ਬਸੇਰਾ ॥੧॥ ਰਹਾਉ ॥
may I not be burned in fire, or cast into the womb again. ||1||Pause||
ਇਹ ਜੋ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ, ਤੇ ਗਰਭ ਦਾ ਵਾਸ ਹੈ (ਭਾਵ, ਇਹ ਜੋ ਮੁੜ ਮੁੜ ਜੰਮਣਾ ਮਰਨਾ ਪੈਂਦਾ ਹੈ ਤੇ ਤ੍ਰਿਸ਼ਨਾ ਅੱਗ ਵਿਚ ਸੜੀਦਾ ਹੈ, ਇਸ ਤੋਂ ਬਚਾ ਲੈ) ॥੧॥ ਰਹਾਉ ॥
अगनि दहै अरु गरभ बसेरा ॥१॥ रहाउ ॥
ਕਾਇਆ ਬਿਗੂਤੀ ਬਹੁ ਬਿਧਿ ਭਾਤੀ ॥
The body is destroyed by so many ways and means.
(ਮਰਨ ਪਿਛੋਂ) ਇਹ ਸਰੀਰ ਕਈ ਤਰ੍ਹਾਂ ਖ਼ਰਾਬ ਹੁੰਦਾ ਹੈ।
काइआ बिगूती बहु बिधि भाती ॥
ਕੋ ਜਾਰੇ ਕੋ ਗਡਿ ਲੇ ਮਾਟੀ ॥੨॥
Some burn it, and some bury it in the earth. ||2||
ਕੋਈ ਇਸ ਨੂੰ ਸਾੜ ਦੇਂਦਾ ਹੈ, ਕੋਈ ਇਸ ਨੂੰ ਮਿੱਟੀ ਵਿਚ ਦੱਬ ਦੇਂਦਾ ਹੈ ॥੨॥
को जारे को गडि ले माटी ॥२॥
ਕਹੁ ਕਬੀਰ ਹਰਿ ਚਰਣ ਦਿਖਾਵਹੁ ॥
Says Kabeer, O Lord, please reveal to me Your Lotus Feet;
ਕਬੀਰ ਆਖਦਾ ਹੈ- ਹੇ ਪ੍ਰਭੂ! (ਮੈਨੂੰ) ਆਪਣੇ ਚਰਨਾਂ ਦਾ ਦਰਸ਼ਨ ਕਰਾ ਦੇਹ।
कहु कबीर हरि चरण दिखावहु ॥
ਪਾਛੈ ਤੇ ਜਮੁ ਕਿਉ ਨ ਪਠਾਵਹੁ ॥੩॥੩੨॥
after that, go ahead and send me to my death. ||3||32||
ਉਸ ਤੋਂ ਪਿਛੋਂ ਬੇਸ਼ੱਕ ਜਮ ਨੂੰ ਹੀ (ਮੇਰੇ ਪ੍ਰਾਣ ਲੈਣ ਲਈ) ਘੱਲ ਦੇਵੀਂ ॥੩॥੩੨॥
पाछै ते जमु किउ न पठावहु ॥३॥३२॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਆਪੇ ਪਾਵਕੁ ਆਪੇ ਪਵਨਾ ॥
He Himself is the fire, and He Himself is the wind.
ਖਸਮ (ਪ੍ਰਭੂ) ਆਪ ਹੀ ਅੱਗ ਹੈ, ਆਪ ਹੀ ਹਵਾ ਹੈ।
आपे पावकु आपे पवना ॥
ਜਾਰੈ ਖਸਮੁ ਤ ਰਾਖੈ ਕਵਨਾ ॥੧॥
When our Lord and Master wishes to burn someone, then who can save him? ||1||
ਜੇ ਉਹ ਆਪ ਹੀ (ਜੀਵ ਨੂੰ) ਸਾੜਨ ਲੱਗੇ, ਤਾਂ ਕੌਣ ਬਚਾ ਸਕਦਾ ਹੈ? ॥੧॥
जारै खसमु त राखै कवना ॥१॥
ਰਾਮ ਜਪਤ ਤਨੁ ਜਰਿ ਕੀ ਨ ਜਾਇ ॥
When I chant the Lord's Name, what does it matter if my body burns?
ਪ੍ਰਭੂ ਦਾ ਸਿਮਰਨ ਕਰਦਿਆਂ (ਉਸ ਦਾ) ਸਰੀਰ ਭੀ ਭਾਵੇਂ ਸੜ ਜਾਏ (ਉਹ ਰਤਾ ਪਰਵਾਹ ਨਹੀਂ ਕਰਦਾ)
राम जपत तनु जरि की न जाइ ॥
ਰਾਮ ਨਾਮ ਚਿਤੁ ਰਹਿਆ ਸਮਾਇ ॥੧॥ ਰਹਾਉ ॥
My consciousness remains absorbed in the Lord's Name. ||1||Pause||
(ਜਿਸ ਮਨੁੱਖ ਦਾ) ਮਨ ਪ੍ਰਭੂ ਦੇ ਨਾਮ ਵਿਚ ਜੁੜ ਰਿਹਾ ਹੈ ॥੧॥ ਰਹਾਉ ॥
राम नाम चितु रहिआ समाइ ॥१॥ रहाउ ॥
ਕਾ ਕੋ ਜਰੈ ਕਾਹਿ ਹੋਇ ਹਾਨਿ ॥
Who is burned, and who suffers loss?
(ਕਿਉਂਕਿ ਬੰਦਗੀ ਕਰਨ ਵਾਲੇ ਨੂੰ ਇਹ ਨਿਸ਼ਚਾ ਹੁੰਦਾ ਹੈ ਕਿ) ਨਾਹ ਕਿਸੇ ਦਾ ਕੁਝ ਸੜਦਾ ਹੈ, ਤੇ ਨਾਹ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ;
का को जरै काहि होइ हानि ॥
ਨਟ ਵਟ ਖੇਲੈ ਸਾਰਿਗਪਾਨਿ ॥੨॥
The Lord plays, like the juggler with his ball. ||2||
ਪ੍ਰਭੂ ਆਪ ਹੀ (ਸਭ ਥਾਈਂ) ਨਟਾਂ ਦੇ ਭੇਸਾਂ ਵਾਂਗ ਖੇਡ ਰਿਹਾ ਹੈ, (ਭਾਵ, ਕਿਤੇ ਆਪ ਹੀ ਨੁਕਸਾਨ ਕਰ ਰਿਹਾ ਹੈ, ਤੇ ਕਿਤੇ ਆਪ ਹੀ ਉਹ ਨੁਕਸਾਨ ਸਹਿ ਰਿਹਾ ਹੈ) ॥੨॥
नट वट खेलै सारिगपानि ॥२॥
ਕਹੁ ਕਬੀਰ ਅਖਰ ਦੁਇ ਭਾਖਿ ॥
Says Kabeer, chant the two letters of the Lord's Name - Raa Maa.
(ਇਸ ਵਾਸਤੇ) ਕਬੀਰ ਆਖਦਾ ਹੈ- (ਤੂੰ ਤਾਂ) ਇਹ ਨਿੱਕੀ ਜਿਹੀ ਗੱਲ ਚੇਤੇ ਰੱਖ,
कहु कबीर अखर दुइ भाखि ॥
ਹੋਇਗਾ ਖਸਮੁ ਤ ਲੇਇਗਾ ਰਾਖਿ ॥੩॥੩੩॥
If He is your Lord and Master, He will protect you. ||3||33||
ਕਿ ਜੇ ਖ਼ਸਮ ਨੂੰ ਮਨਜ਼ੂਰ ਹੋਵੇਗਾ ਤਾਂ (ਜਿਥੇ ਕਿਤੇ ਲੋੜ ਪਏਗੀ, ਆਪ ਹੀ) ਬਚਾ ਲਏਗਾ ॥੩॥੩੩॥
होइगा खसमु त लेइगा राखि ॥३॥३३॥
ਗਉੜੀ ਕਬੀਰ ਜੀ ਦੁਪਦੇ₂ ॥
Gauree, Kabeer Jee, Du-Padas:
गउड़ी कबीर जी दुपदे₂ ॥
ਨਾ ਮੈ ਜੋਗ ਧਿਆਨ ਚਿਤੁ ਲਾਇਆ ॥
I have not practiced Yoga, or focused my consciousness on meditation.
ਮੈਂ ਤਾਂ ਜੋਗ (ਦੇ ਦੱਸੇ ਹੋਏ) ਧਿਆਨ (ਭਾਵ, ਸਮਾਧੀਆਂ) ਦਾ ਗਹੁ ਨਹੀਂ ਕੀਤਾ,
ना मै जोग धिआन चितु लाइआ ॥
ਬਿਨੁ ਬੈਰਾਗ ਨ ਛੂਟਸਿ ਮਾਇਆ ॥੧॥
Without renunciation, I cannot escape Maya. ||1||
(ਕਿਉਂਕਿ ਇਸ ਨਾਲ ਵੈਰਾਗ ਪੈਦਾ ਨਹੀਂ ਹੁੰਦਾ, ਅਤੇ) ਵੈਰਾਗ ਤੋਂ ਬਿਨਾ ਮਾਇਆ (ਦੇ ਮੋਹ) ਤੋਂ ਖ਼ਲਾਸੀ ਨਹੀਂ ਹੋ ਸਕਦੀ ॥੧॥
बिनु बैराग न छूटसि माइआ ॥१॥
ਕੈਸੇ ਜੀਵਨੁ ਹੋਇ ਹਮਾਰਾ ॥
How have I passed my life?
(ਪ੍ਰਭੂ ਦੇ ਨਾਮ ਦਾ ਆਸਰੇ ਬਿਨਾਂ ਅਸੀਂ ਸਹੀ) ਜੀਵਨ ਜੀਊ ਹੀ ਨਹੀਂ ਸਕਦੇ,
कैसे जीवनु होइ हमारा ॥
ਜਬ ਨ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ ॥
I have not taken the Lord's Name as my Support. ||1||Pause||
(ਕਿਉਂਕਿ ਮਾਇਆ ਇਤਨੀ ਪ੍ਰਬਲ ਹੈ ਕਿ) ਜੇ ਅਸਾਨੂੰ ਪ੍ਰਭੂ ਦੇ ਨਾਮ ਦਾ ਆਸਰਾ ਨਾਹ ਹੋਵੇ ਤਾਂ ॥੧॥ ਰਹਾਉ ॥
जब न होइ राम नाम अधारा ॥१॥ रहाउ ॥
ਕਹੁ ਕਬੀਰ ਖੋਜਉ ਅਸਮਾਨ ॥
Says Kabeer, I have searched the skies,
ਮੈਂ ਅਕਾਸ਼ ਤਕ (ਭਾਵ, ਸਾਰੀ ਦੁਨੀਆ) ਭਾਲ ਕਰ ਚੁਕਿਆ ਹਾਂ,
कहु कबीर खोजउ असमान ॥
ਰਾਮ ਸਮਾਨ ਨ ਦੇਖਉ ਆਨ ॥੨॥੩੪॥
and have not seen another, equal to the Lord. ||2||34||
ਕਬੀਰ ਆਖਦਾ ਹੈ- (ਪਰ ਪ੍ਰਭੂ ਤੋਂ ਬਿਨਾ) ਮੈਨੂੰ ਕੋਈ ਹੋਰ ਨਹੀਂ ਲੱਭਾ (ਜੋ ਮਾਇਆ ਦੇ ਮੋਹ ਤੋਂ ਬਚਾ ਕੇ ਅਸਲ ਜੀਵਨ ਦੇ ਸਕੇ) ॥੨॥੩੪॥
राम समान न देखउ आन ॥२॥३४॥
ਗਉੜੀ ਕਬੀਰ ਜੀ ॥
Gauree, Kabeer Jee:
गउड़ी कबीर जी ॥
ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥
That head which was once embellished with the finest turban
ਜਿਸ ਸਿਰ ਤੇ (ਮਨੁੱਖ) ਸੰਵਾਰ ਸੰਵਾਰ ਪੱਗ ਬੰਨ੍ਹਦਾ ਹੈ,
जिह सिरि रचि रचि बाधत पाग ॥
ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥
- upon that head, the crow now cleans his beak. ||1||
(ਮੌਤ ਆਉਣ ਤੇ) ਉਸ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਨਾਲ ਸੰਵਾਰਦੇ ਹਨ ॥੧॥
सो सिरु चुंच सवारहि काग ॥१॥
ਇਸੁ ਤਨ ਧਨ ਕੋ ਕਿਆ ਗਰਬਈਆ ॥
What pride should we take in this body and wealth?
(ਹੇ ਭਾਈ!) ਇਸ ਸਰੀਰ ਦਾ ਅਤੇ ਇਸ ਧਨ ਦਾ ਕੀਹ ਮਾਣ ਕਰਦਾ ਹੈਂ?
इसु तन धन को किआ गरबईआ ॥
ਰਾਮ ਨਾਮੁ ਕਾਹੇ ਨ ਦ੍ਰਿੜੑੀਆ ॥੧॥ ਰਹਾਉ ॥
Why not hold tight to the Lord's Name instead? ||1||Pause||
ਪ੍ਰਭੂ ਦਾ ਨਾਮ ਕਿਉਂ ਨਹੀਂ ਸਿਮਰਦਾ? ॥੧॥ ਰਹਾਉ ॥
राम नामु काहे न द्रिड़ीआ ॥१॥ रहाउ ॥
ਕਹਤ ਕਬੀਰ ਸੁਨਹੁ ਮਨ ਮੇਰੇ ॥
Says Kabeer, listen, O my mind:
ਕਬੀਰ ਆਖਦਾ ਹੈ-ਹੇ ਮੇਰੇ ਮਨ! ਸੁਣ,
कहत कबीर सुनहु मन मेरे ॥
ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥
this may be your fate as well! ||2||35||
(ਮੌਤ ਆਉਣ ਤੇ) ਤੇਰੇ ਨਾਲ ਭੀ ਇਹੋ ਜਿਹੀ ਹੀ ਹੋਵੇਗੀ ॥੨॥੩੫॥
इही हवाल होहिगे तेरे ॥२॥३५॥
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥
Thirty-Five Steps Of Gauree Gwaarayree. ||
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥
गउड़ी गुआरेरी के पदे पैतीस ॥
ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ ॥
Raag Gauree Gwaarayree, Ashtapadees Of Kabeer Jee:
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਭਗਾ ਕਬੀਰ ਜੀ ਦੀ ਅੱਠ-ਪਦਿਆਂ ਵਾਲੀ ਬਾਣੀ।
रागु गउड़ी गुआरेरी असटपदी कबीर जी की ॥
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सतिगुर प्रसादि ॥
ਸੁਖੁ ਮਾਂਗਤ ਦੁਖੁ ਆਗੈ ਆਵੈ ॥
People beg for pleasure, but pain comes instead.
ਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ,
सुखु मांगत दुखु आगै आवै ॥
ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥
I would rather not beg for that pleasure. ||1||
ਜਿਸ ਸੁਖ ਦੇ ਮੰਗਿਆਂ ਦੁੱਖ ਮਿਲਦਾ ਹੈ ॥੧॥
सो सुखु हमहु न मांगिआ भावै ॥१॥
ਬਿਖਿਆ ਅਜਹੁ ਸੁਰਤਿ ਸੁਖ ਆਸਾ ॥
People are involved in corruption, but still, they hope for pleasure.
ਅਜੇ ਭੀ ਸਾਡੀ ਸੁਰਤਿ ਮਾਇਆ ਵਿਚ ਹੀ ਲੱਗੀ ਹੋਈ ਹੈ ਤੇ (ਇਸ ਮਾਇਆ ਤੋਂ ਹੀ) ਸੁਖਾਂ ਦੀ ਆਸ ਲਾਈ ਬੈਠੇ ਹਾਂ;
बिखिआ अजहु सुरति सुख आसा ॥
ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ ॥
How will they find their home in the Sovereign Lord King? ||1||Pause||
ਤਾਂ ਫਿਰ ਜੋਤਿ-ਰੂਪ ਨਿਰੰਕਾਰ ਦਾ ਨਿਵਾਸ (ਇਸ ਸੁਰਤਿ ਵਿਚ) ਕਿਵੇਂ ਹੋ ਸਕੇ? ॥੧॥ ਰਹਾਉ ॥
कैसे होई है राजा राम निवासा ॥१॥ रहाउ ॥
ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥
Even Shiva and Brahma are afraid of this pleasure,
ਇਸ (ਮਾਇਆ-) ਸੁਖ ਤੋਂ ਤਾਂ ਸ਼ਿਵ ਜੀ ਤੇ ਬ੍ਰਹਮਾ (ਵਰਗੇ ਦੇਵਤਿਆਂ) ਨੇ ਭੀ ਕੰਨਾਂ ਨੂੰ ਹੱਥ ਲਾਏ;
इसु सुख ते सिव ब्रहम डराना ॥
ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥
but I have judged that pleasure to be true. ||2||
(ਪਰ (ਸੰਸਾਰੀ ਜੀਵਾਂ ਨੇ) ਇਸ ਸੁਖ ਨੂੰ ਸੱਚਾ ਕਰ ਕੇ ਸਮਝਿਆ ਹੈ ॥੨॥
सो सुखु हमहु साचु करि जाना ॥२॥
ਸਨਕਾਦਿਕ ਨਾਰਦ ਮੁਨਿ ਸੇਖਾ ॥
Even sages like Sanak and Naarad, and the thousand-headed serpent,
ਬ੍ਰਹਮਾ ਦੇ ਚਾਰੇ ਪੁੱਤਰ ਸਨਕ ਆਦਿਕ, ਨਾਰਦ ਮੁਨੀ ਅਤੇ ਸ਼ੇਸ਼ ਨਾਗ-
सनकादिक नारद मुनि सेखा ॥
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥
did not see the mind within the body. ||3||
ਇਹਨਾਂ ਨੇ ਭੀ (ਇਸ ਮਾਇਆ-ਸੁਖ ਵਲ ਸੁਰਤ ਲੱਗੀ ਰਹਿਣ ਦੇ ਕਾਰਨ) ਆਪਣੇ ਮਨ ਨੂੰ ਆਪਣੇ ਸਰੀਰ ਵਿਚ ਨਾਹ ਵੇਖਿਆ (ਭਾਵ, ਇਹਨਾਂ ਦਾ ਮਨ ਭੀ ਅੰਤਰ-ਆਤਮੇ ਟਿਕਿਆ ਨਾਹ ਰਹਿ ਸਕਿਆ) ॥੩॥
तिन भी तन महि मनु नही पेखा ॥३॥
ਇਸੁ ਮਨ ਕਉ ਕੋਈ ਖੋਜਹੁ ਭਾਈ ॥
Anyone can search for this mind, O Siblings of Destiny.
ਹੇ ਭਾਈ! ਕੋਈ ਧਿਰ ਇਸ ਮਨ ਦੀ ਭੀ ਖੋਜ ਕਰੋ,
इसु मन कउ कोई खोजहु भाई ॥
ਤਨ ਛੂਟੇ ਮਨੁ ਕਹਾ ਸਮਾਈ ॥੪॥
When it escapes from the body, where does the mind go? ||4||
ਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ ॥੪॥
तन छूटे मनु कहा समाई ॥४॥
ਗੁਰ ਪਰਸਾਦੀ ਜੈਦੇਉ ਨਾਮਾਂ ॥
By Guru's Grace, Jai Dayv and Naam Dayv
ਸਤਿਗੁਰੂ ਦੀ ਕਿਰਪਾ ਨਾਲ, ਇਹਨਾਂ ਜੈਦੇਵ ਤੇ ਨਾਮਦੇਵ ਜੀ (ਵਰਗੇ ਭਗਤਾਂ) ਨੇ ਹੀ-
गुर परसादी जैदेउ नामां ॥
ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥
came to know this, through loving devotional worship of the Lord. ||5||
ਭਗਤੀ ਦੇ ਚਾਉ ਨਾਲ ਇਹ ਗੱਲ ਸਮਝੀ ਹੈ (ਕਿ "ਤਨ ਛੂਟੇ ਮਨੁ ਕਹਾ ਸਮਾਈ") ॥੫॥
भगति कै प्रेमि इन ही है जानां ॥५॥
ਇਸੁ ਮਨ ਕਉ ਨਹੀ ਆਵਨ ਜਾਨਾ ॥
This mind does not come or go.
ਉਸ ਮਨੁੱਖ ਦੇ ਇਸ ਆਤਮਾ ਨੂੰ ਜਨਮ ਮਰਨ ਦੇ ਗੇੜ ਵਿਚ ਪੈਣਾ ਨਹੀਂ ਪੈਂਦਾ,
इसु मन कउ नही आवन जाना ॥
ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥
One whose doubt is dispelled, knows the Truth. ||6||
ਜਿਸ ਮਨੁੱਖ ਦੀ (ਸੁਖਾਂ ਵਾਸਤੇ) ਭਟਕਣਾ ਦੂਰ ਹੋ ਗਈ ਹੈ, ਜਿਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ॥੬॥
जिस का भरमु गइआ तिनि साचु पछाना ॥६॥
ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥
This mind has no form or outline.
(ਅਸਲ ਵਿਚ) ਇਸ ਜੀਵ ਦਾ (ਪ੍ਰਭੂ ਤੋਂ ਵੱਖਰਾ) ਕੋਈ ਰੂਪ ਜਾਂ ਚਿਹਨ ਨਹੀਂ ਹੈ।
इसु मन कउ रूपु न रेखिआ काई ॥
ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥
By God's Command it was created; understanding God's Command, it will be absorbed into Him again. ||7||
ਪ੍ਰਭੂ ਦੇ ਹੁਕਮ ਵਿਚ ਹੀ ਇਹ (ਵੱਖਰੇ ਸਰੂਪ ਵਾਲਾ) ਬਣਿਆ ਹੈ ਤੇ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਵਿਚ ਲੀਨ ਹੋ ਜਾਂਦਾ ਹੈ ॥੭॥
हुकमे होइआ हुकमु बूझि समाई ॥७॥
ਇਸ ਮਨ ਕਾ ਕੋਈ ਜਾਨੈ ਭੇਉ ॥
Does anyone know the secret of this mind?
ਜੋ ਮਨੁੱਖ ਇਸ ਮਨ ਦਾ ਭੇਦ ਜਾਣ ਲੈਂਦਾ ਹੈ,
इस मन का कोई जानै भेउ ॥
ਇਹ ਮਨਿ ਲੀਣ ਭਏ ਸੁਖਦੇਉ ॥੮॥
This mind shall merge into the Lord, the Giver of peace and pleasure. ||8||
ਉਹ ਇਸ ਮਨ ਦੀ ਰਾਹੀਂ ਹੀ (ਅੰਤਰ-ਆਤਮੇ) ਲੀਨ ਹੋ ਕੇ ਸੁਖਦੇਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੮॥
इह मनि लीण भए सुखदेउ ॥८॥
ਜੀਉ ਏਕੁ ਅਰੁ ਸਗਲ ਸਰੀਰਾ ॥
There is One Soul, and it pervades all bodies.
ਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿਚ ਮੌਜੂਦ ਹੈ,
जीउ एकु अरु सगल सरीरा ॥
ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥
Kabeer dwells upon this Mind. ||9||1||36||
ਕਬੀਰ ਉਸ (ਸਰਬ-ਵਿਆਪਕ) ਮਨ (ਭਾਵ, ਪਰਮਾਤਮਾ) ਦਾ ਸਿਮਰਨ ਕਰ ਰਿਹਾ ਹੈ ॥੯॥੧॥੩੬॥
इसु मन कउ रवि रहे कबीरा ॥९॥१॥३६॥
ਗਉੜੀ ਗੁਆਰੇਰੀ ॥
Gauree Gwaarayree:
गउड़ी गुआरेरी ॥
ਅਹਿਨਿਸਿ ਏਕ ਨਾਮ ਜੋ ਜਾਗੇ ॥
Those who are awake to the One Name, day and night
ਜੋ ਦਿਨ ਰਾਤ ਕੇਵਲ ਪ੍ਰਭੂ ਦੇ ਨਾਮ ਵਿਚ ਸੁਚੇਤ ਰਹੇ ਹਨ,
अहिनिसि एक नाम जो जागे ॥
ਕੇਤਕ ਸਿਧ ਭਏ ਲਿਵ ਲਾਗੇ ॥੧॥ ਰਹਾਉ ॥
- many of them have become Siddhas - perfect spiritual beings - with their consciousness attuned to the Lord. ||1||Pause||
ਬਥੇਰੇ ਉਹ ਮਨੁੱਖ (ਜੀਵਨ-ਸਫ਼ਰ ਦੀ ਦੌੜ ਵਿਚ) ਪੁੱਗ ਗਏ ਹਨ, ਜਿਨ੍ਹਾਂ ਨੇ (ਨਾਮ ਵਿਚ ਹੀ) ਸੁਰਤ ਜੋੜੀ ਰੱਖੀ ਹੈ ॥੧॥ ਰਹਾਉ ॥
केतक सिध भए लिव लागे ॥१॥ रहाउ ॥
ਸਾਧਕ ਸਿਧ ਸਗਲ ਮੁਨਿ ਹਾਰੇ ॥
The seekers, the Siddhas and the silent sages have all lost the game.
(ਜੋਗ-) ਸਾਧਨ ਕਰਨ ਵਾਲੇ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਤੇ ਸਾਰੇ ਮੁਨੀ ਲੋਕ (ਸੰਸਾਰ-ਸਮੁੰਦਰ ਤੋਂ ਤਰਨ ਦੇ ਹੋਰ ਹੋਰ ਵਸੀਲੇ ਲੱਭ ਲੱਭ ਕੇ) ਥੱਕ ਗਏ ਹਨ;
साधक सिध सगल मुनि हारे ॥
ਏਕ ਨਾਮ ਕਲਿਪ ਤਰ ਤਾਰੇ ॥੧॥
The One Name is the wish-fulfilling Elysian Tree, which saves them and carries them across. ||1||
ਕੇਵਲ ਪ੍ਰਭੂ ਦਾ ਨਾਮ ਹੀ ਕਲਪ-ਰੁੱਖ ਹੈ ਜੋ (ਜੀਵਾਂ ਦਾ) ਬੇੜਾ ਪਾਰ ਕਰਦਾ ਹੈ ॥੧॥
एक नाम कलिप तर तारे ॥१॥
ਜੋ ਹਰਿ ਹਰੇ ਸੁ ਹੋਹਿ ਨ ਆਨਾ ॥
Those who are rejuvenated by the Lord, do not belong to any other.
ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ ਤੋਂ ਵੱਖਰੇ ਨਹੀਂ ਰਹਿ ਜਾਂਦੇ,
जो हरि हरे सु होहि न आना ॥
ਕਹਿ ਕਬੀਰ ਰਾਮ ਨਾਮ ਪਛਾਨਾ ॥੨॥੩੭॥
Says Kabeer, they realize the Name of the Lord. ||2||37||
ਕਬੀਰ ਆਖਦਾ ਹੈ- ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਪਛਾਣ ਲਿਆ ਹੈ (ਨਾਮ ਨਾਲ ਡੂੰਘੀ ਸਾਂਝ ਪਾ ਲਈ ਹੈ) ॥੨॥੩੭॥
कहि कबीर राम नाम पछाना ॥२॥३७॥
ਗਉੜੀ ਭੀ ਸੋਰਠਿ ਭੀ ॥
Gauree And Also Sorat'h:
गउड़ी भी सोरठि भी ॥
ਰੇ ਜੀਅ ਨਿਲਜ ਲਾਜ ਤੋੁਹਿ ਨਾਹੀ ॥
O shameless being, don't you feel ashamed?
ਹੇ ਬੇਸ਼ਰਮ ਮਨ! ਤੈਨੂੰ ਸ਼ਰਮ ਨਹੀਂ ਆਉਂਦੀ?
रे जीअ निलज लाज तुोहि नाही ॥
ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥
You have forsaken the Lord - now where will you go? Unto whom will you turn? ||1||Pause||
ਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ? (ਭਾਵ, ਕਿਉਂ ਹੋਰ ਆਸਰੇ ਤੂੰ ਤੱਕਦਾ ਹੈਂ?) ॥੧॥ ਰਹਾਉ ॥
हरि तजि कत काहू के जांही ॥१॥ रहाउ ॥
ਜਾ ਕੋ ਠਾਕੁਰੁ ਊਚਾ ਹੋਈ ॥
One whose Lord and Master is the highest and most exalted
ਜਿਸ ਮਨੁੱਖ ਦਾ ਮਾਲਕ ਵੱਡਾ ਹੋਵੇ,
जा को ठाकुरु ऊचा होई ॥
ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥
- it is not proper for him to go to the house of another. ||1||
ਉਹ ਪਰਾਏ ਘਰੀਂ ਜਾਂਦਾ ਚੰਗਾ ਨਹੀਂ ਲੱਗਦਾ ॥੧॥
सो जनु पर घर जात न सोही ॥१॥
ਸੋ ਸਾਹਿਬੁ ਰਹਿਆ ਭਰਪੂਰਿ ॥
That Lord and Master is pervading everywhere.
(ਹੇ ਮਨ!) ਉਹ ਮਾਲਕ ਪ੍ਰਭੂ ਸਭ ਥਾਈਂ ਮੌਜੂਦ ਹੈ,
सो साहिबु रहिआ भरपूरि ॥
ਸਦਾ ਸੰਗਿ ਨਾਹੀ ਹਰਿ ਦੂਰਿ ॥੨॥
The Lord is always with us; He is never far away. ||2||
ਸਦਾ (ਤੇਰੇ) ਨਾਲ ਹੈ, (ਤੈਥੋਂ) ਦੂਰ ਨਹੀਂ ਹੈ ॥੨॥
सदा संगि नाही हरि दूरि ॥२॥
ਕਵਲਾ ਚਰਨ ਸਰਨ ਹੈ ਜਾ ਕੇ ॥
Even Maya takes to the Sanctuary of His Lotus Feet.
ਲੱਛਮੀ (ਭੀ) ਜਿਸ ਦੇ ਚਰਨਾਂ ਦਾ ਆਸਰਾ ਲਈ ਬੈਠੀ ਹੈ,
कवला चरन सरन है जा के ॥
ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥
Tell me, what is there which is not in His home? ||3||
ਹੇ ਭਾਈ! ਦੱਸ, ਉਸ ਪ੍ਰਭੂ ਦੇ ਘਰ ਕਿਸ ਸ਼ੈ ਦੀ ਕਮੀ ਹੈ? ॥੩॥
कहु जन का नाही घर ता के ॥३॥
ਸਭੁ ਕੋਊ ਕਹੈ ਜਾਸੁ ਕੀ ਬਾਤਾ ॥
Everyone speaks of Him; He is All-powerful.
ਜਿਸ ਪ੍ਰਭੂ ਦੀਆਂ (ਵਡਿਆਈਆਂ ਦੀਆਂ) ਗੱਲਾਂ ਹਰੇਕ ਜੀਵ ਕਰ ਰਿਹਾ ਹੈ,
सभु कोऊ कहै जासु की बाता ॥
ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥
He is His Own Master; He is the Giver. ||4||
ਉਹ ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਹ ਸਾਡਾ (ਸਭਨਾਂ ਦਾ) ਖਸਮ ਹੈ ਤੇ ਸਭ ਪਦਾਰਥ ਦੇਣ ਵਾਲਾ ਹੈ ॥੪॥
सो संम्रथु निज पति है दाता ॥४॥
ਕਹੈ ਕਬੀਰੁ ਪੂਰਨ ਜਗ ਸੋਈ ॥
Says Kabeer, he alone is perfect in this world,
ਕਬੀਰ ਆਖਦਾ ਹੈ-ਸੰਸਾਰ ਵਿਚ ਕੇਵਲ ਉਹੀ ਮਨੁੱਖ ਗੁਣਾਂ ਵਾਲਾ ਹੈ,
कहै कबीरु पूरन जग सोई ॥
ਜਾ ਕੇ ਹਿਰਦੈ ਅਵਰੁ ਨ ਹੋਈ ॥੫॥੩੮॥
in whose heart there is none other than the Lord. ||5||38||
ਜਿਸ ਦੇ ਹਿਰਦੇ ਵਿਚ (ਪ੍ਰਭੂ ਤੋਂ ਬਿਨਾ) ਕੋਈ ਹੋਰ (ਦਾਤਾ ਜਚਦਾ) ਨਹੀਂ ॥੫॥੩੮॥
जा के हिरदै अवरु न होई ॥५॥३८॥
ਕਉਨੁ ਕੋ ਪੂਤੁ ਪਿਤਾ ਕੋ ਕਾ ਕੋ ॥
Whose son is he? Whose father is he?
ਕਿਸ ਦਾ ਕੋਈ ਪੁੱਤਰ ਹੈ? ਕਿਸ ਦਾ ਕੋਈ ਪਿਉ ਹੈ? (ਭਾਵ, ਪਿਉ ਤੇ ਪੁੱਤਰ ਵਾਲਾ ਸਾਕ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਪ੍ਰਭੂ ਨੇ ਇਕ ਖੇਡ ਰਚੀ ਹੋਈ ਹੈ)।
कउनु को पूतु पिता को का को ॥
ਕਉਨੁ ਮਰੈ ਕੋ ਦੇਇ ਸੰਤਾਪੋ ॥੧॥
Who dies? Who inflicts pain? ||1||
ਕੌਣ ਮਰਦਾ ਹੈ ਤੇ ਕੌਣ (ਇਸ ਮੌਤ ਦੇ ਕਾਰਨ ਪਿਛਲਿਆਂ ਨੂੰ) ਕਲੇਸ਼ ਦੇਂਦਾ ਹੈ? (ਭਾਵ, ਨਾ ਹੀ ਕੋਈ ਕਿਸੇ ਦਾ ਮਰਦਾ ਹੈ ਅਤੇ ਨਾਹ ਹੀ ਇਸ ਤਰ੍ਹਾਂ ਪਿਛਲਿਆਂ ਨੂੰ ਕਲੇਸ਼ ਦੇਂਦਾ ਹੈ, ਸੰਜੋਗਾਂ ਅਨੁਸਾਰ ਚਾਰ ਦਿਨਾਂ ਦਾ ਮੇਲਾ ਹੈ) ॥੧॥
कउनु मरै को देइ संतापो ॥१॥
ਹਰਿ ਠਗ ਜਗ ਕਉ ਠਗਉਰੀ ਲਾਈ ॥
The Lord is the thug, who has drugged and robbed the whole world.
ਪ੍ਰਭੂ-ਠੱਗ ਨੇ ਜਗਤ (ਦੇ ਜੀਵਾਂ) ਨੂੰ ਮੋਹ-ਰੂਪ ਠਗ-ਬੂਟੀ ਲਾਈ ਹੋਈ ਹੈ (ਜਿਸ ਕਰਕੇ ਜੀਵ ਸੰਬੰਧੀਆਂ ਦਾ ਮੋਹ ਰੱਖ ਕੇ ਤੇ ਪ੍ਰਭੂ ਨੂੰ ਭੁਲਾ ਕੇ ਕਲੇਸ਼ ਪਾ ਰਹੇ ਹਨ),
हरि ठग जग कउ ठगउरी लाई ॥
ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥
I am separated from the Lord; how can I survive, O my mother? ||1||Pause||
ਪਰ ਹੇ ਮੇਰੀ ਮਾਂ! (ਮੈਂ ਇਸ ਠਗ-ਬੂਟੀ ਵਿਚ ਨਹੀਂ ਫਸਿਆ, ਕਿਉਂਕਿ) ਮੈਂ ਪ੍ਰਭੂ ਤੋਂ ਵਿੱਛੜ ਕੇ ਜੀਊਂ ਹੀ ਨਹੀਂ ਸਕਦਾ ॥੧॥ ਰਹਾਉ ॥
हरि के बिओग कैसे जीअउ मेरी माई ॥१॥ रहाउ ॥
ਕਉਨ ਕੋ ਪੁਰਖੁ ਕਉਨ ਕੀ ਨਾਰੀ ॥
Whose husband is he? Whose wife is she?
ਕਿਸ (ਇਸਤ੍ਰੀ) ਦਾ ਕੋਈ ਖਸਮ? ਕਿਸ (ਖਸਮ) ਦੀ ਕੋਈ ਵਹੁਟੀ? (ਭਾਵ, ਇਹ ਇਸਤ੍ਰੀ ਪਤੀ ਵਾਲਾ ਸਾਕ ਭੀ ਜਗਤ ਵਿਚ ਸਦਾ-ਥਿਰ ਰਹਿਣ ਵਾਲਾ ਨਹੀਂ, ਇਹ ਖੇਡ ਆਖ਼ਿਰ ਮੁੱਕ ਜਾਂਦੀ ਹੈ)।
कउन को पुरखु कउन की नारी ॥
ਇਆ ਤਤ ਲੇਹੁ ਸਰੀਰ ਬਿਚਾਰੀ ॥੨॥
Contemplate this reality within your body. ||2||
ਇਸ ਅਸਲੀਅਤ ਨੂੰ (ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਹੀ ਸਮਝੋ (ਭਾਵ, ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਇਹ ਅਸਲੀਅਤ ਸਮਝੀ ਜਾ ਸਕਦੀ ਹੈ) ॥੨॥
इआ तत लेहु सरीर बिचारी ॥२॥
ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥
Says Kabeer, my mind is pleased and satisfied with the thug.
ਕਬੀਰ ਆਖਦਾ ਹੈ-ਜਿਸ ਜੀਵ ਦਾ ਮਨ (ਮੋਹ-ਰੂਪ ਠਗਬੂਟੀ ਬਨਾਣ ਵਾਲੇ ਪ੍ਰਭੂ-) ਠੱਗ ਨਾਲ ਇਕ-ਮਿਕ ਹੋ ਗਿਆ ਹੈ,
कहि कबीर ठग सिउ मनु मानिआ ॥
ਗਈ ਠਗਉਰੀ ਠਗੁ ਪਹਿਚਾਨਿਆ ॥੩॥੩੯॥
The effects of the drug have vanished, since I recognized the thug. ||3||39||
(ਉਸ ਵਾਸਤੇ) ਠਗ-ਬੂਟੀ ਮੁੱਕ ਗਈ (ਸਮਝੋ), ਕਿਉਂਕਿ ਉਸ ਨੇ ਮੋਹ ਦੇ ਪੈਦਾ ਕਰਨ ਵਾਲੇ ਨਾਲ ਸਾਂਝ ਪਾ ਲਈ ਹੈ ॥੩॥੩੯॥
गई ठगउरी ठगु पहिचानिआ ॥३॥३९॥
ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥
Now, the Lord, my King, has become my help and support.
ਹਰ ਥਾਂ ਚਾਨਣ ਕਰਨ ਵਾਲੇ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ,
अब मो कउ भए राजा राम सहाई ॥
ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥
I have cut away birth and death, and attained the supreme status. ||1||Pause||
(ਤਾਹੀਏਂ) ਮੈਂ ਜਨਮ ਮਰਨ ਦੀ (ਬੇੜੀ) ਕੱਟ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ॥੧॥ ਰਹਾਉ ॥
जनम मरन कटि परम गति पाई ॥१॥ रहाउ ॥
ਸਾਧੂ ਸੰਗਤਿ ਦੀਓ ਰਲਾਇ ॥
He has united me with the Saadh Sangat, the Company of the Holy.
(ਪ੍ਰਭੂ ਨੇ) ਮੈਨੂੰ ਸਤਸੰਗ ਵਿਚ ਰਲਾ ਦਿੱਤਾ ਹੈ,
साधू संगति दीओ रलाइ ॥
ਪੰਚ ਦੂਤ ਤੇ ਲੀਓ ਛਡਾਇ ॥
He has rescued me from the five demons.
ਤੇ (ਕਾਮ ਆਦਿਕ) ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਹੈ।
पंच दूत ते लीओ छडाइ ॥
ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥
I chant with my tongue and meditate on the Ambrosial Naam, the Name of the Lord.
ਹੁਣ ਮੈਂ ਜੀਭ ਨਾਲ ਉਸ ਦਾ ਅਮਰ ਕਰਨ ਵਾਲਾ ਨਾਮ-ਰੂਪ ਜਾਪ ਜਪਦਾ ਹਾਂ।
अंम्रित नामु जपउ जपु रसना ॥
ਅਮੋਲ ਦਾਸੁ ਕਰਿ ਲੀਨੋ ਅਪਨਾ ॥੧॥
He has made me his own slave. ||1||
ਮੈਨੂੰ ਤਾਂ ਉਸ ਨੇ ਬਿਨਾ ਦੰਮਾਂ ਦੇ ਆਪਣਾ ਗੋੱਲਾ ਬਣਾ ਲਿਆ ਹੈ ॥੧॥
अमोल दासु करि लीनो अपना ॥१॥
ਸਤਿਗੁਰ ਕੀਨੋ ਪਰਉਪਕਾਰੁ ॥
The True Guru has blessed me with His generosity.
ਸਤਿਗੁਰੂ ਨੇ (ਮੇਰੇ ਉਤੇ) ਬੜੀ ਮਿਹਰ ਕੀਤੀ ਹੈ,
सतिगुर कीनो परउपकारु ॥
ਕਾਢਿ ਲੀਨ ਸਾਗਰ ਸੰਸਾਰ ॥
He has lifted me up, out of the world-ocean.
ਮੈਨੂੰ ਉਸ ਨੇ ਸੰਸਾਰ-ਸਮੁੰਦਰ ਵਿਚੋਂ ਕੱਢ ਲਿਆ ਹੈ।
काढि लीन सागर संसार ॥
ਚਰਨ ਕਮਲ ਸਿਉ ਲਾਗੀ ਪ੍ਰੀਤਿ ॥
I have fallen in love with His Lotus Feet.
ਮੇਰੀ ਹੁਣ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਗਈ ਹੈ।
चरन कमल सिउ लागी प्रीति ॥
ਗੋਬਿੰਦੁ ਬਸੈ ਨਿਤਾ ਨਿਤ ਚੀਤ ॥੨॥
The Lord of the Universe dwells continually within my consciousness. ||2||
ਪ੍ਰਭੂ ਹਰ ਵੇਲੇ ਮੇਰੇ ਚਿੱਤ ਵਿਚ ਵੱਸ ਰਿਹਾ ਹੈ ॥੨॥
गोबिंदु बसै निता नित चीत ॥२॥
ਮਾਇਆ ਤਪਤਿ ਬੁਝਿਆ ਅੰਗਿਆਰੁ ॥
The burning fire of Maya has been extinguished.
(ਮੇਰੇ ਅੰਦਰੋਂ) ਮਾਇਆ ਵਾਲੀ ਸੜਨ ਮਿਟ ਗਈ ਹੈ। ਮਾਇਆ ਦਾ ਬਦਲਾ ਭਾਂਬੜ ਬੁੱਝ ਗਿਆ ਹੈ;
माइआ तपति बुझिआ अंगिआरु ॥
ਮਨਿ ਸੰਤੋਖੁ ਨਾਮੁ ਆਧਾਰੁ ॥
My mind is contented with the Support of the Naam.
(ਹੁਣ) ਮੇਰੇ ਮਨ ਵਿਚ ਸੰਤੋਖ ਹੈ, (ਪ੍ਰਭੂ ਦਾ) ਨਾਮ (ਮਾਇਆ ਦੇ ਥਾਂ ਮੇਰੇ ਮਨ ਦਾ) ਆਸਰਾ ਬਣ ਗਿਆ ਹੈ।
मनि संतोखु नामु आधारु ॥
ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥
God, the Lord and Master, is totally permeating the water and the land.
ਪਾਣੀ ਵਿਚ, ਧਰਤੀ ਤੇ, ਹਰ ਥਾਂ ਪ੍ਰਭੂ-ਖਸਮ ਜੀ ਵੱਸ ਰਹੇ (ਜਾਪਦੇ) ਹਨ;
जलि थलि पूरि रहे प्रभ सुआमी ॥
ਜਤ ਪੇਖਉ ਤਤ ਅੰਤਰਜਾਮੀ ॥੩॥
Wherever I look, there is the Inner-knower, the Searcher of hearts. ||3||
ਮੈਂ ਜਿੱਧਰ ਤੱਕਦਾ ਹਾਂ, ਓਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ (ਦਿੱਸਦਾ) ਹੈ ॥੩॥
जत पेखउ तत अंतरजामी ॥३॥
ਅਪਨੀ ਭਗਤਿ ਆਪ ਹੀ ਦ੍ਰਿੜਾਈ ॥
He Himself has implanted His devotional worship within me.
ਪ੍ਰਭੂ ਨੇ ਆਪ ਹੀ ਆਪਣੀ ਭਗਤੀ ਮੇਰੇ ਹਿਰਦੇ ਵਿਚ ਪੱਕੀ ਕੀਤੀ ਹੈ।
अपनी भगति आप ही द्रिड़ाई ॥
ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥
By pre-ordained destiny, one meets Him, O my Siblings of Destiny.
ਹੇ ਪਿਆਰੇ ਵੀਰ! (ਮੈਨੂੰ ਤਾਂ) ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖ ਮਿਲ ਪਿਆ ਹੈ (ਮੇਰੇ ਤਾਂ ਭਾਗ ਜਾਗ ਪਏ ਹਨ)।
पूरब लिखतु मिलिआ मेरे भाई ॥
ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥
When He grants His Grace, one is perfectly fulfilled.
ਜਿਸ (ਭੀ ਜੀਵ) ਉੱਤੇ ਮਿਹਰ ਕਰਦਾ ਹੈ, ਉਸ ਲਈ (ਅਜਿਹਾ) ਸੋਹਣਾ ਸਬੱਬ ਬਣਾ ਦੇਂਦਾ ਹੈ।
जिसु क्रिपा करे तिसु पूरन साज ॥
ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥
Kabeer's Lord and Master is the Cherisher of the poor. ||4||40||
ਕਬੀਰ ਦਾ ਖਸਮ-ਪ੍ਰਭੂ ਗ਼ਰੀਬਾਂ ਨੂੰ ਨਿਵਾਜਣ ਵਾਲਾ ਹੈ ॥੪॥੪੦॥
कबीर को सुआमी गरीब निवाज ॥४॥४०॥
ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥
There is pollution in the water, and pollution on the land; whatever is born is polluted.
(ਜੇ ਜੀਵਾਂ ਦੇ ਜੰਮਣ ਤੇ ਮਰਨ ਨਾਲ ਸੂਤਕ-ਪਾਤਕ ਦੀ ਭਿੱਟ ਪੈਦਾ ਹੋ ਜਾਂਦੀ ਹੈ ਤਾਂ) ਪਾਣੀ ਵਿਚ ਸੂਤਕ ਹੈ, ਧਰਤੀ ਉਤੇ ਸੂਤਕ ਹੈ, (ਹਰ ਥਾਂ) ਸੂਤਕ ਦੀ ਉਤਪੱਤੀ ਹੈ (ਭਾਵ, ਹਰ ਥਾਂ ਭਿੱਟਿਆ ਹੋਇਆ ਹੈ, ਕਿਉਂਕਿ)
जलि है सूतकु थलि है सूतकु सूतक ओपति होई ॥
ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥
There is pollution in birth, and more pollution in death; all beings are ruined by pollution. ||1||
ਕਿਸੇ ਜੀਵ ਦੇ ਜੰਮਣ ਤੇ ਸੂਤਕ (ਪੈ ਜਾਂਦਾ ਹੈ) ਫਿਰ ਮਰਨ ਤੇ ਭੀ ਸੂਤਕ (ਆ ਪੈਂਦਾ ਹੈ); (ਇਸ) ਭਿੱਟ (ਤੇ ਭਰਮ) ਵਿਚ ਦੁਨੀਆ ਖ਼ੁਆਰ ਹੋ ਰਹੀ ਹੈ ॥੧॥
जनमे सूतकु मूए फुनि सूतकु सूतक परज बिगोई ॥१॥
ਕਹੁ ਰੇ ਪੰਡੀਆ ਕਉਨ ਪਵੀਤਾ ॥
Tell me, O Pandit, O religious scholar: who is clean and pure?
ਹੇ ਪੰਡਿਤ! (ਜਦੋਂ ਹਰ ਥਾਂ ਸੂਤਕ ਪੈ ਰਿਹਾ ਹੈ) ਸੁੱਚਾ ਕੌਣ (ਹੋ ਸਕਦਾ) ਹੈ?
कहु रे पंडीआ कउन पवीता ॥
ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥
Meditate on such spiritual wisdom, O my friend. ||1||Pause||
(ਤਾਂ ਫਿਰ) ਹੇ ਪਿਆਰੇ ਮਿੱਤਰ! ਇਸ ਗੱਲ ਨੂੰ ਗਹੁ ਨਾਲ ਵਿਚਾਰ ਤੇ ਦੱਸ ॥੧॥ ਰਹਾਉ ॥
ऐसा गिआनु जपहु मेरे मीता ॥१॥ रहाउ ॥
ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥
There is pollution in the eyes, and pollution in speech; there is pollution in the ears as well.
(ਨਿਰੇ ਇਹਨੀਂ ਅੱਖੀਂ ਦਿੱਸਦੇ ਜੀਵ ਹੀ ਨਹੀਂ ਜੰਮਦੇ ਮਰਦੇ, ਸਾਡੇ ਬੋਲਣ ਚਾਲਣ ਆਦਿਕ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ, ਤਾਂ ਫਿਰ) ਅੱਖਾਂ ਵਿਚ ਸੂਤਕ ਹੈ, ਬੋਲਣ (ਭਾਵ, ਜੀਭ) ਵਿਚ ਸੂਤਕ ਹੈ, ਕੰਨਾਂ ਵਿਚ ਭੀ ਸੂਤਕ ਹੈ।
नैनहु सूतकु बैनहु सूतकु सूतकु स्रवनी होई ॥
ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥
Standing up and sitting down, one is polluted; one's kitchen is polluted as well. ||2||
ਉਠਦਿਆਂ ਬੈਠਦਿਆਂ ਹਰ ਵੇਲੇ (ਸਾਨੂੰ) ਸੂਤਕ ਪੈ ਰਿਹਾ ਹੈ, (ਸਾਡੀ) ਰਸੋਈ ਵਿਚ ਭੀ ਸੂਤਕ ਹੈ ॥੨॥
ऊठत बैठत सूतकु लागै सूतकु परै रसोई ॥२॥
ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥
Everyone knows how to be caught, but hardly anyone knows how to escape.
(ਜਿੱਧਰ ਵੇਖੋ) ਹਰੇਕ ਜੀਵ (ਸੂਤਕ ਦੇ ਭਰਮਾਂ ਵਿਚ) ਫਸਣ ਦਾ ਹੀ ਢੰਗ ਜਾਣਦਾ ਹੈ, (ਇਹਨਾਂ ਵਿਚੋਂ) ਖ਼ਲਾਸੀ ਕਰਾਣ ਦੀ ਸਮਝ ਕਿਸੇ ਵਿਰਲੇ ਨੂੰ ਹੈ।
फासन की बिधि सभु कोऊ जानै छूटन की इकु कोई ॥
ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥
Says Kabeer, those who meditate on the Lord within their hearts, are not polluted. ||3||41||
ਕਬੀਰ ਆਖਦਾ ਹੈ-ਜੋ ਜੋ ਮਨੁੱਖ (ਆਪਣੇ) ਹਿਰਦੇ ਵਿਚ ਪ੍ਰਭੂ ਨੂੰ ਸਿਮਰਦਾ ਹੈ, ਉਹਨਾਂ ਨੂੰ (ਇਹ) ਭਿੱਟ ਨਹੀਂ ਲੱਗਦੀ ॥੩॥੪੧॥
कहि कबीर रामु रिदै बिचारै सूतकु तिनै न होई ॥३॥४१॥
ਝਗਰਾ ਏਕੁ ਨਿਬੇਰਹੁ ਰਾਮ ॥
Resolve this one conflict for me, O Lord,
ਇਹ ਇਕ (ਵੱਡਾ) ਸ਼ੰਕਾ ਦੂਰ ਕਰ ਦੇਹ (ਭਾਵ, ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿਚ ਜੁੜਨ ਨਹੀਂ ਦੇਵੇਗਾ),
झगरा एकु निबेरहु राम ॥
ਜਉ ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ ॥
if you require any work from Your humble servant. ||1||Pause||
ਹੇ ਪ੍ਰਭੂ! ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ (ਭਾਵ, ਜੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਣਾ ਹੈ) ॥੧॥ ਰਹਾਉ ॥
जउ तुम अपने जन सौ कामु ॥१॥ रहाउ ॥
ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥
Is this mind greater, or the One to whom the mind is attuned?
ਕੀ ਇਹ ਮਨ ਬਲਵਾਨ ਹੈ ਜਾਂ (ਇਸ ਤੋਂ ਵਧੀਕ ਬਲਵਾਨ ਉਹ ਪ੍ਰਭੂ ਹੈ) ਜਿਸ ਨਾਲ ਮਨ ਪਤੀਜ ਜਾਂਦਾ ਹੈ (ਤੇ ਭਟਕਣੋਂ ਹਟ ਜਾਂਦਾ ਹੈ)?
इहु मनु बडा कि जा सउ मनु मानिआ ॥
ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥
Is the Lord greater, or one who knows the Lord? ||1||
ਕੀ ਪਰਮਾਤਮਾ ਸਤਕਾਰ-ਜੋਗ ਹੈ, ਜਾਂ (ਉਸ ਤੋਂ ਵਧੀਕ ਸਤਕਾਰ-ਜੋਗ ਉਹ ਮਹਾਂਪੁਰਖ ਹੈ), ਜਿਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ? ॥੧॥
रामु बडा कै रामहि जानिआ ॥१॥
ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥
Is Brahma greater, or the One who created Him?
ਕੀ ਬ੍ਰਹਮਾ (ਆਦਿਕ ਦੇਵਤਾ) ਬਲੀ ਹੈ, ਜਾਂ (ਉਸ ਤੋਂ ਵਧੀਕ ਉਹ ਪ੍ਰਭੂ ਹੈ) ਜਿਸ ਦਾ ਪੈਦਾ ਕੀਤਾ ਹੋਇਆ (ਇਹ ਬ੍ਰਹਮਾ) ਹੈ?
ब्रहमा बडा कि जासु उपाइआ ॥
ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥
Are the Vedas greater, or the One from which they came? ||2||
ਕੀ ਵੇਦ (ਆਦਿਕ ਧਰਮ-ਪੁਸਤਕਾਂ ਦਾ ਗਿਆਨ) ਸਿਰ-ਨਿਵਾਉਣ-ਜੋਗ ਹੈ ਜਾਂ ਉਹ (ਮਹਾਂਪੁਰਖ) ਜਿਸ ਤੋਂ (ਇਹ ਗਿਆਨ) ਮਿਲਿਆ? ॥੨॥
बेदु बडा कि जहां ते आइआ ॥२॥
ਕਹਿ ਕਬੀਰ ਹਉ ਭਇਆ ਉਦਾਸੁ ॥
Says Kabeer, I have become depressed;
ਕਬੀਰ ਆਖਦਾ ਹੈ-ਮੇਰੇ ਮਨ ਵਿਚ ਇਹ ਸ਼ੱਕ ਉੱਠ ਰਿਹਾ ਹੈ,
कहि कबीर हउ भइआ उदासु ॥
ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥
is the sacred shrine of pilgrimage greater, or the slave of the Lord? ||3||42||
ਕਿ ਤੀਰਥ (ਧਰਮ-ਅਸਥਾਨ) ਪੂਜਣ-ਜੋਗ ਹੈ ਜਾਂ ਪ੍ਰਭੂ ਦਾ (ਉਹ) ਭਗਤ (ਵਧੀਕ ਪੂਜਣ-ਜੋਗ ਹੈ ਜਿਸ ਦਾ ਸਦਕਾ ਉਹ ਤੀਰਥ ਬਣਿਆ) ॥੩॥੪੨॥
तीरथु बडा कि हरि का दासु ॥३॥४२॥
ਰਾਗੁ ਗਉੜੀ ਚੇਤੀ ॥
Raag Gauree Chaytee:
रागु गउड़ी चेती ॥
ਦੇਖੌ ਭਾਈ ਗੵਾਨ ਕੀ ਆਈ ਆਂਧੀ ॥
Behold, O Siblings of Destiny, the storm of spiritual wisdom has come.
ਹੇ ਸੱਜਣ! ਵੇਖ, (ਜਦੋਂ) ਗਿਆਨ ਦੀ ਹਨੇਰੀ ਆਉਂਦੀ ਹੈ,
देखौ भाई ग्यान की आई आंधी ॥
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥
It has totally blown away the thatched huts of doubt, and torn apart the bonds of Maya. ||1||Pause||
ਤਾਂ ਭਰਮ-ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ; ਮਾਇਆ ਦੇ ਆਸਰੇ ਖਲੋਤਾ ਹੋਇਆ (ਇਹ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ) ਟਿਕਿਆ ਨਹੀਂ ਰਹਿ ਸਕਦਾ ॥੧॥ ਰਹਾਉ ॥
सभै उडानी भ्रम की टाटी रहै न माइआ बांधी ॥१॥ रहाउ ॥
ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥
The two pillars of double-mindedness have fallen, and the beams of emotional attachment have come crashing down.
(ਭਰਮਾਂ-ਵਹਿਮਾਂ ਵਿਚ) ਡੋਲਦੇ ਮਨ ਦੀ ਦ੍ਵੈਤ-ਰੂਪ ਥੰਮ੍ਹੀ ਡਿੱਗ ਪੈਂਦੀ ਹੈ (ਭਾਵ, ਪ੍ਰਭੂ ਦੀ ਟੇਕ ਛੱਡ ਕੇ ਕਦੇ ਕੋਈ ਆਸਰਾ ਤੱਕਣਾ, ਕਦੇ ਕੋਈ ਸਹਾਰਾ ਬਣਾਉਣਾ-ਮਨ ਦੀ ਇਹ ਡਾਵਾਂ-ਡੋਲ ਹਾਲਤ ਮੁੱਕ ਜਾਂਦੀ ਹੈ)। ਇਸ ਦੁਨੀਆਵੀ ਆਸਰੇ ਦੀ ਥੰਮ੍ਹੀ ਤੇ ਟਿਕਿਆ ਹੋਇਆ) ਮੋਹ-ਰੂਪ ਵਲਾ (ਭੀ ਡਿੱਗ ਕੇ) ਟੁੱਟ ਜਾਂਦਾ ਹੈ।
दुचिते की दुइ थूनि गिरानी मोह बलेडा टूटा ॥
ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ ॥੧॥
The thatched roof of greed has caved in, and the pitcher of evil-mindedness has been broken. ||1||
(ਇਸ ਮੋਹ-ਰੂਪ ਵਲੇ ਤੇ ਟਿਕਿਆ ਹੋਇਆ) ਤ੍ਰਿਸ਼ਨਾ ਦਾ ਛੱਪਰ (ਵਲਾ ਟੁੱਟ ਜਾਣ ਕਰਕੇ) ਭੁੰਞੇ ਆ ਪੈਂਦਾ ਹੈ, ਤੇ ਇਸ ਕੁਚੱਜੀ ਮੱਤ ਦਾ ਭਾਂਡਾ ਭੱਜ ਜਾਂਦਾ ਹੈ (ਭਾਵ, ਇਹ ਸਾਰੀ ਦੀ ਸਾਰੀ ਕੁਚੱਜੀ ਮੱਤ ਮੁੱਕ ਜਾਂਦੀ ਹੈ) ॥੧॥
तिसना छानि परी धर ऊपरि दुरमति भांडा फूटा ॥१॥
ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ ॥
Your servant is drenched with the rain that has fallen in this storm.
(ਗਿਆਨ ਦੀ) ਹਨੇਰੀ ਦੇ ਪਿਛੋਂ ਜਿਹੜਾ ('ਨਾਮ' ਦਾ) ਮੀਂਹ ਵਰ੍ਹਦਾ ਹੈ, ਉਸ ਵਿਚ (ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲਾ) ਤੇਰਾ ਭਗਤ ਭਿੱਜ ਜਾਂਦਾ ਹੈ (ਭਾਵ, ਗਿਆਨ ਦੀ ਬਰਕਤਿ ਨਾਲ ਭਰਮ-ਵਹਿਮ ਮੁੱਕ ਜਾਣ ਤੇ ਜਿਉਂ ਜਿਉਂ ਮਨੁੱਖ ਨਾਮ ਜਪਦਾ ਹੈ, ਉਸ ਦੇ ਮਨ ਵਿਚ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ)।
आंधी पाछे जो जलु बरखै तिहि तेरा जनु भीनां ॥
ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ॥੨॥੪੩॥
Says Kabeer, my mind became enlightened, when I saw the sun rise. ||2||43||
ਕਬੀਰ ਆਖਦਾ ਹੈ-ਜਦੋਂ (ਹੇ ਪ੍ਰਭੂ! ਤੇਰਾ ਸੇਵਕ) ਆਪਣੇ ਅੰਦਰ (ਤੇਰੇ ਨਾਮ ਦਾ) ਸੂਰਜ ਚੜ੍ਹਿਆ ਹੋਇਆ ਤੱਕਦਾ ਹੈ ਤਾਂ ਉਸ ਦੇ ਮਨ ਵਿਚ ਚਾਨਣ (ਹੀ ਚਾਨਣ) ਹੋ ਜਾਂਦਾ ਹੈ ॥੨॥੪੩॥
कहि कबीर मनि भइआ प्रगासा उदै भानु जब चीना ॥२॥४३॥
ਗਉੜੀ ਚੇਤੀ ॥
Gauree Chaytee:
ਰਾਗ ਗਉੜੀ-ਚੇਤੀ।
गउड़ी चेती ॥
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सतिगुर प्रसादि ॥
ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥
They do not listen to the Lord's Praises, and they do not sing the Lord's Glories,
(ਕਈ ਮਨੁੱਖ ਆਪ) ਨਾਹ ਕਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਨਾਹ ਹਰੀ ਦੇ ਗੁਣ ਗਾਉਂਦੇ ਹਨ,
हरि जसु सुनहि न हरि गुन गावहि ॥
ਬਾਤਨ ਹੀ ਅਸਮਾਨੁ ਗਿਰਾਵਹਿ ॥੧॥
but they try to bring down the sky with their talk. ||1||
ਪਰ ਸ਼ੇਖ਼ੀ ਦੀਆਂ ਗੱਲਾਂ ਨਾਲ ਤਾਂ (ਮਾਨੋ) ਅਸਮਾਨ ਨੂੰ ਢਾਹ ਲੈਂਦੇ ਹਨ ॥੧॥
बातन ही असमानु गिरावहि ॥१॥
ਐਸੇ ਲੋਗਨ ਸਿਉ ਕਿਆ ਕਹੀਐ ॥
What can anyone say to such people?
ਅਜਿਹੇ ਬੰਦਿਆਂ ਨੂੰ ਭਲੀ ਮੱਤ ਦੇਣ ਦਾ ਕੋਈ ਲਾਭ ਨਹੀਂ,
ऐसे लोगन सिउ किआ कहीऐ ॥
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥
You should always be careful around those whom God has excluded from His devotional worship. ||1||Pause||
ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਵਾਂਜੇ ਰੱਖਿਆ ਹੈ (ਉਹਨਾਂ ਨੂੰ ਮੱਤ ਦੇਣ ਦੇ ਥਾਂ ਸਗੋਂ) ਉਹਨਾਂ ਤੋਂ ਸਦਾ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ ॥੧॥ ਰਹਾਉ ॥
जो प्रभ कीए भगति ते बाहज तिन ते सदा डराने रहीऐ ॥१॥ रहाउ ॥
ਆਪਿ ਨ ਦੇਹਿ ਚੁਰੂ ਭਰਿ ਪਾਨੀ ॥
They do not offer even a handful of water,
(ਉਹ ਲੋਕ) ਆਪ ਤਾਂ (ਕਿਸੇ ਨੂੰ) ਇਕ ਚੁਲੀ ਜਿਤਨਾ ਪਾਣੀ ਭੀ ਨਹੀਂ ਦੇਂਦੇ,
आपि न देहि चुरू भरि पानी ॥
ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥
while they slander the one who brought forth the Ganges. ||2||
ਪਰ ਨਿੰਦਿਆ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਵੇ ॥੨॥
तिह निंदहि जिह गंगा आनी ॥२॥
ਬੈਠਤ ਉਠਤ ਕੁਟਿਲਤਾ ਚਾਲਹਿ ॥
Sitting down or standing up, their ways are crooked and evil.
ਬੈਠਦਿਆਂ ਉਠਦਿਆਂ (ਹਰ ਵੇਲੇ ਉਹ) ਟੇਢੀਆਂ ਚਾਲਾਂ ਹੀ ਚੱਲਦੇ ਹਨ,
बैठत उठत कुटिलता चालहि ॥
ਆਪੁ ਗਏ ਅਉਰਨ ਹੂ ਘਾਲਹਿ ॥੩॥
They ruin themselves, and then they ruin others. ||3||
ਉਹ ਆਪਣੇ ਆਪ ਤੋਂ ਗਏ-ਗੁਜ਼ਰੇ ਬੰਦੇ ਹੋਰਨਾਂ ਨੂੰ ਭੀ ਕੁਰਾਹੇ ਪਾਂਦੇ ਹਨ ॥੩॥
आपु गए अउरन हू घालहि ॥३॥
ਛਾਡਿ ਕੁਚਰਚਾ ਆਨ ਨ ਜਾਨਹਿ ॥
They know nothing except evil talk.
ਫੋਕੀ ਬਹਿਸ ਤੋਂ ਬਿਨਾ ਉਹ ਹੋਰ ਕੁਝ ਕਰਨਾ ਜਾਣਦੇ ਹੀ ਨਹੀਂ,
छाडि कुचरचा आन न जानहि ॥
ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥
They would not even obey Brahma's orders. ||4||
ਕਿਸੇ ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਭੀ ਗੱਲ ਨਹੀਂ ਮੰਨਦੇ ॥੪॥
ब्रहमा हू को कहिओ न मानहि ॥४॥
ਆਪੁ ਗਏ ਅਉਰਨ ਹੂ ਖੋਵਹਿ ॥
They themselves are lost, and they mislead others as well.
ਆਪਣੇ ਆਪ ਤੋਂ ਗਏ-ਗੁਜ਼ਰੇ ਉਹ ਲੋਕ ਹੋਰਨਾਂ ਨੂੰ ਭੀ ਖੁੰਝਾਉਂਦੇ ਹਨ,
आपु गए अउरन हू खोवहि ॥
ਆਗਿ ਲਗਾਇ ਮੰਦਰ ਮੈ ਸੋਵਹਿ ॥੫॥
They set their own temple on fire, and then they fall asleep within it. ||5||
ਉਹ (ਮਾਨੋ, ਆਪਣੇ ਹੀ ਘਰ ਨੂੰ) ਅੱਗ ਲਾ ਕੇ ਘਰ ਵਿਚ ਸੌਂ ਰਹੇ ਹਨ ॥੫॥
आगि लगाइ मंदर मै सोवहि ॥५॥
ਅਵਰਨ ਹਸਤ ਆਪ ਹਹਿ ਕਾਂਨੇ ॥
They laugh at others, while they themselves are one-eyed.
ਉਹ ਆਪ ਤਾਂ ਕਾਣੇ ਹਨ (ਕਈ ਤਰ੍ਹਾਂ ਦੇ ਵੈਲ ਕਰਦੇ ਹਨ) ਪਰ ਹੋਰਨਾਂ ਨੂੰ ਮਖ਼ੌਲ ਕਰਦੇ ਹਨ।
अवरन हसत आप हहि कांने ॥
ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥
Seeing them, Kabeer is embarrassed. ||6||1||44||
ਅਜਿਹੇ ਬੰਦਿਆਂ ਨੂੰ ਵੇਖ ਕੇ, ਹੇ ਕਬੀਰ! ਸ਼ਰਮ ਆਉਂਦੀ ਹੈ ॥੬॥੧॥੪੪॥
तिन कउ देखि कबीर लजाने ॥६॥१॥४४॥
ਰਾਗੁ ਗਉੜੀ ਬੈਰਾਗਣਿ₁ ਕਬੀਰ ਜੀ ॥
Raag Gauree Bairaagan, Kabeer Jee:
ਰਾਗ ਗਉੜੀ-ਬੈਰਾਗਣਿ ਵਿੱਚ, ਭਗਤ ਕਬੀਰ ਜੀ ਦੀ ਬਾਣੀ।
रागु गउड़ी बैरागणि₁ कबीर जी ॥
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सतिगुर प्रसादि ॥
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥
He does not honor his ancestors while they are alive, but he holds feasts in their honor after they have died.
ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ।
जीवत पितर न मानै कोऊ मूएं सिराध कराही ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥
Tell me, how can his poor ancestors receive what the crows and the dogs have eaten up? ||1||
ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ॥੧॥
पितर भी बपुरे कहु किउ पावहि कऊआ कूकर खाही ॥१॥
ਮੋ ਕਉ ਕੁਸਲੁ ਬਤਾਵਹੁ ਕੋਈ ॥
If only someone would tell me what real happiness is!
ਮੈਨੂੰ ਕੋਈ ਧਿਰ ਦੱਸੋ ਕਿ (ਪਿਤਰਾਂ ਦੇ ਨਮਿਤ ਸਰਾਧ ਖੁਆਉਣ ਨਾਲ ਪਿਛੇ ਘਰ ਵਿਚ) ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ।
मो कउ कुसलु बतावहु कोई ॥
ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥
Speaking of happiness and joy, the world is perishing. How can happiness be found? ||1||Pause||
ਸਾਰਾ ਸੰਸਾਰ (ਇਸੇ ਭਰਮ-ਵਹਿਮ ਵਿਚ) ਖਪ ਰਿਹਾ ਹੈ ਕਿ (ਪਿਤਰਾਂ ਨਿਮਿਤ ਸਰਾਧ ਕੀਤਿਆਂ ਘਰ ਵਿਚ) ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
कुसलु कुसलु करते जगु बिनसै कुसलु भी कैसे होई ॥१॥ रहाउ ॥
ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥
Making gods and goddesses out of clay, people sacrifice living beings to them.
ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ (ਬੱਕਰੇ ਆਦਿਕ ਦੀ) ਕੁਰਬਾਨੀ ਦੇਂਦੇ ਹਨ।
माटी के करि देवी देवा तिसु आगै जीउ देही ॥
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥
Such are your dead ancestors, who cannot ask for what they want. ||2||
(ਹੇ ਭਾਈ! ਇਸੇ ਤਰ੍ਹਾਂ) ਦੇ (ਮਿੱਟੀ ਦੇ ਬਣਾਏ ਹੋਏ) ਤੁਹਾਡੇ ਪਿਤਰ ਅਖਵਾਉਂਦੇ ਹਨ, (ਉਹਨਾਂ ਅੱਗੇ ਭੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ) ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ ॥੨॥
ऐसे पितर तुमारे कहीअहि आपन कहिआ न लेही ॥२॥
ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥
You murder living beings and worship lifeless things; at your very last moment, you shall suffer in terrible pain.
ਲੋਕੀ ਜੀਉਂਦੇ ਜੀਵਾਂ ਨੂੰ (ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ) ਮਾਰਦੇ ਹਨ (ਤੇ ਇਸ ਤਰ੍ਹਾਂ ਮਿੱਟੀ ਆਦਿਕ ਦੇ ਬਣਾਏ ਹੋਏ) ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ; ਆਪਣਾ ਅੱਗਾ ਵਿਗਾੜੀ ਜਾ ਰਹੇ ਹਨ।
सरजीउ काटहि निरजीउ पूजहि अंत काल कउ भारी ॥
ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥੩॥
You do not know the value of the Lord's Name; you shall drown in the terrifying world-ocean. ||3||
(ਐਸੇ ਲੋਕਾਂ ਨੂੰ) ਉਸ ਆਤਮਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਪ੍ਰਭੂ ਦਾ ਨਾਮ ਸਿਮਰਦਿਆਂ ਬਣਦੀ ਹੈ। ਲੋਕ ਲੋਕਾਚਾਰੀ ਰਸਮਾਂ ਦੇ ਡਰ ਵਿਚ ਗ਼ਰਕ ਹੋ ਰਹੇ ਹਨ ॥੩॥
राम नाम की गति नही जानी भै डूबे संसारी ॥३॥
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥
You worship gods and goddesses, but you do not know the Supreme Lord God.
(ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ) ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਤੇ ਸਹਿਮੇ ਭੀ ਰਹਿੰਦੇ ਹਨ (ਕਿਉਂਕਿ ਅਸਲ 'ਕੁਸ਼ਲ' ਦੇਣ ਵਾਲੇ) ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ ਹਨ।
देवी देवा पूजहि डोलहि पारब्रहमु नही जाना ॥
ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥
Says Kabeer, you have not remembered the Lord who has no ancestors; you are clinging to your corrupt ways. ||4||1||45||
ਕਬੀਰ ਆਖਦਾ ਹੈ-ਉਹ ਜਾਤ-ਕੁਲ-ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ (ਸਦਾ) ਮਾਇਆ ਨਾਲ ਲਪਟੇ ਰਹਿੰਦੇ ਹਨ ॥੪॥੧॥੪੫॥
कहत कबीर अकुलु नही चेतिआ बिखिआ सिउ लपटाना ॥४॥१॥४५॥
ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥
One who remains dead while yet alive, will live even after death; thus he merges into the Primal Void of the Absolute Lord.
ਜੋ ਮਨੁੱਖ ਮੁੜ ਮੁੜ ਜਤਨ ਕਰ ਕੇ ਮਨ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ, ਉਹ ਫਿਰ (ਅਸਲ ਜੀਵਨ) ਜੀਊਂਦਾ ਹੈ ਤੇ ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ, ਇਉਂ ਲੀਨ ਹੁੰਦਾ ਹੈ,
जीवत मरै मरै फुनि जीवै ऐसे सुंनि समाइआ ॥
ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ ॥੧॥
Remaining pure in the midst of impurity, he will never again fall into the terrifying world-ocean. ||1||
ਕਿ ਮਾਇਆ ਵਿਚ ਰਹਿੰਦਾ ਹੋਇਆ ਭੀ ਉਹ ਮਾਇਆ-ਰਹਿਤ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਤੇ ਮੁੜ (ਮਾਇਆ ਦੀ) ਘੁੰਮਣਘੇਰ ਵਿਚ ਨਹੀਂ ਪੈਂਦਾ ॥੧॥
अंजन माहि निरंजनि रहीऐ बहुड़ि न भवजलि पाइआ ॥१॥
ਮੇਰੇ ਰਾਮ ਐਸਾ ਖੀਰੁ ਬਿਲੋਈਐ ॥
O my Lord, this is the milk to be churned.
ਹੇ ਪਿਆਰੇ ਪ੍ਰਭੂ! ਤਦੋਂ ਹੀ ਦੁੱਧ ਰਿੜਕਿਆ ਜਾ ਸਕਦਾ ਹੈ (ਭਾਵ, ਸਿਮਰਨ ਦਾ ਸਫਲ ਉੱਦਮ ਕੀਤਾ ਜਾ ਸਕਦਾ ਹੈ)
मेरे राम ऐसा खीरु बिलोईऐ ॥
ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ ॥
Through the Guru's Teachings, hold your mind steady and stable, and in this way, drink in the Ambrosial Nectar. ||1||Pause||
ਤੇ, ਇਸੇ ਤਰੀਕੇ ਨਾਲ ਹੀ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ) ਤੇਰਾ ਨਾਮ-ਅੰਮ੍ਰਿਤ ਪੀਤਾ ਜਾ ਸਕਦਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਕਮਜ਼ੋਰ ਮਨ (ਮਾਇਆ ਵਲੋਂ) ਅਡੋਲ ਰੱਖ ॥੧॥ ਰਹਾਉ ॥
गुरमति मनूआ असथिरु राखहु इन बिधि अंम्रितु पीओईऐ ॥१॥ रहाउ ॥
ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥
The Guru's arrow has pierced the hard core of this Dark Age of Kali Yuga, and the state of enlightenment has dawned.
ਜਿਸ ਮਨੁੱਖ ਨੇ ਸਤਿਗੁਰੂ ਦੇ (ਸ਼ਬਦ-ਰੂਪ) ਤੀਰ ਨਾਲ ਕਰੜੀ ਮਨੋ-ਕਲਪਣਾ ਵਿੰਨ੍ਹ ਲਈ ਹੈ (ਭਾਵ, ਮਨ ਦੀ ਵਿਕਾਰਾਂ ਵਲ ਦੀ ਦੌੜ ਰੋਕ ਲਈ ਹੈ) ਉਸ ਦੇ ਅੰਦਰ ਪ੍ਰਕਾਸ਼-ਪਦ ਪੈਦਾ ਹੋ ਜਾਂਦਾ ਹੈ (ਭਾਵ, ਉਸ ਦੇ ਅੰਦਰ ਉਹ ਅਵਸਥਾ ਬਣ ਜਾਂਦੀ ਹੈ ਜਿੱਥੇ ਐਸਾ ਆਤਮਕ ਚਾਨਣ ਹੋ ਜਾਂਦਾ ਹੈ ਕਿ ਉਹ ਮਾਇਆ ਦੇ ਹਨੇਰੇ ਵਿਚ ਨਹੀਂ ਫਸਦਾ)।
गुर कै बाणि बजर कल छेदी प्रगटिआ पदु परगासा ॥
ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ ॥੨॥
In the darkness of Maya, I mistook the rope for the snake, but that is over, and now I dwell in the eternal home of the Lord. ||2||
(ਜਿਵੇਂ ਹਨੇਰੇ ਵਿਚ) ਰੱਸੀ (ਨੂੰ ਸੱਪ ਸਮਝਣ) ਦਾ ਭੁਲੇਖਾ (ਪੈਂਦਾ ਹੈ ਤੇ ਚਾਨਣ ਹੋਇਆਂ ਉਹ ਭੁਲੇਖਾ ਮਿਟ ਜਾਂਦਾ ਹੈ ਤਿਵੇਂ) ਮਾਇਆ ਦੇ (ਪ੍ਰਭਾਵ-ਰੂਪ) ਹਨੇਰੇ ਵਿਚ (ਵਿਕਾਰਾਂ ਨੂੰ ਹੀ ਸਹੀ ਜੀਵਨ ਸਮਝ ਲੈਣ ਦਾ ਭੁਲੇਖਾ) ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ, ਤੇ ਉਸ ਮਨੁੱਖ ਦਾ ਨਿਵਾਸ ਸਦਾ-ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਸਦਾ ਲਈ ਹੋ ਜਾਂਦਾ ਹੈ ॥੨॥
सकति अधेर जेवड़ी भ्रमु चूका निहचलु सिव घरि बासा ॥२॥
ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ ॥
Maya has drawn her bow without an arrow, and has pierced this world, O Siblings of Destiny.
ਹੇ ਸੱਜਣ! (ਜਿਸ ਮਨੁੱਖ ਨੇ ਗੁਰ-ਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ) ਉਸ ਨੇ (ਮਾਨੋ,) ਤੀਰ ਕਮਾਨ ਚੜ੍ਹਾਉਣ ਤੋਂ ਬਿਨਾ ਹੀ ਇਸ ਜਗਤ ਨੂੰ ਵਿੰਨ੍ਹ ਲਿਆ ਹੈ (ਭਾਵ, ਮਾਇਆ ਦਾ ਜ਼ੋਰ ਆਪਣੇ ਉੱਤੇ ਪੈਣ ਨਹੀਂ ਦਿੱਤਾ)।
तिनि बिनु बाणै धनखु चढाईऐ इहु जगु बेधिआ भाई ॥
ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ ॥੩॥
The drowning person is blown around in the ten directions by the wind, but I hold tight to the string of the Lord's Love. ||3||
(ਦੁਨੀਆ ਦੇ ਕੰਮ-ਕਾਰ ਰੂਪ) ਹਵਾ ਉਸ ਦੀ (ਜ਼ਿੰਦਗੀ ਦੀ) ਗੁੱਡੀ ਨੂੰ (ਭਾਵੇਂ ਵੇਖਣ-ਮਾਤ੍ਰ) ਦਸੀਂ ਪਾਸੀਂ ਉਡਾਉਂਦੀ ਹੈ (ਭਾਵ, ਭਾਵੇਂ, ਜੀਵਨ-ਨਿਰਬਾਹ ਦੀ ਖ਼ਾਤਰ ਉਹ ਕਿਰਤ-ਕਾਰ ਕਰਦਾ ਹੈ), ਪਰ, ਉਸ ਦੀ ਸੁਰਤ ਦੀ ਡੋਰ (ਪ੍ਰਭੂ ਨਾਲ) ਜੁੜੀ ਰਹਿੰਦੀ ਹੈ ॥੩॥
दह दिस बूडी पवनु झुलावै डोरि रही लिव लाई ॥३॥
ਉਨਮਨਿ ਮਨੂਆ ਸੁੰਨਿ ਸਮਾਨਾ ਦੁਬਿਧਾ ਦੁਰਮਤਿ ਭਾਗੀ ॥
The disturbed mind has been absorbed in the Lord; duality and evil-mindedness have run away.
ਉਸ ਮਨੁੱਖ ਦਾ ਮਨ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਹਾਲਤ ਵਿਚ ਲੀਨ ਹੋ ਜਾਂਦਾ ਹੈ, ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ। ਉਸ ਦੀ ਦੁਬਿਧਾ ਤੇ ਉਸ ਦੀ ਭੈੜੀ ਮੱਤ ਸਭ ਨਾਸ ਹੋ ਜਾਂਦੀ ਹੈ।
उनमनि मनूआ सुंनि समाना दुबिधा दुरमति भागी ॥
ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ ॥੪॥੨॥੪੬॥
Says Kabeer, I have seen the One Lord, the Fearless One; I am attuned to the Name of the Lord. ||4||2||46||
ਕਬੀਰ ਆਖਦਾ ਹੈ- ਉਹ ਇਕ ਅਚਰਜ ਚਮਤਕਾਰਾ ਆਪਣੇ ਅੰਦਰ ਵੇਖ ਲੈਂਦਾ ਹੈ। ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜ ਜਾਂਦੀ ਹੈ ॥੪॥੨॥੪੬॥
कहु कबीर अनभउ इकु देखिआ राम नामि लिव लागी ॥४॥२॥४६॥
ਗਉੜੀ ਬੈਰਾਗਣਿ ਤਿਪਦੇ₃ ॥
Gauree Bairaagan, Ti-Padas:
गउड़ी बैरागणि तिपदे₃ ॥
ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥
I turned my breath inwards, and pierced through the six chakras of the body, and my awareness was centered on the Primal Void of the Absolute Lord.
ਮਨ ਦੀ ਭਟਕਣਾ ਨੂੰ ਪਰਤਾਂਦਿਆਂ ਹੀ, (ਮਾਨੋ,) (ਜੋਗੀਆਂ ਦੇ ਦੱਸੇ ਹੋਏ) ਛੇ ਹੀ ਚੱਕ੍ਰ (ਇਕੱਠੇ ਹੀ) ਵਿੱਝ ਜਾਂਦੇ ਹਨ, ਅਤੇ ਸੁਰਤੀ ਉਸ ਅਵਸਥਾ ਦੀ ਆਸ਼ਿਕ ਹੋ ਜਾਂਦੀ ਹੈ ਜਿੱਥੇ ਵਿਕਾਰਾਂ ਦਾ ਕੋਈ ਫੁਰਨਾ ਪੈਦਾ ਹੀ ਨਹੀਂ ਹੁੰਦਾ।
उलटत पवन चक्र खटु भेदे सुरति सुंन अनरागी ॥
ਆਵੈ ਨ ਜਾਇ ਮਰੈ ਨ ਜੀਵੈ ਤਾਸੁ ਖੋਜੁ ਬੈਰਾਗੀ ॥੧॥
Search for the One who does not come or go, who does not die and is not born, O renunciate. ||1||
(ਹੇ ਭਾਈ! ਵੈਰਾਗੀ ਹੋ ਕੇ) ਮਾਇਆ ਵਲੋਂ ਉਪਰਾਮ ਹੋ ਕੇ ਉਸ ਪ੍ਰਭੂ ਨੂੰ ਲੱਭ, ਜੋ ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਨਾਹ ਮਰਦਾ ਹੈ, ਨਾਹ ਜੰਮਦਾ ਹੈ ॥੧॥
आवै न जाइ मरै न जीवै तासु खोजु बैरागी ॥१॥
ਮੇਰੇ ਮਨ ਮਨ ਹੀ ਉਲਟਿ ਸਮਾਨਾ ॥
My mind has turned away from the world, and is absorbed in the Mind of God.
ਹੇ ਮੇਰੇ ਮਨ! ਜੀਵ ਪਹਿਲਾਂ ਤਾਂ ਪ੍ਰਭੂ ਤੋਂ ਓਪਰਾ ਓਪਰਾ ਰਹਿੰਦਾ ਹੈ (ਭਾਵ, ਪਰਮਾਤਮਾ ਬਾਰੇ ਇਸ ਨੂੰ ਕੋਈ ਸੂਝ ਨਹੀਂ ਹੁੰਦੀ; ਪਰ)
मेरे मन मन ही उलटि समाना ॥
ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥੧॥ ਰਹਾਉ ॥
By Guru's Grace, my understanding has been changed; otherwise, I was totally ignorant. ||1||Pause||
ਸਤਿਗੁਰੂ ਦੀ ਕਿਰਪਾ ਨਾਲ ਜਿਸ ਦੀ ਸਮਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਉਹ ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਹੀ ਪਰਤਾ ਕੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧॥ ਰਹਾਉ ॥
गुर परसादि अकलि भई अवरै नातरु था बेगाना ॥१॥ रहाउ ॥
ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ ਕਰਿ ਮਾਨਿਆ ॥
That which was near has become distant, and again, that which was distant is near, for those who realize the Lord as He is.
(ਇਸ ਤਰ੍ਹਾਂ) ਜਿਸ ਮਨੁੱਖ ਨੇ ਪ੍ਰਭੂ ਨੂੰ ਸਹੀ ਸਰੂਪ ਵਿਚ ਸਮਝ ਲਿਆ ਹੈ, ਉਸ ਤੋਂ (ਉਹ ਕਾਮਾਦਿਕ) ਜੋ ਪਹਿਲਾਂ ਨੇੜੇ ਸਨ, ਦੂਰ ਹੋ ਜਾਂਦੇ ਹਨ, ਤੇ ਜੋ ਪ੍ਰਭੂ ਪਹਿਲਾਂ ਕਿਤੇ ਦੂਰ ਸੀ (ਭਾਵ, ਕਦੇ ਚੇਤੇ ਹੀ ਨਹੀਂ ਸੀ ਆਉਂਦਾ) ਹੁਣ ਅੰਗ-ਸੰਗ ਜਾਪਦਾ ਹੈ।
निवरै दूरि दूरि फुनि निवरै जिनि जैसा करि मानिआ ॥
ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ॥੨॥
It is like the sugar water made from the candy; only one who drinks it knows its taste. ||2||
(ਪਰ ਇਹ ਇਕ ਐਸਾ ਅਨੁਭਵ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ਼ ਮਾਣਿਆ ਹੀ ਜਾ ਸਕਦਾ ਹੈ) ਜਿਵੇਂ ਮਿਸਰੀ ਦਾ ਸ਼ਰਬਤ ਹੋਵੇ, ਉਸ ਦਾ ਆਨੰਦ ਉਸੇ ਮਨੁੱਖ ਨੇ ਜਾਣਿਆ ਹੈ ਜਿਸ ਨੇ (ਉਹ ਸ਼ਰਬਤ) ਪੀਤਾ ਹੈ ॥੨॥
अलउती का जैसे भइआ बरेडा जिनि पीआ तिनि जानिआ ॥२॥
ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥
Unto whom should I speak Your speech, O Lord; it is beyond the three qualities. Is there anyone with such discerning wisdom?
(ਹੇ ਪ੍ਰਭੂ!) ਤੇਰੇ ਉਸ ਸਰੂਪ ਦੀਆਂ ਗੱਲਾਂ ਕਿਸ ਨਾਲ ਕੀਤੀਆਂ ਜਾਣ ਜਿਸ (ਸਰੂਪ) ਵਰਗਾ ਕਿਤੇ ਕੁਝ ਹੈ ਹੀ ਨਹੀਂ? (ਕਿਉਂਕਿ ਇੱਕ ਤਾਂ) ਕੋਈ ਵਿਰਲਾ ਹੀ ਅਜਿਹਾ ਵਿਚਾਰਵਾਨ ਹੈ (ਜੋ ਤੇਰੀਆਂ ਅਜਿਹੀਆਂ ਗੱਲਾਂ ਸੁਣਨ ਦਾ ਚਾਹਵਾਨ ਹੋਵੇ, ਤੇ ਦੂਜੇ, ਇਹ ਅਨੰਦ ਮਾਣਿਆ ਹੀ ਜਾ ਸਕਦਾ ਹੈ, ਬਿਆਨ ਤੋਂ ਪਰੇ ਹੈ)
तेरी निरगुन कथा काइ सिउ कहीऐ ऐसा कोइ बिबेकी ॥
ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ ॥੩॥੩॥੪੭॥
Says Kabeer, as is the fuse which you apply, so is the flash you will see. ||3||3||47||
ਕਬੀਰ ਆਖਦਾ ਹੈ- ਜਿਸ ਨੇ (ਜਿਤਨਾ ਕੁ) ਪ੍ਰੇਮ ਦਾ ਪਲੀਤਾ ਲਾਇਆ ਹੈ ਉਸੇ ਨੇ ਹੀ ਉਤਨੀ ਕੁ ਉਸ ਦੀ ਝਲਕ ਵੇਖੀ ਹੈ ॥੩॥੩॥੪੭॥
कहु कबीर जिनि दीआ पलीता तिनि तैसी झल देखी ॥३॥३॥४७॥
ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ ॥
There is no rainy season, ocean, sunshine or shade, no creation or destruction there.
(ਉਹ ਅਡੋਲ ਅਵਸਥਾ ਐਸੀ ਹੈ ਕਿ) ਉਸ ਵਿਚ (ਅੱਪੜ ਕੇ ਮਨੁੱਖ ਨੂੰ) ਇੰਦ੍ਰਪੁਰੀ, ਵਿਸ਼ਨੂੰ-ਪੁਰੀ, ਸੂਰਜ-ਲੋਕ, ਚੰਦ੍ਰ-ਲੋਕ, ਬ੍ਰਹਮ-ਪੁਰੀ, ਸ਼ਿਵ-ਪੁਰੀ-(ਕਿਸੇ ਦੀ ਭੀ ਤਾਂਘ) ਨਹੀਂ ਰਹਿੰਦੀ।
तह पावस सिंधु धूप नही छहीआ तह उतपति परलउ नाही ॥
ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ ॥੧॥
No life or death, no pain or pleasure is felt there. There is only the Primal Trance of Samaadhi, and no duality. ||1||
ਨਾਹ (ਹੋਰ ਹੋਰ) ਜੀਊਣ (ਦੀ ਲਾਲਸਾ), ਨਾਹ ਮੌਤ (ਦਾ ਡਰ), ਨਾਹ ਕੋਈ ਦੁਖ, ਨਾਹ ਸੁਖ (ਭਾਵ, ਦੁੱਖ ਤੋਂ ਘਬਰਾਹਟ ਜਾਂ ਸੁਖ ਦੀ ਤਾਂਘ), ਸਹਿਜ ਅਵਸਥਾ ਵਿਚ ਅੱਪੜਿਆਂ ਕੋਈ ਭੀ ਨਹੀਂ ਪੁਂਹਦਾ। ਉਹ ਮਨ ਦੀ ਇਕ ਅਜਿਹੀ ਟਿਕਵੀਂ ਹਾਲਤ ਹੁੰਦੀ ਹੈ ਕਿ ਉਸ ਵਿਚ ਵਿਕਾਰਾਂ ਦਾ ਕੋਈ ਫੁਰਨਾ ਉਠਦਾ ਹੀ ਨਹੀਂ, ਨਾਹ ਹੀ ਕੋਈ ਮੇਰ-ਤੇਰ ਰਹਿ ਜਾਂਦੀ ਹੈ ॥੧॥
जीवन मिरतु न दुखु सुखु बिआपै सुंन समाधि दोऊ तह नाही ॥१॥
ਸਹਜ ਕੀ ਅਕਥ ਕਥਾ ਹੈ ਨਿਰਾਰੀ ॥
The description of the state of intuitive poise is indescribable and sublime.
ਮਨੁੱਖ ਦੇ ਮਨ ਦੀ ਅਡੋਲਤਾ ਇਕ ਐਸੀ ਹਾਲਤ ਹੈ ਜੋ (ਨਿਰਾਲੀ) ਆਪਣੇ ਵਰਗੀ ਆਪ ਹੀ ਹੈ, (ਇਸ ਵਾਸਤੇ) ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
सहज की अकथ कथा है निरारी ॥
ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੁਕੀ ਲਗੈ ਨ ਭਾਰੀ ॥੧॥ ਰਹਾਉ ॥
It is not measured, and it is not exhausted. It is neither light nor heavy. ||1||Pause||
ਇਹ ਅਵਸਥਾ ਕਿਸੇ ਚੰਗੇ ਤੋਂ ਚੰਗੇ ਸੁਖ ਨਾਲ ਭੀ ਸਾਵੀਂ ਤੋਲੀ-ਮਿਣੀ ਨਹੀਂ ਜਾ ਸਕਦੀ। (ਦੁਨੀਆ ਵਿਚ ਕੋਈ ਐਸਾ ਸੁਖ-ਐਸ਼੍ਵਰਜ ਨਹੀਂ ਹੈ ਜਿਸ ਦੇ ਟਾਕਰੇ ਤੇ ਇਹ ਆਖਿਆ ਜਾ ਸਕੇ ਕਿ 'ਸਹਿਜ' ਅਵਸਥਾ ਇਸ ਤੋਂ ਘਟੀਆ ਹੈ ਜਾਂ ਵਧੀਆ ਹੈ)। ਇਹ ਨਹੀਂ ਕਿਹਾ ਜਾ ਸਕਦਾ ਕਿ (ਦੁਨੀਆ ਦੇ ਵਧੀਆ ਤੋਂ ਵਧੀਆ ਕਿਸੇ ਸੁਖ ਨਾਲੋਂ) ਇਹ ਹੌਲੇ ਮੇਲ ਦੀ ਹੈ ਜਾਂ ਚੰਗੀ ਹੈ (ਭਾਵ, ਦੁਨੀਆ ਦਾ ਕੋਈ ਭੀ ਸੁਖ ਇਸ ਅਵਸਥਾ ਨਾਲ ਬਰਾਬਰੀ ਨਹੀਂ ਕਰ ਸਕਦਾ) ॥੧॥ ਰਹਾਉ ॥
तुलि नही चढै जाइ न मुकाती हलुकी लगै न भारी ॥१॥ रहाउ ॥
ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ ॥
Neither lower nor upper worlds are there; neither day nor night are there.
'ਸਹਿਜ' ਵਿਚ ਅੱਪੜਿਆਂ ਨੀਵੇਂ ਉੱਚੇ ਵਾਲਾ ਕੋਈ ਵਿਤਕਰਾ ਨਹੀਂ ਰਹਿੰਦਾ; (ਇੱਥੇ ਅੱਪੜਿਆ ਮਨੁੱਖ) ਨਾਹ ਗ਼ਫ਼ਲਤ ਦੀ ਨੀਂਦ (ਸੌਂਦਾ ਹੈ), ਨਾਹ ਮਾਇਆ ਦੀ ਭਟਕਣਾ (ਵਿਚ ਭਟਕਦਾ ਹੈ)
अरध उरध दोऊ तह नाही राति दिनसु तह नाही ॥
ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥੨॥
There is no water, wind or fire; there, the True Guru is contained. ||2||
(ਕਿਉਂਕਿ) ਉਸ ਅਵਸਥਾ ਵਿਚ ਵਿਸ਼ੇ-ਵਿਕਾਰ, ਚੰਚਲਤਾ ਅਤੇ ਤ੍ਰਿਸ਼ਨਾ-ਇਹਨਾਂ ਦਾ ਨਾਮ-ਨਿਸ਼ਾਨ ਨਹੀਂ ਰਹਿੰਦਾ। (ਬੱਸ!) ਸਤਿਗੁਰੂ ਹੀ ਸਤਿਗੁਰੂ ਉਸ ਅਵਸਥਾ ਸਮੇ (ਮਨੁੱਖ ਦੇ ਹਿਰਦੇ ਵਿਚ) ਟਿਕੇ ਹੁੰਦੇ ਹਨ ॥੨॥
जलु नही पवनु पावकु फुनि नाही सतिगुर तहा समाही ॥२॥
ਅਗਮ ਅਗੋਚਰੁ ਰਹੈ ਨਿਰੰਤਰਿ ਗੁਰ ਕਿਰਪਾ ਤੇ ਲਹੀਐ ॥
The Inaccessible and Unfathomable Lord dwells there within Himself; by Guru's Grace, He is found.
ਤਦੋਂ ਅਪਹੁੰਚ ਤੇ ਅਗੋਚਰ ਪਰਮਾਤਮਾ (ਭੀ ਮਨੁੱਖ ਦੇ ਹਿਰਦੇ ਵਿਚ) ਇੱਕ-ਰਸ ਸਦਾ (ਪਰਗਟ ਹੋਇਆ) ਰਹਿੰਦਾ ਹੈ, (ਪਰ) ਉਹ ਮਿਲਦਾ ਸਤਿਗੁਰੂ ਦੀ ਮਿਹਰ ਨਾਲ ਹੀ ਹੈ।
अगम अगोचरु रहै निरंतरि गुर किरपा ते लहीऐ ॥
ਕਹੁ ਕਬੀਰ ਬਲਿ ਜਾਉ ਗੁਰ ਅਪੁਨੇ ਸਤਿਸੰਗਤਿ ਮਿਲਿ ਰਹੀਐ ॥੩॥੪॥੪੮॥
Says Kabeer, I am a sacrifice to my Guru; I remain in the Saadh Sangat, the Company of the Holy. ||3||4||48||
ਕਬੀਰ ਆਖਦਾ ਹੈ- ਮੈਂ ਆਪਣੇ ਗੁਰੂ ਤੋਂ ਸਦਕੇ ਹਾਂ, ਮੈਂ (ਆਪਣੇ ਗੁਰੂ ਦੀ) ਸੁਹਣੀ ਸੰਗਤ ਵਿਚ ਹੀ ਜੁੜਿਆ ਰਹਾਂ ॥੩॥੪॥੪੮॥
कहु कबीर बलि जाउ गुर अपुने सतिसंगति मिलि रहीऐ ॥३॥४॥४८॥
ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ ॥
With both sin and virtue, the ox of the body is purchased; the air of the breath is the capital which has appeared.
(ਸਾਰੇ ਸੰਸਾਰੀ ਜੀਵ-ਰੂਪ ਵਣਜਾਰਿਆਂ ਨੇ) ਪਾਪ ਅਤੇ ਪੁੰਨ ਦੋ ਬਲਦ ਮੁੱਲ ਲਏ ਹਨ, ਸੁਆਸਾਂ ਦੀ ਪੂੰਜੀ ਲੈ ਕੇ ਜੰਮੇ ਹਨ (ਭਾਵ, ਮਾਨੋ, ਜਗਤ ਵਿਚ ਵਪਾਰ ਕਰਨ ਆਏ ਹਨ)।
पापु पुंनु दुइ बैल बिसाहे पवनु पूजी परगासिओ ॥
ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ ॥੧॥
The bag on its back is filled with desire; this is how we purchase the herd. ||1||
(ਹਰੇਕ ਦੇ) ਹਿਰਦੇ ਵਿਚ ਤ੍ਰਿਸ਼ਨਾ ਦੀ ਛੱਟ ਲੱਦੀ ਪਈ ਹੈ। ਸੋ, ਇਸ ਤਰ੍ਹਾਂ (ਇਹਨਾਂ ਜੀਵਾਂ ਨੇ) ਮਾਲ ਲੱਦਿਆ ਹੈ ॥੧॥
त्रिसना गूणि भरी घट भीतरि इन बिधि टांड बिसाहिओ ॥१॥
ਐਸਾ ਨਾਇਕੁ ਰਾਮੁ ਹਮਾਰਾ ॥
My Lord is such a wealthy merchant!
ਸਾਡਾ ਪ੍ਰਭੂ ਕੁਝ ਅਜਿਹਾ ਸ਼ਾਹ ਹੈ,
ऐसा नाइकु रामु हमारा ॥
ਸਗਲ ਸੰਸਾਰੁ ਕੀਓ ਬਨਜਾਰਾ ॥੧॥ ਰਹਾਉ ॥
He has made the whole world his peddler. ||1||Pause||
ਕਿ ਉਸ ਨੇ ਸਾਰੇ ਜਗਤ (ਭਾਵ, ਸਾਰੇ ਸੰਸਾਰੀ ਜੀਵਾਂ) ਨੂੰ ਵਪਾਰੀ ਬਣਾ (ਕੇ ਜਗਤ ਵਿਚ) ਘੱਲਿਆ ਹੈ ॥੧॥ ਰਹਾਉ ॥
सगल संसारु कीओ बनजारा ॥१॥ रहाउ ॥
ਕਾਮੁ ਕ੍ਰੋਧੁ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ ॥
Sexual desire and anger are the tax-collectors, and the waves of the mind are the highway robbers.
ਕਾਮ ਅਤੇ ਕ੍ਰੋਧ ਦੋਵੇਂ (ਇਹਨਾਂ ਜੀਵ-ਵਪਾਰੀਆਂ ਦੇ ਰਾਹ ਵਿਚ ਮਸੂਲੀਏ ਬਣੇ ਹੋਏ ਹਨ (ਭਾਵ, ਸੁਆਸਾਂ ਦੀ ਪੂੰਜੀ ਦਾ ਕੁਝ ਹਿੱਸਾ ਕਾਮ ਅਤੇ ਕ੍ਰੋਧ ਵਿਚ ਫਸਣ ਨਾਲ ਮੁੱਕਦਾ ਜਾ ਰਿਹਾ ਹੈ), ਜੀਵਾਂ ਦੇ ਮਨਾਂ ਦੇ ਤਰੰਗ ਲੁਟੇਰੇ ਬਣ ਰਹੇ ਹਨ (ਭਾਵ, ਮਨ ਦੇ ਕਈ ਕਿਸਮ ਦੇ ਤਰੰਗ ਉਮਰ ਦਾ ਕਾਫ਼ੀ ਹਿੱਸਾ ਖ਼ਰਚ ਕਰੀ ਜਾ ਰਹੇ ਹਨ।)
कामु क्रोधु दुइ भए जगाती मन तरंग बटवारा ॥
ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥੨॥
The five elements join together and divide up their loot. This is how our herd is disposed of! ||2||
ਇਹ ਕਾਮ ਕ੍ਰੋਧ ਅਤੇ ਮਨ-ਤਰੰਗ ਮਨੁੱਖਾ-ਸਰੀਰ ਨਾਲ ਮਿਲ ਕੇ ਸਾਰੀ ਦੀ ਸਾਰੀ ਉਮਰ-ਰੂਪ ਰਾਸ ਮੁਕਾਈ ਜਾ ਰਹੇ ਹਨ, ਅਤੇ ਤ੍ਰਿਸ਼ਨਾ-ਰੂਪ ਮਾਲ (ਜੋ ਜੀਵਾਂ ਨੇ ਲੱਦਿਆ ਹੋਇਆ ਹੈ, ਹੂ-ਬ-ਹੂ) ਪਾਰਲੇ ਬੰਨੇ ਲੰਘਦਾ ਜਾ ਰਿਹਾ ਹੈ (ਭਾਵ, ਜੀਵ ਜਗਤ ਤੋਂ ਨਿਰੀ ਤ੍ਰਿਸ਼ਨਾ ਹੀ ਆਪਣੇ ਨਾਲ ਲਈ ਜਾਂਦੇ ਹਨ) ॥੨॥
पंच ततु मिलि दानु निबेरहि टांडा उतरिओ पारा ॥२॥
ਕਹਤ ਕਬੀਰੁ ਸੁਨਹੁ ਰੇ ਸੰਤਹੁ ਅਬ ਐਸੀ ਬਨਿ ਆਈ ॥
Says Kabeer, listen, O Saints: This is the state of affairs now!
ਕਬੀਰ ਆਖਦਾ ਹੈ-ਹੇ ਸੰਤ ਜਨੋ! ਸੁਣੋ, ਹੁਣ ਅਜਿਹੀ ਹਾਲਤ ਬਣ ਰਹੀ ਹੈ,
कहत कबीरु सुनहु रे संतहु अब ऐसी बनि आई ॥
ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ ॥੩॥੫॥੪੯॥
Going uphill, the ox has grown weary; throwing off his load, he continues on his journey. ||3||5||49||
ਕਿ ਪ੍ਰਭੂ ਦਾ ਸਿਮਰਨ-ਰੂਪ ਚੜ੍ਹਾਈ ਦਾ ਔਖਾ ਪੈਂਡਾ ਕਰਨ ਵਾਲੇ ਜੀਵ-ਵਣਜਾਰਿਆਂ ਦਾ ਪਾਪ-ਰੂਪ ਇੱਕ ਬਲਦ ਥੱਕ ਗਿਆ ਹੈ। ਉਹ ਬੈਲ ਤ੍ਰਿਸ਼ਨਾ ਦੀ ਛੱਟ ਸੁੱਟ ਕੇ ਨੱਸ ਗਿਆ ਹੈ (ਭਾਵ, ਜੋ ਜੀਵ ਵਣਜਾਰੇ ਨਾਮ ਸਿਮਰਨ ਵਾਲੇ ਔਖੇ ਰਾਹ ਤੇ ਤੁਰਦੇ ਹਨ, ਉਹ ਪਾਪ ਕਰਨੇ ਛੱਡ ਦੇਂਦੇ ਹਨ ਅਤੇ ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੩॥੫॥੪੯॥
घाटी चढत बैलु इकु थाका चलो गोनि छिटकाई ॥३॥५॥४९॥
ਗਉੜੀ ਪੰਚਪਦਾ₃ ॥
Gauree, Panch-Padas:
गउड़ी पंचपदा₃ ॥
ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ ॥
For a few short days, the soul-bride stays in her parent's house; then, she must go to her in-laws.
(ਜੀਵ-ਇਸਤ੍ਰੀ ਨੇ ਇਸ ਸੰਸਾਰ-ਰੂਪ) ਪੇਕੇ ਘਰ ਵਿਚ ਚਾਰ ਦਿਨ (ਭਾਵ, ਥੋੜੇ ਦਿਨ) ਹੀ ਰਹਿਣਾ ਹੈ, (ਹਰੇਕ ਨੇ ਪਰਲੋਕ-ਰੂਪ) ਸਹੁਰੇ ਘਰ (ਜ਼ਰੂਰ) ਜਾਣਾ ਹੈ।
पेवकड़ै दिन चारि है साहुरड़ै जाणा ॥
ਅੰਧਾ ਲੋਕੁ ਨ ਜਾਣਈ ਮੂਰਖੁ ਏਆਣਾ ॥੧॥
The blind, foolish and ignorant people do not know this. ||1||
(ਪਰ) ਅੰਞਾਣਾ ਮੂਰਖ ਅੰਨ੍ਹਾ ਜਗਤ ਨਹੀਂ ਜਾਣਦਾ ॥੧॥
अंधा लोकु न जाणई मूरखु एआणा ॥१॥
ਕਹੁ ਡਡੀਆ ਬਾਧੈ ਧਨ ਖੜੀ ॥
Tell me, why is the bride wearing her ordinary clothes?
ਦੱਸੋ! (ਇਹ ਕੀਹ ਅਚਰਜ ਖੇਡ ਹੈ?) ਇਸਤ੍ਰੀ ਤਾਂ ਅਜੇ ਘਰ ਦੇ ਕੰਮ-ਕਾਜ ਵਾਲੀ ਅੱਧੀ ਧੋਤੀ ਹੀ ਬੰਨ੍ਹ ਕੇ ਖਲੋਤੀ ਹੈ, ਅੱਧੜ ਵੰਜੇ ਹੀ ਫਿਰਦੀ ਹੈ, (ਭਾਵ, ਜੀਵ-ਇਸਤ੍ਰੀ ਇਸ ਸੰਸਾਰ ਦੇ ਮੋਹ ਵਿਚ ਹੀ ਲਾ-ਪਰਵਾਹ ਹੈ)
कहु डडीआ बाधै धन खड़ी ॥
ਪਾਹੂ ਘਰਿ ਆਏ ਮੁਕਲਾਊ ਆਏ ॥੧॥ ਰਹਾਉ ॥
The guests have arrived at her home, and her Husband has come to take her away. ||1||Pause||
ਮੁਕਲਾਵਾ ਲੈ ਜਾਣ ਵਾਲੇ ਪ੍ਰਾਹੁਣੇ (ਭਾਵ, ਜਿੰਦ ਨੂੰ ਲੈ ਜਾਣ ਵਾਲੇ ਜਮ) ਘਰ ਵਿਚ ਆ ਵੀ ਬੈਠੇ ਹਨ ॥੧॥ ਰਹਾਉ ॥
पाहू घरि आए मुकलाऊ आए ॥१॥ रहाउ ॥
ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ ॥
Who has lowered the rope of the breath down, into the well of the world which we see?
ਇਹ ਜੋ ਸੁਹਣੀ ਖੂਹੀ ਦਿੱਸ ਰਹੀ ਹੈ (ਭਾਵ, ਇਹ ਜੋ ਸੁਹਣਾ ਜਗਤ ਦਿੱਸ ਰਿਹਾ ਹੈ) ਇਸ ਵਿਚ ਕਿਹੜੀ ਇਸਤ੍ਰੀ ਲੱਜ ਵਹਾ ਰਹੀ ਹੈ (ਭਾਵ, ਇੱਥੇ ਜੋ ਭੀ ਆਉਂਦਾ ਹੈ, ਆਪਣੀ ਉਮਰ ਸੰਸਾਰਕ ਭੋਗਾਂ ਵਿਚ ਗੁਜ਼ਾਰਨ ਲੱਗ ਪੈਂਦਾ ਹੈ)।
ओह जि दिसै खूहड़ी कउन लाजु वहारी ॥
ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥੨॥
The rope of the breath breaks away from the pitcher of the body, and the water-carrier gets up and departs. ||2||
ਜਿਸ ਦੀ ਲੱਜ ਘੜੇ ਸਮੇਤ ਟੁੱਟ ਜਾਂਦੀ ਹੈ (ਭਾਵ, ਜਿਸ ਦੀ ਉਮਰ ਮੁੱਕ ਜਾਂਦੀ ਹੈ, ਤੇ ਸਰੀਰ ਢਹਿ ਪੈਂਦਾ ਹੈ) ਉਹ ਪਾਣੀ ਭਰਨ ਵਾਲੀ (ਭਾਵ, ਭੋਗਾਂ ਵਿਚ ਪ੍ਰਵਿਰਤ) ਇੱਥੋਂ ਉੱਠ ਕੇ (ਪਰਲੋਕ ਨੂੰ) ਤੁਰ ਪੈਂਦੀ ਹੈ ॥੨॥
लाजु घड़ी सिउ तूटि पड़ी उठि चली पनिहारी ॥२॥
ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ ॥
When the Lord and Master is kind and grants His Grace, then her affairs are all resolved.
ਜੇ ਪ੍ਰਭੂ-ਮਾਲਕ ਦਿਆਲ ਹੋ ਜਾਏ, (ਜੀਵ-ਇਸਤ੍ਰੀ ਉੱਤੇ) ਮਿਹਰ ਕਰੇ ਤਾਂ ਉਹ (ਜੀਵ-ਇਸਤ੍ਰੀ ਨੂੰ ਸੰਸਾਰ-ਖੂਹੀ ਵਿਚੋਂ ਭੋਗਾਂ ਦਾ ਪਾਣੀ ਕੱਢਣ ਤੋਂ ਬਚਾਣ ਦਾ) ਕੰਮ ਆਪਣਾ ਜਾਣ ਕੇ ਆਪ ਹੀ ਸਿਰੇ ਚੜ੍ਹਾਉਂਦਾ ਹੈ।
साहिबु होइ दइआलु क्रिपा करे अपुना कारजु सवारे ॥
ਤਾ ਸੋਹਾਗਣਿ ਜਾਣੀਐ ਗੁਰ ਸਬਦੁ ਬੀਚਾਰੇ ॥੩॥
Then she is known as the happy soul-bride, if she contemplates the Word of the Guru's Shabad. ||3||
(ਉਸ ਦੀ ਮਿਹਰ ਨਾਲ ਜੀਵ-ਇਸਤ੍ਰੀ ਜਦੋਂ) ਗੁਰੂ ਦੇ ਸ਼ਬਦ ਨੂੰ ਵਿਚਾਰਦੀ ਹੈ (ਭਾਵ, ਚਿੱਤ ਵਿਚ ਵਸਾਉਂਦੀ ਹੈ) ਤਾਂ ਉਹ ਖਸਮ ਵਾਲੀ ਸਮਝੀ ਜਾਂਦੀ ਹੈ ॥੩॥
ता सोहागणि जाणीऐ गुर सबदु बीचारे ॥३॥
ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ ॥
Bound by the actions she has committed, she wanders around - see this and understand.
(ਪਰ, ਹੇ ਭਾਈ!) ਜੇ ਵਿਚਾਰ ਕੇ ਵੇਖੋ, (ਇੱਥੇ ਤਾਂ) ਸਾਰੀ ਲੁਕਾਈ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ ਭਟਕ ਰਹੀ ਹੈ।
किरत की बांधी सभ फिरै देखहु बीचारी ॥
ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ ॥੪॥
What can we say to her? What can the poor soul-bride do? ||4||
ਇਸ ਜੀਵ-ਇਸਤ੍ਰੀ ਨੂੰ ਕੀਹ ਦੋਸ਼? ਇਹ ਨਮਾਣੀ ਕੀਹ ਕਰ ਸਕਦੀ ਹੈ? ॥੪॥
एस नो किआ आखीऐ किआ करे विचारी ॥४॥
ਭਈ ਨਿਰਾਸੀ ਉਠਿ ਚਲੀ ਚਿਤ ਬੰਧਿ ਨ ਧੀਰਾ ॥
Disappointed and hopeless, she gets up and departs. There is no support or encouragement in her consciousness.
ਆਸਾਂ ਸਿਰੇ ਨਹੀਂ ਚੜ੍ਹਦੀਆਂ, ਮਨ ਧੀਰਜ ਨਹੀਂ ਫੜਦਾ ਤੇ (ਜੀਵ-ਇਸਤ੍ਰੀ ਇੱਥੋਂ) ਉੱਠ ਤੁਰਦੀ ਹੈ।
भई निरासी उठि चली चित बंधि न धीरा ॥
ਹਰਿ ਕੀ ਚਰਣੀ ਲਾਗਿ ਰਹੁ ਭਜੁ ਸਰਣਿ ਕਬੀਰਾ ॥੫॥੬॥੫੦॥
So remain attached to the Lord's Lotus Feet, and hurry to His Sanctuary, Kabeer! ||5||6||50||
ਹੇ ਕਬੀਰ! (ਇਸ ਨਿਰਾਸਤਾ ਤੋਂ ਬਚਣ ਲਈ) ਤੂੰ ਪ੍ਰਭੂ ਦੀ ਚਰਨੀਂ ਲੱਗਾ ਰਹੁ, ਪ੍ਰਭੂ ਦਾ ਆਸਰਾ ਲਈ ਰੱਖ ॥੫॥੬॥੫੦॥
हरि की चरणी लागि रहु भजु सरणि कबीरा ॥५॥६॥५०॥
ਜੋਗੀ ਕਹਹਿ ਜੋਗੁ ਭਲ ਮੀਠਾ ਅਵਰੁ ਨ ਦੂਜਾ ਭਾਈ ॥
The Yogi says that Yoga is good and sweet, and nothing else is, O Siblings of Destiny.
ਜੋਗੀ ਆਖਦੇ ਹਨ-ਹੇ ਭਾਈ! ਜੋਗ (ਦਾ ਮਾਰਗ ਹੀ) ਚੰਗਾ ਤੇ ਮਿੱਠਾ ਹੈ, (ਇਸ ਵਰਗਾ) ਹੋਰ ਕੋਈ (ਸਾਧਨ) ਨਹੀਂ ਹੈ।
जोगी कहहि जोगु भल मीठा अवरु न दूजा भाई ॥
ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ ॥੧॥
Those who shave their heads, and those who amputate their limbs, and those who utter only a single word, all say that they have attained the spiritual perfection of the Siddhas. ||1||
ਸਰੇਵੜੇ ਸੰਨਿਆਸੀ ਅਵਧੂਤ, ਇਹ ਸਾਰੇ ਆਖਦੇ ਹਨ-ਅਸਾਂ ਹੀ ਸਿੱਧੀ ਲੱਭੀ ਹੈ ॥੧॥
रुंडित मुंडित एकै सबदी एइ कहहि सिधि पाई ॥१॥
ਹਰਿ ਬਿਨੁ ਭਰਮਿ ਭੁਲਾਨੇ ਅੰਧਾ ॥
Without the Lord, the blind ones are deluded by doubt.
ਅੰਨ੍ਹੇ ਲੋਕ ਪਰਮਾਤਮਾ ਨੂੰ ਵਿਸਾਰ ਕੇ (ਪ੍ਰਭੂ ਦਾ ਸਿਮਰਨ ਛੱਡ ਕੇ) ਭੁਲੇਖੇ ਵਿਚ ਪਏ ਹੋਏ ਹਨ;
हरि बिनु भरमि भुलाने अंधा ॥
ਜਾ ਪਹਿ ਜਾਉ ਆਪੁ ਛੁਟਕਾਵਨਿ ਤੇ ਬਾਧੇ ਬਹੁ ਫੰਧਾ ॥੧॥ ਰਹਾਉ ॥
And those, to whom I go to find release - they themselves are bound by all sorts of chains. ||1||Pause||
(ਇਹੀ ਕਾਰਨ ਹੈ ਕਿ) ਮੈਂ ਜਿਸ ਜਿਸ ਕੋਲ ਹਉਮੈ ਤੋਂ ਛੁਟਕਾਰਾ ਕਰਾਣ ਜਾਂਦਾ ਹਾਂ, ਉਹ ਸਾਰੇ ਆਪ ਹੀ ਹਉਮੈ ਦੀਆਂ ਕਈ ਫਾਹੀਆਂ ਵਿਚ ਬੱਝੇ ਹੋਏ ਹਨ ॥੧॥ ਰਹਾਉ ॥
जा पहि जाउ आपु छुटकावनि ते बाधे बहु फंधा ॥१॥ रहाउ ॥
ਜਹ ਤੇ ਉਪਜੀ ਤਹੀ ਸਮਾਨੀ ਇਹ ਬਿਧਿ ਬਿਸਰੀ ਤਬ ਹੀ ॥
The soul is re-absorbed into that from which it originated, when one leaves this path of errors.
ਜਿਸ (ਪ੍ਰਭੂ-ਵਿਛੋੜੇ) ਤੋਂ ਇਹ ਹਉਮੈ ਉਪਜਦੀ ਹੈ ਉਸ (ਪ੍ਰਭੂ ਵਿਛੋੜੇ) ਵਿਚ ਹੀ (ਸਾਰੀ ਲੋਕਾਈ) ਟਿਕੀ ਪਈ ਹੈ (ਭਾਵ, ਪ੍ਰਭੂ ਦੀ ਯਾਦ ਭੁਲਾਇਆਂ ਮਨੁੱਖ ਦੇ ਅੰਦਰ ਹਉਮੈ ਪੈਦਾ ਹੁੰਦੀ ਹੈ ਤੇ ਸਾਰੀ ਲੋਕਾਈ ਪ੍ਰਭੂ ਨੂੰ ਹੀ ਭੁਲਾਈ ਬੈਠੀ ਹੈ), ਇਸੇ ਕਰਕੇ ਤਾਹੀਏਂ ਦੁਨੀਆ ਭੁਲੇਖੇ ਵਿਚ ਹੈ (ਭਾਵ, ਹਰੇਕ ਭੇਖ ਵਾਲਾ ਆਪਣੇ ਹੀ ਬਾਹਰਲੇ ਚਿੰਨ੍ਹ ਆਦਿਕਾਂ ਨੂੰ ਜੀਵਨ ਦਾ ਸਹੀ ਰਸਤਾ ਕਹਿ ਰਿਹਾ ਹੈ)।
जह ते उपजी तही समानी इह बिधि बिसरी तब ही ॥
ਪੰਡਿਤ ਗੁਣੀ ਸੂਰ ਹਮ ਦਾਤੇ ਏਹਿ ਕਹਹਿ ਬਡ ਹਮ ਹੀ ॥੨॥
The scholarly Pandits, the virtuous, the brave and the generous, all assert that they alone are great. ||2||
ਪੰਡਿਤ, ਗੁਣੀ, ਸੂਰਮੇ, ਦਾਤੇ; ਇਹ ਸਾਰੇ (ਨਾਮ ਤੋਂ ਵਿੱਛੜ ਕੇ) ਇਹੀ ਆਖਦੇ ਹਨ ਕਿ ਅਸੀਂ ਸਭ ਤੋਂ ਵੱਡੇ ਹਾਂ ॥੨॥
पंडित गुणी सूर हम दाते एहि कहहि बड हम ही ॥२॥
ਜਿਸਹਿ ਬੁਝਾਏ ਸੋਈ ਬੂਝੈ ਬਿਨੁ ਬੂਝੇ ਕਿਉ ਰਹੀਐ ॥
He alone understands, whom the Lord inspires to understand. Without understanding, what can anyone do?
ਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦੇਂਦਾ ਹੈ ਉਹੀ (ਅਸਲ ਗੱਲ) ਸਮਝਦਾ ਹੈ ਤੇ (ਉਸ ਅਸਲ ਗੱਲ ਦੇ) ਸਮਝਣ ਤੋਂ ਬਿਨਾ ਜੀਵਨ ਹੀ ਵਿਅਰਥ ਹੈ।
जिसहि बुझाए सोई बूझै बिनु बूझे किउ रहीऐ ॥
ਸਤਿਗੁਰੁ ਮਿਲੈ ਅੰਧੇਰਾ ਚੂਕੈ ਇਨ ਬਿਧਿ ਮਾਣਕੁ ਲਹੀਐ ॥੩॥
Meeting the True Guru, the darkness is dispelled, and in this way, the jewel is obtained. ||3||
(ਉਹ ਅਸਲ ਇਹ ਹੈ ਕਿ ਜਦੋਂ ਮਨੁੱਖ ਨੂੰ) ਸਤਿਗੁਰੂ ਮਿਲਦਾ ਹੈ (ਤਾਂ ਇਸ ਦੇ ਮਨ ਵਿਚੋਂ ਹਉਮੈ ਦਾ) ਹਨੇਰਾ ਦੂਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ (ਇਸ ਨੂੰ ਅੰਦਰੋਂ ਹੀ ਨਾਮ-ਰੂਪ) ਲਾਲ ਲੱਭ ਪੈਂਦਾ ਹੈ ॥੩॥
सतिगुरु मिलै अंधेरा चूकै इन बिधि माणकु लहीऐ ॥३॥
ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜੁ ਕਰਿ ਰਹੀਐ ॥
Give up the evil actions of your left and right hands, and grasp hold of the Feet of the Lord.
ਲਾਂਭ ਦੇ ਵਿਕਾਰਾਂ ਦੇ ਫੁਰਨੇ ਛੱਡ ਕੇ ਪ੍ਰਭੂ ਦੀ ਯਾਦ ਦਾ (ਸਾਹਮਣੇ ਵਾਲਾ) ਨਿਸ਼ਾਨਾ ਪੱਕਾ ਕਰ ਰੱਖਣਾ ਚਾਹੀਦਾ ਹੈ।
तजि बावे दाहने बिकारा हरि पदु द्रिड़ु करि रहीऐ ॥
ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ ॥੪॥੭॥੫੧॥
Says Kabeer, the mute has tasted the molasses, but what can he say about it if he is asked? ||4||7||51||
ਸੋ, ਕਬੀਰ ਆਖਦਾ ਹੈ- (ਜਿਵੇਂ) ਗੁੰਗੇ ਮਨੁੱਖ ਨੇ ਗੁੜ ਖਾਧਾ ਹੋਵੇ (ਤਾਂ) ਪੁੱਛਿਆਂ (ਉਸ ਦਾ ਸੁਆਦ) ਨਹੀਂ ਦੱਸ ਸਕਦਾ (ਤਿਵੇਂ ਪ੍ਰਭੂ ਦੇ ਚਰਨਾਂ ਵਿਚ ਜੁੜਨ ਦਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ) ॥੪॥੭॥੫੧॥
कहु कबीर गूंगै गुड़ु खाइआ पूछे ते किआ कहीऐ ॥४॥७॥५१॥
ਰਾਗੁ ਗਉੜੀ ਪੂਰਬੀ₁ ਕਬੀਰ ਜੀ ॥
Raag Gauree Poorbee, Kabeer Jee:
ਰਾਗ ਗਉੜੀ-ਪੂਰਬੀ ਵਿੱਚ ਭਗਤ ਕਬੀਰ ਜੀ ਦੀ ਬਾਣੀ।
रागु गउड़ी पूरबी₁ कबीर जी ॥
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सतिगुर प्रसादि ॥
ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ ॥
Where something existed, now there is nothing. The five elements are no longer there.
(ਹੇ ਕਬੀਰ! ਮੇਰੀ ਲਿਵ ਪ੍ਰਭੂ-ਚਰਨਾਂ ਵਿਚ ਲੱਗ ਰਹੀ ਹੈ) ਜਿਸ (ਮੇਰੇ) ਮਨ ਵਿਚ (ਪਹਿਲਾਂ) ਮਮਤਾ ਸੀ, ਹੁਣ (ਲਿਵ ਦੀ ਬਰਕਤ ਨਾਲ) ਉਸ ਵਿਚੋਂ ਮਮਤਾ ਮੁੱਕ ਗਈ ਹੈ, ਆਪਣੇ ਸਰੀਰ ਦਾ ਮੋਹ ਭੀ ਨਹੀਂ ਰਹਿ ਗਿਆ।
जह कछु अहा तहा किछु नाही पंच ततु तह नाही ॥
ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥੧॥
The Ida, the Pingala and the Sushmanaa - O human being, how can the breaths through these be counted now? ||1||
ਹੇ ਭਾਈ! ਇੜਾ-ਪਿੰਗਲਾ-ਸੁਖਮਨਾ ਵਾਲੇ (ਪ੍ਰਾਣ ਚਾੜ੍ਹਨ ਤੇ ਰੋਕਣ ਆਦਿਕ ਦੇ ਕੋਝੇ ਕੰਮ ਤਾਂ ਪਤਾ ਹੀ ਨਹੀਂ ਕਿੱਥੇ ਚਲੇ ਜਾਂਦੇ ਹਨ (ਭਾਵ, ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਗਈ ਹੈ, ਉਸ ਨੂੰ ਪ੍ਰਾਣਾਯਾਮ ਆਦਿਕ ਸਾਧਨ ਤਾਂ ਜਪਦੇ ਹੀ ਬੇਲੋੜਵੇਂ ਕੋਝੇ ਕੰਮ ਹਨ) ॥੧॥
इड़ा पिंगुला सुखमन बंदे ए अवगन कत जाही ॥१॥
ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥
The string has been broken, and the Sky of the Tenth Gate has been destroyed. Where has your speech gone?
(ਪ੍ਰਭੂ-ਚਰਨਾਂ ਵਿਚ ਲਿਵ ਦੀ ਬਰਕਤ ਨਾਲ ਮੇਰਾ ਮੋਹ ਦਾ) ਧਾਗਾ ਟੁੱਟ ਗਿਆ ਹੈ, ਮੇਰੇ ਅੰਦਰੋਂ ਮੋਹ ਦਾ ਪਸਾਰਾ ਮੁੱਕ ਗਿਆ ਹੈ, ਵਿਤਕਰੇ ਕਰਨ ਵਾਲੇ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਗਿਆ ਹੈ।
तागा तूटा गगनु बिनसि गइआ तेरा बोलतु कहा समाई ॥
ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥੧॥ ਰਹਾਉ ॥
This cynicism afflicts me, night and day; who can explain this to me and help me understand? ||1||Pause||
(ਇਸ ਤਬਦੀਲੀ ਦੀ) ਹੈਰਾਨੀ ਮੈਨੂੰ ਹਰ ਰੋਜ਼ ਆਉਂਦੀ ਹੈ (ਕਿ ਇਹ ਕਿਵੇਂ ਹੋ ਗਿਆ, ਪਰ) ਕੋਈ ਮਨੁੱਖ ਇਹ ਸਮਝਾ ਨਹੀਂ ਸਕਦਾ, (ਕਿਉਂਕਿ ਇਹ ਅਵਸਥਾ ਸਮਝਾਈ ਨਹੀਂ ਜਾ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) ॥੧॥ ਰਹਾਉ ॥
एह संसा मो कउ अनदिनु बिआपै मो कउ को न कहै समझाई ॥१॥ रहाउ ॥
ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰੁ ਤਹ ਨਾਹੀ ॥
Where the world is - the body is not there; the mind is not there either.
ਜਿਸ ਮਨ ਵਿਚ (ਪਹਿਲਾਂ) ਸਾਰੀ ਦੁਨੀਆ (ਦੇ ਧਨ ਦਾ ਮੋਹ) ਸੀ, (ਲਿਵ ਦੀ ਬਰਕਤ ਨਾਲ) ਉਸ ਵਿਚ ਹੁਣ ਆਪਣੇ ਸਰੀਰ ਦਾ ਮੋਹ ਭੀ ਨਹੀਂ ਰਿਹਾ, ਮੋਹ ਦੇ ਤਾਣੇ ਤਣਨ ਵਾਲਾ ਉਹ ਮਨ ਹੀ ਨਹੀਂ ਰਿਹਾ;
जह बरभंडु पिंडु तह नाही रचनहारु तह नाही ॥
ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸੁ ਮਾਹੀ ॥੨॥
The Joiner is forever unattached; now, within whom is the soul said to be contained? ||2||
ਹੁਣ ਤਾਂ ਮਾਇਆ ਦੇ ਮੋਹ ਤੋਂ ਨਿਰਲੇਪ ਜੋੜਨਹਾਰ ਪ੍ਰਭੂ ਆਪ ਹੀ (ਮਨ ਵਿਚ) ਵੱਸ ਰਿਹਾ ਹੈ। ਪਰ, ਇਹ ਅਵਸਥਾ ਕਿਸੇ ਪਾਸ ਬਿਆਨ ਨਹੀਂ ਕੀਤੀ ਜਾ ਸਕਦੀ ॥੨॥
जोड़नहारो सदा अतीता इह कहीऐ किसु माही ॥२॥
ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ ॥
By joining the elements, people cannot join them, and by breaking, they cannot be broken, until the body perishes.
ਜਦ ਤਕ (ਮਨੁੱਖ ਦਾ ਮਨ) ਨਾਸਵੰਤ (ਸਰੀਰ ਨਾਲ ਇੱਕ-ਰੂਪ) ਰਹਿੰਦਾ ਹੈ, ਤਦ ਤਕ ਇਸ ਦੀ ਪ੍ਰੀਤ ਨਾਹ (ਪ੍ਰਭੂ ਨਾਲ) ਜੋੜਿਆਂ ਜੁੜ ਸਕਦੀ ਹੈ, ਨਾਹ (ਮਾਇਆ ਨਾਲੋਂ) ਤੋੜਿਆਂ ਟੁੱਟ ਸਕਦੀ ਹੈ।
जोड़ी जुड़ै न तोड़ी तूटै जब लगु होइ बिनासी ॥
ਕਾ ਕੋ ਠਾਕੁਰੁ ਕਾ ਕੋ ਸੇਵਕੁ ਕੋ ਕਾਹੂ ਕੈ ਜਾਸੀ ॥੩॥
Of whom is the soul the master, and of whom is it the servant? Where, and to whom does it go? ||3||
(ਇਸ ਦਸ਼ਾ ਵਿਚ ਗ੍ਰਸੇ ਹੋਏ) ਮਨ ਦਾ ਨਾਹ ਹੀ ਪ੍ਰਭੂ (ਸਹੀ ਭਾਵ ਵਿਚ) ਖਸਮ ਹੈ, ਨਾਹ ਇਹ ਮਨ ਪ੍ਰਭੂ ਦਾ ਸੇਵਕ ਬਣ ਸਕਦਾ ਹੈ। ਫਿਰ ਕਿਸ ਨੇ ਕਿਸ ਦੇ ਪਾਸ ਜਾਣਾ ਹੈ? (ਭਾਵ, ਇਹ ਦੇਹ-ਅੱਧਿਆਸੀ ਮਨ ਸਰੀਰ ਦੇ ਮੋਹ ਵਿਚੋਂ ਉੱਚਾ ਉੱਠ ਕੇ ਪ੍ਰਭੂ ਦੇ ਚਰਨਾਂ ਵਿਚ ਜਾਂਦਾ ਹੀ ਨਹੀਂ) ॥੩॥
का को ठाकुरु का को सेवकु को काहू कै जासी ॥३॥
ਕਹੁ ਕਬੀਰ ਲਿਵ ਲਾਗਿ ਰਹੀ ਹੈ ਜਹਾ ਬਸੇ ਦਿਨ ਰਾਤੀ ॥
Says Kabeer, I have lovingly focused my attention on that place where the Lord dwells, day and night.
ਕਬੀਰ ਆਖਦਾ ਹੈ- ਮੇਰੀ ਸੁਰਤ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ ਅਤੇ ਦਿਨ ਰਾਤ ਉੱਥੇ ਹੀ ਟਿਕੀ ਰਹਿੰਦੀ ਹੈ (ਪਰ ਇਸ ਤਰ੍ਹਾਂ ਮੈਂ ਉਸ ਦਾ ਭੇਤ ਨਹੀਂ ਪਾ ਸਕਦਾ)।
कहु कबीर लिव लागि रही है जहा बसे दिन राती ॥
ਉਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ ਸਦਾ ਅਬਿਨਾਸੀ ॥੪॥੧॥੫੨॥
Only He Himself truly knows the secrets of His mystery; He is eternal and indestructible. ||4||1||52||
ਉਸ ਦਾ ਭੇਤ ਉਹ ਆਪ ਹੀ ਜਾਣਦਾ ਹੈ, ਅਤੇ ਉਹ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ ॥੪॥੧॥੫੨॥
उआ का मरमु ओही परु जानै ओहु तउ सदा अबिनासी ॥४॥१॥५२॥
ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥
Let contemplation and intuitive meditation be your two ear-rings, and true wisdom your patched overcoat.
ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਨੀ ਤੇ ਪ੍ਰਭੂ ਦਾ ਨਾਮ ਸਿਮਰਨਾ-ਇਹ ਮਾਨੋ, ਮੈਂ ਦੋਹਾਂ ਕੰਨਾਂ ਵਿਚ ਮੁੰਦਰਾਂ ਪਾਈਆਂ ਹੋਈਆਂ ਹਨ। ਪ੍ਰਭੂ ਦਾ ਯਥਾਰਥ ਗਿਆਨ-ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ।
सुरति सिम्रिति दुइ कंनी मुंदा परमिति बाहरि खिंथा ॥
ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥੧॥
In the cave of silence, dwell in your Yogic posture; let the subjugation of desire be your spiritual path. ||1||
ਅਫੁਰ ਅਵਸਥਾ-ਰੂਪ ਗੁਫ਼ਾ ਵਿਚ ਮੈਂ ਆਸਣ ਲਾਈ ਬੈਠਾ ਹਾਂ (ਭਾਵ, ਮੇਰਾ ਮਨ ਹੀ ਮੇਰੀ ਗੁਫ਼ਾ ਹੈ; ਜਿਥੇ ਮੈਂ ਦੁਨੀਆ ਧੰਧਿਆਂ ਵਾਲੇ ਕੋਈ ਫੁਰਨੇ ਨਹੀਂ ਉਠਣ ਦੇਂਦਾ ਤੇ ਇਸ ਤਰ੍ਹਾਂ ਆਪਣੇ ਅੰਦਰ, ਮਾਨੋ, ਇਕ ਏਕਾਂਤ ਵਿਚ ਬੈਠਾ ਹੋਇਆ ਹਾਂ)। ਦੁਨੀਆ ਦੀਆਂ ਕਲਪਣਾ ਤਿਆਗ ਦੇਣੀਆਂ-ਇਹ ਹੈ ਮੇਰਾ (ਜੋਗ-) ਪੰਥ ॥੧॥
सुंन गुफा महि आसणु बैसणु कलप बिबरजित पंथा ॥१॥
ਮੇਰੇ ਰਾਜਨ ਮੈ ਬੈਰਾਗੀ ਜੋਗੀ ॥
O my King, I am a Yogi, a hermit, a renunciate.
ਹੇ ਮੇਰੇ ਪਾਤਸ਼ਾਹ (ਪ੍ਰਭੂ!) ਮੈਂ (ਤੇਰੀ ਯਾਦ ਦੀ) ਲਗਨ ਵਾਲਾ ਜੋਗੀ ਹਾਂ,
मेरे राजन मै बैरागी जोगी ॥
ਮਰਤ ਨ ਸੋਗ ਬਿਓਗੀ ॥੧॥ ਰਹਾਉ ॥
I do not die or suffer pain or separation. ||1||Pause||
(ਇਸ ਵਾਸਤੇ) ਮੌਤ (ਦਾ ਡਰ) ਚਿੰਤਾ ਤੇ ਵਿਛੋੜਾ ਮੈਨੂੰ ਪੋਂਹਦੇ ਨਹੀਂ ਹਨ ॥੧॥ ਰਹਾਉ ॥
मरत न सोग बिओगी ॥१॥ रहाउ ॥
ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ ॥
The solar systems and galaxies are my horn; the whole world is the bag to carry my ashes.
ਸਾਰੇ ਖੰਡਾਂ ਬ੍ਰਹਿਮੰਡਾਂ ਵਿਚ (ਪ੍ਰਭੂ ਦੀ ਵਿਆਪਕਤਾ ਦਾ ਸਭ ਨੂੰ ਸੁਨੇਹਾ ਦੇਣਾ)-ਇਹ, ਮਾਨੋ, ਮੈਂ ਸਿੰਙੀ ਵਜਾ ਰਿਹਾ ਹਾਂ। ਸਾਰੇ ਜਗਤ ਨੂੰ ਨਾਸਵੰਤ ਸਮਝਣਾ-ਇਹ ਹੈ ਮੇਰਾ ਸੁਆਹ ਪਾਣ ਵਾਲਾ ਥੈਲਾ।
खंड ब्रहमंड महि सिंङी मेरा बटूआ सभु जगु भसमाधारी ॥
ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥੨॥
Eliminating the three qualities and finding release from this world is my deep meditation. ||2||
ਤ੍ਰੈਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਪਰਤਾਅ ਦਿੱਤਾ ਹੈ-ਇਹ ਮਾਨੋ, ਮੈਂ ਤਾੜੀ ਲਾਈ ਹੋਈ ਹੈ। ਇਸ ਤਰ੍ਹਾਂ ਮੈਂ ਗ੍ਰਿਹਸਤੀ ਹੁੰਦਾ ਹੋਇਆ ਭੀ ਮੁਕਤ ਹਾਂ ॥੨॥
ताड़ी लागी त्रिपलु पलटीऐ छूटै होइ पसारी ॥२॥
ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥
My mind and breath are the two gourds of my fiddle, and the Lord of all the ages is its frame.
(ਮੇਰੇ ਅੰਦਰ) ਇਕ-ਰਸ ਕਿੰਗੁਰੀ (ਵੀਣਾ) ਵੱਜ ਰਹੀ ਹੈ। ਮੇਰਾ ਮਨ ਅਤੇ ਸੁਆਸ (ਉਸ ਕਿੰਗੁਰੀ ਦੇ) ਦੋਵੇਂ ਤੂੰਬੇ ਹਨ। ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮਨ ਤੇ ਸੁਆਸ ਦੋਹਾਂ ਤੂੰਬਿਆਂ ਨੂੰ ਜੋੜਨ ਵਾਲੀ) ਮੈਂ ਡੰਡੀ ਬਣਾਈ ਹੈ।
मनु पवनु दुइ तूंबा करी है जुग जुग सारद साजी ॥
ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥
The string has become steady, and it does not break; this guitar vibrates with the unstruck melody. ||3||
ਸੁਰਤ ਦੀ ਤਾਰ (ਉਸ ਕਿੰਗੁਰੀ ਦੀ ਵੱਜਣ ਵਾਲੀ ਤੰਤੀ) ਮਜ਼ਬੂਤ ਹੋ ਗਈ ਹੈ, ਕਦੇ ਟੁੱਟਦੇ ਨਹੀਂ ॥੩॥
थिरु भई तंती तूटसि नाही अनहद किंगुरी बाजी ॥३॥
ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ ॥
Hearing it, the mind is enraptured and becomes perfect; it does not waver, and it is not affected by Maya.
(ਇਸ ਅੰਦਰਲੀ ਕਿੰਗੁਰੀ ਦੇ ਰਾਗ ਨੂੰ) ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ।
सुनि मन मगन भए है पूरे माइआ डोल न लागी ॥
ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥੪॥੨॥੫੩॥
Says Kabeer, the bairaagee, the renunciate, who has played such a game, is not reincarnated again into the world of form and substance. ||4||2||53||
ਕਬੀਰ ਆਖਦਾ ਹੈ- ਜੋ ਲਗਨ ਵਾਲਾ ਜੋਗੀ ਅਜਿਹੀ ਖੇਡ ਖੇਡ ਕੇ ਜਾਂਦਾ ਹੈ ਉਸ ਨੂੰ ਫਿਰ ਕਦੇ ਜਨਮ (ਮਰਨ) ਨਹੀਂ ਹੁੰਦਾ ॥੪॥੨॥੫੩॥
कहु कबीर ता कउ पुनरपि जनमु नही खेलि गइओ बैरागी ॥४॥२॥५३॥
ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ ॥
Nine yards, ten yards, and twenty-one yards - weave these into the full piece of cloth;
(ਜਦੋਂ ਜੀਵ ਜਨਮ ਲੈਂਦਾ ਹੈ ਤਾਂ, ਮਾਨੋ,) ਪੂਰੀ ਇਕ ਤਾਣੀ (੪੦ ਗਜ਼ਾਂ ਦੀ ਤਿਆਰ ਹੋ ਜਾਂਦੀ ਹੈ) ਜਿਸ ਵਿਚ ਨੌ ਗੋਲਕਾਂ, ਦਸ ਇੰਦਰੇ ਤੇ ਇੱਕੀ ਗਜ਼ ਹੋਰ ਹੁੰਦੇ ਹਨ (ਭਾਵ, ਪੰਜ ਸੂਖਮ ਤੱਤ, ਪੰਜ ਸਥੂਲ ਤੱਤ, ਦਸ ਪ੍ਰਾਣ ਤੇ ਇਕ ਮਨ-ਇਹ ੨੧ ਗਜ਼ ਤਾਣੀ ਦੇ ਹੋਰ ਹਨ)।
गज नव गज दस गज इकीस पुरीआ एक तनाई ॥
ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ ॥੧॥
take the sixty threads and add nine joints to the seventy-two on the loom. ||1||
ਸੱਠ ਨਾੜੀਆਂ (ਇਹ ਉਸ ਤਾਣੀ ਦੇ ਲੰਮੇ ਪਾਸੇ ਦਾ) ਸੂਤਰ ਹੁੰਦਾ ਹੈ, (ਸਰੀਰ ਦੇ ਨੌ ਜੋੜ ਉਸ ਤਾਣੀ ਦੇ) ਨੌ ਟੋਟੇ ਹਨ ਅਤੇ ਬਹੱਤਰ ਛੋਟੀਆਂ ਨਾੜੀਆਂ (ਇਹ ਉਸ ਤਾਣੀ ਨੂੰ) ਵਾਧੂ ਪੇਟਾ ਲੱਗਾ ਹੋਇਆ ਸਮਝੋ ॥੧॥
साठ सूत नव खंड बहतरि पाटु लगो अधिकाई ॥१॥
ਗਈ ਬੁਨਾਵਨ ਮਾਹੋ ॥
Life weaves itself into its patterns.
ਵਾਸ਼ਨਾ (ਇਹ ਸਰੀਰ ਦੀ ਤਾਣੀ) ਉਣਾਉਣ ਤੁਰ ਪੈਂਦੀ ਹੈ,
गई बुनावन माहो ॥
ਘਰ ਛੋਡਿਐ ਜਾਇ ਜੁਲਾਹੋ ॥੧॥ ਰਹਾਉ ॥
Leaving her home, the soul goes to the world of the weaver. ||1||Pause||
ਜਦੋਂ ਜੀਵ-ਜੁਲਾਹਾ ਪ੍ਰਭੂ ਦੇ ਚਰਨ ਵਿਸਾਰਦਾ ਹੈ। (ਭਾਵ, ਪ੍ਰਭੂ ਨੂੰ ਵਿਸਾਰਨ ਕਰਕੇ ਜੀਵ ਵਾਸ਼ਨਾ ਵਿਚ ਬੱਝ ਜਾਂਦਾ ਹੈ ਤੇ ਇਹ ਵਾਸ਼ਨਾ ਇਸ ਨੂੰ ਸਰੀਰ ਵਿਚ ਲਿਆਉਣ ਦਾ ਕਾਰਨ ਬਣਦੀ ਹੈ) ॥੧॥ ਰਹਾਉ ॥
घर छोडिऐ जाइ जुलाहो ॥१॥ रहाउ ॥
ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ ॥
This cloth cannot be measured in yards or weighed with weights; its food is two and a half measures.
(ਸਰੀਰ-ਰੂਪ ਇਹ ਤਾਣੀ) ਗਜ਼ਾਂ ਨਾਲ ਨਹੀਂ ਮਿਣੀਦੀ, ਤੇ ਵੱਟੇ ਨਾਲ ਤੋਲੀਦੀ ਭੀ ਨਹੀਂ (ਉਂਞ ਇਸ ਤਾਣੀ ਨੂੰ ਭੀ ਹਰ ਰੋਜ਼) ਢਾਈ ਸੇਰ (ਖ਼ੁਰਾਕ-ਰੂਪ) ਪਾਣ ਚਾਹੀਦੀ ਹੈ।
गजी न मिनीऐ तोलि न तुलीऐ पाचनु सेर अढाई ॥
ਜੌ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ ॥੨॥
If it does not obtain food right away, it quarrels with the master of the house. ||2||
ਜੇ ਇਸ ਨੂੰ ਇਹ ਪਾਣ ਵੇਲੇ ਸਿਰ ਨਾ ਮਿਲੇ ਤਾਂ ਘਰ ਵਿਚ ਹੀ ਰੌਲਾ ਪਾ ਦੇਂਦੀ ਹੈ (ਭਾਵ, ਜੇ ਖ਼ੁਰਾਕ ਨਾਹ ਮਿਲੇ ਤਾਂ ਸਰੀਰ ਵਿਚ ਤਰਥੱਲ ਮੱਚ ਜਾਂਦੀ ਹੈ) ॥੨॥
जौ करि पाचनु बेगि न पावै झगरु करै घरहाई ॥२॥
ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ॥
How many days will you sit here, in opposition to your Lord and Master? When will this opportunity come again?
(ਵਾਸ਼ਨਾ-ਬੱਧਾ ਜੀਵ) ਥੋੜੇ ਦਿਨਾਂ ਦੇ ਜੀਊਣ ਖ਼ਾਤਰ ਖਸਮ-ਪ੍ਰਭੂ ਤੋਂ ਆਕੀ ਹੋ ਜਾਂਦਾ ਹੈ (ਪ੍ਰਭੂ ਦੀ ਯਾਦ ਦਾ ਸਮਾ ਗੁਆ ਲੈਂਦਾ ਹੈ ਤੇ ਫਿਰ) ਇਹ ਵੇਲਾ ਹੱਥ ਨਹੀਂ ਆਉਂਦਾ।
दिन की बैठ खसम की बरकस इह बेला कत आई ॥
ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ ॥੩॥
Leaving his pots and pans, and the bobbins wet with his tears, the weaver soul departs in jealous anger. ||3||
(ਆਖ਼ਰ) ਇਹ ਪਦਾਰਥ ਖੁੱਸ ਜਾਂਦੇ ਹਨ, ਮਨ ਦੀਆਂ ਵਾਸ਼ਨਾਂ ਇਹਨਾਂ ਪਦਾਰਥਾਂ ਵਿਚ ਫਸੀਆਂ ਹੀ ਰਹਿ ਜਾਂਦੀਆਂ ਹਨ, (ਇਸ ਵਿਛੋੜੇ ਦੇ ਕਾਰਨ) ਜੀਵ-ਜੁਲਾਹਾ ਖਿੱਝ ਕੇ ਇਥੋਂ ਤੁਰ ਪੈਂਦਾ ਹੈ ॥੩॥
छूटे कूंडे भीगै पुरीआ चलिओ जुलाहो रीसाई ॥३॥
ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥
The wind-pipe is empty now; the thread of the breath does not come out any longer. The thread is tangled; it has run out.
(ਆਖ਼ਰ) ਨਲੀ ਖ਼ਾਲੀ ਹੋ ਜਾਂਦੀ ਹੈ, ਤੰਦ ਨਹੀਂ ਨਿਕਲਦੀ, ਤੁਰ ਉਲਝੀ ਨਹੀਂ ਰਹਿੰਦੀ (ਭਾਵ, ਜੀਵਾਤਮਾ ਸਰੀਰ ਨੂੰ ਛੱਡ ਦੇਂਦਾ ਹੈ, ਸੁਆਸ ਚੱਲਣੇ ਮੁੱਕ ਜਾਂਦੇ ਹਨ, ਸੁਆਸਾਂ ਦਾ ਨਾਭੀ ਨਾਲੋਂ ਸੰਬੰਧ ਟੁੱਟ ਜਾਂਦਾ ਹੈ)।
छोछी नली तंतु नही निकसै नतर रही उरझाई ॥
ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ ॥੪॥੩॥੫੪॥
So renounce the world of form and substance while you remain here, O poor soul; says Kabeer: you must understand this! ||4||3||54||
ਕਬੀਰ ਆਖਦਾ ਹੈ- ਹੇ ਚੰਦਰੀ ਵਾਸ਼ਨਾ! ਇਹ ਜੰਜਾਲ ਛੱਡ ਦੇ, ਤੇ ਹੁਣ ਤਾਂ ਇਸ ਜੀਵ ਦੀ ਖ਼ਲਾਸੀ ਕਰ ॥੪॥੩॥੫੪॥
छोडि पसारु ईहा रहु बपुरी कहु कबीर समझाई ॥४॥३॥५४॥
ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ॥
When one light merges into another, what becomes of it then?
(ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੀ) ਜੋਤ ਨਾਲ ਮਿਲ ਕੇ ਇੱਕ-ਰੂਪ ਹੋ ਜਾਂਦੀ ਹੈ, ਉਸ ਦੇ ਅੰਦਰ ਹਉਮੈ ਬਿਲਕੁਲ ਨਹੀਂ ਰਹਿੰਦੀ।
एक जोति एका मिली किंबा होइ महोइ ॥
ਜਿਤੁ ਘਟਿ ਨਾਮੁ ਨ ਊਪਜੈ ਫੂਟਿ ਮਰੈ ਜਨੁ ਸੋਇ ॥੧॥
That person, within whose heart the Lord's Name does not well up - may that person burst and die! ||1||
ਕੇਵਲ ਉਹੀ ਮਨੁੱਖ ਹਉਮੈ ਨਾਲ ਦੁਖੀ ਹੁੰਦਾ ਹੈ, ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਪੈਦਾ ਹੁੰਦਾ ॥੧॥
जितु घटि नामु न ऊपजै फूटि मरै जनु सोइ ॥१॥
ਸਾਵਲ ਸੁੰਦਰ ਰਾਮਈਆ ॥
O my dark and beautiful Lord,
ਹੇ ਮੇਰੇ ਸਾਂਵਲੇ ਸੁਹਣੇ ਰਾਮ!
सावल सुंदर रामईआ ॥
ਮੇਰਾ ਮਨੁ ਲਾਗਾ ਤੋਹਿ ॥੧॥ ਰਹਾਉ ॥
my mind is attached to You. ||1||Pause||
(ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਤਾਂ ਤੇਰੇ ਚਰਨਾਂ ਵਿਚ ਜੁੜਿਆ ਹੋਇਆ ਹੈ (ਮੈਨੂੰ ਹਉਮੈ ਕਿਉਂ ਦੁਖੀ ਕਰੇ?) ॥੧॥ ਰਹਾਉ ॥
मेरा मनु लागा तोहि ॥१॥ रहाउ ॥
ਸਾਧੁ ਮਿਲੈ ਸਿਧਿ ਪਾਈਐ ਕਿ ਏਹੁ ਜੋਗੁ ਕਿ ਭੋਗੁ ॥
Meeting with the Holy, the perfection of the Siddhas is obtained. What good is Yoga or indulgence in pleasures?
(ਹਉਮੈ ਦੇ ਅਭਾਵ ਅਤੇ ਅੰਦਰਲੀ ਸ਼ਾਂਤੀ-ਠੰਢ ਦੀ) ਇਹ ਸਿੱਧੀ ਸਤਿਗੁਰੂ ਨੂੰ ਮਿਲਿਆਂ ਲੱਭਦੀ ਹੈ। (ਫਿਰ ਇਸ ਸਿੱਧੀ ਦੇ ਸਾਹਮਣੇ ਜੋਗੀਆਂ ਦਾ) ਜੋਗ ਤੁੱਛ ਹੈ, (ਦੁਨੀਆ ਦੇ ਪਦਾਰਥਾਂ ਦਾ) ਭੋਗਣਾ ਭੀ ਕੋਈ ਚੀਜ਼ ਨਹੀਂ ਹੈ
साधु मिलै सिधि पाईऐ कि एहु जोगु कि भोगु ॥
ਦੁਹੁ ਮਿਲਿ ਕਾਰਜੁ ਊਪਜੈ ਰਾਮ ਨਾਮ ਸੰਜੋਗੁ ॥੨॥
When the two meet together, the business is conducted, and the link with the Lord's Name is established. ||2||
ਜਦੋਂ ਸਤਿਗੁਰੂ ਦਾ ਸ਼ਬਦ ਅਤੇ ਸਿੱਖ ਦੀ ਸੁਰਤ ਮਿਲਦੇ ਹਨ, ਤਾਂ ਪਰਮਾਤਮਾ ਦੇ ਨਾਮ ਦਾ ਮਿਲਾਪ-ਰੂਪ ਨਤੀਜਾ ਨਿਕਲਦਾ ਹੈ ॥੨॥
दुहु मिलि कारजु ऊपजै राम नाम संजोगु ॥२॥
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥
People believe that this is just a song, but it is a meditation on God.
ਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸ਼ਬਦ (ਕੋਈ ਸਧਾਰਨ ਜਿਹਾ) ਗੀਤ ਹੀ ਹੈ, ਪਰ ਇਹ ਤਾਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ,
लोगु जानै इहु गीतु है इहु तउ ब्रहम बीचार ॥
ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥
It is like the instructions given to the dying man at Benares. ||3||
(ਜੋ ਹਉਮੈ ਤੋਂ ਜਿਊਂਦਿਆਂ ਹੀ ਮੁਕਤੀ ਦਿਵਾਉਂਦੀ ਹੈ) ਜਿਵੇਂ ਕਾਂਸ਼ੀ ਵਿਚ ਮਨੁੱਖ ਨੂੰ ਮਰਨ ਵੇਲੇ (ਸ਼ਿਵ ਜੀ ਦਾ ਮੁਕਤੀ ਦਾਤਾ) ਉਪਦੇਸ਼ ਮਿਲਦਾ ਖ਼ਿਆਲ ਕੀਤਾ ਜਾਂਦਾ ਹੈ (ਭਾਵ, ਕਾਂਸ਼ੀ ਵਾਲਾ ਉਪਦੇਸ਼ ਤਾਂ ਮਰਨ ਪਿਛੋਂ ਅਸਰ ਕਰਦਾ ਹੋਵੇਗਾ, ਪਰ ਸਤਿਗੁਰੂ ਦਾ ਸ਼ਬਦ ਐਥੇ ਹੀ ਜੀਵਨ-ਮੁਕਤ ਕਰ ਦੇਂਦਾ ਹੈ) ॥੩॥
जिउ कासी उपदेसु होइ मानस मरती बार ॥३॥
ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ ॥
Whoever sings or listens to the Lord's Name with conscious awareness
ਜੋ ਭੀ ਮਨੁੱਖ ਪ੍ਰੇਮ ਨਾਲ ਪ੍ਰਭੂ ਦਾ ਨਾਮ ਗਾਉਂਦਾ ਹੈ ਜਾਂ ਸੁਣਦਾ ਹੈ,
कोई गावै को सुणै हरि नामा चितु लाइ ॥
ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥
- says Kabeer, without a doubt, in the end, he obtains the highest status. ||4||1||4||55||
ਕਬੀਰ ਆਖਦਾ ਹੈ- ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਜ਼ਰੂਰ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੪॥੧॥੪॥੫੫॥
कहु कबीर संसा नही अंति परम गति पाइ ॥४॥१॥४॥५५॥
ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰੁ ਨਹੀ ਤਾਰਿਓ ਰੇ ॥
Those who try to do things by their own efforts are drowned in the terrifying world-ocean; they cannot cross over.
ਹੇ ਭਾਈ! ਜਿਹੜੇ ਜਿਹੜੇ ਭੀ ਮਨੁੱਖ ਅਜਿਹੇ ਜਤਨ ਕਰਦੇ ਹਨ, ਉਹ ਸਾਰੇ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਇਹ ਰਸਮਾਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾਉਂਦੀਆਂ (ਸੰਸਾਰ ਦੇ ਵਿਕਾਰਾਂ ਤੋਂ ਬਚਾ ਨਹੀਂ ਸਕਦੀਆਂ।)
जेते जतन करत ते डूबे भव सागरु नही तारिओ रे ॥
ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ ॥੧॥
Those who practice religious rituals and strict self-discipline - their egotistical pride shall consume their minds. ||1||
ਧਾਰਮਿਕ ਰਸਮਾਂ, ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦੇ ਫ਼ਰਜ਼ ਅਤੇ ਹੋਰ ਕਈ ਕਿਸਮ ਦੇ ਧਾਰਮਿਕ ਪ੍ਰਣ ਕਰਨ ਨਾਲ ਹਉਮੈ (ਮਨੁੱਖ ਦੇ) ਮਨ ਨੂੰ ਸਾੜ ਦੇਂਦੀ ਹੈ ॥੧॥
करम धरम करते बहु संजम अहंबुधि मनु जारिओ रे ॥१॥
ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ ॥
Your Lord and Master has given you the breath of life and food to sustain you; Oh, why have you forgotten Him?
ਹੇ ਭਾਈ! ਜਿੰਦ ਤੇ ਰੋਜ਼ੀ ਦੇ ਦੇਣ ਵਾਲਾ ਇਕ ਪਰਮਾਤਮਾ ਹੀ ਹੈ। ਤੂੰ ਉਸ ਨੂੰ ਆਪਣੇ ਮਨੋਂ ਕਿਉਂ ਭੁਲਾ ਦਿੱਤਾ ਹੈ?
सास ग्रास को दातो ठाकुरु सो किउ मनहु बिसारिओ रे ॥
ਹੀਰਾ ਲਾਲੁ ਅਮੋਲੁ ਜਨਮੁ ਹੈ ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥
Human birth is a priceless jewel, which has been squandered in exchange for a worthless shell. ||1||Pause||
ਇਹ (ਮਨੁੱਖਾ-) ਜਨਮ (ਮਾਨੋ) ਹੀਰਾ ਹੈ, ਅਮੋਲਕ ਲਾਲ ਹੈ, ਪਰ ਤੂੰ ਤਾਂ ਇਸ ਨੂੰ ਕੌਡੀ ਦੀ ਖ਼ਾਤਰ ਗਵਾ ਦਿੱਤਾ ਹੈ ॥੧॥ ਰਹਾਉ ॥
हीरा लालु अमोलु जनमु है कउडी बदलै हारिओ रे ॥१॥ रहाउ ॥
ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ ॥
The thirst of desire and the hunger of doubt afflict you; you do not contemplate the Lord in your heart.
ਹੇ ਭਾਈ! ਤੂੰ ਕਦੇ ਆਪਣੇ ਦਿਲ ਵਿਚ ਵਿਚਾਰ ਨਹੀਂ ਕੀਤੀ ਕਿ ਭਟਕਣਾ ਦੇ ਕਾਰਨ ਤੈਨੂੰ ਤਾਂ ਮਾਇਆ ਦੀ ਭੁੱਖ-ਤ੍ਰੇਹ ਲੱਗੀ ਹੋਈ ਹੈ।
त्रिसना त्रिखा भूख भ्रमि लागी हिरदै नाहि बीचारिओ रे ॥
ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥੨॥
Intoxicated with pride, you cheat yourself; you have not enshrined the Word of the Guru's Shabad within your mind. ||2||
(ਕਰਮਾਂ ਧਰਮਾਂ ਵਿਚ ਹੀ) ਤੂੰ ਮਸਤਿਆ ਤੇ ਹੰਕਾਰਿਆ ਰਹਿੰਦਾ ਹੈਂ। ਗੁਰੂ ਦਾ ਸ਼ਬਦ ਤੂੰ ਕਦੇ ਆਪਣੇ ਮਨ ਵਿਚ ਵਸਾਇਆ ਹੀ ਨਹੀਂ ॥੨॥
उनमत मान हिरिओ मन माही गुर का सबदु न धारिओ रे ॥२॥
ਸੁਆਦ ਲੁਭਤ ਇੰਦ੍ਰੀ ਰਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ ॥
Those who are deluded by sensual pleasures, who are tempted by sexual delights and enjoy wine are corrupt.
(ਪ੍ਰਭੂ ਨੂੰ ਵਿਸਾਰਨ ਕਰਕੇ) ਤੂੰ (ਦੁਨੀਆ ਦੇ) ਸੁਆਦਾਂ ਦਾ ਲੋਭੀ ਬਣ ਰਿਹਾ ਹੈਂ। ਇੰਦ੍ਰੀ ਦੇ ਚਸਕੇ ਦਾ ਪ੍ਰੇਰਿਆ ਹੋਇਆ ਤੂੰ ਵਿਕਾਰਾਂ ਦੇ ਨਸ਼ੇ ਦੇ ਸੁਆਦ ਲੈਂਦਾ ਰਹਿੰਦਾ ਹੈਂ।
सुआद लुभत इंद्री रस प्रेरिओ मद रस लैत बिकारिओ रे ॥
ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ ॥੩॥
But those who, through destiny and good karma, join the Society of the Saints, float over the ocean, like iron attached to wood. ||3||
ਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ (ਜਾਗਦੇ) ਹਨ, ਉਹਨਾਂ ਨੂੰ ਸਾਧ-ਸੰਗਤ ਵਿਚ (ਲਿਆ ਕੇ ਪ੍ਰਭੂ ਵਿਕਾਰਾਂ ਤੋਂ ਇਉਂ) ਬਚਾਉਂਦਾ ਹੈ ਜਿਵੇਂ ਲੱਕੜੀ ਲੋਹੇ ਨੂੰ (ਸਮੁੰਦਰ ਤੋਂ) ਪਾਰ ਲੰਘਾਉਂਦੀ ਹੈ ॥੩॥
करम भाग संतन संगाने कासट लोह उधारिओ रे ॥३॥
ਧਾਵਤ ਜੋਨਿ ਜਨਮ ਭ੍ਰਮਿ ਥਾਕੇ ਅਬ ਦੁਖ ਕਰਿ ਹਮ ਹਾਰਿਓ ਰੇ ॥
I have wandered in doubt and confusion, through birth and reincarnation; now, I am so tired. I am suffering in pain and wasting away.
ਜੂਨਾਂ ਵਿਚ, ਜਨਮਾਂ ਵਿਚ ਦੌੜ ਦੌੜ ਕੇ, ਭਟਕ ਭਟਕ ਕੇ ਮੈਂ ਤਾਂ ਥੱਕ ਗਿਆ ਹਾਂ। ਦੁੱਖ ਸਹਾਰ ਸਹਾਰ ਕੇ ਹੋਰ ਆਸਰੇ ਛੱਡ ਬੈਠਾ ਹਾਂ (ਅਤੇ ਗੁਰੂ ਦੀ ਸ਼ਰਨ ਲਈ ਹੈ।)
धावत जोनि जनम भ्रमि थाके अब दुख करि हम हारिओ रे ॥
ਕਹਿ ਕਬੀਰ ਗੁਰ ਮਿਲਤ ਮਹਾ ਰਸੁ ਪ੍ਰੇਮ ਭਗਤਿ ਨਿਸਤਾਰਿਓ ਰੇ ॥੪॥੧॥੫॥੫੬॥
Says Kabeer, meeting with the Guru, I have obtained supreme joy; my love and devotion have saved me. ||4||1||5||56||
ਕਬੀਰ ਆਖਦਾ ਹੈ-ਸਤਿਗੁਰੂ ਨੂੰ ਮਿਲਦਿਆਂ ਹੀ (ਪ੍ਰਭੂ ਦਾ ਨਾਮ-ਰੂਪ) ਸਭ ਤੋਂ ਸ੍ਰ੍ਰੇਸ਼ਟ ਰਸ ਪੈਦਾ ਹੁੰਦਾ ਹੈ, ਅਤੇ ਪਿਆਰ ਨਾਲ ਕੀਤੀ ਹੋਈ ਪ੍ਰਭੂ ਦੀ ਭਗਤੀ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚਾ ਲੈਂਦੀ ਹੈ ॥੪॥੧॥੫॥੫੬॥
कहि कबीर गुर मिलत महा रसु प्रेम भगति निसतारिओ रे ॥४॥१॥५॥५६॥
ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥
Like the straw figure of a female elephant, fashioned to trap the bull elephant, O crazy mind, the Lord of the Universe has staged the drama of this world.
ਹੇ ਕਮਲੇ ਮਨਾ! (ਇਹ ਜਗਤ) ਪਰਮਾਤਮਾ ਨੇ (ਜੀਵਾਂ ਨੂੰ ਰੁੱਝੇ ਰੱਖਣ ਲਈ) ਇਕ ਖੇਡ ਬਣਾਈ ਹੈ ਜਿਵੇਂ (ਲੋਕ ਹਾਥੀ ਨੂੰ ਫੜਨ ਲਈ) ਕਲਬੂਤ ਦੀ ਹਥਣੀ (ਬਣਾਉਂਦੇ ਹਨ);
कालबूत की हसतनी मन बउरा रे चलतु रचिओ जगदीस ॥
ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ॥੧॥
Attracted by the lure of sexual desire, the elephant is captured, O crazy mind, and now the halter is placed around its neck. ||1||
(ਉਸ ਹਥਣੀ ਨੂੰ ਵੇਖ ਕੇ) ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ ਤੇ ਆਪਣੇ ਸਿਰ ਉੱਤੇ (ਸਦਾ ਮਹਾਉਤ ਦਾ) ਅੰਕਸ ਸਹਾਰਦਾ ਹੈ, (ਤਿਵੇਂ) ਹੇ ਝੱਲੇ ਮਨ! (ਤੂੰ ਭੀ ਮਨ-ਮੋਹਨੀ ਮਾਇਆ ਵਿਚ ਫਸ ਕੇ ਦੁੱਖ ਸਹਾਰਦਾ ਹੈਂ) ॥੧॥
काम सुआइ गज बसि परे मन बउरा रे अंकसु सहिओ सीस ॥१॥
ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥
So escape from corruption and immerse yourself in the Lord; take this advice, O crazy mind.
ਹੇ ਮੂਰਖ ਮਨ! ਅਕਲ ਕਰ, ਵਿਸ਼ਿਆਂ ਤੋਂ ਬਚਿਆ ਰਹੁ ਤੇ ਪ੍ਰਭੂ ਵਿਚ ਜੁੜਿਆ ਕਰ।
बिखै बाचु हरि राचु समझु मन बउरा रे ॥
ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥
You have not meditated fearlessly on the Lord, O crazy mind; you have not embarked upon the Lord's Boat. ||1||Pause||
ਤੂੰ ਸਹਿਮ ਛੱਡ ਕੇ ਕਿਉਂ ਪਰਮਾਤਮਾ ਨੂੰ ਨਹੀਂ ਸਿਮਰਦਾ ਤੇ ਕਿਉਂ ਪ੍ਰਭੂ ਦਾ ਆਸਰਾ ਨਹੀਂ ਲੈਂਦਾ? ॥੧॥ ਰਹਾਉ ॥
निरभै होइ न हरि भजे मन बउरा रे गहिओ न राम जहाजु ॥१॥ रहाउ ॥
ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥
The monkey stretches out its hand, O crazy mind, and takes a handful of corn;
ਹੇ ਕਮਲੇ ਮਨ! ਬਾਂਦਰ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ,
मरकट मुसटी अनाज की मन बउरा रे लीनी हाथु पसारि ॥
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥
now unable to escape, O crazy mind, it is made to dance door to door. ||2||
ਤੇ ਉਸ ਨੂੰ ਸਹਿਮ ਪੈ ਗਿਆ ਕਿ ਕੈਦ ਵਿਚੋਂ ਕਿਵੇਂ ਨਿਕਲੇ। (ਉਸ ਲਾਲਚ ਦੇ ਕਾਰਨ ਹੁਣ) ਹਰੇਕ ਘਰ ਦੇ ਬੂਹੇ ਤੇ ਨੱਚਦਾ ਫਿਰਦਾ ਹੈ ॥੨॥
छूटन को सहसा परिआ मन बउरा रे नाचिओ घर घर बारि ॥२॥
ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥
Like the parrot caught in the trap, O crazy mind, you are trapped by the affairs of Maya.
ਹੇ ਝੱਲੇ ਮਨਾਂ! ਜਗਤ ਦੀ ਮਾਇਆ ਦਾ ਇਉਂ ਹੀ ਵਰਤਾਰਾ ਹੈ (ਭਾਵ, ਮਾਇਆ ਜੀਵ ਨੂੰ ਇਉਂ ਹੀ ਮੋਹ ਵਿਚ ਫਸਾਉਂਦੀ ਹੈ) ਜਿਵੇਂ ਤੋਤਾ ਨਲਨੀ (ਤੇ ਬੈਠ ਕੇ) ਫਸ ਜਾਂਦਾ ਹੈ।
जिउ नलनी सूअटा गहिओ मन बउरा रे माया इहु बिउहारु ॥
ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥
Like the weak dye of the safflower, O crazy mind, so is the expanse of this world of form and substance. ||3||
ਹੇ ਕਮਲੇ ਮਨ! ਜਿਵੇਂ ਕਸੁੰਭੇ ਦਾ ਰੰਗ (ਥੋੜੇ ਹੀ ਦਿਨ ਰਹਿੰਦਾ) ਹੈ, ਇਸੇ ਤਰ੍ਹਾਂ ਜਗਤ ਦਾ ਖਿਲਾਰਾ (ਚਾਰ ਦਿਨ ਲਈ ਹੀ) ਖਿਲਰਿਆ ਹੋਇਆ ਹੈ ॥੩॥
जैसा रंगु कसुंभ का मन बउरा रे तिउ पसरिओ पासारु ॥३॥
ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥
There are so many holy shrines in which to bathe, O crazy mind, and so many gods to worship.
ਹੇ ਝੱਲੇ ਮਨਾਂ! (ਭਾਵੇਂ) ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ, ਤੇ ਪੂਜਣ ਲਈ ਬਥੇਰੇ ਦੇਵਤੇ ਹਨ (ਭਾਵ, ਭਾਵੇਂ ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਕਈ ਦੇਵਤਿਆਂ ਦੀ ਪੂਜਾ ਕਰਦੇ ਹਨ)
नावन कउ तीरथ घने मन बउरा रे पूजन कउ बहु देव ॥
ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥
Says Kabeer, you shall not be saved like this, O crazy mind; only by serving the Lord will you find release. ||4||1||6||57||
ਕਬੀਰ ਆਖਦਾ ਹੈ- ਪਰ (ਇਸ ਸਹਿਮ ਤੋਂ ਤੇ ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਖ਼ਲਾਸੀ ਸਿਰਫ਼ ਪ੍ਰਭੂ ਦਾ ਸਿਮਰਨ ਕੀਤਿਆਂ ਹੀ ਹੁੰਦੀ ਹੈ ॥੪॥੧॥੬॥੫੭॥
कहु कबीर छूटनु नही मन बउरा रे छूटनु हरि की सेव ॥४॥१॥६॥५७॥
ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ ॥
Fire does not burn it, and the wind does not blow it away; thieves cannot get near it.
(ਹੇ ਭਾਈ!) ਇਸ ਧਨ ਨੂੰ ਨਾਹ ਅੱਗ ਸਾੜ ਸਕਦੀ ਹੈ, ਨਾਹ ਹਵਾ ਉਡਾ ਕੇ ਲੈ ਜਾ ਸਕਦੀ ਹੈ, ਅਤੇ ਨਾਹ ਹੀ ਕੋਈ ਚੋਰ ਇਸ ਦੇ ਨੇੜੇ ਢੁਕ ਸਕਦਾ ਹੈ।
अगनि न दहै पवनु नही मगनै तसकरु नेरि न आवै ॥
ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ ॥੧॥
Accumulate the wealth of the Lord's Name; that wealth does not go anywhere. ||1||
ਪਰਮਾਤਮਾ ਦਾ ਨਾਮ-ਰੂਪ ਧਨ ਇਕੱਠਾ ਕਰ, ਇਹ ਕਿਧਰੇ ਨਾਸ ਨਹੀਂ ਹੁੰਦਾ ॥੧॥
राम नाम धनु करि संचउनी सो धनु कत ही न जावै ॥१॥
ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥
My wealth is God, the Lord of Wealth, the Lord of the Universe, the Support of the earth: this is called the most excellent wealth.
ਸਾਡਾ ਧਨ ਤਾਂ ਮਾਧੋ ਗੋਬਿੰਦ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ। (ਸਾਡੇ ਮਤ ਵਿਚ ਤਾਂ) ਇਸੇ ਧਨ ਨੂੰ ਸਭ ਧਨਾਂ ਨਾਲੋਂ ਚੰਗਾ ਵਧੀਆ ਆਖੀਦਾ ਹੈ।
हमरा धनु माधउ गोबिंदु धरणीधरु इहै सार धनु कहीऐ ॥
ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥੧॥ ਰਹਾਉ ॥
The peace which is obtained by serving God, the Lord of the Universe - that peace cannot be found in kingdoms or power. ||1||Pause||
ਜੋ ਸੁਖ ਪਰਮਾਤਮਾ ਗੋਬਿੰਦ ਦੇ ਭਜਨ ਵਿਚ ਮਿਲਦਾ ਹੈ, ਉਹ ਸੁਖ ਰਾਜ ਵਿਚ (ਭੀ) ਨਹੀਂ ਲੱਭਦਾ ॥੧॥ ਰਹਾਉ ॥
जो सुखु प्रभ गोबिंद की सेवा सो सुखु राजि न लहीऐ ॥१॥ रहाउ ॥
ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ ॥
Shiva and Sanak, in their search for this wealth, became Udaasees, and renounced the world.
ਇਸ (ਨਾਮ) ਧਨ ਦੀ ਖ਼ਾਤਰ ਸ਼ਿਵ ਤੇ ਸਨਕ ਆਦਿਕ (ਬ੍ਰਹਮਾ ਦੇ ਚਾਰੇ ਪੁੱਤਰ) ਭਾਲ ਕਰਦੇ ਕਰਦੇ ਜਗਤ ਤੋਂ ਵਿਰਕਤ ਹੋਏ।
इसु धन कारणि सिव सनकादिक खोजत भए उदासी ॥
ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ ॥੨॥
One whose mind is filled with the Lord of liberation, and whose tongue chants the Name of the Lord, shall not be caught by the noose of Death. ||2||
ਜਿਸ ਮਨੁੱਖ ਦੇ ਮਨ ਵਿਚ ਮੁਕਤੀ ਦਾਤਾ ਪ੍ਰਭੂ ਵੱਸਦਾ ਹੈ, ਜਿਸ ਦੀ ਜੀਭ ਤੇ ਅਕਾਲ ਪੁਰਖ ਟਿਕਿਆ ਹੈ, ਉਸ ਨੂੰ ਜਮ ਦੀ (ਮੋਹ-ਰੂਪ) ਫਾਹੀ ਨਹੀਂ ਪੈ ਸਕਦੀ ॥੨॥
मनि मुकंदु जिहबा नाराइनु परै न जम की फासी ॥२॥
ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ ॥
My own wealth is the spiritual wisdom and devotion given by the Guru; my mind is held steady in perfect neutral balance.
ਪ੍ਰਭੂ ਦੀ ਭਗਤੀ, ਪ੍ਰਭੂ ਦਾ ਗਿਆਨ ਹੀ, (ਜੀਵ ਦਾ) ਨਿਰੋਲ ਆਪਣਾ ਧਨ (ਹੋ ਸਕਦਾ) ਹੈ। ਜਿਸ ਸੁਚੱਜੀ ਮਤ ਵਾਲੇ ਨੂੰ ਗੁਰੂ ਨੇ (ਇਹ ਦਾਤ) ਦਿਤੀ ਹੈ, ਉਸ ਦਾ ਮਨ ਉਸ ਪ੍ਰਭੂ ਵਿਚ ਟਿਕਦਾ ਹੈ।
निज धनु गिआनु भगति गुरि दीनी तासु सुमति मनु लागा ॥
ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥
It is like water for the burning soul, like an anchoring support for the wandering mind; the bondage of doubt and fear is dispelled. ||3||
(ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਲਈ (ਇਹ ਨਾਮ-ਧਨ) ਪਾਣੀ ਹੈ, ਤੇ ਭਟਕਦੇ ਮਨ ਨੂੰ ਇਹ ਥੰਮ੍ਹੀ ਹੈ, (ਨਾਮ ਦੀ ਬਰਕਤ ਨਾਲ) ਭਰਮਾਂ ਦੇ ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ ॥੩॥
जलत अंभ थंभि मनु धावत भरम बंधन भउ भागा ॥३॥
ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ ॥
Says Kabeer: O you who are intoxicated with sexual desire, reflect upon this in your heart, and see.
ਕਬੀਰ ਆਖਦਾ ਹੈ-ਹੇ ਕਾਮ-ਵਾਸ਼ਨਾ ਵਿਚ ਮੱਤੇ ਹੋਏ (ਰਾਜਨ!) ਮਨ ਵਿਚ ਸੋਚ ਕੇ ਵੇਖ,
कहै कबीरु मदन के माते हिरदै देखु बीचारी ॥
ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ ॥੪॥੧॥੭॥੫੮॥
Within your home there are hundreds of thousands, millions of horses and elephants; but within my home is the One Lord. ||4||1||7||58||
ਜੇ ਤੇਰੇ ਘਰ ਵਿਚ ਲੱਖਾਂ ਕ੍ਰੋੜਾਂ ਘੋੜੇ ਤੇ ਹਾਥੀ ਹਨ ਤਾਂ ਸਾਡੇ (ਹਿਰਦੇ-) ਘਰ ਵਿਚ (ਇਹ ਸਾਰੇ ਪਦਾਰਥ ਦੇਣ ਵਾਲਾ) ਇਕ ਪਰਮਾਤਮਾ (ਵੱਸਦਾ) ਹੈ ॥੪॥੧॥੭॥੫੮॥
तुम घरि लाख कोटि अस्व हसती हम घरि एकु मुरारी ॥४॥१॥७॥५८॥
ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ ॥
Like the monkey with a handful of grain, who will not let go because of greed
ਜਿਵੇਂ (ਕਿਸੇ) ਬਾਂਦਰ ਦੇ ਹੱਥ (ਭੁੱਜੇ) ਛੋਲਿਆਂ ਦੀ ਮੁੱਠ ਆਈ, ਪਰ ਲੋਭੀ ਬਾਂਦਰ ਨੇ (ਕੁੱਜੀ ਵਿਚ ਹੱਥ ਫਸਿਆ ਵੇਖ ਕੇ ਭੀ ਛੋਲਿਆਂ ਦੀ ਮੁੱਠ) ਨਾਹ ਛੱਡੀ, (ਤੇ ਕਾਬੂ ਆ ਗਿਆ)
जिउ कपि के कर मुसटि चनन की लुबधि न तिआगु दइओ ॥
ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰਿ ਗਰਹਿ ਪਰਿਓ ॥੧॥
- just so, all the deeds committed in greed ultimately become a noose around one's neck. ||1||
(ਇਸੇ ਤਰ੍ਹਾਂ) ਲੋਭ ਦੇ ਵੱਸ ਹੋ ਕੇ ਜੋ ਜੋ ਕੰਮ ਜੀਵ ਕਰਦਾ ਹੈ, ਉਹ ਸਾਰੇ ਮੁੜ (ਮੋਹ ਦੇ ਬੰਧਨ-ਰੂਪ ਜ਼ੰਜੀਰ ਬਣ ਕੇ ਇਸ ਦੇ) ਗਲ ਵਿਚ ਪੈਂਦੇ ਹਨ ॥੧॥
जो जो करम कीए लालच सिउ ते फिरि गरहि परिओ ॥१॥
ਭਗਤਿ ਬਿਨੁ ਬਿਰਥੇ ਜਨਮੁ ਗਇਓ ॥
Without devotional worship, human life passes away in vain.
ਪਰਮਾਤਮਾ ਦੀ ਭਗਤੀ ਤੋਂ ਬਿਨਾ ਮਨੁੱਖਾ ਜਨਮ ਵਿਅਰਥ ਹੀ ਜਾਂਦਾ ਹੈ (ਕਿਉਂਕਿ ਹਿਰਦੇ ਵਿਚ ਪ੍ਰਭੂ ਆ ਕੇ ਨਹੀਂ ਵੱਸਦਾ)।
भगति बिनु बिरथे जनमु गइओ ॥
ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚੁ ਰਹਿਓ ॥੧॥ ਰਹਾਉ ॥
Without the Saadh Sangat, the Company of the Holy, without vibrating and meditating on the Lord God, one does not abide in Truth. ||1||Pause||
ਤੇ, ਸਾਧ ਸੰਗਤਿ ਵਿਚ (ਆ ਕੇ) ਭਗਵਾਨ ਦਾ ਸਿਮਰਨ ਕਰਨ ਤੋਂ ਬਿਨਾ ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਕਿਸੇ ਭੀ ਹਿਰਦੇ ਵਿਚ ਟਿਕ ਹੀ ਨਹੀਂ ਸਕਦਾ ॥੧॥ ਰਹਾਉ ॥
साधसंगति भगवान भजन बिनु कही न सचु रहिओ ॥१॥ रहाउ ॥
ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹਿ ਨ ਘ੍ਰਾਉ ਲਇਓ ॥
Like the flower which blossoms in the wilderness with no one to enjoy its fragrance,
ਜਿਵੇਂ ਜੰਗਲ ਵਿਚ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਕੋਈ ਭੀ ਨਹੀਂ ਲੈ ਸਕਦਾ (ਉਹ ਫੁੱਲ ਉਜਾੜ ਵਿਚ ਕਿਸੇ ਪ੍ਰਾਣੀ ਨੂੰ ਸੁਗੰਧੀ ਨਾਹ ਦੇਣ ਦੇ ਕਾਰਨ ਆਪਣਾ ਖੇੜਾ ਵਿਅਰਥ ਹੀ ਖੇੜ ਜਾਂਦੇ ਹਨ),
जिउ उदिआन कुसम परफुलित किनहि न घ्राउ लइओ ॥
ਤੈਸੇ ਭ੍ਰਮਤ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ ਹਇਓ ॥੨॥
so do people wander in reincarnation; over and over again, they are destroyed by Death. ||2||
ਤਿਵੇਂ, (ਪ੍ਰਭੂ ਦੀ ਬੰਦਗੀ ਤੋਂ ਬਿਨਾ) ਜੀਵ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ, ਤੇ ਮੁੜ ਮੁੜ ਕਾਲ-ਵੱਸ ਪੈਂਦੇ ਰਹਿੰਦੇ ਹਨ ॥੨॥
तैसे भ्रमत अनेक जोनि महि फिरि फिरि काल हइओ ॥२॥
ਇਆ ਧਨ ਜੋਬਨ ਅਰੁ ਸੁਤ ਦਾਰਾ ਪੇਖਨ ਕਉ ਜੁ ਦਇਓ ॥
This wealth, youth, children and spouse which the Lord has given you - this is all just a passing show.
ਧਨ, ਜੁਆਨੀ, ਪੁੱਤਰ ਤੇ ਇਸਤ੍ਰੀ ਇਹ ਸਾਰੇ ਉਸ ਪ੍ਰਭੂ ਨੇ (ਜੀਵ ਨੂੰ ਕਿਸੇ ਤਮਾਸ਼ੇ ਵਿਚ ਨਿਰਲੇਪ ਜਿਹਾ ਰਹਿਣ ਵਾਂਗ) ਵੇਖਣ ਲਈ ਦਿੱਤੇ ਹਨ (ਕਿ ਇਸ ਜਗਤ-ਤਮਾਸ਼ੇ ਵਿਚ ਇਹ ਨਿਰਲੇਪ ਹੀ ਰਹੇ),
इआ धन जोबन अरु सुत दारा पेखन कउ जु दइओ ॥
ਤਿਨ ਹੀ ਮਾਹਿ ਅਟਕਿ ਜੋ ਉਰਝੇ ਇੰਦ੍ਰੀ ਪ੍ਰੇਰਿ ਲਇਓ ॥੩॥
Those who are caught and entangled in these are carried away by sensual desire. ||3||
ਪਰ ਜੀਵ ਇਹਨਾਂ ਵਿਚ ਹੀ ਰੁਕ ਕੇ ਫਸ ਜਾਂਦੇ ਹਨ; ਇੰਦ੍ਰੇ ਜੀਵ ਨੂੰ ਖਿੱਚ ਲੈਂਦੇ ਹਨ ॥੩॥
तिन ही माहि अटकि जो उरझे इंद्री प्रेरि लइओ ॥३॥
ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ ॥
Age is the fire, and the body is the house of straw; on all four sides, this play is being played out.
ਕਬੀਰ ਆਖਦਾ ਹੈ-ਇਹ ਸਰੀਰ (ਮਾਨੋ) ਕੱਖਾਂ ਦਾ ਕੋਠਾ ਹੈ, ਉਮਰ (ਦੇ ਦਿਨ ਬੀਤਦੇ ਜਾਣੇ ਇਸ ਕੋਠੇ ਨੂੰ) ਅੱਗ ਲੱਗੀ ਹੋਈ ਹੈ, ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ, (ਪਰ ਕੋਈ ਭੀ ਇਸ ਪਾਸੇ ਧਿਆਨ ਨਹੀਂ ਦੇਂਦਾ; ਕਿਆ ਅਚਰਜ ਭਿਆਨਕ ਦ੍ਰਿਸ਼ ਹੈ!)
अउध अनल तनु तिन को मंदरु चहु दिस ठाटु ठइओ ॥
ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ ਓਟ ਲਇਓ ॥੪॥੧॥੮॥੫੯॥
Says Kabeer, to cross over the terrifying world-ocean, I have taken to the Shelter of the True Guru. ||4||1||8||59||
ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤਾਂ ਸਤਿਗੁਰੂ ਦਾ ਆਸਰਾ ਲਿਆ ਹੈ ॥੪॥੧॥੮॥੫੯॥
कहि कबीर भै सागर तरन कउ मै सतिगुर ओट लइओ ॥४॥१॥८॥५९॥
ਪਾਨੀ ਮੈਲਾ ਮਾਟੀ ਗੋਰੀ ॥
The water of the sperm is cloudy, and the egg of the ovary is crimson.
(ਹੇ ਅਹੰਕਾਰੀ ਜੀਵ! ਕਿਸ ਗੱਲ ਦਾ ਮਾਣ ਕਰਦਾ ਹੈਂ?) ਪਿਉ ਦੀ ਗੰਦੀ ਬੂੰਦ ਅਤੇ ਮਾਂ ਦੀ ਰਕਤ-
पानी मैला माटी गोरी ॥
ਇਸ ਮਾਟੀ ਕੀ ਪੁਤਰੀ ਜੋਰੀ ॥੧॥
From this clay, the puppet is fashioned. ||1||
(ਇਹਨਾਂ ਦੋਹਾਂ ਤੋਂ ਤਾਂ ਪਰਮਾਤਮਾ ਨੇ) ਜੀਵ ਦਾ ਇਹ ਮਿੱਟੀ ਦਾ ਬੁੱਤ ਬਣਾਇਆ ਹੈ ॥੧॥
इस माटी की पुतरी जोरी ॥१॥
ਮੈ ਨਾਹੀ ਕਛੁ ਆਹਿ ਨ ਮੋਰਾ ॥
I am nothing, and nothing is mine.
ਹੇ ਪ੍ਰਭੂ! (ਤੈਥੋਂ ਵੱਖਰੀ) ਮੇਰੀ ਕੋਈ ਹਸਤੀ ਨਹੀਂ ਹੈ ਅਤੇ ਕੋਈ ਮੇਰੀ ਮਲਕੀਅਤ ਨਹੀਂ ਹੈ।
मै नाही कछु आहि न मोरा ॥
ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥੧॥ ਰਹਾਉ ॥
This body, wealth, and all delicacies are Yours, O Lord of the Universe. ||1||Pause||
ਹੇ ਮੇਰੇ ਗੋਬਿੰਦ! ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ॥੧॥ ਰਹਾਉ ॥
तनु धनु सभु रसु गोबिंद तोरा ॥१॥ रहाउ ॥
ਇਸ ਮਾਟੀ ਮਹਿ ਪਵਨੁ ਸਮਾਇਆ ॥
Into this clay, the breath is infused.
ਇਸ ਮਿੱਟੀ (ਦੇ ਪੁਤਲੇ) ਵਿਚ (ਇਸ ਨੂੰ ਖੜਾ ਰੱਖਣ ਲਈ) ਪ੍ਰਾਣ ਟਿਕੇ ਹੋਏ ਹਨ,
इस माटी महि पवनु समाइआ ॥
ਝੂਠਾ ਪਰਪੰਚੁ ਜੋਰਿ ਚਲਾਇਆ ॥੨॥
By Your Power, You have set this false contrivance in motion. ||2||
(ਪਰ ਇਸ ਕਮਜ਼ੋਰ ਜਿਹੀ ਥੰਮ੍ਹੀ ਨੂੰ ਨਾਹ ਸਮਝਦਾ ਹੋਇਆ) ਜੀਵ ਝੂਠਾ ਖਿਲਾਰਾ ਖਿਲਾਰ ਬੈਠਦਾ ਹੈ ॥੨॥
झूठा परपंचु जोरि चलाइआ ॥२॥
ਕਿਨਹੂ ਲਾਖ ਪਾਂਚ ਕੀ ਜੋਰੀ ॥
Some collect hundreds of thousands of dollars,
ਜਿਨ੍ਹਾਂ ਜੀਵਾਂ ਨੇ ਪੰਜ ਪੰਜ ਲੱਖ ਦੀ ਜਾਇਦਾਦ ਜੋੜ ਲਈ ਹੈ,
किनहू लाख पांच की जोरी ॥
ਅੰਤ ਕੀ ਬਾਰ ਗਗਰੀਆ ਫੋਰੀ ॥੩॥
but in the end, the pitcher of the body bursts. ||3||
ਮੌਤ ਆਇਆਂ ਉਹਨਾਂ ਦਾ ਭੀ ਸਰੀਰ-ਰੂਪ ਭਾਂਡਾ ਭੱਜ ਜਾਂਦਾ ਹੈ ॥੩॥
अंत की बार गगरीआ फोरी ॥३॥
ਕਹਿ ਕਬੀਰ ਇਕ ਨੀਵ ਉਸਾਰੀ ॥
Says Kabeer, that single foundation which you have laid
ਕਬੀਰ ਆਖਦਾ ਹੈ-ਹੇ ਅਹੰਕਾਰੀ ਜੀਵ! ਤੇਰੀ ਤਾਂ ਜੋ ਨੀਂਹ ਹੀ ਖੜੀ ਕੀਤੀ ਗਈ ਹੈ,
कहि कबीर इक नीव उसारी ॥
ਖਿਨ ਮਹਿ ਬਿਨਸਿ ਜਾਇ ਅਹੰਕਾਰੀ ॥੪॥੧॥੯॥੬੦॥
will be destroyed in an instant - you are so egotistical. ||4||1||9||60||
ਉਹ ਇਕ ਪਲਕ ਵਿਚ ਨਾਸ ਹੋ ਜਾਣ ਵਾਲੀ ਹੈ ॥੪॥੧॥੯॥੬੦॥
खिन महि बिनसि जाइ अहंकारी ॥४॥१॥९॥६०॥
ਰਾਮ ਜਪਉ ਜੀਅ ਐਸੇ ਐਸੇ ॥
Just as Dhroo and Prahlaad meditated on the Lord,
ਹੇ ਜਿੰਦੇ! (ਇਉਂ ਅਰਦਾਸ ਕਰ, ਕਿ) ਹੇ ਪ੍ਰਭੂ! ਮੈਂ ਤੈਨੂੰ ਉਸ ਪ੍ਰੇਮ ਤੇ ਸ਼ਰਧਾ ਨਾਲ ਸਿਮਰਾਂ,
राम जपउ जीअ ऐसे ऐसे ॥
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥
so should you meditate on the Lord, O my soul. ||1||
ਜਿਸ ਪ੍ਰੇਮ ਤੇ ਸ਼ਰਧਾ ਨਾਲ ਧ੍ਰੂ ਤੇ ਪ੍ਰਹਿਲਾਦ ਭਗਤ ਨੇ, ਹੇ ਹਰੀ! ਤੈਨੂੰ ਸਿਮਰਿਆ ਸੀ ॥੧॥
ध्रू प्रहिलाद जपिओ हरि जैसे ॥१॥
ਦੀਨ ਦਇਆਲ ਭਰੋਸੇ ਤੇਰੇ ॥
O Lord, Merciful to the meek, I have placed my faith in You;
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਤੇਰੀ ਮਿਹਰ ਦੀ ਆਸ ਤੇ-
दीन दइआल भरोसे तेरे ॥
ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥
along with all my family, I have come aboard Your boat. ||1||Pause||
ਮੈਂ ਆਪਣਾ ਸਾਰਾ ਪਰਵਾਰ ਤੇਰੇ (ਨਾਮ ਦੇ) ਜਹਾਜ਼ ਤੇ ਚੜ੍ਹਾ ਦਿੱਤਾ ਹੈ (ਮੈਂ ਜੀਭ, ਅੱਖ, ਕੰਨ ਆਦਿਕ ਸਭ ਗਿਆਨ-ਇੰਦ੍ਰਿਆਂ ਨੂੰ ਤੇਰੀ ਸਿਫ਼ਤਿ-ਸਾਲਾਹ ਵਿਚ ਜੋੜ ਦਿੱਤਾ ਹੈ) ॥੧॥ ਰਹਾਉ ॥
सभु परवारु चड़ाइआ बेड़े ॥१॥ रहाउ ॥
ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥
When it is pleasing to Him, then He inspires us to obey the Hukam of His Command.
ਜਦੋਂ ਪ੍ਰਭੂ ਨੂੰ ਭਾਉਂਦਾ ਹੈ ਤਾਂ ਉਹ (ਇਸ ਸਾਰੇ ਪਰਵਾਰ ਤੋਂ ਆਪਣਾ) ਹੁਕਮ ਮਨਾਉਂਦਾ ਹੈ (ਭਾਵ, ਇਹਨਾਂ ਇੰਦ੍ਰਿਆਂ ਪਾਸੋਂ ਉਹੀ ਕੰਮ ਕਰਾਉਂਦਾ ਹੈ ਜਿਸ ਕੰਮ ਲਈ ਉਸ ਨੇ ਇਹ ਇੰਦ੍ਰੇ ਬਣਾਏ ਹਨ)
जा तिसु भावै ता हुकमु मनावै ॥
ਇਸ ਬੇੜੇ ਕਉ ਪਾਰਿ ਲਘਾਵੈ ॥੨॥
He causes this boat to cross over. ||2||
ਤੇ ਇਸ ਤਰ੍ਹਾਂ ਇਸ ਸਾਰੇ ਪੂਰ ਨੂੰ (ਇਹਨਾਂ ਸਭ ਇੰਦ੍ਰਿਆਂ ਨੂੰ) ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾ ਲੈਂਦਾ ਹੈ ॥੨॥
इस बेड़े कउ पारि लघावै ॥२॥
ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥
By Guru's Grace, such understanding is infused into me;
ਸਤਿਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ ਅੰਦਰ) ਅਜਿਹੀ ਅਕਲ ਪਰਗਟ ਹੋ ਪੈਂਦੀ ਹੈ (ਭਾਵ, ਜੋ ਮਨੁੱਖ ਸਾਰੇ ਇੰਦ੍ਰਿਆਂ ਨੂੰ ਪ੍ਰਭੂ ਦੇ ਰੰਗ ਵਿਚ ਰੰਗਦਾ ਹੈ),
गुर परसादि ऐसी बुधि समानी ॥
ਚੂਕਿ ਗਈ ਫਿਰਿ ਆਵਨ ਜਾਨੀ ॥੩॥
my comings and goings in reincarnation have ended. ||3||
ਉਸ ਦਾ ਮੁੜ ਮੁੜ ਜੰਮਣਾ ਮਰਨਾ ਮੁੱਕ ਜਾਂਦਾ ਹੈ ॥੩॥
चूकि गई फिरि आवन जानी ॥३॥
ਕਹੁ ਕਬੀਰ ਭਜੁ ਸਾਰਿਗਪਾਨੀ ॥
Says Kabeer, meditate, vibrate upon the Lord, the Sustainer of the earth.
ਕਬੀਰ ਆਖਦਾ ਹੈ- (ਆਪਣੇ ਆਪ ਨੂੰ ਸਮਝਾ ਕਿ ਹੇ ਮਨ!)-ਸਾਰਿੰਗਪਾਨੀ ਪ੍ਰਭੂ ਨੂੰ ਸਿਮਰ!
कहु कबीर भजु सारिगपानी ॥
ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥੨॥੧੦॥੬੧॥
In this world, in the world beyond and everywhere, He alone is the Giver. ||4||2||10||61||
ਅਤੇ ਲੋਕ-ਪਰਲੋਕ ਵਿਚ ਹਰ ਥਾਂ ਉਸ ਇੱਕ ਪ੍ਰਭੂ ਨੂੰ ਹੀ ਜਾਣ ॥੪॥੨॥੧੦॥੬੧॥
उरवारि पारि सभ एको दानी ॥४॥२॥१०॥६१॥
ਗਉੜੀ ੯ ॥
Gauree 9:
गउड़ी ९ ॥
ਜੋਨਿ ਛਾਡਿ ਜਉ ਜਗ ਮਹਿ ਆਇਓ ॥
He leaves the womb, and comes into the world;
ਜਦੋਂ ਜੀਵ ਮਾਂ ਦਾ ਪੇਟ ਛੱਡ ਕੇ ਜਨਮ ਲੈਂਦਾ ਹੈ,
जोनि छाडि जउ जग महि आइओ ॥
ਲਾਗਤ ਪਵਨ ਖਸਮੁ ਬਿਸਰਾਇਓ ॥੧॥
as soon as the air touches him, he forgets his Lord and Master. ||1||
ਤਾਂ (ਮਾਇਆ ਦੀ) ਹਵਾ ਲੱਗਦਿਆਂ ਹੀ ਖਸਮ-ਪ੍ਰਭੂ ਨੂੰ ਭੁਲਾ ਦੇਂਦਾ ਹੈ ॥੧॥
लागत पवन खसमु बिसराइओ ॥१॥
ਜੀਅਰਾ ਹਰਿ ਕੇ ਗੁਨਾ ਗਾਉ ॥੧॥ ਰਹਾਉ ॥
O my soul, sing the Glorious Praises of the Lord. ||1||Pause||
ਹੇ ਜਿੰਦੇ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ॥੧॥ ਰਹਾਉ ॥
जीअरा हरि के गुना गाउ ॥१॥ रहाउ ॥
ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥
You were upside-down, living in the womb; you generated the intense meditative heat of 'tapas'.
(ਜਦੋਂ ਜੀਵ) ਮਾਂ ਦੇ ਪੇਟ ਵਿਚ ਸਿਰ-ਭਾਰ ਟਿਕਿਆ ਹੋਇਆ ਪ੍ਰਭੂ ਦੀ ਬੰਦਗੀ ਕਰਦਾ ਹੈ,
गरभ जोनि महि उरध तपु करता ॥
ਤਉ ਜਠਰ ਅਗਨਿ ਮਹਿ ਰਹਤਾ ॥੨॥
Then, you escaped the fire of the belly. ||2||
ਤਦੋਂ ਪੇਟ ਦੀ ਅੱਗ ਵਿਚ ਭੀ ਬਚਿਆ ਰਹਿੰਦਾ ਹੈ ॥੨॥
तउ जठर अगनि महि रहता ॥२॥
ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥
After wandering through 8.4 million incarnations, you came.
(ਜੀਵ) ਚੌਰਾਸੀਹ ਲੱਖ ਜੂਨਾਂ ਵਿਚ ਭਟਕ ਭਟਕ ਕੇ (ਭਾਗਾਂ ਨਾਲ ਮਨੁੱਖਾ ਜਨਮ ਵਿਚ) ਆਉਂਦਾ ਹੈ,
लख चउरासीह जोनि भ्रमि आइओ ॥
ਅਬ ਕੇ ਛੁਟਕੇ ਠਉਰ ਨ ਠਾਇਓ ॥੩॥
If you stumble and fall now, you shall find no home or place of rest. ||3||
ਪਰ ਇੱਥੋਂ ਭੀ ਖੁੰਝ ਕੇ ਫਿਰ ਕੋਈ ਥਾਂ-ਥਿੱਤਾ (ਇਸ ਨੂੰ) ਨਹੀਂ ਮਿਲਦਾ ॥੩॥
अब के छुटके ठउर न ठाइओ ॥३॥
ਕਹੁ ਕਬੀਰ ਭਜੁ ਸਾਰਿਗਪਾਨੀ ॥
Says Kabeer, meditate, vibrate upon the Lord, the Sustainer of the earth.
ਕਬੀਰ ਆਖਦਾ ਹੈ- ਜਿੰਦ ਨੂੰ ਸਮਝਾ ਕਿ ਉਸ ਸਾਰਿਗਪਾਨੀ-ਪ੍ਰਭੂ ਨੂੰ ਸਿਮਰੇ,
कहु कबीर भजु सारिगपानी ॥
ਆਵਤ ਦੀਸੈ ਜਾਤ ਨ ਜਾਨੀ ॥੪॥੧॥੧੧॥੬੨॥
He is not seen to be coming or going; He is the Knower of all. ||4||1||11||62||
ਜੋ ਨਾਹ ਜੰਮਦਾ ਦਿੱਸਦਾ ਹੈ ਤੇ ਨਾਹ ਮਰਦਾ ਸੁਣੀਦਾ ਹੈ ॥੪॥੧॥੧੧॥੬੨॥
आवत दीसै जात न जानी ॥४॥१॥११॥६२॥
ਗਉੜੀ ਪੂਰਬੀ ॥
Gauree Poorbee:
गउड़ी पूरबी ॥
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥
Don't wish for a home in heaven, and don't be afraid to live in hell.
ਨਾਹ ਇਹ ਤਾਂਘ ਰੱਖਣੀ ਚਾਹੀਦੀ ਹੈ ਕਿ (ਮਰਨ ਪਿਛੋਂ) ਸੁਰਗ ਦਾ ਵਸੇਬਾ ਮਿਲ ਜਾਏ ਅਤੇ ਨਾਹ ਇਸ ਗੱਲੋਂ ਡਰਦੇ ਰਹੀਏ ਕਿ ਕਿਤੇ ਨਰਕ ਵਿਚ ਹੀ ਨਿਵਾਸ ਨਾਹ ਮਿਲ ਜਾਏ।
सुरग बासु न बाछीऐ डरीऐ न नरकि निवासु ॥
ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥
Whatever will be will be, so don't get your hopes up in your mind. ||1||
ਜੋ ਕੁਝ (ਪ੍ਰਭੂ ਦੀ ਰਜ਼ਾ ਵਿਚ) ਹੋਣਾ ਹੈ ਉਹੀ ਹੋਵੇਗਾ। ਸੋ, ਮਨ ਵਿਚ ਆਸਾਂ ਨਹੀਂ ਬਣਾਉਣੀਆਂ ਚਾਹੀਦੀਆਂ ॥੧॥
होना है सो होई है मनहि न कीजै आस ॥१॥
ਰਮਈਆ ਗੁਨ ਗਾਈਐ ॥
Sing the Glorious Praises of the Lord,
ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ,
रमईआ गुन गाईऐ ॥
ਜਾ ਤੇ ਪਾਈਐ ਪਰਮ ਨਿਧਾਨੁ ॥੧॥ ਰਹਾਉ ॥
from whom the most excellent treasure is obtained. ||1||Pause||
ਅਤੇ ਇਸੇ ਉੱਦਮ ਨਾਲ ਉਹ (ਨਾਮ-ਰੂਪ) ਖ਼ਜ਼ਾਨਾ ਮਿਲ ਜਾਂਦਾ ਹੈ, ਜੋ ਸਭ (ਸੁਖਾਂ) ਨਾਲੋਂ ਉੱਚਾ ਹੈ ॥੧॥ ਰਹਾਉ ॥
जा ते पाईऐ परम निधानु ॥१॥ रहाउ ॥
ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥
What good is chanting, penance or self-mortification? What good is fasting or cleansing baths,
(ਉਦੋਂ ਤੱਕ) ਜਪ ਤਪ, ਸੰਜਮ, ਵਰਤ, ਇਸ਼ਨਾਨ-ਇਹ ਸਭ ਕਿਸੇ ਕੰਮ ਨਹੀਂ,
किआ जपु किआ तपु संजमो किआ बरतु किआ इसनानु ॥
ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥੨॥
unless you know the way to worship the Lord God with loving devotion? ||2||
ਜਦ ਤਕ ਅਕਾਲ ਪੁਰਖ ਨਾਲ ਪਿਆਰ ਤੇ ਉਸ ਦੀ ਭਗਤੀ ਦੀ ਜੁਗਤਿ ਨਹੀਂ ਸਮਝੀ (ਭਾਵ, ਜਦ ਤਕ ਇਹ ਸਮਝ ਨਹੀਂ ਪਈ ਕਿ ਭਗਵਾਨ ਨਾਲ ਪਿਆਰ ਕਰਨਾ, ਭਗਵਾਨ ਦੀ ਭਗਤੀ ਕਰਨਾ ਹੀ ਜੀਵਨ ਦੀ ਅਸਲ ਜੁਗਤੀ ਹੈ।) ॥੨॥
जब लगु जुगति न जानीऐ भाउ भगति भगवान ॥२॥
ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥
Don't feel so delighted at the sight of wealth, and don't weep at the sight of suffering and adversity.
ਰਾਜ-ਭਾਗ ਵੇਖ ਕੇ ਫੁੱਲੇ ਨਹੀਂ ਫਿਰਨਾ ਚਾਹੀਦਾ, ਮੁਸੀਬਤ ਵੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ।
संपै देखि न हरखीऐ बिपति देखि न रोइ ॥
ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥੩॥
As is wealth, so is adversity; whatever the Lord proposes, comes to pass. ||3||
ਜੋ ਕੁਝ ਪਰਮਾਤਮਾ ਕਰਦਾ ਹੈ ਉਹੀ ਹੁੰਦਾ ਹੈ, ਜਿਵੇਂ ਰਾਜ-ਭਾਗ (ਪ੍ਰਭੂ ਦਾ ਦਿੱਤਾ ਹੀ ਮਿਲਦਾ) ਹੈ ਤਿਵੇਂ ਬਿਪਤਾ (ਭੀ ਉਸੇ ਦੀ ਪਾਈ ਪੈਂਦੀ) ਹੈ ॥੩॥
जिउ संपै तिउ बिपति है बिध ने रचिआ सो होइ ॥३॥
ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥
Says Kabeer, now I know that the Lord dwells within the hearts of His Saints;
ਕਬੀਰ ਆਖਦਾ ਹੈ-ਹੁਣ ਇਹ ਸਮਝ ਆਈ ਹੈ (ਕਿ ਪਰਮਾਤਮਾ ਕਿਸੇ ਬੈਕੁੰਠ ਸੁਰਗ ਵਿਚ ਨਹੀਂ, ਪਰਮਾਤਮਾ) ਸੰਤਾਂ ਦੇ ਹਿਰਦੇ ਵਿਚ ਵੱਸਦਾ ਹੈ।
कहि कबीर अब जानिआ संतन रिदै मझारि ॥
ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥੪॥੧॥੧੨॥੬੩॥
that servant performs the best service, whose heart is filled with the Lord. ||4||1||12||63||
ਉਹੀ ਸੇਵਕ ਸੇਵਾ ਕਰਦੇ ਸੁਹਣੇ ਲੱਗਦੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ (ਭਾਵ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ॥੪॥੧॥੧੨॥੬੩॥
सेवक सो सेवा भले जिह घट बसै मुरारि ॥४॥१॥१२॥६३॥
ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥
O my mind, even if you carry someone's burden, they don't belong to you.
ਹੇ ਮੇਰੇ ਮਨ! (ਅੰਤ ਨੂੰ) ਤੇਰਾ ਕੋਈ (ਸਾਥੀ) ਨਹੀਂ ਬਣੇਗਾ, ਮਤਾਂ (ਹੋਰਨਾਂ ਸੰਬੰਧੀਆਂ ਦਾ) ਭਾਰ ਖਿੱਚ ਕੇ (ਆਪਣੇ ਸਿਰ ਤੇ) ਲੈ ਲਏਂ (ਭਾਵ, ਮਤਾਂ ਸੰਬੰਧੀਆਂ ਦੀ ਖ਼ਾਤਰ ਪਰਪੰਚ ਕਰ ਕੇ ਪਰਾਇਆ ਧਨ ਲਿਆਉਣਾ ਸ਼ੁਰੂ ਕਰ ਦੇਵੇਂ)।
रे मन तेरो कोइ नही खिंचि लेइ जिनि भारु ॥
ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥੧॥
This world is like the perch of the bird on the tree. ||1||
ਜਿਵੇਂ ਪੰਛੀਆਂ ਦਾ ਰੁੱਖਾਂ ਤੇ ਬਸੇਰਾ ਹੁੰਦਾ ਹੈ ਇਸੇ ਤਰ੍ਹਾਂ ਇਹ ਜਗਤ (ਦਾ ਵਾਸਾ) ਹੈ ॥੧॥
बिरख बसेरो पंखि को तैसो इहु संसारु ॥१॥
ਰਾਮ ਰਸੁ ਪੀਆ ਰੇ ॥
I drink in the sublime essence of the Lord.
ਹੇ ਭਾਈ! (ਗੁਰਮੁਖ) ਪਰਮਾਤਮਾ ਦੇ ਨਾਮ ਦਾ ਰਸ ਪੀਂਦੇ ਹਨ,
राम रसु पीआ रे ॥
ਜਿਹ ਰਸ ਬਿਸਰਿ ਗਏ ਰਸ ਅਉਰ ॥੧॥ ਰਹਾਉ ॥
With the taste of this essence, I have forgotten all other tastes. ||1||Pause||
ਅਤੇ ਉਸ ਰਸ ਦੀ ਬਰਕਤ ਨਾਲ ਹੋਰ ਸਾਰੇ ਚਸਕੇ (ਉਹਨਾਂ ਨੂੰ) ਵਿਸਰ ਜਾਂਦੇ ਹਨ ॥੧॥ ਰਹਾਉ ॥
जिह रस बिसरि गए रस अउर ॥१॥ रहाउ ॥
ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ ॥
Why should we weep at the death of others, when we ourselves are not permanent?
ਕਿਸੇ ਹੋਰ ਦੇ ਮਰਨ ਤੇ ਰੋਣ ਦਾ ਕੀਹ ਅਰਥ, ਜਦੋਂ ਸਾਡਾ ਆਪਣਾ ਆਪ ਹੀ ਸਦਾ ਟਿਕਿਆ ਨਹੀਂ ਰਹੇਗਾ?
अउर मुए किआ रोईऐ जउ आपा थिरु न रहाइ ॥
ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥੨॥
Whoever is born shall pass away; why should we cry out in grief? ||2||
(ਇਹ ਅਟੱਲ ਨਿਯਮ ਹੈ ਕਿ) ਜੋ ਜੋ ਜੀਵ ਜੰਮਦਾ ਹੈ ਉਹ ਨਾਸ ਹੋ ਜਾਂਦਾ ਹੈ, ਫਿਰ (ਕਿਸੇ ਦੇ ਮਰਨ ਤੇ) ਦੁਖੀ ਹੋ ਹੋ ਕੇ ਰੋਣਾ ਵਿਅਰਥ ਹੈ ॥੨॥
जो उपजै सो बिनसि है दुखु करि रोवै बलाइ ॥२॥
ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ॥
We are re-absorbed into the One from whom we came; drink in the Lord's essence, and remain attached to Him.
ਗੁਰਮੁਖਾਂ ਦੀ ਸੰਗਤ ਵਿਚ (ਨਾਮ-ਰਸ) ਪੀਂਦਿਆਂ ਪੀਂਦਿਆਂ ਉਹਨਾਂ ਦੀ ਆਤਮਾ ਜਿਸ ਪ੍ਰਭੂ ਤੋਂ ਪੈਦਾ ਹੋਈ ਹੈ ਉਸੇ ਵਿਚ ਜੁੜੀ ਰਹਿੰਦੀ ਹੈ।
जह की उपजी तह रची पीवत मरदन लाग ॥
ਕਹਿ ਕਬੀਰ ਚਿਤਿ ਚੇਤਿਆ ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥
Says Kabeer, my consciousness is filled with thoughts of remembrance of the Lord; I have become detached from the world. ||3||2||13||64||
ਕਬੀਰ ਆਖਦਾ ਹੈ-ਜਿਨ੍ਹਾਂ ਨੇ ਆਪਣੇ ਮਨ ਵਿਚ ਪ੍ਰਭੂ ਨੂੰ ਯਾਦ ਕੀਤਾ ਹੈ, ਪ੍ਰਭੂ ਨੂੰ ਸਿਮਰਿਆ ਹੈ, ਉਹਨਾਂ ਦੇ ਅੰਦਰ ਜਗਤ ਵਲੋਂ ਨਿਰਮੋਹਤਾ ਪੈਦਾ ਹੋ ਜਾਂਦੀ ਹੈ ॥੩॥੨॥੧੩॥੬੪॥
कहि कबीर चिति चेतिआ राम सिमरि बैराग ॥३॥२॥१३॥६४॥
ਰਾਗੁ ਗਉੜੀ ॥
Raag Gauree:
रागु गउड़ी ॥
ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥
The bride gazes at the path, and sighs with tearful eyes.
(ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿਚ) ਇਸਤ੍ਰੀ (ਉਸ ਦਾ) ਰਾਹ ਤੱਕਦੀ ਹੈ, (ਉਸ ਦੀਆਂ) ਅੱਖਾਂ ਹੰਝੂਆਂ ਨਾਲ ਭਰੀਆਂ ਹਨ ਤੇ ਉਹ ਉੱਭੇ ਸਾਹ ਲੈ ਰਹੀ ਹੈ,
पंथु निहारै कामनी लोचन भरी ले उसासा ॥
ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥੧॥
Her heart is not happy, but she does not retrace her steps, in hopes of seeing the Blessed Vision of the Lord's Darshan. ||1||
(ਰਾਹ ਤੱਕਦਿਆਂ ਉਸ ਦਾ) ਦਿਲ ਰੱਜਦਾ ਨਹੀਂ, ਪੈਰ ਖਿਸਕਦਾ ਨਹੀਂ (ਭਾਵ, ਖਲੋਤੀ ਖਲੋਤੀ ਥੱਕਦੀ ਨਹੀਂ), (ਇਸੇ ਤਰ੍ਹਾਂ ਹਾਲਤ ਹੁੰਦੀ ਹੈ ਉਸ ਬਿਰਹੀ ਜੀਊੜੇ ਦੀ, (ਜਿਸ ਨੂੰ) ਪ੍ਰਭੂ ਦੇ ਦੀਦਾਰ ਦੀ ਉਡੀਕ ਹੁੰਦੀ ਹੈ ॥੧॥
उर न भीजै पगु ना खिसै हरि दरसन की आसा ॥१॥
ਉਡਹੁ ਨ ਕਾਗਾ ਕਾਰੇ ॥
So fly away, black crow,
(ਵਿਛੁੜੀ ਬਿਹਬਲ ਨਾਰ ਵਾਂਗ ਹੀ ਵੈਰਾਗਣ ਜੀਵ-ਇਸਤ੍ਰੀ ਆਖਦੀ ਹੈ) ਹੇ ਕਾਲੇ ਕਾਂ! ਉੱਡ, ਮੈਂ ਸਦਕੇ ਜਾਵਾਂ ਉੱਡ,
उडहु न कागा कारे ॥
ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥੧॥ ਰਹਾਉ ॥
so that I may quickly meet my Beloved Lord. ||1||Pause||
(ਭਲਾ ਜੇ) ਮੈਂ ਆਪਣੇ ਪਿਆਰੇ ਪ੍ਰਭੂ ਨੂੰ ਛੇਤੀ ਮਿਲ ਪਵਾਂ ॥੧॥ ਰਹਾਉ ॥
बेगि मिलीजै अपुने राम पिआरे ॥१॥ रहाउ ॥
ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥
Says Kabeer, to obtain the status of eternal life, worship the Lord with devotion.
ਕਬੀਰ ਆਖਦਾ ਹੈ-(ਜਿਵੇਂ ਪਰਦੇਸ ਗਏ ਪਤੀ ਦਾ ਰਾਹ ਤੱਕਦੀ ਨਾਰ ਬਿਰਹੋਂ ਅਵਸਥਾ ਵਿਚ ਤਰਲੇ ਲੈਂਦੀ ਹੈ, ਤਿਵੇਂ ਹੀ) ਜ਼ਿੰਦਗੀ ਦਾ ਅਸਲੀ ਦਰਜਾ ਹਾਸਲ ਕਰਨ ਲਈ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ।
कहि कबीर जीवन पद कारनि हरि की भगति करीजै ॥
ਏਕੁ ਆਧਾਰੁ ਨਾਮੁ ਨਾਰਾਇਨ ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥
The Name of the Lord is my only Support; with my tongue, I chant the Lord's Name. ||2||1||14||65||
ਪ੍ਰਭੂ ਦੇ ਨਾਮ ਦਾ ਹੀ ਇੱਕ ਆਸਰਾ ਹੋਣਾ ਚਾਹੀਦਾ ਹੈ ਤੇ ਜੀਭ ਨਾਲ ਉਸ ਨੂੰ ਯਾਦ ਕਰਨਾ ਚਾਹੀਦਾ ਹੈ ॥੨॥੧॥੧੪॥੬੫॥
एकु आधारु नामु नाराइन रसना रामु रवीजै ॥२॥१॥१४॥६५॥
ਰਾਗੁ ਗਉੜੀ ੧੧ ॥
Raag Gauree 11:
रागु गउड़ी ११ ॥
ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥
All around, there are thick bushes of sweet basil, and there in the midst of the forest, the Lord is singing with joy.
(ਜਿਸ ਕ੍ਰਿਸ਼ਨ ਜੀ ਦੇ) ਆਸੇ ਪਾਸੇ ਤੁਲਸੀ ਦੇ ਸੰਘਣੇ ਬੂਟੇ ਸਨ (ਅਤੇ ਜੋ) ਤੁਲਸੀ ਦੇ ਜੰਗਲ ਵਿਚ ਪ੍ਰੇਮ ਨਾਲ ਗਾ ਰਿਹਾ ਸੀ,
आस पास घन तुरसी का बिरवा माझ बना रसि गाऊं रे ॥
ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥
Beholding His wondrous beauty, the milk-maid was entranced, and said, "Please don't leave me; please don't come and go!" ||1||
ਉਸ ਦਾ ਦਰਸ਼ਨ ਕਰ ਕੇ (ਗੋਕਲ ਦੀ) ਗੁਆਲਣ ਮੋਹੀ ਗਈ (ਤੇ ਆਖਣ ਲੱਗੀ-) ਹੇ ਪ੍ਰੀਤਮ! ਮੈਨੂੰ ਛੱਡ ਕੇ ਕਿਸੇ ਹੋਰ ਥਾਂ ਨਾਹ ਆਈਂ ਜਾਈਂ ॥੧॥
उआ का सरूपु देखि मोही गुआरनि मो कउ छोडि न आउ न जाहू रे ॥१॥
ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥
My mind is attached to Your Feet, O Archer of the Universe;
ਹੇ ਧਨੁਖਧਾਰੀ ਪ੍ਰਭੂ! (ਜਿਵੇਂ ਉਹ ਗੁਆਲਣ ਕ੍ਰਿਸ਼ਨ ਜੀ ਤੋਂ ਵਾਰਨੇ ਜਾਂਦੀ ਸੀ ਤਿਵੇਂ ਮੇਰਾ ਭੀ) ਮਨ ਤੇਰੇ ਚਰਨਾਂ ਵਿਚ ਪ੍ਰੋਤਾ ਗਿਆ ਹੈ,
तोहि चरन मनु लागो सारिंगधर ॥
ਸੋ ਮਿਲੈ ਜੋ ਬਡਭਾਗੋ ॥੧॥ ਰਹਾਉ ॥
he alone meets You, who is blessed by great good fortune. ||1||Pause||
ਪਰ ਤੈਨੂੰ ਓਹੀ ਮਿਲਦਾ ਹੈ ਜੋ ਵੱਡੇ ਭਾਗਾਂ ਵਾਲਾ ਹੋਵੇ ॥੧॥ ਰਹਾਉ ॥
सो मिलै जो बडभागो ॥१॥ रहाउ ॥
ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥
In Brindaaban, where Krishna grazes his cows, he entices and fascinates my mind.
ਹੇ ਪ੍ਰਭੂ! ਬਿੰਦ੍ਰਾਬਨ ਵਿਚ ਕ੍ਰਿਸ਼ਨ ਗਾਈਆਂ ਚਾਰਦਾ ਸੀ (ਤੇ ਉਹ ਗੋਕਲ ਦੀਆਂ ਗੁਆਲਣਾਂ ਦਾ) ਮਨ ਮੋਹਣ ਵਾਲਾ ਸੀ, ਮਨ ਨੂੰ ਧ੍ਰੂਹ ਪਾਣ ਵਾਲਾ ਸੀ,
बिंद्राबन मन हरन मनोहर क्रिसन चरावत गाऊ रे ॥
ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥
You are my Lord Master, the Archer of the Universe; my name is Kabeer. ||2||2||15||66||
ਤੇ ਹੇ ਧਨੁਖਧਾਰੀ ਸੱਜਣ! ਜਿਸ ਦਾ ਤੂੰ ਸਾਈਂ ਹੈਂ ਉਸ ਦਾ ਨਾਮ ਕਬੀਰ (ਜੁਲਾਹਾ) ਹੈ। (ਭਾਵ, ਜਿਨ੍ਹਾਂ ਦਾ ਮਨ ਕ੍ਰਿਸ਼ਨ ਜੀ ਨੇ ਬਿੰਦ੍ਰਾਬਨ ਵਿਚ ਗਾਈਆਂ ਚਾਰ ਕੇ ਮੋਹਿਆ ਸੀ ਉਨ੍ਹਾਂ ਨੂੰ ਲੋਕ ਗੋਕਲ ਦੀਆਂ ਗਰੀਬ ਗੁਆਲਣਾਂ ਆਖਦੇ ਹਨ। ਹੇ ਸਾਈਂ! ਮੇਰੇ ਤੇ ਤੂੰ ਮਿਹਰ ਕਰ, ਮੈਨੂੰ ਭੀ ਲੋਕ ਗਰੀਬ ਜੁਲਾਹਾ ਆਖਦੇ ਹਨ। ਤੂੰ ਗਰੀਬਾਂ ਉਤੇ ਜ਼ਰੂਰ ਮਿਹਰ ਕਰਦਾ ਹੈਂ) ॥੨॥੨॥੧੫॥੬੬॥
जा का ठाकुरु तुही सारिंगधर मोहि कबीरा नाऊ रे ॥२॥२॥१५॥६६॥
ਗਉੜੀ ਪੂਰਬੀ ੧੨ ॥
Gauree Poorbee 12:
गउड़ी पूरबी १२ ॥
ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ॥
Many people wear various robes, but what is the use of living in the forest?
ਕਈ ਲੋਕ ਲੰਮੇ-ਚੌੜੇ ਚੋਲੇ ਪਹਿਨਦੇ ਹਨ (ਇਸ ਦਾ ਕੀਹ ਲਾਭ?) ਜੰਗਲਾਂ ਵਿਚ ਜਾ ਵੱਸਣ ਦਾ ਭੀ ਕੀਹ ਗੁਣ?
बिपल बसत्र केते है पहिरे किआ बन मधे बासा ॥
ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥੧॥
What good does it do if a man burns incense before his gods? What good does it do to dip one's body in water? ||1||
ਹੇ ਭਾਈ! ਜੇ ਧੂਪ ਆਦਿਕ ਧੁਖਾ ਕੇ ਦੇਵਤਿਆਂ ਦੀ ਪੂਜਾ ਕਰ ਲਈ ਤਾਂ ਭੀ ਕੀਹ ਬਣਿਆ? ਤੇ ਜੇ ਜਾਣ ਬੁਝ ਕੇ (ਕਿਸੇ ਤੀਰਥ ਆਦਿਕ ਦੇ) ਜਲ ਵਿਚ ਸਰੀਰ ਡੋਬ ਲਿਆ ਤਾਂ ਭੀ ਕੀਹ ਹੋਇਆ? ॥੧॥
कहा भइआ नर देवा धोखे किआ जलि बोरिओ गिआता ॥१॥
ਜੀਅਰੇ ਜਾਹਿਗਾ ਮੈ ਜਾਨਾਂ ॥
O soul, I know that I will have to depart.
ਮੈਂ ਸਮਝਦਾ ਹਾਂ (ਇਸ ਮਾਇਆ ਦੇ ਨਾਲ) ਤੂੰ ਭੀ ਆਪਣਾ ਆਪ ਅਜਾਈਂ ਗਵਾਉਂਦਾ ਹੈਂ।
जीअरे जाहिगा मै जानां ॥
ਅਬਿਗਤ ਸਮਝੁ ਇਆਨਾ ॥
You ignorant idiot: understand the Imperishable Lord.
ਹੇ ਅੰਞਾਣ ਜੀਵ! ਇਕ ਪਰਮਾਤਮਾ ਨੂੰ ਖੋਜ।
अबिगत समझु इआना ॥
ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥੧॥ ਰਹਾਉ ॥
Whatever you see, you will not see that again, but still, you cling to Maya. ||1||Pause||
ਹੇ ਜੀਵ! ਤੂੰ (ਉਸ) ਮਾਇਆ ਵਿਚ ਲਪਟ ਰਿਹਾ ਹੈਂ (ਜੋ) ਜਿਧਰ ਭੀ ਮੈਂ ਵੇਖਦਾ ਹਾਂ ਮੁੜ (ਪਹਿਲੇ ਰੂਪ ਵਿਚ) ਮੈਂ ਨਹੀਂ ਵੇਖਦਾ (ਭਾਵ, ਜਿਧਰ ਵੇਖਦਾ ਹਾਂ, ਮਾਇਆ ਨਾਸਵੰਤ ਹੀ ਹੈ, ਇਕ ਰੰਗ ਰਹਿਣ ਵਾਲੀ ਨਹੀਂ ਹੈ) ॥੧॥ ਰਹਾਉ ॥
जत जत देखउ बहुरि न पेखउ संगि माइआ लपटाना ॥१॥ रहाउ ॥
ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥
The spiritual teachers, meditators and the great preachers are all engrossed in these worldly affairs.
ਕੋਈ ਗਿਆਨ-ਚਰਚਾ ਕਰ ਰਿਹਾ ਹੈ, ਕੋਈ ਸਮਾਧੀ ਲਾਈ ਬੈਠਾ ਹੈ, ਕੋਈ ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ (ਪਰ ਅਸਲ ਵਿਚ) ਇਹ ਸਾਰਾ ਜਗਤ ਮਾਇਆ ਦਾ ਜੰਜਾਲ ਹੀ ਹੈ (ਭਾਵ, ਮਾਇਆ ਦੇ ਜੰਜਾਲ ਵਿਚ ਹੀ ਇਹ ਜੀਵ ਗ੍ਰੱਸੇ ਪਏ ਹਨ)।
गिआनी धिआनी बहु उपदेसी इहु जगु सगलो धंधा ॥
ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥੨॥੧॥੧੬॥੬੭॥
Says Kabeer, without the Name of the One Lord, this world is blinded by Maya. ||2||1||16||67||
ਕਬੀਰ ਆਖਦਾ ਹੈ-ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਜਗਤ ਮਾਇਆ ਵਿਚ ਅੰਨ੍ਹਾ ਹੋਇਆ ਪਿਆ ਹੈ ॥੨॥੧॥੧੬॥੬੭॥
कहि कबीर इक राम नाम बिनु इआ जगु माइआ अंधा ॥२॥१॥१६॥६७॥
ਗਉੜੀ ੧੨ ॥
Gauree 12:
गउड़ी १२ ॥
ਮਨ ਰੇ ਛਾਡਹੁ ਭਰਮੁ ਪ੍ਰਗਟੁ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥
O people, O victims of this Maya, abandon your doubts and dance out in the open.
ਹੇ ਮਨ! ਵਿਕਾਰਾਂ ਦੇ ਪਿੱਛੇ ਦੌੜ-ਭੱਜ ਛੱਡ ਦੇਹ, ਇਹ (ਕਾਮ, ਕ੍ਰੋਧ ਆਦਿਕ) ਸਭ ਮਾਇਆ ਦੀਆਂ ਠੱਗੀਆਂ ਹਨ (ਜਦ ਤੂੰ ਸਭ ਤੋਂ ਉੱਚੇ ਪ੍ਰਭੂ ਦੀ ਸ਼ਰਨ ਆ ਗਿਆ, ਹੁਣ ਇਹਨਾਂ ਤੋਂ ਕਿਉਂ ਡਰੇਂ? ਹੁਣ ਨਿਡਰ ਹੋ ਕੇ ਉਤਸ਼ਾਹ ਵਿਚ ਰਹੁ)।
मन रे छाडहु भरमु प्रगटु होइ नाचहु इआ माइआ के डांडे ॥
ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥੧॥
What sort of a hero is one who is afraid to face the battle? What sort of satee is she who, when her time comes, starts collecting her pots and pans? ||1||
ਉਹ ਸੂਰਮਾ ਕਾਹਦਾ ਜੋ ਸਾਹਮਣੇ ਦਿੱਸਦੀ ਰਣ-ਭੂਮੀ ਤੋਂ ਡਰ ਜਾਏ? ਉਹ ਇਸਤ੍ਰੀ ਸਤੀ ਨਹੀਂ ਹੋ ਸਕਦੀ ਜੋ (ਘਰ ਦੇ) ਭਾਂਡੇ ਸਾਂਭਣ ਲੱਗ ਪਏ (ਸੂਰਮੇ ਵਾਂਗ ਤੇ ਸਤੀ ਵਾਂਗ, ਹੇ ਮਨ! ਤੂੰ ਭੀ ਕਾਮਾਦਿਕਾਂ ਦਾ ਟਾਕਰਾ ਕਰਨਾ ਹੈ ਤੇ ਆਪਾ-ਭਾਵ ਸਾੜਨਾ ਹੈ) ॥੧॥
सूरु कि सनमुख रन ते डरपै सती कि सांचै भांडे ॥१॥
ਡਗਮਗ ਛਾਡਿ ਰੇ ਮਨ ਬਉਰਾ ॥
Stop your wavering, O crazy people!
ਹੇ ਕਮਲੇ ਮਨ! (ਸਭ ਤੋਂ ਉੱਚੇ ਮਾਲਕ ਦੀ ਸ਼ਰਨ ਆ ਕੇ ਹੁਣ) ਜੱਕੋ-ਤੱਕੇ ਛੱਡ ਦੇਹ।
डगमग छाडि रे मन बउरा ॥
ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥
Now that you have taken up the challenge of death, let yourself burn and die, and attain perfection. ||1||Pause||
(ਜਿਸ ਇਸਤ੍ਰੀ ਨੇ) ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਲੈ ਗਿਆ, ਉਸ ਨੂੰ ਤਾਂ ਹੁਣ ਸੜ ਕੇ ਮਰਿਆਂ ਹੀ ਸਿੱਧੀ (ਭਾਵ, ਸਤੀ ਵਾਲਾ ਮਰਾਤਬਾ) ਮਿਲੇਗਾ, ਤਿਵੇਂ, ਹੇ ਮਨ! ਤੂੰ ਪ੍ਰਭੂ ਦੀ ਓਟ ਲਈ ਹੈ, ਹੁਣ ਕਾਮਾਦਿਕਾਂ ਦੇ ਸਾਹਮਣੇ ਡੋਲਣਾ ਛੱਡ ਦੇਹ, ਹੁਣ ਤਾਂ ਆਪਾ-ਭਾਵ ਮਾਰਿਆਂ ਹੀ ਇਹ ਪ੍ਰੀਤ ਨਿਭੇਗੀ) ॥੧॥ ਰਹਾਉ ॥
अब तउ जरे मरे सिधि पाईऐ लीनो हाथि संधउरा ॥१॥ रहाउ ॥
ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਧਿ ਜਗਤੁ ਬਿਗੂਤਾ ॥
The world is engrossed in sexual desire, anger and Maya; in this way it is plundered and ruined.
ਕਿਸੇ ਨੂੰ ਕਾਮ ਨੇ ਠੱਗ ਲਿਆ ਹੈ, ਕਿਸੇ ਨੂੰ ਕ੍ਰੋਧ ਨੇ ਠੱਗਿਆ ਹੈ, ਕਿਸੇ ਨੂੰ ਮਾਇਆ (ਦੇ ਕਿਸੇ ਹੋਰ ਤਰੰਗ) ਨੇ-ਇਸੇ ਤਰ੍ਹਾਂ ਸਾਰਾ ਜਗਤ ਖ਼ੁਆਰ ਹੋ ਰਿਹਾ ਹੈ।
काम क्रोध माइआ के लीने इआ बिधि जगतु बिगूता ॥
ਕਹਿ ਕਬੀਰ ਰਾਜਾ ਰਾਮ ਨ ਛੋਡਉ ਸਗਲ ਊਚ ਤੇ ਊਚਾ ॥੨॥੨॥੧੭॥੬੮॥
Says Kabeer, do not forsake the Lord, your Sovereign King, the Highest of the High. ||2||2||17||68||
(ਇਹਨਾਂ ਤੋਂ ਬਚਣ ਲਈ) ਕਬੀਰ (ਤਾਂ ਇਹੀ) ਆਖਦਾ ਹੈ (ਭਾਵ, ਅਰਦਾਸ ਕਰਦਾ ਹੈ) ਕਿ ਮੈਂ ਸਭ ਤੋਂ ਉੱਚੇ ਮਾਲਕ ਪਰਮਾਤਮਾ ਨੂੰ ਨਾਹ ਵਿਸਾਰਾਂ ॥੨॥੨॥੧੭॥੬੮॥
कहि कबीर राजा राम न छोडउ सगल ऊच ते ऊचा ॥२॥२॥१७॥६८॥
ਗਉੜੀ ੧੩ ॥
Gauree 13:
गउड़ी १३ ॥
ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥
Your Command is upon my head, and I no longer question it.
(ਹੇ ਪ੍ਰਭੂ!) ਤੇਰਾ ਹੁਕਮ ਮੇਰੇ ਸਿਰ-ਮੱਥੇ ਤੇ ਹੈ, ਮੈਂ ਇਸ ਵਿਚ ਕੋਈ ਨਾਂਹ-ਨੁੱਕਰ ਨਹੀਂ ਕਰਦਾ।
फुरमानु तेरा सिरै ऊपरि फिरि न करत बीचार ॥
ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥੧॥
You are the river, and You are the boatman; salvation comes from You. ||1||
ਇਹ ਸੰਸਾਰ-ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਉਣ ਵਾਲਾ) ਮਲਾਹ ਭੀ ਤੂੰ ਆਪ ਹੈਂ। ਤੇਰੀ ਮਿਹਰ ਨਾਲ ਹੀ ਮੈਂ ਇਸ ਵਿਚੋਂ ਪਾਰ ਲੰਘ ਸਕਦਾ ਹਾਂ ॥੧॥
तुही दरीआ तुही करीआ तुझै ते निसतार ॥१॥
ਬੰਦੇ ਬੰਦਗੀ ਇਕਤੀਆਰ ॥
O human being, embrace the Lord's meditation,
ਹੇ ਬੰਦੇ! ਤੂੰ (ਪ੍ਰਭੂ ਦੀ) ਭਗਤੀ ਕਬੂਲ ਕਰ,
बंदे बंदगी इकतीआर ॥
ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥
whether your Lord and Master is angry with you or in love with you. ||1||Pause||
(ਪ੍ਰਭੂ-) ਮਾਲਕ ਚਾਹੇ (ਤੇਰੇ ਨਾਲ) ਪਿਆਰ ਕਰੇ ਚਾਹੇ ਗੁੱਸਾ ਕਰੇ (ਤੂੰ ਇਸ ਗੱਲ ਦੀ ਪਰਵਾਹ ਨਾਹ ਕਰ) ॥੧॥ ਰਹਾਉ ॥
साहिबु रोसु धरउ कि पिआरु ॥१॥ रहाउ ॥
ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥
Your Name is my Support, like the flower blossoming in the water.
(ਹੇ ਪ੍ਰਭੂ!) ਤੇਰਾ ਨਾਮ ਮੇਰਾ ਆਸਰਾ ਹੈ (ਇਸ ਤਰ੍ਹਾਂ) ਜਿਵੇਂ ਫੁੱਲ ਪਾਣੀ ਵਿਚ ਖਿੜਿਆ ਰਹਿੰਦਾ ਹੈ (ਭਾਵ, ਜਿਵੇਂ ਫੁੱਲ ਨੂੰ ਪਾਣੀ ਆਸਰਾ ਹੈ)।
नामु तेरा आधारु मेरा जिउ फूलु जई है नारि ॥
ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥
Says Kabeer, I am the slave of Your home; I live or die as You will. ||2||18||69||
ਕਬੀਰ ਆਖਦਾ ਹੈ-(ਹੇ ਪ੍ਰਭੂ!) ਮੈਂ ਤੇਰੇ ਘਰ ਦਾ ਚਾਕਰ ਹਾਂ, (ਇਹ ਤੇਰੀ ਮਰਜ਼ੀ ਹੈ) ਚਾਹੇ ਜੀਊਂਦਾ ਰੱਖ ਚਾਹੇ ਮਾਰ ਦੇਹ ॥੨॥੧੮॥੬੯॥
कहि कबीर गुलामु घर का जीआइ भावै मारि ॥२॥१८॥६९॥
ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ ॥
Wandering through 8.4 million incarnations, Krishna's father Nand was totally exhausted.
ਹੇ ਭਾਈ! (ਤੁਸੀ ਆਖਦੇ ਹੋ ਕਿ ਜਦੋਂ) ਚੌਰਾਸੀ ਲੱਖ ਜੀਵਾਂ ਦੀਆਂ ਜੂਨਾਂ ਵਿਚ ਭਟਕ ਭਟਕ ਕੇ ਨੰਦ ਬਹੁਤ ਥੱਕ ਗਿਆ,
लख चउरासीह जीअ जोनि महि भ्रमत नंदु बहु थाको रे ॥
ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ॥੧॥
Because of his devotion, Krishna was incarnated in his home; how great was the good fortune of this poor man! ||1||
(ਤੇ ਉਸ ਨੂੰ ਮਨੁੱਖਾ ਜਨਮ ਮਿਲਿਆ ਤਾਂ ਉਸ ਨੇ ਪਰਮਾਤਮਾ ਦੀ ਭਗਤੀ ਕੀਤੀ), ਉਸ ਦੀ ਭਗਤੀ ਤੇ ਪ੍ਰਸੰਨ ਹੋ ਕੇ (ਪਰਮਾਤਮਾ ਨੇ ਉਸ ਦੇ ਘਰ) ਜਨਮ ਲਿਆ, ਉਸ ਵਿਚਾਰੇ ਨੰਦ ਦੀ ਬੜੀ ਕਿਸਮਤ ਜਾਗੀ ॥੧॥
भगति हेति अवतारु लीओ है भागु बडो बपुरा को रे ॥१॥
ਤੁਮੑ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥
You say that Krishna was Nand's son, but whose son was Nand himself?
ਪਰ, ਹੇ ਭਾਈ! ਤੁਸੀ ਜੋ ਇਹ ਆਖਦੇ ਹੋ ਕਿ (ਪਰਮਾਤਮਾ ਨੰਦ ਦੇ ਘਰ ਅਵਤਾਰ ਲੈ ਕੇ) ਨੰਦ ਦਾ ਪੁੱਤਰ ਬਣਿਆ, (ਇਹ ਦੱਸੋ ਕਿ) ਉਹ ਨੰਦ ਕਿਸ ਦਾ ਪੁੱਤਰ ਸੀ?
तुम जु कहत हउ नंद को नंदनु नंद सु नंदनु का को रे ॥
ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ॥੧॥ ਰਹਾਉ ॥
When there was no earth or ether or the ten directions, where was this Nand then? ||1||Pause||
ਤੇ ਜਦੋਂ ਨਾਹ ਇਹ ਧਰਤੀ ਅਤੇ ਨਾਹ ਅਕਾਸ਼ ਸੀ, ਤਦੋਂ ਇਹ ਨੰਦ (ਜਿਸ ਨੂੰ ਤੁਸੀ ਪਰਮਾਤਮਾ ਦਾ ਪਿਓ ਆਖ ਰਹੇ ਹੋ) ਕਿਥੇ ਸੀ ॥੧॥ ਰਹਾਉ ॥
धरनि अकासु दसो दिस नाही तब इहु नंदु कहा थो रे ॥१॥ रहाउ ॥
ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥
He does not fall into misfortune, and He does not take birth; His Name is the Immaculate Lord.
ਹੇ ਭਾਈ! (ਅਸਲ ਗੱਲ ਇਹ ਹੈ ਕਿ ਜਿਸ ਪ੍ਰਭੂ) ਦਾ ਨਾਮ ਹੈ ਨਿਰੰਜਨ (ਭਾਵ, ਜੋ ਪ੍ਰਭੂ ਕਦੇ ਮਾਇਆ ਦੇ ਅਸਰ ਹੇਠ ਨਹੀਂ ਆ ਸਕਦਾ), ਉਹ ਜੂਨ ਵਿਚ ਨਹੀਂ ਆਉਂਦਾ, ਉਹ (ਜੰਮਣ ਮਰਨ ਦੇ) ਦੁੱਖ ਵਿਚ ਨਹੀਂ ਪੈਂਦਾ।
संकटि नही परै जोनि नही आवै नामु निरंजन जा को रे ॥
ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥੨॥੧੯॥੭੦॥
Kabeer's Lord is such a Lord and Master, who has no mother or father. ||2||19||70||
ਕਬੀਰ ਦਾ ਸੁਆਮੀ (ਸਾਰੇ ਜਗਤ ਦਾ) ਪਾਲਣਹਾਰ ਐਸਾ ਹੈ ਜਿਸ ਦੀ ਨਾ ਕੋਈ ਮਾਂ ਹੈ, ਤੇ ਨਾ ਪਿਓ ॥੨॥੧੯॥੭੦॥
कबीर को सुआमी ऐसो ठाकुरु जा कै माई न बापो रे ॥२॥१९॥७०॥
ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥
Slander me, slander me - go ahead, people, and slander me.
ਜਗਤ ਬੇਸ਼ੱਕ ਮੇਰੀ ਨਿੰਦਾ ਕਰੇ, ਬੇਸ਼ੱਕ ਮੇਰੇ ਔਗੁਣ ਭੰਡੇ;
निंदउ निंदउ मो कउ लोगु निंदउ ॥
ਨਿੰਦਾ ਜਨ ਕਉ ਖਰੀ ਪਿਆਰੀ ॥
Slander is pleasing to the Lord's humble servant.
ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ,
निंदा जन कउ खरी पिआरी ॥
ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥
Slander is my father, slander is my mother. ||1||Pause||
ਕਿਉਂਕਿ ਨਿੰਦਿਆ ਸੇਵਕ ਦਾ ਮਾਂ ਪਿਉ ਹੈ (ਭਾਵ, ਜਿਵੇਂ ਮਾਪੇ ਆਪਣੇ ਬਾਲ ਵਿਚ ਸ਼ੁਭ ਗੁਣ ਵਧਦੇ ਵੇਖਣਾ ਲੋੜਦੇ ਹਨ, ਤਿਵੇਂ ਨਿੰਦਿਆ ਭੀ ਔਗੁਣ ਨਸ਼ਰ ਕਰ ਕੇ ਭਲੇ ਗੁਣਾਂ ਲਈ ਸਹਾਇਤਾ ਕਰਦੀ ਹੈ) ॥੧॥ ਰਹਾਉ ॥
निंदा बापु निंदा महतारी ॥१॥ रहाउ ॥
ਨਿੰਦਾ ਹੋਇ ਤ ਬੈਕੁੰਠਿ ਜਾਈਐ ॥
If I am slandered, I go to heaven;
ਜੇ ਲੋਕ ਔਗੁਣ ਨਸ਼ਰ ਕਰਨ ਤਾਂ ਹੀ ਬੈਕੁੰਠ ਵਿਚ ਜਾ ਸਕੀਦਾ ਹੈ,
निंदा होइ त बैकुंठि जाईऐ ॥
ਨਾਮੁ ਪਦਾਰਥੁ ਮਨਹਿ ਬਸਾਈਐ ॥
the wealth of the Naam, the Name of the Lord, abides within my mind.
(ਕਿਉਂਕਿ ਇਸ ਤਰ੍ਹਾਂ ਆਪਣੇ ਔਗੁਣ ਛੱਡ ਕੇ) ਪ੍ਰਭੂ ਦਾ ਨਾਮ-ਰੂਪ ਧਨ ਮਨ ਵਿਚ ਵਸਾ ਸਕੀਦਾ ਹੈ।
नामु पदारथु मनहि बसाईऐ ॥
ਰਿਦੈ ਸੁਧ ਜਉ ਨਿੰਦਾ ਹੋਇ ॥
If my heart is pure, and I am slandered,
ਜੇ ਹਿਰਦਾ ਸੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ (ਭਾਵ, ਜੇ ਸੁੱਧ ਭਾਵਨਾ ਨਾਲ ਅਸੀਂ ਆਪਣੇ ਔਗੁਣ ਨਸ਼ਰ ਹੁੰਦੇ ਸੁਣੀਏ),
रिदै सुध जउ निंदा होइ ॥
ਹਮਰੇ ਕਪਰੇ ਨਿੰਦਕੁ ਧੋਇ ॥੧॥
then the slanderer washes my clothes. ||1||
ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿਚ ਸਹਾਇਤਾ ਕਰਦਾ ਹੈ ॥੧॥
हमरे कपरे निंदकु धोइ ॥१॥
ਨਿੰਦਾ ਕਰੈ ਸੁ ਹਮਰਾ ਮੀਤੁ ॥
One who slanders me is my friend;
(ਤਾਂ ਤੇ) ਜੋ ਮਨੁੱਖ ਸਾਨੂੰ ਭੰਡਦਾ ਹੈ, ਉਹ ਸਾਡਾ ਮਿੱਤਰ ਹੈ,
निंदा करै सु हमरा मीतु ॥
ਨਿੰਦਕ ਮਾਹਿ ਹਮਾਰਾ ਚੀਤੁ ॥
the slanderer is in my thoughts.
ਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵਿਚ ਰਹਿੰਦੀ ਹੈ (ਭਾਵ, ਅਸੀਂ ਆਪਣੇ ਨਿੰਦਕ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ)।
निंदक माहि हमारा चीतु ॥
ਨਿੰਦਕੁ ਸੋ ਜੋ ਨਿੰਦਾ ਹੋਰੈ ॥
The slanderer is the one who prevents me from being slandered.
(ਅਸਲ ਵਿਚ) ਸਾਡਾ ਮੰਦਾ ਚਿਤਵਣ ਵਾਲਾ ਮਨੁੱਖ ਉਹ ਹੈ, ਜੋ ਸਾਡੇ ਐਬ ਨਸ਼ਰ ਹੋਣੋਂ ਰੋਕਦਾ ਹੈ।
निंदकु सो जो निंदा होरै ॥
ਹਮਰਾ ਜੀਵਨੁ ਨਿੰਦਕੁ ਲੋਰੈ ॥੨॥
The slanderer wishes me long life. ||2||
ਨਿੰਦਕ ਤਾਂ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ ॥੨॥
हमरा जीवनु निंदकु लोरै ॥२॥
ਨਿੰਦਾ ਹਮਰੀ ਪ੍ਰੇਮ ਪਿਆਰੁ ॥
I have love and affection for the slanderer.
ਜਿਉਂ ਜਿਉਂ ਸਾਡੀ ਨਿੰਦਿਆ ਹੁੰਦੀ ਹੈ, ਤਿਉਂ ਤਿਉਂ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ,
निंदा हमरी प्रेम पिआरु ॥
ਨਿੰਦਾ ਹਮਰਾ ਕਰੈ ਉਧਾਰੁ ॥
Slander is my salvation.
ਕਿਉਂਕਿ ਸਾਡੀ ਨਿੰਦਿਆ ਸਾਨੂੰ ਔਗੁਣਾਂ ਵਲੋਂ ਬਚਾਉਂਦੀ ਹੈ।
निंदा हमरा करै उधारु ॥
ਜਨ ਕਬੀਰ ਕਉ ਨਿੰਦਾ ਸਾਰੁ ॥
Slander is the best thing for servant Kabeer.
ਸੋ, ਦਾਸ ਕਬੀਰ ਲਈ ਤਾਂ ਉਸ ਦੇ ਔਗੁਣਾਂ ਦਾ ਨਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ।
जन कबीर कउ निंदा सारु ॥
ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥
The slanderer is drowned, while I am carried across. ||3||20||71||
ਪਰ (ਵਿਚਾਰਾ) ਨਿੰਦਕ (ਸਦਾ ਦੂਜਿਆਂ ਦੇ ਔਗੁਣਾਂ ਦੀਆਂ ਗੱਲਾਂ ਕਰ ਕਰ ਕੇ ਆਪ ਉਹਨਾਂ ਔਗੁਣਾਂ ਵਿਚ) ਡੁੱਬ ਜਾਂਦਾ ਹੈ, ਤੇ ਅਸੀਂ (ਆਪਣੇ ਔਗੁਣਾਂ ਦੀ ਚੇਤਾਵਨੀ ਨਾਲ ਉਹਨਾਂ ਤੋਂ) ਬਚ ਨਿਕਲਦੇ ਹਾਂ ॥੩॥੨੦॥੭੧॥
निंदकु डूबा हम उतरे पारि ॥३॥२०॥७१॥
ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ॥੧॥ ਰਹਾਉ ॥
O my Sovereign Lord King, You are Fearless; You are the Carrier to carry us across, O my Lord King. ||1||Pause||
ਹੇ ਸਭ ਦੇ ਮਾਲਕ ਪ੍ਰਭੂ! ਹੇ ਸਭ ਜੀਵਾਂ ਨੂੰ ਤਾਰਨ ਲਈ ਸਮਰੱਥ ਰਾਮ! ਹੇ ਸਭ ਵਿਚ ਵਿਆਪਕ ਪ੍ਰਭੂ! ਤੂੰ ਕਿਸੇ ਤੋਂ ਡਰਦਾ ਨਹੀਂ ਹੈਂ; ਤੇਰਾ ਸੁਭਾਵ ਕੁਝ ਅਨੋਖਾ ਹੈ ॥੧॥ ਰਹਾਉ ॥
राजा राम तूं ऐसा निरभउ तरन तारन राम राइआ ॥१॥ रहाउ ॥
ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ ॥
When I was, then You were not; now that You are, I am not.
ਜਿਤਨਾ ਚਿਰ ਅਸੀਂ ਕੁਝ ਬਣੀ ਫਿਰਦੇ ਹਾਂ (ਭਾਵ, ਹਉਮੈ ਅਹੰਕਾਰ ਕਰਦੇ ਹਾਂ) ਤਦ ਤਕ (ਹੇ ਪ੍ਰਭੂ!) ਤੂੰ ਸਾਡੇ ਅੰਦਰ ਪਰਗਟ ਨਹੀਂ ਹੁੰਦਾ (ਆਪਣਾ ਚਾਨਣ ਨਹੀਂ ਕਰਦਾ), ਪਰ ਜਦੋਂ ਹੁਣ ਤੂੰ ਆਪ (ਸਾਡੇ ਵਿਚ) ਨਿਵਾਸ ਕੀਤਾ ਹੈ ਤਾਂ ਸਾਡੇ ਵਿਚ ਉਹ ਪਹਿਲੀ ਹਉਮੈ ਨਹੀਂ ਰਹੀ।
जब हम होते तब तुम नाही अब तुम हहु हम नाही ॥
ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ ਪਤੀਆਹੀ ॥੧॥
Now, You and I have become one; seeing this, my mind is content. ||1||
ਹੁਣ (ਹੇ ਪ੍ਰਭੂ!) ਤੂੰ ਤੇ ਅਸੀਂ ਇੱਕ-ਰੂਪ ਹੋ ਗਏ ਹਾਂ, ਹੁਣ ਤੈਨੂੰ ਵੇਖ ਕੇ ਸਾਡਾ ਮਨ ਮੰਨ ਗਿਆ ਹੈ (ਕਿ ਤੂੰ ਹੀ ਤੂੰ ਹੈਂ, ਤੈਥੋਂ ਵੱਖਰੇ ਅਸੀਂ ਕੁਝ ਭੀ ਨਹੀਂ ਹਾਂ) ॥੧॥
अब हम तुम एक भए हहि एकै देखत मनु पतीआही ॥१॥
ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ ॥
When there was wisdom, how could there be strength? Now that there is wisdom, strength cannot prevail.
(ਹੇ ਪ੍ਰਭੂ!) ਜਿਤਨਾ ਚਿਰ ਅਸਾਂ ਜੀਵਾਂ ਵਿਚ ਆਪਣੀ ਅਕਲ (ਦੀ ਹਉਮੈ) ਹੁੰਦੀ ਹੈ ਉਤਨਾ ਚਿਰ ਸਾਡੇ ਵਿਚ ਕੋਈ ਆਤਮਕ ਬਲ ਨਹੀਂ ਹੁੰਦਾ (ਭਾਵ, ਸਹਿਮੇ ਹੀ ਰਹਿੰਦੇ ਹਾਂ), ਪਰ ਹੁਣ (ਜਦੋਂ ਤੂੰ ਆਪ ਸਾਡੇ ਵਿਚ ਆ ਪ੍ਰਗਟਿਆ ਹੈਂ) ਸਾਡੀ ਆਪਣੀ ਅਕਲ ਤੇ ਬਲ ਦਾ ਮਾਣ ਨਹੀਂ ਰਿਹਾ।
जब बुधि होती तब बलु कैसा अब बुधि बलु न खटाई ॥
ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
Says Kabeer, the Lord has taken away my wisdom, and I have attained spiritual perfection. ||2||21||72||
ਕਬੀਰ ਆਖਦਾ ਹੈ-(ਹੇ ਪ੍ਰਭੂ!) ਤੂੰ ਮੇਰੀ (ਹਉਮੈ ਵਾਲੀ) ਅਕਲ ਖੋਹ ਲਈ ਹੈ, ਹੁਣ ਉਹ ਅਕਲ ਬਦਲ ਗਈ ਹੈ (ਭਾਵ, 'ਮੈਂ ਮੈਂ' ਛੱਡ ਕੇ 'ਤੂੰ ਹੀ ਤੂੰ' ਕਰਨ ਵਾਲੀ ਹੋ ਗਈ ਹੈ, ਇਸ ਵਾਸਤੇ ਮਨੁੱਖਾ ਜਨਮ ਦੇ ਮਨੋਰਥ ਦੀ) ਸਿੱਧੀ ਹਾਸਲ ਹੋ ਗਈ ਹੈ ॥੨॥੨੧॥੭੨॥
कहि कबीर बुधि हरि लई मेरी बुधि बदली सिधि पाई ॥२॥२१॥७२॥
ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ ਪਾਈ ॥
He fashioned the body chamber with six rings, and placed within it the incomparable thing.
ਛੇ ਚੱਕਰ ਬਣਾ ਕੇ (ਪ੍ਰਭੂ ਨੇ) ਇਹ (ਮਨੁੱਖਾ ਸਰੀਰ-ਰੂਪ) ਨਿੱਕਾ ਜਿਹਾ ਘਰ ਰਚ ਦਿੱਤਾ ਹੈ ਤੇ (ਇਸ ਘਰ) ਵਿਚ (ਆਪਣੀ ਆਤਮਕ ਜੋਤ-ਰੂਪ) ਅਚਰਜ ਵਸਤ ਰੱਖ ਦਿੱਤੀ ਹੈ;
खट नेम करि कोठड़ी बांधी बसतु अनूपु बीच पाई ॥
ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ ॥੧॥
He made the breath of life the watchman, with lock and key to protect it; the Creator did this in no time at all. ||1||
(ਇਸ ਘਰ ਦਾ) ਜੰਦਰਾ-ਕੁੰਜੀ (ਪ੍ਰਭੂ ਨੇ) ਪ੍ਰਾਣਾਂ ਨੂੰ ਹੀ ਬਣਾ ਦਿੱਤਾ ਹੈ, ਤੇ (ਇਹ ਖੇਡ) ਬਣਾਉਂਦਿਆਂ ਉਹ ਚਿਰ ਨਹੀਂ ਲਾਉਂਦਾ ॥੧॥
कुंजी कुलफु प्रान करि राखे करते बार न लाई ॥१॥
ਅਬ ਮਨ ਜਾਗਤ ਰਹੁ ਰੇ ਭਾਈ ॥
Keep your mind awake and aware now, O Sibling of Destiny.
(ਇਸ ਘਰ ਵਿਚ ਰਹਿਣ ਵਾਲੇ) ਹੇ ਪਿਆਰੇ ਮਨ! ਹੁਣ ਜਾਗਦਾ ਰਹੁ,
अब मन जागत रहु रे भाई ॥
ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥
You were careless, and you have wasted your life; your home is being plundered by thieves. ||1||Pause||
ਬੇ-ਪਰਵਾਹ ਹੋ ਕੇ ਤੂੰ (ਹੁਣ ਤਕ) ਜੀਵਨ ਅਜਾਈਂ ਗਵਾ ਲਿਆ ਹੈ; (ਜੋ ਕੋਈ ਭੀ ਗ਼ਾਫ਼ਲ ਹੁੰਦਾ ਹੈ) ਚੋਰ ਜਾ ਕੇ (ਉਸ ਦਾ) ਘਰ ਲੁੱਟ ਲੈਂਦਾ ਹੈ ॥੧॥ ਰਹਾਉ ॥
गाफलु होइ कै जनमु गवाइओ चोरु मुसै घरु जाई ॥१॥ रहाउ ॥
ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥
The five senses stand as guards at the gate, but how can they be trusted?
(ਇਹ ਜੋ) ਪੰਜ ਪਹਿਰੇਦਾਰ (ਇਸ ਘਰ ਦੇ) ਦਰਵਾਜ਼ਿਆਂ ਉੱਤੇ ਰਹਿੰਦੇ ਹਨ, ਇਹਨਾਂ ਦਾ ਕੋਈ ਵਿਸਾਹ ਨਹੀਂ।
पंच पहरूआ दर महि रहते तिन का नही पतीआरा ॥
ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥੨॥
When you are conscious in your consciousness, you shall be enlightened and illuminated. ||2||
ਹੁਸ਼ਿਆਰ ਹੋ ਕੇ ਰਹੁ ਤੇ (ਮਾਲਕ ਨੂੰ) ਚੇਤੇ ਰੱਖ ਤਾਂ (ਤੇਰੇ ਅੰਦਰ ਪ੍ਰਭੂ ਦੀ ਆਤਮਕ ਜੋਤ ਦਾ) ਚਾਨਣ ਨਿਖਰ ਆਵੇਗਾ ॥੨॥
चेति सुचेत चित होइ रहु तउ लै परगासु उजारा ॥२॥
ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥
Seeing the nine openings of the body, the soul-bride is led astray; she does not obtain that incomparable thing.
ਜਿਹੜੀ ਜੀਵ-ਇਸਤ੍ਰੀ (ਸਰੀਰ ਦੇ) ਨੌ ਘਰਾਂ (ਨੌ ਗੋਲਕਾਂ ਜੋ ਸਰੀਰਕ ਕ੍ਰਿਆ ਚਲਾਣ ਲਈ ਹਨ) ਨੂੰ ਵੇਖ ਕੇ (ਆਪਣੇ ਅਸਲ-ਮਨੋਰਥ ਵਲੋਂ) ਖੁੰਝ ਜਾਂਦੀ ਹੈ, ਉਸ ਨੂੰ (ਜੋਤ-ਰੂਪ) ਅਚਰਜ ਸ਼ੈ (ਅੰਦਰੋਂ) ਨਹੀਂ ਲੱਭਦੀ (ਭਾਵ, ਉਸ ਦਾ ਧਿਆਨ ਅੰਦਰ-ਵੱਸਦੀ ਆਤਮਕ ਜੋਤ ਵਲ ਨਹੀਂ ਪੈਂਦਾ)।
नउ घर देखि जु कामनि भूली बसतु अनूप न पाई ॥
ਕਹਤੁ ਕਬੀਰ ਨਵੈ ਘਰ ਮੂਸੇ ਦਸਵੈਂ ਤਤੁ ਸਮਾਈ ॥੩॥੨੨॥੭੩॥
Says Kabeer, the nine openings of the body are being plundered; rise up to the Tenth Gate, and discover the true essence. ||3||22||73||
ਕਬੀਰ ਆਖਦਾ ਹੈ ਜਦੋਂ ਇਹ ਨੌ ਹੀ ਘਰ ਵੱਸ ਵਿਚ ਆ ਜਾਂਦੇ ਹਨ, ਤਾਂ ਪ੍ਰਭੂ ਦੀ ਜੋਤ ਦਸਵੇਂ ਘਰ ਵਿਚ ਟਿਕ ਜਾਂਦੀ ਹੈ (ਭਾਵ, ਤਦੋਂ ਅੰਦਰ-ਵੱਸਦੇ ਪ੍ਰਭੂ ਦੀ ਹੋਂਦ ਦੀ ਵਿਚਾਰ ਜੀਵ ਨੂੰ ਫੁਰ ਆਉਂਦੀ ਹੈ, ਤਦੋਂ ਸੁਰਤ ਪ੍ਰਭੂ ਦੀ ਯਾਦ ਵਿਚ ਟਿਕਦੀ ਹੈ ॥੩॥੨੨॥੭੩॥
कहतु कबीर नवै घर मूसे दसवैं ततु समाई ॥३॥२२॥७३॥
ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾਂ ॥
O mother, I do not know any other, except Him.
ਹੇ (ਮੇਰੀ) ਮਾਂ! ਮੈਂ ਕਿਸੇ ਹੋਰ ਨੂੰ (ਆਪਣੇ ਜੀਵਨ ਦਾ ਆਸਰਾ) ਨਹੀਂ ਸਮਝਿਆ,
माई मोहि अवरु न जानिओ आनानां ॥
ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥
My breath of life resides in Him, whose praises are sung by Shiva and Sanak and so many others. ||Pause||
(ਕਿਉਂਕਿ) ਮੇਰੇ ਪ੍ਰਾਣ (ਤਾਂ) ਉਸ (ਪ੍ਰਭੂ) ਵਿਚ ਵੱਸ ਰਹੇ ਹਨ ਜਿਸ ਦੇ ਗੁਣ ਸ਼ਿਵ ਅਤੇ ਸਨਕ ਆਦਿਕ ਗਾਉਂਦੇ ਹਨ ਰਹਾਉ॥
सिव सनकादि जासु गुन गावहि तासु बसहि मोरे प्रानानां ॥ रहाउ ॥
ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾਨਾਂ ॥
My heart is illuminated by spiritual wisdom; meeting the Guru, I meditate in the Sky of the Tenth Gate.
ਜਦੋਂ ਦੀ ਸਤਿਗੁਰੂ ਨੇ ਉੱਚੀ ਸੂਝ ਬਖ਼ਸ਼ੀ ਹੈ, ਮੇਰੇ ਹਿਰਦੇ ਵਿਚ, (ਮਾਨੋ) ਚਾਨਣ ਹੋ ਗਿਆ ਹੈ, ਤੇ ਮੇਰਾ ਧਿਆਨ ਉੱਚੇ ਮੰਡਲਾਂ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ।
हिरदे प्रगासु गिआन गुर गंमित गगन मंडल महि धिआनानां ॥
ਬਿਖੈ ਰੋਗ ਭੈ ਬੰਧਨ ਭਾਗੇ ਮਨ ਨਿਜ ਘਰਿ ਸੁਖੁ ਜਾਨਾਨਾ ॥੧॥
The diseases of corruption, fear and bondage have run away; my mind has come to know peace in its own true home. ||1||
ਵਿਸ਼ੇ-ਵਿਕਾਰ ਆਦਿਕ ਆਤਮਕ ਰੋਗਾਂ ਤੇ ਸਹਿਮਾਂ ਦੇ ਜ਼ੰਜੀਰ ਟੁੱਟ ਗਏ ਹਨ, ਮੇਰੇ ਮਨ ਨੇ ਅੰਦਰ ਹੀ ਸੁਖ ਲੱਭ ਲਿਆ ਹੈ ॥੧॥
बिखै रोग भै बंधन भागे मन निज घरि सुखु जानाना ॥१॥
ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ ॥
Imbued with a balanced single-mindedness, I know and obey God; nothing else enters my mind.
ਮੇਰੀ ਬੁੱਧੀ ਦਾ ਪਿਆਰ ਇੱਕ ਪ੍ਰਭੂ ਵਿਚ ਹੀ ਬਣ ਗਿਆ ਹੈ। ਇੱਕ ਪ੍ਰਭੂ ਨੂੰ (ਆਸਰਾ) ਸਮਝ ਕੇ (ਤੇ ਉਸ ਵਿਚ) ਪਤੀਜ ਕੇ, ਮੈਂ ਕਿਸੇ ਹੋਰ ਨੂੰ ਹੁਣ ਮਨ ਵਿਚ ਨਹੀਂ ਲਿਆਉਂਦਾ (ਭਾਵ, ਕਿਸੇ ਹੋਰ ਦੀ ਓਟ ਨਹੀਂ ਤੱਕਦਾ)।
एक सुमति रति जानि मानि प्रभ दूसर मनहि न आनाना ॥
ਚੰਦਨ ਬਾਸੁ ਭਏ ਮਨ ਬਾਸਨ ਤਿਆਗਿ ਘਟਿਓ ਅਭਿਮਾਨਾਨਾ ॥੨॥
My mind has become fragrant with the scent of sandalwood; I have renounced egotistical selfishness and conceit. ||2||
ਮਨ ਦੀਆਂ ਵਾਸ਼ਨਾਂ ਤਿਆਗ ਕੇ (ਮੇਰੇ ਅੰਦਰ, ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਗਈ ਹੈ, (ਮੇਰੇ ਅੰਦਰੋਂ) ਅਹੰਕਾਰ ਘਟ ਗਿਆ ਹੈ (ਭਾਵ ਮਿਟ ਗਿਆ ਹੈ) ॥੨॥
चंदन बासु भए मन बासन तिआगि घटिओ अभिमानाना ॥२॥
ਜੋ ਜਨ ਗਾਇ ਧਿਆਇ ਜਸੁ ਠਾਕੁਰ ਤਾਸੁ ਪ੍ਰਭੂ ਹੈ ਥਾਨਾਨਾਂ ॥
That humble being, who sings and meditates on the Praises of his Lord and Master, is the dwelling-place of God.
ਜੋ ਮਨੁੱਖ ਠਾਕੁਰ ਦਾ ਜਸ ਗਾਂਦਾ ਹੈ, ਪ੍ਰਭੂ ਨੂੰ ਧਿਆਉਂਦਾ ਹੈ, ਪ੍ਰਭੂ ਦਾ ਨਿਵਾਸ ਉਸ ਦੇ ਹਿਰਦੇ ਵਿਚ ਹੋ ਜਾਂਦਾ ਹੈ।
जो जन गाइ धिआइ जसु ठाकुर तासु प्रभू है थानानां ॥
ਤਿਹ ਬਡ ਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ ॥੩॥
He is blessed with great good fortune; the Lord abides in his mind. Good karma radiates from his forehead. ||3||
ਤੇ, ਜਿਸ ਦੇ ਮਨ ਵਿਚ ਪ੍ਰਭੂ ਵੱਸ ਪਿਆ, ਉਸ ਦੇ ਵੱਡੇ ਭਾਗ (ਸਮਝੋ), ਉਸ ਦੇ ਮੱਥੇ ਉੱਤੇ ਉੱਚੇ ਲੇਖ ਉੱਘੜ ਆਏ (ਜਾਣੋ) ॥੩॥
तिह बड भाग बसिओ मनि जा कै करम प्रधान मथानाना ॥३॥
ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ ॥
I have broken the bonds of Maya; the intuitive peace and poise of Shiva has dawned within me, and I am merged in oneness with the One.
ਮਾਇਆ ਦਾ ਪ੍ਰਭਾਵ ਦੂਰ ਕਰ ਕੇ, ਜਦੋਂ ਰੱਬੀ-ਜੋਤ ਦਾ ਪ੍ਰਕਾਸ਼ ਹੋ ਗਿਆ, ਤਾਂ ਸਦਾ ਨਿਰੋਲ ਇੱਕ ਪ੍ਰਭੂ ਵਿਚ ਮਨ ਲੀਨ ਰਹਿੰਦਾ ਹੈ।
काटि सकति सिव सहजु प्रगासिओ एकै एक समानाना ॥
ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥
Says Kabeer, meeting the Guru, I have found absolute peace. My mind has ceased its wanderings; I am happy. ||4||23||74||
ਕਬੀਰ ਆਖਦਾ ਹੈ, ਸਤਿਗੁਰੂ ਨੂੰ ਮਿਲ ਕੇ ਉੱਚਾ ਸੁਖ ਪ੍ਰਾਪਤ ਹੁੰਦਾ ਹੈ, ਭਟਕਣਾ ਮੁੱਕ ਜਾਂਦੀ ਹੈ ਤੇ ਮਨ (ਪ੍ਰਭੂ ਵਿਚ) ਗਿੱਝ ਜਾਂਦਾ ਹੈ ॥੪॥੨੩॥੭੪॥
कहि कबीर गुर भेटि महा सुख भ्रमत रहे मनु मानानां ॥४॥२३॥७४॥
ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ ॥
Raag Gauree Poorbee, Baawan Akhree Of Kabeer Jee:
ਰਾਗ ਗਉੜੀ-ਪੂਰਬੀ ਵਿੱਚ ਭਗਤ ਕਬੀਰ ਜੀ ਦੀ ਬਾਣੀ 'ਬਾਵਨ ਅਖਰੀ'।
रागु गउड़ी पूरबी बावन अखरी कबीर जीउ की ॥
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. By Guru's Grace:
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सति नामु करता पुरखु गुर प्रसादि ॥
ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥
Through these fifty-two letters, the three worlds and all things are described.
ਬਵੰਜਾ ਅੱਖਰ (ਭਾਵ, ਲਿਪੀਆਂ ਦੇ ਅੱਖਰ) ਸਾਰੇ ਜਗਤ ਵਿਚ (ਵਰਤੇ ਜਾ ਰਹੇ ਹਨ), ਜਗਤ ਦਾ ਸਾਰਾ ਵਰਤਾਰਾ ਇਹਨਾਂ (ਲਿਪੀਆਂ ਦੇ) ਅੱਖਰਾਂ ਦੀ ਰਾਹੀਂ ਚੱਲ ਰਿਹਾ ਹੈ।
बावन अछर लोक त्रै सभु कछु इन ही माहि ॥
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥
These letters shall perish; they cannot describe the Imperishable Lord. ||1||
ਪਰ ਇਹ ਅੱਖਰ ਨਾਸ ਹੋ ਜਾਣਗੇ (ਭਾਵ, ਜਿਵੇਂ ਜਗਤ ਨਾਸਵੰਤ ਹੈ, ਜਗਤ ਵਿਚ ਵਰਤੀ ਜਾਣ ਵਾਲੀ ਹਰੇਕ ਚੀਜ਼ ਭੀ ਨਾਸਵੰਤ ਹੈ, ਬੋਲੀਆਂ ਭੀ ਨਾਸਵੰਤ ਹਨ, ਤੇ ਬੋਲੀਆਂ ਵਿਚ ਵਰਤੇ ਜਾਣ ਵਾਲੇ ਅੱਖਰ ਭੀ ਨਾਸਵੰਤ ਹਨ)। ਅਕਾਲ ਪੁਰਖ ਨਾਲ ਮਿਲਾਪ ਜਿਸ ਸ਼ਕਲ ਵਿਚ ਅਨੁਭਵ ਹੁੰਦਾ ਹੈ, ਉਹਦੇ ਬਿਆਨ ਕਰਨ ਲਈ ਕੋਈ ਅੱਖਰ ਅਜਿਹੇ ਨਹੀਂ ਹਨ ਜੋ ਇਹਨਾਂ ਅੱਖਰਾਂ ਵਿਚ ਆ ਸਕਣ ॥੧॥
ए अखर खिरि जाहिगे ओइ अखर इन महि नाहि ॥१॥
ਜਹਾ ਬੋਲ ਤਹ ਅਛਰ ਆਵਾ ॥
Wherever there is speech, there are letters.
ਜੋ ਵਰਤਾਰਾ ਬਿਆਨ ਕੀਤਾ ਜਾ ਸਕਦਾ ਹੈ, ਅੱਖਰ (ਕੇਵਲ) ਉਥੇ (ਹੀ) ਵਰਤੇ ਜਾਂਦੇ ਹਨ;
जहा बोल तह अछर आवा ॥
ਜਹ ਅਬੋਲ ਤਹ ਮਨੁ ਨ ਰਹਾਵਾ ॥
Where there is no speech, there, the mind rests on nothing.
ਜੋ ਅਵਸਥਾ ਬਿਆਨ ਤੋਂ ਪਰੇ ਹੈ (ਭਾਵ, ਜਦੋਂ ਅਕਾਲ ਪੁਰਖ ਵਿਚ ਲੀਨਤਾ ਹੁੰਦੀ ਹੈ) ਉਥੇ (ਬਿਆਨ ਕਰਨ ਵਾਲਾ) ਮਨ (ਆਪ ਹੀ) ਨਹੀਂ ਰਹਿ ਜਾਂਦਾ।
जह अबोल तह मनु न रहावा ॥
ਬੋਲ ਅਬੋਲ ਮਧਿ ਹੈ ਸੋਈ ॥
He is in both speech and silence.
ਜਿਥੇ ਅੱਖਰ ਵਰਤੇ ਜਾ ਸਕਦੇ ਹਨ (ਭਾਵ, ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ) ਤੇ ਜਿਸ ਹਾਲਤ ਦਾ ਬਿਆਨ ਨਹੀਂ ਹੋ ਸਕਦਾ (ਭਾਵ, ਪਰਮਾਤਮਾ ਵਿਚ ਲੀਨਤਾ ਦੀ ਅਵਸਥਾ)-ਇਹਨੀਂ (ਦੋਹੀਂ) ਥਾਈਂ ਪਰਮਾਤਮਾ ਆਪ ਹੀ ਹੈ,
बोल अबोल मधि है सोई ॥
ਜਸ ਓਹੁ ਹੈ ਤਸ ਲਖੈ ਨ ਕੋਈ ॥੨॥
No one can know Him as He is. ||2||
ਅਤੇ ਜਿਹੋ ਜਿਹਾ ਉਹ (ਪਰਮਾਤਮਾ) ਹੈ ਤਿਹੋ ਜਿਹਾ (ਹੂ-ਬ-ਹੂ) ਕੋਈ ਬਿਆਨ ਨਹੀਂ ਕਰ ਸਕਦਾ ॥੨॥
जस ओहु है तस लखै न कोई ॥२॥
ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥
If I come to know the Lord, what can I say; what good does it do to speak?
ਜੇ ਉਸ ਅਲੱਭ (ਪਰਮਾਤਮਾ) ਨੂੰ ਮੈਂ ਲੱਭ (ਭੀ) ਲਵਾਂ ਤਾਂ ਮੈਂ (ਉਸ ਦਾ ਸਹੀ ਸਰੂਪ) ਬਿਆਨ ਨਹੀਂ ਕਰ ਸਕਦਾ; ਜੇ (ਕੁਝ) ਬਿਆਨ ਕਰਾਂ ਭੀ ਤਾਂ ਉਸ ਦਾ ਕਿਸੇ ਨੂੰ ਲਾਭ ਨਹੀਂ ਹੋ ਸਕਦਾ।
अलह लहउ तउ किआ कहउ कहउ त को उपकार ॥
ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ॥੩॥
He is contained in the seed of the banyan-tree, and yet, His expanse spreads across the three worlds. ||3||
(ਉਂਞ) ਜਿਸ ਪਰਮਾਤਮਾ ਦਾ ਇਹ ਤਿੰਨੇ ਲੋਕ (ਭਾਵ, ਸਾਰਾ ਜਗਤ) ਪਸਾਰਾ ਹਨ, ਉਹ ਇਸ ਵਿਚ ਇਉਂ ਵਿਆਪਕ ਹੈ ਜਿਵੇਂ ਬੋਹੜ (ਦਾ ਰੁੱਖ) ਬੀਜ ਵਿਚ (ਅਤੇ ਬੀਜ, ਬੋਹੜ ਵਿਚ) ਹੈ ॥੩॥
बटक बीज महि रवि रहिओ जा को तीनि लोक बिसथार ॥३॥
ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥
One who knows the Lord understands His mystery, and bit by bit, the mystery disappears.
ਪਰਮਾਤਮਾ ਨੂੰ ਮਿਲਣ ਦਾ ਜਤਨ ਕਰਦਿਆਂ ਕਰਦਿਆਂ (ਮੇਰੀ) ਦੁਬਿਧਾ ਦਾ ਨਾਸ ਹੋ ਗਿਆ ਹੈ, ਅਤੇ (ਦੁਬਿਧਾ ਦਾ ਨਾਸ ਹੋਇਆਂ ਮੈਂ ਪਰਮਾਤਮਾ ਦਾ) ਕੁਝ ਕੁਝ ਰਾਜ਼ ਸਮਝ ਲਿਆ ਹੈ।
अलह लहंता भेद छै कछु कछु पाइओ भेद ॥
ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥੪॥
Turning away from the world, one's mind is pierced through with this mystery, and one obtains the Indestructible, Impenetrable Lord. ||4||
ਦੁਬਿਧਾ ਨੂੰ ਉਲਟਿਆਂ (ਮੇਰਾ) ਮਨ (ਪਰਮਾਤਮਾ ਵਿਚ) ਵਿੱਝ ਗਿਆ ਹੈ ਅਤੇ ਮੈਂ ਉਸ ਅਬਿਨਾਸ਼ੀ ਤੇ ਅਵਿੱਝ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ॥੪॥
उलटि भेद मनु बेधिओ पाइओ अभंग अछेद ॥४॥
ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥
The Muslim knows the Muslim way of life; the Hindu knows the Vedas and Puraanas.
ਤਾਹੀਏਂ (ਚੰਗਾ) ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ ਜੋ ਤਰੀਕਤ ਵਿਚ ਲੱਗਾ ਹੋਵੇ, ਅਤੇ (ਚੰਗਾ) ਹਿੰਦੂ ਉਸ ਨੂੰ, ਜੋ ਵੇਦਾਂ ਪੁਰਾਨਾਂ ਦੀ ਖੋਜ ਕਰਦਾ ਹੋਵੇ।
तुरक तरीकति जानीऐ हिंदू बेद पुरान ॥
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥
To instruct their minds, people ought to study some sort of spiritual wisdom. ||5||
(ਦੁਬਿਧਾ ਨੂੰ ਮਿਟਾ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਲਈ) ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ (ਉੱਚੀ) ਵਿਚਾਰ ਵਾਲੀ ਬਾਣੀ ਥੋੜ੍ਹੀ ਬਹੁਤ ਪੜ੍ਹਨੀ ਜ਼ਰੂਰੀ ਹੈ ॥੫॥
मन समझावन कारने कछूअक पड़ीऐ गिआन ॥५॥
ਓਅੰਕਾਰ ਆਦਿ ਮੈ ਜਾਨਾ ॥
I know only the One, the Universal Creator, the Primal Being.
ਜੋ ਇੱਕ-ਰਸ ਸਭ ਥਾਂ ਵਿਆਪਕ ਪਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ, ਮੈਂ ਉਸ ਨੂੰ ਅਬਿਨਾਸੀ ਸਮਝਦਾ ਹਾਂ;
ओअंकार आदि मै जाना ॥
ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥
I do not believe in anyone whom the Lord writes and erases.
ਹੋਰ ਜਿਸ ਵਿਅੱਕਤੀ ਨੂੰ ਉਹ ਪ੍ਰਭੂ ਪੈਦਾ ਕਰਦਾ ਹੈ ਤੇ ਫਿਰ ਮਿਟਾ ਦੇਂਦਾ ਹੈ ਉਸ ਨੂੰ ਮੈਂ (ਪਰਮਾਤਮਾ ਦੇ ਤੁੱਲ) ਨਹੀਂ ਮੰਨਦਾ।
लिखि अरु मेटै ताहि न माना ॥
ਓਅੰਕਾਰ ਲਖੈ ਜਉ ਕੋਈ ॥
If someone knows the One, the Universal Creator,
ਜੇ ਕੋਈ ਮਨੁੱਖ ਉਸ ਸਰਬ-ਵਿਆਪਕ ਪਰਮਾਤਮਾ ਨੂੰ ਸਮਝ ਲਏ (ਭਾਵ, ਆਪਣੇ ਅੰਦਰ ਅਨੁਭਵ ਕਰ ਲਏ)
ओअंकार लखै जउ कोई ॥
ਸੋਈ ਲਖਿ ਮੇਟਣਾ ਨ ਹੋਈ ॥੬॥
he shall not perish, since he knows Him. ||6||
ਤਾਂ ਉਸ ਨੂੰ ਸਮਝਿਆਂ (ਉਸ ਮਨੁੱਖ ਦੀ ਉਸ ਉੱਚੀ ਆਤਮਕ ਸੁਰਤ ਦਾ) ਨਾਸ ਨਹੀਂ ਹੁੰਦਾ ॥੬॥
सोई लखि मेटणा न होई ॥६॥
ਕਕਾ ਕਿਰਣਿ ਕਮਲ ਮਹਿ ਪਾਵਾ ॥
KAKKA: When the rays of Divine Light come into the heart-lotus,
ਜੇ ਮੈਂ (ਗਿਆਨ-ਰੂਪ ਸੂਰਜ ਦੀ) ਕਿਰਨ (ਹਿਰਦੇ-ਰੂਪ) ਕੌਲ-ਫੁੱਲ ਵਿਚ ਟਿਕਾ ਲਵਾਂ,
कका किरणि कमल महि पावा ॥
ਸਸਿ ਬਿਗਾਸ ਸੰਪਟ ਨਹੀ ਆਵਾ ॥
the moon-light of Maya cannot enter the basket of the mind.
ਤਾਂ (ਮਾਇਆ-ਰੂਪ) ਚੰਦ੍ਰਮਾ ਦੀ ਚਾਨਣੀ ਨਾਲ, ਉਹ (ਖਿੜਿਆ ਹੋਇਆ ਹਿਰਦਾ-ਫੁੱਲ) (ਮੁੜ) ਮੀਟਿਆ ਨਹੀਂ ਜਾਂਦਾ।
ससि बिगास संपट नही आवा ॥
ਅਰੁ ਜੇ ਤਹਾ ਕੁਸਮ ਰਸੁ ਪਾਵਾ ॥
And if one obtains the subtle fragrance of that spiritual flower,
ਅਤੇ ਜੇ ਕਦੇ ਮੈਂ ਉਸ ਖਿੜਾਉ ਦੀ ਹਾਲਤ ਵਿਚ (ਅੱਪੜ ਕੇ) (ਉਸ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਆਨੰਦ (ਭੀ) ਮਾਣ ਸਕਾਂ,
अरु जे तहा कुसम रसु पावा ॥
ਅਕਹ ਕਹਾ ਕਹਿ ਕਾ ਸਮਝਾਵਾ ॥੭॥
he cannot describe the indescribable; he could speak, but who would understand? ||7||
ਤਾਂ ਉਸ ਦਾ ਬਿਆਨ ਕਥਨ ਤੋਂ ਪਰੇ ਹੈ। ਉਹ ਮੈਂ ਆਖ ਕੇ ਕੀਹ ਸਮਝਾ ਸਕਦਾ ਹਾਂ? ॥੭॥
अकह कहा कहि का समझावा ॥७॥
ਖਖਾ ਇਹੈ ਖੋੜਿ ਮਨ ਆਵਾ ॥
KHAKHA: The mind has entered this cave.
ਜਦੋਂ ਇਹ ਮਨ (-ਪੰਛੀ ਜਿਸ ਨੂੰ ਗਿਆਨ-ਕਿਰਨ ਮਿਲ ਚੁੱਕੀ ਹੈ) ਸ੍ਵੈ-ਸਰੂਪ ਦੀ ਖੋੜ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਆ ਟਿਕਦਾ ਹੈ,
खखा इहै खोड़ि मन आवा ॥
ਖੋੜੇ ਛਾਡਿ ਨ ਦਹ ਦਿਸ ਧਾਵਾ ॥
It does not leave this cave to wander in the ten directions.
ਤਾਂ ਇਸ ਆਹਲਣੇ (ਭਾਵ, ਪ੍ਰਭੂ-ਚਰਨਾਂ) ਨੂੰ ਛੱਡ ਕੇ ਦਸੀਂ ਪਾਸੀਂ ਨਹੀਂ ਦੌੜਦਾ।
खोड़े छाडि न दह दिस धावा ॥
ਖਸਮਹਿ ਜਾਣਿ ਖਿਮਾ ਕਰਿ ਰਹੈ ॥
Knowing their Lord and Master, people show compassion;
ਖਸਮ-ਪ੍ਰਭੂ ਨਾਲ ਸਾਂਝ ਪਾ ਕੇ ਖਿਮਾ ਦੇ ਸੋਮੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ,
खसमहि जाणि खिमा करि रहै ॥
ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥
then, they become immortal, and attain the state of eternal dignity. ||8||
ਤੇ ਤਦੋਂ ਅਵਿਨਾਸ਼ੀ (ਪ੍ਰਭੂ ਨਾਲ ਇੱਕ-ਰੂਪ) ਹੋ ਕੇ ਉਹ ਪਦਵੀ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਨਾਸ ਨਹੀਂ ਹੁੰਦੀ ॥੮॥
तउ होइ निखिअउ अखै पदु लहै ॥८॥
ਗਗਾ ਗੁਰ ਕੇ ਬਚਨ ਪਛਾਨਾ ॥
GAGGA: One who understands the Guru's Word
ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲਈ ਹੈ,
गगा गुर के बचन पछाना ॥
ਦੂਜੀ ਬਾਤ ਨ ਧਰਈ ਕਾਨਾ ॥
does not listen to anything else.
ਉਸ ਨੂੰ (ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਬਿਨਾ) ਕੋਈ ਹੋਰ ਗੱਲ ਖਿੱਚ ਨਹੀਂ ਪਾਂਦੀ।
दूजी बात न धरई काना ॥
ਰਹੈ ਬਿਹੰਗਮ ਕਤਹਿ ਨ ਜਾਈ ॥
He remains like a hermit and does not go anywhere,
ਉਹ ਪੰਛੀ (ਵਾਂਗ ਸਦਾ ਨਿਰਮੋਹ) ਰਹਿੰਦਾ ਹੈ; ਕਿਤੇ ਭੀ ਭਟਕਦਾ ਨਹੀਂ;
रहै बिहंगम कतहि न जाई ॥
ਅਗਹ ਗਹੈ ਗਹਿ ਗਗਨ ਰਹਾਈ ॥੯॥
when he grasps the Ungraspable Lord and dwells in the sky of the Tenth Gate. ||9||
ਜਿਸ ਪ੍ਰਭੂ ਨੂੰ ਜਗਤ ਦੀ ਮਾਇਆ ਗ੍ਰਸ ਨਹੀਂ ਸਕਦੀ, ਉਸ ਨੂੰ ਉਹ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ; ਹਿਰਦੇ ਵਿਚ ਵਸਾ ਕੇ ਆਪਣੀ ਸੁਰਤ ਨੂੰ ਪ੍ਰਭੂ-ਚਰਨਾਂ ਵਿਚ ਟਿਕਾਈ ਰੱਖਦਾ ਹੈ (ਜਿਵੇਂ ਚੋਗ ਨਾਲ ਪੇਟ ਭਰ ਕੇ ਪੰਛੀ ਮੌਜ ਵਿਚ ਆ ਕੇ ਉੱਚਾ ਅਕਾਸ਼ ਵਿਚ ਤਾਰੀਆਂ ਲਾਂਦਾ ਹੈ) ॥੯॥
अगह गहै गहि गगन रहाई ॥९॥
ਘਘਾ ਘਟਿ ਘਟਿ ਨਿਮਸੈ ਸੋਈ ॥
GHAGHA: He dwells in each and every heart.
ਹਰੇਕ ਸਰੀਰ ਵਿਚ ਉਹ ਪ੍ਰਭੂ ਹੀ ਵੱਸਦਾ ਹੈ।
घघा घटि घटि निमसै सोई ॥
ਘਟ ਫੂਟੇ ਘਟਿ ਕਬਹਿ ਨ ਹੋਈ ॥
Even when the body-pitcher bursts, he does not diminish.
ਜੇ ਕੋਈ ਸਰੀਰ (-ਰੂਪ ਘੜਾ) ਭੱਜ ਜਾਏ ਤਾਂ ਕਦੇ ਪ੍ਰਭੂ ਦੀ ਹੋਂਦ ਵਿਚ ਕੋਈ ਘਾਟਾ ਨਹੀਂ ਪੈਂਦਾ।
घट फूटे घटि कबहि न होई ॥
ਤਾ ਘਟ ਮਾਹਿ ਘਾਟ ਜਉ ਪਾਵਾ ॥
When someone finds the Path to the Lord within his own heart,
ਜਦੋਂ (ਕੋਈ ਜੀਵ) ਇਸ ਸਰੀਰ ਦੇ ਅੰਦਰ ਹੀ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਪੱਤਣ ਲੱਭ ਲੈਂਦਾ ਹੈ,
ता घट माहि घाट जउ पावा ॥
ਸੋ ਘਟੁ ਛਾਡਿ ਅਵਘਟ ਕਤ ਧਾਵਾ ॥੧੦॥
why should he abandon that Path to follow some other path? ||10||
ਤਾਂ ਇਸ ਪੱਤਣ ਨੂੰ ਛੱਡ ਕੇ ਉਹ ਖੱਡਾਂ ਵਿਚ ਕਿਤੇ ਨਹੀਂ ਭਟਕਦਾ ਫਿਰਦਾ ॥੧੦॥
सो घटु छाडि अवघट कत धावा ॥१०॥
ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥
NGANGA: Restrain yourself, love the Lord, and dismiss your doubts.
(ਹੇ ਭਾਈ! ਆਪਣੇ ਇੰਦ੍ਰਿਆਂ ਨੂੰ) ਚੰਗੀ ਤਰ੍ਹਾਂ ਰੋਕ, (ਪ੍ਰਭੂ ਨਾਲ) ਪਿਆਰ ਬਣਾ, ਤੇ ਸਿਦਕ-ਹੀਨਤਾ ਦੂਰ ਕਰ।
ङंङा निग्रहि सनेहु करि निरवारो संदेह ॥
ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥੧੧॥
Even if you do not see the Path, do not run away; this is the highest wisdom. ||11||
(ਇਹ ਕੰਮ ਔਖਾ ਜ਼ਰੂਰ ਹੈ, ਪਰ) ਇਸ ਖ਼ਿਆਲ ਕਰਕੇ ਕਿ ਇਹ ਕੰਮ ਨਹੀਂ ਹੋ ਸਕਦਾ (ਇਸ ਕੰਮ ਵਲੋਂ) ਭੱਜ ਨਹੀਂ ਜਾਣਾ ਚਾਹੀਦਾ-(ਬੱਸ) ਸਭ ਤੋਂ ਵੱਡੀ ਅਕਲ (ਦੀ ਗੱਲ) ਇਹੀ ਹੈ ॥੧੧॥
नाही देखि न भाजीऐ परम सिआनप एह ॥११॥
ਚਚਾ ਰਚਿਤ ਚਿਤ੍ਰ ਹੈ ਭਾਰੀ ॥
CHACHA: He painted the great picture of the world.
(ਪ੍ਰਭੂ ਦਾ) ਬਣਾਇਆ ਹੋਇਆ ਇਹ ਜਗਤ (ਮਾਨੋ) ਇਕ ਬਹੁਤ ਵੱਡੀ ਤਸਵੀਰ ਹੈ।
चचा रचित चित्र है भारी ॥
ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥
Forget this picture, and remember the Painter.
(ਹੇ ਭਾਈ!) ਇਸ ਤਸਵੀਰ (ਦੇ ਮੋਹ) ਨੂੰ ਛੱਡ ਕੇ ਤਸਵੀਰ ਬਣਾਉਣ ਵਾਲੇ ਨੂੰ ਚੇਤੇ ਰੱਖ;
तजि चित्रै चेतहु चितकारी ॥
ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥
This wondrous painting is now the problem.
(ਕਿਉਂਕਿ ਵੱਡਾ) ਝੰਬੇਲਾ ਇਹ ਹੈ ਕਿ ਇਹ (ਸੰਸਾਰ-ਰੂਪ) ਤਸਵੀਰ ਮਨ ਨੂੰ ਮੋਹ ਲੈਣ ਵਾਲੀ ਹੈ।
चित्र बचित्र इहै अवझेरा ॥
ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥੧੨॥
Forget this picture and focus your consciousness on the Painter. ||12||
(ਸੋ, ਇਸ ਮੋਹ ਤੋਂ ਬਚਣ ਲਈ) ਤਸਵੀਰ (ਦਾ ਖ਼ਿਆਲ) ਛੱਡ ਕੇ ਤਸਵੀਰ ਬਣਾਉਣ ਵਾਲੇ ਵਿਚ ਆਪਣੇ ਚਿੱਤ ਨੂੰ ਪ੍ਰੋ ਰੱਖ ॥੧੨॥
तजि चित्रै चितु राखि चितेरा ॥१२॥
ਛਛਾ ਇਹੈ ਛਤ੍ਰਪਤਿ ਪਾਸਾ ॥
CHHACHHA: The Sovereign Lord of the Universe is here with you.
ਜੋ (ਸਭ ਦਾ) ਪਾਤਸ਼ਾਹ ਹੈ ਇਸ (ਚਿਤ੍ਰਕਾਰ ਪ੍ਰਭੂ) ਦੇ ਪਾਸ-
छछा इहै छत्रपति पासा ॥
ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥
Why are you so unhappy? Why don't you abandon your desires?
(ਹੇ ਮੇਰੇ ਮਨ! ਹੋਰ) ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਨਹੀਂ ਰਹਿੰਦਾ?
छकि कि न रहहु छाडि कि न आसा ॥
ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥
O my mind, each and every moment I try to instruct you,
ਹੇ ਮਨ! ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ,
रे मन मै तउ छिन छिन समझावा ॥
ਤਾਹਿ ਛਾਡਿ ਕਤ ਆਪੁ ਬਧਾਵਾ ॥੧੩॥
but you forsake Him, and entangle yourself with others. ||13||
ਕਿ ਉਸ (ਚਿਤ੍ਰਕਾਰ) ਨੂੰ ਵਿਸਾਰ ਕੇ ਕਿਥੇ (ਉਸ ਦੇ ਬਣਾਏ ਹੋਏ ਚਿੱਤ੍ਰ ਵਿਚ) ਤੂੰ ਆਪਣੇ ਆਪ ਨੂੰ ਜਕੜ ਰਿਹਾ ਹੈਂ ॥੧੩॥
ताहि छाडि कत आपु बधावा ॥१३॥
ਜਜਾ ਜਉ ਤਨ ਜੀਵਤ ਜਰਾਵੈ ॥
JAJJA: If someone burns his body while he is still alive,
ਜਦੋਂ (ਕੋਈ ਜੀਵ) ਮਾਇਆ ਵਿਚ ਰਹਿੰਦਾ ਹੋਇਆ ਹੀ ਸਰੀਰ (ਦੀਆਂ ਵਾਸ਼ਨਾਂ) ਸਾੜ ਲੈਂਦਾ ਹੈ,
जजा जउ तन जीवत जरावै ॥
ਜੋਬਨ ਜਾਰਿ ਜੁਗਤਿ ਸੋ ਪਾਵੈ ॥
and burns away the desires of his youth, then he finds the right way.
ਉਹ ਮਨੁੱਖ ਜੁਆਨੀ (ਦਾ ਮਦ) ਸਾੜ ਕੇ ਜੀਊਣ ਦੀ (ਸਹੀ) ਜਾਚ ਸਿੱਖ ਲੈਂਦਾ ਹੈ।
जोबन जारि जुगति सो पावै ॥
ਅਸ ਜਰਿ ਪਰ ਜਰਿ ਜਰਿ ਜਬ ਰਹੈ ॥
When he burns his desire for his own wealth, and that of others,
ਜਦੋਂ ਮਨੁੱਖ ਆਪਣੇ (ਧਨ ਦੇ ਅਹੰਕਾਰ) ਨੂੰ ਤੇ ਪਰਾਈ (ਦੌਲਤ ਦੀ ਆਸ) ਨੂੰ ਸਾੜ ਕੇ ਆਪਣੇ ਵਿਤ ਵਿਚ ਰਹਿੰਦਾ ਹੈ,
अस जरि पर जरि जरि जब रहै ॥
ਤਬ ਜਾਇ ਜੋਤਿ ਉਜਾਰਉ ਲਹੈ ॥੧੪॥
then he finds the Divine Light. ||14||
ਤਦੋਂ ਉੱਚੀ ਆਤਮਕ ਅਵਸਥਾ ਵਿਚ ਅੱਪੜ ਕੇ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਪ੍ਰਾਪਤ ਕਰਦਾ ਹੈ ॥੧੪॥
तब जाइ जोति उजारउ लहै ॥१४॥
ਝਝਾ ਉਰਝਿ ਸੁਰਝਿ ਨਹੀ ਜਾਨਾ ॥
JHAJHA: You are entangled in the world, and you do not know how to get untangled.
ਜਿਸ ਮਨੁੱਖ ਨੇ (ਚਰਚਾ ਆਦਿਕ ਵਿਚ ਪੈ ਕੇ ਨਿਕੰਮੀਆਂ) ਉਲਝਣਾਂ ਵਿਚ ਫਸਣਾ ਹੀ ਸਿੱਖਿਆ,
झझा उरझि सुरझि नही जाना ॥
ਰਹਿਓ ਝਝਕਿ ਨਾਹੀ ਪਰਵਾਨਾ ॥
You hold back in fear, and are not approved by the Lord.
ਉਲਝਣਾਂ ਵਿਚੋਂ ਨਿਕਲਣ ਦੀ ਜਾਚ ਨਾਹ ਸਿੱਖੀ, ਉਹ (ਸਾਰੀ ਉਮਰ) ਸਹੰਸਿਆਂ ਵਿਚ ਹੀ ਪਿਆ ਰਿਹਾ, (ਉਸ ਦਾ ਜੀਵਨ) ਕਬੂਲ ਨਾਹ ਹੋ ਸਕਿਆ।
रहिओ झझकि नाही परवाना ॥
ਕਤ ਝਖਿ ਝਖਿ ਅਉਰਨ ਸਮਝਾਵਾ ॥
Why do you talk such nonsense, trying to convince others?
ਬਹਿਸਾਂ ਕਰ ਕਰ ਕੇ ਹੋਰਨਾਂ ਨੂੰ ਮੱਤਾਂ ਦੇਣ ਦਾ ਕੀਹ ਲਾਭ?
कत झखि झखि अउरन समझावा ॥
ਝਗਰੁ ਕੀਏ ਝਗਰਉ ਹੀ ਪਾਵਾ ॥੧੫॥
Stirring up arguments, you shall only obtain more arguments. ||15||
ਚਰਚਾ ਕਰਦਿਆਂ ਆਪ ਨੂੰ ਤਾਂ ਨਿਰੀ ਚਰਚਾ ਕਰਨ ਦੀ ਹੀ ਵਾਦੀ ਪੈ ਗਈ ॥੧੫॥
झगरु कीए झगरउ ही पावा ॥१५॥
ਞੰਞਾ ਨਿਕਟਿ ਜੁ ਘਟ ਰਹਿਓ ਦੂਰਿ ਕਹਾ ਤਜਿ ਜਾਇ ॥
NYANYA: He dwells near you, deep within your heart; why do you leave Him and go far away?
(ਹੇ ਭਾਈ!) ਜੋ ਪ੍ਰਭੂ ਨੇੜੇ ਵੱਸ ਰਿਹਾ ਹੈ, ਜੋ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨੂੰ ਛੱਡ ਕੇ ਤੂੰ ਦੂਰ ਕਿੱਥੇ ਜਾਂਦਾ ਹੈਂ?
ञंञा निकटि जु घट रहिओ दूरि कहा तजि जाइ ॥
ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ ॥੧੬॥
I searched the whole world for Him, but I found Him near myself. ||16||
(ਜਿਸ ਪ੍ਰਭ ਨੂੰ ਮਿਲਣ ਦੀ ਖ਼ਾਤਰ (ਅਸਾਂ ਸਾਰਾ) ਜਗਤ ਢੂੰਡਿਆ ਸੀ, ਉਸ ਨੂੰ ਨੇੜੇ ਹੀ (ਆਪਣੇ ਅੰਦਰ ਹੀ) ਲੱਭ ਲਿਆ ਹੈ ॥੧੬॥
जा कारणि जगु ढूढिअउ नेरउ पाइअउ ताहि ॥१६॥
ਟਟਾ ਬਿਕਟ ਘਾਟ ਘਟ ਮਾਹੀ ॥
TATTA: It is such a difficult path, to find Him within your own heart.
(ਪ੍ਰਭੂ ਦੇ ਮਹਿਲ ਵਿਚ ਅਪੜਾਣ ਵਾਲਾ) ਔਖਾ ਪੱਤਣ ਹੈ (ਪਰ ਉਹ ਪੱਤਣ) ਹਿਰਦੇ ਵਿਚ ਹੀ ਹੈ।
टटा बिकट घाट घट माही ॥
ਖੋਲਿ ਕਪਾਟ ਮਹਲਿ ਕਿ ਨ ਜਾਹੀ ॥
Open the doors within, and enter the Mansion of His Presence.
(ਹੇ ਭਾਈ! ਮਾਇਆ ਦੇ ਮੋਹ ਵਾਲੇ) ਕਵਾੜ ਖੋਲ੍ਹ ਕੇ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਕਿਉਂ ਨਹੀਂ ਅੱਪੜਦਾ?
खोलि कपाट महलि कि न जाही ॥
ਦੇਖਿ ਅਟਲ ਟਲਿ ਕਤਹਿ ਨ ਜਾਵਾ ॥
Beholding the Immovable Lord, you shall not slip and go anywhere else.
(ਜਿਸ ਮਨੁੱਖ ਨੇ ਹਿਰਦੇ ਵਿਚ ਹੀ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦੀਦਾਰ ਕਰ ਲਿਆ ਹੈ, ਉਹ ਡੋਲ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ,
देखि अटल टलि कतहि न जावा ॥
ਰਹੈ ਲਪਟਿ ਘਟ ਪਰਚਉ ਪਾਵਾ ॥੧੭॥
You shall remain firmly attached to the Lord, and your heart will be happy. ||17||
ਉਹ (ਪ੍ਰਭੂ-ਚਰਨਾਂ ਨਾਲ) ਸਾਂਝ ਪਾ ਲੈਂਦਾ ਹੈ ॥੧੭॥
रहै लपटि घट परचउ पावा ॥१७॥
ਠਠਾ ਇਹੈ ਦੂਰਿ ਠਗ ਨੀਰਾ ॥
T'HAT'HA: Keep yourself far away from this mirage.
ਇਹ ਮਾਇਆ ਇਉਂ ਹੈ ਜਿਵੇਂ ਦੂਰੋਂ ਵੇਖਿਆਂ ਉਹ ਰੇਤਾ ਜੋ ਪਾਣੀ ਜਾਪਦਾ ਹੈ।
ठठा इहै दूरि ठग नीरा ॥
ਨੀਠਿ ਨੀਠਿ ਮਨੁ ਕੀਆ ਧੀਰਾ ॥
With great difficulty, I have calmed my mind.
ਸੋ ਮੈਂ ਗਹੁ ਨਾਲ (ਇਸ ਮਾਇਆ ਦੀ ਅਸਲੀਅਤ) ਤੱਕ ਕੇ ਮਨ ਨੂੰ ਧੀਰਜਵਾਨ ਬਣਾ ਲਿਆ ਹੈ (ਭਾਵ, ਮਨ ਨੂੰ ਇਸ ਦੇ ਪਿਛੇ ਦੌੜਨੋਂ ਬਚਾ ਲਿਆ ਹੈ)।
नीठि नीठि मनु कीआ धीरा ॥
ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥
That cheater, who cheated and devoured the whole world
ਜਿਸ (ਮਾਇਕ ਮੋਹ ਰੂਪ) ਠੱਗ ਕੇ ਸਾਰੇ ਜਗਤ ਨੂੰ ਭੁਲੇਖੇ ਵਿਚ ਪਾ ਦਿੱਤਾ ਹੈ, ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ,
जिनि ठगि ठगिआ सगल जगु खावा ॥
ਸੋ ਠਗੁ ਠਗਿਆ ਠਉਰ ਮਨੁ ਆਵਾ ॥੧੮॥
- I have cheated that cheater, and my mind is now at peace. ||18||
ਉਸ (ਮੋਹ-) ਠੱਗ ਨੂੰ ਕਾਬੂ ਕੀਤਿਆਂ ਮੇਰਾ ਮਨ ਇਕ ਟਿਕਾਣੇ ਤੇ ਆ ਗਿਆ ਹੈ ॥੧੮॥
सो ठगु ठगिआ ठउर मनु आवा ॥१८॥
ਡਡਾ ਡਰ ਉਪਜੇ ਡਰੁ ਜਾਈ ॥
DADDA: When the Fear of God wells up, other fears depart.
ਜੋ ਪਰਮਾਤਮਾ ਦਾ ਡਰ (ਭਾਵ, ਅਦਬ-ਸਤਕਾਰ) ਮਨੁੱਖ ਦੇ ਹਿਰਦੇ ਵਿਚ ਪੈਦਾ ਹੋ ਜਾਏ,
डडा डर उपजे डरु जाई ॥
ਤਾ ਡਰ ਮਹਿ ਡਰੁ ਰਹਿਆ ਸਮਾਈ ॥
Other fears are absorbed into that Fear.
ਤਾਂ (ਦੁਨੀਆ ਵਾਲਾ) ਡਰ (ਦਿਲੋਂ) ਦੂਰ ਹੋ ਜਾਂਦਾ ਹੈ ਤੇ ਉਸ ਡਰ ਵਿਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ; ਪਰ ਜੇ ਮਨੁੱਖ ਪ੍ਰਭੂ ਦਾ ਡਰ ਮਨ ਵਿਚ ਨਾਹ ਵਸਾਏ ਤਾਂ (ਦੁਨੀਆ ਵਾਲਾ) ਡਰ ਮੁੜ ਆ ਚੰਬੜਦਾ ਹੈ।
ता डर महि डरु रहिआ समाई ॥
ਜਉ ਡਰ ਡਰੈ ਤ ਫਿਰਿ ਡਰੁ ਲਾਗੈ ॥
When one rejects the Fear of God, then other fears cling to him.
(ਤੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾ ਕੇ ਜੋ ਮਨੁੱਖ) ਨਿਰਭਉ ਹੋ ਗਿਆ,
जउ डर डरै त फिरि डरु लागै ॥
ਨਿਡਰ ਹੂਆ ਡਰੁ ਉਰ ਹੋਇ ਭਾਗੈ ॥੧੯॥
But if he becomes fearless, the fears of his heart run away. ||19||
ਉਸ ਦੇ ਮਨ ਦਾ ਜੋ ਭੀ ਸਹਿਮ ਹੈ, ਸਭ ਨੱਸ ਜਾਂਦਾ ਹੈ ॥੧੯॥
निडर हूआ डरु उर होइ भागै ॥१९॥
ਢਢਾ ਢਿਗ ਢੂਢਹਿ ਕਤ ਆਨਾ ॥
DHADHA: Why do you search in other directions?
(ਹੇ ਭਾਈ! ਪਰਮਾਤਮਾ ਤਾਂ ਤੇਰੇ) ਨੇੜੇ ਹੀ ਹੈ, ਤੂੰ (ਉਸ ਨੂੰ ਬਾਹਰ) ਹੋਰ ਕਿਥੇ ਢੂੰਡਦਾ ਹੈਂ?
ढढा ढिग ढूढहि कत आना ॥
ਢੂਢਤ ਹੀ ਢਹਿ ਗਏ ਪਰਾਨਾ ॥
Searching for Him like this, the breath of life runs out.
(ਬਾਹਰ) ਢੂੰਡਦਿਆਂ ਢੂੰਡਦਿਆਂ ਤੇਰੇ ਪ੍ਰਾਣ ਭੀ ਥੱਕ ਗਏ ਹਨ।
ढूढत ही ढहि गए पराना ॥
ਚੜਿ ਸੁਮੇਰਿ ਢੂਢਿ ਜਬ ਆਵਾ ॥
When I returned after climbing the mountain,
ਸੁਮੇਰ ਪਰਬਤ ਉਤੇ (ਭੀ) ਚੜ੍ਹ ਕੇ ਤੇ (ਪਰਮਾਤਮਾ ਨੂੰ ਉਥੇ) ਢੂੰਡ ਢੂੰਡ ਕੇ ਜਦੋਂ ਮਨੁੱਖ (ਆਪਣੇ ਸਰੀਰ ਵਿਚ) ਆਉਂਦਾ ਹੈ (ਭਾਵ, ਆਪਣੇ ਅੰਦਰ ਹੀ ਝਾਤੀ ਮਾਰਦਾ ਹੈ),
चड़ि सुमेरि ढूढि जब आवा ॥
ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ ॥੨੦॥
I found Him in the fortress - the fortress which He Himself made. ||20||
ਤਾਂ ਉਹ ਪ੍ਰਭੂ ਇਸ (ਸਰੀਰ ਰੂਪ) ਕਿਲ੍ਹੇ ਵਿਚ ਹੀ ਮਿਲ ਪੈਂਦਾ ਹੈ ਜਿਸ ਨੇ ਇਹ ਸਰੀਰ-ਕਿਲ੍ਹਾ ਬਣਾਇਆ ਹੈ ॥੨੦॥
जिह गड़ु गड़िओ सु गड़ महि पावा ॥२०॥
ਣਾਣਾ ਰਣਿ ਰੂਤਉ ਨਰ ਨੇਹੀ ਕਰੈ ॥
NANNA: The warrior who fights on the battle-field should keep up and press on.
(ਜਗਤ ਰੂਪ ਇਸ) ਰਣਭੂਮੀ ਵਿਚ (ਵਿਕਾਰਾਂ ਨਾਲ ਜੰਗ ਵਿਚ) ਰੁੱਝਾ ਹੋਇਆ ਜੋ ਮਨੁੱਖ ਵਿਕਾਰਾਂ ਨੂੰ ਵੱਸ ਵਿਚ ਕਰਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ,
णाणा रणि रूतउ नर नेही करै ॥
ਨਾ ਨਿਵੈ ਨਾ ਫੁਨਿ ਸੰਚਰੈ ॥
He should not yield, and he should not retreat.
ਜੋ (ਵਿਕਾਰਾਂ ਅਗੇ) ਨਾਹ ਨੀਊਂਦਾ ਹੈ, ਨਾਹ ਹੀ (ਉਹਨਾਂ ਨਾਲ) ਮੇਲ ਕਰਦਾ ਹੈ।
ना निवै ना फुनि संचरै ॥
ਧੰਨਿ ਜਨਮੁ ਤਾਹੀ ਕੋ ਗਣੈ ॥
Blessed is the coming of one
ਜਗਤ ਉਸੇ ਮਨੁੱਖ ਦੇ ਜੀਵਨ ਨੂੰ ਭਾਗਾਂ ਵਾਲਾ ਗਿਣਦਾ ਹੈ,
धंनि जनमु ताही को गणै ॥
ਮਾਰੈ ਏਕਹਿ ਤਜਿ ਜਾਇ ਘਣੈ ॥੨੧॥
who conquers the one and renounces the many. ||21||
ਕਿਉਂਕਿ ਉਹ ਮਨੁੱਖ (ਆਪਣੇ) ਇੱਕ ਮਨ ਨੂੰ ਮਾਰਦਾ ਹੈ ਤੇ ਇਹਨਾਂ ਬਹੁਤਿਆਂ (ਭਾਵ, ਵਿਕਾਰਾਂ) ਨੂੰ ਛੱਡ ਦੇਂਦਾ ਹੈ ॥੨੧॥
मारै एकहि तजि जाइ घणै ॥२१॥
ਤਤਾ ਅਤਰ ਤਰਿਓ ਨਹ ਜਾਈ ॥
TATTA: The impassable world-ocean cannot be crossed over;
ਇਹ ਜਗਤ ਇਕ ਐਸਾ ਸਮੁੰਦਰ ਹੈ ਜਿਸ ਨੂੰ ਤਰਨਾ ਔਖਾ ਹੈ, ਜਿਸ ਵਿਚੋਂ ਪਾਰ ਲੰਘਿਆ ਨਹੀਂ ਜਾ ਸਕਦਾ
तता अतर तरिओ नह जाई ॥
ਤਨ ਤ੍ਰਿਭਵਣ ਮਹਿ ਰਹਿਓ ਸਮਾਈ ॥
the body remains embroiled in the three worlds.
(ਤਦ ਤਕ ਜਦ ਤਕ) ਅੱਖਾਂ ਕੰਨ ਨੱਕ ਆਦਿ ਗਿਆਨ-ਇੰਦਰੇ ਦੁਨੀਆ (ਦੇ ਰਸਾਂ) ਵਿਚ ਡੁੱਬੇ ਰਹਿੰਦੇ ਹਨ।
तन त्रिभवण महि रहिओ समाई ॥
ਜਉ ਤ੍ਰਿਭਵਣ ਤਨ ਮਾਹਿ ਸਮਾਵਾ ॥
But when the Lord of the three worlds enters into the body,
ਪਰ ਜਦੋਂ ਸੰਸਾਰ (ਦੇ ਰਸ) ਸਰੀਰ ਦੇ ਅੰਦਰ ਹੀ ਮਿਟ ਜਾਂਦੇ ਹਨ (ਭਾਵ ਮਨੁੱਖ ਦੇ ਇੰਦ੍ਰਿਆਂ ਨੂੰ ਖਿੱਚ ਨਹੀਂ ਪਾ ਸਕਦੇ),
जउ त्रिभवण तन माहि समावा ॥
ਤਉ ਤਤਹਿ ਤਤ ਮਿਲਿਆ ਸਚੁ ਪਾਵਾ ॥੨੨॥
then one's essence merges with the essence of reality, and the True Lord is attained. ||22||
ਤਦੋਂ (ਜੀਵ ਦੀ) ਆਤਮਾ (ਪ੍ਰਭੂ ਦੀ) ਜੋਤ ਵਿਚ ਮਿਲ ਜਾਂਦੀ ਹੈ, ਤਦੋਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਲੱਭ ਪੈਂਦਾ ਹੈ ॥੨੨॥
तउ ततहि तत मिलिआ सचु पावा ॥२२॥
ਥਥਾ ਅਥਾਹ ਥਾਹ ਨਹੀ ਪਾਵਾ ॥
T'HAT'HA: He is Unfathomable; His depths cannot be fathomed.
(ਮਨੁੱਖ ਦਾ ਮਨ) ਅਥਾਹ ਪਰਮਾਤਮਾ ਦੀ ਥਾਹ ਨਹੀਂ ਪਾ ਸਕਦਾ,
थथा अथाह थाह नही पावा ॥
ਓਹੁ ਅਥਾਹ ਇਹੁ ਥਿਰੁ ਨ ਰਹਾਵਾ ॥
He is Unfathomable; this body is impermanent, and unstable.
(ਕਿਉਂਕਿ ਇਕ ਪਾਸੇ ਤਾਂ) ਉਹ ਪ੍ਰਭੂ ਬੇਅੰਤ ਡੂੰਘਾ ਹੈ, (ਤੇ, ਦੂਜੇ ਪਾਸੇ, ਮਨੁੱਖ ਦਾ) ਇਹ ਮਨ ਕਦੇ ਟਿਕ ਕੇ ਨਹੀਂ ਰਹਿੰਦਾ (ਭਾਵ, ਕਦੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਹੀ ਨਹੀਂ ਕਰਦਾ)।
ओहु अथाह इहु थिरु न रहावा ॥
ਥੋੜੈ ਥਲਿ ਥਾਨਕ ਆਰੰਭੈ ॥
The mortal builds his dwelling upon this tiny space;
ਇਹ ਮਨ ਥੋੜੀ ਜਿਤਨੀ (ਮਿਲੀ) ਭੁਇਂ ਵਿਚ (ਕਈ) ਨਗਰ (ਬਣਾਉਣੇ) ਸ਼ੁਰੂ ਕਰ ਦੇਂਦਾ ਹੈ (ਭਾਵ, ਥੋੜੀ ਜਿਤਨੀ ਮਿਲੀ ਉਮਰ ਵਿਚ ਕਈ ਪਸਾਰੇ ਪਸਾਰ ਬੈਠਦਾ ਹੈ;
थोड़ै थलि थानक आरंभै ॥
ਬਿਨੁ ਹੀ ਥਾਭਹ ਮੰਦਿਰੁ ਥੰਭੈ ॥੨੩॥
without any pillars, he wishes to support a mansion. ||23||
ਤੇ ਇਸ ਦੇ ਇਹ ਸਾਰੇ ਪਸਾਰੇ ਪਸਾਰਨੇ ਵਿਅਰਥ ਹੀ ਕੰਮ ਹੈ, ਇਹ (ਮਾਨੋ) ਥੰਮ੍ਹਾਂ (ਕੰਧਾਂ) ਤੋਂ ਬਿਨਾ ਹੀ ਘਰ ਉਸਾਰ ਰਿਹਾ ਹੈ ॥੨੩॥
बिनु ही थाभह मंदिरु थंभै ॥२३॥
ਦਦਾ ਦੇਖਿ ਜੁ ਬਿਨਸਨਹਾਰਾ ॥
DADDA: Whatever is seen shall perish.
ਜੋ ਇਹ ਸੰਸਾਰ (ਇਹਨਾਂ ਅੱਖਾਂ ਨਾਲ) ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ,
ददा देखि जु बिनसनहारा ॥
ਜਸ ਅਦੇਖਿ ਤਸ ਰਾਖਿ ਬਿਚਾਰਾ ॥
Contemplate the One who is unseen.
(ਹੇ ਭਾਈ!) ਤੂੰ ਸਦਾ ਪ੍ਰਭੂ ਵਿਚ ਸੁਰਤ ਜੋੜ, ਜੋ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਹੈ (ਭਾਵ, ਜੋ ਦਿੱਸਦੇ ਤ੍ਰਿਗੁਣੀ ਸੰਸਾਰ ਨਾਲੋਂ ਵੱਖਰਾ ਭੀ ਹੈ)।
जस अदेखि तस राखि बिचारा ॥
ਦਸਵੈ ਦੁਆਰਿ ਕੁੰਚੀ ਜਬ ਦੀਜੈ ॥
When the key is inserted in the Tenth Gate,
ਪਰ, ਜਦੋਂ (ਗੁਰਬਾਣੀ-ਰੂਪ) ਕੁੰਜੀ ਦਸਵੇਂ ਦੁਆਰ ਵਿਚ ਲਾਈਏ, (ਭਾਵ, ਜਦੋਂ ਮਨ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜੀਏ),
दसवै दुआरि कुंची जब दीजै ॥
ਤਉ ਦਇਆਲ ਕੋ ਦਰਸਨੁ ਕੀਜੈ ॥੨੪॥
then the Blessed Vision of the Merciful Lord's Darshan is seen. ||24||
ਉਸ ਦਿਆਲ ਪ੍ਰਭੂ ਦਾ ਦੀਦਾਰ ਤਦੋਂ ਹੀ ਕੀਤਾ ਜਾ ਸਕਦਾ ਹੈ ॥੨੪॥
तउ दइआल को दरसनु कीजै ॥२४॥
ਧਧਾ ਅਰਧਹਿ ਉਰਧ ਨਿਬੇਰਾ ॥
DHADHA: When one ascends from the lower realms of the earth to the higher realms of the heavens, then everything is resolved.
ਜਦੋਂ ਜੀਵਾਤਮਾ ਦਾ ਨਿਵਾਸ ਪਰਮਾਤਮਾ ਵਿਚ ਹੁੰਦਾ ਹੈ (ਭਾਵ, ਜਦੋਂ ਜੀਵ ਪ੍ਰਭੂ-ਚਰਨਾਂ ਵਿਚ ਜੁੜਦਾ ਹੈ),
धधा अरधहि उरध निबेरा ॥
ਅਰਧਹਿ ਉਰਧਹ ਮੰਝਿ ਬਸੇਰਾ ॥
The Lord dwells in both the lower and higher worlds.
ਤਾਂ ਪ੍ਰਭੂ ਨਾਲ (ਇੱਕ-ਰੂਪ ਹੋਇਆਂ ਹੀ ਜੀਵ (ਦੇ ਜਨਮ ਮਰਨ) ਦਾ ਖ਼ਾਤਮਾ ਹੁੰਦਾ ਹੈ। (ਜੀਵਾਤਮਾ ਤੇ ਪਰਮਾਤਮਾ ਦੀ ਵਿੱਥ ਮੁੱਕ ਜਾਂਦੀ ਹੈ)।
अरधहि उरधह मंझि बसेरा ॥
ਅਰਧਹ ਛਾਡਿ ਉਰਧ ਜਉ ਆਵਾ ॥
Leaving the earth, the soul ascends to the heavens;
ਜਦੋਂ ਜੀਵ ਨੀਵੀਂ ਅਵਸਥਾ ਨੂੰ (ਭਾਵ, ਮਾਇਆ ਦੇ ਮੋਹ ਨੂੰ) ਛੱਡ ਕੇ ਉੱਚੀ ਅਵਸਥਾ ਤੇ ਅੱਪੜਦਾ ਹੈ,
अरधह छाडि उरध जउ आवा ॥
ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ ॥੨੫॥
then, the lower and higher join together, and peace is obtained. ||25||
ਤਦੋਂ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ, ਤੇ ਇਸ ਨੂੰ (ਅਸਲ) ਸੁਖ ਪ੍ਰਾਪਤ ਹੋ ਜਾਂਦਾ ਹੈ ॥੨੫॥
तउ अरधहि उरध मिलिआ सुख पावा ॥२५॥
ਨੰਨਾ ਨਿਸਿ ਦਿਨੁ ਨਿਰਖਤ ਜਾਈ ॥
NANNA: The days and nights go by; I am looking for the Lord.
(ਜਿਸ ਜੀਵ ਦਾ) ਦਿਨ ਰਾਤ (ਭਾਵ, ਸਾਰਾ ਸਮਾ) (ਪ੍ਰਭੂ ਦੇ ਦੀਦਾਰ ਦੀ) ਉਡੀਕ ਕਰਦਿਆਂ ਗੁਜ਼ਰਦਾ ਹੈ,
नंना निसि दिनु निरखत जाई ॥
ਨਿਰਖਤ ਨੈਨ ਰਹੇ ਰਤਵਾਈ ॥
Looking for Him, my eyes have become blood-shot.
ਤੱਕਦਿਆਂ (ਭਾਵ, ਦੀਦਾਰ ਦੀ ਲਗਨ ਵਿਚ ਹੀ) ਉਸ ਦੇ ਨੇਤਰ (ਪ੍ਰਭੂ-ਦੀਦਾਰ ਲਈ) ਮਤਵਾਲੇ ਹੋ ਜਾਂਦੇ ਹਨ।
निरखत नैन रहे रतवाई ॥
ਨਿਰਖਤ ਨਿਰਖਤ ਜਬ ਜਾਇ ਪਾਵਾ ॥
After looking and looking, when He is finally found,
ਦੀਦਾਰ ਦੀ ਤਾਂਘ ਕਰਦਿਆਂ ਕਰਦਿਆਂ ਜਦੋਂ ਆਖ਼ਰ ਦੀਦਾਰ ਹੁੰਦਾ ਹੈ,
निरखत निरखत जब जाइ पावा ॥
ਤਬ ਲੇ ਨਿਰਖਹਿ ਨਿਰਖ ਮਿਲਾਵਾ ॥੨੬॥
then the one who was looking merges into the One who was looked for. ||26||
ਤਾਂ ਉਹ ਇਸ਼ਟ-ਪ੍ਰਭੂ ਦਰਸ਼ਨ ਦੀ ਤਾਂਘ ਰੱਖਣ ਵਾਲੇ (ਆਪਣੇ ਪ੍ਰੇਮੀ) ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੨੬॥
तब ले निरखहि निरख मिलावा ॥२६॥
ਪਪਾ ਅਪਰ ਪਾਰੁ ਨਹੀ ਪਾਵਾ ॥
PAPPA: He is limitless; His limits cannot be found.
ਪਰਮਾਤਮਾ ਸਭ ਤੋਂ ਵੱਡਾ ਹੈ, ਉਸ ਦਾ ਕਿਸੇ ਨੇ ਅੰਤ ਨਹੀਂ ਲੱਭਾ।
पपा अपर पारु नही पावा ॥
ਪਰਮ ਜੋਤਿ ਸਿਉ ਪਰਚਉ ਲਾਵਾ ॥
I have attuned myself to the Supreme Light.
ਜਿਸ ਜੀਵ ਨੇ ਚਾਨਣ-ਦੇ-ਸੋਮੇ ਪ੍ਰਭੂ ਨਾਲ ਪਿਆਰ ਜੋੜਿਆ ਹੈ,
परम जोति सिउ परचउ लावा ॥
ਪਾਂਚਉ ਇੰਦ੍ਰੀ ਨਿਗ੍ਰਹ ਕਰਈ ॥
One who controls his five senses
ਉਹ ਆਪਣੇ ਪੰਜੇ ਹੀ ਗਿਆਨ-ਇੰਦਰਿਆਂ ਨੂੰ (ਇਉਂ) ਵੱਸ ਕਰ ਲੈਂਦਾ ਹੈ,
पांचउ इंद्री निग्रह करई ॥
ਪਾਪੁ ਪੁੰਨੁ ਦੋਊ ਨਿਰਵਰਈ ॥੨੭॥
rises above both sin and virtue. ||27||
ਕਿ ਉਹ ਜੀਵ ਪਾਪ ਤੇ ਪੁੰਨ ਦੋਹਾਂ ਨੂੰ ਦੂਰ ਕਰ ਦੇਂਦਾ ਹੈ (ਭਾਵ, ਪੰਜੇ ਗਿਆਨ-ਇੰਦਰਿਆਂ ਨੂੰ ਉਹ ਇਸ ਤਰ੍ਹਾਂ ਪੂਰਨ ਤੌਰ ਤੇ ਕਾਬੂ ਕਰਦਾ ਹੈ ਕਿ ਉਸ ਨੂੰ ਆਪਣੇ ਕੰਮਾਂ ਬਾਰੇ ਇਹ ਸੋਚਣ ਦੀ ਲੋੜ ਹੀ ਨਹੀਂ ਰਹਿੰਦੀ ਜੁ ਮੈਂ ਜਿਹੜਾ ਕੰਮ ਕਰਦਾ ਹਾਂ ਇਹ ਪਾਪ ਹੈ ਜਾਂ ਪੁੰਨ; ਸੁਤੇ ਹੀ ਉਸ ਦਾ ਹਰੇਕ ਕੰਮ ਕਾਮਾਦਿਕ ਵਿਕਾਰਾਂ ਤੋਂ ਬਰੀ ਹੁੰਦਾ ਹੈ) ॥੨੭॥
पापु पुंनु दोऊ निरवरई ॥२७॥
ਫਫਾ ਬਿਨੁ ਫੂਲਹ ਫਲੁ ਹੋਈ ॥
FAFFA: Even without the flower, the fruit is produced.
ਜੇ ਜੀਵ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ, ਤਾਂ ਇਸ ਨੂੰ (ਨਾਮ-ਪਦਾਰਥ ਰੂਪ ਉਹ) ਫਲ ਮਿਲ ਜਾਂਦਾ ਹੈ (ਜਿਸ ਦੀ ਖ਼ਾਤਰ ਮਨੁੱਖਾ-ਜਨਮ ਮਿਲਿਆ ਹੈ)।
फफा बिनु फूलह फलु होई ॥
ਤਾ ਫਲ ਫੰਕ ਲਖੈ ਜਉ ਕੋਈ ॥
One who looks at a slice of that fruit
ਤੇ, ਜੇ ਕੋਈ ਉਸ ਰੱਬੀ ਸੂਝ ਦਾ ਰਤਾ ਕੁ ਭੀ ਝਲਕਾਰਾ ਸਮਝ ਲਏ।
ता फल फंक लखै जउ कोई ॥
ਦੂਣਿ ਨ ਪਰਈ ਫੰਕ ਬਿਚਾਰੈ ॥
and reflects on it, will not be consigned to reincarnation.
ਜੇ ਉਸ ਝਲਕਾਰੇ ਨੂੰ ਵਿਚਾਰੇ ਤਾਂ ਉਹ ਜਨਮ ਮਰਨ ਦੀ ਖੱਡ ਵਿਚ ਨਹੀਂ ਪੈਂਦਾ,
दूणि न परई फंक बिचारै ॥
ਤਾ ਫਲ ਫੰਕ ਸਭੈ ਤਨ ਫਾਰੈ ॥੨੮॥
A slice of that fruit slices all bodies. ||28||
(ਕਿਉਂਕਿ) ਰੱਬੀ ਸੂਝ ਦਾ ਉਹ ਨਿੱਕਾ ਜਿਹਾ ਭੀ ਝਲਕਾਰਾ ਉਸ ਦੇ ਦੇਹ-ਅੱਧਿਆਸ (ਆਪੇ ਦੇ ਮਾਣ) ਨੂੰ ਪੂਰਨ ਤੌਰ ਤੇ ਮੁਕਾ ਦੇਂਦਾ ਹੈ ॥੨੮॥
ता फल फंक सभै तन फारै ॥२८॥
ਬਬਾ ਬਿੰਦਹਿ ਬਿੰਦ ਮਿਲਾਵਾ ॥
BABBA: When one drop blends with another drop,
(ਜਿਵੇਂ ਪਾਣੀ ਦੀ) ਬੂੰਦ ਵਿਚ (ਪਾਣੀ ਦੀ) ਬੂੰਦ ਮਿਲ ਜਾਂਦੀ ਹੈ, (ਤੇ, ਫਿਰ ਵੱਖ ਨਹੀਂ ਹੋ ਸਕਦੀ)
बबा बिंदहि बिंद मिलावा ॥
ਬਿੰਦਹਿ ਬਿੰਦਿ ਨ ਬਿਛੁਰਨ ਪਾਵਾ ॥
then these drops cannot be separated again.
(ਤਿਵੇਂ ਪ੍ਰਭੂ ਨਾਲ) ਨਿਮਖ-ਮਾਤ੍ਰ ਭੀ ਸਾਂਝ ਪਾ ਕੇ (ਜੀਵ ਪ੍ਰਭੂ ਤੋਂ) ਵਿੱਛੁੜ ਨਹੀਂ ਸਕਦਾ।
बिंदहि बिंदि न बिछुरन पावा ॥
ਬੰਦਉ ਹੋਇ ਬੰਦਗੀ ਗਹੈ ॥
Become the Lord's slave, and hold tight to His meditation.
(ਕਿਉਂਕਿ ਜੋ ਮਨੁੱਖ ਪ੍ਰਭੂ ਦਾ) ਸੇਵਕ ਬਣ ਕੇ ਪ੍ਰੇਮ ਨਾਲ (ਪ੍ਰਭੂ ਦੀ) ਭਗਤੀ ਕਰਦਾ ਹੈ,
बंदउ होइ बंदगी गहै ॥
ਬੰਦਕ ਹੋਇ ਬੰਧ ਸੁਧਿ ਲਹੈ ॥੨੯॥
If you turn your thoughts to the Lord, the Lord will take care of you like a relative. ||29||
ਉਹ (ਪ੍ਰਭੂ ਦੇ ਦਰ ਦਾ) ਢਾਡੀ ਬਣ ਕੇ (ਮਾਇਆ ਦੇ ਮੋਹ ਦੇ) ਜ਼ੰਜੀਰਾਂ ਦਾ ਭੇਤ ਪਾ ਲੈਂਦਾ ਹੈ (ਤੇ ਇਹਨਾਂ ਦੇ ਧੋਖੇ ਵਿਚ ਨਹੀਂ ਆਉਂਦਾ) ॥੨੯॥
बंदक होइ बंध सुधि लहै ॥२९॥
ਭਭਾ ਭੇਦਹਿ ਭੇਦ ਮਿਲਾਵਾ ॥
BHABHA: When doubt is pierced, union is achieved.
ਜੋ ਮਨੁੱਖ (ਪ੍ਰਭੂ ਨਾਲੋਂ ਪਈ) ਵਿੱਥ ਨੂੰ ਮੁਕਾ ਕੇ (ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ) ਜੋੜਦਾ ਹੈ,
भभा भेदहि भेद मिलावा ॥
ਅਬ ਭਉ ਭਾਨਿ ਭਰੋਸਉ ਆਵਾ ॥
I have shattered my fear, and now I have come to have faith.
ਉਸ ਯਾਦ ਦੀ ਬਰਕਤਿ ਨਾਲ (ਸੰਸਾਰਕ) ਡਰ ਦੂਰ ਕੀਤਿਆਂ ਉਸ ਨੂੰ ਪ੍ਰਭੂ ਤੇ ਸ਼ਰਧਾ ਬਣ ਜਾਂਦੀ ਹੈ।
अब भउ भानि भरोसउ आवा ॥
ਜੋ ਬਾਹਰਿ ਸੋ ਭੀਤਰਿ ਜਾਨਿਆ ॥
I thought that He was outside of me, but now I know that He is within me.
ਜੋ ਪਰਮਾਤਮਾ ਸਾਰੇ ਜਗਤ ਵਿਚ ਵਿਆਪਕ ਹੈ, ਉਸ ਨੂੰ ਉਹ ਆਪਣੇ ਅੰਦਰ ਵੱਸਦਾ ਜਾਣ ਲੈਂਦਾ ਹੈ,
जो बाहरि सो भीतरि जानिआ ॥
ਭਇਆ ਭੇਦੁ ਭੂਪਤਿ ਪਹਿਚਾਨਿਆ ॥੩੦॥
When I came to understand this mystery, then I recognized the Lord. ||30||
(ਤੇ ਜਿਉਂ ਜਿਉਂ) ਇਹ ਰਾਜ਼ ਉਸ ਨੂੰ ਖੁਲ੍ਹਦਾ ਹੈ (ਕਿ ਅੰਦਰ ਬਾਹਰ ਹਰ ਥਾਂ ਪ੍ਰਭੂ ਵੱਸ ਰਿਹਾ ਹੈ) ਉਹ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਨਾਲ (ਯਾਦ ਦੀ) ਸਾਂਝ ਪਾ ਲੈਂਦਾ ਹੈ ॥੩੦॥
भइआ भेदु भूपति पहिचानिआ ॥३०॥
ਮਮਾ ਮੂਲ ਗਹਿਆ ਮਨੁ ਮਾਨੈ ॥
MAMMA: Clinging to the source, the mind is satisfied.
ਜੇ ਜਗਤ ਦੇ ਮੂਲ-ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲਈਏ, ਤਾਂ ਮਨ ਭਟਕਣੋਂ ਹਟ ਜਾਂਦਾ ਹੈ।
ममा मूल गहिआ मनु मानै ॥
ਮਰਮੀ ਹੋਇ ਸੁ ਮਨ ਕਉ ਜਾਨੈ ॥
One who knows this mystery understands his own mind.
ਜੋ ਜੀਵ ਇਹ ਭੇਤ ਪਾ ਲੈਂਦਾ ਹੈ (ਕਿ ਪ੍ਰਭੂ-ਚਰਨਾਂ ਵਿਚ ਜੁੜਿਆਂ ਮਨ ਟਿਕ ਜਾਂਦਾ ਹੈ) ਉਹ ਜੀਵ ਮਨ (ਦੀ ਦੌੜ-ਭੱਜ) ਨੂੰ ਸਮਝ ਲੈਂਦਾ ਹੈ।
मरमी होइ सु मन कउ जानै ॥
ਮਤ ਕੋਈ ਮਨ ਮਿਲਤਾ ਬਿਲਮਾਵੈ ॥
Let no one delay in uniting his mind.
(ਸੋ,) ਜੇ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਲੱਗੇ ਤਾਂ ਮਤਾਂ ਕੋਈ (ਇਸ ਕੰਮ ਵਿਚ) ਢਿੱਲ ਕਰੇ;
मत कोई मन मिलता बिलमावै ॥
ਮਗਨ ਭਇਆ ਤੇ ਸੋ ਸਚੁ ਪਾਵੈ ॥੩੧॥
Those who obtain the True Lord are immersed in delight. ||31||
(ਕਿਉਂਕਿ ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਮਨ (ਪ੍ਰਭੂ ਵਿਚ) ਲੀਨ ਹੋ ਜਾਂਦਾ ਹੈ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ ॥੩੧॥
मगन भइआ ते सो सचु पावै ॥३१॥
ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
MAMMA: The mortal's business is with his own mind; one who disciplines his mind attains perfection.
(ਹਰੇਕ ਜੀਵ ਦਾ ਜਗਤ ਵਿਚ ਆਉਣ ਦਾ ਅਸਲ) ਕੰਮ ਮਨ ਨਾਲ ਹੈ (ਉਹ ਕੰਮ ਇਹ ਹੈ ਕਿ ਜੀਵ ਆਪਣੇ ਮਨ ਨੂੰ ਕਾਬੂ ਵਿਚ ਰੱਖੇ)। ਮਨ ਨੂੰ ਵੱਸ ਵਿਚ ਕੀਤਿਆਂ ਹੀ (ਜੀਵ ਨੂੰ ਅਸਲ ਮਨੋਰਥ ਦੀ) ਕਾਮਯਾਬੀ ਹੁੰਦੀ ਹੈ।
ममा मन सिउ काजु है मन साधे सिधि होइ ॥
ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥੩੨॥
Only the mind can deal with the mind; says Kabeer, I have not met anything like the mind. ||32||
ਕਬੀਰ ਆਖਦਾ ਹੈ (ਕਿ ਜੀਵ ਦਾ ਅਸਲ ਕੰਮ) ਨਿਰੋਲ ਮਨ ਨਾਲ ਹੀ ਹੈ, ਮਨ ਵਰਗਾ (ਜੀਵ ਨੂੰ) ਹੋਰ ਕੋਈ ਨਹੀਂ ਮਿਲਿਆ (ਜਿਸ ਨਾਲ ਇਸ ਦਾ ਅਸਲ ਵਾਹ ਪੈਂਦਾ ਹੋਵੇ) ॥੩੨॥
मन ही मन सिउ कहै कबीरा मन सा मिलिआ न कोइ ॥३२॥
ਇਹੁ ਮਨੁ ਸਕਤੀ ਇਹੁ ਮਨੁ ਸੀਉ ॥
This mind is Shakti; this mind is Shiva.
(ਮਾਇਆ ਨਾਲ ਮਿਲ ਕੇ) ਇਹ ਮਨ ਮਾਇਆ (ਦਾ ਰੂਪ) ਹੋ ਜਾਂਦਾ ਹੈ। (ਅਨੰਦ-ਸਰੂਪ ਹਰੀ ਨਾਲ ਮਿਲ ਕੇ) ਇਹ ਮਨ ਅਨੰਦ-ਸਰੂਪ ਹਰੀ ਬਣ ਜਾਂਦਾ ਹੈ।
इहु मनु सकती इहु मनु सीउ ॥
ਇਹੁ ਮਨੁ ਪੰਚ ਤਤ ਕੋ ਜੀਉ ॥
This mind is the life of the five elements.
(ਸਰੀਰ ਨਾਲ ਜੁੜ ਕੇ) ਇਹ ਮਨ ਸਰੀਰ-ਰੂਪ ਹੀ ਹੋ ਜਾਂਦਾ ਹੈ (ਭਾਵ, ਆਪਣੇ ਆਪ ਨੂੰ ਸਰੀਰ ਨਾਲੋਂ ਵੱਖਰਾ ਨਹੀਂ ਸਮਝਦਾ, ਆਪਣੇ ਕਰਤੱਬ ਖਾਣਾ-ਪੀਣਾ ਹੀ ਸਮਝਦਾ ਹੈ)।
इहु मनु पंच तत को जीउ ॥
ਇਹੁ ਮਨੁ ਲੇ ਜਉ ਉਨਮਨਿ ਰਹੈ ॥
When this mind is channeled, and guided to enlightenment,
ਪਰ ਜਦੋਂ ਮਨੁੱਖ ਇਸ ਮਨ ਨੂੰ ਵੱਸ ਵਿਚ ਕਰ ਕੇ ਪੂਰਨ ਖਿੜਾਉ ਵਿਚ ਟਿਕਦਾ ਹੈ,
इहु मनु ले जउ उनमनि रहै ॥
ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥
it can describe the secrets of the three worlds. ||33||
ਤਦੋਂ ਉਹ ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ ॥੩੩॥
तउ तीनि लोक की बातै कहै ॥३३॥
ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ ॥
YAYYA: If you know anything, then destroy your evil-mindedness, and subjugate the body-village.
(ਹੇ ਭਾਈ!) ਜੇ ਤੂੰ (ਜੀਵਨ ਦਾ ਸਹੀ ਰਸਤਾ) ਜਾਨਣਾ ਚਾਹੁੰਦਾ ਹੈਂ, ਤਾਂ (ਆਪਣੀ) ਭੈੜੀ ਮੱਤ ਨੂੰ ਮੁਕਾ ਦੇਹ, ਇਸ ਸਰੀਰ (-ਰੂਪ) ਪਿੰਡ ਨੂੰ (ਆਪਣੇ) ਵੱਸ ਵਿਚ ਲਿਆ (ਭਾਵ, ਅੱਖ ਕੰਨ ਆਦਿਕ ਗਿਆਨ-ਇੰਦਰਿਆਂ ਨੂੰ ਵਿਕਾਰਾਂ ਵਲ ਨਾਹ ਜਾਣ ਦੇ)।
यया जउ जानहि तउ दुरमति हनि करि बसि काइआ गाउ ॥
ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ ॥੩੪॥
When you are engaged in the battle, don't run away; then, you shall be known as a spiritual hero. ||34||
(ਇਸ ਸਰੀਰ ਨੂੰ ਵੱਸ ਵਿਚ ਲਿਆਉਣਾ, ਮਾਨੋ, ਇਕ ਜੁੱਧ ਹੈ) ਜੇ ਤੂੰ ਇਸ ਜੁੱਧ ਵਿਚ ਰੁੱਝ ਕੇ ਭਾਂਜ ਨਾਹ ਖਾ ਜਾਏਂ ਤਾਂ ਹੀ ਤੇਰਾ ਨਾਮ ਸੂਰਮਾ (ਹੋ ਸਕਦਾ) ਹੈ ॥੩੪॥
रणि रूतउ भाजै नही सूरउ थारउ नाउ ॥३४॥
ਰਾਰਾ ਰਸੁ ਨਿਰਸ ਕਰਿ ਜਾਨਿਆ ॥
RARRA: I have found tastes to be tasteless.
ਜਿਸ ਮਨੁੱਖ ਨੇ ਮਾਇਆ ਦੇ ਸੁਆਦ ਨੂੰ ਫਿੱਕਾ ਜਿਹਾ ਸਮਝ ਲਿਆ ਹੈ,
रारा रसु निरस करि जानिआ ॥
ਹੋਇ ਨਿਰਸ ਸੁ ਰਸੁ ਪਹਿਚਾਨਿਆ ॥
Becoming tasteless, I have realized that taste.
ਉਸ ਨੇ ਮਾਇਕ ਚਸਕਿਆਂ ਤੋਂ ਬਚੇ ਰਹਿ ਕੇ ਉਹ ਆਤਮਕ ਆਨੰਦ ਮਾਣ ਲਿਆ ਹੈ।
होइ निरस सु रसु पहिचानिआ ॥
ਇਹ ਰਸ ਛਾਡੇ ਉਹ ਰਸੁ ਆਵਾ ॥
Abandoning these tastes, I have found that taste.
ਜਿਸ ਨੇ ਇਹ (ਦੁਨੀਆ ਵਾਲੇ) ਚਸਕੇ ਛੱਡ ਦਿੱਤੇ ਹਨ, ਉਸ ਨੂੰ ਉਹ (ਪ੍ਰਭੂ ਦੇ ਨਾਮ ਦਾ) ਅਨੰਦ ਪ੍ਰਾਪਤ ਹੋ ਗਿਆ ਹੈ;
इह रस छाडे उह रसु आवा ॥
ਉਹ ਰਸੁ ਪੀਆ ਇਹ ਰਸੁ ਨਹੀ ਭਾਵਾ ॥੩੫॥
Drinking in that taste, this taste is no longer pleasing. ||35||
(ਕਿਉਂਕਿ) ਜਿਸ ਨੇ ਉਹ (ਨਾਮ-) ਰਸ ਪੀਤਾ ਹੈ ਉਸ ਨੂੰ ਇਹ (ਮਾਇਆ ਵਾਲਾ) ਸੁਆਦ ਚੰਗਾ ਨਹੀਂ ਲੱਗਦਾ ॥੩੫॥
उह रसु पीआ इह रसु नही भावा ॥३५॥
ਲਲਾ ਐਸੇ ਲਿਵ ਮਨੁ ਲਾਵੈ ॥
LALLA: Embrace such love for the Lord in your mind,
ਜੇ (ਕਿਸੇ ਮਨੁੱਖ ਦਾ) ਮਨ ਅਜਿਹੀ ਇਕਾਗ੍ਰਤਾ ਨਾਲ (ਪ੍ਰਭੂ ਦੀ ਯਾਦ ਵਿਚ) ਬਿਰਤੀ ਜੋੜ ਲਏ,
लला ऐसे लिव मनु लावै ॥
ਅਨਤ ਨ ਜਾਇ ਪਰਮ ਸਚੁ ਪਾਵੈ ॥
that you shall not have to go to any other; you shall attain the supreme truth.
ਕਿ ਕਿਸੇ ਹੋਰ ਪਾਸੇ ਵਲ ਨਾਹ ਭਟਕੇ ਤਾਂ ਉਸ ਨੂੰ ਸਭ ਤੋਂ ਉੱਚਾ ਤੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ;
अनत न जाइ परम सचु पावै ॥
ਅਰੁ ਜਉ ਤਹਾ ਪ੍ਰੇਮ ਲਿਵ ਲਾਵੈ ॥
And if you embrace love and affection for Him there,
ਅਤੇ ਜੇ ਉਸ ਲਿਵ ਦੀ ਹਾਲਤ ਵਿਚ ਪ੍ਰੇਮ ਦੀ ਤਾਰ ਲਾ ਦੇਵੇ (ਭਾਵ, ਇਕ-ਤਾਰ ਮਗਨ ਰਹੇ)
अरु जउ तहा प्रेम लिव लावै ॥
ਤਉ ਅਲਹ ਲਹੈ ਲਹਿ ਚਰਨ ਸਮਾਵੈ ॥੩੬॥
then you shall obtain the Lord; obtaining Him, you shall be absorbed in His Feet. ||36||
ਤਾਂ ਉਸ ਅਲੱਗ ਪ੍ਰਭੂ ਨੂੰ ਉਹ ਲੱਭ ਲੈਂਦਾ ਹੈ ਤੇ ਲੱਭ ਕੇ ਸਦਾ ਲਈ ਉਸ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੩੬॥
तउ अलह लहै लहि चरन समावै ॥३६॥
ਵਵਾ ਬਾਰ ਬਾਰ ਬਿਸਨ ਸਮ੍ਹਾਰਿ ॥
WAWA: Time and time again, dwell upon the Lord.
(ਹੇ ਭਾਈ!) ਸਦਾ ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਯਾਦ ਰੱਖ ਕੇ-
ववा बार बार बिसन सम्हारि ॥
ਬਿਸਨ ਸੰਮ੍ਹਾਰਿ ਨ ਆਵੈ ਹਾਰਿ ॥
Dwelling upon the Lord, defeat shall not come to you.
(ਜੀਵ ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਨਹੀਂ ਆਉਂਦਾ।
बिसन संम्हारि न आवै हारि ॥
ਬਲਿ ਬਲਿ ਜੇ ਬਿਸਨਤਨਾ ਜਸੁ ਗਾਵੈ ॥
I am a sacrifice, a sacrifice to those, who sing the praises of the Saints, the sons of the Lord.
ਮੈਂ ਉਸ ਭਗਤ ਜਨ ਤੋਂ ਸਦਕੇ ਹਾਂ ਜੋ ਪ੍ਰਭੂ ਦੇ ਗੁਣ ਗਾਂਦਾ ਹੈ।
बलि बलि जे बिसनतना जसु गावै ॥
ਵਿਸਨ ਮਿਲੇ ਸਭ ਹੀ ਸਚੁ ਪਾਵੈ ॥੩੭॥
Meeting the Lord, total Truth is obtained. ||37||
ਪ੍ਰਭੂ ਨੂੰ ਮਿਲ ਕੇ ਉਹ ਹਰ ਥਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਹੀ ਵੇਖਦਾ ਹੈ ॥੩੭॥
विसन मिले सभ ही सचु पावै ॥३७॥
ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥
WAWA: Know Him. By knowing Him, this mortal becomes Him.
(ਹੇ ਭਾਈ!) ਉਸ ਪ੍ਰਭੂ ਨਾਲ ਹੀ ਜਾਣ-ਪਛਾਣ ਕਰਨੀ ਚਾਹੀਦੀ ਹੈ। ਉਸ ਪ੍ਰਭੂ ਨਾਲ ਸਾਂਝ ਪਾਇਆਂ ਇਹ ਜੀਵ (ਉਸ ਪ੍ਰਭੂ ਦਾ ਰੂਪ ਹੀ) ਹੋ ਜਾਂਦਾ ਹੈ।
वावा वाही जानीऐ वा जाने इहु होइ ॥
ਇਹੁ ਅਰੁ ਓਹੁ ਜਬ ਮਿਲੈ ਤਬ ਮਿਲਤ ਨ ਜਾਨੈ ਕੋਇ ॥੩੮॥
When this soul and that Lord are blended, then, having been blended, they cannot be known separately. ||38||
ਜਦੋਂ ਇਹ ਜੀਵ ਤੇ ਉਹ ਪ੍ਰਭੂ ਇਕ-ਰੂਪ ਹੋ ਜਾਂਦੇ ਹਨ, ਤਾਂ ਇਹਨਾਂ ਮਿਲਿਆਂ ਨੂੰ ਕੋਈ ਹੋਰ ਨਹੀਂ ਸਮਝ ਸਕਦਾ (ਭਾਵ, ਫਿਰ ਕੋਈ ਹੋਰ ਇਹਨਾਂ ਮਿਲਿਆਂ ਵਿਚ ਵਿੱਥ ਨਹੀਂ ਲੱਭ ਸਕਦਾ) ॥੩੮॥
इहु अरु ओहु जब मिलै तब मिलत न जानै कोइ ॥३८॥
ਸਸਾ ਸੋ ਨੀਕਾ ਕਰਿ ਸੋਧਹੁ ॥
SASSA: Discipline your mind with sublime perfection.
ਚੰਗੀ ਤਰ੍ਹਾਂ ਉਸ ਪਰਮਾਤਮਾ ਦੀ ਸੰਭਾਲ ਕਰੋ।
ससा सो नीका करि सोधहु ॥
ਘਟ ਪਰਚਾ ਕੀ ਬਾਤ ਨਿਰੋਧਹੁ ॥
Refrain from that talk which attracts the heart.
ਆਪਣੇ ਮਨ ਨੂੰ ਉਹਨਾਂ ਬਚਨਾਂ ਵਿਚ ਲਿਆ ਕੇ ਜੋੜੋ, ਜਿਨ੍ਹਾਂ ਕਰਕੇ ਇਹ ਮਨ ਪਰਮਾਤਮਾ ਵਿਚ ਪਰਚ ਜਾਏ।
घट परचा की बात निरोधहु ॥
ਘਟ ਪਰਚੈ ਜਉ ਉਪਜੈ ਭਾਉ ॥
The heart is attracted, when love wells up.
ਪ੍ਰਭੂ ਵਿਚ ਮਨ ਪਰਚਿਆਂ ਜਦੋਂ (ਅੰਦਰ) ਪ੍ਰੇਮ ਪੈਦਾ ਹੁੰਦਾ ਹੈ,
घट परचै जउ उपजै भाउ ॥
ਪੂਰਿ ਰਹਿਆ ਤਹ ਤ੍ਰਿਭਵਣ ਰਾਉ ॥੩੯॥
The King of the three worlds is perfectly pervading and permeating there. ||39||
ਤਾਂ ਉਸ ਅਵਸਥਾ ਵਿਚ ਤਿੰਨਾਂ ਭਵਨਾਂ ਦਾ ਮਾਲਕ-ਪਰਮਾਤਮਾ ਹੀ (ਹਰ ਥਾਂ) ਵਿਆਪਕ ਦਿੱਸਦਾ ਹੈ ॥੩੯॥
पूरि रहिआ तह त्रिभवण राउ ॥३९॥
ਖਖਾ ਖੋਜਿ ਪਰੈ ਜਉ ਕੋਈ ॥
KHAKHA: Anyone who seeks Him, and by seeking Him,
ਜੇ ਕੋਈ ਮਨੁੱਖ ਪਰਮਾਤਮਾ ਦੀ ਭਾਲ ਵਿਚ ਰੁੱਝ ਜਾਏ,
खखा खोजि परै जउ कोई ॥
ਜੋ ਖੋਜੈ ਸੋ ਬਹੁਰਿ ਨ ਹੋਈ ॥
finds Him, shall not be born again.
(ਇਸ ਤਰ੍ਹਾਂ) ਜੋ ਭੀ ਮਨੁੱਖ ਪ੍ਰਭੂ ਨੂੰ ਲੱਭ ਲੈਂਦਾ ਹੈ ਉਹ ਮੁੜ ਜੰਮਦਾ ਮਰਦਾ ਨਹੀਂ।
जो खोजै सो बहुरि न होई ॥
ਖੋਜ ਬੂਝਿ ਜਉ ਕਰੈ ਬੀਚਾਰਾ ॥
When someone seeks Him, and comes to understand and contemplate Him,
ਜੋ ਕੋਈ ਜੀਵ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਉਹਨਾਂ ਨੂੰ ਮੁੜ ਮੁੜ ਚੇਤੇ ਕਰਦਾ ਹੈ,
खोज बूझि जउ करै बीचारा ॥
ਤਉ ਭਵਜਲ ਤਰਤ ਨ ਲਾਵੈ ਬਾਰਾ ॥੪੦॥
then he crosses over the terrifying world-ocean in an instant. ||40||
ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਦਿਆਂ ਚਿਰ ਨਹੀਂ ਲਾਂਦਾ ॥੪੦॥
तउ भवजल तरत न लावै बारा ॥४०॥
ਸਸਾ ਸੋ ਸਹ ਸੇਜ ਸਵਾਰੈ ॥
SASSA: The bed of the soul-bride is adorned by her Husband Lord;
ਉਹ (ਜੀਵ-ਇਸਤ੍ਰੀ ਆਪਣੀ ਹਿਰਦਾ-ਰੂਪ) ਖਸਮ-ਪ੍ਰਭੂ ਦੀ ਸੇਜ ਸਵਾਰਦੀ ਹੈ,
ससा सो सह सेज सवारै ॥
ਸੋਈ ਸਹੀ ਸੰਦੇਹ ਨਿਵਾਰੈ ॥
her skepticism is dispelled.
ਉਹੀ (ਜੀਵ-) ਸਖੀ (ਆਪਣੇ ਮਨ ਦੇ) ਸੰਸੇ ਦੂਰ ਕਰਦੀ ਹੈ,
सोई सही संदेह निवारै ॥
ਅਲਪ ਸੁਖ ਛਾਡਿ ਪਰਮ ਸੁਖ ਪਾਵਾ ॥
Renouncing the shallow pleasures of the world, she obtains the supreme delight.
ਜਿਹੜੀ (ਜੀਵ-ਇਸਤ੍ਰੀ ਦੁਨੀਆ ਵਾਲੇ) ਹੋਛੇ ਸੁਖ ਛੱਡ ਕੇ (ਪ੍ਰਭੂ ਦੇ ਪਿਆਰ ਦਾ) ਸਭ ਤੋਂ ਉੱਚਾ ਸੁਖ ਹਾਸਲ ਕਰਦੀ ਹੈ।
अलप सुख छाडि परम सुख पावा ॥
ਤਬ ਇਹ ਤ੍ਰੀਅ ਓੁਹੁ ਕੰਤੁ ਕਹਾਵਾ ॥੪੧॥
Then, she is the soul-bride; He is called her Husband Lord. ||41||
(ਇਸ ਅਵਸਥਾ ਦੇ ਬਣਿਆਂ ਹੀ ਅਸਲੀ ਭਾਵ ਵਿਚ) ਤਦੋਂ ਇਹ (ਜੀਵ ਪ੍ਰਭੂ ਦੀ) ਇਸਤ੍ਰੀ, ਤੇ ਉਹ (ਪ੍ਰਭੂ ਜੀਵ-ਇਸਤ੍ਰੀ ਦਾ) ਖਸਮ ਅਖਵਾਉਂਦਾ ਹੈ ॥੪੧॥
तब इह त्रीअ ओुहु कंतु कहावा ॥४१॥
ਹਾਹਾ ਹੋਤ ਹੋਇ ਨਹੀ ਜਾਨਾ ॥
HAHA: He exists, but He is not known to exist.
ਜੀਵ ਨੇ ਮਨੁੱਖਾ-ਜਨਮ ਹਾਸਲ ਕਰ ਕੇ ਉਸ ਪ੍ਰਭੂ ਨੂੰ ਨਹੀਂ ਪਛਾਤਾ, ਜੋ ਸੱਚ-ਮੁੱਚ ਹਸਤੀ ਵਾਲਾ ਹੈ।
हाहा होत होइ नही जाना ॥
ਜਬ ਹੀ ਹੋਇ ਤਬਹਿ ਮਨੁ ਮਾਨਾ ॥
When He is known to exist, then the mind is pleased and appeased.
ਜਦੋਂ ਜੀਵ ਨੂੰ ਪ੍ਰਭੂ ਦੀ ਹਸਤੀ ਦਾ ਨਿਸ਼ਚਾ ਹੋ ਜਾਂਦਾ ਹੈ, ਤਦੋਂ ਹੀ ਇਸ ਦਾ ਮਨ (ਪ੍ਰਭੂ ਵਿਚ) ਪਤੀਜ ਜਾਂਦਾ ਹੈ।
जब ही होइ तबहि मनु माना ॥
ਹੈ ਤਉ ਸਹੀ ਲਖੈ ਜਉ ਕੋਈ ॥
Of course the Lord exists, if one could only understand Him.
(ਪਰਮਾਤਮਾ) ਹੈ ਤਾਂ ਜ਼ਰੂਰ (ਪਰ ਇਸ ਵਿਸ਼ਵਾਸ ਦਾ ਲਾਭ ਤਦੋਂ ਹੀ ਹੁੰਦਾ ਹੈ) ਜਦੋਂ ਕੋਈ ਜੀਵ (ਇਸ ਗੱਲ ਨੂੰ) ਸਮਝ ਲਏ।
है तउ सही लखै जउ कोई ॥
ਤਬ ਓਹੀ ਉਹੁ ਏਹੁ ਨ ਹੋਈ ॥੪੨॥
Then, He alone exists, and not this mortal being. ||42||
ਤਦੋਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ, ਇਹ (ਵੱਖਰੀ ਹਸਤੀ ਵਾਲਾ) ਨਹੀਂ ਰਹਿ ਜਾਂਦਾ ॥੪੨॥
तब ओही उहु एहु न होई ॥४२॥
ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ ॥
Everyone goes around saying, "I'll take this, and I'll take that."
ਸਾਰਾ ਜਗਤ ਇਹੀ ਆਖਦਾ ਫਿਰਦਾ ਹੈ (ਭਾਵ, ਇਸੇ ਲਾਲਸਾ ਵਿਚ ਭਟਕਦਾ ਫਿਰਦਾ ਹੈ) ਕਿ ਮੈਂ (ਮਾਇਆ) ਸਾਂਭ ਲਵਾਂ, ਮੈਂ (ਮਾਇਆ) ਇਕੱਠੀ ਕਰ ਲਵਾਂ।
लिंउ लिंउ करत फिरै सभु लोगु ॥
ਤਾ ਕਾਰਣਿ ਬਿਆਪੈ ਬਹੁ ਸੋਗੁ ॥
Because of that, they suffer in terrible pain.
ਇਸ ਮਾਇਆ ਦੀ ਖ਼ਾਤਰ ਹੀ (ਫਿਰ ਜੀਵ ਨੂੰ) ਬੜਾ ਫ਼ਿਕਰ ਆ ਵਾਪਰਦਾ ਹੈ।
ता कारणि बिआपै बहु सोगु ॥
ਲਖਿਮੀ ਬਰ ਸਿਉ ਜਉ ਲਿਉ ਲਾਵੈ ॥
When someone comes to love the Lord of Lakhshmi,
ਪਰ ਜਦੋਂ ਜੀਵ ਮਾਇਆ ਦੇ ਪਤੀ ਪਰਮਾਤਮਾ ਨਾਲ ਪ੍ਰੀਤ ਜੋੜਦਾ ਹੈ,
लखिमी बर सिउ जउ लिउ लावै ॥
ਸੋਗੁ ਮਿਟੈ ਸਭ ਹੀ ਸੁਖ ਪਾਵੈ ॥੪੩॥
his sorrow departs, and he obtains total peace. ||43||
ਤਦੋਂ (ਇਸ ਦਾ) ਫ਼ਿਕਰ ਮੁੱਕ ਜਾਂਦਾ ਹੈ, ਤੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ ॥੪੩॥
सोगु मिटै सभ ही सुख पावै ॥४३॥
ਖਖਾ ਖਿਰਤ ਖਪਤ ਗਏ ਕੇਤੇ ॥
KHAKHA: Many have wasted their lives, and then perished.
ਮਰਦਿਆਂ ਖਪਦਿਆਂ ਜੀਵ ਦੇ ਕਈ ਜਨਮ ਲੰਘ ਗਏ ਹਨ;
खखा खिरत खपत गए केते ॥
ਖਿਰਤ ਖਪਤ ਅਜਹੂੰ ਨਹ ਚੇਤੇ ॥
Wasting away, they do not remember the Lord, even now.
ਪਰ, ਗੇੜ ਵਿਚ ਪਿਆ ਅਜੇ ਤਕ ਇਹ (ਪ੍ਰਭੂ ਨੂੰ) ਯਾਦ ਨਹੀਂ ਕਰਦਾ।
खिरत खपत अजहूं नह चेते ॥
ਅਬ ਜਗੁ ਜਾਨਿ ਜਉ ਮਨਾ ਰਹੈ ॥
But if someone, even now, comes to know the transitory nature of the world and restrain his mind,
ਹੁਣ (ਐਸ ਜਨਮ ਵਿਚ ਹੀ) ਜੇ ਜਗਤ ਦੀ ਅਸਲੀਅਤ ਨੂੰ ਸਮਝ ਕੇ (ਇਸ ਦਾ) ਮਨ (ਪ੍ਰਭੂ ਵਿਚ) ਟਿਕ ਜਾਏ,
अब जगु जानि जउ मना रहै ॥
ਜਹ ਕਾ ਬਿਛੁਰਾ ਤਹ ਥਿਰੁ ਲਹੈ ॥੪੪॥
he shall find his permanent home, from which he was separated. ||44||
ਤਾਂ ਜਿਸ ਪ੍ਰਭੂ ਤੋਂ ਇਹ ਵਿਛੜਿਆ ਹੋਇਆ ਹੈ, ਉਸ ਵਿਚ ਇਸ ਨੂੰ ਟਿਕਾਣਾ ਮਿਲ ਸਕਦਾ ਹੈ ॥੪੪॥
जह का बिछुरा तह थिरु लहै ॥४४॥
ਬਾਵਨ ਅਖਰ ਜੋਰੇ ਆਨਿ ॥
The fifty-two letters have been joined together.
(ਜਗਤ ਨੇ) ਬਵੰਜਾ ਅੱਖਰ ਵਰਤ ਕੇ ਪੁਸਤਕਾਂ ਤਾਂ ਲਿਖ ਦਿੱਤੀਆਂ ਹਨ,
बावन अखर जोरे आनि ॥
ਸਕਿਆ ਨ ਅਖਰੁ ਏਕੁ ਪਛਾਨਿ ॥
But people cannot recognize the One Word of God.
ਪਰ (ਇਹ ਜਗਤ ਇਹਨਾਂ ਪੁਸਤਕਾਂ ਦੀ ਰਾਹੀਂ) ਉਸ ਇੱਕ ਪ੍ਰਭੂ ਨੂੰ ਨਹੀਂ ਪਛਾਣ ਸਕਿਆ, ਜੋ ਨਾਸ-ਰਹਿਤ ਹੈ।
सकिआ न अखरु एकु पछानि ॥
ਸਤ ਕਾ ਸਬਦੁ ਕਬੀਰਾ ਕਹੈ ॥
Kabeer speaks the Shabad, the Word of Truth.
ਹੇ ਕਬੀਰ! ਜੋ ਮਨੁੱਖ (ਇਹਨਾਂ ਅੱਖਰਾਂ ਦੀ ਰਾਹੀਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ,
सत का सबदु कबीरा कहै ॥
ਪੰਡਿਤ ਹੋਇ ਸੁ ਅਨਭੈ ਰਹੈ ॥
One who is a Pandit, a religious scholar, must remain fearless.
ਉਹੀ ਹੈ ਪੰਡਿਤ, ਤੇ, ਉਹ ਗਿਆਨ-ਅਵਸਥਾ ਵਿਚ ਟਿਕਿਆ ਰਹਿੰਦਾ ਹੈ।
पंडित होइ सु अनभै रहै ॥
ਪੰਡਿਤ ਲੋਗਹ ਕਉ ਬਿਉਹਾਰ ॥
It is the business of the scholarly person to join letters.
ਪਰ ਪੰਡਿਤ ਲੋਕਾਂ ਨੂੰ ਤਾਂ ਇਹ ਵਿਹਾਰ ਲੱਭਾ ਹੋਇਆ ਹੈ (ਕਿ ਅੱਖਰ ਜੋੜ ਕੇ ਹੋਰਨਾਂ ਨੂੰ ਸੁਣਾ ਦੇਂਦੇ ਹਨ),
पंडित लोगह कउ बिउहार ॥
ਗਿਆਨਵੰਤ ਕਉ ਤਤੁ ਬੀਚਾਰ ॥
The spiritual person contemplates the essence of reality.
ਗਿਆਨ-ਵਾਨ ਲੋਕਾਂ ਲਈ (ਇਹ ਅੱਖਰ) ਤੱਤ ਦੇ ਵਿਚਾਰਨ ਦਾ ਵਸੀਲਾ ਹਨ।
गिआनवंत कउ ततु बीचार ॥
ਜਾ ਕੈ ਜੀਅ ਜੈਸੀ ਬੁਧਿ ਹੋਈ ॥
According to the wisdom within the mind,
ਜਿਸ ਜੀਵ ਦੇ ਅੰਦਰ ਜਿਹੋ ਜਿਹੀ ਅਕਲ ਹੁੰਦੀ ਹੈ,
जा कै जीअ जैसी बुधि होई ॥
ਕਹਿ ਕਬੀਰ ਜਾਨੈਗਾ ਸੋਈ ॥੪੫॥
says Kabeer, so does one come to understand. ||45||
ਕਬੀਰ ਆਖਦਾ ਹੈ- ਉਹ (ਇਹਨਾਂ ਅੱਖਰਾਂ ਦੀ ਰਾਹੀਂ ਭੀ) ਉਹੀ ਕੁਝ ਸਮਝੇਗਾ (ਭਾਵ, ਪੁਸਤਕਾਂ ਲਿਖ ਪੜ੍ਹ ਕੇ ਆਤਮਕ ਜੀਵਨ ਦਾ ਜਾਣਨ ਵਾਲਾ ਹੋ ਜਾਣਾ ਜ਼ਰੂਰੀ ਨਹੀਂ ਹੈ) ॥੪੫॥
कहि कबीर जानैगा सोई ॥४५॥
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सतिगुर प्रसादि ॥
ਰਾਗੁ ਗਉੜੀ ਥਿਤੰੀ ਕਬੀਰ ਜੀ ਕੰੀ ॥
Raag Gauree, T'hitee ~ The Lunar Days Of Kabeer Jee:
ਰਾਗ ਗਉੜੀ ਵਿੱਚ ਭਗਤ ਕਬੀਰ ਜੀ ਦੀ 'ਥਿਤੀ' (ਚੰਦ੍ਰਮਾ ਦੇ ਚੜ੍ਹਾ-ਉਤਰਾ ਨਾਲ ਸਭੰਧਤ ਦਿਨਾ ਬਾਰੇ) ਬਾਣੀ।
रागु गउड़ी थितीं कबीर जी कीं ॥
ਪੰਦ੍ਰਹ ਥਿਤੰੀ ਸਾਤ ਵਾਰ ॥
There are fifteen lunar days, and seven days of the week.
(ਭਰਮੀ ਲੋਕ ਤਾਂ ਵਰਤ ਆਦਿਕ ਰੱਖ ਕੇ) ਪੰਦ੍ਰਹ ਥਿੱਤਾਂ ਤੇ ਸੱਤ ਵਾਰ (ਮਨਾਉਂਦੇ ਹਨ),
पंद्रह थितीं सात वार ॥
ਕਹਿ ਕਬੀਰ ਉਰਵਾਰ ਨ ਪਾਰ ॥
Says Kabeer, it is neither here nor there.
ਪਰ ਕਬੀਰ (ਇਹਨਾਂ ਥਿੱਤਾਂ ਵਾਰਾਂ ਦੀ ਰਾਹੀਂ ਹਰ ਰੋਜ਼) ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਜੋ ਬੇਅੰਤ ਹੈ।
कहि कबीर उरवार न पार ॥
ਸਾਧਿਕ ਸਿਧ ਲਖੈ ਜਉ ਭੇਉ ॥
When the Siddhas and seekers come to know the Lord's mystery,
ਸਿਫ਼ਤਿ-ਸਾਲਾਹ ਦਾ ਸਾਧਨ ਕਰਨ ਵਾਲਾ ਜੋ ਭੀ ਮਨੁੱਖ ਉਸ ਪ੍ਰਭੂ ਦਾ ਭੇਤ ਪਾ ਲੈਂਦਾ ਹੈ (ਭਾਵ, ਡੂੰਘੀ ਸਾਂਝ ਉਸ ਨਾਲ ਬਣਾ ਲੈਂਦਾ ਹੈ)
साधिक सिध लखै जउ भेउ ॥
ਆਪੇ ਕਰਤਾ ਆਪੇ ਦੇਉ ॥੧॥
they themselves become the Creator; they themselves become the Divine Lord. ||1||
ਉਸ ਨੂੰ ਪ੍ਰਕਾਸ਼-ਸਰੂਪ ਕਰਤਾਰ ਆਪ ਹੀ ਆਪ ਹਰ ਥਾਂ ਦਿੱਸਦਾ ਹੈ ॥੧॥
आपे करता आपे देउ ॥१॥
ਅੰਮਾਵਸ ਮਹਿ ਆਸ ਨਿਵਾਰਹੁ ॥
On the day of the new moon, give up your hopes.
ਮੱਸਿਆ ਵਾਲੇ ਦਿਨ (ਵਰਤ-ਇਸ਼ਨਾਨ ਆਦਿਕ ਤੇ ਹੋਰ ਹੋਰ) ਆਸਾਂ ਦੂਰ ਕਰੋ,
अंमावस महि आस निवारहु ॥
ਅੰਤਰਜਾਮੀ ਰਾਮੁ ਸਮਾਰਹੁ ॥
Remember the Lord, the Inner-knower, the Searcher of hearts.
ਘਰ ਘਟ ਦੀ ਜਾਣਨ ਵਾਲੇ ਸਰਬ-ਵਿਆਪਕ ਪਰਮਾਤਮਾ ਨੂੰ ਹਿਰਦੇ ਵਿਚ ਵਸਾਓ।
अंतरजामी रामु समारहु ॥
ਜੀਵਤ ਪਾਵਹੁ ਮੋਖ ਦੁਆਰ ॥
You shall attain the Gate of Liberation while yet alive.
(ਤੁਸੀ ਇਹਨਾਂ ਥਿੱਤਾਂ ਨਾਲ ਜੋੜੇ ਹੋਏ ਕਰਮ-ਧਰਮ ਕਰ ਕੇ ਮਰਨ ਪਿਛੋਂ ਕਿਸੇ ਮੁਕਤੀ ਦੀ ਆਸ ਰੱਖਦੇ ਹੋ, ਪਰ ਜੇ ਪਰਮਾਤਮਾ ਦਾ ਸਿਮਰਨ ਕਰੋਗੇ, ਤਾਂ) ਇਸੇ ਜਨਮ ਵਿਚ (ਵਿਕਾਰਾਂ ਦੁੱਖਾਂ ਅਤੇ ਭਰਮਾਂ-ਵਹਿਮਾਂ ਤੋਂ) ਖ਼ਲਾਸੀ ਹਾਸਲ ਕਰ ਲਵੋਗੇ।
जीवत पावहु मोख दुआर ॥
ਅਨਭਉ ਸਬਦੁ ਤਤੁ ਨਿਜੁ ਸਾਰ ॥੧॥
You shall come to know the Shabad, the Word of the Fearless Lord, and the essence of your own inner being. ||1||
(ਇਸ ਸਿਮਰਨ ਦੀ ਬਰਕਤ ਨਾਲ) ਤੁਹਾਡਾ ਨਿਰੋਲ ਆਪਣਾ ਸ੍ਰੇਸ਼ਟ ਅਸਲਾ ਮਘ ਪਏਗਾ, ਸਤਿਗੁਰੂ ਦਾ ਸ਼ਬਦ ਅਨੁਭਵੀ ਰੂਪ ਵਿਚ ਫੁਰੇਗਾ ॥੧॥
अनभउ सबदु ततु निजु सार ॥१॥
ਚਰਨ ਕਮਲ ਗੋਬਿੰਦ ਰੰਗੁ ਲਾਗਾ ॥
One who enshrines love for the Lotus Feet of the Lord of the Universe
ਜਿਸ ਮਨੁੱਖ ਦਾ ਪਿਆਰ ਗੋਬਿੰਦ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ,
चरन कमल गोबिंद रंगु लागा ॥
ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥
- by the Grace of the Saints, her mind becomes pure; night and day, she remains awake and aware, singing the Kirtan of the Lord's Praises. ||1||Pause||
ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜ ਕੇ ਉਹ ਮਨੁੱਖ ਵਿਕਾਰਾਂ ਵਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ ॥੧॥ ਰਹਾਉ ॥
संत प्रसादि भए मन निरमल हरि कीरतन महि अनदिनु जागा ॥१॥ रहाउ ॥
ਪਰਿਵਾ ਪ੍ਰੀਤਮ ਕਰਹੁ ਬੀਚਾਰ ॥
On the first day of the lunar cycle, contemplate the Beloved Lord.
(ਹੇ ਭਾਈ!) ਉਸ ਪ੍ਰੀਤਮ (ਦੇ ਗੁਣਾਂ) ਦਾ ਵਿਚਾਰ ਕਰੋ (ਉਸ ਪ੍ਰੀਤਮ ਦੀ ਸਿਫ਼ਤਿ-ਸਾਲਾਹ ਕਰੋ,
परिवा प्रीतम करहु बीचार ॥
ਘਟ ਮਹਿ ਖੇਲੈ ਅਘਟ ਅਪਾਰ ॥
He is playing within the heart; He has no body - He is Infinite.
ਜੋ ਸਰੀਰਾਂ ਦੀ ਕੈਦ ਵਿਚ ਨਹੀਂ ਆਉਂਦਾ, ਬੇਅੰਤ ਹੈ ਅਤੇ (ਫਿਰ ਭੀ) ਹਰੇਕ ਸਰੀਰ ਵਿਚ ਖੇਡ ਰਿਹਾ ਹੈ
घट महि खेलै अघट अपार ॥
ਕਾਲ ਕਲਪਨਾ ਕਦੇ ਨ ਖਾਇ ॥
The pain of death never consumes that person
ਜੋ ਮਨੁੱਖ ਪ੍ਰੀਤਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ) ਉਸ ਨੂੰ ਕਦੇ ਮੌਤ ਦਾ ਡਰ ਨਹੀਂ ਪੁਂਹਦਾ,
काल कलपना कदे न खाइ ॥
ਆਦਿ ਪੁਰਖ ਮਹਿ ਰਹੈ ਸਮਾਇ ॥੨॥
who remains absorbed in the Primal Lord God. ||2||
(ਕਿਉਂਕਿ) ਉਹ ਸਦਾ ਸਭ ਦੇ ਸਿਰਜਣ ਵਾਲੇ ਅਕਾਲ ਪੁਰਖ ਵਿਚ ਜੁੜਿਆ ਰਹਿੰਦਾ ਹੈ ॥੨॥
आदि पुरख महि रहै समाइ ॥२॥
ਦੁਤੀਆ ਦੁਹ ਕਰਿ ਜਾਨੈ ਅੰਗ ॥
On the second day of the lunar cycle, know that there are two beings within the fiber of the body.
(ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਜਗਤ ਨਿਰਾ ਪ੍ਰਕਿਤੀ ਨਹੀਂ ਹੈ,
दुतीआ दुह करि जानै अंग ॥
ਮਾਇਆ ਬ੍ਰਹਮ ਰਮੈ ਸਭ ਸੰਗ ॥
Maya and God are blended with everything.
ਉਹ ਇਸ ਸੰਸਾਰ ਦੇ) ਦੋ ਅੰਗ ਸਮਝਦਾ ਹੈ-ਮਾਇਆ ਅਤੇ ਬ੍ਰਹਮ।
माइआ ब्रहम रमै सभ संग ॥
ਨਾ ਓਹੁ ਬਢੈ ਨ ਘਟਤਾ ਜਾਇ ॥
God does not increase or decrease.
ਬ੍ਰਹਮ (ਇਸ ਮਾਇਆ ਦੇ ਵਿਚ) ਹਰੇਕ ਦੇ ਨਾਲ ਵੱਸ ਰਿਹਾ ਹੈ, ਉਹ ਕਦੇ ਵਧਦਾ ਘਟਦਾ ਨਹੀਂ ਹੈ, ਸਦਾ ਇਕੋ ਜਿਹਾ ਰਹਿੰਦਾ ਹੈ।
ना ओहु बढै न घटता जाइ ॥
ਅਕੁਲ ਨਿਰੰਜਨ ਏਕੈ ਭਾਇ ॥੩॥
He is unknowable and immaculate; He does not change. ||3||
ਉਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਉਹ ਨਿਰੰਜਨ ਹੈ (ਭਾਵ, ਇਹ ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ) ॥੩॥
अकुल निरंजन एकै भाइ ॥३॥
ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥
On the third day of the lunar cycle, one who maintains his equilibrium amidst the three modes
(ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ) ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿਚ ਸਾਵੇਂ ਰੱਖਦਾ ਹੈ (ਭਾਵ, ਉਹ ਇਹਨਾਂ ਗੁਣਾਂ ਵਿਚ ਕਦੇ ਨਹੀਂ ਡੋਲਦਾ),
त्रितीआ तीने सम करि लिआवै ॥
ਆਨਦ ਮੂਲ ਪਰਮ ਪਦੁ ਪਾਵੈ ॥
finds the source of ecstasy and the highest status.
ਉਹ ਮਨੁੱਖ ਉਸ ਸਭ ਤੋਂ ਉੱਚੀ ਆਤਮਕ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜੋ ਅਨੰਦ ਦਾ ਸੋਮਾ ਹੈ।
आनद मूल परम पदु पावै ॥
ਸਾਧਸੰਗਤਿ ਉਪਜੈ ਬਿਸ੍ਵਾਸ ॥
In the Saadh Sangat, the Company of the Holy, faith wells up.
ਸਤਸੰਗ ਵਿਚ ਰਹਿ ਕੇ ਉਸ ਮਨੁੱਖ ਦੇ ਅੰਦਰ ਇਹ ਯਕੀਨ ਪੈਦਾ ਹੋ ਜਾਂਦਾ ਹੈ,
साधसंगति उपजै बिस्वास ॥
ਬਾਹਰਿ ਭੀਤਰਿ ਸਦਾ ਪ੍ਰਗਾਸ ॥੪॥
Outwardly, and deep within, God's Light is always radiant. ||4||
ਕਿ ਅੰਦਰ ਬਾਹਰ ਹਰ ਥਾਂ ਸਦਾ ਪ੍ਰਭੂ ਦਾ ਹੀ ਪ੍ਰਕਾਸ਼ ਹੈ ॥੪॥
बाहरि भीतरि सदा प्रगास ॥४॥
ਚਉਥਹਿ ਚੰਚਲ ਮਨ ਕਉ ਗਹਹੁ ॥
On the fourth day of the lunar cycle, restrain your fickle mind,
ਚੌਥੀ ਥਿੱਤ ਨੂੰ (ਕਿਸੇ ਕਰਮ-ਧਰਮ ਦੇ ਥਾਂ) ਇਸ ਚੰਚਲ ਮਨ ਨੂੰ ਪਕੜ ਕੇ ਰੱਖੋ,
चउथहि चंचल मन कउ गहहु ॥
ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥
and do not ever associate with sexual desire or anger.
ਕਦੇ ਕਾਮ ਕ੍ਰੋਧ ਦੀ ਸੰਗਤਿ ਵਿਚ ਨਾਹ ਬੈਠੋ।
काम क्रोध संगि कबहु न बहहु ॥
ਜਲ ਥਲ ਮਾਹੇ ਆਪਹਿ ਆਪ ॥
On land and sea, He Himself is in Himself.
ਜੋ ਪਰਮਾਤਮਾ ਜਲ ਵਿਚ, ਧਰਤੀ ਉੱਤੇ (ਹਰ ਥਾਂ) ਆਪ ਹੀ ਆਪ ਵਿਆਪਕ ਹੈ,
जल थल माहे आपहि आप ॥
ਆਪੈ ਜਪਹੁ ਆਪਨਾ ਜਾਪ ॥੫॥
He Himself meditates and chants His Chant. ||5||
ਉਸ ਦੀ ਜੋਤ ਵਿਚ ਜੁੜ ਕੇ ਉਹ ਜਾਪ ਜਪੋ ਜੋ ਤੁਹਾਡੇ ਕੰਮ ਆਉਣ ਵਾਲਾ ਹੈ ॥੫॥
आपै जपहु आपना जाप ॥५॥
ਪਾਂਚੈ ਪੰਚ ਤਤ ਬਿਸਥਾਰ ॥
On the fifth day of the lunar cycle, the five elements expand outward.
ਇਹ ਜਗਤ ਪੰਜਾਂ ਤੱਤਾਂ ਤੋਂ (ਇਕ ਖੇਲ ਜਿਹਾ) ਬਣਿਆ ਹੈ,
पांचै पंच तत बिसथार ॥
ਕਨਿਕ ਕਾਮਿਨੀ ਜੁਗ ਬਿਉਹਾਰ ॥
Men are occupied in the pursuit of gold and women.
(ਜੋ ਚਾਰ ਦਿਨ ਵਿਚ ਖ਼ਤਮ ਹੋ ਜਾਂਦਾ ਹੈ, ਪਰ ਇਹ ਗੱਲ ਵਿਸਾਰ ਕੇ ਇਹ ਜੀਵ) ਧਨ ਤੇ ਇਸਤ੍ਰੀ ਇਹਨਾਂ ਦੋਹਾਂ ਦੇ ਰੁਝੇਵੇਂ ਵਿਚ ਮਸਤ ਹੋ ਰਿਹਾ ਹੈ।
कनिक कामिनी जुग बिउहार ॥
ਪ੍ਰੇਮ ਸੁਧਾ ਰਸੁ ਪੀਵੈ ਕੋਇ ॥
How rare are those who drink in the pure essence of the Lord's Love.
ਇਥੇ ਕੋਈ ਵਿਰਲਾ ਮਨੁੱਖ ਹੈ ਜੋ ਪਰਮਾਤਮਾ ਦੇ ਪ੍ਰੇਮ-ਅੰਮ੍ਰਿਤ ਦਾ ਘੁਟ ਪੀਂਦਾ ਹੈ,
प्रेम सुधा रसु पीवै कोइ ॥
ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥
They shall never again suffer the pains of old age and death. ||6||
(ਜੋ ਪੀਂਦਾ ਹੈ ਉਸ ਨੂੰ ਬੁਢੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਵਿਆਪਦਾ ॥੬॥
जरा मरण दुखु फेरि न होइ ॥६॥
ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥
On the sixth day of the lunar cycle, the six chakras run in six directions.
ਮਨੁੱਖ ਦੇ ਪੰਜੇ ਗਿਆਨ-ਇੰਦਰੇ ਅਤੇ ਛੇਵਾਂ ਮਨ-ਇਹ ਸਾਰਾ ਸਾਥ ਸੰਸਾਰ (ਦੇ ਪਦਾਰਥਾਂ ਦੀ ਲਾਲਸਾ) ਵਿਚ ਭਟਕਦਾ ਫਿਰਦਾ ਹੈ।
छठि खटु चक्र छहूं दिस धाइ ॥
ਬਿਨੁ ਪਰਚੈ ਨਹੀ ਥਿਰਾ ਰਹਾਇ ॥
Without enlightenment, the body does not remain steady.
ਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਿਚ ਨਹੀਂ ਜੁੜਦਾ, ਤਦ ਤਕ ਇਹ ਸਾਰਾ ਸਾਥ (ਇਸ ਭਟਕਣਾ ਵਿਚੋਂ ਹਟ ਕੇ) ਟਿਕਦਾ ਨਹੀਂ।
बिनु परचै नही थिरा रहाइ ॥
ਦੁਬਿਧਾ ਮੇਟਿ ਖਿਮਾ ਗਹਿ ਰਹਹੁ ॥
So erase your duality and hold tight to forgiveness,
ਹੇ ਭਾਈ! ਭਟਕਣਾ ਮਿਟਾ ਕੇ ਜਿਰਾਂਦ ਧਾਰਨ ਕਰੋ ਤੇ ਛੱਡੋ।
दुबिधा मेटि खिमा गहि रहहु ॥
ਕਰਮ ਧਰਮ ਕੀ ਸੂਲ ਨ ਸਹਹੁ ॥੭॥
and you will not have to endure the torture of karma or religious rituals. ||7||
ਇਹ ਕਰਮਾਂ ਧਰਮਾਂ ਦਾ ਲੰਮਾ ਟੰਟਾ (ਜਿਸ ਵਿਚੋਂ ਕੁਝ ਭੀ ਹੱਥ ਨਹੀਂ ਆਉਣਾ) ॥੭॥
करम धरम की सूल न सहहु ॥७॥
ਸਾਤੈਂ ਸਤਿ ਕਰਿ ਬਾਚਾ ਜਾਣਿ ॥
On the seventh day of the lunar cycle, know the Word as True,
ਹੇ ਭਾਈ! ਸਤਿਗੁਰੂ ਦੀ ਬਾਣੀ ਵਿਚ ਸ਼ਰਧਾ ਧਾਰੋ,
सातैं सति करि बाचा जाणि ॥
ਆਤਮ ਰਾਮੁ ਲੇਹੁ ਪਰਵਾਣਿ ॥
and you shall be accepted by the Lord, the Supreme Soul.
(ਇਸ ਬਾਣੀ ਦੀ ਰਾਹੀਂ) ਪਰਮਾਤਮਾ (ਦੇ ਨਾਮ) ਨੂੰ (ਆਪਣੇ ਹਿਰਦੇ ਵਿਚ) ਪ੍ਰੋ ਲਵੋ;
आतम रामु लेहु परवाणि ॥
ਛੂਟੈ ਸੰਸਾ ਮਿਟਿ ਜਾਹਿ ਦੁਖ ॥
Your doubts shall be eradicated, and your pains eliminated,
(ਇਸ ਤਰ੍ਹਾਂ) ਸਹਿਮ ਦੂਰ ਹੋ ਜਾਇਗਾ, ਦੁਖ-ਕਲੇਸ਼ ਮਿਟ ਜਾਣਗੇ, ਉਸ ਸਰੋਵਰ ਵਿਚ ਚੁੱਭੀ ਲਾ ਸਕੋਗੇ,
छूटै संसा मिटि जाहि दुख ॥
ਸੁੰਨ ਸਰੋਵਰਿ ਪਾਵਹੁ ਸੁਖ ॥੮॥
and in the ocean of the celestial void, you shall find peace. ||8||
ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ ਅਤੇ ਸੁਖ ਮਾਣੋ ॥੮॥
सुंन सरोवरि पावहु सुख ॥८॥
ਅਸਟਮੀ ਅਸਟ ਧਾਤੁ ਕੀ ਕਾਇਆ ॥
On the eighth day of the lunar cycle, the body is made of the eight ingredients.
ਇਹ ਸਰੀਰ (ਲਹੂ ਆਦਿਕ) ਅੱਠ ਧਾਤਾਂ ਦਾ ਬਣਿਆ ਹੋਇਆ ਹੈ,
असटमी असट धातु की काइआ ॥
ਤਾ ਮਹਿ ਅਕੁਲ ਮਹਾ ਨਿਧਿ ਰਾਇਆ ॥
Within it is the Unknowable Lord, the King of the supreme treasure.
ਇਸ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ ਜੋ ਸਭ ਗੁਣਾਂ ਦਾ ਖ਼ਜ਼ਾਨਾ ਹੈ।
ता महि अकुल महा निधि राइआ ॥
ਗੁਰ ਗਮ ਗਿਆਨ ਬਤਾਵੈ ਭੇਦ ॥
The Guru, who knows this spiritual wisdom, reveals the secret of this mystery.
ਜਿਸ ਮਨੁੱਖ ਨੂੰ ਪਹੁੰਚ ਵਾਲੇ ਗੁਰੂ ਦਾ ਗਿਆਨ ਇਹ ਭੇਦ (ਕਿ ਸਰੀਰ ਦੇ ਵਿੱਚ ਹੀ ਹੈ ਪ੍ਰਭੂ) ਦੱਸਦਾ ਹੈ,
गुर गम गिआन बतावै भेद ॥
ਉਲਟਾ ਰਹੈ ਅਭੰਗ ਅਛੇਦ ॥੯॥
Turning away from the world, He abides in the Unbreakable and Impenetrable Lord. ||9||
ਉਹ ਸਰੀਰਕ ਮੋਹ ਵਲੋਂ ਪਰਤ ਕੇ ਅਬਿਨਾਸ਼ੀ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੯॥
उलटा रहै अभंग अछेद ॥९॥
ਨਉਮੀ ਨਵੈ ਦੁਆਰ ਕਉ ਸਾਧਿ ॥
On the ninth day of the lunar cycle, discipline the nine gates of the body.
(ਹੇ ਭਾਈ!) ਸਾਰੇ ਸਰੀਰਕ ਇੰਦ੍ਰਿਆਂ ਨੂੰ ਕਾਬੂ ਵਿਚ ਰੱਖੋ,
नउमी नवै दुआर कउ साधि ॥
ਬਹਤੀ ਮਨਸਾ ਰਾਖਹੁ ਬਾਂਧਿ ॥
Keep your pulsating desires restrained.
ਇਹਨਾਂ ਤੋਂ ਉੱਠਦੇ ਫੁਰਨਿਆਂ ਨੂੰ ਰੋਕੋ,
बहती मनसा राखहु बांधि ॥
ਲੋਭ ਮੋਹ ਸਭ ਬੀਸਰਿ ਜਾਹੁ ॥
Forget all your greed and emotional attachment;
ਲੋਭ ਮੋਹ ਆਦਿਕ ਸਾਰੇ ਵਿਕਾਰ ਭੁਲਾ ਦਿਉ।
लोभ मोह सभ बीसरि जाहु ॥
ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥੧੦॥
you shall live throughout the ages, eating the fruit of immortality. ||10||
(ਇਸ ਮਿਹਨਤ ਦਾ) ਐਸਾ ਫਲ ਮਿਲੇਗਾ ਜੋ ਕਦੇ ਨਹੀਂ ਮੁੱਕੇਗਾ, ਐਸਾ ਸੁੰਦਰ ਜੀਵਨ ਜੀਵੋਗੇ ਜੋ ਸਦਾ ਕਾਇਮ ਰਹੇਗਾ ॥੧੦॥
जुगु जुगु जीवहु अमर फल खाहु ॥१०॥
ਦਸਮੀ ਦਹ ਦਿਸ ਹੋਇ ਅਨੰਦ ॥
On the tenth day of the lunar cycle, there is ecstasy in all directions.
(ਪਰਮਾਤਮਾ ਨਾਲ ਮੇਲ ਹੋਇਆਂ) ਸਾਰੇ ਸੰਸਾਰ ਵਿਚ ਹੀ ਮਨੁੱਖ ਵਾਸਤੇ ਅਨੰਦ ਹੀ ਅਨੰਦ ਹੁੰਦਾ ਹੈ।
दसमी दह दिस होइ अनंद ॥
ਛੂਟੈ ਭਰਮੁ ਮਿਲੈ ਗੋਬਿੰਦ ॥
Doubt is dispelled, and the Lord of the Universe is met.
(ਇਸ ਉੱਦਮ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ; ਉਹ ਪਰਮਾਤਮਾ ਮਿਲ ਪੈਂਦਾ ਹੈ,
छूटै भरमु मिलै गोबिंद ॥
ਜੋਤਿ ਸਰੂਪੀ ਤਤ ਅਨੂਪ ॥
He is the Embodiment of light, the incomparable essence.
ਜੋ ਨਿਰਾ ਨੂਰ ਹੀ ਨੂਰ ਹੈ, ਜੋ ਸਾਰੇ ਜਗਤ ਦਾ ਅਸਲਾ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ,
जोति सरूपी तत अनूप ॥
ਅਮਲ ਨ ਮਲ ਨ ਛਾਹ ਨਹੀ ਧੂਪ ॥੧੧॥
He is stainless, without stain, beyond both sunshine and shade. ||11||
ਜਿਸ ਵਿਚ ਵਿਕਾਰਾਂ ਦੀ ਕੋਈ ਭੀ ਮੈਲ ਨਹੀਂ ਹੈ, ਨਾਹ ਉਸ ਵਿਚ ਅਗਿਆਨਤਾ ਦਾ ਹਨੇਰਾ ਹੈ ਅਤੇ ਨਾਹ ਹੀ ਤ੍ਰਿਸ਼ਨਾ ਆਦਿਕ ਵਿਕਾਰਾਂ ਦੀ ਅੱਗ ਹੈ ॥੧੧॥
अमल न मल न छाह नही धूप ॥११॥
ਏਕਾਦਸੀ ਏਕ ਦਿਸ ਧਾਵੈ ॥
On the eleventh day of the lunar cycle, if you run in the direction of the One,
(ਜਦੋਂ ਮਨੁੱਖ ਦਾ ਮਨ ਵਿਕਾਰਾਂ ਵਲੋਂ ਹਟ ਕੇ) ਇੱਕ ਪਰਮਾਤਮਾ (ਦੀ ਯਾਦ) ਵਲ ਜਾਂਦਾ ਹੈ,
एकादसी एक दिस धावै ॥
ਤਉ ਜੋਨੀ ਸੰਕਟ ਬਹੁਰਿ ਨ ਆਵੈ ॥
you will not have to suffer the pains of reincarnation again.
ਤਦੋਂ ਉਹ ਮੁੜ ਜਨਮ-ਮਰਨ ਦੇ ਕਸ਼ਟਾਂ ਵਿਚ ਨਹੀਂ ਆਉਂਦਾ।
तउ जोनी संकट बहुरि न आवै ॥
ਸੀਤਲ ਨਿਰਮਲ ਭਇਆ ਸਰੀਰਾ ॥
Your body will become cool, immaculate and pure.
ਉਸ ਦੇ ਅੰਦਰ ਠੰਢ ਪੈ ਜਾਂਦੀ ਹੈ ਅਤੇ ਉਸ ਦਾ ਆਪਾ ਪਵਿੱਤਰ ਹੋ ਜਾਂਦਾ ਹੈ।
सीतल निरमल भइआ सरीरा ॥
ਦੂਰਿ ਬਤਾਵਤ ਪਾਇਆ ਨੀਰਾ ॥੧੨॥
The Lord was said to be far away, but He is found near at hand. ||12||
ਜੋ ਪਰਮਾਤਮਾ ਕਿਤੇ ਦੂਰ ਦੱਸਿਆ ਜਾਂਦਾ ਸੀ ਉਹ ਉਸ ਨੂੰ ਨੇੜੇ (ਆਪਣੇ ਅੰਦਰ ਹੀ) ਲੱਭ ਪੈਂਦਾ ਹੈ ॥੧੨॥
दूरि बतावत पाइआ नीरा ॥१२॥
ਬਾਰਸਿ ਬਾਰਹ ਉਗਵੈ ਸੂਰ ॥
On the twelfth day of the lunar cycle, twelve suns rise.
(ਜਿਸ ਮਨੁੱਖ ਦਾ ਮਨ ਸਿਰਫ਼ "ਏਕ ਦਿਸ ਧਾਵੈ", ਜੋ ਮਨੁੱਖ ਸਿਰਫ਼ ਇੱਕ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਦੇ ਅੰਦਰ, ਮਾਨੋ) ਬਾਰ੍ਹਾਂ ਸੂਰਜ ਚੜ੍ਹ ਪੈਂਦੇ ਹਨ (ਭਾਵ, ਉਸ ਦੇ ਅੰਦਰ ਪੂਰਨ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।)
बारसि बारह उगवै सूर ॥
ਅਹਿਨਿਸਿ ਬਾਜੇ ਅਨਹਦ ਤੂਰ ॥
Day and night, the celestial bugles vibrate the unstruck melody.
ਉਸ ਦੇ ਅੰਦਰ (ਮਾਨੋ) ਦਿਨ ਰਾਤ ਇੱਕ-ਰਸ ਵਾਜੇ ਵੱਜਦੇ ਹਨ।
अहिनिसि बाजे अनहद तूर ॥
ਦੇਖਿਆ ਤਿਹੂੰ ਲੋਕ ਕਾ ਪੀਉ ॥
Then, one beholds the Father of the three worlds.
ਉਸ ਨੂੰ ਤਿੰਨਾਂ ਭਵਨਾਂ ਦੇ ਮਾਲਕ-ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ;
देखिआ तिहूं लोक का पीउ ॥
ਅਚਰਜੁ ਭਇਆ ਜੀਵ ਤੇ ਸੀਉ ॥੧੩॥
This is wonderful! The human being has become God! ||13||
ਇਕ ਅਚਰਜ ਖੇਡ ਬਣ ਜਾਂਦੀ ਹੈ ਕਿ ਉਹ ਮਨੁੱਖ ਸਧਾਰਨ ਬੰਦੇ ਤੋਂ ਕਲਿਆਣ-ਸਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੧੩॥
अचरजु भइआ जीव ते सीउ ॥१३॥
ਤੇਰਸਿ ਤੇਰਹ ਅਗਮ ਬਖਾਣਿ ॥
On the thirteenth day of the lunar cycle, the thirteen holy books proclaim
(ਜਿਸ ਮਨੁੱਖ ਦਾ ਮਨ ਕੇਵਲ "ਏਕ ਦਿਸ ਧਾਵੈ") ਉਹ ਅਗੰਮ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ,
तेरसि तेरह अगम बखाणि ॥
ਅਰਧ ਉਰਧ ਬਿਚਿ ਸਮ ਪਹਿਚਾਣਿ ॥
that you must recognize the Lord in the nether regions of the underworld as well as the heavens.
(ਇਸ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਉਹ ਸਾਰੇ ਸੰਸਾਰ ਵਿਚ ਉਸ ਪ੍ਰਭੂ ਨੂੰ ਇਕ-ਸਮਾਨ ਪਛਾਣਦਾ ਹੈ (ਵੇਖਦਾ ਹੈ)।
अरध उरध बिचि सम पहिचाणि ॥
ਨੀਚ ਊਚ ਨਹੀ ਮਾਨ ਅਮਾਨ ॥
There is no high or low, no honor or dishonor.
ਨਾਹ ਉਸ ਨੂੰ ਕੋਈ ਨੀਵਾਂ ਦਿੱਸਦਾ ਹੈ, ਨਾਹ ਉੱਚਾ; ਕਿਸੇ ਵਲੋਂ ਆਦਰ ਹੋਵੇ ਜਾਂ ਨਿਰਾਦਰੀ, ਉਸ ਲਈ ਇੱਕੋ ਜਿਹੇ ਹਨ,
नीच ऊच नही मान अमान ॥
ਬਿਆਪਿਕ ਰਾਮ ਸਗਲ ਸਾਮਾਨ ॥੧੪॥
The Lord is pervading and permeating all. ||14||
ਕਿਉਂਕਿ ਉਸ ਨੂੰ ਸਾਰੇ ਜੀਵਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ ॥੧੪॥
बिआपिक राम सगल सामान ॥१४॥
ਚਉਦਸਿ ਚਉਦਹ ਲੋਕ ਮਝਾਰਿ ॥
On the fourteenth day of the lunar cycle, in the fourteen worlds
(ਹੇ ਭਾਈ!) ਪ੍ਰਭੂ ਜੀ ਸਾਰੀ ਸ੍ਰਿਸ਼ਟੀ ਵਿਚ ਸ੍ਰਿਸ਼ਟੀ ਦੇ-
चउदसि चउदह लोक मझारि ॥
ਰੋਮ ਰੋਮ ਮਹਿ ਬਸਹਿ ਮੁਰਾਰਿ ॥
and on each and every hair, the Lord abides.
ਜ਼ੱਰੇ ਜ਼ੱਰੇ ਵਿਚ ਵੱਸ ਰਹੇ ਹਨ।
रोम रोम महि बसहि मुरारि ॥
ਸਤ ਸੰਤੋਖ ਕਾ ਧਰਹੁ ਧਿਆਨ ॥
Center yourself and meditate on truth and contentment.
(ਇਹ ਯਕੀਨ ਲਿਆ ਕੇ ਕਿ ਉਹ ਪ੍ਰਭੂ ਤੁਹਾਡੇ ਅੰਦਰ ਵੱਸ ਰਿਹਾ ਹੈ ਤੇ ਸਭ ਜੀਵਾਂ ਵਿਚ ਵੱਸ ਰਿਹਾ ਹੈ) ਦੂਜਿਆਂ ਦੀ ਸੇਵਾ ਦੀ ਅਤੇ ਜੋ ਕੁਝ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ, ਉਸ ਵਿਚ ਰਾਜ਼ੀ ਰਹਿਣ ਦੀ ਸੁਰਤ ਪਕਾਉ।
सत संतोख का धरहु धिआन ॥
ਕਥਨੀ ਕਥੀਐ ਬ੍ਰਹਮ ਗਿਆਨ ॥੧੫॥
Speak the speech of God's spiritual wisdom. ||15||
ਉਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ, ਤਾ ਕਿ ਉਸ ਦੇ ਇਸ ਸਹੀ ਸਰੂਪ ਦੀ ਸੂਝ ਬਣੀ ਰਹੇ ॥੧੫॥
कथनी कथीऐ ब्रहम गिआन ॥१५॥
ਪੂਨਿਉ ਪੂਰਾ ਚੰਦ ਅਕਾਸ ॥
On the day of the full moon, the full moon fills the heavens.
ਜਿਵੇਂ ਪੂਰਨਮਾਸ਼ੀ ਨੂੰ ਅਕਾਸ਼ ਵਿਚ ਪੂਰਾ ਚੰਦ ਚੜ੍ਹਦਾ ਹੈ ਤੇ ਚੰਦ ਦੀਆਂ ਸਾਰੀਆਂ ਹੀ ਕਲਾਂ ਪਰਗਟ ਹੁੰਦੀਆਂ ਹਨ,
पूनिउ पूरा चंद अकास ॥
ਪਸਰਹਿ ਕਲਾ ਸਹਜ ਪਰਗਾਸ ॥
Its power is diffused through its gentle light.
ਤਿਵੇਂ ਤੇਰੇ ਅੰਦਰ ਭੀ ਸਹਿਜ ਅਵਸਥਾ ਦਾ ਪਰਕਾਸ਼ ਹੋਵੇਗਾ,
पसरहि कला सहज परगास ॥
ਆਦਿ ਅੰਤਿ ਮਧਿ ਹੋਇ ਰਹਿਆ ਥੀਰ ॥
In the beginning, in the end, and in the middle, God remains firm and steady.
ਜੇ ਸ਼ੁਰੂ ਤੋਂ ਅਖ਼ੀਰ ਤਕ ਤੇ ਵਿਚਕਾਰਲੇ ਸਮੇ ਵਿਚ (ਭਾਵ, ਸਦਾ ਹੀ) ਮੌਜੂਦ ਰਹਿਣ ਵਾਲੇ ਪਰਮਾਤਮਾ-
आदि अंति मधि होइ रहिआ थीर ॥
ਸੁਖ ਸਾਗਰ ਮਹਿ ਰਮਹਿ ਕਬੀਰ ॥੧੬॥
Kabeer is immersed in the ocean of peace. ||16||
ਉਸ ਸੁਖਾਂ ਦੇ ਸਮੁੰਦਰ-ਪ੍ਰਭੂ ਵਿਚ, ਹੇ ਕਬੀਰ! ਜੇ ਤੂੰ ਚੁੱਭੀ ਲਾ ਕੇ ਉਸ ਦਾ ਸਿਮਰਨ ਕਰੇਂ ॥੧੬॥
सुख सागर महि रमहि कबीर ॥१६॥
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सतिगुर प्रसादि ॥
ਰਾਗੁ ਗਉੜੀ ਵਾਰ ਕਬੀਰ ਜੀਉ ਕੇ ੭ ॥
Raag Gauree, The Seven Days Of The Week Of Kabeer Jee:
ਰਾਗ ਗਉੜੀ ਵਿੱਚ ਭਗਤ ਕਬੀਰ ਜੀ ਦੀ ਬਾਣੀ 'ਵਾਰ'।
रागु गउड़ी वार कबीर जीउ के ७ ॥
ਬਾਰ ਬਾਰ ਹਰਿ ਕੇ ਗੁਨ ਗਾਵਉ ॥
Sing the Glorious Praises of the Lord each and every day.
ਮੈਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹਾਂ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਪ੍ਰਭੂ ਨੂੰ ਮਿਲਣ ਦਾ ਸਹੀ ਤਰੀਕਾ ਹੈ)
बार बार हरि के गुन गावउ ॥
ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ ॥
Meeting with the Guru, you shall come to know the mystery of the Lord. ||1||Pause||
ਗੁਰੂ ਦੇ ਚਰਨਾਂ ਵਿਚ ਅੱਪੜ ਕੇ ਮੈਂ ਇਹ ਭੇਤ ਲੱਭ ਲਿਆ ਹੈ ਜਿਸ ਨਾਲ ਪਰਮਾਤਮਾ ਨੂੰ ਮਿਲ ਸਕੀਦਾ ਹੈ ॥੧॥ ਰਹਾਉ ॥
गुर गमि भेदु सु हरि का पावउ ॥१॥ रहाउ ॥
ਆਦਿਤ ਕਰੈ ਭਗਤਿ ਆਰੰਭ ॥
On Sunday, begin the devotional worship of the Lord,
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਜੋ ਮਨੁੱਖ) ਪਰਮਾਤਮਾ ਦੀ ਭਗਤੀ ਸ਼ੁਰੂ ਕਰਦਾ ਹੈ,
आदित करै भगति आरंभ ॥
ਕਾਇਆ ਮੰਦਰ ਮਨਸਾ ਥੰਭ ॥
and restrain the desires within the temple of the body.
ਇਹ ਭਗਤੀ ਉਸ ਦੇ ਸਰੀਰ-ਘਰ ਨੂੰ ਥੰਮ੍ਹੀ ਦਾ ਕੰਮ ਦੇਂਦੀ ਹੈ,
काइआ मंदर मनसा थंभ ॥
ਅਹਿਨਿਸਿ ਅਖੰਡ ਸੁਰਹੀ ਜਾਇ ॥
When your attention is focused day and night upon that imperishable place,
ਉਸ ਦੇ ਮਨ ਦੇ ਫੁਰਨਿਆਂ ਨੂੰ ਸਹਾਰਾ ਦੇਂਦੀ ਹੈ (ਭਾਵ, ਉਸ ਦੇ ਗਿਆਨ-ਇੰਦ੍ਰੇ ਅਤੇ ਮਨ ਦੇ ਫੁਰਨੇ ਭਟਕਣੋਂ ਹਟ ਜਾਂਦੇ ਹਨ)। ਭਗਤੀ ਨਾਲ ਸੁਗੰਧਤ ਹੋਈ ਉਸ ਦੀ ਸੁਰਤ ਦਿਨ ਰਾਤ ਲਗਾਤਾਰ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ।
अहिनिसि अखंड सुरही जाइ ॥
ਤਉ ਅਨਹਦ ਬੇਣੁ ਸਹਜ ਮਹਿ ਬਾਇ ॥੧॥
then the celestial flutes play the unstruck melody in tranquil peace and poise. ||1||
ਤਦੋਂ ਅਡੋਲਤਾ ਵਿਚ ਟਿਕਣ ਕਰਕੇ ਮਨ ਦੇ ਅੰਦਰ (ਮਾਨੋ) ਇੱਕ-ਰਸ ਬੰਸਰੀ ਵੱਜਦੀ ਹੈ ॥੧॥
तउ अनहद बेणु सहज महि बाइ ॥१॥
ਸੋਮਵਾਰਿ ਸਸਿ ਅੰਮ੍ਰਿਤੁ ਝਰੈ ॥
On Monday, the Ambrosial Nectar trickles down from the moon.
('ਬਾਰ ਬਾਰ ਹਰਿ ਕੇ ਗੁਨ' ਗਾਵਣ ਨਾਲ ਮਨੁੱਖ ਦੇ ਮਨ ਵਿਚ) ਸ਼ਾਂਤੀ ਠੰਢ ਦਾ ਅੰਮ੍ਰਿਤ ਵਰ੍ਹਦਾ ਹੈ,
सोमवारि ससि अंम्रितु झरै ॥
ਚਾਖਤ ਬੇਗਿ ਸਗਲ ਬਿਖ ਹਰੈ ॥
Tasting it, all poisons are removed in an instant.
(ਇਹ ਅੰਮ੍ਰਿਤ) ਚੱਖਣ ਨਾਲ ਮਨ ਤੁਰਤ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ,
चाखत बेगि सगल बिख हरै ॥
ਬਾਣੀ ਰੋਕਿਆ ਰਹੈ ਦੁਆਰ ॥
Restrained by Gurbani, the mind remains indoors;
ਸਤਿਗੁਰੂ ਦੀ ਬਾਣੀ ਦੀ ਬਰਕਤ ਨਾਲ (ਮਨੁੱਖ ਦਾ ਵਿਕਾਰਾਂ ਵਲੋਂ) ਰੋਕਿਆ ਹੋਇਆ ਮਨ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ
बाणी रोकिआ रहै दुआर ॥
ਤਉ ਮਨੁ ਮਤਵਾਰੋ ਪੀਵਨਹਾਰ ॥੨॥
drinking in this Nectar, it is intoxicated. ||2||
ਅਤੇ ਮਸਤ ਹੋਇਆ ਮਨ ਉਸ ਅੰਮ੍ਰਿਤ ਨੂੰ ਪੀਂਦਾ ਰਹਿੰਦਾ ਹੈ ॥੨॥
तउ मनु मतवारो पीवनहार ॥२॥
ਮੰਗਲਵਾਰੇ ਲੇ ਮਾਹੀਤਿ ॥
On Tuesday, understand reality;
('ਬਾਰ ਬਾਰ ਹਰਿ ਕੇ ਗੁਨ' ਗਾ ਕੇ) ਮਨੁੱਖ ਆਪਣੇ ਮਨ ਦੇ ਦੁਆਲੇ ਸਿਫ਼ਤਿ-ਸਾਲਾਹ ਦਾ, ਮਾਨੋ, ਕਿਲ੍ਹਾ ਬਣਾ ਲੈਂਦਾ ਹੈ,
मंगलवारे ले माहीति ॥
ਪੰਚ ਚੋਰ ਕੀ ਜਾਣੈ ਰੀਤਿ ॥
you must know the way the five thieves work.
ਕਾਮਾਦਿਕ ਪੰਜ ਚੋਰਾਂ ਦਾ (ਹੱਲਾ ਕਰਨ ਦਾ) ਢੰਗ ਸਮਝ ਲੈਂਦਾ ਹੈ (ਇਸ ਤਰ੍ਹਾਂ ਉਹਨਾਂ ਦਾ ਵਾਰ ਹੋਣ ਨਹੀਂ ਦੇਂਦਾ)।
पंच चोर की जाणै रीति ॥
ਘਰ ਛੋਡੇਂ ਬਾਹਰਿ ਜਿਨਿ ਜਾਇ ॥
Those who leave their own home to go out wandering
(ਹੇ ਭਾਈ!) ਤੂੰ ਭੀ (ਐਸੇ) ਕਿਲ੍ਹੇ ਨੂੰ ਛੱਡ ਕੇ ਬਾਹਰ ਨਾਹ ਜਾਈਂ (ਭਾਵ, ਆਪਣੇ ਮਨ ਨੂੰ ਬਾਹਰ ਭਟਕਣ ਨ ਦੇਈਂ),
घर छोडें बाहरि जिनि जाइ ॥
ਨਾਤਰੁ ਖਰਾ ਰਿਸੈ ਹੈ ਰਾਇ ॥੩॥
shall feel the terrible wrath of the Lord, their King. ||3||
ਨਹੀਂ ਤਾਂ ਇਹ ਮਨ (ਵਿਕਾਰਾਂ ਵਿਚ ਪੈ ਕੇ) ਬੜਾ ਦੁਖੀ ਹੋਵੇਗਾ ॥੩॥
नातरु खरा रिसै है राइ ॥३॥
ਬੁਧਵਾਰਿ ਬੁਧਿ ਕਰੈ ਪ੍ਰਗਾਸ ॥
On Wednesday, one's understanding is enlightened.
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ ਆਪਣੀ) ਸੂਝ ਵਿਚ ਪ੍ਰਭੂ ਦੇ ਨਾਮ ਦਾ ਚਾਨਣ ਪੈਦਾ ਕਰ ਲੈਂਦਾ ਹੈ,
बुधवारि बुधि करै प्रगास ॥
ਹਿਰਦੈ ਕਮਲ ਮਹਿ ਹਰਿ ਕਾ ਬਾਸ ॥
The Lord comes to dwell in the lotus of the heart.
ਹਿਰਦੇ-ਕਮਲ ਵਿਚ ਪਰਮਾਤਮਾ ਦਾ ਨਿਵਾਸ ਬਣਾ ਲੈਂਦਾ ਹੈ;
हिरदै कमल महि हरि का बास ॥
ਗੁਰ ਮਿਲਿ ਦੋਊ ਏਕ ਸਮ ਧਰੈ ॥
Meeting the Guru, one comes to look alike upon pleasure and pain,
ਸਤਿਗੁਰੂ ਨੂੰ ਮਿਲ ਕੇ ਆਤਮਾ ਤੇ ਪਰਮਾਤਮਾ ਦੀ ਸਾਂਝ ਬਣਾ ਦੇਂਦਾ ਹੈ,
गुर मिलि दोऊ एक सम धरै ॥
ਉਰਧ ਪੰਕ ਲੈ ਸੂਧਾ ਕਰੈ ॥੪॥
and the inverted lotus is turned upright. ||4||
(ਪਹਿਲਾਂ ਮਾਇਆ ਵਲ) ਪਰਤੇ ਮਨ ਨੂੰ ਵੱਸ ਵਿਚ ਕਰ ਕੇ ਪ੍ਰਭੂ ਦੇ ਸਨਮੁਖ ਕਰ ਦੇਂਦਾ ਹੈ ॥੪॥
उरध पंक लै सूधा करै ॥४॥
ਬ੍ਰਿਹਸਪਤਿ ਬਿਖਿਆ ਦੇਇ ਬਹਾਇ ॥
On Thursday, wash off your corruption.
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ) ਮਾਇਆ (ਦੇ ਪ੍ਰਭਾਵ) ਨੂੰ (ਸਿਫ਼ਤਿ-ਸਾਲਾਹ ਦੇ ਪ੍ਰਵਾਹ ਵਿਚ) ਰੋੜ੍ਹ ਦੇਂਦਾ ਹੈ,
ब्रिहसपति बिखिआ देइ बहाइ ॥
ਤੀਨਿ ਦੇਵ ਏਕ ਸੰਗਿ ਲਾਇ ॥
Forsake the trinity, and attach yourself to the One God.
ਮਾਇਆ ਦੇ ਤਿੰਨੇ ਹੀ (ਬਲੀ) ਗੁਣਾਂ ਨੂੰ ਇੱਕ ਪ੍ਰਭੂ (ਦੀ ਯਾਦ) ਵਿਚ ਲੀਨ ਕਰ ਦੇਂਦਾ ਹੈ।
तीनि देव एक संगि लाइ ॥
ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥
At the confluence of the three rivers of knowledge, right action and devotion, there,
(ਜੋ ਲੋਕ ਸਿਫ਼ਤਿ-ਸਾਲਾਹ ਛੱਡ ਕੇ ਮਾਇਆ ਦੀ) ਖਿੱਝ ਵਿਚ ਰਹਿੰਦੇ ਹਨ, ਉਹ ਮਾਇਆ ਦੀਆਂ ਤ੍ਰਿ-ਗੁਣੀ ਨਦੀਆਂ ਵਿਚ ਹੀ (ਗੋਤੇ ਖਾਂਦੇ) ਹਨ,
तीनि नदी तह त्रिकुटी माहि ॥
ਅਹਿਨਿਸਿ ਕਸਮਲ ਧੋਵਹਿ ਨਾਹਿ ॥੫॥
why not wash away your sinful mistakes? ||5||
ਦਿਨ ਰਾਤ ਮੰਦ-ਕਰਮ (ਕਰਦੇ ਹਨ, ਸਿਫ਼ਤਿ-ਸਾਲਾਹ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਨੂੰ) ਧੋਂਦੇ ਨਹੀਂ ਹਨ ॥੫॥
अहिनिसि कसमल धोवहि नाहि ॥५॥
ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ ॥
On Friday, keep up and complete your fast;
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ ਇਸ ਸਿਫ਼ਤਿ-ਸਾਲਾਹ ਦੀ) ਨੇਕ ਕਮਾਈ ਨੂੰ (ਆਪਣੇ ਜੀਵਨ ਦਾ) ਸਹਾਰਾ ਬਣਾ ਲੈਂਦਾ ਹੈ,
सुक्रितु सहारै सु इह ब्रति चड़ै ॥
ਅਨਦਿਨੁ ਆਪਿ ਆਪ ਸਿਉ ਲੜੈ ॥
day and night, you must fight against your own self.
ਅਤੇ ਇਸ ਔਖੀ ਘਾਟੀ ਉੱਤੇ ਚੜ੍ਹਦਾ ਹੈ ਕਿ ਹਰ ਵੇਲੇ ਆਪਣੇ ਆਪ ਨਾਲ ਲੜਾਈ ਕਰਦਾ ਹੈ (ਭਾਵ, ਆਪਣੇ ਮਨ ਨੂੰ ਮੁੜ ਮੁੜ ਵਿਕਾਰਾਂ ਵਲੋਂ ਰੋਕਦਾ ਹੈ),
अनदिनु आपि आप सिउ लड़ै ॥
ਸੁਰਖੀ ਪਾਂਚਉ ਰਾਖੈ ਸਬੈ ॥
If you restrain your five senses,
ਪੰਜਾਂ ਹੀ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖਦਾ ਹੈ,
सुरखी पांचउ राखै सबै ॥
ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ ॥੬॥
then you shall not cast your glance on another. ||6||
ਤਦੋਂ (ਕਿਸੇ ਉੱਤੇ ਭੀ) ਕਦੇ ਉਸ ਦੀ ਮੇਰ-ਤੇਰ ਦੀ ਨਿਗਾਹ ਨਹੀਂ ਪੈਂਦੀ ॥੬॥
तउ दूजी द्रिसटि न पैसै कबै ॥६॥
ਥਾਵਰ ਥਿਰੁ ਕਰਿ ਰਾਖੈ ਸੋਇ ॥
On Saturday, keep the candle of God's Light
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ) ਉਸ ਜੋਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ,
थावर थिरु करि राखै सोइ ॥
ਜੋਤਿ ਦੀ ਵਟੀ ਘਟ ਮਹਿ ਜੋਇ ॥
steady within your heart;
ਰੱਬੀ ਨੂਰ ਦੀ ਜੋ ਸੁਹਣੀ ਜਿਹੀ ਨਿੱਕੀ ਜਿਹੀ ਜੋਤ ਹਰੇਕ ਹਿਰਦੇ ਵਿਚ ਹੁੰਦੀ ਹੈ
जोति दी वटी घट महि जोइ ॥
ਬਾਹਰਿ ਭੀਤਰਿ ਭਇਆ ਪ੍ਰਗਾਸੁ ॥
you will be enlightened, inwardly and outwardly.
(ਉਸ ਦੀ ਬਰਕਤ ਨਾਲ ਉਸ ਦੇ) ਅੰਦਰ-ਬਾਹਰ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ (ਭਾਵ, ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਭੀ ਇਕੋ ਪਰਮਾਤਮਾ ਦੀ ਹੀ ਜੋਤ ਦਿੱਸਦੀ ਹੈ)।
बाहरि भीतरि भइआ प्रगासु ॥
ਤਬ ਹੂਆ ਸਗਲ ਕਰਮ ਕਾ ਨਾਸੁ ॥੭॥
All your karma will be erased. ||7||
ਇਸ ਅਵਸਥਾ ਵਿਚ ਅੱਪੜ ਕੇ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ (ਦੇ ਸੰਸਕਾਰਾਂ) ਦਾ ਨਾਸ ਹੋ ਜਾਂਦਾ ਹੈ ॥੭॥
तब हूआ सगल करम का नासु ॥७॥
ਜਬ ਲਗੁ ਘਟ ਮਹਿ ਦੂਜੀ ਆਨ ॥
Know that as long as you place your hopes in others,
(ਪਰ) ਜਦੋਂ ਤਕ ਮਨੁੱਖ ਦੇ ਮਨ ਵਿਚ ਦੁਨੀਆਵੀ ਇੱਜ਼ਤ ਆਦਿਕ ਦੀ ਵਾਸ਼ਨਾ ਹੈ,
जब लगु घट महि दूजी आन ॥
ਤਉ ਲਉ ਮਹਲਿ ਨ ਲਾਭੈ ਜਾਨ ॥
you shall not find the Mansion of the Lord's Presence.
ਤਦ ਤਕ ਉਹ ਪ੍ਰਭੂ ਦੇ ਚਰਨਾਂ ਵਿਚ ਜੁੜ ਨਹੀਂ ਸਕਦਾ।
तउ लउ महलि न लाभै जान ॥
ਰਮਤ ਰਾਮ ਸਿਉ ਲਾਗੋ ਰੰਗੁ ॥
When you embrace love for the Lord,
ਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ
रमत राम सिउ लागो रंगु ॥
ਕਹਿ ਕਬੀਰ ਤਬ ਨਿਰਮਲ ਅੰਗ ॥੮॥੧॥
says Kabeer, then, you shall become pure in your very fiber. ||8||1||
ਅਤੇ ਕਬੀਰ ਆਖਦਾ ਹੈ-ਤਦੋਂ ਸਰੀਰ ਪਵਿੱਤਰ ਹੋ ਜਾਂਦਾ ਹੈ ॥੮॥੧॥
कहि कबीर तब निरमल अंग ॥८॥१॥
ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ ॥
Raag Gauree Chaytee, The Word Of Naam Dayv Jee:
ਰਾਗ ਗਉੜੀ-ਚੇਤੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
रागु गउड़ी चेती बाणी नामदेउ जीउ की ॥
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सतिगुर प्रसादि ॥
ਦੇਵਾ ਪਾਹਨ ਤਾਰੀਅਲੇ ॥
God makes even stones float.
ਹੇ ਪ੍ਰਭੂ! (ਉਹ) ਪੱਥਰ (ਭੀ ਸਮੁੰਦਰ ਉੱਤੇ) ਤੂੰ ਤਰਾ ਦਿੱਤੇ (ਜਿਨ੍ਹਾਂ ਉੱਤੇ ਤੇਰਾ 'ਰਾਮ' ਨਾਮ ਲਿਖਿਆ ਗਿਆ ਸੀ)
देवा पाहन तारीअले ॥
ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥
So why shouldn't Your humble slave also float across, chanting Your Name, O Lord? ||1||Pause||
(ਭਲਾ) ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਕਿਉਂ ਨਹੀਂ ਤਰਨਗੇ, ਜੋ ਤੇਰਾ ਨਾਮ ਸਿਮਰਦੇ ਹਨ? ॥੧॥ ਰਹਾਉ ॥
राम कहत जन कस न तरे ॥१॥ रहाउ ॥
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥
You saved the prostitute, and the ugly hunch-back; You helped the hunter and Ajaamal swim across as well.
ਹੇ ਪ੍ਰਭੂ! ਤੂੰ (ਮੰਦ-ਕਰਮਣ) ਵੇਸਵਾ (ਵਿਕਾਰਾਂ ਤੋਂ) ਬਚਾ ਲਈ, ਤੂੰ ਕੁਰੂਪ ਕੁਬਿਜਾ ਦਾ ਕੋਝ ਦੂਰ ਕੀਤਾ, ਤੂੰ ਵਿਕਾਰਾਂ ਵਿਚ ਗਲੇ ਹੋਏ ਅਜਾਮਲ ਨੂੰ ਤਾਰ ਦਿੱਤਾ।
तारीले गनिका बिनु रूप कुबिजा बिआधि अजामलु तारीअले ॥
ਚਰਨ ਬਧਿਕ ਜਨ ਤੇਊ ਮੁਕਤਿ ਭਏ ॥
The hunter who shot Krishna in the foot - even he was liberated.
(ਕ੍ਰਿਸ਼ਨ ਜੀ ਦੇ) ਪੈਰਾਂ ਵਿਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ (ਅਤੇ) ਅਜਿਹੇ ਕਈ (ਵਿਕਾਰੀ) ਬੰਦੇ (ਤੇਰੀ ਮਿਹਰ ਨਾਲ) ਮੁਕਤ ਹੋ ਗਏ।
चरन बधिक जन तेऊ मुकति भए ॥
ਹਉ ਬਲਿ ਬਲਿ ਜਿਨ ਰਾਮ ਕਹੇ ॥੧॥
I am a sacrifice, a sacrifice to those who chant the Lord's Name. ||1||
ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ॥੧॥
हउ बलि बलि जिन राम कहे ॥१॥
ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥
You saved Bidur, the son of the slave-girl, and Sudama; You restored Ugrasain to his throne.
ਹੇ ਪ੍ਰਭੂ! ਗੋੱਲੀ ਦਾ ਪੁੱਤਰ ਬਿਦਰ ਤੇਰਾ ਭਗਤ (ਪ੍ਰਸਿੱਧ ਹੋਇਆ); ਸੁਦਾਮਾ (ਇਸ ਦਾ ਤੂੰ ਦਲਿੱਦਰ ਕੱਟਿਆ), ਉਗਰਸੈਨ ਨੂੰ ਤੂੰ ਰਾਜ ਦਿੱਤਾ।
दासी सुत जनु बिदरु सुदामा उग्रसैन कउ राज दीए ॥
ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥
Without meditation, without penance, without a good family, without good deeds, Naam Dayv's Lord and Master saved them all. ||2||1||
ਹੇ ਨਾਮਦੇਵ ਦੇ ਸੁਆਮੀ! ਤੇਰੀ ਕਿਰਪਾ ਨਾਲ ਉਹ ਉਹ ਤਰ ਗਏ ਹਨ ਜਿਨ੍ਹਾਂ ਕੋਈ ਜਪ ਨਹੀਂ ਕੀਤੇ, ਕੋਈ ਤਪ ਨਹੀਂ ਸਾਧੇ, ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ, ਕੋਈ ਚੰਗੇ ਅਮਲ ਨਹੀਂ ਸਨ ॥੨॥੧॥
जप हीन तप हीन कुल हीन क्रम हीन नामे के सुआमी तेऊ तरे ॥२॥१॥
ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ ॥
Raag Gauree, Padas Of Ravi Daas Jee, Gauree Gwaarayree:
ਰਾਗ ਗਉੜੀ ਵਿੱਚ ਭਗਤ ਰਵਿਦਾਸ ਜੀ ਦੀ ਬੰਦਾਂ ਵਾਲੀ ਬਾਣੀ। ਰਾਗ ਗਉੜੀ-ਗੁਆਰੇਰੀ
रागु गउड़ी रविदास जी के पदे गउड़ी गुआरेरी ॥
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. By Guru's Grace:
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सति नामु करता पुरखु गुर प्रसादि ॥
ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥
The company I keep is wretched and low, and I am anxious day and night;
(ਹੇ ਪ੍ਰਭੂ!) ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ (ਮੇਰਾ ਕੀਹ ਬਣੇਗਾ?) ਮਾੜਿਆਂ ਨਾਲ ਮੇਰਾ ਬਹਿਣ-ਖਲੋਣ ਹੈ,
मेरी संगति पोच सोच दिनु राती ॥
ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥
my actions are crooked, and I am of lowly birth. ||1||
ਖੋਟ ਮੇਰਾ (ਨਿੱਤ-ਕਰਮ) ਹੈ; ਮੇਰਾ ਜਨਮ (ਭੀ) ਨੀਵੀਂ ਜਾਤਿ ਵਿਚੋਂ ਹੈ ॥੧॥
मेरा करमु कुटिलता जनमु कुभांती ॥१॥
ਰਾਮ ਗੁਸਈਆ ਜੀਅ ਕੇ ਜੀਵਨਾ ॥
O Lord, Master of the earth, Life of the soul,
ਹੇ ਮੇਰੇ ਰਾਮ! ਹੇ ਮੇਰੇ ਰਾਮ! ਹੇ ਧਰਤੀ ਦੇ ਸਾਈਂ! ਹੇ ਮੇਰੀ ਜਿੰਦ ਦੇ ਆਸਰੇ!
राम गुसईआ जीअ के जीवना ॥
ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥
please do not forget me! I am Your humble servant. ||1||Pause||
ਮੈਨੂੰ ਨਾਹ ਵਿਸਾਰੀਂ, ਮੈਂ ਤੇਰਾ ਦਾਸ ਹਾਂ ॥੧॥ ਰਹਾਉ ॥
मोहि न बिसारहु मै जनु तेरा ॥१॥ रहाउ ॥
ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥
Take away my pains, and bless Your humble servant with Your Sublime Love.
(ਹੇ ਪ੍ਰਭੂ!) ਮੇਰੀ ਇਹ ਬਿਪਤਾ ਕੱਟ; ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ;
मेरी हरहु बिपति जन करहु सुभाई ॥
ਚਰਣ ਨ ਛਾਡਉ ਸਰੀਰ ਕਲ ਜਾਈ ॥੨॥
I shall not leave Your Feet, even though my body may perish. ||2||
ਚਾਹੇ ਮੇਰੇ ਸਰੀਰ ਦੀ ਸੱਤਿਆ ਭੀ ਚਲੀ ਜਾਵੇ, (ਹੇ ਰਾਮ!) ਮੈਂ ਤੇਰੇ ਚਰਨ ਨਹੀਂ ਛੱਡਾਂਗਾ ॥੨॥
चरण न छाडउ सरीर कल जाई ॥२॥
ਕਹੁ ਰਵਿਦਾਸ ਪਰਉ ਤੇਰੀ ਸਾਭਾ ॥
Says Ravi Daas, I seek the protection of Your Sanctuary;
ਰਵਿਦਾਸ ਆਖਦਾ ਹੈ- (ਹੇ ਪ੍ਰਭੂ!) ਮੈਂ ਤੇਰੀ ਸ਼ਰਨ ਪਿਆ ਹਾਂ,
कहु रविदास परउ तेरी साभा ॥
ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥
please, meet Your humble servant - do not delay! ||3||1||
ਮੈਨੂੰ ਸੇਵਕ ਨੂੰ ਛੇਤੀ ਮਿਲੋ, ਢਿੱਲ ਨਾਹ ਕਰ ॥੩॥੧॥
बेगि मिलहु जन करि न बिलांबा ॥३॥१॥
ਬੇਗਮ ਪੁਰਾ ਸਹਰ ਕੋ ਨਾਉ ॥
Baygumpura, 'the city without sorrow', is the name of the town.
(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀਂ ਪੋਹ ਸਕਦਾ);
बेगम पुरा सहर को नाउ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥
There is no suffering or anxiety there.
ਉਸ ਥਾਂ ਨਾਹ ਕੋਈ ਦੁੱਖ ਹੈ, ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ,
दूखु अंदोहु नही तिहि ठाउ ॥
ਨਾਂ ਤਸਵੀਸ ਖਿਰਾਜੁ ਨ ਮਾਲੁ ॥
There are no troubles or taxes on commodities there.
ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ;
नां तसवीस खिराजु न मालु ॥
ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥
There is no fear, blemish or downfall there. ||1||
ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ ॥੧॥
खउफु न खता न तरसु जवालु ॥१॥
ਅਬ ਮੋਹਿ ਖੂਬ ਵਤਨ ਗਹ ਪਾਈ ॥
Now, I have found this most excellent city.
ਹੇ ਮੇਰੇ ਵੀਰ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ,
अब मोहि खूब वतन गह पाई ॥
ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥
There is lasting peace and safety there, O Siblings of Destiny. ||1||Pause||
ਉਥੇ ਸਦਾ ਸੁਖ ਹੀ ਸੁਖ ਹੈ ॥੧॥ ਰਹਾਉ ॥
ऊहां खैरि सदा मेरे भाई ॥१॥ रहाउ ॥
ਕਾਇਮੁ ਦਾਇਮੁ ਸਦਾ ਪਾਤਿਸਾਹੀ ॥
God's Kingdom is steady, stable and eternal.
ਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ,
काइमु दाइमु सदा पातिसाही ॥
ਦੋਮ ਨ ਸੇਮ ਏਕ ਸੋ ਆਹੀ ॥
There is no second or third status; all are equal there.
ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ।
दोम न सेम एक सो आही ॥
ਆਬਾਦਾਨੁ ਸਦਾ ਮਸਹੂਰ ॥
That city is populous and eternally famous.
ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ,
आबादानु सदा मसहूर ॥
ਊਹਾਂ ਗਨੀ ਬਸਹਿ ਮਾਮੂਰ ॥੨॥
Those who live there are wealthy and contented. ||2||
ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ) ॥੨॥
ऊहां गनी बसहि मामूर ॥२॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥
They stroll about freely, just as they please.
(ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ;
तिउ तिउ सैल करहि जिउ भावै ॥
ਮਹਰਮ ਮਹਲ ਨ ਕੋ ਅਟਕਾਵੈ ॥
They know the Mansion of the Lord's Presence, and no one blocks their way.
ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ।
महरम महल न को अटकावै ॥
ਕਹਿ ਰਵਿਦਾਸ ਖਲਾਸ ਚਮਾਰਾ ॥
Says Ravi Daas, the emancipated shoe-maker:
ਚਮਿਆਰ ਰਵਿਦਾਸ ਆਖਦਾ ਹੈ-
कहि रविदास खलास चमारा ॥
ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥
whoever is a citizen there, is a friend of mine. ||3||2||
ਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ, ਜਿਸ ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ॥੩॥੨॥
जो हम सहरी सु मीतु हमारा ॥३॥२॥
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सतिगुर प्रसादि ॥
ਗਉੜੀ ਬੈਰਾਗਣਿ ਰਵਿਦਾਸ ਜੀਉ ॥
Gauree Bairaagan, Ravi Daas Jee:
ਰਾਗ ਗਉੜੀ-ਬੈਰਾਗਣਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
गउड़ी बैरागणि रविदास जीउ ॥
ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥
The path to God is very treacherous and mountainous, and all I have is this worthless ox.
(ਜਿਨਹੀਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ, ਉਹ) ਰਸਤੇ ਬੜੇ ਔਖੇ ਪਹਾੜੀ ਰਸਤੇ ਹਨ, ਤੇ ਮੇਰਾ (ਮਨ-) ਬਲਦ ਮਾੜਾ ਜਿਹਾ ਹੈ;
घट अवघट डूगर घणा इकु निरगुणु बैलु हमार ॥
ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥
I offer this one prayer to the Lord, to preserve my capital. ||1||
ਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਜ਼ੋਈ ਹੈ-ਹੇ ਪ੍ਰਭੂ! ਮੇਰੀ ਰਾਸਿ-ਪੂੰਜੀ ਦੀ ਤੂੰ ਆਪ ਰੱਖਿਆ ਕਰੀਂ ॥੧॥
रमईए सिउ इक बेनती मेरी पूंजी राखु मुरारि ॥१॥
ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥
Is there any merchant of the Lord to join me? My cargo is loaded, and now I am leaving. ||1||Pause||
ਹੇ ਭਾਈ! (ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ) ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਭੀ ਲੱਦਿਆ ਜਾ ਸਕੇ (ਭਾਵ, ਤਾਂ ਉਸ ਗੁਰਮੁਖਿ ਦੀ ਸਹਾਇਤਾ ਨਾਲ ਮੈਂ ਭੀ ਹਰਿ-ਨਾਮ-ਰੂਪ ਦਾ ਵਣਜ ਕਰ ਸਕਾਂ) ॥੧॥ ਰਹਾਉ ॥
को बनजारो राम को मेरा टांडा लादिआ जाइ रे ॥१॥ रहाउ ॥
ਹਉ ਬਨਜਾਰੋ ਰਾਮ ਕੋ ਸਹਜ ਕਰਉ ਬੵਾਪਾਰੁ ॥
I am the merchant of the Lord; I deal in spiritual wisdom.
ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ; ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ।
हउ बनजारो राम को सहज करउ ब्यापारु ॥
ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੨॥
I have loaded the Wealth of the Lord's Name; the world has loaded poison. ||2||
(ਪ੍ਰਭੂ ਦੀ ਮਿਹਰ ਨਾਲ) ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ, ਪਰ ਸੰਸਾਰ ਨੇ (ਆਤਮਕ ਮੌਤ ਲਿਆਉਣ ਵਾਲੀ ਮਾਇਆ-ਰੂਪ) ਜ਼ਹਿਰ ਦਾ ਵਪਾਰ ਕੀਤਾ ਹੈ ॥੨॥
मै राम नाम धनु लादिआ बिखु लादी संसारि ॥२॥
ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥
O you who know this world and the world beyond: write whatever nonsense you please about me.
ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਣਨ ਵਾਲੇ ਹੇ ਚਿਤ੍ਰਗੁਪਤੋ! (ਮੇਰੇ ਬਾਰੇ) ਜੋ ਤੁਹਾਡਾ ਜੀਅ ਕਰੇ ਲਿਖ ਲੈਣਾ (ਭਾਵ, ਜਮਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿਚੋਂ ਕੋਈ ਗੱਲ ਤੁਹਾਨੂੰ ਲੱਭਣੀ ਹੀ ਨਹੀਂ)
उरवार पार के दानीआ लिखि लेहु आल पतालु ॥
ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥੩॥
The club of the Messenger of Death shall not strike me, since I have cast off all entanglements. ||3||
(ਕਿਉਂਕਿ ਪ੍ਰਭੂ ਦੀ ਕ੍ਰਿਪਾ ਨਾਲ) ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਤਾਹੀਏਂ ਮੈਨੂੰ ਜਮ ਦਾ ਡੰਨ ਲੱਗਣਾ ਹੀ ਨਹੀਂ ॥੩॥
मोहि जम डंडु न लागई तजीले सरब जंजाल ॥३॥
ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥
Love of this world is like the pale, temporary color of the safflower.
(ਜਿਉਂ ਜਿਉਂ ਮੈਂ ਰਾਮ ਨਾਮ ਦਾ ਵਣਜ ਕਰ ਰਿਹਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ) ਇਹ ਜਗਤ ਇਉਂ ਹੈ ਜਿਵੇਂ ਕਸੁੰਭੇ ਦਾ ਰੰਗ,
जैसा रंगु कसुंभ का तैसा इहु संसारु ॥
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥੧॥
The color of my Lord's Love, however, is permanent, like the dye of the madder plant. So says Ravi Daas, the tanner. ||4||1||
ਤੇ, ਰਵਿਦਾਸ ਆਖਦਾ ਹੈ- ਮੇਰੇ ਪਿਆਰੇ ਰਾਮ ਦਾ ਨਾਮ-ਰੰਗ ਇਉਂ ਹੈ ਜਿਵੇਂ ਮਜੀਠ ਦਾ ਰੰਗ ॥੪॥੧॥
मेरे रमईए रंगु मजीठ का कहु रविदास चमार ॥४॥१॥
ਗਉੜੀ ਪੂਰਬੀ ਰਵਿਦਾਸ ਜੀਉ ॥
Gauree Poorbee, Ravi Daas Jee:
ਰਾਗ ਗਉੜੀ-ਪੂਰਬੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
गउड़ी पूरबी रविदास जीउ ॥
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सतिगुर प्रसादि ॥
ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ ॥
The frog in the deep well knows nothing of its own country or other lands;
ਜਿਵੇਂ (ਕੋਈ) ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ, (ਉਹਨਾਂ ਡੱਡੂਆਂ ਨੂੰ) ਕੋਈ ਵਾਕਫ਼ੀ ਨਹੀਂ ਹੁੰਦੀ (ਕਿ ਇਸ ਖੂਹ ਤੋਂ ਬਾਹਰ ਕੋਈ ਹੋਰ) ਦੇਸ ਪਰਦੇਸ ਭੀ ਹੈ;
कूपु भरिओ जैसे दादिरा कछु देसु बिदेसु न बूझ ॥
ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ ॥੧॥
just so, my mind, infatuated with corruption, understands nothing about this world or the next. ||1||
ਤਿਵੇਂ ਮੇਰਾ ਮਨ ਮਾਇਆ (ਦੇ ਖੂਹ) ਵਿਚ ਇਤਨਾ ਚੰਗੀ ਤਰ੍ਹਾਂ ਫਸਿਆ ਹੋਇਆ ਹੈ ਕਿ ਇਸ ਨੂੰ (ਮਾਇਆ ਦੇ ਖੂਹ ਵਿਚੋਂ ਨਿਕਲਣ ਲਈ) ਕੋਈ ਉਰਲਾ ਪਾਰਲਾ ਬੰਨਾ ਨਹੀਂ ਸੁੱਝਦਾ ॥੧॥
ऐसे मेरा मनु बिखिआ बिमोहिआ कछु आरा पारु न सूझ ॥१॥
ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥
O Lord of all worlds: reveal to me, even for an instant, the Blessed Vision of Your Darshan. ||1||Pause||
ਹੇ ਸਾਰੇ ਭਵਨਾਂ ਦੇ ਸਰਦਾਰ! ਮੈਨੂੰ ਇਕ ਖਿਨ ਭਰ ਲਈ (ਹੀ) ਦੀਦਾਰ ਦੇਹ ॥੧॥ ਰਹਾਉ ॥
सगल भवन के नाइका इकु छिनु दरसु दिखाइ जी ॥१॥ रहाउ ॥
ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ ॥
My intellect is polluted; I cannot understand Your state, O Lord.
ਹੇ ਪ੍ਰਭੂ! ਮੇਰੀ ਅਕਲ (ਵਿਕਾਰਾਂ ਨਾਲ) ਮੈਲੀ ਹੋਈ ਪਈ ਹੈ, (ਇਸ ਵਾਸਤੇ) ਮੈਨੂੰ ਤੇਰੀ ਗਤੀ ਦੀ ਪਛਾਣ ਨਹੀਂ ਆਉਂਦੀ (ਭਾਵ, ਮੈਨੂੰ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈਂ)।
मलिन भई मति माधवा तेरी गति लखी न जाइ ॥
ਕਰਹੁ ਕ੍ਰਿਪਾ ਭ੍ਰਮੁ ਚੂਕਈ ਮੈ ਸੁਮਤਿ ਦੇਹੁ ਸਮਝਾਇ ॥੨॥
Take pity on me, dispel my doubts, and teach me true wisdom. ||2||
ਹੇ ਪ੍ਰਭੂ! ਮੇਹਰ ਕਰ, ਮੈਨੂੰ ਸੁਚੱਜੀ ਮੱਤ ਸਮਝਾ, (ਤਾਕਿ) ਮੇਰੀ ਭਟਕਣਾ ਮੁੱਕ ਜਾਏ ॥੨॥
करहु क्रिपा भ्रमु चूकई मै सुमति देहु समझाइ ॥२॥
ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥
Even the great Yogis cannot describe Your Glorious Virtues; they are beyond words.
(ਹੇ ਪ੍ਰਭੂ!) ਵੱਡੇ ਵੱਡੇ ਜੋਗੀ (ਭੀ) ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ,
जोगीसर पावहि नही तुअ गुण कथनु अपार ॥
ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ ॥੩॥੧॥
I am dedicated to Your loving devotional worship, says Ravi Daas the tanner. ||3||1||
(ਪਰ) ਹੇ ਰਵਿਦਾਸ ਚਮਾਰ! ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ, ਤਾਕਿ ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤਿ ਮਿਲ ਸਕੇ ॥੩॥੧॥
प्रेम भगति कै कारणै कहु रविदास चमार ॥३॥१॥
ਗਉੜੀ ਬੈਰਾਗਣਿ ॥
Gauree Bairaagan:
ਰਾਗ ਗਉੜੀ-ਬੈਰਾਗਣਿ।
गउड़ी बैरागणि ॥
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सतिगुर प्रसादि ॥
ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥
In the Golden Age of Sat Yuga, was Truth; in the Silver Age of Trayta Yuga, charitable feasts; in the Brass Age of Dwaapar Yuga, there was worship.
(ਹੇ ਪੰਡਿਤ ਜੀ! ਤੁਸੀ ਆਖਦੇ ਹੋ ਕਿ ਹਰੇਕ ਜੁਗ ਵਿਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ, ਇਸ ਅਨੁਸਾਰ) ਸਤਜੁਗ ਵਿਚ ਦਾਨ ਆਦਿਕ ਪ੍ਰਧਾਨ ਸੀ, ਤ੍ਰੇਤਾ ਜੁਗ ਜੱਗਾਂ ਵਿਚ ਪ੍ਰਵਿਰਤ ਰਿਹਾ, ਦੁਆਪਰ ਵਿਚ ਦੇਵਤਿਆਂ ਦੀ ਪੂਜਾ ਪ੍ਰਧਾਨ-ਕਰਮ ਸੀ;
सतजुगि सतु तेता जगी दुआपरि पूजाचार ॥
ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥
In those three ages, people held to these three ways. But in the Iron Age of Kali Yuga, the Name of the Lord is your only Support. ||1||
(ਇਸ ਤਰ੍ਹਾਂ ਤੁਸੀ ਆਖਦੇ ਹੋ ਕਿ) ਤਿੰਨੇ ਜੁਗ ਇਹਨਾਂ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦੇਂਦੇ ਹਨ; ਤੇ ਹੁਣ ਕਲਜੁਗ ਵਿਚ ਸਿਰਫ਼ (ਰਾਮ) ਨਾਮ ਦਾ ਆਸਰਾ ਹੈ ॥੧॥
तीनौ जुग तीनौ दिड़े कलि केवल नाम अधार ॥१॥
ਪਾਰੁ ਕੈਸੇ ਪਾਇਬੋ ਰੇ ॥
How can I swim across?
ਪਰ, ਹੇ ਪੰਡਿਤ! (ਇਹਨਾਂ ਜੁਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ, ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਕਿਵੇਂ ਲੱਭੋਗੇ?
पारु कैसे पाइबो रे ॥
ਮੋ ਸਉ ਕੋਊ ਨ ਕਹੈ ਸਮਝਾਇ ॥
No one has explained to me,
(ਤੁਹਾਡੇ ਵਿਚੋਂ) ਕੋਈ ਭੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ,
मो सउ कोऊ न कहै समझाइ ॥
ਜਾ ਤੇ ਆਵਾ ਗਵਨੁ ਬਿਲਾਇ ॥੧॥ ਰਹਾਉ ॥
so that I might understand how I can escape reincarnation. ||1||Pause||
ਜਿਸ ਦੀ ਸਹਾਇਤਾ ਨਾਲ (ਮਨੁੱਖ ਦਾ) ਜਨਮ ਮਰਨ ਦਾ ਗੇੜ ਮੁੱਕ ਸਕੇ ॥੧॥ ਰਹਾਉ ॥
जा ते आवा गवनु बिलाइ ॥१॥ रहाउ ॥
ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥
So many forms of religion have been described; the whole world is practicing them.
(ਸ਼ਾਸਤ੍ਰਾਂ ਅਨੁਸਾਰ) ਕਈ ਤਰੀਕਿਆਂ ਨਾਲ ਵਰਨਾਂ ਆਸ਼ਰਮਾਂ ਦੇ ਕਰਤੱਬਾਂ ਦੀ ਹੱਦ-ਬੰਦੀ ਕੀਤੀ ਗਈ ਹੈ; (ਇਹਨਾਂ ਸ਼ਾਸਤ੍ਰਾਂ ਨੂੰ ਮੰਨਣ ਵਾਲਾ) ਸਾਰਾ ਜਗਤ ਇਹੀ ਮਿਥੇ ਹੋਏ ਕਰਮ-ਧਰਮ ਕਰਦਾ ਦਿੱਸ ਰਿਹਾ ਹੈ।
बहु बिधि धरम निरूपीऐ करता दीसै सभ लोइ ॥
ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ ॥੨॥
What actions will bring emancipation, and total perfection? ||2||
ਪਰ ਕਿਸ ਕਰਮ-ਧਰਮ ਦੇ ਕਰਨ ਨਾਲ (ਆਵਾਗਵਨ ਤੋਂ) ਖ਼ਲਾਸੀ ਹੋ ਸਕਦੀ ਹੈ? ਉਹ ਕਿਹੜਾ ਕਰਮ ਹੈ ਜਿਸ ਦੇ ਸਾਧਿਆਂ ਜਨਮ-ਮਨੋਰਥ ਦੀ ਸਫਲਤਾ ਹੁੰਦੀ ਹੈ?-(ਇਹ ਗੱਲ ਤੁਸੀ ਨਹੀਂ ਦੱਸ ਸਕੇ) ॥੨॥
कवन करम ते छूटीऐ जिह साधे सभ सिधि होइ ॥२॥
ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ ॥
One may distinguish between good and evil actions, and listen to the Vedas and the Puraanas,
ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ (ਸਗੋਂ ਹੋਰ ਹੋਰ) ਸ਼ੰਕਾ ਵਧਦਾ ਹੈ। ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤ੍ਰਾਂ ਦੇ ਅਨੁਸਾਰ ਹੈ, ਤੇ, ਕਿਹੜਾ ਕਰਮ ਸ਼ਾਸਤ੍ਰਾਂ ਨੇ ਵਰਜਿਆ ਹੈ।
करम अकरम बीचारीऐ संका सुनि बेद पुरान ॥
ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥੩॥
but doubt still persists. Skepticism continually dwells in the heart, so who can eradicate egotistical pride? ||3||
(ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਹੀ, ਮਨੁੱਖ ਦੇ) ਹਿਰਦੇ ਵਿਚ ਸਹਿਮ ਤਾਂ ਟਿਕਿਆ ਹੀ ਰਹਿੰਦਾ ਹੈ, (ਫਿਰ) ਉਹ ਕਿਹੜਾ ਕਰਮ-ਧਰਮ (ਤੁਸੀ ਦੱਸਦੇ ਹੋ) ਜੋ ਮਨ ਦਾ ਅਹੰਕਾਰ ਦੂਰ ਕਰੇ? ॥੩॥
संसा सद हिरदै बसै कउनु हिरै अभिमानु ॥३॥
ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ ॥
Outwardly, he washes with water, but deep within, his heart is tarnished by all sorts of vices.
(ਹੇ ਪੰਡਿਤ! ਤੁਸੀ ਤੀਰਥ-ਇਸ਼ਨਾਨ ਤੇ ਜ਼ੋਰ ਦੇਂਦੇ ਹੋ, ਪਰ ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ) ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ,
बाहरु उदकि पखारीऐ घट भीतरि बिबिधि बिकार ॥
ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥੪॥
So how can he become pure? His method of purification is like that of an elephant, covering himself with dust right after his bath! ||4||
(ਇਸ ਤੀਰਥ-ਇਸ਼ਨਾਨ ਨਾਲ) ਕੌਣ ਪਵਿਤ੍ਰ ਹੋ ਸਕਦਾ ਹੈ? ਇਹ ਸੁੱਚ ਤਾਂ ਇਹੋ ਜਿਹੀ ਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ-ਕਰਮ ਹੈ ॥੪॥
सुध कवन पर होइबो सुच कुंचर बिधि बिउहार ॥४॥
ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥
With the rising of the sun, the night is brought to its end; the whole world knows this.
(ਪਰ ਹੇ ਪੰਡਿਤ!) ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜ੍ਹਿਆਂ ਕਿਵੇਂ ਰਾਤ (ਦਾ ਹਨੇਰਾ) ਦੂਰ ਹੋ ਜਾਂਦਾ ਹੈ।
रवि प्रगास रजनी जथा गति जानत सभ संसार ॥
ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥੫॥
It is believed that with the touch of the Philosopher's Stone, copper is immediately transformed into gold. ||5||
ਇਹ ਗੱਲ ਭੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿਚ ਚਿਰ ਨਹੀਂ ਲੱਗਦਾ ॥੫॥
पारस मानो ताबो छुए कनक होत नही बार ॥५॥
ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥
When one meets the Supreme Philosopher's Stone, the Guru, if such pre-ordained destiny is written on one's forehead,
(ਇਸੇ ਤਰ੍ਹਾਂ) ਜੇ ਪੂਰਬਲੇ ਭਾਗ ਜਾਗਣ ਤਾਂ ਸਤਿਗੁਰੂ ਮਿਲ ਪੈਂਦਾ ਹੈ ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ।
परम परस गुरु भेटीऐ पूरब लिखत लिलाट ॥
ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥੬॥
then the soul blends with the Supreme Soul, and the stubborn doors are opened wide. ||6||
(ਗੁਰੂ ਦੀ ਕਿਰਪਾ ਨਾਲ) ਮਨ ਵਿਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਹ ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ, ਮਨ ਦੇ ਕਰੜੇ ਕਵਾੜ ਖੁਲ੍ਹ ਜਾਂਦੇ ਹਨ ॥੬॥
उनमन मन मन ही मिले छुटकत बजर कपाट ॥६॥
ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ ॥
Through the way of devotion, the intellect is imbued with Truth; doubts, entanglements and vices are cut away.
ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿਚ ਜੁੜ ਕੇ (ਇਸ ਭਗਤੀ ਦੀ ਬਰਕਤ ਨਾਲ) ਭਟਕਣਾ ਵਿਕਾਰਾਂ ਅਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿਚ ਡੋਲਣ ਤੋਂ ਰੋਕ ਲਿਆ ਹੈ।
भगति जुगति मति सति करी भ्रम बंधन काटि बिकार ॥
ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥੭॥
The mind is restrained, and one attains joy, contemplating the One Lord, who is both with and without qualities. ||7||
ਉਹੀ ਮਨੁੱਖ (ਪ੍ਰਭੂ ਦੀ ਯਾਦ ਵਿਚ) ਟਿਕ ਕੇ ਆਨੰਦ ਨਾਲ (ਪ੍ਰਭੂ ਨੂੰ) ਅੰਤਰ-ਆਤਮੇ ਹੀ ਮਿਲ ਪੈਂਦਾ ਹੈ, ਅਤੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਰਹਿੰਦਾ ਹੈ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ ॥੭॥
सोई बसि रसि मन मिले गुन निरगुन एक बिचार ॥७॥
ਅਨਿਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ ॥
I have tried many methods, but by turning it away, the noose of doubt is not turned away.
(ਪ੍ਰਭੂ ਦੀ ਯਾਦ ਤੋਂ ਬਿਨਾ) ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜੇ ਹੋਰ ਅਨੇਕਾਂ ਜਤਨ ਭੀ ਕੀਤੇ ਜਾਣ, (ਤਾਂ ਭੀ ਵਿਕਾਰਾਂ ਵਿਚ) ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ।
अनिक जतन निग्रह कीए टारी न टरै भ्रम फास ॥
ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ॥੮॥੧॥
Love and devotion have not welled up within me, and so Ravi Daas is sad and depressed. ||8||1||
(ਕਰਮ ਕਾਂਡ ਦੇ) ਇਹਨਾਂ ਜਤਨਾਂ ਨਾਲ ਪ੍ਰਭੂ ਦੀ ਪਿਆਰ-ਭਰੀ ਯਾਦ (ਹਿਰਦੇ ਵਿਚ) ਪੈਦਾ ਨਹੀਂ ਹੋ ਸਕਦੀ। ਇਸੇ ਵਾਸਤੇ ਮੈਂ ਰਵਿਦਾਸ ਇਹਨਾਂ ਕਰਮਾਂ-ਧਰਮਾਂ ਤੋਂ ਉਪਰਾਮ ਹਾਂ ॥੮॥੧॥
प्रेम भगति नही ऊपजै ता ते रविदास उदास ॥८॥१॥