ਵਾਰ ਮਲਾਰ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥
Vaar Of Malaar, First Mahalaa, Sung To The Tune Of Rana Kailaash And Malda:
ਰਾਗ ਮਲਾਰ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਰਾਣੇ ਕੈਲਾਸ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ। ਰਾਣੇ ਕੈਲਾਸ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ।
वार मलार की महला १ राणे कैलास तथा मालदे की धुनि ॥
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सतिगुर प्रसादि ॥
ਸਲੋਕ ਮਹਲਾ ੩ ॥
Shalok, Third Mahalaa:
ਗੁਰੂ ਅਮਰਦਾਸ ਜੀ ਦੇ ਸਲੋਕ।
सलोक महला ३ ॥
ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ ॥
Meeting with the Guru, the mind is delighted, like the earth embellished by the rain.
ਜੇ ਗੁਰੂ ਮਿਲ ਪਏ ਤਾਂ ਮਨ ਖਿੜ ਪੈਂਦਾ ਹੈ ਜਿਵੇਂ ਮੀਂਹ ਪਿਆਂ ਧਰਤੀ ਦੀ ਸਜਾਵਟ ਬਣ ਜਾਂਦੀ ਹੈ,
गुरि मिलिऐ मनु रहसीऐ जिउ वुठै धरणि सीगारु ॥
ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ॥
Everything becomes green and lush; the pools and ponds are filled to overflowing.
ਸਾਰੀ (ਧਰਤੀ) ਹਰੀ ਹੀ ਹਰੀ ਦਿੱਸਦੀ ਹੈ ਸਰੋਵਰ ਤੇ ਤਲਾਬ ਨਕਾ ਨਕ ਪਾਣੀ ਨਾਲ ਭਰ ਜਾਂਦੇ ਹਨ।
सभ दिसै हरीआवली सर भरे सुभर ताल ॥
ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ ॥
The inner self is imbued with the deep crimson color of love for the True Lord.
(ਇਸੇ ਤਰ੍ਹਾਂ ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ) ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਵਿਚ ਰਚ ਜਾਂਦਾ ਹੈ ਤੇ ਮਜੀਠ ਵਾਂਗ ਰੱਤਾ (ਪੱਕੇ ਪਿਆਰ-ਰੰਗ ਵਾਲਾ ਹੋ) ਜਾਂਦਾ ਹੈ,
अंदरु रचै सच रंगि जिउ मंजीठै लालु ॥
ਕਮਲੁ ਵਿਗਸੈ ਸਚੁ ਮਨਿ ਗੁਰ ਕੈ ਸਬਦਿ ਨਿਹਾਲੁ ॥
The heart-lotus blossoms forth and the mind becomes true; through the Word of the Guru's Shabad, it is ecstatic and exalted.
ਉਸ ਦਾ ਹਿਰਦਾ-ਕਉਲ ਖਿੜ ਪੈਂਦਾ ਹੈ, ਸੱਚਾ ਪ੍ਰਭੂ (ਉਸ ਦੇ) ਮਨ ਵਿਚ (ਆ ਵੱਸਦਾ ਹੈ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਪ੍ਰਸੰਨ ਰਹਿੰਦਾ ਹੈ।
कमलु विगसै सचु मनि गुर कै सबदि निहालु ॥
ਮਨਮੁਖ ਦੂਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ ॥
The self-willed manmukh is on the wrong side. You can see this with your own eyes.
ਪਰ, ਗਹੁ ਨਾਲ ਤੱਕ ਕੇ ਵੇਖੋ, ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਦੂਜਾ ਪਾਸਾ ਹੁੰਦਾ ਹੈ (ਭਾਵ, ਉਸ ਦੀ ਹਾਲਤ ਇਸ ਦੇ ਉਲਟ ਹੁੰਦੀ ਹੈ)।
मनमुख दूजी तरफ है वेखहु नदरि निहालि ॥
ਫਾਹੀ ਫਾਥੇ ਮਿਰਗ ਜਿਉ ਸਿਰਿ ਦੀਸੈ ਜਮਕਾਲੁ ॥
He is caught in the trap like the deer; the Messenger of Death hovers over his head.
ਫਾਹੀ ਵਿਚ ਫਸੇ ਹਰਨ ਵਾਂਗ ਜਮਕਾਲ (ਭਾਵ, ਮੌਤ ਦਾ ਡਰ) ਸਦਾ ਉਸ ਦੇ ਸਿਰ ਉੱਤੇ (ਖੜਾ) ਦਿੱਸਦਾ ਹੈ; (ਆਤਮਕ ਮੌਤ ਉਸ ਉਤੇ ਆਪਣਾ ਜ਼ੋਰ ਪਾਈ ਰੱਖਦੀ ਹੈ)।
फाही फाथे मिरग जिउ सिरि दीसै जमकालु ॥
ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ ਕ੍ਰੋਧੁ ਵਿਕਰਾਲੁ ॥
Hunger, thirst and slander are evil; sexual desire and anger are horrible.
(ਮਾਇਆ ਦੀ) ਚੰਦਰੀ ਭੁੱਖ ਤ੍ਰੇਹ ਤੇ ਨਿੰਦਿਆ, ਕਾਮ ਤੇ ਡਰਾਉਣਾ ਕ੍ਰੋਧ (ਉਸ ਨੂੰ ਸਦਾ ਸਤਾਂਦੇ ਹਨ,
खुधिआ त्रिसना निंदा बुरी कामु क्रोधु विकरालु ॥
ਏਨੀ ਅਖੀ ਨਦਰਿ ਨ ਆਵਈ ਜਿਚਰੁ ਸਬਦਿ ਨ ਕਰੇ ਬੀਚਾਰੁ ॥
These cannot be seen with your eyes, until you contemplate the Word of the Shabad.
ਪਰ ਇਹ ਹਾਲਤ ਉਸ ਨੂੰ) ਇਹਨਾਂ ਅੱਖਾਂ ਨਾਲ (ਤਦ ਤਕ) ਨਹੀਂ ਦਿੱਸਦੀ ਜਦ ਤਕ ਉਹ ਗੁਰ-ਸ਼ਬਦ ਵਿਚ ਵਿਚਾਰ ਨਹੀਂ ਕਰਦਾ।
एनी अखी नदरि न आवई जिचरु सबदि न करे बीचारु ॥
ਤੁਧੁ ਭਾਵੈ ਸੰਤੋਖੀਆਂ ਚੂਕੈ ਆਲ ਜੰਜਾਲੁ ॥
Whoever is pleasing to You is content; all his entanglements are gone.
(ਹੇ ਪ੍ਰਭੂ!) ਜਦੋਂ ਤੈਨੂੰ ਭਾਵੇ ਤਾਂ (ਇਹ ਅੱਖਾਂ) ਸੰਤੋਖ ਵਿਚ ਆਉਂਦੀਆਂ ਹਨ (ਭਾਵ, ਖੁਧਿਆ ਤ੍ਰਿਸਨਾ ਮਿਟਦੀ ਹੈ) ਤੇ ਘਰ ਦਾ ਜੰਜਾਲ ਮੁੱਕਦਾ ਹੈ।
तुधु भावै संतोखीआं चूकै आल जंजालु ॥
ਮੂਲੁ ਰਹੈ ਗੁਰੁ ਸੇਵਿਐ ਗੁਰ ਪਉੜੀ ਬੋਹਿਥੁ ॥
Serving the Guru, his capital is preserved. The Guru is the ladder and the boat.
ਗੁਰੂ ਨੂੰ ਸੇਵਿਆਂ (ਭਾਵ, ਗੁਰੂ ਦੇ ਹੁਕਮ ਵਿਚ ਤੁਰਿਆਂ) ਜੀਵ ਦੀ ਨਾਮ-ਰੂਪ ਰਾਸ ਬਚੀ ਰਹਿੰਦੀ ਹੈ, ਗੁਰੂ ਦੀ ਪਉੜੀ (ਭਾਵ, ਸਿਮਰਨ) ਦੀ ਰਾਹੀਂ (ਨਾਮ-ਰੂਪੀ) ਜਹਾਜ਼ ਪ੍ਰਾਪਤ ਹੋ ਜਾਂਦਾ ਹੈ।
मूलु रहै गुरु सेविऐ गुर पउड़ी बोहिथु ॥
ਨਾਨਕ ਲਗੀ ਤਤੁ ਲੈ ਤੂੰ ਸਚਾ ਮਨਿ ਸਚੁ ॥੧॥
O Nanak, whoever is attached to the Lord receives the essence; O True Lord, You are found when the mind is true. ||1||
ਹੇ ਨਾਨਕ! ਜੋ ਜੀਵ-ਇਸਤ੍ਰੀ (ਇਸ ਸਿਮਰਨ-ਰੂਪ ਗੁਰ-ਪਉੜੀ ਨੂੰ) ਸੰਭਾਲਦੀ ਹੈ ਉਹ ਅਸਲੀਅਤ ਲੱਭ ਲੈਂਦੀ ਹੈ। ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਉਸ ਦੇ ਮਨ ਵਿਚ ਸਦਾ ਲਈ ਆ ਵੱਸਦਾ ਹੈਂ ॥੧॥
नानक लगी ततु लै तूं सचा मनि सचु ॥१॥
ਮਹਲਾ ੧ ॥
First Mahalaa:
महला १ ॥
ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥
There is one path and one door. The Guru is the ladder to reach one's own place.
ਹੇ ਨਾਨਕ! (ਇਕ ਪ੍ਰਭੂ ਹੀ) ਸੋਹਣਾ ਪਾਲਣਹਾਰ ਖਸਮ ਹੈ (ਉਸ ਪ੍ਰਭੂ ਦਾ ਹੀ) ਇਕ ਦਰ (ਜੀਵ ਦਾ) ਨਿਰੋਲ ਆਪਣਾ ਥਾਂ ਹੈ (ਜਿੱਥੋਂ ਕਦੇ ਕਿਸੇ ਨੇ ਦੁਰਕਾਰਨਾ ਨਹੀਂ, ਇਸ 'ਦਰ' ਤਕ ਅੱਪੜਨ ਲਈ) ਗੁਰੂ ਦੀ ਪਉੜੀ (ਭਾਵ, ਸਿਮਰਨ ਹੀ) ਇਕੋ ਸਿੱਧਾ ਰਸਤਾ ਹੈ,
हेको पाधरु हेकु दरु गुर पउड़ी निज थानु ॥
ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥੨॥
Our Lord and Master is so beautiful, O Nanak; all comfort and peace are in the Name of the True Lord. ||2||
(ਪ੍ਰਭੂ ਦਾ) ਸੱਚਾ ਨਾਮ (ਸਿਮਰਨਾ) ਹੀ ਸਾਰੇ ਸੁਖਾਂ (ਦਾ ਮੂਲ) ਹੈ ॥੨॥
रूड़उ ठाकुरु नानका सभि सुख साचउ नामु ॥२॥
ਆਪੀਨੑੈ ਆਪੁ ਸਾਜਿ ਆਪੁ ਪਛਾਣਿਆ ॥
He Himself created Himself; He Himself understands Himself.
(ਪ੍ਰਭੂ ਨੇ) ਆਪ ਹੀ ਆਪਣੇ ਆਪ ਨੂੰ ਪਰਗਟ ਕਰ ਕੇ ਆਪਣਾ ਅਸਲਾ ਸਮਝਿਆ ਹੈ,
आपीनै आपु साजि आपु पछाणिआ ॥
ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥
Separating the sky and the earth, He has spread out His canopy.
ਆਕਾਸ਼ ਤੇ ਧਰਤੀ ਨੂੰ ਵਖੋ-ਵਖ ਕਰ ਕੇ (ਇਹ ਆਕਾਸ਼ ਉਸ ਨੇ ਮਾਨੋ, ਆਪਣੇ ਤਖ਼ਤ ਉਤੇ) ਚੰਦੋਆ ਤਾਣਿਆ ਹੋਇਆ ਹੈ;
अंबरु धरति विछोड़ि चंदोआ ताणिआ ॥
ਵਿਣੁ ਥੰਮੑਾ ਗਗਨੁ ਰਹਾਇ ਸਬਦੁ ਨੀਸਾਣਿਆ ॥
Without any pillars, He supports the sky, through the insignia of His Shabad.
(ਸਾਰੇ ਜਗਤ-ਰੂਪ ਦਰਬਾਰ ਉਤੇ) ਆਕਾਸ਼ ਨੂੰ ਥੰਮ੍ਹਾਂ ਤੋਂ ਬਿਨਾ ਟਿਕਾ ਕੇ ਆਪਣੇ ਹੁਕਮ ਨੂੰ ਨਗਾਰਾ ਬਣਾਇਆ ਹੈਂ;
विणु थंमा गगनु रहाइ सबदु नीसाणिआ ॥
ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ ॥
Creating the sun and the moon, He infused His Light into them.
ਸੂਰਜ ਅਤੇ ਚੰਦ੍ਰਮਾ ਬਣਾ ਕੇ (ਉਨ੍ਹਾਂ ਵਿਚ ਆਪਣੀ) ਜੋਤਿ ਟਿਕਾਈ ਹੈ;
सूरजु चंदु उपाइ जोति समाणिआ ॥
ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ ॥
He created the night and the day; Wondrous are His miraculous plays.
(ਜੀਵਾਂ ਦੇ ਵਿਹਾਰ-ਕਾਰ ਲਈ) ਰਾਤ ਤੇ ਦਿਨ (-ਰੂਪ) ਅਚਰਜ ਤਮਾਸ਼ੇ ਬਣਾ ਦਿੱਤੇ ਹਨ।
कीए राति दिनंतु चोज विडाणिआ ॥
ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥
He created the sacred shrines of pilgrimage, where people contemplate righteousness and Dharma, and take cleansing baths on special occasions.
ਪੁਰਬਾਂ ਸਮੇ ਤੀਰਥਾਂ ਉਤੇ ਨ੍ਹਾਉਣ ਆਦਿਕ ਧਰਮਾਂ ਦੇ ਖ਼ਿਆਲ (ਭੀ ਪ੍ਰਭੂ ਨੇ ਆਪ ਹੀ ਜੀਵਾਂ ਦੇ ਅੰਦਰ ਪੈਦਾ ਕੀਤੇ ਹਨ)।
तीरथ धरम वीचार नावण पुरबाणिआ ॥
ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ ॥
There is no other equal to You; how can we speak and describe You?
(ਹੇ ਪ੍ਰਭੂ!) (ਤੇਰੀ ਇਸ ਅਸਰਜ ਖੇਡ ਦਾ) ਕੀਹ ਬਿਆਨ ਕਰੀਏ? ਤੇਰੇ ਵਰਗਾ ਹੋਰ ਕੋਈ ਨਹੀਂ ਹੈ;
तुधु सरि अवरु न कोइ कि आखि वखाणिआ ॥
ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥੧॥
You are seated on the throne of Truth; all others come and go in reincarnation. ||1||
ਤੂੰ ਤਾਂ ਸਦਾ ਕਾਇਮ ਰਹਿਣ ਵਾਲੇ ਤਖ਼ਤ ਉਤੇ ਬੈਠਾ ਹੈਂ ਤੇ ਹੋਰ (ਸ੍ਰਿਸ਼ਟੀ) ਜੰਮਦੀ ਹੈ (ਪੈਦਾ ਹੁੰਦੀ ਹੈ ਤੇ ਨਾਸ ਹੁੰਦੀ ਹੈ) ॥੧॥
सचै तखति निवासु होर आवण जाणिआ ॥१॥
ਸਲੋਕ ਮਃ ੧ ॥
Shalok, First Mahalaa:
सलोक मः १ ॥
ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥
O Nanak, when it rains in the month of Saawan, four are delighted:
ਹੇ ਨਾਨਕ! ਜੇ ਸਾਵਣ ਦੇ ਮਹੀਨੇ ਮੀਂਹ ਪਏ ਤਾਂ ਚਾਰ ਧਿਰਾਂ ਨੂੰ ਚਾਉ ਹੁੰਦਾ ਹੈ,
नानक सावणि जे वसै चहु ओमाहा होइ ॥
ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ ॥੧॥
the snake, the deer, the fish and the wealthy people who seek pleasure. ||1||
ਸੱਪਾਂ ਨੂੰ ਹਰਨਾਂ ਨੂੰ, ਮੱਛੀਆਂ ਨੂੰ ਤੇ ਰਸਾਂ ਦੇ ਆਸ਼ਕਾਂ ਨੂੰ ਜਿਨ੍ਹਾਂ ਦੇ ਘਰ ਵਿਚ (ਰਸ ਮਾਨਣ ਲਈ) ਧਨ ਹੋਵੇ ॥੧॥
नागां मिरगां मछीआं रसीआं घरि धनु होइ ॥१॥
ਮਃ ੧ ॥
First Mahalaa:
मः १ ॥
ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ ॥
O Nanak, when it rains in the month of Saawan, four suffer the pains of separation:
ਹੇ ਨਾਨਕ! ਸਾਵਣ ਵਿਚ ਜੇ ਮੀਂਹ ਪਏ ਤਾਂ ਚਾਰ ਧਿਰਾਂ ਨੂੰ (ਉਮਾਹ ਤੋਂ) ਵਿਛੋੜਾ (ਭੀ, ਭਾਵ, ਦੁੱਖ ਭੀ) ਹੁੰਦਾ ਹੈ,
नानक सावणि जे वसै चहु वेछोड़ा होइ ॥
ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ ॥੨॥
the cow's calves, the poor, the travellers and the servants. ||2||
ਬਲਦਾਂ ਨੂੰ (ਕਿਉਂਕਿ ਮੀਂਹ ਪਿਆਂ ਇਹ ਹਲੀਂ ਜੋਏ ਜਾਂਦੇ ਹਨ), ਗਰੀਬਾਂ ਨੂੰ (ਜਿਨ੍ਹਾਂ ਦੀ ਮੇਹਨਤਿ-ਮਜੂਰੀ ਵਿਚ ਰੋਕ ਪੈਂਦੀ ਹੈ), ਰਾਹੀਆਂ ਨੂੰ ਤੇ ਨੌਕਰ ਸ਼ਖ਼ਸ਼ ਨੂੰ ॥੨॥
गाई पुता निरधना पंथी चाकरु होइ ॥२॥
ਤੂ ਸਚਾ ਸਚਿਆਰੁ ਜਿਨਿ ਸਚੁ ਵਰਤਾਇਆ ॥
You are True, O True Lord; You dispense True Justice.
(ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਐਸੀ ਹਸਤੀ ਦਾ ਮਾਲਕ (ਸਚਿਆਰੁ) ਹੈਂ ਕਿ ਜਿਸ ਨੇ (ਆਪਣੀ ਇਹ) ਹਸਤੀ (ਹਰ ਥਾਂ) ਵਰਤਾਈ ਹੋਈ ਹੈ;
तू सचा सचिआरु जिनि सचु वरताइआ ॥
ਬੈਠਾ ਤਾੜੀ ਲਾਇ ਕਵਲੁ ਛਪਾਇਆ ॥
Like a lotus, You sit in the primal celestial trance; You are hidden from view.
ਅਜੇ ਸ੍ਰਿਸ਼ਟੀ ਦੀ ਉਤਪੱਤੀ ਨਹੀਂ ਸੀ ਹੋਈ ਜਦੋਂ ਤੂੰ (ਆਪਣੇ ਆਪ ਵਿਚ) ਸਮਾਧੀ ਲਾਈ ਬੈਠਾ ਸੈਂ,
बैठा ताड़ी लाइ कवलु छपाइआ ॥
ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ ॥
Brahma is called great, but even he does not know Your limits.
ਬ੍ਰਹਮਾ ਨੇ (ਭੀ ਜੋ ਜਗਤ ਦਾ ਰਚਣ ਵਾਲਾ ਮੰਨਿਆ ਜਾਂਦਾ ਹੈ ਇਹ ਭੇਤ ਨਾਹ ਸਮਝਿਆ ਤੇ ਆਪਣੇ ਆਪ ਨੂੰ ਹੀ ਸਭ ਤੋਂ) ਵੱਡਾ ਅਖਵਾਇਆ, ਉਸ ਨੂੰ ਤੇਰੀ ਸਾਰ ਨਾਹ ਆਈ।
ब्रहमै वडा कहाइ अंतु न पाइआ ॥
ਨਾ ਤਿਸੁ ਬਾਪੁ ਨ ਮਾਇ ਕਿਨਿ ਤੂ ਜਾਇਆ ॥
You have no father or mother; who gave birth to You?
(ਹੇ ਪ੍ਰਭੂ!) ਕਿਸ ਨੇ ਤੈਨੂੰ ਪੈਦਾ ਕੀਤਾ ਹੈ? (ਭਾਵ, ਤੈਨੂੰ ਜਨਮ ਦੇਣ ਵਾਲਾ ਕੋਈ ਨਹੀਂ ਹੈ)। ਉਸ (ਪ੍ਰਭੂ) ਦਾ ਨਾ ਕੋਈ ਪਿਉ ਹੈ ਨਾ ਮਾਂ;
ना तिसु बापु न माइ किनि तू जाइआ ॥
ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ ॥
You have no form or feature; You transcend all social classes.
ਨਾਹ ਉਸ ਦਾ ਕੋਈ (ਖ਼ਾਸ) ਸਰੂਪ ਹੈ ਨਾਹ ਨਿਸ਼ਾਨ; ਸਾਰੇ ਰੂਪ ਰੰਗ ਉਸ ਦੇ ਹਨ;
ना तिसु रूपु न रेख वरन सबाइआ ॥
ਨਾ ਤਿਸੁ ਭੁਖ ਪਿਆਸ ਰਜਾ ਧਾਇਆ ॥
You have no hunger or thirst; You are satisfied and satiated.
ਉਸ ਨੂੰ ਕੋਈ ਭੁੱਖ ਤ੍ਰੇਹ ਭੀ ਨਹੀਂ ਹੈ, ਰੱਜਿਆ ਪੁੱਜਿਆ ਹੋਇਆ ਹੈ।
ना तिसु भुख पिआस रजा धाइआ ॥
ਗੁਰ ਮਹਿ ਆਪੁ ਸਮੋਇ ਸਬਦੁ ਵਰਤਾਇਆ ॥
You have merged Yourself into the Guru; You are pervading through the Word of Your Shabad.
ਪ੍ਰਭੂ ਆਪਣੇ ਆਪ ਨੂੰ ਗੁਰੂ ਵਿਚ ਲੀਨ ਕਰ ਕੇ (ਆਪਣਾ) ਸ਼ਬਦ (ਭਾਵ, ਸਨੇਹਾ) (ਸਾਰੇ ਜਗਤ ਵਿਚ) ਵੰਡ ਰਿਹਾ ਹੈ,
गुर महि आपु समोइ सबदु वरताइआ ॥
ਸਚੇ ਹੀ ਪਤੀਆਇ ਸਚਿ ਸਮਾਇਆ ॥੨॥
When he is pleasing to the True Lord, the mortal merges in Truth. ||2||
ਤੇ ਗੁਰੂ ਇਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਪਤੀਜ ਕੇ ਸਦਾ-ਥਿਰ ਪ੍ਰਭੂ ਵਿਚ ਹੀ ਜੁੜਿਆ ਰਹਿੰਦਾ ਹੈ ॥੨॥
सचे ही पतीआइ सचि समाइआ ॥२॥
ਸਲੋਕ ਮਃ ੧ ॥
Shalok, First Mahalaa:
सलोक मः १ ॥
ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥
The physician was called in; he touched my arm and felt my pulse.
ਹਕੀਮ (ਮਰੀਜ਼ ਨੂੰ) ਦਵਾਈ ਦੇਣ ਲਈ ਸੱਦਿਆ ਜਾਂਦਾ ਹੈ, ਉਹ (ਮਰੀਜ਼ ਦੀ) ਬਾਂਹ ਫੜ ਕੇ (ਨਾੜੀ) ਟੋਲਦਾ ਹੈ (ਤੇ ਮਰਜ਼ ਲੱਭਣ ਦਾ ਜਤਨ ਕਰਦਾ ਹੈ;
वैदु बुलाइआ वैदगी पकड़ि ढंढोले बांह ॥
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥
The foolish physician did not know that the pain was in the mind. ||1||
ਪਰ) ਅੰਞਾਣ ਹਕੀਮ ਇਹ ਨਹੀਂ ਜਾਣਦਾ ਕਿ (ਪ੍ਰਭੂ ਤੋਂ ਵਿਛੋੜੇ ਦੀ) ਪੀੜ (ਬਿਰਹੀ ਬੰਦਿਆਂ ਦੇ) ਦਿਲ ਵਿਚ ਹੋਇਆ ਕਰਦੀ ਹੈ ॥੧॥
भोला वैदु न जाणई करक कलेजे माहि ॥१॥
ਮਃ ੨ ॥
Second Mahalaa:
मः २ ॥
ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥
O physician, you are a competent physician, if you first diagnose the disease.
ਹੇ ਵੈਦ! ਪਹਿਲਾਂ (ਆਪਣਾ ਹੀ ਆਤਮਕ) ਰੋਗ ਲੱਭ, (ਤਾਂ ਹੀ) ਤੂੰ ਹਕੀਮਾਂ ਦਾ ਹਕੀਮ ਹੈਂ (ਸਭ ਤੋਂ ਵਧੀਆ ਹਕੀਮ ਹੈਂ) (ਤਾਂ ਹੀ) ਤੂੰ ਸਿਆਣਾ ਵੈਦ (ਅਖਵਾ ਸਕਦਾ) ਹੈਂ।
वैदा वैदु सुवैदु तू पहिलां रोगु पछाणु ॥
ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥
Prescribe such a remedy, by which all sorts of illnesses may be cured.
(ਉਸ ਰੋਗ ਦੀ) ਅਜੇਹੀ ਦਵਾਈ ਭਾਲ ਲੈ ਜਿਸ ਨਾਲ ਸਾਰੇ (ਆਤਮਕ) ਰੋਗ ਦੂਰ ਹੋ ਜਾਣ,
ऐसा दारू लोड़ि लहु जितु वंञै रोगा घाणि ॥
ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥
Administer that medicine, which will cure the disease, and allow peace to come and dwell in the body.
ਜਿਸ ਦਵਾਈ ਨਾਲ (ਸਾਰੇ) ਰੋਗ ਉਠਾਏ ਜਾ ਸਕਣ ਤੇ ਸਰੀਰ ਵਿਚ ਸੁਖ ਆ ਵੱਸੇ।
जितु दारू रोग उठिअहि तनि सुखु वसै आइ ॥
ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥੨॥
Only when you are rid of your own disease, O Nanak, will you be known as a physician. ||2||
ਹੇ ਨਾਨਕ! ਜੇ ਤੂੰ (ਪਹਿਲਾਂ) ਆਪਣਾ ਰੋਗ ਦੂਰ ਕਰ ਲਏਂ ਤਾਂ (ਆਪਣੇ ਆਪ ਨੂੰ) ਹਕੀਮ ਅਖਵਾ (ਅਖਵਾਣ ਦਾ ਹੱਕਦਾਰ ਹੈਂ) ॥੨॥
रोगु गवाइहि आपणा त नानक वैदु सदाइ ॥२॥
ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ॥
Brahma, Vishnu, Shiva and the deities were created.
(ਪਰਮਾਤਮਾ ਨੇ ਆਪ ਹੀ) ਬ੍ਰਹਮਾ ਵਿਸ਼ਨੂ ਤੇ ਸ਼ਿਵ-(ਇਹ ਤਿੰਨ) ਦੇਵਤੇ ਪੈਦਾ ਕੀਤੇ।
ब्रहमा बिसनु महेसु देव उपाइआ ॥
ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ॥
Brahma was given the Vedas, and enjoined to worship God.
ਬ੍ਰਹਮਾ ਨੂੰ ਉਸ ਨੇ ਵੇਦ ਦੇ ਦਿੱਤੇ (ਭਾਵ ਵੇਦਾਂ ਦਾ ਕਰਤਾ ਬਣਾਇਆ ਤੇ ਲੋਕਾਂ ਪਾਸੋਂ ਇਹਨਾਂ ਦੀ ਦੱਸੀ) ਪੂਜਾ ਕਰਾਣ ਵਿਚ ਇਸ ਨੂੰ ਰੁੰਨ੍ਹ ਦਿੱਤਾ।
ब्रहमे दिते बेद पूजा लाइआ ॥
ਦਸ ਅਵਤਾਰੀ ਰਾਮੁ ਰਾਜਾ ਆਇਆ ॥
The ten incarnations, and Rama the king, came into being.
(ਵਿਸ਼ਨੂ) ਦਸ ਅਵਤਾਰਾਂ ਵਿਚ ਰਾਜਾ ਰਾਮ (ਆਦਿਕ) ਰੂਪ ਧਾਰਦਾ ਰਿਹਾ,
दस अवतारी रामु राजा आइआ ॥
ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥
According to His Will, they quickly killed all the demons.
ਤੇ ਹੱਲੇ ਕਰ ਕਰ ਦੈਤਾਂ ਨੂੰ ਮਾਰਦਾ ਰਿਹਾ (ਪਰ ਇਹ) ਸਾਰੇ (ਅਵਤਾਰ ਪ੍ਰਭੂ ਦੇ ਹੀ) ਹੁਕਮ ਵਿਚ ਹੋਏ।
दैता मारे धाइ हुकमि सबाइआ ॥
ਈਸ ਮਹੇਸੁਰੁ ਸੇਵ ਤਿਨੑੀ ਅੰਤੁ ਨ ਪਾਇਆ ॥
Shiva serves Him, but cannot find His limits.
ਸ਼ਿਵ (ਦੇ ੧੧ ਰੁੱਦ੍ਰ) ਅਵਤਾਰਾਂ ਨੇ ਸੇਵਾ ਕੀਤੀ (ਭਾਵ, ਤਪ ਸਾਧੇ, ਪਰ ਉਹਨਾਂ ਭੀ ਪ੍ਰਭੂ ਦਾ) ਅੰਤ ਨ ਪਾਇਆ।
ईस महेसुरु सेव तिनी अंतु न पाइआ ॥
ਸਚੀ ਕੀਮਤਿ ਪਾਇ ਤਖਤੁ ਰਚਾਇਆ ॥
He established His throne on the principles of Truth.
(ਪ੍ਰਭੂ ਨੇ) ਸਦਾ ਅਟੱਲ ਰਹਿਣ ਵਾਲੇ ਮੁੱਲ ਵਾਲੀ (ਆਪਣੀ ਸੱਤਿਆ) ਪਾ ਕੇ (ਇਹ ਜਗਤ, ਮਾਨੋ, ਆਪਣਾ) ਤਖ਼ਤ ਬਣਾਇਆ ਹੈ,
सची कीमति पाइ तखतु रचाइआ ॥
ਦੁਨੀਆ ਧੰਧੈ ਲਾਇ ਆਪੁ ਛਪਾਇਆ ॥
He enjoined all the world to its tasks, while He keeps Himself hidden from view.
ਇਸ ਵਿਚ ਦੁਨੀਆ (ਦੇ ਜੀਵਾਂ) ਨੂੰ ਧੰਧੇ ਵਿਚ ਰੁੰਨ੍ਹ ਕੇ (ਪ੍ਰਭੂ ਨੇ) ਆਪਣੇ ਆਪ ਨੂੰ ਲੁਕਾ ਰੱਖਿਆ ਹੈ।
दुनीआ धंधै लाइ आपु छपाइआ ॥
ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥੩॥
The Primal Lord has ordained that mortals must practice righteousness. ||3||
(ਇਹ ਭੀ) ਧੁਰੋਂ (ਪ੍ਰਭੂ ਦਾ ਹੀ) ਫ਼ੁਰਮਾਨ ਹੈ ਕਿ ਧਰਮ ਰਾਜ (ਜੀਵਾਂ ਤੋਂ ਚੰਗੇ ਮੰਦੇ) ਕੰਮ ਕਰਾ ਰਿਹਾ ਹੈ ॥੩॥
धरमु कराए करम धुरहु फुरमाइआ ॥३॥
ਸਲੋਕ ਮਃ ੨ ॥
Shalok, Second Mahalaa:
सलोक मः २ ॥
ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥
The month of Saawan has come, O my companions; think of your Husband Lord.
ਹੇ ਸਖੀ! ਸਾਵਣ (ਦਾ ਮਹੀਨਾ) ਆਇਆ ਹੈ (ਭਾਵ, ਗੁਰੂ ਵਲੋਂ ਨਾਮ-ਅੰਮ੍ਰਿਤ ਦੀ ਵਰਖਾ ਹੋ ਰਹੀ ਹੈ) ਖਸਮ (-ਪ੍ਰਭੂ) ਨੂੰ ਹਿਰਦੇ ਵਿਚ ਪ੍ਰੋ ਲਉ।
सावणु आइआ हे सखी कंतै चिति करेहु ॥
ਨਾਨਕ ਝੂਰਿ ਮਰਹਿ ਦੋਹਾਗਣੀ ਜਿਨੑ ਅਵਰੀ ਲਾਗਾ ਨੇਹੁ ॥੧॥
O Nanak, the discarded bride is in love with another; now she weeps and wails, and dies. ||1||
ਹੇ ਨਾਨਕ! ਜਿਨ੍ਹਾਂ (ਜੀਵ-ਇਸਤਰੀਆਂ) ਦਾ ਪਿਆਰ (ਪ੍ਰਭੂ-ਪਤੀ ਨੂੰ ਛੱਡ ਕੇ) ਹੋਰਨਾਂ ਨਾਲ ਹੈ ਉਹ ਮੰਦ-ਭਾਗਣਾਂ ਦੁਖੀ ਹੁੰਦੀਆਂ ਹਨ ॥੧॥
नानक झूरि मरहि दोहागणी जिन अवरी लागा नेहु ॥१॥
ਮਃ ੨ ॥
Second Mahalaa:
मः २ ॥
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥
The month of Saawan has come, O my companions; the clouds have burst forth with rain.
ਹੇ ਸਖੀ! ਸਾਵਣ (ਭਾਵ 'ਨਾਮ' ਦੀ ਵਰਖਾ ਦਾ ਸਮਾ) ਆਇਆ ਹੈ, ਬੱਦਲ ਵਰ੍ਹਾਊ ਹੋ ਗਿਆ ਹੈ (ਭਾਵ, ਗੁਰੂ ਮੇਹਰ ਕਰ ਰਿਹਾ ਹੈ)।
सावणु आइआ हे सखी जलहरु बरसनहारु ॥
ਨਾਨਕ ਸੁਖਿ ਸਵਨੁ ਸੋਹਾਗਣੀ ਜਿਨੑ ਸਹ ਨਾਲਿ ਪਿਆਰੁ ॥੨॥
O Nanak, the blessed soul-brides sleep in peace; they are in love with their Husband Lord. ||2||
ਹੇ ਨਾਨਕ! (ਇਸ ਸੁਹਾਵਣੇ ਸਮੇ) ਜਿਨ੍ਹਾਂ (ਜੀਵ-ਇਸਤ੍ਰੀਆਂ ਦਾ) ਖਸਮ (-ਪ੍ਰਭੂ) ਨਾਲ ਪਿਆਰ ਬਣਿਆ ਹੈ ਉਹ ਭਾਗਾਂ ਵਾਲੀਆਂ ਪਈਆਂ ਸੁਖ ਨਾਲ ਸਉਣ (ਭਾਵ, ਸੁਖੀ ਜੀਵਨ ਬਿਤੀਤ ਕਰਨ) ॥੨॥
नानक सुखि सवनु सोहागणी जिन सह नालि पिआरु ॥२॥
ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥
He Himself has staged the tournament, and arranged the arena for the wrestlers.
(ਪ੍ਰਭੂ ਨੇ) ਆਪ ਹੀ ਛਿੰਞ ਪਵਾ ਕੇ (ਭਾਵ ਜਗਤ-ਰਚਨਾ ਕਰ ਕੇ) (ਇਹ ਜਗਤ, ਮਾਨੋ) ਭਲਵਾਨਾਂ ਦੇ ਘੁਲਣ ਦਾ ਥਾਂ ਬਣਾਇਆ ਹੈ;
आपे छिंझ पवाइ मलाखाड़ा रचिआ ॥
ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥
They have entered the arena with pomp and ceremony; the Gurmukhs are joyful.
(ਜੀਵ-ਰੂਪ ਭਲਵਾਨ) ਰੌਲਾ ਪਾ ਕੇ (ਇਥੇ) ਆ ਉਤਰੇ ਹਨ (ਭਾਵ, ਬੇਅੰਤ ਜੀਵ ਦਬਾਦਬ ਜਗਤ ਵਿਚ ਜਨਮ ਲੈ ਕੇ ਤੁਰੇ ਆ ਰਹੇ ਹਨ)। (ਇਹਨਾਂ ਵਿਚੋਂ) ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ ਚੜ੍ਹਦੀ ਕਲਾ ਵਿਚ ਹਨ,
लथे भड़थू पाइ गुरमुखि मचिआ ॥
ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥
The false and foolish self-willed manmukhs are defeated and overcome.
(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੱਚੇ ਮੂਰਖਾਂ ਨੂੰ ਪਟਕਾ ਕੇ (ਭਾਵ ਮੂੰਹ-ਭਾਰ) ਮਾਰਦਾ ਹੈ;
मनमुख मारे पछाड़ि मूरख कचिआ ॥
ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ ॥
The Lord Himself wrestles, and He Himself defeats them. He Himself staged this play.
(ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਲੜ ਰਿਹਾ ਹੈ, ਆਪ ਹੀ ਮਾਰ ਰਿਹਾ ਹੈ ਉਸ ਨੇ ਆਪ ਹੀ (ਇਹ ਛਿੰਞ ਦਾ) ਕਾਰਜ ਰਚਿਆ ਹੈ।
आपि भिड़ै मारे आपि आपि कारजु रचिआ ॥
ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ ॥
The One God is the Lord and Master of all; this is known by the Gurmukhs.
ਸਭਨਾਂ ਜੀਵਾਂ ਦਾ ਮਾਲਕ ਇਕ ਪ੍ਰਭੂ ਹੈ, ਇਸ ਗੱਲ ਦੀ ਸਮਝ ਗੁਰੂ ਦੇ ਸਨਮੁਖ ਹੋਇਆਂ ਆਉਂਦੀ ਹੈ।
सभना खसमु एकु है गुरमुखि जाणीऐ ॥
ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ ॥
He writes the inscription of His Hukam on the foreheads of all, without pen or ink.
ਆਪਣੇ ਹੁਕਮ-ਅਨੁਸਾਰ ਹੀ (ਹਰੇਕ ਜੀਵ ਦੇ) ਸਿਰ ਉਤੇ ਕਲਮ ਦਵਾਤ ਤੋਂ ਬਿਨਾ ਹੀ (ਰਜ਼ਾ ਦਾ) ਲੇਖ ਲਿਖ ਰਿਹਾ ਹੈ।
हुकमी लिखै सिरि लेखु विणु कलम मसवाणीऐ ॥
ਸਤਿਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥
In the Sat Sangat, the True Congregation, Union with Him is obtained; there, the Glorious Praises of the Lord are chanted forever.
(ਉਸ ਪ੍ਰਭੂ ਦਾ) ਮਿਲਾਪ ਸਤਸੰਗ ਵਿਚ ਹੋ ਸਕਦਾ ਹੈ ਜਿਥੇ ਸਦਾ ਪ੍ਰਭੂ ਦੇ ਗੁਣ ਕਥੇ ਜਾਂਦੇ ਹਨ।
सतिसंगति मेलापु जिथै हरि गुण सदा वखाणीऐ ॥
ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ ॥੪॥
O Nanak, praising the True Word of His Shabad, one comes to realize the Truth. ||4||
ਹੇ ਨਾਨਕ! (ਗੁਰੂ ਦਾ) ਸੱਚਾ ਸ਼ਬਦ ਗਾ ਕੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਛਾਣਿਆ ਜਾ ਸਕਦਾ ਹੈ (ਭਾਵ, ਪ੍ਰਭੂ ਦੀ ਸਾਰ ਪੈਂਦੀ ਹੈ, ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ) ॥੪॥
नानक सचा सबदु सलाहि सचु पछाणीऐ ॥४॥
ਸਲੋਕ ਮਃ ੩ ॥
Shalok, Third Mahalaa:
सलोक मः ३ ॥
ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥
Hanging low, low and thick in the sky, the clouds are changing color.
(ਗੁਰੂ-ਰੂਪ ਬੱਦਲ) ਨਿਉਂ ਨਿਉਂ ਕੇ ਆਇਆ ਹੈ (ਭਾਵ, ਮਿਹਰ ਕਰਨ ਤੇ ਤਿਆਰ ਹੈ) ਤੇ ਕਈ ਤਰ੍ਹਾਂ ਦੇ ਰੰਗ ਵਿਖਾ ਰਿਹਾ ਹੈ (ਭਾਵ, ਗੁਰੂ ਕਈ ਕਿਸਮ ਦੇ ਕਉਤਕ ਕਰਦਾ ਹੈ);
ऊंनवि ऊंनवि आइआ अवरि करेंदा वंन ॥
ਕਿਆ ਜਾਣਾ ਤਿਸੁ ਸਾਹ ਸਿਉ ਕੇਵ ਰਹਸੀ ਰੰਗੁ ॥
How do I know whether my love for my Husband Lord shall endure?
ਪਰ, ਕੀਹ ਪਤਾ ਮੇਰਾ ਉਸ (ਨਾਮ-ਖ਼ਜ਼ਾਨੇ ਦੇ) ਸ਼ਾਹ ਦੇ ਨਾਲ ਕਿਵੇਂ ਪਿਆਰ ਬਣਿਆ ਰਹੇਗਾ।
किआ जाणा तिसु साह सिउ केव रहसी रंगु ॥
ਰੰਗੁ ਰਹਿਆ ਤਿਨੑ ਕਾਮਣੀ ਜਿਨੑ ਮਨਿ ਭਉ ਭਾਉ ਹੋਇ ॥
The love of those soul-brides endures, if their minds are filled with the Love and the Fear of God.
(ਉਸ ਮਿਹਰਾਂ ਦੇ ਸਾਈਂ ਨਾਲ) ਉਹਨਾਂ (ਜੀਵ-) ਇਸਤਰੀਆਂ ਦਾ ਪਿਆਰ ਟਿਕਿਆ ਰਹਿੰਦਾ ਹੈ ਜਿਨ੍ਹਾਂ ਦੇ ਮਨ ਵਿਚ ਉਸ ਦਾ ਡਰ ਤੇ ਪਿਆਰ ਹੈ।
रंगु रहिआ तिन कामणी जिन मनि भउ भाउ होइ ॥
ਨਾਨਕ ਭੈ ਭਾਇ ਬਾਹਰੀ ਤਿਨ ਤਨਿ ਸੁਖੁ ਨ ਹੋਇ ॥੧॥
O Nanak, she who has no Love and Fear of God - her body shall never find peace. ||1||
ਹੇ ਨਾਨਕ! ਜੋ ਡਰ ਤੇ ਪਿਆਰ ਤੋਂ ਸੱਖਣੀਆਂ ਹਨ ਉਹਨਾਂ ਦੇ ਸਰੀਰ ਵਿਚ ਸੁਖ ਨਹੀਂ ਹੁੰਦਾ ॥੧॥
नानक भै भाइ बाहरी तिन तनि सुखु न होइ ॥१॥
ਮਃ ੩ ॥
Third Mahalaa:
मः ३ ॥
ਊਂਨਵਿ ਊਂਨਵਿ ਆਇਆ ਵਰਸੈ ਨੀਰੁ ਨਿਪੰਗੁ ॥
Hanging low, low and thick in the sky, the clouds come, and pure water rains down.
(ਗੁਰੂ-ਬੱਦਲ) ਨਿਉਂ ਨਿਉਂ ਕੇ ਆਇਆ ਹੈ ਤੇ ਸਾਫ਼ ਜਲ ਵਰਸ ਰਿਹਾ ਹੈ;
ऊंनवि ऊंनवि आइआ वरसै नीरु निपंगु ॥
ਨਾਨਕ ਦੁਖੁ ਲਾਗਾ ਤਿਨੑ ਕਾਮਣੀ ਜਿਨੑ ਕੰਤੈ ਸਿਉ ਮਨਿ ਭੰਗੁ ॥੨॥
O Nanak, that soul-bride suffers in pain, whose mind is torn away from her Husband Lord. ||2||
ਪਰ, ਹੇ ਨਾਨਕ! ਉਹਨਾਂ (ਜੀਵ-) ਇਸਤਰੀਆਂ ਨੂੰ (ਫਿਰ ਭੀ) ਦੁੱਖ ਵਿਆਪ ਰਿਹਾ ਹੈ ਜਿਨ੍ਹਾਂ ਦੇ ਮਨ ਵਿਚ ਖਸਮ-ਪ੍ਰਭੂ ਨਾਲੋਂ ਵਿਛੋੜਾ ਹੈ ॥੨॥
नानक दुखु लागा तिन कामणी जिन कंतै सिउ मनि भंगु ॥२॥
ਦੋਵੈ ਤਰਫਾ ਉਪਾਇ ਇਕੁ ਵਰਤਿਆ ॥
The One Lord created both sides and pervades the expanse.
('ਗੁਰਮੁਖ' ਤੇ 'ਮਨਮੁਖ') ਦੋਹਾਂ ਕਿਸਮਾਂ ਦੇ ਜੀਵ ਪੈਦਾ ਕਰ ਕੇ (ਦੋਹਾਂ ਵਿਚ) ਪ੍ਰਭੂ ਆਪ ਮੌਜੂਦ ਹੈ,
दोवै तरफा उपाइ इकु वरतिआ ॥
ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ ॥
The words of the Vedas became pervasive, with arguments and divisions.
ਧਾਰਮਿਕ ਉਪਦੇਸ਼ (=ਬੇਦ ਬਾਣੀ) ਭੀ ਉਸ ਨੇ ਆਪ ਹੀ ਕੀਤਾ ਹੈ (ਤੇ ਇਸ ਤਰ੍ਹਾਂ 'ਗੁਰਮੁਖ' ਤੇ 'ਮਨਮੁਖ' ਦੇ ਅੰਦਰ 'ਵਿਚਾਰ' ਵਖੋ-ਵੱਖਰੇ ਪਾ ਕੇ, ਦੋਹਾਂ ਧਿਰਾਂ ਦੇ) ਅੰਦਰ ਝਗੜਾ ਭੀ ਆਪ ਹੀ ਪਾਇਆ ਹੈ।
बेद बाणी वरताइ अंदरि वादु घतिआ ॥
ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ ॥
Attachment and detachment are the two sides of it; Dharma, true religion, is the guide between the two.
ਜਗਤ ਦੇ ਧੰਧਿਆਂ ਵਿਚ ਖਚਿਤ ਹੋਣਾ ਤੇ ਜਗਤ ਤੋਂ ਨਿਰਲੇਪ ਰਹਿਣਾ-ਇਹ ਦੋਵੇਂ ਪਾਸੇ ਉਸ ਨੇ ਆਪ ਹੀ ਬਣਾ ਦਿੱਤੇ ਹਨ ਤੇ ਆਪ ਹੀ 'ਧਰਮ' (-ਰੂਪ ਹੋ ਕੇ ਦੋਹਾਂ ਵਿਚ) ਵਿਚੋਲਾ ਬਣਿਆ ਹੋਇਆ ਹੈ;
परविरति निरविरति हाठा दोवै विचि धरमु फिरै रैबारिआ ॥
ਮਨਮੁਖ ਕਚੇ ਕੂੜਿਆਰ ਤਿਨੑੀ ਨਿਹਚਉ ਦਰਗਹ ਹਾਰਿਆ ॥
The self-willed manmukhs are worthless and false. Without a doubt, they lose in the Court of the Lord.
ਪਰ, ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਕੂੜ ਦੇ ਵਪਾਰੀ ਹਨ ਉਹ ਜ਼ਰੂਰ ਪ੍ਰਭੂ ਦੀ ਦਰਗਾਹ ਵਿਚ ਬਾਜ਼ੀ ਹਾਰ ਜਾਂਦੇ ਹਨ।
मनमुख कचे कूड़िआर तिनी निहचउ दरगह हारिआ ॥
ਗੁਰਮਤੀ ਸਬਦਿ ਸੂਰ ਹੈ ਕਾਮੁ ਕ੍ਰੋਧੁ ਜਿਨੑੀ ਮਾਰਿਆ ॥
Those who follow the Guru's Teachings are the true spiritual warriors; they have conquered sexual desire and anger.
ਜਿਨ੍ਹਾਂ ਨੇ ਗੁਰੂ ਦੀ ਮੱਤ ਦਾ ਆਸਰਾ ਲਿਆ ਉਹ ਗੁਰ-ਸ਼ਬਦ ਦੀ ਬਰਕਤਿ ਨਾਲ ਸੂਰਮੇ ਬਣ ਗਏ ਕਿਉਂਕਿ ਉਹਨਾਂ ਕਾਮ ਤੇ ਕ੍ਰੋਧ ਜਿੱਤ ਲਿਆ;
गुरमती सबदि सूर है कामु क्रोधु जिनी मारिआ ॥
ਸਚੈ ਅੰਦਰਿ ਮਹਲਿ ਸਬਦਿ ਸਵਾਰਿਆ ॥
They enter into the True Mansion of the Lord's Presence, embellished and exalted by the Word of the Shabad.
ਉਹ ਗੁਰ-ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੋ ਗਏ।
सचै अंदरि महलि सबदि सवारिआ ॥
ਸੇ ਭਗਤ ਤੁਧੁ ਭਾਵਦੇ ਸਚੈ ਨਾਇ ਪਿਆਰਿਆ ॥
Those devotees are pleasing to Your Will, O Lord; they dearly love the True Name.
(ਹੇ ਪ੍ਰਭੂ!) ਉਹ ਤੇਰੇ ਭਗਤ ਤੈਨੂੰ ਚੰਗੇ ਲੱਗਦੇ ਹਨ, ਕਿਉਂਕਿ ਉਹ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਪਿਆਰ ਪਾਂਦੇ ਹਨ।
से भगत तुधु भावदे सचै नाइ पिआरिआ ॥
ਸਤਿਗੁਰੁ ਸੇਵਨਿ ਆਪਣਾ ਤਿਨੑਾ ਵਿਟਹੁ ਹਉ ਵਾਰਿਆ ॥੫॥
I am a sacrifice to those who serve their True Guru. ||5||
ਜੋ ਮਨੁੱਖ ਆਪਣੇ ਸਤਿਗੁਰੂ ਨੂੰ ਸੇਂਵਦੇ ਹਨ (ਭਾਵ, ਜੋ ਗੁਰੂ ਦੇ ਕਹੇ ਉਤੇ ਤੁਰਦੇ ਹਨ), ਮੈਂ ਉਹਨਾਂ ਤੋਂ ਸਦਕੇ ਹਾਂ ॥੫॥
सतिगुरु सेवनि आपणा तिना विटहु हउ वारिआ ॥५॥
ਸਲੋਕ ਮਃ ੩ ॥
Shalok, Third Mahalaa:
सलोक मः ३ ॥
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
Hanging low, low and thick in the sky, the clouds come, and water rains down in torrents.
(ਗੁਰੂ-ਬੱਦਲ) ਝੁਕ ਝੁਕ ਕੇ ਆਇਆ ਹੈ ਤੇ ਝੜੀ ਲਾ ਕੇ ਵਰ੍ਹ ਰਿਹਾ ਹੈ (ਭਾਵ, ਗੁਰੂ 'ਨਾਮ'-ਉਪਦੇਸ਼ ਦੀ ਵਰਖਾ ਕਰ ਰਿਹਾ ਹੈ);
ऊंनवि ऊंनवि आइआ वरसै लाइ झड़ी ॥
ਨਾਨਕ ਭਾਣੈ ਚਲੈ ਕੰਤ ਕੈ ਸੁ ਮਾਣੇ ਸਦਾ ਰਲੀ ॥੧॥
O Nanak, she walks in harmony with the Will of her Husband Lord; she enjoys peace and pleasure forever. ||1||
ਪਰ, ਹੇ ਨਾਨਕ! (ਇਸ ਉਪਦੇਸ਼ ਨੂੰ ਸੁਣ ਕੇ) ਜੋ ਮਨੁੱਖ ਖਸਮ (-ਪ੍ਰਭੂ) ਦੀ ਰਜ਼ਾ ਵਿਚ ਤੁਰਦਾ ਹੈ ਉਹੀ (ਉਸ 'ਉਪਦੇਸ਼'-ਵਰਖਾ ਦਾ) ਆਨੰਦ ਮਾਣਦਾ ਹੈ ॥੧॥
नानक भाणै चलै कंत कै सु माणे सदा रली ॥१॥
ਮਃ ੩ ॥
Third Mahalaa:
मः ३ ॥
ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥
Why are you standing up, standing up to look? You poor wretch, this cloud has nothing in its hands.
ਹੇ ਵਿਚਾਰੇ ਬੰਦਿਓ! ਇਸ ਬੱਦਲ ਨੂੰ ਉੱਠ ਉੱਠ ਕੇ ਕੀਹ ਵੇਖਦੇ ਹਉ, ਇਸ ਦੇ ਆਪਣੇ ਵੱਸ ਕੁਝ ਨਹੀਂ (ਕਿ ਇਹ ਵਰਖਾ ਕਰ ਸਕੇ)।
किआ उठि उठि देखहु बपुड़ें इसु मेघै हथि किछु नाहि ॥
ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥
The One who sent this cloud - cherish Him in your mind.
ਜਿਸ ਮਾਲਕ ਨੇ ਇਹ ਬੱਦਲ ਘੱਲਿਆ ਹੈ ਉਸ ਨੂੰ ਆਪਣੇ ਮਨ ਵਿਚ ਚੇਤੇ ਕਰੋ।
जिनि एहु मेघु पठाइआ तिसु राखहु मन मांहि ॥
ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ ॥
He alone enshrines the Lord in his mind, upon whom the Lord bestows His Glance of Grace.
(ਪਰ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ) ਜਿਸ ਜੀਵ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਦੇ ਮਨ ਵਿਚ (ਆਪਣਾ ਆਪ) ਵਸਾਂਦਾ ਹੈ।
तिस नो मंनि वसाइसी जा कउ नदरि करेइ ॥
ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥੨॥
O Nanak, all those who lack this Grace, cry and weep and wail. ||2||
ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾ ਸਾਰੀ ਸ੍ਰਿਸ਼ਟੀ ਤਰਲੈ ਲੈ ਰਹੀ ਹੈ ॥੨॥
नानक नदरी बाहरी सभ करण पलाह करेइ ॥२॥
ਸੋ ਹਰਿ ਸਦਾ ਸਰੇਵੀਐ ਜਿਸੁ ਕਰਤ ਨ ਲਾਗੈ ਵਾਰ ॥
Serve the Lord forever; He acts in no time at all.
ਉਸ ਪ੍ਰਭੂ ਨੂੰ ਸਦਾ ਸਿਮਰੀਏ ਜਿਸ ਨੂੰ (ਜਗਤ) ਬਣਾਦਿਆਂ ਚਿਰ ਨਹੀਂ ਲੱਗਦਾ;
सो हरि सदा सरेवीऐ जिसु करत न लागै वार ॥
ਆਡਾਣੇ ਆਕਾਸ ਕਰਿ ਖਿਨ ਮਹਿ ਢਾਹਿ ਉਸਾਰਣਹਾਰ ॥
He stretched the sky across the heavens; in an instant, He creates and destroys.
ਇਹ ਤਣੇ ਹੋਏ ਆਕਾਸ਼ ਬਣਾ ਕੇ ਇਕ ਪਲਕ ਵਿਚ ਨਾਸ ਕਰ ਕੇ (ਮੁੜ) ਬਣਾਣ ਦੇ ਸਮਰੱਥ ਹੈ।
आडाणे आकास करि खिन महि ढाहि उसारणहार ॥
ਆਪੇ ਜਗਤੁ ਉਪਾਇ ਕੈ ਕੁਦਰਤਿ ਕਰੇ ਵੀਚਾਰ ॥
He Himself created the world; He contemplates His Creative Omnipotence.
ਪ੍ਰਭੂ ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਰਚਨਾ ਦਾ ਖ਼ਿਆਲ ਰੱਖਦਾ ਹੈ।
आपे जगतु उपाइ कै कुदरति करे वीचार ॥
ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ ॥
The self-willed manmukh will be called to account hereafter; he will be severely punished.
ਪਰ, ਜੋ ਮਨੁੱਖ (ਐਸੇ ਪ੍ਰਭੂ ਨੂੰ ਵਿਸਾਰ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਵਿਕਾਰਾਂ ਵਿਚ ਪ੍ਰਵਿਰਤ ਹੁੰਦਾ ਹੈ) ਉਸ ਪਾਸੋਂ ਅਗਾਂਹ ਉਸ ਦੇ ਕੀਤੇ ਕਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ (ਵਿਕਾਰਾਂ ਦੇ ਕਾਰਨ) ਉਸ ਨੂੰ ਮਾਰ ਪੈਂਦੀ ਹੈ।
मनमुख अगै लेखा मंगीऐ बहुती होवै मार ॥
ਗੁਰਮੁਖਿ ਪਤਿ ਸਿਉ ਲੇਖਾ ਨਿਬੜੈ ਬਖਸੇ ਸਿਫਤਿ ਭੰਡਾਰ ॥
The Gurmukh's account is settled with honor; the Lord blesses him with the treasure of His Praise.
ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਬੰਦੇ ਦਾ ਲੇਖਾ ਇੱਜ਼ਤ ਨਾਲ ਨਿੱਬੜਦਾ ਹੈ ਕਿਉਂਕਿ ਗੁਰੂ ਉਸ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਖ਼ਜ਼ਾਨੇ ਬਖ਼ਸ਼ਦਾ ਹੈ।
गुरमुखि पति सिउ लेखा निबड़ै बखसे सिफति भंडार ॥
ਓਥੈ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ ॥
No one's hands can reach there; no one will hear anyone's cries.
ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ ਕਿਸੇ ਹੋਰ ਦੀ ਪੇਸ਼ ਨਹੀਂ ਜਾਂਦੀ, ਤੇ ਉਸ ਵੇਲੇ ਕਿਸੇ ਕੂਕ-ਪੁਕਾਰ ਦਾ ਭੀ ਕੋਈ ਫ਼ਾਇਦਾ ਨਹੀਂ ਹੁੰਦਾ।
ओथै हथु न अपड़ै कूक न सुणीऐ पुकार ॥
ਓਥੈ ਸਤਿਗੁਰੁ ਬੇਲੀ ਹੋਵੈ ਕਢਿ ਲਏ ਅੰਤੀ ਵਾਰ ॥
The True Guru will be your best friend there; at the very last instant, He will save you.
ਉਸ ਵੇਲੇ ਵਾਸਤੇ ਤਾਂ ਸਤਿਗੁਰੂ ਹੀ ਮਦਦਗਾਰ ਹੁੰਦਾ ਹੈ ਕਿਉਂਕਿ ਆਖ਼ਰ ਗੁਰੂ ਹੀ ਵਿਕਾਰਾਂ ਤੋਂ ਬਾਹਰ ਕੱਢਦਾ ਹੈ।
ओथै सतिगुरु बेली होवै कढि लए अंती वार ॥
ਏਨਾ ਜੰਤਾ ਨੋ ਹੋਰ ਸੇਵਾ ਨਹੀ ਸਤਿਗੁਰੁ ਸਿਰਿ ਕਰਤਾਰ ॥੬॥
These beings should serve no other than the True Guru or the Creator Lord above the heads of all. ||6||
ਕਿਸੇ ਹੋਰ ਕਿਸਮ ਦੀ ਸੇਵਾ ਇਹਨਾਂ ਜੀਵਾਂ ਲਈ ਲਾਭਦਾਇਕ ਨਹੀਂ ਹੈ, ਅਕਾਲ ਪੁਰਖ ਦਾ ਭੇਜਿਆ ਹੋਇਆ ਸਤਿਗੁਰੂ ਹੀ ਜੀਵਾਂ ਦੇ ਸਿਰ ਉਤੇ ਹੱਥ ਰੱਖਦਾ ਹੈ ॥੬॥
एना जंता नो होर सेवा नही सतिगुरु सिरि करतार ॥६॥
ਸਲੋਕ ਮਃ ੩ ॥
Shalok, Third Mahalaa:
सलोक मः ३ ॥
ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ ॥
O rainbird, the One unto whom you call - everyone longs for that Lord.
ਹੇ ਬਿਰਹੀ ਜੀਵ! ਜਿਸ ਪ੍ਰਭੂ ਨੂੰ ਮਿਲਣ ਲਈ ਤੂੰ ਤਰਲੇ ਲੈ ਰਿਹਾ ਹੈਂ, ਉਸ ਨੂੰ ਮਿਲਣ ਲਈ ਹਰੇਕ ਜੀਵ ਲੋਚਦਾ ਹੈ,
बाबीहा जिस नो तू पूकारदा तिस नो लोचै सभु कोइ ॥
ਅਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ ॥
When He grants His Grace, it rains, and the forests and fields blossom forth in their greenery.
ਜਦੋਂ ਉਹ ਪ੍ਰਭੂ ਆਪ ਮਿਹਰ ਕਰ ਕੇ ('ਨਾਮ' ਦੀ) ਵਰਖਾ ਕਰੇਗਾ ਤਾਂ ਸਾਰੀ ਸ੍ਰਿਸ਼ਟੀ (ਸਾਰੀ ਬਨਸਪਤੀ) ਹਰੀ ਹੋ ਜਾਇਗੀ।
अपणी किरपा करि कै वससी वणु त्रिणु हरिआ होइ ॥
ਗੁਰ ਪਰਸਾਦੀ ਪਾਈਐ ਵਿਰਲਾ ਬੂਝੈ ਕੋਇ ॥
By Guru's Grace, He is found; only a rare few understand this.
ਕੋਈ ਵਿਰਲਾ ਬੰਦਾ ਸਮਝਦਾ ਹੈ ਕਿ ('ਨਾਮ-ਅੰਮ੍ਰਿਤੁ') ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
गुर परसादी पाईऐ विरला बूझै कोइ ॥
ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ ॥
Sitting down and standing up, meditate continually on Him, and be at peace forever and ever.
ਜੇ ਬੈਠਦੇ ਉੱਠਦੇ ਹਰ ਵੇਲੇ ਪ੍ਰਭੂ ਨੂੰ ਸਿਮਰੀਏ ਤਾਂ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ।
बहदिआ उठदिआ नित धिआईऐ सदा सदा सुखु होइ ॥
ਨਾਨਕ ਅੰਮ੍ਰਿਤੁ ਸਦ ਹੀ ਵਰਸਦਾ ਗੁਰਮੁਖਿ ਦੇਵੈ ਹਰਿ ਸੋਇ ॥੧॥
O Nanak, the Ambrosial Nectar rains down forever; the Lord gives it to the Gurmukh. ||1||
ਹੇ ਨਾਨਕ! ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਤਾਂ ਸਦਾ ਹੀ ਹੋ ਰਹੀ ਹੈ, ਪਰ ਉਹ ਪ੍ਰਭੂ ਇਹ ਦਾਤ ਉਸ ਮਨੁੱਖ ਨੂੰ ਦੇਂਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥
नानक अंम्रितु सद ही वरसदा गुरमुखि देवै हरि सोइ ॥१॥
ਮਃ ੩ ॥
Third Mahalaa:
मः ३ ॥
ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥
When the people of the world are suffering in pain, they call upon the Lord in loving prayer.
(ਜਦੋਂ) ਧਰਤੀ (ਮੀਂਹ ਖੁਣੋਂ) ਵਿਆਕੁਲ ਹੁੰਦੀ ਹੈ ਤੇ ਇਕ-ਮਨ ਹੋ ਕੇ ਅਰਜ਼ੋਈ ਕਰਦੀ ਹੈ ਤਾਂ ਸਦਾ-ਥਿਰ ਸੱਚਾ ਪ੍ਰਭੂ (ਇਸ ਅਰਜ਼ੋਈ ਨੂੰ) ਗਹੁ ਨਾਲ ਸੁਣਦਾ ਹੈ, ਤੇ,
कलमलि होई मेदनी अरदासि करे लिव लाइ ॥
ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ ॥
The True Lord naturally listens and hears and gives comfort.
ਸੁਤੇ ਹੀ ਆਪਣੇ ਸਦਾ ਦੇ ਬਣੇ ਸੁਭਾਉ ਅਨੁਸਾਰ (ਧਰਤੀ ਨੂੰ) ਧੀਰਜ ਦੇਂਦਾ ਹੈ;
सचै सुणिआ कंनु दे धीरक देवै सहजि सुभाइ ॥
ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥
He commands the god of rain, and the rain pours down in torrents.
ਇੰਦ੍ਰ ਨੂੰ ਹੁਕਮ ਕਰਦਾ ਹੈ, ਉਹ ਝੜੀ ਲਾ ਕੇ ਵਰਖਾ ਕਰਦਾ ਹੈ;
इंद्रै नो फुरमाइआ वुठा छहबर लाइ ॥
ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ ॥
Corn and wealth are produced in great abundance and prosperity; their value cannot be estimated.
ਬੇਅੰਤ ਅਨਾਜ (-ਰੂਪ) ਧਨ ਪੈਦਾ ਹੁੰਦਾ ਹੈ। (ਪ੍ਰਭੂ ਦੀ ਇਸ ਬਖ਼ਸ਼ਸ਼ ਦਾ) ਮੁੱਲ ਨਹੀਂ ਪਾਇਆ ਜਾ ਸਕਦਾ।
अनु धनु उपजै बहु घणा कीमति कहणु न जाइ ॥
ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥
O Nanak, praise the Naam, the Name of the Lord; He reaches out and gives sustenance to all beings.
ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ ਉਸ ਦਾ ਨਾਮ ਵਡਿਆਓ;
नानक नामु सलाहि तू सभना जीआ देदा रिजकु संबाहि ॥
ਜਿਤੁ ਖਾਧੈ ਸੁਖੁ ਊਪਜੈ ਫਿਰਿ ਦੂਖੁ ਨ ਲਾਗੈ ਆਇ ॥੨॥
Eating this, peace is produced, and the mortal never again suffers in pain. ||2||
ਇਸ ਨਾਮ-ਭੋਜਨ ਦੇ ਖਾਧਿਆਂ ਸੁਖ ਪੈਦਾ ਹੁੰਦਾ ਹੈ (ਸੁਖ ਭੀ ਐਸਾ ਕਿ) ਫਿਰ ਕਦੇ ਦੁੱਖ ਆ ਕੇ ਨਹੀਂ ਲੱਗਦਾ ॥੨॥
जितु खाधै सुखु ऊपजै फिरि दूखु न लागै आइ ॥२॥
ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ ॥
O Dear Lord, You are the Truest of the True. You blend those who are truthful into Your Own Being.
ਹੇ ਪ੍ਰਭੂ ਜੀ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਜੋ ਤੇਰਾ ਰੂਪ ਹੋ ਜਾਂਦਾ ਹੈ ਤੂੰ ਉਸ ਨੂੰ (ਆਪਣੇ ਵਿਚ) ਮਿਲਾ ਲੈਂਦਾ ਹੈਂ।
हरि जीउ सचा सचु तू सचे लैहि मिलाइ ॥
ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ ॥
Those caught in duality are on the side of duality; entrenched in falsehood, they cannot merge into the Lord.
ਜੋ ਮਨੁੱਖ ਮਾਇਆ ਵਿਚ ਲੱਗਾ ਹੋਇਆ ਹੈ ਉਸ ਦਾ (ਸੱਚ ਦੇ ਉਲਟ) ਦੂਜਾ ਪਾਸਾ ਹੈ (ਭਾਵ; ਉਹ ਦੂਜੇ ਪਾਸੇ, ਕੂੜ ਵਲ, ਜਾਂਦਾ ਹੈ; ਤੇ) ਕੂੜ ਦੀ ਰਾਹੀਂ (ਭਾਵ, ਕੂੜ ਵਿਚ ਲੱਗਿਆਂ) ਪ੍ਰਭੂ ਨਹੀਂ ਮਿਲਦਾ, ਪ੍ਰਭੂ ਨੂੰ ਮਿਲਿਆ ਨਹੀਂ ਜਾ ਸਕਦਾ।
दूजै दूजी तरफ है कूड़ि मिलै न मिलिआ जाइ ॥
ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ ॥
You Yourself unite, and You Yourself separate; You display Your Creative Omnipotence.
ਪ੍ਰਭੂ ਵਿਛੋੜੇ ਹੋਏ ਜੀਵ ਨੂੰ ਭੀ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ ਆਪਣੀ ਇਹ ਵਡਿਆਈ ਵਿਖਾਂਦਾ ਹੈ।
आपे जोड़ि विछोड़िऐ आपे कुदरति देइ दिखाइ ॥
ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ ॥
Attachment brings the sorrow of separation; the mortal acts in accordance with pre-ordained destiny.
(ਕੂੜ ਵਿਚ ਲੱਗੇ ਬੰਦੇ ਨੂੰ) ਮੋਹ ਚਿੰਤਾ ਵਿਛੋੜਾ ਵਿਆਪਦਾ ਹੈ ਉਹ (ਮੁੜ) ਉਹੀ ਕੰਮ ਕਰਦਾ ਜਾਂਦਾ ਹੈ ਜੋ ਪਿਛਲੇ ਕੀਤੇ ਅਨੁਸਾਰ (ਉਸ ਦੇ ਮੱਥੇ ਉਤੇ) ਲਿਖਿਆ ਹੈ;
मोहु सोगु विजोगु है पूरबि लिखिआ कमाइ ॥
ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵ ਲਾਇ ॥
I am a sacrifice to those who remain lovingly attached to the Lord's Feet.
ਜਿਹੜੇ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਿ ਰੱਖਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ;
हउ बलिहारी तिन कउ जो हरि चरणी रहै लिव लाइ ॥
ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ ॥
They are like the lotus which remains detached, floating upon the water.
ਪ੍ਰਭੂ ਨੇ ਅਜੇਹੀ ਬਣਤਰ ਬਣਾ ਰੱਖੀ ਹੈ (ਕਿ ਉਸ ਦੇ ਚਰਨਾਂ ਵਿਚ ਜੁੜਨ ਵਾਲੇ ਇਉਂ ਜਗਤ ਵਿਚ ਨਿਰਲੇਪ ਰਹਿੰਦੇ ਹਨ) ਜਿਵੇਂ ਪਾਣੀ ਵਿਚ ਕਉਲ ਫੁੱਲ ਅਛੋਹ ਰਹਿੰਦਾ ਹੈ।
जिउ जल महि कमलु अलिपतु है ऐसी बणत बणाइ ॥
ਸੇ ਸੁਖੀਏ ਸਦਾ ਸੋਹਣੇ ਜਿਨੑ ਵਿਚਹੁ ਆਪੁ ਗਵਾਇ ॥
They are peaceful and beautiful forever; they eradicate self-conceit from within.
ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦੇ ਹਨ ਉਹ ਸਦਾ ਸੁਖੀ ਰਹਿੰਦੇ ਹਨ ਤੇ ਸੋਹਣੇ ਲੱਗਦੇ ਹਨ (ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ)।
से सुखीए सदा सोहणे जिन विचहु आपु गवाइ ॥
ਤਿਨੑ ਸੋਗੁ ਵਿਜੋਗੁ ਕਦੇ ਨਹੀ ਜੋ ਹਰਿ ਕੈ ਅੰਕਿ ਸਮਾਇ ॥੭॥
They never suffer sorrow or separation; they are merged in the Being of the Lord. ||7||
ਜੋ ਪ੍ਰਭੂ ਦੀ ਗੋਦ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਕਦੇ ਚਿੰਤਾ ਤੇ ਵਿਛੋੜਾ ਵਿਆਪਦਾ ਨਹੀਂ ॥੭॥
तिन सोगु विजोगु कदे नही जो हरि कै अंकि समाइ ॥७॥
ਸਲੋਕ ਮਃ ੩ ॥
Shalok, Third Mahalaa:
सलोक मः ३ ॥
ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥
O Nanak, praise the Lord; everything is in His power.
ਹੇ ਨਾਨਕ! ਜਿਸ ਪ੍ਰਭੂ ਦੇ ਵੱਸ ਵਿਚ ਹਰੇਕ ਗੱਲ ਹੈ ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ;
नानक सो सालाहीऐ जिसु वसि सभु किछु होइ ॥
ਤਿਸੈ ਸਰੇਵਿਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥
Serve Him, O mortal beings; there is none other than Him.
ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ; ਹੇ ਬੰਦਿਓ! ਉਸ ਪ੍ਰਭੂ ਨੂੰ ਹੀ ਸਿਮਰੋ।
तिसै सरेविहु प्राणीहो तिसु बिनु अवरु न कोइ ॥
ਗੁਰਮੁਖਿ ਹਰਿ ਪ੍ਰਭੁ ਮਨਿ ਵਸੈ ਤਾਂ ਸਦਾ ਸਦਾ ਸੁਖੁ ਹੋਇ ॥
The Lord God abides within the mind of the Gurmukh, and then he is at peace, forever and ever.
(ਜੇ) ਗੁਰੂ ਦੀ ਰਾਹੀਂ ਹਰੀ-ਪ੍ਰਭੂ ਮਨ ਵਿਚ ਆ ਵੱਸੇ ਤਾਂ (ਮਨ ਵਿਚ) ਸਦਾ ਹੀ ਸੁਖ ਬਣਿਆ ਰਹਿੰਦਾ ਹੈ,
गुरमुखि हरि प्रभु मनि वसै तां सदा सदा सुखु होइ ॥
ਸਹਸਾ ਮੂਲਿ ਨ ਹੋਵਈ ਸਭ ਚਿੰਤਾ ਵਿਚਹੁ ਜਾਇ ॥
He is never cynical; all anxiety has been taken out from within him.
ਤੌਖ਼ਲਾ ਉੱਕਾ ਹੀ ਨਹੀਂ ਹੁੰਦਾ, ਸਾਰੀ ਚਿੰਤਾ ਮਨ ਵਿਚੋਂ ਨਿਕਲ ਜਾਂਦੀ ਹੈ,
सहसा मूलि न होवई सभ चिंता विचहु जाइ ॥
ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥
Whatever happens, happens naturally; no one has any say about it.
ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ ਉਹ ਰਜ਼ਾ ਵਿਚ ਹੋ ਰਿਹਾ ਹੀ ਦਿੱਸਦਾ ਹੈ ਉਸ ਉੱਤੇ ਕੋਈ ਇਤਰਾਜ਼ (ਮਨ ਵਿਚ) ਉੱਠਦਾ ਹੀ ਨਹੀਂ।
जो किछु होइ सु सहजे होइ कहणा किछू न जाइ ॥
ਸਚਾ ਸਾਹਿਬੁ ਮਨਿ ਵਸੈ ਤਾਂ ਮਨਿ ਚਿੰਦਿਆ ਫਲੁ ਪਾਇ ॥
When the True Lord abides in the mind, then the mind's desires are fulfilled.
ਜੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਆ ਵੱਸੇ ਤਾਂ ਮਨ ਵਿਚ ਚਿਤਵਿਆ ਹੋਇਆ (ਹਰੇਕ) ਫਲ ਹਾਸਲ ਹੁੰਦਾ ਹੈ।
सचा साहिबु मनि वसै तां मनि चिंदिआ फलु पाइ ॥
ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥
O Nanak, He Himself hears the words of those, whose accounts are in His Hands. ||1||
ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਲੇਖੇ ਵਿਚ ਲਿਖ ਲਿਆ ਹੈ (ਭਾਵ, ਜਿਨ੍ਹਾਂ ਉਤੇ ਮਿਹਰ ਦੀ ਨਜ਼ਰ ਕਰਦਾ ਹੈ) ਉਹਨਾਂ ਦੀ ਅਰਦਾਸ ਗਹੁ ਨਾਲ ਸੁਣਦਾ ਹੈ ॥੧॥
नानक तिन का आखिआ आपि सुणे जि लइअनु पंनै पाइ ॥१॥
ਮਃ ੩ ॥
Third Mahalaa:
मः ३ ॥
ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ ॥
The Ambrosial Nectar rains down continually; realize this through realization.
'ਅੰਮ੍ਰਿਤ' ਦੀ ਵਰਖਾ ਸਦਾ ਹੋ ਰਹੀ ਹੈ (ਪਰ ਇਸ ਭੇਤ ਨੂੰ) ਉਹੀ ਸਮਝਦੇ ਹਨ ਜੋ ਸਮਝਣ-ਜੋਗੇ ਹਨ;
अंम्रितु सदा वरसदा बूझनि बूझणहार ॥
ਗੁਰਮੁਖਿ ਜਿਨੑੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥
Those who, as Gurmukh, realize this, keep the Lord's Ambrosial Nectar enshrined within their hearts.
ਜਿਨ੍ਹਾਂ ਨੇ ਗੁਰੂ ਦੀ ਰਾਹੀਂ (ਇਹ ਭੇਤ) ਸਮਝ ਲਿਆ ਹੈ ਉਹ 'ਅੰਮ੍ਰਿਤ' ਹਿਰਦੇ ਵਿਚ ਸਾਂਭ ਰੱਖਦੇ ਹਨ;
गुरमुखि जिनी बुझिआ हरि अंम्रितु रखिआ उरि धारि ॥
ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥
They drink in the Lord's Ambrosial Nectar, and remain forever imbued with the Lord; they conquer egotism and thirsty desires.
ਉਹ ਮਨੁੱਖ ਹਉਮੈ ਤੇ (ਮਾਇਆ ਦੀ) ਤ੍ਰਿਸ਼ਨਾ ਮਿਟਾ ਕੇ, ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਸਦਾ 'ਅੰਮ੍ਰਿਤ' ਪੀਂਦੇ ਹਨ।
हरि अंम्रितु पीवहि सदा रंगि राते हउमै त्रिसना मारि ॥
ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥
The Name of the Lord is Ambrosial Nectar; the Lord showers His Grace, and it rains down.
(ਉਹ ਅੰਮ੍ਰਿਤ ਕੀਹ ਹੈ?) 'ਅੰਮ੍ਰਿਤ' ਪ੍ਰਭੂ ਦਾ 'ਨਾਮ' ਹੈ ਤੇ ਇਸ ਦੀ ਵਰਖਾ ਹੁੰਦੀ ਹੈ ਪ੍ਰਭੂ ਦੀ ਕਿਰਪਾ ਨਾਲ।
अंम्रितु हरि का नामु है वरसै किरपा धारि ॥
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥
O Nanak, the Gurmukh comes to behold the Lord, the Supreme Soul. ||2||
ਹੇ ਨਾਨਕ! ਸਭ ਵਿਚ ਵਿਆਪਕ ਮੁਰਾਰੀ ਪਰਮਾਤਮਾ ਸਤਿਗੁਰੂ ਦੀ ਰਾਹੀਂ ਨਜ਼ਰੀਂ ਆਉਂਦਾ ਹੈ ॥੨॥
नानक गुरमुखि नदरी आइआ हरि आतम रामु मुरारि ॥२॥
ਅਤੁਲੁ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ ਜਾਇ ॥
How can the unweighable be weighed? Without weighing Him, He cannot be obtained.
ਪਰਮਾਤਮਾ ਅਤੁੱਲ ਹੈ, ਉਸ ਦੇ ਸਾਰੇ ਗੁਣ ਜਾਚੇ ਨਹੀਂ ਜਾ ਸਕਦੇ; ਪਰ ਉਸ ਦੇ ਗੁਣਾਂ ਦੀ ਵਿਚਾਰ ਕਰਨ ਤੋਂ ਬਿਨਾ ਉਸ ਦੀ ਪ੍ਰਾਪਤੀ ਭੀ ਨਹੀਂ ਹੁੰਦੀ।
अतुलु किउ तोलीऐ विणु तोले पाइआ न जाइ ॥
ਗੁਰ ਕੈ ਸਬਦਿ ਵੀਚਾਰੀਐ ਗੁਣ ਮਹਿ ਰਹੈ ਸਮਾਇ ॥
Reflect on the Word of the Guru's Shabad, and immerse yourself in His Glorious Virtues.
ਪ੍ਰਭੂ ਦੇ ਗੁਣਾਂ ਦੀ ਵਿਚਾਰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੋ ਸਕਦੀ ਹੈ (ਜੋ ਮਨੁੱਖ ਵਿਚਾਰ ਕਰਦਾ ਹੈ ਉਹ) ਉਸ ਦੇ ਗੁਣਾਂ ਵਿਚ ਮਗਨ ਰਹਿੰਦਾ ਹੈ।
गुर कै सबदि वीचारीऐ गुण महि रहै समाइ ॥
ਅਪਣਾ ਆਪੁ ਆਪਿ ਤੋਲਸੀ ਆਪੇ ਮਿਲੈ ਮਿਲਾਇ ॥
He Himself weighs Himself; He unites in Union with Himself.
ਆਪਣੇ ਆਪ ਨੂੰ ਪ੍ਰਭੂ ਆਪ ਹੀ ਤੋਲ ਸਕਦਾ ਹੈ (ਭਾਵ, ਪ੍ਰਭੂ ਕਿਤਨਾ ਵੱਡਾ ਹੈ ਇਹ ਗੱਲ ਉਹ ਆਪ ਹੀ ਜਾਣਦਾ ਹੈ) ਉਹ ਆਪ ਹੀ (ਆਪਣੇ ਸੇਵਕਾਂ ਨੂੰ ਗੁਰੂ ਦਾ) ਮਿਲਾਇਆ ਮਿਲਦਾ ਹੈ।
अपणा आपु आपि तोलसी आपे मिलै मिलाइ ॥
ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥
His value cannot be estimated; nothing can be said about this.
ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ; (ਉਹ ਕੇਡਾ ਵੱਡਾ ਹੈ ਇਸ ਬਾਰੇ) ਕੋਈ ਗੱਲ ਆਖੀ ਨਹੀਂ ਜਾ ਸਕਦੀ।
तिस की कीमति ना पवै कहणा किछू न जाइ ॥
ਹਉ ਬਲਿਹਾਰੀ ਗੁਰ ਆਪਣੇ ਜਿਨਿ ਸਚੀ ਬੂਝ ਦਿਤੀ ਬੁਝਾਇ ॥
I am a sacrifice to my Guru; He has made me realize this true realization.
ਮੈਂ ਕੁਰਬਾਨ ਹਾਂ ਆਪਣੇ ਗੁਰੂ ਤੋਂ ਜਿਸ ਨੇ (ਮੈਨੂੰ ਸੱਚੀ ਸੂਝ ਦੇ ਦਿੱਤੀ ਹੈ)।
हउ बलिहारी गुर आपणे जिनि सची बूझ दिती बुझाइ ॥
ਜਗਤੁ ਮੁਸੈ ਅੰਮ੍ਰਿਤੁ ਲੁਟੀਐ ਮਨਮੁਖ ਬੂਝ ਨ ਪਾਇ ॥
The world has been deceived, and the Ambrosial Nectar is being plundered. The self-willed manmukh does not realize this.
(ਗੁਰੂ ਦੀ ਮੱਤ ਤੋਂ ਬਿਨਾ) ਜਗਤ ਠੱਗਿਆ ਜਾ ਰਿਹਾ ਹੈ, ਅੰਮ੍ਰਿਤ ਲੁਟਿਆ ਜਾ ਰਿਹਾ ਹੈ, ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਹ ਸਮਝ ਨਹੀਂ ਪੈਂਦੀ।
जगतु मुसै अंम्रितु लुटीऐ मनमुख बूझ न पाइ ॥
ਵਿਣੁ ਨਾਵੈ ਨਾਲਿ ਨ ਚਲਸੀ ਜਾਸੀ ਜਨਮੁ ਗਵਾਇ ॥
Without the Name, nothing will go along with him; he wastes his life, and departs.
ਪ੍ਰਭੂ ਦੇ ਨਾਮ ਤੋਂ ਬਿਨਾ (ਕੋਈ ਹੋਰ ਸ਼ੈ ਮਨੁੱਖ ਦੇ) ਨਾਲ ਨਹੀਂ ਜਾਇਗੀ (ਸੋ, 'ਨਾਮ' ਤੋਂ ਭੁੱਲਾ ਹੋਇਆ ਮਨੁੱਖ ਆਪਣਾ ਜਨਮ ਅਜਾਈਂ ਗਵਾ ਕੇ ਜਾਇਗਾ।
विणु नावै नालि न चलसी जासी जनमु गवाइ ॥
ਗੁਰਮਤੀ ਜਾਗੇ ਤਿਨੑੀ ਘਰੁ ਰਖਿਆ ਦੂਤਾ ਕਾ ਕਿਛੁ ਨ ਵਸਾਇ ॥੮॥
Those who follow the Guru's Teachings and remain awake and aware, preserve and protect the home of their heart; demons have no power against them. ||8||
ਜਿਹੜੇ ਮਨੁੱਖ ਗੁਰੂ ਦੀ ਮੱਤ ਲੈ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੇ ਹਨ ਉਹ ਆਪਣਾ ਘਰ (ਭਾਵ, ਆਪਣਾ ਸਰੀਰ, ਵਿਕਾਰਾਂ ਤੋਂ) ਬਚਾ ਰੱਖਦੇ ਹਨ, ਇਹਨਾਂ ਦੂਤਾਂ (ਵਿਕਾਰਾਂ) ਦਾ ਉਹਨਾਂ ਉਤੇ ਕੋਈ ਜ਼ੋਰ ਨਹੀਂ ਚਲਦਾ ॥੮॥
गुरमती जागे तिनी घरु रखिआ दूता का किछु न वसाइ ॥८॥
ਸਲੋਕ ਮਃ ੩ ॥
Shalok, Third Mahalaa:
सलोक मः ३ ॥
ਬਾਬੀਹਾ ਨਾ ਬਿਲਲਾਇ ਨਾ ਤਰਸਾਇ ਏਹੁ ਮਨੁ ਖਸਮ ਕਾ ਹੁਕਮੁ ਮੰਨਿ ॥
O rainbird, do not cry out. Do not let this mind of yours be so thirsty for a drop of water. Obey the Hukam, the Command of your Lord and Master,
ਹੇ ਪਪੀਹੇ! ਨਾਹ ਵਿਲਕ, ਆਪਣਾ ਮਨ ਨਾਹ ਤਰਸਾ ਤੇ ਮਾਲਕ ਦਾ ਹੁਕਮ ਮੰਨ (ਉਸ ਦੇ ਹੁਕਮ ਵਿਚ ਹੀ ਵਰਖਾ ਹੋਵੇਗੀ)।
बाबीहा ना बिललाइ ना तरसाइ एहु मनु खसम का हुकमु मंनि ॥
ਨਾਨਕ ਹੁਕਮਿ ਮੰਨਿਐ ਤਿਖ ਉਤਰੈ ਚੜੈ ਚਵਗਲਿ ਵੰਨੁ ॥੧॥
and your thirst shall be quenched. Your love for Him shall increase four-fold. ||1||
ਹੇ ਨਾਨਕ! ਪ੍ਰਭੂ ਦੀ ਰਜ਼ਾ ਵਿਚ ਟੁਰਿਆਂ ਹੀ (ਮਾਇਆ ਦੀ ਤ੍ਰੇਹ ਮਿਟਦੀ ਹੈ ਤੇ ਚੌਗੁਣਾ ਰੰਗ ਚੜ੍ਹਦਾ ਹੈ (ਭਾਵ, ਮਨ ਪੂਰੇ ਤੌਰ ਤੇ ਖਿੜਦਾ ਹੈ) ॥੧॥
नानक हुकमि मंनिऐ तिख उतरै चड़ै चवगलि वंनु ॥१॥
ਮਃ ੩ ॥
Third Mahalaa:
मः ३ ॥
ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥
O rainbird, your place is in the water; you move around in the water.
ਹੇ ਪਪੀਹੇ! ਪਾਣੀ ਵਿਚ ਤੂੰ ਵੱਸਦਾ ਹੈਂ, ਪਾਣੀ ਵਿਚ ਹੀ ਤੂੰ ਤੁਰਦਾ ਫਿਰਦਾ ਹੈਂ (ਭਾਵ, ਹੇ ਜੀਵ! ਸਰਬ ਵਿਆਪਕ ਹਰੀ ਵਿਚ ਹੀ ਤੂੰ ਜੀਉਂਦਾ ਵੱਸਦਾ ਹੈ)
बाबीहा जल महि तेरा वासु है जल ही माहि फिराहि ॥
ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ ॥
But you do not appreciate the water, and so you cry out.
ਪਰ ਉਸ ਪਾਣੀ ਦੀ ਤੈਨੂੰ ਕਦਰ ਨਹੀਂ, ਇਸ ਵਾਸਤੇ ਤੂੰ ਵਿਲਕ ਰਿਹਾ ਹੈਂ।
जल की सार न जाणही तां तूं कूकण पाहि ॥
ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥
In the water and on the land, it rains down in the ten directions. No place is left dry.
ਚਹੁੰ ਪਾਸੀਂ ਹੀ ਜਲਾਂ ਵਿਚ ਥਲਾਂ ਵਿਚ ਵਰਖਾ ਹੋ ਰਹੀ ਹੈ ਕੋਈ ਥਾਂ ਐਸਾ ਨਹੀਂ ਜਿਥੇ ਵਰਖਾ ਨਹੀਂ ਹੁੰਦੀ;
जल थल चहु दिसि वरसदा खाली को थाउ नाहि ॥
ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥
With so much rain, those who die of thirst are very unfortunate.
ਇਤਨੀ ਵਰਖਾ ਹੁੰਦਿਆਂ ਜੋ ਤਿਹਾਏ ਮਰ ਰਹੇ ਹਨ ਉਹਨਾਂ ਦੇ (ਚੰਗੇ) ਭਾਗ ਨਹੀਂ ਹਨ।
एतै जलि वरसदै तिख मरहि भाग तिना के नाहि ॥
ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ ॥੨॥
O Nanak, the Gurmukhs understand; the Lord abides within their minds. ||2||
ਹੇ ਨਾਨਕ! ਗੁਰੂ ਦੀ ਰਾਹੀਂ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ ਉਹਨਾਂ ਨੂੰ ਇਹ ਸੂਝ ਆਉਂਦੀ ਹੈ (ਕਿ ਪ੍ਰਭੂ ਹਰ ਥਾਂ ਵੱਸਦਾ ਹੈ) ॥੨॥
नानक गुरमुखि तिन सोझी पई जिन वसिआ मन माहि ॥२॥
ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ ॥
The Yogic Masters, celibates, Siddhas and spiritual teachers - none of them has found the limits of the Lord.
(ਹੇ ਪ੍ਰਭੂ!) ਨਾਥ, ਜਤੀ, ਪੁੱਗੇ ਹੋਏ ਜੋਗੀ, ਪੀਰ (ਕਈ ਹੋ ਗੁਜ਼ਰੇ ਹਨ, ਪਰ,) ਕਿਸੇ ਨੇ ਤੇਰਾ ਅੰਤ ਨਹੀਂ ਪਾਇਆ (ਭਾਵ, ਤੂੰ ਕਿਹੋ ਜਿਹਾ ਹੈਂ ਕਦੋਂ ਤੋਂ ਹੈਂ, ਕੇਡਾ ਹੈਂ-ਇਹ ਗੱਲ ਕੋਈ ਨਹੀਂ ਦੱਸ ਸਕਿਆ, ਕਈ ਜਤਨ ਕਰ ਚੁਕੇ)।
नाथ जती सिध पीर किनै अंतु न पाइआ ॥
ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ ॥
The Gurmukhs meditate on the Naam, and merge in You, O Lord.
ਗੁਰੂ ਦੀ ਸਿੱਖਿਆ ਉਤੇ ਤੁਰਨ ਵਾਲੇ ਮਨੁੱਖ (ਅਜੇਹੇ ਨਿਸਫਲ ਉੱਦਮ ਛੱਡ ਕੇ, ਕੇਵਲ ਤੇਰਾ) ਨਾਮ ਸਿਮਰ ਕੇ ਤੇਰੇ (ਚਰਨਾਂ ਵਿਚ) ਲੀਨ ਰਹਿੰਦੇ ਹਨ।
गुरमुखि नामु धिआइ तुझै समाइआ ॥
ਜੁਗ ਛਤੀਹ ਗੁਬਾਰੁ ਤਿਸ ਹੀ ਭਾਇਆ ॥
For thirty-six ages, God remained in utter darkness, as He pleased.
ਇਹ ਗੱਲ ਉਸ ਪ੍ਰਭੂ ਨੂੰ ਇਉਂ ਹੀ ਚੰਗੀ ਲੱਗੀ ਹੈ ਕਿ ਅਨੇਕਾਂ ਜੁਗ ਹਨੇਰਾ ਹੀ ਹਨੇਰਾ ਸੀ (ਭਾਵ, ਇਹ ਕਿਹਾ ਨਹੀਂ ਜਾ ਸਕਦਾ ਕਿ ਜਦੋਂ ਜਗਤ-ਰਚਨਾ ਨਹੀਂ ਸੀ ਹੋਈ ਤਦੋਂ ਕੀਹ ਸੀ);
जुग छतीह गुबारु तिस ही भाइआ ॥
ਜਲਾ ਬਿੰਬੁ ਅਸਰਾਲੁ ਤਿਨੈ ਵਰਤਾਇਆ ॥
The vast expanse of water swirled around.
ਫਿਰ ਭਿਆਨਕ ਜਲ ਹੀ ਜਲ-ਇਹ ਖੇਡ ਭੀ ਉਸੇ ਨੇ ਵਰਤਾਈ;
जला बिंबु असरालु तिनै वरताइआ ॥
ਨੀਲੁ ਅਨੀਲੁ ਅਗੰਮੁ ਸਰਜੀਤੁ ਸਬਾਇਆ ॥
The Creator of all is Infinite, Endless and Inaccessible.
ਤੇ, ਉਹ ਸਦਾ ਜੀਉਂਦਾ ਰਹਿਣ ਵਾਲਾ ਪ੍ਰਭੂ ਆਪ ਬੇਅੰਤ ਹੀ ਬੇਅੰਤ ਅਤੇ ਪਹੁੰਚ ਤੋਂ ਪਰੇ-
नीलु अनीलु अगंमु सरजीतु सबाइआ ॥
ਅਗਨਿ ਉਪਾਈ ਵਾਦੁ ਭੁਖ ਤਿਹਾਇਆ ॥
He formed fire and conflict, hunger and thirst.
(ਜਦੋਂ ਉਸ ਨੇ ਜਗਤ-ਰਚਨਾ ਕਰ ਦਿੱਤੀ, ਤਦੋਂ) ਤ੍ਰਿਸ਼ਨਾ ਦੀ ਅੱਗ, ਵਾਦ-ਵਿਵਾਦ ਤੇ ਭੁੱਖ ਤ੍ਰਿਹ ਭੀ ਉਸ ਨੇ ਆਪ ਹੀ ਪੈਦਾ ਕਰ ਦਿੱਤੇ।
अगनि उपाई वादु भुख तिहाइआ ॥
ਦੁਨੀਆ ਕੈ ਸਿਰਿ ਕਾਲੁ ਦੂਜਾ ਭਾਇਆ ॥
Death hangs over the heads of the people of the world, in the love of duality.
ਦੁਨੀਆ (ਭਾਵ, ਜੀਵਾਂ) ਦੇ ਸਿਰ ਉਤੇ ਮੌਤ (ਦਾ ਡਰ ਭੀ ਉਸੇ ਨੇ ਪੈਦਾ ਕੀਤਾ ਹੈ; ਕਿਉਂਕਿ ਇਹਨਾਂ ਨੂੰ) ਇਹ ਦੂਜਾ (ਭਾਵ, ਪ੍ਰਭੂ ਨੂੰ ਛੱਡ ਕੇ ਇਹ ਦਿੱਸਦਾ ਜਗਤ) ਪਿਆਰਾ ਲੱਗ ਰਿਹਾ ਹੈ।
दुनीआ कै सिरि कालु दूजा भाइआ ॥
ਰਖੈ ਰਖਣਹਾਰੁ ਜਿਨਿ ਸਬਦੁ ਬੁਝਾਇਆ ॥੯॥
The Savior Lord saves those who realize the Word of the Shabad. ||9||
ਪਰ, ਰੱਖਣ ਦੇ ਸਮਰੱਥ ਪ੍ਰਭੂ ਜਿਸ ਨੇ (ਗੁਰੂ ਦੀ ਰਾਹੀਂ) ਸ਼ਬਦ ਦੀ ਸੂਝ ਬਖ਼ਸ਼ੀ ਹੈ (ਇਹਨਾਂ ਅਗਨਿ, ਵਾਦ, ਭੁਖ, ਤ੍ਰਿਹ ਤੇ ਕਾਲ ਆਦਿਕ ਤੋਂ) ਰੱਖਦਾ ਭੀ ਆਪ ਹੀ ਹੈ ॥੯॥
रखै रखणहारु जिनि सबदु बुझाइआ ॥९॥
ਸਲੋਕ ਮਃ ੩ ॥
Shalok, Third Mahalaa:
सलोक मः ३ ॥
ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ ॥
This rain pours down on all; it rains down in accordance with God's Loving Will.
(ਪ੍ਰਭੂ ਦਾ ਨਾਮ-ਰੂਪ) ਇਹ ਜਲ (ਭਾਵ, ਮੀਂਹ) ਹਰ ਥਾਂ ਵੱਸ ਰਿਹਾ ਹੈ ਤੇ ਵਰ੍ਹਦਾ ਭੀ ਹੈ ਪ੍ਰੇਮ ਨਾਲ ਤੇ ਆਪਣੀ ਮੌਜ ਨਾਲ (ਭਾਵ, ਕਿਸੇ ਵਿਤਕਰੇ ਨਾਲ ਨਹੀਂ),
इहु जलु सभ तै वरसदा वरसै भाइ सुभाइ ॥
ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ ॥
Those trees become green and lush, which remain immersed in the Guru's Word.
ਪਰ, ਕੇਵਲ ਉਹੀ (ਜੀਵ-ਰੂਪ) ਰੁੱਖ ਹਰੇ ਹੁੰਦੇ ਹਨ ਜੋ ਗੁਰੂ ਦੇ ਸਨਮੁਖ ਹੋ ਕੇ (ਇਸ 'ਨਾਮ' ਵਰਖਾ ਵਿਚ) ਲੀਨ ਰਹਿੰਦੇ ਹਨ।
से बिरखा हरीआवले जो गुरमुखि रहे समाइ ॥
ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ ॥੧॥
O Nanak, by His Grace, there is peace; the pain of these creatures is gone. ||1||
ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸੁਖ ਪੈਦਾ ਹੁੰਦਾ ਹੈ ਤੇ ਇਹਨਾਂ ਜੀਵਾਂ ਦਾ ਦੁੱਖ ਦੂਰ ਹੁੰਦਾ ਹੈ ॥੧॥
नानक नदरी सुखु होइ एना जंता का दुखु जाइ ॥१॥
ਮਃ ੩ ॥
Third Mahalaa:
मः ३ ॥
ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ ॥
The night is wet with dew; lightning flashes, and the rain pours down in torrents.
(ਤਦੋਂ) ਸੁਹਾਵਣੀ ਰਾਤੇ (ਬੱਦਲ) ਚਮਕਦਾ ਹੈ ਤੇ ਝੜੀ ਲਾ ਕੇ ਵਰ੍ਹਦਾ ਹੈ,
भिंनी रैणि चमकिआ वुठा छहबर लाइ ॥
ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ ਜਾਂ ਸਹੁ ਕਰੇ ਰਜਾਇ ॥
Food and wealth are produced in abundance when it rains, if it is the Will of God.
ਜਦੋਂ ਪ੍ਰਭੂ ਨੂੰ ਭਾਉਂਦਾ ਹੈ। ਇਸ ਦੇ ਵੱਸਣ ਨਾਲ ਬੜਾ ਅੰਨ (-ਰੂਪ) ਧਨ ਪੈਦਾ ਹੁੰਦਾ ਹੈ।
जितु वुठै अनु धनु बहुतु ऊपजै जां सहु करे रजाइ ॥
ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆਂ ਜੁਗਤਿ ਸਮਾਇ ॥
Consuming it, the minds of His creatures are satisfied, and they adopt the lifestyle of the way.
ਇਸ ਧਨ ਦੇ ਵਰਤਣ ਨਾਲ ਮਨ ਰੱਜਦਾ ਹੈ ਤੇ ਜੀਵਾਂ ਵਿਚ ਜੀਊਣ ਦੀ ਜੁਗਤੀ ਆਉਂਦੀ ਹੈ (ਭਾਵ, ਅੰਨ ਖਾਧਿਆਂ ਜੀਵ ਜੀਊਂਦੇ ਹਨ)।
जितु खाधै मनु त्रिपतीऐ जीआं जुगति समाइ ॥
ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ ॥
This wealth is the play of the Creator Lord. Sometimes it comes, and sometimes it goes.
ਪਰ, ਇਹ (ਅੰਨ-ਰੂਪ) ਧਨ ਤਾਂ ਕਰਤਾਰ ਦਾ ਇਕ ਤਮਾਸ਼ਾ ਹੈ ਜੋ ਕਦੇ ਪੈਦਾ ਹੁੰਦਾ ਹੈ ਕਦੇ ਨਾਸ ਹੋ ਜਾਂਦਾ ਹੈ।
इहु धनु करते का खेलु है कदे आवै कदे जाइ ॥
ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ ॥
The Naam is the wealth of the spiritually wise. It is permeating and pervading forever.
ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦਿਆਂ ਲਈ ਪ੍ਰਭੂ ਦਾ ਨਾਮ ਹੀ ਧਨ ਹੈ ਜੋ ਸਦਾ ਟਿਕਿਆ ਰਹਿੰਦਾ ਹੈ।
गिआनीआ का धनु नामु है सद ही रहै समाइ ॥
ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ ॥੨॥
O Nanak, those who are blessed with His Glance of Grace receive this wealth. ||2||
ਹੇ ਨਾਨਕ! ਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਉਹਨਾਂ ਨੂੰ ਇਹ ਧਨ ਬਖ਼ਸ਼ਦਾ ਹੈ ॥੨॥
नानक जिन कउ नदरि करे तां इहु धनु पलै पाइ ॥२॥
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
He Himself does, and causes all to be done. Unto whom can I complain?
ਪ੍ਰਭੂ (ਸਭ ਕੁਝ) ਆਪ ਹੀ ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਆਪ ਹੀ ਕਰਾ ਰਿਹਾ ਹੈ (ਸੋ, ਇਸ ਅਗਨਿ, ਵਾਦੁ, ਭੁੱਖ, ਤ੍ਰੇਹ, ਕਾਲ ਆਦਿਕ ਬਾਰੇ) ਕਿਸੇ ਹੋਰ ਪਾਸ ਫ਼ਰਿਆਦ ਨਹੀਂ ਕੀਤੀ ਜਾ ਸਕਦੀ।
आपि कराए करे आपि हउ कै सिउ करी पुकार ॥
ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ ॥
He Himself calls the mortal beings to account; He Himself causes them to act.
(ਜੀਵਾਂ ਪਾਸੋਂ) ਆਪ ਹੀ (ਭੁੱਖ ਤ੍ਰਿਹ ਆਦਿਕ ਵਾਲੇ) ਕੰਮ ਕਰਾ ਰਿਹਾ ਹੈ ਤੇ (ਇਹਨਾਂ ਕੀਤੇ ਕੰਮਾਂ ਦਾ) ਲੇਖਾ ਭੀ ਆਪ ਹੀ ਮੰਗਦਾ ਹੈ।
आपे लेखा मंगसी आपि कराए कार ॥
ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ ॥
Whatever pleases Him happens. Only a fool issues commands.
ਮੂਰਖ ਜੀਵ (ਐਵੇਂ ਹੀ) ਹੈਂਕੜ ਵਿਖਾਂਦਾ ਹੈ (ਅਸਲ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।
जो तिसु भावै सो थीऐ हुकमु करे गावारु ॥
ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥
He Himself saves and redeems; He Himself is the Forgiver.
(ਇਹਨਾਂ ਅਗਨਿ ਭੁੱਖ ਆਦਿਕਾਂ ਤੋਂ) ਜੇ ਪ੍ਰਭੂ ਆਪ ਹੀ ਬਚਾਏ ਤਾਂ ਬਚੀਦਾ ਹੈ, ਇਹ ਬਖ਼ਸ਼ਸ਼ ਉਹ ਆਪ ਹੀ ਕਰਨ ਵਾਲਾ ਹੈ।
आपि छडाए छुटीऐ आपे बखसणहारु ॥
ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ ॥
He Himself sees, and He Himself hears; He gives His Support to all.
ਜੀਵਾਂ ਦੀ ਸੰਭਾਲ ਪ੍ਰਭੂ ਆਪ ਹੀ ਕਰਦਾ ਹੈ, ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣਦਾ ਹੈ ਤੇ ਹਰੇਕ ਜੀਵ ਨੂੰ ਆਸਰਾ ਦੇਂਦਾ ਹੈ।
आपे वेखै सुणे आपि सभसै दे आधारु ॥
ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ ॥
He alone is pervading and permeating all; He considers each and every one.
ਸਭ ਜੀਵਾਂ ਵਿਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਹਰੇਕ ਜੀਵ ਦਾ ਧਿਆਨ ਰੱਖਦਾ ਹੈ।
सभ महि एकु वरतदा सिरि सिरि करे बीचारु ॥
ਗੁਰਮੁਖਿ ਆਪੁ ਵੀਚਾਰੀਐ ਲਗੈ ਸਚਿ ਪਿਆਰੁ ॥
The Gurmukh reflects on the self, lovingly attached to the True Lord.
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਤੇ ਉਸ ਦਾ ਪਿਆਰ (ਇਹਨਾਂ ਭੁੱਖ ਤ੍ਰਿਹ ਆਦਿਕ ਵਾਲੇ ਪਦਾਰਥਾਂ ਦੇ ਥਾਂ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਬਣਦਾ ਹੈ।
गुरमुखि आपु वीचारीऐ लगै सचि पिआरु ॥
ਨਾਨਕ ਕਿਸ ਨੋ ਆਖੀਐ ਆਪੇ ਦੇਵਣਹਾਰੁ ॥੧੦॥
O Nanak, whom can we ask? He Himself is the Great Giver. ||10||
ਪਰ, ਹੇ ਨਾਨਕ! ਇਹ ਦਾਤ ਉਹ ਆਪ ਹੀ ਦੇਂਦਾ ਹੈ, ਕਿਸੇ ਹੋਰ ਅੱਗੇ ਕੁਝ ਕਿਹਾ ਨਹੀਂ ਜਾ ਸਕਦਾ ॥੧੦॥
नानक किस नो आखीऐ आपे देवणहारु ॥१०॥
ਸਲੋਕ ਮਃ ੩ ॥
Shalok, Third Mahalaa:
सलोक मः ३ ॥
ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ ॥
This world is a rainbird; let no one be deluded by doubt.
(ਲਫ਼ਜ਼ ਪਪੀਹਾ ਸੁਣ ਕੇ) ਮਤਾਂ ਕੋਈ ਭੁਲੇਖਾ ਖਾ ਜਾਏ, ਪਪੀਹਾ ਇਹ ਜਗਤ ਹੈ,
बाबीहा एहु जगतु है मत को भरमि भुलाइ ॥
ਇਹੁ ਬਾਬੀਂਹਾ ਪਸੂ ਹੈ ਇਸ ਨੋ ਬੂਝਣੁ ਨਾਹਿ ॥
This rainbird is an animal; it has no understanding at all.
ਇਹ ਪਪੀਹਾ (-ਜੀਵ) ਪਸ਼ੂ (-ਸੁਭਾਉ) ਹੈ, ਇਸ ਨੂੰ ਇਹ ਸਮਝ ਨਹੀਂ,
इहु बाबींहा पसू है इस नो बूझणु नाहि ॥
ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ ॥
The Name of the Lord is Ambrosial Nectar; drinking it in, thirst is quenched.
(ਕਿ) ਪਰਮਾਤਮਾ ਦਾ ਨਾਮ (ਐਸਾ) ਅੰਮ੍ਰਿਤ ਹੈ ਜਿਸ ਨੂੰ ਪੀਤਿਆਂ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ।
अंम्रितु हरि का नामु है जितु पीतै तिख जाइ ॥
ਨਾਨਕ ਗੁਰਮੁਖਿ ਜਿਨੑ ਪੀਆ ਤਿਨੑ ਬਹੁੜਿ ਨ ਲਾਗੀ ਆਇ ॥੧॥
O Nanak, those Gurmukhs who drink it in shall never again be afflicted by thirst. ||1||
ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਗੁਰੂ ਦੇ ਸਨਮੁਖ ਹੋ ਕੇ (ਨਾਮ-ਅੰਮ੍ਰਿਤ) ਪੀਤਾ ਹੈ ਉਹਨਾਂ ਨੂੰ ਮੁੜ ਕੇ (ਮਾਇਆ ਦੀ) ਤ੍ਰੇਹ ਨਹੀਂ ਲੱਗਦੀ ॥੧॥
नानक गुरमुखि जिन पीआ तिन बहुड़ि न लागी आइ ॥१॥
ਮਃ ੩ ॥
Third Mahalaa:
मः ३ ॥
ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ॥
Malaar is a calming and soothing raga; meditating on the Lord brings peace and tranquility.
(ਭਾਵੇਂ) 'ਮਲਾਰ' ਠੰਢਾ ਰਾਗ ਹੈ (ਭਾਵ, ਠੰਢ ਪਾਣ ਵਾਲਾ ਹੈ), ਪਰ (ਅਸਲ) ਸ਼ਾਂਤੀ ਤਾਂ ਹੀ ਹੁੰਦੀ ਹੈ ਜੇ (ਇਸ ਰਾਗ ਦੀ ਰਾਹੀਂ) ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ।
मलारु सीतल रागु है हरि धिआइऐ सांति होइ ॥
ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ ॥
When the Dear Lord grants His Grace, then the rain falls on all the people of the world.
ਜੇ ਪ੍ਰਭੂ ਆਪਣੀ ਦਇਆ ਕਰੇ ਤਾਂ (ਇਹ ਸ਼ਾਂਤੀ) ਸਾਰੇ ਜਗਤ ਵਿਚ (ਇਉਂ) ਵਰਤੇ,
हरि जीउ अपणी क्रिपा करे तां वरतै सभ लोइ ॥
ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ ॥
From this rain, all creatures find the ways and means to live, and the earth is embellished.
ਜਿਵੇਂ ਮੀਂਹ ਪਿਆਂ ਜੀਵਾਂ ਵਿਚ ਜੀਵਨ-ਜੁਗਤੀ (ਭਾਵ, ਸੱਤਿਆ) ਆਉਂਦੀ ਹੈ ਅਤੇ ਧਰਤੀ ਨੂੰ ਹੀ ਹਰਿਆਵਲ ਰੂਪ ਸੁਹੱਪਣ ਮਿਲ ਜਾਂਦਾ ਹੈ।
वुठै जीआ जुगति होइ धरणी नो सीगारु होइ ॥
ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ ॥
O Nanak, this world is all water; everything came from water.
ਹੇ ਨਾਨਕ! (ਅਸਲ ਵਿਚ) ਇਹ ਜਗਤ ਪਰਮਾਤਮਾ ਦਾ ਰੂਪ ਹੈ (ਕਿਉਂਕਿ) ਹਰੇਕ ਜੀਵ ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ;
नानक इहु जगतु सभु जलु है जल ही ते सभ कोइ ॥
ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ ॥੨॥
By Guru's Grace, a rare few realize the Lord; such humble beings are liberated forever. ||2||
ਪਰ ਕੋਈ ਵਿਰਲਾ ਬੰਦਾ (ਇਹ ਗੱਲ) ਗੁਰੂ ਦੀ ਮਿਹਰ ਨਾਲ ਸਮਝਦਾ ਹੈ (ਤੇ ਜੋ ਸਮਝ ਲੈਂਦਾ ਹੈ) ਉਹ ਮਨੁੱਖ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ॥੨॥
गुर परसादी को विरला बूझै सो जनु मुकतु सदा होइ ॥२॥
ਸਚਾ ਵੇਪਰਵਾਹੁ ਇਕੋ ਤੂ ਧਣੀ ॥
O True and Independent Lord God, You alone are my Lord and Master.
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਵੇਪਰਵਾਹ (ਬੇ-ਮੁਥਾਜ) ਮਾਲਕ ਹੈ;
सचा वेपरवाहु इको तू धणी ॥
ਤੂ ਸਭੁ ਕਿਛੁ ਆਪੇ ਆਪਿ ਦੂਜੇ ਕਿਸੁ ਗਣੀ ॥
You Yourself are everything; who else is of any account?
ਤੂੰ ਆਪ ਹੀ ਸਭ ਕੁਝ (ਕਰਨ ਕਰਾਨ ਜੋਗਾ) ਹੈਂ, ਕੇਹੜੇ ਦੂਜੇ ਨੂੰ ਮੈਂ ਤੇਰੇ ਵਰਗਾ ਮਿਥਾਂ?
तू सभु किछु आपे आपि दूजे किसु गणी ॥
ਮਾਣਸ ਕੂੜਾ ਗਰਬੁ ਸਚੀ ਤੁਧੁ ਮਣੀ ॥
False is the pride of man. True is Your glorious greatness.
(ਦੁਨੀਆ ਦੀ ਕਿਸੇ ਵਡਿਆਈ ਨੂੰ ਪ੍ਰਾਪਤ ਕਰ ਕੇ) ਮਨੁੱਖ ਦਾ (ਕੋਈ) ਅਹੰਕਾਰ ਕਰਨਾ ਵਿਅਰਥ ਹੈ ਤੇਰੀ ਵਡਿਆਈ ਹੀ ਸਦਾ ਕਾਇਮ ਰਹਿਣ ਵਾਲੀ ਹੈ;
माणस कूड़ा गरबु सची तुधु मणी ॥
ਆਵਾ ਗਉਣੁ ਰਚਾਇ ਉਪਾਈ ਮੇਦਨੀ ॥
Coming and going in reincarnation, the beings and species of the world came into being.
ਤੂੰ ਹੀ 'ਜਨਮ ਮਰਨ' (ਦੀ ਮਰਯਾਦਾ) ਬਣਾ ਕੇ ਸ੍ਰਿਸ਼ਟੀ ਪੈਦਾ ਕੀਤੀ ਹੈ।
आवा गउणु रचाइ उपाई मेदनी ॥
ਸਤਿਗੁਰੁ ਸੇਵੇ ਆਪਣਾ ਆਇਆ ਤਿਸੁ ਗਣੀ ॥
But if the mortal serves his True Guru, his coming into the world is judged to be worthwhile.
ਜਿਹੜਾ ਮਨੁੱਖ ਆਪਣੇ ਗੁਰੂ ਦੇ ਕਹੇ ਉਤੇ ਤੁਰਦਾ ਹੈ ਉਸ ਦਾ (ਜਗਤ ਵਿਚ) ਆਉਣਾ ਸਫਲ ਹੈ।
सतिगुरु सेवे आपणा आइआ तिसु गणी ॥
ਜੇ ਹਉਮੈ ਵਿਚਹੁ ਜਾਇ ਤ ਕੇਹੀ ਗਣਤ ਗਣੀ ॥
And if he eradicates egotism from within himself, then how can he be judged?
ਜੇ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਤਾਂ (ਤ੍ਰਿਸ਼ਨਾ ਆਦਿਕ ਦੇ ਅਧੀਨ ਹੋ ਕੇ) ਤੌਖ਼ਲੇ ਕਰਨ ਦੀ ਲੋੜ ਨਹੀਂ ਰਹਿ ਜਾਂਦੀ।
जे हउमै विचहु जाइ त केही गणत गणी ॥
ਮਨਮੁਖ ਮੋਹਿ ਗੁਬਾਰਿ ਜਿਉ ਭੁਲਾ ਮੰਝਿ ਵਣੀ ॥
The self-willed manmukh is lost in the darkness of emotional attachment, like the man lost in the wilderness.
(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੋਹ-ਰੂਪ ਹਨੇਰੇ ਵਿਚ (ਇਉਂ) ਭਟਕ ਰਿਹਾ ਹੈ, ਜਿਵੇਂ (ਰਾਹੋਂ) ਭੁੱਲਾ ਹੋਇਆ ਮਨੁੱਖ ਜੰਗਲਾਂ ਵਿਚ (ਭਟਕਦਾ ਹੈ)।
मनमुख मोहि गुबारि जिउ भुला मंझि वणी ॥
ਕਟੇ ਪਾਪ ਅਸੰਖ ਨਾਵੈ ਇਕ ਕਣੀ ॥੧੧॥
Countless sins are erased, by even a tiny particle of the Lord's Name. ||11||
ਪ੍ਰਭੂ ਆਪਣੇ 'ਨਾਮ' ਦਾ ਇਕ ਕਿਣਕਾ ਦੇ ਕੇ ਬੇਅੰਤ ਪਾਪ ਕੱਟ ਦੇਂਦਾ ਹੈ ॥੧੧॥
कटे पाप असंख नावै इक कणी ॥११॥
ਸਲੋਕ ਮਃ ੩ ॥
Shalok, Third Mahalaa:
सलोक मः ३ ॥
ਬਾਬੀਹਾ ਖਸਮੈ ਕਾ ਮਹਲੁ ਨ ਜਾਣਹੀ ਮਹਲੁ ਦੇਖਿ ਅਰਦਾਸਿ ਪਾਇ ॥
O rainbird, you do not know the Mansion of your Lord and Master's Presence. Offer your prayers to see this Mansion.
ਹੇ (ਜੀਵ) ਪਪੀਹੇ! ਤੂੰ ਆਪਣੇ ਮਾਲਕ ਦਾ ਘਰ ਨਹੀਂ ਜਾਣਦਾ (ਤਾਹੀਂਏ ਮਾਇਆ ਦੀ ਤ੍ਰਿਸ਼ਨਾ ਨਾਲ ਆਤੁਰ ਹੋ ਰਿਹਾ ਹੈਂ), (ਮਾਲਕ ਦਾ) ਘਰ ਵੇਖਣ ਲਈ ਅਰਜ਼ੋਈ ਕਰ।
बाबीहा खसमै का महलु न जाणही महलु देखि अरदासि पाइ ॥
ਆਪਣੈ ਭਾਣੈ ਬਹੁਤਾ ਬੋਲਹਿ ਬੋਲਿਆ ਥਾਇ ਨ ਪਾਇ ॥
You speak as you please, but your speech is not accepted.
(ਜਿਤਨਾ ਚਿਰ) ਤੂੰ ਆਪਣੇ (ਮਨ ਦੀ) ਮਰਜ਼ੀ ਪਿੱਛੇ ਤੁਰ ਕੇ ਬਹੁਤਾ ਬੋਲਦਾ ਹੈਂ, ਇਹ ਬੋਲਣਾ ਪ੍ਰਵਾਨ ਨਹੀਂ ਹੁੰਦਾ।
आपणै भाणै बहुता बोलहि बोलिआ थाइ न पाइ ॥
ਖਸਮੁ ਵਡਾ ਦਾਤਾਰੁ ਹੈ ਜੋ ਇਛੇ ਸੋ ਫਲ ਪਾਇ ॥
Your Lord and Master is the Great Giver; whatever you desire, you shall receive from Him.
(ਹੇ ਜੀਵ!) ਮਾਲਕ ਬੜੀਆਂ ਬਖ਼ਸ਼ਸ਼ਾਂ ਕਰਨ ਵਾਲਾ ਹੈ (ਉਸ ਦੇ ਦਰ ਤੇ ਪਿਆਂ) ਜੋ ਮੰਗੀਏ ਸੋ ਮਿਲ ਜਾਂਦਾ ਹੈ।
खसमु वडा दातारु है जो इछे सो फल पाइ ॥
ਬਾਬੀਹਾ ਕਿਆ ਬਪੁੜਾ ਜਗਤੈ ਕੀ ਤਿਖ ਜਾਇ ॥੧॥
Not only the thirst of the poor rainbird, but the thirst of the whole world is quenched. ||1||
ਇਹ (ਜੀਵ) ਪਪੀਹਾ ਵਿਚਾਰਾ ਕੀਹ ਹੈ? (ਪ੍ਰਭੂ ਦੇ ਦਰ ਤੇ ਅਰਜ਼ੋਈ ਕੀਤਿਆਂ) ਸਾਰੇ ਜਗਤ ਦੀ (ਮਾਇਆ ਦੀ) ਤ੍ਰੇਹ ਮਿਟ ਜਾਂਦੀ ਹੈ ॥੧॥
बाबीहा किआ बपुड़ा जगतै की तिख जाइ ॥१॥
ਮਃ ੩ ॥
Third Mahalaa:
मः ३ ॥
ਬਾਬੀਹਾ ਭਿੰਨੀ ਰੈਣਿ ਬੋਲਿਆ ਸਹਜੇ ਸਚਿ ਸੁਭਾਇ ॥
The night is wet with dew; the rainbird sings the True Name with intuitive ease.
(ਜਦੋਂ) (ਜੀਵ-) ਪਪੀਹਾ ਅੰਮ੍ਰਿਤ ਵੇਲੇ ਅਡੋਲ ਅਵਸਥਾ ਵਿਚ ਪ੍ਰਭੂ-ਚਰਨਾਂ ਵਿਚ ਜੁੜ ਕੇ (ਜੁੜੇ) ਮਨ ਦੀ ਮੌਜ ਨਾਲ ਅਰਜ਼ੋਈ ਕਰਦਾ ਹੈ,
बाबीहा भिंनी रैणि बोलिआ सहजे सचि सुभाइ ॥
ਇਹੁ ਜਲੁ ਮੇਰਾ ਜੀਉ ਹੈ ਜਲ ਬਿਨੁ ਰਹਣੁ ਨ ਜਾਇ ॥
This water is my very soul; without water, I cannot survive.
ਕਿ ਪ੍ਰਭੂ ਦਾ ਨਾਮ ਮੇਰੀ ਜਿੰਦ ਹੈ, 'ਨਾਮ' ਤੋਂ ਬਿਨਾ ਮੈਂ ਜੀਊ ਨਹੀਂ ਸਕਦਾ,
इहु जलु मेरा जीउ है जल बिनु रहणु न जाइ ॥
ਗੁਰ ਸਬਦੀ ਜਲੁ ਪਾਈਐ ਵਿਚਹੁ ਆਪੁ ਗਵਾਇ ॥
Through the Word of the Guru's Shabad, this water is obtained, and egotism is eradicated from within.
(ਤਾਂ ਇਸ ਤਰ੍ਹਾਂ) ਮਨ ਵਿਚੋਂ ਆਪਾ-ਭਾਵ ਗਵਾ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਨਾਮ-ਅੰਮ੍ਰਿਤ ਮਿਲਦਾ ਹੈ।
गुर सबदी जलु पाईऐ विचहु आपु गवाइ ॥
ਨਾਨਕ ਜਿਸੁ ਬਿਨੁ ਚਸਾ ਨ ਜੀਵਦੀ ਸੋ ਸਤਿਗੁਰਿ ਦੀਆ ਮਿਲਾਇ ॥੨॥
O Nanak, I cannot live without Him, even for a moment; the True Guru has led me to meet Him. ||2||
ਹੇ ਨਾਨਕ! ਜਿਸ ਪ੍ਰਭੂ ਤੋਂ ਬਿਨਾ ਇਕ ਪਲਕ ਭਰ ਭੀ ਜੀਵਿਆ ਨਹੀਂ ਜਾ ਸਕਦਾ, ਸਤਿਗੁਰੂ ਨੇ (ਅਰਜ਼ੋਈ ਕਰਨ ਵਾਲੇ ਨੂੰ) ਉਹ ਪ੍ਰਭੂ ਮਿਲਾ ਦਿੱਤਾ ਹੈ (ਭਾਵ, ਮਿਲਾ ਦੇਂਦਾ ਹੈ) ॥੨॥
नानक जिसु बिनु चसा न जीवदी सो सतिगुरि दीआ मिलाइ ॥२॥
ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥
There are countless worlds and nether regions; I cannot calculate their number.
(ਇਸ ਸ੍ਰਿਸ਼ਟੀ ਦੇ) ਬੇਅੰਤ ਧਰਤੀਆਂ ਤੇ ਪਾਤਾਲ ਹਨ, ਮੈਥੋਂ ਗਿਣੇ ਨਹੀਂ ਜਾ ਸਕਦੇ।
खंड पताल असंख मै गणत न होई ॥
ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥
You are the Creator, the Lord of the Universe; You create it, and You destroy it.
(ਹੇ ਪ੍ਰਭੂ!) ਤੂੰ (ਇਸ ਸ੍ਰਿਸ਼ਟੀ ਨੂੰ) ਪੈਦਾ ਕਰਨ ਵਾਲਾ ਹੈਂ ਤੂੰ ਹੀ ਇਸ ਦੀ ਸਾਰ ਲੈਣ ਵਾਲਾ ਹੈਂ, ਤੂੰ ਹੀ ਪੈਦਾ ਕੀਤੀ ਹੈ ਤੂੰ ਹੀ ਨਾਸ ਕਰਦਾ ਹੈਂ।
तू करता गोविंदु तुधु सिरजी तुधै गोई ॥
ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ ॥
The 8.4 million species of beings issued forth from You.
ਸ੍ਰਿਸ਼ਟੀ ਦੀ ਚੌਰਾਸੀ ਲਖ ਜੂਨ ਤੈਥੋਂ ਹੀ ਪੈਦਾ ਹੋਈ ਹੈ।
लख चउरासीह मेदनी तुझ ही ते होई ॥
ਇਕਿ ਰਾਜੇ ਖਾਨ ਮਲੂਕ ਕਹਹਿ ਕਹਾਵਹਿ ਕੋਈ ॥
Some are called kings, emperors and nobles.
(ਇਥੇ) ਕਈ ਆਪਣੇ ਆਪ ਨੂੰ ਰਾਜੇ ਖ਼ਾਨ ਤੇ ਮਲਕ ਆਖਦੇ ਹਨ ਤੇ ਅਖਵਾਂਦੇ ਹਨ,
इकि राजे खान मलूक कहहि कहावहि कोई ॥
ਇਕਿ ਸਾਹ ਸਦਾਵਹਿ ਸੰਚਿ ਧਨੁ ਦੂਜੈ ਪਤਿ ਖੋਈ ॥
Some claim to be bankers and accumulate wealth, but in duality they lose their honor.
ਕਈ ਧਨ ਇਕੱਠਾ ਕਰ ਕੇ (ਆਪਣੇ ਆਪ ਨੂੰ) ਸ਼ਾਹ ਸਦਾਂਦੇ ਹਨ, (ਪਰ) ਇਸ ਦੂਜੇ ਮੋਹ ਵਿਚ ਪੈ ਕੇ ਇੱਜ਼ਤ ਗਵਾ ਲੈਂਦੇ ਹਨ।
इकि साह सदावहि संचि धनु दूजै पति खोई ॥
ਇਕਿ ਦਾਤੇ ਇਕ ਮੰਗਤੇ ਸਭਨਾ ਸਿਰਿ ਸੋਈ ॥
Some are givers, and some are beggars; God is above the heads of all.
ਇਥੇ ਕਈ ਦਾਤੇ ਹਨ ਕਈ ਮੰਗਤੇ ਹਨ (ਪਰ ਕੀਹ ਦਾਤੇ ਤੇ ਕੀਹ ਮੰਗਤੇ) ਸਭਨਾਂ ਦੇ ਸਿਰ ਉਤੇ ਉਹ ਪ੍ਰਭੂ ਹੀ ਖਸਮ ਹੈ।
इकि दाते इक मंगते सभना सिरि सोई ॥
ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ ॥
Without the Name, they are vulgar, dreadful and wretched.
(ਭਾਵੇਂ ਰਾਜੇ ਸਦਾਣ ਭਾਵੇਂ ਸ਼ਾਹ ਅਖਵਾਣ) ਪ੍ਰਭੂ ਦੇ ਨਾਮ ਤੋਂ ਬਿਨਾ ਜੀਵ (ਮਾਨੋ) ਬਹੁ-ਰੂਪੀਏ ਹਨ (ਧਰਤੀ ਇਹਨਾਂ ਦੇ ਭਾਰ ਨਾਲ) ਭੈ-ਭੀਤ ਹੋਈ ਹੋਈ ਹੈ।
विणु नावै बाजारीआ भीहावलि होई ॥
ਕੂੜ ਨਿਖੁਟੇ ਨਾਨਕਾ ਸਚੁ ਕਰੇ ਸੁ ਹੋਈ ॥੧੨॥
Falsehood shall not last, O Nanak; whatever the True Lord does, comes to pass. ||12||
ਹੇ ਨਾਨਕ! (ਇਹ ਰਾਜੇ ਤੇ ਸ਼ਾਹੂਕਾਰ ਆਦਿਕ) ਕੂੜ ਦੇ ਸੌਦੇ ਮੁੱਕ ਜਾਂਦੇ ਹਨ (ਭਾਵ ਤ੍ਰਿਸ਼ਨਾ-ਅਧੀਨ ਹੋ ਕੇ ਰਾਜ ਧਨ ਆਦਿਕ ਦਾ ਮਾਣ ਕੂੜਾ ਹੈ) ਜੋ ਕੁਝ ਸਦਾ-ਥਿਰ ਰਹਿਣ ਵਾਲਾ ਪ੍ਰਭੂ ਕਰਦਾ ਹੈ ਉਹੀ ਹੈ ॥੧੨॥
कूड़ निखुटे नानका सचु करे सु होई ॥१२॥
ਸਲੋਕ ਮਃ ੩ ॥
Shalok, Third Mahalaa:
सलोक मः ३ ॥
ਬਾਬੀਹਾ ਗੁਣਵੰਤੀ ਮਹਲੁ ਪਾਇਆ ਅਉਗਣਵੰਤੀ ਦੂਰਿ ॥
O rainbird, the virtuous soul-bride attains the Mansion of her Lord's Presence; the unworthy, unvirtuous one is far away.
ਹੇ (ਜੀਵ-) ਪਪੀਹੇ! ਗੁਣਾਂ ਵਾਲੀ (ਜੀਵ-ਇਸਤ੍ਰੀ) ਨੂੰ ਰੱਬ ਦਾ ਘਰ ਲੱਭ ਪੈਂਦਾ ਹੈ, ਪਰ ਅਉਗਣਿਆਰੀ ਉਸ ਤੋਂ ਵਿਥ ਤੇ ਰਹਿੰਦੀ ਹੈ।
बाबीहा गुणवंती महलु पाइआ अउगणवंती दूरि ॥
ਅੰਤਰਿ ਤੇਰੈ ਹਰਿ ਵਸੈ ਗੁਰਮੁਖਿ ਸਦਾ ਹਜੂਰਿ ॥
Deep within your inner being, the Lord abides. The Gurmukh beholds Him ever-present.
ਹੇ (ਜੀਵ-) ਪਪੀਹੇ! ਤੇਰੇ ਅੰਦਰ ਹੀ ਰੱਬ ਵੱਸਦਾ ਹੈ, ਗੁਰੂ ਦੇ ਸਨਮੁਖ ਹੋਇਆਂ ਸਦਾ ਅੰਗ-ਸੰਗ ਦਿੱਸਦਾ ਹੈ।
अंतरि तेरै हरि वसै गुरमुखि सदा हजूरि ॥
ਕੂਕ ਪੁਕਾਰ ਨ ਹੋਵਈ ਨਦਰੀ ਨਦਰਿ ਨਿਹਾਲ ॥
When the Lord bestows His Glance of Grace, the mortal no longer weeps and wails.
(ਗੁਰੂ ਦੀ ਸਰਨ ਪਿਆਂ) ਕਿਸੇ ਕੂਕ ਪੁਕਾਰ ਦੀ ਲੋੜ ਨਹੀਂ ਰਹਿੰਦੀ, ਮੇਹਰਾਂ ਦੇ ਸਾਂਈ ਦੀ ਮਿਹਰ ਦੀ ਨਜ਼ਰ ਨਾਲ ਨਿਹਾਲ ਹੋ ਜਾਈਦਾ ਹੈ।
कूक पुकार न होवई नदरी नदरि निहाल ॥
ਨਾਨਕ ਨਾਮਿ ਰਤੇ ਸਹਜੇ ਮਿਲੇ ਸਬਦਿ ਗੁਰੂ ਕੈ ਘਾਲ ॥੧॥
O Nanak, those who are imbued with the Naam intuitively merge with the Lord; they practice the Word of the Guru's Shabad. ||1||
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਬੰਦੇ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਘਾਲ ਕਮਾਈ ਕਰ ਕੇ ਆਤਮਕ ਅਡੋਲਤਾ ਵਿਚ ਟਿਕੇ ਰਹਿ ਕੇ ਉਸ ਨੂੰ ਮਿਲ ਪੈਂਦੇ ਹਨ ॥੧॥
नानक नामि रते सहजे मिले सबदि गुरू कै घाल ॥१॥
ਮਃ ੩ ॥
Third Mahalaa:
मः ३ ॥
ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥
The rainbird prays: O Lord, grant Your Grace, and bless me with the gift of the life of the soul.
(ਜਦੋਂ) (ਜੀਵ-) ਪਪੀਹਾ (ਪ੍ਰਭੂ ਅੱਗੇ) ਬੇਨਤੀ ਕਰਦਾ ਹੈ ਕਿ-(ਹੇ ਪ੍ਰਭੂ!) ਮਿਹਰ ਕਰ ਕੇ ਮੈਨੂੰ ਜੀਵਨ- ਦਾਤ ਬਖ਼ਸ਼;
बाबीहा बेनती करे करि किरपा देहु जीअ दान ॥
ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥
Without the water, my thirst is not quenched, and my breath of life is ended and gone.
ਤੇਰੇ ਨਾਮ-ਅੰਮ੍ਰਿਤ ਤੋਂ ਬਿਨਾ (ਮੇਰੀ) ਤ੍ਰਿਸ਼ਨਾ ਨਹੀਂ ਮੁੱਕਦੀ, (ਤੇਰੇ ਨਾਮ ਤੋਂ ਬਿਨਾ) ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ।
जल बिनु पिआस न ऊतरै छुटकि जांहि मेरे प्रान ॥
ਤੂ ਸੁਖਦਾਤਾ ਬੇਅੰਤੁ ਹੈ ਗੁਣਦਾਤਾ ਨੇਧਾਨੁ ॥
You are the Giver of peace, O Infinite Lord God; You are the Giver of the treasure of virtue.
ਤੂੰ ਸੁਖ ਦੇਣ ਵਾਲਾ ਹੈਂ, ਤੂੰ ਬੇਅੰਤ ਹੈਂ, ਤੂੰ ਗੁਣ ਬਖ਼ਸ਼ਣ ਵਾਲਾ ਹੈ; ਤੇ ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ-
तू सुखदाता बेअंतु है गुणदाता नेधानु ॥
ਨਾਨਕ ਗੁਰਮੁਖਿ ਬਖਸਿ ਲਏ ਅੰਤਿ ਬੇਲੀ ਹੋਇ ਭਗਵਾਨੁ ॥੨॥
O Nanak, the Gurmukh is forgiven; in the end, the Lord God shall be your only friend. ||2||
ਹੇ ਨਾਨਕ! (ਇਹ ਬੇਨਤੀ ਸੁਣ ਕੇ) ਭਗਵਾਨ ਗੁਰੂ ਦੇ ਸਨਮੁਖ ਹੋਏ ਮਨੁੱਖ ਉਤੇ ਮਿਹਰ ਕਰਦਾ ਹੈ ਤੇ ਅੰਤ ਸਮੇ ਉਸ ਦਾ ਸਹਾਈ ਬਣਦਾ ਹੈ ॥੨॥
नानक गुरमुखि बखसि लए अंति बेली होइ भगवानु ॥२॥
ਆਪੇ ਜਗਤੁ ਉਪਾਇ ਕੈ ਗੁਣ ਅਉਗਣ ਕਰੇ ਬੀਚਾਰੁ ॥
He created the world; He considers the merits and demerits of the mortals.
(ਪ੍ਰਭੂ) ਆਪ ਹੀ ਜਗਤ ਬਣਾ ਕੇ (ਜੀਵਾਂ ਦੇ) ਗੁਣਾਂ ਤੇ ਔਗੁਣਾਂ ਦਾ ਲੇਖਾ ਕਰਦਾ ਹੈ।
आपे जगतु उपाइ कै गुण अउगण करे बीचारु ॥
ਤ੍ਰੈ ਗੁਣ ਸਰਬ ਜੰਜਾਲੁ ਹੈ ਨਾਮਿ ਨ ਧਰੇ ਪਿਆਰੁ ॥
Those who are entangled in the three gunas - the three dispositions - do not love the Naam, the Name of the Lord.
(ਮਾਇਆ ਦੇ) ਤਿੰਨ ਗੁਣ (ਭੀ ਜੋ) ਨਿਰਾ ਜੰਜਾਲ (ਭਾਵ, ਵਿਕਾਰਾਂ ਵਿਚ ਫਸਾਣ ਵਾਲਾ) ਹੀ ਹੈ (ਇਹ ਭੀ ਪ੍ਰਭੂ ਨੇ ਆਪ ਹੀ ਰਚਿਆ ਹੈ, ਇਸ ਵਿਚ ਫਸ ਕੇ ਜਗਤ) ਪ੍ਰਭੂ ਦੇ ਨਾਮ ਵਿਚ ਪਿਆਰ ਨਹੀਂ ਪਾਂਦਾ;
त्रै गुण सरब जंजालु है नामि न धरे पिआरु ॥
ਗੁਣ ਛੋਡਿ ਅਉਗਣ ਕਮਾਵਦੇ ਦਰਗਹ ਹੋਹਿ ਖੁਆਰੁ ॥
Forsaking virtue, they practice evil; they shall be miserable in the Court of the Lord.
(ਇਸ ਵਾਸਤੇ ਜੀਵ) ਗੁਣ ਛੱਡ ਕੇ ਅਉਗਣ ਕਮਾਂਦੇ ਹਨ ਤੇ (ਆਖ਼ਰ) ਪ੍ਰਭੂ ਦੀ ਹਜ਼ੂਰੀ ਵਿਚ ਸ਼ਰਮਿੰਦੇ ਹੁੰਦੇ ਹਨ।
गुण छोडि अउगण कमावदे दरगह होहि खुआरु ॥
ਜੂਐ ਜਨਮੁ ਤਿਨੀ ਹਾਰਿਆ ਕਿਤੁ ਆਏ ਸੰਸਾਰਿ ॥
They lose their life in the gamble; why did they even come into the world?
ਅਜੇਹੇ ਜੀਵ (ਮਾਨੋ) ਜੂਏ ਵਿਚ ਮਨੁੱਖਾ-ਜਨਮ ਹਾਰ ਜਾਂਦੇ ਹਨ, ਉਹਨਾਂ ਦਾ ਜਗਤ ਵਿਚ ਆਉਣਾ ਕਿਸੇ ਅਰਥ ਨਹੀਂ ਹੁੰਦਾ ਹੈ।
जूऐ जनमु तिनी हारिआ कितु आए संसारि ॥
ਸਚੈ ਸਬਦਿ ਮਨੁ ਮਾਰਿਆ ਅਹਿਨਿਸਿ ਨਾਮਿ ਪਿਆਰਿ ॥
But those who conquer and subdue their minds, through the True Word of the Shabad - night and day, they love the Naam.
(ਪਰ) ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੇ) ਸੱਚੇ ਸ਼ਬਦ ਦੀ ਰਾਹੀਂ ਆਪਣਾ ਮਨ ਵੱਸ ਵਿਚ ਲਿਆਂਦਾ ਹੈ, ਜੋ ਦਿਨ ਰਾਤ ਪ੍ਰਭੂ ਦੇ ਨਾਮ ਵਿਚ ਪਿਆਰ ਪਾਂਦੇ ਹਨ,
सचै सबदि मनु मारिआ अहिनिसि नामि पिआरि ॥
ਜਿਨੀ ਪੁਰਖੀ ਉਰਿ ਧਾਰਿਆ ਸਚਾ ਅਲਖ ਅਪਾਰੁ ॥
Those people enshrine the True, Invisible and Infinite Lord in their hearts.
ਜਿਨ੍ਹਾਂ ਨੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਵਸਾਇਆ ਹੈ,
जिनी पुरखी उरि धारिआ सचा अलख अपारु ॥
ਤੂ ਗੁਣਦਾਤਾ ਨਿਧਾਨੁ ਹਹਿ ਅਸੀ ਅਵਗਣਿਆਰ ॥
You, O Lord, are the Giver, the Treasure of virtue; I am unvirtuous and unworthy.
(ਉਹ ਇਉਂ ਬੇਨਤੀ ਕਰਦੇ ਹਨ)-"ਹੇ ਪ੍ਰਭੂ! ਤੂੰ ਗੁਣਾਂ ਦਾ ਦਾਤਾ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈ, ਅਸੀਂ ਜੀਵ ਅਉਗਣੀ ਹਾਂ।"
तू गुणदाता निधानु हहि असी अवगणिआर ॥
ਜਿਸੁ ਬਖਸੇ ਸੋ ਪਾਇਸੀ ਗੁਰ ਸਬਦੀ ਵੀਚਾਰੁ ॥੧੩॥
He alone finds You, whom You bless and forgive, and inspire to contemplate the Word of the Guru's Shabad. ||13||
ਗੁਰੂ ਦੇ ਸ਼ਬਦ ਦੀ ਰਾਹੀਂ (ਅਜੇਹੀ ਸੁਅੱਛ) ਵਿਚਾਰ ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ (ਪਰਮਾਤਮਾ ਆਪ) ਮਿਹਰ ਕਰਦਾ ਹੈ ॥੧੩॥
जिसु बखसे सो पाइसी गुर सबदी वीचारु ॥१३॥
ਸਲੋਕ ਮਃ ੫ ॥
Shalok, Fifth Mahalaa:
सलोक मः ५ ॥
ਰਾਤਿ ਨ ਵਿਹਾਵੀ ਸਾਕਤਾਂ ਜਿਨੑਾ ਵਿਸਰੈ ਨਾਉ ॥
The faithless cynics forget the Name of the Lord; the night of their lives does not pass in peace.
ਜੋ ਬੰਦੇ ਪਰਮਾਤਮਾ ਦੇ ਚਰਨਾਂ ਨਾਲੋਂ ਵਿੱਛੁੜੇ ਹੋਏ ਹਨ, ਜਿਨ੍ਹਾਂ ਨੂੰ ਕਰਤਾਰ ਦਾ ਨਾਮ ਭੁੱਲਿਆ ਹੋਇਆ ਹੈ ਉਹਨਾਂ ਦੀ ਰਾਤਿ ਬੀਤਣ ਵਿਚ ਨਹੀਂ ਆਉਂਦੀ (ਭਾਵ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਲੰਘਦੀ ਹੈ; ਉਹ ਇਤਨੇ ਦੁਖੀ ਹੁੰਦੇ ਹਨ ਕਿ ਉਹਨਾਂ ਨੂੰ ਉਮਰ ਭਾਰੂ ਹੋਈ ਜਾਪਦੀ ਹੈ)।
राति न विहावी साकतां जिना विसरै नाउ ॥
ਰਾਤੀ ਦਿਨਸ ਸੁਹੇਲੀਆ ਨਾਨਕ ਹਰਿ ਗੁਣ ਗਾਂਉ ॥੧॥
Their days and nights become comfortable, O Nanak, singing the Glorious Praises of the Lord. ||1||
ਪਰ, ਹੇ ਨਾਨਕ! ਜਿਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਦੇ ਗੁਣ ਗਾਂਦੀਆਂ ਹਨ, ਉਹਨਾਂ ਦੇ ਦਿਨ ਰਾਤ (ਭਾਵ, ਸਾਰੀ ਉਮਰ) ਸੁਖੀ ਗੁਜ਼ਰਦੇ ਹਨ ॥੧॥
राती दिनस सुहेलीआ नानक हरि गुण गांउ ॥१॥
ਮਃ ੫ ॥
Fifth Mahalaa:
मः ५ ॥
ਰਤਨ ਜਵੇਹਰ ਮਾਣਕਾ ਹਭੇ ਮਣੀ ਮਥੰਨਿ ॥
All sorts of jewels and gems, diamonds and rubies, shine forth from their foreheads.
ਉਹਨਾਂ ਦੇ ਮੱਥੇ ਉਤੇ (ਮਾਨੋ) ਸਾਰੇ ਰਤਨ ਜਵਾਹਰ ਮੋਤੀ ਤੇ ਮਣੀਆਂ ਹਨ (ਭਾਵ, ਗੁਣਾਂ ਕਰਕੇ ਉਹਨਾਂ ਦੇ ਮੱਥੇ ਉਤੇ ਨੂਰ ਹੀ ਨੂਰ ਹੈ),
रतन जवेहर माणका हभे मणी मथंनि ॥
ਨਾਨਕ ਜੋ ਪ੍ਰਭਿ ਭਾਣਿਆ ਸਚੈ ਦਰਿ ਸੋਹੰਨਿ ॥੨॥
O Nanak, those who are pleasing to God, look beautiful in the Court of the Lord. ||2||
ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਪਿਆਰੇ ਲੱਗ ਗਏ ਹਨ। ਉਹ ਉਸ ਸਦਾ-ਥਿਰ ਰਹਿਣ ਵਾਲੇ ਦੇ ਦਰ ਤੇ ਸੋਭਾ ਪਾਂਦੇ ਹਨ ॥੨॥
नानक जो प्रभि भाणिआ सचै दरि सोहंनि ॥२॥
ਸਚਾ ਸਤਿਗੁਰੁ ਸੇਵਿ ਸਚੁ ਸਮੑਾਲਿਆ ॥
Serving the True Guru, I dwell on the True Lord.
ਜਿਨ੍ਹਾਂ ਮਨੁੱਖਾਂ ਨੇ ਸੱਚੇ ਗੁਰੂ ਦੇ ਹੁਕਮ ਵਿਚ ਤੁਰ ਕੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਅਰਾਧਿਆ,
सचा सतिगुरु सेवि सचु समालिआ ॥
ਅੰਤਿ ਖਲੋਆ ਆਇ ਜਿ ਸਤਿਗੁਰ ਅਗੈ ਘਾਲਿਆ ॥
The work you have done for the True Guru shall be very useful in the end.
ਜੋ ਕਮਾਈ ਉਹਨਾਂ ਗੁਰੂ ਦੇ ਸਨਮੁਖ ਹੋ ਕੇ ਕੀਤੀ ਹੈ ਉਹ ਅੰਤ ਵੇਲੇ (ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ) ਉਹਨਾਂ ਦਾ ਸਾਥ ਆ ਦੇਂਦੀ ਹੈ।
अंति खलोआ आइ जि सतिगुर अगै घालिआ ॥
ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ ॥
The Messenger of Death cannot even touch that person who is protected by the True Lord.
ਸੱਚਾ ਪ੍ਰਭੂ ਉਹਨਾਂ ਦੇ ਸਿਰ ਉਤੇ ਰਾਖਾ ਹੁੰਦਾ ਹੈ, ਇਸ ਲਈ ਮੌਤ ਦਾ ਡਰ ਉਹਨਾਂ ਨੂੰ ਪੋਹ ਨਹੀਂ ਸਕਦਾ,
पोहि न सकै जमकालु सचा रखवालिआ ॥
ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ ॥
Lighting the lamp of the Guru's Teachings, my awareness has been awakened.
ਗੁਰੂ ਦੀ ਬਾਣੀ-ਰੂਪ ਜੋਤਿ (ਉਹਨਾਂ ਆਪਣੇ ਅੰਦਰ) ਜਗਾਈ ਹੋਈ ਹੈ, ਬਾਣੀ-ਰੂਪ ਦੀਵਾ ਬਾਲਿਆ ਹੋਇਆ ਹੈ।
गुर साखी जोति जगाइ दीवा बालिआ ॥
ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥
The self-willed manmukhs are false; without the Name, they wander around like demons.
ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਪ੍ਰਭੂ ਦੇ ਨਾਮ ਤੋਂ ਵਾਂਜੇ ਹੋਏ ਹਨ ਤੇ ਕੂੜ ਦੇ ਵਪਾਰੀ ਹਨ, ਬੇ-ਥਵ੍ਹੇ ਭਟਕਦੇ ਫਿਰਦੇ ਹਨ;
मनमुख विणु नावै कूड़िआर फिरहि बेतालिआ ॥
ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥
They are nothing more than beasts, wrapped up in human skin; they are black-hearted within.
ਉਹ (ਅਸਲ ਵਿਚ) ਪਸ਼ੂ ਹਨ ਅੰਦਰੋਂ ਕਾਲੇ ਹਨ (ਵੇਖਣ ਨੂੰ) ਮਨੁੱਖਾ ਚੰਮ ਨਾਲ ਵਲ੍ਹੇਟੇ ਹੋਏ ਹਨ (ਭਾਵ, ਵੇਖਣ ਨੂੰ ਮਨੁੱਖ ਦਿੱਸਦੇ ਹਨ)।
पसू माणस चंमि पलेटे अंदरहु कालिआ ॥
ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ ॥
The True Lord is pervading all; through the True Word of the Shabad, He is seen.
(ਪਰ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ) ਹਰ ਥਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਵੱਸਦਾ ਹੈ-ਇਹ ਗੱਲ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਵੇਖਣ ਵਿਚ ਆਉਂਦੀ ਹੈ।
सभो वरतै सचु सचै सबदि निहालिआ ॥
ਨਾਨਕ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੇਖਾਲਿਆ ॥੧੪॥
O Nanak, the Naam is the greatest treasure. The Perfect Guru has revealed it to me. ||14||
ਹੇ ਨਾਨਕ! ਪ੍ਰਭੂ ਦਾ ਨਾਮ ਹੀ (ਅਸਲ) ਖ਼ਜ਼ਾਨਾ ਹੈ ਜੋ ਪੂਰੇ ਗੁਰੂ ਨੇ (ਕਿਸੇ ਭਾਗਾਂ ਵਾਲੇ ਨੂੰ) ਵਿਖਾਇਆ ਹੈ ॥੧੪॥
नानक नामु निधानु है पूरै गुरि देखालिआ ॥१४॥
ਸਲੋਕ ਮਃ ੩ ॥
Shalok, Third Mahalaa:
सलोक मः ३ ॥
ਬਾਬੀਹੈ ਹੁਕਮੁ ਪਛਾਣਿਆ ਗੁਰ ਕੈ ਸਹਜਿ ਸੁਭਾਇ ॥
The rainbird realizes the Hukam of the Lord's Command with intuitive ease through the Guru.
ਜਿਸ (ਜੀਵ-) ਪਪੀਹੇ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਗੁਰੂ ਦੇ ਅਨੁਸਾਰ ਤੁਰ ਕੇ ਪ੍ਰਭੂ ਦਾ ਹੁਕਮ ਸਮਝਿਆ ਹੈ,
बाबीहै हुकमु पछाणिआ गुर कै सहजि सुभाइ ॥
ਮੇਘੁ ਵਰਸੈ ਦਇਆ ਕਰਿ ਗੂੜੀ ਛਹਬਰ ਲਾਇ ॥
The clouds mercifully burst forth, and the rain pours down in torrents.
(ਸਤਿਗੁਰੂ-) ਬੱਦਲ ਮਿਹਰ ਕਰ ਕੇ ਲੰਮੀ ਝੜੀ ਲਾ ਕੇ (ਉਸ ਉਤੇ 'ਨਾਮ'-ਅੰਮ੍ਰਿਤ ਦੀ) ਵਰਖਾ ਕਰਦਾ ਹੈ,
मेघु वरसै दइआ करि गूड़ी छहबर लाइ ॥
ਬਾਬੀਹੇ ਕੂਕ ਪੁਕਾਰ ਰਹਿ ਗਈ ਸੁਖੁ ਵਸਿਆ ਮਨਿ ਆਇ ॥
The cries and wailings of the rainbird have ceased, and peace has come to abide in its mind.
ਉਸ (ਜੀਵ-) ਪਪੀਹੇ ਦੀ ਕੂਕ ਪੁਕਾਰ ਮੁੱਕ ਜਾਂਦੀ ਹੈ, ਉਸ ਦੇ ਮਨ ਵਿਚ ਸੁਖ ਆ ਵੱਸਦਾ ਹੈ।
बाबीहे कूक पुकार रहि गई सुखु वसिआ मनि आइ ॥
ਨਾਨਕ ਸੋ ਸਾਲਾਹੀਐ ਜਿ ਦੇਂਦਾ ਸਭਨਾਂ ਜੀਆ ਰਿਜਕੁ ਸਮਾਇ ॥੧॥
O Nanak, praise that Lord, who reaches out and gives sustenance to all beings and creatures. ||1||
ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਨੂੰ ਰੋਜ਼ੀ ਅਪੜਾਂਦਾ ਹੈ, ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੧॥
नानक सो सालाहीऐ जि देंदा सभनां जीआ रिजकु समाइ ॥१॥
ਮਃ ੩ ॥
Third Mahalaa:
मः ३ ॥
ਚਾਤ੍ਰਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ ॥
O rainbird, you do not know what thirst is within you, or what you can drink to quench it.
ਹੇ ਪਪੀਹੇ (ਜੀਵ)! ਤੈਨੂੰ ਨਹੀਂ ਪਤਾ ਕਿ ਤੇਰੇ ਅੰਦਰ ਕੇਹੜੀ ਤ੍ਰੇਹ ਹੈ (ਜੋ ਤੈਨੂੰ ਭਟਕਣਾ ਵਿਚ ਪਾ ਰਹੀ ਹੈ; ਨਾਹ ਹੀ ਤੈਨੂੰ ਇਹ ਪਤਾ ਹੈ ਕਿ) ਕੀਹ ਪੀਤਿਆਂ ਇਹ ਤ੍ਰੇਹ ਮਿਟੇਗੀ;
चात्रिक तू न जाणही किआ तुधु विचि तिखा है कितु पीतै तिख जाइ ॥
ਦੂਜੈ ਭਾਇ ਭਰੰਮਿਆ ਅੰਮ੍ਰਿਤ ਜਲੁ ਪਲੈ ਨ ਪਾਇ ॥
You wander in the love of duality, and you do not obtain the Ambrosial Water.
ਤੂੰ ਮਾਇਆ ਦੇ ਮੋਹ ਵਿਚ ਭਟਕ ਰਿਹਾ ਹੈਂ, ਤੈਨੂੰ (ਤ੍ਰੇਹ ਮਿਟਾਣ ਲਈ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲੱਭਦਾ ਨਹੀਂ।
दूजै भाइ भरंमिआ अंम्रित जलु पलै न पाइ ॥
ਨਦਰਿ ਕਰੇ ਜੇ ਆਪਣੀ ਤਾਂ ਸਤਿਗੁਰੁ ਮਿਲੈ ਸੁਭਾਇ ॥
When God casts His Glance of Grace, then the mortal automatically meets the True Guru.
ਜੇ ਅਕਾਲ ਪੁਰਖ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਉਸ ਦੀ ਰਜ਼ਾ ਵਿਚ ਗੁਰੂ ਮਿਲ ਪੈਂਦਾ ਹੈ।
नदरि करे जे आपणी तां सतिगुरु मिलै सुभाइ ॥
ਨਾਨਕ ਸਤਿਗੁਰ ਤੇ ਅੰਮ੍ਰਿਤ ਜਲੁ ਪਾਇਆ ਸਹਜੇ ਰਹਿਆ ਸਮਾਇ ॥੨॥
O Nanak, the Ambrosial Water is obtained from the True Guru, and then the mortal remains merged in the Lord with intuitive ease. ||2||
ਹੇ ਨਾਨਕ! ਗੁਰੂ ਤੋਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮਿਲਦਾ ਹੈ (ਤੇ ਉਸ ਦੀ ਬਰਕਤਿ ਨਾਲ) ਅਡੋਲ ਅਵਸਥਾ ਵਿਚ ਟਿਕੇ ਰਹੀਦਾ ਹੈ ॥੨॥
नानक सतिगुर ते अंम्रित जलु पाइआ सहजे रहिआ समाइ ॥२॥
ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥
Some go and sit in the forest realms, and do not answer any calls.
ਕਈ ਮਨੁੱਖ ਜੰਗਲ ਦੇ ਗੋਸ਼ੇ ਵਿਚ ਜਾ ਬੈਠਦੇ ਹਨ ਤੇ ਮੋਨ ਧਾਰ ਲੈਂਦੇ ਹਨ;
इकि वण खंडि बैसहि जाइ सदु न देवही ॥
ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ ॥
Some, in the dead of winter, break the ice and immerse themselves in freezing water.
ਕਈ ਪਾਲਾ-ਕੱਕਰ ਭੰਨ ਕੇ ਠੰਢਾ ਪਾਣੀ ਸਹਾਰਦੇ ਹਨ (ਭਾਵ, ਉਸ ਠੰਢੇ ਪਾਣੀ ਵਿਚ ਬੈਠਦੇ ਹਨ, ਜਿਸ ਉੱਤੇ ਕੱਕਰ ਜੰਮਿਆ ਪਿਆ ਹੈ);
इकि पाला ककरु भंनि सीतलु जलु हेंवही ॥
ਇਕਿ ਭਸਮ ਚੜੑਾਵਹਿ ਅੰਗਿ ਮੈਲੁ ਨ ਧੋਵਹੀ ॥
Some rub ashes on their bodies, and never wash off their dirt.
ਕਈ ਮਨੁੱਖ ਪਿੰਡੇ ਤੇ ਸੁਆਹ ਮਲਦੇ ਹਨ ਤੇ (ਪਿੰਡੇ ਦੀ) ਮੈਲ ਕਦੇ ਨਹੀਂ ਧੋਂਦੇ (ਭਾਵ, ਇਸ਼ਨਾਨ ਨਹੀਂ ਕਰਦੇ);
इकि भसम चड़ावहि अंगि मैलु न धोवही ॥
ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ ॥
Some look hideous, with their uncut hair matted and dishevelled. They bring dishonor to their family and ancestry.
ਕਈ ਮਨੁੱਖ ਔਖੀਆਂ ਡਰਾਉਣੀਆਂ ਜਟਾਂ ਵਧਾ ਲੈਂਦੇ ਹਨ (ਫ਼ਕੀਰ ਬਣ ਕੇ ਆਪਣੀ) ਕੁਲ ਤੇ ਆਪਣਾ ਘਰ ਗਵਾ ਲੈਂਦੇ ਹਨ;
इकि जटा बिकट बिकराल कुलु घरु खोवही ॥
ਇਕਿ ਨਗਨ ਫਿਰਹਿ ਦਿਨੁ ਰਾਤਿ ਨਂੀਦ ਨ ਸੋਵਹੀ ॥
Some wander naked day and night and never sleep.
ਕਈ ਬੰਦੇ ਦਿਨੇ ਰਾਤ ਨੰਗੇ ਪਏ ਫਿਰਦੇ ਹਨ, ਕਈ ਸੌਂਦੇ ਭੀ ਨਹੀਂ ਹਨ;
इकि नगन फिरहि दिनु राति नींद न सोवही ॥
ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥
Some burn their limbs in fire, damaging and ruining themselves.
ਕਈ ਮਨੁੱਖ ਅੱਗ ਨਾਲ ਆਪਣਾ ਸਰੀਰ ਸਾੜਦੇ ਹਨ (ਭਾਵ; ਧੂਣੀਆਂ ਤਪਾਂਦੇ ਹਨ ਤੇ ਇਸ ਤਰ੍ਹਾਂ) ਅਪਾਣਾ ਆਪ ਖ਼ੁਆਰ ਕਰਦੇ ਹਨ।
इकि अगनि जलावहि अंगु आपु विगोवही ॥
ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥
Without the Name, the body is reduced to ashes; what good is it to speak and cry then?
ਪਰ ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿ ਕੇ ਮਨੁੱਖਾ-ਸਰੀਰ ਵਿਅਰਥ ਗਵਾਇਆ, ਹੁਣ ਉਹ ਕੀਹ ਆਖ ਕੇ ਰੋਣ? (ਨਾਮ-ਸਿਮਰਨ ਦਾ ਮੌਕਾ ਗਵਾ ਕੇ ਪਛੁਤਾਣ ਦਾ ਕੋਈ ਲਾਭ ਨਹੀਂ)।
विणु नावै तनु छारु किआ कहि रोवही ॥
ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥੧੫॥
Those who serve the True Guru, are embellished and exalted in the Court of their Lord and Master. ||15||
ਕੇਵਲ ਉਹ ਜੀਵ ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ ਸੋਭਦੇ ਹਨ ਜੋ ਗੁਰੂ ਦੇ ਹੁਕਮ ਵਿਚ ਤੁਰਦੇ ਹਨ ॥੧੫॥
सोहनि खसम दुआरि जि सतिगुरु सेवही ॥१५॥
ਸਲੋਕ ਮਃ ੩ ॥
Shalok, Third Mahalaa:
सलोक मः ३ ॥
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥
The rainbird chirps in the ambrosial hours of the morning before the dawn; its prayers are heard in the Court of the Lord.
(ਜਦੋਂ ਜੀਵ-) ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪ੍ਰਭੂ ਦੀ ਦਰਗਾਹ ਵਿਚ ਸੁਣੀ ਜਾਂਦੀ ਹੈ।
बाबीहा अंम्रित वेलै बोलिआ तां दरि सुणी पुकार ॥
ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥
The order is issued to the clouds, to let the rains of mercy shower down.
(ਪ੍ਰਭੂ ਵਲੋਂ ਗੁਰੂ-) ਬੱਦਲ ਨੂੰ ਹੁਕਮ ਦੇਂਦਾ ਹੈ ਕਿ (ਇਸ ਅਰਜ਼ੋਈ ਕਰਨ ਵਾਲੇ ਉਤੇ) ਮਿਹਰ ਕਰ ਕੇ ('ਨਾਮ' ਦੀ) ਵਰਖਾ ਕਰੋ।
मेघै नो फुरमानु होआ वरसहु किरपा धारि ॥
ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥
I am a sacrifice to those who enshrine the True Lord within their hearts.
ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ।
हउ तिन कै बलिहारणै जिनी सचु रखिआ उरि धारि ॥
ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥
O Nanak, through the Name, all are rejuvenated, contemplating the Word of the Guru's Shabad. ||1||
ਹੇ ਨਾਨਕ! ਸਤਿਗੁਰੂ ਦੇ ਸ਼ਬਦ ਦੀ ਰਾਹੀਂ ('ਨਾਮ' ਦੀ) ਵੀਚਾਰ ਕੀਤਿਆਂ (ਭਾਵ, ਨਾਮ ਸਿਮਰਿਆਂ) 'ਨਾਮ' ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ ॥੧॥
नानक नामे सभ हरीआवली गुर कै सबदि वीचारि ॥१॥
ਮਃ ੩ ॥
Third Mahalaa:
मः ३ ॥
ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥
O rainbird, this is not the way to quench your thirst, even though you may cry out a hundred times.
ਹੇ (ਜੀਵ-) ਪਪੀਹੇ! ਜੇ ਤੂੰ ਸੌ ਵਾਰੀ ਤਰਲੇ ਲਏਂ ਤਾਂ ਭੀ ਇਸ ਤਰ੍ਹਾਂ ਤੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਨਹੀਂ ਸਕਦੀ,
बाबीहा इव तेरी तिखा न उतरै जे सउ करहि पुकार ॥
ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ ॥
By God's Grace, the True Guru is found; by His Grace, love wells up.
(ਕੇਵਲ) ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ਹੀ ਗੁਰੂ ਮਿਲਦਾ ਹੈ, ਤੇ ਮੇਹਰ ਨਾਲ ਹੀ ਹਿਰਦੇ ਵਿਚ ਪਿਆਰ ਪੈਦਾ ਹੁੰਦਾ ਹੈ।
नदरी सतिगुरु पाईऐ नदरी उपजै पिआरु ॥
ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ ॥੨॥
O Nanak, when the Lord and Master abides in the mind, corruption and evil leave from within. ||2||
ਹੇ ਨਾਨਕ! (ਜਦੋਂ ਆਪਣੀ ਮੇਹਰ ਨਾਲ) ਮਾਲਕ-ਪ੍ਰਭੂ (ਜੀਵ ਦੇ) ਮਨ ਵਿਚ ਆ ਵੱਸਦਾ ਹੈ ਤਾਂ (ਉਸ ਦੇ ਅੰਦਰੋਂ) ਸਾਰੇ ਵਿਕਾਰ ਨਾਸ ਹੋ ਜਾਂਦੇ ਹਨ ॥੨॥
नानक साहिबु मनि वसै विचहु जाहि विकार ॥२॥
ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ ॥
Some are Jains, wasting their time in the wilderness; by their pre-ordained destiny, they are ruined.
ਕਈ ਬੰਦੇ (ਜੋ) ਜੈਨੀ (ਅਖਵਾਂਦੇ ਹਨ) ਪ੍ਰਭੂ ਨੇ ਔਝੜੇ ਪਾ ਕੇ ਮੁੱਢ ਤੋਂ ਹੀ ਕੁਰਾਹੇ ਪਾ ਦਿੱਤੇ ਹਨ;
इकि जैनी उझड़ पाइ धुरहु खुआइआ ॥
ਤਿਨ ਮੁਖਿ ਨਾਹੀ ਨਾਮੁ ਨ ਤੀਰਥਿ ਨੑਾਇਆ ॥
The Naam, the Name of the Lord, is not on their lips; they do not bathe at sacred shrines of pilgrimage.
ਉਹਨਾਂ ਦੇ ਮੂੰਹ ਵਿਚ ਕਦੇ ਪ੍ਰਭੂ ਦਾ ਨਾਮ ਨਹੀਂ ਆਉਂਦਾ, ਨਾਹ ਹੀ ਉਹ (ਪ੍ਰਭੂ) ਤੀਰਥ ਉਤੇ ਇਸ਼ਨਾਨ ਕਰਦੇ ਹਨ;
तिन मुखि नाही नामु न तीरथि नाइआ ॥
ਹਥੀ ਸਿਰ ਖੋਹਾਇ ਨ ਭਦੁ ਕਰਾਇਆ ॥
They pull out their hair with their hands, instead of shaving.
ਉਹ ਸਿਰ ਮੁਨਾਂਦੇ ਨਹੀਂ ਹਨ; ਹੱਥਾਂ ਨਾਲ ਸਿਰ (ਦੇ ਵਾਲ) ਪੁੱਟ ਲੈਂਦੇ ਹਨ;
हथी सिर खोहाइ न भदु कराइआ ॥
ਕੁਚਿਲ ਰਹਹਿ ਦਿਨ ਰਾਤਿ ਸਬਦੁ ਨ ਭਾਇਆ ॥
They remain unclean day and night; they do not love the Word of the Shabad.
ਦਿਨ ਰਾਤ ਗੰਦੇ ਰਹਿੰਦੇ ਹਨ; ਉਹਨਾਂ ਨੂੰ ਗੁਰ-ਸ਼ਬਦ ਚੰਗਾ ਨਹੀਂ ਲੱਗਦਾ।
कुचिल रहहि दिन राति सबदु न भाइआ ॥
ਤਿਨ ਜਾਤਿ ਨ ਪਤਿ ਨ ਕਰਮੁ ਜਨਮੁ ਗਵਾਇਆ ॥
They have no status, no honor, and no good karma. They waste away their lives in vain.
ਇਹ ਲੋਕ ਜਨਮ (ਵਿਅਰਥ ਹੀ) ਗਵਾਂਦੇ ਹਨ, ਕੋਈ ਕੰਮ ਐਸਾ ਨਹੀਂ ਕਰਦੇ ਜਿਸ ਤੋਂ ਚੰਗੀ ਜਾਤਿ ਦੇ ਸਮਝੇ ਜਾ ਸਕਣ ਜਾਂ ਇੱਜ਼ਤ ਪਾ ਸਕਣ;
तिन जाति न पति न करमु जनमु गवाइआ ॥
ਮਨਿ ਜੂਠੈ ਵੇਜਾਤਿ ਜੂਠਾ ਖਾਇਆ ॥
Their minds are false and impure; that which they eat is impure and defiled.
ਇਹ ਕੁਜਾਤੀ ਲੋਕ ਮਨੋਂ ਭੀ ਜੂਠੇ ਹਨ ਤੇ ਜੂਠਾ ਭੋਜਨ ਹੀ ਖਾਂਦੇ ਹਨ।
मनि जूठै वेजाति जूठा खाइआ ॥
ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ ॥
Without the Shabad, no one achieves a lifestyle of good conduct.
ਗੁਰੂ ਦੇ ਸ਼ਬਦ ਤੋਂ ਬਿਨਾ ਕਿਸੇ ਨੇ ਭੀ ਚੰਗੀ ਰਹਿਣੀ ਨਹੀਂ ਲੱਭੀ।
बिनु सबदै आचारु न किन ही पाइआ ॥
ਗੁਰਮੁਖਿ ਓਅੰਕਾਰਿ ਸਚਿ ਸਮਾਇਆ ॥੧੬॥
The Gurmukh is absorbed in the True Lord God, the Universal Creator. ||16||
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਸਦਾ-ਥਿਰ ਰਹਿਣ ਵਾਲੇ ਅਕਾਲ ਪੁਰਖ ਵਿਚ ਟਿਕਿਆ ਰਹਿੰਦਾ ਹੈ ॥੧੬॥
गुरमुखि ओअंकारि सचि समाइआ ॥१६॥
ਸਲੋਕ ਮਃ ੩ ॥
Shalok, Third Mahalaa:
सलोक मः ३ ॥
ਸਾਵਣਿ ਸਰਸੀ ਕਾਮਣੀ ਗੁਰ ਸਬਦੀ ਵੀਚਾਰਿ ॥
In the month of Saawan, the bride is happy, contemplating the Word of the Guru's Shabad.
(ਜਿਵੇਂ) ਸਾਵਣ ਦੇ ਮਹੀਨੇ ਵਿਚ (ਵਰਖਾ ਨਾਲ ਸਾਰੇ ਬੂਟੇ ਹਰੇ ਹੋ ਜਾਂਦੇ ਹਨ; ਤਿਵੇਂ) ਜੀਵ-ਇਸਤ੍ਰੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ 'ਨਾਮ' ਦੀ ਵੀਚਾਰ ਕਰ ਕੇ ('ਨਾਮ'-ਵਰਖਾ ਨਾਲ) ਰਸ ਵਾਲੀ (ਰਸੀਏ ਜੀਵਨ ਵਾਲੀ) ਹੋ ਜਾਂਦੀ ਹੈ।
सावणि सरसी कामणी गुर सबदी वीचारि ॥
ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤਿ ਅਪਾਰਿ ॥੧॥
O Nanak, she is a happy soul-bride forever; her love for the Guru is unlimited. ||1||
ਹੇ ਨਾਨਕ! ਸਤਿਗੁਰੂ ਨਾਲ ਅਪਾਰ ਪਿਆਰ ਕੀਤਿਆਂ ਜੀਵ-ਇਸਤ੍ਰੀ ਸਦਾ ਸੁਹਾਗਵਤੀ ਰਹਿੰਦੀ ਹੈ ॥੧॥
नानक सदा सुहागणी गुर कै हेति अपारि ॥१॥
ਮਃ ੩ ॥
Third Mahalaa:
मः ३ ॥
ਸਾਵਣਿ ਦਝੈ ਗੁਣ ਬਾਹਰੀ ਜਿਸੁ ਦੂਜੈ ਭਾਇ ਪਿਆਰੁ ॥
In Saawan, she who has no virtue is burned, in attachment and love of duality.
(ਜਿਵੇਂ) ਸਾਵਣ ਦੇ ਮਹੀਨੇ ਵਿਚ (ਮੀਂਹ ਪਿਆਂ ਹੋਰ ਤਾਂ ਸਾਰੇ ਵਣਤ੍ਰਿਣ ਹਰੇ ਹੁੰਦੇ ਹਨ, ਪਰ ਅੱਕ ਤੇ ਜਿਵਾਹ ਸੜ ਜਾਂਦੇ ਹਨ, ਜਿਵੇਂ ਨਾਮ-ਅੰਮ੍ਰਿਤ ਦੀ ਵਰਖਾ ਹੋਇਆਂ) ਗੁਣ-ਵਿਹੂਣੀ ਜੀਵ-ਇਸਤ੍ਰੀ (ਸਗੋਂ) ਸੜਦੀ ਹੈ ਕਿਉਂਕਿ ਉਸ ਦਾ ਪਿਆਰ ਦੂਜੇ ਪਾਸੇ ਹੈ।
सावणि दझै गुण बाहरी जिसु दूजै भाइ पिआरु ॥
ਨਾਨਕ ਪਿਰ ਕੀ ਸਾਰ ਨ ਜਾਣਈ ਸਭੁ ਸੀਗਾਰੁ ਖੁਆਰੁ ॥੨॥
O Nanak, she does not appreciate the value of her Husband Lord; all her decorations are worthless. ||2||
ਹੇ ਨਾਨਕ! ਇਸਤ੍ਰੀ ਨੂੰ ਪਤੀ ਦੀ ਸਾਰ ਨਹੀਂ ਪਈ, ਉਸ ਦਾ (ਹੋਰ) ਸਾਰਾ ਸਿੰਗਾਰ (ਉਸ ਨੂੰ) ਖ਼ੁਆਰ ਕਰਨ ਵਾਲਾ ਹੀ ਹੈ ॥੨॥
नानक पिर की सार न जाणई सभु सीगारु खुआरु ॥२॥
ਸਚਾ ਅਲਖ ਅਭੇਉ ਹਠਿ ਨ ਪਤੀਜਈ ॥
The True, Unseen, Mysterious Lord is not won over by stubbornness.
(ਜੀਵਾਂ ਦੇ) ਹਠ ਨਾਲ (ਭਾਵ, ਕਿਸੇ ਹਠ-ਕਰਮ ਨਾਲ) ਉਹ ਸੱਚਾ ਪ੍ਰਭੂ ਰਾਜ਼ੀ ਨਹੀਂ ਹੁੰਦਾ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।
सचा अलख अभेउ हठि न पतीजई ॥
ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥
Some sing according to traditional ragas, but the Lord is not pleased by these ragas.
ਕਈ ਲੋਕ ਰਾਗ ਰਾਗਣੀਆਂ ਗਾਂਦੇ ਹਨ, ਪਰ ਪ੍ਰਭੂ ਰਾਗ ਨਾਲ ਭੀ ਨਹੀਂ ਪ੍ਰਸੰਨ ਹੁੰਦਾ;
इकि गावहि राग परीआ रागि न भीजई ॥
ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥
Some dance and dance and keep the beat, but they do not worship Him with devotion.
ਕਈ ਬੰਦੇ ਨੱਚ ਨੱਚ ਕੇ ਤਾਲ ਪੂਰਦੇ ਹਨ, ਪਰ (ਇਸ ਤਰ੍ਹਾਂ ਭੀ ਭਗਤੀ ਨਹੀਂ ਕੀਤੀ ਜਾ ਸਕਦੀ;
इकि नचि नचि पूरहि ताल भगति न कीजई ॥
ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥
Some refuse to eat; what can be done with these fools?
ਕਈ ਮੂਰਖ ਬੰਦੇ ਅੰਨ ਨਹੀਂ ਖਾਂਦੇ, ਪਰ (ਦੱਸੋ) ਇਹਨਾਂ ਦਾ ਕੀਹ ਕੀਤਾ ਜਾਏ? (ਇਹਨਾਂ ਨੂੰ ਕਿਵੇਂ ਸਮਝਾਈਏ ਕਿ ਇਸ ਤਰ੍ਹਾਂ ਪ੍ਰਭੂ ਖ਼ੁਸ਼ ਨਹੀਂ ਕੀਤਾ ਜਾ ਸਕਦਾ)।
इकि अंनु न खाहि मूरख तिना किआ कीजई ॥
ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ ॥
Thirst and desire have greatly increased; nothing brings satisfaction.
(ਜੀਵ ਦੀ) ਵਧੀ ਹੋਈ ਤ੍ਰਿਸ਼ਨਾ (ਇਹਨਾਂ ਹਠ-ਕਰਮਾਂ ਨਾਲ) ਕਿਸੇ ਤਰ੍ਹਾਂ ਭੀ ਸ਼ਾਂਤ ਨਹੀਂ ਕੀਤੀ ਜਾ ਸਕਦੀ;
त्रिसना होई बहुतु किवै न धीजई ॥
ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥
Some are tied down by rituals; they hassle themselves to death.
ਭਾਵੇਂ ਕਈ ਹੋਰ ਧਰਤੀਆਂ (ਦੇ ਬੰਦਿਆਂ ਦੇ) ਕਰਮ-ਕਾਂਡ (ਇਥੇ) ਵਧ ਜਾਣ (ਤਾਂ ਭੀ) ਖਪ ਕੇ ਹੀ ਮਰੀਦਾ ਹੈ।
करम वधहि कै लोअ खपि मरीजई ॥
ਲਾਹਾ ਨਾਮੁ ਸੰਸਾਰਿ ਅੰਮ੍ਰਿਤੁ ਪੀਜਈ ॥
In this world, profit comes by drinking in the Ambrosial Nectar of the Naam.
ਜਗਤ ਵਿਚ ਪ੍ਰਭੂ ਦਾ ਨਾਮ ਹੀ ਖੱਟੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੀ ਪੀਣਾ ਚਾਹੀਦਾ ਹੈ।
लाहा नामु संसारि अंम्रितु पीजई ॥
ਹਰਿ ਭਗਤੀ ਅਸਨੇਹਿ ਗੁਰਮੁਖਿ ਘੀਜਈ ॥੧੭॥
The Gurmukhs gather in loving devotional worship of the Lord. ||17||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੀ ਬੰਦਗੀ ਨਾਲ ਤੇ ਪ੍ਰਭੂ ਦੇ ਪਿਆਰ ਨਾਲ ਭਿੱਜਦਾ ਹੈ ॥੧੭॥
हरि भगती असनेहि गुरमुखि घीजई ॥१७॥
ਸਲੋਕ ਮਃ ੩ ॥
Shalok, Third Mahalaa:
सलोक मः ३ ॥
ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ॥
Those Gurmukhs who sing in the Raga of Malaar - their minds and bodies become cool and calm.
(ਆਮ ਪਰਚਲਤ ਖ਼ਿਆਲ ਇਹ ਹੈ ਕਿ ਜਦੋਂ ਕੋਈ ਮਨੁੱਖ ਮਲਾਰ ਰਾਗ ਗਾਵੇ ਤਾਂ ਘਟਾ ਆ ਜਾਂਦੀ ਹੈ ਤੇ ਮੀਂਹ ਪੈਣ ਲੱਗ ਪੈਂਦਾ ਹੈ, ਪਰ) ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਮਲਾਰ ਰਾਗ ਗਾਂਦੇ ਹਨ (ਨਾਮ-ਜਲ ਦੀ ਵਰਖਾ ਨਾਲ) ਉਹਨਾਂ ਦਾ ਮਨ ਤੇ ਸਰੀਰ ਠੰਢੇ ਹੋ ਜਾਂਦੇ ਹਨ (ਭਾਵ, ਉਹਨਾਂ ਦੇ ਮਨ ਵਿਚ ਤੇ ਇੰਦ੍ਰਿਆਂ ਵਿਚ ਸ਼ਾਂਤੀ ਆ ਜਾਂਦੀ ਹੈ)
गुरमुखि मलार रागु जो करहि तिन मनु तनु सीतलु होइ ॥
ਗੁਰ ਸਬਦੀ ਏਕੁ ਪਛਾਣਿਆ ਏਕੋ ਸਚਾ ਸੋਇ ॥
Through the Word of the Guru's Shabad, they realize the One, the One True Lord.
ਕਿਉਂਕਿ ਸਤਿਗੁਰ ਦੇ ਸ਼ਬਦ ਦੀ ਰਾਹੀਂ ਉਹ ਉਸ ਇੱਕ ਪ੍ਰਭੂ ਨੂੰ ਪਛਾਣਦੇ ਹਨ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦੇ ਹਨ) ਜੋ ਸਦਾ ਕਾਇਮ ਰਹਿਣ ਵਾਲਾ ਹੈ।
गुर सबदी एकु पछाणिआ एको सचा सोइ ॥
ਮਨੁ ਤਨੁ ਸਚਾ ਸਚੁ ਮਨਿ ਸਚੇ ਸਚੀ ਸੋਇ ॥
Their minds and bodies are true; they obey the True Lord, and they are known as true.
ਉਹਨਾਂ ਦਾ ਮਨ ਤੇ ਤਨ ਸੱਚੇ ਦਾ ਰੂਪ ਹੋ ਜਾਂਦਾ ਹੈ (ਭਾਵ, ਮਨ ਤੇ ਸਰੀਰ ਸੱਚੇ ਦੇ ਪ੍ਰੇਮ ਵਿਚ ਰੰਗੇ ਜਾਂਦੇ ਹਨ), ਸੱਚਾ ਪ੍ਰਭੂ ਉਹਨਾਂ ਦੇ ਮਨ ਵਿਚ ਵੱਸ ਪੈਂਦਾ ਹੈ ਤੇ ਸੱਚੇ ਦਾ ਰੂਪ ਹੋਣ ਕਰਕੇ ਉਹਨਾਂ ਦੀ ਸੋਭਾ ਸਦਾ-ਥਿਰ ਹੋ ਜਾਂਦੀ ਹੈ।
मनु तनु सचा सचु मनि सचे सची सोइ ॥
ਅੰਦਰਿ ਸਚੀ ਭਗਤਿ ਹੈ ਸਹਜੇ ਹੀ ਪਤਿ ਹੋਇ ॥
True devotional worship is deep within them; they are automatically blessed with honor.
ਉਹਨਾਂ ਦੇ ਅੰਦਰ ਸਦਾ-ਟਿਕਵੀਂ ਭਗਤੀ ਪੈਦਾ ਹੁੰਦੀ ਹੈ, ਸਦਾ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਦੇ ਕਾਰਨ ਉਹਨਾਂ ਨੂੰ ਇੱਜ਼ਤ ਮਿਲਦੀ ਹੈ।
अंदरि सची भगति है सहजे ही पति होइ ॥
ਕਲਿਜੁਗ ਮਹਿ ਘੋਰ ਅੰਧਾਰੁ ਹੈ ਮਨਮੁਖ ਰਾਹੁ ਨ ਕੋਇ ॥
In this Dark Age of Kali Yuga, there is utter darkness; the self-willed manmukh cannot find the way.
ਕਲਿਜੁਗ ਵਿਚ (ਭਾਵ, ਇਸ ਵਿਕਾਰਾਂ-ਭਰੇ ਜਗਤ ਵਿਚ ਵਿਕਾਰਾਂ ਦਾ) ਘੁੱਪ ਹਨੇਰਾ ਹੈ, (ਆਪਣੇ) ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ (ਇਸ ਹਨੇਰੇ ਵਿਚੋਂ ਨਿਕਲਣ ਲਈ) ਰਾਹ ਨਹੀਂ ਲੱਭਦਾ।
कलिजुग महि घोर अंधारु है मनमुख राहु न कोइ ॥
ਸੇ ਵਡਭਾਗੀ ਨਾਨਕਾ ਜਿਨ ਗੁਰਮੁਖਿ ਪਰਗਟੁ ਹੋਇ ॥੧॥
O Nanak, very blessed are those Gurmukhs, unto whom the Lord is revealed. ||1||
ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਗੁਰੂ ਰਾਹੀਂ ਪਰਗਟ ਹੁੰਦਾ ਹੈ ॥੧॥
से वडभागी नानका जिन गुरमुखि परगटु होइ ॥१॥
ਮਃ ੩ ॥
Third Mahalaa:
मः ३ ॥
ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ ॥
The clouds rain down mercifully, and joy wells up in the minds of the people.
ਜਦੋਂ ਮਿਹਰ ਕਰ ਕੇ ਇੰਦਰ ਵਰਖਾ ਕਰਦਾ ਹੈ, ਲੋਕਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ,
इंदु वरसै करि दइआ लोकां मनि उपजै चाउ ॥
ਜਿਸ ਕੈ ਹੁਕਮਿ ਇੰਦੁ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਂਉ ॥
I am forever a sacrifice to the One, by whose Command the clouds burst forth with rain.
ਪਰ ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਜਿਸ ਦੇ ਹੁਕਮ ਨਾਲ ਇੰਦਰ ਵਰਖਾ ਕਰਦਾ ਹੈ।
जिस कै हुकमि इंदु वरसदा तिस कै सद बलिहारै जांउ ॥
ਗੁਰਮੁਖਿ ਸਬਦੁ ਸਮੑਾਲੀਐ ਸਚੇ ਕੇ ਗੁਣ ਗਾਉ ॥
The Gurmukhs dwell on the Word of the Shabad. They sing the Glorious Praises of the True Lord.
ਗੁਰੂ ਦੇ ਸਨਮੁਖ ਹੋਇਆਂ ਹੀ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ (ਹਿਰਦੇ ਵਿਚ) ਸੰਭਾਲਿਆ ਜਾ ਸਕਦਾ ਹੈ ਤੇ ਸਦਾ-ਥਿਰ ਹਰੀ ਦੇ ਗੁਣ ਗਾਏ ਜਾ ਸਕਦੇ ਹਨ।
गुरमुखि सबदु समालीऐ सचे के गुण गाउ ॥
ਨਾਨਕ ਨਾਮਿ ਰਤੇ ਜਨ ਨਿਰਮਲੇ ਸਹਜੇ ਸਚਿ ਸਮਾਉ ॥੨॥
O Nanak, those humble beings who are imbued with the Naam are pure and immaculate. They are intuitively merged in the True Lord. ||2||
ਹੇ ਨਾਨਕ! ਉਹ ਮਨੁੱਖ ਪਵਿੱਤ੍ਰ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ, ਉਹ ਆਤਮਕ ਅਡੋਲਤਾ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ ॥੨॥
नानक नामि रते जन निरमले सहजे सचि समाउ ॥२॥
ਪੂਰਾ ਸਤਿਗੁਰੁ ਸੇਵਿ ਪੂਰਾ ਪਾਇਆ ॥
Serving the Perfect True Guru, I have found the Perfect Lord.
ਜਿਸ ਨੇ ਪੂਰੇ ਗੁਰੂ ਦਾ ਹੁਕਮ ਮੰਨਿਆ ਹੈ ਉਸ ਨੂੰ ਪੂਰਾ ਪ੍ਰਭੂ ਮਿਲ ਪੈਂਦਾ ਹੈ;
पूरा सतिगुरु सेवि पूरा पाइआ ॥
ਪੂਰੈ ਕਰਮਿ ਧਿਆਇ ਪੂਰਾ ਸਬਦੁ ਮੰਨਿ ਵਸਾਇਆ ॥
Meditating on the Perfect Lord, by perfect karma, I have enshrined the Shabad within my mind.
ਪੂਰੇ (ਭਾਵ, ਅਭੁੱਲ) ਪ੍ਰਭੂ ਦੀ ਬਖ਼ਸ਼ਸ਼ ਨਾਲ ਪ੍ਰਭੂ ਨੂੰ ਸਿਮਰ ਕੇ ਸਿਫ਼ਤ-ਸਾਲਾਹ ਦੀ ਬਾਣੀ ਉਹ ਮਨੁੱਖ ਆਪਣੇ ਮਨ ਵਿਚ ਵਸਾਂਦਾ ਹੈ;
पूरै करमि धिआइ पूरा सबदु मंनि वसाइआ ॥
ਪੂਰੈ ਗਿਆਨਿ ਧਿਆਨਿ ਮੈਲੁ ਚੁਕਾਇਆ ॥
Through perfect spiritual wisdom and meditation, my filth has been washed away.
ਪੂਰਨ ਆਤਮਕ ਸਮਝ ਤੇ ਅਡੋਲ ਸੁਰਤ ਦੀ ਬਰਕਤਿ ਨਾਲ ਉਹ ਆਪਣੇ ਮਨ ਦੀ ਮੈਲ ਦੂਰ ਕਰਦਾ ਹੈ।
पूरै गिआनि धिआनि मैलु चुकाइआ ॥
ਹਰਿ ਸਰਿ ਤੀਰਥਿ ਜਾਣਿ ਮਨੂਆ ਨਾਇਆ ॥
The Lord is my sacred shrine of pilgrimage and pool of purification; I wash my mind in Him.
(ਇਸ ਤਰ੍ਹਾਂ ਉਸ ਦਾ) ਸੋਹਣਾ (ਹੋਇਆ) ਮਨ ਆਤਮਕ ਜੀਵਨ ਦੀ ਸੂਝ ਹਾਸਲ ਕਰ ਕੇ ਪ੍ਰਭੂ-ਰੂਪ ਸਰੋਵਰ ਵਿਚ ਪ੍ਰਭੂ-ਰੂਪ ਤੀਰਥ ਉਤੇ ਇਸ਼ਨਾਨ ਕਰਦਾ ਹੈ।
हरि सरि तीरथि जाणि मनूआ नाइआ ॥
ਸਬਦਿ ਮਰੈ ਮਨੁ ਮਾਰਿ ਧੰਨੁ ਜਣੇਦੀ ਮਾਇਆ ॥
One who dies in the Shabad and conquers his mind - blessed is the mother who gave birth to him.
ਉਸ ਮਨੁੱਖ ਦੀ ਮਾਂ ਭਾਗਾਂ ਵਾਲੀ ਹੈ ਜੋ ਗੁਰ-ਸ਼ਬਦ ਦੀ ਰਾਹੀਂ ਮਨ ਨੂੰ ਵੱਸ ਵਿਚ ਲਿਆ ਕੇ (ਮਾਇਆ ਦੇ ਮੋਹ ਵਲੋਂ, ਮਾਨੋ) ਮਰ ਜਾਂਦਾ ਹੈ;
सबदि मरै मनु मारि धंनु जणेदी माइआ ॥
ਦਰਿ ਸਚੈ ਸਚਿਆਰੁ ਸਚਾ ਆਇਆ ॥
He is true in the Court of the Lord, and his coming into this world is judged to be true.
ਉਹ ਮਨੁੱਖ ਸੱਚੇ ਪ੍ਰਭੂ ਦੀ ਹਜ਼ੂਰੀ ਵਿਚ ਸੱਚਾ ਤੇ ਸੱਚ ਦਾ ਵਪਾਰੀ ਮੰਨਿਆ ਜਾਂਦਾ ਹੈ।
दरि सचै सचिआरु सचा आइआ ॥
ਪੁਛਿ ਨ ਸਕੈ ਕੋਇ ਜਾਂ ਖਸਮੈ ਭਾਇਆ ॥
No one can challenge that person, with whom our Lord and Master is pleased.
ਉਸ ਮਨੁੱਖ ਦੇ ਜੀਵਨ ਤੇ ਕੋਈ ਹੋਰ ਉਂਗਲ ਨਹੀਂ ਕਰ ਸਕਦਾ ਕਿਉਂਕਿ ਉਹ ਖਸਮ-ਪ੍ਰਭੂ ਨੂੰ ਭਾ ਜਾਂਦਾ ਹੈ।
पुछि न सकै कोइ जां खसमै भाइआ ॥
ਨਾਨਕ ਸਚੁ ਸਲਾਹਿ ਲਿਖਿਆ ਪਾਇਆ ॥੧੮॥
O Nanak, praising the True Lord, his pre-ordained destiny is activated. ||18||
ਹੇ ਨਾਨਕ! ਸਦਾ-ਥਿਰ ਪ੍ਰਭੂ ਦੇ ਗੁਣ ਗਾ ਕੇ ਉਹ (ਸਿਫ਼ਤ ਸਾਲਾਹ-ਰੂਪ ਮੱਥੇ ਉਤੇ) ਲਿਖਿਆ (ਭਾਗ) ਹਾਸਲ ਕਰ ਲੈਂਦਾ ਹੈ ॥੧੮॥
नानक सचु सलाहि लिखिआ पाइआ ॥१८॥
ਸਲੋਕ ਮਃ ੧ ॥
Shalok, Third Mahalaa:
सलोक मः १ ॥
ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥
Those who give out ceremonial hats of recognition are fools; those who receive them have no shame.
ਉਹ ਲੋਕ ਮੂਰਖ ਕਮਲੇ ਹਨ ਜੋ (ਚੇਲਿਆਂ ਨੂੰ) (ਸੇਹਲੀ-) ਟੋਪੀ ਦੇਂਦੇ ਹਨ (ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਗੱਦੀ ਦੇਂਦੇ ਹਨ; ਇਹ ਸੇਹਲੀ-ਟੋਪੀ) ਲੈਣ ਵਾਲੇ ਭੀ ਬਦੀਦ ਹਨ (ਜੋ ਨਿਰੀ ਸੇਹਲੀ-ਟੋਪੀ ਨਾਲ ਆਪਣੇ ਆਪ ਨੂੰ ਬਰਕਤਿ ਦੇਣ ਦੇ ਸਮਰੱਥ ਸਮਝ ਲੈਂਦੇ ਹਨ)
कुलहां देंदे बावले लैंदे वडे निलज ॥
ਚੂਹਾ ਖਡ ਨ ਮਾਵਈ ਤਿਕਲਿ ਬੰਨੑੈ ਛਜ ॥
The mouse cannot enter its hole with a basket tied around its waist.
(ਇਹਨਾਂ ਦੀ ਹਾਲਤ ਤਾਂ ਇਉਂ ਹੀ ਹੈ ਜਿਵੇਂ) ਚੂਹਾ (ਆਪ ਹੀ) ਖੁੱਡ ਵਿਚ ਸਮਾ (ਵੜ) ਨਹੀਂ ਸਕਦਾ, (ਤੇ ਉਤੋਂ) ਲੱਕ ਨਾਲ ਛੱਜ ਬੰਨ੍ਹ ਲੈਂਦਾ ਹੈ।
चूहा खड न मावई तिकलि बंनै छज ॥
ਦੇਨਿੑ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥
Those who give out blessings shall die, and those that they bless shall also depart.
(ਇਹੋ ਜਿਹੀਆਂ ਗੱਦੀਆਂ ਥਾਪ ਕੇ) ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ ਉਹ ਭੀ ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਭੀ ਮਰ ਜਾਂਦੇ ਹਨ,
देनि दुआई से मरहि जिन कउ देनि सि जाहि ॥
ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥
O Nanak, no one knows the Lord's Command, by which all must depart.
ਪਰ ਹੇ ਨਾਨਕ! ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ ਕਿ ਉਹ (ਮਰ ਕੇ) ਕਿਥੇ ਜਾ ਪੈਂਦੇ ਹਨ (ਭਾਵ, ਨਿਰੀਆਂ ਸੇਹਲੀ-ਟੋਪੀ ਤੇ ਅਸੀਸਾਂ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਣ ਲਈ ਕਾਫ਼ੀ ਨਹੀਂ ਹਨ; ਮੁਰਸ਼ਿਦ ਦੀ ਚੇਲੇ ਨੂੰ ਅਸੀਸ ਤੇ ਸੇਹਲੀ-ਟੋਪੀ ਜੀਵਨ ਦਾ ਸਹੀ ਰਸਤਾ ਨਹੀਂ ਹੈ)।
नानक हुकमु न जापई किथै जाइ समाहि ॥
ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥
The spring harvest is the Name of the One Lord; the harvest of autumn is the True Name.
ਮੈਂ ਤਾਂ ਸਿਰਫ਼ 'ਨਾਮ' ਹੀ ਹਾੜੀ ਦੀ ਫ਼ਸਲ ਬਣਾਇਆ ਹੈ ਤੇ ਸੱਚਾ ਨਾਮ ਹੀ ਸਾਉਣੀ ਦੀ ਫ਼ਸਲ, (ਭਾਵ, 'ਨਾਮ' ਹੀ ਮੇਰੇ ਜੀਵਨ-ਸਫ਼ਰ ਦੀ ਪੂੰਜੀ ਹੈ),
फसलि अहाड़ी एकु नामु सावणी सचु नाउ ॥
ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ ॥
I receive a letter of pardon from my Lord and Master, when I reach His Court.
ਇਹ ਮੈਂ ਇਕ ਐਸਾ ਪਟਾ ਲਿਖਾਇਆ ਹੈ ਜੋ ਖਸਮ-ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦਾ ਹੈ (ਨੋਟ: ਪੀਰ ਆਪਣੇ ਚੇਲਿਆਂ ਤੋਂ ਹਾੜੀ ਤੇ ਸਾਵਣੀ ਦੇ ਫ਼ਸਲ ਸਮੇ ਜਾ ਕੇ ਕਾਰ-ਭੇਟ ਲੈਂਦੇ ਹਨ)।
मै महदूदु लिखाइआ खसमै कै दरि जाइ ॥
ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ ॥
There are so many courts of the world, and so many who come and go there.
ਦੁਨੀਆ ਦੇ (ਪੀਰਾਂ ਮੁਰਸ਼ਿਦਾਂ ਦੇ ਤਾਂ) ਬੜੇ ਅੱਡੇ ਹਨ, ਕਈ ਇਥੇ ਆਉਂਦੇ ਤੇ ਜਾਂਦੇ ਹਨ;
दुनीआ के दर केतड़े केते आवहि जांहि ॥
ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ ॥੧॥
There are so many beggars begging; so many beg and beg until death. ||1||
ਕਈ ਮੰਗਤੇ ਇਹਨਾਂ ਪਾਸੋਂ ਮੰਗਦੇ ਹਨ ਤੇ ਕਈ ਮੰਗ ਮੰਗ ਕੇ ਤੁਰ ਜਾਂਦੇ ਹਨ (ਪਰ ਪ੍ਰਭੂ ਦਾ 'ਨਾਮ'-ਰੂਪ ਪਟਾ ਇਹਨਾਂ ਤੋਂ ਨਹੀਂ ਮਿਲ ਸਕਦਾ) ॥੧॥
केते मंगहि मंगते केते मंगि मंगि जाहि ॥१॥
ਮਃ ੧ ॥
First Mahalaa:
मः १ ॥
ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥
The elephant eats a hundred pounds of ghee and molasses, and five hundred pounds of corn.
ਹਾਥੀ ਕਿਤਨਾ ਹੀ ਘਿਉ ਗੁੜ ਤੇ ਕਈ ਮਣਾਂ ਦਾਣਾ ਖਾਂਦਾ ਹੈ;
सउ मणु हसती घिउ गुड़ु खावै पंजि सै दाणा खाइ ॥
ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥
He belches and grunts and scatters dust, and when the breath leaves his body, he regrets it.
(ਰੱਜ ਕੇ) ਡਕਾਰਦਾ ਹੈ, ਸ਼ੂਕਦਾ ਹੈ, ਮਿੱਟੀ (ਸੁੰਡ ਨਾਲ) ਉਡਾਂਦਾ ਹੈ, ਪਰ ਜਦੋਂ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਡਕਾਰਨਾ ਸ਼ੂਕਣਾ ਮੁੱਕ ਜਾਂਦਾ ਹੈ।
डकै फूकै खेह उडावै साहि गइऐ पछुताइ ॥
ਅੰਧੀ ਫੂਕਿ ਮੁਈ ਦੇਵਾਨੀ ॥
The blind and arrogant die insane.
(ਧਨ-ਪਦਾਰਥ ਦੇ ਮਾਣ ਵਿਚ) ਅੰਨ੍ਹੀ ਤੇ ਕਮਲੀ (ਹੋਈ ਦੁਨੀਆ ਭੀ ਹਾਥੀ ਵਾਂਗ) ਫੂਕਰਾਂ ਮਾਰ ਕੇ ਮਰਦੀ ਹੈ: (ਆਤਮਕ ਮੌਤ ਸਹੇੜਦੀ ਹੈ)।
अंधी फूकि मुई देवानी ॥
ਖਸਮਿ ਮਿਟੀ ਫਿਰਿ ਭਾਨੀ ॥
Submitting to the Lord, one becomes pleasing to Him.
ਜੇ (ਅਹੰਕਾਰ ਗਵਾ ਕੇ) ਖਸਮ ਵਿਚ ਸਮਾਏ ਤਾਂ ਹੀ ਖਸਮ ਨੂੰ ਭਾਉਂਦੀ ਹੈ।
खसमि मिटी फिरि भानी ॥
ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥
The sparrow eats only half a grain, then it flies through the sky and chirps.
ਚਿੜੀ ਦੀ ਚੋਗ ਹੈ ਅੱਧਾ ਦਾਣਾ (ਭਾਵ, ਬਹੁਤ ਥੋੜ੍ਹੀ ਜਿਹੀ), (ਇਹ ਥੋੜ੍ਹੀ ਜਿਹੀ ਚੋਗ ਚੁਗ ਕੇ) ਉਹ ਆਕਾਸ਼ ਵਿਚ ਉੱਡਦੀ ਹੈ ਤੇ ਬੋਲਦੀ ਹੈ;
अधु गुल्हा चिड़ी का चुगणु गैणि चड़ी बिललाइ ॥
ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥
The good sparrow is pleasing to her Lord and Master, if she chirps the Name of the Lord.
ਜੇ ਜੋ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦੀ ਹੈ ਤੇ ਉਸ ਨੂੰ ਭਾਉਂਦੀ ਹੈ ਤਾਂ ਉਹ ਚਿੜੀ ਹੀ ਚੰਗੀ ਹੈ (ਡਕਾਰਨ ਤੇ ਫੂਕਰਾਂ ਮਾਰਨ ਵਾਲੇ ਹਾਥੀ ਨਾਲੋਂ ਇਹ ਨਿੱਕੀ ਜਿਹੀ ਚਿੜੀ ਚੰਗੀ ਹੈ)।
खसमै भावै ओहा चंगी जि करे खुदाइ खुदाइ ॥
ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥
The powerful tiger kills hundreds of deer, and all sorts of other animals eat what it leaves.
ਇਕ ਬਲੀ ਸ਼ੇਰ ਸੈਂਕੜੇ ਮਿਰਗਾਂ ਨੂੰ ਮਾਰਦਾ ਹੈ, ਉਸ ਸ਼ੇਰ ਦੇ ਪਿੱਛੇ ਕਈ ਹੋਰ ਜੰਗਲੀ ਪਸ਼ੂ ਭੀ ਪੇਟ ਭਰਦੇ ਹਨ;
सकता सीहु मारे सै मिरिआ सभ पिछै पै खाइ ॥
ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥
It becomes very strong, and cannot be contained in its den, but when it must go, it regrets.
ਤਾਕਤ ਦੇ ਮਾਣ ਵਿਚ ਉਹ ਸ਼ੇਰ ਆਪਣੇ ਘੁਰਨੇ ਵਿਚ ਨਹੀਂ ਸਮਾਂਦਾ, ਪਰ ਜਦੋਂ ਉਸ ਦਾ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਬੁੱਕਣਾ ਮੁੱਕ ਜਾਂਦਾ ਹੈ।
होइ सताणा घुरै न मावै साहि गइऐ पछुताइ ॥
ਅੰਧਾ ਕਿਸ ਨੋ ਬੁਕਿ ਸੁਣਾਵੈ ॥
So who is impressed by the roar of the blind beast?
ਉਹ ਅੰਨ੍ਹਾ ਕਿਸ ਨੂੰ ਬੁੱਕ ਬੁੱਕ ਕੇ ਸੁਣਾਂਦਾ ਹੈ?
अंधा किस नो बुकि सुणावै ॥
ਖਸਮੈ ਮੂਲਿ ਨ ਭਾਵੈ ॥
He is not pleasing at all to his Lord and Master.
ਖਸਮ-ਪ੍ਰਭੂ ਨੂੰ ਤਾਂ ਉਸ ਦਾ ਬੁੱਕਣਾ ਚੰਗਾ ਨਹੀਂ ਲੱਗਦਾ।
खसमै मूलि न भावै ॥
ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥
The insect loves the milkweed plant; perched on its branch, it eats it.
(ਇਸ ਸ਼ੇਰ ਦੇ ਟਾਕਰੇ ਤੇ, ਵੇਖੋ,) ਅੱਕ-ਤਿੱਡਾ ਅੱਕ ਨਾਲ ਪਿਆਰ ਕਰਦਾ ਹੈ, ਅੱਕ ਦੀ ਡਾਲੀ ਉਤੇ ਬੈਠ ਕੇ ਅੱਕ ਹੀ ਖਾਂਦਾ ਹੈ;
अक सिउ प्रीति करे अक तिडा अक डाली बहि खाइ ॥
ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥
It becomes good and pleasing to its Lord and Master, if it chirps the Name of the Lord.
ਪਰ ਜੇ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਭਾਉਂਦਾ ਹੈ ਤਾਂ (ਬੁੱਕ ਬੁੱਕ ਕੇ ਹੋਰਨਾਂ ਨੂੰ ਡਰਾਣ ਵਾਲੇ ਸ਼ੇਰ ਨਾਲੋਂ) ਉਹ ਅੱਕ-ਤਿੱਡਾ ਹੀ ਚੰਗਾ ਹੈ।
खसमै भावै ओहो चंगा जि करे खुदाइ खुदाइ ॥
ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥
O Nanak, the world lasts for only a few days; indulging in pleasures, pain is produced.
ਹੇ ਨਾਨਕ! ਦੁਨੀਆ (ਵਿਚ ਜੀਉਣ) ਚਾਰ ਦਿਨਾਂ ਦਾ ਹੈ, ਇਥੇ ਮੌਜ ਮਾਣਿਆਂ ਦੁੱਖ ਹੀ ਨਿਕਲਦਾ ਹੈ,
नानक दुनीआ चारि दिहाड़े सुखि कीतै दुखु होई ॥
ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥
There are many who boast and brag, but none of them can remain detached from the world.
(ਇਹ ਦੁਨੀਆ ਦੀ ਮਿਠਾਸ ਐਸੀ ਹੈ ਕਿ ਜ਼ਬਾਨੀ ਗਿਆਨ ਦੀਆਂ) ਗੱਲਾਂ ਕਰਨ ਵਾਲੇ ਤਾਂ ਬੜੇ ਹਨ ਪਰ (ਇਸ ਮਿਠਾਸ ਨੂੰ) ਕੋਈ ਛੱਡ ਨਹੀਂ ਸਕਦਾ।
गला वाले हैनि घणेरे छडि न सकै कोई ॥
ਮਖਂੀ ਮਿਠੈ ਮਰਣਾ ॥
The fly dies for the sake of sweets.
ਮੱਖੀਆਂ ਇਸ ਮਿਠਾਸ ਉਤੇ ਮਰਦੀਆਂ ਹਨ।
मखीं मिठै मरणा ॥
ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥
O Lord, death does not even approach those whom You protect. You carry them across the terrifying world-ocean. ||2||
ਪਰ, ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਬਚਾਏਂ ਉਹਨਾਂ ਦੇ ਇਹ ਮਿਠਾਸ ਨੇੜੇ ਨਹੀਂ ਢੁਕਦੀ, ਉਹ ਸੰਸਾਰ-ਸਮੁੰਦਰ ਤੋਂ (ਸਾਫ਼) ਤਰ ਕੇ ਲੰਘ ਜਾਂਦੇ ਹਨ ॥੨॥
जिन तू रखहि तिन नेड़ि न आवै तिन भउ सागरु तरणा ॥२॥
ਅਗਮ ਅਗੋਚਰੁ ਤੂ ਧਣੀ ਸਚਾ ਅਲਖ ਅਪਾਰੁ ॥
You are Inaccessible and Unfathomable, O Invisible and Infinite True Lord Master.
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ (ਮਾਨੁੱਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਸਭ ਦਾ ਮਾਲਕ ਹੈਂ ਸਦਾ-ਥਿਰ ਹੈਂ, ਅਦ੍ਰਿਸ਼ਟ ਹੈਂ ਤੇ ਬੇਅੰਤ ਹੈਂ।
अगम अगोचरु तू धणी सचा अलख अपारु ॥
ਤੂ ਦਾਤਾ ਸਭਿ ਮੰਗਤੇ ਇਕੋ ਦੇਵਣਹਾਰੁ ॥
You are the Giver, all are beggars of You. You alone are the Great Giver.
ਸਾਰੇ ਜੀਵ ਮੰਗਤੇ ਹਨ ਤੂੰ ਦਾਤਾ ਹੈਂ, ਤੂੰ ਇਕੋ ਹੀ ਸਭ ਨੂੰ ਦੇਣ-ਜੋਗਾ ਹੈਂ।
तू दाता सभि मंगते इको देवणहारु ॥
ਜਿਨੀ ਸੇਵਿਆ ਤਿਨੀ ਸੁਖੁ ਪਾਇਆ ਗੁਰਮਤੀ ਵੀਚਾਰੁ ॥
Those who serve You find peace, reflecting on the Guru's Teachings.
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਦੀ ਰਾਹੀਂ (ਉੱਚੀ) ਸਮਝ ਹਾਸਲ ਕਰ ਕੇ ਤੈਨੂੰ ਸਿਮਰਿਆ ਹੈ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਹੈ;
जिनी सेविआ तिनी सुखु पाइआ गुरमती वीचारु ॥
ਇਕਨਾ ਨੋ ਤੁਧੁ ਏਵੈ ਭਾਵਦਾ ਮਾਇਆ ਨਾਲਿ ਪਿਆਰੁ ॥
Some, according to Your Will, are in love with Maya.
ਪਰ, ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਮਾਇਆ ਨਾਲ ਪਿਆਰ ਕਰਨਾ ਹੀ ਦਿੱਤਾ ਹੈ, ਤੈਨੂੰ ਇਉਂ ਹੀ ਚੰਗਾ ਲੱਗਦਾ ਹੈ।
इकना नो तुधु एवै भावदा माइआ नालि पिआरु ॥
ਗੁਰ ਕੈ ਸਬਦਿ ਸਲਾਹੀਐ ਅੰਤਰਿ ਪ੍ਰੇਮ ਪਿਆਰੁ ॥
Through the Word of the Guru's Shabad, praise the Lord with love and affection within.
ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦੇ ਵਿਚ ਪ੍ਰੇਮ-ਪਿਆਰ ਪੈਦਾ ਕਰ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ;
गुर कै सबदि सलाहीऐ अंतरि प्रेम पिआरु ॥
ਵਿਣੁ ਪ੍ਰੀਤੀ ਭਗਤਿ ਨ ਹੋਵਈ ਵਿਣੁ ਸਤਿਗੁਰ ਨ ਲਗੈ ਪਿਆਰੁ ॥
Without love, there is no devotion. Without the True Guru, love is not enshrined.
ਪ੍ਰੇਮ ਤੋਂ ਬਿਨਾ ਬੰਦਗੀ ਨਹੀਂ ਹੋ ਸਕਦੀ, ਤੇ ਪ੍ਰੇਮ ਸਤਿਗੁਰੂ ਤੋਂ ਬਿਨਾ ਨਹੀਂ ਮਿਲਦਾ।
विणु प्रीती भगति न होवई विणु सतिगुर न लगै पिआरु ॥
ਤੂ ਪ੍ਰਭੁ ਸਭਿ ਤੁਧੁ ਸੇਵਦੇ ਇਕ ਢਾਢੀ ਕਰੇ ਪੁਕਾਰ ॥
You are the Lord God; everyone serves You. This is the prayer of Your humble minstrel.
ਤੂੰ ਸਭ ਦਾ ਮਾਲਕ ਹੈਂ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ; ਮੈਂ (ਤੇਰਾ) ਢਾਢੀ (ਤੇਰੇ ਅੱਗੇ) ਇਕ ਇਹੀ ਅਰਜ਼ੋਈ ਕਰਦਾ ਹਾਂ-
तू प्रभु सभि तुधु सेवदे इक ढाढी करे पुकार ॥
ਦੇਹਿ ਦਾਨੁ ਸੰਤੋਖੀਆ ਸਚਾ ਨਾਮੁ ਮਿਲੈ ਆਧਾਰੁ ॥੧੯॥
Please bless me with the gift of contentment, that I may receive the True Name as my Support. ||19||
ਹੇ ਪ੍ਰਭੂ! ਮੈਨੂੰ ਆਪਣਾ 'ਨਾਮ' ਬਖ਼ਸ਼, ਮੈਨੂੰ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਮਿਲੇ, (ਜਿਸ ਦੀ ਬਰਕਤਿ ਨਾਲ) ਮੈਂ ਸੰਤੋਖ ਵਾਲਾ ਹੋ ਜਾਵਾਂ ॥੧੯॥
देहि दानु संतोखीआ सचा नामु मिलै आधारु ॥१९॥
ਸਲੋਕ ਮਃ ੧ ॥
Shalok, First Mahalaa:
सलोक मः १ ॥
ਰਾਤੀ ਕਾਲੁ ਘਟੈ ਦਿਨਿ ਕਾਲੁ ॥
Through the night the time ticks away; through the day the time ticks away.
ਜਿਉਂ ਜਿਉਂ ਰਾਤਿ ਦਿਨ ਬੀਤਦੇ ਹਨ ਉਮਰ ਦਾ ਸਮਾ ਘਟਦਾ ਹੈ,
राती कालु घटै दिनि कालु ॥
ਛਿਜੈ ਕਾਇਆ ਹੋਇ ਪਰਾਲੁ ॥
The body wears away and turns to straw.
ਸਰੀਰ ਬੁੱਢਾ ਹੁੰਦਾ ਜਾਂਦਾ ਹੈ ਤੇ ਕਮਜ਼ੋਰ ਪੈਂਦਾ ਜਾਂਦਾ ਹੈ;
छिजै काइआ होइ परालु ॥
ਵਰਤਣਿ ਵਰਤਿਆ ਸਰਬ ਜੰਜਾਲੁ ॥
All are involved and entangled in worldly entanglements.
ਜਗਤ ਦਾ ਵਰਤਣਿ-ਵਲੇਵਾ (ਜੀਵ ਲਈ) ਸਾਰਾ ਫਾਹੀ ਬਣਦਾ ਜਾਂਦਾ ਹੈ।
वरतणि वरतिआ सरब जंजालु ॥
ਭੁਲਿਆ ਚੁਕਿ ਗਇਆ ਤਪ ਤਾਲੁ ॥
The mortal has mistakenly renounced the way of service.
(ਇਸ ਵਿਚ) ਭੁੱਲੇ ਹੋਏ ਨੂੰ ਬੰਦਗੀ ਦੀ ਜਾਚ ਵਿੱਸਰ ਜਾਂਦੀ ਹੈ।
भुलिआ चुकि गइआ तप तालु ॥
ਅੰਧਾ ਝਖਿ ਝਖਿ ਪਇਆ ਝੇਰਿ ॥
The blind fool is caught in conflict, bothered and bewildered.
(ਜਗਤ ਦੇ ਵਰਤਣਿ-ਵਲੇਵੇ ਵਿਚ) ਅੰਨ੍ਹਾ ਹੋਇਆ ਜੀਵ (ਇਸ ਵਿਚ) ਝਖਾਂ ਮਾਰ ਮਾਰ ਕੇ (ਕਿਸੇ ਲੰਮੇ) ਝੰਬੇਲੇ ਵਿਚ ਜਾ ਪੈਂਦਾ ਹੈ,
अंधा झखि झखि पइआ झेरि ॥
ਪਿਛੈ ਰੋਵਹਿ ਲਿਆਵਹਿ ਫੇਰਿ ॥
Those who weep after someone has died - can they bring him back to life?
ਤੇ, (ਉਸ ਦੇ ਮਰਨ) ਪਿਛੋਂ (ਉਸ ਦੇ ਸਨਬੰਧੀ) ਰੋਂਦੇ ਹਨ (ਤੇ ਵੈਣ ਕਰਦੇ ਹਨ ਕਿ ਉਸ ਨੂੰ ਕਿਵੇਂ) ਮੋੜ ਲਿਆਈਏ।
पिछै रोवहि लिआवहि फेरि ॥
ਬਿਨੁ ਬੂਝੇ ਕਿਛੁ ਸੂਝੈ ਨਾਹੀ ॥
Without realization, nothing can be understood.
ਸਮਝਣ ਤੋਂ ਬਿਨਾ ਜਗਤ ਨੂੰ (ਵਰਤਣਿ-ਵਲੇਵੇ ਵਿਚ) ਕੁਝ ਸੁੱਝਦਾ ਨਹੀਂ;
बिनु बूझे किछु सूझै नाही ॥
ਮੋਇਆ ਰੋਂਹਿ ਰੋਂਦੇ ਮਰਿ ਜਾਂਹਂੀ ॥
The weepers who weep for the dead shall themselves die as well.
(ਮਰਨ ਵਾਲਾ ਤਾਂ) ਮਰ ਗਿਆ, (ਪਿਛਲੇ) ਰੋਂਦੇ ਹਨ ਤੇ ਰੋ ਰੋ ਕੇ ਖਪਦੇ ਹਨ।
मोइआ रोंहि रोंदे मरि जांहीं ॥
ਨਾਨਕ ਖਸਮੈ ਏਵੈ ਭਾਵੈ ॥
O Nanak, this is the Will of our Lord and Master.
ਪਰ, ਹੇ ਨਾਨਕ! ਖਸਮ ਪ੍ਰਭੂ ਨੂੰ ਇਉਂ ਹੀ ਚੰਗਾ ਲੱਗਦਾ ਹੈ (ਕਿ ਜੀਵ ਇਸੇ ਤਰ੍ਹਾਂ ਪਏ ਖਪਣ)।
नानक खसमै एवै भावै ॥
ਸੇਈ ਮੁਏ ਜਿਨ ਚਿਤਿ ਨ ਆਵੈ ॥੧॥
Those who do not remember the Lord, are dead. ||1||
(ਅਸਲ ਵਿਚ) ਆਤਮਕ ਮੌਤੇ ਮਰੇ ਹੋਏ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਨਹੀਂ ਵੱਸਦਾ ॥੧॥
सेई मुए जिन चिति न आवै ॥१॥
ਮਃ ੧ ॥
First Mahalaa:
मः १ ॥
ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ ॥
Love dies, and affection dies; hatred and strife die.
(ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਉਸ ਦਾ ਉਹ) ਪ੍ਰੀਤ-ਪਿਆਰ ਮੁੱਕ ਜਾਂਦਾ ਹੈ (ਜੋ ਉਹ ਆਪਣੇ ਸਨਬੰਧੀਆਂ ਨਾਲ ਕਰਦਾ ਸੀ) ਝਗੜਿਆਂ ਦਾ ਮੂਲ ਵੈਰ ਭੀ ਖ਼ਤਮ ਹੋ ਜਾਂਦਾ ਹੈ;
मुआ पिआरु प्रीति मुई मुआ वैरु वादी ॥
ਵੰਨੁ ਗਇਆ ਰੂਪੁ ਵਿਣਸਿਆ ਦੁਖੀ ਦੇਹ ਰੁਲੀ ॥
The color fades, and beauty vanishes; the body suffers and collapses.
(ਸਰੀਰ ਦਾ ਸੋਹਣਾ) ਰੰਗ ਰੂਪ ਨਾਸ ਹੋ ਜਾਂਦਾ ਹੈ, ਵਿਚਾਰਾ ਸਰੀਰ ਭੀ ਰੁਲ ਜਾਂਦਾ ਹੈ (ਅੱਗ ਜਾਂ ਮਿੱਟੀ ਆਦਿਕ ਦੇ ਹਵਾਲੇ ਹੋ ਜਾਂਦਾ ਹੈ)।
वंनु गइआ रूपु विणसिआ दुखी देह रुली ॥
ਕਿਥਹੁ ਆਇਆ ਕਹ ਗਇਆ ਕਿਹੁ ਨ ਸੀਓ ਕਿਹੁ ਸੀ ॥
Where did he come from? Where is he going? Did he exist or not?
(ਉਸ ਦੇ ਸਨਬੰਧੀ ਤੇ ਭਾਈਚਾਰੇ ਦੇ ਬੰਦੇ) ਮਨ ਵਿਚ (ਖ਼ਿਆਲ ਕਰਦੇ ਹਨ) ਤੇ ਮੂੰਹੋਂ ਗੱਲਾਂ ਕਰਦੇ ਹਨ ਕਿ ਉਹ ਕਿਥੋਂ ਆਇਆ ਸੀ ਕਿਥੇ ਤੁਰ ਗਿਆ (ਭਾਵ, ਜਿਥੋਂ ਆਇਆ ਸੀ ਓਥੇ ਚਲਾ ਗਿਆ) ਉਹ ਇਹੋ ਜਿਹਾ ਨਹੀਂ ਸੀ ਤੇ ਇਹੋ ਜਿਹਾ ਹੈਸੀ (ਭਾਵ ਉਸ ਵਿਚ ਫਲਾਣੇ ਐਬ ਨਹੀਂ ਸਨ, ਤੇ, ਉਸ ਵਿਚ ਫਲਾਣੇ ਗੁਣ ਸਨ),
किथहु आइआ कह गइआ किहु न सीओ किहु सी ॥
ਮਨਿ ਮੁਖਿ ਗਲਾ ਗੋਈਆ ਕੀਤਾ ਚਾਉ ਰਲੀ ॥
The self-willed manmukh made empty boasts, indulging in parties and pleasures.
ਮਨ ਵਿਚ ਅਤੇ ਮੂੰਹ ਨਾਲ ਆਖਦੇ ਹਨ ਉਹ ਬੜੇ ਚਾਉ ਤੇ ਰਲੀਆਂ ਮਾਣ ਗਿਆ ਹੈ।
मनि मुखि गला गोईआ कीता चाउ रली ॥
ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ ॥੨॥
O Nanak, without the True Name, his honor is torn away, from head to foot. ||2||
ਪਰ, ਹੇ ਨਾਨਕ! (ਲੋਕ ਜੋ ਚਾਹੇ ਆਖੇ) ਪਰਮਾਤਮਾ ਦੇ ਨਾਮ ਤੋਂ ਬਿਨਾ (ਲੋਕਾਂ ਵਲੋਂ ਹੋਈ ਹੋਈ) ਸਾਰੀ ਦੀ ਸਾਰੀ ਇੱਜ਼ਤ ਲੀਰਾਂ ਹੋ ਗਈ (ਸਮਝੋ) ॥੨॥
नानक सचे नाम बिनु सिर खुर पति पाटी ॥२॥
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਅੰਤੇ ਹੋਇ ਸਖਾਈ ॥
The Ambrosial Naam, the Name of the Lord, is forever the Giver of peace. It shall be your Help and Support in the end.
ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਸੁਖ ਦੇਣ ਵਾਲਾ ਹੈ, ਆਖ਼ਰ ('ਨਾਮ' ਹੀ) ਮਿੱਤਰ ਬਣਦਾ ਹੈ।
अंम्रित नामु सदा सुखदाता अंते होइ सखाई ॥
ਬਾਝੁ ਗੁਰੂ ਜਗਤੁ ਬਉਰਾਨਾ ਨਾਵੈ ਸਾਰ ਨ ਪਾਈ ॥
Without the Guru, the world is insane. It does not appreciate the worth of the Name.
ਪਰ ਜਗਤ, ਗੁਰੂ ਤੋਂ ਬਿਨਾ ਕਮਲਾ ਜਿਹਾ ਹੋ ਰਿਹਾ ਹੈ, (ਕਿਉਂਕਿ ਗੁਰੂ ਤੋਂ ਬਿਨਾ ਇਸ ਨੂੰ) ਨਾਮ ਦੀ ਕਦਰ ਨਹੀਂ ਪੈਂਦੀ।
बाझु गुरू जगतु बउराना नावै सार न पाई ॥
ਸਤਿਗੁਰੁ ਸੇਵਹਿ ਸੇ ਪਰਵਾਣੁ ਜਿਨੑ ਜੋਤੀ ਜੋਤਿ ਮਿਲਾਈ ॥
Those who serve the True Guru are accepted and approved. Their light merges into the Light.
ਜਿਹੜੇ ਬੰਦੇ ਗੁਰੂ ਦੇ ਕਹੇ ਅਨੁਸਾਰ ਤੁਰਦੇ ਹਨ (ਤੇ ਇਸ ਤਰ੍ਹਾਂ) ਜਿਨ੍ਹਾਂ ਨੇ ਪ੍ਰਭੂ ਵਿਚ ਆਪਣੀ ਸੁਰਤ ਜੋੜੀ ਹੈ ਉਹ (ਪ੍ਰਭੂ-ਦਰ ਤੇ) ਕਬੂਲ ਹਨ।
सतिगुरु सेवहि से परवाणु जिन जोती जोति मिलाई ॥
ਸੋ ਸਾਹਿਬੁ ਸੋ ਸੇਵਕੁ ਤੇਹਾ ਜਿਸੁ ਭਾਣਾ ਮੰਨਿ ਵਸਾਈ ॥
That servant who enshrines the Lord's Will within his mind, becomes just like his Lord and Master.
ਜਿਸ ਮਨੁੱਖ ਨੂੰ ਪ੍ਰਭੂ ਆਪਣਾ ਭਾਣਾ (ਮਿੱਠਾ ਕਰ) ਮਨਾਂਦਾ ਹੈ ਉਹ ਸੇਵਕ ਉਹੋ ਜਿਹਾ ਹੋ ਜਾਂਦਾ ਹੈ ਜੈਸਾ ਪ੍ਰਭੂ-ਮਾਲਕ ਹੈ।
सो साहिबु सो सेवकु तेहा जिसु भाणा मंनि वसाई ॥
ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ ॥
Tell me, who has ever found peace by following his own will? The blind act in blindness.
ਆਪਣੀ ਮਰਜ਼ੀ ਅਨੁਸਾਰ ਤੁਰ ਕੇ ਕਦੇ ਕੋਈ ਮਨੁੱਖ ਸੁਖ ਨਹੀਂ ਪਾਂਦਾ, ਅੰਨ੍ਹਾ ਸਦਾ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਹੈ;
आपणै भाणै कहु किनि सुखु पाइआ अंधा अंधु कमाई ॥
ਬਿਖਿਆ ਕਦੇ ਹੀ ਰਜੈ ਨਾਹੀ ਮੂਰਖ ਭੁਖ ਨ ਜਾਈ ॥
No one is ever satisfied and fulfilled by evil and corruption. The hunger of the fool is not satisfied.
ਮੂਰਖ ਦੀ (ਮਾਇਆ ਦੀ) ਭੁੱਖ ਮੁੱਕਦੀ ਨਹੀਂ, ਮਾਇਆ ਵਿਚ ਕਦੇ ਉਹ ਰੱਜਦਾ ਨਹੀਂ ਹੈ।
बिखिआ कदे ही रजै नाही मूरख भुख न जाई ॥
ਦੂਜੈ ਸਭੁ ਕੋ ਲਗਿ ਵਿਗੁਤਾ ਬਿਨੁ ਸਤਿਗੁਰ ਬੂਝ ਨ ਪਾਈ ॥
Attached to duality, all are ruined; without the True Guru, there is no understanding.
ਮਾਇਆ ਵਿਚ ਲੱਗ ਕੇ ਹਰ ਕੋਈ ਖ਼ੁਆਰ ਹੀ ਹੁੰਦਾ ਹੈ, ਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ (ਕਿ ਮਾਇਆ ਦਾ ਮੋਹ ਖ਼ੁਆਰੀ ਦਾ ਹੀ ਮੂਲ ਹੈ)।
दूजै सभु को लगि विगुता बिनु सतिगुर बूझ न पाई ॥
ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਸ ਨੋ ਕਿਰਪਾ ਕਰੇ ਰਜਾਈ ॥੨੦॥
Those who serve the True Guru find peace; they are blessed with Grace by the Will of the Lord. ||20||
ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਕਹੇ ਅਨੁਸਾਰ ਤੁਰਦਾ ਹੈ ਤੇ ਸੁਖ ਪਾਂਦਾ ਹੈ ॥੨੦॥
सतिगुरु सेवे सो सुखु पाए जिस नो किरपा करे रजाई ॥२०॥
ਸਲੋਕ ਮਃ ੧ ॥
Shalok, First Mahalaa:
सलोक मः १ ॥
ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ ॥
Modesty and righteousness both, O Nanak, are qualities of those who are blessed with true wealth.
ਹੇ ਨਾਨਕ! (ਜਗਤ ਸਮਝਦਾ ਹੈ ਕਿ) ਜੇ ਧਨ ਮਿਲ ਜਾਏ ਤਾਂ ਇੱਜ਼ਤ ਬਣੀ ਰਹਿੰਦੀ ਹੈ ਤੇ ਧਰਮ ਕਮਾ ਸਕੀਦਾ ਹੈ।
सरमु धरमु दुइ नानका जे धनु पलै पाइ ॥
ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ ॥
Do not refer to that wealth as your friend, which leads you to get your head beaten.
ਪਰ, ਜਿਸ (ਧਨ) ਦੇ ਕਾਰਣ ਸਿਰ ਉਤੇ ਚੋਟਾਂ ਪੈਣ ਉਹ ਧਨ ਮਿੱਤ੍ਰ (ਭਾਵ, ਸ਼ਰਮ ਧਰਮ ਵਿਚ ਸਹਾਈ) ਨਹੀਂ ਕਿਹਾ ਜਾ ਸਕਦਾ।
सो धनु मित्रु न कांढीऐ जितु सिरि चोटां खाइ ॥
ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥
Those who possess only this worldly wealth are known as paupers.
ਜਿਨ੍ਹਾਂ ਪਾਸ ਧਨ ਹੈ ਉਹਨਾਂ ਦਾ ਨਾਮ 'ਕੰਗਾਲ' ਹੈ; (ਉਹ ਆਤਮਕ ਜੀਵਨ ਵਿਚ ਕੰਗਾਲ ਹਨ);
जिन कै पलै धनु वसै तिन का नाउ फकीर ॥
ਜਿਨੑ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥੧॥
But those, within whose hearts You dwell, O Lord - those people are oceans of virtue. ||1||
ਤੇ ਹੇ ਪ੍ਰਭੂ! ਜਿਨ੍ਹਾਂ ਦੇ ਹਿਰਦੇ ਵਿਚ ਤੂੰ ਆਪ ਵੱਸਦਾ ਹੈਂ ਉਹ ਹਨ ਗੁਣਾਂ ਦੇ ਸਮੁੰਦਰ ॥੧॥
जिन कै हिरदै तू वसहि ते नर गुणी गहीर ॥१॥
ਮਃ ੧ ॥
First Mahalaa:
मः १ ॥
ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥
Worldly possessions are obtained by pain and suffering; when they are gone, they leave pain and suffering.
ਦੁੱਖ ਸਹਿ ਸਹਿ ਕੇ ਧਨ ਇਕੱਠਾ ਕਰੀਦਾ ਹੈ, ਜੇ ਇਹ ਗੁਆਚ ਜਾਏ ਤਾਂ ਭੀ ਦੁੱਖ ਹੀ ਮਾਰਦੇ ਹਨ।
दुखी दुनी सहेड़ीऐ जाइ त लगहि दुख ॥
ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥
O Nanak, without the True Name, hunger is never satisfied.
ਹੇ ਨਾਨਕ! ਪ੍ਰਭੂ ਦੇ ਸੱਚੇ ਨਾਮ ਤੋਂ ਬਿਨਾ ਕਿਸੇ ਦੀ ਤ੍ਰਿਸ਼ਨਾ ਮਿਟਦੀ ਨਹੀਂ।
नानक सचे नाम बिनु किसै न लथी भुख ॥
ਰੂਪੀ ਭੁਖ ਨ ਉਤਰੈ ਜਾਂ ਦੇਖਾਂ ਤਾਂ ਭੁਖ ॥
Beauty does not satisfy hunger; when the man sees beauty, he hungers even more.
'ਰੂਪ' ਵੇਖਣ ਨਾਲ (ਰੂਪ ਵੇਖਣ ਦੀ) ਤ੍ਰਿਸ਼ਨਾ ਜਾਂਦੀ ਨਹੀਂ (ਸਗੋਂ) ਜਿਉਂ ਜਿਉਂ ਵੇਖੀਏ, ਤਿਉਂ ਤਿਉਂ ਹੋਰ ਤ੍ਰਿਸ਼ਨਾ (ਵਧਦੀ ਹੈ)।
रूपी भुख न उतरै जां देखां तां भुख ॥
ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥੨॥
As many as are the pleasures of the body, so many are the pains which afflict it. ||2||
ਜਿਸਮ ਦੇ ਜਿਤਨੇ ਭੀ ਵਧੀਕ ਚਸਕੇ ਹਨ, ਉਤਨੇ ਹੀ ਵਧੀਕ ਇਸ ਨੂੰ ਦੁੱਖ ਵਿਆਪਦੇ ਹਨ ॥੨॥
जेते रस सरीर के तेते लगहि दुख ॥२॥
ਮਃ ੧ ॥
First Mahalaa:
मः १ ॥
ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥
Acting blindly, the mind becomes blind. The blind mind makes the body blind.
ਜਿਉਂ ਜਿਉਂ ਵਿਚਾਰ-ਹੀਣ ਹੋ ਕੇ ਮੰਦੇ ਕੰਮ ਕੀਤੇ ਜਾਣ, ਤਿਉਂ ਤਿਉਂ ਮਨ ਅੰਨ੍ਹਾ (ਭਾਵ, ਵਿਚਾਰੋਂ ਸੱਖਣਾ) ਹੁੰਦਾ ਜਾਂਦਾ ਹੈ; ਤੇ ਮਨ ਵਿਚਾਰ-ਹੀਣ ਹੋਇਆ ਗਿਆਨ-ਇੰਦ੍ਰੇ ਭੀ ਅੰਨ੍ਹੇ ਹੋ ਜਾਂਦੇ ਹਨ (ਭਾਵ, ਅੱਖਾਂ ਕੰਨ ਆਦਿਕ ਭੀ ਮੰਦੇ ਪਾਸੇ ਲੈ ਤੁਰਦੇ ਹਨ)।
अंधी कंमी अंधु मनु मनि अंधै तनु अंधु ॥
ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥
Why make a dam with mud and plaster? Even a dam made of stones gives way.
ਸੋ, ਜਦੋਂ ਪੱਥਰਾਂ ਦਾ ਬੰਨ੍ਹ (ਭਾਵ, ਪ੍ਰਭੂ-ਨਾਮ ਦੇ ਵਿਚਾਰ ਦਾ ਪੱਕਾ ਆਸਰਾ) ਟੁੱਟ ਜਾਂਦਾ ਹੈ ਤਾਂ ਚਿੱਕੜ ਲਾਇਆਂ ਕੁਝ ਨਹੀਂ ਬਣਦਾ (ਭਾਵ, ਹੋਰ ਹੋਰ ਆਸਰੇ ਢੂੰਢਿਆਂ)।
चिकड़ि लाइऐ किआ थीऐ जां तुटै पथर बंधु ॥
ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥
The dam has burst. There is no boat. There is no raft. The water's depth is unfathomable.
(ਜਦੋਂ) ਬੰਨ੍ਹ ਟੁੱਟ ਗਿਆ, ਨਾਹ ਬੇੜੀ ਰਹੀ, ਨਾਹ ਤੁਲਹਾ ਰਿਹਾ, ਨਾਹ (ਪਾਣੀ ਦੀ) ਹਾਥ ਪੈ ਸਕੀ।
बंधु तुटा बेड़ी नही ना तुलहा ना हाथ ॥
ਨਾਨਕ ਸਚੇ ਨਾਮ ਵਿਣੁ ਕੇਤੇ ਡੁਬੇ ਸਾਥ ॥੩॥
O Nanak, without the True Name, many multitudes have drowned. ||3||
(ਭਾਵ, ਪਾਣੀ ਭੀ ਬਹੁਤ ਡੂੰਘਾ ਹੋਇਆ), (ਅਜੇਹੀ ਹਾਲਤ ਵਿਚ) ਹੇ ਨਾਨਕ! ਪ੍ਰਭੂ ਦੇ ਸੱਚੇ ਨਾਮ (-ਰੂਪ ਬੰਨ੍ਹ ਬੇੜੀ ਤੁਲਹੇ) ਤੋਂ ਬਿਨਾ ਕਈ ਪੂਰਾਂ ਦੇ ਪੂਰ ਡੁੱਬਦੇ ਹਨ ॥੩॥
नानक सचे नाम विणु केते डुबे साथ ॥३॥
ਮਃ ੧ ॥
First Mahalaa:
मः १ ॥
ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥
Thousands of pounds of gold, and thousands of pounds of silver; the king over the heads of thousands of kings.
ਲੱਖਾਂ ਮਣਾਂ ਸੋਨਾ ਹੋਵੇ ਤੇ ਲੱਖਾਂ ਮਣਾਂ ਚਾਂਦੀ-ਅਜੇਹੇ ਲੱਖਾਂ ਧਨੀਆਂ ਨਾਲੋਂ ਭੀ ਜੇ ਵੱਡੇ ਧਨੀ ਹੋਣ,
लख मण सुइना लख मण रुपा लख साहा सिरि साह ॥
ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ ॥
Thousands of armies, thousands of marching bands and spearmen; the emperor of thousands of horsemen.
ਲੱਖਾਂ ਸਿਪਾਹੀਆਂ ਦੀਆਂ ਫ਼ੌਜਾਂ ਹੋਣ ਲੱਖਾਂ ਵਾਜੇ ਵੱਜਦੇ ਹੋਣ, ਨੇਜ਼ੇ-ਬਰਦਾਰ ਲੱਖਾਂ ਫ਼ੌਜੀ ਰਸਾਲਿਆਂ ਦੇ ਮਾਲਕ ਬਾਦਸ਼ਾਹ ਹੋਣ;
लख लसकर लख वाजे नेजे लखी घोड़ी पातिसाह ॥
ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥
The unfathomable ocean of fire and water must be crossed.
ਪਰ, ਜਿੱਥੇ (ਵਿਕਾਰਾਂ ਦੀ) ਅੱਗ ਤੇ ਪਾਣੀ ਦਾ ਅਥਾਹ ਸਮੁੰਦਰ ਲੰਘਣਾ ਪੈਂਦਾ ਹੈ,
जिथै साइरु लंघणा अगनि पाणी असगाह ॥
ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ ॥
The other shore cannot be seen; only the roar of pitiful cries can be heard.
(ਇਸ ਸਮੁੰਦਰ ਦਾ) ਕੰਢਾ ਭੀ ਨਹੀਂ ਦਿੱਸਦਾ, ਹਾਏ ਹਾਏ ਦਾ ਕੁਰਲਾਟ ਭੀ ਪੈ ਰਿਹਾ ਹੈ,
कंधी दिसि न आवई धाही पवै कहाह ॥
ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥੪॥
O Nanak, there, it shall be known, whether anyone is a king or an emperor. ||4||
ਓਥੇ, ਹੇ ਨਾਨਕ! ਪਰਖੇ ਜਾਂਦੇ ਹਨ ਕਿ ਕੌਣ ਧਨੀ ਹਨ ਤੇ ਕੌਣ ਬਾਦਸ਼ਾਹ (ਭਾਵ, ਦੁਨੀਆ ਦਾ ਧਨ ਤੇ ਬਾਦਸ਼ਾਹੀ ਵਿਕਾਰਾਂ ਦੀ ਅੱਗ ਵਿਚ ਸੜਨੋਂ ਤੇ ਵਿਕਾਰਾਂ ਦੀਆਂ ਲਹਿਰਾਂ ਵਿਚ ਡੁੱਬਣੋਂ ਬਚਾ ਨਹੀਂ ਸਕਦੇ; ਧਨ ਤੇ ਬਾਦਸ਼ਾਹੀ ਹੁੰਦਿਆਂ ਭੀ 'ਹਾਏ ਹਾਏ' ਨਹੀਂ ਮਿਟਦੀ) ॥੪॥
नानक ओथै जाणीअहि साह केई पातिसाह ॥४॥
ਇਕਨੑਾ ਗਲੀਂ ਜੰਜੀਰ ਬੰਦਿ ਰਬਾਣੀਐ ॥
Some have chains around their necks, in bondage to the Lord.
(ਜੋ 'ਬਿਖਿਆ' ਵਿਚ ਲੱਗੇ ਰਹੇ) ਉਹਨਾਂ ਦੇ ਗਲਾਂ ਵਿਚ (ਮਾਇਆ ਦੇ ਮੋਹ ਦੇ ਬੰਧਨ-ਰੂਪ) ਜ਼ੰਜੀਰ ਪਏ ਹੋਏ ਹਨ, ਉਹ, (ਮਾਨੋ,) ਰੱਬ ਦੇ ਬੰਦੀਖ਼ਾਨੇ ਵਿਚ (ਕੈਦ) ਹਨ;
इकना गलीं जंजीर बंदि रबाणीऐ ॥
ਬਧੇ ਛੁਟਹਿ ਸਚਿ ਸਚੁ ਪਛਾਣੀਐ ॥
They are released from bondage, realizing the True Lord as True.
ਜੇ ਸੱਚੇ ਪ੍ਰਭੂ ਦੀ ਪਛਾਣ ਆ ਜਾਏ (ਜੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਬਣ ਜਾਏ) ਤਾਂ ਸਦਾ-ਥਿਰ ਹਰਿ-ਨਾਮ ਦੀ ਰਾਹੀਂ ਹੀ (ਇਹਨਾਂ ਜ਼ੰਜੀਰਾਂ ਵਿਚ) ਬੱਝੇ ਹੋਏ ਛੁੱਟ ਸਕਦੇ ਹਨ।
बधे छुटहि सचि सचु पछाणीऐ ॥
ਲਿਖਿਆ ਪਲੈ ਪਾਇ ਸੋ ਸਚੁ ਜਾਣੀਐ ॥
One whose pre-ordained destiny is activated, comes to know the True Lord.
ਤਾਂ ਤੇ ਉਸ ਸੱਚੇ ਪ੍ਰਭੂ ਨਾਲ ਸਾਂਝ ਬਣਾਈਏ, ਤਦੋਂ ਹੀ (ਨਾਮ-ਸਿਮਰਨ-ਰੂਪ) ਲਿਖਿਆ ਹੋਇਆ (ਲੇਖ) ਮਿਲਦਾ ਹੈ।
लिखिआ पलै पाइ सो सचु जाणीऐ ॥
ਹੁਕਮੀ ਹੋਇ ਨਿਬੇੜੁ ਗਇਆ ਜਾਣੀਐ ॥
By God's Command, it is ordained. When the mortal goes, he knows.
ਇਹ ਸਾਰਾ ਨਿਰਨਾ ਪ੍ਰਭੂ ਦੇ ਹੁਕਮ ਵਿਚ ਹੀ ਹੁੰਦਾ ਹੈ, ਤੇ ਇਸ ਦੀ ਸਮਝ (ਇਥੋਂ ਜਗਤ ਤੋਂ) ਤੁਰਿਆਂ ਹੀ ਪੈਂਦੀ ਹੈ।
हुकमी होइ निबेड़ु गइआ जाणीऐ ॥
ਭਉਜਲ ਤਾਰਣਹਾਰੁ ਸਬਦਿ ਪਛਾਣੀਐ ॥
Realize the Word of the Shabad, and cross over the terrifying world-ocean.
(ਸੋ,) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰਥ ਹੈ।
भउजल तारणहारु सबदि पछाणीऐ ॥
ਚੋਰ ਜਾਰ ਜੂਆਰ ਪੀੜੇ ਘਾਣੀਐ ॥
Thieves, adulterers and gamblers are pressed like seeds in the mill.
ਚੋਰਾਂ ਵਿਭਚਾਰੀਆਂ ਤੇ ਜੂਏ-ਬਾਜ਼ (ਆਦਿਕ ਵਿਕਾਰੀਆਂ ਦਾ ਇਉਂ ਹਾਲ ਹੁੰਦਾ ਹੈ ਜਿਵੇਂ) ਕੋਲ੍ਹੂ ਵਿਚ ਪੀੜੇ ਜਾ ਰਹੇ ਹਨ;
चोर जार जूआर पीड़े घाणीऐ ॥
ਨਿੰਦਕ ਲਾਇਤਬਾਰ ਮਿਲੇ ਹੜੑਵਾਣੀਐ ॥
Slanderers and gossipers are hand-cuffed.
ਨਿੰਦਕਾਂ ਤੇ ਚੁਗ਼ਲਖ਼ੋਰਾਂ ਨੂੰ (ਮਾਨੋ, ਨਿੰਦਾ ਤੇ ਚੁਗ਼ਲੀ ਦੀ) ਹਥਕੜੀ ਵੱਜੀ ਹੋਈ ਹੈ (ਭਾਵ, ਇਸ ਭੈੜੀ ਵਾਦੀ ਵਿਚੋਂ ਉਹ ਆਪਣੇ ਆਪ ਨੂੰ ਕੱਢ ਨਹੀਂ ਸਕਦੇ)।
निंदक लाइतबार मिले हड़वाणीऐ ॥
ਗੁਰਮੁਖਿ ਸਚਿ ਸਮਾਇ ਸੁ ਦਰਗਹ ਜਾਣੀਐ ॥੨੧॥
The Gurmukh is absorbed in the True Lord, and is famous in the Court of the Lord. ||21||
ਪਰ ਜੋ ਮਨੁੱਖ ਗੁਰੂ ਦੇ ਸਨਮੁਖ ਹਨ ਉਹ ਪ੍ਰਭੂ ਵਿਚ ਲੀਨ ਹੋ ਕੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ॥੨੧॥
गुरमुखि सचि समाइ सु दरगह जाणीऐ ॥२१॥
ਸਲੋਕ ਮਃ ੨ ॥
Shalok, Second Mahalaa:
सलोक मः २ ॥
ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥
The beggar is known as an emperor, and the fool is known as a religious scholar.
ਕੰਗਾਲ ਦਾ ਨਾਮ ਬਾਦਸ਼ਾਹ (ਰੱਖਿਆ ਜਾਂਦਾ ਹੈ), ਮੂਰਖ ਦਾ ਪੰਡਿਤ ਨਾਮ (ਪਾਇਆ ਜਾਂਦਾ ਹੈ),
नाउ फकीरै पातिसाहु मूरख पंडितु नाउ ॥
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥
The blind man is known as a seer; this is how people talk.
ਅੰਨ੍ਹੇ ਨੂੰ ਪਾਰਖੂ (ਆਖਿਆ ਜਾਂਦਾ ਹੈ)-(ਬੱਸ! ਜਗਤ) ਇਸ ਤਰ੍ਹਾਂ ਦੀਆਂ (ਉਲਟੀਆਂ) ਗੱਲਾਂ ਕਰਦਾ ਹੈ।
अंधे का नाउ पारखू एवै करे गुआउ ॥
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥
The trouble-maker is called a leader, and the liar is seated with honor.
ਸ਼ਰਾਰਤਿ (ਕਰਨ ਵਾਲੇ) ਦਾ ਨਾਮ ਚੌਧਰੀ (ਪੈ ਜਾਂਦਾ ਹੈ) ਤੇ ਝੂਠੀ ਜ਼ਨਾਨੀ ਸਭ ਤੋਂ ਅੱਗੇ ਥਾਂ ਮੱਲਦੀ ਹੈ (ਭਾਵ, ਹਰ ਥਾਂ ਪ੍ਰਧਾਨ ਬਣਦੀ ਹੈ)।
इलति का नाउ चउधरी कूड़ी पूरे थाउ ॥
ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥੧॥
O Nanak, the Gurmukhs know that this is justice in the Dark Age of Kali Yuga. ||1||
ਹੇ ਨਾਨਕ! ਇਹ ਹੈ ਨਿਆਂ ਕਲਿਜੁਗ ਦਾ (ਭਾਵ, ਜਿੱਥੇ ਇਹ ਰਵਈਆ ਵਰਤੀਂਦਾ ਹੈ ਓਥੇ ਕਲਿਜੁਗ ਦਾ ਪਹਰਾ ਜਾਣੋ)। ਪਰ, ਗੁਰੂ ਦੇ ਸਨਮੁਖ ਹੋਇਆਂ ਹੀ ਇਹ ਸਮਝ ਪੈਂਦੀ ਹੈ (ਕਿ ਇਹ ਵਤੀਰਾ ਮਾੜਾ ਹੈ। ਮਨ ਦੇ ਪਿੱਛੇ ਤੁਰਨ ਵਾਲੇ ਲੋਕ ਇਸ ਰਵਈਏ ਦੇ ਆਦੀ ਹੋਏ ਰਹਿੰਦੇ ਹਨ) ॥੧॥
नानक गुरमुखि जाणीऐ कलि का एहु निआउ ॥१॥
ਮਃ ੧ ॥
First Mahalaa:
मः १ ॥
ਹਰਣਾਂ ਬਾਜਾਂ ਤੈ ਸਿਕਦਾਰਾਂ ਏਨੑਾ ਪੜਿੑਆ ਨਾਉ ॥
Deer, falcons and government officials are known to be trained and clever.
ਹਰਨ, ਬਾਜ਼ ਤੇ ਅਹਲਕਾਰ-ਇਹਨਾਂ ਦਾ ਨਾਮ ਲੋਕ "ਪੜ੍ਹੇ ਹੋਏ" ਰੱਖਦੇ ਹਨ,
हरणां बाजां तै सिकदारां एना पड़िआ नाउ ॥
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥
When the trap is set, they trap their own kind; hereafter they will find no place of rest.
(ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ।
फांधी लगी जाति फहाइनि अगै नाही थाउ ॥
ਸੋ ਪੜਿਆ ਸੋ ਪੰਡਿਤੁ ਬੀਨਾ ਜਿਨੑੀ ਕਮਾਣਾ ਨਾਉ ॥
He alone is learned and wise, and he alone is a scholar, who practices the Name.
ਜਿਸ ਜਿਸ ਨੇ 'ਨਾਮ' ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ,
सो पड़िआ सो पंडितु बीना जिनी कमाणा नाउ ॥
ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥
First, the tree puts down its roots, and then it spreads out its shade above.
(ਕਿਉਂਕਿ ਰੁੱਖ ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ ਬਣਦੀ ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿਚ 'ਨਾਮ' ਬੀਜੇ)।
पहिलो दे जड़ अंदरि जंमै ता उपरि होवै छांउ ॥
ਰਾਜੇ ਸੀਹ ਮੁਕਦਮ ਕੁਤੇ ॥
The kings are tigers, and their officials are dogs;
('ਨਾਮ' ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ,
राजे सीह मुकदम कुते ॥
ਜਾਇ ਜਗਾਇਨਿੑ ਬੈਠੇ ਸੁਤੇ ॥
they go out and awaken the sleeping people to harass them.
ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)।
जाइ जगाइनि बैठे सुते ॥
ਚਾਕਰ ਨਹਦਾ ਪਾਇਨਿੑ ਘਾਉ ॥
The public servants inflict wounds with their nails.
ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ,
चाकर नहदा पाइनि घाउ ॥
ਰਤੁ ਪਿਤੁ ਕੁਤਿਹੋ ਚਟਿ ਜਾਹੁ ॥
The dogs lick up the blood that is spilled.
(ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ।
रतु पितु कुतिहो चटि जाहु ॥
ਜਿਥੈ ਜੀਆਂ ਹੋਸੀ ਸਾਰ ॥
But there, in the Court of the Lord, all beings will be judged.
ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ,
जिथै जीआं होसी सार ॥
ਨਕਂੀ ਵਢਂੀ ਲਾਇਤਬਾਰ ॥੨॥
Those who have violated the people's trust will be disgraced; their noses will be cut off. ||2||
ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ) ॥੨॥
नकीं वढीं लाइतबार ॥२॥
ਆਪਿ ਉਪਾਏ ਮੇਦਨੀ ਆਪੇ ਕਰਦਾ ਸਾਰ ॥
He Himself creates the world, and He himself takes care of it.
(ਜੋ ਪ੍ਰਭੂ) ਆਪ ਜਗਤ ਪੈਦਾ ਕਰਦਾ ਹੈ ਤੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ,
आपि उपाए मेदनी आपे करदा सार ॥
ਭੈ ਬਿਨੁ ਭਰਮੁ ਨ ਕਟੀਐ ਨਾਮਿ ਨ ਲਗੈ ਪਿਆਰੁ ॥
Without the Fear of God, doubt is not dispelled, and love for the Name is not embraced.
(ਉਸ ਦਾ ਡਰ ਰੱਖਣ ਤੋਂ ਬਿਨਾ (ਮਾਇਆ ਪਿੱਛੇ) ਭਟਕਣ (-ਰੂਪ ਬੰਧਨ) ਕੱਟਿਆ ਨਹੀਂ ਜਾਂਦਾ, ਨਾਹ ਹੀ ਉਸ ਦੇ ਨਾਮ ਵਿਚ ਪਿਆਰ ਬਣਦਾ ਹੈ।
भै बिनु भरमु न कटीऐ नामि न लगै पिआरु ॥
ਸਤਿਗੁਰ ਤੇ ਭਉ ਊਪਜੈ ਪਾਈਐ ਮੋਖ ਦੁਆਰ ॥
Through the True Guru, the Fear of God wells up, and the Door of Salvation is found.
ਪ੍ਰਭੂ ਦਾ ਡਰ ਗੁਰੂ ਦੀ ਸਰਣ ਪਿਆਂ ਪੈਦਾ ਹੁੰਦਾ ਹੈ ਤੇ ('ਰਬਾਣੀ ਬੰਦ' ਵਿਚੋਂ) ਖ਼ਲਾਸੀ ਦਾ ਰਸਤਾ ਮਿਲਦਾ ਹੈ,
सतिगुर ते भउ ऊपजै पाईऐ मोख दुआर ॥
ਭੈ ਤੇ ਸਹਜੁ ਪਾਈਐ ਮਿਲਿ ਜੋਤੀ ਜੋਤਿ ਅਪਾਰ ॥
Through the Fear of God, intuitive ease is obtained, and one's light merges into the Light of the Infinite.
(ਕਿਉਂਕਿ ਪ੍ਰਭੂ ਦਾ) ਡਰ ਰੱਖਿਆਂ ਬੇਅੰਤ ਪ੍ਰਭੂ ਦੀ ਜੋਤਿ ਵਿਚ ਜੋਤਿ ਮਿਲਿਆਂ ਮਨ ਦੀ ਅਡੋਲਤਾ ਪ੍ਰਾਪਤ ਹੁੰਦੀ ਹੈ।
भै ते सहजु पाईऐ मिलि जोती जोति अपार ॥
ਭੈ ਤੇ ਭੈਜਲੁ ਲੰਘੀਐ ਗੁਰਮਤੀ ਵੀਚਾਰੁ ॥
Through the Fear of God, the terrifying world-ocean is crossed over, reflecting on the Guru's Teachings.
ਇਸ ਡਰ ਕਰਕੇ ਹੀ ਗੁਰਮੱਤ ਦੀ ਰਾਹੀਂ (ਉੱਚੀ) ਵੀਚਾਰ ਬਣਦੀ ਹੈ, ਤੇ, ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ,
भै ते भैजलु लंघीऐ गुरमती वीचारु ॥
ਭੈ ਤੇ ਨਿਰਭਉ ਪਾਈਐ ਜਿਸ ਦਾ ਅੰਤੁ ਨ ਪਾਰਾਵਾਰੁ ॥
Through the Fear of God, the Fearless Lord is found; He has no end or limitation.
ਇਸ ਡਰ ਦੀ ਰਾਹੀਂ ਹੀ ਡਰ-ਰਹਿਤ ਪ੍ਰਭੂ ਮਿਲਦਾ ਹੈ ਜਿਸ ਦਾ ਅੰਤ ਨਹੀਂ ਪੈਂਦਾ ਜਿਸ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭਦਾ।
भै ते निरभउ पाईऐ जिस दा अंतु न पारावारु ॥
ਮਨਮੁਖ ਭੈ ਕੀ ਸਾਰ ਨ ਜਾਣਨੀ ਤ੍ਰਿਸਨਾ ਜਲਤੇ ਕਰਹਿ ਪੁਕਾਰ ॥
The self-willed manmukhs do not appreciate the value of the Fear of God. Burning in desire, they weep and wail.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਪ੍ਰਭੂ ਦੇ ਡਰ (ਵਿਚ ਰਹਿਣ ਦੀ) ਸਾਰ ਨਹੀਂ ਪੈਂਦੀ (ਸਿੱਟਾ ਇਹ ਨਿਕਲਦਾ ਹੈ ਕਿ ਉਹ ਮਾਇਆ ਦੀ) ਤ੍ਰਿਸ਼ਨਾ (-ਅੱਗ) ਵਿਚ ਸੜਦੇ ਵਿਲਕਦੇ ਹਨ।
मनमुख भै की सार न जाणनी त्रिसना जलते करहि पुकार ॥
ਨਾਨਕ ਨਾਵੈ ਹੀ ਤੇ ਸੁਖੁ ਪਾਇਆ ਗੁਰਮਤੀ ਉਰਿ ਧਾਰ ॥੨੨॥
O Nanak, through the Name, peace is obtained, by enshrining the Guru's Teachings within the heart. ||22||
ਹੇ ਨਾਨਕ! ਪ੍ਰਭੂ ਦੇ 'ਨਾਮ' ਤੋਂ ਹੀ ਸੁਖ ਮਿਲਦਾ ਹੈ ਤੇ (ਇਹ 'ਨਾਮ') ਗੁਰੂ ਦੀ ਮੱਤ ਉਤੇ ਤੁਰਿਆਂ ਹੀ ਹਿਰਦੇ ਵਿਚ ਟਿਕਦਾ ਹੈ ॥੨੨॥
नानक नावै ही ते सुखु पाइआ गुरमती उरि धार ॥२२॥
ਸਲੋਕ ਮਃ ੧ ॥
Shalok, First Mahalaa:
सलोक मः १ ॥
ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ ॥
Beauty and sexual desire are friends; hunger and tasty food are tied together.
ਰੂਪ ਦੀ ਕਾਮ (-ਵਾਸਨਾ) ਨਾਲ ਮਿੱਤ੍ਰਤਾ ਹੈ, ਭੁੱਖ ਦਾ ਸੁਆਦ ਨਾਲ ਸੰਬੰਧ ਹੈ।
रूपै कामै दोसती भुखै सादै गंढु ॥
ਲਬੈ ਮਾਲੈ ਘੁਲਿ ਮਿਲਿ ਮਿਚਲਿ ਊਂਘੈ ਸਉੜਿ ਪਲੰਘੁ ॥
Greed is bound up in its search for wealth, and sleep will use even a tiny space as a bed.
ਲੱਬ ਦੀ ਧਨ ਨਾਲ ਚੰਗੀ ਤਰ੍ਹਾਂ ਮਿਲਵੀਂ ਇਕ-ਮਿਕਤਾ ਹੈ (ਨੀਂਦਰ ਨਾਲ) ਊਂਘ ਰਹੇ ਨੂੰ ਸਉੜੀ ਥਾਂ ਹੀ ਪਲੰਘ ਹੈ।
लबै मालै घुलि मिलि मिचलि ऊंघै सउड़ि पलंघु ॥
ਭੰਉਕੈ ਕੋਪੁ ਖੁਆਰੁ ਹੋਇ ਫਕੜੁ ਪਿਟੇ ਅੰਧੁ ॥
Anger barks and brings ruin on itself, blindly pursuing useless conflicts.
ਕ੍ਰੋਧ ਬਹੁਤ ਬੋਲਦਾ ਹੈ, (ਕ੍ਰੋਧ ਵਿਚ) ਅੰਨ੍ਹਾ (ਹੋਇਆ ਬੰਦਾ) ਖ਼ੁਆਰ ਹੋ ਕੇ ਬਦ-ਜ਼ਬਾਨੀ ਹੀ ਕਰਦਾ ਹੈ।
भंउकै कोपु खुआरु होइ फकड़ु पिटे अंधु ॥
ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ ॥੧॥
It is good to be silent, O Nanak; without the Name, one's mouth spews forth only filth. ||1||
ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ (ਮਨੁੱਖ ਦੇ) ਮੂੰਹ ਵਿਚ (ਬਦ-ਕਲਾਮੀ ਦੀ) ਬੋ ਹੀ ਹੁੰਦੀ ਹੈ (ਬੋਲਣ ਨਾਲੋਂ ਇਸ ਦਾ) ਚੁੱਪ ਰਹਿਣਾ ਚੰਗਾ ਹੈ ॥੧॥
चुपै चंगा नानका विणु नावै मुहि गंधु ॥१॥
ਮਃ ੧ ॥
First Mahalaa:
मः १ ॥
ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥
Royal power, wealth, beauty, social status and youth are the five thieves.
ਰਾਜ, ਧਨ, ਸੁੰਦਰਤਾ, (ਉੱਚੀ) ਜਾਤਿ, ਤੇ ਜੁਆਨੀ-ਇਹ ਪੰਜੇ ਹੀ (ਮਾਨੋ) ਠੱਗ ਹਨ,
राजु मालु रूपु जाति जोबनु पंजे ठग ॥
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ ॥
These thieves have plundered the world; no one's honor has been spared.
ਇਹਨਾਂ ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ (ਜੋ ਭੀ ਇਹਨਾਂ ਦੇ ਅੱਡੇ ਚੜ੍ਹਿਆ) ਕਿਸੇ ਨੇ (ਇਹਨਾਂ ਤੋਂ) ਆਪਣੀ ਇੱਜ਼ਤ ਨਹੀਂ ਬਚਾਈ।
एनी ठगीं जगु ठगिआ किनै न रखी लज ॥
ਏਨਾ ਠਗਨਿੑ ਠਗ ਸੇ ਜਿ ਗੁਰ ਕੀ ਪੈਰੀ ਪਾਹਿ ॥
But these thieves themselves are robbed, by those who fall at the Guru's Feet.
ਇਹਨਾਂ (ਠੱਗਾਂ) ਨੂੰ ਭੀ ਉਹ ਠੱਗ (ਭਾਵ, ਸਿਆਣੇ ਬੰਦੇ) ਦਾਉ ਲਾ ਜਾਂਦੇ ਹਨ (ਭਾਵ, ਉਹ ਬੰਦੇ ਇਹਨਾਂ ਦੀ ਚਾਲ ਵਿਚ ਨਹੀਂ ਆਉਂਦੇ) ਜੋ ਸਤਿਗੁਰੂ ਦੀ ਸਰਨ ਆਉਂਦੇ ਹਨ।
एना ठगनि ठग से जि गुर की पैरी पाहि ॥
ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ ॥੨॥
O Nanak, the multitudes who do not have good karma are plundered. ||2||
(ਪਰ) ਹੇ ਨਾਨਕ! ਹੋਰ ਬੜੇ ਭਾਗ-ਹੀਣ (ਇਹਨਾਂ ਦੇ ਢਹੇ ਚੜ੍ਹ ਕੇ) ਲੁੱਟੇ ਜਾ ਰਹੇ ਹਨ ॥੨॥
नानक करमा बाहरे होरि केते मुठे जाहि ॥२॥
ਪੜਿਆ ਲੇਖੇਦਾਰੁ ਲੇਖਾ ਮੰਗੀਐ ॥
The learned and educated are called to account for their actions.
ਜੇ ਮਨੁੱਖ ਵਿਦਵਾਨ ਭੀ ਹੋਵੇ ਤੇ ਚਤੁਰਾਈ ਦੀਆਂ ਗੱਲਾਂ ਭੀ ਕਰਨਾ ਜਾਣਦਾ ਹੋਵੇ ('ਤ੍ਰਿਸ਼ਨਾ' ਬਾਰੇ) ਉਸ ਤੋਂ ਭੀ ਲੇਖਾ ਲਈਦਾ ਹੈ (ਭਾਵ, 'ਤ੍ਰਿਸ਼ਨਾ' ਉਸ ਤੋਂ ਭੀ ਲੇਖਾ ਲੈਂਦੀ ਹੈ, ਨਿਰੀ ਵਿੱਦਿਆ ਤੇ ਚਤੁਰਾਈ 'ਤ੍ਰਿਸ਼ਨਾ' ਤੋਂ ਬਚਾ ਨਹੀਂ ਸਕਦੀ),
पड़िआ लेखेदारु लेखा मंगीऐ ॥
ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ ॥
Without the Name, they are judged false; they become miserable and suffer hardship.
(ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾ (ਪੜ੍ਹਿਆ ਹੋਇਆ ਭੀ) ਕੂੜ ਦਾ ਹੀ ਵਪਾਰੀ ਹੈ; ਔਖਾ ਹੁੰਦਾ ਹੈ ਔਖਿਆਈ ਹੀ ਪਾਂਦਾ ਹੈ।
विणु नावै कूड़िआरु अउखा तंगीऐ ॥
ਅਉਘਟ ਰੁਧੇ ਰਾਹ ਗਲੀਆਂ ਰੋਕੀਆਂ ॥
Their path becomes treacherous and difficult, and their way is blocked.
ਉਸ ਦੇ (ਜ਼ਿੰਦਗੀ ਦੇ) ਗਲੀਆਂ ਤੇ ਰਸਤੇ (ਤ੍ਰਿਸ਼ਨਾ ਦੀ ਅੱਗ ਨਾਲ) ਰੁਕੇ ਪਏ ਹਨ (ਉਹਨਾਂ ਵਿਚੋਂ ਦੀ ਲੰਘਣਾ) ਔਖਾ ਹੈ।
अउघट रुधे राह गलीआं रोकीआं ॥
ਸਚਾ ਵੇਪਰਵਾਹੁ ਸਬਦਿ ਸੰਤੋਖੀਆਂ ॥
Through the Shabad, the Word of the True and Independent Lord God, one becomes content.
ਗੁਰ-ਸ਼ਬਦ ਦੀ ਰਾਹੀਂ ਸੰਤੋਖੀ ਬੰਦਿਆਂ ਨੂੰ ਸਦਾ ਕਾਇਮ ਰਹਿਣ ਵਾਲਾ ਬੇ-ਮੁਥਾਜ ਪਰਮਾਤਮਾ ਮਿਲਦਾ ਹੈ।
सचा वेपरवाहु सबदि संतोखीआं ॥
ਗਹਿਰ ਗਭੀਰ ਅਥਾਹੁ ਹਾਥ ਨ ਲਭਈ ॥
The Lord is deep and profound and unfathomable; His depth cannot be measured.
ਪ੍ਰਭੂ (ਮਾਨੋ) ਬੜਾ ਡੂੰਘਾ (ਸਮੁੰਦਰ) ਹੈ, (ਵਿੱਦਿਆ ਚਤੁਰਾਈ ਦੇ ਆਸਰੇ) ਉਸ ਦੀ ਥਾਹ ਨਹੀਂ ਪੈ ਸਕਦੀ।
गहिर गभीर अथाहु हाथ न लभई ॥
ਮੁਹੇ ਮੁਹਿ ਚੋਟਾ ਖਾਹੁ ਵਿਣੁ ਗੁਰ ਕੋਇ ਨ ਛੁਟਸੀ ॥
Without the Guru, the mortals are beaten and punched in the face and the mouth, and no one is released.
(ਸਗੋਂ 'ਪੜ੍ਹਿਆ ਕੂੜਿਆਰੁ' ਵਿੱਦਿਆ ਦੇ ਮਾਣ ਵਿਚ ਰਹਿ ਕੇ ਤ੍ਰਿਸ਼ਨਾ ਦੀਆਂ) ਚੋਟਾਂ ਦਬਾਦਬ ਖਾਂਦਾ ਹੈ; (ਪਿਆ ਪੜ੍ਹਿਆ ਹੋਇਆ ਹੋਵੇ) ਕੋਈ ਮਨੁੱਖ ਗੁਰੂ (ਦੀ ਸਰਨ) ਤੋਂ ਬਿਨਾ (ਤ੍ਰਿਸ਼ਨਾ ਤੋਂ) ਬੱਚ ਨਹੀਂ ਸਕਦਾ।
मुहे मुहि चोटा खाहु विणु गुर कोइ न छुटसी ॥
ਪਤਿ ਸੇਤੀ ਘਰਿ ਜਾਹੁ ਨਾਮੁ ਵਖਾਣੀਐ ॥
Chanting the Naam, the Name of the Lord, one returns to his true home with honor.
(ਪਰਮਾਤਮਾ ਦਾ) ਨਾਮ ਸਿਮਰਨਾ ਚਾਹੀਦਾ ਹੈ (ਜੇ ਨਾਮ ਸਿਮਰੀਏ) ਤਾਂ ਬੇਸ਼ਕ ਇੱਜ਼ਤ ਨਾਲ ਪ੍ਰਭੂ ਦੇ ਦਰ ਤੇ ਅੱਪੜੋ।
पति सेती घरि जाहु नामु वखाणीऐ ॥
ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ ॥੨੩॥
Know that the Lord, by the Hukam of His Command, gives sustenance and the breath of life. ||23||
(ਸਿਮਰਨ ਦੀ ਬਰਕਤਿ ਨਾਲ) ਇਹ ਨਿਸਚਾ ਬਣਦਾ ਹੈ ਕਿ ਪ੍ਰਭੂ ਆਪਣੇ ਹੁਕਮ ਵਿਚ ਜੀਵਾਂ ਨੂੰ ਜੀਵਨ ਤੇ ਰੋਜ਼ੀ ਦੇਂਦਾ ਹੈ ॥੨੩॥
हुकमी साह गिराह देंदा जाणीऐ ॥२३॥
ਸਲੋਕ ਮਃ ੧ ॥
Shalok, First Mahalaa:
सलोक मः १ ॥
ਪਉਣੈ ਪਾਣੀ ਅਗਨੀ ਜੀਉ ਤਿਨ ਕਿਆ ਖੁਸੀਆ ਕਿਆ ਪੀੜ ॥
Living beings are formed of air, water and fire. They are subject to pleasure and pain.
ਹਵਾ ਪਾਣੀ ਤੇ ਅੱਗ (ਆਦਿਕ ਤੱਤਾਂ ਦਾ ਮੇਲ ਮਿਲਾ ਕੇ ਤੇ ਜੀਵਾਤਮਾ ਪਾ ਕੇ ਪ੍ਰਭੂ ਨੇ) ਜੀਵ ਬਣਾਇਆ, (ਤੱਤ ਸਭ ਜੀਵਾਂ ਦੇ ਇਕੋ ਜਿਹੇ ਹਨ, ਪਰ ਅਚਰਜ ਖੇਡ ਹੈ ਕਿ) ਇਹਨਾਂ ਨੂੰ ਕਈਆਂ ਨੂੰ ਦੁੱਖ ਤੇ ਕਈਆਂ ਨੂੰ ਸੁਖ (ਮਿਲ ਰਹੇ ਹਨ)।
पउणै पाणी अगनी जीउ तिन किआ खुसीआ किआ पीड़ ॥
ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ ॥
In this world, in the nether regions of the underworld, and in the Akaashic ethers of the heavens, some remain ministers in the Court of the Lord.
ਕਈ ਧਰਤੀ ਤੇ ਹਨ (ਭਾਵ, ਸਾਧਾਰਨ ਜਿਹੀ ਹਾਲਤ ਵਿਚ ਹਨ) ਕਈ (ਮਾਨੋ) ਪਤਾਲ ਵਿਚ ਪਏ ਹਨ (ਭਾਵ, ਕਈ ਨਿੱਘਰੇ ਹੋਏ ਹਨ) ਕਈ (ਮਾਨੋ) ਅਕਾਸ਼ ਵਿਚ ਹਨ (ਭਾਵ, ਕਈ ਹੁਕਮ ਕਰ ਰਹੇ ਹਨ), ਤੇ ਕਈ (ਰਾਜਿਆਂ ਦੇ) ਦਰਬਾਰ ਵਿਚ ਵਜ਼ੀਰ ਬਣੇ ਹੋਏ ਹਨ।
धरती पाताली आकासी इकि दरि रहनि वजीर ॥
ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ ॥
Some live long lives, while others suffer and die.
ਕਈ ਬੰਦਿਆਂ ਦੀ ਵੱਡੀ ਉਮਰ ਹੈ, ਕਈ (ਘਟ ਉਮਰੇ) ਮਰ ਕੇ ਦੁਖੀ ਹੁੰਦੇ ਹਨ।
इकना वडी आरजा इकि मरि होहि जहीर ॥
ਇਕਿ ਦੇ ਖਾਹਿ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ ॥
Some give and consume, and still their wealth is not exhausted, while others remain poor forever.
ਕਈ ਬੰਦੇ (ਹੋਰਨਾਂ ਨੂੰ ਭੀ) ਦੇ ਕੇ ਆਪ ਹੀ ਵਰਤਦੇ ਹਨ (ਪਰ ਉਹਨਾਂ ਦਾ ਧਨ) ਮੁੱਕਦਾ ਨਹੀਂ, ਕਈ ਸਦਾ ਕੰਗਾਲ ਫਿਰਦੇ ਹਨ।
इकि दे खाहि निखुटै नाही इकि सदा फिरहि फकीर ॥
ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ ॥
In His Will He creates, and in His Will He destroys thousands in an instant.
ਪ੍ਰਭੂ ਆਪਣੇ ਹੁਕਮ ਅਨੁਸਾਰ ਇਕ ਪਲਕ ਵਿਚ ਲੱਖਾਂ ਜੀਵ ਪੈਦਾ ਕਰਦਾ ਹੈ ਲੱਖਾਂ ਨਾਸ ਕਰਦਾ ਹੈ,
हुकमी साजे हुकमी ढाहे एक चसे महि लख ॥
ਸਭੁ ਕੋ ਨਥੈ ਨਥਿਆ ਬਖਸੇ ਤੋੜੇ ਨਥ ॥
He has harnessed everyone with His harness; when He forgives, he breaks the harness.
ਹਰੇਕ ਜੀਵ (ਆਪਣੇ ਕੀਤੇ ਕਰਮਾਂ ਅਨੁਸਾਰ ਰਜ਼ਾ-ਰੂਪ) ਨੱਥ ਵਿਚ ਜਕੜਿਆ ਪਿਆ ਹੈ। ਜਿਸ ਉਤੇ ਬਖ਼ਸ਼ਸ਼ ਕਰਦਾ ਹੈ ਉਸ ਦੇ ਬੰਧਨ ਤੋੜਦਾ ਹੈ।
सभु को नथै नथिआ बखसे तोड़े नथ ॥
ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ ॥
He has no color or features; He is invisible and beyond calculation.
ਪਰ ਪ੍ਰਭੂ ਆਪ ਕਰਮਾਂ ਦੇ ਲੇਖੇ ਤੋਂ ਉਤਾਂਹ ਹੈ, ਉਸ ਦਾ ਕੋਈ ਰੰਗ ਰੂਪ ਨਹੀਂ ਹੈ ਤੇ ਕੋਈ ਚਿਹਨ ਚੱਕ੍ਰ ਨਹੀਂ ਹੈ।
वरना चिहना बाहरा लेखे बाझु अलखु ॥
ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ ॥
How can He be described? He is known as the Truest of the True.
ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਉਂਞ ਉਹ ਹਰ ਥਾਂ ਹੋਂਦ ਵਾਲਾ ਦਿੱਸਦਾ ਹੈ।
किउ कथीऐ किउ आखीऐ जापै सचो सचु ॥
ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥੁ ॥
All the actions which are done and described, O Nanak, are done by the Indescribable Lord Himself.
ਹੇ ਨਾਨਕ! ਜੀਵ ਜੋ ਕੁਝ ਕਰ ਰਹੇ ਹਨ ਤੇ ਬੋਲ ਰਹੇ ਹਨ ਉਹ ਸਭ ਪ੍ਰਭੂ ਦੀ ਪਾਈ ਹੋਈ ਕਾਰ ਹੀ ਹੈ, ਤੇ ਉਹ ਆਪ ਐਸਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ।
करणा कथना कार सभ नानक आपि अकथु ॥
ਅਕਥ ਕੀ ਕਥਾ ਸੁਣੇਇ ॥
Whoever hears the description of the indescribable,
ਜਿਹੜਾ ਮਨੁੱਖ ਉਸ ਅਕੱਥ ਪ੍ਰਭੂ ਦੀਆਂ ਗੱਲਾਂ ਸੁਣਦਾ ਹੈ (ਭਾਵ, ਗੁਣ ਗਾਂਦਾ ਹੈ)
अकथ की कथा सुणेइ ॥
ਰਿਧਿ ਬੁਧਿ ਸਿਧਿ ਗਿਆਨੁ ਸਦਾ ਸੁਖੁ ਹੋਇ ॥੧॥
is blessed with wealth, intelligence, perfection, spiritual wisdom and eternal peace. ||1||
ਉਸ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ ਉਸ ਨੂੰ ਸੁਖ ਮਿਲਦਾ ਹੈ (ਮਾਨੋ) ਉਸ ਨੂੰ ਰਿੱਧੀਆਂ ਸਿੱਧੀਆਂ ਮਿਲ ਗਈਆਂ ਹਨ ॥੧॥
रिधि बुधि सिधि गिआनु सदा सुखु होइ ॥१॥
ਮਃ ੧ ॥
First Mahalaa:
मः १ ॥
ਅਜਰੁ ਜਰੈ ਤ ਨਉ ਕੁਲ ਬੰਧੁ ॥
One who bears the unbearable, controls the nine holes of the body.
ਜਦੋਂ ਮਨੁੱਖ ਮਨ ਦੀ ਉਸ ਅਵਸਥਾ ਤੇ ਕਾਬੂ ਪਾ ਲੈਂਦਾ ਹੈ ਜਿਸ ਤੇ ਕਾਬੂ ਪਾਣਾ ਔਖਾ ਹੁੰਦਾ ਹੈ (ਭਾਵ, ਜਦੋਂ ਮਨੁੱਖ ਮਨ ਨੂੰ ਵਿਕਾਰਾਂ ਵਿਚ ਡਿੱਗਣ ਤੋਂ ਰੋਕ ਲੈਂਦਾ ਹੈ), ਤਾਂ ਇਸ ਦੇ ਨੌ ਹੀ (ਕਰਮ ਤੇ ਗਿਆਨ) ਇੰਦ੍ਰੇ ਜਾਇਜ਼ ਹੱਦ ਵਿਚ ਰਹਿੰਦੇ ਹਨ,
अजरु जरै त नउ कुल बंधु ॥
ਪੂਜੈ ਪ੍ਰਾਣ ਹੋਵੈ ਥਿਰੁ ਕੰਧੁ ॥
One who worships and adores the Lord with his breath of life, gains stability in his body-wall.
ਜਦੋਂ ਮਨੁੱਖ ਸੁਆਸ ਸੁਆਸ ਪ੍ਰਭੂ ਨੂੰ ਸਿਮਰਦਾ ਹੈ, ਇਸ ਦਾ ਸਰੀਰ ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ।
पूजै प्राण होवै थिरु कंधु ॥
ਕਹਾਂ ਤੇ ਆਇਆ ਕਹਾਂ ਏਹੁ ਜਾਣੁ ॥
Where has he come from, and where will he go?
ਕਿੱਥੋਂ ਆਇਆ ਹੈ ਤੇ ਕਿੱਥੇ ਇਸ ਨੇ ਜਾਣਾ ਹੈ? (ਭਾਵ, ਇਸ ਦਾ 'ਜਨਮ ਮਰਨ ਦਾ ਚੱਕਰ' ਮਿਟ ਜਾਂਦਾ ਹੈ),
कहां ते आइआ कहां एहु जाणु ॥
ਜੀਵਤ ਮਰਤ ਰਹੈ ਪਰਵਾਣੁ ॥
Remaining dead while yet alive, he is accepted and approved.
ਜੀਵਤ-ਭਾਵ (ਭਾਵ, ਨਫ਼ਸਾਨੀ ਖ਼ਾਹਸ਼ਾਂ) ਤੋਂ ਮਰ ਕੇ (ਪ੍ਰਭੂ ਦਰ ਤੇ) ਪ੍ਰਵਾਨ ਹੋ ਜਾਂਦਾ ਹੈ।
जीवत मरत रहै परवाणु ॥
ਹੁਕਮੈ ਬੂਝੈ ਤਤੁ ਪਛਾਣੈ ॥
Whoever understands the Hukam of the Lord's Command, realizes the essence of reality.
ਤਦੋਂ ਜੀਵ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਅਸਲੀਅਤ ਨੂੰ ਪਛਾਣ ਲੈਂਦਾ ਹੈ-
हुकमै बूझै ततु पछाणै ॥
ਇਹੁ ਪਰਸਾਦੁ ਗੁਰੂ ਤੇ ਜਾਣੈ ॥
This is known by Guru's Grace.
ਇਹ ਮਿਹਰ ਇਸ ਨੂੰ ਗੁਰੂ ਤੋਂ ਮਿਲਦੀ ਹੈ।
इहु परसादु गुरू ते जाणै ॥
ਹੋਂਦਾ ਫੜੀਅਗੁ ਨਾਨਕ ਜਾਣੁ ॥
O Nanak, know this: egotism leads to bondage.
ਹੇ ਨਾਨਕ! ਇਹ ਸਮਝ ਲੈ ਕਿ ਉਹੀ ਫਸਦਾ ਹੈ ਜੋ ਕਹਿੰਦਾ ਹੈ 'ਮੈਂ ਹਾਂ' 'ਮੈਂ ਹਾਂ',
होंदा फड़ीअगु नानक जाणु ॥
ਨਾ ਹਉ ਨਾ ਮੈ ਜੂਨੀ ਪਾਣੁ ॥੨॥
Only those who have no ego and no self-conceit, are not consigned to reincarnation. ||2||
ਜਿਥੇ 'ਹਉ' ਨਹੀਂ ਜਿਥੇ 'ਮੈਂ' ਨਹੀਂ, ਓਥੇ ਜੂਨੀਆਂ ਵਿਚ ਪੈਣ (ਦਾ ਦੁੱਖ ਭੀ) ਨਹੀਂ ਹੈ ॥੨॥
ना हउ ना मै जूनी पाणु ॥२॥
ਪੜੑੀਐ ਨਾਮੁ ਸਾਲਾਹ ਹੋਰਿ ਬੁਧਂੀ ਮਿਥਿਆ ॥
Read the Praise of the Lord's Name; other intellectual pursuits are false.
ਪ੍ਰਭੂ ਦਾ 'ਨਾਮ' ਪੜ੍ਹਨਾ ਚਾਹੀਦਾ ਹੈ, ਸਿਫ਼ਤ-ਸਾਲਾਹ ਪੜ੍ਹਨੀ ਚਾਹੀਦੀ ਹੈ, 'ਨਾਮ' ਤੋਂ ਬਿਨਾ ਹੋਰ ਅਕਲਾਂ ਵਿਅਰਥ ਹਨ;
पड़ीऐ नामु सालाह होरि बुधीं मिथिआ ॥
ਬਿਨੁ ਸਚੇ ਵਾਪਾਰ ਜਨਮੁ ਬਿਰਥਿਆ ॥
Without dealing in Truth, life is worthless.
('ਨਾਮ' ਹੀ ਸੱਚਾ ਵਪਾਰ ਹੈ, ਇਸ) ਸੱਚੇ ਵਪਾਰ ਤੋਂ ਬਿਨਾ ਜੀਵਨ ਅਜਾਈਂ ਜਾਂਦਾ ਹੈ।
बिनु सचे वापार जनमु बिरथिआ ॥
ਅੰਤੁ ਨ ਪਾਰਾਵਾਰੁ ਨ ਕਿਨ ਹੀ ਪਾਇਆ ॥
No one has ever found the Lord's end or limitation.
(ਇਹਨਾਂ ਹੋਰ ਹੋਰ ਕਿਸਮਾਂ ਦੀਆਂ ਅਕਲਾਂ ਤੇ ਚਤੁਰਾਈਆਂ ਨਾਲ) ਕਦੇ ਕਿਸੇ ਨੇ ਪ੍ਰਭੂ ਦਾ ਅੰਤ ਨਹੀਂ ਪਾਇਆ, ਉਸਦਾ ਪਾਰਲਾ ਉਰਲਾ ਬੰਨਾ ਨਹੀਂ ਲੱਭਾ,
अंतु न पारावारु न किन ही पाइआ ॥
ਸਭੁ ਜਗੁ ਗਰਬਿ ਗੁਬਾਰੁ ਤਿਨ ਸਚੁ ਨ ਭਾਇਆ ॥
All the world is enveloped by the darkness of egotistical pride. It does not like the Truth.
(ਹਾਂ, ਇਹਨਾਂ ਅਕਲਾਂ ਦੇ ਕਾਰਨ) ਸਾਰਾ ਜਗਤ ਅਹੰਕਾਰ ਵਿਚ ਅੰਨ੍ਹਾ ਹੋ ਜਾਂਦਾ ਹੈ, ਇਹਨਾਂ (ਨਾਮ-ਹੀਣ ਵਿਦਵਾਨਾਂ) ਨੂੰ 'ਸਚੁ' (ਭਾਵ, 'ਨਾਮ' ਸਿਮਰਨਾ) ਚੰਗਾ ਨਹੀਂ ਲੱਗਦਾ।
सभु जगु गरबि गुबारु तिन सचु न भाइआ ॥
ਚਲੇ ਨਾਮੁ ਵਿਸਾਰਿ ਤਾਵਣਿ ਤਤਿਆ ॥
Those who depart from this world, forgetting the Naam, shall be roasted in the frying pan.
(ਜਿਉਂ ਜਿਉਂ) ਇਹ ਨਾਮ ਵਿਸਾਰ ਕੇ ਤੁਰਦੇ ਹਨ ('ਹਉਮੈ' ਦੇ ਕਾਰਨ, ਮਾਨੋ,) ਕੜਾਹੇ ਵਿਚ ਤਲੀਦੇ ਹਨ।
चले नामु विसारि तावणि ततिआ ॥
ਬਲਦੀ ਅੰਦਰਿ ਤੇਲੁ ਦੁਬਿਧਾ ਘਤਿਆ ॥
They pour the oil of duality within, and burn.
(ਇਹਨਾਂ ਦੇ ਹਿਰਦੇ ਵਿਚ ਪੈਦਾ ਹੋਈ ਹੋਈ) ਦੁਬਿਧਾ, ਮਾਨੋ, ਬਲਦੀ ਵਿਚ ਤੇਲ ਪਾਇਆ ਜਾਂਦਾ ਹੈ (ਭਾਵ, 'ਦੁਬਿਧਾ' ਦੇ ਕਾਰਨ ਵਿੱਦਿਆ ਤੋਂ ਪੈਦਾ ਹੋਇਆ ਅਹੰਕਾਰ ਹੋਰ ਵਧੀਕ ਦੁਖੀ ਕਰਦਾ ਹੈ)।
बलदी अंदरि तेलु दुबिधा घतिआ ॥
ਆਇਆ ਉਠੀ ਖੇਲੁ ਫਿਰੈ ਉਵਤਿਆ ॥
They come into the world and wander around aimlessly; they depart when the play is finished.
(ਅਜੇਹਾ ਬੰਦਾ ਜਗਤ ਵਿਚ) ਆਉਂਦਾ ਹੈ ਤੇ ਮਰ ਜਾਂਦਾ ਹੈ (ਭਾਵ, ਵਿਅਰਥ ਜੀਵਨ ਗੁਜ਼ਾਰ ਜਾਂਦਾ ਹੈ, ਤੇ ਸਾਰੀ ਉਮਰ) ਅਵੈੜਾ ਹੀ ਭੌਂਦਾ ਫਿਰਦਾ ਹੈ।
आइआ उठी खेलु फिरै उवतिआ ॥
ਨਾਨਕ ਸਚੈ ਮੇਲੁ ਸਚੈ ਰਤਿਆ ॥੨੪॥
O Nanak, imbued with Truth, the mortals merge in Truth. ||24||
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਉਸ ਬੰਦੇ ਦਾ ਮੇਲ ਹੁੰਦਾ ਹੈ ਜੋ ਉਸ ਸੱਚੇ (ਦੇ ਪਿਆਰ) ਵਿਚ ਰੰਗਿਆ ਹੁੰਦਾ ਹੈ ॥੨੪॥
नानक सचै मेलु सचै रतिआ ॥२४॥
ਸਲੋਕ ਮਃ ੧ ॥
Shalok, First Mahalaa:
सलोक मः १ ॥
ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥
First, the mortal is conceived in the flesh, and then he dwells in the flesh.
ਸਭ ਤੋਂ ਪਹਿਲਾਂ ਮਾਸ (ਭਾਵ, ਪਿਤਾ ਦੇ ਵੀਰਜ) ਤੋਂ ਹੀ (ਜੀਵ ਦੀ ਹਸਤੀ ਦਾ) ਮੁੱਢ ਬੱਝਦਾ ਹੈ, (ਫਿਰ) ਮਾਸ (ਭਾਵ, ਮਾਂ ਦੇ ਪੇਟ) ਵਿਚ ਹੀ ਇਸ ਦਾ ਵਸੇਬਾ ਹੁੰਦਾ ਹੈ;
पहिलां मासहु निंमिआ मासै अंदरि वासु ॥
ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥
When he comes alive, his mouth takes flesh; his bones, skin and body are flesh.
ਜਦੋਂ (ਪੁਤਲੇ ਵਿਚ) ਜਾਨ ਪੈਂਦੀ ਹੈ ਤਾਂ ਵੀ (ਜੀਭ-ਰੂਪ) ਮਾਸ ਮੂੰਹ ਵਿਚ ਮਿਲਦਾ ਹੈ (ਇਸ ਦੇ ਸਰੀਰ ਦੀ ਸਾਰੀ ਹੀ ਘਾੜਤ) ਹੱਡ ਚੰਮ ਸਰੀਰ ਸਭ ਕੁਝ ਮਾਸ (ਹੀ ਬਣਦਾ ਹੈ)।
जीउ पाइ मासु मुहि मिलिआ हडु चंमु तनु मासु ॥
ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥
He comes out of the womb of flesh, and takes a mouthful of flesh at the breast.
ਜਦੋਂ (ਮਾਂ ਦੇ ਪੇਟ-ਰੂਪ) ਮਾਸ ਵਿਚੋਂ ਬਾਹਰ ਭੇਜਿਆ ਜਾਂਦਾ ਹੈ ਤਾਂ ਭੀ ਮੰਮਾ (-ਰੂਪ) ਮਾਸ ਖ਼ੁਰਾਕ ਮਿਲਦੀ ਹੈ;
मासहु बाहरि कढिआ मंमा मासु गिरासु ॥
ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥
His mouth is flesh, his tongue is flesh; his breath is in the flesh.
ਇਸ ਦਾ ਮੂੰਹ ਭੀ ਮਾਸ ਦਾ ਹੈ ਜੀਭ ਭੀ ਮਾਸ ਦੀ ਹੈ, ਮਾਸ ਵਿਚ ਸਾਹ ਲੈਂਦਾ ਹੈ।
मुहु मासै का जीभ मासै की मासै अंदरि सासु ॥
ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥
He grows up and is married, and brings his wife of flesh into his home.
ਜਦੋਂ ਜੁਆਨ ਹੁੰਦਾ ਹੈ ਤੇ ਵਿਆਹਿਆ ਜਾਂਦਾ ਹੈ ਤਾਂ ਭੀ (ਇਸਤ੍ਰੀ-ਰੂਪ) ਮਾਸ ਹੀ ਘਰ ਲੈ ਆਉਂਦਾ ਹੈ;
वडा होआ वीआहिआ घरि लै आइआ मासु ॥
ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥
Flesh is produced from flesh; all relatives are made of flesh.
(ਫਿਰ) ਮਾਸ ਤੋਂ ਹੀ (ਬੱਚਾ-ਰੂਪ) ਮਾਸ ਜੰਮਦਾ ਹੈ; (ਸੋ, ਜਗਤ ਦਾ ਸਾਰਾ) ਸਾਕ-ਸੰਬੰਧ ਮਾਸ ਤੋਂ ਹੀ ਹੈ।
मासहु ही मासु ऊपजै मासहु सभो साकु ॥
ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥
When the mortal meets the True Guru, and realizes the Hukam of the Lord's Command, then he comes to be reformed.
(ਮਾਸ ਖਾਣ ਜਾਂ ਨਾਹ ਖਾਣ ਦਾ ਨਿਰਨਾ ਸਮਝਣ ਦੇ ਥਾਂ) ਜੇ ਸਤਿਗੁਰੂ ਮਿਲ ਪਏ ਤੇ ਪ੍ਰਭੂ ਦੀ ਰਜ਼ਾ ਸਮਝੀਏ ਤਾਂ ਜੀਵ (ਦਾ ਜਗਤ ਵਿਚ ਆਉਣਾ) ਨੇਪਰੇ ਚੜ੍ਹਦਾ ਹੈ,
सतिगुरि मिलिऐ हुकमु बुझीऐ तां को आवै रासि ॥
ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥
Releasing himself, the mortal does not find release; O Nanak, through empty words, one is ruined. ||1||
(ਨਹੀਂ ਤਾਂ ਜੀਵ ਨੂੰ ਮਾਸ ਨਾਲ ਜੰਮਣ ਤੋਂ ਲੈ ਕੇ ਮਰਨ ਤਕ ਇਤਨਾ ਡੂੰਘਾ ਵਾਸਤਾ ਪੈਂਦਾ ਹੈ ਕਿ) ਆਪਣੇ ਜ਼ੋਰ ਨਾਲ ਇਸ ਤੋਂ ਬਚਿਆਂ ਖ਼ਲਾਸੀ ਨਹੀਂ ਹੁੰਦੀ; ਤੇ, ਹੇ ਨਾਨਕ! (ਇਸ ਕਿਸਮ ਦੀ) ਚਰਚਾ ਨਾਲ (ਨਿਰੀ) ਹਾਨੀ ਹੀ ਹੁੰਦੀ ਹੈ ॥੧॥
आपि छुटे नह छूटीऐ नानक बचनि बिणासु ॥१॥
ਮਃ ੧ ॥
First Mahalaa:
मः १ ॥
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
The fools argue about flesh and meat, but they know nothing about meditation and spiritual wisdom.
(ਆਪਣੇ ਵਲੋਂ ਮਾਸ ਦਾ ਤਿਆਗੀ) ਮੂਰਖ (ਪੰਡਿਤ) ਮਾਸ ਮਾਸ ਆਖ ਕੇ ਚਰਚਾ ਕਰਦਾ ਹੈ, ਪਰ ਨਾਹ ਇਸ ਨੂੰ ਆਤਮਕ ਜੀਵਨ ਦੀ ਸਮਝ ਨਾਹ ਇਸ ਨੂੰ ਸੁਰਤ ਹੈ,
मासु मासु करि मूरखु झगड़े गिआनु धिआनु नही जाणै ॥
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥
What is called meat, and what is called green vegetables? What leads to sin?
(ਨਹੀਂ ਤਾਂ ਇਹ ਗਹੁ ਨਾਲ ਵਿਚਾਰੇ ਕਿ) ਮਾਸ ਤੇ ਸਾਗ ਵਿਚ ਕੀਹ ਫ਼ਰਕ ਹੈ, ਤੇ ਕਿਸ (ਦੇ ਖਾਣ) ਵਿਚ ਪਾਪ ਹੈ।
कउणु मासु कउणु सागु कहावै किसु महि पाप समाणे ॥
ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥
It was the habit of the gods to kill the rhinoceros, and make a feast of the burnt offering.
(ਪੁਰਾਣੇ ਸਮੇ ਵਿਚ ਭੀ, ਲੋਕ) ਦੇਵਤਿਆਂ ਦੇ ਸੁਭਾਉ ਅਨੁਸਾਰ (ਭਾਵ, ਦੇਵਤਿਆਂ ਨੂੰ ਖ਼ੁਸ਼ ਕਰਨ ਲਈ) ਗੈਂਡਾ ਮਾਰ ਕੇ ਹੋਮ ਤੇ ਜੱਗ ਕਰਦੇ ਸਨ।
गैंडा मारि होम जग कीए देवतिआ की बाणे ॥
ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥
Those who renounce meat, and hold their noses when sitting near it, devour men at night.
ਜੋ ਮਨੁੱਖ (ਆਪਣੇ ਵਲੋਂ) ਮਾਸ ਤਿਆਗ ਕੇ (ਜਦ ਕਦੇ ਕਿਤੇ ਮਾਸ ਵੇਖਣ ਤਾਂ) ਬੈਠ ਕੇ ਆਪਣਾ ਨੱਕ ਬੰਦ ਕਰ ਲੈਂਦੇ ਹਨ (ਕਿ ਮਾਸ ਦੀ ਬੋ ਆ ਗਈ ਹੈ) ਉਹ ਰਾਤ ਨੂੰ ਮਨੁੱਖ ਨੂੰ ਖਾਂ ਜਾਂਦੇ ਹਨ (ਭਾਵ, ਲੁਕ ਕੇ ਮਨੁੱਖਾਂ ਦਾ ਲਹੂ ਪੀਣ ਦੇ ਮਨਸੂਬੇ ਬੰਨ੍ਹਦੇ ਹਨ);
मासु छोडि बैसि नकु पकड़हि राती माणस खाणे ॥
ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥
They practice hypocrisy, and make a show before other people, but they do not understand anything about meditation or spiritual wisdom.
(ਮਾਸ ਨਾਹ ਖਾਣ ਦਾ ਇਹ) ਪਖੰਡ ਕਰਕੇ ਲੋਕਾਂ ਨੂੰ ਵਿਖਾਂਦੇ ਹਨ, ਉਂਞ ਇਹਨਾਂ ਨੂੰ ਆਪ ਨਾਹ ਸਮਝ ਹੈ ਨਾਹ ਸੁਰਤ ਹੈ।
फड़ु करि लोकां नो दिखलावहि गिआनु धिआनु नही सूझै ॥
ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥
O Nanak, what can be said to the blind people? They cannot answer, or even understand what is said.
ਪਰ, ਹੇ ਨਾਨਕ! ਕਿਸੇ ਅੰਨ੍ਹੇ ਮਨੁੱਖ ਨੂੰ ਸਮਝਾਣ ਦਾ ਕੋਈ ਲਾਭ ਨਹੀਂ, (ਜੇ ਕੋਈ ਇਸ ਨੂੰ) ਸਮਝਾਵੇ (ਭੀ), ਤਾਂ ਭੀ ਇਹ ਸਮਝਾਇਆ ਸਮਝਦਾ ਨਹੀਂ ਹੈ।
नानक अंधे सिउ किआ कहीऐ कहै न कहिआ बूझै ॥
ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥
They alone are blind, who act blindly. They have no eyes in their hearts.
(ਜੇ ਕਹੋ ਅੰਨ੍ਹਾ ਕੌਣ ਹੈ ਤਾਂ) ਅੰਨ੍ਹਾ ਉਹ ਹੈ ਜੋ ਅੰਨ੍ਹਿਆਂ ਵਾਲਾ ਕੰਮ ਕਰਦਾ ਹੈ, ਜਿਸ ਦੇ ਦਿਲ ਵਿਚ ਉਹ ਅੱਖਾਂ ਨਹੀਂ ਹਨ (ਭਾਵ, ਜੋ ਸਮਝ ਤੋਂ ਸੱਖਣਾ ਹੈ),
अंधा सोइ जि अंधु कमावै तिसु रिदै सि लोचन नाही ॥
ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥
They are produced from the blood of their mothers and fathers, but they do not eat fish or meat.
(ਨਹੀਂ ਤਾਂ ਸੋਚਣ ਵਾਲੀ ਗੱਲ ਹੈ ਕਿ ਆਪ ਭੀ ਤਾਂ) ਮਾਂ ਤੇ ਪਿਉ ਦੀ ਰੱਤ ਤੋਂ ਹੀ ਹੋਏ ਹਨ ਤੇ ਮੱਛੀ (ਆਦਿਕ) ਦੇ ਮਾਸ ਤੋਂ ਪਰਹੇਜ਼ ਕਰਦੇ ਹਨ (ਭਾਵ, ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਪਰਹੇਜ਼ ਕਰਨ ਦਾ ਕੀਹ ਭਾਵ? ਪਹਿਲਾਂ ਭੀ ਤਾਂ ਮਾਂ ਪਿਉ ਦੇ ਮਾਸ ਤੋਂ ਹੀ ਸਰੀਰ ਪਲਿਆ ਹੈ)।
मात पिता की रकतु निपंने मछी मासु न खांही ॥
ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥
But when men and women meet in the night, they come together in the flesh.
(ਫਿਰ), ਜਦੋਂ ਰਾਤ ਨੂੰ ਜ਼ਨਾਨੀ ਤੇ ਮਰਦ ਇਕੱਠੇ ਹੁੰਦੇ ਹਨ ਤਦੋਂ ਭੀ (ਮਾਸ ਨਾਲ ਹੀ) ਮੰਦ (ਭਾਵ, ਭੋਗ) ਕਰਦੇ ਹਨ।
इसत्री पुरखै जां निसि मेला ओथै मंधु कमाही ॥
ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
In the flesh we are conceived, and in the flesh we are born; we are vessels of flesh.
ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ,
मासहु निंमे मासहु जंमे हम मासै के भांडे ॥
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥
You know nothing of spiritual wisdom and meditation, even though you call yourself clever, O religious scholar.
(ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤ ਹੈ।
गिआनु धिआनु कछु सूझै नाही चतुरु कहावै पांडे ॥
ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥
O master, you believe that flesh on the outside is bad, but the flesh of those in your own home is good.
(ਭਲਾ ਦੱਸੋ,) ਪੰਡਿਤ ਜੀ! (ਇਹ ਕੀਹ ਕਿ) ਬਾਹਰੋਂ ਲਿਆਂਦਾ ਹੋਇਆ ਮਾਸ ਮਾੜਾ ਤੇ ਘਰ ਦਾ (ਵਰਤਿਆ) ਮਾਸ ਚੰਗਾ?
बाहर का मासु मंदा सुआमी घर का मासु चंगेरा ॥
ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥
All beings and creatures are flesh; the soul has taken up its home in the flesh.
(ਫਿਰ) ਸਾਰੇ ਜੀਅ ਜੰਤ ਮਾਸ ਤੋਂ ਪੈਦਾ ਹੋਏ ਹਨ, ਜਿੰਦ ਨੇ (ਮਾਸ ਵਿਚ ਹੀ) ਡੇਰਾ ਲਾਇਆ ਹੋਇਆ ਹੈ;
जीअ जंत सभि मासहु होए जीइ लइआ वासेरा ॥
ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥
They eat the uneatable; they reject and abandon what they could eat. They have a teacher who is blind.
ਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨ੍ਹਾ ਹੈ ਉਹ ਨਾਹ ਖਾਣ-ਜੋਗ ਚੀਜ਼ (ਭਾਵ, ਪਰਾਇਆ ਹੱਕ) ਤਾਂ ਖਾਂਦੇ ਹਨ ਤੇ ਖਾਣ-ਜੋਗ ਚੀਜ਼ (ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਹੀ ਮੁੱਢ ਬੱਝਾ ਤਿਆਗਦੇ ਹਨ।)
अभखु भखहि भखु तजि छोडहि अंधु गुरू जिन केरा ॥
ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
In the flesh we are conceived, and in the flesh we are born; we are vessels of flesh.
ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਅਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ,
मासहु निंमे मासहु जंमे हम मासै के भांडे ॥
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥
You know nothing of spiritual wisdom and meditation, even though you call yourself clever, O religious scholar.
(ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤ ਹੈ।
गिआनु धिआनु कछु सूझै नाही चतुरु कहावै पांडे ॥
ਮਾਸੁ ਪੁਰਾਣੀ ਮਾਸੁ ਕਤੇਬਂੀ ਚਹੁ ਜੁਗਿ ਮਾਸੁ ਕਮਾਣਾ ॥
Meat is allowed in the Puraanas, meat is allowed in the Bible and the Koran. Throughout the four ages, meat has been used.
ਪੁਰਾਣਾਂ ਵਿਚ ਮਾਸ (ਦਾ ਜ਼ਿਕਰ), ਮੁਸਲਮਾਨੀ ਮਜ਼ਹਬੀ ਕਿਤਾਬਾਂ ਵਿਚ ਭੀ ਮਾਸ (ਵਰਤਣ ਦਾ ਜ਼ਿਕਰ); ਜਗਤ ਦੇ ਸ਼ੁਰੂ ਤੋਂ ਹੀ ਮਾਸ ਵਰਤੀਂਦਾ ਚਲਾ ਆਇਆ ਹੈ।
मासु पुराणी मासु कतेबीं चहु जुगि मासु कमाणा ॥
ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥
It is featured in sacred feasts and marriage festivities; meat is used in them.
ਜੱਗ ਵਿਚ, ਵਿਆਹ ਆਦਿਕ ਕਾਜ ਵਿਚ (ਮਾਸ ਦੀ ਵਰਤੋਂ) ਪ੍ਰਧਾਨ ਹੈ, ਉਹਨੀਂ ਥਾਈਂ ਮਾਸ ਵਰਤੀਂਦਾ ਰਿਹਾ ਹੈ।
जजि काजि वीआहि सुहावै ओथै मासु समाणा ॥
ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥
Women, men, kings and emperors originate from meat.
ਜ਼ਨਾਨੀ, ਮਰਦ, ਸ਼ਾਹ, ਪਾਤਿਸ਼ਾਹ...ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ।
इसत्री पुरख निपजहि मासहु पातिसाह सुलतानां ॥
ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨੑ ਕਾ ਦਾਨੁ ਨ ਲੈਣਾ ॥
If you see them going to hell, then do not accept charitable gifts from them.
ਜੇ ਇਹ ਸਾਰੇ (ਮਾਸ ਤੋਂ ਬਣਨ ਕਰਕੇ) ਨਰਕ ਵਿਚ ਪੈਂਦੇ ਦਿੱਸਦੇ ਹਨ ਤਾਂ ਉਹਨਾਂ ਤੋਂ (ਮਾਸ-ਤਿਆਗੀ ਪੰਡਿਤ ਨੂੰ) ਦਾਨ ਭੀ ਨਹੀਂ ਲੈਣਾ ਚਾਹੀਦਾ।
जे ओइ दिसहि नरकि जांदे तां उन का दानु न लैणा ॥
ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥
The giver goes to hell, while the receiver goes to heaven - look at this injustice.
(ਨਹੀਂ ਤਾਂ) ਵੇਖੋ, ਇਹ ਅਚਰਜ ਧੱਕੇ ਦੀ ਗੱਲ ਹੈ ਕਿ ਦਾਨ ਦੇਣ ਵਾਲੇ ਨਰਕੇ ਪੈਣ ਤੇ ਲੈਣ ਵਾਲੇ ਸੁਰਗ ਵਿਚ।
देंदा नरकि सुरगि लैदे देखहु एहु धिङाणा ॥
ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥
You do not understand your own self, but you preach to other people. O Pandit, you are very wise indeed.
(ਅਸਲ ਵਿਚ) ਹੇ ਪੰਡਿਤ! ਤੂੰ ਢਾਢਾ ਚਤੁਰ ਹੈਂ, ਤੈਨੂੰ ਆਪ ਨੂੰ (ਮਾਸ ਖਾਣ ਦੇ ਮਾਮਲੇ ਦੀ) ਸਮਝ ਨਹੀਂ, ਪਰ ਤੂੰ ਲੋਕਾਂ ਨੂੰ ਸਮਝਾਂਦਾ ਹੈਂ।
आपि न बूझै लोक बुझाए पांडे खरा सिआणा ॥
ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥
O Pandit, you do not know where meat originated.
ਹੇ ਪੰਡਿਤ! ਤੈਨੂੰ ਇਹ ਹੀ ਪਤਾ ਨਹੀਂ ਕਿ ਮਾਸ ਕਿਥੋਂ ਪੈਦਾ ਹੋਇਆ।
पांडे तू जाणै ही नाही किथहु मासु उपंना ॥
ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥
Corn, sugar cane and cotton are produced from water. The three worlds came from water.
(ਵੇਖ,) ਪਾਣੀ ਤੋਂ ਅੰਨ ਪੈਦਾ ਹੁੰਦਾ ਹੈ, ਕਮਾਦ ਗੰਨਾ ਉੱਗਦਾ ਹੈ ਤੇ ਕਪਾਹ ਉੱਗਦੀ ਹੈ, ਪਾਣੀ ਤੋਂ ਹੀ ਸਾਰਾ ਸੰਸਾਰ ਪੈਦਾ ਹੁੰਦਾ ਹੈ।
तोइअहु अंनु कमादु कपाहां तोइअहु त्रिभवणु गंना ॥
ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥
Water says, "I am good in many ways." But water takes many forms.
ਪਾਣੀ ਆਖਦਾ ਹੈ ਕਿ ਮੈਂ ਕਈ ਤਰੀਕਿਆਂ ਨਾਲ ਭਲਿਆਈ ਕਰਦਾ ਹਾਂ (ਭਾਵ, ਜੀਵ ਦੇ ਪਾਲਣ ਲਈ ਕਈ ਤਰੀਕਿਆਂ ਦੀ ਖ਼ੁਰਾਕ-ਪੁਸ਼ਾਕ ਪੈਦਾ ਕਰਦਾ ਹਾਂ), ਇਹ ਸਾਰੀਆਂ ਤਬਦੀਲੀਆਂ (ਭਾਵ, ਬੇਅੰਤ ਕਿਸਮਾਂ ਦੇ ਪਦਾਰਥ) ਪਾਣੀ ਵਿਚ ਹੀ ਹਨ।
तोआ आखै हउ बहु बिधि हछा तोऐ बहुतु बिकारा ॥
ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥
Forsaking these delicacies, one becomes a true Sannyaasee, a detached hermit. Nanak reflects and speaks. ||2||
ਸੋ, ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ (ਕਿ ਜੇ ਸੱਚਾ ਤਿਆਗੀ ਬਣਨਾ ਹੈ ਤਾਂ) ਇਹਨਾਂ ਸਾਰੇ ਪਦਾਰਥਾਂ ਦੇ ਚਸਕੇ ਛੱਡ ਕੇ ਤਿਆਗੀ ਬਣੇ (ਕਿਉਂਕਿ ਮਾਸ ਦੀ ਉਤਪੱਤੀ ਭੀ ਪਾਣੀ ਤੋਂ ਹੈ ਤੇ ਅੰਨ ਕਮਾਦ ਆਦਿਕ ਦੀ ਉਤਪੱਤੀ ਭੀ ਪਾਣੀ ਤੋਂ ਹੀ ਹੈ) ॥੨॥
एते रस छोडि होवै संनिआसी नानकु कहै विचारा ॥२॥
ਹਉ ਕਿਆ ਆਖਾ ਇਕ ਜੀਭ ਤੇਰਾ ਅੰਤੁ ਨ ਕਿਨ ਹੀ ਪਾਇਆ ॥
What can I say with only one tongue? I cannot find your limits.
(ਹੇ ਪ੍ਰਭੂ!) ਮੇਰੀ ਇਕ ਜੀਭ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ? ਤੇਰਾ ਅੰਤ ਕਿਸੇ ਨੇ ਨਹੀਂ ਪਾਇਆ;
हउ किआ आखा इक जीभ तेरा अंतु न किन ही पाइआ ॥
ਸਚਾ ਸਬਦੁ ਵੀਚਾਰਿ ਸੇ ਤੁਝ ਹੀ ਮਾਹਿ ਸਮਾਇਆ ॥
Those who contemplate the True Word of the Shabad are absorbed into You, O Lord.
ਜੋ ਮਨੁੱਖ ਤੇਰੀ ਸਿਫ਼ਤ-ਸਾਲਾਹ ਦਾ ਸ਼ਬਦ ਵਿਚਾਰਦੇ ਹਨ ਉਹ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।
सचा सबदु वीचारि से तुझ ही माहि समाइआ ॥
ਇਕਿ ਭਗਵਾ ਵੇਸੁ ਕਰਿ ਭਰਮਦੇ ਵਿਣੁ ਸਤਿਗੁਰ ਕਿਨੈ ਨ ਪਾਇਆ ॥
Some wander around in saffron robes, but without the True Guru, no one finds the Lord.
ਕਈ ਮਨੁੱਖ ਭਗਵਾ ਭੇਖ ਬਣਾ ਕੇ ਭਟਕਦੇ ਫਿਰਦੇ ਹਨ, ਪਰ ਗੁਰੂ ਦੀ ਸਰਨ ਆਉਣ ਤੋਂ ਬਿਨਾ (ਹੇ ਪ੍ਰਭੂ!) ਤੈਨੂੰ ਕਿਸੇ ਨਹੀਂ ਲੱਭਾ,
इकि भगवा वेसु करि भरमदे विणु सतिगुर किनै न पाइआ ॥
ਦੇਸ ਦਿਸੰਤਰ ਭਵਿ ਥਕੇ ਤੁਧੁ ਅੰਦਰਿ ਆਪੁ ਲੁਕਾਇਆ ॥
They wander in foreign lands and countries until they grow weary, but You hide Yourself within them.
ਇਹ ਲੋਕ (ਬਾਹਰ) ਦੇਸਾਂ ਦੇਸਾਂਤਰਾਂ ਵਿਚ ਭਉਂਦੇ ਖਪ ਗਏ, ਪਰ ਤੂੰ ਆਪਣੇ ਆਪ ਨੂੰ (ਜੀਵ ਦੇ) ਅੰਦਰ ਲੁਕਾ ਰੱਖਿਆ ਹੈ।
देस दिसंतर भवि थके तुधु अंदरि आपु लुकाइआ ॥
ਗੁਰ ਕਾ ਸਬਦੁ ਰਤੰਨੁ ਹੈ ਕਰਿ ਚਾਨਣੁ ਆਪਿ ਦਿਖਾਇਆ ॥
The Word of the Guru's Shabad is a jewel, through which the Lord shines forth and reveals Himself.
ਸਤਿਗੁਰੂ ਦਾ ਸਬਦੁ (ਮਾਨੋ) ਇਕ ਚਮਕਦਾ ਮੋਤੀ ਹੈ (ਜਿਸ ਨੂੰ ਪ੍ਰਭੂ ਨੇ ਇਹ ਮੋਤੀ ਬਖ਼ਸ਼ਿਆ ਹੈ, ਉਸ ਦੇ ਹਿਰਦੇ ਵਿਚ (ਪ੍ਰਭੂ ਨੇ) ਆਪ ਚਾਨਣ ਕਰ ਕੇ (ਉਸ ਨੂੰ ਆਪਣਾ ਆਪ) ਵਿਖਾਇਆ ਹੈ;
गुर का सबदु रतंनु है करि चानणु आपि दिखाइआ ॥
ਆਪਣਾ ਆਪੁ ਪਛਾਣਿਆ ਗੁਰਮਤੀ ਸਚਿ ਸਮਾਇਆ ॥
Realizing one's own self, following the Guru's Teachings, the mortal is absorbed into Truth.
(ਉਹ ਵਡ-ਭਾਗੀ ਮਨੁੱਖ) ਆਪਣਾ ਅਸਲਾ ਪਛਾਣ ਲੈਂਦਾ ਹੈ ਤੇ ਗੁਰੂ ਦੀ ਸਿੱਖਿਆ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।
आपणा आपु पछाणिआ गुरमती सचि समाइआ ॥
ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ ॥
Coming and going, the tricksters and magicians put on their magic show.
(ਪਰ) ਜਿਨ੍ਹਾਂ (ਭੇਖੀਆਂ ਨੇ) ਵਿਖਾਵੇ ਦਾ ਢੌਂਗ ਰਚਾਇਆ ਹੋਇਆ ਹੈ ਉਹਨਾਂ ਪਖੰਡੀਆਂ ਨੂੰ ਜਨਮ ਮਰਨ (ਦਾ ਗੇੜ) ਮਿਲਦਾ ਹੈ;
आवा गउणु बजारीआ बाजारु जिनी रचाइआ ॥
ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ ॥੨੫॥
But those whose minds are pleased by the True Lord, praise the True One, the Ever-stable Lord. ||25||
ਤੇ, ਜਿਨ੍ਹਾਂ ਨੂੰ ਮਨ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ ਉਹ ਸਦਾ-ਥਿਰ ਰਹਿਣ ਵਾਲੇ ਇੱਕ ਪ੍ਰਭੂ ਦਾ ਗੁਣ ਗਾਂਦੇ ਹਨ ॥੨੫॥
इकु थिरु सचा सालाहणा जिन मनि सचा भाइआ ॥२५॥
ਸਲੋਕ ਮਃ ੧ ॥
Shalok, First Mahalaa:
सलोक मः १ ॥
ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ ਫਲ ਵਿਸੁ ॥
O Nanak, the tree of actions done in Maya yields ambrosial fruit and poisonous fruit.
ਹੇ ਨਾਨਕ! (ਜੀਵਾਂ ਦੇ ਕੀਤੇ) ਕਰਮਾਂ ਅਨੁਸਾਰ (ਮਨੁੱਖਾ ਸਰੀਰ-ਰੂਪ) ਮਾਇਆ ਦਾ (ਰਚਿਆ) ਰੁੱਖ (ਉੱਗਦਾ) ਹੈ (ਇਸ ਨੂੰ) ਅੰਮ੍ਰਿਤ (ਭਾਵ, ਨਾਮ ਸੁਖ) ਤੇ ਜ਼ਹਰ (ਭਾਵ, ਮੋਹ-ਦੁੱਖ) ਦੋ ਕਿਸਮਾਂ ਦੇ ਫਲ ਲੱਗਦੇ ਹਨ।
नानक माइआ करम बिरखु फल अंम्रित फल विसु ॥
ਸਭ ਕਾਰਣ ਕਰਤਾ ਕਰੇ ਜਿਸੁ ਖਵਾਲੇ ਤਿਸੁ ॥੧॥
The Creator does all deeds; we eat the fruits as He ordains. ||1||
ਕਰਤਾਰ ਆਪ (ਅੰਮ੍ਰਿਤ ਤੇ ਵਿਹੁ ਦੋ ਕਿਸਮਾਂ ਦੇ ਫਲਾਂ ਦੇ) ਸਾਰੇ ਵਸੀਲੇ ਬਣਾਂਦਾ ਹੈ, ਜਿਸ ਜੀਵ ਨੂੰ ਜਿਹੜਾ ਫਲ ਖਵਾਂਦਾ ਹੈ ਉਸ ਨੂੰ (ਉਹੀ ਖਾਣਾ ਪੈਂਦਾ ਹੈ) ॥੧॥
सभ कारण करता करे जिसु खवाले तिसु ॥१॥
ਮਃ ੨ ॥
Second Mahalaa:
मः २ ॥
ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥
O Nanak, burn worldly greatness and glory in the fire.
ਹੇ ਨਾਨਕ! ਦੁਨੀਆ ਦੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇਹ।
नानक दुनीआ कीआं वडिआईआं अगी सेती जालि ॥
ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥੨॥
These burnt offerings have caused mortals to forget the Naam, the Name of the Lord. Not even one of them will go along with you in the end. ||2||
ਇਹਨਾਂ ਚੰਦਰੀਆਂ ਨੇ (ਮਨੁੱਖ ਤੋਂ) ਪ੍ਰਭੂ ਦਾ ਨਾਮ ਭੁਲਵਾ ਦਿੱਤਾ ਹੈ (ਪਰ ਇਹਨਾਂ ਵਿਚੋਂ) ਇੱਕ ਭੀ (ਮਰਨ ਪਿਛੋਂ) ਨਾਲ ਨਹੀਂ ਜਾਂਦੀ ॥੨॥
एनी जलीईं नामु विसारिआ इक न चलीआ नालि ॥२॥
ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ ॥
He judges each and every being; by the Hukam of His Command, He leads us on.
(ਹੇ ਪ੍ਰਭੂ! ਸਾਰੇ ਜਗਤ ਨੂੰ ਤੂੰ) ਆਪਣੇ ਹੁਕਮ ਵਿਚ ਤੋਰ ਰਿਹਾ ਹੈਂ (ਕਿਤੇ ਭੇਖੀ ਵਿਖਾਵੇ ਦਾ ਢੌਂਗ ਰਚਾ ਰਹੇ ਹਨ, ਕਿਤੇ ਤੈਨੂੰ ਪਿਆਰ ਕਰਨ ਵਾਲੇ ਤੇਰੀ ਸਿਫ਼ਤ-ਸਾਲਾਹ ਕਰ ਰਹੇ ਹਨ; ਇਹਨਾਂ ਦੇ ਕਰਮਾਂ ਅਨੁਸਾਰ 'ਆਵਾਗਾਉਣ' ਅਤੇ ਤੇਰਾ ਪਿਆਰ ਤੇਰੇ ਹੀ ਹੁਕਮ ਵਿਚ) ਵੱਖੋ-ਵੱਖਰਾ ਫ਼ੈਸਲਾ (ਹੁੰਦਾ ਹੈ),
सिरि सिरि होइ निबेड़ु हुकमि चलाइआ ॥
ਤੇਰੈ ਹਥਿ ਨਿਬੇੜੁ ਤੂਹੈ ਮਨਿ ਭਾਇਆ ॥
Justice is in Your Hands, O Lord; You are pleasing to my mind.
ਸਾਰਾ ਫ਼ੈਸਲਾ ਤੇਰੇ ਹੀ ਹੱਥ ਵਿਚ ਹੈ, ਤੂੰ ਹੀ (ਮੇਰੇ) ਮਨ ਵਿਚ ਪਿਆਰਾ ਲੱਗਦਾ ਹੈਂ।
तेरै हथि निबेड़ु तूहै मनि भाइआ ॥
ਕਾਲੁ ਚਲਾਏ ਬੰਨਿ ਕੋਇ ਨ ਰਖਸੀ ॥
The mortal is bound and gagged by Death and led away; no one can rescue him.
ਜਦੋਂ ਮੌਤ ਬੰਨ੍ਹ ਕੇ (ਜੀਵ ਨੂੰ) ਤੋਰ ਲੈਂਦੀ ਹੈ, ਕੋਈ ਇਸ ਨੂੰ ਰੱਖ ਨਹੀਂ ਸਕਦਾ;
कालु चलाए बंनि कोइ न रखसी ॥
ਜਰੁ ਜਰਵਾਣਾ ਕੰਨਿੑ ਚੜਿਆ ਨਚਸੀ ॥
Old age, the tyrant, dances on the mortal's shoulders.
ਜ਼ਾਲਮ ਬੁਢੇਪਾ (ਹਰੇਕ ਦੇ) ਮੋਢੇ ਉਤੇ ਚੜ੍ਹ ਕੇ ਨੱਚਦਾ ਹੈ (ਭਾਵ, ਮੌਤ ਦਾ ਸੁਨੇਹਾ ਦੇ ਰਿਹਾ ਹੈ ਜਿਸ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ)।
जरु जरवाणा कंनि चड़िआ नचसी ॥
ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ ॥
So climb aboard the boat of the True Guru, and the True Lord will rescue you.
ਸਤਿਗੁਰੂ ਹੀ ਸੱਚਾ ਜਹਾਜ਼ ਹੈ ਸੱਚਾ ਬੇੜਾ ਹੈ ਜੋ (ਮੌਤ ਦੇ ਡਰ ਤੋਂ) ਬਚਾਂਦਾ ਹੈ।
सतिगुरु बोहिथु बेड़ु सचा रखसी ॥
ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ ॥
The fire of desire burns like an oven, consuming mortals night and day.
(ਜਗਤ ਵਿਚ ਤ੍ਰਿਸ਼ਨਾ ਦੀ) ਅੱਗ ਦਾ ਭਾਂਬੜ ਮਚ ਰਿਹਾ ਹੈ, ਹਰ ਵੇਲੇ ਮਚਿਆ ਰਹਿੰਦਾ ਹੈ।
अगनि भखै भड़हाड़ु अनदिनु भखसी ॥
ਫਾਥਾ ਚੁਗੈ ਚੋਗ ਹੁਕਮੀ ਛੁਟਸੀ ॥
Like trapped birds, the mortals peck at the corn; only through the Lord's Command will they find release.
(ਇਸ ਭਾਂਬੜ ਵਿਚ) ਫਸਿਆ ਹੋਇਆ ਜੀਵ ਚੋਗਾ ਚੁਗ ਰਿਹਾ ਹੈ; ਪ੍ਰਭੂ ਦੇ ਹੁਕਮ ਅਨੁਸਾਰ ਹੀ ਇਸ ਵਿਚੋਂ ਬਚ ਸਕਦਾ ਹੈ,
फाथा चुगै चोग हुकमी छुटसी ॥
ਕਰਤਾ ਕਰੇ ਸੁ ਹੋਗੁ ਕੂੜੁ ਨਿਖੁਟਸੀ ॥੨੬॥
Whatever the Creator does, comes to pass; falsehood shall fail in the end. ||26||
ਕਿਉਂਕਿ ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ। ਕੂੜ (ਦਾ ਵਪਾਰ, ਭਾਵ, ਤ੍ਰਿਸ਼ਨਾ-ਅਧੀਨ ਹੋ ਕੇ ਮਾਇਕ ਪਦਾਰਥਾਂ ਪਿਛੇ ਦੌੜਨਾ) ਜੀਵ ਦੇ ਨਾਲ ਨਹੀਂ ਨਿਭਦਾ ॥੨੬॥
करता करे सु होगु कूड़ु निखुटसी ॥२६॥
ਸਲੋਕ ਮਃ ੧ ॥
Shalok, First Mahalaa:
सलोक मः १ ॥
ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥
The True Guru is the All-knowing Primal Being; He shows us our true home within the home of the self.
ਉਹ ਹੈ ਸਿਆਣਾ ਸਤਿਗੁਰੂ ਪੁਰਖ ਜੋ ਹਿਰਦੇ-ਘਰ ਵਿਚ ਪਰਮਾਤਮਾ ਦੇ ਰਹਿਣ ਦਾ ਥਾਂ ਵਿਖਾ ਦੇਂਦਾ ਹੈ;
घर महि घरु देखाइ देइ सो सतिगुरु पुरखु सुजाणु ॥
ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥
The Panch Shabad, the Five Primal Sounds, resonate and resound within; the insignia of the Shabad is revealed there, vibrating gloriously.
(ਜਦੋਂ ਮਨੁੱਖ) ਉਸ ਘਰ ਵਿਚ (ਅੱਪੜਦਾ ਹੈ) ਤਦੋਂ ਗੁਰੂ ਦਾ ਸ਼ਬਦ-ਰੂਪ ਨਗਾਰਾ ਵੱਜਦਾ ਹੈ (ਭਾਵ, ਗੁਰ-ਸ਼ਬਦ ਦਾ ਪ੍ਰਭਾਵ ਇਤਨਾ ਪ੍ਰਬਲ ਹੁੰਦਾ ਹੈ ਕਿ ਕੋਈ ਹੋਰ ਖਿੱਚ ਪੋਹ ਨਹੀਂ ਸਕਦੀ, ਤਦੋਂ ਮਾਨੋ) ਪੰਜ ਕਿਸਮ ਦੇ ਸਾਜ਼ਾਂ ਦੀ ਇਕ-ਰਸ ਸੰਗੀਤਕ ਆਵਾਜ਼ ਉੱਠਦੀ ਹੈ (ਜੋ ਮਸਤੀ ਪੈਦਾ ਕਰਦੀ ਹੈ)।
पंच सबद धुनिकार धुनि तह बाजै सबदु नीसाणु ॥
ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥
Worlds and realms, nether regions, solar systems and galaxies are wondrously revealed.
ਇਸ ਅਵਸਥਾ ਵਿਚ (ਅੱਪੜ ਕੇ) ਮਨੁੱਖ (ਬੇਅੰਤ ਕੁਦਰਤਿ ਦੇ ਕੌਤਕ) ਦੀਪਾਂ, ਲੋਕਾਂ, ਪਾਤਾਲਾਂ, ਖੰਡਾਂ ਤੇ ਮੰਡਲਾਂ ਨੂੰ ਵੇਖ ਕੇ ਹੈਰਾਨ ਹੁੰਦਾ ਹੈ;
दीप लोअ पाताल तह खंड मंडल हैरानु ॥
ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥
The strings and the harps vibrate and resound; the true throne of the Lord is there.
(ਇਸ ਸਾਰੀ ਕੁਦਰਤਿ ਦਾ) ਪਾਤਸ਼ਾਹ ਸੱਚੇ ਤਖ਼ਤ ਉਤੇ ਬੈਠਾ ਦਿੱਸਦਾ ਹੈ, ਉਸ ਹਾਲਤ ਵਿਚ ਅੱਪੜਿਆਂ; ਮਾਨੋ, ਵਾਜਿਆਂ ਦੀ ਉੱਚੀ ਸੁਰ ਦੀ ਘਨਘੋਰ ਲੱਗੀ ਪਈ ਹੁੰਦੀ ਹੈ,
तार घोर बाजिंत्र तह साचि तखति सुलतानु ॥
ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥
Listen to the music of the home of the heart - Sukhmani, peace of mind. Lovingly tune in to His state of celestial ecstasy.
ਇਸ ਰੱਬੀ ਮਿਲਾਪ ਵਿਚ ਬੈਠਾ ਮਨੁੱਖ (ਮਾਨੋ) ਰਾਗ ਸੁਣ ਸੁਣ ਕੇ ਅਫੁਰ ਅਵਸਥਾ ਵਿਚ ਸੁਰਤ ਜੋੜੀ ਰੱਖਦਾ ਹੈ (ਭਾਵ, ਰੱਬੀ ਮਿਲਾਪ ਦੀ ਮੌਜ ਵਿਚ ਇਤਨਾ ਮਸਤ ਹੁੰਦਾ ਹੈ ਕਿ ਜਗਤ ਵਾਲਾ ਕੋਈ ਫੁਰਨਾ ਉਸ ਦੇ ਮਨ ਵਿਚ ਨਹੀਂ ਉੱਠਦਾ)।
सुखमन कै घरि रागु सुनि सुंनि मंडलि लिव लाइ ॥
ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥
Contemplate the Unspoken Speech, and the desires of the mind are dissolved.
ਇਥੇ ਬੇਅੰਤ ਪ੍ਰਭੂ ਦੇ ਗੁਣ ਜਿਉਂ ਜਿਉਂ ਵੀਚਾਰੀਦੇ ਹਨ ਤਿਉਂ ਤਿਉਂ ਮਨ ਦਾ ਫੁਰਨਾ ਮਨ ਵਿਚ ਹੀ ਗ਼ਰਕ ਹੁੰਦਾ ਜਾਂਦਾ ਹੈ;
अकथ कथा बीचारीऐ मनसा मनहि समाइ ॥
ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥
The heart-lotus is turned upside-down, and is filled with Ambrosial Nectar. This mind does not go out; it does not get distracted.
ਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ ਕਿਉਂਕਿ ਹਿਰਦਾ-ਰੂਪ ਕਉਲ ਫੁੱਲ (ਮਾਇਆ ਵਲੋਂ) ਪਰਤ ਕੇ ਨਾਮ-ਅੰਮ੍ਰਿਤ ਨਾਲ ਭਰ ਜਾਂਦਾ ਹੈ;
उलटि कमलु अंम्रिति भरिआ इहु मनु कतहु न जाइ ॥
ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥
It does not forget the Chant which is chanted without chanting; it is immersed in the Primal Lord God of the ages.
ਉਸ ਪ੍ਰਭੂ ਵਿਚ, ਜੋ ਸਭ ਦਾ ਮੁੱਢ ਹੈ ਤੇ ਜੁਗਾਂ ਦੇ ਬਣਨ ਤੋਂ ਭੀ ਪਹਿਲਾਂ ਦਾ ਹੈ, ਮਨ ਇਉਂ ਲੀਨ ਹੁੰਦਾ ਹੈ ਕਿ ਪ੍ਰਭੂ ਦੀ ਯਾਦ (ਕਿਸੇ ਵੇਲੇ) ਨਹੀਂ ਭੁੱਲਦੀ, ਜੀਭ ਹਿਲਾਣ ਤੋਂ ਬਿਨਾ ਹੀ ਸਿਮਰਨ ਹੁੰਦਾ ਰਹਿੰਦਾ ਹੈ।
अजपा जापु न वीसरै आदि जुगादि समाइ ॥
ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥
All the sister-companions are blessed with the five virtues. The Gurmukhs dwell in the home of the self deep within.
(ਇਸ ਤਰ੍ਹਾਂ) ਗੁਰੂ ਦੇ ਸਨਮੁਖ ਹੋਇਆਂ ਮਨੁੱਖ ਨਿਰੋਲ ਆਪਣੇ ਘਰ ਵਿਚ ਟਿਕ ਜਾਂਦਾ ਹੈ (ਜਿਵੇਂ ਕੋਈ ਇਸ ਨੂੰ ਬੇ-ਦਖ਼ਲ ਨਹੀਂ ਕਰ ਸਕਦਾ, ਇਸ ਦੇ) ਸਾਰੇ ਗਿਆਨ-ਇੰਦ੍ਰੇ ਤੇ ਪੰਜੇ (ਦੈਵੀ ਗੁਣ ਭਾਵ, ਸਤ ਸੰਤੋਖ ਦਇਆ ਧਰਮ ਧੀਰਜ) ਸੰਗੀ ਬਣ ਜਾਂਦੇ ਹਨ।
सभि सखीआ पंचे मिले गुरमुखि निज घरि वासु ॥
ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥
Nanak is the slave of that one who seeks the Shabad and finds this home within. ||1||
ਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ ਜੋ ਮਨੁੱਖ ਇਸ (ਨਿਰੋਲ ਆਪਣੇ) ਘਰ ਨੂੰ ਲੱਭ ਲੈਂਦਾ ਹੈ, ਨਾਨਕ ਉਸ ਦਾ ਸੇਵਕ ਹੈ ॥੧॥
सबदु खोजि इहु घरु लहै नानकु ता का दासु ॥१॥
ਮਃ ੧ ॥
First Mahalaa:
मः १ ॥
ਚਿਲਿਮਿਲਿ ਬਿਸੀਆਰ ਦੁਨੀਆ ਫਾਨੀ ॥
The extravagant glamor of the world is a passing show.
ਬਿਜਲੀ ਦੀ ਲਿਸ਼ਕ (ਵਾਂਗ) ਦੁਨੀਆ (ਦੀ ਚਮਕ) ਬਹੁਤ ਹੈ ਪਰ ਹੈ ਨਾਸ ਹੋ ਜਾਣ ਵਾਲੀ,
चिलिमिलि बिसीआर दुनीआ फानी ॥
ਕਾਲੂਬਿ ਅਕਲ ਮਨ ਗੋਰ ਨ ਮਾਨੀ ॥
My twisted mind does not believe that it will end up in a grave.
(ਜਿਸ ਚਮਕ ਨੂੰ ਵੇਖ ਕੇ) ਮੈਂ ਮੂਰਖ ਨੇ ਮੌਤ ਦਾ ਚੇਤਾ ਹੀ ਨਾਹ ਰੱਖਿਆ।
कालूबि अकल मन गोर न मानी ॥
ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ ॥
I am meek and lowly; You are the great river.
ਮੈਂ ਕਮੀਨਾ ਹਾਂ, ਮੈਂ ਬਹੁਤ ਹੀ ਮਾੜਾ ਹਾਂ, ਪਰ ਹੇ ਖ਼ੁਦਾ! ਤੂੰ ਦਰੀਆ (-ਦਿਲ) ਹੈਂ;
मन कमीन कमतरीन तू दरीआउ खुदाइआ ॥
ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਨ ਭਾਇਆ ॥
Please, bless me with the one thing; everything else is poison, and does not tempt me.
ਮੈਨੂੰ ਆਪਣਾ ਇਕ 'ਨਾਮ' ਦੇਹ, ਹੋਰ ਚੀਜ਼ਾਂ ਜ਼ਹਰ (ਵਰਗੀਆਂ) ਹਨ, ਇਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ।
एकु चीजु मुझै देहि अवर जहर चीज न भाइआ ॥
ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ ॥
You filled this fragile body with the water of life, O Lord, by Your Creative Power.
ਹੇ ਖ਼ੁਦਾ! (ਮੇਰਾ ਸਰੀਰ) ਕੱਚਾ ਕੂਜ਼ਾ (ਪਿਆਲਾ) ਹੈ ਜੋ ਪਾਣੀ ਨਾਲ ਭਰਿਆ ਹੋਇਆ ਹੈ, ਇਹ ਤੇਰੀ (ਅਜਬ) ਕਾਰੀਗਰੀ ਹੈ,
पुराब खाम कूजै हिकमति खुदाइआ ॥
ਮਨ ਤੁਆਨਾ ਤੂ ਕੁਦਰਤੀ ਆਇਆ ॥
By Your Omnipotence, I have become powerful.
(ਹੇ ਖ਼ੁਦਾ!) ਤੂੰ ਤੁਆਨਾ (ਬਲਵਾਨ) ਹੈਂ, ਮੈਂ ਤੇਰੀ ਕੁਦਰਤਿ ਨਾਲ (ਜਗਤ ਵਿਚ) ਆਇਆ ਹਾਂ।
मन तुआना तू कुदरती आइआ ॥
ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ ॥
Nanak is a dog in the Court of the Lord, intoxicated more and more, all the time.
ਹੇ ਖ਼ੁਦਾ! ਨਾਨਕ ਤੇਰੇ ਦਰਬਾਰ ਦਾ ਕੁੱਤਾ ਹੈ ਤੇ ਮਸਤਾਨਾ ਹੈ (ਮਿਹਰ ਕਰ, ਇਹ ਮਸਤੀ) ਨਿੱਤ ਵਧਦੀ ਰਹੇ,
सग नानक दीबान मसताना नित चड़ै सवाइआ ॥
ਆਤਸ ਦੁਨੀਆ ਖੁਨਕ ਨਾਮੁ ਖੁਦਾਇਆ ॥੨॥
The world is on fire; the Name of the Lord is cooling and soothing. ||2||
(ਕਿਉਂਕਿ) ਦੁਨੀਆ ਅੱਗ (ਵਾਂਗ) ਹੈ ਤੇ ਤੇਰਾ ਨਾਮ ਠੰਢ ਪਾਣ ਵਾਲਾ ਹੈ ॥੨॥
आतस दुनीआ खुनक नामु खुदाइआ ॥२॥
ਪਉੜੀ ਨਵੀ ਮਃ ੫ ॥
New Pauree, Fifth Mahalaa:
पउड़ी नवी मः ५ ॥
ਸਭੋ ਵਰਤੈ ਚਲਤੁ ਚਲਤੁ ਵਖਾਣਿਆ ॥
His wonderful play is all-pervading; it is wonderful and amazing!
ਇਹ ਸਾਰਾ (ਜਗਤ ਪਰਮਾਤਮਾ ਦਾ) ਤਮਾਸ਼ਾ ਹੋ ਰਿਹਾ ਹੈ, ਇਸ ਨੂੰ ਤਮਾਸ਼ਾ ਹੀ ਕਿਹਾ ਜਾ ਸਕਦਾ ਹੈ,
सभो वरतै चलतु चलतु वखाणिआ ॥
ਪਾਰਬ੍ਰਹਮੁ ਪਰਮੇਸਰੁ ਗੁਰਮੁਖਿ ਜਾਣਿਆ ॥
As Gurmukh, I know the Transcendent Lord, the Supreme Lord God.
(ਇਸ ਤਮਾਸ਼ੇ ਨੂੰ ਰਚਣ ਵਾਲਾ) ਪਾਰਬ੍ਰਹਮ ਪਰਮਾਤਮਾ ਸਤਿਗੁਰੂ ਦੀ ਰਾਹੀਂ ਜਾਣਿਆ ਜਾਂਦਾ ਹੈ।
पारब्रहमु परमेसरु गुरमुखि जाणिआ ॥
ਲਥੇ ਸਭਿ ਵਿਕਾਰ ਸਬਦਿ ਨੀਸਾਣਿਆ ॥
All my sins and corruption are washed away, through the insignia of the Shabad, the Word of God.
ਸਤਿਗੁਰੂ ਦੇ ਸ਼ਬਦ (-ਰੂਪ) ਨਗਾਰੇ ਨਾਲ ਸਾਰੇ ਵਿਕਾਰ ਲਹਿ ਜਾਂਦੇ ਹਨ (ਨੱਠ ਜਾਂਦੇ ਹਨ),
लथे सभि विकार सबदि नीसाणिआ ॥
ਸਾਧੂ ਸੰਗਿ ਉਧਾਰੁ ਭਏ ਨਿਕਾਣਿਆ ॥
In the Saadh Sangat, the Company of the Holy, one is saved, and becomes free.
ਸਤਿਗੁਰੂ ਦੀ ਸੰਗਤ ਵਿਚ (ਰਿਹਾਂ, ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਬੇ-ਮੁਥਾਜ ਹੋ ਜਾਈਦਾ ਹੈ।
साधू संगि उधारु भए निकाणिआ ॥
ਸਿਮਰਿ ਸਿਮਰਿ ਦਾਤਾਰੁ ਸਭਿ ਰੰਗ ਮਾਣਿਆ ॥
Meditating, meditating in remembrance on the Great Giver, I enjoy all comforts and pleasures.
(ਗੁਰੂ ਦੀ ਬਰਕਤਿ ਨਾਲ) ਦਾਤਾਰ ਪ੍ਰਭੂ ਨੂੰ ਸਿਮਰ ਸਿਮਰ ਕੇ, (ਮਾਨੋ) ਸਾਰੇ ਰੰਗ ਮਾਣ ਲਈਦੇ ਹਨ (ਭਾਵ, ਸਿਮਰਨ ਦੇ ਆਨੰਦ ਦੇ ਟਾਕਰੇ ਤੇ ਦੁਨੀਆ ਦੇ ਰੰਗ ਫਿੱਕੇ ਪੈ ਜਾਂਦੇ ਹਨ)
सिमरि सिमरि दातारु सभि रंग माणिआ ॥
ਪਰਗਟੁ ਭਇਆ ਸੰਸਾਰਿ ਮਿਹਰ ਛਾਵਾਣਿਆ ॥
I have become famous throughout the world, under the canopy of His kindness and grace.
(ਸਿਮਰਨ ਕਰਨ ਵਾਲਾ ਮਨੁੱਖ) ਜਗਤ ਵਿਚ ਭੀ ਉੱਘਾ ਹੋ ਜਾਂਦਾ ਹੈ, ਪ੍ਰਭੂ ਦੀ ਮਿਹਰ ਦਾ ਸਾਇਬਾਨ ਉਸ ਉਤੇ, ਮਾਨੋ, ਤਣਿਆ ਜਾਂਦਾ ਹੈ।
परगटु भइआ संसारि मिहर छावाणिआ ॥
ਆਪੇ ਬਖਸਿ ਮਿਲਾਏ ਸਦ ਕੁਰਬਾਣਿਆ ॥
He Himself has forgiven me, and united me with Himself; I am forever a sacrifice to Him.
ਮੈਂ ਪ੍ਰਭੂ ਤੋਂ ਸਦਕੇ ਹਾਂ, ਉਹ (ਗੁਰੂ ਦੀ ਰਾਹੀਂ) ਆਪ ਹੀ ਮਿਹਰ ਕਰ ਕੇ ਆਪਣੇ ਨਾਲ ਜੋੜ ਲੈਂਦਾ ਹੈ।
आपे बखसि मिलाए सद कुरबाणिआ ॥
ਨਾਨਕ ਲਏ ਮਿਲਾਇ ਖਸਮੈ ਭਾਣਿਆ ॥੨੭॥
O Nanak, by the Pleasure of His Will, my Lord and Master has blended me with Himself. ||27||
ਹੇ ਨਾਨਕ! ਜੋ ਬੰਦੇ ਖਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੨੭॥
नानक लए मिलाइ खसमै भाणिआ ॥२७॥
ਸਲੋਕ ਮਃ ੧ ॥
Shalok, First Mahalaa:
सलोक मः १ ॥
ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥
Blessed is the paper, blessed is the pen, blessed is the inkwell, and blessed is the ink.
ਮੁਬਾਰਿਕ ਹੈ ਉਹ ਕਾਗ਼ਜ ਤੇ ਕਲਮ, ਮੁਬਾਰਿਕ ਹੈ ਉਹ ਦਵਾਤ ਤੇ ਸਿਆਹੀ;
धंनु सु कागदु कलम धंनु धनु भांडा धनु मसु ॥
ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥੧॥
Blessed is the writer, O Nanak, who writes the True Name. ||1||
ਤੇ, ਹੇ ਨਾਨਕ! ਮੁਬਾਰਿਕ ਹੈ ਉਹ ਲਿਖਣ ਵਾਲਾ ਜਿਸਨੇ ਪ੍ਰਭੂ ਦਾ ਸੱਚਾ ਨਾਮ ਲਿਖਾਇਆ (ਪ੍ਰਭੂ ਦੀ ਸਿਫ਼ਤ-ਸਾਲਾਹ ਲਿਖਾਈ) ॥੧॥
धनु लेखारी नानका जिनि नामु लिखाइआ सचु ॥१॥
ਮਃ ੧ ॥
First Mahalaa:
मः १ ॥
ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥
You Yourself are the writing tablet, and You Yourself are the pen. You are also what is written on it.
(ਹੇ ਪ੍ਰਭੂ!) ਤੂੰ ਆਪ ਹੀ ਪੱਟੀ ਹੈਂ, ਤੂੰ ਆਪ ਹੀ ਕਲਮ ਹੈਂ, (ਪੱਟੀ ਉਤੇ ਸਿਫ਼ਤ-ਸਾਲਾਹ ਦਾ) ਲੇਖ ਭੀ ਤੂੰ ਆਪ ਹੀ ਹੈਂ।
आपे पटी कलम आपि उपरि लेखु भि तूं ॥
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥੨॥
Speak of the One Lord, O Nanak; how could there be any other? ||2||
ਹੇ ਨਾਨਕ! (ਸਿਫ਼ਤ-ਸਾਲਾਹ ਕਰਨ ਕਾਰਣ ਵਾਲਾ) ਇੱਕ ਪ੍ਰਭੂ ਨੂੰ ਹੀ ਆਖਣਾ ਚਾਹੀਦਾ ਹੈ। ਕੋਈ ਹੋਰ ਦੂਜਾ ਕਿਵੇਂ ਹੋ ਸਕਦਾ ਹੈ? ॥੨॥
एको कहीऐ नानका दूजा काहे कू ॥२॥
ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ॥
You Yourself are all-pervading; You Yourself made the making.
ਹੇ ਪ੍ਰਭੂ! ਜਗਤ ਦੀ ਬਣਤਰ ਤੂੰ ਆਪ ਬਣਾਈ ਹੈ ਤੇ ਤੂੰ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈਂ;
तूं आपे आपि वरतदा आपि बणत बणाई ॥
ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ ॥
Without You, there is no other at all; You are permeating and pervading everywhere.
ਤੇਰੇ ਵਰਗਾ ਤੈਥੋਂ ਬਿਨਾ ਹੋਰ ਕੋਈ ਨਹੀਂ, ਤੂੰ ਹੀ ਹਰ ਥਾਂ ਗੁਪਤ ਵਰਤ ਰਿਹਾ ਹੈਂ।
तुधु बिनु दूजा को नही तू रहिआ समाई ॥
ਤੇਰੀ ਗਤਿ ਮਿਤਿ ਤੂਹੈ ਜਾਣਦਾ ਤੁਧੁ ਕੀਮਤਿ ਪਾਈ ॥
You alone know Your state and extent. Only You can estimate Your worth.
ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ, ਆਪਣਾ ਮੁੱਲ ਤੂੰ ਆਪ ਹੀ ਪਾ ਸਕਦਾ ਹੈਂ।
तेरी गति मिति तूहै जाणदा तुधु कीमति पाई ॥
ਤੂ ਅਲਖ ਅਗੋਚਰੁ ਅਗਮੁ ਹੈ ਗੁਰਮਤਿ ਦਿਖਾਈ ॥
You are invisible, imperceptible and inaccessible. You are revealed through the Guru's Teachings.
ਤੂੰ ਅਦ੍ਰਿਸ਼ਟ ਹੈਂ, ਤੂੰ (ਮਾਨੁਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਅਪਹੁੰਚ ਹੈਂ, ਗੁਰੂ ਦੀ ਮੱਤ ਤੇਰਾ ਦੀਦਾਰ ਕਰਾਂਦੀ ਹੈ।
तू अलख अगोचरु अगमु है गुरमति दिखाई ॥
ਅੰਤਰਿ ਅਗਿਆਨੁ ਦੁਖੁ ਭਰਮੁ ਹੈ ਗੁਰ ਗਿਆਨਿ ਗਵਾਈ ॥
Deep within, there is ignorance, suffering and doubt; through the spiritual wisdom of the Guru, they are eradicated.
ਮਨੁੱਖ ਦੇ ਅੰਦਰ ਜੋ ਅਗਿਆਨ ਦੁੱਖ ਤੇ ਭਟਕਣਾ ਹੈ ਇਹ ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਦੂਰ ਹੁੰਦੇ ਹਨ।
अंतरि अगिआनु दुखु भरमु है गुर गिआनि गवाई ॥
ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ ਸੋ ਨਾਮੁ ਧਿਆਈ ॥
He alone meditates on the Naam, whom You unite with Yourself, in Your Mercy.
ਹੇ ਪ੍ਰਭੂ! ਜਿਸ ਉਤੇ ਤੂੰ ਮਿਹਰ ਕਰਦਾ ਹੈਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ।
जिसु क्रिपा करहि तिसु मेलि लैहि सो नामु धिआई ॥
ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ ॥
You are the Creator, the Inaccessible Primal Lord God; You are all-pervading everywhere.
ਤੂੰ ਸਭ ਦਾ ਬਣਾਣ ਵਾਲਾ ਹੈਂ, ਸਭ ਵਿਚ ਮੌਜੂਦ ਹੈਂ (ਫਿਰ ਭੀ) ਅਪਹੁੰਚ ਹੈਂ, ਤੇ ਹੈਂ ਸਭ ਥਾਈਂ ਵਿਆਪਕ।
तू करता पुरखु अगंमु है रविआ सभ ठाई ॥
ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਗੈ ਨਾਨਕ ਗੁਣ ਗਾਈ ॥੨੮॥੧॥ ਸੁਧੁ
To whatever You link the mortal, O True Lord, to that he is linked. Nanak sings Your Glorious Praises. ||28||1|| Sudh||
ਹੇ ਨਾਨਕ! ਹੇ ਸੱਚੇ ਪ੍ਰਭੂ! ਜਿਧਰ ਤੂੰ ਜੀਵ ਨੂੰ ਲਾਂਦਾ ਹੈਂ ਓਧਰ ਹੀ ਉਹ ਲੱਗਦਾ ਹੈ ਤੂੰ (ਜਿਸ ਨੂੰ ਪ੍ਰੇਰਦਾ ਹੈਂ) ਉਹੀ ਤੇਰੇ ਗੁਣ ਗਾਂਦਾ ਹੈ ॥੨੮॥੧॥ਸੁਧੁ
जितु तू लाइहि सचिआ तितु को लगै नानक गुण गाई ॥२८॥१॥ सुधु