GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼ਬਦ ਹਜ਼ਾਰੇ ਪਾਤਿਸ਼ਾਹੀ ੧੦
ੴ ਸਤਿਗੁਰ ਪ੍ਰਸਾਦਿ ॥
ਰਾਗੁ ਰਾਮਕਲੀ ਪਾਤਿਸ਼ਾਹੀ ੧੦ ॥
ਰੇ ਮਨ ਐਸੋ ਕਰਿ ਸੰਨਿਆਸਾ ॥
ਬਨ ਸੇ ਸਦਨ ਸਭੈ ਕਰਿ ਸਮਝਹੁ ਮਨ ਹੀ ਮਾਹਿ ਉਦਾਸਾ ॥੧॥ ਰਹਾਉ ॥
ਜਤ ਕੀ ਜਟਾ ਜੋਗ ਕੋ ਮੱਜਨੁ ਨੇਮ ਕੇ ਨਖੁਨ ਬਢਾਓ ॥
ਗਿਆਨੁ ਗੁਰੂ ਆਤਮ ਉਪਦੇਸਹੁ ਨਾਮ ਬਿਭੂਤਿ ਲਗਾਓ ॥੧॥
ਅਲਪ ਅਹਾਰੁ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ ॥
ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤਿ ॥੨॥
ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉ ਲ੍ਯਾਵੈ ॥
ਤਬ ਹੀ ਆਤਮ ਤਤ ਕੌ ਦਰਸੈ ਪਰਮ ਪੁਰਖੁ ਕਹ ਪਾਵੈ ॥੩॥੧॥
ਰਾਮਕਲੀ ਪਾਤਿਸਾਹੀ ੧੦ ॥
ਰੇ ਮਨ ਇਹ ਬਿਧਿ ਜੋਗੁ ਕਮਾਓ ॥
ਸਿੰਙੀ ਸਾਚੁ ਅਕਪਟ ਕੰਠੁਲਾ ਧਿਆਨੁ ਬਿਭੂਤਿ ਚੜ੍ਹਾਓ ॥੧॥ ਰਹਾਉ ॥
ਤਾਂਤੀ ਗਹੁ ਆਤਮ ਬਸਿ ਕਰਿ ਕੀ ਭਿੱਛਾ ਨਾਮੁ ਅਧਾਰੰ ॥
ਬਾਜੈ ਪਰਮ ਤਾਰ ਤਤੁ ਹਰਿ ਕੋ ਉਪਜੈ ਰਾਗੁ ਰਸਾਰੰ ॥੧॥
ਉਘਟੈ ਤਾਨ ਤਰੰਗ ਰੰਗਿ ਅਤਿ ਗਿਆਨਿ ਗੀਤਿ ਬੰਧਾਨੰ ॥
ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬ੍ਯੋਮ ਬਿਵਾਨੰ ॥੨॥
ਆਤਮ ਉਪਦੇਸੁ ਭੇਸੁ ਸੰਜਮ ਕੋ ਜਾਪੁ ਸੁ ਅਜਪਾ ਜਾਪੈ ॥
ਸਦਾ ਰਹੈ ਕੰਚਨ ਸੀ ਕਾਯਾ ਕਾਲੁ ਨ ਕਬਹੂੰ ਬ੍ਯਾਪੈ ॥੩॥੨॥
ਰਾਮਕਲੀ ਪਾਤਿਸਾਹੀ ੧੦ ॥
ਪ੍ਰਾਨੀ ਪਰਮ ਪੁਰਖੁ ਪਗਿ ਲਾਗੋ ॥
ਸੋਵਤਿ ਕਹਾਂ ਮੋਹ ਨਿੰਦ੍ਰਾ ਮੈ ਕਬਹੂੰ ਸੁਚਿਤ ਹ੍ਵੈ ਜਾਗੋ ॥੧॥ ਰਹਾਉ ॥
ਔਰਨ ਕਹਾਂ ਉਪਦੇਸਤ ਹੈ ਪਸੁ ਤੋਹਿ ਪ੍ਰਬੋਧੁ ਨ ਲਾਗੋ ॥
ਸਿੰਚਿਤ ਕਹਾਂ ਪਰੇ ਬਿਖ੍ਯਨਿ ਕਹ ਕਬਹੁ ਬਿਖੈ ਰਸ ਤ੍ਯਾਗੋ ॥੧॥
ਕੇਵਲ ਕਰਮ ਭਰਮ ਸੇ ਚੀਨਹੁ ਧਰਮ ਕਰਮ ਅਨੁਰਾਗੋ ॥
ਸੰਗ੍ਰਹਿ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜਿ ਭਾਗੋ ॥੨॥
ਜਾਂ ਤੇ ਦੂਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ ॥
ਜੌ ਸੁਖ ਚਾਹੋ ਸਦਾ ਸਭਨ ਕੌ ਤੌ ਹਰਿ ਕੇ ਰਸਿ ਪਾਗੋ ॥੩॥੩॥
ਰਾਗੁ ਸੋਰਠਿ ਪਾਤਿਸਾਹੀ ੧੦ ॥
ਪ੍ਰਭੁ ਜੂ ਤੋ ਕਹ ਲਾਜ ਹਮਾਰੀ ॥
ਨੀਲਕੰਠ ਨਰਹਰਿ ਨਾਰਾਇਣ ਨੀਲਬਸਨਿ ਬਨਵਾਰੀ ॥੧॥ ਰਹਾਉ ॥
ਪਰਮ ਪੁਰਖੁ ਪਰਮੇਸੁਰ ਸੁਆਮੀ ਪਾਵਨ ਪਉਨ ਅਹਾਰੀ ॥
ਮਾਧਵ ਮਹਾ ਜੋਤਿ ਮਧੁ ਮਰਦਨ ਮਾਨਿ ਮੁਕੰਦ ਮੁਰਾਰੀ ॥੧॥
ਨਿਰਬਿਕਾਰ ਨਿਰਜੁਰ ਨਿੰਦ੍ਰਾ ਬਿਨੁ ਨਿਰਬਿਖ ਨਰਕ ਨਿਵਾਰੀ ॥
ਕ੍ਰਿਪਾ ਸਿੰਧੁ ਕਾਲ ਤ੍ਰੈ ਦਰਸੀ ਕੁਕ੍ਰਿਤਿ ਪ੍ਰਨਾਸਨਕਾਰੀ ॥੨॥
ਧਨੁਰਪਾਨਿ ਧ੍ਰਿਤਮਾਨ ਧਰਾਧਰ ਅਨਿਬਿਕਾਰ ਅਸਿਧਾਰੀ ॥
ਹਉਂ ਮਤਿ ਮੰਦ ਚਰਨ ਸਰਨਾਗਤਿ ਕਰ ਗਹਿ ਲੇਹੁ ਉਬਾਰੀ ॥੩॥੧॥੪॥
ਰਾਗੁ ਕਲਿਆਨ ਪਾਤਿਸਾਹੀ ੧੦ ॥
ਬਿਨੁ ਕਰਤਾਰਿ ਨ ਕਿਰਤਮ ਮਾਨੋ ॥
ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸੁਰ ਜਾਨੋ ॥੧॥ ਰਹਾਉ ॥
ਕਹਾ ਭਯੋ ਜੋ ਆਨਿ ਜਗਤ ਮੈ ਦਸਕੁ ਅਸੁਰ ਹਰਿ ਘਾਏ ॥
ਅਧਿਕ ਪ੍ਰਪੰਚ ਦਿਖਾਇ ਸਭਨ ਕਹ ਆਪਹਿ ਬ੍ਰਹਮੁ ਕਹਾਏ ॥੧॥
ਭੰਜਨ ਗੜ੍ਹਨ ਸਮਰਥ ਸਦਾ ਪ੍ਰਭੁ ਸੋ ਕਿਮਿ ਜਾਤਿ ਗਿਨਾਯੋ ॥
ਤਾਂ ਤੇ ਸਰਬ ਕਾਲ ਕੇ ਅਸਿ ਕੋ ਘਾਇ ਬਚਾਇ ਨ ਆਯੋ ॥੨॥
ਕੈਸੇ ਤੋਹਿ ਤਾਰਿ ਹੈ ਸੁਨਿ ਜੜ੍ਹ ਆਪਿ ਡੁਬ੍ਯੋ ਭਵ ਸਾਗਰਿ ॥
ਛੁਟਿਹੋ ਕਾਲ ਫਾਂਸ ਤੇ ਤਬ ਹੀ ਗਹੋ ਸਰਨਿ ਜਗਤਾਗਰ ॥੩॥੧॥੫॥
ਖਿਆਲ ਪਾਤਿਸਾਹੀ ੧੦ ॥
ਮਿੱਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗੁ ਕਸਾਈਆਂ ਦਾ ਸਹਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠਿ ਖੇੜਿਆਂ ਦਾ ਰਹਣਾ ॥੧॥੧॥੬॥
ਰਾਗੁ ਤਿਲੰਗ ਕਾਫੀ ਪਾਤਿਸਾਹੀ ੧੦ ॥
ਕੇਵਲ ਕਾਲਈ ਕਰਤਾਰ ॥
ਆਦਿ ਅੰਤਿ ਅਨੰਤਿ ਮੂਰਤਿ ਗੜ੍ਹਨ ਭੰਜਨਹਾਰੁ ॥੧॥ ਰਹਾਉ ॥
ਨਿੰਦ ਉਸਤਤਿ ਜਉਨ ਕੇ ਸਮ ਸ਼ਤ੍ਰੁ ਮਿਤ੍ਰੁ ਨ ਕੋਇ ॥
ਕਉਨ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਇ ॥੧॥
ਤਾਤ ਮਾਤ ਨ ਜਾਤਿ ਜਾਕਰ ਪੁਤ੍ਰ ਪੌਤ੍ਰ ਮੁਕੰਦ ॥
ਕਉਨ ਕਾਜਿ ਕਹਾਹਿਂਗੇ ਤੇ ਆਨਿ ਦੇਵਕਿ ਨੰਦ ॥੨॥
ਦੇਵ ਦੈਂਤ ਦਿਸਾ ਵਿਸਾ ਜਿਹ ਕੀਨ ਸਰਬ ਪਸਾਰ ॥
ਕਉਨ ਉਪਮਾ ਤੌਨ ਕੋ ਮੁਖਿ ਲੇਤ ਨਾਮੁ ਮੁਰਾਰਿ ॥੩॥੧॥੭॥
ਰਾਗੁ ਬਿਲਾਵਲੁ ਪਾਤਿਸਾਹੀ ੧੦ ॥
ਸੋ ਕਿਮਿ ਮਾਨਸ ਰੂਪ ਕਹਾਏ ॥
ਸਿਧ ਸਮਾਧਿ ਸਾਧਿ ਕਰਿ ਹਾਰੇ ਕ੍ਯੋ ਹੂੰ ਨ ਦੇਖਨ ਪਾਏ ॥੧॥ ਰਹਾਉ ॥
ਨਾਰਦ ਬਿਆਸ ਪਰਾਸਰ ਧ੍ਰੂਅ ਸੇ ਧਿਆਵਤਿ ਧਿਆਨ ਲਗਾਏ ॥
ਬੇਦ ਪੁਰਾਨਿ ਹਾਰਿ ਹਠਿ ਛਾਡਿਓ ਤਦਪਿ ਧਿਆਨ ਨ ਆਏ ॥੧॥
ਦਾਨਵ ਦੇਵ ਪਿਸਾਚ ਪ੍ਰੇਤ ਤੇ ਨੇਤਹਿ ਨੇਤਿ ਕਹਾਏ ॥
ਸੂਛਮ ਤੇ ਸੂਛਮ ਕਰਿ ਚੀਨੇ ਬ੍ਰਿਧਨ ਬ੍ਰਿਧ ਬਤਾਏ ॥੨॥
ਭੂਮਿ ਅਕਾਸ ਪਤਾਲ ਸਭੈ ਸਜਿ ਏਕ ਅਨੇਕ ਸਦਾਏ ॥
ਸੋ ਨਰ ਕਾਲ ਫਾਂਸ ਤੇ ਬਾਚੇ ਜੋ ਹਰਿ ਸਰਣਿ ਸਿਧਾਏ ॥੩॥੧॥੮॥
ਰਾਗੁ ਦੇਵਗੰਧਾਰੀ ਪਾਤਿਸਾਹੀ ੧੦ ॥
ਇਕੁ ਬਿਨੁ ਦੂਸਰ ਸੋ ਨ ਚਿਨਾਰਿ ॥
ਭੰਜਨ ਗੜ੍ਹਨ ਸਮਰਥ ਸਦਾ ਪ੍ਰਭੁ ਜਾਨਤ ਹੈ ਕਰਤਾਰ ॥੧॥ ਰਹਾਉ ॥
ਕਹਾ ਭਇਓ ਜੋ ਅਤਿ ਹਿਤਿ ਚਿਤੁ ਕਰਿ ਬਹੁ ਬਿਧਿ ਸਿਲਾ ਪੁਜਾਈ ॥
ਪ੍ਰਾਨ ਥਕਿਓ ਪਾਹਨ ਕਹ ਪਰਸਤ ਕਛੁ ਕਰਿ ਸਿਧਿ ਨ ਆਈ ॥੧॥
ਅੱਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈਹੈ ॥
ਤਾ ਮੈਂ ਕਹਾਂ ਸਿੱਧਿ ਹੈ ਰੇ ਜੜ੍ਹ ਤੋਹਿ ਕਛੂ ਬਰੁ ਦੈਹੈ ॥੨॥
ਜੌ ਜਿਯ ਹੋਤ ਤੌ ਦੇਤ ਕਛੂ ਤੁਹਿ ਕਰਿ ਮਨ ਬਚ ਕਰਮ ਬਿਚਾਰੁ ॥
ਕੇਵਲੁ ਏਕ ਸਰਣਿ ਸੁਆਮੀ ਬਿਨੁ ਯੌ ਨਹਿ ਕਤਹਿ ਉਧਾਰੁ ॥੩॥੧॥੯॥
ਦੇਵਗੰਧਾਰੀ ਪਾਤਿਸਾਹੀ ੧੦ ॥
ਬਿਨੁ ਹਰਿ ਨਾਮੁ ਨ ਬਾਚਨ ਪੈ ਹੈ ॥
ਚੌਦਹ ਲੋਕ ਜਾਹਿ ਬਸਿ ਕੀਨੇ ਤਾ ਤੇ ਕਹਾਂ ਪਲੈ ਹੈ ॥੧॥ ਰਹਾਉ ॥
ਰਾਮ ਰਹੀਮ ਉਬਾਰਿ ਨ ਸਕਿ ਹੈ ਜਾਕਰਿ ਨਾਮੁ ਰਟੈ ਹੈ ॥
ਬ੍ਰਹਮਾ ਬਿਸਨੁ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਬੈ ਹੈ ॥੧॥
ਬੇਦ ਪੁਰਾਨ ਕੁਰਾਨ ਸਬੈ ਮਤ ਜਾਕਰ ਨੇਤਿ ਕਹੈ ਹੈ ॥
ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਿਆਵਤਿ ਧਿਆਨ ਨ ਐ ਹੈ ॥੨॥
ਜਾਕਰ ਰੂਪ ਰੰਗ ਨਹਿ ਜਨਿਯਤਿ ਸੋ ਕਿਮ ਸ੍ਯਾਮ ਕਹੈ ਹੈ ॥
ਛੁਟਿਹੋ ਕਾਲ ਜਾਲ ਤੇ ਤਬ ਹੀ ਤਾਂਹਿ ਚਰਨਿ ਲਪਟੈ ਹੈ ॥੩॥੨॥੧੦॥