ਸਲੋਕ ਮਹਲਾ ੪ ॥
Shalok, Fourth Mahalaa:
ਗੁਰੂ ਰਾਮਦਾਸ ਜੀ ਦੇ ਸਲੋਕ।
सलोक महला ४ ॥
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ सतिगुर प्रसादि ॥
ਵਡਭਾਗੀਆ ਸੋਹਾਗਣੀ ਜਿਨੑਾ ਗੁਰਮੁਖਿ ਮਿਲਿਆ ਹਰਿ ਰਾਇ ॥
Blessed and very fortunate are those happy soul-brides who, as Gurmukh, meet their Sovereign Lord King.
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀਆਂ ਬਣ ਜਾਂਦੀਆਂ ਹਨ, ਉਹ ਖਸਮ ਵਾਲੀਆਂ ਅਖਵਾਂਦੀਆਂ ਹਨ।
वडभागीआ सोहागणी जिना गुरमुखि मिलिआ हरि राइ ॥
ਅੰਤਰਿ ਜੋਤਿ ਪਰਗਾਸੀਆ ਨਾਨਕ ਨਾਮਿ ਸਮਾਇ ॥੧॥
The Light of God shines within them; O Nanak, they are absorbed in the Naam, the Name of the Lord. ||1||
ਪ੍ਰਭੂ ਦੇ ਨਾਮ ਵਿਚ ਲੀਨ ਰਹਿ ਕੇ ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਚਮਕ ਪੈਂਦੀ ਹੈ ॥੧॥
अंतरि जोति परगासीआ नानक नामि समाइ ॥१॥
ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ ॥
Waaho! Waaho! Blessed and Great is the True Guru, the Primal Being, who has realized the True Lord.
ਮਹਾ ਪੁਰਖ ਗੁਰੂ ਧੰਨ ਹੈ ਧੰਨ ਹੈ, ਜਿਸ (ਗੁਰੂ) ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ,
वाहु वाहु सतिगुरु पुरखु है जिनि सचु जाता सोइ ॥
ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ ॥
Meeting Him, thirst is quenched, and the body and mind are cooled and soothed.
ਜਿਸ (ਗੁਰੂ) ਨੂੰ ਮਿਲਿਆਂ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, (ਮਨੁੱਖ ਦਾ) ਤਨ ਅਤੇ ਮਨ ਠੰਢਾ-ਠਾਰ ਸ਼ਾਂਤ ਹੋ ਜਾਂਦਾ ਹੈ।
जितु मिलिऐ तिख उतरै तनु मनु सीतलु होइ ॥
ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ ॥
Waaho! Waaho! Blessed and Great is the True Guru, the True Primal Being, who looks upon all alike.
ਗੁਰੂ ਸੱਤ ਪੁਰਖ ਸਲਾਹੁਣ-ਜੋਗ ਹੈ ਧੰਨ ਹੈ, ਕਿਉਂਕਿ ਉਸ ਨੂੰ ਹਰੇਕ ਜੀਵ ਇਕੋ ਜਿਹਾ (ਦਿੱਸਦਾ) ਹੈ।
वाहु वाहु सतिगुरु सति पुरखु है जिस नो समतु सभ कोइ ॥
ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥
Waaho! Waaho! Blessed and Great is the True Guru, who has no hatred; slander and praise are all the same to Him.
ਗੁਰੂ ਧੰਨ ਹੈ, ਗੁਰੂ ਧੰਨ ਹੈ, ਗੁਰੂ ਨੂੰ ਕਿਸੇ ਨਾਲ ਵੈਰ ਨਹੀਂ (ਕੋਈ ਮਨੁੱਖ ਗੁਰੂ ਦੀ ਨਿੰਦਾ ਕਰੇ, ਕੋਈ ਵਡਿਆਈ ਕਰੇ) ਗੁਰੂ ਨੂੰ (ਉਹ) ਨਿੰਦਾ ਜਾਂ ਵਡਿਆਈ ਇਕੋ ਜਿਹੀ ਜਾਪਦੀ ਹੈ।
वाहु वाहु सतिगुरु निरवैरु है जिसु निंदा उसतति तुलि होइ ॥
ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥
Waaho! Waaho! Blessed and Great is the All-knowing True Guru, who has realized God within.
ਗੁਰੂ ਧੰਨ ਹੈ ਗੁਰੂ ਧੰਨ ਹੈ, ਗੁਰੂ (ਆਤਮਕ ਜੀਵਨ ਦੀ ਸੂਝ ਵਿਚ) ਸਿਆਣਾ ਹੈ, ਗੁਰੂ ਦੇ ਅੰਦਰ ਪਰਮਾਤਮਾ ਸਦਾ ਵੱਸ ਰਿਹਾ ਹੈ।
वाहु वाहु सतिगुरु सुजाणु है जिसु अंतरि ब्रहमु वीचारु ॥
ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥
Waaho! Waaho! Blessed and Great is the Formless True Guru, who has no end or limitation.
ਗੁਰੂ ਸਲਾਹੁਣ-ਜੋਗ ਹੈ, ਗੁਰੂ (ਉਸ) ਨਿਰੰਕਾਰ (ਦਾ ਰੂਪ) ਹੈ ਜਿਸ ਦੇ ਗੁਣਾਂ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
वाहु वाहु सतिगुरु निरंकारु है जिसु अंतु न पारावारु ॥
ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ ॥
Waaho! Waaho! Blessed and Great is the True Guru, who implants the Truth within.
ਗੁਰੂ ਧੰਨ ਹੈ ਗੁਰੂ ਧੰਨ ਹੈ, ਕਿਉਂਕਿ ਉਹ (ਮਨੁੱਖ ਦੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ (ਦਾ ਨਾਮ) ਪੱਕਾ ਕਰ ਦੇਂਦਾ ਹੈ।
वाहु वाहु सतिगुरू है जि सचु द्रिड़ाए सोइ ॥
ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ ॥੨॥
O Nanak, Blessed and Great is the True Guru, through whom the Naam, the Name of the Lord, is received. ||2||
ਹੇ ਨਾਨਕ! ਜਿਸ (ਗੁਰੂ) ਤੋਂ ਪਰਮਾਤਮਾ ਦਾ ਨਾਮ ਹਾਸਲ ਹੁੰਦਾ ਹੈ, ਉਸ ਨੂੰ (ਸਦਾ) ਧੰਨ ਧੰਨ ਆਖਿਆ ਕਰੋ ॥੨॥
नानक सतिगुर वाहु वाहु जिस ते नामु परापति होइ ॥२॥
ਹਰਿ ਪ੍ਰਭ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥
For the Gurmukh, the true Song of Praise is to chant the Name of the Lord God.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਵਾਸਤੇ ਹਰੀ ਪ੍ਰਭੂ ਦਾ ਗੋਬਿੰਦ ਨਾਮ (ਹੀ) ਸਦਾ ਕਾਇਮ ਰਹਿਣ ਵਾਲਾ ਖ਼ੁਸ਼ੀ ਦਾ ਗੀਤ ਹੈ।
हरि प्रभ सचा सोहिला गुरमुखि नामु गोविंदु ॥
ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥
Chanting the Praises of the Lord, their minds are in ecstasy.
ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਦੀ ਸਿਫ਼ਤ ਕੀਤੀ, ਹਰਿ-ਨਾਮ ਹੀ ਜਪਿਆ, ਉਹਨਾਂ ਦੇ ਮਨ ਵਿਚ ਅਨੰਦ ਬਣਿਆ ਰਹਿੰਦਾ ਹੈ।
अनदिनु नामु सलाहणा हरि जपिआ मनि आनंदु ॥
ਵਡਭਾਗੀ ਹਰਿ ਪਾਇਆ ਪੂਰਨ ਪਰਮਾਨੰਦੁ ॥
By great good fortune, they find the Lord, the Embodiment of perfect, supreme bliss.
ਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਸਭ ਤੋਂ ਉੱਚੇ ਆਤਮਕ ਅਨੰਦ ਦੇ ਮਾਲਕ-ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ।
वडभागी हरि पाइआ पूरन परमानंदु ॥
ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੩॥
Servant Nanak praises the Naam, the Name of the Lord; no obstacle will block his mind or body. ||3||
ਹੇ ਦਾਸ ਨਾਨਕ! (ਜਿਨ੍ਹਾਂ ਨੇ ਹਰ ਵੇਲੇ) ਹਰਿ-ਨਾਮ ਦੀ ਵਡਿਆਈ ਕੀਤੀ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ (ਆਤਮਕ ਆਨੰਦ ਦੀ) ਮੁੜ ਕਦੇ ਤੋਟ ਨਹੀਂ ਆਉਂਦੀ ॥੩॥
जन नानक नामु सलाहिआ बहुड़ि न मनि तनि भंगु ॥३॥
ਮੂੰ ਪਿਰੀਆ ਸਉ ਨੇਹੁ ਕਿਉ ਸਜਣ ਮਿਲਹਿ ਪਿਆਰਿਆ ॥
I am in love with my Beloved; how can I meet my Dear Friend?
(ਆਪਣੇ) ਪਿਆਰੇ (ਪ੍ਰਭੂ) ਨਾਲ ਮੇਰਾ ਪਿਆਰ ਹੈ (ਮੇਰੀ ਹਰ ਵੇਲੇ ਤਾਂਘ ਹੈ ਕਿ ਮੈਨੂੰ) ਕਿਵੇਂ (ਉਹ) ਪਿਆਰੇ ਸੱਜਣ ਮਿਲ ਪੈਣ (ਜਿਹੜੇ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਣ)।
मूं पिरीआ सउ नेहु किउ सजण मिलहि पिआरिआ ॥
ਹਉ ਢੂਢੇਦੀ ਤਿਨ ਸਜਣ ਸਚਿ ਸਵਾਰਿਆ ॥
I seek that friend, who is embellished with Truth.
ਮੈਂ ਉਹਨਾਂ ਸੱਜਣਾਂ ਨੂੰ ਲੱਭਦੀ ਫਿਰਦੀ ਹਾਂ, ਸਦਾ-ਥਿਰ ਹਰਿ ਨਾਮ ਨੇ ਜਿਨ੍ਹਾਂ ਨੂੰ ਸੋਹਣੇ ਜੀਵਨ ਵਾਲਾ ਬਣਾ ਦਿੱਤਾ ਹੈ।
हउ ढूढेदी तिन सजण सचि सवारिआ ॥
ਸਤਿਗੁਰੁ ਮੈਡਾ ਮਿਤੁ ਹੈ ਜੇ ਮਿਲੈ ਤ ਇਹੁ ਮਨੁ ਵਾਰਿਆ ॥
The True Guru is my Friend; if I meet Him, I will offer this mind as a sacrifice to Him.
ਗੁਰੂ (ਹੀ) ਮੇਰਾ (ਅਸਲ) ਮਿੱਤਰ ਹੈ। ਜੇ (ਮੈਨੂੰ ਗੁਰੂ) ਮਿਲ ਪਏ, ਤਾਂ (ਮੈਂ ਆਪਣਾ) ਇਹ ਮਨ (ਉਸ ਤੋਂ) ਸਦਕੇ ਕਰ ਦਿਆਂ।
सतिगुरु मैडा मितु है जे मिलै त इहु मनु वारिआ ॥
ਦੇਂਦਾ ਮੂੰ ਪਿਰੁ ਦਸਿ ਹਰਿ ਸਜਣੁ ਸਿਰਜਣਹਾਰਿਆ ॥
He has shown me my Beloved Lord, my Friend, the Creator.
(ਗੁਰੂ ਹੀ) ਮੈਨੂੰ ਦੱਸ ਸਕਦਾ ਹੈ ਕਿ ਸਿਰਜਣਹਾਰ ਹਰੀ (ਹੀ ਅਸਲ) ਸੱਜਣ ਹੈ।
देंदा मूं पिरु दसि हरि सजणु सिरजणहारिआ ॥
ਨਾਨਕ ਹਉ ਪਿਰੁ ਭਾਲੀ ਆਪਣਾ ਸਤਿਗੁਰ ਨਾਲਿ ਦਿਖਾਲਿਆ ॥੪॥
O Nanak, I was searching for my Beloved; the True Guru has shown me that He has been with me all the time. ||4||
ਨਾਨਕ ਆਖਦਾ ਹੈ- ਹੇ ਸਤਿਗੁਰੂ! ਮੈਂ ਆਪਣਾ ਖਸਮ-ਪ੍ਰਭੂ ਢੂੰਢ ਰਹੀ ਸਾਂ, ਤੂੰ (ਮੈਨੂੰ ਮੇਰੇ) ਨਾਲ (ਵੱਸਦਾ) ਵਿਖਾਲ ਦਿੱਤਾ ਹੈ ॥੪॥
नानक हउ पिरु भाली आपणा सतिगुर नालि दिखालिआ ॥४॥
ਹਉ ਖੜੀ ਨਿਹਾਲੀ ਪੰਧੁ ਮਤੁ ਮੂੰ ਸਜਣੁ ਆਵਏ ॥
I stand by the side of the road, waiting for You; O my Friend, I hope that You will come.
ਮੈਂ ਤਾਂਘ ਨਾਲ ਰਾਹ ਤੱਕ ਰਹੀ ਹਾਂ ਕਿ ਸ਼ਾਇਦ ਮੇਰਾ ਸੱਜਣ ਆ ਰਿਹਾ ਹੈ,
हउ खड़ी निहाली पंधु मतु मूं सजणु आवए ॥
ਕੋ ਆਣਿ ਮਿਲਾਵੈ ਅਜੁ ਮੈ ਪਿਰੁ ਮੇਲਿ ਮਿਲਾਵਏ ॥
If only someone would come today and unite me in Union with my Beloved.
ਜਿਹੜਾ ਮੈਨੂੰ (ਮੇਰਾ ਪ੍ਰਭੂ-) ਪਤੀ ਅੱਜ (ਇਸੇ ਜੀਵਨ ਵਿਚ) ਲਿਆ ਕੇ ਮਿਲਾ ਦੇਂਦਾ ਹੋਵੇ।
को आणि मिलावै अजु मै पिरु मेलि मिलावए ॥
ਹਉ ਜੀਉ ਕਰੀ ਤਿਸ ਵਿਟਉ ਚਉ ਖੰਨੀਐ ਜੋ ਮੈ ਪਿਰੀ ਦਿਖਾਵਏ ॥
I would cut my living body into four pieces for anyone who shows me my Beloved.
ਜਿਹੜਾ ਮੈਨੂੰ ਮੇਰੇ ਪਿਆਰੇ ਦਾ ਦਰਸ਼ਨ ਕਰਾ ਦੇਵੇ, ਮੈਂ ਉਸ ਤੋਂ (ਆਪਣੀ) ਜਿੰਦ ਚਾਰ ਟੋਟੇ ਕਰ ਦਿਆਂ (ਸਦਕੇ ਕਰਨ ਨੂੰ ਤਿਆਰ ਹਾਂ)।
हउ जीउ करी तिस विटउ चउ खंनीऐ जो मै पिरी दिखावए ॥
ਨਾਨਕ ਹਰਿ ਹੋਇ ਦਇਆਲੁ ਤਾਂ ਗੁਰੁ ਪੂਰਾ ਮੇਲਾਵਏ ॥੫॥
O Nanak, when the Lord becomes merciful, then He leads us to meet the Perfect Guru. ||5||
ਹੇ ਨਾਨਕ! ਜਦੋਂ ਹਰੀ-ਪ੍ਰਭੂ (ਆਪ) ਦਇਆਵਾਨ ਹੁੰਦਾ ਹੈ, ਤਦੋਂ ਉਹ ਪੂਰਾ ਗੁਰੂ ਮਿਲਾਂਦਾ ਹੈ (ਤੇ, ਪੂਰਾ ਗੁਰੂ ਪ੍ਰਭੂ-ਪਤੀ ਦੇ ਚਰਨਾਂ ਵਿਚ ਜੋੜ ਦੇਂਦਾ ਹੈ) ॥੫॥
नानक हरि होइ दइआलु तां गुरु पूरा मेलावए ॥५॥
ਅੰਤਰਿ ਜੋਰੁ ਹਉਮੈ ਤਨਿ ਮਾਇਆ ਕੂੜੀ ਆਵੈ ਜਾਇ ॥
The power of egotism prevails within, and the body is controlled by Maya; the false ones come and go in reincarnation.
ਜਿਸ ਮਨੁੱਖ ਦੇ ਅੰਦਰ ਹਉਮੈ ਦਾ ਜ਼ੋਰ ਪਿਆ ਰਹਿੰਦਾ ਹੈ ਜਿਸ ਦੇ ਸਰੀਰ ਵਿਚ ਮਾਇਆ ਦਾ ਪ੍ਰਭਾਵ ਬਣਿਆ ਰਹਿੰਦਾ ਹੈ, ਉਹ ਮਨੁੱਖ (ਗੁਰੂ ਦੇ ਦਰ ਤੇ) ਸਿਰਫ਼ ਵਿਖਾਵੇ ਦੀ ਖ਼ਾਤਰ ਹੀ ਆਉਂਦਾ ਰਹਿੰਦਾ ਹੈ।
अंतरि जोरु हउमै तनि माइआ कूड़ी आवै जाइ ॥
ਸਤਿਗੁਰ ਕਾ ਫੁਰਮਾਇਆ ਮੰਨਿ ਨ ਸਕੀ ਦੁਤਰੁ ਤਰਿਆ ਨ ਜਾਇ ॥
If someone does not obey the Command of the True Guru, he cannot cross over the treacherous world-ocean.
ਉਹ ਮਨੁੱਖ ਗੁਰੂ ਦੇ ਦੱਸੇ ਹੁਕਮ ਵਿਚ ਸਰਧਾ ਨਹੀਂ ਬਣਾ ਸਕਦਾ, (ਇਸ ਵਾਸਤੇ ਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਦਾ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ।
सतिगुर का फुरमाइआ मंनि न सकी दुतरु तरिआ न जाइ ॥
ਨਦਰਿ ਕਰੇ ਜਿਸੁ ਆਪਣੀ ਸੋ ਚਲੈ ਸਤਿਗੁਰ ਭਾਇ ॥
Whoever is blessed with the Lord's Glance of Grace, walks in harmony with the Will of the True Guru.
(ਪਰ, ਹੇ ਭਾਈ!) ਉਹ ਮਨੁੱਖ (ਹੀ) ਗੁਰੂ ਦੀ ਰਜ਼ਾ ਵਿਚ (ਜੀਵਨ-ਤੋਰ) ਤੁਰਦਾ ਹੈ, ਜਿਸ ਉੱਤੇ ਪਰਮਾਤਮਾ ਦੀ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ।
नदरि करे जिसु आपणी सो चलै सतिगुर भाइ ॥
ਸਤਿਗੁਰ ਕਾ ਦਰਸਨੁ ਸਫਲੁ ਹੈ ਜੋ ਇਛੈ ਸੋ ਫਲੁ ਪਾਇ ॥
The Blessed Vision of the True Guru's Darshan is fruitful; through it, one obtains the fruits of his desires.
ਗੁਰੂ ਦਾ ਦੀਦਾਰ ਜ਼ਰੂਰ ਫਲ ਦੇਂਦਾ ਹੈ, (ਗੁਰੂ ਦਾ ਦਰਸ਼ਨ ਕਰਨ ਵਾਲਾ ਮਨੁੱਖ) ਜਿਹੜੀ ਮੰਗ ਆਪਣੇ ਮਨ ਵਿਚ ਧਾਰਦਾ ਹੈ, ਉਹੀ ਮੰਗ ਪ੍ਰਾਪਤ ਕਰ ਲੈਂਦਾ ਹੈ।
सतिगुर का दरसनु सफलु है जो इछै सो फलु पाइ ॥
ਜਿਨੀ ਸਤਿਗੁਰੁ ਮੰਨਿਆਂ ਹਉ ਤਿਨ ਕੇ ਲਾਗਉ ਪਾਇ ॥
I touch the feet of those who believe in and obey the True Guru.
ਜਿਨ੍ਹਾਂ ਮਨੁੱਖਾਂ ਨੇ ਗੁਰੂ ਉੱਤੇ ਸਰਧਾ ਬਣਾਈ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ।
जिनी सतिगुरु मंनिआं हउ तिन के लागउ पाइ ॥
ਨਾਨਕੁ ਤਾ ਕਾ ਦਾਸੁ ਹੈ ਜਿ ਅਨਦਿਨੁ ਰਹੈ ਲਿਵ ਲਾਇ ॥੬॥
Nanak is the slave of those who, night and day, remain lovingly attuned to the Lord. ||6||
ਜਿਹੜਾ ਮਨੁੱਖ ਹਰ ਵੇਲੇ (ਗੁਰੂ-ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ, ਨਾਨਕ ਉਸ ਮਨੁੱਖ ਦਾ (ਸਦਾ ਲਈ) ਦਾਸ ਹੈ ॥੬॥
नानकु ता का दासु है जि अनदिनु रहै लिव लाइ ॥६॥
ਜਿਨਾ ਪਿਰੀ ਪਿਆਰੁ ਬਿਨੁ ਦਰਸਨ ਕਿਉ ਤ੍ਰਿਪਤੀਐ ॥
Those who are in love with their Beloved - how can they find satisfaction without His Darshan?
ਜਿਨ੍ਹਾਂ (ਮਨੁੱਖਾਂ) ਦੇ ਅੰਦਰ ਪਿਆਰੇ ਦਾ ਪ੍ਰੇਮ ਹੁੰਦਾ ਹੈ, (ਆਪਣੇ ਪਿਆਰੇ ਦੇ) ਦਰਸਨ ਤੋਂ ਬਿਨਾ ਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਹੁੰਦੀ।
जिना पिरी पिआरु बिनु दरसन किउ त्रिपतीऐ ॥
ਨਾਨਕ ਮਿਲੇ ਸੁਭਾਇ ਗੁਰਮੁਖਿ ਇਹੁ ਮਨੁ ਰਹਸੀਐ ॥੭॥
O Nanak, the Gurmukhs meet Him with ease, and this mind blossoms forth in joy. ||7||
ਹੇ ਨਾਨਕ! ਉਹ ਮਨੁੱਖ (ਪਿਆਰੇ ਦੇ) ਪ੍ਰੇਮ ਵਿਚ ਲੀਨ ਰਹਿੰਦੇ ਹਨ। (ਇਸੇ ਕਰਕੇ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਇਹ ਮਨ ਸਦਾ ਖਿੜਿਆ ਰਹਿੰਦਾ ਹੈ ॥੭॥
नानक मिले सुभाइ गुरमुखि इहु मनु रहसीऐ ॥७॥
ਜਿਨਾ ਪਿਰੀ ਪਿਆਰੁ ਕਿਉ ਜੀਵਨਿ ਪਿਰ ਬਾਹਰੇ ॥
Those who are in love with their Beloved - how can they live without Him?
ਜਿਨ੍ਹਾਂ (ਮਨੁੱਖਾਂ) ਦੇ ਅੰਦਰ ਪਿਆਰੇ ਦਾ ਪ੍ਰੇਮ ਹੁੰਦਾ ਹੈ, ਉਹ ਆਪਣੇ ਪਿਆਰੇ ਦੇ ਮਿਲਾਪ ਤੋਂ ਬਿਨਾ ਸੁਖੀ ਨਹੀਂ ਜੀਊ ਸਕਦੇ।
जिना पिरी पिआरु किउ जीवनि पिर बाहरे ॥
ਜਾਂ ਸਹੁ ਦੇਖਨਿ ਆਪਣਾ ਨਾਨਕ ਥੀਵਨਿ ਭੀ ਹਰੇ ॥੮॥
When they see their Husband Lord, O Nanak, they are rejuvenated. ||8||
ਹੇ ਨਾਨਕ! ਜਦੋਂ ਉਹ ਆਪਣੇ ਖਸਮ-ਪ੍ਰਭੂ ਦਾ ਦਰਸਨ ਕਰਦੇ ਹਨ, ਤਦੋਂ ਉਹ ਮੁੜ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੮॥
जां सहु देखनि आपणा नानक थीवनि भी हरे ॥८॥
ਜਿਨਾ ਗੁਰਮੁਖਿ ਅੰਦਰਿ ਨੇਹੁ ਤੈ ਪ੍ਰੀਤਮ ਸਚੈ ਲਾਇਆ ॥
Those Gurmukhs who are filled with love for You, my True Beloved,
ਹੇ ਪ੍ਰੀਤਮ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲੇ ਨੇ ਗੁਰੂ ਦੀ ਰਾਹੀਂ ਜਿਨ੍ਹਾਂ ਮਨੁੱਖਾਂ ਦੇ ਅੰਦਰ (ਆਪਣਾ) ਪਿਆਰ ਪੈਦਾ ਕੀਤਾ ਹੈ,
जिना गुरमुखि अंदरि नेहु तै प्रीतम सचै लाइआ ॥
ਰਾਤੀ ਅਤੈ ਡੇਹੁ ਨਾਨਕ ਪ੍ਰੇਮਿ ਸਮਾਇਆ ॥੯॥
O Nanak, remain immersed in the Lord's Love, night and day. ||9||
ਹੇ ਨਾਨਕ! ਉਹ ਮਨੁੱਖ ਤੇਰੇ ਪਿਆਰ ਵਿਚ ਦਿਨ ਰਾਤ ਲੀਨ ਰਹਿੰਦੇ ਹਨ ॥੯॥
राती अतै डेहु नानक प्रेमि समाइआ ॥९॥
ਗੁਰਮੁਖਿ ਸਚੀ ਆਸਕੀ ਜਿਤੁ ਪ੍ਰੀਤਮੁ ਸਚਾ ਪਾਈਐ ॥
The love of the Gurmukh is true; through it, the True Beloved is attained.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ (ਪਰਮਾਤਮਾ ਵਾਸਤੇ) ਸਦਾ ਕਾਇਮ ਰਹਿਣ ਵਾਲਾ ਪਿਆਰ (ਪੈਦਾ ਹੋ ਜਾਂਦਾ ਹੈ), ਉਸ ਪਿਆਰ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰੀਤਮ-ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ,
गुरमुखि सची आसकी जितु प्रीतमु सचा पाईऐ ॥
ਅਨਦਿਨੁ ਰਹਹਿ ਅਨੰਦਿ ਨਾਨਕ ਸਹਜਿ ਸਮਾਈਐ ॥੧੦॥
Night and day, remain in bliss, O Nanak, immersed in intuitive peace and poise. ||10||
ਅਤੇ ਉਹ ਹਰ ਵੇਲੇ ਆਨੰਦ ਵਿਚ ਟਿਕੇ ਰਹਿੰਦੇ ਹਨ। ਹੇ ਨਾਨਕ! (ਪਿਆਰ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਲੀਨ ਰਹੀਦਾ ਹੈ ॥੧੦॥
अनदिनु रहहि अनंदि नानक सहजि समाईऐ ॥१०॥
ਸਚਾ ਪ੍ਰੇਮ ਪਿਆਰੁ ਗੁਰ ਪੂਰੇ ਤੇ ਪਾਈਐ ॥
True love and affection are obtained from the Perfect Guru.
(ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲਾ ਪ੍ਰੇਮ-ਪਿਆਰ ਪੂਰੇ ਗੁਰੂ ਪਾਸੋਂ ਮਿਲਦਾ ਹੈ,
सचा प्रेम पिआरु गुर पूरे ते पाईऐ ॥
ਕਬਹੂ ਨ ਹੋਵੈ ਭੰਗੁ ਨਾਨਕ ਹਰਿ ਗੁਣ ਗਾਈਐ ॥੧੧॥
They never break, O Nanak, if one sings the Glorious Praises of the Lord. ||11||
(ਅਤੇ ਉਹ ਪਿਆਰ) ਕਦੇ ਟੁੱਟਦਾ ਨਹੀਂ। ਹੇ ਨਾਨਕ! (ਇਸ ਪਿਆਰ ਨੂੰ ਕਾਇਮ ਰੱਖਣ ਵਾਸਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ ॥੧੧॥
कबहू न होवै भंगु नानक हरि गुण गाईऐ ॥११॥
ਜਿਨੑਾ ਅੰਦਰਿ ਸਚਾ ਨੇਹੁ ਕਿਉ ਜੀਵਨਿੑ ਪਿਰੀ ਵਿਹੂਣਿਆ ॥
How can those who have true love within them live without their Husband Lord?
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਬਿਨਾ ਸੁਖੀ ਜੀਵਨ ਨਹੀਂ ਜੀਊ ਸਕਦੇ।
जिना अंदरि सचा नेहु किउ जीवनि पिरी विहूणिआ ॥
ਗੁਰਮੁਖਿ ਮੇਲੇ ਆਪਿ ਨਾਨਕ ਚਿਰੀ ਵਿਛੁੰਨਿਆ ॥੧੨॥
The Lord unites the Gurmukhs with Himself, O Nanak; they were separated from Him for such a long time. ||12||
(ਪਰ ਇਹ ਉਸ ਦੀ ਆਪਣੀ ਹੀ ਮਿਹਰ ਹੈ)। ਹੇ ਨਾਨਕ! ਚਿਰਾਂ ਦੇ ਵਿਛੁੜੇ ਜੀਵਾਂ ਨੂੰ ਪ੍ਰਭੂ ਆਪ ਹੀ ਗੁਰੂ ਦੀ ਰਾਹੀਂ ਆਪਣੇ ਨਾਲ ਮਿਲਾਂਦਾ ਹੈ ॥੧੨॥
गुरमुखि मेले आपि नानक चिरी विछुंनिआ ॥१२॥
ਜਿਨ ਕਉ ਪ੍ਰੇਮ ਪਿਆਰੁ ਤਉ ਆਪੇ ਲਾਇਆ ਕਰਮੁ ਕਰਿ ॥
You grant Your Grace to those whom You Yourself bless with love and affection.
ਹੇ ਹਰੀ! ਤੂੰ ਆਪ ਹੀ ਮਿਹਰ ਕਰ ਕੇ ਜਿਨ੍ਹਾਂ ਦੇ ਅੰਦਰ ਆਪਣਾ ਪ੍ਰੇਮ-ਪਿਆਰ ਪੈਦਾ ਕੀਤਾ ਹੈ,
जिन कउ प्रेम पिआरु तउ आपे लाइआ करमु करि ॥
ਨਾਨਕ ਲੇਹੁ ਮਿਲਾਇ ਮੈ ਜਾਚਿਕ ਦੀਜੈ ਨਾਮੁ ਹਰਿ ॥੧੩॥
O Lord, please let Nanak meet with You; please bless this beggar with Your Name. ||13||
ਹੇ ਨਾਨਕ! ਉਹਨਾਂ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈਂ। ਹੇ ਹਰੀ! ਮੈਨੂੰ ਮੰਗਤੇ ਨੂੰ (ਭੀ) ਆਪਣਾ ਨਾਮ ਬਖ਼ਸ਼ ॥੧੩॥
नानक लेहु मिलाइ मै जाचिक दीजै नामु हरि ॥१३॥
ਗੁਰਮੁਖਿ ਹਸੈ ਗੁਰਮੁਖਿ ਰੋਵੈ ॥
The Gurmukh laughs, and the Gurmukh cries.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਭਗਤੀ ਦੇ ਆਤਮਕ ਆਨੰਦ ਵਿਚ ਕਦੇ) ਖਿੜ ਪੈਂਦਾ ਹੈ (ਕਦੇ ਭਗਤੀ ਦੇ ਬਿਰਹੋਂ-ਰਸ ਦੇ ਕਾਰਨ) ਵੈਰਾਗ ਵਿਚ ਆ ਜਾਂਦਾ ਹੈ।
गुरमुखि हसै गुरमुखि रोवै ॥
ਜਿ ਗੁਰਮੁਖਿ ਕਰੇ ਸਾਈ ਭਗਤਿ ਹੋਵੈ ॥
Whatever the Gurmukh does, is devotional worship.
ਅਸਲ ਭਗਤੀ ਉਹੀ ਹੁੰਦੀ ਹੈ ਜਿਹੜੀ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਕਰਦਾ ਹੈ।
जि गुरमुखि करे साई भगति होवै ॥
ਗੁਰਮੁਖਿ ਹੋਵੈ ਸੁ ਕਰੇ ਵੀਚਾਰੁ ॥
Whoever becomes Gurmukh contemplates the Lord.
ਜਿਹੜਾ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ, ਉਹ (ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ) ਆਪਣੇ ਮਨ ਵਿਚ ਵਸਾਈ ਰੱਖਦਾ ਹੈ।
गुरमुखि होवै सु करे वीचारु ॥
ਗੁਰਮੁਖਿ ਨਾਨਕ ਪਾਵੈ ਪਾਰੁ ॥੧੪॥
The Gurmukh, O Nanak, crosses over to the other shore. ||14||
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਸ ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ ॥੧੪॥
गुरमुखि नानक पावै पारु ॥१४॥
ਜਿਨਾ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਵੀਚਾਰਿ ॥
Those who have the Naam within, contemplate the Word of the Guru's Bani.
ਸਤਿਗੁਰੂ ਦੀ ਬਾਣੀ ਨੂੰ ਮਨ ਵਿਚ ਵਸਾ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ- ਖ਼ਜ਼ਾਨਾ ਆ ਵੱਸਦਾ ਹੈ,
जिना अंदरि नामु निधानु है गुरबाणी वीचारि ॥
ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥
Their faces are always radiant in the Court of the True Lord.
ਉਹਨਾਂ ਦੇ ਮੂੰਹ ਉਸ ਸਦਾ ਕਾਇਮ ਰਹਿਣ ਵਾਲੇ (ਰੱਬੀ) ਦਰਬਾਰ ਵਿਚ ਸਦਾ ਰੌਸ਼ਨ ਰਹਿੰਦੇ ਹਨ।
तिन के मुख सद उजले तितु सचै दरबारि ॥
ਤਿਨ ਬਹਦਿਆ ਉਠਦਿਆ ਕਦੇ ਨ ਵਿਸਰੈ ਜਿ ਆਪਿ ਬਖਸੇ ਕਰਤਾਰਿ ॥
Sitting down and standing up, they never forget the Creator, who forgives them.
ਕਰਤਾਰ ਨੇ ਆਪ ਜਿਨ੍ਹਾਂ ਮਨੁੱਖਾਂ ਉਤੇ ਮਿਹਰ ਕੀਤੀ ਹੁੰਦੀ ਹੈ, ਉਹਨਾਂ ਨੂੰ ਬਹਿੰਦਿਆਂ ਉਠਦਿਆਂ ਕਿਸੇ ਭੀ ਵੇਲੇ (ਪਰਮਾਤਮਾ ਦਾ ਨਾਮ) ਨਹੀਂ ਭੁੱਲਦਾ।
तिन बहदिआ उठदिआ कदे न विसरै जि आपि बखसे करतारि ॥
ਨਾਨਕ ਗੁਰਮੁਖਿ ਮਿਲੇ ਨ ਵਿਛੁੜਹਿ ਜਿ ਮੇਲੇ ਸਿਰਜਣਹਾਰਿ ॥੧੫॥
O Nanak, the Gurmukhs are united with the Lord. Those united by the Creator Lord, shall never be separated again. ||15||
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਸਿਰਜਣਹਾਰ ਪ੍ਰਭੂ ਨੇ (ਆਪ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮਨੁੱਖ ਗੁਰੂ ਦੀ ਰਾਹੀਂ (ਪ੍ਰਭੂ ਚਰਨਾਂ ਵਿਚ) ਮਿਲੇ ਹੋਏ ਫਿਰ ਕਦੇ ਨਹੀਂ ਵਿੱਛੁੜਦੇ ॥੧੫॥
नानक गुरमुखि मिले न विछुड़हि जि मेले सिरजणहारि ॥१५॥
ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ ॥
To work for the Guru, or a spiritual teacher, is terribly difficult, but it brings the most excellent peace.
ਮਹਾਂ ਪੁਰਖਾਂ ਦੀ (ਦੱਸੀ ਹੋਈ) ਕਾਰ ਬਹੁਤ ਔਖੀ ਹੁੰਦੀ ਹੈ (ਕਿਉਂਕਿ ਉਸ ਵਿਚ ਆਪਾ ਵਾਰਨਾ ਪੈਂਦਾ ਹੈ, ਪਰ ਉਸ ਵਿਚੋਂ) ਸ੍ਰੇਸ਼ਟ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
गुर पीरां की चाकरी महां करड़ी सुख सारु ॥
ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤ ਪਿਆਰੁ ॥
The Lord casts His Glance of Grace, and inspires love and affection.
(ਇਸ ਸੇਵਾ ਦੇ ਕਰਨ ਲਈ) ਉਸ ਮਨੁੱਖ ਦੇ ਅੰਦਰ (ਪਰਮਾਤਮਾ) ਪ੍ਰੀਤ-ਪਿਆਰ ਪੈਦਾ ਕਰਦਾ ਹੈ, ਜਿਸ ਉਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ।
नदरि करे जिसु आपणी तिसु लाए हेत पिआरु ॥
ਸਤਿਗੁਰ ਕੀ ਸੇਵੈ ਲਗਿਆ ਭਉਜਲੁ ਤਰੈ ਸੰਸਾਰੁ ॥
Joined to the service of the True Guru, the mortal being crosses over the terrifying world-ocean.
ਗੁਰੂ ਦੀ (ਦੱਸੀ) ਸੇਵਾ ਵਿਚ ਲੱਗਿਆਂ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
सतिगुर की सेवै लगिआ भउजलु तरै संसारु ॥
ਮਨ ਚਿੰਦਿਆ ਫਲੁ ਪਾਇਸੀ ਅੰਤਰਿ ਬਿਬੇਕ ਬੀਚਾਰੁ ॥
The fruits of the mind's desires are obtained, with clear contemplation and discriminating understanding within.
(ਜਿਹੜਾ ਭੀ ਮਨੁੱਖ ਗੁਰੂ ਦੀ ਦੱਸੀ ਸੇਵਾ ਕਰੇਗਾ ਉਹ) ਮਨ-ਮੰਗੀ ਮੁਰਾਦ ਪ੍ਰਾਪਤ ਕਰ ਲਏਗਾ ਉਸ ਦੇ ਅੰਦਰ ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ (ਪੈਦਾ ਹੋ ਜਾਇਗੀ)।
मन चिंदिआ फलु पाइसी अंतरि बिबेक बीचारु ॥
ਨਾਨਕ ਸਤਿਗੁਰਿ ਮਿਲਿਐ ਪ੍ਰਭੁ ਪਾਈਐ ਸਭੁ ਦੂਖ ਨਿਵਾਰਣਹਾਰੁ ॥੧੬॥
O Nanak, meeting the True Guru, God is found; He is the Eradicator of all sorrow. ||16||
ਹੇ ਨਾਨਕ! ਜੇ ਗੁਰੂ ਮਿਲ ਪਏ, ਤਾਂ ਉਹ ਪਰਮਾਤਮਾ ਮਿਲ ਪੈਂਦਾ ਹੈ, ਜੋ ਹਰੇਕ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ ॥੧੬॥
नानक सतिगुरि मिलिऐ प्रभु पाईऐ सभु दूख निवारणहारु ॥१६॥
ਮਨਮੁਖ ਸੇਵਾ ਜੋ ਕਰੇ ਦੂਜੈ ਭਾਇ ਚਿਤੁ ਲਾਇ ॥
The self-willed manmukh may perform service, but his consciousness is attached to the love of duality.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਿਹੜੀ ਭੀ ਸੇਵਾ ਕਰਦਾ ਹੈ, (ਉਸ ਦੇ ਨਾਲ ਨਾਲ ਉਹ ਆਪਣਾ) ਚਿੱਤ (ਪਰਮਾਤਮਾ ਤੋਂ ਬਿਨਾ) ਹੋਰ ਦੇ ਪਿਆਰ ਵਿਚ ਜੋੜੀ ਰੱਖਦਾ ਹੈ।
मनमुख सेवा जो करे दूजै भाइ चितु लाइ ॥
ਪੁਤੁ ਕਲਤੁ ਕੁਟੰਬੁ ਹੈ ਮਾਇਆ ਮੋਹੁ ਵਧਾਇ ॥
Through Maya, his emotional attachment to children, spouse and relatives increases.
(ਇਹ ਮੇਰਾ) ਪੁੱਤਰ (ਹੈ, ਇਹ ਮੇਰੀ) ਇਸਤ੍ਰੀ (ਹੈ, ਇਹ ਮੇਰਾ) ਪਰਵਾਰ ਹੈ (-ਇਹ ਆਖ ਆਖ ਕੇ ਹੀ ਉਹ ਮਨੁੱਖ ਆਪਣੇ ਅੰਦਰ) ਮਾਇਆ ਦਾ ਮੋਹ ਵਧਾਈ ਜਾਂਦਾ ਹੈ।
पुतु कलतु कुटंबु है माइआ मोहु वधाइ ॥
ਦਰਗਹ ਲੇਖਾ ਮੰਗੀਐ ਕੋਈ ਅੰਤਿ ਨ ਸਕੀ ਛਡਾਇ ॥
He shall be called to account in the Court of the Lord, and in the end, no one will be able to save him.
ਪਰਮਾਤਮਾ ਦੀ ਦਰਗਾਹ ਵਿਚ (ਕੀਤੇ ਕਰਮਾਂ ਦਾ) ਹਿਸਾਬ (ਤਾਂ) ਮੰਗਿਆ (ਹੀ) ਜਾਂਦਾ ਹੈ, (ਮਾਇਆ ਦੇ ਮੋਹ ਦੀ ਫਾਹੀ ਤੋਂ) ਅੰਤ ਵੇਲੇ ਕੋਈ ਛੁਡਾ ਨਹੀਂ ਸਕਦਾ।
दरगह लेखा मंगीऐ कोई अंति न सकी छडाइ ॥
ਬਿਨੁ ਨਾਵੈ ਸਭੁ ਦੁਖੁ ਹੈ ਦੁਖਦਾਈ ਮੋਹ ਮਾਇ ॥
Without the Lord's Name, all is pain. Attachment to Maya is agonizingly painful.
ਮਾਇਆ ਦਾ ਮੋਹ ਦੁਖਦਾਈ ਸਾਬਤ ਹੁੰਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ (ਉੱਦਮ) ਦੁਖ (ਦਾ ਹੀ ਮੂਲ) ਹੈ।
बिनु नावै सभु दुखु है दुखदाई मोह माइ ॥
ਨਾਨਕ ਗੁਰਮੁਖਿ ਨਦਰੀ ਆਇਆ ਮੋਹ ਮਾਇਆ ਵਿਛੁੜਿ ਸਭ ਜਾਇ ॥੧੭॥
O Nanak, the Gurmukh comes to see, that attachment to Maya separates all from the Lord. ||17||
ਹੇ ਨਾਨਕ! ਗੁਰੂ ਦੀ ਸ਼ਰਨ ਪੈ ਕੇ (ਜਿਸ ਮਨੁੱਖ ਨੂੰ ਇਹ ਭੇਤ) ਦਿੱਸ ਪੈਂਦਾ ਹੈ, (ਉਸ ਦੇ ਅੰਦਰੋਂ) ਮਾਇਆ ਦਾ ਸਾਰਾ ਮੋਹ ਦੂਰ ਹੋ ਜਾਂਦਾ ਹੈ ॥੧੭॥
नानक गुरमुखि नदरी आइआ मोह माइआ विछुड़ि सभ जाइ ॥१७॥
ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥
The Gurmukh obeys the Order of her Husband Lord God; through the Hukam of His Command, she finds peace.
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਿਹ ਕੇ ਖਸਮ-ਪ੍ਰਭੂ ਦਾ ਹੁਕਮ ਮੰਨਦਾ ਹੈ, ਉਹ ਹੁਕਮ ਵਿਚ ਟਿਕ ਕੇ ਹੀ ਆਤਮਕ ਆਨੰਦ ਮਾਣਦਾ ਹੈ।
गुरमुखि हुकमु मंने सह केरा हुकमे ही सुखु पाए ॥
ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ ॥
In His Will, she serves; in His Will, she worship and adores Him.
ਉਹ ਮਨੁੱਖ ਪ੍ਰਭੂ ਦੇ ਹੁਕਮ ਨੂੰ ਹਰ ਵੇਲੇ ਚੇਤੇ ਰੱਖਦਾ ਹੈ, ਹੁਕਮ ਦੀ ਭਗਤੀ ਕਰਦਾ ਹੈ, ਹਰ ਵੇਲੇ ਹੁਕਮ ਵਿਚ ਲੀਨ ਰਹਿੰਦਾ ਹੈ।
हुकमो सेवे हुकमु अराधे हुकमे समै समाए ॥
ਹੁਕਮੁ ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ ॥
In His Will, she merges in absorption. His Will is her fast, vow, purity and self-discipline; through it, she obtains the fruits of her mind's desires.
ਵਰਤ (ਆਦਿਕ ਰੱਖਣ ਦਾ) ਨੇਮ, ਸਰੀਰਕ ਪਵਿਤ੍ਰਤਾ, ਇੰਦ੍ਰਿਆਂ ਨੂੰ ਰੋਕਣ ਦਾ ਜਤਨ-ਇਹ ਸਭ ਕੁਝ ਉਸ ਮਨੁੱਖ ਦੇ ਵਾਸਤੇ ਪ੍ਰਭੂ ਦਾ ਹੁਕਮ ਮੰਨਣਾ ਹੀ ਹੈ। (ਹੁਕਮ ਮੰਨ ਕੇ) ਉਹ ਮਨੁੱਖ ਮਨ-ਮੰਗੀ ਮੁਰਾਦ ਪ੍ਰਾਪਤ ਕਰਦਾ ਹੈ।
हुकमु वरतु नेमु सुच संजमु मन चिंदिआ फलु पाए ॥
ਸਦਾ ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰੁ ਸੇਵੈ ਲਿਵ ਲਾਏ ॥
She is always and forever the happy, pure soul-bride, who realizes His Will; she serves the True Guru, inspired by loving absorption.
ਜਿਹੜੀ ਜੀਵ-ਇਸਤ੍ਰੀ ਪਰਮਾਤਮਾ ਦੀ ਰਜ਼ਾ ਨੂੰ ਸਮਝਦੀ ਹੈ, ਜਿਹੜੀ ਸੁਰਤ ਜੋੜ ਕੇ ਗੁਰੂ ਦੀ ਸਰਨ ਪਈ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਸਦਾ ਭਾਗਾਂ ਵਾਲੀ ਹੈ।
सदा सुहागणि जि हुकमै बुझै सतिगुरु सेवै लिव लाए ॥
ਨਾਨਕ ਕ੍ਰਿਪਾ ਕਰੇ ਜਿਨ ਊਪਰਿ ਤਿਨਾ ਹੁਕਮੇ ਲਏ ਮਿਲਾਏ ॥੧੮॥
O Nanak, those upon whom the Lord showers His Mercy, are merged and immersed in His Will. ||18||
ਹੇ ਨਾਨਕ! ਜਿਨ੍ਹਾਂ ਜੀਵਾਂ ਉੱਤੇ (ਪਰਮਾਤਮਾ) ਮਿਹਰ ਕਰਦਾ ਹੈ, ਉਹਨਾਂ ਨੂੰ (ਆਪਣੇ) ਹੁਕਮ ਵਿਚ ਲੀਨ ਕਰ ਲੈਂਦਾ ਹੈ ॥੧੮॥
नानक क्रिपा करे जिन ऊपरि तिना हुकमे लए मिलाए ॥१८॥
ਮਨਮੁਖਿ ਹੁਕਮੁ ਨ ਬੁਝੇ ਬਪੁੜੀ ਨਿਤ ਹਉਮੈ ਕਰਮ ਕਮਾਇ ॥
The wretched, self-willed manmukhs do not realize His Will; they continually act in ego.
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਬਦ-ਨਸੀਬ ਜੀਵ-ਇਸਤ੍ਰੀ (ਪਰਮਾਤਮਾ ਦੀ) ਰਜ਼ਾ ਨੂੰ ਨਹੀਂ ਸਮਝਦੀ, ਸਦਾ ਹਉਮੈ ਦੇ ਆਸਰੇ (ਆਪਣੇ ਵਲੋਂ ਮਿਥੇ ਹੋਏ ਧਾਰਮਿਕ) ਕੰਮ ਕਰਦੀ ਰਹਿੰਦੀ ਹੈ।
मनमुखि हुकमु न बुझे बपुड़ी नित हउमै करम कमाइ ॥
ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥
By ritualistic fasts, vows, purities, self-disciplines and worship ceremonies, they still cannot get rid of their hypocrisy and doubt.
ਉਹ ਵਰਤ ਨੇਮ ਸੁੱਚ ਸੰਜਮ ਦੇਵ-ਪੂਜਾ (ਆਦਿਕ ਕਰਮ ਕਰਦੀ ਹੈ, ਪਰ ਇਹ ਹਨ ਨਿਰਾ ਵਿਖਾਵਾ, ਤੇ) ਵਿਖਾਵੇ ਨਾਲ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ।
वरत नेमु सुच संजमु पूजा पाखंडि भरमु न जाइ ॥
ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ ॥
Inwardly, they are impure, pierced through by attachment to Maya; they are like elephants, who throw dirt all over themselves right after their bath.
(ਜਿਨ੍ਹਾਂ ਮਨੁੱਖਾਂ ਦਾ ਮਨ) ਅੰਦਰੋਂ ਖੋਟਾ ਰਹਿੰਦਾ ਹੈ, ਜਿਹੜੇ ਮਾਇਆ ਦੇ ਮੋਹ ਵਿਚ ਵਿੱਝੇ ਰਹਿੰਦੇ ਹਨ (ਉਹਨਾਂ ਦੇ ਕੀਤੇ ਧਾਰਮਿਕ ਕਰਮ ਇਉਂ ਹੀ ਹਨ) ਜਿਵੇਂ ਹਾਥੀ (ਨ੍ਹਾ ਕੇ ਆਪਣੇ ਉੱਤੇ) ਮਿੱਟੀ ਉਡਾ ਕੇ ਪਾ ਲੈਂਦਾ ਹੈ।
अंतरहु कुसुधु माइआ मोहि बेधे जिउ हसती छारु उडाए ॥
ਜਿਨਿ ਉਪਾਏ ਤਿਸੈ ਨ ਚੇਤਹਿ ਬਿਨੁ ਚੇਤੇ ਕਿਉ ਸੁਖੁ ਪਾਏ ॥
They do not even think of the One who created them. Without thinking of Him, they cannot find peace.
ਉਹ ਮਨੁੱਖ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਜਿਸ ਨੇ (ਉਹਨਾਂ ਨੂੰ) ਪੈਦਾ ਕੀਤਾ। (ਹਰਿ-ਨਾਮ ਦਾ) ਸਿਮਰਨ ਕਰਨ ਤੋਂ ਬਿਨਾ ਕੋਈ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ।
जिनि उपाए तिसै न चेतहि बिनु चेते किउ सुखु पाए ॥
ਨਾਨਕ ਪਰਪੰਚੁ ਕੀਆ ਧੁਰਿ ਕਰਤੈ ਪੂਰਬਿ ਲਿਖਿਆ ਕਮਾਏ ॥੧੯॥
O Nanak, the Primal Creator has made the drama of the Universe; all act as they are pre-ordained. ||19||
ਹੇ ਨਾਨਕ! ਕਰਾਤਰ ਨੇ ਹੀ ਧੁਰ ਦਰਗਾਹ ਤੋਂ (ਆਪਣੇ ਹੁਕਮ ਨਾਲ) ਜਗਤ-ਰਚਨਾ ਕੀਤੀ ਹੋਈ ਹੈ, ਹਰੇਕ ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ (ਹੁਣ ਭੀ) ਕਰਮ ਕਰੀ ਜਾਂਦਾ ਹੈ ॥੧੯॥
नानक परपंचु कीआ धुरि करतै पूरबि लिखिआ कमाए ॥१९॥
ਗੁਰਮੁਖਿ ਪਰਤੀਤਿ ਭਈ ਮਨੁ ਮਾਨਿਆ ਅਨਦਿਨੁ ਸੇਵਾ ਕਰਤ ਸਮਾਇ ॥
The Gurmukh has faith; his mind is contented and satisfied. Night and day, he serves the Lord, absorbed in Him.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ (ਗੁਰੂ ਵਾਸਤੇ) ਸਰਧਾ ਬਣੀ ਰਹਿੰਦੀ ਹੈ, (ਉਸ ਦਾ) ਮਨ (ਗੁਰੂ ਵਿਚ) ਪਤੀਜਿਆ ਰਹਿੰਦਾ ਹੈ, ਉਹ ਹਰ ਵੇਲੇ ਸੇਵਾ ਕਰਦਿਆਂ (ਸੇਵਾ ਵਿਚ) ਮਸਤ ਰਹਿੰਦਾ ਹੈ।
गुरमुखि परतीति भई मनु मानिआ अनदिनु सेवा करत समाइ ॥
ਅੰਤਰਿ ਸਤਿਗੁਰੁ ਗੁਰੂ ਸਭ ਪੂਜੇ ਸਤਿਗੁਰ ਕਾ ਦਰਸੁ ਦੇਖੈ ਸਭ ਆਇ ॥
The Guru, the True Guru, is within; all worship and adore Him. Everyone comes to see the Blessed Vision of His Darshan.
(ਜਿਸ ਮਨੁੱਖ ਦੇ) ਹਿਰਦੇ ਵਿਚ (ਸਦਾ) ਗੁਰੂ ਵੱਸਦਾ ਹੈ ਸਭ ਦਾ ਆਦਰ-ਸਤਕਾਰ ਕਰਦਾ ਹੈ, ਉਹ ਸਾਰੀ ਲੁਕਾਈ ਵਿਚ ਗੁਰੂ ਦਾ ਦਰਸਨ ਕਰਦਾ ਹੈ।
अंतरि सतिगुरु गुरू सभ पूजे सतिगुर का दरसु देखै सभ आइ ॥
ਮੰਨੀਐ ਸਤਿਗੁਰ ਪਰਮ ਬੀਚਾਰੀ ਜਿਤੁ ਮਿਲਿਐ ਤਿਸਨਾ ਭੁਖ ਸਭ ਜਾਇ ॥
So believe in the True Guru, the supreme sublime Contemplator. Meeting with Him, hunger and thirst are completely relieved.
ਸਭ ਤੋਂ ਉੱਚੀ ਆਤਮਕ ਵਿਚਾਰ ਦੇ ਮਾਲਕ ਗੁਰੂ ਵਿਚ ਸਰਧਾ ਬਣਾਣੀ ਚਾਹੀਦੀ ਹੈ, ਜਿਸ (ਗੁਰੂ) ਦੇ ਮਿਲਿਆਂ (ਮਾਇਆ ਦੀ) ਸਾਰੀ ਭੁੱਖ ਸਾਰੀ ਤ੍ਰਿਹ ਦੂਰ ਹੋ ਜਾਂਦੀ ਹੈ।
मंनीऐ सतिगुर परम बीचारी जितु मिलिऐ तिसना भुख सभ जाइ ॥
ਹਉ ਸਦਾ ਸਦਾ ਬਲਿਹਾਰੀ ਗੁਰ ਅਪੁਨੇ ਜੋ ਪ੍ਰਭੁ ਸਚਾ ਦੇਇ ਮਿਲਾਇ ॥
I am forever a sacrifice to my Guru, who leads me to meet the True Lord God.
ਮੈਂ ਸਦਾ ਹੀ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਕਿਉਂਕਿ ਉਹ ਗੁਰੂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲਾ ਦੇਂਦਾ ਹੈ।
हउ सदा सदा बलिहारी गुर अपुने जो प्रभु सचा देइ मिलाइ ॥
ਨਾਨਕ ਕਰਮੁ ਪਾਇਆ ਤਿਨ ਸਚਾ ਜੋ ਗੁਰ ਚਰਣੀ ਲਗੇ ਆਇ ॥੨੦॥
O Nanak, those who come and fall at the Feet of the Guru are blessed with the karma of Truth. ||20||
ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੇ ਚਰਨਾਂ ਵਿਚ ਆ ਕੇ ਟਿਕ ਗਏ, ਉਹਨਾਂ ਨੇ ਸਦਾ ਕਾਇਮ ਰਹਿਣ ਵਾਲੀ (ਰੱਬੀ) ਮਿਹਰ ਪ੍ਰਾਪਤ ਕਰ ਲਈ ॥੨੦॥
नानक करमु पाइआ तिन सचा जो गुर चरणी लगे आइ ॥२०॥
ਜਿਨ ਪਿਰੀਆ ਸਉ ਨੇਹੁ ਸੇ ਸਜਣ ਮੈ ਨਾਲਿ ॥
That Beloved, with whom I am in love, that Friend of mine is with me.
ਜਿਨ੍ਹਾਂ (ਸਤ ਸੰਗੀਆਂ ਦਾ) ਪਿਆਰੇ ਪ੍ਰਭੂ ਨਾਲ ਪਿਆਰ ਬਣਿਆ ਹੋਇਆ ਹੈ, ਉਹ ਸਤਸੰਗੀ ਸੱਜਣ ਮੇਰੇ ਨਾਲ (ਸਹਾਈ) ਹਨ।
जिन पिरीआ सउ नेहु से सजण मै नालि ॥
ਅੰਤਰਿ ਬਾਹਰਿ ਹਉ ਫਿਰਾਂ ਭੀ ਹਿਰਦੈ ਰਖਾ ਸਮਾਲਿ ॥੨੧॥
I wander around inside and outside, but I always keep Him enshrined within my heart. ||21||
(ਉਹਨਾਂ ਦੇ ਸਤਸੰਗ ਦੀ ਬਰਕਤਿ ਨਾਲ) ਮੈਂ ਅੰਦਰ ਬਾਹਰ (ਦੁਨੀਆ ਦੇ ਕਾਰ ਵਿਹਾਰ ਵਿਚ ਭੀ) ਤੁਰਿਆ ਫਿਰਦਾ ਹਾਂ, (ਫਿਰ) ਭੀ (ਪਰਮਾਤਮਾ ਨੂੰ ਆਪਣੇ) ਹਿਰਦੇ ਵਿਚ ਸੰਭਾਲ ਕੇ ਰੱਖਦਾ ਹਾਂ ॥੨੧॥
अंतरि बाहरि हउ फिरां भी हिरदै रखा समालि ॥२१॥
ਜਿਨਾ ਇਕ ਮਨਿ ਇਕ ਚਿਤਿ ਧਿਆਇਆ ਸਤਿਗੁਰ ਸਉ ਚਿਤੁ ਲਾਇ ॥
Those who meditate on the Lord single-mindedly, with one-pointed concentration, link their consciousness to the True Guru.
ਜਿਨ੍ਹਾਂ ਮਨੁੱਖਾਂ ਨੇ ਗੁਰ ਚਰਨਾਂ ਵਿਚ ਚਿੱਤ ਜੋੜ ਕੇ ਇਕਾਗਰ ਮਨ ਨਾਲ ਇਕਾਗਰ ਚਿੱਤ ਨਾਲ (ਪਰਮਾਤਮਾ ਦਾ ਨਾਮ) ਸਿਮਰਿਆ ਹੈ,
जिना इक मनि इक चिति धिआइआ सतिगुर सउ चितु लाइ ॥
ਤਿਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ ਨਿਰਦੋਖ ਭਏ ਲਿਵ ਲਾਇ ॥
They are rid of pain, hunger, and the great illness of egotism; lovingly attuned to the Lord, they become free of pain.
ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ, ਉਹਨਾਂ ਦੇ ਅੰਦਰੋਂ ਹਉਮੈ ਦਾ ਵੱਡਾ ਰੋਗ ਦੂਰ ਹੋ ਜਾਂਦਾ ਹੈ, (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ।
तिन की दुख भुख हउमै वडा रोगु गइआ निरदोख भए लिव लाइ ॥
ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਵੈ ਸਮਾਇ ॥
They sing His Praises, and chant His Praises; in His Glorious Praises, they sleep in absorption.
ਉਹ ਮਨੁੱਖ ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਗੁਣ ਉਚਾਰਦੇ ਹਨ। (ਗੁਰੂ-ਚਰਨਾਂ ਵਿਚ ਸੁਰਤ ਜੋੜ ਕੇ) ਮਨੁੱਖ ਪਰਮਾਤਮਾ ਦੇ ਗੁਣਾਂ ਵਿਚ ਸਦਾ ਲੀਨ ਰਹਿੰਦਾ ਹੈ ਟਿਕਿਆ ਰਹਿੰਦਾ ਹੈ।
गुण गावहि गुण उचरहि गुण महि सवै समाइ ॥
ਨਾਨਕ ਗੁਰ ਪੂਰੇ ਤੇ ਪਾਇਆ ਸਹਜਿ ਮਿਲਿਆ ਪ੍ਰਭੁ ਆਇ ॥੨੨॥
O Nanak, through the Perfect Guru, they come to meet God with intuitive peace and poise. ||22||
ਹੇ ਨਾਨਕ! ਪਰਮਾਤਮਾ ਪੂਰੇ ਗੁਰੂ ਦੀ ਰਾਹੀਂ ਮਿਲਦਾ ਹੈ, ਆਤਮਕ ਅਡੋਲਤਾ ਵਿਚ ਆ ਮਿਲਦਾ ਹੈ ॥੨੨॥
नानक गुर पूरे ते पाइआ सहजि मिलिआ प्रभु आइ ॥२२॥
ਮਨਮੁਖਿ ਮਾਇਆ ਮੋਹੁ ਹੈ ਨਾਮਿ ਨ ਲਗੈ ਪਿਆਰੁ ॥
The self-willed manmukhs are emotionally attached to Maya; they are not in love with the Naam.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਅੰਦਰ ਮਾਇਆ ਦਾ ਮੋਹ (ਬਣਿਆ ਰਹਿੰਦਾ) ਹੈ, (ਇਸ ਵਾਸਤੇ ਉਸ ਦਾ ਪਰਮਾਤਮਾ ਦੇ) ਨਾਮ ਵਿਚ ਪਿਆਰ ਨਹੀਂ ਬਣਦਾ।
मनमुखि माइआ मोहु है नामि न लगै पिआरु ॥
ਕੂੜੁ ਕਮਾਵੈ ਕੂੜੁ ਸੰਘਰੈ ਕੂੜਿ ਕਰੈ ਆਹਾਰੁ ॥
They practice falsehood, gather falsehood, and eat the food of falsehood.
ਉਹ ਮਨੁੱਖ ਠੱਗੀ-ਫ਼ਰੇਬ ਕਰਦਾ ਰਹਿੰਦਾ ਹੈ, ਠੱਗੀ-ਫ਼ਰੇਬ (ਦੇ ਸੰਸਕਾਰ ਆਪਣੇ ਅੰਦਰ) ਇਕੱਠੇ ਕਰਦਾ ਜਾਂਦਾ ਹੈ, ਠੱਗੀ-ਫ਼ਰੇਬ ਦੀ ਰਾਹੀਂ ਹੀ ਆਪਣੀ ਰੋਜ਼ੀ ਬਣਾਈ ਰੱਖਦਾ ਹੈ।
कूड़ु कमावै कूड़ु संघरै कूड़ि करै आहारु ॥
ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤਿ ਹੋਇ ਸਭੁ ਛਾਰੁ ॥
Gathering the poisonous wealth and property of Maya, they die; in the end, they are all reduced to ashes.
ਆਤਮਕ ਮੌਤ ਲਿਆਉਣ ਵਾਲੀ ਮਾਇਆ ਵਾਲਾ ਧਨ (ਮਨੁੱਖ ਦੇ) ਅੰਤ ਸਮੇ (ਉਸ ਦੇ ਭਾ ਦਾ) ਸਾਰਾ ਸੁਆਹ ਹੋ ਜਾਂਦਾ ਹੈ, (ਪਰ ਇਸੇ) ਧਨ ਨੂੰ ਜੋੜ ਜੋੜ ਕੇ (ਜੀਵ) ਆਤਮਕ ਮੌਤ ਸਹੇੜਦੇ ਰਹਿੰਦੇ ਹਨ,
बिखु माइआ धनु संचि मरहि अंति होइ सभु छारु ॥
ਕਰਮ ਧਰਮ ਸੁਚਿ ਸੰਜਮੁ ਕਰਹਿ ਅੰਤਰਿ ਲੋਭੁ ਵਿਕਾਰ ॥
They perform religious rituals of purity and self-discipline, but they are filled with greed, evil and corruption.
(ਆਪਣੇ ਵਲੋਂ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਧਾਰਮਿਕ ਕਰਮ ਕਰਦੇ ਹਨ, ਸਰੀਰਕ ਪਵਿੱਤ੍ਰਤਾ ਰੱਖਦੇ ਹਨ, (ਇਹੋ ਜਿਹਾ ਹਰੇਕ) ਸੰਜਮ ਕਰਦੇ ਹਨ, (ਪਰ ਉਹਨਾਂ ਦੇ) ਅੰਦਰ ਲੋਭ ਟਿਕਿਆ ਰਹਿੰਦਾ ਹੈ ਵਿਕਾਰ ਟਿਕੇ ਰਹਿੰਦੇ ਹਨ।
करम धरम सुचि संजमु करहि अंतरि लोभु विकार ॥
ਨਾਨਕ ਮਨਮੁਖਿ ਜਿ ਕਮਾਵੈ ਸੁ ਥਾਇ ਨ ਪਵੈ ਦਰਗਹ ਹੋਇ ਖੁਆਰੁ ॥੨੩॥
O Nanak, the actions of the self-willed manmukhs are not accepted; in the Court of the Lord, they are miserable. ||23||
ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਸਾਰੀ ਉਮਰ) ਜੋ ਕੁਝ ਕਰਦਾ ਰਹਿੰਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਨਹੀਂ ਹੁੰਦਾ, ਉਥੇ ਉਹ ਖ਼ੁਆਰ ਹੀ ਹੁੰਦਾ ਹੈ ॥੨੩॥
नानक मनमुखि जि कमावै सु थाइ न पवै दरगह होइ खुआरु ॥२३॥
ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ ॥
Among all Ragas, that one is sublime, O Siblings of Destiny, by which the Lord comes to abide in the mind.
ਹੇ ਭਾਈ! ਸਾਰੇ ਰਾਗਾਂ ਵਿਚ ਉਹ (ਹਰਿ-ਨਾਮ ਸਿਮਰਨ ਹੀ) ਚੰਗਾ (ਉੱਦਮ) ਹੈ, ਕਿਉਂਕਿ ਉਸ (ਸਿਮਰਨ) ਦੀ ਰਾਹੀਂ (ਹੀ ਪਰਮਾਤਮਾ ਮਨੁੱਖ ਦੇ) ਮਨ ਵਿਚ ਆ ਕੇ ਵੱਸਦਾ ਹੈ।
सभना रागां विचि सो भला भाई जितु वसिआ मनि आइ ॥
ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ ॥
Those Ragas which are in the Sound-current of the Naad are totally true; their value cannot be expressed.
ਹੇ ਭਾਈ! ਸਦਾ-ਥਿਰ ਹਰਿ-ਨਾਮ (ਦਾ ਸਿਮਰਨ ਹੀ ਮਨੁੱਖ ਵਾਸਤੇ) ਸਭ ਕੁਝ ਹੈ, ਸਦਾ-ਥਿਰ ਹਰਿ-ਨਾਮ ਹੀ (ਮਨੁੱਖ ਵਾਸਤੇ) ਰਾਗ ਹੈ ਨਾਦ ਹੈ, (ਹਰਿ-ਨਾਮ ਦੇ ਸਿਮਰਨ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ।
रागु नादु सभु सचु है कीमति कही न जाइ ॥
ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ ॥
Those Ragas which are not in the Sound-current of the Naad - by these, the Lord's Will cannot be understood.
ਪਰਮਾਤਮਾ (ਦਾ ਮਿਲਾਪ) ਰਾਗ (ਦੀ ਕੈਦ) ਤੋਂ ਪਰੇ ਹੈ, ਨਾਦ (ਦੀ ਕੈਦ) ਤੋਂ ਪਰੇ ਹੈ। ਇਹਨਾਂ (ਰਾਗਾਂ ਨਾਦਾਂ) ਦੀ ਰਾਹੀਂ (ਪਰਮਾਤਮਾ ਦੀ) ਰਜ਼ਾ ਨੂੰ ਸਮਝਿਆ ਨਹੀਂ ਜਾ ਸਕਦਾ।
रागै नादै बाहरा इनी हुकमु न बूझिआ जाइ ॥
ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ ਸਤਿਗੁਰ ਤੇ ਸੋਝੀ ਪਾਇ ॥
O Nanak, they alone are right, who understand the Will of the True Guru.
ਹੇ ਨਾਨਕ! (ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਸਮਝ ਲੈਂਦਾ ਹੈ ਉਹਨਾਂ ਵਾਸਤੇ (ਰਾਗ ਭੀ) ਸਹਾਈ ਹੋ ਸਕਦਾ ਹੈ (ਉਂਞ ਨਿਰੇ ਰਾਗ ਹੀ ਆਤਮਕ ਜੀਵਨ ਦੇ ਰਸਤੇ ਵਿਚ ਸਹਾਈ ਨਹੀਂ ਹਨ)।
नानक हुकमै बूझै तिना रासि होइ सतिगुर ते सोझी पाइ ॥
ਸਭੁ ਕਿਛੁ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਇ ॥੨੪॥
Everything happens as He wills. ||24||
ਗੁਰੂ ਪਾਸੋਂ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਉਸ ਪਰਮਾਤਮਾ ਤੋਂ ਹੀ ਹੋ ਰਿਹਾ ਹੈ, ਜਿਵੇਂ ਉਸ ਦੀ ਰਜ਼ਾ ਹੈ, (ਤਿਵੇਂ ਹੀ ਸਭ ਕੁਝ ਹੋ ਰਿਹਾ ਹੈ) ॥੨੪॥
सभु किछु तिस ते होइआ जिउ तिसै दी रजाइ ॥२४॥
ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ ॥
The Ambrosial Nectar of the Naam, the Name of the Lord, is within the True Guru.
(ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ (ਦੇ ਹਿਰਦੇ) ਵਿਚ ਵੱਸਦਾ ਹੈ, (ਗੁਰੂ ਆਪ ਇਹ) ਅੰਮ੍ਰਿਤ-ਨਾਮ ਜਪਦਾ ਹੈ (ਅਤੇ ਹੋਰਨਾਂ ਪਾਸੋ) ਜਪਾਂਦਾ ਹੈ।
सतिगुर विचि अंम्रित नामु है अंम्रितु कहै कहाइ ॥
ਗੁਰਮਤੀ ਨਾਮੁ ਨਿਰਮਲੋੁ ਨਿਰਮਲ ਨਾਮੁ ਧਿਆਇ ॥
Following the Guru's Teachings, one meditates on the Immaculate Naam, the Pure and Holy Naam.
ਗੁਰੂ ਦੀ ਮੱਤ ਉਤੇ ਤੁਰਿਆਂ ਹੀ (ਇਹ) ਪਵਿੱਤਰ ਨਾਮ (ਪ੍ਰਾਪਤ ਹੁੰਦਾ ਹੈ। ਗੁਰੂ ਦੀ ਮੱਤ ਉਤੇ ਤੁਰ ਕੇ ਹੀ ਮਨੁੱਖ ਇਹ) ਪਵਿੱਤਰ ਨਾਮ ਜਪ (ਸਕਦਾ ਹੈ)।
गुरमती नामु निरमलुो निरमल नामु धिआइ ॥
ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ ॥
The Ambrosial Word of His Bani is the true essence. It comes to abide in the mind of the Gurmukh.
(ਮਨੁੱਖਾ ਜੀਵਨ ਦਾ) ਤੱਤ (ਹਰਿ-ਨਾਮ ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਹੀ ਮਿਲਦਾ ਹੈ, ਗੁਰੂ ਦੀ ਸਰਨ ਪਿਆਂ ਹੀ (ਹਰਿ-ਨਾਮ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।
अंम्रित बाणी ततु है गुरमुखि वसै मनि आइ ॥
ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ ॥
The heart-lotus blossoms forth, and one's light merges in the Light.
(ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਆ ਵੱਸਦਾ ਹੈ, ਉਸ ਦੇ) ਹਿਰਦੇ ਦਾ ਕੌਲ-ਫੁੱਲ ਖਿੜ ਪੈਂਦਾ ਹੈ, (ਉਸ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।
हिरदै कमलु परगासिआ जोती जोति मिलाइ ॥
ਨਾਨਕ ਸਤਿਗੁਰੁ ਤਿਨ ਕਉ ਮੇਲਿਓਨੁ ਜਿਨ ਧੁਰਿ ਮਸਤਕਿ ਭਾਗੁ ਲਿਖਾਇ ॥੨੫॥
O Nanak, they alone meet with the True Guru, who have such pre-ordained destiny inscribed upon their foreheads. ||25||
ਪਰ, ਹੇ ਨਾਨਕ! ਉਸ (ਪਰਮਾਤਮਾ) ਨੇ ਗੁਰੂ ਉਹਨਾਂ (ਮਨੁੱਖਾਂ) ਨੂੰ ਮਿਲਾਇਆ, ਜਿਨ੍ਹਾਂ ਦੇ ਮੱਥੇ ਉਤੇ (ਉਸ ਨੇ) ਧੁਰ ਦਰਗਾਹ ਤੋਂ (ਇਹ) ਚੰਗੀ ਕਿਸਮਤ ਲਿਖ ਦਿੱਤੀ ॥੨੫॥
नानक सतिगुरु तिन कउ मेलिओनु जिन धुरि मसतकि भागु लिखाइ ॥२५॥
ਅੰਦਰਿ ਤਿਸਨਾ ਅਗਿ ਹੈ ਮਨਮੁਖ ਭੁਖ ਨ ਜਾਇ ॥
Within the self-willed manmukhs is the fire of desire; their hunger does not depart.
ਆਪਣੇ ਮਨ ਦੇ ਮੁਰੀਦ ਮਨੁੱਖ ਦੇ ਹਿਰਦੇ ਵਿਚ ਤ੍ਰਿਸ਼ਨਾ ਦੀ (ਅੱਗ ਬਲਦੀ) ਰਹਿੰਦੀ, (ਉਸ ਦੇ ਅੰਦਰੋਂ ਮਾਇਆ ਦੀ) ਭੁੱਖ (ਕਦੇ) ਦੂਰ ਨਹੀਂ ਹੁੰਦੀ।
अंदरि तिसना अगि है मनमुख भुख न जाइ ॥
ਮੋਹੁ ਕੁਟੰਬੁ ਸਭੁ ਕੂੜੁ ਹੈ ਕੂੜਿ ਰਹਿਆ ਲਪਟਾਇ ॥
Emotional attachments to relatives are totally false; they remain engrossed in falsehood.
(ਜਗਤ ਦਾ ਇਹ) ਮੋਹ ਨਾਸਵੰਤ ਪਸਾਰਾ ਹੈ, (ਇਹ) ਪਰਵਾਰ (ਭੀ) ਨਾਸਵੰਤ ਪਸਾਰਾ ਹੈ, (ਪਰ ਮਨ ਦਾ ਮੁਰੀਦ ਮਨੁੱਖ ਇਸ) ਨਾਸਵੰਤ ਪਸਾਰੇ ਵਿਚ (ਸਦਾ) ਫਸਿਆ ਰਹਿੰਦਾ ਹੈ।
मोहु कुटंबु सभु कूड़ु है कूड़ि रहिआ लपटाइ ॥
ਅਨਦਿਨੁ ਚਿੰਤਾ ਚਿੰਤਵੈ ਚਿੰਤਾ ਬਧਾ ਜਾਇ ॥
Night and day, they are troubled by anxiety; bound to anxiety, they depart.
ਹਰ ਵੇਲੇ (ਮਾਇਆ ਦੇ ਮੋਹ ਦੀਆਂ) ਸੋਚਾਂ ਸੋਚਦਾ ਰਹਿੰਦਾ ਹੈ, ਸੋਚਾਂ ਵਿਚ ਬੱਝਾ ਹੋਇਆ (ਹੀ ਜਗਤ ਤੋਂ) ਤੁਰ ਪੈਂਦਾ ਹੈ।
अनदिनु चिंता चिंतवै चिंता बधा जाइ ॥
ਜੰਮਣੁ ਮਰਣੁ ਨ ਚੁਕਈ ਹਉਮੈ ਕਰਮ ਕਮਾਇ ॥
Their comings and goings in reincarnation never end; they do their deeds in egotism.
ਹਉਮੈ ਦੇ ਆਸਰੇ ਹੀ (ਸਾਰੇ) ਕੰਮ ਕਰਦਾ ਰਹਿੰਦਾ ਹੈ (ਤਾਹੀਏਂ ਉਸ ਦਾ) ਜਨਮ ਮਰਣ ਦਾ ਗੇੜ (ਕਦੇ) ਮੁੱਕਦਾ ਨਹੀਂ।
जंमणु मरणु न चुकई हउमै करम कमाइ ॥
ਗੁਰ ਸਰਣਾਈ ਉਬਰੈ ਨਾਨਕ ਲਏ ਛਡਾਇ ॥੨੬॥
But in the Guru's Sanctuary, they are saved, O Nanak, and set free. ||26||
ਪਰ, ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਉਹ ਮਨਮੁਖ ਭੀ ਮੋਹ ਦੇ ਜਾਲ ਵਿਚੋਂ) ਬਚ ਨਿਕਲਦਾ ਹੈ, ਗੁਰੂ (ਇਸ ਮੋਹ-ਜਾਲ ਤੋਂ) ਛੁਡਾ ਲੈਂਦਾ ਹੈ ॥੨੬॥
गुर सरणाई उबरै नानक लए छडाइ ॥२६॥
ਸਤਿਗੁਰ ਪੁਰਖੁ ਹਰਿ ਧਿਆਇਦਾ ਸਤਿਸੰਗਤਿ ਸਤਿਗੁਰ ਭਾਇ ॥
The True Guru meditates on the Lord, the Primal Being. The Sat Sangat, the True Congregation, loves the True Guru.
ਗੁਰੂ ਮਹਾਪੁਰਖ ਸਾਧ ਸੰਗਤ ਵਿਚ ਗੁਰੂ ਦੇ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ।
सतिगुर पुरखु हरि धिआइदा सतिसंगति सतिगुर भाइ ॥
ਸਤਿਸੰਗਤਿ ਸਤਿਗੁਰ ਸੇਵਦੇ ਹਰਿ ਮੇਲੇ ਗੁਰੁ ਮੇਲਾਇ ॥
Those who join the Sat Sangat, and serve the True Guru - the Guru unites them in the Lord's Union.
(ਜਿਹੜੇ ਮਨੁੱਖ) ਸਾਧ ਸੰਗਤ ਵਿਚ ਆ ਕੇ ਗੁਰੂ ਦੀ ਸਰਨ ਪੈਂਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਵਿਚ ਜੋੜ ਦੇਂਦਾ ਹੈ ਪਰਮਾਤਮਾ ਨਾਲ ਮਿਲਾ ਦੇਂਦਾ ਹੈ।
सतिसंगति सतिगुर सेवदे हरि मेले गुरु मेलाइ ॥
ਏਹੁ ਭਉਜਲੁ ਜਗਤੁ ਸੰਸਾਰੁ ਹੈ ਗੁਰੁ ਬੋਹਿਥੁ ਨਾਮਿ ਤਰਾਇ ॥
This world, this universe, is a terrifying ocean. On the Boat of the Naam, the Name of the Lord, the Guru carries us across.
(ਉਂਞ ਤਾਂ) ਇਹ ਜਗਤ ਇਹ ਸੰਸਾਰ ਇਕ ਭਿਆਨਕ ਸਮੁੰਦਰ ਹੈ, ਪਰ ਗੁਰੂ-ਜਹਾਜ਼ (ਸਰਨ ਆਏ ਜੀਵਾਂ ਨੂੰ) ਹਰਿ-ਨਾਮ ਵਿਚ (ਜੋੜ ਕੇ ਇਸ ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।
एहु भउजलु जगतु संसारु है गुरु बोहिथु नामि तराइ ॥
ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ ॥
The Sikhs of the Guru accept and obey the Lord's Will; the Perfect Guru carries them across.
(ਜਿਨ੍ਹਾਂ) ਗੁਰਸਿੱਖਾਂ ਨੇ (ਗੁਰੂ ਦਾ) ਹੁਕਮ ਮੰਨ ਲਿਆ, ਪੂਰਾ ਗੁਰੂ (ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ।
गुरसिखी भाणा मंनिआ गुरु पूरा पारि लंघाइ ॥
ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥
O Lord, please bless me with the dust of the feet of the Guru's Sikhs. I am a sinner - please save me.
ਹੇ ਹਰੀ! ਅਸਾਂ ਜੀਵਾਂ ਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਖ਼ਸ਼, ਤਾ ਕਿ ਅਸੀਂ ਵਿਕਾਰੀ ਜੀਵ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕੀਏ।
गुरसिखां की हरि धूड़ि देहि हम पापी भी गति पांहि ॥
ਧੁਰਿ ਮਸਤਕਿ ਹਰਿ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਇ ॥
Those who have such pre-ordained destiny written upon their foreheads by the Lord God, come to meet Guru Nanak.
ਹੇ ਨਾਨਕ! ਧੁਰ ਦਰਗਾਹ ਤੋਂ ਹਰੀ-ਪ੍ਰਭੂ ਦਾ ਲਿਖਿਆ ਲੇਖ (ਜਿਸ ਮਨੁੱਖ ਦੇ) ਮੱਥੇ ਉੱਤੇ ਉੱਘੜ ਪੈਂਦਾ ਹੈ ਉਹ ਮਨੁੱਖ ਗੁਰੂ ਨੂੰ ਆ ਮਿਲਦਾ ਹੈ।
धुरि मसतकि हरि प्रभ लिखिआ गुर नानक मिलिआ आइ ॥
ਜਮਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ ॥
The Messenger of Death is beaten and driven away; we are saved in the Court of the Lord.
ਉਸ (ਗੁਰੂ) ਨੇ (ਸਾਰੇ) ਜਮਦੂਤ ਮਾਰ ਕੇ ਮੁਕਾ ਦਿੱਤੇ। (ਗੁਰੂ ਉਸ ਨੂੰ) ਪਰਮਾਤਮਾ ਦੀ ਦਰਗਾਹ ਵਿਚ ਸੁਰਖ਼ਰੂ ਕਰਾ ਲੈਂਦਾ ਹੈ।
जमकंकर मारि बिदारिअनु हरि दरगह लए छडाइ ॥
ਗੁਰਸਿਖਾ ਨੋ ਸਾਬਾਸਿ ਹੈ ਹਰਿ ਤੁਠਾ ਮੇਲਿ ਮਿਲਾਇ ॥੨੭॥
Blessed and celebrated are the Sikhs of the Guru; in His Pleasure, the Lord unites them in His Union. ||27||
ਗੁਰਸਿੱਖਾਂ ਨੂੰ (ਲੋਕ ਪਰਲੋਕ ਵਿਚ) ਆਦਰ-ਸਤਕਾਰ ਮਿਲਦਾ ਹੈ, ਪ੍ਰਭੂ ਉਹਨਾਂ ਉਤੇ ਪ੍ਰਸੰਨ ਹੋ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ॥੨੭॥
गुरसिखा नो साबासि है हरि तुठा मेलि मिलाइ ॥२७॥
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਜਿਨਿ ਵਿਚਹੁ ਭਰਮੁ ਚੁਕਾਇਆ ॥
The Perfect Guru has implanted the Lord's Name within me; it has dispelled my doubts from within.
(ਜਿਸ) ਪੂਰੇ ਗੁਰੂ ਨੇ (ਜੀਵ ਦੇ ਅੰਦਰ ਸਦਾ) ਪਰਮਾਤਮਾ ਦਾ ਨਾਮ ਪੱਕਾ ਕੀਤਾ ਹੈ, ਜਿਸ (ਪੂਰੇ ਗੁਰੂ) ਨੇ (ਜੀਵ ਦੇ) ਅੰਦਰੋਂ ਭਟਕਣਾ (ਸਦਾ) ਮੁਕਾਈ ਹੈ,
गुरि पूरै हरि नामु दिड़ाइआ जिनि विचहु भरमु चुकाइआ ॥
ਰਾਮ ਨਾਮੁ ਹਰਿ ਕੀਰਤਿ ਗਾਇ ਕਰਿ ਚਾਨਣੁ ਮਗੁ ਦੇਖਾਇਆ ॥
Singing the Kirtan of the Praises of the Lord's Name, the Lord's path is illuminated and shown to His Sikhs.
(ਉਸ ਗੁਰੂ ਨੇ ਆਪ) ਪਰਮਾਤਮਾ ਦਾ ਨਾਮ (ਸਿਮਰ ਕੇ), ਪਰਮਾਤਮਾ ਦੀ ਸਿਫ਼ਤ-ਸਾਲਾਹ ਗਾ ਗਾ ਕੇ (ਸਰਨ ਆਏ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ) ਚਾਨਣ ਪੈਦਾ ਕਰ ਕੇ (ਉਸ ਨੂੰ ਆਤਮਕ ਜੀਵਨ ਦਾ ਸਹੀ) ਰਸਤਾ (ਸਦਾ) ਵਿਖਾਇਆ ਹੈ।
राम नामु हरि कीरति गाइ करि चानणु मगु देखाइआ ॥
ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥
Conquering my egotism, I remain lovingly attuned to the One Lord; the Naam, the Name of the Lord, dwells within me.
(ਪੂਰੇ ਗੁਰੂ ਦੀ ਰਾਹੀਂ) ਹਉਮੈ ਦੂਰ ਕਰ ਕੇ (ਜਿਸ ਮਨੁੱਖ ਦੇ ਅੰਦਰ) ਇਕ ਪਰਮਾਤਮਾ ਦੀ ਲਗਨ ਲੱਗ ਗਈ, (ਉਸ ਨੇ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾ ਲਿਆ।
हउमै मारि एक लिव लागी अंतरि नामु वसाइआ ॥
ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ॥
I follow the Guru's Teachings, and so the Messenger of Death cannot even see me; I am immersed in the True Name.
ਗੁਰੂ ਦੀ ਮੱਤ ਉਤੇ ਤੁਰਨ ਦੇ ਕਾਰਨ ਜਮਰਾਜ ਭੀ (ਉਸ ਮਨੁੱਖ ਵੱਲ) ਤੱਕ ਨਹੀਂ ਸਕਦਾ, (ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ (ਸਦਾ) ਲੀਨ ਰਹਿੰਦਾ ਹੈ।
गुरमती जमु जोहि न सकै सचै नाइ समाइआ ॥
ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥
The Creator Himself is All-pervading; as He pleases, He links us to His Name.
(ਉਸਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਹਰ ਥਾਂ ਕਰਤਾਰ ਆਪ ਹੀ ਆਪ ਮੌਜੂਦ ਹੈ, ਜਿਹੜਾ ਮਨੁੱਖ ਉਸ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜ ਲੈਂਦਾ ਹੈ।
सभु आपे आपि वरतै करता जो भावै सो नाइ लाइआ ॥
ਜਨ ਨਾਨਕੁ ਨਾਉ ਲਏ ਤਾਂ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨੮॥
Servant Nanak lives, chanting the Name. Without the Name, he dies in an instant. ||28||
ਦਾਸ ਨਾਨਕ (ਭੀ ਜਦੋਂ ਪਰਮਾਤਮਾ ਦਾ) ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਤਾਂ ਜੀਵ ਇਕ ਖਿਨ ਵਿਚ ਹੀ ਆਤਮਕ ਮੌਤ ਸਹੇੜ ਲੈਂਦਾ ਹੈ ॥੨੮॥
जन नानकु नाउ लए तां जीवै बिनु नावै खिनु मरि जाइआ ॥२८॥
ਮਨ ਅੰਤਰਿ ਹਉਮੈ ਰੋਗੁ ਭ੍ਰਮਿ ਭੂਲੇ ਹਉਮੈ ਸਾਕਤ ਦੁਰਜਨਾ ॥
Within the minds of the faithless cynics is the disease of egotism; these evil people wander around lost, deluded by doubt.
ਪਰਮਾਤਮਾ ਨਾਲੋਂ ਟੁੱਟੇ ਹੋਏ ਦੁਰਾਚਾਰੀ ਮਨੁੱਖਾਂ ਦੇ ਮਨ ਵਿਚ ਹਉਮੈ ਦਾ ਰੋਗ (ਸਦਾ ਟਿਕਿਆ ਰਹਿੰਦਾ ਹੈ), ਇਸ ਹਉਮੈ ਦੇ ਕਾਰਨ ਭਟਕਣਾ ਵਿਚ ਪੈ ਕੇ ਉਹ (ਜੀਵਨ ਦੇ) ਗ਼ਲਤ ਰਸਤੇ ਪਏ ਰਹਿੰਦੇ ਹਨ।
मन अंतरि हउमै रोगु भ्रमि भूले हउमै साकत दुरजना ॥
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਣਾ ॥੨੯॥
O Nanak, this disease is eradicated only by meeting with the True Guru, the Holy Friend. ||29||
ਹੇ ਨਾਨਕ! (ਸਾਕਤ ਮਨੁੱਖ ਭੀ) ਸੱਜਣ ਸਾਧੂ ਸਤਿਗੁਰੂ ਨੂੰ ਮਿਲ ਕੇ (ਹਉਮੈ ਦਾ ਇਹ) ਰੋਗ ਦੂਰ ਕਰ ਲੈਂਦਾ ਹੈ ॥੨੯॥
नानक रोगु गवाइ मिलि सतिगुर साधू सजणा ॥२९॥
ਗੁਰਮਤੀ ਹਰਿ ਹਰਿ ਬੋਲੇ ॥
Following the Guru's Teachings, chant the Name of the Lord, Har, Har.
(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮੱਤ ਉੱਤੇ ਤੁਰ ਕੇ (ਸਦਾ) ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ,
गुरमती हरि हरि बोले ॥
ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥
Attracted by the Lord's Love, day and night, the body-robe is imbued with the Lord's Love.
ਉਹ ਦਿਨ ਰਾਤ ਪਰਮਾਤਮਾ ਦੇ ਪਿਆਰ ਵਿਚ ਖਿੱਚ ਪਾਂਦੀ ਰਹਿੰਦੀ ਹੈ, ਪਰਮਾਤਮਾ (ਦੇ ਨਾਮ) ਵਿਚ ਰੱਤੀ ਰਹਿੰਦੀ ਹੈ, ਉਹ ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਆਤਮਕ ਆਨੰਦ) ਮਾਣਦੀ ਰਹਿੰਦੀ ਹੈ।
हरि प्रेमि कसाई दिनसु राति हरि रती हरि रंगि चोले ॥
ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥
I have not found any being like the Lord, although I have searched and looked all over the world.
ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ, ਪਰਮਾਤਮਾ ਵਰਗਾ ਖਸਮ (ਕਿਸੇ ਹੋਰ ਥਾਂ) ਨਹੀਂ ਲੱਭਦਾ।
हरि जैसा पुरखु न लभई सभु देखिआ जगतु मै टोले ॥
ਗੁਰ ਸਤਿਗੁਰਿ ਨਾਮੁ ਦਿੜਾਇਆ ਮਨੁ ਅਨਤ ਨ ਕਾਹੂ ਡੋਲੇ ॥
The Guru, the True Guru, has implanted the Naam within; now, my mind does not waver or wander anywhere else.
ਗੁਰੂ ਸਤਿਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ, (ਉਸ ਦਾ) ਮਨ ਕਿਸੇ ਭੀ ਹੋਰ ਪਾਸੇ ਨਹੀਂ ਡੋਲਦਾ।
गुर सतिगुरि नामु दिड़ाइआ मनु अनत न काहू डोले ॥
ਜਨ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੁਲ ਗੋਲੇ ॥੩੦॥
Servant Nanak is the slave of the Lord, the slave of the slaves of the Guru, the True Guru. ||30||
ਦਾਸ ਨਾਨਕ (ਭੀ) ਪਰਮਾਤਮਾ ਦਾ ਦਾਸ ਹੈ, ਗੁਰੂ ਸਤਿਗੁਰੂ ਦੇ ਦਾਸਾਂ ਦੇ ਦਾਸਾਂ ਦਾ ਦਾਸ ਹੈ ॥੩੦॥
जन नानकु हरि का दासु है गुर सतिगुर के गुल गोले ॥३०॥